ਤਾਜਾ ਖ਼ਬਰਾਂ


ਗ੍ਰਾਮ ਪੰਚਾਇਤ ਦੇ ਰੁਪਏ ਦੇ ਫੰਡਾਂ ਵਿਚ ਗਬਨ ਕਰਨ ਦੇ ਦੋਸ਼ਾਂ ਤਹਿਤ ਕਈਆਂ 'ਤੇ ਮਾਮਲਾ ਹੋਇਆ ਦਰਜ
. . .  38 minutes ago
ਚੰਡੀਗੜ੍ਹ, 26 ਮਈ - ਵਿਜੀਲੈਂਸ ਬਿਊਰੋ ਨੇ ਕੋਟਲਾ ਸੁਲੇਮਾਨ ਦੇ 2 ਸਾਬਕਾ ਸਰਪੰਚਾਂ, ਬੀ.ਡੀ.ਪੀ.ਓ. ਫ਼ਤਹਿਗੜ੍ਹ ਸਾਹਿਬ ਦੇ 2 ਜੇ.ਈ. ਅਤੇ ਗ੍ਰਾਮ ਪੰਚਾਇਤ ਦੇ 2.86 ਕਰੋੜ ਰੁਪਏ ਦੇ...
ਸੁਨਾਮ ਨੇੜੇ ਹੋਏ ਸੜਕ ਹਾਦਸੇ ’ਚ ਮਾਂ - ਪੁੱਤਰ ਦੀ ਮੌਤ,ਪਰਿਵਾਰ ਦੇ ਦੋ ਜੀਅ ਗੰਭੀਰ ਜ਼ਖ਼ਮੀ
. . .  47 minutes ago
ਸੁਨਾਮ ਊਧਮ ਸਿੰਘ ਵਾਲਾ,26 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਸੁਨਾਮ ਪਟਿਆਲਾ ਸੜਕ ’ਤੇ ਹੋਏ ਹਾਦਸੇ ’ਚ ਮਾਂ-ਪੁੱਤਰ ਦੀ ਮੌਤ...
ਕੇਂਦਰੀ ਮਾਡਰਨ ਜੇਲ੍ਹ 'ਚੋਂ ਫਿਰ ਮਿਲੇ ਮੋਬਾਈਲ ਫ਼ੋਨ
. . .  about 1 hour ago
ਫ਼ਰੀਦਕੋਟ, 26 ( ਜਸਵੰਤ ਪੁਰਬਾ ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ | ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 5 ਮੋਬਾਈਲ,...
ਇਜ਼ਰਾਈਲ ਦੇ ਰੱਖਿਆ ਮੰਤਰੀ ਅਗਲੇ ਹਫ਼ਤੇ ਭਾਰਤ ਦਾ ਕਰਨਗੇ ਦੌਰਾ
. . .  about 2 hours ago
ਨਵੀਂ ਦਿੱਲੀ, 26 ਮਈ - ਇਜ਼ਰਾਈਲ ਦੇ ਰੱਖਿਆ ਮੰਤਰੀ ਦੁਵੱਲੇ ਰੱਖਿਆ ਸਬੰਧਾਂ ਨੂੰ ਵਧਾਉਣ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ |....
ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 2 hours ago
ਐੱਸ.ਏ.ਐੱਸ. ਨਗਰ, 26 ਮਈ, (ਤਰਵਿੰਦਰ ਸਿੱਘ ਬੈਨੀਪਾਲ) - ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ...
ਕੁਪਵਾੜਾ ਐਨਕਾਊਂਟਰ : ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾ ਕੰਮ ਜਾਰੀ
. . .  about 2 hours ago
ਕੁਪਵਾੜਾ, 26 ਮਈ - ਕੁਪਵਾੜਾ ਐਨਕਾਊਂਟਰ ਵਿਚ ਤਿੰਨ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਹੋਏ ਸਨ। ਫ਼ਿਲਹਾਲ...
ਸੇਨੇਗਲ - ਹਸਪਤਾਲ ਵਿਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ
. . .  about 3 hours ago
ਡਾਕਰ, 26 ਮਈ - ਪੱਛਮੀ ਸੇਨੇਗਾਲੀਜ਼ ਸ਼ਹਿਰ ਟਿਵਾਓਨੇ ਵਿਚ ਇਕ ਹਸਪਤਾਲ ਵਿਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
. . .  about 11 hours ago
ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
ਮੰਤਰੀ ਨਾਲ ਮੀਟਿੰਗ ਦੇ ਸੱਦੇ ਪਿਛੋਂ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  1 day ago
ਜਲੰਧਰ, 25 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਖੰਡ ਮਿੱਲਾਂ ਵੱਲ ...
ਬੈਂਗਲੌਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਬੈਂਗਲੋਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ .....
ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਲਈ ਪ੍ਰਸ਼ਾਸਕਾਂ ਦੀ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ
. . .  1 day ago
ਨਵੀਂ ਦਿੱਲੀ, 25 ਮਈ (ਏ.ਐਨ.ਆਈ)- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਹਾਕੀ ਇੰਡੀਆ ਲਈ ਤਿੰਨ ਮੈਂਬਰੀ 'ਪ੍ਰਸ਼ਾਸਕਾਂ ਦੀ ਕਮੇਟੀ' (ਸੀਓਏ) ਨਿਯੁਕਤ ਕੀਤੀ ...
ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਦੀਪਕ ਪੂਨੀਆ
. . .  1 day ago
ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਕੀਤੀ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ-ਅੱਤਵਾਦੀਆਂ ਨੇ ਅੱਜ ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਗੋਲੀਬਾਰੀ ਕੀਤੀ।
ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ |
. . .  1 day ago
ਨਵੀਂ ਦਿੱਲੀ, 25 ਮਈ: ਉੱਤਰਾਖੰਡ ਦੇ ਟਿਹਰੀ ਗੜ੍ਹਵਾਲ.....
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ
. . .  1 day ago
ਨਵੀਂ ਦਿੱਲੀ, 25 ਮਈ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ.......
ਜੰਮੂ ਅਤੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਹੋਈ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ: ਬਡਗਾਮ ਜ਼ਿਲੇ ਦੇ ਚਦੂਰਾ ਇਲਾਕੇ ......
ਆਸਾਮ ਵਿੱਚ ਭਾਰੀ ਮੀਂਹ ਕਾਰਨ ਲੱਖਾਂ ਲੋਕ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 25 ਮਈ-ਆਸਾਮ ਵਿੱਚ ਭਾਰੀ ਮੀਂਹ ਕਾਰਨ 5.8 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਲੋਕਾਂ ਲਈ 345 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ...
ਵਿਦੇਸ਼ੀ ਜਾਨਵਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਤਸਕਰੀ ਕਰਦਾ ਨੌਜਵਾਨ ਕਾਬੂ
. . .  1 day ago
ਨਵੀਂ ਦਿੱਲੀ, 25 ਮਈ: ਚਾਲਬਾਵੀਆ ਜੰਕਸ਼ਨ 'ਤੇ ਚੰਭਾਈ ਪੁਲਿਸ ਨੇ ਅੱਜ 28 ਸਾਲਾ ....
ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਪਲਰੀਵੱਟਮ ਪੁਲਿਸ ਨੇ ਹਿਰਾਸਤ ਵਿੱਚ ਲਿਆ
. . .  1 day ago
ਨਵੀਂ ਦਿੱਲੀ, 25 ਮਈ: ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਅੱਜ ਪਲਰੀਵੱਟਮ ਪੁਲਿਸ ਨੇ ਕਥਿਤ
ਐਨ.ਆਈ.ਏ ਕੋਰਟ ਨੇ ਕਿਹਾ ਕਿ ਯਾਸੀਨ ਮਲਿਕ 'ਚ ਕੋਈ ਸੁਧਾਰ ਨਹੀਂ ਹੋਇਆ, ਮਹਾਤਮਾ ਨੂੰ ਨਹੀਂ ਬੁਲਾ ਸਕਦੇ
. . .  1 day ago
ਨਵੀਂ ਦਿੱਲੀ (ਭਾਰਤ),25 ਮਈ (ਏਐਨਆਈ)-ਵਿਸ਼ੇਸ਼ ਐਨ.ਆਈ.ਏ ਜੱਜ ਪ੍ਰਵੀਨ ਸਿੰਘ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 40ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
. . .  1 day ago
ਨਵੀਂ ਦਿੱਲੀ, 25 ਮਈ: ਪ੍ਰਧਾਨ ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ......
ਸੰਸਦੀ ਅਤੇ ਵਿਧਾਨ ਸਭਾ ਹਲਕੀਆਂ ਦੀਆਂ ਉਪ ਚੋਣਾਂ ਹੋਣਗੀਆਂ 23 ਜੂਨ 2022 ਨੂੰ
. . .  1 day ago
ਨਵੀਂ ਦਿੱਲੀ, 25 ਮਈ : ਪੰਜਾਬ, ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਝਾਰਖੰਡ......
ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਮੁਅੱਤਲ
. . .  1 day ago
ਚੰਡੀਗੜ੍ਹ, 25 ਮਈ-ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨਾਂ ਤਕਨੀਕੀ ਪ੍ਰਵਾਨਗੀ ਦੇ ਖ਼ਰੀਦਣ ਦੇ ਮਾਮਲੇ 'ਚ ਕੀਤੀ ਗਈ ਅਣਗਹਿਲੀ ਨੂੰ ਮੁੱਖ ਰੱਖਦੇ ਹੋਏ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  1 day ago
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਸੰਯੁਕਤ ਕਿਸਾਨ ਮੋਰਚੇ ਵਲੋਂ 16 ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦਾ ਬਕਾਇਆ ਲੈਣ ਲਈ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਫਗਵਾੜਾ ਜੀ.ਟੀ.ਰੋਡ 'ਤੇ ਚਾਰ ਘੰਟੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਕੱਤਕ ਸੰਮਤ 553

ਖੰਨਾ / ਸਮਰਾਲਾ

ਖੰਨਾ ਵਿਚ ਕਿਸਾਨ ਸਭਾ ਵਲੋਂ ਪ੍ਰਧਾਨ ਮੰਤਰੀ ਸਮੇਤ ਤਿੰਨ ਮੁੱਖ ਮੰਤਰੀਆਂ ਦੇ ਪੁਤਲੇ ਸਾੜੇ ਗਏ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਯੂ.ਪੀ. ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਦੇ ਪੁਤਲੇ ਫੂਕੇ ਗਏ ¢ ਇਸ ਮੌਕੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਕੇਂਦਰੀ ਕਮੇਟੀ ਮੈਂਬਰ ਸੰਯੁਕਤ ਕਿਸਾਨ ਸਭਾ ਅਤੇ ਜਥੇਦਾਰ ਹਰਚੰਦ ਸਿੰਘ ਰਤਨਹੇੜੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਕੱਲੀ ਕਿਸਾਨ ਮਜਦੂਰ ਵਿਰੋਧੀ ਨਹੀਂ ਬਲਕਿ ਦੇਸ਼ ਦੇ ਹਰ ਵਰਗ ਦੀ ਵਿਰੋਧੀ ਸਰਕਾਰ ਹੈ ¢ਜਿਸ ਦੇ ਰਾਜ ਅੰਦਰ ਕਾਰੋਬਾਰ ਤਬਾਹ ਹੋਏ ਹਨ ਅਤੇ ਬੇਰੁਜਗਾਰੀ ਵਧੀ ਹੈ¢ ਪੰਜਾਬ ਦੇ ਕਿਸਾਨਾਂ ਵਲੋਂ ਮਈ-ਜੂਨ 2020 ਤੋਂ ਆਰੰਭੇ ਗਏ ਤੇ ਹੁਣ ਤੱਕ ਦਿੱਲੀ ਦੀਆਂ ਸਰਹੱਦਾਂ ਸਮੇਤ ਸਮੁੱਚੇ ਦੇਸ਼ ਵਿਚ ਫੈਲ ਚੁੱਕੇ ਕਿਸਾਨਾਂ ਦੇ ਪੁਰਅਮਨ ਜਾਨ-ਹੀਲਵੇਂ ਸੰਘਰਸ਼ ਦਾ ਨਿਪਟਾਰਾ ਕਰਨ ਪ੍ਰਤੀ ਮੋਦੀ ਸਰਕਾਰ ਦੀ ਮੁਜਰਮਾਨਾ ਹਠਧਰਮੀ ਨੇ ਇਸ ਸਰਕਾਰ ਦੇ ਲੋਕ ਦੋਖੀ ਕਿਰਦਾਰ ਨੂੰ ਪੂਰੀ ਤਰ੍ਹਾਂ ਬੇਪਰਦਾ ਕਰ ਦਿੱਤਾ ਹੈ¢ ਇਸ ਲੰਬੇ ਘੋਲ ਦੌਰਾਨ 700 ਦੇ ਕਰੀਬ ਕਿਸਾਨਾਂ ਵਲੋਂ ਸ਼ਹੀਦੀਆਂ ਪਾ ਜਾਣ ਦੇ ਬਾਵਜੂਦ ਇਹ ਕਾਰਪੋਰੇਟ ਪੱਖੀ ਸਰਕਾਰ ਕਿਸਾਨਾਂ ਦੀਆਂ ਪੂਰੀ ਤਰ੍ਹਾਂ ਜਾਇਜ਼ ਮੰਗਾਂ ਦਾ ਨਿਬੇੜਾ ਕਰਨ ਦੀ ਥਾਂ ਉਲਟਾ ਖੇਤੀ ਜਿਣਸਾਂ ਦੀ ਵਿੱਕਰੀ ਸਬੰਧੀ ਨਿੱਤ ਨਵੀਆਂ ਅੜਚਣਾਂ ਖੜ੍ਹੀਆਂ ਕਰਕੇ ਕਿਸਾਨਾਂ ਦੀਆਂ ਮੁਸੀਬਤਾਂ ਵਿਚ ਨਿਰੰਤਰ ਵਾਧਾ ਕਰਦੇ ਜਾਣ 'ਚ ਉਤਾਰੂ ਦਿਖਾਈ ਦਿੰਦੀ ਹੈ ਅਤੇ ਬਦਲਾਖੋਰੀ ਦੀ ਪਹੁੰਚ ਅਪਣਾ ਰਹੀ ਹੈ¢ ਇਸ ਮੌਕੇ ਰਾਜ ਕੁਮਾਰ ਜੈਨੀਵਾਲ ਹਲਕਾ ਇੰਚਾਰਜ ਵਿਧਾਨ ਸਭਾ ਖੰਨਾ, ਦਵਿੰਦਰ ਕੌਰ ਇਕੋਲਾਹਾ, ਵਰਿੰਦਰ ਕੌਰ ਬੇਦੀ, ਕਾਮਰੇਡ ਹਵਾ ਸਿੰਘ, ਕਾਮਰੇਡ ਹਰਨੇਕ ਸਿੰਘ, ਨਾਜ਼ਰ ਸਿੰਘ ਢਿੱਲੋਂ, ਲਵਪ੍ਰੀਤ ਸਿੰਘ ਇਕੋਲਾਹਾ, ਪਿ੍ੰਸੀਪਲ ਰਣਬੀਰ ਸਿੰਘ, ਗੁਰਚਰਨ ਸਿੰਘ, ਸ਼ਾਂਤੀ ਲਾਲ, ਦਿਲਪ੍ਰੀਤ ਸਿੰਘ ਢਿੱਲੋਂ, ਸੁਰਿੰਦਰ ਬਾਵਾ, ਬਲਬੀਰ ਸਿੰਘ ਸੁਹਾਵੀ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ, ਜਗਦੀਸ਼ ਸਿੰਘ ਸਲੋਦੀ, ਰਾਜਿੰਦਰ ਸਿੰਘ, ਮਾਸਟਰ ਰਾਜਵੀਰ ਸਿੰਘ ਲਿਬੜਾ, ਸ਼ਕੀਲ ਅਹਿਮਦ, ਇਮਰਾਨ ਕੁਰੈਸ਼ੀ, ਫਰੋਜ਼ ਆਲਮ, ਅਬਦੁਲ ਲਤੀਫ਼, ਸਲਮਾਨ, ਛੋਟੇ ਖਾਨ, ਗੁਰਪਾਲ਼ ਸਿੰਘ, ਗੁਰਮਿੰਦਰ ਸਿੰਘ, ਵਿਕਰਮਜੀਤ ਸਿੰਘ ਦੇਵਗਨ, ਗੁਰਪਾਲ ਸਿੰਘ, ਗੁਲਮੋਹਰ ਸਿੰਘ, ਹਰਦੇਵ ਸਿੰਘ, ਬਲਦੇਵ ਸਿੰਘ ਕਾਲੀਰਾਓ, ਪ੍ਰਗਟ ਸਿੰਘ ਭੱਟੀਆਂ, ਹਰੀ ਸਿੰਘ, ਵਿੱਕੀ ਕੁਮਾਰ, ਅਮਿਤ, ਬਿੱਟੂ, ਗੁਰਜੀਤ ਸਿੰਘ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ |
ਰਾਮਗੜ੍ਹ ਸਰਦਾਰਾਂ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਰਾਮਗੜ੍ਹ ਸਰਦਾਰਾਂ 'ਚ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਤਾਰ ਸਿੰਘ ਚੋਮੋਂ ਦੀ ਦੇਖ-ਰੇਖ ਹੇਠ ਰਾਵਣ ਦੀ ਬਜਾਏ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ¢ ਇਸ ਮੌਕੇ ਪਿ੍ੰਸੀਪਲ ਜਗਜੀਤ ਸਿੰਘ, ਨਾਜਰ ਸਿੰਘ, ਬਿੰਦਰ ਸਿੰਘ, ਮੁਕੇਸ਼ ਸਿੰਗਲਾ, ਸੁਖਜਿੰਦਰ ਸਿੰਘ, ਸਿੰਦਰ ਸਿੰਘ, ਕੁਲਸਰਨ ਸਿੰਘ, ਸੋਹਣਜੀਤ ਸਿੰਘ, ਮਨਜੋਤ ਸਿੰਘ, ਰਣਧੀਰ ਸਿੰਘ, ਰਾਜੂ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਨੇ ਸ਼ਿਰਕਤ ਕੀਤੀ |
ਬੀ.ਕੇ.ਯੂ. ਵਲੋਂ ਬੀਜਾ ਦੇ ਮੇਨ ਚੌਂਕ ਵਿਚ ਕਿਸਾਨਾਂ ਨੇ ਪੁਤਲੇ ਫੂਕੇ
ਬੀਜਾ, (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀ.ਕੇ.ਯੂ ਰਾਜੇਵਾਲ ਵਲੋਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਭਾਜਪਾ ਦੇ ਮੰਤਰੀਆਂ ਦੇ ਪੁਤਲੇ ਰਜਿੰਦਰ ਸਿੰਘ ਕੋਟ ਪਨੈਚ ਅਤੇ ਪ੍ਰਗਟ ਸਿੰਘ ਪਨੈਚ ਦੀ ਅਗਵਾਈ ਵਿਚ ਫੂਕੇ ਗਏ¢ ਇਸ ਮੌਕੇ ਸਰਪੰਚ ਭਗਵੰਤ ਸਿੰਘ ਮਾਂਗਟ ਮੰਡਿਆਲਾ ਕਲਾਂ, ਸਰਪੰਚ ਸਰਬਜੀਤ ਸਿੰਘ ਮੰਡਿਆਲਾ ਖ਼ੁਰਦ, ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਧਾਨ ਗੁਰਦੀਪ ਸਿੰਘ ਮਿੱਠੂ ਜਟਾਣਾ, ਨੇਤਰ ਸਿੰਘ ਨਾਗਰਾ, ਬਲਵੰਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ, ਭਿੰਦਰ ਸਿੰਘ ਬੀਜਾ ਸੀਨੀਅਰ ਆਗੂ, ਸਾਬਕਾ ਸਰਪੰਚ ਦਲਵੀਰ ਸਿੰਘ ਕੋਟ ਪਨੈਚ, ਪੰਚ ਦਰਬਾਰਾ ਸਿੰਘ ਕੋਟ ਪਨੈਚ, ਜਰਨੈਲ ਸਿੰਘ, ਸੈਕਟਰੀ ਸੁਖਦੇਵ ਸਿੰਘ ਮਾਂਗਟ, ਅਜੈਬ ਸਿੰਘ ਗੱਗੜ ਮਾਜਰਾ, ਮੁਖ਼ਤਿਆਰ ਸਿੰਘ ਧਮੋਟ, ਹਰਪਾਲ ਸਿੰਘ ਰੁਪਾਲੋਂ, ਬਹਾਲ ਸਿੰਘ ਬਗ਼ਲੀ ਕਲਾਂ, ਕੁਲਵਿੰਦਰ ਸਿੰਘ ਰੁਪਾਲੋਂ, ਗੁਰਪਿੰਦਰ ਸਿੰਘ ਅਜਲੌਦ, ਬਿਕਰਮਜੀਤ ਸਿੰਘ ਮੈਨੇਜਰ ਹਰਬੰਸਪੁਰਾ, ਬਲਦੇਵ ਸਿੰਘ, ਰਣਜੀਤ ਸਿੰਘ ਕੋਟ ਪਨੈਚ, ਕਾਲਾ ਕੁਲਾਰ, ਕੈਪਟਨ ਸੁਖਰਾਜ ਸਿੰਘ ਸ਼ੇਰਗਿੱਲ ਸਰਪੰਚ ਬੀਜਾ, ਕਿਸਾਨ ਆਗੂ ਰਣਜੋਧ ਸਿੰਘ ਰੁਪਾਲੋਂ, ਭਿੰਦਰ ਸਿੰਘ, ਮਨਦੀਪ ਸਿੰਘ ਨਾਗਰਾ, ਕਾਮਰੇਡ ਅਵਤਾਰ ਸਿੰਘ ਭੱਟੀਆਂ, ਸੁਖਦੇਵ ਸਿੰਘ ਭੱਟੀਆਂ, ਹਰਜਿੰਦਰ ਸਿੰਘ ਕੋਟ ਸੇਖੋਂ, ਭੁਪਿੰਦਰ ਪਾਲ ਸਿੰਘ ਕਿਸ਼ਨਗੜ੍ਹ, ਗੁਰਮੇਲ ਸਿੰਘ ਸਿਹੌੜਾ, ਗੁਰਪ੍ਰੀਤ ਸਿੰਘ ਗੁਰੀ ਧਮੋਟ, ਹਰਪਾਲ ਸਿੰਘ ਰੂਪਾ, ਕੁਲਵਿੰਦਰ ਸਿੰਘ ਪੂਰਬਾ, ਅਜਮੇਰ ਸਿੰਘ ਪੋਲੀ, ਬਹਾਲ ਸਿੰਘ ਨਾਗਰਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੌਜੂਦ ਸਨ¢
ਭਾਕਿਯੂ ਏਕਤਾ ਤੇ ਕਿਸਾਨਾਂ ਨੇ ਰਾੜਾ ਸਾਹਿਬ 'ਚ ਮੋਦੀ, ਸ਼ਾਹ, ਯੋਗੀ ਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਕਸਬਾ ਰਾੜਾ ਸਾਹਿਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਤੇ ਕਾਰਪੋਰੇਟ ਕੰਪਨੀਆਂ ਦੇ ਪੁਤਲੇ ਫੂਕੇ ਗਏ, ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਸਾਮਰਾਜੀ ਕੰਪਨੀਆਂ ਤੇ ਕਾਰਪੋਰੇਟਾਂ ਨੂੰ ਦੇਸ਼ ਦੇ ਸਾਰੇ ਸਰਕਾਰੀ ਅਦਾਰੇ ਵੇਚ ਰਿਹਾ ਹੈ ਤੇ ਹੁਣ ਜ਼ਮੀਨਾਂ 'ਤੇ ਅੱਖ ਰੱਖਣ ਜਾ ਰਹੀ, ਜਿਸ ਤਹਿਤ ਇਹ ਕਾਨੂੰਨ ਲਿਆ ਰਹੀ ਹੈ, ਕਿਸਾਨ ਲਗਾਤਾਰ ਸੰਘਰਸ਼ਾਂ ਦੇ ਅਖਾੜੇ ਵਿਚ ਹਨ | ਪਰ ਸਰਕਾਰ ਦੇ ਗ੍ਰਹਿ ਮੰਤਰੀ ਦੇ ਬੇਟੇ ਵਲੋਂ ਕਿਸਾਨਾਂ ਤੇ ਗੱਡੀਆਂ ਚਾੜ੍ਹ ਕੇ ਤੇ ਗੋਲੀਆਂ ਮਾਰ ਕੇ 5 ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ¢ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਲਈ, ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ ਕਾਨੂੰਨ ਰੱਦ ਕਰਵਾਉਣ ਲਈ 18 ਅਕਤੂਬਰ ਨੂੰ 10 ਵਜੇ ਤੋਂ 4 ਵਜੇ ਤੱਕ ਸਾਰੇ ਭਾਰਤ ਵਿਚ ਰੇਲਾਂ ਜਾਮ ਕੀਤੀਆ ਜਾ ਰਹੀਆ ਹਨ ਅਤੇ ਲਖੀਮਪੁਰ (ਯੂ.ਪੀ.) 'ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਵੀ ਹੁਸੈਨੀ ਬਾਰਡਰ ਤੇ ਜਲ ਪ੍ਰਵਾਹ ਕਰਕੇ ਸ਼ਰਧਾਂਜਲੀ ਭੇਟ ਕੀਤੀਆਂ ਜਾਣਗੀਆਂ | ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਪਰਮਵੀਰ ਸਿੰਘ ਘਲੋਟੀ ਬਲਾਕ ਕਨਵੀਨਰ, ਪਿ੍ੰ: ਜਗਮੀਤ ਸਿੰਘ ਕਲਾਹੜ, ਮਾ. ਰਾਜਿੰਦਰ ਸਿੰਘ ਸਿਆੜ੍ਹ, ਰਵਨਦੀਪ ਸਿੰਘ ਘਲੋਟੀ, ਮਨਪ੍ਰੀਤ ਸਿੰਘ ਘਣਗਸ, ਬਲਦੇਵ ਜ਼ੀਰਖ, ਜੱਸਾ ਗਿੱਦੜੀ, ਦਲਜੀਤ ਸਿੰਘ ਘੁਡਾਣੀ, ਹਰਦੇਵ ਸਿੰਘ ਜਰਗੜੀ, ਹਰਕੀਰਤ ਸਿੰਘ, ਹਰਜੀਤ ਸਿੰਘ, ਹਾਕਮ ਸਿੰਘ ਜਰਗੜੀ, ਜਸਪ੍ਰੀਤ ਸਿੰਘ ਰੋੜੀਆ, ਨਿਰਮਲ ਸਿੰਘ, ਸਿੰਦਰ ਸਿੰਘ, ਮਨੋਹਰ ਮੋਨੀ ਤੇ ਗੁਲਜ਼ਾਰ ਸਿੰਘ ਤੇ ਹੋਰ ਕਿਸਾਨ-ਮਜ਼ਦੂਰ ਅਤੇ ਔਰਤਾਂ ਸ਼ਾਮਲ ਹੋਈਆਂ |
 
ਕਿਸਾਨ ਅੰਦੋਲਨ ਦੇ ਸਮਰਥਨ ਵਿਚ ਮੋਦੀ, ਸ਼ਾਹ ਤੇ ਤੋਮਰ ਦੇ ਪੁਤਲੇ ਫੂਕੇ ਗਏ
ਖੰਨਾ, (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਖੰਨਾ ਦੇ ਸਮਰਾਲਾ ਚੌਂਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਪੁਤਲੇ ਫੂਕੇ ¢ ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ, ਦੁਕਾਨਦਾਰਾਂ, ਮਜ਼ਦੂਰਾਂ ਤੋਂ ਇਲਾਵਾ ਕਿਸਾਨ ਔਰਤਾਂ ਵੱਡੀ ਗਿਣਤੀ ਵਿਚ ਆਦਿ ਹਾਜ਼ਰ ਸਨ¢ ਇਸ ਮੌਕੇ ਕਿਸਾਨ-ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਸੰਯੁਕਤ ਅਕਾਲੀ ਦਲ ਦੇ ਨੇਤਾ ਸੁਖਵੰਤ ਸਿੰਘ ਟਿੱਲੂ, ਸੰਦੀਪ ਸਿੰਘ ਰੁਪਾਲੋਂ, ਦਲਜੀਤ ਸਿੰਘ ਸਵੈਚ ਨੋਲੜੀ ਅਤੇ ਹਰਮਿੰਦਰ ਸਿੰਘ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੜੀਅਲ ਰਵੱਈਏ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ¢ ਇਸ ਮੌਕੇ ਕਸ਼ਮੀਰਾ ਸਿੰਘ, ਅਵਤਾਰ ਸਿੰਘ, ਗੁਰਮੇਲ ਸਿੰਘ, ਗੁਰਸਿਰਮਨਜੀਤ ਸਿੰਘ, ਹਰਚੰਦ ਸਿੰਘ, ਰਛਪਾਲ ਸਿੰਘ, ਜਗਦੀਸ਼ ਸਿੰਘ, ਸੁਰਿੰਦਰ ਬਾਵਾ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਬਲਬੀਰ ਸਿੰਘ, ਜਤਿੰਦਰ ਸਿੰਘ, ਗੁਰਦਿਆਲ ਸਿੰਘ, ਕੈਪਟਨ ਨੰਦ ਲਾਲ, ਮੁਖ਼ਤਿਆਰ ਸਿੰਘ, ਹਰਮਿੰਦਰ ਸਿੰਘ, ਮੋਹਣ ਸਿੰਘ, ਸਤਵਿੰਦਰ ਸਿੰਘ, ਦਰਸ਼ਨ ਸਿੰਘ, ਅੰਮਿ੍ਤਪਾਲ ਸਿੰਘ ਵਾਲੀਆ, ਗਗਨਦੀਪ ਕੌਰ ਕਾਲੀਰਾਓ, ਅਰਵਿੰਦਰ ਕੌਰ, ਹੀਮਨਪ੍ਰੀਤ ਕੌਰ, ਅਮਨਦੀਪ ਸਿੰਘ, ਕੁਲਦੀਪ ਸਿੰਘ, ਬੁੱਧ ਸਿੰਘ, ਦੀਦਾਰ ਸਿੰਘ, ਹਵਾ ਸਿੰਘ, ਨਿਰਮਲ ਸਿੰਘ, ਸੁੱਖੀ ਰਤਨਪਾਲੋਂ, ਗੁਰਦਿਆਲ ਸਿੰਘ ਭੱਟੀਆਂ ਆਦਿ ਹਾਜ਼ਰ ਸਨ ¢
ਬੀ. ਕੇ. ਯੂ. ਕਾਦੀਆਂ ਵਲੋਂ ਮੋਦੀ, ਯੋਗੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ
ਸਮਰਾਲਾ, (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਘੁਲਾਲ ਟੋਲ ਪਲਾਜ਼ਾ ਵਿਖੇ ਖੇਤੀ ਕਾਨੰੂਨਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਅਤੇ ਲਖੀਮਪੁਰ ਵਿਖੇ ਵਾਪਰੇ ਦੁਖਤ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਜੈ ਮਿਸ਼ਰਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੱਟੜ, ਯੋਗੀ, ਤੋਮਰ ਤੇ ਕਾਰਪੋਰੇਟ ਘਰਾਣਿਆਂ ਦੇ ਮੁਖੀ ਅੰਡਾਨੀ, ਅੰਬਾਨੀਆਂ ਦੇ ਪੁਤਲੇ ਫੂਕ ਕੇ ਰੋਸ ਵਿਖਾਵਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ¢ ਅੱਜ ਰੋਸ ਵਿਖਾਵਾ ਕਰਨ ਮੌਕੇ ਮੋਹਣ ਸਿੰਘ ਬਾਲਿਓਾ ਪ੍ਰਧਾਨ ਬਲਾਕ ਮਾਛੀਵਾੜਾ, ਨਵਰੋਜ ਸਿੰਘ ਰੋਜੀ ਉਟਾਲਾਂ ਬਲਾਕ ਪ੍ਰਧਾਨ ਸਮਰਾਲਾ, ਮਨਪ੍ਰੀਤ ਰੋਹਲੇ ਜਨਰਲ ਸਕੱਤਰ, ਮਨਪ੍ਰੀਤ ਸਿੰਘ ਘੁਲਾਲ, ਗੁਰਜੀਤ ਸਿੰਘ ਗੜ੍ਹੀ, ਗੁਰਮੀਤ ਸਿੰਘ ਗੜ੍ਹੀ, ਬਹਾਦਰ ਸਿੰਘ ਰੋਹਲੇ, ਸਵਰਨ ਸਿੰਘ ਘੁਲਾਲ, ਪ੍ਰੀਤ ਘੁਲਾਲ, ਬਲਜਿੰਦਰ ਸਿੰਘ ਹਰਿਓਾ, ਕੁਲਦੀਪ ਸਿੰਘ ਗੜ੍ਹੀ, ਡਾ. ਗੱਗੂ ਘੁਲਾਲ, ਗੁਰਮੁੱਖ ਸਿੰਘ ਢੰਡੇ, ਉਜਾਗਰ ਸਿੰਘ ਚਹਿਲਾਂ, ਹਰਪ੍ਰੀਤ ਸਿੰਘ ਘੁਲਾਲ , ਤੇਜਵੰਤ ਸਿੰਘ ਬਾਲਿਓਾ, ਸਰਪੰਚ ਕਿਰਨਦੀਪ ਸਿੰਘ ਬਾਲਿਓਾ, ਸੱਤੀ ਉਟਾਲਾਂ, ਪ੍ਰੇਮ ਸਿੰਘ ਢੰਡੇ ਅਤੇ ਗੁਰਤੇਜ ਸਿੰਘ ਬਾਲਿਓਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਵੀ ਸ਼ਾਮਲ ਸਨ |

ਮੋਦੀ ਸਮੇਤ ਕਈ ਭਾਜਪਾ ਆਗੂਆਂ ਦਾ ਫੂਕਿਆ ਪੁਤਲਾ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਸ਼ਹਿਰ ਦੇ ਦੁਸਹਿਰਾ ਗਰਾਊਾਡ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਮੋਦੀ ਦਾ ਦੁਸਹਿਰਾ ਮਨਾਉਂਦਿਆਂ ਹੋਇਆ, ਉਸਦਾ ਪੁਤਲਾ ਫੂਕਿਆ ਗਿਆ, ਜੋ ਕਿ ਨੇਕੀ ਅਤੇ ਬਦੀ ਦੀ ਜਿੱਤ ਦਾ ਪ੍ਰਤੀਕ ਹੈ | ਪ੍ਰਾਚੀਨ ਕਾਲ ਤੋਂ ਲੋਕ ਰਾਵਣ ਦੇ ਪੁਤਲੇ ਫੂਕਦੇ ਹੀ ਆ ਰਹੇ ਹਨ, ਪਰ ਕਾਰਪੋਰੇਟ ਘਰਾਣੇ ਤੇ ਉਨ੍ਹਾਂ ਦੀ ਚਹੇਤੀ ਮੋਦੀ ਸਰਕਾਰ ਰਾਵਣ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੀ ਹੈ | ਦੁਸਹਿਰੇ ਦੇ ਤਿਉਹਾਰ ਨੂੰ ਮਨਾਉਂਦਿਆਂ ਇਸੇ ਕਰਕੇ ਰਾਵਣ ਰੂਪੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ, ਲੋਕਾਂ ਦੇ ਭਰਵੇਂ ਇਕੱਠ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ¢ ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਜਗਦੀਸ਼ ਰਾਏ ਬੌਬੀ, ਕੇਵਲ ਸਿੰਘ ਮੰਜਾਲੀਆ, ਗੁਰਦੇਵ ਸਿੰਘ ਮੰਜਾਲੀਆ, ਕਸ਼ਮੀਰ ਸਿੰਘ, ਮਨਮੋਹਨ ਸਿੰਘ ਖੇੜਾ, ਨਿਰੰਜਨ ਸਿੰਘ ਨੂਰ ਇੰਦਰਜੀਤ ਸਿੰਘ ਸੈਣੀ, ਸਟੂਡੈਂਟ ਫੈਡਰੇਸ਼ਨ ਦੇ ਦੀਪਕ ਕੁਮਾਰ, ਮਨਦੀਪ ਸਿੰਘ, ਭਾਵਿਸ਼ ਮਹਾਤੋ, ਰੋਸ਼ਨ ਕੁਮਾਰ, ਅਮਰਜੀਤ ਸਿੰਘ ਬਾਲਿਓ, ਪਰਮਜੀਤ ਸਿੰਘ ਜਮਹੂਰੀ ਕਿਸਾਨ ਸਭਾ ਪੰਜਾਬ, ਨਿੰਦਾ ਮਾਛੀਵਾੜਾ, ਦਰਸ਼ਨ ਸਿੰਘ ਮਾਂਗਟ, ਕਰਮਜੀਤ ਸਿੰਘ ਅਡਿਆਣਾ ਆਦਿ ਸ਼ਾਮਲ ਸਨ |
ਡੇਹਲੋਂ ਵਿਖੇ ਕਿਸਾਨਾਂ ਵਲੋਂ ਰੋਸ ਮਾਰਚ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਲਿਜਾ ਕੇ ਕਸਬਾ ਡੇਹਲੋਂ ਦੇ ਮੁੱਖ ਚੌਂਕ ਵਿਚ ਸਾੜਿਆ ਗਿਆ | ਅੱਜ ਪ੍ਰੋਗਰਾਮ ਦੀ ਪ੍ਰਧਾਨਗੀ ਕਰਮਜੀਤ ਕੌਰ ਨਾਰੰਗਵਾਲ, ਰਣਜੀਤ ਕੌਰ ਗੁੱਜਰਵਾਲ ਤੇ ਪਰਮਜੀਤ ਕੌਰ ਜੜਤੌਲੀ ਨੇ ਕੀਤੀ¢ ਇਸ ਬੋਲਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾਕਟਰ ਜਸਵਿੰਦਰ ਸਿੰਘ ਕਾਲਖ, ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਕਿਸੇ ਤਰ੍ਹਾਂ ਖ਼ਤਮ ਕਰਨਾ ਚਾਹੁੰਦੀ ਹੈ | ਇਸ ਸਮੇਂ ਅਮਨਦੀਪ ਕੌਰ, ਕੁਲਜੀਤ ਕੌਰ ਗਰੇਵਾਲ, ਜਸਵੀਰ ਕੌਰ, ਮੋਨਿਕਾ ਢਿੱਲੋਂ, ਜਗਦੀਸ਼ ਕੌਰ, ਪਰਮਜੀਤ ਕੌਰ, ਦਰਸਨ ਕੌਰ, ਸੁਖਮਿੰਦਰ ਕੌਰ ਰਾਣੀ, ਸਰਬਜੀਤ ਕੌਰ, ਕਰਮਜੀਤ ਕੌਰ, ਕਿਰਨਜੀਤ ਕੌਰ, ਸੁਖਮਨਪ੍ਰੀਤ ਕੌਰ, ਗਗਨਦੀਪ ਕੌਰ, ਕੁਲਦੀਪ ਕੌਰ, ਗੁਰਮੀਤ ਕੌਰ, ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ, ਅਮਰਜੀਤ ਸਿੰਘ ਸਹਿਜ਼ਾਦ, ਧਰਮਿੰਦਰ ਸਿੰਘ, ਕੰਵਰਪਾਲ ਸਿੰਘ ਛਪਾਰ, ਬਲਵਿੰਦਰ ਸਿੰਘ ਜੱਗਾ, ਸ਼ਿੰਦਰਪਾਲ ਸਿੰਘ ਬੱਲੋਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ, ਗੁਰਦੇਵ ਸਿੰਘ ਆਸੀ, ਸ਼ਵਿੰਦਰ ਸਿੰਘ ਤਲਵੰਡੀ, ਕੁਲਵੰਤ ਸਿੰਘ ਮੋਹੀ, ਸਿਕੰਦਰ ਸਿੰਘ ਹਿੰਮਾਯੂਪੁਰ, ਰਘਵੀਰ ਸਿੰਘ ਆਸੀ, ਦਵਿੰਦਰ ਸਿੰਘ, ਗੁਲਜ਼ਾਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਬਿੱਕਰ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ, ਨਛੱਤਰ ਸਿੰਘ, ਮੋਹਣਜੀਤ ਸਿੰਘ, ਮਾਸਟਰ ਗੁਰਨਾਮ ਸਿੰਘ, ਸੁਖਦੇਵ ਸਿੰਘ ਭੋਮਾ, ਡਾ. ਪਿ੍ਤਪਾਲ ਸਿੰਘ ਗੁੱਜਰਵਾਲ, ਗੁਰਦੇਵ ਸਿੰਘ, ਗੁਰਜੀਤ ਸਿੰਘ ਪੰਮੀ, ਕਰਮ ਸਿੰਘ ਗਰੇਵਾਲ਼, ਡਾ. ਅਵਤਾਰ ਸਿੰਘ ਲਸਾੜਾ, ਡਾ. ਭਗਵੰਤ ਸਿੰਘ, ਡਾ. ਹਰਬੰਸ ਸਿੰਘ, ਡਾ. ਸੁਮੀਤ ਸਿੰਘ ਸਰਾਂ, ਬਲਜੀਤ ਸਿੰਘ, ਨੰਬਰਦਾਰ ਨਿਰਭੈ ਸਿੰਘ, ਮਨਜੀਤ ਸਿੰਘ ਸ਼ੰਕਰ, ਗੁਰਤਾਜ ਸਿੰਘ ਆਦਿ ਹਾਜ਼ਰ ਸਨ |
ਸੰਯੁਕਤ ਕਿਸਾਨ ਮੋਰਚੇ ਵਲੋਂ ਪਾਇਲ ਵਿਖੇ ਭਾਜਪਾ ਆਗੂਆਂ ਦੇ ਫੂਕੇ ਪੁਤਲੇ
ਘ/ਨਿਜ਼ਾਮਪੁਰ)-ਸਥਾਨਕ ਦਾਣਾ ਮੰਡੀ ਦੇ ਨੇੜੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਯੂਥ ਕਿਸਾਨ ਮੋਰਚਾ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਮੋਰਚੇ ਦੇ ਪ੍ਰਧਾਨ ਬੂਟਾ ਸਿੰਘ ਰਾਏਪੁਰ ਤੇ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਜੱਗੀ ਚਣਕੋਈਆਂ ਦੀ ਅਗਵਾਈ ਵਿਚ ਭਾਜਪਾ ਆਗੂਆਂ ਨਰਿੰਦਰ ਮੋਦੀ, ਅਮਿਤ ਸ਼ਾਹ, ਟੋਨੀ ਮਿਸਰਾ, ਮਨੋਹਰ ਲਾਲ ਖੱਟਰ ਆਦਿ ਦੇ ਪੁਤਲੇ ਫੂਕੇ ਗਏ¢ ਇਸ ਤੋਂ ਬਾਅਦ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿਚ ਸੈਂਕੜੇ ਕਿਸਾਨ, ਨੌਜਵਾਨਾਂ ਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਿਰਕਤ ਕੀਤੀ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਪ੍ਰਧਾਨ ਬੂਟਾ ਸਿੰਘ ਰਾਏਪੁਰ, ਬੀ.ਕੇ.ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਸੂਬਾ ਜਰਨਲ ਸਕੱਤਰ ਜਗਜੀਤ ਸਿੰਘ ਜੱਗੀ ਚਣਕੋਈਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਜੇਕਰ ਕਿਸਾਨ ਹੀ ਨਾ ਰਿਹਾ ਤਾਂ ਪੰਜਾਬ ਦਾ ਹਰ ਵਰਗ ਤਬਾਹ ਹੋ ਜਾਵੇਗਾ¢ ਇਸ ਰੈਲੀ ਨੂੰ ਜਸਵੀਰ ਕੌਰ ਸਾਬਕਾ ਸਰਪੰਚ ਰਾਏਪੁਰ, ਰਣਜੀਤ ਸਿੰਘ ਮਾਂਗਟ, ਅਮਰਜੀਤ ਸਿੰਘ ਸਾਬਕਾ ਸਰਪੰਚ ਸਿਹੌੜਾ, ਜ਼ਿਲ੍ਹਾ ਪ੍ਰਧਾਨ ਪ੍ਰੋ. ਅਮਰਪਰੀਤ ਸਿੰਘ ਬਰਮਾਲੀਪੁਰ, ਪਿ੍ਤਪਾਲ ਸਿੰਘ ਕੋਟਲੀ, ਹਰਿੰਦਰ ਸਿੰਘ ਮੂੰਗੀ, ਆੜ੍ਹਤੀ ਸੁਖਵਿੰਦਰ ਸਿੰਘ ਸੁੱਖਾ ਕਰੌਦੀਆਂ, ਰਿੰਮੀ ਘੁਡਾਣੀ ਨੇ ਵੀ ਸੰਬੋਧਨ ਕੀਤਾ¢ ਇਸ ਮੌਕੇ ਹਰਪਾਲ ਸਿੰਘ ਪਾਲਾ ਬਰਮਾਲੀਪੁਰ, ਅਵਤਾਰ ਸਿੰਘ ਰਣਦਿਉ, ਹਰਿੰਦਰਪਾਲ ਸਿੰਘ ਹਨੀ ਸਰਪੰਚ ਘੁਡਾਣੀ ਕਲਾਂ, ਵਿੱਕੀ ਬੀਜਾ, ਪ੍ਰਧਾਨ ਕੇਸਰ ਸਿੰਘ, ਬਿੱਲਾ ਧਮੋਟ, ਰੋਮੀ ਬਾਬਾ ਧਮੋਟ, ਦਵਿੰਦਰ ਸਿੰਘ ਭੰਗੂ, ਜਗਵੀਰ ਸਿੰਘ ਜੱਗਾ, ਤੇਜਿੰਦਰ ਸਿੰਘ ਸਿਹੌੜਾ, ਡਾ. ਸੁਰਿੰਦਰ ਸਿੰਘ ਸਾਹਪੁਰ, ਗੁਰਜੀਤ ਸਿੰਘ ਸਿੱਧੂਪੁਰ, ਅਮਰਪਾਲ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਵਿੱਕੀ ਧਮੋਟ, ਗੁਰਮੁਖ ਸਿੰਘ,ਬਲਜੀਤ ਸਿੰਘ ਚਣਕੋਈਆ, ਪਰਦੀਪ ਸਿੰਘ, ਦੀਰਾ ਸਰਪੰਚ ਮੰਡਿਆਲਾ ਕਲਾਂ ਸਮੇਤ ਅਨੇਕਾਂ ਆਗੂ ਤੇ ਵਰਕਰ ਹਾਜ਼ਰ ਸਨ¢
ਬੀ. ਕੇ. ਯੂ. ਸਿੱਧੂਪੁਰ ਨੇ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ
ਸਮਰਾਲਾ, (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਮਰਾਲਾ ਨੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ ਐੱਸ. ਡੀ. ਐੱਮ. ਦਫ਼ਤਰ ਦੇ ਸਾਹਮਣੇ ਮੋਦੀ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ | ਇਸ ਮੌਕੇ ਕਿਸਾਨ ਜਥੇਬੰਦੀ ਦੇ ਵੱਖ-ਵੱਖ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਘਿਣਾਉਣੇ ਕਾਰਜਾਂ ਨੂੰ ਰੱਜ ਕੇ ਕੋਸਿਆ | ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਆਖ਼ਰੀ ਸਾਹ ਤੱਕ ਕਿਸਾਨ ਵਾਪਸ ਕਰਵਾ ਕੇ ਹੀ ਕਿਸਾਨ ਜਥੇਬੰਦੀਆਂ ਆਪਣੇ ਸਾਂਝੇ ਤਿਉਹਾਰਾਂ 'ਚ ਖ਼ੁਸ਼ੀਆਂ ਮਨਾਉਣਗੇ | ਉਨ੍ਹਾਂ ਕਿਹਾ ਭਾਜਪਾ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਕਿਸਾਨ ਜਥੇਬੰਦੀਆਂ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਣਗੀਆਂ | ਇਸ ਮੌਕੇ ਤਿਰਬਤ ਸਿੰਘ, ਹਰਪ੍ਰੀਤ ਸਿੰਘ ਬਾਲਿਉ, ਗਿਆਨ ਸਿੰਘ ਮੁਸ਼ਕਾਬਾਦ, ਰਵਿੰਦਰ ਸਿੰਘ ਬੰਗਲੀ-ਕਲਾਂ, ਜਸਪ੍ਰੀਤ ਸਿੰਘ, ਉਤਮ ਸਿੰਘ, ਮਨਮੋਹਨ ਸਿੰਘ, ਸਵਰਨ ਸਿੰਘ, ਕਰਮਜੀਤ ਸਿੰਘ, ਗੁਰਨਾਮ ਸਿੰਘ, ਜਸਦੇਵ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਕਿਸਾਨ ਹਾਜ਼ਰ ਸਨ |
ਪਿੰਡ ਤੱਖਰਾਂ ਵਿਚ ਮੋਦੀ ਦਾ ਪੁਤਲਾ ਫੂਕਿਆ ਗਿਆ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਕਿਸਾਨ ਸੰਘਰਸ਼ ਮੋਰਚੇ ਵਲੋਂ ਦਿੱਤੇ ਸੱਦੇ 'ਤੇ ਨਜ਼ਦੀਕੀ ਪਿੰਡ ਤੱਖਰਾਂ ਵਿਚ ਨਗਰ ਨਿਵਾਸੀਆਂ ਨੇ ਕਿਸਾਨ ਮੋਰਚੇ ਦਾ ਸਮਰਥਨ ਕਰਦਿਆਂ ਪਿੰਡ ਵਿਚ ਇਕੱਤਰ ਹੋ ਕੇ ਲੋਕਾਂ ਨੇ ਪਹਿਲਾਂ ਮੋਦੀ ਦਾ ਪੁਤਲਾ ਬਣਾਇਆ ਤੇ ਫਿਰ ਨਗਰ ਨਿਵਾਸੀਆਂ ਨੇ ਉਸ ਪੁਤਲੇ ਨੂੰ ਅਗਨ ਭੇਟ ਕਰਕੇ ਸਾੜਿਆ ਤੇ ਕਿਸਾਨ ਮੋਰਚਾ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾਏ ਗਏ | ਇਸ ਮੌਕੇ ਇਕੱਤਰ ਨਗਰ ਨਿਵਾਸੀਆਂ ਵਿਚ ਬਾਰਾ ਸਿੰਘ, ਕਰਨੈਲ ਸਿੰਘ ਬਿੱਟੂ, ਲੰਬੜਦਾਰ ਅਵਤਾਰ ਸਿੰਘ ਤਾਰੀ, ਬਾਬਾ ਅਮਰ ਸਿੰਘ, ਮਿਸਤਰੀ ਹੁਕਮ ਸਿੰਘ, ਲਛਮਣ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ ਸਮੇਤ ਹੋਰ ਕਈ ਸਥਾਨਕ ਨਿਵਾਸੀ ਹਾਜ਼ਰ ਸਨ |
ਪਿੰਡ ਜਟਾਣਾ ਦੇ ਕਿਸਾਨ ਤੇ ਮਜ਼ਦੂਰਾਂ ਵਲੋਂ ਮੋਦੀ ਦਾ ਪੁਤਲਾ ਫੂਕਿਆ
ਬੀਜਾ, (ਅਵਤਾਰ ਸਿੰਘ ਜੰਟੀ ਮਾਨ)-ਖੇਤੀ ਕਾਨੰੂਨਾਂ ਦੇ ਖ਼ਿਲਾਫ਼ ਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਸੰਘਰਸ਼ ਕਰਨ ਵਾਲੇ ਸੰਯੁਕਤ ਮੋਰਚੇ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਕੇ ਦਸਹਿਰਾ ਨਾ ਮਨਾਉਣ ਦਾ ਐਲਾਨ ਕੀਤਾ ਗਿਆ ਸੀ¢ ਇਸ ਦੇ ਤਹਿਤ ਪਿੰਡ ਜਟਾਣਾ ਦੇ ਕਿਸਾਨਾਂ, ਸੰਘਰਸ਼ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ¢ ਇਸ ਸਮੇਂ ਆਗੂ ਹਰਿੰਦਰ ਸਿੰਘ ਗੋਲਾ ਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ¢ ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਸੰਯੁਕਤ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ ਕੇਂਦਰ ਸਰਕਾਰ¢ ਇਸ ਮੌਕੇ ਤੇ ਵੱਡੀ ਗਿਣਤੀ ਵਿਚ ਸਮੂਹ ਨਗਰ ਨਿਵਾਸੀ ਤੇ ਪਿੰਡ ਵਾਸੀ ਤੇ ਬੱਚਿਆਂ ਸਮੇਤ ਹਾਜ਼ਰ ਸਨ¢
<br/>

ਸ਼ਹਿਰ ਦੇ ਵਿਕਾਸ ਲਈ ਖ਼ਰਚੇ 5 ਕਰੋੜ, ਖੇਡ ਸਟੇਡੀਅਮ ਤੇ ਹੋਰ ਲੱਗਣਗੇ 10 ਲੱਖ- ਵਿਧਾਇਕ ਲਖਵੀਰ ਸਿੰਘ

ਮਲੌਦ, 16 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮਲੌਦ ਵਿਖੇ ਸਮਾਗਮ ਦੌਰਾਨ ਭਰਵੇਂ ਇਕੱਠ ਨੂੰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਸੂਬਾ ਸਕੱਤਰ ਕੁਲਬੀਰ ਸਿੰਘ ਸੋਹੀਆ, ਚੇਅਰਮੈਨ ਕਮਲਜੀਤ ਸਿੰਘ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 220 ਬੋਤਲਾਂ ਸਮੇਤ 2 ਕਾਰ ਸਵਾਰ ਵਿਅਕਤੀ ਕੀਤੇ ਕਾਬੂ

ਖੰਨਾ, 16 ਅਕਤੂਬਰ (ਮਨਜੀਤ ਧੀਮਾਨ)-ਸੀ.ਆਈ.ਏ. ਸਟਾਫ਼ ਖੰਨਾ ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ 2 ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕਰ ਕੇ 220 ਬੋਤਲਾਂ ਬਰਾਮਦ ਕੀਤੀਆਂ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਖੰਨਾ ਦੇ ਇੰਚਾਰਜ ਸਬ-ਇੰਸਪੈਕਟਰ ਸਿਕੰਦਰ ਸਿੰਘ ਨੇ ...

ਪੂਰੀ ਖ਼ਬਰ »

ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਅਧਿਕਾਰੀਆਂ ਨੇ ਕੀਤੀ ਚੈਕਿੰਗ

ਮਲੌਦ 16 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਬਾਹਰਲੇ ਸੂਬਿਆਂ ਤੋਂ ਝੋਨੇ ਨੂੰ ਪੰਜਾਬ ਵਿੱਚ ਵਿਕਣ ਤੋਂ ਰੋਕਣ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸਰਮਾ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ...

ਪੂਰੀ ਖ਼ਬਰ »

ਮਾਫ਼ੀਆ ਰਾਜ ਦੇ ਖਾਤਮੇ ਲਈ ਲੋਕ ਇਨਸਾਫ਼ ਪਾਰਟੀ ਨੂੰ ਜਿਤਾਓ-ਬੈਂਸ

ਲੁਧਿਆਣਾ, 16 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਲਿਪ ਯੂਥ ਵਿੰਗ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਵਲੋਂ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵਿਧਾਨ ਸਭਾ ਹਲਕਾ ਗਿੱਲ ਵਿਚ ...

ਪੂਰੀ ਖ਼ਬਰ »

ਇੰਟਰਨੈੱਟ ਟੈਲੀਫ਼ੋਨ ਦੀ ਤਾਰ ਚੌਥੀ ਵਾਰ ਚੋਰੀ

ਖੰਨਾ, 16 ਅਕਤੂਬਰ (ਮਨਜੀਤ ਸਿੰਘ ਧੀਮਾਨ)-ਸ਼ਹਿਰ ਦੇ ਵਾਰਡ ਨੰਬਰ 5 ਨਿਊ ਨਰੋਤਮ ਨਗਰ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਇੰਟਰਨੈੱਟ ਟੈਲੀਫ਼ੋਨ ਦੀ ਤਾਰ ਚੌਥੀ ਵਾਰ ਚੋਰੀ ਕਰ ਲਈ | ਤਾਰ ਚੋਰੀ ਹੋਣ ਦੀ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਮੁਹੱਲਾ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਸਰੋਏ ਗੋਤ ਦੇ ਵਡੇਰਿਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਕੁਲਾਹੜ ਵਿਖੇ 24 ਨੂੰ

ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਪੰਜਾਬ ਦੇ ਪ੍ਰਸਿੱਧ 'ਸਰੋਏ' ਗੋਤ ਦੇ ਵਡੇਰਿਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਸਰੋਏ ਗੋਤ, ਨਗਰ ਕੁਲਾਹੜ੍ਹ ਅਤੇ ਸਹਾਰਨ ਮਾਜਰਾ ਦੇ ਸਹਿਯੋਗ ਨਾਲ 24 ਅਕਤੂਬਰ ਨੂੰ ਬਾਬਾ ਜੀ ਦੇ ਅਸਥਾਨਾਂ ਤੇ ਪਿੰਡ ਕੁਲਾਹੜ੍ਹ ਵਿਖੇ ਬਹੁਤ ਸ਼ਰਧਾ ...

ਪੂਰੀ ਖ਼ਬਰ »

ਕਸਬਾ ਹੰਬੜਾਂ 'ਚ ਸੰਤ ਬਾਬਾ ਟਾਂਡੇ ਵਾਲਿਆਂ ਦੇ ਤਿੰਨ ਰੋਜ਼ਾ ਧਾਰਮਿਕ ਦੀਵਾਨ 1 ਨਵੰਬਰ ਤੋਂ ਸ਼ੁਰੂ

ਹੰਬੜਾਂ, 16 ਅਕਤੂਬਰ (ਮੇਜਰ ਹੰਬੜਾਂ)-ਮਹਾਂਪੁਰਖ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਤਿੰਨ ਰੋਜ਼ਾ ਧਾਰਮਿਕ ਦੀਵਾਨ ਕਸਬਾ ਹੰਬੜਾਂ ਦੇ ਗੁਰਦੁਆਰਾ ਸਾਹਿਬ ਚੜਦੀ ਕਲਾ ਵਿਖੇ 1 ਨਵੰਬਰ ਤੋਂ 3 ਨਵੰਬਰ 2021 ਤੱਕ ਸਜਾਏ ਜਾਣਗੇ | ...

ਪੂਰੀ ਖ਼ਬਰ »

ਵੋਟਾਂ ਅਸੀਂ ਪਾਈਆਂ ਕੰਮ ਕਾਰਪੋਰੇਟ ਘਰਾਣਿਆਂ ਲਈ ਕਰਨਾ ਬੇਹੱਦ ਮਾੜਾ- ਕਿਸਾਨ ਆਗੂ

ਪਾਇਲ, 16 ਅਕਤੂਬਰ (ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਗੁਰਪ੍ਰੀਤ ਸਿੰਘ ਗੁਰੀ ਧਮੋਟ, ਪ੍ਰਗਟ ਸਿੰਘ ਕੋਟ ਪਨੈਚ ਤੇ ਗੁਰਮੇਲ ਸਿੰਘ ਸਿਹੌੜਾ ਨੇ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਵਿਰੁੱਧ ਧਮੋਟ ਕਲਾਂ ਵਿਖੇ ਮੋਦੀ ਸਰਕਾਰ ਦੇ ਪੁਤਲੇ ਫੂਕਣ ਸਮੇਂ ...

ਪੂਰੀ ਖ਼ਬਰ »

ਰਾਜਿੰਦਰ ਮਠਾੜੂ ਨੇ ਆਪਣੀ ਮਾਤਾ ਦੇ ਨਾਂਅ 'ਤੇ ਵਜ਼ੀਫ਼ਾ ਸ਼ੁਰੂ ਕਰਨ ਲਈ 2 ਲੱਖ ਰੁਪਏ ਭੇਟ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੈਨੇਡਾ ਵਿਚ ਵੱਸਦੇ ਰਾਜਿੰਦਰ ਸਿੰਘ ਮਠਾੜੂ ਨੇ ਆਪਣੀ ਸਤਿਕਾਰਯੋਗ ਮਾਤਾ ਦੀ ਯਾਦ ਵਿਚ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ 2 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ¢ ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਆਰ. ਐੱਸ. ...

ਪੂਰੀ ਖ਼ਬਰ »

ਐੱਸ.ਬੀ.ਓ.ਪੀ. ਰਿਟਾਇਰਡ ਅਫ਼ਸਰ ਯੂਨਿਟ ਖੰਨਾ ਦੀ ਮੀਟਿੰਗ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਸਟੇਟ ਬੈਂਕ ਆਫ਼ ਪਟਿਆਲਾ ਦੇ ਰਿਟਾਇਰਡ ਅਫ਼ਸਰ ਯੂਨਿਟ ਖੰਨਾ ਦੀ ਮੀਟਿੰਗ ਯੂਨਿਟ ਦੇ ਸਕੱਤਰ ਕੁਲਵੰਤ ਸਿੰਘ ਮਹਿਮੀ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਅਧਿਕਾਰੀਆਂ ਦੀਆਂ ਮੰਗਾਂ ਜਿਵੇਂ ਪੈਨਸ਼ਨ ਸੋਧ, ਸਿਹਤ ਬੀਮਾ ਆਦਿ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਪ੍ਰਗਟ ਦਿਵਸ 'ਤੇ ਅਕਾਲੀ ਦਲ ਦੇ ਗਿੱਲ, ਆਪ ਦੇ ਸੌਂਦ ਅਤੇ ਸਮਾਜ ਸੇਵੀ ਵਿਜ ਪਹੁੰਚਣਗੇ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-20 ਅਕਤੂਬਰ ਦਿਨ ਬੁੱਧਵਾਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਖੰਨਾ ਵਿਚ ਵਾਲਮੀਕੀ ਸਮਾਜ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕੀ ...

ਪੂਰੀ ਖ਼ਬਰ »

ਸਾਬਕਾ ਸੈਨਿਕ ਹੈਲਪ ਗਰੁੱਪ ਸਮਰਾਲਾ (ਲੁਧਿਆਣਾ) ਦੀ ਮੀਟਿੰਗ

ਖੰਨਾ, 16 ਅਕਤੂਬਰ (ਅਜੀਤ ਬਿਊਰੋ)-ਸਾਬਕਾ ਸੈਨਿਕ ਹੈਲਪ ਗਰੁੱਪ ਸਮਰਾਲਾ (ਲੁਧਿਆਣਾ) ਦੀ ਮੀਟਿੰਗ ਪਿੰਡ ਝੜੌਦੀ ਵਿਖੇ ਹੋਈ | ਜਿਸ ਵਿਚ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ 5 ਨਵੇਂ ਆਏ ਮੈਂਬਰਾਂ ਦਾ ਕੈਪਟਨ ਹਰਜਿੰਦਰ ...

ਪੂਰੀ ਖ਼ਬਰ »

ਸਾਬਕਾ ਸਰਪੰਚ ਜੰਡਿਆਲੀ ਨਾਲ ਤਾਂ ਅਕਾਲੀ ਦਲ ਤਿੰਨ ਸਾਲ ਪਹਿਲਾਂ ਹੀ ਤੋੜ ਚੁੱਕਿਆ ਨਾਤਾ : ਵਿਧਾਇਕ ਢਿੱਲੋਂ

ਕੁਹਾੜਾ, 16 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪਿੰਡ ਜੰਡਿਆਲੀ ਦੇ ਸਾਬਕਾ ਸਰਪੰਚ ਧਰਮਜੀਤ ਸਿੰਘ ਗਿੱਲ ਭਾਵੇਂ ਪਹਿਲਾਂ ਅਕਾਲੀ ਦਲ ਨਾਲ ਚੱਲ ਰਿਹਾ ਸੀ, ਪਰ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਵਿਚ ਨਾ ਸ਼ਾਮਿਲ ਹੋਣ ਕਾਰਨ ਅਕਾਲੀ ਦਲ ਨੇ ਉਸ ...

ਪੂਰੀ ਖ਼ਬਰ »

ਸੀ. ਭਾਜਪਾ ਆਗੂ ਕਾਲੀਆ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਦੇ ਰੋਸ ਵਜੋਂ ਅਸਤੀਫ਼ੇ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵਲੋਂ ਸਿਆਸੀ ਡੋਰੇ ਪਾਉਣੇ ਸ਼ੁਰੂ

ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਭਾਜਪਾ ਦੇ ਸੀਨੀਅਰ ਸੂਬਾਈ ਆਗੂ ਉੱਘੇ ਸਿੱਖਿਆ ਸ਼ਾਸਤਰੀ, ਸਾਬਕਾ ਪਿ੍ੰਸੀਪਲ, ਭਾਜਪਾ ਐੱਸ. ਸੀ. ਮੋਰਚਾ ਪੰਜਾਬ ਚੰਡੀਗੜ੍ਹ ਦੇ ਸਾਬਕਾ ਸੂਬਾ ਦਫ਼ਤਰੀ ਇੰਚਾਰਜ, ਵਿਧਾਨ ਸਭਾ ਹਲਕਾ ਫਗਵਾੜਾ, ਹਲਕਾ ਅਮਰਗੜ੍ਹ ਤੇ ਹਲਕਾ ਰਾਏਕੋਟ ਦੇ ...

ਪੂਰੀ ਖ਼ਬਰ »

ਨਵਾਂ ਪਿੰਡ ਕਿਸ਼ਨਪੁਰਾ ਵਿਖੇ ਦੁਸਹਿਰੇ ਦੇ ਮੌਕੇ ਧਾਰਮਿਕ ਸਮਾਗਮ

ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਹਿਰੇ ਦੇ ਸ਼ੁੱਭ ਅਵਸਰ ਤੇ ਪ੍ਰਬੰਧਕ ਕਮੇਟੀ ਅਤੇ ਗਰਾਮ ਪੰਚਾਇਤ ਵਲੋਂ ਕਰਵਾਏ ਵਿਸ਼ਾਲ ਸਮਾਗਮਾਂ ਦੌਰਾਨ ਸ੍ਰੀ ਅਖੰਡ ...

ਪੂਰੀ ਖ਼ਬਰ »

ਭਾਈ ਸੰਗਤ ਸਿੰਘ, ਹੋਰ ਮਹਾਨ ਸ਼ਹੀਦਾਂ ਤੇ ਕਾਲੀਆ ਗੋਤ ਦੇ ਵਡੇਰਿਆਂ ਦੀ ਯਾਦ ਸਮਰਪਿਤ ਜੋੜ ਮੇਲਾ ਸਮਾਪਤ

ਮਲੌਦ, 16 ਅਕਤੂਬਰ (ਸਹਾਰਨ ਮਾਜਰਾ)- ਪ੍ਰਸਿੱਧ ਕਾਲੀਆ ਗੋਤ ਦੇ ਵਡੇਰਿਆਂ ਭਾਈ ਸੰਗਤ ਸਿੰਘ ਅਤੇ ਹੋਰ ਮਹਾਨ ਸਿੱਖ ਸ਼ਹੀਦਾਂ ਦੀ ਯਾਦ ਸਮਰਪਿਤ ਸਾਲਾਨਾ ਜੋੜ ਮੇਲੇ ਤੇ ਸਮਾਗਮ ਪਿੰਡ ਜੋਗੀਮਾਜਰਾ ਵਿਖੇ ਸਮੂਹ ਕਾਲੀਆ ਗੋਤ ਅਤੇ ਸੰਗਤਾਂ ਵਲੋਂ ਬੜੀ ਸ਼ਰਧਾ ਸਤਿਕਾਰ ਸਹਿਤ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਤੋਂ ਸੰਗਤਾਂ ਪ੍ਰੇਸ਼ਾਨ

ਕੁਹਾੜਾ, 16 ਅਕਤੂਬਰ (ਸੰਦੀਪ ਸਿੰਘ ਕੁਹਾੜਾ)- ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ (ਕਟਾਣਾ ਸਾਹਿਬ) ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਕਾਰਨ ਨਤਮਸਤਕ ਹੋਣ ਜਾਣ ਵਾਲੀਆਂ ਸੰਗਤਾਂ ਨੂੰ ...

ਪੂਰੀ ਖ਼ਬਰ »

ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪਬਲਿਕ ਦਾ ਸਹਿਯੋਗ ਜ਼ਰੂਰੀ- ਡੀ.ਐੱਸ.ਪੀ. ਬਾਜਵਾ

ਬੀਜਾ, 16 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਸਰਕਾਰ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਐੱਸ.ਐੱਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਪਿੰਡਾਂ ...

ਪੂਰੀ ਖ਼ਬਰ »

ਜਦੋਂ ਕਾਂਗਰਸ ਪਾਰਟੀ ਦੇ ਸੰਮਤੀ ਮੈਂਬਰ ਨੇ ਆਪਣੇ ਵਿਰੁੱਧ ਉੱਠੇ ਵਿਵਾਦ ਨੂੰ ਸਿਰੇ ਤੋਂ ਨਕਾਰਿਆ

ਮਾਛੀਵਾੜਾ ਸਾਹਿਬ, 16 ਅਕਤੂਬਰ (ਮਨੋਜ ਕੁਮਾਰ)-ਪਿਛਲੇ ਦੋ ਦਿਨਾਂ ਤੋਂ ਇਲਾਕੇ ਦੀ ਕਾਂਗਰਸੀ ਫ਼ਿਜ਼ਾ ਇਸ ਕਦਰ ਆਮ ਲੋਕਾਂ ਦੀ ਜ਼ੁਬਾਨ 'ਤੇ ਤੇਜ਼ੀ ਨਾਲ ਵਾਇਰਲ ਹੋਈ ਕਿ ਖ਼ੁਦ ਪਾਰਟੀ ਦੇ ਸੰਮਤੀ ਮੈਂਬਰ ਨੇ ਆਪਣਾ ਪੱਖ ਰੱਖਣ ਲਈ ਵਿਭਿੰਨ ਵੱਟਸਐਪ ਗਰੁੱਪਾਂ 'ਤੇ ਅਸਲ ਸੱਚ ...

ਪੂਰੀ ਖ਼ਬਰ »

ਸਰਪੰਚ ਗੁਰਬਿੰਦਰ ਸਿੰਘ ਨੂੰ ਵੇਰਕਾ ਮਿਲਕ ਪਲਾਂਟ ਦਾ ਕਾਂਗਰਸ ਉਮੀਦਵਾਰ ਐਲਾਨਣ 'ਤੇ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਧੰਨਵਾਦ

ਈਸੜੂ, 16 ਅਕਤੂਬਰ (ਬਲਵਿੰਦਰ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਇਲਾਕੇ ਦੇ ਪੜੇ ਲਿਖੇ ਸਰਪੰਚ ਗੁਰਬਿੰਦਰ ਸਿੰਘ ਐਡਵੋਕੇਟ ਨੂੰ ਵੇਰਕਾ ਮਿਲਕ ਪਲਾਂਟ ਜ਼ੋਨ 9 ਤੋਂ ਕਾਂਗਰਸੀ ਉਮੀਦਵਾਰ ਐਲਾਨ ਕਰਨ ਤੇ ਪਿੰਡ ਈਸੜੂ ਦੇ ਲੋਕਾਂ ਨੇ ...

ਪੂਰੀ ਖ਼ਬਰ »

ਦੋਰਾਹਾ ਵਿਖੇ ਦੁਸਹਿਰਾ ਮੇਲੇ 'ਤੇ ਲੱਗੀਆਂ ਭਾਰੀ ਰੌਣਕਾਂ

ਦੋਰਾਹਾ, 16 ਅਕਤੂਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਵਿਖੇ ਦੁਸਹਿਰੇ ਦਾ ਤਿਉਹਾਰ ਸ੍ਰੀ ਰਾਮ ਨਾਟਕ ਕਲੱਬ ਰਜਿ. ਦੋਰਾਹਾ ਤੇ ਦੁਸਹਿਰਾ ਕਮੇਟੀ ਵਲੋਂ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਅਤੇ ਖੰਡ ਮਿੱਲ ਬੁੱਢੇਵਾਲ ਦੇ ਸਾਬਕਾ ...

ਪੂਰੀ ਖ਼ਬਰ »

ਸਾਬਕਾ ਸਰਪੰਚ ਧਰਮਜੀਤ ਸਿੰਘ ਗਿੱਲ ਹਲਕਾ ਇੰਚਾਰਜ ਬੀਬੀ ਬਿੱਟੀ ਦੀ ਅਗਵਾਈ ਹੇਠ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਕੁਹਾੜਾ, 16 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਇਲਾਕੇ ਅੰਦਰ ਆਪਣੀਆਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੰਡਿਆਲੀ ਦੇ ਸਾਬਕਾ ...

ਪੂਰੀ ਖ਼ਬਰ »

ਸਰਕਾਰ ਨੇ ਸੂਬੇ ਨੂੰ ਬਿਹਤਰ ਬਣਾਉਣ ਲਈ ਹਜ਼ਾਰਾਂ ਕਰੋੜ ਖ਼ਰਚ ਕੀਤੇ- ਵਿਧਾਇਕ ਕੇ. ਡੀ. ਵੈਦ

ਡੇਹਲੋਂ, 16 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਅੱਜ ਬਲਾਕ ਡੇਹਲੋਂ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਵਿਕਾਸ ਕਾਰਜਾਂ ਦੇ ਚੈੱਕ ਵੰਡਣ ਸਮੇਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਵਲੋਂ ਪਿਛਲੇ ਸਮੇਂ ਦੀ ਅਕਾਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX