ਤਾਜਾ ਖ਼ਬਰਾਂ


ਭਾਜਪਾ ਦੀ ਤੀਜੀ ਸੂਚੀ ਜਾਰੀ
. . .  19 minutes ago
ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  46 minutes ago
ਸੰਗਰੂਰ ,27 ਜਨਵਰੀ (ਧੀਰਜ ਪਸ਼ੌਰੀਆ )- ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ 2017 ’ਚ ਸੰਗਰੂਰ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਅੱਜ ਅਮ੍ਰਿਤਸਰ ਵਿਖੇ ਪੰਜਾਬ ...
ਜਲਦੀ ਹੀ ਮੁੱਖ ਮੰਤਰੀ ਚਿਹਰੇ ਲਈ ਇਕ ਨਾਮ ਹੋਵੇਗਾ ਤੁਹਾਡੇ ਸਾਹਮਣੇ - ਰਾਹੁਲ ਗਾਂਧੀ
. . .  about 1 hour ago
ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
. . .  about 2 hours ago
ਅੰਮ੍ਰਿਤਸਰ, 27 ਜਨਵਰੀ-ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ...
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ, 27 ਜਨਵਰੀ- ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਢੁਕਵੀਂਆਂ ਸਾਵਧਾਨੀਆਂ..
ਚੋਣਾਂ ਤੋਂ ਪਹਿਲਾਂ ਸੀ.ਐੱਮ. ਦਾ ਚਿਹਰਾ ਕਰਾਂਗੇ ਐਲਾਨ- ਰਾਹੁਲ ਗਾਂਧੀ
. . .  about 3 hours ago
ਜਲੰਧਰ, 27 ਜਨਵਰੀ - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵਲੋਂ ਪੰਜਾਬ ਚੋਣਾਂ ਲਈ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ...
ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ
. . .  about 3 hours ago
ਜਲੰਧਰ, 27 ਜਨਵਰੀ-ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ...
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 82.62 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
. . .  about 3 hours ago
ਚੰਡੀਗੜ੍ਹ, 27 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ 'ਚੋਂ 26 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 82.62 ਕਰੋੜ ਰੁਪਏ ਦੀ ਕੀਮਤ ਦੀਆਂ...
ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ
. . .  about 3 hours ago
ਜਲੰਧਰ, 27 ਜਨਵਰੀ-ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ
. . .  about 3 hours ago
ਜਲੰਧਰ, 27 ਜਨਵਰੀ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ..
ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ
. . .  about 3 hours ago
ਜਲੰਧਰ, 27 ਜਨਵਰੀ-ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ..
ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ
. . .  about 3 hours ago
ਜਲੰਧਰ, 27 ਜਨਵਰੀ- ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ..
3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ
. . .  about 3 hours ago
ਜਲੰਧਰ, 27 ਜਨਵਰੀ-3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ...
ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ
. . .  about 3 hours ago
ਜਲੰਧਰ, 27 ਜਨਵਰੀ-ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ...
ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ
. . .  about 4 hours ago
ਜਲੰਧਰ, 27 ਜਨਵਰੀ- ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ...
ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ
. . .  about 4 hours ago
ਜਲੰਧਰ, 27 ਜਨਵਰੀ-ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ..
ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ
. . .  about 4 hours ago
ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ...
ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 4 hours ago
ਚੰਡੀਗੜ੍ਹ, 27 ਜਨਵਰੀ- ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ....
ਗੜ੍ਹਸ਼ੰਕਰ ਹਲਕੇ ਤੋਂ 'ਆਪ' ਆਗੂ ਸੁਨੀਲ ਚੌਹਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  about 4 hours ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਹਲਕੇ ਦੇ ਬੀਤ ਖੇਤਰ 'ਚ ਚੰਗਾ ਆਧਾਰ ਰੱਖਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਚੌਹਾਨ ਵਲੋਂ ਗੜ੍ਹਸ਼ੰਕਰ ਹਲਕੇ ਤੋਂ ...
ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੁੱਜੇ ਜਲੰਧਰ
. . .  about 4 hours ago
ਜਲੰਧਰ, 27 ਜਨਵਰੀ (ਸ਼ਿਵ)-ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਲੰਧਰ ਪੁੱਜੇ ਹਨ ਅਤੇ ਵਾਈਟ ਡਾਇਮੰਡ 'ਚ ਸੰਬੋਧਨ ਕਰਨਗੇ...
ਮੋਗਾ ਹਲਕੇ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਭਰੇ ਕਾਗਜ਼
. . .  about 4 hours ago
ਮੋਗਾ, 27 ਜਨਵਰੀ (ਗੁਰਤੇਜ ਸਿੰਘ ਬੱਬੀ) - ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ...
ਹਾਕੀ ਇੰਡੀਆ ਨੇ ਕੀਤਾ ਹਾਕੀ ਪੰਜਾਬ ਨੂੰ ਸਸਪੈਂਡ, ਬਣਾਈ ਤਿੰਨ ਮੈਂਬਰੀ ਐਡਹਾਕ ਕਮੇਟੀ
. . .  about 5 hours ago
ਜਲੰਧਰ, 27 ਜਨਵਰੀ- ਭਾਰਤ ਵਿਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ..
ਅਸੀਂ ਸਾਰੇ ਅਫ਼ਗਾਨਿਸਤਾਨ ਦੇ ਵਿਕਾਸ ਨੂੰ ਲੈ ਕੇ ਚਿੰਤਤ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 27 ਜਨਵਰੀ - ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਸੀ ਕੀ ਖੇਤਰੀ ਸੁਰੱਖਿਆ ਦੇ ਸਬੰਧ ਵਿਚ ਸਾਡੇ ਸਾਰਿਆਂ ਦੀਆਂ ਇਕੋ ਜਿਹੀਆਂ ਚਿੰਤਾਵਾਂ ਅਤੇ ਟੀਚੇ ...
ਅਕਾਲੀ ਦਲ ਨੂੰ ਝਟਕਾ, ਪ੍ਰਦੇਸ਼ ਦੇ ਸੀਨੀਅਰ ਉਪ ਪ੍ਰਧਾਨ ਭਾਜਪਾ 'ਚ ਸ਼ਾਮਿਲ
. . .  about 5 hours ago
ਪਠਾਨਕੋਟ, 27 ਜਨਵਰੀ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਝਟਕਾ ਲੱਗਾ ਹੈ ਜਦੋਂ ਪ੍ਰਦੇਸ਼ ਅਕਾਲੀ ਦਲ (ਬ) ਦੇ ਸੀਨੀਅਰ ਉਪ ਪ੍ਰਧਾਨ ਹਰਦੀਪ ਸਿੰਘ ਕਲੇਰ (ਸ਼੍ਰੋਮਣੀ) ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਿਲ...
ਸਿੱਖ ਜਥੇਬੰਦੀਆਂ ਨੇ ਦੋ ਘੰਟੇ ਲਈ ਹਾਈਵੇਅ ਕੀਤਾ ਜਾਮ
. . .  about 5 hours ago
ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ,ਹਰਜੋਤ ਸਿੰਘ ਚਾਨਾ)- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਫ਼ਦ ਵਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਮੁਲਾਕਾਤ ਅਸਫ਼ਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ 2 ਘੰਟੇ ਦੇ ਲਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਫ਼ਤਹਿਗੜ੍ਹ ਸਾਹਿਬ

ਸ਼੍ਰੋਮਣੀ ਕਮੇਟੀ ਨੂੰ ਕੋਈ ਸੱਦਾ ਹੀ ਨਹੀਂ-ਭਾਈ ਪੰਜੋਲੀ

ਸਰਕਾਰ ਨੇ ਸ਼੍ਰੋਮਣੀ ਕਮੇਟੀ ਦੀ ਮਲਕੀਅਤ ਵਾਲੀ ਜਗ੍ਹਾ 'ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਲਗਾਇਆ ਬੁੱਤ
ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ) - ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਤੇ ਪਹਿਲੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਸਥਾਪਿਤ ਕੀਤਾ ਜਾਣਾ ਇਕ ਚੰਗਾ ਉਦੱਮ ਹੈ, ਪਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਜੁੱਤੀਆਂ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ ਦਾ ਉਦਘਾਟਨ ਕੀਤਾ ਜਾਣਾ ਸਿੱਖ ਮਰਿਆਦਾ ਅਨੁਸਾਰ ਸ਼ੋਭਾ ਨਹੀਂ ਦਿੰਦਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੀ ਸਿੱਖ ਧਰਮ 'ਚ ਵੱਡੀ ਕੁਰਬਾਨੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਇਕੱਤਰਤਾ ਹਾਲ 'ਚ ਸੱਦੀ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਭਾਈ ਪੰਜੋਲੀ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਦੀ ਮਲਕੀਅਤ ਵਾਲੀ ਜਗ੍ਹਾ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ, ਪਰ ਸਮਾਗਮ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਸੱਦਾ ਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ | ਉਨ੍ਹਾਂ ਦੱਸਿਆ ਕਿ 6 ਅਗਸਤ 2020 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਗ ਕਮੇਟੀ ਦੀ ਮੀਟਿੰਗ ਦੌਰਾਨ ਜੋਤੀ ਸਰੂਪ ਮੋੜਾਂ 'ਤੇ ਪਹਿਲੇ ਖ਼ਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਸਥਾਪਿਤ ਕਰਨ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ ਕੰਧ 20 ਫੁੱਟ ਪਿੱਛੇ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਬੁੱਤ ਲਗਾਉਣ ਦਾ ਯੋਜਨਾ ਵੀ ਸ਼੍ਰੋਮਣੀ ਕਮੇਟੀ ਦੀ ਹੀ ਸੀ | ਸਮਾਗਮ ਦੌਰਾਨ ਮੰਚ ਤੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਹਲਕੇ 'ਚ ਕੀਤੇ ਵਿਕਾਸ ਕਾਰਜਾਂ ਸਬੰਧੀ ਵਿਰੋਧੀ ਪਾਰਟੀਆਂ ਨੂੰ ਖੁੱਲ੍ਹੀ ਬਹਿਸ ਲਈ ਸੱਦਾ ਦਿੱਤੇ ਜਾਣ 'ਤੇ ਪ੍ਰਤੀਕ੍ਰਿਆ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਤੇ ਹਲਕਾ ਉਮੀਦਵਾਰ ਜਥੇ. ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਸਰਹਿੰਦ 'ਚ ਚੱਲ ਰਿਹਾ ਸੀਵਰੇਜ ਪਾਉਣ ਦਾ ਪ੍ਰੋਜੈਕਟ 2016 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ ਅਤੇ ਚੋਏ ਦੀ ਸੁੰਦਰੀਕਰਨ ਲਈ ਉਸ ਵੇਲੇ ਦੇ ਮੰਤਰੀ ਸੋਹਣ ਸਿੰਘ ਠੰਡਲ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਨੇੜੇ ਨੀਂਹ ਪੱਥਰ ਵੀ ਰੱਖਿਆ ਗਿਆ ਸੀ, ਪਰ ਸਾਲ 2017 'ਚ ਕਾਂਗਰਸ ਸਰਕਾਰ ਦੀ ਬਣਨ ਕਾਰਨ ਉਹ ਪ੍ਰੋਜੈਕਟ ਮੁਕੰਮਲ ਨਹੀਂ ਹੋ ਸਕੇ ਜਿਨ੍ਹਾਂ ਉੱਪਰ ਹੁਣ ਕਾਂਗਰਸੀ ਆਪਣੀ ਮੋਹਰ ਲਗਾ ਕੇ ਵਾਹੋ-ਵੱਹੀ ਲੱੁਟਣ 'ਚ ਲੱਗੇ ਹੋਏ ਹਨ | ਇਸ ਮੌਕੇ 'ਤੇ ਭਾਈ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਕੁਲਵਿੰਦਰ ਸਿੰਘ ਡੇਰਾ ਜ਼ਿਲ੍ਹਾ ਖ਼ਜ਼ਾਨਚੀ ਅਕਾਲੀ ਜਥਾ, ਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਰਹਿੰਦ, ਬਲਜਿੰਦਰ ਸਿੰਘ ਬੌੜ ਸਾਬਕਾ ਚੇਅਰਮੈਨ, ਬਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ, ਜੈ ਸਿੰਘ ਬਾੜਾ, ਰਵਿੰਦਰ ਸਿੰਘ ਰੂਬੀ ਸਰਹਿੰਦ, ਮਹਿੰਦਰ ਸਿੰਘ ਬਾਗੜੀਆਂ, ਮਨਮੋਹਨ ਸਿੰਘ ਮਕਾਰੋਂਪੁਰ, ਅਮਰਜੀਤ ਸਿੰਘ ਸਾਬਕਾ ਮੈਨੇਜਰ, ਜਥੇ. ਸਵਰਨ ਸਿੰਘ ਗੁਪਾਲੋਂ ਤੇ ਹਰਿੰਦਰ ਸਿੰਘ ਕੁੱਕੀ ਵੀ ਹਾਜ਼ਰ ਸਨ |

ਅਮਲੋਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ, ਅਮਿਤ ਸ਼ਾਹ, ਯੋਗੀ ਦਾ ਪੁਤਲਾ ਫੂਕਿਆ

ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਅੱਜ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ ਅਮਲੋਹ ਵਿਖੇ ਅਮਲੋਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਦੇ ਪੁਤਲੇ ਫੂਕਦੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ...

ਪੂਰੀ ਖ਼ਬਰ »

ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਅਮਲੋਹ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਮਾਨਗੜ੍ਹ ਦੇ ਸਰਪੰਚ ਰਣਧੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਦੀ ਰਸਮ ਅਦਾ ਕੀਤੀ ...

ਪੂਰੀ ਖ਼ਬਰ »

ਕੇਂਦਰੀ ਸੁਰੱਖਿਆ ਬਲਾਂ ਦਾ ਅਧਿਕਾਰ ਖੇਤਰ ਵਧਾਇਆ ਜਾਣਾ ਪੰਜਾਬੀਆਂ ਤੇ ਸਿੱਖ ਕੌਮ ਲਈ ਖ਼ਤਰੇ ਦੀ ਘੰਟੀ - ਮਾਨ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਵਲੋਂ ਕੇਂਦਰੀ ਸੁਰੱਖਿਆ ਬਲਾਂ ਦਾ ਅਧਿਕਾਰ ਖੇਤਰ ਵਧਾਏ ਜਾਣ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਲਈ ਖ਼ਤਰੇ ਦੀ ਘੰਟੀ ਕਰਾਰ ਦਿੱਤਾ ...

ਪੂਰੀ ਖ਼ਬਰ »

ਸ਼੍ਰੋ.ਅ.ਦਲ ਤੇ ਬਸਪਾ ਗੱਠਜੋੜ ਦੀ ਹੋਈ ਮੀਟਿੰਗ

ਖਮਾਣੋਂ, 16 ਅਕਤੂਬਰ (ਮਨਮੋਹਣ ਸਿੰਘ ਕਲੇਰ, ਜੋਗਿੰਦਰਪਾਲ)-ਖਮਾਣੋਂ ਵਿਖੇ ਮੁੱਖ ਚੋਣ ਦਫ਼ਤਰ ਵਿਖੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਇਕ ਮੀਟਿੰਗ ਲਾਲ ਸਿੰਘ ਸੁਲਹਾਣੀ ਜਨਰਲ ਸਕੱਤਰ ਬਸਪਾ ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ...

ਪੂਰੀ ਖ਼ਬਰ »

ਜਸ਼ਨਦੀਪ ਸਿੰਘ ਨੈਸ਼ਨਲ ਹੈਂਡਬਾਲ ਖਿਡਾਰੀ ਦਾ ਕੀਤਾ ਸਨਮਾਨ

ਜਖਵਾਲੀ, 16 ਅਕਤੂਬਰ (ਨਿਰਭੈ ਸਿੰਘ)-ਪਿੰਡ ਪੰਜੋਲੀ ਕਲਾਂ 'ਚ ਜਸ਼ਨਦੀਪ ਸਿੰਘ ਨੈਸ਼ਨਲ ਹੈਂਡਬਾਲ ਖਿਡਾਰੀ ਦਾ ਸਨਮਾਨ ਕੀਤਾ ਗਿਆ ਜੋ ਕਿ ਪਿਛਲੇ ਦਿਨੀਂ ਸਬ ਜੂਨੀਅਰ ਨੈਸ਼ਨਲ ਹੈਂਡਬਾਲ ਟੂਰਨਾਮੈਂਟ 'ਚ ਪੰਜਾਬ ਦੀ ਨੁਮਾਇੰਦਗੀ ਕਰਕੇ ਆਇਆ ਹੈ | ਇਸ ਮੌਕੇ ਜਥੇ. ਕਰਨੈਲ ...

ਪੂਰੀ ਖ਼ਬਰ »

ਸਮੂਹ ਕਿਸਾਨ ਜਥੇਬੰਦੀਆਂ ਤੇ ਸਿੱਖ ਭਾਈਚਾਰੇ ਨੂੰ ਨਿਹੰਗ ਸਿੰਘਾਂ ਦੇ ਹੱਕ 'ਚ ਖੜ੍ਹਨਾ ਚਾਹੀਦਾ-ਛੰਨਾਂ

ਜਖਵਾਲੀ, 16 ਅਕਤੂਬਰ (ਨਿਰਭੈ ਸਿੰਘ)-ਪੰਜਾਬ ਕਿਸਾਨ ਮਜ਼ਦੂਰ ਜਥੇਬੰਦੀ ਛੰਨਾਂ ਦੇ ਸੂਬਾ ਸੇਮਜੀਤ ਸਿੰਘ ਛੰਨਾਂ ਨੇ ਇੱਥੇ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਸਿੰਘੂ ਬਾਰਡਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਏ ਵਿਅਕਤੀ ਨੂੰ ਨਿਹੰਗ ਸਿੰਘਾਂ ...

ਪੂਰੀ ਖ਼ਬਰ »

ਬਰਗਾੜੀ ਵਿਖੇ ਗਿ੍ਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ-ਟਿਵਾਣਾ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਅਗਵਾਈ ਹੇਠ ਬਰਗਾੜੀ ਵਿਖੇ 1 ਜੁਲਾਈ ਤੋਂ ...

ਪੂਰੀ ਖ਼ਬਰ »

ਥਾਣੇਦਾਰ ਤੋਂ ਬੁਲਟ ਮੋਟਰਸਾਈਕਲ ਖੋਹਣ ਵਾਲੇ ਚੋਰ ਖਮਾਣੋਂ ਤੋਂ ਕਾਬੂ

ਖਮਾਣੋਂ, 16 ਅਕਤੂਬਰ (ਜੋਗਿੰਦਰ ਪਾਲ, ਮਨਮੋਹਣ ਸਿੰਘ ਕਲੇਰ) - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਤਾਇਨਾਤ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵਾਸੀ ਪਿੰਡ ਰਾਮਗੜ੍ਹ ਮੰਡਾ ਦੇ ਪੁੱਤਰ ਜਸਕਮਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਥਾਣੇਦਾਰ ...

ਪੂਰੀ ਖ਼ਬਰ »

ਕਾਂਗਰਸ ਤੇ 'ਆਪ' ਛੱਡ ਕੇ ਵੱਡੀ ਗਿਣਤੀ ਲੋਕਾਂ ਦਾ ਸ਼੍ਰੋ.ਅ.ਦਲ ਨਾਲ ਜੁੜਨਾ 2022 ਲਈ ਸ਼ੁੱਭ ਸ਼ਗਨ-ਰਾਜੂ ਖੰਨਾ

ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਹਰ ਰੋਜ ਹੀ ਵੱਡੀ ਗਿਣਤੀ ਲੋਕਾਂ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ 2022 ਲਈ ਸ਼ੁੱਭ ਸ਼ਗਨ ਹੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨਾ ਵੀ ਤੈਅ ਕਰਦਾ ਹੈ | ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਮਾਗਮਾਂ ਦਾ ਬਹਿਸਤਾ ਸਿੰਘ ਨੇ ਕਾਰਡ ਕੀਤਾ ਜਾਰੀ

ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਸੈਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਭਗਵਾਨ ਵਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ 20 ਅਕਤੂਬਰ ਨੂੰ ਅਮਲੋਹ ਦੇ ਵਾਰਡ ਨੰ-6 ਵਿਖੇ ਵਾਲਮੀਕਿ ਧਰਮਸ਼ਾਲਾ ਵਿਖੇ ਮਾਨਵ ਜਾਗਿ੍ਤੀ ਸੰਮੇਲਨ ਕਰਵਾਇਆ ਜਾ ਰਿਹਾ ਹੈ | ਜਿਸ ਦਾ ਕਾਰਡ ਕੈਬਨਿਟ ...

ਪੂਰੀ ਖ਼ਬਰ »

ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰ ਖੇਤਰ ਦਾ ਵਾਧਾ ਕੇਂਦਰ ਸਰਕਾਰ ਵਾਪਸ ਲਵੇ-ਪ੍ਰੋ. ਬਡੂੰਗਰ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ 'ਤੇ ਟੇਢੇ ਤਰੀਕੇ ਨਾਲ ਸ਼ਾਸਨ ਚਲਾਉਣ ਦੀ ਮਨਸ਼ਾ ਤਹਿਤ ਸਰਹੱਦਾਂ ਨੇੜੇ ਦਹਿਸ਼ਤਗਰਦਾਂ ਤੇ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਦਾ ਹਵਾਲਾ ਦੇ ਕੇ ਕੇਂਦਰੀ ਸੁਰੱਖਿਆ ਬਲਾਂ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਫੈਜੁੱਲਾਪੁਰ ਨੇ ਸੋਨ ਤਗਮਾ ਜਿੱਤਣ ਤੇ ਵਿਦਿਆਰਥੀ ਦਾ ਸਨਮਾਨ

ਅਮਲੋਹ, 16 ਅਕਤੂਬਰ (ਰਿਸ਼ੂ ਗੋਇਲ)-ਹਲਕਾ ਅਮਲੋਹ ਅਧੀਨ ਆਉਂਦੇ ਪਿੰਡ ਫੈਜੁੱਲਾਪੁਰ ਦੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਵਲੋਂ ਅੱਜ ਪਿੰਡ ਦੇ ਸਰਪੰਚ ਰਵਿੰਦਰ ਕੌਰ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਦੂਸਰੇ ਸੂਬਿਆਂ ਦੀ ਤਰ੍ਹਾਂ ਪੰਜਾਬ ਅੰਦਰ ਵੀ ਜਾਤੀ ਵਿਤਕਰਾ ਜਾਰੀ-ਵਿਜੇ ਸਾਂਪਲਾ

ਜਖਵਾਲੀ, 16 ਅਕਤੂਬਰ (ਨਿਰਭੈ ਸਿੰਘ)-ਸਿੰਘੂ ਬਾਰਡਰ ਤੇ ਜੋ ਕਾਰਵਾਈ ਹੋਈ, ਉਹ ਬਹੁਤ ਹੀ ਮੰਦਭਾਗੀ ਹੈ | ਜਿਸ ਦੌਰਾਨ ਇਕ ਵਿਅਕਤੀ ਦੀ ਜਾਨ ਚਲੀ ਗਈ ਤੇ ਪਰਿਵਾਰ ਰੋਟੀ ਤੋਂ ਵਾਂਝਾ ਹੋ ਗਿਆ | ਇਹ ਪ੍ਰਗਟਾਵਾ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਦੇ ਚੇਅਰਮੈਨ ਵਿਜੇ ਸਾਂਪਲਾ ਨੇ ...

ਪੂਰੀ ਖ਼ਬਰ »

ਦੋਸ਼ੀ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਹਟਾਉਣ ਦੀ ਕੀਤੀ ਮੰਗ

ਖਮਾਣੋਂ, 16 ਅਕਤੂਬਰ (ਜੋਗਿੰਦਰ ਪਾਲ)-ਅੱਜ ਖਮਾਣੋਂ ਬਲਾਕ ਦੇ ਕਿਸਾਨ ਆਗੂਆਂ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਰਾਣਵਾਂ ਵਿਖੇ ਇਕੱਠੇ ਹੋਏ | ਇਸ ਮੌਕੇ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ 'ਚ ਨੌਜਵਾਨ ਨੂੰ 20 ਸਾਲ ਕੈਦ

ਬਸੀ ਪਠਾਣਾਂ, 16 ਅਕਤੂਬਰ (ਰਵਿੰਦਰ ਮੌਦਗਿਲ)-ਲਗਪਗ 11 ਮਹੀਨੇ ਪਹਿਲਾਂ ਦਰਜ ਹੋਏ ਨਬਾਲਗ ਨਾਲ ਜਬਰ- ਜਨਾਹ ਦੇ ਮਾਮਲੇ 'ਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ 20 ਸਾਲਾ ਨੌਜਵਾਨ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜੱਜ ਨੇ ਦੋਸ਼ੀ ਨੂੰ ਕੁੱਲ 22 ਹਜ਼ਾਰ ਜੁਰਮਾਨੇ ਦੇ ਨਾਲ-ਨਾਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ-ਸਲਾਣਾ, ਭੱਲਾ, ਪਜਨੀ

ਅਮਲੋਹ, 16 ਸਤੰਬਰ (ਕੇਵਲ ਸਿੰਘ)-ਪੰਜਾਬ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦਾ ਵਿਕਾਸ ਜਿਹੜਾ ਕਾਂਗਰਸ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ, ਹੋਰਨਾਂ ਸਰਕਾਰਾਂ ਨਹੀਂ ਕਰਵਾ ਸਕੀਆਂ, ਉੱਥੇ ਹੀ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਸੂਬੇ ਦੇ ਲੋਕਾਂ ਲਈ ਵੱਖ-ਵੱਖ ਭਲਾਈ ...

ਪੂਰੀ ਖ਼ਬਰ »

ਸ੍ਰੀ ਸ਼ੰਕਰ ਡਰਾਮਾਟਿਕ ਕਲੱਬ ਖਮਾਣੋਂ ਤੇ ਵਿਧਾਇਕ ਜੀ.ਪੀ. ਨੇ ਅਧਿਆਪਕ ਮਨੈਲਾ ਦਾ ਕੀਤਾ ਸਨਮਾਨ

ਖਮਾਣੋਂ, 16 ਅਕਤੂਬਰ (ਮਨਮੋਹਨ ਸਿੰਘ ਕਲੇਰ)-ਸ੍ਰੀ ਸ਼ੰਕਰ ਡਰਾਮਾਟਿਕ ਕਲੱਬ ਖਮਾਣੋਂ ਵਲੋਂ ਅੱਜ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਖਮਾਣੋਂ ਦੁਸਹਿਰਾ ਗਰਾੳਾੂਡ 'ਚ ਰੰਗਾ-ਰੰਗ ਪ੍ਰੋਗਰਾਮ ਦੌਰਾਨ ਗੁਰਪ੍ਰੀਤ ਸਿੰਘ ਜੀ.ਪੀ ਹਲਕਾ ਵਿਧਾਇਕ ਬਸੀ ਪਠਾਣਾਂ ਵਿਸ਼ੇਸ਼ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ 'ਚ ਮਨਾਇਆ ਵਿਸ਼ਵ ਖ਼ੁਰਾਕ ਦਿਵਸ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਦੇ ਫੂਡ ਟੈਕਨੌਲੋਜੀ ਵਿਭਾਗ ਵਲੋਂ ਵਿਸ਼ਵ ਖ਼ੁਰਾਕ ਦਿਵਸ ਮਨਾਇਆ ਗਿਆ | ਜਿਸ 'ਚ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੋਸਟਰ ਪ੍ਰਦਰਸ਼ਨੀ ਲਗਾਈ ਗਈ ਅਤੇ ਕੁਇਜ਼ ਮੁਕਾਬਲਿਆਂ 'ਚ ਹਿੱਸਾ ਲਿਆ | ਕਾਲਜ ਦੇ ...

ਪੂਰੀ ਖ਼ਬਰ »

ਆਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ

ਜਖਵਾਲੀ, 16 ਅਕਤੂਬਰ (ਨਿਰਭੈ ਸਿੰਘ)-ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸੁਰਭੀ ਮਲਿਕ ਅਤੇ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਚਨਾਰਥਲ ਕਲਾਂ ਡਾ. ਰਮਿੰਦਰ ਕੌਰ ਦੀ ਅਗਵਾਈ 'ਚ ਚਨਾਰਥਲ ਕਲਾਂ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਵਿਧਾਇਕ ਜੀ.ਪੀ. ਵਲੋਂ ਖੇਡ ਗਰਾਊਾਡ 'ਚ ਓਪਨ ਜਿੰਮ ਲਗਾਉਣ ਦਾ ਐਲਾਨ

ਖਮਾਣੋਂ, 16 ਅਕਤੂਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ 'ਚ ਸ੍ਰੀ ਸ਼ੰਕਰ ਡਰਾਮਟਿਕ ਕਲੱਬ ਵਲੋਂ ਮਨਾਏ ਗਏ ਦੁਸਹਿਰੇ ਸਮਾਗਮ ਦੌਰਾਨ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਸਥਾਨਕ ਖੇਡ ਮੈਦਾਨ 'ਚ ਇਕ ਓਪਨ ਜਿੰਮ ਲਗਾਉਣ ਦਾ ਐਲਾਨ ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਦੋ ਲੱਖ ਮੀਟਿ੍ਕ ਟਨ ਤੋਂ ਟੱਪੀ-ਸੰਦੀਪ ਹੰਸ

ਪਟਿਆਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਆਮਦ ਅੰਦਰ ਹੁਣ ਕਾਫ਼ੀ ਤੇਜ਼ੀ ਆ ਗਈ ਹੈ | ਇਸ ਬਾਰੇ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚ 2 ਲੱਖ 3 ਹਜ਼ਾਰ 624 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ ...

ਪੂਰੀ ਖ਼ਬਰ »

ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਨੇ ਵਿਜੈਇੰਦਰ ਸਿੰਗਲਾ ਨੂੰ ਸੌਂਪਿਆ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ) - ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵਲੋ ਇੰਜੀ. ਦਿਲਪ੍ਰੀਤ ਸਿੰਘ ਲੋਹਟ ਸੀਨੀਅਰ ਉਪ ਚੇਅਰਮੈਨ, ਇੰਜ. ਰਾਜਿੰਦਰ ਕੁਮਾਰ ਗੌੜ ...

ਪੂਰੀ ਖ਼ਬਰ »

ਅਮਲੋਹ 'ਚ ਦੁਰਗਾ ਪੂਜਾ ਸੰਮਤੀ ਨੇ ਕੱਢੀ ਸ਼ੋਭਾ ਯਾਤਰਾ

ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਦੁਰਗਾ ਪੂਜਾ ਸੰਮਤੀ ਅਮਲੋਹ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਰਣਦੀਪ ਸਿੰਘ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਦੇ ਦਫ਼ਤਰ ਅੱਗੇ ਪਹੁੰਚਣ ਤੇ ਕਾਂਗਰਸੀਆ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਰਾਮ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਹਲਕਾ ਵਿਧਾਇਕ ਜੀ.ਪੀ ਨੂੰ ਕੀਤਾ ਸਨਮਾਨਿਤ

ਖਮਾਣੋਂ, 15 ਅਕਤੂਬਰ (ਜੋਗਿੰਦਰ ਪਾਲ)-ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾਂ ਨੂੰ ਅੱਜ ਦਸਹਿਰੇ ਮੌਕੇ ਸ਼ੰਕਰ ਡ੍ਰਾਮਾਟਿਕ ਕਲੱਬ ਖਮਾਣੋਂ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਨੇ ਹਲਕਾ ਵਿਧਾਇਕ ਜੀ.ਪੀ ਤੋਂ ਓਪਨ ਜਿੰਮ ਦੀ ਮੰਗ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੇ ਫਲੈਕਸ ਬੋਰਡ ਪਾੜੇ ਜਾਣ 'ਤੇ, ਆਗੂਆਂ ਨੇ ਕੀਤੀ ਕਾਰਵਾਈ ਦੀ ਮੰਗ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਦੁਸਹਿਰੇ ਦੇ ਤਿਉਹਾਰ ਮੌਕੇ ਭਾਰਤੀ ਜਨਤਾ ਪਾਰਟੀ ਵਲੋਂ ਮੁਬਾਰਕਾਂ ਦੇ ਲਗਾਏ ਫਲੈਕਸ ਬੋਰਡ ਨੂੰ ਪਾੜੇ ਜਾਣ 'ਤੇ ਸਰਹਿੰਦ ਮੰਡਲ ਦੇ ਪ੍ਰਧਾਨ ਅੰਕੁਰ ਸ਼ਰਮਾ ਨੇ ਪੁਲਿਸ ਤੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ...

ਪੂਰੀ ਖ਼ਬਰ »

ਸਰਹੱਦੀ ਸੂਬਿਆਂ 'ਚ ਬੀ.ਐਸ.ਐਫ਼ ਦੇ ਅਧਿਕਾਰ ਖੇਤਰ 'ਚ ਵਾਧਾ ਕਰਨ ਦੀ ਭਾਜਪਾ ਨੇ ਕੀਤੀ ਪ੍ਰਸੰਸਾ

ਫ਼ਤਹਿਗੜ੍ਹ ਸਾਹਿਬ, 14 ਅਕਤੂਬਰ (ਬਲਜਿੰਦਰ ਸਿੰਘ) - ਕੇਂਦਰ ਸਰਕਾਰ ਵਲੋਂ ਪੰਜਾਬ ਸਮੇਤ ਸਰਹੱਦੀ ਸੂਬਿਆਂ ਵਿਚ ਬੀ.ਐਸ.ਐਫ਼. ਦੇ ਅਧਿਕਾਰ ਖੇਤਰ ਵਿਚ 50 ਕਿੱਲੋਮੀਟਰ ਤੱਕ ਵਾਧਾ ਕੀਤੇ ਜਾਣ ਦੀ ਪ੍ਰਸੰਸਾ ਕਰਦਿਆਂ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਕਿ ਪੰਜਾਬ ਨੂੰ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਬਲਾਕ ਖਮਾਣੋਂ ਦੀ ਹੋਈ ਮੀਟਿੰਗ

ਖਮਾਣੋਂ, 15 ਅਕਤੂਬਰ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)- ਸੰਯੁਕਤ ਕਿਸਾਨ ਮੋਰਚਾ ਬਲਾਕ ਖਮਾਣੋਂ ਦੀ ਅਹਿਮ ਮੀਟਿੰਗ ਗੁਰਦੁਆਰਾ ਖਮਾਣੋਂ ਮੇਲੇ ਵਾਲੀ ਵਿਖੇ ਹੋਈ | ਜਿਸ 'ਚ ਸੰਯੁਕਤ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਵਲੋਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX