ਬਟਾਲਾ, 15 ਅਕਤੂਬਰ (ਕਾਹਲੋਂ, ਬੁੱਟਰ)-ਬਟਾਲਾ ਅਤੇ ਆਸ-ਪਾਸ ਦੇ ਕਸਬਿਆਂ 'ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਜਿਸ ਦੇ ਤਹਿਤ ਸ੍ਰੀ ਰਾਮ ਦੁਸਹਿਰਾ ਕਮੇਟੀ ਬਟਾਲਾ ਵਲੋਂ ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਦੇ ਖੇਡ ਮੈਦਾਨ ਵਿਚ ਰਾਵਣ ਦਾ ਪੁਤਲਾ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਤੇ ਕਮੇਟੀ ਦੇ ਪ੍ਰਧਾਨ ਵਲੋਂ ਫੂਕਿਆ ਗਿਆ | ਵੱਖ-ਵੱਖ ਕਮੇਟੀ ਵਲੋਂ ਦੁਸਹਿਰੇ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਮਰੇਡ ਰਮੇਸ਼ ਕੁਮਾਰ, ਅਸ਼ਵਨੀ ਮਲਹਤੋਰਾ, ਬੱਬੀ ਸੇਖੜੀ, ਰਾਜੀਵ ਖੋਸਲਾ, ਰੀਨਾ ਸੇਖੜੀ, ਸਵਰਨ ਮੁੱਢ, ਬਲਦੇਵ ਸਿੰਘ, ਸੰਤੋਸ਼ ਕੁਮਾਰ, ਵਰਿੰਦਰ ਸ਼ਰਮਾ, ਸ਼ਕਤੀ ਮਹਾਜਨ, ਸਨੀ ਬੱਬਰ, ਹਰਮਿੰਦਰ ਸਿੰਘ ਸੈਂਡੀ, ਕਪਿਲ ਬੇਰੀ, ਸੁਰੇਸ਼ ਸੇਖੜੀ, ਬਲਦੇਵ ਸਿੰਘ ਆਦਿ ਸਮੇਤ ਕਮੇਟੀ ਮੈਂਬਰ ਹਾਜ਼ਰ ਸਨ | ਇਸੇ ਤਰ੍ਹਾਂ ਸਥਾਨਕ ਰਾਜੀਵ ਗਾਂਧੀ ਸਟੇਡੀਅਮ ਵਿਖੇ ਵੀ ਦੁਸਹਿਰਾ ਧੂਮ-ਧਾਮ ਨਾਲ ਮਨਾਉਂਦਿਆਂ ਰਾਵਣ ਦਾ ਪੁਤਲਾ ਫੂਕਿਆ ਗਿਆ ਅਤੇ ਕਲੱਬਾਂ ਵਲੋਂ ਦੁਸਹਿਰੇ ਨਾਲ ਸਬੰਧਿਤ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ |
ਇਸ ਵਾਰ ਵੀ ਦੋ ਕਮੇਟੀਆਂ ਨੇ ਵੱਖੋ-ਵੱਖ ਮਨਾਇਆ ਦੁਸਹਿਰਾ
ਗੁਰਦਾਸਪੁਰ, (ਆਰਿਫ਼)-ਸ਼ਹਿਰ ਅੰਦਰ ਅੱਜ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸ਼ਹਿਰ ਅੰਦਰ ਲੋਕਾਂ ਦੀ ਵੱਡੀ ਝਹਿਲ ਪਹਿਲ ਦੇਖਣ ਨੰੂ ਮਿਲੀ | ਜਿਸ ਦਾ ਇਕ ਕਾਰਨ ਪਿਛਲੇ ਵਰ੍ਹੇ ਕੋਵਿਡ ਮਹਾਂਮਾਰੀ ਦਾ ਜ਼ਿਆਦਾ ਫੈਲਾਅ ਹੋਣ ਕਾਰਨ ਤਾਲਾਬੰਦੀ ਦੇ ਚੱਲਦਿਆਂ ਲੋਕ ਦੁਸਹਿਰੇ ਦੇ ਤਿਉਹਾਰ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਸੀ ਲੈ ਸਕੇ | ਪਰ ਇਸ ਵਾਰ ਦੁਸਹਿਰੇ ਦੇ ਤਿਉਹਾਰ ਨੰੂ ਲੈ ਕੇ ਲੋਕਾਂ ਨੇ ਵੱਡਾ ਉਤਸ਼ਾਹ ਦਿਖਾਇਆ | ਪਰ ਇਸ ਵਾਰ ਵੀ ਦੋ ਦੁਸਹਿਰਾ ਕਮੇਟੀਆਂ ਨੇ ਵੱਖੋ-ਵੱਖ ਜਗ੍ਹਾ 'ਤੇ ਵੱਖੋ-ਵੱਖਰਾ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਹੋਏ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤਾਂ ਨੰੂ ਅੱਗ ਲਗਾਈ | 'ਦੀ ਗੁਰਦਾਸਪੁਰ ਦੁਸਹਿਰਾ ਕਮੇਟੀ ਵਲੋਂ ਪ੍ਰਧਾਨ ਹਰਦੀਪ ਸਿੰਘ ਰਿਆੜ ਦੀ ਅਗਵਾਈ ਹੇਠ ਬਟਾਲਾ ਰੋਡ ਸਥਿਤ ਪੁੱਡਾ ਕਾਲੋਨੀ ਵਿਚ ਦੁਸਹਿਰਾ ਮਨਾਇਆ ਗਿਆ | ਜਿਸ ਦਾ ਉਦਘਾਟਨ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕੀਤਾ | ਇਸ ਮੌਕੇ ਅਸ਼ੋਕ ਵੈਦ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ | ਇਸੇ ਤਰ੍ਹਾਂ ਗੁਰਦਾਸਪੁਰ ਦੁਸਹਿਰਾ ਕਮੇਟੀ ਵਲੋਂ ਜੋਗਿੰਦਰ ਪਾਲ ਕਾਲੀਆ ਦੀ ਅਗਵਾਈ ਹੇਠ ਸਰਕਾਰੀ ਕਾਲਜ ਗੁਰਦਾਸਪੁਰ ਦੇ ਖੇਡ ਮੈਦਾਨ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਦੁਸਹਿਰੇ ਦਾ ਉਦਘਾਟਨ ਵੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਕੀਤਾ ਗਿਆ | ਇਸ ਤੋਂ ਪਹਿਲਾਂ ਇਸ ਸਮਾਗਮ ਵਿਚ ਐਸ.ਐਸ.ਐਸ. ਬੋਰਡ ਦੇ ਚੇਅਰਮੇਨ ਰਮਨ ਬਹਿਲ ਵੀ ਪਹੁੰਚੇ ਜਿਨ੍ਹਾਂ ਨੇ ਕਮੇਟੀ ਦੀਆਂ ਕੁਝ ਸ਼ਖਸੀਅਤਾਂ ਨੰੂ ਸਨਮਾਨਿਤ ਵੀ ਕੀਤਾ | ਇਸ ਮੌਕੇ ਪਵਨ ਚੌਹਾਨ, ਮੋਹਿਤ ਮਹਾਜਨ, ਸੁਨੀਲ ਮਹਾਜਨ, ਬਾਲ ਕਿਸ਼ਨ ਮਿੱਤਲ, ਜਤਿੰਦਰ ਪ੍ਰਦੇਸੀ, ਯਸ਼ਪਾਲ ਮਹਾਜਨ, ਆਕਾਸ਼ ਮਹਾਜਨ ਫਾਇਨਾਂਸਰ ਆਦਿ ਹਾਜ਼ਰ ਸਨ |
ਡੇਰਾ ਬਾਬਾ ਨਾਨਕ 'ਚ ਦੁਸਹਿਰਾ ਧੂਮ-ਧਾਮ ਨਾਲ ਮਨਾਇਆ
ਡੇਰਾ ਬਾਬਾ ਨਾਨਕ, (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)-ਦੁਸਹਿਰੇ ਦਾ ਤਿੳਹਾਰ ਨਵਯੁਵਕ ਰਾਮ ਲੀਲਾ ਐਂਡ ਡ੍ਰਾਮਾਟਿ੍ਕ ਕਲੱਬ ਅਤੇ ਇਲਾਕੇ ਦੇ ਲੋਕਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਨਗਰ ਕੌਂਸਲ ਦਫਤਰ ਦੇ ਸਾਹਮਣੇ ਖੁੱਲ੍ਹੇ ਸਥਾਨ ਉੱਪਰ ਲਗਾਈ ਗਈ | ਰਾਵਣ ਦੀ ਵਿਸ਼ਾਲ ਮੂਰਤੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ | ਬਾਲ ਕਲਾਕਾਰ ਦੇ ਰੂਪ 'ਚ ਤਿਆਰ ਕੀਤੀਆਂ ਗਈਆਂ ਰਾਮ, ਲਕਸ਼ਮਣ ਅਤੇ ਸੀਤਾ ਝਾਕੀਆਂ ਦੁਸਹਿਰੇ ਦੀ ਰੌਣਕ ਨੂੰ ਹੋਰ ਵੀ ਵਧਾ ਰਹੀਆਂ ਸਨ | ਇਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਇਸਫਾਕ, ਪ੍ਰੇਮ ਸਾਗਰ ਗੁਪਤਾ ਸਾਬਕਾ ਨਗਰ ਕੌਂਸਲ ਪ੍ਰਧਾਨ, ਮੁਨੀਸ਼ ਮਹਾਜਨ, ਮਹਿੰਦਰ ਪਾਲ ਮਹਿਤਾ, ਰਤਨ ਪਾਲ ਮੈਨੇਜਰ, ਈਸ਼ਵਰੀ ਪ੍ਰਸ਼ਾਦ ਗੁਪਤਾ, ਜਨਕ ਰਾਜ ਮਹਾਜਨ, ਪਾਲੀ ਬੇਦੀ, ਪਵਨ ਕੁਮਾਰ ਪੰਮਾ, ਬਾਲਕ੍ਰਿਸ਼ਨ ਗੋਗਾ, ਵਿਜੇ ਕੁਮਾਰ ਵਿੱਗ, ਤਰਲੋਚਨ ਸਿੰਘ ਤੋਚੀ, ਰਜੇਸ਼ ਕੁਮਾਰ ਬਿੱਟਾ ਆਦਿ ਕਮੇਟੀ ਮੈਂਬਰ ਵੀ ਹਾਜ਼ਰ ਸਨ |
ਘੁਮਾਣ ਵਿਖੇ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ
ਘੁਮਾਣ, (ਬੰਮਰਾਹ, ਬਾਵਾ)-ਕਸਬਾ ਘੁਮਾਣ ਵਿਖੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਜ ਦੀ ਅਗਵਾਈ 'ਚ ਸਰਕਾਰੀ ਸਕੂਲ ਦੀ ਗਰਾਊਾਡ ਵਿਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਗਰਾਊਾਡ ਵਿਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦÏਰਾਨ ਜਿੱਥੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਉਥੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮÏਕੇ ਸਰਪੰਚ ਨਰਿੰਦਰ ਸਿੰਘ ਨਿੰਦੀ, ਚੇਅਰਮੈਨ ਸਵਾਮੀਪਾਲ ਖੋਸਲਾ, ਯਾਦਵਿੰਦਰ ਸਿੰਘ ਸ਼ੈਰੀ, ਚੇਅਰਮੈਨ ਮਾਸਟਰ ਅਜਮੇਰਪਾਲ ਸਿੰਘ ਚਾਹਲ, ਲਖਵਿੰਦਰ ਸਿੰਘ ਚਾਹਲ, ਕੁਲਵੰਤਬੀਰ ਸਿੰਘ ਵਾੜੇ, ਅਵਤਾਰ ਸਿੰਘ ਪਹਿਲਵਾਨ, ਅਸ਼ਵਨੀ ਕੁਮਾਰ ਮਿੰਟਾ, ਸਰਪੰਚ ਮਨਜੀਤ ਸਿੰਘ ਵਾੜੇ, ਪਰਲੋਕ ਸਿੰਘ ਪ੍ਰਧਾਨ, ਪੀ.ਏ. ਰਾਜਦੇਵ ਸਿੰਘ, ਅੰਮਿ੍ਤਪਾਲ ਸਿੰਘ ਸੋਹੀ, ਪਾਲ ਜੋਸ਼ੀ, ਹੀਰਾ ਸਿੰਘ, ਬਲਵਿੰਦਰ ਸਿੰਘ ਨਾਭਾ, ਸੁਖਜਿੰਦਰ ਸਿੰਘ ਲਾਲੀ, ਮਨਦੀਪ ਸਿੰਘ ਬਿੱਟੂ, ਸਰਪੰਚ ਮਨਦੀਪ ਸਿੰਘ ਮਹਿਮਦ, ਸਾਬਕਾ ਸਰਪੰਚ ਹਰਦੇਵ ਸਿੰਘ ਬੱਦੋਵਾਲ, ਸਰਪੰਚ ਗੁਰਦੀਪ ਸਿੰਘ ਬੁਝਿਆਂਵਾਲੀ, ਜਗੀਰ ਸਿੰਘ ਪੱਡਾ, ਬਾਬਾ ਨਰਿੰਦਰ ਸਿੰਘ ਘੁਮਾਣ, ਸਰਪੰਚ ਪਰਮਜੀਤ ਸਿੰਘ ਬੋਲੇਵਾਲ, ਸਰਪੰਚ ਰਾਜ ਅਲੀ ਵੀਲਾ ਬੱਜੂ, ਡਾ. ਸਤਨਾਮ ਸਿੰਘ ਸੱਤੀ ਕਿਸ਼ਨਕੋਟ, ਡੀ.ਐਸ.ਪੀ. ਜਤਿੰਦਰਪਾਲ ਸਿੰਘ ਸ੍ਰੀ ਹਰਗੋਬਿੰਦਪੁਰ, ਲੱਖਾ ਸਿੰਘ ਸੀ.ਆਈ.ਡੀ. ਇੰਚਾਰਜ, ਸਰਪੰਚ ਹਰਮੀਤ ਸਿੰਘ ਸੰਧੂ, ਸੰਮਤੀ ਮੈਂਬਰ ਗੁਰਮੀਤ ਸਿੰਘ ਸਾਬੀ, ਸਰਪੰਚ ਨੰਦ ਸਿੰਘ ਮੰਡਿਆਲਾ, ਐਸ.ਐਚ.ਓ. ਜੋਗਿੰਦਰ ਸਿੰਘ ਘੁਮਾਣ, ਪਰਮਜੀਤ ਸਿੰਘ ਟੀਟਾ ਬਾਜਵਾ ਆਦਿ ਹਾਜ਼ਰ ਸਨ |
ਦੁਸਹਿਰਾ ਮੌਕੇ ਕਲਾਨੌਰ ਦੇ ਸ਼ਿਵ ਮੰਦਿਰ ਪਾਰਕ 'ਚ ਲੱਗੀਆਂ ਰੌਣਕਾਂ
ਕਲਾਨੌਰ, (ਪੁਰੇਵਾਲ/ਕਾਹਲੋਂ)-ਦੁਸ਼ਹਿਰਾ ਦੇ ਸਬੰਧ 'ਚ ਸਥਾਨਕ ਸਿਵ ਮੰਦਿਰ ਪਾਰਕ 'ਚ ਮੇਲਾ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਰਾਮ ਨਾਟਕ ਕਲੱਬ ਅਤੇ ਸ੍ਰੀ ਰਾਮ ਨਾਟਕ ਕਲੱਬ ਵਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਸ਼ਾਮ ਢਲਦੇ ਹੀ ਦੁਸ਼ਹਿਰੇ ਦੀਆਂ ਮੂਰਤੀਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ, ਉਪਰੰਤ ਸ: ਰੰਧਾਵਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਚੇਅਰਮੈਨ ਭਗਵਾਨ ਸਿੰਘ ਬਰੀਲਾ, ਉਪ ਚੇਅਰਮੈਨ ਡੈਨੀਅਲ ਮਸੀਹ, ਐਸ.ਪੀ. ਹਰਵਿੰਦਰ ਸਿੰਘ, ਡੀ.ਐਸ.ਪੀ ਭਾਰਤ ਭੂਸ਼ਣ ਸੈਣੀ, ਸਕੱਤਰ ਓਮ ਪ੍ਰਕਾਸ਼ ਚੱਠਾ, ਚੇਅਰਪਰਸਨ ਸਨੇਹ ਲਤਾ, ਨੰਬਰਦਾਰ ਧਰਮਿੰਦਰਜੀਤ ਸਿੰਘ ਕੰਗ, ਡਾਇਰੈਕਟਰ ਸੁਖਜਿੰਦਰ ਸਿੰਘ ਮੌੜ, ਸੁਖਜਿੰਦਰ ਸਿੰਘ ਸੂਬਾ, ਕਾਕਾ ਮਹਾਂਦੇਵ ਚੇਅਰਮੈਨ ਸਵਾਮੀਂ ਬਲਵੰਤ ਸਿੰਘ, ਗੁਰਬਖਸ਼ ਵੋਹਰਾ, ਹਰਬੰਸ ਸਿੰਘ ਜੀਓਜੁਲਾਈ, ਸੋਸਲ ਮੀਡੀਆ ਦੇ ਰੋਹਿਤ ਭਾਰਦਵਾਜ਼, ਪ੍ਰਧਾਨ ਤਰਸੇਮ ਮਹਾਜਨ, ਪ੍ਰਧਾਨ ਸਰਬਜੀਤ ਖੁੱਲਰ, ਸੁੱਖਾ ਮੱਲ੍ਹੀ, ਸਾਬਾ ਮੱਲ੍ਹੀ, ਮਨਦੀਪ ਬੁਲਾਰੀਆ, ਸੁਨੀਲ ਸਰੀਨ, ਸਤਨਾਮ ਸਿੰਘ ਵਾਹਲਾ, ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਹਰਵੰਤ ਸਿੰਘ ਲੋਪਾ, ਪ੍ਰਧਾਨ ਗੁਰਨਾਮ ਸਿੰਘ ਬਰੀਲਾ, ਹਰਪਾਲ ਸਿੰਘ ਕਿੱਟੂ ਕਾਹਲੋਂ, ਮਨਜੀਤ ਸਿੰਘ ਰਹੀਮਾਂਬਾਦ, ਸੁਰਿੰਦਰ ਸੱਚਰ, ਨੰਬਰਦਾਰ ਅਸ਼ਵਨੀ ਮਾਹਲਾ, ਅਮਰਜੀਤ ਖੁੱਲਰ, ਮਨਮੋਹਨ ਬੇਦੀ, ਅਸ਼ਵਨੀ ਕੋਹਲੀ, ਸੁਰਿੰਦਰ ਵਰਧਨ, ਨਰਿੰਦਰ ਵਿੱਜ, ਜਨਕ ਰਾਜ ਖੁੱਲਰ, ਸ਼ੈਰੀ ਸਿੰਘ, ਤੇਜਿੰਦਰ ਜਿੰਦ, ਰਾਮੇਸ਼ ਬੀਂਡਾ, ਅੰਕੁਸ਼ ਸੋਈ, ਮਨਿੰਦਰ ਮੰਨੂੰ ਸਰਜੇਚੱਕ, ਨੀਰਜ ਤੁੱਲੀ, ਵਰਿੰਦਰ ਬੇਦੀ, ਗੋਪਾਲ ਬਲਹੋਤਰਾ, ਮੋਨੂੰ ਸ਼ਰਮਾਂ, ਰਾਮੇਸ਼ ਚੰਦਰ ਵਰਮਾਂ, ਨੰਬਰਦਾਰ ਕਮਲ ਟੇਲਰ, ਪ੍ਰਧਾਨ ਅਜੇ ਜੋਸ਼ੀ, ਅਮਿੱਤ ਵੋਹਰਾ, ਬਿੱਟਾ ਠੀਕਰੀਵਾਲ ਸਮੇਤ ਵੱਡੀ ਗਿਣਤੀ 'ਚ ਮੁਹਤਬਰ ਹਾਜ਼ਰ ਹੋਏ |
ਸ੍ਰੀ ਬਾਵਾ ਲਾਲ ਦਿਆਲ ਰਾਮ ਲੀਲਾ ਕਲੱਬ ਧਿਆਨਪੁਰ ਵਲੋਂ ਦੁਸਹਿਰਾ ਧੂਮ-ਧਾਮ ਨਾਲ ਮਨਾਇਆ
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)-ਦੁਸਹਿਰਾ ਅੱਜ ਸ੍ਰੀ ਬਾਵਾ ਲਾਲ ਦਿਆਲ ਰਾਮ ਲੀਲਾ ਕਲੱਬ ਧਿਆਨਪੁਰ ਵਲੋਂ ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਮਹਾਰਾਜ ਦੇ ਅਸ਼ੀਰਵਾਦ ਨਾਲ ਪੂਰੀ ਸ਼ਰਧਾ ਭਾਵਨਾ ਤੇ ਪ੍ਰੇਮ ਸਾਹਿਤ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਰਪੰਚ ਪਰਮਸੁਨੀਲ ਸਿੰਘ ਲੱਡੂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਰਾਮ ਲੀਲਾ ਕਲੱਬ ਵਲੋਂ ਝਾਕੀਆਂ ਕੱਢੀਆਂ ਗਈਆਂ | ਸੂਰਜ ਅੱਸਤ ਹੁੰਦੇ ਹੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਗ੍ਰਾਮ ਪੰਚਾਇਤ ਵਲੋਂ ਇਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ |
ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ, ਬਲਾਕ ਕਾਂਗਰਸ ਦੇ ਪ੍ਰਧਾਨ ਸਵਿੰਦਰ ਸਿੰਘ ਭੰਮਰਾ, ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ, ਜ਼ੋਨ ਇੰਚਾਰਜ ਤੇ ਸਰਪੰਚ ਪਰਮਸੁਨੀਲ ਸਿੰਘ ਲੱਡੂ, ਜ਼ੋਨ ਇੰਚਾਰਜ ਹਰਦੇਵ ਸਿੰਘ ਭੰਮਰਾ, ਐਸ.ਡੀ.ਓ. ਕੁਲਦੀਪ ਸਿੰਘ, ਐਸ.ਡੀ.ਓ. ਗੁਰਨਾਮ ਸਿੰਘ ਬਾਜਵਾ, ਸਰਪੰਚ ਸੁਰਜੀਤ ਸਿੰਘ ਲਾਲਪੁਰ, ਸਰਪੰਚ ਬਲਵੰਤ ਸਿੰਘ ਸਾਹਸਮਸ, ਨੰਬਰਦਾਰ ਕੋਮਲਦੀਪ ਸਿੰਘ ਰੰਧਾਵਾ ਬੰਬ, ਮਾਸਟਰ ਕੈਲਾਸ ਚੰਦਰ, ਜਸਵੰਤਰ ਸਿੰਘ ਸਰਪੰਚ ਗਿਲਾਂਵਾਲੀ, ਸੁਖਜਿੰਦਰ ਸਿੰਘ ਸਾਬੀ ਮਹਿਮਾਚੱਕ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਰਜਿੰਦਰ ਕੁਮਾਰ ਜੇ.ਈ., ਕਾਮਰੇਡ ਮਨਜੀਤ ਸਿੰਘ ਰਾਉਵਾਲ, ਸੁਖਦੇਵ ਸਿੰਘ ਉਦੋਵਾਲੀ, ਸਮੇਤ ਇਲਾਕੇ ਦੇ ਮੁਹਤਬਰ ਵਿਅਕਤੀ ਹਾਜ਼ਰ ਸਨ |
ਕਾਦੀਆਂ 'ਚ ਧੂਮ-ਧਾਮ ਨਾਲ ਮਨਾਇਆ ਦੁਸਹਿਰਾ
ਕਾਦੀਆਂ, (ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ)-ਸ੍ਰੀ ਕÏਸ਼ਲ ਨੰਦਨ ਰਾਮਲੀਲ੍ਹਾ ਕਮੇਟੀ, ਸ੍ਰੀ ਦੁਸਹਿਰਾ ਉਤਸਵ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਈ.ਟੀ.ਆਈ. ਦੀ ਖੁੱਲ੍ਹੀ ਗਰਾਊਾਡ ਵਿਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ |¢ਇਸ ਮÏਕੇ ਕਮੇਟੀ ਮੈਂਬਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਫਤਹਿਗੜ੍ਹ ਚੂੜੀਆਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਫਤਹਿਗੜ੍ਹ ਚੂੜੀਆਂ, (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ਵਿਖੇ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਦੁਸਹਿਰਾ ਗਰਾਉਂਡ ਵਿਚ ਰਾਵਣ ਦੇ ਬੁੱਤ ਨੂੰ ਹਿੰਦੂ ਧਰਮ ਅਨੁਸਾਰ ਅੱਗ ਲਗਾ ਕੇ ਸਾੜਿਆ ਗਿਆ | ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਨੇ ਸਮਾਗਮ ਦਾ ਉਦਘਾਟਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸ਼ਫ, ਡੀ.ਐਸ.ਪੀ. ਬਲਬੀਰ ਸਿੰਘ ਸੰਧੂ, ਸਿਕੰਦਰ ਸਿੰਘ ਪੀ.ਏ., ਐਸ.ਐਚ.ਓ. ਸੁਖਵਿੰਦਰ ਸਿੰਘ, ਨਗੇਸ਼ ਬਾਵਾ, ਚੇਅਰਮੈਨ ਬ੍ਰਾਹਮਣ ਸਭਾ ਜੁਗਲ ਡੋਗਰਾ, ਸਤਪਾਲ ਡੋਗਰਾ, ਪ੍ਰਧਾਨ ਬ੍ਰਾਹਮਣ ਸਭਾ ਸਤੀਸ਼ ਸ਼ਰਮਾ, ਕੌਸਲਰ ਕੁਲਵਿੰਦਰ ਸਿੰਘ ਲਾਲੀ, ਸੁਰੇਸ਼ ਬੱਬਲੂ, ਕੌਂਸਲਰ ਦਵਿੰਦਰਪਾਲ ਸਿੰਘ ਮੱਘਾ, ਕੌਸਲਰ ਰਾਜੀਵ ਸੋਨੀ, ਨਿਰਮਲ ਸਿੰਘ ਬੰਦੇਸ਼ਾ ਹਵੇਲੀਆਂ, ਸੋਨੂੰ ਰੰਧਾਵਾ ਹਵੇਲੀਆਂ, ਹਰਪਾਲ ਸਿੰਘ ਚੌਹਾਨ, ਰਣਯੋਦ ਸਿੰਘ ਦਿਓ, ਰਜਿੰਦਰ ਸਿੰਘ ਬਿੰਦੂ, ਨਵਤੇਜ ਸਿੰਘ ਰੰਧਾਵਾ, ਸੰਦੀਪ ਸ਼ਰਮਾ, ਕਿ੍ਪਾਲ ਸਿੰਘ ਸੰਧੂ, ਰਕੇਸ਼ ਕੁਮਾਰ, ਸਰਪੰਚ ਦਲਬੀਰ ਸਿੰਘ ਟੱਪਰੀਆਂ, ਮਲੂਕ ਸਿੰਘ ਹਵੇਲੀਆਂ, ਹਰਜੋਤ ਸਿੰਘ ਸੰਧੂ, ਲਾਲ ਮਸੀਹ ਕੌਂਸਲਰ, ਅਸ਼ਵਨੀ ਕੁਮਾਰ, ਭੂਸ਼ਨ ਜੋਸ਼ੀ, ਰੀਡਰ ਮਨਜੀਤ ਸਿੰਘ, ਏ.ਐਸ.ਆਈ. ਰਕੇਸ਼ ਕੁਮਾਰ, ਬੂਟਾ ਸਿੰਘ ਚੀਮਾ, ਨੰਦ ਭੱਟੀ, ਸਤਨਾਮ ਸਿੰਘ, ਮੋਹਨ ਸਿੰਘ, ਵਰਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
ਧਾਰੀਵਾਲ ਵਿਖੇ ਦੁਸਹਿਰਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਧਾਰੀਵਾਲ, (ਰਮੇਸ਼ਨੰਦਾ/ਸਵਰਨ ਸਿੰਘ/ਜੇਮਸ ਨਾਹਰ)-ਦੁਸਹਿਰੇ ਦਾ ਤਿਓਹਾਰ ਸਥਾਨਕ ਮਿੱਲ ਗਰਾਉਂਡ ਵਿਖੇ ਦੁਸਹਿਰਾ ਕਮੇਟੀ ਧਾਰੀਵਾਲ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਇਲਾਕਾ ਨਿਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ | ਇਸ ਦੌਰਾਨ ਸੰਗਰ ਮੋੜ ਮੰਦਿਰ ਵਾਲੇ ਬਾਬਾ ਸ੍ਰੀ ਰਾਮ ਚੰਦਰ, ਪੰਡਿਤ ਮਨੋਜ ਅਤੇ ਪੰਡਿਤ ਅੰਮਿਤ ਸ਼ਰਮਾ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਬੁੱਤਾਂ ਨੂੰ ਅਗਨ ਭੇਟ ਕੀਤਾ | ਇਸ ਮੌਕੇ ਸੂਬਾ ਉਪ ਚੇਅਰਮੈਨ ਵਜੀਰ ਸਿੰਘ ਲਾਲੀ, ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਕੰਵਰਪ੍ਰਤਾਪ ਸਿੰਘ ਗਿੱਲ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਤਹਿਸੀਲਦਾਰ ਅਰਵਿੰਦ ਸਲਵਾਨ, ਪੰਡਿਤ ਰਾਕੇਸ਼ ਗੌਤਮ, ਨੌਨੀ ਖੋਸਲਾ, ਸ਼ਿਵ ਸੈਨਾ ਆਗੂ ਹਨੀ ਮਹਾਜਨ, ਮਨਜੀਤ ਸਿੰਘ ਸੰਧੂ, ਕੁਲਦੀਪ ਸਿੰਘ ਟੋਨੀ, ਰਾਜੇਸ਼ ਪੰਡਿਤ, ਨਵਲ ਗੁਪਤਾ, ਸੰਜੀਵ ਸੋਨੀ, ਕੌਂਸਲਰ ਪਵਨ ਅਬਰੋਲ, ਕੁਲਵੰਤ ਸਿੰਘ ਦੀਪੇਵਾਲ, ਇੰਦਰਪ੍ਰੀਤ ਸਿੰਘ ਸਾਬੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਰਾਮਾ ਡਰਾਮਾਟਿਕ ਕਲੱਬ ਹਰਚੋਵਾਲ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ
ਹਰਚੋਵਾਲ, (ਰਣਜੋਧ ਸਿੰਘ ਭਾਮ/ਢਿੱਲੋਂ)-ਰਾਮਾ ਡਰਾਮਾਟਿਕ ਕਲੱਬ ਹਰਚੋਵਾਲ ਵਲੋਂ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ | ਹਰਚੋਵਾਲ ਦੇ ਖੇਡ ਮੈਦਾਨ ਵਿਚ ਰਾਵਣ ਦੀ ਸੈਨਾ ਅਤੇ ਸ੍ਰੀ ਰਾਮ ਚੰਦਰ ਦੀ ਸੈਨਾ ਵਿਚ ਯੁੱਧ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ ਅਤੇ ਸੂਰਜ ਢਲਦਿਆਂ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਕੇ ਫੂਕਿਆ ਗਿਆ | ਇਸ ਮÏਕੇ ਸ਼ਿਵ ਕੁਮਾਰ, ਅਜੇ ਕੁਮਾਰ, ਮੰਗਤ ਰਾਮ, ਬੰਟੀ ਹਰਚੋਵਾਲ, ਨਰਿੰਦਰ ਸਿੰਘ, ਲਾਡੀ ਵਪਾਰੀ, ਹਰਵਿੰਦਰ ਸਿੰਘ ਸ਼ਾਹ, ਦਲਜੀਤ ਸਿੰਘ ਚÏਕੀ ਇੰਚਾਰਜ, ਹਰਭਜਨ ਸਿੰਘ ਮਿਸਤਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |
ਪੁਰਾਣਾ ਸ਼ਾਲਾ, 15 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਦੇ ਵੱਖ-ਵੱਖ ਪਿੰਡਾਂ ਅੰਦਰ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਦੋਂ ਕਿ ਪਿੰਡ ਸੈਦੋਵਾਲ ਕਲਾਂ ਵਿਖੇ ਦੁਸਹਿਰੇ ਦੇ ਨਾਲ-ਨਾਲ ਸਰਪੰਚ ਮਲਕੀਅਤ ਸਿੰਘ ਦੇ ਪ੍ਰਬੰਧਾਂ ਹੇਠ ਸਭਿਆਚਾਰਕ ਪ੍ਰੋਗਰਾਮ ਦਾ ਅਖਾੜਾ ਵੀ ਲਗਾਇਆ ਗਿਆ | ਜਿਸ ਦੌਰਾਨ ਗਿੱਲ ਬਲਕਾਰ ਤੇ ਸਤਿੰਦਰ ਗਿੱਲ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਨੇ ਖ਼ੂਬ ਰੰਗ ਬੰਨਿਆ | ਇਸੇ ਤਰ੍ਹਾਂ ਹੀ ਪਿੰਡ ਮੇਘੀਆਂ 'ਚ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚੰਦਰ ਮੇਘੀਆਂ ਦੀ ਅਗਵਾਈ ਹੇਠ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ | ਸੈਦੋਵਾਲ ਕਲਾਂ 'ਚ ਸਰਪੰਚ ਮਲਕੀਤ ਸਿੰਘ ਦੀ ਅਗਵਾਈ 'ਚ ਮੇਘਨਾਥ, ਰਾਵਣ ਅਤੇ ਕੁੰਭਕਰਨ ਦੇ ਪੁਤਲੇ ਅਗਨ ਭੇਟ ਕੀਤੇ ਗਏ | ਇਸੇ ਤਰ੍ਹਾਂ ਹੀ ਨਵਾਂ ਸ਼ਾਲਾ 'ਚ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਨਰੈਣੀਪੁਰ 'ਚ ਸਰਪੰਚ ਬਲਜੀਤ ਰਾਜ ਵਲੋਂ ਜਦੋਂ ਕਿ ਦਰਬਾਰ ਪੰਡੋਰੀ 'ਚ ਮਹੰਤ ਰਘਬੀਰ ਦਾਸ ਵਲੋਂ ਅਤੇ ਇਸੇ ਤਰ੍ਹਾਂ ਹੀ ਪੰਡੋਰੀ ਬੈਂਸਾਂ ਅਤੇ ਚੰਦਰਭਾਨ ਆਦਿ ਪਿੰਡਾਂ 'ਚ ਵੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ | ਜਿਸ ਤੋਂ ਪਹਿਲਾਂ ਪਿੰਡ ਪੱਧਰ 'ਤੇ ਵੱਖ-ਵੱਖ ਰਾਮ ਲੀਲ੍ਹਾ ਕਮੇਟੀਆਂ ਵਲੋਂ ਟਰਾਲੀਆਂ ਦੁਆਰਾ ਇਲਾਕੇ ਅੰਦਰ ਝਾਕੀਆਂ ਸਜਾਈਆਂ ਗਈਆਂ | ਇਨ੍ਹਾਂ ਪ੍ਰੋਗਰਾਮਾਂ ਦੌਰਾਨ ਸੀਨੀਅਰ ਕਾਂਗਰਸੀ ਆਗੂ ਹੀਰਾ ਲਾਲ, ਡੀ.ਐੱਸ.ਪੀ. ਨਿਰਮਲ ਸਿੰਘ, ਸਰਪੰਚ ਦਲਵੀਰ ਚੰਦ, ਟਹਿਲ ਸਿੰਘ, ਚੇਅਰਮੈਨ ਗੁਰਨਾਮ ਸਿੰਘ ਲੁਬਾਣਾ, ਸਰਪੰਚ ਰਾਜ ਕੁਮਾਰ, ਡਾ: ਬਲਕਾਰ ਸਿੰਘ ਸਰਪੰਚ ਟਾਂਡਾ, ਸਰਪੰਚ ਮੁਕੇਸ਼ ਲਾਲ ਮੰਗਾ, ਸਰਪੰਚ ਬਲਬੀਰ ਸਿੰਘ ਰਸੂਲਪੁਰ ਬੇਟ, ਨੰਬਰਦਾਰ ਨਿਸ਼ਾਨ ਸਿੰਘ, ਮੱਖਣ ਸਿੰਘ ਡੱਲਾ, ਠਾਕੁਰ ਰਾਮ ਲਾਲ, ਪੰਚ ਮਹਿੰਦਰ ਸੈਦੋਵਾਲ, ਬਾਬਾ ਰਣਜੀਤ ਸਿੰਘ, ਸੁਸ਼ੀਲ ਸ਼ਰਮਾ, ਨਰੇਸ਼ ਸ਼ਰਮਾ, ਥਾਣੇਦਾਰ ਮੁਖ਼ਤਿਆਰ ਸਿੰਘ, ਜਿੰਦੀ ਲੁਬਾਣਾ ਯੂਥ ਪ੍ਰਧਾਨ, ਦਿਲਬਾਗ ਸਿੰਘ ਰੰਧਾਵਾ ਕਾਲੋਨੀ, ਪਰਮਜੀਤ ਸਿੰਘ ਲੰਗਾਹ ਆਦਿ ਸ਼ਖ਼ਸੀਅਤਾਂ ਦਾ ਉਕਤ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |
ਦੋਰਾਂਗਲਾ, 15 ਅਕਤੂਬਰ (ਚੱਕਰਾਜਾ)-ਸਰਹੱਦੀ ਇਲਾਕੇ ਦੇ ਪਿੰਡਾਂ ਚੱਕਰਾਜਾ, ਸੰਗੋਰ, ਨੌਸ਼ਹਿਰਾ, ਮੁਗ਼ਲਾਣੀ ਚੱਕ, ਦਬੂੜੀ, ਦੋਰਾਂਗਲਾ ਆਦਿ ਪਿੰਡਾਂ ਅੰਦਰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਦੁਸਹਿਰੇ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਅੰਦਰ ਝਾਕੀਆਂ ਕੱਢੀਆਂ ਗਈਆਂ | ਜਦੋਂ ਕਿ ਸ਼ਾਮ ਨੰੂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤਾਂ ਨੰੂ ਅੱਗ ਲਗਾਈ ਗਈ | ਪਿਛਲੇ ਸਾਲ ਕੋਰੋਨਾ ਦੌਰਾਨ ਦੁਸਹਿਰਾ ਨਹੀਂ ਸੀ ਲੱਗ ਸਕਿਆ | ਪਰ ਇਸ ਵਾਰ ਇਸ ਤਿਉਹਾਰ ਨੰੂ ਲੈ ਕੇ ਲੋਕਾਂ ਅੰਦਰ ਕਾਫ਼ੀ ਉਤਸ਼ਾਹ ਦੇਖਣ ਨੰੂ ਮਿਲਿਆ | ਪਿੰਡ ਦਬੂੜੀ ਵਿਖੇ ਸਰਪੰਚ ਕੁਲਵੰਤ ਸਿੰਘ ਤੇ ਪੰਚ ਅਜੇ ਸ਼ਰਮਾ ਵਲੋਂ ਬੁੱਤਾਂ ਨੰੂ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਨਰਿੰਦਰ ਸ਼ਰਮਾ, ਤਰਸੇਮ ਸਿੰਘ ਅਤੇ ਅਜੀਤ ਰਾਮ ਸਮੇਤ ਵਰਿੰਦਰ ਸਿੰਘ ਸਰਪੰਚ ਨੌਸ਼ਹਿਰਾ, ਰਵੀ ਕੁਮਾਰ, ਨਵਜੋਤ ਸਿੰਘ, ਸੁਭਾਸ਼ ਕੁਮਾਰ, ਸੁਰਿੰਦਰ ਕੁਮਾਰ, ਬਨਾਰਸੀ ਲਾਲ, ਰਾਣਾ, ਕਸ਼ਮੀਰ ਸਿੰਘ ਗੋਲਡੀ ਸਾਬਕਾ ਸਰਪੰਚ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |
ਦੀਨਾਨਗਰ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਦੀਨਾਨਗਰ, 15 ਅਕਤੂਬਰ (ਸੰਧੂ/ਸੋਢੀ)-ਮਹਾਂਕਾਲੀ ਡਰਾਮੈਟਿਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦੇ ਪਾਵਨ ਮੌਕੇ ਕਲੱਬ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਜਿਸ ਵਿਚ ਦੀਨਾਨਗਰ ਸ਼ਹਿਰੀ ਖੇਤਰ ਪਤਵੰਤੇ ਸੱਜਣ ਨਗਰ ਕੌਂਸਲ ਦੀਨਾਨਗਰ ਦੇ ਉਪ ਪ੍ਰਧਾਨ ਬਾਬਾ ਪ੍ਰਵੀਨ, ਕਾਂਗਰਸ ਪਾਰਟੀ ਦੇ ਸ਼ਹਿਰੀ ਮੰਡਲ ਦੇ ਪ੍ਰਧਾਨ ਸਤਿੰਦਰ ਬਿੱਲਾ, ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਕੁਮਾਰ, ਅਮਰਜੀਤ ਅੰਬੀ, ਨਰਿੰਦਰ ਸ਼ਰਮਾ, ਅਮਨਦੀਪ ਸਿੰਘ ਤੇ ਹੋਰ ਸ਼ਾਮਿਲ ਹੋਏ | ਇਸ ਮੌਕੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਝਾਕੀਆਂ ਵੀ ਸ਼ਾਨਦਾਰ ਢੰਗ ਨਾਲ ਸਜਾਈਆਂ ਗਈਆਂ ਸਨ | ਸ਼ੋਭਾ ਯਾਤਰਾ ਦੇ ਬਾਅਦ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ | ਇਸ ਮੌਕੇ ਰਿੰਕੀ ਬੱਬਰ, ਤਰੁਣ ਮਹਾਜਨ, ਅਮਿਤ ਬਾਲੀ ਵੀ ਹਾਜ਼ਰ ਸਨ | ਇਸੇ ਤਰ੍ਹਾਂ ਸਨਾਤਨ ਧਰਮ ਸਭਾ ਦੀਨਾਨਗਰ ਵਲੋਂ ਵੀ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਸ੍ਰੀ ਬਾਲ ਮਾਤਾ ਮੰਦਿਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਜੋ ਸਥਾਨਕ ਦੁਸਹਿਰਾ ਗਰਾਊਾਡ ਵਿਖੇ ਸਮਾਪਤ ਹੋਈ | ਜਿੱਥੇ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ ਤੇ ਬਾਅਦ ਵਿਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ | ਇਸ ਮੌਕੇ ਨਗਰ ਕੌਂਸਲ ਦੀਨਾਨਗਰ ਦੇ ਪ੍ਰਧਾਨ ਪਰਮਿੰਦਰ ਸਿੰਘ, ਜੀਵਨ ਮਹਾਜਨ, ਜੋਤੀ ਮਹਾਜਨ ਵੀ ਹਾਜ਼ਰ ਸਨ |
ਵਿਧਾਇਕ ਪਾਹੜਾ ਦੇ ਆਉਣ ਤੋਂ ਪਹਿਲਾਂ ਹੀ ਸਮਾਗਮ 'ਚੋਂ ਚਲੇ ਗਏ ਰਮਨ ਬਹਿਲ, ਲੋਕਾਂ ਅੰਦਰ ਰਹੀ ਵੱਡੀ ਚਰਚਾ
ਗੁਰਦਾਸਪੁਰ ਦੁਸਹਿਰਾ ਕਮੇਟੀ ਵਲੋਂ ਸਰਕਾਰੀ ਕਾਲਜ ਦੇ ਮੈਦਾਨ ਵਿਚ ਕਰਵਾਏ ਦੁਸਹਿਰਾ ਸਮਾਗਮ ਦੌਰਾਨ ਇਕ ਬਹੁਤ ਹੀ ਦਿਲਚਸਪ ਘਟਨਾ ਸਾਹਮਣੇ ਆਈ | ਅਸਲ ਵਿਚ ਇਸ ਸਮਾਗਮ ਦਾ ਉਦਘਾਟਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਕੀਤਾ ਜਾਣਾ ਸੀ | ਜਦੋਂ ਕਿ ਸਮਾਗਮ ਵਿਚ ਐਸ.ਐਸ.ਐਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਵੀ ਪਹੁੰਚੇ ਹੋਏ ਸਨ | ਵਿਧਾਇਕ ਪਾਹੜਾ ਇਸ ਸਮਾਗਮ ਦੇ ਤੈਅ ਸ਼ੁਦਾ ਸਮੇਂ 'ਤੇ ਨਾ ਪਹੁੰਚਦੇ ਹੋਏ ਦੇਰੀ ਨਾਲ ਆਏ | ਦੂਸਰੇ ਪਾਸੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤਾਂ ਨੰੂ ਅੱਗ ਲਗਾਉਣ ਦੀ ਰਸਮ ਤੋਂ ਪਹਿਲਾਂ ਹੀ ਰਮਨ ਬਹਿਲ ਇਸ ਸਮਾਗਮ ਵਿਚੋਂ ਚਲੇ ਗਏ | ਜਿਸ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੇ ਕਿਆਸੇ ਲਗਾਉਣ ਸ਼ੁਰੂ ਕਰ ਦਿੱਤੇ | ਚਰਚਾ ਇਹ ਵੀ ਰਹੀ ਕਿ ਰਮਨ ਬਹਿਲ ਸਮਾਗਮ ਤੋਂ ਇਸ ਲਈ ਚਲੇ ਗਏ ਕਿਉਂਕਿ ਵਿਧਾਇਕ ਪਾਹੜਾ ਦੀ ਉਡੀਕ ਕਾਰਨ ਬੁੱਤਾਂ ਨੰੂ ਅੱਗ ਲਗਾਉਣ ਦੀ ਰਸਮ ਵਿਚ ਦੇਰੀ ਹੋ ਰਹੀ ਸੀ | ਦੂਸਰੇ ਪਾਸੇ ਇਹ ਵੀ ਚਰਚਾ ਸੀ ਕਿ ਵਿਧਾਇਕ ਪਾਹੜਾ ਇਸ ਲਈ ਸਮਾਗਮ ਵਿਚ ਦੇਰੀ ਨਾਲ ਪਹੁੰਚੇ ਕਿਉਂਕਿ ਸਮਾਗਮ ਵਿਚ ਰਮਨ ਬਹਿਲ ਮੌਜੂਦ ਸਨ | ਇੱਥੇ ਦੱਸ ਦੇਈਏ ਕਿ ਦੋਵਾਂ ਹੀ ਆਗੂਆਂ ਦਰਮਿਆਨ ਸ਼ੀਤ ਯੁੱਧ ਚੱਲ ਰਿਹਾ ਹੈ | ਕਿਉਂਕਿ 15 ਅਗਸਤ ਦੇ ਇਕ ਸਮਾਗਮ ਦੌਰਾਨ ਰਮਨ ਬਹਿਲ ਵਲੋਂ ਵਿਧਾਇਕ ਪਾਹੜਾ ਵੱਲ ਇਸ਼ਾਰਾ ਕਰਦੇ ਕੁਝ ਗੰਭੀਰ ਦੋਸ਼ ਲਗਾਏ ਗਏ ਸਨ | ਹਾਲਾਕਿ ਦੋਨੋਂ ਹੀ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ | ਪਰ ਇਹ ਗੱਲ ਵੀ ਜੱਗ ਜ਼ਾਹਿਰ ਹੋ ਚੁੱਕੀ ਹੈ ਕਿ ਦੋਨਾਂ ਦਰਮਿਆਨ ਇਕ ਵੱਡੀ ਦੂਰੀ ਬਣੀ ਹੋਈ ਹੈ |
ਜਦੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਨੰੂ ਨਹੀਂ ਲੱਗੀ ਅੱਗ, ਤਿੰਨਾਂ ਬੁੱਤਾਂ ਨੰੂ ਲਿਟਾ ਕੇ ਲਗਾਈ ਗਈ ਅੱਗ
ਦੀ ਗੁਰਦਾਸਪੁਰ ਦੁਸਹਿਰਾ ਕਮੇਟੀ ਵਲੋਂ ਪੁੱਡਾ ਕਾਲੋਨੀ ਵਿਚ ਜੋ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ, ਉਸ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਨੰੂ ਜਦੋਂ ਅੱਗ ਲਗਾਈ ਗਈ ਤਾਂ ਤਿੰਨਾਂ ਬੁੱਤਾਂ ਨੰੂ ਅੱਗ ਨਹੀਂ ਲੱਗੀ | ਕਾਫ਼ੀ ਜੱਦੋ ਜਹਿਦ ਬਾਅਦ ਜਦੋਂ ਬੁੱਤਾਂ ਨੰੂ ਅੱਗ ਲਗਾਉਣ ਵਿਚ ਕਾਮਯਾਬੀ ਨਹੀਂ ਮਿਲੀ ਤਾਂ ਪ੍ਰਬੰਧਕਾਂ ਵਲੋਂ ਤਿੰਨਾਂ ਬੁੱਤਾਂ ਨੰੂ ਉਤਾਰਦੇ ਹੋਏ ਲਿਟਾ ਕੇ ਅੱਗ ਲਗਾਈ ਗਈ | ਹਾਲਾਕਿ ਇਸ ਨਾਲ ਕੋਈ ਦੁਰਘਟਨਾ ਵੀ ਵਾਪਰ ਸਕਦੀ ਸੀ | ਪਰ ਚੰਗੇ ਭਾਗੀ ਸਭ ਦਰੁਸਤ ਰਿਹਾ |
ਬਟਾਲਾ, 15 ਅਕਤੂਬਰ (ਕਾਹਲੋਂ)-ਇੰਪਲਾਈਜ਼ ਜੁਆਇੰਟ ਫ਼ੋਰਮ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ ਦਿਹਾਤੀ ਤੇ ਸ਼ਹਿਰੀ ਮੰਡਲ ਬਟਾਲਾ ਨੇ ਮੰਡਲ ਪ੍ਰਧਾਨ ਹਰਜੀਤ ਸਿੰਘ ਟਰਪੱਈ ਤੇ ਅਰਜਨ ਸਿੰਘ ਦੀ ਸਾਂਝੀ ਅਗਵਾਈ ਵਿਚ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ | ਇਸ ...
ਨਿੱਕੇ ਘੁੰਮਣ, 15 ਅਕਤੂਬਰ (ਸਤਬੀਰ ਸਿੰਘ ਘੁੰਮਣ)-ਸਥਾਨਕ ਨਿੱਕੇ ਘੁੰਮਣ ਵਿਖੇ ਸੇਵਾ ਮੁਕਤ ਫ਼ੌਜੀ ਦੇ ਘਰੋਂ 5 ਤੋਲੇ ਸੋਨੇ ਦੇ ਗਹਿਣੇ ਤੇ 40 ਹਜ਼ਾਰ ਰੁਪਏ ਨਕਦੀ ਚੋਰੀ ਹੋਣ ਦੀ ਖ਼ਬਰ ਹੈ | ਸੁਖਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਘੁੰਮਣ ਖੁਰਦ ਨੇ ਦੱਸਿਆ ਕਿ ਉਹ ...
ਬਟਾਲਾ, 15 ਅਕਤੂਬਰ (ਕਾਹਲੋਂ)-ਜਿਸ ਕਿੱਕਰ ਦੇ ਰੁੱਖ ਨੂੰ ਵੱਡੇ ਤੋਂ ਵੱਡੇ ਝੱਖੜ, ਹਨੇਰੀਆਂ ਨਾ ਪੁੱਟ ਸਕੇ ਆਖਰਕਾਰ ਉਹ ਕਥਿਤ ਤੌਰ 'ਤੇ ਆਪਣੇ ਰਾਖੇ ਵਣ-ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਮੁੱਢੋਂ ਪੁੱਟ ਦਿੱਤਾ ਗਿਆ ਹੈ | ਕਰੀਬ ਇਕ ਸਦੀ ਤੋਂ ਵੱਧ ਪੁਰਾਣਾ ਇਹ ...
ਬਟਾਲਾ, 15 ਅਕਤੂਬਰ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ. ਪ੍ਰੋ. ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਐੱਨ.ਸੀ.ਸੀ. ਇੰਚਾਰਜ ਪ੍ਰੋ. ਅਲਕਾ ਬਮੋਤਰਾ ਦੇ ਦਿਸ਼ਾ-ਨਿਰਦੇਸ਼ ਅਧੀਨ ਐੱਨ.ਸੀ.ਸੀ. ਕੈਡਿਟ ਗੁਰਪ੍ਰੀਤ ਸਿੰਘ ਬੀ.ਐੱਸ.ਸੀ. ...
ਬਟਾਲਾ, 15 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਬਟਾਲਾ ਦੇ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ 'ਚ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਪੁਤਲਾ ਫੂਕਿਆ ਅਤੇ ...
ਫਤਹਿਗੜ੍ਹ ਚੂੜੀਆਂ, 15 ਅਕਤੂਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਸ਼ਹਿਰ ਦੇ ਕਈ ਹਿੱਸਿਆਂ 'ਚ ਸਫਾਈ ਨਾ ਹੋਣ ਕਾਰਨ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਥਾਂ-ਥਾਂ ਖੜੇ ਰਹਿੰਦੇ ਗੰਦੇ ਪਾਣੀ ਨੂੰ ਲੈ ਕੇ ਕਸਬੇ ਦੀ ਸਫਾਈ ਦੀ ਵਿਵਸਥਾ ਵਿਗੜੀ ਹੋਈ ਹੈ, ਜਿਸ ...
ਘੁਮਾਣ, 15 ਅਕਤੂਬਰ (ਬੰਮਰਾਹ)-ਦਾਣਾ ਮੰਡੀ ਘੁਮਾਣ, ਬੋਲੇਵਾਲ ਵਿਖੇ ਚੱਲ ਰਹੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ.ਐੱਮ. ਗੁਰਪ੍ਰੀਤ ਸਿੰਘ ਸੰਧੂ ਮਾਰਕਫੈੱਡ ਪਹੁੰਚੇ ਅਤੇ ਦਾਣਾ ਮੰਡੀਆਂ ਵਿਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ | ਇਸ ਮÏਕੇ ਡੀ.ਐੱਮ. ...
ਵਡਾਲਾ ਗ੍ਰੰਥੀਆਂ, 15 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਮੰਡੀਆਂ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਹੋਵੇਗੀ | ਇਹ ਵਿਚਾਰ ਆੜ੍ਹਤੀਆ ਐਸੋਸੀਏਸ਼ਨ ਵਡਾਲਾ ਗ੍ਰੰਥੀਆਂ ਦੇ ਪ੍ਰਧਾਨ ਬਿਕਰਮਜੀਤ ਸਿੰਘ ...
ਗੁਰਦਾਸਪੁਰ, 15 ਅਕਤੂਬਰ (ਆਰਿਫ਼)-ਇੱਥੋਂ ਨਜ਼ਦੀਕੀ ਪਿੰਡ ਬਰਿਆਰ ਵਿਖੇ ਦੁਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਸੁੰਦਰ ਝਾਕੀਆਂ ਸਜਾਈਆਂ ਗਈਆਂ ਅਤੇ ਮੁੱਖ ਮਹਿਮਾਨ ...
ਬਟਾਲਾ, 15 ਅਕਤੂਬਰ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸਥਿਤ ਸੇਂਟ ਸੋਲਜ਼ਰ ਮਾਡਰਨ ਸਕੂਲ 'ਚ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਮੇਂ ਸਕੂਲ ਵਿਦਿਆਰਥੀਆਂ ਵਲੋਂ ਭਗਵਾਨ ਸ੍ਰੀ ਰਾਮ ਦੇ ਜੀਵਨ ਪ੍ਰਤੀ ਭਜਨ, ਨਿ੍ਤ, ਨਾਟਕ ਤੇ ਕਵਿਤਾਵਾਂ ਪੇਸ਼ ...
ਗੁਰਦਾਸਪੁਰ, 15 ਅਕਤੂਬਰ (ਆਰਿਫ਼)-ਵਾਤਾਵਰਨ ਪ੍ਰੇਮੀ ਇੰਜੀ: ਨਾਨੋਵਾਲੀਆ ਵਲੋਂ ਮਿਸ਼ਨ 'ਮਾਤਾ ਧਰਤਿ ਮਹਤੁ' ਦੇ ਤਹਿਤ ਵੱਖ ਵੱਖ ਥਾਈਾ ਬੂਟੇ ਲਗਾਏ ਜਾ ਰਹੇ ਹਨ | ਜਿਸ ਤਹਿਤ ਉਨ੍ਹਾਂ ਵਲੋਂ ਅਪ੍ਰੈਲ 2022 ਤੱਕ 251 ਬੂਟੇ ਲਗਾਉਣ ਦਾ ਨਿਸ਼ਾਨਾ ਮਿਥਿਆ ਹੈ | ਇਸ ਮੌਕੇ ਉਨ੍ਹਾਂ ...
ਪੁਰਾਣਾ ਸ਼ਾਲਾ, 15 ਅਕਤੂਬਰ (ਗੁਰਵਿੰਦਰ ਸਿੰਘ ਗੁਰਾਇਆ)-ਸੈਂਕੜੇ ਕਿਸਾਨਾਂ ਦੀ ਕੁਰਬਾਨੀ ਨੰੂ ਸਮਰਪਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਵੱਖ-ਵੱਖ ਪਿੰਡਾਂ ਅੰਦਰ ਕਿਸਾਨੀ ਕਾਫ਼ਲਿਆਂ ਦੇ ਰੂਪ ਵਿਚ ਮਿਸਾਲ ਮਾਰਚ ਕੱਢਣ ਦੇ ਉਲੀਕੇ ਪ੍ਰੋਗਰਾਮ ਤਹਿਤ ਸਾਬਕਾ ...
ਕਲਾਨੌਰ, 15 ਅਕਤੂਬਰ (ਪੁਰੇਵਾਲ)- ਉਪ ਮੁੱਖ ਮੰਤਰੀ ਪੰਜਾਬ ਸਰਕਾਰ ਬਣਨ ਉਪਰੰਤ ਹਲਕੇ 'ਚ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਦਾ ਪਿੰਡ ਛੋਹਣ ਦੇ ਹਕੂਮਤ ਸਿੰਘ ਅਤੇ ਮਾਰਕਿਟ ਕਮੇਟੀ ਕਲਾਨੌਰ ਦੇ ਡਾਇਰੈਕਰ ਸਲਾਮਤ ਮਸੀਹ, ਪਿੰਡ ਲੱਖਣ ਕਲਾਂ ਦੇ ਸਰਪੰਚ ਰਜਿੰਦਰ ਸਿੰਘ, ...
ਪੁਰਾਣਾ ਸ਼ਾਲਾ, 15 ਅਕਤੂਬਰ (ਅਸ਼ੋਕ ਸ਼ਰਮਾ)-ਰਾਮ ਲੀਲ੍ਹਾ ਨਾਟਕ ਕਲੱਬ ਪਿੰਡ ਚਾਵਾ ਵਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਰਪੰਚ ਸੁੱਚਾ ਸਿੰਘ ਮੁਲਤਾਨੀ ਤੇ ਪ੍ਰੇਮ ਚੰਦ ਸਰਪੰਚ ਨਵਾਂ ਨੌਸ਼ਹਿਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ...
ਪੁਰਾਣਾ ਸ਼ਾਲਾ, 15 ਅਕਤੂਬਰ (ਅਸ਼ੋਕ ਸ਼ਰਮਾ)-ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਡੀਪੂ ਹੋਲਡਰਾਂ ਖ਼ਿਲਾਫ਼ ਕੀਤੀ ਗ਼ਲਤ ਬਿਆਨਬਾਜ਼ੀ ਦੀ ਡੀਪੂ ਹੋਲਡਰ ਯੂਨੀਅਨ ਸਖ਼ਤ ਨਿੰਦਾ ਕਰਦੀ ਹੈ | ਇਸ ਸਬੰਧੀ ਡੀਪੂ ਹੋਲਡਰ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਨਰਿੰਦਰ ਕੁਮਾਰ ...
ਗੁਰਦਾਸਪੁਰ, 15 ਅਕਤੂਬਰ (ਆਰਿਫ਼)-ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਦੇ ਮੈਨੇਜਮੈਂਟ ਡਿਪਾਰਟਮੈਂਟ ਅਤੇ ਮੈਡੀਕਲ ਲੈਬ ਸਾਇੰਸ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ 80 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਕਾਲਜ ਦੇ ਪਿੰ੍ਰਸੀਪਲ ਡਾ: ਲਖਵਿੰਦਰ ਪਾਲ ...
ਬਟਾਲਾ, 15 ਅਕਤੂਬਰ (ਕਾਹਲੋਂ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਹ ਤਿਉਹਾਰ ਬੁਰਾਈ 'ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ | ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀਆਂ ਰੰਗ-ਬਿਰੰਗੇ ਪੁਸ਼ਾਕਾਂ ਪਾ ਕੇ ...
ਕੋਟਲੀ ਸੂਰਤ ਮੱਲ੍ਹੀ, 15 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗ੍ਰਾਮ ਪੰਚਾਇਤ ਕੋਟਲੀ ਸੂਰਤ ਮੱਲ੍ਹੀ ਤੇ ਗ੍ਰਾਮ ਪੰਚਾਇਤ ਕੋਟਲੀ ਭਿੱਟੇਵੱਢ ਵਲੋਂ ਕਸਬੇ ਅੰਦਰ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ...
ਗੁਰਦਾਸਪੁਰ, 15 ਅਕਤੂਬਰ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ.ਪਬਲਿਕ ਸਕੂਲ ਵਿਖੇ ਪਿ੍ੰਸੀਪਲ ਰਾਜੀਵ ਭਾਰਤੀ ਦੀ ਪ੍ਰਧਾਨਗੀ ਹੇਠ ਦੁਸਹਿਰੇ ਦੇ ਤਿਉਹਾਰ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਭਾਸ਼ਣ, ਭਜਨ ਤੇ ਲਘੂ ਨਾਟਕ ਪੇਸ਼ ਕੀਤੇ | ਚੇਅਰਮੈਨ ...
ਪੁਰਾਣਾ ਸ਼ਾਲਾ, 15 ਅਕਤੂਬਰ (ਅਸ਼ੋਕ ਸ਼ਰਮਾ)-ਦੁਸ਼ਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਦੀਆਂ ਹਦਾਇਤਾਂ 'ਤੇ ਥਾਣਾ ਮੁਖੀ ਪੁਰਾਣਾ ਸ਼ਾਲਾ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤਿੱਬੜੀ ...
ਗੁਰਦਾਸਪੁਰ, 15 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਐੱਸ.ਐੱਮ ਮਿਲੇਨੀਅਮ ਸਕੂਲ ਵਿਖੇ ਨਵਰਾਤਰੇ ਅਤੇ ਵਰਲਡ ਸਮਾਇਲੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਬਲੂਮੀ ਗੁਪਤਾ ਨੇ ਦੱਸਿਆ ਕਿ ਬੱਚਿਆਂ ਨੰੂ ਨਵਰਾਤਰਿਆਂ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ ਗਈ | ਜਦੋਂ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX