ਤਾਜਾ ਖ਼ਬਰਾਂ


ਦੱਖਣੀ ਅਫਰੀਕਾ – ਭਾਰਤ : ਤੀਜੇ ਮੈਚ 'ਚ ਵੀ ਟੀਮ ਇੰਡੀਆ ਦੀ ਹਾਰ, ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਹਰਾਇਆ
. . .  1 day ago
ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ ਤੇ ​ਵਿਰਾਟ ਕੋਹਲੀ ਦੀ ਲਾਡਲੀ ਵਾਮਿਕਾ
. . .  1 day ago
ਕੇਪਟਾਊਨ, 23 ਜਨਵਰੀ -ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਉਨ੍ਹਾਂ ਦੀ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ,11 ਮਰੀਜ਼ਾਂ ਦੀ ਮੌਤ ,932 ਨਵੇਂ ਮਾਮਲੇ
. . .  1 day ago
ਲੁਧਿਆਣਾ,23 ਜਨਵਰੀ {ਸਲੇਮਪੁਰੀ} - ਲੁਧਿਆਣਾ ਵਿਚ ਅੱਜ 14ਵੇਂ ਦਿਨ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ, ਪਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਸੱਭ ਤੋਂ ਜ਼ਿਆਦਾ ਗਿਣਤੀ ਵਿਚ 11 ਮਰੀਜ਼ਾਂ ...
ਚੰਡੀਗੜ੍ਹ : ਚਾਰ ਤਹਿਸੀਲਦਾਰਾਂ ਨੂੰ ਮਿਲੀ ਨਵੀਂ ਪੋਸਟਿੰਗ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਪਿੰਡ ਕੱਲੇਵਾਲ ਤੋਂ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਅਟਾਰੀ, 23 ਜਨਵਰੀ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕੱਲੇਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ..
ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ ਵੀ ਆਏ ਰਵੀਕਰਨ ਸਿੰਘ ਕਾਹਲੋਂ ਦੀ ਹਮਾਇਤ 'ਤੇ
. . .  1 day ago
ਡੇਰਾ ਬਾਬਾ ਨਾਨਕ, 23 ਜਨਵਰੀ (ਅਵਤਾਰ ਸਿੰਘ ਰੰਧਾਵਾ)-ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਉਦੋਂ ਹੋਰ ਮਜ਼ਬੂਤ ਹੋ ਗਈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ..
ਸੰਯੁਕਤ ਸਮਾਜ ਮੋਰਚੇ ਵਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵਲੋਂ ਬਾਬਾ ਚਮਕੌਰ ਸਿੰਘ ਨੂੰ ਬਠਿੰਡਾ ਰੂਰਲ, ਰਾਜ ਕੁਮਾਰ ਮਾਹਿਲ ਖੁਰਦ ਨੂੰ ਬੰਗਾ, ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ...
ਅਰੁਣ ਬਾਲੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
. . .  1 day ago
ਮੁੰਬਈ, 23 ਜਨਵਰੀ- ਦਿੱਗਜ ਅਭਿਨੇਤਾ ਅਰੁਣ ਬਾਲੀ '3 ਇਡੀਅਟਸ', 'ਕੇਦਾਰਨਾਥ', 'ਪਾਨੀਪਤ' ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਨੂੰ ਇੱਕ ਦੁਰਲੱਭ ਲੰਬੇ ਸਮੇਂ ਦੀ ਨਿਊਰੋਮਸਕੁਲਰ ਬਿਮਾਰੀ ਮਾਈਸਥੇਨੀਆ ਗ੍ਰੇਵਿਸ ਦਾ ਪਤਾ ਲੱਗਿਆ...
ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ- ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁਖੀ ਬਾਬਾ ਅਮਰੀਕ ਸਿੰਘ, ਸਰਪੰਚਾਂ ਸਮੇਤ ਆਏ ਹਮਾਇਤ 'ਤੇ
. . .  1 day ago
ਨਿੱਕੇ ਘੁੰਮਣ, 23 ਜਨਵਰੀ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ...
ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ
. . .  1 day ago
ਕਲਾਨੌਰ, 23 ਜਨਵਰੀ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਵੱਡਾ ਆਧਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵਲੋਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਨਾਲ ਕਾਂਗਰਸ...
ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਮੋਦੀ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕਰਨਗੇ ਉਦਘਾਟਨ
. . .  1 day ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6 ਵਜੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ...
ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰੇ ਕੇਜਰੀਵਾਲ-ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ, 23 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਨੂੰ ਕਿਹਾ ਕਿ ਉਹ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ। ਉਨ੍ਹਾਂ ਕਿਹਾ ਕਿ...
ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 23 ਜਨਵਰੀ-ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ...
ਭਾਜਪਾ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਵੇਗੀ: ਸਿਮਰਨਜੀਤ ਸਿੰਘ ਮਾਨ
. . .  1 day ago
ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਬਾਂਹ ਮਰੋੜ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਕਰਕੇ ਵਿਧਾਨ ਸਭਾ ਚੋਣਾਂ 'ਚ ਸਫਲਤਾ ਹਾਸਲ ਕਰਕੇ ਪੰਜਾਬ 'ਚ ਭਾਜਪਾ
ਪੀਵੀ ਸਿੰਧੂ ਨੇ ਫਾਈਨਲ ਵਿਚ ਮਾਲਵਿਕਾ ਬੰਸੌਦ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਨਵੀਂ ਦਿੱਲੀ, 23 ਜਨਵਰੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸੈਯਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਐਤਵਾਰ ਨੂੰ ਫਾਈਨਲ ’ਚ ਹਮਵਤਨ ਮਾਲਵਿਕਾ ਬੰਸੋਦ...
ਸੜਕ ਸੰਘਰਸ਼ ਕਮੇਟੀ ਨੇ ਡਰੋਨ ਰਾਹੀਂ ਸਰਵੇ ਕਰ ਰਹੇ ਮੁਲਾਜ਼ਮਾਂ ਦੀ ਕੀਤੀ ਘੇਰਾਬੰਦੀ
. . .  1 day ago
ਸ਼ਹਿਣਾ/ਬਰਨਾਲਾ, 23 ਜਨਵਰੀ (ਸੁਰੇਸ਼ ਗੋਗੀ)-ਸ਼ਹਿਣਾ ਨੇੜੇ ਪਿੰਡ ਲੀਲੋਕੋਠੇ ਨੇੜੇ ਨਿਕਲ ਰਹੀ ਨੈਸ਼ਨਲ ਹਾਈਵੇਅ ਦੇ ਵਿਰੋਧ 'ਚ ਸੜਕ ਸੰਘਰਸ਼ ਕਮੇਟੀ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡਰੋਨ ਰਾਹੀਂ ਸਰਵੇ ਕਰ ...
ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਹੋਇਆ ਧਮਾਕਾ, 174 ਨਵੇਂ ਕੇਸ ਆਏ ਸਾਹਮਣੇ
. . .  1 day ago
ਪਠਾਨਕੋਟ, 23 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 174 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ..
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸਜਾਏ ਨਗਰ ਕੀਰਤਨ
. . .  1 day ago
ਅਟਾਰੀ, 23 ਜਨਵਰੀ(ਗੁਰਦੀਪ ਸਿੰਘ ਅਟਾਰੀ) ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ....
ਕਾਂਗਰਸ ਦੀ ਫੁੱਟ: ਕਾਂਗਰਸ ਦੇ ਇਕ ਧੜੇ ਵਲੋਂ ਆਪਣੀ ਹੀ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਤੇ ਉਸ ਦੇ ਸਾਥੀ ਖ਼ਿਲਾਫ਼ ਕਰਵਾਇਆ ਕੇਸ ਦਰਜ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ) - ਮਹਿਲਾ ਕਾਂਗਰਸ ਦੇ ਗਰੁੱਪ ਦੇ ਲੀਕ ਹੋਏ ਮੈਸੇਜ ਨੂੰ ਹੋਰ ਗਰੁੱਪਾਂ 'ਚ ਪਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਕਾਂਗਰਸ ਦੇ ਇਕ ਧੜੇ....
ਪੰਜਾਬ ਵਿਧਾਨ ਸਭਾ ਚੋਣਾਂ: ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਚੰਡੀਗੜ੍ਹ, 23 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਮਾਲਵਾ ਤੋਂ 17, ਮਾਝਾ ਤੋਂ 2 ਤੇ ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਫਗਵਾੜਾ: ਬੇਕਾਬੂ ਹੋਈ ਰਿਕਵਰੀ ਵੈੱਨ ਨਾਲ ਇਕ ਵਿਅਕਤੀ ਦੀ ਮੌਤ, ਦੋ ਕਾਰਾਂ ਨੁਕਸਾਨੀਆਂ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ)- ਅੱਜ ਇੱਥੇ ਮੁਹੱਲਾ ਸੰਤੋਖਪੁਰਾ ਲਾਗੇ ਬੇਕਾਬੂ ਹੋਈ ਰਿਕਵਰੀ ਵੈਨ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਕਾਰਾਂ ਨੁਕਸਾਨੀਆਂ ਗਈਆਂ। ਮ੍ਰਿਤਕ ਵਿਅਕਤੀ ਦੀ ਪਛਾਣ...
ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
. . .  1 day ago
ਲੁਧਿਆਣਾ 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜਬਰ-ਜਨਾਹ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਵਲੋਂ ਚੋਣ..
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਖ਼ਿਲਾਫ਼ ਮਲੇਰਕੋਟਲਾ ’ਚ ਐੱਫ.ਆਈ.ਆਰ ਦਰਜ
. . .  1 day ago
ਚੰਡੀਗੜ੍ਹ, 23 ਜਨਵਰੀ- ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 153ਏ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਹੈ...
ਵਿਜੈਇੰਦਰ ਸਿੰਗਲਾ ਜਿੰਨਾ ਭ੍ਰਿਸ਼ਟਾਚਾਰ ਪੰਜਾਬ 'ਚ ਕਿਸੇ ਨੇ ਨਹੀਂ ਕੀਤਾ- ਸੁਖਬੀਰ ਸਿੰਘ ਬਾਦਲ
. . .  1 day ago
ਸੰਗਰੂਰ, 23 ਜਨਵਰੀ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 31 ਅੱਸੂ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਜਗਰਾਓਂ

ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਜਗਰਾਉਂ, 15 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨੇਕੀ ਦੀ ਬਦੀ 'ਤੇ ਜਿੱਤ ਪ੍ਰਾਪਤ ਕਰਕੇ ਜਾਣੇ ਜਾਂਦੇ ਦੁਸਹਿਰੇ ਦਾ ਤਿਉਹਾਰ ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਗਰਾਉਂ ਵਿਖੇ ਮਨਾਇਆ ਗਿਆ | ਪੁਰਾਣੀ ਦਾਣਾ ਮੰਡੀ ਵਿਖੇ ਰਾਵਣ, ਕੁੰਭਕਰਨ ਅਤੇ ਮੇਘ ਨਾਥ ਦੇ ਬੁੱਤਾਂ ਨੂੰ ਅੱਗ ਲਗਾਈ ਗਈ | ਇਸ ਤੋਂ ਪਹਿਲਾਂ ਲੰਮਿਆਂ ਵਾਲੇ ਬਾਗ ਤੋਂ ਸ਼ੋਭਾ ਯਾਤਰਾ ਕੱਢੀ ਗਈ | ਇਸ ਯਾਤਰਾ ਵਿਚ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਦੀਆਂ ਬਣਾਈਆਂ ਝਾਕੀਆਂ ਲੋਕਾਂ ਨੂੰ ਆਕਰਸ਼ਿਤ ਕਰ ਰਹੀਆਂ ਸਨ | ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਸਵਾਗਤੀ ਗੇਟ ਅਤੇ ਰੰਗ-ਬਰੰਗੇ ਰੰਗਾਂ ਦੀਆਂ ਲੜੀਆਂ ਲਗਾ ਕੇ ਭਗਵਾਨ ਰਾਮ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ ਗਈ | ਭਜਨ ਮੰਡਲੀਆਂ ਵਲੋਂ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ ਗਿਆ | ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਗੁਜਰ ਕੇ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਵਿਖੇ ਪਹੁੰਚੀ | ਇਥੇ ਸ੍ਰੀ ਰਾਮ ਅਤੇ ਰਾਵਣ ਦੀ ਸੈਨਾ ਦੇ ਯੁੱਧ ਦੇ ਦਿ੍ਸ਼ ਦਿਖਾਏ ਗਏ | ਅੰਤ ਵਿਚ ਰਾਵਣ, ਕੁੰਭਕਰਨ ਅਤੇ ਮੇਘ ਨਾਲ ਦੇ ਬੁੱਤਾਂ ਨੂੰ ਅੱਗ ਲਗਾ ਕੇ ਸ਼ਰਧਾਲੂਆਂ ਵਲੋਂ ਬਦੀ 'ਤੇ ਨੇਕੀ ਦੀ ਹੋਈ ਜਿੱਤ 'ਤੇ ਜੈ ਸ੍ਰੀ ਰਾਮ ਦੇ ਜੈਕਾਰੇ ਲਗਾ ਕੇ ਖੁਸ਼ੀ ਪ੍ਰਗਟਾਈ | ਇਸ ਦੌਰਾਨ ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਬਾਂਸਲ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਅਤੇ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਵਿਧਾਇਕਾ ਸਰਵਜੀਤ ਕੌਰ ਮਾਣੂਕੇ, ਚੇਅਰਮੈਨ ਗੇਜਾ ਰਾਮ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਤਿੰਦਰਪਾਲ ਰਾਣਾ, ਅਵਤਾਰ ਸਿੰਘ ਚੀਮਨਾ, ਕੰਵਲਜੀਤ ਸਿੰਘ ਮੱਲਾ, ਦਲਜੀਤ ਸਿੰਘ ਖੱਖ, ਰਵਿੰਦਰ ਕੁਮਾਰ ਸਭਰਵਾਲ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਜਗਜੀਤ ਸਿੰਘ ਜੱਗੀ, ਰਮੇਸ਼ ਮੇਸ਼ੀ, ਕੰਵਰਪਾਲ ਸਿੰਘ, ਵਿਕਰਮ ਜੱਸੀ, ਬੋਬੀ ਕਪੂਰ, ਹਿਮਾਸ਼ੂ ਮਲਕ, ਡਾ: ਇਕਬਾਲ ਸਿੰਘ ਧਾਲੀਵਾਲ, ਰਵਿੰਦਰ ਸਭਰਵਾਲ, ਐਡਵੋਕੇਟ ਗੁਰਕੀਰਤ ਕੌਰ, ਡਾ: ਨਰਿੰਦਰ ਸਿੰਘ, ਅਕੁੰਸ਼ ਧੀਰ, ਰਜਨੀਸ਼ ਬਾਂਸਲ ਆਦਿ ਹਾਜ਼ਰ ਸਨ |
ਰਾਏਕੋਟ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦਾ ਉਦਘਾਟਨ ਹੀਰਾ ਲਾਲ ਬਾਂਸਲ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਸੁਸ਼ੀਲ ਕੁਮਾਰ, ਕੌਂਸਲਰ ਕਮਲਜੀਤ ਵਰਮਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਸਨਾਤਨ ਧਰਮ ਦਾ ਝੰਡਾ ਵਿਨੋਦ ਕੁਮਾਰ ਖੁਰਮੀ ਵਲੋਂ ਲਹਿਰਾਇਆ ਗਿਆ, ਜਦ ਕਿ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਅਤੇ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ) ਪੁੱਜੇ, ਜਿਨ੍ਹਾਂ ਨੇ ਸ਼ਹਿਰ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਦੁਸਹਿਰੇ ਦੇ ਤਿਉਹਾਰ 'ਤੇ ਕਲਾਕਾਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਰਾਮਚੰਦਰ, ਮਾਤਾ ਸੀਤਾ, ਲਕਸ਼ਮਣ ਅਤੇ ਰਾਵਣ ਦੀਆਂ ਝਾਕੀਆਂ ਨੇ ਦੁਸਹਿਰੇ ਦੇ ਤਿਉਹਾਰ ਨੂੰ ਚਾਰ-ਚੰਨ ਲਗਾਏ | ਅਖੀਰ ਵਿਚ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਦਿੱਤੀ ਗਈ | ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਮੰਗਤ ਰਾਏ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਜਗਪ੍ਰੀਤ ਸਿੰਘ ਬੁੱਟਰ ਓ.ਐੱਸ.ਡੀ ਬੋਪਾਰਾਏ, ਸੰਜੀਵ ਕੁਮਾਰ ਬੌਵਾ ਗੋਇਲ, ਦੁਸਹਿਰਾ ਕਮੇਟੀ ਪ੍ਰਧਾਨ ਗੋਪਾਲ ਕਿ੍ਸਨ ਜੋਸੀ, ਵਿਨੋਦ ਜੈਨ, ਨੰਦ ਕਿਸੋਰ, ਪ੍ਰਭਦੀਪ ਸਿੰਘ ਨਾਰੰਗਵਾਲ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਕੌਂਸਲਰ ਸੁਖਵਿੰਦਰ ਸਿੰਘ ਸੁੱਖੂ, ਕੌਂਸਲਰ ਗੁਰਦਾਸ ਮਾਨ, ਜੁਗਿੰਦਰਪਾਲ ਮੱਕੜ, ਪ੍ਰਧਾਨ ਏਵੰਤ ਜੈਨ, ਨਰੈਤ ਦੱਤ ਕੌਸ਼ਿਕ, ਰਵਿੰਦਰ ਕੁਮਾਰ ਰਿੰਕੂ, ਰਾਜ ਕੁਮਾਰ, ਤਰਲੋਕ ਜੁਨੇਜਾ, ਸੁਮਨਦੀਪ ਸਿੰਘ ਦੀਪਾ, ਸਤਪਾਲ ਗੋਇਲ, ਵਰਿੰਦਰ ਕੁਮਾਰ, ਸੁਭਾਸ ਜੋਸੀ, ਰਾਜੇਸ਼ ਕੁਮਾਰ ਮਹੰਤ, ਨਰਿੰਦਰ ਮਹੰਤ, ਕਮਲੇਸ ਵਰਮਾ ਆਦਿ ਹਾਜ਼ਰ ਸਨ |

ਮੰਡੀ ਮੁੱਲਾਂਪੁਰ ਦੁਸਹਿਰਾ 'ਤੇ ਕੈਪਟਨ ਸੰਧੂ ਵਲੋਂ ਦੀ ਗ੍ਰੇਟ ਖਲੀ ਦਾ ਸਨਮਾਨ

ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ-ਦਾਖਾ ਦੀ ਸ਼੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਪ੍ਰਧਾਨ ਸੰਜੂ ਅਗਰਵਾਲ, ਚੇਅਰਮੈਨ ਪਵਨ ਕਾਂਸਲ, ਉਪ ਚੇਅਰਮੈਨ ਬਜਰੰਗ ਬਾਂਸਲ, ਉਪ ਪ੍ਰਧਾਨ ਦੀਪ ਅਗਰਵਾਲ, ਹਰੀਸ਼ ਕੁਮਾਰ ਤੋਤਾ, ਸੈਕਟਰੀ ...

ਪੂਰੀ ਖ਼ਬਰ »

ਟੋਲ ਪਲਾਜ਼ਾ ਚੌਂਕੀਮਾਨ ਵਿਖੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ

ਚੌਂਕੀਮਾਨ, 15 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ ਤੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜਾਂ ਵਲੋਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ...

ਪੂਰੀ ਖ਼ਬਰ »

ਕੂੜ ਪ੍ਰਚਾਰ ਦਾ ਅਕਾਲੀ ਦਲ ਵਰਕਿੰਗ ਕਮੇਟੀ ਰਾਏਕੋਟ ਵਲੋਂ ਠੋਕਵਾਂ ਜਵਾਬ

ਰਾਏਕੋਟ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ ਸੁਧਾਰ ਦੀ ਪ੍ਰਧਾਨਗੀ ਹੇਠ ਰਾਏਕੋਟ ਵਿਖੇ ਹੋਈ, ਜਿਸ ਦੌਰਾਨ ਵਰਕਿੰਗ ਕਮੇਟੀ ਵਲੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ...

ਪੂਰੀ ਖ਼ਬਰ »

ਮੋਟਰਸਾਈਕਲ-ਕਾਰ ਦੀ ਟੱਕਰ 'ਚ ਹੌਲਦਾਰ ਦੀ ਮੌਤ

ਰਾਏਕੋਟ, ਹਠੂਰ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ, ਜਸਵਿੰਦਰ ਸਿੰਘ ਛਿੰਦਾ)-ਪਿੰਡ ਲੰਮਾ ਨਜ਼ਦੀਕ ਬੀਤੀ ਸ਼ਾਮ ਕਾਰ ਅਤੇ ਮੋਟਸਾਈਕਲ ਦਰਮਿਆਨ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਪੁਲਿਸ ਥਾਣਾ ਹਠੂਰ ਨੂੰ ਸੁਰਿੰਦਰ ...

ਪੂਰੀ ਖ਼ਬਰ »

ਚੋਰਾਂ ਨੇ 9 ਲੱਖ ਰੁਪਏ ਦੇ ਮੋਬਾਈਲ ਅਤੇ ਪੰਜਾਹ ਹਜ਼ਾਰ ਦੀ ਨਗਦੀ 'ਤੇ ਕੀਤਾ ਹੱਥ ਸਾਫ਼

 ਰਾਏਕੋਟ, 15 ਅਕਤੂਬਰ (ਸੁਸ਼ੀਲ, ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਅਤੇ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ, ਚੋਰੀ ਦੀਆਂ ਵਾਰਦਾਤਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਚੋਰਾਂ ਨੇ ਬੀਤੀ ਰਾਤ ਸ਼ਹਿਰ ਦੀ ਟੈਲੀਫ਼ੋਨ ਅਕਸਚੇਂਜ ...

ਪੂਰੀ ਖ਼ਬਰ »

ਕਿਸਾਨੀ ਕਾਨਫ਼ਰੰਸ ਅੱਜ, ਡਾ. ਸਵੈਮਾਨ ਸਿੰਘ ਅਮਰੀਕਾ ਕਰਨਗੇ ਸੰਬੋਧਨ

ਜਗਰਾਉਂ, 15 ਅਕਤੂਬਰ (ਜੋਗਿੰਦਰ ਸਿੰਘ)-ਗਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਦੇ ਪਿੰਡ ਹਾਂਸ ਕਲਾਂ ਵਿਖੇ 16 ਅਕਤੂਬਰ ਨੂੰ ਦੁਪਹਿਰ ਦੋ ਵਜੇ ਪਿੰਡ ਦੇ ਪੱਕੇ ਦਰਵਾਜੇ ਵਿਖੇ ਵਿਸ਼ਾਲ ਕਿਸਾਨ ਕਾਨਫ਼ਰੰਸ ਕੀਤੀ ਜਾ ਰਹੀ ਹੈ | ਇਸ ਕਾਨਫ਼ਰੰਸ ਨੂੰ ਟਿਕਰੀ ਬਾਰਡਰ 'ਤੇ ...

ਪੂਰੀ ਖ਼ਬਰ »

ਰੱਤੋਵਾਲ 'ਚ ਹੋਮਿਓਪੈਥਿਕ ਕੈਂਪ ਕੱਲ੍ਹ- ਖ਼ਾਲਸਾ

ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਉੱਨਤ ਖੇਤੀ ਦੇ ਜਨਮ ਦਾਤਾ ਡਾ: ਗੁਰਬਖਸ਼ ਸਿੰਘ (ਰਿਟਾ: ਡੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਜਗਜੀਤ ਸਿੰਘ ਗਿੱਲ ਯੂ.ਐੱਸ.ਏ ਵਲੋਂ ਕਿਸਾਨ-ਮਜ਼ਦੂਰ ...

ਪੂਰੀ ਖ਼ਬਰ »

ਮਨਸੂਰਾਂ ਦਾ ਦੋ ਰੋਜ਼ਾ ਦੁਸਹਿਰਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਜੋਧਾਂ, 15 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ ਮਨਸੂਰਾਂ ਤੇ ਗ੍ਰਾਮ ਪੰਚਾਇਤ ਵਲੋਂ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮਨਸੂਰਾਂ ਦੁਸਹਿਰਾ ਮੇਲੇ 'ਤੇ ਕਰਵਾਇਆ ਦੋ ਰੋਜ਼ਾ ਸਮਾਗਮ ਸ਼ਾਨੋ-ਸੌਕਤ ਨਾਲ ਸਮਾਪਤ ...

ਪੂਰੀ ਖ਼ਬਰ »

ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਅੱਜ

ਮੁੱਲਾਂਪੁਰ ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਿੱਖ ਕੌਮ ਦੇ ਮਹਾਨ ਯੋਧੇ-ਜਰਨੈਲ ਅਤੇ ਕਿਸਾਨੀ ਦੇ ਮੁਕਤੀ ਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਪੁਣਛ ਰਜ਼ੌਰੀ ਜੰਮੂ ਕਸ਼ਮੀਰ ਵਿਚ ਹੋਇਆ | ਰਾਜਪੂਤ ਘਰਾਣੇ ਵਿੱਚ ਪੈਦਾ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਚਿੰਗ ਲੈ ਇੰਦਰਜੀਤ ਨੇ 7 ਬੈਂਡ ਲਏ

ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮਾਲਵਾ ਪੱਟੀ 'ਚ ਆਈਲੈਟਸ ਦੇ ਖੇਤਰ ਵਿਚ ਮੋਹਰੀ ਸੰਸਥਾ ਵਜੋਂ ਉਭਰੇ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੀ ਮੁੱਲਾਂਪੁਰ ਬ੍ਰਾਂਚ ਨੇ ਥੋੜ੍ਹੇ ਸਮੇਂ ਵਿਚ ਆਈਲੈਟਸ ਦੀ ਕੋਚਿੰਗ, ਇੰਮੀਗ੍ਰੇਸ਼ਨ ...

ਪੂਰੀ ਖ਼ਬਰ »

ਪਿੰਡ ਕਾਉਂਕੇ ਕਲਾਂ ਮੰਡੀ 'ਚ ਚੇਅਰਮੈਨ ਗਰੇਵਾਲ ਨੇ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ

ਜਗਰਾਉਂ, 15 ਅਕਤੂਬਰ (ਜੋਗਿੰਦਰ ਸਿੰਘ)-ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਵਲੋਂ ਕਾਉਂਕੇ ਕਲਾਂ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਕਿ ਏਸ਼ੀਆ ਦੀ ਦੂਜੀ ਵੱਡੀ ...

ਪੂਰੀ ਖ਼ਬਰ »

ਗੁਰੂ ਪਦਮ ਜਨਮ ਜੈਅੰਤੀ ਮੌਕੇ ਲੰਗਰ ਲਗਾਇਆ

ਰਾਏਕੋਟ, 15 ਅਕਤੂਬਰ (ਸੁਸ਼ੀਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈਨ ਗੁਰੂ ਪਦਮ ਜੀ ਦੀ ਜਨਮ ਜੈਯੰਤੀ ਮੌਕੇ ਗੁਰੂ ਪਦਮ ਜੈਨ ਸਹਾਇਤਾ ਕੋਸ਼ ਰਾਏਕੋਟ ਵਲੋਂ ਐਸ.ਐਸ. ਜੈਨ ਸਭਾ ਰਾਏਕੋਟ ਦੇ ਸਹਿਯੋਗ ਨਾਲ ਦੁਸ਼ਹਿਰਾ ਮੇਲਾ ਦੇਖਣ ਪੁੱਜੀਆਂ ਸੰਗਤਾਂ ਲਈ ਕੜਾਹ ਪ੍ਰਸ਼ਾਦ ...

ਪੂਰੀ ਖ਼ਬਰ »

ਚਕਰ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਹਠੂਰ, 15 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਮਾਰਕੀਟ ਕਮੇਟੀ ਹਠੂਰ ਅਧੀਨ ਪੈਂਦੀ ਮੰਡੀ ਚਕਰ ਵਿਖੇ ਅੱਜ ਪਨਸਪ ਵਲੋਂ ਫਰਮ ਅਮਰਜੀਤ ਸਿੰਘ ਐਂਡ ਕੰਪਨੀ 'ਤੇ ਇੰਸਪੈਕਟਰ ਕਰਤਾਰ ਸਿੰਘ ਤੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਲਈ ਖੇਤਾਂ ਦੀ ਰਹਿੰਦ-ਖੂੰਹਦ ਦੀ ਮਸ਼ੀਨਰੀ ਦੇ ਲੰਗਰ ਲੱਗਣ-ਬਾਬਾ ਦੋਦੜਾ ਸਾਹਿਬ

ਜਗਰਾਉਂ, 15 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਇਸ ਦੀ ਸਹੀ ਵਰਤੋਂ ਕਰਕੇ ਧਰਤੀ, ਹਵਾ, ਪਾਣੀ ਨੂੰ ਪ੍ਰਦੂਸ਼ਨ ਰਹਿਤ ਬਣਾਇਆ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਕਿ੍ਪਾਲ ਸਿੰਘ ਬੀ.ਏ. ਵੀਰ ਜੀ ਦੋਦੜਾ ਸਾਹਿਬ ...

ਪੂਰੀ ਖ਼ਬਰ »

ਪਿੰਡ ਪੰਡੋਰੀ ਵਿਖੇ ਛਿੰਝ ਮੇਲਾ ਤੇ ਕਬੱਡੀ ਦਾ ਸ਼ੋਅ ਮੈਚ ਕੱਲ੍ਹ

ਚੌਂਕੀਮਾਨ, 15 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਬਲਵੀਰ ਸਿੰਘ ਸਰਾਂ ਕੈਨੇਡਾ, ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਵੱਲੋਂ ਗ੍ਰਾਂਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 17 ਅਕਤੂਬਰ 2021 ਦਿਨ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਚਾਲਕ ਕਾਬੂ

ਖੰਨਾ, 15 ਅਕਤੂਬਰ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਥਾਣਾ ਸਦਰ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਦੇ 100 ਕਰੋੜ ਖ਼ੁਰਾਕਾਂ ਦੇ ਮਾਪਦੰਡ ਦੀ ਪ੍ਰਾਪਤੀ 'ਤੇ ਸਮਾਰੋਹ

ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੋਵਿਡ-19 ਟੀਕਾਕਰਨ ਮੁਹਿੰਮ ਭਾਰਤ ਵਿਚ 100 ਕਰੋੜ ਖ਼ੁਰਾਕਾਂ ਦੇ ਮਾਪਦੰਡ ਨੂੰ ਛੂਹ ਰਹੀ ਹੈ, ਇਸ ਪ੍ਰਾਪਤੀ ਦਾ ਸਮਾਰੋਹ ਮਨਾਉਣ ਲਈ ਅੱਜ ਸਿਵਲ ਹਸਪਤਾਲ, ਖੰਨਾ ਵਿਖੇ ਗਤੀਵਿਧੀਆਂ ਕਰਵਾਈਆਂ ਗਈਆਂ | ਐੱਸ.ਐਮ.ਓ ਡਾ.ਸਤਪਾਲ ਵਲੋਂ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਤਲਵੰਡੀ ਰੋਡ ਦੇ ਦੁਕਾਨਦਾਰਾਂ ਵਲੋਂ ਕੜੀ-ਚੌਲ ਦਾ ਲੰਗਰ ਲਗਾਇਆ

ਰਾਏਕੋਟ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਤਲਵੰਡੀ ਰੋਡ 'ਤੇ ਹਰ ਸਾਲ ਦੀ ਤਰ੍ਹਾਂ ਸਮੂਹ ਦੁਕਾਨਦਾਰਾਂ ਵਲੋਂ ਕੜੀ-ਚੌਲ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਬੱਬੂ ਆਰਟਸ, ਰੂਪ ਸਟੂਡੀਓ, ਸੰਦੀਪ ਕੌੜਾ, ਸਿੱਬੂ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ

ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ)-ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਕਮਿਸ਼ਨਰ ਗਰਪ੍ਰੀਤ ਸਿੰਘ ਭੁੱਲਰ ਅਤੇ ਆਈ.ਪੀ.ਐੱਸ ਦੀਪਕ ਪਾਰਕ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਪੁਲਿਸ ਕਮਿਸ਼ਨਰ ਸਮੀਰ ਵਰਮਾ, ਸਹਾਇਕ ਪੁਲਿਸ ਕਮਿਸ਼ਨਰ ਤਲਵਿੰਦਰ ਸਿੰਘ ਗਿੱਲ ...

ਪੂਰੀ ਖ਼ਬਰ »

ਕੇਂਦਰ ਵਲੋਂ ਪੰਜਾਬ 'ਚ ਬੀ.ਐਸ.ਐਫ ਦਾ ਘੇਰਾ ਵਧਾਉਣਾ ਸੂਬੇ 'ਤੇ ਕਾਬਜ਼ ਹੋਣ ਦੇ ਮਨਸੂਬੇ ਹਨ

ਰਾਏਕੋਟ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਵਲੋਂ ਪੰਜਾਬ ਵਿਚ ਬੀ.ਐਸ.ਐਫ ਦਾ ਘੇਰਾ ਵਧਾਉਣਾ ਸਿੱਧੇ ਤੌਰ 'ਤੇ ਪੰਜਾਬ ਉੱਪਰ ਕੇਂਦਰ ਦਾ ਕਾਬਜ਼ ਹੋਣ ਦਾ ਯਤਨ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਅਕਾਲੀ ਦਲ ਮਾਲਵਾ ਜੋਨ-1 ਦੇ ਪ੍ਰਧਾਨ ਜਗਤਾਰ ...

ਪੂਰੀ ਖ਼ਬਰ »

ਐੈੱਸ.ਜੀ.ਜੀ. ਸਕੂਲ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਰਾਏਕੋਟ, 15 ਅਕਤੂਬਰ (ਸੁਸ਼ੀਲ)-ਐੱਸ.ਜੀ.ਜੀ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਵਿਖੇ ਸਕੂਲ ਪਿ੍ੰਸੀਪਲ ਗੌਰਵ ਅਰੋੜਾ ਦੀ ਦੇਖ-ਰੇਖ ਸਕੂਲੀ ਬੱਚਿਆਂ ਵੱਲੋਂ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ...

ਪੂਰੀ ਖ਼ਬਰ »

11 ਸਾਲ ਪਹਿਲਾਂ ਧੋਖੇ ਨਾਲ ਵਿਆਹ ਕਰਵਾਉਣ ਦੇ ਦੋਸ਼ ਹੇਠ ਲੜਕੀ, ਉਸ ਦੇ ਪਿਤਾ ਅਤੇ ਇਕ ਹੋਰ ਨਜ਼ਦੀਕੀ ਰਿਸ਼ਤੇਦਾਰ ਖ਼ਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਲਾਗਲੇ ਪਿੰਡ ਸਦਰਪੁਰਾ ਦੇ ਜਗਮੋਹਣ ਸਿੰਘ ਪੁੱਤਰ ਰਾਜਦੀਪ ਸਿੰਘ ਦੇ ਬਿਆਨਾਂ 'ਤੇ ਉਸ ਨਾਲ ਧੋਖੇ ਨਾਲ ਵਿਆਹ ਕਰਵਾਉਣ ਵਾਲੀ ਲੜਕੀ, ਉਸ ਦੇ ਪਿਤਾ ਅਤੇ ਇਕ ਹੋਰ ਨਜ਼ਦੀਕੀ ...

ਪੂਰੀ ਖ਼ਬਰ »

ਵਲੀਪੁਰ ਕਲਾਂ 'ਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ

ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ)-ਵਲੀਪੁਰ ਕਲਾਂ 'ਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਜਿੱਥੇ ਪਿੰਡ ਵਾਸੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ, ਉੱਥੇ ਬੱਚੇ ਵੀ ਦੁਸਹਿਰਾ ਮਨਾਉਣ ਲਈ ਗਰਾਊਾਡ 'ਚ ਇਕੱਤਰ ਹੋਏ ਤੇ ...

ਪੂਰੀ ਖ਼ਬਰ »

ਕਸਬਾ ਹੰਬੜਾਂ 'ਚ ਦੁਸਹਿਰੇ ਦਾ ਤਿਉਹਾਰ ਮੱਠਾ ਰਹਿਣ ਕਰਕੇ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ

ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ)-ਇਸ ਵਾਰ ਕਸਬਾ ਹੰਬੜਾਂ 'ਚ ਦੁਸ਼ਹਿਰਾ ਨਾ ਲੱਗਣ ਕਰਕੇ ਜਿੱਥੇ ਉਕਤ ਤਿਉਹਾਰ ਫਿੱਕਾ ਰਿਹਾ, ਉੱਥੇ ਇਲਾਕੇ 'ਚ ਡੇਂਗੂ ਦੇ ਚੱਲਦਿਆਂ ਲੋਕਾਂ ਦੇ ਬਿਮਾਰ ਰਹਿਣ ਕਰਕੇ ਬਜ਼ਾਰ 'ਚ ਚਹਿਲ ਪਹਿਲ ਦਿਖਾਈ ਨਹੀਂ ਦਿੱਤੀ | ਦੁਸ਼ਹਿਰੇ ਦਾ ਤਿਉਹਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX