ਤਾਜਾ ਖ਼ਬਰਾਂ


ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ
. . .  29 minutes ago
ਚੰਡੀਗੜ੍ਹ 27 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਅੰਮ੍ਰਿਤਸਰ ਸੈਂਟਰਲ ਤੋਂ ਡਾ. ਰਾਮ ਚਾਵਲਾ, ਅੰਮ੍ਰਿਤਸਰ ਈਸਟ ਤੋਂ ਡਾ. ਜਗਮੋਹਨ ਸਿੰਘ ...
ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  about 1 hour ago
ਸੰਗਰੂਰ ,27 ਜਨਵਰੀ (ਧੀਰਜ ਪਸ਼ੌਰੀਆ )- ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ 2017 ’ਚ ਸੰਗਰੂਰ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਅੱਜ ਅਮ੍ਰਿਤਸਰ ਵਿਖੇ ਪੰਜਾਬ ...
ਜਲਦੀ ਹੀ ਮੁੱਖ ਮੰਤਰੀ ਚਿਹਰੇ ਲਈ ਇਕ ਨਾਮ ਹੋਵੇਗਾ ਤੁਹਾਡੇ ਸਾਹਮਣੇ - ਰਾਹੁਲ ਗਾਂਧੀ
. . .  about 1 hour ago
ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
. . .  about 3 hours ago
ਅੰਮ੍ਰਿਤਸਰ, 27 ਜਨਵਰੀ-ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ...
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ, 27 ਜਨਵਰੀ- ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਢੁਕਵੀਂਆਂ ਸਾਵਧਾਨੀਆਂ..
ਚੋਣਾਂ ਤੋਂ ਪਹਿਲਾਂ ਸੀ.ਐੱਮ. ਦਾ ਚਿਹਰਾ ਕਰਾਂਗੇ ਐਲਾਨ- ਰਾਹੁਲ ਗਾਂਧੀ
. . .  about 3 hours ago
ਜਲੰਧਰ, 27 ਜਨਵਰੀ - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵਲੋਂ ਪੰਜਾਬ ਚੋਣਾਂ ਲਈ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ...
ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ
. . .  about 4 hours ago
ਜਲੰਧਰ, 27 ਜਨਵਰੀ-ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ...
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 82.62 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
. . .  about 4 hours ago
ਚੰਡੀਗੜ੍ਹ, 27 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ 'ਚੋਂ 26 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 82.62 ਕਰੋੜ ਰੁਪਏ ਦੀ ਕੀਮਤ ਦੀਆਂ...
ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ
. . .  about 4 hours ago
ਜਲੰਧਰ, 27 ਜਨਵਰੀ-ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ
. . .  about 4 hours ago
ਜਲੰਧਰ, 27 ਜਨਵਰੀ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ..
ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ
. . .  about 4 hours ago
ਜਲੰਧਰ, 27 ਜਨਵਰੀ-ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ..
ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ
. . .  about 4 hours ago
ਜਲੰਧਰ, 27 ਜਨਵਰੀ- ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ..
3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ
. . .  about 4 hours ago
ਜਲੰਧਰ, 27 ਜਨਵਰੀ-3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ...
ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ
. . .  about 4 hours ago
ਜਲੰਧਰ, 27 ਜਨਵਰੀ-ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ...
ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ
. . .  about 4 hours ago
ਜਲੰਧਰ, 27 ਜਨਵਰੀ- ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ...
ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ
. . .  about 4 hours ago
ਜਲੰਧਰ, 27 ਜਨਵਰੀ-ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ..
ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ
. . .  about 4 hours ago
ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ...
ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 4 hours ago
ਚੰਡੀਗੜ੍ਹ, 27 ਜਨਵਰੀ- ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ....
ਗੜ੍ਹਸ਼ੰਕਰ ਹਲਕੇ ਤੋਂ 'ਆਪ' ਆਗੂ ਸੁਨੀਲ ਚੌਹਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  about 5 hours ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਹਲਕੇ ਦੇ ਬੀਤ ਖੇਤਰ 'ਚ ਚੰਗਾ ਆਧਾਰ ਰੱਖਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਚੌਹਾਨ ਵਲੋਂ ਗੜ੍ਹਸ਼ੰਕਰ ਹਲਕੇ ਤੋਂ ...
ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੁੱਜੇ ਜਲੰਧਰ
. . .  about 5 hours ago
ਜਲੰਧਰ, 27 ਜਨਵਰੀ (ਸ਼ਿਵ)-ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਲੰਧਰ ਪੁੱਜੇ ਹਨ ਅਤੇ ਵਾਈਟ ਡਾਇਮੰਡ 'ਚ ਸੰਬੋਧਨ ਕਰਨਗੇ...
ਮੋਗਾ ਹਲਕੇ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਭਰੇ ਕਾਗਜ਼
. . .  about 5 hours ago
ਮੋਗਾ, 27 ਜਨਵਰੀ (ਗੁਰਤੇਜ ਸਿੰਘ ਬੱਬੀ) - ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ...
ਹਾਕੀ ਇੰਡੀਆ ਨੇ ਕੀਤਾ ਹਾਕੀ ਪੰਜਾਬ ਨੂੰ ਸਸਪੈਂਡ, ਬਣਾਈ ਤਿੰਨ ਮੈਂਬਰੀ ਐਡਹਾਕ ਕਮੇਟੀ
. . .  about 5 hours ago
ਜਲੰਧਰ, 27 ਜਨਵਰੀ- ਭਾਰਤ ਵਿਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ..
ਅਸੀਂ ਸਾਰੇ ਅਫ਼ਗਾਨਿਸਤਾਨ ਦੇ ਵਿਕਾਸ ਨੂੰ ਲੈ ਕੇ ਚਿੰਤਤ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 27 ਜਨਵਰੀ - ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਸੀ ਕੀ ਖੇਤਰੀ ਸੁਰੱਖਿਆ ਦੇ ਸਬੰਧ ਵਿਚ ਸਾਡੇ ਸਾਰਿਆਂ ਦੀਆਂ ਇਕੋ ਜਿਹੀਆਂ ਚਿੰਤਾਵਾਂ ਅਤੇ ਟੀਚੇ ...
ਅਕਾਲੀ ਦਲ ਨੂੰ ਝਟਕਾ, ਪ੍ਰਦੇਸ਼ ਦੇ ਸੀਨੀਅਰ ਉਪ ਪ੍ਰਧਾਨ ਭਾਜਪਾ 'ਚ ਸ਼ਾਮਿਲ
. . .  about 5 hours ago
ਪਠਾਨਕੋਟ, 27 ਜਨਵਰੀ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਝਟਕਾ ਲੱਗਾ ਹੈ ਜਦੋਂ ਪ੍ਰਦੇਸ਼ ਅਕਾਲੀ ਦਲ (ਬ) ਦੇ ਸੀਨੀਅਰ ਉਪ ਪ੍ਰਧਾਨ ਹਰਦੀਪ ਸਿੰਘ ਕਲੇਰ (ਸ਼੍ਰੋਮਣੀ) ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਿਲ...
ਸਿੱਖ ਜਥੇਬੰਦੀਆਂ ਨੇ ਦੋ ਘੰਟੇ ਲਈ ਹਾਈਵੇਅ ਕੀਤਾ ਜਾਮ
. . .  about 6 hours ago
ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ,ਹਰਜੋਤ ਸਿੰਘ ਚਾਨਾ)- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਫ਼ਦ ਵਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਮੁਲਾਕਾਤ ਅਸਫ਼ਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ 2 ਘੰਟੇ ਦੇ ਲਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਪਹਿਲਾ ਸਫ਼ਾ

ਮੈਂ ਹੀ ਕਾਂਗਰਸ ਦੀ ਸਥਾਈ ਪ੍ਰਧਾਨ ਹਾਂ-ਸੋਨੀਆ ਗਾਂਧੀ

ਮੇਰੇ ਨਾਲ ਗੱਲ ਕਰਨ ਲਈ ਮੀਡੀਆ ਦਾ ਸਹਾਰਾ ਲੈਣ ਦੀ ਲੋੜ ਨਹੀਂ, ਜੀ-23 ਆਗੂਆਂ ਨੂੰ ਨਸੀਹਤ
ਨਵੀਂ ਦਿੱਲੀ, 16 ਅਕਤੂਬਰ (ਜਗਤਾਰ ਸਿੰਘ)-ਕਾਂਗਰਸ ਹਾਈਕਮਾਨ 'ਤੇ ਲਗਾਤਾਰ ਉੱਠ ਰਹੇ ਸਵਾਲਾਂ ਦੇ ਵਿਚਕਾਰ ਅੱਜ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ. ਸੀ) ਦੀ ਬੈਠਕ 'ਚ ਸੋਨੀਆ ਗਾਂਧੀ ਨੇ ਸਖ਼ਤ ਰੁਖ਼ ਅਪਣਾਉਣ ਦੇ ਸੰਕੇਤ ਦਿੰਦੇ ਹੋਏ 'ਜੀ-23' ਯਾਨੀ ਪਾਰਟੀ ਦੇ 'ਅਸੰਤੁਸ਼ਟ ਧੜੇ' ਨੂੰ ਨਿਸ਼ਾਨਾ ਬਣਾਉਂਦੇ ਹੋਏ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਹੀ ਕਾਂਗਰਸ ਦੀ ਸਥਾਈ ਪ੍ਰਧਾਨ ਹਨ | ਸੰਗਠਨ 'ਚ ਬਦਲਾਅ ਦੀ ਮੰਗ ਕਰ ਰਹੇ ਅਸੰਤੁਸ਼ਟ ਧੜੇ ਨੂੰ ਨਸੀਹਤ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨਾਲ ਗੱਲ ਕਰਨ ਲਈ ਮੀਡੀਆ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ | ਉਨ੍ਹਾਂ ਪਾਰਟੀ ਆਗੂਆਂ ਨੂੰ ਸਵੈ-ਕੰਟਰੋਲ ਅਤੇ ਅਨੁਸ਼ਾਸਨ ਦਾ ਧਿਆਨ ਰੱਖਣ ਦੀ ਤਾਕੀਦ ਕਰਦਿਆਂ ਕਿਹਾ ਕਿ ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਦਾ ਉਥਾਨ ਜਾਂ ਪੁਨਰ ਸੁਰਜੀਤ ਹੋਵੇ ਪ੍ਰੰਤੂ ਇਸ ਲਈ ਏਕਤਾ ਤੇ ਪਾਰਟੀ ਦੇ ਹਿੱਤਾਂ ਨੂੰ ਸਭ ਤੋਂ ਅੱਗੇ ਰੱਖਣ ਦੀ ਲੋੜ ਹੈ | ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਨੇ ਜਿਸ ਤਰ੍ਹਾਂ ਅਨੁਸ਼ਾਸਨ ਅਤੇ ਸਵੈ ਨਿਯੰਤਰਨ ਦੀ ਗੱਲ ਆਖੀ ਹੈ, ਉਸ ਨਾਲ ਇੰਝ ਜਾਪਦਾ ਹੈ ਕਿ ਪਾਰਟੀ ਦੇ ਮੰਚਾਂ ਤੋਂ ਵੱਖਰੇ ਦਿੱਤੇ ਜਾ ਰਹੇ ਬਿਆਨਾਂ 'ਤੇ ਭਵਿੱਖ 'ਚ ਸਖ਼ਤ ਰੁਖ਼ ਅਪਣਾਇਆ ਜਾ ਸਕਦਾ ਹੈ | ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਸਾਹਮਣੇ ਕਈ ਚੁਣੌਤੀਆਂ ਆਉਣਗੀਆਂ, ਪਰ ਜੇਕਰ ਅਸੀਂ ਇਕਜੁੱਟ ਅਤੇ ਅਨੁਸ਼ਾਸਨ 'ਚ ਰਹਾਂਗੇ ਅਤੇ ਸਿਰਫ਼ ਪਾਰਟੀ ਦੇ ਹਿੱਤ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਵਧੀਆ ਕਰਾਂਗੇ | ਉਨ੍ਹਾਂ ਦੱਸਿਆ ਕਿ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ | ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਪੈਟਰੋਲ-ਡੀਜ਼ਲ, ਅਰਥ ਵਿਵਸਥਾ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਵੀ ਤਿੱਖੇ ਹਮਲੇ ਕੀਤੇ | ਬੈਠਕ ਦੌਰਾਨ ਸੰਗਠਨ ਅਤੇ ਪਾਰਟੀ ਪ੍ਰਧਾਨ ਦੀ ਚੋਣ ਸਤੰਬਰ 2022 'ਚ ਕਰਵਾਏ ਜਾਣ ਦੇ ਸੰਕੇਤਾਂ ਤੋਂ ਇਹ ਵੀ ਸਪਸ਼ਟ ਹੋ ਗਿਆ ਕਿ ਅਗਲੇ ਸਾਲ ਪੰਜਾਬ ਸਮੇਤ 5 ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸੋਨੀਆ ਗਾਂਧੀ ਦੀ ਅਗਵਾਈ 'ਚ ਲੜੀਆਂ ਜਾਣਗੀਆਂ | ਇਸ ਦੌਰਾਨ ਦੇਸ਼ ਦੇ ਤਾਜ਼ਾ ਸਿਆਸੀ ਹਾਲਾਤਾਂ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਤੇ ਕਿਸਾਨਾਂ 'ਤੇ ਹਮਲਿਆਂ ਸਬੰਧੀ ਤਿੰਨ ਮਤੇ ਪਾਸ ਕੀਤੇ ਗਏ | ਬੈਠਕ ਦੌਰਾਨ ਕਾਂਗਰਸੀ ਆਗੂਆਂ ਵਲੋਂ ਰਾਹੁਲ ਗਾਂਧੀ ਨੂੰ ਮੁੜ ਤੋਂ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਵੀ ਕੀਤੀ ਗਈ | ਇਸ ਬੈਠਕ 'ਚ ਸੋਨੀਆ ਗਾਂਧੀ ਤੋਂ ਇਲਾਵਾ ਰਾਹੁਲ ਗਾਂਧੀ, ਏ.ਕੇ.ਐਂਟਨੀ, ਕੇ.ਸੀ. ਵੇਣੂਗੋਪਾਲ, ਪੀ. ਚਿਦੰਬਰਮ, ਅੰਬਿਕਾ ਸੋਨੀ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ 52 ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਬੈਠਕ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਗਈ |
ਰਾਹੁਲ ਨੂੰ ਪ੍ਰਧਾਨ ਬਣਾਉਣ ਦੀ ਮੰਗ
ਬੈਠਕ ਦੌਰਾਨ ਰਾਹੁਲ ਗਾਂਧੀ ਨੂੰ ਮੁੜ ਤੋਂ ਪਾਰਟੀ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਗਈ | ਇਹ ਮੰਗ ਰਾਜਸਥਾਨ ਦੇ ਮੁੱਖ ਅਸ਼ੋਕ ਗਹਿਲੋਤ ਅਤੇ ਪਾਰਟੀ ਦੇ ਸੀਨੀਅਰ ਆਗੂ ਅੰਬਿਕਾ ਸੋਨੀ ਵਲੋਂ ਕੀਤੀ ਗਈ | ਅੰਬਿਕਾ ਸੋਨੀ ਨੇ ਮੀਟਿੰਗ 'ਚ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ |
ਅਗਲੇ ਸਾਲ ਅਗਸਤ-ਸਤੰਬਰ 'ਚ ਹੋਵੇਗੀ ਪ੍ਰਧਾਨ ਦੀ ਚੋਣ
ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਦੀ ਚੋਣ ਅਗਲੇ ਸਾਲ 21 ਅਗਸਤ ਤੋਂ 20 ਸਤੰਬਰ ਦਰਮਿਆਨ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਹੀ ਪਾਰਟੀ ਦੇ ਸੂਬਾ ਪ੍ਰਧਾਨਾਂ, ਉੱਪ ਪ੍ਰਧਾਨਾਂ ਅਤੇ ਖਜ਼ਾਨਚੀਆਂ ਦੀ ਵੀ ਚੋਣ ਕੀਤੀ ਜਾਵੇਗੀ |
ਲਖੀਮਪੁਰ ਘਟਨਾ ਨਾਲ ਉਜਾਗਰ ਹੋਈ ਕਿਸਾਨਾਂ ਪ੍ਰਤੀ ਭਾਜਪਾ ਦੀ ਮਾਨਸਿਕਤਾ
ਸੋਨੀਆ ਗਾਂਧੀ ਨੇ ਆਪਣੇ ਸੰਬੋਧਨ ਦੇ ਸ਼ੁਰੂਆਤ 'ਚ ਕਿਸਾਨ ਅੰਦੋਲਨ ਦੀ ਚਰਚਾ ਕਰਦਿਆਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ ਅਤੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਲਖੀਮਪੁਰ ਖੀਰੀ 'ਚ ਕਿਸਾਨਾਂ 'ਤੇ ਹੋਏ ਜ਼ੁਲਮਾਂ ਨੇ ਭਾਜਪਾ ਦੀ ਮਾਨਸਿਕਤਾ ਨੂੰ ਉਜਾਗਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਸੋਚ ਵਿਖਾਉਂਦੀ ਹੈ ਕਿ ਉਹ ਕਿਸਾਨਾਂ ਵਲੋਂ ਆਪਣੇ ਜੀਵਨ ਤੇ ਰੋਜ਼ੀ ਰੋਟੀ ਦੀ ਰੱਖਿਆ ਲਈ ਕੀਤੇ ਜਾ ਰਹੇ ਸੰਘਰਸ਼ ਨਾਲ ਕਿਵੇਂ ਨਿਪਟ ਰਹੀ ਹੈ |
ਇੱਕਜੁੱਟ ਰਹਿ ਕੇ ਹੀ ਪਾਰਟੀ ਕਰ ਸਕੇਗੀ ਚੰਗਾ ਪ੍ਰਦਰਸ਼ਨ
ਬੈਠਕ ਦੌਰਾਨ 5 ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਗੱਲ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਜੇਕਰ ਪਾਰਟੀ ਇੱਕਜੁੱਟ ਰਹੇਗੀ ਤਾਂ ਹੀ ਚੰਗਾ ਪ੍ਰਦਰਸ਼ਨ ਕਰ ਸਕੇਗੀ | ਉਨ੍ਹਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਖਿਆ ਕਿ ਸਾਡੇ ਸਾਹਮਣੇ ਕਈ ਚੁਨੌਤੀਆਂ ਆਉਣਗੀਆਂ, ਪ੍ਰੰਤੂ ਜੇਕਰ ਅਸੀਂ ਇੱਕਜੁੱਟ ਅਤੇ ਅਨੁਸ਼ਾਸਿਤ ਰਹਿੰਦੇ ਹਾਂ ਅਤੇ ਸਿਰਫ਼ ਪਾਰਟੀ ਹਿੱਤ ਪ੍ਰਤੀ ਧਿਆਨ ਕੇਂਦਰਿਤ ਰੱਖਦੇ ਹਾਂ ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ | ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸੋਨੀਆ ਗਾਂਧੀ ਦੀ ਅਗਵਾਈ 'ਚ ਹੀ ਲੜੀਆਂ ਜਾਣਗੀਆਂ |

ਸ੍ਰੀਨਗਰ ਤੇ ਪੁਲਵਾਮਾ 'ਚ ਅੱਤਵਾਦੀਆਂ ਵਲੋਂ 2 ਪ੍ਰਵਾਸੀਆਂ ਦੀ ਹੱਤਿਆ

ਸ੍ਰੀਨਗਰ, 16 ਅਕਤੂਬਰ (ਮਨਜੀਤ ਸਿੰਘ)-ਸ੍ਰੀਨਗਰ ਅਤੇ ਪੁਲਵਾਮਾ 'ਚ ਅੱਤਵਾਦੀਆਂ ਵਲੋਂ 2 ਪ੍ਰਵਾਸੀ ਨਾਗਰਿਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਸ੍ਰੀਨਗਰ 'ਚ ਅੱਤਵਾਦੀਆਂ ਦੀਆਂ ਘਟਨਾਵਾਂ 'ਚ ਆਈ ਤੇਜ਼ੀ ਦੇ ਚੱਲਦੇ ਦੇਰ ਸ਼ਾਮ 7 ਵਜੇ ਸ਼ੱਕੀ ਅੱਤਵਾਦੀਆਂ ਨੇ ਈਦਗਾਹ ਇਲਾਕੇ ਵਿਚ ਸਥਿਤ ਪਾਰਕ 'ਚ ਇਕ ਪ੍ਰਵਾਸੀ ਅਰਵਿੰਦ ਕੁਮਾਰ ਸਾਹ (30) ਵਾਸੀ ਬਿਹਾਰ ਨੂੰ ਨਜ਼ਦੀਕ ਤੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਜਿਸ ਨੂੰ ਤੁਰੰਤ ਨੇੜੇ ਦੇ ਐਸ. ਐਮ. ਐਚ. ਐਸ. ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਦਮ ਤੋੜ ਗਿਆ | ਇਸੇ ਤਰ੍ਹਾਂ ਪੁਲਵਾਮਾ ਦੇ ਲਿਤਰ ਇਲਾਕੇ 'ਚ ਕਾਰਪੈਂਟਰ ਦਾ ਕੰਮ ਕਰਦੇ ਸਾਗੀਰ ਅਹਿਮਦ ਵਾਸੀ ਉੱਤਰ ਪ੍ਰਦੇਸ਼ ਨੂੰ ਸ਼ੱਕੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੇ ਬਾਅਦ 'ਚ ਹਸਪਤਾਲ ਵਿਚ ਦਮ ਤੋੜ ਦਿੱਤਾ | ਸਾਗੀਰ ਅਹਿਮਦ ਸਹਾਰਨਪੁਰ ਦਾ ਰਹਿਣ ਵਾਲਾ ਸੀ | ਪੁਲਿਸ ਨੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਲਈ ਆਪੇ੍ਰਸ਼ਨ ਸ਼ੁਰੂ ਕਰ ਦਿੱਤਾ ਹੈ | ਇਸੇ ਮਹੀਨੇ ਦੌਰਾਨ ਗੈਰ ਰਿਆਸਤੀ ਦੀ ਇਹ ਤੀਜੀ ਹੱਤਿਆ ਹੈ | ਇਸ ਦੌਰਾਨ ਪੁਲਵਾਮਾ ਦੇ ਕਾਕਾਪੁਰਾ ਇਲਾਕੇ 'ਚ ਅੱਤਵਾਦੀਆਂ ਨੇ ਦੇਰ ਸ਼ਾਮ ਸੁਰੱਖਿਆ ਬਲਾਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ, ਜਿਸ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ |

ਪੁਣਛ 'ਚ ਸੂਬੇਦਾਰ ਸਮੇਤ ਦੋ ਹੋਰ ਜਵਾਨ ਸ਼ਹੀਦ

ਸ੍ਰੀਨਗਰ, 16 ਅਕਤੂਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਣਛ 'ਚ ਜੇ. ਸੀ. ਓ. ਸਮੇਤ ਦੋ ਹੋਰ ਜਵਾਨ ਸ਼ਹੀਦ ਹੋ ਗਏ | ਪੁਣਛ ਦੇ ਸੂਰਨਕੋਟ ਤੇ ਮੇਂਧਰ ਅਤੇ ਰਾਜੌਰੀ ਦੇ ਜੰਗਲੀ ਇਲਾਕਿਆਂ 'ਚ ਅੱਤਵਾਦੀਆਂ ਵਿਰੁੱਧ ਸੋਮਵਾਰ ਤੋਂ ਸ਼ੁਰੂ ਕੀਤੇ ਆਪ੍ਰੇਸ਼ਨ ਦੌਰਾਨ ਹੁਣ ਤੱਕ 9 ਜਵਾਨ ਸ਼ਹੀਦ ਹੋ ਚੁੱਕੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਪੁਣਛ ਅਤੇ ਰਾਜੌਰੀ ਦੇ ਸਰਹੱਦੀ ਇਲਾਕਿਆਂ 'ਚ ਆਪ੍ਰੇਸ਼ਨ ਅਜੇ ਜਾਰੀ ਹੈ | ਪੁਣਛ ਦੇ ਭਿੰਬਰ ਗਲੀ, ਨਾੜਖਾਸ ਦੇ ਸੰਘਣੇ ਜੰਗਲੀ ਇਲਾਕਿਆਂ 'ਚ ਤਲਾਸ਼ੀ ਆਪੇ੍ਰਸ਼ਨ ਦੇ ਚੱਲਦੇ ਅੱਜ ਫ਼ੌਜ ਨੇ ਪੈਰਾ ਕਮਾਂਡੋ ਦੇ ਇਲਾਵਾ ਖ਼ੋਜੀ ਕੁੱਤਿਆਂ ਨੂੰ ਆਪੇ੍ਰਸ਼ਨ 'ਚ ਉਤਾਰ ਦਿੱਤਾ ਅਤੇ ਹੈਲੀਕਾਪਟਰ ਅਤੇ ਡਰੋਨ ਦੁਆਰਾ ਆਪ੍ਰੇਸ਼ਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਇਸੇ ਦੌਰਾਨ ਅੱਜ ਫ਼ੌਜ ਨੂੰ ਜੇ. ਸੀ. ਓ. ਅਜੇ ਸਿੰਘ ਅਤੇ ਜਵਾਨ ਹਰੇਂਦਰ ਸਿੰਘ ਦੀ ਲਾਸ਼ਾਂ ਮਿਲੀਆਂ ਹਨ ਅਤੇ ਦੋਵੇਂ ਵੀਰਵਾਰ ਨੂੰ ਹੋਈ ਗੋਲੀਬਾਰੀ ਦੌਰਾਨ ਲਾਪਤਾ ਹੋ ਗਏ ਸਨ | ਨਾੜ ਭਟਾ ਡੋਰੀਆ ਖ਼ਾਸ ਦੇ ਸੰਘਣੇ ਜੰਗਲੀ ਇਲਾਕੇ 'ਚ ਸ਼ਹੀਦ ਜਵਾਨਾਂ ਦੀ ਗਿਣਤੀ 4 ਤੱਕ ਪਹੁੰਚ ਗਈ ਹੈ | ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੁਣਛ ਦੇ ਸੂਰਨਕੋਟ ਇਲਾਕੇ 'ਚ ਸ਼ੁਰੂ ਹੋਏ ਮੁਕਾਬਲੇ 'ਚ ਜੇ.ਓ.ਸੀ. ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਵੀਰਵਾਰ ਨੂੰ ਅੱਤਵਾਦੀਆਂ ਵਲੋਂ ਕੀਤੇ ਦੂਜੇ ਹਮਲੇ 'ਚ 2 ਰਾਈਫ਼ਲ ਮੈਨ ਸ਼ਹੀਦ ਹੋ ਗਏ ਸਨ ਅਤੇ ਜੇ.ਸੀ.ਓ. ਅਤੇ ਇਕ ਜਵਾਨ ਲਾਪਤਾ ਹੋ ਗਏ ਸਨ | ਰਾਜੌਰੀ-ਪੁਣਛ ਰੇਂਜ ਦੇ ਡੀ. ਆਈ. ਜੀ. ਵਿਵੇਕ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਪੁਣਛ ਅਤੇ ਰਾਜੌਰੀ ਦੇ ਸਰਹੱਦੀ ਜੰਗਲੀ ਇਲਾਕਿਆਂ 'ਚ ਅੱਤਵਾਦੀਆਂ ਮੌਜੂਦਗੀ ਦੇਖੀ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਟਰੈਕ ਕਰਨ ਲਈ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਸੰਘਣਾ ਜੰਗਲੀ ਪਹਾੜੀ ਇਲਾਕਾ ਹੋਣ ਕਾਰਨ ਆਪ੍ਰੇਸ਼ਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਨਿਹੰਗ ਸਰਬਜੀਤ ਸਿੰਘ ਦਾ 7 ਦਿਨਾ ਪੁਲਿਸ ਰਿਮਾਂਡ-ਤਿੰਨ ਹੋਰ ਗਿ੍ਫ਼ਤਾਰ

ਸੋਨੀਪਤ, 16 ਅਕਤੂਬਰ (ਏਜੰਸੀ)-ਸਿੰਘੂ ਬਾਰਡਰ ਹੱਤਿਆ ਮਾਮਲੇ 'ਚ ਗਿ੍ਫ਼ਤਾਰ ਕੀਤੇ ਨਿਹੰਗ ਸਰਬਜੀਤ ਸਿੰਘ ਨੂੰ ਅਦਾਲਤ ਨੇ 7 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ, ਜਦੋਂਕਿ ਮਾਮਲੇ ਨਾਲ ਸੰਬੰਧਿਤ ਤਿੰਨ ਹੋਰ ਨਿਹੰਗ ਸਿੰਘਾਂ ਵਲੋਂ ਗਿ੍ਫ਼ਤਾਰੀਆਂ ਦਿੱਤੀਆਂ ਗਈਆਂ ਹਨ | ਸੋਨੀਪਤ ਦੇ ਡੀ. ਐਸ. ਪੀ. ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਰਬਜੀਤ ਸਿੰਘ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਥੋਂ ਉਸ ਨੂੰ 7 ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਇਸ ਮਾਮਲੇ 'ਚ 4 ਹੋਰ ਲੋਕਾਂ ਦੇ ਸ਼ਾਮਿਲ ਹੋਣ ਬਾਰੇ ਇਸ਼ਾਰਾ ਕੀਤਾ ਹੈ ਤੇ ਨਾਂਅ ਲਏ ਹਨ ਅਤੇ ਅਸੀਂ ਇਸ ਸਬੰਧੀ ਅੱਗੇ ਦੀ ਪੜਤਾਲ ਕਰ ਰਹੇ ਹਾਂ | ਡੀ.ਐਸ.ਪੀ. ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਦੋਸ਼ੀ ਤੋਂ ਕੁਝ ਬਰਾਮਦਗੀ ਵੀ ਕਰਨੀ ਹੈ, ਜਿਸ 'ਚ ਅਪਰਾਧ 'ਚ ਵਰਤਿਆ ਹਥਿਆਰ ਤੇ ਉਸ ਦੇ ਪਾਏ ਹੋਏ ਕੱਪੜੇ ਵੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਸ ਘਟਨਾ 'ਚ 5 ਤੋਂ ਵੱਧ ਲੋਕ ਸ਼ਾਮਿਲ ਹੋ ਸਕਦੇ ਹਨ |
ਨਿਹੰਗ ਨਰੈਣ ਸਿੰਘ ਨੇ ਦਿੱਤੀ ਗਿ੍ਫ਼ਤਾਰੀ
ਜੰਡਿਆਲਾ ਗੁਰੂ (ਪ੍ਰਮਿੰਦਰ ਸਿੰਘ ਜੋਸਨ)-ਸਿੰਘੂ ਬਾਰਡਰ 'ਤੇ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਮਾਮਲੇ 'ਚ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ (ਰੱਖ ਦੇਵੀਦਾਸਪੁਰਾ) ਦੇ ਨਿਹੰਗ ਸਿੰਘ ਜਥੇਦਾਰ ਨਰੈਣ ਸਿੰਘ ਨੇ ਅੱਜ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਨੂੰ ਗਿ੍ਫ਼ਤਾਰੀ ਦੇ ਦਿੱਤੀ | ਇਸ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਬਾਬਾ ਜੀਵਨ ਸਿੰਘ 'ਚ ਅਰਦਾਸ ਕੀਤੀ, ਉਪਰੰਤ ਉਨ੍ਹਾਂ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਜਥੇ : ਨਰੈਣ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪਿੰਡ ਅਮਰਕੋਟ ਪਹੁੰਚੇ ਤੇ ਉਨ੍ਹਾਂ ਦੀ ਖਾਹਿਸ਼ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੁਲਿਸ ਨੂੰ ਗਿ੍ਫਤਾਰੀ ਦੇਣ ਅਤੇ ਉਨ੍ਹਾਂ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੂੰ ਵੀ ਦੱਸਿਆ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਜਾਣ ਦਿੱਤਾ ਗਿਆ | ਦੱਸਣਯੋਗ ਹੈ ਕਿ ਜਥੇ : ਨਰੈਣ ਸਿੰਘ ਮਿਸਲ ਸ਼ਹੀਦਾਂ ਬਾਜ ਸਿੰਘ ਤਰਨਾ ਦਲ 'ਚ ਸੇਵਾ ਨਿਭਾਉਂਦੇ ਹਨ ਤੇ ਕਾਫੀ ਦੇਰ ਤੋਂ ਸਿੰਘੂ ਬਾਰਡਰ ਦੀ ਸਟੇਜ ਨੇੜੇ ਆਪਣੇ ਘੋੜਿਆਂ ਅਤੇ ਸਾਥੀਆਂ ਸਮੇਤ ਬੈਠੇ ਹੋਏ ਹਨ |
ਕੁੰਡਲੀ ਬਾਰਡਰ ਵਿਖੇ ਦੋ ਨਿਹੰਗ ਸਿੰਘਾਂ ਨੇ ਦਿੱਤੀ ਗਿ੍ਫ਼ਤਾਰੀ
ਸੋਨੀਪਤ, (ਏਜੰਸੀ)- ਦੇਰ ਸ਼ਾਮ ਦੋ ਹੋਰ ਨਿਹੰਗ ਸਿੰਘਾਂ ਨੇ ਕੁੰਡਲੀ ਬਾਰਡਰ ਵਿਖੇ ਸੋਨੀਪਤ ਪੁਲਿਸ ਨੂੰ ਗਿ੍ਫ਼ਤਾਰੀ ਦੇ ਦਿੱਤੀ, ਜਿਸ ਨਾਲ ਸਿੰਘੂ ਬਾਰਡਰ ਵਿਖੇ ਕਤਲ ਕੀਤੇ ਗਏ ਵਿਅਕਤੀ ਦੇ ਮਾਮਲੇ 'ਚ ਗਿ੍ਫ਼ਤਾਰੀ ਦੇਣ ਵਾਲੇ ਕੁੱਲ ਲੋਕਾਂ ਦੀ ਗਿਣਤੀ ਚਾਰ ਹੋ ਗਈ ਹੈ | ਗਿ੍ਫ਼ਤਾਰੀ ਦੇਣ ਵਾਲੇ ਦੋਵੇਂ ਨਿਹੰਗ ਸਿੰਘ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਹਨ | ਗਿ੍ਫ਼ਤਾਰੀ ਦੇਣ ਤੋਂ ਪਹਿਲਾਂ ਨਿਹੰਗ ਸਿੰਘਾਂ ਵਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਉਨ੍ਹਾਂ ਨੂੰ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਤਲ ਕਰਨ ਦਾ ਕੋਈ ਪਛਤਾਵਾ ਨਹੀਂ ਹੈ |

ਯੂਥ ਕਾਂਗਰਸ ਵਲੋਂ ਤੇਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਪੈਟਰੋਲੀਅਮ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਇੰਡੀਅਨ ਯੂਥ ਕਾਂਗਰਸ (ਆਈ.ਵਾਈ.ਸੀ.) ਦੇ ਨੇਤਾਵਾਂ ਤੇ ਵਰਕਰਾਂ ਨੇ ਈਾਧਣ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖ਼ਿਲਾਫ਼ ਸਨਿਚਰਵਾਰ ਨੂੰ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਕਬਰ ਰੋਡ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ | ਯੂਥ ਕਾਂਗਰਸ ਦੇ ਮੀਡੀਆ ਇੰਚਾਰਜ ਰਾਹੁਲ ਰਾਓ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਲਗਾਏ, ਜਿਨ੍ਹਾਂ ਨੂੰ ਪੁਲਿਸ ਨੇ ਹਰਦੀਪ ਸਿੰਘ ਪੁਰੀ ਦੀ ਰਿਹਾਇਸ਼ ਨੇੜੇ ਰੋਕ ਲਿਆ | ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਇਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 35 ਪੈਸੇ ਇਜਾਫ਼ਾ ਹੋਣ ਕਾਰਨ ਈਾਧਣ ਦੀਆਂ ਕੀਮਤਾਂ ਦੇਸ਼ ਭਰ 'ਚ ਰਿਕਾਰਡ ਪੱਧਰ 'ਤੇ ਹਨ | ਅੱਜ ਦੇ ਵਾਧੇ ਨਾਲ ਪੈਟਰੋਲ ਦੀਆਂ ਕੀਮਤਾਂ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ 'ਚ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈਆਂ ਹਨ, ਜਦਕਿ ਦਰਜ਼ਨ ਦੇ ਕਰੀਬ ਸੂਬਿਆਂ 'ਚ ਡੀਜ਼ਲ ਦੇ ਭਾਅ 100 ਰੁਪਏ ਪ੍ਰਤੀ ਲੀਟਰ ਨੂੰ ਛੂਹ ਗਏ ਹਨ | ਦਿੱਲੀ 'ਚ ਪੈਟਰੋਲ ਦੀ ਕੀਮਤ 105.49 ਪ੍ਰਤੀ ਲੀਟਰ ਨਾਲ ਸਿਖਰ 'ਤੇ ਹਨ, ਜਦਕਿ ਮੁੰਬਈ 'ਚ ਪੈਟਰੋਲ ਦੀ ਕੀਮਤ 111.43 ਪ੍ਰਤੀ ਲੀਟਰ ਹੈ | ਮੁੰਬਈ 'ਚ ਡੀਜ਼ਲ ਦੀ ਕੀਮਤ 102.15 ਪ੍ਰਤੀ ਲੀਟਰ ਤੇ ਦਿੱਲੀ 'ਚ ਡੀਜ਼ਲ ਦੀ ਕੀਮਤ 94.22 ਰੁਪਏ ਪ੍ਰਤੀ ਲੀਟਰ ਹੋ ਗਈ ਹੈ |

ਸਰਹੱਦੀ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕਰੇ ਕੇਂਦਰ-ਸ਼ਰਦ ਪਵਾਰ

ਪੁਣੇ, 16 ਅਕਤੂਬਰ (ਏਜੰਸੀ)-ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਇਹ ਧਿਆਨ 'ਚ ਰੱਖਦੇ ਹੋਏ ਸੰਵੇਦਨਸ਼ੀਲਤਾ ਨਾਲ ਸੰਭਾਲਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਪ੍ਰਦਰਸ਼ਨਕਾਰੀ ਸਰਹੱਦੀ ਸੂਬੇ ਪੰਜਾਬ ਤੋਂ ਹਨ | ਅੱਤਵਾਦ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੇ ਅਤੀਤ 'ਚ ਪੰਜਾਬ ਨੂੰ ਪ੍ਰੇਸ਼ਾਨ ਕਰਨ ਦੀ ਕੀਮਤ ਚੁਕਾਈ ਹੈ | ਇਥੇ ਪਿੰਪਰੀ ਨੇੜੇ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਵਿਰੋਧ ਵਾਲੀਆਂ ਥਾਵਾਂ 'ਤੇ 2-3 ਵਾਰ ਜਾ ਚੁੱਕਾ ਹਾਂ, ਪਰ ਕੇਂਦਰ ਸਰਕਾਰ ਦਾ ਰੁਖ ਤਰਕਸੰਗਤ ਨਹੀਂ ਲੱਗਦਾ | ਉਨ੍ਹਾਂ ਜ਼ਿਕਰ ਕੀਤਾ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਤੋਂ ਕਿਸਾਨ ਅੰਦੋਲਨ 'ਚ ਸ਼ਾਮਿਲ ਹਨ, ਪਰ ਇਨ੍ਹਾਂ 'ਚੋਂ ਸਭ ਤੋਂ ਵੱਧ ਪੰਜਾਬ ਤੋਂ ਹਨ ਅਤੇ ਕੇਂਦਰ ਨੂੰ ਮੇਰੀ ਸਲਾਹ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਹੋਣ ਦੇਵੇ, ਜੇ ਅਸੀਂ ਸਰਹੱਦੀ ਖ਼ੇਤਰਾਂ ਦੇ ਕਿਸਾਨਾਂ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਾਂ ਤਾਂ ਇਸ ਦੇ ਹੋਰ ਸਿੱਟੇ ਹੋਣਗੇ |

ਯੂ.ਪੀ. 'ਚ ਨਾਬਾਲਗਾ ਨਾਲ ਜਬਰ ਜਨਾਹ ਦੇ ਦੋਸ਼ 'ਚ ਸਪਾ, ਬਸਪਾ ਦੇ ਜ਼ਿਲ੍ਹਾ ਪ੍ਰਧਾਨਾਂ ਸਮੇਤ 7 ਗਿ੍ਫ਼ਤਾਰ

ਲਲਿਤਪੁਰ, 16 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ 'ਚ ਇਕ 17 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਸਮੇਤ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਸੁਪਰਡੈਂਟ ਨਿਖਿਲ ਪਾਠਕ ਨੇ ਕਿਹਾ ਕਿ ਇਹ ਗਿ੍ਫ਼ਤਾਰੀਆਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਕੀਤੀਆਂ ਗਈਆਂ ਹਨ, ਜਿਸ ਨੇ ਕਿਹਾ ਸੀ ਕਿ ਉਸ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ 5 ਸਾਲ ਜਬਰ ਜਨਾਹ ਕੀਤਾ ਜਾਂਦਾ ਰਿਹਾ ਅਤੇ ਸ਼ਿਕਾਇਤ 'ਚ 3 ਅਣਪਛਾਤਿਆਂ ਸਮੇਤ 25 ਲੋਕਾਂ ਦੇ ਨਾਂਅ ਸ਼ਾਮਿਲ ਹਨ | ਲੰਘੀ 12 ਅਕਤੂਬਰ ਨੂੰ ਸਦਰ ਕੋਤਵਾਲੀ ਪੁਲਿਸ ਥਾਣੇ 'ਚ ਪੀੜਤਾ ਦੇ ਪਿਤਾ, ਚਾਚਾ ਅਤੇ ਤਿੰਨ ਅਣਪਛਾਤਿਆਂ ਸਮੇਤ 25 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ | ਪੁਲਿਸ ਅਧਿਕਾਰੀ ਨੇ ਕਿਹਾ ਕਿ ਮਿਰਜ਼ਾਪੁਰ ਜ਼ਿਲ੍ਹੇ ਦੇ ਇਕ ਹੋਟਲ 'ਚ ਛਾਪੇਮਾਰੀ ਦੌਰਾਨ ਲਲਿਤਪੁਰ ਦੇ ਸਪਾ ਤੇ ਬਸਪਾ ਦੇ ਜ਼ਿਲ੍ਹਾ ਮੁਖੀਆਂ ਤਿਲਕ ਯਾਦਵ ਤੇ ਦੀਪਕ ਅਹਿਰਵਾਰ ਤੇ ਇਕ ਇੰਜੀਨੀਅਰ ਮਹਿੰਦਰ ਦੁਬੇ ਨੂੰ ਗਿ੍ਫ਼ਤਾਰ ਕੀਤਾ ਗਿਆ |

ਲਸ਼ਕਰ ਦਾ ਚੋਟੀ ਦਾ ਕਮਾਂਡਰ ਉਮਰ ਖਾਂਡੇ ਸਾਥੀ ਸਮੇਤ ਹਲਾਕ

2 ਪੁਲਿਸ ਕਰਮੀਆਂ ਸਮੇਤ ਕਈ ਹੱਤਿਆਵਾਂ 'ਚ ਸੀ ਸ਼ਾਮਿਲ ਸ੍ਰੀਨਗਰ, 16 ਅਕਤੂਬਰ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਉਨ੍ਹਾਂ ਨੇ ਲਸ਼ਕਰ-ਏ-ਤਾਇਬਾ ਦੇ ਹਿੱਟ ਸਕੂਐਡ ਟੀ.ਆਰ.ਐਫ ਦੇ ਚੋਟੀ ਦੇ ਕਮਾਂਡਰ ਉਮਰ ਖਾਂਡੇ ਸਮੇਤ 2 ਅੱਤਵਾਦੀਆਂ ...

ਪੂਰੀ ਖ਼ਬਰ »

ਤਾਲਿਬਾਨ ਨੇ ਇਕ ਸਾਲ ਪਹਿਲਾਂ ਮਾਰੇ ਗਏ ਆਗੂ ਨੂੰ ਬਣਾਇਆ ਪ੍ਰਧਾਨ ਮੰਤਰੀ

ਹੈਬਤੁੱਲਾ ਅਖੁੰਦਜ਼ਾਦਾ ਦੀ ਸਾਲ 2020 'ਚ ਹੋਏ ਆਤਮਘਾਤੀ ਹਮਲੇ 'ਚ ਹੋਈ ਸੀ ਮੌਤ : ਅਮੀਰ-ਅਲ-ਮੁਮਿਨਿਨ ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਸੱਤਾ 'ਤੇ ਪਾਕਿਸਤਾਨ ਦੀ ਫ਼ੌਜ ਤੇ ਖੁਫ਼ੀਆ ਏਜੰਸੀ ਆਈ. ਐਸ. ਆਈ. ਦੇ ਸਹਿਯੋਗ ਅਤੇ ਹਥਿਆਰਾਂ ਦੇ ਜ਼ੋਰ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਫਿਰਕੂ ਹਿੰਸਾ ਦਰਮਿਆਨ ਦੁਰਗਾ ਪੂਜਾ ਸਮਾਪਤ

ਇਕ ਹੋਰ ਸ਼ਰਧਾਲੂ ਮਿ੍ਤਕ ਮਿਲਿਆ-ਕੁੱਲ ਗਿਣਤੀ 5 ਹੋਈ ਢਾਕਾ, 16 ਅਕਤੂਬਰ (ਏਜੰਸੀ)- ਬੰਗਲਾਦੇਸ਼ 'ਚ ਦੁਰਗਾ ਪੂਜਾ ਦੇ ਜਸ਼ਨਾਂ ਦੀ ਸਮਾਪਤੀ ਹੋ ਗਈ ਹੈ, ਜਦਕਿ ਫਿਰਕੂ ਹਿੰਸਾ ਦੌਰਾਨ ਸਨਿਚਰਵਾਰ ਨੂੰ ਇਕ ਹੋਰ ਹਿੰਦੂ ਸ਼ਰਧਾਲੂ ਮਿ੍ਤਕ ਹਾਲਤ 'ਚ ਮਿਲਿਆ | ਅਣਪਛਾਤੇ ਮੁਸਲਿਮ ...

ਪੂਰੀ ਖ਼ਬਰ »

ਧਰਨੇ ਵਾਲੀਆਂ ਥਾਵਾਂ 'ਤੇ ਸੁਰੱਖਿਆ ਪੱਖੋਂ ਹੋਰ ਮਜ਼ਬੂਤ ਪ੍ਰਬੰਧ ਕਰਾਂਗੇ-ਕਿਸਾਨ ਜਥੇਬੰਦੀਆਂ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)- ਸਿੰਘੂ ਬਾਰਡਰ 'ਤੇ ਹੱਤਿਆ ਮਾਮਲੇ 'ਚ ਕਿਸਾਨ ਸੰਗਠਨਾਂ ਨੇ ਕਿਹਾ ਕਿ ਉਹ ਧਰਨੇ ਵਾਲੀਆਂ ਥਾਵਾਂ 'ਤੇ ਸੁਰੱਖਿਆ ਪੱਖੋਂ ਹੋਰ ਮਜ਼ਬੂਤ ਪ੍ਰਬੰਧ ਕਰਨਗੇ | ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ...

ਪੂਰੀ ਖ਼ਬਰ »

15 ਦਲਿਤ ਸੰਗਠਨਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਸਿੰਘੂ ਬਾਰਡਰ 'ਤੇ ਵਿਅਕਤੀ ਦੀ ਹੱਤਿਆ ਕਰਕੇ ਬੈਰੀਕੇਡ 'ਤੇ ਲਾਸ਼ ਟੰਗਣ ਦੇ ਮਾਮਲੇ ਨੂੰ ਲੈ ਕੇ 15 ਦਲਿਤ ਸੰਗਠਨਾਂ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਪੱਤਰ ਸੌਂਪ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਦਿੱਲੀ ਬਾਰਡਰਾਂ ਤੋਂ ਕਿਸਾਨਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ 'ਚ ਦਾਖਲ ਪਟੀਸ਼ਨ 'ਤੇ ਜਲਦ ਸੁਣਵਾਈ ਦੀ ਅਪੀਲ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਵਿਰੋਧ ਸਥਾਨ 'ਤੇ ਨੌਜਵਾਨ ਦੀ ਹੱਤਿਆ ਤੋਂ ਇਕ ਦਿਨ ਬਾਅਦ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਇਸ ਉਸ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਹੈ, ਜਿਸ 'ਚ ...

ਪੂਰੀ ਖ਼ਬਰ »

ਸਿੰਘੂ ਬਾਰਡਰ 'ਤੇ ਦਲਿਤ ਵਿਅਕਤੀ ਦੀ ਕੀਤੀ ਹੱਤਿਆ ਸ਼ਰਮਨਾਕ ਕਾਰਾ-ਮਾਇਆਵਤੀ

ਲਖਨਊ, 16 ਅਕਤੂਬਰ (ਏਜੰਸੀ)- ਬਸਪਾ ਮੁਖੀ ਮਾਇਆਵਤੀ ਨੇ ਕਿਸਾਨ ਧਰਨੇ ਵਾਲੀ ਥਾਂ 'ਤੇ ਦਲਿਤ ਵਿਅਕਤੀ ਦੀ ਕੀਤੀ ਹੱਤਿਆ ਨੂੰ ਸ਼ਰਮਨਾਕ ਕਾਰਾ ਕਰਾਰ ਦਿੰਦਿਆਂ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ | ਉਨ੍ਹਾਂ ਕਿਹਾ ਕਿ ਯਕੀਨਨ ਪੁਲਿਸ ਇਸ ਘਟਨਾ ਨੂੰ ਗੰਭੀਰਤਾ ਨਾਲ ਲਵੇਗੀ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਡੇਂਗੂ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਏਮਜ਼ ਦੇ ਇਕ ਅਧਿਕਾਰੀ ਨੇ ਸਨਿਚਰਵਾਰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਡੇਂਗੂ ਹੋ ਗਿਆ ਹੈ ਪਰ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ | 89 ਸਾਲਾ ਕਾਂਗਰਸੀ ਨੇਤਾ ਨੂੰ ਬੀਤੇ ਦਿਨੀ ਬੁਖਾਰ ਦੇ ਕਾਰਨ ...

ਪੂਰੀ ਖ਼ਬਰ »

ਕੇਰਲ 'ਚ ਭਾਰੀ ਮੀਂਹ ਕਾਰਨ 6 ਮੌਤਾਂ

ਕੋਟਾਯਮ/ਇਦੁਕੀ (ਕੇਰਲਾ), 16 ਅਕਤੂਬਰ (ਏਜੰਸੀ)- ਦੱਖਣ ਅਤੇ ਕੇਂਦਰੀ ਕੇਰਲ ਦੇ ਬਹੁਤ ਸਾਰੇ ਹਿੱਸਿਆਂ 'ਚ ਪਏ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਦੀ ਘਟਨਾਵਾਂ ਕਾਰਨ ਸਨਿਚਰਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਲੋਕ ਲਾਪਤਾ ਹੋ ਗਏ | ਜਿਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX