ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ, ਵਿਕਾਸ ਮਰਵਾਹਾ, ਪ੍ਰਮਜੀਤ ਜੋਸ਼ੀ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਤਿਉਹਾਰ ਜ਼ਿਲ੍ਹੇ ਵਿਚ ਪੂਰੀ ਧੂਮਧਾਮ ਨਾਲ ਮਨਾਇਆ ਗਿਆ | ਤਰਨ ਤਾਰਨ ਦੀ ਦੁਸਹਿਰਾ ਗਰਾਊਾਡ ਵਿਚ ਰਾਵਣ ਅਤੇ ਕੁੰਭਕਰਨ ਦੇ 80 ਫੁੱਟ ਕੱਦ ਦੇ ਪੁਤਲੇ ਲਿਆਂਦੇ ਗਏ | ਇਸ ਸੰਬੰਧ ਵਿਚ ਸਨਾਤਨ ਧਰਮ ਸਭਾ ਦੇ ਪ੍ਰਧਾਨ ਅਜੀਤ ਕੁਮਾਰ ਅਗਰਵਾਲ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਹਿਰ ਨਿਵਾਸੀ ਦੁਸਹਿਰਾ ਗਰਾਊਾਡ ਵਿਚ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਹੁੰਦਾ ਦੇਖਣ ਲਈ ਪਹੁੰਚੇ ਹੋਏ ਸਨ | ਇਸ ਤੋਂ ਪਹਿਲਾਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਸਚਾਈ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਝੂਠ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ | ਉਨ੍ਹਾਂ ਨੇ ਦੁਸਹਿਰੇ ਦੀ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਰਨ ਤਾਰਨ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਇਸ ਹਲਕੇ ਦਾ ਸਰਵਪੱਖੀ ਵਿਕਾਸ ਮੁਕੰਮਲ ਕੀਤਾ ਜਾਵੇਗਾ | ਇਸ ਮੌਕੇ ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ ਸਿੱਧੂ, ਮਨਜੀਤ ਸਿੰਘ ਢਿੱਲੋਂ, ਸੁਤੰਤਰ ਕੁਮਾਰ ਪੱਪੀ, ਸਾਬਕਾ ਚੇਅਰਮੈਨ ਅਵਤਾਰ ਤਨੇਜਾ, ਮਨੋਜ ਅਗਨੀਹੋਤਰੀ, ਆਦੇਸ਼ ਅਗਨੀਹੋਤਰੀ, ਸ਼ਿਵ ਸੈਨਾ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ, ਚੰਦਰ ਅਗਰਵਾਲ, ਤਜਿੰਦਰ ਕੁਮਾਰ ਟੀਂਡਾ, ਮੋਹਿਤ ਗੁਪਤਾ, ਸੰਜੀਵ ਕੁਮਾਰ ਡਿੰਪੀ ਮਹੰਤ, ਅਸ਼ੋਕ ਅਗਰਵਾਲ, ਜਗਦੀਸ਼ ਕੁਮਾਰ ਮੁਰਾਦਪੁਰਾ, ਵਿਨੋਦ ਕੁਮਾਰ ਖੰਨਾ, ਰਮੇਸ਼ ਕੁਮਾਰ ਮੁਰਾਦਪੁਰਾ, ਸੋਨੂੰ ਦੋਦੇ, ਅਵਨੀਤ ਸਿੰਘ ਬੇਦੀ, ਰਾਕੇਸ਼ ਮੈਦਾਨ, ਮੰਗਲਦਾਸ ਮੁਨੀਮ, ਰਜੇਸ਼ ਰਿੰਕੂ, ਹਰਦੀਪ ਸਿੰਘ, ਡਾ. ਰਮਨ ਗੁਪਤਾ, ਪੰਕਿਜ ਕਪੂਰ, ਸੁਮੀਤ ਕੁਮਾਰ ਸਿੰਧੀ, ਡਾ. ਸੁਖਵਿੰਦਰ ਸਿੰਘ, ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਬੱਲ, ਐੱਸ.ਐੱਚ.ਓ. ਜਸਵੰਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹਤਬਰ ਮੌਜੂਦ ਸਨ | ਦੁਸਹਿਰੇ ਮੌਕੇ ਸ਼ਹਿਰ 'ਚ ਮਠਿਆਈ ਦੀਆਂ ਦੁਕਾਨਾਂ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਉਪਰ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਬਾਜ਼ਾਰਾਂ 'ਚ ਖੂਬ ਰੌਣਕਾਂ ਰਹੀਆਂ |
ਪੱਟੀ 'ਚ ਵਿਧਾਇਕ ਗਿੱਲ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ, ਹਰਪ੍ਰੀਤ ਸੰਧੂ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ
ਪੱਟੀ, (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਦੁਸ਼ਹਿਰਾ ਕਮੇਟੀ ਪੱਟੀ ਵਲੋਂ ਦੁਸਹਿਰਾ ਮੈਦਾਨ ਵਿਖੇ ਦੁਸਹਿਰਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਰਮਿੰਦਰ ਸਿੰਘ ਗਿੱਲ ਹਲਕਾ ਵਿਧਾਇਕ ਪੱਟੀ ਸ਼ਾਮਿਲ ਹੋਏ | ਸਮਾਗਮ ਦੀ ਪ੍ਰਧਾਨਗੀ ਪੀ.ਪੀ.ਸੀ.ਸੀ. ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਸਕੱਤਰ ਯੂਥ ਕਾਂਗਰਸ ਪੰਜਾਬ ਨੇ ਕੀਤੀ ਅਤੇ ਡੀ.ਸੀ. ਕੁਲਵੰਤ ਸਿੰਘ ਧੂਰੀ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਹਰਮਿੰਦਰ ਸਿੰਘ ਗਿੱਲ ਅਤੇ ਹਰਪ੍ਰੀਤ ਸਿੰਘ ਸੰਧੂ ਨੇ ਆਖਿਆ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ 'ਤੇ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਤੋਂ ਸਾਨੂੰ ਪ੍ਰੇਰਣਾ ਲੈਂਦੇ ਹੋਏ ਆਪਣੇ ਮਨਾਂ 'ਚੋਂ ਆਪਸੀ ਰੰਜਿਸ਼ਾਂ ਨੂੰ ਭੁੱਲ ਕੇ ਆਪਸੀ ਮਿਲਵਰਤਣ ਅਤੇ ਭਾਈਚਾਰਾ ਸਿਰਜਣਾ ਚਾਹੀਦਾ ਹੈ ਤਾਂ ਹੀ ਸਾਡਾ ਦੁਸਹਿਰੇ ਦਾ ਤਿਓਹਾਰ ਮਨਾਇਆ ਸਾਰਥਕ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਦੁਸਹਿਰਾ ਕਮੇਟੀ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਦੁਸਹਿਰੇ ਮੇਲੇ ਦੀ ਵਧਾਈ ਦਿੰਦਿਆਂ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ 'ਤੇ ਚਰਚਾ ਕੀਤੀ | ਇਸ ਤੋਂ ਪਹਿਲਾਂ ਦਿ ਯੰਗ ਮੈਨ ਰਾਮਾ ਕਿ੍ਸ਼ਨਾ ਕਲੱਬ ਪੱਟੀ ਵਲੋਂ ਪ੍ਰਧਾਨ ਦੇਵੀ ਦੱਤਾ ਦੀ ਅਗਵਾਈ ਅਤੇ ਨੀਲ ਕਮਲ ਰਾਮਲੀਲ੍ਹਾ ਕਲੱਬ ਵਲੋਂ ਪ੍ਰਧਾਨ ਰਾਜੇਸ਼ ਕੁਮਾਰ ਮਿੰਟਾ ਦੀ ਅਗਵਾਈ ਹੇਠ ਸੁੰਦਰ ਝਾਕੀਆਂ ਵੱਡੀ ਮੰਡੀ ਪੱਟੀ ਤੋਂ ਆਰੰਭ ਹੋਈਆਂ ਜਦੋਂ ਕਿ ਭਗਵਾਨ ਵਾਲਮੀਕਿ ਸੰਗੀਤ ਕਲੱਬ ਦੀਆਂ ਝਾਕੀਆਂ ਪ੍ਰਧਾਨ ਹਦੈਤ ਰਾਮ ਤੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਹੇਠ ਕੇਂਦਰੀ ਮੰਦਰ ਭਗਵਾਨ ਵਾਲਮੀਕਿ ਜੀ ਪੱਟੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ 'ਚੋਂ ਹੁੰਦੀਆਂ ਹੋਈਆਂ ਦੁਸਹਿਰਾ ਮੈਦਾਨ ਵਿਖੇ ਪੁੱਜੀਆਂ | ਇਸ ਦੌਰਾਨ ਬਾਬਾ ਅਨੰਦ ਗਿਰੀ, ਸੁਆਮੀ ਆਸ਼ੂ ਗਿਰੀ ਅਤੇ ਬਾਬਾ ਗੁਰਦੀਪ ਨਾਥ ਦੀ ਅਗਵਾਈ 'ਚ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਦੁਸਹਿਰਾ ਗਰਾਊਾਡ ਪੁੱਜੀ | ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ ਉਪਰੰਤ ਹਰਮਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਸੰਧੂ ਅਤੇ ਡੀ.ਸੀ ਕੁਲਵੰਤ ਸਿੰਘ ਧੂਰੀ ਨੂੰ ਦੁਸ਼ਹਿਰਾ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਹਰਦੀਪ ਸਿੰਘ ਚੇਅਰਮੈਨ ਪੈਨਸ਼ਨਰਜ਼ ਬੋਰਡ ਪੰਜਾਬ, ਜ਼ਿਲ੍ਹਾ ਯੋਜਨਾ ਬੋਰਡ ਤਰਨ ਤਾਰਨ ਦੇ ਚੇਅਰਮੈਨ ਜਗਤਾਰ ਸਿੰਘ ਬੁਰਜ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਦਲਬੀਰ ਸਿੰਘ ਸੇਖੋ, ਅਸ਼ਵਨੀ ਕੁਮਾਰ ਮਹਿਤਾ, ਸੰਜੀਵ ਕੁਮਾਰ ਬਧਵਾਰ, ਰਾਜ ਕੁਮਾਰ ਰਾਜੂ ਪ੍ਰਧਾਨ ਕੇਂਦਰੀ ਮੰਦਰ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਚੇਅਰਮੈਨ ਮੇਜਰ ਸਿੰਘ ਧਾਰੀਵਾਲ ਮਾਰਕੀਟ ਕਮੇਟੀ ਪੱਟੀ, ਚੇਅਰਮੈਨ ਸਾਧੂ ਸਿੰਘ ਚੰਬਲ, ਕਰਨਪਾਲ ਸਿੰਘ ਰਿਆੜ ਨਾਇਬ ਤਹਿਸੀਲਦਾਰ ਪੱਟੀ, ਰਾਜੇਸ਼ ਕੁਮਾਰ ਭਾਰਦਵਾਜ ਐਮ.ਡੀ, ਹਰਮਨ ਸੇਖੋਂ ਪ੍ਰਧਾਨ ਯੂਥ ਕਾਂਗਰਸ, ਬਖ਼ਸੀਸ਼ ਸਿੰਘ ਸਰਹਾਲੀ, ਬਿੱਟੂ ਸੰਧੂ, ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ, ਸ਼ੁਭਾਸ਼ ਸ਼ਰਮਾ, ਵਿਜੇ ਸ਼ਰਮਾ ਵਪਾਰੀ, ਰਾਜੇਸ਼ ਪਾਠਕ, ਪਿ੍ੰਸੀਪਲ ਜਸਬੀਰ ਕੌਰ, ਕੁਲਜਿੰਦਰ ਸਿੰਘ ਡੀ.ਐਸ.ਪੀ, ਕੇਪੀ ਗਿੱਲ ਨਿੱਜੀ ਸਕੱਤਰ, ਸੁਖਦੇਵ ਰਾਜ ਸ਼ਰਮਾ, ਦੀਪਕ ਕੁਮਾਰ, ਕੇਕੇ ਬਿੱਟੂ, ਰਛਪਾਲ ਬੇਦੀ, ਦਲਜੀਤ ਸਿੰਘ ਸੋਹਲ, ਰਾਜਾ ਸੇਠੀ, ਗਲੈਡੀ ਮੰਡ ਠੱਕਰਪੁਰਾ, ਮੁਨੀਸ਼ ਕੁਮਾਰ ਮੰਨੂੰ ਸਾਹਨੀ, ਦੀਪਕ ਮਹਿਤਾ, ਕਰਨ ਕਪੂਰ, ਰਾਜ ਕੁਮਾਰ ਰਾਜੂ, ਗੁਰਸੇਵਕ ਸਿੰਘ, ਜਤਿੰਦਰ ਜੇਕੇ, ਵਿੱਕੀ ਸ਼ਰਮਾ, ਬੂਟਾ ਸਿੰਘ, ਭੁਪਿੰਦਰ ਸਿੰਘ ਕਾਰਜ ਸਾਧਕ, ਯੁਗਰਾਜ ਸਿੰਘ ਸੈਨੇਟਰੀ ਇਸਪੈਕਟਰ,ਪਰਵਿੰਦਰ ਸਿੰਘ ਐੱਸ.ਐੱਚ..ਓ. ਪੱਟੀ, ਡਾ. ਸੁਖਵਿੰਦਰ ਸਿੰਘ ਸੰਧੂ, ਭੁਪਿੰਦਰ ਸ਼ਰਮਾ ਚੇਅਰਮੈਨ, ਸੁਖਦੇਵ ਰਾਜ ਸ਼ਰਮਾ, ਬਿੰਨੀ ਖੋਖਰ ਵਾਇਸ ਪ੍ਰਧਾਨ ਵਾਲਮੀਕਿ ਸੰਗੀਤ ਕਲੱਬ, ਲੱਕੀ ਪੰਡਿਤ, ਤਰਸੇਮ ਜੋਸ਼ੀ, ਕੁਲਵਿੰਦਰ ਸਿੰਘ ਪੰਨੂ, ਸਵਰਨ ਲਾਲ ਪਾਠਕ, ਪ੍ਰਦੀਪ ਧਵਨ, ਕੋਮਲ ਜੈਨ, ਤੀਰਥ ਸੱਭਰਵਾਲ, ਜਗਮੀਤ ਸਿੰਘ ਭੁੱਲਰ ਕੌਂਸਲਰ, ਹਰਜਿੰਦਰ ਸਿੰਘ ਪੱਪੂ ਸਰਾਫ ਕੌਂਸਲਰ, ਦਰਸ਼ਨ ਸਿੰਘ ਢਿੱਲੋਂ, ਸੰਜੀਵ ਕੁਮਾਰ ਬਧਵਾਰ, ਨਿਸ਼ਾਨ ਸਿੰਘ ਬੁੱਟਰ, ਹਰਜਿੰਦਰ ਸਿੰਘ ਬੌਬੀ, ਸਤਨਾਮ ਸਿੰਘ ਭੁੱਲਰ, ਗੁਰਇਕਬਾਲ ਸਿੰਘ ਦਾਸੂਵਾਲੀਆ, ਹਰਵਿੰਦਰ ਸਿੰਘ ਸੰਧੂ ਦਦੇਹਰ ਸਾਹਿਬ, ਧਰਮਿੰਦਰ ਸਿੰਘ ਟੀਟੂ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |
ਚੋਹਲਾ ਸਾਹਿਬ ਵਿਖੇ ਦੁਸਹਿਰੇ ਦੀਆਂ ਰੌਣਕਾਂ
ਚੋਹਲਾ ਸਾਹਿਬ, (ਬਲਵਿੰਦਰ ਸਿੰਘ ਚੋਹਲਾ)-ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਿਵ ਮੰਦਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਤਰੁਣ ਜੋਸ਼ੀ, ਅਹੁਦੇਦਾਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸੂਰਜ ਢਲਦਿਆਂ ਹੀ ਪ੍ਰਬੰਧਕ ਕਮੇਟੀ ਵਲੋਂ ਪਹਿਲਾ ਮਨਮੋਹਕ ਆਤਿਸ਼ਬਾਜ਼ੀ ਕੀਤੀ ਗਈ ਅਤੇ ਇਸ ਤੋਂ ਬਾਅਦ ਵਿਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵੱਡੇ-ਆਕਾਰੀ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਰਵਿੰਦਰ ਸਿੰਘ ਸ਼ੈਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਨੇ ਹਜ਼ਾਰਾਂ ਦੀ ਤਦਾਦ ਵਿਚ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਪਕੇਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸੱਚਾਈ ਉੱਪਰ ਚੱਲਣ ਵਾਲਿਆਂ ਦੀ ਹਮੇਸ਼ਾਂ ਜਿੱਤ ਹੁੰਦੀ ਹੈ ਅਤੇ ਕੂੜ, ਝੂਠ ਫ਼ਰੇਬ ਅਤੇ ਭੇੜੇ ਕੰਮ ਕਰਨ ਵਾਲਿਆਂ ਦਾ ਸਾਥ ਦੇਣ ਵਾਲਿਆ ਨੂੰ ਸਮਾਜ ਹਮੇਸ਼ਾ ਨਿਕਾਰਦਾ ਹੈ | ਇਸ ਤੋਂ ਪਹਿਲਾਂ ਪ੍ਰਬੰਧ ਕਮੇਟੀ ਵਲੋਂ ਹਾਕੀ ਅਤੇ ਕਬੱਡੀ ਦੇ ਮੈਚ ਵੀ ਕਰਵਾਏ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰੁਣ ਜੋਸ਼ੀ ਪ੍ਰਧਾਨ ਸ਼ਿਵ ਮੰਦਰ ਦੁਸਹਿਰਾ ਕਮੇਟੀ, ਰਿਸਵ ਧੀਰ ਮੀਤ ਪ੍ਰਧਾਨ, ਤਰਸੇਮ ਨਈਅਰ, ਭੁਪਿੰਦਰ ਕੁਮਾਰ ਨਈਅਰ, ਰਮਨ ਧੀਰਦੋਵੇਂ ਸਰਪ੍ਰਸਤ, ਰਘੂ ਜੋਸ਼ੀ, ਪਵਨ ਕੁਮਾਰ, ਮੋਨੂੰ ਸ਼ਰਮਾ, ਕਰਨਬੀਰ, ਪ੍ਰਵੀਨ ਕੁਮਾਰ ਮੈਂਬਰ ਪੰਚਾਇਤ, ਰਾਹੁਲ, ਅਭੇ ਨਈਅਰ, ਮੋਹਿਤ ਜੋਸ਼ੀ, ਹੈਪੀ ਧੀਰ ਆਦਿ ਤੋਂ ਇਲਾਵਾ ਸਰਪੰਚ ਲਖਬੀਰ ਸਿੰਘ, ਪਿਆਰਾ ਸਿੰਘ ਮੈਂਬਰ, ਬਲਵਿੰਦਰ ਸਿੰਘ ਮੈਂਬਰ, ਕੁਲਵੰਤ ਸਿੰਘ ਮੈਂਬਰ, ਜਤਿੰਦਰ ਸਿੰਘ ਲਾਲੀ, ਜਸਵੰਤ ਸਿੰਘ, ਬਾਬਾ ਸਤਨਾਮ ਸਿੰਘ, ਸਤਨਾਮ ਸਿੰਘ ਢਿੱਲੋ, ਜਗਤਾਰ ਸਿੰਘ ਜੱਗਾ, ਕੁਲਵੰਤ ਨਈਅਰ, ਸੰਨੀ ਧੀਰ, ਵਿਰਸਾ ਸਿੰਘ ਕਰਮੂਵਾਲਾ ਆਦਿ ਹਾਜ਼ਰ ਸਨ |
ਖੇਮਕਰਨ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ
ਖੇਮਕਰਨ, (ਰਾਕੇਸ਼ ਕੁਮਾਰ ਬਿੱਲਾ)-ਦੁਸਹਿਰਾ ਦਾ ਤਿਉਹਾਰ ਖੇਮਕਰਨ ਵਿਖੇ ਸ੍ਰੀ ਰਾਮ ਲੀਲ੍ਹਾ ਡਰਾਮਾਟਿ੍ਕ ਕਲੱਬ ਵਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ | ਕਲੱਬ ਵਲੋਂ ਪਹਿਲਾਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਜਿਸ ਦਾ ਅਨੰਦ ਬਹੁਤ ਭਾਰੀ ਤਦਾਦ 'ਚ ਸਥਾਨਿਕ ਤੇ ਇਲਾਕੇ ਦੀਆਂ ਸੰਗਤਾਂ ਨੇ ਅਨੰਦ ਮਾਣਿਆ | ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਦੁਸਹਿਰੇ ਦਾ ਉਦਘਾਟਨ ਕਰਦਿਆਂ ਸਮੂਹ ਇਲਾਕੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਲਈ 14 ਸਾਲ ਦਾ ਬਨਵਾਸ ਕੱਟਿਆ | ਉਨ੍ਹਾਂ ਖੇਮਕਰਨ ਕਸਬੇ ਦੇ ਵਿਕਾਸ ਕੰਮਾਂ ਲਈ ਸਰਕਾਰ ਤਰਫੋਂ ਇਕ ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਤੇ ਦੱਸਿਆ ਕਿ ਅਗਲੇ ਦਿਨਾਂ 'ਚ ਰਹਿੰਦੇ ਵਿਕਾਸ ਕੰਮ ਮੁਕੰਮਲ ਕਰਵਾਏ ਜਾਣਗੇ | ਕਲੱਬ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਭੁੱਲਰ ਤੇ ਆਈਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਰਾਣਨ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਰਾਜ ਸਿੰਘ ਪੱਤੂ, ਪ੍ਰਧਾਨ ਆਲਮ ਵਿਜੇ ਸਿੰਘ ਪੱਤੂ, ਡੀ.ਐੱਸ.ਪੀ ਲਖਬੀਰ ਸਿੰਘ, ਚੇਅਰਮੈਨ ਕੁਲਦੀਪ ਸਿੰਘ ਵਿਰਕ, ਗੁਰਬੀਰ ਸਿੰਘ ਖੇੜਾ, ਵਰਿਆਮ ਸਿੰਘ ਚੱਠੂ, ਭਾਗ ਸਿੰਘ ਪੱਤੂ, ਜਥੇਦਾਰ ਪ੍ਰੀਤਮ ਸਿੰਘ, ਬੀਰਾ ਸਿੰਘ, ਨਿਰਮਲ ਸਿੰਘ ਬੱਲ ਸਾਰੇ ਕੌਂਸਲਰ, ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਸਰਪੰਚ ਖਜਾਨ ਸਿੰਘ, ਆੜਤੀ ਸੰਦੀਪ ਸਿੰਘ ਭੁੱਲਰ, ਟਹਿਲ ਸਿੰਘ ਪ੍ਰਧਾਨ ਭੂਰੇ, ਅੰਗਰੇਜ਼ ਸਿੰਘ ਪੱਤੂ, ਜਨਕ ਰਾਜ ਮਹਿਤਾ, ਵਿਜੇ ਗੁਲਾਟੀ, ਰਾਮ ਭੰਡਾਰੀ, ਸ਼ਰਨਜੀਤ ਅਰੋੜਾ, ਅਸ਼ਵਨੀ ਸ਼ਰਮਾ ਪ੍ਰਧਾਨ ਸਭਾ, 'ਆਪ' ਦੇ ਆਗੂ ਬਲਜੀਤ ਸਿੰਘ ਖਾਹਿਰਾ, ਸੁੱੱਖ ਮਹਿਮੂਦਪੁਰਾਂ, ਬਲਕਾਰ ਸਿੰਘ ਪੀ.ਏ ਤੋਂ ਇਲਾਵਾ ਭਾਰੀ ਗਿਣਤੀ 'ਚ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਹੋਈਆਂ |
ਚੋਹਲਾ ਸਾਹਿਬ, 15 ਅਕਤੂਬਰ (ਬਲਵਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੰਗਤਪੁਰਾ ਦਾ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਸਰਪੰਚ ਪੁੱਤਰ ਅਮਰ ਸਿੰਘ ਪਿੰਡ ਵਿਚ ਤਕਰੀਬਨ 8 ਏਕੜ ਰਕਬੇ 'ਤੇ ਖੇਤੀ ਕਰਦਾ ਹੈ | ਇਹ ਕਿਸਾਨ ਦੇਸੀ ਬਾਸਮਤੀ, ਕਣਕ, ਦਾਲਾਂ ਅਤੇ ਮਟਰ ਆਦਿ ਦੀ ...
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਬੀਜੀ ਹੋਈ ਫਸਲ ਕੱਟਣ ਅਤੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਭਿੱਖੀਵਿੰਡ ਰਣਜੀਤ ਕੌਰ ਪਤਨੀ ਪ੍ਰਤਾਪ ਸਿੰਘ ਵਾਸੀ ਠੱਟਾ ਨੇ ...
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਥਾਣਾ ਸਰਹਾਲੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 2 ਵਿਅਕਤੀਆਂ ਵਲੋਂ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਦਿਆਂ ਇਕ ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ ਹੇਠ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ...
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਥਾਣਾ ਖਾਲੜਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖਾਲੜਾ ਵਿਖੇ ਲਵਪ੍ਰੀਤ ਸਿੰਘ ...
ਫਤਿਆਬਾਦ, 15 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਪਿਛਲੇ ਦਿਨੀਂ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ ਵਲੋਂ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਇਕ ਹਜ਼ਾਰ ਮਰੀਜ਼ਾਂ ਦਾ ...
ਸਰਹਾਲੀ ਕਲਾਂ, 15 ਅਕਤੂਬਰ (ਅਜੇ ਸਿੰਘ ਹੁੰਦਲ)-ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਦਦੇਹਰ ਸਾਹਿਬ ਦੀ ਅਗਵਾਈ ਹੇਠ ਗ਼ਦਰੀ ਬਾਬਾ ਵਿਸਾਖਾ ਸਿੰਘ ਦੇ ਪਿੰਡ ਦਦੇਹਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ...
ਖਡੂਰ ਸਾਹਿਬ, 15 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਘੁੱਗ ਵਸਦੇ ਪਿੰਡ ਜਲਾਲਾਬਾਦ ਤੋਂ ਯੂਥ ਕਾਂਗਰਸੀ ਆਗੂ ਸਤਿੰਦਰਜੀਤ ਸਿੰਘ ਛੱਜਲਵੱਡੀ ਨੂੰ ਭਰਵਾਂ ਸਮਰਥਨ ਮਿਲਿਆ | ਇਸ ਮੌਕੇ ਮੇਜਰ ਸਿੰਘ ਜਲਾਲਾਬਾਦ ਦੇ ਗ੍ਰਹਿ ਵਿਖੇ ...
ਹਰੀਕੇ ਪੱਤਣ, 15 ਅਕਤੂਬਰ (ਸੰਜੀਵ ਕੁੰਦਰਾ)-ਸਥਾਨਕ ਕਸਬੇ ਦੇ ਦਸਮੇਸ਼ ਪਬਲਿਕ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਦੁਸਹਿਰੇ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ | ਸਕੂਲ ਪਿ੍ੰਸੀਪਲ ਮੈਡਮ ਸ਼ਰਨਜੀਤ ਕੌਰ ਨੇ ਬੱਚਿਆਂ ਨੂੰ ...
ਤਰਨ ਤਾਰਨ, 15 ਅਕਤੂਬਰ (ਪਰਮਜੀਤ ਜੋਸ਼ੀ)-ਤਰਨਤਾਰਨ-ਅੰਮਿ੍ਤਸਰ ਰੋਡ ਸਥਿਤ ਅੱਡਾ ਦਬੁਰਜੀ ਵਿਖੇ ਬਾਬਾ ਟਾਹਲੀ ਪੀਰ ਦਾ ਧਾਰਮਿਕ ਜੋੜ ਮੇਲਾ, ਮੇਲਾ ਪ੍ਰਬੰਧਕ ਸੇਵਾਦਾਰਾਂ ਵਲੋਂ ਦਬੁਰਜੀ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਜੋੜ ਮੇਲੇ ਸਬੰਧੀ ਪ੍ਰਬੰਧਕ ...
ਖਡੂਰ ਸਾਹਿਬ, 15 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿੰਦੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਮਿਹਨਤ ਸਦਕਾ ਹਲਕੇ ਵਿਚ ਕਾਂਗਰਸ ਮਜ਼ਬੂਤ ਹੋਈ ਹੈ ਅਤੇ ਉਕਤ ਹਲਕੇ ਨੂੰ ਹੁਣ ਕਾਂਗਰਸ ਦਾ ਗੜ੍ਹ ਮੰਨਿਆ ...
ਚੋਹਲਾ ਸਾਹਿਬ, 15 ਅਕਤੂਬਰ (ਬਲਵਿੰਦਰ ਸਿੰਘ)-ਦੁਸਹਿਰੇ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਕਸਬਾ ਚੋਹਲਾ ਸਾਹਿਬ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਪੁਤਲਾ ਫੂਕਣ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਆਗੂਆਂ ਅਤੇ ...
ਝਬਾਲ, 15 ਅਕਤੂਬਰ (ਸੁਖਦੇਵ ਸਿੰਘ/ਸਰਬਜੀਤ ਸਿੰਘ)-ਝਬਾਲ ਅਟਾਰੀ ਰੋਡ 'ਤੇ ਸਥਿਤ ਸੋਹਲ ਕਰਿਆਨਾ ਸਟੋਰ ਤੋਂ ਪੰਜ ਹਥਿਆਰਬੰਦ ਲੁਟੇਰੇ ਦੁਕਾਨ ਮਾਲਕ ਦੀ ਸੋਨੇ ਦੀ ਚੈਨ, ਮੋਬਾਈਲ, ਨਕਦੀ ਅਤੇ ਦੁਕਾਨ ਤੇ ਸੌਦਾ ਲੈਣ ਆਏ ਗਾਹਕ ਕੋਲੋਂ ਮੋਬਾਈਲ ਫੋਨ ਤੇ 7 ਹਜ਼ਾਰ ਰੁਪਏ ਲੁੱਟ ...
ਤਰਨ ਤਾਰਨ, 15 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਝਬਾਲ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜੱਸਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਦੇ ਅਧਾਰ 'ਤੇ ...
ਖਡੂਰ ਸਾਹਿਬ, 15 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੁਲਿਸ ਥਾਣਾ ਵੈਰੋਵਾਲ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਦਰਿਆ ਬਿਆਸ ਵਿਚ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦੇ ਰੇਤ ਨਾਲ ਭਰੇ ਟਿੱਪਰ ਤੇ ਜੇ.ਸੀ.ਬੀ. ਮਸ਼ੀਨ ਸਮੇਤ ਇਕ ਵਿਅਕਤੀ ਨੂੰ ਕਾਬੂ ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਐਡਿਸ਼ਨਲ ਸਕੱਤਰ ਮੁਹੰਮਦ ਤਾਰਿਕ ਵਜ਼ੀਰ ਨੂੰ ਸੇਵਾਮੁਕਤ ਕੀਤੇ ਜਾਣ ਉਪਰੰਤ ਉਨ੍ਹਾਂ ਦੀ ਜਗ੍ਹਾ ਰਾਣਾ ਸ਼ਾਹਿਦ ਸਲੀਮ ਦੀ ਨਿਯੁਕਤੀ ਕੀਤੀ ਗਈ ਹੈ | ਇਸ ਦੇ ਨਾਲ ਹੀ ...
ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਪਿਛਲੇ 5 ਸਾਲਾਂ ਤੋਂ ਸਾਲ ਛਿਮਾਹੀ ਇਕ ਵਾਰਦਾਤ ਕਰਕੇ ਚੁੱਪ ਹੋ ਜਾਣ ਵਾਲੀਆਂ ਕਾਰ ਸਵਾਰ ਔਰਤਾਂ ਦੇ ਗਿਰੋਹ ਵਲੋਂ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਆਪਣੇ ਪਤੀ ਨਾਲ ਮੰਦਰ 'ਚ ਮੱਥਾ ਟੇਕਣ ਆਈ ਇਕ ਔਰਤ ਪਾਸੋਂ ਧੋਖੇ ...
ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਕੋਰੋਨਾ ਦੇ ਘੱਟ ਰਹੇ ਮਾਮਲਿਆਂ ਤਹਿਤ ਅੱਜ ਕੇਵਲ ਇਕ ਮਾਮਲਾ ਹੀ ਕੋਰੋਨਾ ਦਾ ਜ਼ਿਲ੍ਹੇ ਭਰ 'ਚ ਮਿਲਿਆ ਹੈ | ਇਸ ਨਾਲ ਹੁਣ ਜ਼ਿਲ੍ਹੇ ਭਰ 'ਚ ਕੇਵਲ ਸਰਗਰਮ ਮਾਮਲੇ 5 ਰਹਿ ਗਏ ਹਨ ਜਿਨ੍ਹਾਂ ਦੀ ਹਾਲਤ ਤਸੱਲੀਬਖਸ਼ ਹੈ ਤੇ ਕੋਈ ਵੀ ਗੰਭੀਰ ...
ਤਰਨ ਤਾਰਨ, 15 ਅਕਤੂਬਰ (ਵਿਕਾਸ ਮਰਵਾਹਾ)-ਕੇਂਦਰ ਸਰਕਾਰ ਵਲੋਂ ਸਰਹੱਦਾਂ 'ਤੇ ਤਾਇਨਾਤ ਕੀਤੀ ਬੀ.ਐੱਸ.ਐੱਫ਼. ਦਾ 50 ਕਿਲੋਮੀਟਰ ਤੱਕ ਦਾ ਘੇਰਾ ਵਧਾਉਣਾ ਸਰਾਸਰ ਗਲਤ ਹੈ | ਇਹ ਪ੍ਰਗਟਾਵਾ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੰਬੰਧਿਤ ਸੀਟੂ) ਦੇ ਸੂਬਾ ਸਕੱਤਰ ਕਾਮਰੇਡ ...
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਖਾਲੜਾ ਮਿਸਨ ਆਰਗੇਨਾਈਜ਼ੇਸ਼ਨ, ਪੰੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਪ੍ਰਵੀਨ ਕੁਮਾਰ, ਬਾਬਾ ਦਰਸ਼ਨ ਸਿੰਘ, ਕਿਰਪਾਲ ਸਿੰਘ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਅੰਦਰ ...
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,71,906 ਲਾਭਪਾਤਰੀਆਂ ਨੂੰ 7,33,803 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ...
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਭਾਜਪਾ ਦੀ ਕੇਂਦਰ ਸਰਕਾਰ ਵਲੋਂ ਸੀਮਾ ਸੁਰੱਖਿਆ ਬਲ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਜਾਣਾ ਸੰਘੀ ਢਾਂਚੇ ਉਪਰ ਸਿੱਧਾ ਹਮਲਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਮੋਦੀ ਸਰਕਾਰ ਦੀ ਇਸ ...
ਭਿੱਖੀਵਿੰਡ, 15 ਅਕਤੂਬਰ (ਬੌਬੀ)-ਭਿੱਖੀਵਿੰਡ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਾਮਰੇਡ ਰਾਣਾ ਮਸੀਹ ਚੂਸਲੇਵੜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਦੋ ਮਿੰਟ ਦਾ ਮੌਨ ...
ਭਿੱਖੀਵਿੰਡ, 15 ਅਕਤੂਬਰ (ਬੌਬੀ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਕਰੀਬ ਹਰ ਪਿੰਡ ਵਿਚ ਲੱਖਾਂ ਰੁਪਏ ਖਰਚ ਕਰਕੇ ਵਿਕਾਸ ਦੇ ਕੰਮ ਕੀਤੇ ਗਏ ਹਨ, ਜਿਸ ਨਾਲ ਹਲਕੇ ਦਾ ਹਰ ਪਿੰਡ ਸੁੰਦਰ ਦਿੱਸਦਾ ਹੈ ਅਤੇ ਲੋਕ ਪੂਰੀ ਤਰ੍ਹਾਂ ਖ਼ੁਸ਼ ਹਨ | ਖਾਸਕਰ ਪਿੰਡ ਮਾੜੀ ਸਮਰਾ ...
ਸ੍ਰੀ ਗੋਇੰਦਵਾਲ ਸਾਹਿਬ, 15 ਅਕਤੂਬਰ (ਸਕੱਤਰ ਸਿੰਘ ਅਟਵਾਲ)-ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸੀਮਾ ਸੁਰੱਖਿਆ ਬਲਾਂ ਨੂੰ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਦੀਆਂ ਕੌਮਾਂਤਰੀ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਤੱਕ ਛਾਪੇ ਮਾਰਨ, ਐੱਫ.ਆਈ.ਆਰ ਦਰਜ ਕਰਨ ਅਤੇ ...
ਤਰਨ ਤਾਰਨ, 15 ਅਕਤੂਬਰ (ਵਿਕਾਸ ਮਰਵਾਹਾ)-ਡਾ. ਕਸ਼ਮੀਰ ਸਿੰਘ ਸੋਹਲ ਹਲਕਾ ਇੰਚਾਰਜ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਾਰਡ ਨੰਬਰ 13 ਵਿਚ ਮਹਿਲਾਵਾਂ ਦੀ ਮੀਟਿੰਗ ਹਲਕਾ ਕੋਆਰਡੀਨੇਟਰ ਪਿ੍ੰਸੀਪਲ ਜਤਿੰਦਰ ਕੌਰ, ਕਮਲੇਸ਼ ਚੌਧਰੀ ਅਤੇ ਕੁਲਬੀਰ ਕੌਰ ਦੇ ਸਾਂਝੇ ...
ਸ਼ਾਹਬਾਜਪੁਰ, 15 ਅਕਤੂਬਰ (ਪਰਦੀਪ ਬੇਗੇਪੁਰ)-ਸ਼ਹੀਦ ਭਾਈ ਇੰਦਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਦਾ ਲਗਪਗ ਅੱਧਾ ਕਿਲੋਮੀਟਰ ਕੱਚਾ ਰਸਤਾ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਜੀ ਦੇ ਮੁੱਖ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਦੇ ਸਹਿਯੋਗ ਨਾਲ ਇੰਟਰਲਾਕ ...
ਰਾਜਾਸਾਂਸੀ, 15 ਅਕਤੂਬਰ (ਹੇਰ)-ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲੇ ਸੂਰਬੀਰ ਯੋਧੇ ਭਾਈ ਮਹਿਤਾਬ ਸਿੰਘ ਦੇ ਜੱਦੀ ਪਿੰਡ ਮੀਰਾਂ ਕੋਟ ਵਿਖੇ ਸਥਿਤ ਗੁ: ਮਲ੍ਹਾ ਸਾਹਿਬ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ | ਸ਼੍ਰੋਮਣੀ ...
ਰਾਜਾਸਾਂਸੀ, 15 ਅਕਤੂਬਰ (ਹੇਰ)-ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲੇ ਸੂਰਬੀਰ ਯੋਧੇ ਭਾਈ ਮਹਿਤਾਬ ਸਿੰਘ ਦੇ ਜੱਦੀ ਪਿੰਡ ਮੀਰਾਂ ਕੋਟ ਵਿਖੇ ਸਥਿਤ ਗੁ: ਮਲ੍ਹਾ ਸਾਹਿਬ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ | ਸ਼੍ਰੋਮਣੀ ...
ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਅੱਜ ਇਥੇ ਰਾਮ ਨਗਰ ਇਸਲਾਮਾਬਾਦ ਵਿਖੇ ਦੁਸਹਿਰੇ ਦੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਉਪ ਮੁਖ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਦੁਸਹਿਰੇ ਦੇ ਤਿਓਹਾਰ ਤੋਂ ਇਹ ਸਬਕ ਮਿਲਦਾ ਹੈ ਕਿ ਦੁਨੀਆਂ ਤੋਂ ਚੰਗਿਆਈ ਕਦੇ ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੌਂਸਲ ਆਫ ਡਿਪਲੋਮਾ ਇੰਜਨੀਅਰ ਪੰਜਾਬ ਦਾ 501 ਮੈਂਬਰੀ ਜਥਾ ਸਮੂਹ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 18 ਅਕਤੂਬਰ ਨੂੰ ਮੋਰਿੰਡਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਮਾਰਚ ਕਰੇਗਾ ਤੇ ਆਪਣੀਆਂ ਹੱਕੀ ...
ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਦੁਸਹਿਰੇ ਦੇ ਤਿਓਹਾਰ ਮੌਕੇ ਆਪਣੇ ਜਨਮ ਦਿਨ ਨੂੰ ਯਾਦਗਾਰੀ ਬਣਾਉਂਦਿਆਂ ਏ. ਡੀ. ਸੀ. ਪੀ. (ਟਰੈਫਿਕ) ਜਸਵੰਤ ਕੌਰ ਨੇ ਗਰੀਬ ਝੁੱਗੀ ਝੌਂਪੜੀ 'ਚ ਰਹਿੰਦੇ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾ ਕੇ ਇਸ ਨੂੰ ਯਾਦਗਾਰੀ ਬਣਾ ਲਿਆ | ...
ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਦੁਸਹਿਰੇ ਦੇ ਤਿਓਹਾਰ ਮੌਕੇ ਆਪਣੇ ਜਨਮ ਦਿਨ ਨੂੰ ਯਾਦਗਾਰੀ ਬਣਾਉਂਦਿਆਂ ਏ. ਡੀ. ਸੀ. ਪੀ. (ਟਰੈਫਿਕ) ਜਸਵੰਤ ਕੌਰ ਨੇ ਗਰੀਬ ਝੁੱਗੀ ਝੌਂਪੜੀ 'ਚ ਰਹਿੰਦੇ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾ ਕੇ ਇਸ ਨੂੰ ਯਾਦਗਾਰੀ ਬਣਾ ਲਿਆ | ...
ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਸਾਬਕਾ ਕੇਂਦਰੀ ਮੰਤਰੀ ਸਵ: ਰਘੂਨੰਦਨ ਲਾਲ ਭਾਟੀਆ ਦੇ ਜਵਾਈ ਤੇ ਬਟਾਲਾ ਤੋਂ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੇ ਅੱਜ ਇਥੇ ਆਪਣੇ ਘਰ ਰਣਜੀਤ ਐਵਨਿਊ ਵਿਖੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਦਾ ਇਕੱਠ ਕੀਤਾ ਇਸ ਨੂੰ ਇਕ ...
ਅੰਮਿ੍ਤਸਰ, 15 ਅਕਤੂਬਰ (ਹਰਮਿੰਦਰ ਸਿੰਘ)-ਤਿਉਹਾਰਾਂ ਦੇ ਸੀਜ਼ਨ 'ਚ ਵਸਤੂਆਂ ਦੀ ਖ਼ਰੀਦੋ ਫ਼ਰੋਖ਼ਤ ਵੱਧ ਜਾਂਦੀ ਹੈ | ਇਸ ਕਾਰਨ ਹਰ ਦੁਕਾਨਦਾਰ ਵੱਧ ਤੋਂ ਵੱਧ ਕਮਾਈ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ | ਇਸ ਦੇ ਲਈ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ...
ਅੰਮਿ੍ਤਸਰ, 15 ਅਕਤੂਬਰ (ਹਰਮਿੰਦਰ ਸਿੰਘ)-ਤਿਉਹਾਰਾਂ ਦੇ ਸੀਜ਼ਨ 'ਚ ਵਸਤੂਆਂ ਦੀ ਖ਼ਰੀਦੋ ਫ਼ਰੋਖ਼ਤ ਵੱਧ ਜਾਂਦੀ ਹੈ | ਇਸ ਕਾਰਨ ਹਰ ਦੁਕਾਨਦਾਰ ਵੱਧ ਤੋਂ ਵੱਧ ਕਮਾਈ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ | ਇਸ ਦੇ ਲਈ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਤਾਲਿਬਾਨ ਦੀ ਅਗਵਾਈ ਵਾਲੀ ਅਫ਼ਗਾਨਿਸਤਾਨ ਸਰਕਾਰ ਨੇ ਤਾਲਿਬਾਨ ਦੇ ਨਾਂਅ ਦੀ ਦੁਰਵਰਤੋਂ ਕਰਨ ਵਾਲੇ, ਜਨਤਾ ਨਾਲ ਦੁਰਵਿਹਾਰ ਕਰਨ ਵਾਲੇ ਤੇ ਮਾੜੇ ਰਿਕਾਰਡ ਵਾਲੇ ਮੈਂਬਰਾਂ ਨੂੰ ਕੱਢਣ ਲਈ ਇਕ ਕਮਿਸ਼ਨ ਕਾਇਮ ਕੀਤਾ ਹੈ | ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਤਾਲਿਬਾਨ ਦੀ ਅਗਵਾਈ ਵਾਲੀ ਅਫ਼ਗਾਨਿਸਤਾਨ ਸਰਕਾਰ ਨੇ ਤਾਲਿਬਾਨ ਦੇ ਨਾਂਅ ਦੀ ਦੁਰਵਰਤੋਂ ਕਰਨ ਵਾਲੇ, ਜਨਤਾ ਨਾਲ ਦੁਰਵਿਹਾਰ ਕਰਨ ਵਾਲੇ ਤੇ ਮਾੜੇ ਰਿਕਾਰਡ ਵਾਲੇ ਮੈਂਬਰਾਂ ਨੂੰ ਕੱਢਣ ਲਈ ਇਕ ਕਮਿਸ਼ਨ ਕਾਇਮ ਕੀਤਾ ਹੈ | ...
ਅੰਮਿ੍ਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੇਂਦਰ ਸਰਕਾਰ ਵਲੋਂ ਸਰਹੱਦਾਂ 'ਤੇ ਤਾਇਨਾਤ ਬੀ.ਐੱਸ.ਐਫ ਦੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ...
ਅੰਮਿ੍ਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੇਂਦਰ ਸਰਕਾਰ ਵਲੋਂ ਸਰਹੱਦਾਂ 'ਤੇ ਤਾਇਨਾਤ ਬੀ.ਐੱਸ.ਐਫ ਦੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ...
ਚੱਬਾ, 15 ਅਕਤੂਬਰ (ਜੱਸਾ ਅਨਜਾਣ)-ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 17 ਅਕਤੂਬਰ ਦਿਨ ਐਤਵਾਰ ਨੂੰ ਰਾਮ ਤੀਰਥ ਦੇ ਸਤਿਸੰਗ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਇਹ ਵਿਚਾਰ ਐੱਸ. ਸੀ. ਵਿੰਗ ਦੇ ਕੌਮੀ ...
ਚੱਬਾ, 15 ਅਕਤੂਬਰ (ਜੱਸਾ ਅਨਜਾਣ)-1757 ਈ: 'ਚ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਹਰਚਰਨ ਸਿੰਘ ਦਾ ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਇਕਾਈ ਅੰਮਿ੍ਤਸਰ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਬਲਜਿੰਦਰ ਵਡਾਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਸੂਬਾ ਜਨਰਲ ਸਕੱਤਰ ਬਲਕਾਰ ਵਲਟੋਹਾ ਨੇ ਸਰਕਾਰ ਦੀ ਤਨਖਾਹ ਕਮਿਸ਼ਨ ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫ਼ਦ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਮਨਜਿੰਦਰ ਸਿੰਘ, ਪ੍ਰਭਜਿੰਦਰ ਸਿੰਘ ਅੰਮਿ੍ਤਸਰ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX