ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਦੀ ਸਨਅਤੀ ਰਾਜਧਾਨੀ ਮਹਾਂਨਗਰ ਲੁਧਿਆਣਾ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਦਾ ਤਿਉਹਾਰ ਸਮਾਜ ਸੇਵੀ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਈਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦੌਰਾਨ ਰਾਵਨ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਦਹਿਨ ਕੀਤਾ ਗਿਆ | ਮੇਲਿਆਂ ਦੌਰਾਨ ਵੱਖ ਵੱਖ ਨਾਮੀ ਕਲਾਕਾਰਾਂ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ | ਅੱਜ ਦੇ ਦਿਨ ਜਿੱਥੇ ਲੋਕਾਂ ਨੇ ਰਲਮਿਲਕੇ ਇਕ ਦੂਜੇ ਨਾਲ ਖੁਸ਼ੀ ਸਾਂਝੀ ਕੀਤੀ, ਉਥੇ ਹੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਲੋਕਾਂ ਨੇ ਆਪਣੇ ਅੰਦਰ ਬਣੇ ਰਾਵਣ ਰੂਪੀ ਹੰਕਾਰ ਨੂੰ ਮਾਰਨ ਦਾ ਪ੍ਰਣ ਲਿਆ |
ਦਰੇਸੀ ਗਰਾਊਾਡ 'ਚ ਸਮਾਗਮ
ਸ਼ਹਿਰ ਦੇ ਦਰੇਸੀ ਗਰਾਊਾਡ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਮੇਲੇ 'ਤੇ ਖੂਬ ਰੌਣਕਾਂ ਰਹੀਆਂ | ਸ੍ਰੀ ਰਾਮ ਲੀਲਾ ਕਮੇਟੀ ਸਭਾ ਮੰਦਰ ਅਤੇ ਧਰਮਸ਼ਾਲਾ ਵਲੋਂ ਦਰੇਸੀ ਗਰਾਊਾਡ ਵਿਚ ਦੁਸਹਿਰਾ ਮੇਲਾ ਕਰਵਾਇਆ ਗਿਆ | ਪਿਛਲੇ ਕਈ ਦਿਨਾਂ ਦਰੇਸੀ ਗਰਾਊਾਡ 'ਚ ਦੁਸਹਿਰਾ ਮੇਲਾ ਚੱਲ ਰਿਹਾ ਸੀ ਤੇ ਰਾਮ ਲੀਲਾ ਖੇਡੀ ਗਈ | ਦਰੇਸੀ ਗਰਾਊਾਡ ਵਿਖੇ ਬਣਿਆ 95 ਫੁੱਟ ਉਚਾ ਰਾਵਣ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਅਤੇ ਦੇਰ ਸ਼ਾਮ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ | ਰਾਮ ਲੀਲਾ ਕਮੇਟੀ ਵਲੋਂ ਦਰੇਸੀ ਗਰਾਊਾਡ ਵਿਖੇ ਮਨਾਏ ਦੁਸਹਿਰਾ ਉਤਸਵ ਦੌਰਾਨ ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਰਕੇਸ਼ ਪਾਂਡੇ, ਸੁਰਿੰਦਰ ਡਾਬਰ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪੁਲਿਸ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵੀ ਪੁੱਜੇ ਸਨ |
ਅਰਬਨ ਅਸਟੇਟ ਦੁੱਗਰੀ ਵਿਖੇ ਦੁਸਹਿਰਾ ਮਨਾਇਆ
ਅਰਬਨ ਅਸਟੇਟ ਦੁੱਗਰੀ ਵਿਖੇ ਪਿਊਸ਼ ਪਾਹਵਾ, ਵਰਿੰਦਰ ਕਪੂਰ ਅਤੇ ਨਰਿੰਦਰ ਕਪੂਰ ਦੀ ਅਗਵਾਈ ਹੇਠ ਕਰਾਏ ਦੁਸਹਿਰਾ ਸਮਾਗਮ ਦੌਰਾਨ ਭਾਰੀ ਗਿਣਤੀ 'ਚ ਇਲਾਕਾ ਨਿਵਾਸੀਆਂ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕ ਵੀ ਮੌਜੂਦ ਸਨ | ਇਸ ਮੌਕੇ ਖੂਬਸੂਰਤ ਝਾਂਕੀਆਂ ਪੇਸ਼ ਕੀਤੀਆਂ ਗਈਆਂ ਤੇ ਬੱਚਿਆਂ ਲਈ ਝੂਲੇ ਅਤੇ ਮਨੋਰੰਜਨ ਲਈ ਕਈ ਪ੍ਰਬੰਧ ਕੀਤੇ ਹੋਏ ਸਨ |
ਦੁਸਹਿਰਾ ਸੱਚਾਈ ਦੇ ਰਸਤੇ 'ਤੇ ਚੱਲਣ ਦਾ ਪ੍ਰਤੀਕ ਹੈ-ਜਥੇਦਾਰ ਪੱਪੂ
ਸਰਾਭਾ ਨਗਰ ਮੰਦਿਰ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਾਭਾ ਨਗਰ ਦੇ ਗਰਾਊਾਡ ਵਿਚ ਦੁਸਹਿਰਾ ਤਿਊਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਆਪਣੇ ਸਾਥੀਆਂ ਅਜੀਤ ਸਿੰਘ ਹੀਰਾ ਤੇ ਮਨਿੰਦਰ ਸਿੰਘ ਗੋਲਡੀ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਦਾ ਮੰਦਿਰ ਕਮੇਟੀ ਪ੍ਰਧਾਨ ਸੁਭਾਸ਼ ਦੁਗਲ, ਅਨਿਲ ਬਸੀ, ਕੇ.ਕੇ. ਸੇਠ, ਮੁਨੀਸ਼ ਗੁਪਤਾ, ਰਾਜੇਸ਼ ਸੋਨੀ ਅਤੇ ਰੋਹਿਤ ਸ਼ਰਮਾ ਵਲੋਂ ਸਨਮਾਨ ਕੀਤਾ | ਇਸ ਦੌਰਾਨ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਨੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਦੁਸ਼ਹਿਰਾ ਬੁਰਾਈ 'ਤੇ ਸਦਾ ਚੰਗਿਆਈ ਦੀ ਜਿੱਤ ਅਤੇ ਹਮੇਸ਼ਾ ਸੱਚਾਈ ਦੇ ਰਸਤੇ 'ਤੇ ਚੱਲਣ ਦਾ ਪ੍ਰਤੀਕ ਹੈ | ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਹਨ੍ਹੇਰੇ ਤੋਂ ਬਾਅਦ ਰੌਸ਼ਨੀ ਦਾ ਆਉਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ, ਮੈਂ ਕਾਮਨਾ ਕਰਦਾ ਹਾਂ ਕਿ ਇਹ ਦੁਸ਼ਹਿਰਾ ਤੁਹਾਡੀ ਸਭ ਦੀ ਜ਼ਿੰਦਗੀ ਵਿਚ ਖੁਸ਼ਹਾਲੀ, ਤਰੱਕੀ ਅਤੇ ਕਾਮਯਾਬੀ ਲੈ ਕੇ ਆਵੇ |
ਆਓ! ਸਮਾਜ ਵਿਚੋਂ ਬੁਰਾਈਆਂ ਖਤਮ ਕਰਨ ਦਾ ਪ੍ਰਣ ਲਈਏ-ਐਡਵੋਕੇਟ ਬਿਕਰਮ ਸਿੰਘ ਸਿੱਧੂ
ਭਗਵਾਨ ਸ੍ਰੀਰਾਮ ਜੀ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸਮਾਜ ਵਿਚੋਂ ਬੁਰਾਈਆਂ ਦੇ ਖਾਤਮੇ ਲਈ ਨੇਕੀ ਤੇ ਧਰਮ ਦਾ ਸਾਥ ਦੇਣਾ ਹੀ ਮਨੁੱਖ ਦਾ ਅਸਲੀ ਧਰਮ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਜਵਾਹਰ ਨਗਰ ਵਿਖੇ ਦੁਸਹਿਰੇ ਦੇ ਸ਼ੁਭ ਮੌਕੇ ਕੀਤਾ | ਐਡਵੋਕੇਟ ਸਿੱਧੂ ਨੇ ਕਿਹਾ ਕਿ ਅੱਜ ਵੀ ਸਮਾਜ ਵਿਚ ਭਿ੍ਸ਼ਟਾਚਾਰ, ਪ੍ਰਦੂਸ਼ਣ ਅਤੇ ਅਨਿਆਂ ਵਰਗੀਆਂ ਕਈ ਅਲਾਮਤਾਂ ਪੈਰ ਪਸਾਰ ਚੁੱਕੀਆਂ ਹਨ, ਜਿਨ੍ਹਾਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਹਰ ਨਾਗਰਿਕ ਆਪਣੇ ਫਰਜ਼ ਪ੍ਰਤੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਤਾਂ ਜੋ ਸਾਫ-ਸੁਥਰਾ ਸਮਾਜ ਸਿਰਜਿਆ ਜਾ ਸਕੇ | ਜਵਾਹਰ ਕੈਂਪ ਵਿਖੇ ਮਨਾਏ ਗਏ ਦੁਸ਼ਹਿਰਾ ਤਿਉਹਾਰ ਮੇਲੇ ਵਿਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਕਿਚਲੂ ਨਗਰ ਤੇ ਜਵਾਹਰ ਨਗਰ ਵਿਚ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਮੌਕੇ ਐਡਵੋਕੇਟ ਸਿੱਧੂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸ੍ਰੀ ਦੁਰਗਾ ਰਾਮ ਲੀਲਾ ਡਰਾਮੈਟਿਕ ਕਲੱਬ ਜਵਾਹਰ ਨਗਰ ਦੇ ਪ੍ਰਧਾਨ ਤੇ ਸਮੂ ਹ ਕਮੇਟੀ ਨੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜੀਤ ਲਾਲ ਭਗਤ, ਦਰਸ਼ਨ ਭਗਤ, ਵਿਕਰਮ ਖਹਿਰਾ, ਸੁਭਾਸ਼ ਗਾਂਧੀ, ਕਰਨ ਕੁਮਾਰ, ਬੌਬੀ, ਅਮਨ ਕਲਸੀ, ਵਿੱਕੀ , ਰੋਹਿਤ, ਦੇਵ ਤੇ ਸਮੂਹ ਕਮੇਟੀ ਮੈਂਬਰ ਮੌਜੂਦ ਸਨ | ਇਸੇ ਤਰ੍ਹਾਂ ਕਿਚਲੂ ਨਗਰ ਵਿਖੇ ਵਿਸ਼ੇਸ਼ ਤੌਰ 'ਤੇ ਸੰਜੇ ਗੁਸਾਈਾ, ਅਖਿਲੇਸ਼ ਮਿਸ਼ਰਾ, ਲੱਕੀ ਚੋਪੜਾ, ਅਵਿਨਾਸ਼ ਗੁਪਤਾ ਅਤੇ ਸਮੂਹ ਰਾਮ ਲੀਲਾ ਕਮੇਟੀ ਵਲੋਂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਰਾਵਣ ਦਹਿਨ ਦੀ ਰਸਮ ਅਦਾ ਕਰਨ ਮੌਕੇ ਸਨਮਾਨਿਤ ਕੀਤਾ ਗਿਆ |
ਧਰਮ ਅਤੇ ਵਿਰਸਾ ਕਲੱਬ ਵਲੋਂ ਮਨਾਇਆ ਦੁਸਹਿਰਾ ਮੇਲਾ-2021
ਧਰਮ ਅਤੇ ਵਿਰਸਾ ਕਲੱਬ ਵਲੋਂ ਬਦੀ 'ਤੇ ਨੇਕੀ ਦੀ ਜਿੱਤ ਦੁਸ਼ਹਿਰਾ ਮੇਲਾ ਪੁਰਾਤਨ ਰੀਤੀ ਰਿਵਾਜਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਮਨਾਇਆ ਗਿਆ | ਕਲੱਬ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਪ੍ਰਧਾਨ ਸਰੂਪ ਸਿੰਘ ਮਠਾੜੂ, ਜਨਰਲ ਸੈਕਟਰੀ ਮਨਜੀਤ ਸਿੰਘ ਹਰਮਨ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਮਨਾਇਆ ਜਾਣ ਵਾਲਾ ਦੁਸ਼ਹਿਰਾ ਮੇਲਾ ਬੇਸ਼ੱਕ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾ ਰਿਹਾ ਹੈ, ਪਰ ਲੋੜ ਹੈ ਅੱਜ ਉਨ੍ਹਾਂ ਆਤਮਾਵਾਂ ਵਿਚ ਵੱਸਦੇ ਦੈਤ ਰੂਪੀ ਰਾਵਣ ਨੂੰ ਫੂਕਣ ਦੀ, ਜੋ ਮਾਸੂਮ ਬੱਚੀਆਂ/ਔਰਤਾਂ 'ਤੇ ਅੱਤਿਆਚਾਰ ਕਰਨ ਦੀਆਂ ਹੱਦਾ ਪਾਰ ਰਹੇ ਹਨ | ਇਸ ਮੌਕੇ ਵਿਸ਼ੇਸ ਤੌਰ 'ਤੇ ਪੁੱਜੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਸਾਬਕਾ ਮੰਤਰੀ ਪੰਜਾਬ, ਗੁਰਮੀਤ ਸਿੰਘ ਕੁਲਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਅਦ ਬੀ.ਸੀ. ਵਿੰਗ, ਕਮਲਜੀਤ ਸਿੰਘ ਕੜਵਲ ਕਾਂਗਰਸ ਪਾਰਟੀ ਤੋਂ ਇੰਚਾਰਜ ਹਲਕਾ ਆਤਮ, ਕੁਲਵੰਤ ਸਿੰਘ ਸਿੱਧੁ ਆਮ ਆਦਮੀ ਪਾਰਟੀ ਤੋਂ ਇੰਚਾਰਜ ਹਲਕਾ ਆਤਮ ਨਗਰ, ਪਿ੍ਤਪਾਲ ਸਿੰਘ ਹਲਕਾ ਸੈਂਟਰਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਨੰਬਰਦਾਰ ਮਨਜੀਤ ਸਿੰਘ ਸ਼ਿਮਲਾਪੁਰੀ, ਤਰਨਜੀਤ ਸਿੰਘ ਨਿਮਾਣਾ, ਸੋਹਣ ਸਿੰਘ ਗੋਗਾ, ਪਰਵਿੰਦਰ ਸਿੰਘ ਸੋਹਲ ਨੇ ਕਿਹਾ ਕਿ ਕਲੱਬ ਵਲੋਂ ਪਿਛਲੇ ਲੰਮੇ ਸਮੇ ਤੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਰਾਹ ਤਿਆਗ ਕੇ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ | ਇਸ ਮੌਕੇ ਨਾਮਵਰ ਕਲਾਕਾਰਾਂ ਆਤਮ ਬੁੱਢੇਵਾਲੀਆਂ-ਅਮਨਜੋਤੀ, ਲਵਪ੍ਰੀਤ ਲਵੀ-ਗੁਨਤਾਜ ਡੰਡੀਵਾਲ ਤੇ ਹੋਰ ਗਾਇਕਾਂ ਨੇ ਆਪਣੀ ਗਾਇਕੀ ਰਾਹੀਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਖਿਆ | ਆਖ਼ੀਰ ਸੁਰਜ ਢੱਲਦੇ ਰਾਵਣ ਦਹਿਨ ਦੀ ਰਸਮ ਗੁਰਮੀਤ ਸਿੰਘ ਕੁਲਾਰ, ਪਿ੍ਤਪਾਲ ਸਿੰਘ, ਸਰੂਪ ਸਿੰਘ ਮਠਾੜੂ, ਇੰਦਰਪ੍ਰੀਤ ਸਿੰਘ ਟਿਵਾਣਾ, ਮਨਜੀਤ ਸਿੰਘ ਹਰਮਨ ਵਲੋਂ ਅਦਾ ਕੀਤੀ ਗਈ | ਹੋਰਨਾ ਤੋਂ ਇਲਾਵਾ ਰਣਜੀਤ ਸਿੰਘ ਮਠਾੜੂ, ਜਗਦੀਪ ਸਿੰਘ ਰਿੰਕੂ, ਸੁਰਜੀਤ ਸਿੰਘ ਨੈਬਸਨ, ਰਜਿੰਦਰ ਸਿੰਘ ਸੈਂਸ, ਬਲਵਿੰਦਰ ਸਿੰਘ ਬੀ.ਟੀ. ਐਲ, ਦਲਜੀਤ ਸਿੰਘ ਬੱਬੂ, ਹਨੀ ਮਠਾੜੂ, ਵਿੱਕੀ ਕੁਲਾਰ ਵੀ ਹਾਜ਼ਰ ਸਨ |
ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਵਾਲਮੀਕਨ ਜਾਗਦੇ ਸਿਪਾਹੀ ਜੱਥੇਬੰਦੀ ਵਲੋਂ ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਨਿੱਘੇ ਸਹਿਯੋਗ ਨਾਲ ਕਿਸਾਨ ...
ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਪ੍ਰਮੁੱਖ ਤੌਰ 'ਤੇ ਦੋ ਦਰਜਨ ਦੇ ਕਰੀਬ ਥਾਂਵਾਂ 'ਤੇ ਦੁਸਹਿਰੇ ਦਾ ਤਿਉਹਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਨਾਇਆ ਗਿਆ | ਜਾਣਕਾਰੀ ਅਨੁਸਾਰ ਸ਼ਹਿਰ ਵਿਚ ਅੱਜ ਭਾਵੇਂ ਇਹ ਤਿਉਹਾਰ ਕਈ ਥਾਵਾਂ ਤੇ ਮਨਾਇਆ ...
ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਸਥਿਤ ਦੁਸਹਿਰਾ ਗਰਾਊਾਡ ਵਿਚ ਅੱਜ ਪੰਗੂੜੇ ਤੋਂ ਡਿੱਗਣ ਕਾਰਨ ਇਕ ਸੱਤ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਬੱਚੇ ਦੀ ਸ਼ਨਾਖਤ ਖੁਸ਼ਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ | ਉਸ ਦੀ ਉਮਰ ...
ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਮੰਨਾ ਸਿੰਘ ਨਗਰ ਸਮਾਲ ਸਕੇਲ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਜੇ.ਪੀ. ਸਿੰਘ ਸੋਢੀ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਹਰ ਵਸਤੂ ...
ਲੁਧਿਆਣਾ, 15 ਅਕਤੂਬਰ (ਪਰਿਮੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੀ ਪੁਲਿਸ ਨੇ ਖਤਰਨਾਕ ਚੋਰ ਗਿਰੋਹ ਦੇ ਸਰਗਨਾ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜੇ ਵਿਚੋਂ ਭਾਰੀ ਮਾਤਰਾ ਵਿਚ ਮੋਬਾਇਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵ ਨਿਯੁਕਤ ...
ਲੁਧਿਆਣਾ, 15 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਸਮਾਰਟ ਸਿਟੀ ਲੁਧਿਆਣਾ ਵਿਚ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਟ੍ਰੈਫਿਕ ਦੀ ਸਮੱਸਿਆ ਵੀ ਸ਼ਾਮਿਲ ਹੈ | ਭਾਵੇਂ ਕਿ ਟ੍ਰੈਫਿਕ ਪੁਲਿਸ ਵਲੋਂ ਸ਼ਹਿਰ ਵਿਚ ਟ੍ਰੈਫਿਕ ...
ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਮਾਡਲ ਟਾਉਨ ਲੁਧਿਆਣਾ ਵਿਖੇ ਵਿਸ਼ਵ ਵਿਦਿਆਰਥੀ ਤੇ ਵਿਸ਼ਵ ਹੱਥ ਧੋਣ ਦਿਵਸ ਮਨਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੂੰ ਉਪਰੋਕਤ ਵਿਸ਼ੇ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕੀਤੀ ਗਈ | ਵਿਸ਼ਵ ...
ਲੁਧਿਆਣਾ, 15 ਅਕਤੂਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ...
ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਮੇਲ ਪਾਰਕ ਵਿਚ ਸ਼ੱਕੀ ਹਲਾਤਾਂ ਵਿਚ ਇਕ ਵਿਅਕਤੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਰਵਿੰਦਰ ਸਿੰਘ 30 ...
ਆਲਮਗੀਰ, 15 ਅਕਤੂਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਵਲੋਂ ਐਲਾਨੀ ਜ਼ਿਲ੍ਹਾ ਕਮੇਟੀ ਤਹਿਤ ਡਾ ਅਮਰੀਕ ਸਿੰਘ ਨੂੰ ਵਿਧਾਨ ਸਭਾ ਹਲਕਾ ਗਿੱਲ ਦਾ ਸੀਨੀਅਰ ਮੀਤ ...
ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਯੂ.ਪੀ. ਦੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਦੇ ਵਿਰੋਧ 'ਚ ਅਤੇ ਕਿਸਾਨਾ ਦੀ ਆਤਮਿਕ ਸ਼ਾਤੀ ਲਈ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਹਲਕਾ ਉਤਰੀ ਦੇ ਅਹੁੱਦੇਦਾਰ ਸਾਥੀਆ ਅਤੇ ਵਰਕਰਾਂ ਵਲੋਂ ਹਲਕਾ ਉਤਰੀ ਦੇ ਇੰਚਾਰਜ ਰਣਧੀਰ ਸਿੰਘ ...
ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਅਗਾਂਹਵਧੂ ਬੱਕਰੀ ਪਾਲਕ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਕਈ ਵਰਿ੍ਹਆਂ ਤੋਂ ਯੂਨੀਵਰਸਿਟੀ ਵਿਖੇ ਕਰਵਾਈ ਜਾ ...
ਲੁਧਿਆਣਾ,15 ਅਕਤੂਬਰ (ਕਵਿਤਾ ਖੁੱਲਰ)-ਤਿ੍ਕਾਲ ਦਰਸ਼ੀ, ਰਾਮਾਇਣ ਰਚਾਇਤਾ, ਲਵਕੁਸ਼ ਪਾਲਨਹਾਰ, ਸੀਤਾ ਰੱਖਿਅਕ ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਦੇ ਸੰਬੰਧ ਵਿਚ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਫਿਰੋਜ਼ਪੁਰ ਰੋਡ ...
ਡਾਬਾ/ਲੁਹਾਰਾ, 15 ਅਕਤੂਬਰ (ਕੁਲਵੰਤ ਸਿੰਘ ਸੱਪਲ)-ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੀ ਚੋਣ ਕਸ਼ਮੀਰ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਾਡਲ ਟਾਊਨ ਦੇ ਪ੍ਰਧਾਨ ਹਰਦੇਵ ਸਿੰਘ, ਸਾਹਨੇਵਾਲ ਤੋਂ ਬਲਬੀਰ ਸਿੰਘ ਮੱਲ੍ਹੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ...
ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਬੰਟੀ ਰੋਮਾਣਾ ਵਲੋਂ ਪਾਰਟੀ ਆਗੂਆਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਦਲਜਿੰਦਰ ਸਿੰਘ ਕੈਪਟਨ ਨੂੰ ਜਨਰਲ ਸਕੱਤਰ ਪੰਜਾਬ ਬਣਾਏ ਜਾਣ 'ਤੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ...
ਲੁਧਿਆਣਾ, 15 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਖਪਤਾਕਰਾਂ ਵਾਸਤੇ ਰਾਹਤ ਵਾਲੀ ਗੱਲ ਹੈ ਕਿ ਹੁਣ ਉਹਨਾਂ ਨੂੰ 2 ਕਿਲੋ ਵਾਲਾ ਛੋਟਾ ਰਸੌਈ ਗੈਸ ਸਿਲੰਡਰ ਆਸਾਨੀ ਨਾਲ ਮਿਲ ਸਕੇਗਾ | ਵਿਸ਼ੇਸ ਤੌਰ 'ਤੇ ਛੋਟੇ ਪਰਿਵਾਰਾਂ ਅਤੇ ਪ੍ਰਵਾਸੀ ਲੋਕਾਂ ਵਾਸਤੇ ਤਾਂ ਇਹ ਹੋਰ ਵੀ ...
ਭਾਰਤ ਭਰ ਵਿਚੋਂ 315ਵਾਂ ਰੈਂਕ ਪ੍ਰਾਪਤ ਕਰਨ ਵਾਲੇ ਕਨਵ ਸਿੰਗਲਾ ਦਾ ਮੂੰਹ ਮਿੱਠਾ ਕਰਵਾ ਕੇ ਜੇਤੂ ਚਿੰਨ੍ਹ ਬਣਾਉਂਦੇ ਪਿਤਾ ਡਾਕਟਰ ਰਵੀਕਾਂਤ ਸਿੰਗਲਾ ਤੇ ਡਾਕਟਰ ਅੰਜੂ ਸਿੰਗਲਾ | (ਸੱਜੇ) ਆਪਣੇ ਪਿਤਾ ਗੌਰਵ ਕੌਸ਼ਲ ਤੇ ਮਾਤਾ ਸ਼ਿਵਾਨੀ ਕੌਸ਼ਲ ਨਾਲ ਦਿਖਾਈ ਦੇ ਰਿਹਾ ...
ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਢੋਲੇਵਾਲ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਅੱਜ ਰਾਤ ਰੇਲ ਗੱਡੀ ਹੇਠਾਂ ਆਉਣ ਨਾਲ ਪੰਜ ਸਾਲਾ ਬੱਚੇ ਸਮੇਤ ਦੋ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕਾਂ ਵਿਚ ਰਾਜੂ ਅਤੇ ਉਸ ਦੇ ...
ਢੰਡਾਰੀ ਕਲਾਂ, 15 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਫੋਕਲ ਪੁਆਇੰਟ ਦੇ ਫੇਜ਼-2 ਵਿਚ ਸੀਵਰੇਜ਼ ਵਾਲੇ ਪਾਈਪਾਂ ਦੇ ਲਗਾਤਾਰ ਲੀਕੇਜ ਹੋਣ ਕਰਕੇ ਹਾਲਤ ਅਤਿਅੰਤ ਚਿੰਤਾਜਨਕ ਬਣੇ ਪਏ ਹਨ | ਗੰਦਾ ਤੇ ਪ੍ਰਦੂਸ਼ਿਤ ਪਾਣੀ ਸੜਕਾਂ 'ਤੇ ਫੈਲਿਆ ਰਹਿੰਦਾ ਹੈ ਤੇ ਇਸਦੀ ਬਦਬੂ ਪੂਰੇ ...
ਢੰਡਾਰੀ ਕਲਾਂ, 15 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਬਾਹਰਲੇ ਦੇਸ਼ਾਂ ਨੂੰ ਮਾਲ ਭੇਜਣ ਵਾਸਤੇ ਸ਼ਿਪਿੰਗ ਏਜੰਸੀਆ ਵਲੋਂ ਉਦਯੋਗਪਤੀਆਂ ਨੂੰ ਕਿਰਾਏ 'ਤੇ ਕੰਟੇਨਰ ਭੇਜੇ ਜਾਂਦੇ ਹਨ | ਪਿਛਲੇ ਕੁਝ ਸਮੇਂ ਤੋਂ ਸ਼ਿਪਿੰਗ ਏਜੰਸੀਆਂ ਵਲੋਂ ਰੇਟ ਵਧਾਉਣ ਦੇ ਨਾਲ-ਨਾਲ ਕੰਟੇਨਰ ...
ਲੁਧਿਆਣਾ, 15 ਅਕਤੂਬਰ (ਸਲੇਮਪੁਰੀ)-ਅੱਜ ਇਨਕਲਾਬੀ ਕੇਂਦਰ ਪੰਜਾਬ ਦੀ ਲੁਧਿਆਣਾ ਇਕਾਈ ਦੀ ਮੀਟਿੰਗ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਹੋਈ | ਇਸ ਦੌਰਾਨ ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਸਰਹੱਦੀ ਸੂਬਿਆਂ ਦੀਆਂ ...
ਲੁਧਿਆਣਾ, 15 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਜ਼ ਅਤੇ ਟਰੇਡਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੋਬੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਿਰੋਏ ਸਮਾਜ ਦੀ ਸਿਰਜਣਾ ਲਈ ਸਾਂਝੇ ਤੌਰ 'ਤੇ ਯਤਨ ਕਰਨਾ ਅਤਿ ਹੀ ...
ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਜੇ.ਈ.ਈ. (ਐਡਵਾਂਸਡ) 2021 ਦੇ ਨਤੀਜੇ ਦਾ ਅੱਜ ਐਲਾਨ ਹੋ ਗਿਆ ਹੈ, ਜਿਸ ਵਿਚ ਲੁਧਿਆਣਾ ਦੇ ਕਨਵ ਸਿੰਗਲਾ ਨੇ 315ਵਾਂ ਰੈਂਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਭਾਰਤ ਭਰ ਵਿਚ ਜੇ.ਈ.ਈ. ਐਡਵਾਂਸਡ ਦੇ ਪੇਪਰ 1 ਤੇ ...
ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ 22 ਥਾਵਾਂ 'ਤੇ ਦੁਸ਼ਹਿਰੇ ਮੌਕੇ ਸ਼ਸ਼ਤਰਾਂ ਦੀ ਪੂਜਾ ਕੀਤੀ ਗਈ | ਜਿਸ ਦੌਰਾਨ ਦੁਸ਼ਹਿਰੇ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ...
ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ ਇਕ ਚੰਗੇ ਪ੍ਰਚਾਰਕ ਹੀ ਨਹੀਂ ਸਨ, ਬਲਕਿ ਸੇਵਾ ਤੇ ਸਿਮਰਨ ਦੇ ਸਿਧਾਂਤ ਨਾਲ ਜੁੜੀ ਹੋਈ ਗੁਰਸਿੱਖ ਸ਼ਖਸ਼ੀਅਤ ਸਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ...
ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗ੍ਰੈਂਡਵਾਕ ਸਥਿਤ ਆਮਦਨ ਕਰ ਵਿਭਾਗ ਦੇ ਦਫ਼ਤਰ ਵਿਚੋਂ ਚੋਰਾਂ ਵਲੋਂ ਲੈਪਟਾਪ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਇੰਸਪੈਕਟਰ ਹਰਕੇਸ਼ ਮੀਨਾ ਸ਼ਿਕਾਇਤ ...
ਲੁਧਿਆਣਾ, 15 ਅਕਤੂਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੈਬ ਜਾਂਚ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਲੁਧਿਆਣਾ ਵਿਚ ਅੱਜ ਤੱਕ 2608690 ...
ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਪੰਜਾਬ ਅੰਦਰ 4 ਤੋਂ 8 ਘੰਟੇ ਬਿਜਲੀ ਕੱਟ ਲੱਗਣ ਕਰਕੇ ਸਨਅਤਕਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਵਲੋਂ ਪੰਜਾਬ ਦੇ ਮੁੱਖ ...
ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸ ਤੇ ਕਸਟਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਸਟਮ ਕਮਿਸ਼ਨਰੇਟ ਲੁਧਿਆਣਾ ਵਲੋਂ ਆਜ਼ਾਦੀ ਦਾ ਅੰਮਿ੍ਤ ਮਹੋਤਸਵ ਤਹਿਤ ਲੁਧਿਆਣਾ ਵਿਖੇ ਸਮਾਗਮ ਕਰਵਾਇਆ | ਜਿਸ ਵਿਚ ਵਧੀਆ ਕੰਮ ਕਰਨ ਵਾਲੀਆਂ ...
ਲੁਧਿਆਣਾ, 15 ਅਕਤੂਬਰ (ਸਲੇਮਪੁਰੀ)-ਸ਼ੰਕਰਾ ਆਈ ਹਸਪਤਾਲ ਫਿਰੋਜ਼ਪੁਰ ਰੋਡ, ਲੁਧਿਆਣਾ ਵਲੋਂ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਵੀਰਵਾਰ ਨੂੰ ਮਨਾਏ ਜਾਣ ਵਾਲੇ ਸੰਸਾਰ ਨਜ਼ਰ ਦਿਵਸ ਮੌਕੇ ਅੱਖਾਂ ਦੀ ਰੌਸ਼ਨੀ ਨੂੰ ਪੂਰਾ ਰੱਖਣ ਲਈ ਇਕ ਸਿਹਤ ਜਾਗਰੂਕਤਾ ਸਮਾਗਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX