ਜਲੰਧਰ, 16 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੇ ਸਬੰਧ 'ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਬਾਲਯੋਗੀ ਬਾਬਾ ਪ੍ਰਗਟ ਨਾਥ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਮੰਦਰ ਅਲੀ ਮੁਹੱਲਾ, ਜਲੰਧਰ ਤੋਂ ਵਿਸ਼ਾਲ ਯਾਤਰਾ ਨੂੰ ਭਗਵਾਨ ਵਾਲਮੀਕਿ ਤੀਰਥ, ਅੰਮਿ੍ਤਸਰ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਬਹੁਤ ਵੱਡੇ ਗਿਆਨੀ ਅਤੇ ਕਵੀ ਹੋਏ ਹਨ, ਜਿਸ ਕਾਰਨ ਉਨਾਂ ਨੂੰ ਮਹਾਂਰਿਸ਼ੀ ਦੀ ਉਪਾਧੀ ਦਿੱਤੀ ਗਈ ਹੈ ਅਤੇ ਸਾਨੂੰ ਉਨਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਨੇ ਸ਼੍ਰੀ ਰਮਾਇਣ ਰਾਹੀਂ ਜਨਤਾ ਨੂੰ ਬਦੀ 'ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ | ਉਨ੍ਹਾਂ ਵੱਲੋਂ ਰਚਿਤ ਸ਼੍ਰੀ ਰਮਾਇਣ ਮਨੁੱਖੀ ਕਦਰਾਂ ਕੀਮਤਾਂ ਦੀ ਇਕ ਸਾਕਾਰ ਰਚਨਾ ਹੈ | ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਵਿਚ ਬਰਾਬਰਤਾ, ਆਦਰਸ਼ ਵਿਅਕਤੀ, ਆਦਰਸ਼ ਰਾਜਾ ਬਣਨ ਦਾ ਉਪਦੇਸ਼ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਸਾਰੂ ਸਮਾਜ ਦੀ ਸਿਰਜਣਾ ਲਈ ਸਾਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਅਪਨਾਉਣ ਦੀ ਲੋੜ ਹੈ | ਇਸ ਮੌਕੇ ਸੰਤ ਸਤਵਿੰਦਰ ਹੀਰਾ, ਸੰਤ ਸਰਵਣ ਦਾਸ, ਸੰਤ ਸੁਰਿੰਦਰ ਦਾਸ, ਮਹੰਤ ਗੰਗਾ ਦਾਸ, ਮਹੰਤ ਕੇਸ਼ਵ ਦਾਸ, ਸਵਾਮੀ ਸਿਕੰਦਰ ਮਹਾਰਾਜ, ਬਾਬਾ ਰਾਜ ਕਿਸ਼ੋਰ, ਬਾਬਾ ਸੰਗਤ ਨਾਥ ਤੋਂ ਇਲਾਵਾ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਮੇਅਰ ਜਗਦੀਸ਼ ਰਾਜ ਰਾਜਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੇ.ਡੀ ਭੰਡਾਰੀ, ਪ੍ਰਸ਼ੋਤਮ ਸੌਧੀ, ਆਪ ਆਗੂ ਬਲਕਾਰ ਸਿੰਘ, ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਕਮੇਟੀ ਦੇ ਚੇਅਰਮੈਨ ਵਿਪਨ ਸਭਰਵਾਲ, ਅਸ਼ੋਕ ਨਾਹਰ, ਅੰਮਿ੍ਤ ਖੋਸਲਾ, ਵਿਜੇ ਸਹੋਤਾ, ਸ਼ਸ਼ੀ ਸ਼ਰਮਾ, ਸੋਮਾ ਗਿੱਲ, ਰਜਿੰਦਰ ਸਭਰਵਾਲ, ਵਿਨੋਦ ਗਿੱਲ, ਅਸ਼ੋਕ ਭੀਲ, ਚਰਨ ਦਾਸ ਸਭਰਵਾਲ, ਵਿਕੀ ਗਿੱਲ, ਨੇਹਾ ਸਭਰਵਾਲ, ਨੀਤੂ ਰਾਣੀ, ਸੁਨੀਤਾ, ਸ਼ਾਰਦਾ ਥਾਪਰ, ਅਮਿਤ ਕੁਮਾਰ ਪਾਲ, ਸੁਰੇਸ਼ ਕਲੇਰ, ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਵੱਡੀ ਗਿਣਤੀ ਵਿਚ ਮੌਜੂਦ ਸਨ |
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਇਕਬਾਲ ਸਿੰਘ ਢੀਂਡਸਾ ਅੱਜ ਚੰਡੀਗੜ੍ਹ ਵਿਖੇ 'ਆਪ' ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ 'ਚ 'ਆਪ' ਵਿੱਚ ਸ਼ਾਮਿਲ ਹੋ ਗਏ ਹਨ | ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਬੀਬੀ ਬਲਜਿੰਦਰ ...
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਸ਼ਿਵ ਕੰਵਰ ਸਿੰਘ ਸੰਧੂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਡੁੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਰੋਕਣ 'ਚ ਬੁਰੀ ਤਰ੍ਹਾਂ ਨਾਕਾਮ ...
ਜਲੰਧਰ, 16 ਅਕਤੂਬਰ (ਸਾਬੀ)- 43ਵੀ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿਪ ਸਬ ਜੂਨੀਅਰ ਤੇ ਜੂਨੀਅਰ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪਿ੍ੰਸੀਪਲ ਅਮਰਜੀਤ ਸਿੰਘ ਦੀ ਦੇਖ ਰੇਖ ਹੇਠ ਸ਼ੁਰੂ ਹੋਈ | ਇਸ ...
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਸਰਗਰਮ ਯੂਥ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਨੂੰ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦਾ ਮੁੜ ਪ੍ਰਧਾਨ ਬਣਾਇਆ ਗਿਆ ਹੈ | ਇਸ ਸਬੰਧੀ ਐਲਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਪਾਰਟੀ ਦੀ ...
ਮੰਡ, 16 ਅਕਤੂਬਰ (ਬਲਜੀਤ ਸਿੰਘ ਸੋਹਲ)-ਪਿੰਡ ਸੰਗਲ ਸੋਹਲ ਵਿਖੇ ਕੋਆਪ੍ਰੇਟਿਵ ਸੁਸਾਇਟੀ ਸੰਗਲ ਸੋਹਲ ਦੇ ਖੇਤ ਮਜ਼ਦੂਰਾਂ ਦੇ ਕਰਜ਼ ਮੁਆਫ਼ੀ ਦੇ 111 ਲੋਕਾਂ ਨੂੰ 23,61023 ਲੱਖ ਦੇ ਚੈੱਕ ਵੰਡੇ ਗਏ | ਹਲਕਾ ਵਿਧਾਇਕ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ...
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਗੋਬਿੰਦ ਸਪੋਰਟਸ ਅਕੈਡਮੀ ਕੁੱਕੜ ਪਿੰਡ ਵਲੋਂ ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 7ਵੀਂ ਕੁੱਕੜ ਪਿੰਡ (ਸਿਕਸ-ਏ-ਸਾਈਡ) ਹਾਕੀ ਲੀਗ ਟੂਰਨਾਮੈਂਟ ਦੀ ਸ਼ੁਰੂਆਤ ਲੈਫ. ਜਨਰਲ ...
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਅਤੇ ਅਗਰਵਾਲ ਸਮਾਜ ਭਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਮਨੋਜ ਅਗਰਵਾਲ ਦੀ ਰਿਹਾਇਸ਼ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਇਲਾਕੇ ਦੇ ਕਾਂਗਰਸੀ ਆਗੂਆਂ ...
ਜਲੰਧਰ, 16 ਅਕਤੂਬਰ (ਰਣਜੀਤ ਸਿੰਘ ਸੋਢੀ)-ਜਲੰਧਰ ਅਤੇ ਕਪੂਰਥਲਾ ਵਿਚ ਕਈ ਪਬਲਿਕ ਸਕੂਲ ਅਤੇ ਇਕ ਬੀ.ਐਡ ਕਾਲਜ ਚਲਾ ਰਹੇ ਮਿੰਟਗੁੰਮਰੀ ਗੁਰੂ ਨਾਨਕ ਐਜ਼ੂਕੇਸ਼ਨਲ ਟਰੱਸਟ ਸੁਸਾਇਟੀ ਦੇ ਪ੍ਰਮੁੱਖ ਟਰੱਸਟੀਆਂ ਜੇ.ਐਸ.ਪਸਰੀਚਾ, ਜੀ.ਐਸ. ਨਰੂਲਾ, ਰਮਣੀਕ ਸਿੰਘ, ਗੁਰਮੋਹਨ ...
ਜਲੰਧਰ, 16 ਅਕਤੂਬਰ (ਰਣਜੀਤ ਸਿੰਘ ਸੋਢੀ)-ਜੀ. ਐਨ. ਡੀ. ਯੂ. ਵਲੋਂ ਐਲਾਨੇ ਗਏ ਬੀ. ਏ. ਫਾਈਨਲ ਤੇ ਬੀ.ਕਾਮ ਦੂਜੇ ਸਾਲ ਦੀ ਪ੍ਰੀਖਿਆਵਾਂ'ਚੋ ਡਿਪਸ ਕਾਲਜ (ਕੋ ਏਜੁਕੇਸ਼ਨਲ), ਢਿਲਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਸਾਰੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲੇ ...
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੂੰ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਮਿੰਦਰ ਸਿੰਘ ਰਾਜਪਾਲ ਨੇ ਸਾਬਕਾ ਮੁੱਖ ਮੰਤਰੀ ...
ਸ਼ਿਵ ਸ਼ਰਮਾ
ਜਲੰਧਰ, 16 ਅਕਤੂਬਰ-ਕਾਜੀ ਮੰਡੀ ਦੇ ਨਾਲ ਸੰਤੋਸ਼ੀ ਨਗਰ ਦੀ ਜਗ੍ਹਾ 'ਤੇ ਪਲਾਟ 'ਚ ਕੀਤੀ ਗਈ ਉਸਾਰੀ ਦਾ ਮਾਮਲਾ ਤੂਲ ਫੜ ਗਿਆ ਹੈ ਕਿਉਂਕਿ ਸੰਤੋਸ਼ੀ ਨਗਰ ਵਿਚ ਇਸ ਮਾਮਲੇ ਨੂੰ ਲੈ ਕੇ ਅੱਜ ਫਿਰ ਵਿਵਾਦ ਸ਼ੁਰੂ ਹੋ ਗਿਆ ਜਦੋਂ ਮੌਕੇ 'ਤੇ ਪੁੱਜੇ ਲੋਕਾਂ ਨੇ ਇਸ ...
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਆਜ਼ਾਦੀ ਦੇ 75ਵੇਂ ਸਾਲ ਨੂੰ ਮਨਾਉਂਾਦੇ ਹੋਏ ਸਵੱਛਤਾ ਪੰਦਰਵਾੜੇ ਸਬੰਧੀ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ ਪਿ੍ੰਸੀਪਲ ਰਾਜੀਵ ਸੇਖੜੀ ਦੀ ਅਗਵਾਈ ਹੇਠ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਸਵੱਛਤਾ ਸਬੰਧੀ ...
ਜਲੰਧਰ, 16 ਅਕਤੂਬਰ- (ਸ਼ਿਵ ਸ਼ਰਮਾ)-ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਕਾਰੋਬਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਦੂਜੀਆਂ ਪਾਰਟੀਆਂ ਵਿਚ ਹਲਚਲ ਵਧ ਰਹੀ ਦੇਖੀ ਜਾ ਰਹੀ ਹੈ ਤੇ ਕਾਰੋਬਾਰ ਖੇਤਰ ਵਿਚ ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ਆਉਣ ਵਾਲੇ ...
ਜਲੰਧਰ, 16 ਅਕਤੂਬਰ (ਸ਼ਿਵ)- ਨਾਜਾਇਜ਼ ਇਮਾਰਤਾਂ ਅਤੇ ਕਾਲੋਨੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਵੱਲੋਂ ਸੋਮਵਾਰ ਤੋਂ ਕਾਰਵਾਈ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ | ਚਾਹੇ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਕਾਰਵਾਈ ...
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)- ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਤੋਂ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਅੰਕੂ ਸ਼ਰਮਾ (33) ਪੁੱਤਰ ਸਵ. ਵਿਨੋਦ ਕੁਮਾਰ ...
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਥਾਈਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰਾਜ ...
ਮੱਲ੍ਹੀਆਂ ਕਲਾਂ, 16 ਅਕਤੂਬਰ (ਮਨਜੀਤ ਮਾਨ)- ਸੂਬੇ ਅੰਦਰ ਕਾਂਗਰਸ ਸਰਕਾਰ ਨੂੰ ਸਾਢੇ ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ, ਪਰ ਇਲਾਕੇ ਅੰਦਰ ਲਿੰਕ ਸੜਕਾਂ ਮੁਰੰਮਤ ਨੂੰ ਤਰਸ ਰਹੀਆਂ ਹਨ | ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦੇ ਦੋਨਾਂ ਇਲਾਕੇ ਦੀਆਂ ਲਿੰਕ ਸੜਕਾ ...
ਜੰਡਿਆਲਾ,16 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ ਅਤੇ ਆਸਪਾਸ ਐਸੋਸੀਏਟਿਡ ਸਕੂਲਾਂ ਦਾ ਇੱਕ ਵਫ਼ਦ ਡੂਨੀਅਨ ਚੈਅਰਪਰਸਨ ਜਸਦੀਪ ਕੌਰ ਜੋਹਲ ਦੀ ਅਗਵਾਈ 'ਚ ਸਿੱਖਿਆ ਮੰਤਰੀ ਨੂੰ ਮਿਲਿਆ | ਇਸ ਮੌਕੇ ਉਨ੍ਹਾਂ ਪਹਿਲਾਂ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਨ 'ਤੇ ...
ਮੱਲ੍ਹੀਆਂ ਕਲਾਂ, 16 ਅਕਤੂਬਰ (ਮਨਜੀਤ ਮਾਨ)- ਅੱਜ ਪਿੰਡ ਹੇਰਾਂ ਜ਼ਿਲ੍ਹਾ ਜਲੰਧਰ ਤੋਂ ਭਗਵਾਨ ਵਾਲਮੀਕਿ ਮਹਾਰਾਜ ਦੀ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਿਰ ਤੋਂ ਸ਼ੁਰੂ ਹੋਈ | ਇਸ ਮੌਕੇ ਸ੍ਰੀ ਰਮਾਇਣ ਨੂੰ ਪਵਿੱਤਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ | ਇਸ ...
ਆਦਮਪੁਰ, 16 ਅਕਤੂਬਰ (ਰਮਨ ਦਵੇਸਰ)- ਆਦਮਪੁਰ ਸਿਵਲ ਹਵਾਈ ਅੱਡਾ ਜੋ ਕਿ 01 ਮਈ 2018 ਵਿਚ ਸ਼ੁਰੂ ਹੋਇਆ ਸੀ | ਜਿਸ ਨਾਲ ਦੋਆਬਾ ਖੇਤਰ, ਹਿਮਾਚਲ ਤੇ ਹੋਰ ਲੋਕਾਂ ਨੂੰ ਦਿੱਲੀ ਮੁੰਬਈ ਜਾਣ ਲਈ ਬੜ੍ਹਾ ਸੌਖਾ ਹੋ ਗਿਆ ਸੀ, ਪਰ ਕੋਰੋਨਾ ਕਰਕੇ ਇਹ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਬੰਦ ...
ਭੋਗਪੁਰ, 16 ਅਕਤੂਬਰ (ਕਮਲਜੀਤ ਸਿੰਘ ਡੱਲੀ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਵੀਜਨ ਭੋਗਪੁਰ ਦਾ ਦਫਤਰ 17 ਅਕਤੂਬਰ ਦਿਨ ਐਤਵਾਰ ਵੀ ਆਮ ਵਾਂਗ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਖੁੱਲਾ ਰਹੇਗਾ | ...
ਅੱਪਰਾ/ ਲਸਾੜਾ, 16 ਅਕਤੂਬਰ (ਦਲਵਿੰਦਰ ਸਿੰਘ ਅੱਪਰਾ/ ਲਖਵੀਰ ਸਿੰਘ ਖੁਰਦ)- ਗੁਰਦੁਆਰਾ ਭਾਈ ਧੰਨਾ ਸਿੰਘ ਜੀ ਭਾਰਸਿੰਘ ਪੁਰ ਵਿਖੇ ਕਵੀਰਾਜ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ | ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਜਿਸ ...
ਸ਼ਾਹਕੋਟ, 16 ਅਕਤੂਬਰ (ਸਚਦੇਵਾ)- ਸੰਯੁਕਤ ਕਿਸਾਨ ਮੋਰਚੇ ਵਲੋਂ ਲਖੀਮਪੁਰ ਘਟਨਾ ਦੇ ਵਿਰੋਧ 'ਚ 18 ਅਕਤੂਬਰ ਨੂੰ ਰੇਲ ਰੋਕੋ ਪ੍ਰੋਗਰਾਮ ਦੀ ਕਾਲ ਦਿੱਤੀ ਗਈ ਹੈ ਤੇ ਭਾਕਿਯੂ (ਕਾਦੀਆਂ) ਹਲਕਾ ਸ਼ਾਹਕੋਟ ਦੇ ਆਗੂ ਇਸ ਰੇਲ ਰੋਕੋ ਅੰਦੋਲਨ 'ਚ ਵੱਧ-ਚੜ੍ਹ ਕੇ ਹਿੱਸਾ ਲੈਣਗੇ | ...
ਨਕੋਦਰ, 16 ਅਕਤੂਬਰ (ਗੁਰਵਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਵਿਦਿਆਰਥੀ ਹਰਸ਼ਦੀਪ ਨੇ ਜੀ. ਐਨ. ਏ. ਯੂਨੀਵਰਸਿਟੀ ਫਗਵਾੜਾ ਵਿੱਚ ਹੋਈ ਸਟੂਡੈਂਟਸ ਓਲੰਪਿਕ ਸਟੇਟ ਗੇਮਜ਼ 2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਮੀਟਰ ਅਤੇ 200 ...
ਸ਼ਾਹਕੋਟ, 16 ਅਕਤੂਬਰ (ਸਚਦੇਵਾ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਮੇਰਾ ਘਰ, ਮੇਰਾ ਨਾਂਅ' ਸਕੀਮ ਨਾਲ ਬਹੁਤ ਸਾਰੇ ਲੋਕਾਂ ਨੂੰ ਲਾਭ ਮਿਲੇਗਾ | ਇਹ ਪ੍ਰਗਟਾਵਾ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ ਦੇ ਪ੍ਰਧਾਨ ਤੇ ਕਾਂਗਰਸੀ ਆਗੂ ਜਗਤਾਰ ਸਿੰਘ ਤਾਰੀ ਨੇ ਗੱਲਬਾਤ ...
ਨੂਰਮਹਿਲ, 16 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਸ਼©ੋਮਣੀ ਅਕਾਲੀ ਦਲ ਪੰਜਾਬ ਦੇ ਯੂਥ ਵਿੰਗ ਵੱਲੋਂ ਕੀਤੀਆ ਗਈਆ ਨਵੀਆ ਨਿਯੁੱਕਤੀਆ ਦੌਰਾਨ ਨੂਰਮਹਿਲ ਦੇ ਵਸਨੀਕ ਸੰਜੀਵ ਸ਼ਰਮਾ (ਸੰਜੂ) ਨੂੰ ਯੂਥ ਪੰਜਾਬ ਵਿੰਗ ਦਾ ਮੀਤ ਪ©ਧਾਨ ਅਤੇ ਜਸਪ©ੀਤ ਸਿੰਘ ਖੁਰਾਨਾ ਨੂੰ ਸਕੱਤਰ ...
ਭੋਗਪੁਰ 16 ਅਕਤੂਬਰ (ਕਮਲਜੀਤ ਸਿੰਘ ਡੱਲੀ)- ਨਵਯੁੱਗ ਕਲੱਬ ਭੋਗਪੁਰ ਵੱਲੋਂ ਦੁਸਿਹਰੇ ਦਾ ਤਿਉਹਾਰ ਖੇਡ ਸਟੇਡੀਅਮ ਡੱਲੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਪਿਛਲੇ ਵਰ੍ਹੇ ਕੋਵਿਡ ਮਹਾਂਮਾਰੀ ਦਾ ਜਿਆਦਾ ਫੈਲਾਅ ਹੋਣ ਕਾਰਨ ਤਾਲਾਬੰਦੀ ਦੇ ਚੱਲਦਿਆਂ ਲੋਕ ਦੁਸਹਿਰੇ ਦੇ ...
ਸ਼ਾਹਕੋਟ, 16 ਅਕਤੂਬਰ (ਸਚਦੇਵਾ)- ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੇ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉੁਾਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਤੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ | ਚੇਅਰਮੈਨ ਚੱਠਾ ਨੇ ਜਾਣਕਾਰੀ ਦਿੰਦੇ ਹੋਏ ...
ਮਲਸੀਆਂ, 16 ਅਕਤੂਬਰ (ਸੁਖਦੀਪ ਸਿੰਘ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ, ਮਲਸੀਆਂ ਵੱਲੋਂ ਪੱਤੀ ਖੁਰਮਪੁਰ (ਮਲਸੀਆਂ) ਵਿਖੇ 'ਸਕਸੈਕ ਪੁਆਇੰਟ' ਆਈਲੈਟਸ ਸੈਂਟਰ ਖੋਲਿ੍ਹਆ ਗਿਆ ਹੈ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਚੰਦ ਸਾਬਕਾ ਐੱਮ.ਸੀ., ...
ਸ਼ਾਹਕੋਟ, 16 ਅਕਤੂਬਰ (ਪ.ਪ)- ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਸਾਬਕਾ ਕੈਬਨਿਟ ਮੰਤਰੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਐਡ. ਬਚਿੱਤਰ ਸਿੰਘ ਕੋਹਾੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੀ ਹਲਕਾ ਇੰਚਾਰਜ ਦੀ ਜਿੰਮੇਵਾਰੀ ਸੰਭਾਲੀ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX