ਤਾਜਾ ਖ਼ਬਰਾਂ


ਦੱਖਣੀ ਅਫਰੀਕਾ – ਭਾਰਤ : ਤੀਜੇ ਮੈਚ 'ਚ ਵੀ ਟੀਮ ਇੰਡੀਆ ਦੀ ਹਾਰ, ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਹਰਾਇਆ
. . .  1 day ago
ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ ਤੇ ​ਵਿਰਾਟ ਕੋਹਲੀ ਦੀ ਲਾਡਲੀ ਵਾਮਿਕਾ
. . .  1 day ago
ਕੇਪਟਾਊਨ, 23 ਜਨਵਰੀ -ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਉਨ੍ਹਾਂ ਦੀ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ,11 ਮਰੀਜ਼ਾਂ ਦੀ ਮੌਤ ,932 ਨਵੇਂ ਮਾਮਲੇ
. . .  1 day ago
ਲੁਧਿਆਣਾ,23 ਜਨਵਰੀ {ਸਲੇਮਪੁਰੀ} - ਲੁਧਿਆਣਾ ਵਿਚ ਅੱਜ 14ਵੇਂ ਦਿਨ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ, ਪਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਸੱਭ ਤੋਂ ਜ਼ਿਆਦਾ ਗਿਣਤੀ ਵਿਚ 11 ਮਰੀਜ਼ਾਂ ...
ਚੰਡੀਗੜ੍ਹ : ਚਾਰ ਤਹਿਸੀਲਦਾਰਾਂ ਨੂੰ ਮਿਲੀ ਨਵੀਂ ਪੋਸਟਿੰਗ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਪਿੰਡ ਕੱਲੇਵਾਲ ਤੋਂ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਅਟਾਰੀ, 23 ਜਨਵਰੀ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕੱਲੇਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ..
ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ ਵੀ ਆਏ ਰਵੀਕਰਨ ਸਿੰਘ ਕਾਹਲੋਂ ਦੀ ਹਮਾਇਤ 'ਤੇ
. . .  1 day ago
ਡੇਰਾ ਬਾਬਾ ਨਾਨਕ, 23 ਜਨਵਰੀ (ਅਵਤਾਰ ਸਿੰਘ ਰੰਧਾਵਾ)-ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਉਦੋਂ ਹੋਰ ਮਜ਼ਬੂਤ ਹੋ ਗਈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ..
ਸੰਯੁਕਤ ਸਮਾਜ ਮੋਰਚੇ ਵਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵਲੋਂ ਬਾਬਾ ਚਮਕੌਰ ਸਿੰਘ ਨੂੰ ਬਠਿੰਡਾ ਰੂਰਲ, ਰਾਜ ਕੁਮਾਰ ਮਾਹਿਲ ਖੁਰਦ ਨੂੰ ਬੰਗਾ, ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ...
ਅਰੁਣ ਬਾਲੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
. . .  1 day ago
ਮੁੰਬਈ, 23 ਜਨਵਰੀ- ਦਿੱਗਜ ਅਭਿਨੇਤਾ ਅਰੁਣ ਬਾਲੀ '3 ਇਡੀਅਟਸ', 'ਕੇਦਾਰਨਾਥ', 'ਪਾਨੀਪਤ' ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਨੂੰ ਇੱਕ ਦੁਰਲੱਭ ਲੰਬੇ ਸਮੇਂ ਦੀ ਨਿਊਰੋਮਸਕੁਲਰ ਬਿਮਾਰੀ ਮਾਈਸਥੇਨੀਆ ਗ੍ਰੇਵਿਸ ਦਾ ਪਤਾ ਲੱਗਿਆ...
ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ- ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁਖੀ ਬਾਬਾ ਅਮਰੀਕ ਸਿੰਘ, ਸਰਪੰਚਾਂ ਸਮੇਤ ਆਏ ਹਮਾਇਤ 'ਤੇ
. . .  1 day ago
ਨਿੱਕੇ ਘੁੰਮਣ, 23 ਜਨਵਰੀ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ...
ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ
. . .  1 day ago
ਕਲਾਨੌਰ, 23 ਜਨਵਰੀ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਵੱਡਾ ਆਧਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵਲੋਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਨਾਲ ਕਾਂਗਰਸ...
ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਮੋਦੀ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕਰਨਗੇ ਉਦਘਾਟਨ
. . .  1 day ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6 ਵਜੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ...
ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰੇ ਕੇਜਰੀਵਾਲ-ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ, 23 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਨੂੰ ਕਿਹਾ ਕਿ ਉਹ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ। ਉਨ੍ਹਾਂ ਕਿਹਾ ਕਿ...
ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 23 ਜਨਵਰੀ-ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ...
ਭਾਜਪਾ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਵੇਗੀ: ਸਿਮਰਨਜੀਤ ਸਿੰਘ ਮਾਨ
. . .  1 day ago
ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਬਾਂਹ ਮਰੋੜ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਕਰਕੇ ਵਿਧਾਨ ਸਭਾ ਚੋਣਾਂ 'ਚ ਸਫਲਤਾ ਹਾਸਲ ਕਰਕੇ ਪੰਜਾਬ 'ਚ ਭਾਜਪਾ
ਪੀਵੀ ਸਿੰਧੂ ਨੇ ਫਾਈਨਲ ਵਿਚ ਮਾਲਵਿਕਾ ਬੰਸੌਦ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਨਵੀਂ ਦਿੱਲੀ, 23 ਜਨਵਰੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸੈਯਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਐਤਵਾਰ ਨੂੰ ਫਾਈਨਲ ’ਚ ਹਮਵਤਨ ਮਾਲਵਿਕਾ ਬੰਸੋਦ...
ਸੜਕ ਸੰਘਰਸ਼ ਕਮੇਟੀ ਨੇ ਡਰੋਨ ਰਾਹੀਂ ਸਰਵੇ ਕਰ ਰਹੇ ਮੁਲਾਜ਼ਮਾਂ ਦੀ ਕੀਤੀ ਘੇਰਾਬੰਦੀ
. . .  1 day ago
ਸ਼ਹਿਣਾ/ਬਰਨਾਲਾ, 23 ਜਨਵਰੀ (ਸੁਰੇਸ਼ ਗੋਗੀ)-ਸ਼ਹਿਣਾ ਨੇੜੇ ਪਿੰਡ ਲੀਲੋਕੋਠੇ ਨੇੜੇ ਨਿਕਲ ਰਹੀ ਨੈਸ਼ਨਲ ਹਾਈਵੇਅ ਦੇ ਵਿਰੋਧ 'ਚ ਸੜਕ ਸੰਘਰਸ਼ ਕਮੇਟੀ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡਰੋਨ ਰਾਹੀਂ ਸਰਵੇ ਕਰ ...
ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਹੋਇਆ ਧਮਾਕਾ, 174 ਨਵੇਂ ਕੇਸ ਆਏ ਸਾਹਮਣੇ
. . .  1 day ago
ਪਠਾਨਕੋਟ, 23 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 174 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ..
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸਜਾਏ ਨਗਰ ਕੀਰਤਨ
. . .  1 day ago
ਅਟਾਰੀ, 23 ਜਨਵਰੀ(ਗੁਰਦੀਪ ਸਿੰਘ ਅਟਾਰੀ) ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ....
ਕਾਂਗਰਸ ਦੀ ਫੁੱਟ: ਕਾਂਗਰਸ ਦੇ ਇਕ ਧੜੇ ਵਲੋਂ ਆਪਣੀ ਹੀ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਤੇ ਉਸ ਦੇ ਸਾਥੀ ਖ਼ਿਲਾਫ਼ ਕਰਵਾਇਆ ਕੇਸ ਦਰਜ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ) - ਮਹਿਲਾ ਕਾਂਗਰਸ ਦੇ ਗਰੁੱਪ ਦੇ ਲੀਕ ਹੋਏ ਮੈਸੇਜ ਨੂੰ ਹੋਰ ਗਰੁੱਪਾਂ 'ਚ ਪਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਕਾਂਗਰਸ ਦੇ ਇਕ ਧੜੇ....
ਪੰਜਾਬ ਵਿਧਾਨ ਸਭਾ ਚੋਣਾਂ: ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਚੰਡੀਗੜ੍ਹ, 23 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਮਾਲਵਾ ਤੋਂ 17, ਮਾਝਾ ਤੋਂ 2 ਤੇ ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਫਗਵਾੜਾ: ਬੇਕਾਬੂ ਹੋਈ ਰਿਕਵਰੀ ਵੈੱਨ ਨਾਲ ਇਕ ਵਿਅਕਤੀ ਦੀ ਮੌਤ, ਦੋ ਕਾਰਾਂ ਨੁਕਸਾਨੀਆਂ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ)- ਅੱਜ ਇੱਥੇ ਮੁਹੱਲਾ ਸੰਤੋਖਪੁਰਾ ਲਾਗੇ ਬੇਕਾਬੂ ਹੋਈ ਰਿਕਵਰੀ ਵੈਨ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਕਾਰਾਂ ਨੁਕਸਾਨੀਆਂ ਗਈਆਂ। ਮ੍ਰਿਤਕ ਵਿਅਕਤੀ ਦੀ ਪਛਾਣ...
ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
. . .  1 day ago
ਲੁਧਿਆਣਾ 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜਬਰ-ਜਨਾਹ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਵਲੋਂ ਚੋਣ..
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਖ਼ਿਲਾਫ਼ ਮਲੇਰਕੋਟਲਾ ’ਚ ਐੱਫ.ਆਈ.ਆਰ ਦਰਜ
. . .  1 day ago
ਚੰਡੀਗੜ੍ਹ, 23 ਜਨਵਰੀ- ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 153ਏ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਹੈ...
ਵਿਜੈਇੰਦਰ ਸਿੰਗਲਾ ਜਿੰਨਾ ਭ੍ਰਿਸ਼ਟਾਚਾਰ ਪੰਜਾਬ 'ਚ ਕਿਸੇ ਨੇ ਨਹੀਂ ਕੀਤਾ- ਸੁਖਬੀਰ ਸਿੰਘ ਬਾਦਲ
. . .  1 day ago
ਸੰਗਰੂਰ, 23 ਜਨਵਰੀ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਸ੍ਰੀ ਮੁਕਤਸਰ ਸਾਹਿਬ / ਫਰੀਦਕੋਟ

ਪੰਜਾਬ ਦਾ ਹਰ ਵਰਗ ਕਿਸਾਨੀ ਸੰਘਰਸ਼ ਦੇ ਨਾਲ- ਹਨੀ ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਵਿਖੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ ਅਗਵਾਈ 'ਚ ਵੱਖ-ਵੱਖ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁਤਲੇ ਫ਼ੂਕੇ ਗਏ | ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਸੰਬੋਧਨ ਦੌਰਾਨ ਹਨੀ ਫ਼ੱਤਣਵਾਲਾ, ਭਿੰਦਰ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ (ਸ਼ਹਿਰੀ), ਮਨਜੀਤ ਸਿੰਘ ਫ਼ੱਤਣਵਾਲਾ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਮਿੰਟੂ ਕੰਗ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਨਿਰੰਜਨ ਸਿੰਘ ਰੱਖਰਾ ਸਮਾਜ ਸੇਵੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ, ਜੋ ਕਿ ਲੋਕ ਮਾਰੂ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ ਤੇ ਦੂਜੇ ਪਾਸੇ ਸਰਹੱਦੀ ਸੂਬਿਆਂ ਦੇ ਨਾਲ ਲੱਗਦੇ 50 ਕਿੱਲੋਮੀਟਰ ਦੇ ਖੇਤਰ ਨੂੰ ਬੀ.ਐੱਸ.ਐੱਫ਼. ਹਵਾਲੇ ਕਰਨ ਵਾਲਾ ਫ਼ੈਸਲਾ ਸੂਬਿਆਂ ਦੇ ਵੱਧ ਅਧਿਕਾਰਾਂ ਨੂੰ ਖੋਹਣ ਦਾ ਯਤਨ ਹੈ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਾਲੇ ਕਾਨੂੰਨ ਜੋ ਕਿ ਕਿਸਾਨ ਵਿਰੋਧੀ ਹਨ, ਨੂੰ ਵਾਪਸ ਨਹੀਂ ਲੈ ਰਹੀ | ਕੇਂਦਰ ਸਰਕਾਰ ਧਰਮ ਦੇ ਨਾਂਅ 'ਤੇ ਲੋਕਾਂ ਵਿਚ ਲੜਾਈ ਕਰਵਾਉਣਾ ਚਾਹੁੰਦੀ ਹੈ ਤੇ ਯੂ.ਪੀ. ਵਿਚ ਵਾਪਰੀ ਘਟਨਾ ਵੀ ਭਾਜਪਾ ਦੀ ਸੋਚੀ-ਸਮਝੀ ਸਾਜ਼ਿਸ਼ ਸੀ | ਬੁਲਾਰਿਆਂ ਕਿਹਾ ਕਿ ਪੰਜਾਬ ਦਾ ਹਰ ਵਰਗ ਕਿਸਾਨੀ ਸੰਘਰਸ਼ ਦੇ ਨਾਲ ਹੈ ਤੇ ਜਦ ਤੱਕ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਮੌਕੇ ਰਾਜਬੀਰ ਸਿੰਘ ਬਿੱਟਾ ਗਿੱਲ, ਗੁਰਮੀਤ ਸਿੰਘ ਜੀਤਾ, ਗੁਰਪ੍ਰੀਤ ਸਿੰਘ ਕੌਂਸਲਰ, ਰਵੀ ਮੋਰੀਆ, ਮਹਿੰਦਰ ਚੌਧਰੀ ਕੌਂਸਲਰ, ਵਿਸ਼ਾਲ ਪਨਸੇਜਾ, ਬਲਕਾਰ ਸਿੰਘ ਸਰਪੰਚ, ਵਿਰਸਾ ਸਿੰਘ ਸਰਪੰਚ, ਰਿੰਕੂ ਝਬੇਲਵਾਲੀ, ਜਸ਼ਨਪ੍ਰੀਤ ਸਿੰਘ ਮੈਂਬਰ, ਆਤਮਾ ਸਿੰਘ, ਨਿਰੰਜਨ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ ਜੌਹਰ, ਸਰਬਦਮਨ ਸਿੰਘ, ਜਸਪਾਲ ਸਿੰਘ, ਪਾਰਸ ਲੂਣਾ, ਦਿਲਬਾਗ ਸਿੰਘ ਗਿੱਲ, ਮੁਕੇਸ਼ ਕੁਮਾਰ, ਕਰਮਜੀਤ ਸਿੰਘ ਕਰਮਾ, ਰੌਬੀ ਬਰਾੜ, ਪੱਪੀ ਭੰਗੇਵਾਲਾ ਆਦਿ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ, (ਹਰਮਹਿੰਦਰ ਪਾਲ)- ਕੇਂਦਰ ਸਰਕਾਰ ਵਲੋਂ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ, ਪਹਿਲਾਂ ਕਾਂਗਰਸ ਅਤੇ ਹੁਣ ਭਾਜਪਾ ਵਲੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਿ ਪੰਜਾਬ ਭਾਰਤ ਦਾ ਹਿੱਸਾ ਨਾ ਹੋਵੇ | ਪਹਿਲਾਂ ਤਿੰਨ ਖੇਤੀ ਕਾਨੂੰਨ ਲਿਆ ਕੇ ਤੇ ਹੁਣ ਬੀ.ਐੱਸ.ਐੱਫ਼. ਨੂੰ ਅੱਧਾ ਪੰਜਾਬ ਸੌਂਪ ਕੇ ਕੇਂਦਰ ਅਸਿੱਧੇ ਤੌਰ 'ਤੇ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ | ਇਹ ਵਿਚਾਰ
ਅੱਜ ਇਥੇ ਸ਼ਹਿਰ ਵਿਚ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕਣ ਉਪਰੰਤ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਹੈ ਤੇ ਸਭ ਤੋਂ ਪਹਿਲਾ ਸੁਖਦੇਵ ਸਿੰਘ ਢੀਂਡਸਾ ਨੇ ਹੀ ਪੱਤਰ ਲਿਖ ਕੇ ਕੇਂਦਰ ਸਰਕਾਰ ਕੋਲ ਆਪਣਾ ਰੋਸ ਪ੍ਰਗਟ ਕੀਤਾ ਸੀ ਅਤੇ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਸੀ | ਧਰਨੇ ਨੂੰ ਸ਼ਮਿੰਦਰ ਸਿੰਘ ਸੰਧੂ ਅਤੇ ਬਲਤੇਜ ਸਿੰਘ ਨੇ ਵੀ ਸੰਬੋਧਨ ਕੀਤਾ |
ਮੰਡੀ ਬਰੀਵਾਲਾ, (ਨਿਰਭੋਲ ਸਿੰਘ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ਪਿੰਡ ਵੜਿੰਗ ਦੇ ਨਜ਼ਦੀਕ ਟੋਲ ਪਲਾਜੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਅਜੇ ਮਿਸ਼ਰਾ ਕੇਂਦਰੀ ਰਾਜ ਮੰਤਰੀ ਦਾ ਪੁਤਲਾ ਸਾੜਿਆ ਗਿਆ ਹੈ | ਇਸ ਸਮੇਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਬਲਵਿੰਦਰ ਸਿੰਘ ਥਾਂਦੇਵਾਲਾ, ਖੁਸ਼ਵੰਤ ਸਿੰਘ ਬਾਹਲਾ ਬਲਾਕ ਪ੍ਰਧਾਨ ਏਕਤਾ (ਡਕੌਂਦਾ), ਸੰਦੀਪ ਸਿੰਘ ਬਰੀਵਾਲਾ, ਜਸਵਿੰਦਰ ਸਿੰਘ ਝਬੇਲਵਾਲੀ, ਜਸਵੀਰ ਸਿੰਘ, ਜਸਵੀਰ ਸਿੰਘ ਸਰਾਏਨਾਗਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਅਮਰਜੀਤਪਾਲ ਸ਼ਰਮਾ ਹਰੀਕੇ ਕਲਾਂ, ਬਲਜੀਤ ਸਿੰਘ ਰੋਡੇ, ਕੁਲਵੰਤ ਸਿੰਘ, ਮੁਖ਼ਤਿਆਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ | ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਯੂ.ਪੀ. 'ਚ ਹੋਈ ਘਟਨਾ ਨੂੰ ਮੁੱਖ ਰੱਖਦਿਆਂ ਮੰਗ ਕੀਤੀ ਕਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਗੁਨਾਹਗਾਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |
ਲੰਬੀ, (ਮੇਵਾ ਸਿੰਘ)- ਲੰਬੀ ਦੇ ਬੱਸ ਸਟੈਂਡ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ | ਕਿਸਾਨ ਆਗੂਆਂ ਨੇ ਆਖਿਆ ਕਿ ਜਿਨ੍ਹਾਂ ਚਿਰ ਕੇਂਦਰ ਦੀ ਮੋਦੀ ਸਰਕਾਰ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਬਿਨਾਂ ਸ਼ਰਤ ਰੱਦ ਨਹੀਂ ਕਰਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਮੌਜੂਦ ਕਿਸਾਨ ਆਗੂਆਂ ਵਿਚ ਅਵਤਾਰ ਸਿੰਘ ਮਿੱਠੜੀ ਬਲਾਕ ਪ੍ਰਧਾਨ ਸਿੱਧੂਪੁਰ, ਹਰਭਗਵਾਨ ਸਿੰਘ, ਗੁਰਦੀਪ ਸਿੰਘ ਖੁੱਡੀਆਂ, ਸੁਖਪਾਲ ਸਿੰਘ ਲੰਬੀ, ਨਰਿੰਦਰ ਸਿੰਘ ਕੁਲ ਹਿੰਦ ਕਿਸਾਨ ਸਭਾ, ਜਸਵਿੰਦਰ ਸਿੰਘ ਪ੍ਰਧਾਨ ਅਤੇ ਕ੍ਰਿਸ਼ਨ ਸਿੰਘ ਬਾਬਾ ਆਦਿ ਹਾਜ਼ਰ ਸਨ |
ਦੋਦਾ, (ਰਵੀਪਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਤੇ ਸਮੂਹ ਭਰਾਤਰੀ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਦੇਰ ਸ਼ਾਮ ਪਿੰਡ ਦੋਦਾ 'ਚ ਕੇਂਦਰ ਦੀ ਮੋਦੀ ਸਰਕਾਰ ਦਾ ਦੁਸਹਿਰਾ ਬਣਾ ਕੇ ਪੁਤਲਾ ਫ਼ੂਕਿਆ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ, ਭਾਕਿਯੂ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਬੂਟਾ ਸਿੰਘ ਦੋਦਾ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਨੂੰ ਅੱਜ ਕਰੀਬ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਦੇਸ਼ ਦੀ ਕੇਂਦਰ ਸਰਕਾਰ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਵਿਖਾਈ ਨਹੀਂ ਹੈ, ਜੋ ਚਿੰਤਾ ਦਾ ਵਿਸ਼ਾ ਹੀ ਨਹੀਂ, ਬਲਕਿ ਮੰਦਭਾਗਾ ਵੀ ਹੈ | ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਉਨ੍ਹਾਂ ਦੇ ਮੰਤਰੀਆਂ ਦੀਆਂ ਤਸਵੀਰਾਂ ਲਗਾ ਕੇ ਅੱਜ ਦੇ ਰਾਵਣ ਕਰਾਰ ਦਿੰਦਿਆਂ ਨਾਅਰੇਬਾਜ਼ੀ ਕਰਦੇ ਦੁਸਹਿਰਾ ਮਨਾਇਆ ਗਿਆ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਕ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁਤਲੇ ਫ਼ੂਕੇ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਦਿੱਲੀ ਵਿਖੇ ਮੋਰਚਾ ਲਾਈ ਬੈਠੇ ਹਨ ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਤੇ ਹੁਣ ਪਿਛਲੇ ਦਿਨੀਂ ਲਖੀਮਪੁਰ ਖੀਰੀ ਵਿਖੇ ਘਿਨਾਉਣੀ ਹਰਕਤ ਕੀਤੀ ਹੈ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾ ਕੇ ਨਿਹੱਥੇ ਕਿਸਾਨਾਂ ਨੂੰ ਮਾਰ ਦਿੱਤਾ | ਉਨ੍ਹਾਂ ਕਿਹਾ ਕਿ ਅਜਿਹੇ ਕੋਝੇ ਹੱਥਕੰਡੇ ਭਾਜਪਾ ਨੂੰ ਬਹੁਤ ਮਹਿੰਗੇ ਪੈਣਗੇ | ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਗੁਰਤੇਜ ਸਿੰਘ ਉਦੇਕਰਨ, ਗੁਰਦਰਸ਼ਨ ਸਿੰਘ ਰੁਪਾਣਾ, ਸੁਖਦੇਵ ਸਿੰਘ ਬੂੜਾ ਗੁੱਜਰ, ਨਿਰਮਲ ਸਿੰਘ ਜੱਸੇਆਣਾ, ਬਲਵਿੰਦਰ ਸਿੰਘ ਭੁੱਟੀਵਾਲਾ, ਸਮੁੰਦ ਸਿੰਘ ਕੁੱਕਰੀਆਂ, ਦਵਿੰਦਰ ਸਿੰਘ ਭੰਗੇਵਾਲਾ, ਨਿਰਮਲ ਸਿੰਘ ਸੰਗੂੁਧੌਣ, ਗੁਰਪ੍ਰੀਤ ਸਿੰਘ ਖੋਖਰ, ਬਲਵਿੰਦਰ ਸਿੰਘ ਥਾਂਦੇਵਾਲਾ, ਸ਼ਿਵਰਾਜ ਸਿੰਘ ਭੰਗਚੜ੍ਹੀ, ਜਰਨੈਲ ਸਿੰਘ ਰੋੜਾਂਵਾਲਾ, ਬਲਜਿੰਦਰ ਸਿੰਘ ਗੰਧੜ, ਹਰਜਿੰਦਰ ਸਿੰਘ, ਨੱਥਾ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ, ਕੌਰ, ਸਿੰਘ, ਦਰਸ਼ਨ ਸਿੰਘ ਸੰਗੂਧੌਣ, ਸੁਖਰਾਜ ਸਿੰਘ, ਗਮਦੂਰ ਸਿੰਘ, ਅੰਗਰੇਜ਼ ਸਿੰਘ ਉਦੇਕਰਨ, ਸ਼ਮਸ਼ੇਰ ਸਿੰਘ ਉਦੇਕਰਨ, ਜਗਜੀਤ ਸਿੰਘ, ਹਰਮਨਦੀਪ ਸਿੰਘ ਬਾਂਮ, ਡਾ: ਨਿਰਮਲ ਸਿੰਘ ਗੋਨਿਆਣਾ, ਅੰਗਰੇਜ਼ ਸਿੰਘ ਬਾਂਮ, ਬੇਅੰਤ ਸਿੰਘ ਦੋਦਾ, ਗੁਰਪ੍ਰੀਤ ਸਿੰਘ ਗੰਧੜ ਆਦਿ ਹਾਜ਼ਰ ਸਨ |
ਮਲੋਟ, (ਪਾਟਿਲ, ਅਜਮੇਰ ਸਿੰਘ ਬਰਾੜ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਹਰਜੀਤ ਸਿੰਘ ਗਰੇਵਾਲ ਦੇ ਪੁਤਲੇ ਫੂਕੇ ਗਏ | ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਅਸਪਾਲ ਨੇ ਕਿਹਾ ਕਿ ਪਹਿਲਾਂ ਸੰਯੁਕਤ ਮੋਰਚੇ ਵਲੋਂ ਦੁਸਹਿਰੇ ਮੌਕੇ ਇਨ੍ਹਾਂ ਭਾਜਪਾ ਆਗੂਆਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਿੱਤਾ ਸੀ ਪਰ ਹਿੰਦੂ ਭਰਾਵਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਮੋਰਚੇ ਨੇ ਇਹ ਪ੍ਰੋਗਰਾਮ ਇਕ ਦਿਨ ਅੱਗੇ ਪਾ ਦਿੱਤਾ ਜਿਸ ਤਹਿਤ ਅੱਜ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੁੰਡਲੀ ਦੇ ਪੁਤਲੇ ਫੂਕੇ ਗਏ ਹਨ | ਉਨ੍ਹਾਂ ਕਿਹਾ ਕਿ ਦੇਸ਼ 'ਚ ਪ੍ਰਧਾਨ ਮੰਤਰੀ ਦੇ ਵਿਰੁੱਧ ਕਿਸਾਨਾਂ ਵਿਚ ਗ਼ੁੱਸੇ ਨੂੰ ਸਮਝਦਿਆਂ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਤਾਂ ਜੋ ਕਿਸਾਨ ਘਰਾਂ ਨੂੰ ਵਾਪਸ ਮੁੜਨ | ਕਿਸਾਨ ਆਗੂ ਲਖਨਪਾਲ ਸ਼ਰਮਾ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਸੀਜ਼ਨ ਦੌਰਾਨ ਜੇਕਰ ਸਰਕਾਰ ਨੇ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਕੋਈ ਸਰਕਾਰੀ ਪੱਧਰ 'ਤੇ ਉਪਰਾਲਾ ਨਾਲ ਕੀਤਾ ਤਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਾ ਪਵੇਗਾ ਤੇ ਇਸ ਲਈ ਕਿਸਾਨਾਂ 'ਤੇ ਪਰਚੇ ਵੀ ਹੁੰਦੇ ਹਨ ਤਾਂ ਕੋਈ ਪ੍ਰਵਾਹ ਨਹੀਂ ਕਿਉਂਕਿ ਜੇਕਰ ਪਰਚੇ ਹੋਣਗੇ ਤਾਂ ਉਹ ਰੱਦ ਕਰਵਾਉਣ ਵੀ ਜਾਣਦੇ ਹਨ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਕਿਹਾ ਕਿ ਖ਼ਰੀਦ ਦੌਰਾਨ ਕਿਸੇ ਕਿਸਮ ਦੀ ਅੜਚਣ ਕਿਸਾਨਾਂ ਨੂੰ ਨਾ ਪਾਈ ਜਾਵੇ ਨਹੀਂ ਤਾਂ ਕਿਸਾਨ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਮੌਕੇ ਮੀਤ ਪ੍ਰਧਾਨ ਜੁਗਰਾਜ ਸਿੰਘ ਕਬਰਵਾਲਾ, ਗੁਰਪ੍ਰੀਤ ਸਿੰਘ ਸਰਾਂ, ਚੌਧਰੀ ਕਸ਼ਮੀਰ ਚੰਦ ਸਰਪੰਚ, ਬਲਾਕ ਪ੍ਰਧਾਨ ਲਖਨਪਾਲ ਸ਼ਰਮਾ ਸਮੇਤ ਕਿਸਾਨ ਆਗੂ ਹਾਜ਼ਰ ਸਨ |
<br/>

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਮੋਰਿੰਡਾ ਵਿਖੇ ਸੂਬਾਈ ਰੈਲੀ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਸ਼ਮਿੰਦਰ ਸਿੰਘ ਬੱਤਰਾ)- ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵਲੋਂ ਪਵਨ ਕੁਮਾਰ ਦੀ ਅਗਵਾਈ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਵਿਖੇ ਸਰਕਾਰੀ ਮਸ਼ੀਨਰੀ ਦੀ ਅਣਦੇਖੀ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਸ਼ਮਿੰਦਰ ਸਿੰਘ ਬੱਤਰਾ)- ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਜਨਤਾ ਦੁਆਰਾ ਭਰੇ ਜਾਂਦੇ ਟੈਕਸ ਨਾਲ ਕੀਮਤੀ ਮਸ਼ੀਨਰੀ ਖ਼ਰੀਦੀ ਜਾਂਦੀ ਹੈ ਅਤੇ ਇਹ ਮਸ਼ੀਨਰੀ ਅੱਗੇ ਸਮਾਜ ਭਲਾਈ ਦੇ ਕੰਮਾਂ ਨੂੰ ਤੇਜ਼ੀ ਨਾਲ ਅਤੇ ਸੁਚਾਰੂ ਢੰਗ ਨਾਲ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਚੋਰੀ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਚੋਰਾਂ ਦੇ ਹੌਂਸਲੇ ਬੁਲੰਦ ਹਨ ਤੇ ਉਨ੍ਹਾਂ ਵਲੋਂ ਦਿਨ-ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਅਜਿਹਾ ਹੀ ਇਕ ਮਾਮਲਾ ਪਿੰਡ ਚੱਕ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਜਪਾ ਆਗੂਆਂ ਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ

ਗਿੱਦੜਬਾਹਾ, 16 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਗਏ | ਗਿੱਦੜਬਾਹਾ ਵਿਚ ਭਾਰਤੀ ਕਿਸਾਨ ਯੂਨੀਅਨ (ਮਾਨਸਾ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ...

ਪੂਰੀ ਖ਼ਬਰ »

ਮੋਰਿੰਡਾ ਵਿਖੇ ਮੁੱਖ ਮੰਤਰੀ ਦੇ ਘਰ ਅੱਗੇ ਰੈਲੀ ਕਰਨ ਲਈ ਮਲੋਟ ਤੋਂ ਮੁਲਾਜ਼ਮਾਂ ਦਾ ਜਥਾ ਰਵਾਨਾ

ਮਲੋਟ, 16 ਅਕਤੂਬਰ (ਪਾਟਿਲ, ਅਜਮੇਰ ਸਿੰਘ ਬਰਾੜ)- ਪੰਜਾਬ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਘਰ ਅੱਗੇ ਮੁਲਾਜ਼ਮਾਂ ਵਲੋਂ ਜਿੱਥੇ ਪੱਕੇ ਤੌਰ 'ਤੇ ਧਰਨਾ ਲਾਇਆ ਜਾ ਰਿਹਾ ਹੈ | ਮਲੋਟ ਤੋਂ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮਾਂ ਦਾ ਭਾਰੀ ਜਥਾ ਮੋਰਿੰਡਾ ...

ਪੂਰੀ ਖ਼ਬਰ »

ਵਿਕਾਸ ਮਿਸ਼ਨ ਵਲੋਂ ਜੀ.ਐੱਸ.ਟੀ. ਦੇ ਅਸਿਸਟੈਂਟ ਟੈਕਸਟੇਸ਼ਨ ਅਫ਼ਸਰ ਨਾਲ ਮੁਲਾਕਾਤ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵਲੋਂ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਜੀ.ਐੱਸ.ਟੀ. ਦੇ ਅਸਿਸਟੈਂਟ ਟੈਕਸਟੇਸ਼ਨ ਅਫ਼ਸਰ ਪਵਨ ਕਲੇਰ ਪੀ.ਸੀ.ਐੱਸ. ਨਾਲ ਮੁਲਾਕਾਤ ਕੀਤੀ ਗਈ | ਇਸ ...

ਪੂਰੀ ਖ਼ਬਰ »

ਪੈਸੇ ਲੁੱਟੇ ਜਾਣ ਦੀ ਝੂਠੀ ਕਹਾਣੀ ਬਣਾਉਣ ਵਾਲਾ ਕੰਪਨੀ ਦਾ ਕਰਿੰਦਾ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)-ਪੈਸੇ ਲੁੱਟੇ ਜਾਣ ਦੀ ਝੂਠੀ ਕਹਾਣੀ ਬਣਾਉਣ ਦੇ ਦੋਸ਼ 'ਚ ਥਾਣਾ ਬਰੀਵਾਲਾ ਪੁਲਿਸ ਨੇ ਕੰਪਨੀ ਦੇ ਕਰਿੰਦੇ ਨੂੰ ਨਾਮਜ਼ਦ ਕੀਤਾ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਜਿੰਦਰ ਸਿੰਘ ਵਾਸੀ ਮੋਹਨ ਉਤਾੜ ...

ਪੂਰੀ ਖ਼ਬਰ »

ਲਾਹਣ, ਚਾਲੂ ਭੱਠੀ ਤੇ 300 ਗ੍ਰਾਮ ਚੂਰਾ ਪੋਸਤ ਬਰਾਮਦ, ਇਕ ਗਿ੍ਫ਼ਤਾਰ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)- ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 13 ਕਿਲੋਗ੍ਰਾਮ ਲਾਹਣ, ਇਕ ਚਾਲੂ ਭੱਠੀ, ਭੱਠੀ ਦਾ ਸਾਮਾਨ ਅਤੇ 300 ਗ੍ਰਾਮ ਚੂਰਾ ਪੋਸਤ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਕਤਲ ਕਰਕੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ 'ਚ ਤਿੰਨ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)-ਕਤਲ ਕਰਕੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਸ਼ੱਕ ਦੇ ਦੋਸ਼ 'ਚ ਥਾਣਾ ਬਰੀਵਾਲਾ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬੋਹੜ ਸਿੰਘ ਵਾਸੀ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਵਲੋਂ ਦੁੱਖ ਸਾਂਝਾ

ਮੰਡੀ ਬਰੀਵਾਲਾ, 16 ਅਕਤੂਬਰ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਸੁਖਮੰਦਰ ਸਿੰਘ ਇਕਾਈ ਪ੍ਰਧਾਨ ਹਰੀਕੇ ਕਲਾਂ ਦੀ ਮਾਤਾ ਅਜੈਬ ਕੌਰ ਦੀ ਮੌਤ 'ਤੇ ਯਾਦਵਿੰਦਰ ਸਿੰਘ ਯਾਦੀ, ਜਸਵੀਰ ਸਿੰਘ ਸਰਾਏਨਾਗਾ ਬਲਾਕ ਪ੍ਰਧਾਨ ਬਰੀਵਾਲਾ, ਸੰਦੀਪ ...

ਪੂਰੀ ਖ਼ਬਰ »

ਵਿਧਾਇਕ ਰੋਜ਼ੀ ਬਰਕੰਦੀ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਕਰੰਦੀ ਵਲੋਂ 18 ਅਕਤੂਬਰ ਦੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸ੍ਰੀ ਮੁਕਤਸਰ ਸਾਹਿਬ ਦੌਰੇ ...

ਪੂਰੀ ਖ਼ਬਰ »

400 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 400 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਪਾਰਟੀ ਨੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ

ਫ਼ਰਦੀਕੋਟ, 16 ਅਕਤੂਬਰ (ਜਸਵੰਤ ਸਿੰਘ ਪੁਰਬਾ)- ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਵਿਖੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਸ਼ੁੱਭ ਮੌਕੇ 'ਤੇ ਕਾਲਜ ਦੇ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਬਾਬਾ ਬੰਦਾ ...

ਪੂਰੀ ਖ਼ਬਰ »

ਵਿਦਿਆਰਥਣ ਹਰਨੀਰਤ ਕੌਰ ਪ੍ਰਸ਼ਨੋਤਰੀ ਮੁਕਾਬਲੇ 'ਚ ਦੂਜੇ ਸਥਾਨ 'ਤੇ ਰਹੀ

ਫ਼ਰੀਦਕੋਟ, 16 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਬਾਲ ਸਾਹਿਤ ਪ੍ਰਸ਼ਨੋਤਰੀ ਮੁਕਾਬਲੇ ਵਿਚ ਹਿੱਸਾ ਲਿਆ | ਇਸ ਮੁਕਾਬਲੇ ਵਿਚ ਵੱਖ ਵੱਖ ਸਕੂਲਾਂ ਦੇ ਕਈ ਵਿਦਿਆਰਥੀ ਸ਼ਾਮਿਲ ...

ਪੂਰੀ ਖ਼ਬਰ »

ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਯੂਥ ਦੀ ਅਹਿਮ ਭੂਮਿਕਾ ਹੋਵੇਗੀ: ਬਰਾੜ

ਬਾਜਾਖਾਨਾ, 16 ਅਕਤਬੂਰ (ਜੀਵਨ ਗਰਗ)- ਆਉਂਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਬਹੁਤ ਹੀ ਸੁਚੱਜੇ ਢੰਗ ਨਾਲ ਲੜੇਗਾ | ਇਨ੍ਹਾਂ ਚੋਣਾਂ ਵਿਚ ਯੂਥ ਦੀ ਅਹਿਮ ...

ਪੂਰੀ ਖ਼ਬਰ »

ਫ਼ਸਲਾਂ ਦਾ ਮੁਆਵਜ਼ਾ ਲੈਣ ਲਈ ਪਿੰਡ ਬਾਦਲ 'ਚ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਲੰਬੀ, 16 ਅਕਤੂਬਰ (ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ)-ਨਰਮੇ ਤੇ ਹੋਰ ਫ਼ਸਲਾਂ ਦਾ ਮੁਆਵਜ਼ਾ ਲੈਣ ਸਬੰਧੀ ਪਿਛਲੇ ਲਗਾਤਾਰ 12 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ 5 ਜ਼ਿਲਿ੍ਹਆਂ ਵਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਪਿੰਡ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਐੱਸ.ਡੀ.ਪੀ. ਸੈੱਲ ਕੱਢਣ ਵਾਲੀ ਮਸ਼ੀਨ ਸਥਾਪਤ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਤੋਂ ਇਲਾਵਾ ਚੱਲ ਰਹੀ ਨਾਮੁਰਾਦ ਬਿਮਾਰੀ ਡੇਂਗੂ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਅਨੇਕਾਂ ਲੋਕ ਇਸ ਬਿਮਾਰੀ ਦੀ ਭੇਟ ਚੜ੍ਹ ਚੁੱਕੇ ਹਨ | ਜੈ ਬਾਬੇ ਦੀ ਬਲੱਡ ਸੇਵਾ ...

ਪੂਰੀ ਖ਼ਬਰ »

ਗਿੱਦੜਬਾਹਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ

ਗਿੱਦੜਬਾਹਾ, 16 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਯਤਨਾਂ ਸਦਕਾ ਸ੍ਰੀ ਸਨਾਤਨ ਧਰਮ ਭਾਰਤੀ ਮਹਾਂਵੀਰ ਦਲ ਸੇਵਾ ਸੰਮਤੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਵਪਾਰਕ ਸੰਸਥਾਵਾਂ ਅਤੇ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਵਿਖੇ ਸਾਇੰਸ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਜੁਲਾਈ 2021 ਦੀਆਂ ਆਨਲਾਈਨ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਅਨੁਸਾਰ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਬੀ.ਐੱਸ.ਸੀ. ਸਮੈਸਟਰ-4 ਨਾਨ ਮੈਡੀਕਲ ਤੇ ...

ਪੂਰੀ ਖ਼ਬਰ »

ਜਨਮ ਦਿਨ 'ਤੇ ਬੂਟੇ ਲਾਉਣ ਦੀ ਰੀਤ ਚਲਾਉਣ ਦੀ ਲੋੜ- ਢਿੱਲੋਂ

ਗਿੱਦੜਬਾਹਾ, 16 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਭੈ ਸਿੰਘ ਢਿੱਲੋਂ ਨੇ ਆਪਣਾ ਜਨਮ ਦਿਨ ਹਲਕਾ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਵਿਚ ਬੂਟੇ ਲਗਾ ਕੇ ਮਨਾਇਆ ਗਿਆ | ਇਸ ਦੌਰਾਨ ਹਲਕਾ ਗਿੱਦੜਬਾਹਾ ਦੇ ਪਿੰਡ ਛੱਤਿਆਣਾ ਵਿਖੇ ਪਹੁੰਚ ...

ਪੂਰੀ ਖ਼ਬਰ »

ਲੋਕ ਮੋਰਚਾ ਵਲੋਂ ਬੀ.ਐੱਸ.ਐੱਫ਼. ਨੂੰ ਵਾਧੂ ਤਾਕਤਾਂ ਦੇਣ ਦੀ ਨਿਖੇਧੀ

ਮਲੋਟ, 16 ਅਕਤੂਬਰ (ਅਜਮੇਰ ਸਿੰਘ ਬਰਾੜ)- ਲੋਕ ਮੋਰਚਾ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਕੱਤਰ ਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਨੇ ਬੀ.ਐੱਸ.ਐੱਫ਼. ਨੂੰ ਵਾਧੂ ਤਾਕਤਾਂ ਦਿੱਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਤੇ ...

ਪੂਰੀ ਖ਼ਬਰ »

ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਸ਼ਮਿੰਦਰ ਸਿੰਘ ਬੱਤਰਾ)-ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਖੱਡੀਆਂ ਵਾਲੀ ਗਲੀ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ ਸਮਾਗਮ ਕਰਵਾਇਆ ਗਿਆ | ਸ਼ਰਧਾਲੂਆਂ ਨੇ ਦੇਵਭੂਮੀ ਹਰਿਦੁਆਰ ਦੇ ਮਹਾਂਮੰਡਲੇਸ਼ਵਰ ਸਵਾਮੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ- ਗੁਰਦਾਸ ਗਿਰਧਰ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਗੁਰਦਾਸ ਗਿਰਧਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਰਮਨ-ਪਿਆਰਤਾ ਆਮ ਆਦਮੀ ਪਾਰਟੀ ਨੂੰ ਹਜ਼ਮ ...

ਪੂਰੀ ਖ਼ਬਰ »

ਦਸਮੇਸ਼ ਖ਼ਾਲਸਾ ਕਾਲਜ ਵਿਖੇ ਵਿਸ਼ੇਸ਼ ਵਿਚਾਰ-ਚਰਚਾ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਖ਼ਾਲਸਾ ਕਾਲਜ ਕੌਂਸਲ ਦੇ ਪ੍ਰਧਾਨ ਬੀਰਇੰਦਰ ਸਿੰਘ ਬਰਾੜ ਤੇ ਜਨਰਲ ਸਕੱਤਰ ਉਪਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਦਸਮੇਸ਼ ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਵਲੋਂ ਪਿ੍ੰਸੀਪਲ ਡਾ: ਗੁਰਜਿੰਦਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX