ਸਿਆਟਲ, 28 ਸਤੰਬਰ (ਹਰਮਨਪ੍ਰੀਤ ਸਿੰਘ, ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਸ਼ਹਿਰ ਲੈਨਵੁੱਡ ਵਿਖੇ ਅੱਜ ਤੜਕੇ ਇੱਥੇ ਇਕ ਗੈਸ ਸਟੇਸ਼ਨ (ਪੈਟਰੋਲ ਪੰਪ) 'ਤੇ ਇਕ ਕਾਲੇ ਵਿਅਕਤੀ ਨੇ ਗੋਲੀਆਂ ਮਾਰ ਕੇ ੳੱੁਥੇ ਕੰਮ ਕਰਦੇ ਪੰਜਾਬੀ ਵਿਅਕਤੀ ਤੇਜਪਾਲ ਸਿੰਘ (60 ਸਾਲ) ਨੂੰ ਮਾਰ ਦਿੱਤਾ | ਜਾਣਾਕਰੀ ਅਨੁਸਾਰ ਲੈਨਵੁੱਡ ਗੈਸ ਸਟੇਸ਼ਨ 'ਤੇ ਕੰਮ ਕਰਦੇ 60 ਸਾਲਾ ਤੇਜਪਾਲ ਸਿੰਘ ਨੇ ਰੋਜ਼ਾਨਾ ਵਾਂਗ ਸਵੇਰੇ 5 ਵਜੇ ਗੈਸ ਸਟੇਸ਼ਨ ਖੋਲਿ੍ਹਆ ਅਤੇ 5.30 ਵਜੇ ਦੇ ਕਰੀਬ ਇਕ ਕਾਲਾ ਵਿਅਕਤੀ ਜਿਸ ਨੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ, ਉਸ ਨੇ ਆਉਂਦੇ ਸਾਰ ਹੀ ਤੇਜਪਾਲ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਤੇਜਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ | ਪੁਲਿਸ ਤੁਰੰਤ ਘਟਨਾ ਸਥਾਨ 'ਤੇ ਪਹੁੰਚੀ ਅਤੇ ਸੀ.ਸੀ.ਟੀ.ਵੀ. ਦੇ ਆਧਾਰ 'ਤੇ ਮੁਜ਼ਰਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਮਿ੍ਤਕ ਤੇਜਪਾਲ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਨੇੜੇ ਸਰੀਂਹ ਪਿੰਡ ਦਾ ਵਸਨੀਕ ਸੀ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਸਿਆਟਲ ਦੇ ਲੈਨਵੁੱਡ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ | ਪੁਲਿਸ ਇਸ ਘਟਨਾ ਦੀ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ | ਇਹ ਨਸਲੀ ਹਮਲਾ ਹੈ ਜਾਂ ਕੋਈ ਹੋਰ ਕਾਰਨ ਇਸ ਦੀ ਜਾਂਚ ਚੱਲ ਰਹੀ ਹੈ |
ਸਰੀਂਹ ਪਿੰਡ 'ਚ ਸੋਗ
ਨਕੋਦਰ, (ਗੁਰਵਿੰਦਰ ਸਿੰਘ)- ਇਥਾੋ ਜੰਡਿਆਲਾ ਨਕੋਦਰ ਰੋਡ ਤੇ ਤਕਰੀਬਨ 9 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਸਰੀਂਹ ਪਿੰਡ ਦੇ ਅਮਰੀਕਾ ਵਿੱਚ ਰਹਿਦੇ ਤੇਜਪਾਲ ਸਿੰਘ ਪੁੱਤਰ ਅਮਰ ਸਿੰਘ ਦੀ ਨਕਾਬਪੋਸ਼ ਵਿਆਕਤੀ ਨੇ ਗੋਲੀਆਂ ਮਾਰਕੇ ਕੀਤੀ ਹੱਤਿਆ | ਜਾਣਕਾਰੀ ਦਿੰਦਿਆਂ ਮਿ੍ਤਕ ਤੇਜਪਾਲ ਦੇ ਵੱਡੇ ਭਰਾ ਸਤਨਾਮ ਸਿੰਘ, ਭਰਜਾਈ ਕਮਲਜੀਤ ਕੌਰ ਤੇ ਭਤੀਜੀ ਸੁਖਦੀਪ ਕੌਰ ਜੋ ਜਲੰਧਰ ਨੇੜਲੇ ਪਿੰਡ ਸ਼ਰੀਂਹ ਵਿਖੇ ਰਹਿੰਦੇ ਹਨ ਨੇ ਦੱਸਿਆ ਕਿ ਤੇਜਪਾਲ ਸਿੰਘ ਤਕਰੀਬਨ 33 ਸਾਲ ਪਹਿਲਾਂ ਅਮਰੀਕਾ ਗਿਆ ਸੀ | ਉਨ੍ਹਾਂ ਦੱਸਿਆ ਕਿ ਤੇਜਪਾਲ ਸਿੰਘ ਦੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਰਹਿ ਗਏ |
ਫਰੈਂਕਫਰਟ, 28 ਸਤੰਬਰ (ਸੰਦੀਪ ਕੌਰ ਮਿਆਣੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਵਾਲੇ ਦਿਨ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ 'ਚ ਭਾਰਤੀ ਕੌਂਸਲੇਟ ਫਰੈਕਫਰਟ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ | ...
ਟੋਰਾਂਟੋ, 28 ਸਤੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਬੀਤੀ 20 ਸਤੰਬਰ ਦੀ ਸੰਸਦੀ ਚੋਣ ਤੋਂ ਬਾਅਦ ਲਿਬਰਲ ਪਾਰਟੀ ਇਕ ਵਾਰ ਫਿਰ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ | ਇਨੀਂ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਨਵੀਂ ਕੈਬਨਿਟ ਦਾ ਗਠਨ ਕਰਨ ਲਈ ਲਗਾਤਾਰ ...
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਸੈਂਕੜੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਹ ਵਿਰੋਧ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ...
ਸਿਡਨੀ, 28 ਸਤੰਬਰ (ਹਰਕੀਰਤ ਸਿੰਘ ਸੰਧਰ)-ਕੋਵਿਡ ਦੇ ਚੱਲਦਿਆਂ ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਉਣਾ ਪਿਛਲੇ ਸਾਲ ਤੋਂ ਬੰਦ ਪਿਆ ਹੈ | ਨਿਊ ਸਾਊਥ ਵੇਲਜ਼ ਸੂਬਾਈ ਸਰਕਾਰ ਵਲੋਂ ਇਸ ਕ੍ਰਿਸਮਿਸ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਉਣ ਦੀ ਆਸ ...
ਕੈਲਗਰੀ 28 ਸਤੰਬਰ (ਜਸਜੀਤ ਸਿੰਘ ਧਾਮੀ)-ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਦੇ ਸੱਦੇ 'ਤੇ ਪ੍ਰੇਰੀਵਿੰਡਜ਼ ਪਾਰਕ ਨਾਰਥ ਈਸਟ ਵਿਖੇ ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਤਿੰਨ ...
ਸਾਨ ਫਰਾਂਸਿਸਕੋ, 28 ਸਤੰਬਰ (ਐੱਸ.ਅਸ਼ੋਕ ਭੌਰਾ)-ਅੱਜ ਕੈਲੀਫੋਰਨੀਆ ਸੂਬਾ ਯੂਨੀਵਰਲ ਮੇਲ-ਇਨ-ਬੈਲੇਟ ਪ੍ਰਕਿਰਿਆ ਨੂੰ ਸਥਾਈ ਬਣਾਉਣ ਵਾਲਾ ਅਮਰੀਕਾ ਦਾ 8ਵਾਂ ਸੂਬਾ ਬਣ ਗਿਆ ਹੈ | ਕੋਵਿਡ-19 ਦੇ ਚਲਦਿਆਂ ਇਹ ਪ੍ਰਕਿਰਿਆ ਵਧੇਰੇ ਪ੍ਰਭਾਵੀ ਸਾਬਤ ਹੋਈ ਸੀ ਜਿਸ ਉੱਪਰ ਭਰੋਸਾ ...
ਵੈਨਿਸ, (ਇਟਲੀ) 28 ਸਤੰਬਰ (ਹਰਦੀਪ ਸਿੰਘ ਕੰਗ)-ਮਿਲਾਨ ਨੇੜਲੇ ਅਜੋਤੋ ਵਿਖੇ ਨਾਈਟ੍ਰੋਜਨ ਪਲਾਂਟ 'ਚ ਗੈਸ ਦੇ ਰਿਸਾਅ ਕਾਰਨ ਦੋ ਕਾਮਿਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ | ਜਾਂਚਕਰਤਾ ਟੀਮ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਦੋਵੇਂ ਕਾਮੇ ਇਕ ਟੈਂਕ ਵਿਚ ਤਰਲ ...
ਵਾਸ਼ਿੰਗਟਨ, 28 ਸਤੰਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਾਇਟ ਹਾਊਸ ਵਿਚ ਆਪਣਾ ਕੋਵਿਡ-19 ਵੈਕਸੀਨ ਬੂਸਟਰ ਡੋਜ਼ ਲਈ | ਜਾਣਕਾਰੀ ਅਨੁਸਾਰ ਬੂਸਟਰ ਡੋਜ਼ ਲੈਣ ਤੋਂ ਪਹਿਲਾਂ ਬਾਈਡਨ ਨੇ ਕਿਹਾ ਕਿ ਬੂਸਟਰ ਡੋਜ਼ ਜਰੂਰੀ ਹੈ ਪਰ ਸਭ ਤੋਂ ਜ਼ਰੂਰੀ ਚੀਜ਼ ਜੋ ...
ਮੁੰਬਈ, 28 ਸਤੰਬਰ (ਏਜੰਸੀ)-ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਮੰਗਲਵਾਰ ਨੂੰ 92 ਸਾਲ ਦੇ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਜਨਮ ਦਿਨ ਸਾਦਗੀ ਭਰੇ ਢੰਗ ਨਾਲ ਪਰਿਵਾਰਕ ਮੈਂਬਰਾਂ ਨਾਲ ਮਨਾਉਣ ਦਾ ਫੈਸਲਾ ਕੀਤਾ | ਉਨ੍ਹਾਂ ਨੇ ਗਾਇਕਾ ਵਜੋਂ ਕੰਮ 13 ਸਾਲ ਦੀ ਉਮਰ ਵਿਚ 1942 ਵਿਚ ਸ਼ੁਰੂ ...
ਨਵੀਂ ਦਿੱਲੀ, 28 ਸਤੰਬਰ (ਏਜੰਸੀ)-ਗਾਇਕ ਯੋ-ਯੋ ਹਨੀ ਸਿੰਘ ਖ਼ਿਲਾਫ ਘਰੇਲੂ ਹਿੰਸਾ ਦੇ ਮਾਮਲੇ ਵਿਚ ਮੰਗਲਵਾਰ ਨੂੰ ਅਦਾਲਤ ਨੇ 'ਇਨ ਕੈਮਰਾ ਪ੍ਰੋਸਿਡਿੰਗ' ਭਾਵ ਬੰਦ ਕਮਰੇ ਵਿਚ ਸੁਣਵਾਈ ਦੀ ਆਗਿਆ ਦੇ ਦਿੱਤੀ | ਮੈਟ੍ਰੋਪੇਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਹਨੀ ਸਿੰਘ ...
ਸਿਆਟਲ, 28 ਸਤੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਧੰਨਾਢ ਕਿਸਾਨ ਅਤੇ ਸ਼੍ਰੋਮਣੀ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੇ ਪ੍ਰਧਾਨ ਚੇਤ ਸਿੰਘ ਸਿੱਧੂ ਦੇ ਫਾਰਮ 'ਸਿੱਧੂ ਫਾਰਮ ਹਾਊਸ' ਪਿਆਲਪ ਵਾਸ਼ਿੰਗਟਨ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ 'ਸਿਆਟਲ ਕੱਦੂ ਮੇਲਾ' 'ਪੰਪਕਿਨ ਪੈਚ' ...
ਐਡਮਿੰਟਨ, 28 ਸਤੰਬਰ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਦੀ ਨਵੀਂ ਸਰਕਾਰ ਨੇ ਇਕ ਹੋਰ ਮੰਗ ਨੂੰ ਸਵੀਕਾਰ ਕਰਦੇ ਹੋਏ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੈਨੇਡਾ ਨੇ ਵਿਜ਼ਟਰ ਵੀਜ਼ੇ ਦਿੱਤੇ ਹਨ, ਉਹ ਕੈਨੇਡਾ ਦੀ ਧਰਤੀ ਉੱਤਰਦੇ ਹੀ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ ...
ਐਡੀਲੇਡ, 28 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਆਈਸਾ ਹਾਲ 'ਚ ਭਾਰਤੀ ਪੰਜਾਬੀ ਭਾਈਚਾਰੇ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਤਿਕਾਰ ਸਹਿਤ ਯਾਦ ਕੀਤਾ ਗਿਆ | ਦੀਪ ਘੁੁਮਾਣ ਨੇ ਸਮਾਗਮ 'ਚ ਵੱਡੀ ਗਿਣਤੀ 'ਚ ਪ੍ਰਮੁੱਖ ਸ਼ਖ਼ਸੀਅਤਾਂ ਦੇ ...
ਐਬਟਸਫੋਰਡ, 28 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਇੰਡੋ-ਕੈਨੇਡੀਅਨ ਵਰਰਕਜ਼ ਐਸੋਸੀਏਸ਼ਨ ਆਫ਼ ਕੈਨੇਡਾ ਵਲੋਂ ਲੋਕ ਮਾਰੂ ਤਿੰਨੇ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਸੰਘਰਸ਼ ਦੇ ਸਬੰਧ ਵਿਚ 27 ਸਤੰਬਰ ਭਾਰਤ ਬੰਦ ਨਾਲ ਇਕਜੁਟਤਾ ਜ਼ਾਹਰ ਕਰਨ ਲਈ ਵਿਸ਼ਾਲ ਰੋਸ ...
ਐਡਮਿੰਟਨ, 28 ਸਤੰਬਰ (ਦਰਸ਼ਨ ਸਿੰਘ ਜਟਾਣਾ)-ਭਾਵੇਂ ਕੈਨੇਡਾ ਸਰਕਾਰ ਚੌਕਸੀ ਨੂੰ ਲੈ ਕੇ ਦੂਜੇ ਮੁਲਕਾਂ ਨਾਲੋਂ ਕਾਰਗਰ ਮੰਨੀ ਜਾਂਦੀ ਹੈ ਤੇ ਇਸ ਵਿਭਾਗ ਕੋਲ ਹਰ ਉਹ ਸੰਭਵ ਯੰਤਰ ਹਨ ਤੇ ਪੂਰੇ ਕੈਨੇਡਾ 'ਤੇ ਹੈਲੀਕਾਪਟਰ ਲੋਕਾਂ ਦੀ ਸੁਰੱਖਿਆ ਲਈ ਵੱਖ-ਵੱਖ ਸਟੇਟਾਂ 'ਤੇ ...
* ਐਫ.ਬੀ.ਆਈ. ਵਲੋਂ ਸਾਲਾਨਾ ਰਿਪੋਰਟ ਜਾਰੀ ਸੈਕਰਾਮੈਂਟੋ 28 ਸਤੰਬਰ (ਹੁਸਨ ਲੜੋਆ ਬੰਗਾ)-ਐਫ. ਬੀ. ਆਈ. ਦੁਆਰਾ ਜਾਰੀ ਸਾਲਾਨਾ ਅਪਰਾਧ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿਚ 2019 ਦੀ ਤੁਲਨਾ ਵਿਚ 2020 ਦੌਰਾਨ ਕਤਲਾਂ ਵਿਚ 30 ਫੀਸਦੀ ਵਾਧਾ ਦਰਜ ਹੋਇਆ ਹੈ ਜੋ ਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX