ਤਾਜਾ ਖ਼ਬਰਾਂ


ਦੱਖਣੀ ਅਫਰੀਕਾ – ਭਾਰਤ : ਤੀਜੇ ਮੈਚ 'ਚ ਵੀ ਟੀਮ ਇੰਡੀਆ ਦੀ ਹਾਰ, ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਹਰਾਇਆ
. . .  1 day ago
ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ ਤੇ ​ਵਿਰਾਟ ਕੋਹਲੀ ਦੀ ਲਾਡਲੀ ਵਾਮਿਕਾ
. . .  1 day ago
ਕੇਪਟਾਊਨ, 23 ਜਨਵਰੀ -ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਉਨ੍ਹਾਂ ਦੀ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ,11 ਮਰੀਜ਼ਾਂ ਦੀ ਮੌਤ ,932 ਨਵੇਂ ਮਾਮਲੇ
. . .  1 day ago
ਲੁਧਿਆਣਾ,23 ਜਨਵਰੀ {ਸਲੇਮਪੁਰੀ} - ਲੁਧਿਆਣਾ ਵਿਚ ਅੱਜ 14ਵੇਂ ਦਿਨ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ, ਪਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਸੱਭ ਤੋਂ ਜ਼ਿਆਦਾ ਗਿਣਤੀ ਵਿਚ 11 ਮਰੀਜ਼ਾਂ ...
ਚੰਡੀਗੜ੍ਹ : ਚਾਰ ਤਹਿਸੀਲਦਾਰਾਂ ਨੂੰ ਮਿਲੀ ਨਵੀਂ ਪੋਸਟਿੰਗ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਪਿੰਡ ਕੱਲੇਵਾਲ ਤੋਂ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਅਟਾਰੀ, 23 ਜਨਵਰੀ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕੱਲੇਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ..
ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ ਵੀ ਆਏ ਰਵੀਕਰਨ ਸਿੰਘ ਕਾਹਲੋਂ ਦੀ ਹਮਾਇਤ 'ਤੇ
. . .  1 day ago
ਡੇਰਾ ਬਾਬਾ ਨਾਨਕ, 23 ਜਨਵਰੀ (ਅਵਤਾਰ ਸਿੰਘ ਰੰਧਾਵਾ)-ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਉਦੋਂ ਹੋਰ ਮਜ਼ਬੂਤ ਹੋ ਗਈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ..
ਸੰਯੁਕਤ ਸਮਾਜ ਮੋਰਚੇ ਵਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵਲੋਂ ਬਾਬਾ ਚਮਕੌਰ ਸਿੰਘ ਨੂੰ ਬਠਿੰਡਾ ਰੂਰਲ, ਰਾਜ ਕੁਮਾਰ ਮਾਹਿਲ ਖੁਰਦ ਨੂੰ ਬੰਗਾ, ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ...
ਅਰੁਣ ਬਾਲੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
. . .  1 day ago
ਮੁੰਬਈ, 23 ਜਨਵਰੀ- ਦਿੱਗਜ ਅਭਿਨੇਤਾ ਅਰੁਣ ਬਾਲੀ '3 ਇਡੀਅਟਸ', 'ਕੇਦਾਰਨਾਥ', 'ਪਾਨੀਪਤ' ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਨੂੰ ਇੱਕ ਦੁਰਲੱਭ ਲੰਬੇ ਸਮੇਂ ਦੀ ਨਿਊਰੋਮਸਕੁਲਰ ਬਿਮਾਰੀ ਮਾਈਸਥੇਨੀਆ ਗ੍ਰੇਵਿਸ ਦਾ ਪਤਾ ਲੱਗਿਆ...
ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ- ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁਖੀ ਬਾਬਾ ਅਮਰੀਕ ਸਿੰਘ, ਸਰਪੰਚਾਂ ਸਮੇਤ ਆਏ ਹਮਾਇਤ 'ਤੇ
. . .  1 day ago
ਨਿੱਕੇ ਘੁੰਮਣ, 23 ਜਨਵਰੀ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ...
ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ
. . .  1 day ago
ਕਲਾਨੌਰ, 23 ਜਨਵਰੀ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਵੱਡਾ ਆਧਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵਲੋਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਨਾਲ ਕਾਂਗਰਸ...
ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਮੋਦੀ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕਰਨਗੇ ਉਦਘਾਟਨ
. . .  1 day ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6 ਵਜੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ...
ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰੇ ਕੇਜਰੀਵਾਲ-ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ, 23 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਨੂੰ ਕਿਹਾ ਕਿ ਉਹ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ। ਉਨ੍ਹਾਂ ਕਿਹਾ ਕਿ...
ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 23 ਜਨਵਰੀ-ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ...
ਭਾਜਪਾ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਵੇਗੀ: ਸਿਮਰਨਜੀਤ ਸਿੰਘ ਮਾਨ
. . .  1 day ago
ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਬਾਂਹ ਮਰੋੜ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਕਰਕੇ ਵਿਧਾਨ ਸਭਾ ਚੋਣਾਂ 'ਚ ਸਫਲਤਾ ਹਾਸਲ ਕਰਕੇ ਪੰਜਾਬ 'ਚ ਭਾਜਪਾ
ਪੀਵੀ ਸਿੰਧੂ ਨੇ ਫਾਈਨਲ ਵਿਚ ਮਾਲਵਿਕਾ ਬੰਸੌਦ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਨਵੀਂ ਦਿੱਲੀ, 23 ਜਨਵਰੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸੈਯਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਐਤਵਾਰ ਨੂੰ ਫਾਈਨਲ ’ਚ ਹਮਵਤਨ ਮਾਲਵਿਕਾ ਬੰਸੋਦ...
ਸੜਕ ਸੰਘਰਸ਼ ਕਮੇਟੀ ਨੇ ਡਰੋਨ ਰਾਹੀਂ ਸਰਵੇ ਕਰ ਰਹੇ ਮੁਲਾਜ਼ਮਾਂ ਦੀ ਕੀਤੀ ਘੇਰਾਬੰਦੀ
. . .  1 day ago
ਸ਼ਹਿਣਾ/ਬਰਨਾਲਾ, 23 ਜਨਵਰੀ (ਸੁਰੇਸ਼ ਗੋਗੀ)-ਸ਼ਹਿਣਾ ਨੇੜੇ ਪਿੰਡ ਲੀਲੋਕੋਠੇ ਨੇੜੇ ਨਿਕਲ ਰਹੀ ਨੈਸ਼ਨਲ ਹਾਈਵੇਅ ਦੇ ਵਿਰੋਧ 'ਚ ਸੜਕ ਸੰਘਰਸ਼ ਕਮੇਟੀ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡਰੋਨ ਰਾਹੀਂ ਸਰਵੇ ਕਰ ...
ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਹੋਇਆ ਧਮਾਕਾ, 174 ਨਵੇਂ ਕੇਸ ਆਏ ਸਾਹਮਣੇ
. . .  1 day ago
ਪਠਾਨਕੋਟ, 23 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 174 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ..
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸਜਾਏ ਨਗਰ ਕੀਰਤਨ
. . .  1 day ago
ਅਟਾਰੀ, 23 ਜਨਵਰੀ(ਗੁਰਦੀਪ ਸਿੰਘ ਅਟਾਰੀ) ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ....
ਕਾਂਗਰਸ ਦੀ ਫੁੱਟ: ਕਾਂਗਰਸ ਦੇ ਇਕ ਧੜੇ ਵਲੋਂ ਆਪਣੀ ਹੀ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਤੇ ਉਸ ਦੇ ਸਾਥੀ ਖ਼ਿਲਾਫ਼ ਕਰਵਾਇਆ ਕੇਸ ਦਰਜ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ) - ਮਹਿਲਾ ਕਾਂਗਰਸ ਦੇ ਗਰੁੱਪ ਦੇ ਲੀਕ ਹੋਏ ਮੈਸੇਜ ਨੂੰ ਹੋਰ ਗਰੁੱਪਾਂ 'ਚ ਪਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਕਾਂਗਰਸ ਦੇ ਇਕ ਧੜੇ....
ਪੰਜਾਬ ਵਿਧਾਨ ਸਭਾ ਚੋਣਾਂ: ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਚੰਡੀਗੜ੍ਹ, 23 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਮਾਲਵਾ ਤੋਂ 17, ਮਾਝਾ ਤੋਂ 2 ਤੇ ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਫਗਵਾੜਾ: ਬੇਕਾਬੂ ਹੋਈ ਰਿਕਵਰੀ ਵੈੱਨ ਨਾਲ ਇਕ ਵਿਅਕਤੀ ਦੀ ਮੌਤ, ਦੋ ਕਾਰਾਂ ਨੁਕਸਾਨੀਆਂ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ)- ਅੱਜ ਇੱਥੇ ਮੁਹੱਲਾ ਸੰਤੋਖਪੁਰਾ ਲਾਗੇ ਬੇਕਾਬੂ ਹੋਈ ਰਿਕਵਰੀ ਵੈਨ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਕਾਰਾਂ ਨੁਕਸਾਨੀਆਂ ਗਈਆਂ। ਮ੍ਰਿਤਕ ਵਿਅਕਤੀ ਦੀ ਪਛਾਣ...
ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
. . .  1 day ago
ਲੁਧਿਆਣਾ 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜਬਰ-ਜਨਾਹ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਵਲੋਂ ਚੋਣ..
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਖ਼ਿਲਾਫ਼ ਮਲੇਰਕੋਟਲਾ ’ਚ ਐੱਫ.ਆਈ.ਆਰ ਦਰਜ
. . .  1 day ago
ਚੰਡੀਗੜ੍ਹ, 23 ਜਨਵਰੀ- ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 153ਏ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਹੈ...
ਵਿਜੈਇੰਦਰ ਸਿੰਗਲਾ ਜਿੰਨਾ ਭ੍ਰਿਸ਼ਟਾਚਾਰ ਪੰਜਾਬ 'ਚ ਕਿਸੇ ਨੇ ਨਹੀਂ ਕੀਤਾ- ਸੁਖਬੀਰ ਸਿੰਘ ਬਾਦਲ
. . .  1 day ago
ਸੰਗਰੂਰ, 23 ਜਨਵਰੀ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 31 ਅੱਸੂ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਸੰਗਰੂਰ

ਜ਼ਿਲ੍ਹੇ ਭਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਸੰਗਰੂਰ, 15 ਅਕਤੂਬਰ (ਦਮਨਜੀਤ ਸਿੰਘ)-ਬੱਘੀ ਖਾਨਾ ਰਾਮਲੀਲਾ ਕਮੇਟੀ ਵਲੋਂ ਰਾਮ ਲੀਲਾ ਦੇ ਸਫ਼ਲ ਮੰਚਨ ਉਪਰੰਤ ਸਥਾਨਕ ਰਣਬੀਰ ਕਾਲਜ ਦੇ ਮੈਦਾਨ ਵਿਚ ਦੁਸਹਿਰੇ ਦਾ ਤਿਓਹਾਰ ਮਨਾਇਆ ਗਿਆ | ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਆਸਮਾਨ ਛੁੁੰਹਦੇ ਪੁਤਲਿਆਂ ਨੂੰ ਦਹਿਨ ਹੁੰਦਾ ਵੇਖਣ ਲਈ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਪਹੁੰਚੇ ਅਤੇ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਮੁੱਖ ਮਹਿਮਾਨ ਵਜੋਂ ਅਤੇ ਐੱਸ.ਐੱਸ.ਪੀ. ਸੰਗਰੂਰ ਸਵਪਨ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਮੇਟੀ ਦੇ ਪ੍ਰਧਾਨ ਸੁਮੀਰ ਫੱਤਾ ਐਡਵੋਕੇਟ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ ਤੇ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਨਿਲ ਘੀਚਾ ਨੇ ਦੁਸਹਿਰੇ ਦੀ ਵਧਾਈ ਦਿੰਦਿਆਂ ਆਏ ਮਹਿਮਾਨਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ | ਮੰਤਰੀ ਸ੍ਰੀ ਸਿੰਗਲਾ ਨੇ ਮੰਚ ਤੋਂ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਬੱਘੀ ਖਾਨਾ ਰਾਮ ਲੀਲਾ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਐੱਸ.ਐੱਸ.ਪੀ. ਸ੍ਰੀ ਸ਼ਰਮਾ ਨੇ ਵੀ ਮੰਚ ਤੋਂ ਦੁਸਹਿਰੇ ਦੇ ਪੁਰਵ ਦੀ ਵਧਾਈ ਦਿੱਤੀ | ਇਸ ਮੌਕੇ ਐੱਸ.ਪੀ. (ਐੱਚ) ਆਲਮ ਵਿਜੇ ਸਿੰਘ, ਡੀ. ਐੱਸ. ਪੀ. (ਡੀ) ਯੁਗੇਸ਼ ਸ਼ਰਮਾ, ਬੀ. ਕੇ. ਗੋਇਲ ਐਡਵੋਕੇਟ, ਪਰਮਿੰਦਰ ਬਜਾਜ, ਡੀ. ਐੱਸ. ਪੀ. (ਆਰ) ਸਤਪਾਲ ਸ਼ਰਮਾ, ਥਾਣਾ ਸਿਟੀ ਮੁਖੀ ਇੰਸ. ਗੁਰਵੀਰ ਸਿੰਘ ਅਤੇ ਟਰੈਫਿਕ ਇੰਚਾਰਜ ਪਵਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਸ੍ਰੀ ਰਾਮ ਲੀਲਾ ਕਮੇਟੀ ਸ਼ੇਖੁੂਪੁਰਾ ਦੇ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ ਦੀ ਰਹਿਨੁਮਾਈ ਹੇਠ ਦੁਸਹਿਰੇ ਦਾ ਪਵਿੱਤਰ ਤਿਉਹਾਰ ਮੈਗਨਮ ਪੈਲੇਸ ਨਜਦੀਕ ਮਨਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਸੰਗਰੂਰ ਨਿਵਾਸੀਆਂ ਨੂੰ ਦੁਸਹਿਰੇ ਦੇ ਇਸ ਦਿਹਾੜੇ 'ਤੇ ਸ਼ੁੱਭ ਕਾਮਨਾਵਾਂ ਦਿੱਤੀਆਂ | ਰਾਜ ਕੁਮਾਰ ਅਰੋੜਾ ਦੇ ਕੀਤੇ ਮੰਚ ਸੰਚਾਲਨ ਦੌਰਾਨ ਰਾਮ ਲੀਲਾ ਕਮੇਟੀ ਦੇ ਚੇਅਰਮੈਨ ਪ੍ਰਕਾਸ਼ ਚੰਦ ਕਾਲਾ, ਡਾਇਰੈਕਟਰ ਰਮੇਸ਼ ਖੇਤਰਪਾਲ, ਜਨਰਲ ਸਕੱਰ ਨੱਥੂ ਲਾਲ ਢੀਂਗਰਾ ਤੋਂ ਇਲਾਵਾ ਕਾਂਗਰਸ ਆਗੂ ਸੁਭਾਸ਼ ਗਰੋਵਰ, ਰਵਿੰਦਰ ਸਿੰਘ ਮੀਨ, ਬਨੀ ਸੈਣੀ, ਚਮਕੌਰ ਜੱਸੀ ਕਰਤਾਰਪੁਰਾ, ਠੇਕੇਦਾਰ ਪੂਰਨ ਚੰਦ, ਕੁਲਦੀਪ ਦਹਿਰਾਨ, ਡਾਕਟਰ ਹਰੀ ਓਮ ਜਿੰਦਲ, ਨਛੱਤਰ ਸਿੰਘ, ਬੱਬੂ ਸੈਣੀ, ਬਦਰੀ ਜਿੰਦਲ, ਸੀਮਾ ਗਾਬਾ, ਬੀਬੀ ਨੀਨਾ ਕੰਡਾ, ਓ.ਪੀ.ਅਰੋੜਾ, ਅਰੂਪ ਸਿੰਗਲਾ, ਹਰੀਸ਼ ਅਰੋੜਾ, ਜੋਤੀ ਗਾਬਾ, ਵਿੱਕੀ ਨਾਗਪਾਲ, ਪਿ੍ੰਸ ਖੇਤਪਾਲ ਵੀ ਮੌਜੂਦ ਸੁਨ | ਰਾਮ ਲੀਲਾ ਕਮੇਟੀ ਦੇ ਕਲਾਕਾਰ ਗਗਨ ਖੇਤਰਪਾਲ, ਰਮਨ ਕਾਂਤ, ਪਿ੍ੰਸ ਖੇਤਰਪਾਲ, ਆਦੀ ਗਾਬਾ, ਕੇ. ਬੀ. ਜਿੰਦਲ, ਰਵੀ ਗਾਬਾ, ਕਮਲ ਸੇਠ ਆਦਿ ਕਲਾਕਾਰਾਂ ਦੇ ਰੋਲ ਸ਼ਲਾਘਾਯੋਗ ਰਹੇ |
ਖਨੌਰੀ, (ਬਲਵਿੰਦਰ ਸਿੰਘ ਥਿੰਦ)-ਖਨੌਰੀ ਵਿਖੇ ਸ੍ਰੀ ਰਾਮ ਲੀਲਾ ਕਲਾਕਾਰ ਕਮੇਟੀ ਤੇ ਸ੍ਰੀ ਨੈਣਾ ਦੇਵੀ ਮੰਦਰ ਕਮੇਟੀ ਦੁਆਰਾ ਦੁਸਹਿਰਾ ਸ਼ਹਿਰ ਦੇ ਖੇਡ ਸਟੇਡੀਅਮ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਇਸ਼ਵਰ ਚੰਦ ਸਿੰਗਲਾ ਪ੍ਰਧਾਨ, ਬਗੀਰਥ ਲਾਲ ਕਾਂਸਲ, ਸਤੀਸ਼ ਕੁਮਾਰ ਸਿੰਗਲਾ, ਬੰਸੀ ਲਾਲ, ਜੈਪਾਲ ਸ਼ੰਮੀ, ਰਾਮਫਲ ਗੋਇਲ, ਰਣਧੀਰ ਵਰਮਾ, ਸ਼ਾਮ ਲਾਲ, ਪਵਨ ਕੁਮਾਰ, ਕਮਲੇਸ਼ ਗੋਇਲ ਅਨਮੋਲਪ੍ਰੀਤ ਸਿੰਘ, ਹਰਸ਼ਿਤ ਬਜਾਜ, ਹਰਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਤੋਂ ਬੜੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ |
ਅਮਰਗੜ੍ਹ, (ਜਤਿੰਦਰ ਮੰਨਵੀ)-ਦੁਸਹਿਰੇ ਦਾ ਤਿਉਹਾਰ ਅਮਰਗੜ੍ਹ ਵਿਖੇ ਸ੍ਰੀ ਰਾਮਾ ਕਲੱਬ ਵਲੋਂ ਦੁਸਹਿਰਾ ਗਰਾਊਾਡ 'ਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ | ਪ੍ਰਧਾਨ ਪਿ੍ੰਸ ਜੋਸ਼ੀ ਨੇ ਦੱਸਿਆ ਕਿ ਰਾਮ ਲੀਲਾ ਦੇ ਕੀਤੇ ਲੜੀਵਾਰ ਮੰਚਨ ਦੌਰਾਨ ਕਲੱਬ ਵਲੋਂ ਦੱਸਿਆ ਗਿਆ ਕਿ 16 ਅਕਤੂਬਰ ਨੂੰ ਰਾਮ ਲੀਲ੍ਹਾ ਦੇ ਆਖ਼ਰੀ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਜਾਵੇਗਾ | ਇਸ ਮੌਕੇ ਰਾਮਾਂ ਕਲੱਬ ਦੇ ਅਹੁਦੇਦਾਰ ਤੇ ਸਮੂਹ ਮੈਂਬਰ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਸ੍ਰੀ ਸ਼ਿਵ ਰਾਮ ਲੀਲਾ ਕਲੱਬ ਸੁਨਾਮ ਵਲੋਂ ਕਲੱਬ ਪ੍ਰਧਾਨ ਸੁਰੇਸ਼ ਕੁਮਾਰ ਗੋਇਲ ਦੀ ਅਗਵਾਈ ਵਿਚ ਸਥਾਨਕ ਗੀਤਾ ਭਵਨ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਲੱਬ ਪ੍ਰਧਾਨ ਸੁਰੇਸ਼ ਗੋਇਲ ਨੇ ਮੁਲਕ ਦੇ ਕੌਮੀ ਤਿਉਹਾਰ ਦੁਸਹਿਰੇ ਦੀ ਵਧਾਈ ਦਿੱਤੀ | ਇਸ ਸਮੇਂ ਰਾਵਣ ਦਾ ਪੁਤਲਾ ਵੀ ਫੂਕਿਆ ਗਿਆ | ਇਸ ਮੌਕੇ ਜਗਦੀਸ਼ ਸਵਾਮੀ, ਰਵਿੰਦਰ ਕੁਮਾਰ ਗੋਰਖਾ, ਵਿਜੇ ਸ਼ਰਮਾ, ਬਲਵੀਰ ਸਿੰਘ, ਸੱਤਪਾਲ, ਦੀਪਕ ਕੁਮਾਰ ਤੇ ਦੀਪੀ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਸ੍ਰੀ ਸਨਤਨ ਧਰਮ ਰਾਮ ਲੀਲਾ ਤੇ ਡ੍ਰਾਮਾਟਿਕ ਕਲੱਬ (ਬੱਲੀ ਵਾਲੀ) ਸੁਨਾਮ ਵਲੋਂ ਕਲੱਬ ਪ੍ਰਧਾਨ ਮਨਜੀਤ ਸਿੰਘ ਕਾਕਾ ਦੀ ਅਗਵਾਈ ਵਿਚ ਸਥਾਨਕ ਪੁਰਾਣੀ ਸਬਜ਼ੀ ਮੰਡੀ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਕਲੱਬ ਪ੍ਰਧਾਨ ਮਨਜੀਤ ਸਿੰਘ ਕਾਕਾ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਪ੍ਰਭੂ ਸੀ੍ਰ ਰਾਮ ਦੇ ਦਰਸਾਏ ਗਏ ਰਸਤੇ 'ਤੇ ਚੱਲਣ ਲਈ ਕਿਹਾ | ਇਸ ਸਮੇਂ ਰਾਵਣ, ਕੁੰਭਕਰਨ ਤੇ ਮੇਘ ਨਾਥ ਦੇ ਪੁਤਲੇ ਵੀ ਸਾੜੇ ਗਏ | ਇਸ ਮੌਕੇ ਦੇਵ ਸਿੰਘ, ਜਤਿੰਦਰ ਸਿੰਘ, ਸੰਜੀਵ ਕੁਮਾਰ, ਬਿੱਟੂ, ਮਿੰਟਾ, ਬੰਟੀ ਚੋਹਾਨ, ਰਾਜੂ ਸੇਠੀ ਅਤੇ ਜਿੰਦਰ ਧੀਮਾਨ ਆਦਿ ਮੌਜੂਦ ਸਨ |
ਖਨੌਰੀ, (ਰਮੇਸ਼ ਕੁਮਾਰ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਦੇ ਓ.ਐੱਸ.ਡੀ. ਰਵਿੰਦਰ ਸਿੰਘ ਟੁਰਨਾ ਨੇ ਅੱਜ ਖਨੌਰੀ ਵਿਖੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਨੈਣਾਂ ਦੇਵੀ ਮੰਦਰ ਕਮੇਟੀ ਖਨੌਰੀ ਵਲੋਂ ਰਵਿੰਦਰ ਸਿੰਘ ਟੁਰਨਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ.ਐੱਚ.ਓ. ਖਨੌਰੀ ਹਾਕਮ ਸਿੰਘ, ਰਣਜੀਤ ਸਿੰਘ, ਗਿਰਧਾਰੀ ਲਾਲ ਗਰਗ ਪ੍ਰਧਾਨ ਨਗਰ ਪੰਚਾਇਤ ਖਨੌਰੀ, ਸਤੀਸ਼ ਕੁਮਾਰ ਰਾਮਦੀਆ ਧਾਰੀਵਾਲ ਪ੍ਰਧਾਨ ਟਰੱਕ ਮਾਰਕੀਟ, ਬਿੰਦੂ ਸਿੰਘ ਢੀਂਡਸਾ, ਮਹਾਵੀਰ ਠੇਕੇਦਾਰ, ਸੁਨੀਲ ਸ਼ਰਮਾ, ਗੁਰਮੀਤ ਗੋਗਾ, ਡੇਲਾ ਤੇ ਸ਼ਹਿਰ ਦੇ ਹੋਰ ਵਿਅਕਤੀ ਮੌਜੂਦ ਸਨ |
ਅਹਿਮਦਗੜ, (ਰਣਧੀਰ ਸਿੰਘ ਮਹੋਲੀ/ ਰਵਿੰਦਰ ਪੁਰੀ)-ਤਿ੍ਮੂਰਤੀਂ ਕਲਾਂ ਮੰਚ ਤੇ ਸਨਾਤਨ ਧਰਮ ਭਾਰਤੀਯ ਮਹਾਂਵੀਰ ਦਲ ਅਹਿਮਦਗੜ੍ਹ ਵਲੋਂ ਪ੍ਰਧਾਨ ਸਾਬਕਾ ਕੌਂਸਲਰ ਦੀਪਕ ਸ਼ਰਮਾਂ ਦੀ ਅਗਵਾਈ ਵਿਚ ਗਾਂਧੀ ਸਕੂਲ ਦੀ ਗਰਾਊਾਡ ਤੇ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਦਾਣਾਂ ਮੰਡੀ ਵਿਚ ਦੀਪਕ ਨੋਨੀ, ਰਿਸ਼ੀ ਜੋਸ਼ੀ ਦੀ ਅਗਵਾਈ ਦੁਸਹਿਰਾ ਮਨਾਇਆ ਗਿਆ | ਦੁਸਹਿਰਾ ਸਮਾਗਮਾਂ ਦੌਰਾਨ ਹੈਪੀ ਬਾਬਾ ਛਪਾਰ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਪੀ. ੲ.ੇ ਧੀਮਾਨ ਤੇਜੀ ਕਮਾਲਪੁਰ, ਪ੍ਰਧਾਨ ਨਗਰ ਕੌਂਸਲ ਵਿਕਾਸ ਟੰਡਨ, ਆਪ ਹਲਕਾ ਇੰਚਾਰਜ ਜਸਵੰਤ ਸਿੰਘ ਗੱਜਣਮਾਜਰਾ, ਕਾਂਗਰਸ ਮਹਿਲਾ ਕੋਆਰਡੀਨੇਟਰ ਪਿ੍ਤਪਾਲ ਕੌਰ ਬਡਲਾ, ਡਾ. ਸੁਨੀਤ ਹਿੰਦ, ਹਰਮਨਦੀਪ ਬਡਲਾ, ਜੱਸੀ ਮੰਨਵੀ, ਗੁਰਜੋਤ ਸਿੰਘ ਢੀਂਡਸਾ, ਡਾ. ਦਿਪੇਸ਼ ਬੱਤਰਾ, ਚੇਅਰਮੈਨ ਬਲਜਿੰਦਰ ਬੌੜਹਾਈ, ਯਾਦਵਿੰਦਰ ਸਿੰਘ ਫੱਲੇਵਾਲ, ਗੁਰਮੀਤ ਸਿੰਘ ਉੱਭੀ, ਅਵਤਾਰ ਸਿੰਘ ਜੱਸਲ, ਕੁਲਵੰਤ ਸਿੰਘ ਸੋਹਲ ਆਦਿ ਨੇ ਸ਼ਿਰਕਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ | ਪ੍ਰਬੰਧਕਾਂ ਵਲੋਂ ਪੁੱਜੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਡਾ. ਸੁਨੀਤ ਹਿੰਦ ਵਲੋਂ ਦਸਹਿਰੇ ਨੂੰ ਅਗਨੀ ਦੇਣ ਦੀ ਰਸਮ ਕੀਤੀ | ਐੱਸ. ਪੀ. ਡੀ ਮਾਲੇਰਕੋਟਲਾ ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਰਣਜੀਤ ਸਿੰਘ, ਡੀ. ਐੱਸ. ਪੀ. ਰਛਪਾਲ ਸਿੰਘ ਢੀਂਡਸਾ ਵਿਸ਼ੇਸ ਤੌਰ ਪੁੱਜੇ ਹੋਏ ਸਨ | ਇਸ ਮੌਕੇ ਰਾਜਨ ਘਈ, ਭਰਤ ਕੁਮਾਰ, ਨਰਿੰਦਰ ਸਿੰਘ, ਤਰਸੇਮ ਗਰਗ, ਭੋਜ ਰਾਜ ਸ਼ਰਮਾ, ਕਮਲਜੀਤ ਸਿੰਘ ਉੱਭੀ, ਰਵਿੰਦਰ ਪੁਰੀ, ਮੁੰਡੇ ਅਹਿਮਦਗੜ੍ਹ ਦੇ ਕਲੱਬ ਪ੍ਰਧਾਨ ਰਾਕੇਸ਼ ਗਰਗ, ਅਰੁਣ ਵਰਮਾਂ, ਨਿਹਾਲ ਉੱਭੀ, ਰਵਿੰਦਰ ਬਲੋਵਾਲ, ਮਹਾਂ ਸਿੰਘ ਜਿੱਤਵਾਲ,

ਹਰਿਆਣਾ ਤੇ ਪੰਜਾਬ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ 4 ਮੈਂਬਰੀ ਗਰੋਹ ਕਾਬੂ

ਸੰਗਰੂਰ, 15 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਬੀਤੇ ਦਿਨੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਦੁਕਾਨਾਂ ਅੰਦਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਚੰਨੀ ਦੇ ਲੋਕ ਪੱਖੀ ਐਲਾਨਾਂ ਦੀ ਭਰਵੀਂ ਸ਼ਲਾਘਾ

ਮਲੇਰਕੋਟਲਾ, 15 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਪੰਜਾਬ ਨੰਬਰਦਾਰ ਯੂਨੀਅਨ ਮਲੇਰਕੋਟਲਾ ਦੀ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਧਾਨ ਰਾਜ ਸਿੰਘ ਦੁਲਮਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮੌਜੂਦ ਨੰਬਰਦਾਰਾਂ ਨੇ ਜਿੱਥੇ ਮੁੱਖ ਮੰਤਰੀ ਸ. ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਧੂਰੀ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ ਜ਼ੋਰਾਂ 'ਤੇ

'ਆਪ' ਆਗੂਆਂ ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਵਤ ਖ਼ਤਮ ਕਰਨ ਦੇ ਦਾਅਵਿਆਂ ਨੂੰ ਦੱਸਿਆ ਢੌਂਗ

ਧੂਰੀ, 15 ਅਕਤੂਬਰ (ਸੰਜੇ ਲਹਿਰੀ, ਦੀਪਕ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਅਨਵਰ ਭਸੌੜ ਅਤੇ ਸਤਿੰਦਰ ਸਿੰਘ ਚੱਠਾ ਨੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਿ੍ਸ਼ਟਾਚਾਰ ਖ਼ਤਮ ਕਰਨ ਦੇ ਦਾਅਵਿਆਂ ਨੂੰ ਢੌਂਗ ਦੱਸਦਿਆਂ ਕਿਹਾ ਕਿ ਤਹਿਸੀਲ ...

ਪੂਰੀ ਖ਼ਬਰ »

ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਕਾਰ ਚਾਲਕ ਨੌਜਵਾਨ ਵਾਲ-ਵਾਲ ਬਚਿਆ

ਕੁੱਪ ਕਲਾਂ, 15 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਅਕਸਰ ਕਿਹਾ ਜਾਂਦਾ ਹੈ ਕਿ ਕੁਦਰਤ ਜਿਸ ਵੀ ਇਨਸਾਨ ਤੇ ਮਿਹਰਬਾਨ ਹੋਵੇ ਤਾਂ ਉਸ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ | ਇਹ ਗੱਲ ਹੂ-ਬ-ਹੂ ਅੱਜ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਨੇੜਲੇ ਸ਼ਹਿਰ ਮਲੌਦ ਦਾ ਨੌਜਵਾਨ ਆਪਣੀ ਕਾਰ ...

ਪੂਰੀ ਖ਼ਬਰ »

ਤਿਉਹਾਰਾਂ ਦੇ ਦਿਨ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਮਿਲਾਵਟੀ ਦੁੱਧ, ਖੋਆ, ਪਨੀਰ ਦਾ ਡਰ ਸਤਾਉਣ ਲੱਗਾ ਗ਼ੈਰਮਿਆਰੀ ਮਠਿਆਈਆਂ ਵੇਚਣ ਵਾਲੇ ਵੀ ਹੋਣ ਲੱਗੇ ਸਰਗਰਮ

ਸੰਗਰੂਰ, 15 ਅਕਤੂਬਰ (ਧੀਰਜ ਪਸ਼ੌਰੀਆ) - ਤਿਉਹਾਰਾਂ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਮਿਲਾਵਟੀ ਦੁੱਧ, ਖੋਆ, ਪਨੀਰ ਦੇ ਨਾਲ ਨਾਲ ਗੈਰ ਮਿਆਰੀ ਮਿਠਾਈਆਂ ਦਾ ਡਰ ਸਤਾਉਣ ਲੱਗਾ ਹੈ | ਦੱਸਿਆ ਜਾਂਦਾ ਹੈ ਕਿ ਦੇਸ਼ ਵਿਚ ਪੈਦਾਵਰ ਤੋਂ ਕਿਤੇ ਜਿਆਦਾ ਦੁੱਧ ਅਤੇ ਦੁੱਧ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਬੱਚੇ ਜ਼ਖ਼ਮੀਂ

ਸੰਗਰੂਰ, 15 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਪਟਿਆਲਾ ਹਾਈਵੇਅ ਉੱਤੇ ਪਿੰਡ ਝਿਊਰਮਾਜਰਾ ਨਜ਼ਦੀਕ ਸੜਕ ਹਾਦਸੇ ਵਿਚ ਦੋ ਬੱਚਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਚਾਰ ਬੱਚੇ ਸੰਗਰੂਰ ਤੋਂ ਝਿਉਰਮਾਜਰਾ ਵੱਲ ਮੋਟਰਸਾਈਕਲ ...

ਪੂਰੀ ਖ਼ਬਰ »

ਬੱਬਰ ਅਕਾਲੀ ਲਹਿਰ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ 17ਵਾਂ ਮੇਲਾ ਦੇਸ਼ ਭਗਤਾਂ ਦਾ

ਲੌਂਗੋਵਾਲ, 15 ਅਕਤੂਬਰ (ਵਿਨੋਦ, ਖੰਨਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ 16 ਨਵੰਬਰ ਨੂੰ ਹਰ ਸਾਲ ਆਯੋਜਿਤ ਹੋਣ ਵਾਲੇ ਮਾਲਵੇ ਦੇ ਮਸਹੂਰ ਅਤੇ ਰਵਾਇਤੀ ਮੇਲੇ 'ਮੇਲਾ ਦੇਸ਼ ਭਗਤਾਂ ਦਾ' ਨੂੰ ਇਸ ਵਾਰ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਅਤੇ ਮੌਜੂਦਾ ਸਮੇਂ ...

ਪੂਰੀ ਖ਼ਬਰ »

ਭਲਕੇ ਮੁੱਖ ਮੰਤਰੀ ਦੀ ਮੋਰਿੰਡਾ ਸਥਿਤ ਕੋਠੀ ਮੂਹਰੇ ਪੱਕਾ ਮੋਰਚਾ ਲਗਾਉਣਗੇ ਬੇਰੁਜ਼ਗਾਰ ਅਧਿਆਪਕ

ਸੰਗਰੂਰ, 15 ਅਕਤੂਬਰ (ਧੀਰਜ ਪਸ਼ੋਰੀਆ)- ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਰੀਬ ਛੇ ਮਹੀਨੇ ਅਤੇ ਫਿਰ 31 ਦਸੰਬਰ 2020 ਤੋ 30 ਸਤੰਬਰ 2021 ਤੱਕ ਕਰੀਬ 9 ਮਹੀਨੇ ਤੱਕ ਸਥਾਨਕ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਅੱਜ ਫੂਕੇਗੀ ਭਾਜਪਾ ਆਗੂਆਂ ਦੇ ਪੁਤਲੇ

ਸੰਗਰੂਰ, 15 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਖੇੜੀ ਦੇ ਰਿਲਾਇੰਸ ਪੰਪ 'ਤੇ 1 ਅਕਤੂਬਰ ਤੋਂ ਤੇ 13 ਅਕਤੂਬਰ ਤੋਂ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਪਿੰਡ ਗੁਰਦਾਸਪੁਰਾ ਵਿਖੇ ...

ਪੂਰੀ ਖ਼ਬਰ »

ਅਨਾਜ ਮੰਡੀਆਂ ਦੀ ਹਾਲਤ 'ਬੂਹੇ ਆਈ ਜੰਝ ਤੇ ਵਿੰਨ੍ਹੋ ਕੁੜੀ ਦੇ ਕੰਨ' ਵਾਲੀ-ਸੁਨੀਲ

ਸੂਲਰ ਘਰਾਟ, 15 ਅਕਤੂਬਰ (ਜਸਵੀਰ ਸਿੰਘ ਔਜਲਾ) - ਭਾਵੇਂ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਤਿੰਨ ਅਕਤੂਬਰ ਤੋਂ ਝੋਨੇ ਦੀ ਜਿਣਸ ਦੀ ਸਰਕਾਰੀ ਖ਼ਰੀਦ ਸ਼ੁਰੂ ਕਰ ਦਿੱਤੀ ਹੈ ਪਰ ਸੰਗਰੂਰ ਜ਼ਿਲੇ੍ਹ ਵਿਚ ਹਾਲੇ ਤਕ ਬਹੁਤ ਸਾਰੀਆਂ ਮੰਡੀਆਂ ਦੀ ਹਾਲਤ ਖਸਤਾ ਬਣੀ ਹੋਈ ਹੈ, ...

ਪੂਰੀ ਖ਼ਬਰ »

ਭੁਟਾਲ ਤੇ ਖੰਡੇਬਾਦ ਦੀ ਨਿਯੁਕਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਲਹਿਰਾਗਾਗਾ, 15 ਅਕਤੂਬਰ (ਅਸ਼ੋਕ ਗਰਗ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵਲੋਂ ਮਾਰਕਫੈੱਡ ਦੇ ਸਾਬਕਾ ਡਾਇਰੈਕਟਰ ਗੁਰਸੰਤ ਸਿੰਘ ਭੁਟਾਲ ਨੂੰ ਪਾਰਟੀ ਦਾ ਸੂਬਾ ਸਕੱਤਰ ਤੇ ਯੂਥ ਆਗੂ ਸੁਖਵਿੰਦਰ ਸਿੰਘ ਬਿੱਲੂ ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ ਬਛੋਆਣਾ ਦੀ ਟੀਮ ਨੇ ਜਿੱਤਿਆ

ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ) - ਆਜ਼ਾਦ ਸਪੋਰਟਸ ਕਲੱਬ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ 70 ਕਿੱਲੋ ਅਤੇ 85 ਕਿੱਲੋ ਦੇ ਕਬੱਡੀ ਮੈਚ ਹੀਰੋਂ ਖ਼ੁਰਦ ਵਿਖੇ ਕਰਵਾਏ ਗਏ | ਜਾਣਕਾਰੀ ...

ਪੂਰੀ ਖ਼ਬਰ »

'ਆਪ' ਆਗੂ ਨੇ ਦਿੱਤਾ ਅਸਤੀਫਾ

ਅਮਰਗੜ੍ਹ, 15 ਅਕਤੂਬਰ (ਜਤਿੰਦਰ ਮੰਨਵੀ) - ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜੁਆਇੰਟ ਸਕੱਤਰ ਕਰਮਜੀਤ ਸਿੰਘ ਟਿਵਾਣਾ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਰਾਜਨੀਤਕ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਪਿੰਡ ਮੰਨਵੀ ...

ਪੂਰੀ ਖ਼ਬਰ »

ਵੇਰਕਾ ਮਿਲਕਫੈੱਡ ਸੰਗਰੂਰ ਦੇ ਜੇਤੂ ਡਾਇਰੈਕਟਰਾਂ ਦਾ ਸਨਮਾਨ

ਕੁੱਪ ਕਲਾਂ, 15 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਬੀਤੇ ਦਿਨੀਂ ਵੇਰਕਾ ਮਿਲਕਫੈੱਡ ਸੰਗਰੂਰ ਦੀ ਤਿੰਨ ਜ਼ਿਲਿ੍ਹਆਂ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ 12 ਡਾਇਰੈਕਟਰਾਂ 'ਤੇ ਆਧਾਰਤ ਹੋਈ ਚੋਣ ਦੌਰਾਨ ਜ਼ਿਲ੍ਹਾ ਮਲੇਰਕੋਟਲਾ ਦੇ ਕੁੱਪ ਕਲਾਂ ਜ਼ੋਨ ਤੋਂ ਚੁਣੇ ਗਏ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 15 ਅਕਤੂਬਰ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ ਜਿਸ ਵਿਚ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਰੈਲੀ

ਕੌਹਰੀਆਂ, 15 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਐਸ.ਡੀ.ਐਮ. ਦਫ਼ਤਰ ਲਹਿਰਾਗਾਗਾ ਅੱਗੇ 19 ਅਕਤੂਬਰ ਦੇ ਰੱਖੇ ਗਏ ਧਰਨੇ ਦੀਆਂ ਤਿਆਰੀਆਂ ਸੰਬੰਧੀ ਪਿੰਡ ਰੋਗਲਾ ਵਿਚ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ...

ਪੂਰੀ ਖ਼ਬਰ »

ਢੀਂਡਸਾ ਨੇ ਦੁੱਖ ਸਾਂਝਾ ਕੀਤਾ

ਲੌਂਗੋਵਾਲ, 15 ਅਕਤੂਬਰ (ਵਿਨੋਦ, ਖੰਨਾ)-ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਲੌਂਗੋਵਾਲ ਵਿਖੇ ਪੰਡਤ ਸ਼ਿਵ ਰਾਮ ਸ਼ਰਮਾ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਉਨ੍ਹਾਂ ਪੰਡਤ ਸ਼ਿਵ ਰਾਮ ਸ਼ਰਮਾ ਦੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਲੌਂਗੋਵਾਲ, 15 ਅਕਤੂਬਰ (ਵਿਨੋਦ, ਖੰਨਾ) - ਮਾਰਕੀਟ ਕਮੇਟੀ ਚੀਮਾ ਵਲੋਂ ਅੱਜ ਅਨਾਜ ਮੰਡੀ ਸ਼ੇਰੋਂ ਵਿਖੇ ਝੋਨੇ ਦੀ ਖ਼ਰੀਦ ਆਰੰਭ ਕਰ ਦਿੱਤੀ ਹੈ | ਮਾਰਕੀਟ ਕਮੇਟੀ ਚੀਮਾ ਦੇ ਸਕੱਤਰ ਜਸਵੀਰ ਸਿੰਘ ਸਮਾਓਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ 100 ਕਵਿੰਟਲ ਝੋਨੇ ਦੀ ਖ਼ਰੀਦ ਕੀਤੀ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਵਧੇਰੇ ਅਧਿਕਾਰ ਦੇ ਕੇ ਪੰਜਾਬ 'ਚ ਐਲਾਨੀ ਐਮਰਜੈਂਸੀ ਥੋਪੀ-ਗੱਜਣਮਾਜਰਾ

ਅਹਿਮਦਗੜ੍ਹ, 15 ਅਕਤੂਬਰ (ਸੋਢੀ)- ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਅੰਦਰ ਬੀ.ਐੱਸ.ਐਫ. ਦਾ ਅਧਿਕਾਰ ਖੇਤਰ ਨੂੰ 15 ਤੋਂ 50 ਕਿੱਲੋਮੀਟਰ ਤੱਕ ਵਧਾ ਕਿ ਕੇਂਦਰ ਸਰਕਾਰ ਪੰਜਾਬ 'ਚ ਐਲਾਨੀ ਐਮਰਜੈਂਸੀ ਥੋਪ ਦਿੱਤੀ ਹੈ, ਜੋ ਕਿ ਕੇਂਦਰ ਸਰਕਾਰ ਵਲੋਂ ਸੰਘਵਾਦ 'ਤੇ ...

ਪੂਰੀ ਖ਼ਬਰ »

ਦਫ਼ਤਰੀ ਬਾਬੂਆਂ ਨੇ ਕੀਤੀ ਰੋਸ ਰੈਲੀ

ਮਲੇਰਕੋਟਲਾ, 15 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਵਿਚ ਕੰਮ ਕਰ ਰਹੇ ਮਨਿਸਟਰੀਅਲ ਕਾਮਿਆਂ ਵਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਮਲੇਰਕੋਟਲਾ ਵਲੋਂ ਲਗਾਤਾਰ ਅੱਠਵੇਂ ਦਿਨ ਪੈਨ ਡਾਊਨ ਟੂਲ ਡਾਊਨ, ...

ਪੂਰੀ ਖ਼ਬਰ »

ਸਿੱਧੂ ਦੇ ਪ੍ਰਮੁੱਖ ਰਣਨੀਤੀ ਸਲਾਹਕਾਰ ਮੁਹੰਮਦ ਮੁਸਤਫਾ ਦੇ ਟਵੀਟ ਨੇ ਮੁੜ ਚਰਚਾ ਛੇੜੀ

ਮਲੇਰਕੋਟਲਾ, 15 ਅਕਤੂਬਰ (ਪਰਮਜੀਤ ਸਿੰਘ ਕੁਠਾਲਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਤੇ ਪੰਜਾਬ ਕਾਂਗਰਸ ਦੇ ਕੇਂਦਰੀ ਕਾਂਗਰਸ ਦਰਮਿਆਨ ਕੋਆਰਡੀਨੇਟਰ ਮੁਹੰਮਦ ਮੁਸਤਫਾ ਸੇਵਾ ਮੁਕਤ ਡੀ. ਜੀ. ਪੀ. ਨੇ ਕਈ ਦਿਨਾਂ ਬਾਅਦ ...

ਪੂਰੀ ਖ਼ਬਰ »

ਟੱਲੇਵਾਲ ਪ੍ਰਾਇਮਰੀ ਸਕੂਲ ਵਿਖੇ ਆਰ.ਓ. ਸਿਸਟਮ ਲਗਾਇਆ

ਟੱਲੇਵਾਲ, 15 ਅਕਤੂਬਰ (ਸੋਨੀ ਚੀਮਾ)-ਬਲਾਕ ਸੰਮਤੀ ਸ਼ਹਿਣਾ ਵਲੋਂ ਚੇਅਰਮੈਨ ਪਰਮਜੀਤ ਸਿੰਘ ਮੌੜ ਦੀ ਅਗਵਾਈ ਵਿਚ ਵੱਖ-ਵੱਖ ਬਲਾਕ ਦੇ ਸਕੂਲਾਂ ਵਿਚ ਲਗਾਏ ਜਾ ਰਹੇ ਆਰ.ਓ. ਸਿਸਟਮ ਦੀ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ ਵਿਖੇ ਬਲਾਕ ਸੰਮਤੀ ਮੈਂਬਰ ਪਰਮਜੀਤ ...

ਪੂਰੀ ਖ਼ਬਰ »

ਸੀ.ਪੀ.ਆਈ.ਐਮ. ਜ਼ਿਲ੍ਹਾ ਬਰਨਾਲਾ ਦੀਆਂ ਤਹਿਸੀਲ ਕਾਨਫ਼ਰੰਸਾਂ 28 ਤੇ 29 ਨੂੰ -ਲਾਲ ਸਿੰਘ ਧਨੌਲਾ

ਧਨੌਲਾ, 15 ਅਕਤੂਬਰ (ਚੰਗਾਲ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀ.ਪੀ.ਆਈ.ਐਮ. ਜ਼ਿਲ੍ਹਾ ਬਰਨਾਲਾ ਦੀ ਜਨਰਲ ਬਾਡੀ ਦੀ ਮੀਟਿੰਗ ਪਿਛਲੇ ਦਿਨੀਂ ਸਾਥੀ ਜਸਵੰਤ ਸਿੰਘ ਅਸਪਾਲ ਦੀ ਪ੍ਰਧਾਨਗੀ ਹੇਠ ਧਨੌਲਾ ਵਿਖੇ ਹੋਈ | ਇਸ ਮੀਟਿੰਗ ਵਿਚ ਸਾਥੀ ਸੁਖਵਿੰਦਰ ਸਿੰਘ ਸੇਖੋਂ ...

ਪੂਰੀ ਖ਼ਬਰ »

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਟਰੱਸਟ ਵਲੋਂ ਧਾਰਮਿਕ ਸਮਾਗਮ

ਤਪਾ ਮੰਡੀ, 15 ਅਕਤੂਬਰ (ਪ੍ਰਵੀਨ ਗਰਗ)- ਪਿੰਡ ਘੁੰਨਸ ਦੇ ਗੁਰਦੁਆਰਾ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਮੁੱਖ ਸੇਵਾਦਾਰ ਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ...

ਪੂਰੀ ਖ਼ਬਰ »

ਦੀਵਾਲੀ/ਗੁਰਪੁਰਬ ਮÏਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸਾਂ ਵਾਸਤੇ ਡਰਾਅ 29 ਨੂੰ ਮੈਰਿਜ ਪੈਲੇਸਾਂ 'ਚ ਵਿਆਹ ਅਤੇ ਹੋਰ ਸਮਾਗਮਾਂ ਮÏਕੇ ਪਟਾਖੇ ਚਲਾਉਣ ਲਈ ਲੈਣਾ ਪਵੇਗਾ ਵੱਖਰਾ ਲਾਇਸੰਸ

ਬਰਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਤਿਉਹਾਰਾਂ/ਗੁਰਪੁਰਬ ਦੇ ਤਿਉਹਾਰਾਂ ਨੂੰ ਵੇਖਦੇ ਹੋਏ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਲਈ ਅਪਲਾਈ ਕਰਨ ਵਾਲਿਆਂ ਲਈ ਡਰਾਅ 29 ਅਕਤੂਬਰ ਨੂੰ ਕੱਢੇ ਜਾਣਗੇ¢ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ...

ਪੂਰੀ ਖ਼ਬਰ »

ਧਨਮਿੰਦਰ ਸਿੰਘ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਨ 'ਤੇ ਪਾਰਟੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਭਵਾਨੀਗੜ੍ਹ, 15 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਸੀਨੀਅਰ ਆਗੂ ਧਨਮਿੰਦਰ ਸਿੰਘ ਭੱਟੀਵਾਲ ਨੂੰ ਪਾਰਟੀ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ 'ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ | ਸ: ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਕੱਢੀ

ਲਹਿਰਾਗਾਗਾ, 15 ਅਕਤੂਬਰ (ਅਸ਼ੋਕ ਗਰਗ) - ਵਿਲੇਜ਼ ਜੈ ਸ੍ਰੀ ਰਾਮ-ਲੀਲ੍ਹਾ ਕਲੱਬ ਲਹਿਰਾਗਾਗਾ ਵਲੋਂ ਇੱਥੇ ਕਲੱਬ ਦੇ ਪ੍ਰਧਾਨ ਵਰਿੰਦਰ ਬੰਟੀ ਦੀ ਅਗਵਾਈ ਹੇਠ ਸ਼ਹਿਰ ਅੰਦਰ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਨੂੰ ਸਮਾਜ ਸੇਵਕ ਜਸ ਪੇਂਟਰ, ਗਰੀਬ ...

ਪੂਰੀ ਖ਼ਬਰ »

ਰਵੀਇੰਦਰ ਈਸੜਾ ਤੇ ਗੁਰਮੇਲ ਕਾਂਝਲਾ ਨੂੰ ਯੂਥ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ ਕਰਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਧੂਰੀ, 15 ਅਕਤੂਬਰ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਵਲੋਂ ਹਲਕਾ ਧੂਰੀ ਤੋਂ ਅਕਾਲੀ ਦਲ (ਬ) ਦੇ ਯੂਥ ਆਗੂਆਂ 'ਚ ਸ. ਰਵੀਇੰਦਰ ਸਿੰਘ ਈਸੜਾ ਅਤੇ ਸ. ਗੁਰਮੇਲ ਸਿੰਘ ਕਾਂਝਲਾ ਨੂੰ ਸੂਬਾ ਮੀਤ ਪ੍ਰਧਾਨ ਯੂਥ ਵਿੰਗ ਨਿਯੁਕਤ ਕਰਨ 'ਤੇ ਪਾਰਟੀ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ

ਅਮਰਗੜ੍ਹ, 15 ਅਕਤੂਬਰ (ਜਤਿੰਦਰ ਮੰਨਵੀ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ੍ਹ ਵਿਚ ਹੋਏ ਕਿਸਾਨੀ ਹੱਤਿਆ ਕਾਂਡ ਦੌਰਾਨ ਅਣਮਨੁੱਖੀ ਵਰਤਾਰੇ ਦੇ ਸ਼ਿਕਾਰ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ

ਸੰਗਰੂਰ, 15 ਅਕਤੂਬਰ (ਦਮਨਜੀਤ ਸਿੰਘ)-ਬੱਘੀ ਖਾਨਾ ਰਾਮਲੀਲਾ ਕਮੇਟੀ ਵਲੋਂ ਰਾਮ ਲੀਲਾ ਦੇ ਸਫ਼ਲ ਮੰਚਨ ਉਪਰੰਤ ਸਥਾਨਕ ਰਣਬੀਰ ਕਾਲਜ ਦੇ ਮੈਦਾਨ ਵਿਚ ਦੁਸਹਿਰੇ ਦਾ ਤਿਓਹਾਰ ਮਨਾਇਆ ਗਿਆ | ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਆਸਮਾਨ ਛੁੁੰਹਦੇ ਪੁਤਲਿਆਂ ਨੂੰ ਦਹਿਨ ਹੁੰਦਾ ...

ਪੂਰੀ ਖ਼ਬਰ »

ਜੋੜ ਮੇਲਾ ਤੇ ਨਗਰ ਕੀਰਤਨ 19 ਤੋਂ

ਸ਼ੇਰਪੁਰ, 15 ਅਕਤੂਬਰ (ਦਰਸ਼ਨ ਸਿੰਘ ਖੇੜੀ) - ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਸਾਲਾਨਾ ਜੋੜ ਮੇਲਾ 19, 20 ਅਤੇ 21 ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਮਨਪ੍ਰੀਤ ਸਿੰਘ ...

ਪੂਰੀ ਖ਼ਬਰ »

ਕਿਸਾਨ ਮੋਰਚੇ ਦੇ ਸ਼ਹੀਦ ਰਘਵੀਰ ਸਿੰਘ ਭੋਲਾ ਨੂੰ ਦਿੱਤੀ ਅੰਤਿਮ ਵਿਦਾਇਗੀ

ਮੂਲੋਵਾਲ, 15 ਅਕਤੂਬਰ (ਰਤਨ ਸਿੰਘ ਭੰਡਾਰੀ)- ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਵਿਚ ਦਿੱਲੀ ਬਾਰਡਰ 'ਤੇ ਕਈ ਦਿਨ ਲਗਾਤਾਰ ਹਾਜ਼ਰ ਰਹਿਣ ਪਿਛੋਂ ਰਘਵੀਰ ਸਿੰਘ ਭੋਲਾ ਪਿੰਡ ਕਿਲਾ ਹਕੀਮਾਂ ਬਿਮਾਰ ਹੋ ਗਿਆ | ਪਿੰਡ ਆ ਕੇ ਇਲਾਜ ਕਰਵਾਇਆ ਗਿਆ ਪਰ ਜ਼ਿੰਦਗੀ ...

ਪੂਰੀ ਖ਼ਬਰ »

ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਨਤਮਸਤਕ ਹੋਏ ਨਵੇਂ ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਦਾ ਸਨਮਾਨ

ਮਲੇਰਕੋਟਲਾ, 15 ਅਕਤੂਬਰ (ਪਰਮਜੀਤ ਸਿੰਘ ਕੁਠਾਲਾ)- ਜ਼ਿਲ੍ਹਾ ਮਲੇਰਕੋਟਲਾ ਦੀ ਨਵੀਂ ਐਸ.ਐਸ.ਪੀ. ਡਾ. ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਵੀਰਵਾਰ ਨੂੰ ਆਪਣਾ ਅਹੁਦਾ ਸੰਭਾਲਣ ਪਿੱਛੋਂ ਅੱਜ ਸਥਾਨਕ ਗੁਰਦੁਆਰਾ ਸਾਹਿਬ ਹਾਂਅ ਦਾ ਨਾਅਰਾ ਵਿਖੇ ਨਤਮਸਤਕ ਹੋਏ | ਉਨ੍ਹਾਂ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX