ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਝੋਨੇ ਦੀ ਚੁਕਾਈ ਤੇ ਅਦਾਇਗੀ ਨੂੰ ਲੈ ਕੇ ਕਿਸਾਨ ਤੇ ਆੜ੍ਹਤੀ ਬਾਗ਼ੋ-ਬਾਗ਼

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)- ਝੋਨੇ ਦੀ ਝੁਕਾਈ ਅਤੇ ਅਦਾਇਗੀ ਨੂੰ ਲੈ ਕੇ ਇਸ ਸੀਜ਼ਨ ਵਿਚ ਕਿਸਾਨ ਅਤੇ ਆੜ੍ਹਤੀ ਬਾਗ਼ੋ-ਬਾਗ਼ ਨਜ਼ਰ ਆ ਰਹੇ ਹਨ | ਭਾਵੇਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਨਜ਼ਦੀਕ ਹਨ ਪਰ ਕੁੱਝ ਕਿਸਾਨਾਂ ਅਨੁਸਾਰ ਇਹ ਸਾਰਾ ਜਲਦੀ ਹੋ ਰਿਹਾ ਕੰਮ ਚੋਣਾਂ ਦੀ ਆਮਦ ਦਾ ਨਤੀਜਾ ਹੀ ਹੈ | ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਚੋਣਾਂ ਦੇ ਸਾਲ ਵਿਚ ਹੀ ਕਿਸਾਨਾਂ ਦੀ ਮੰਡੀਆਂ ਵਿਚ ਖੱਜਲ ਖ਼ੁਆਰੀ ਨਹੀਂ ਹੁੰਦੀ ਪਰ ਬਾਕੀ ਸਾਲਾਂ ਵਿਚ ਕਿਸਾਨੀ ਮੰਡੀਆਂ 'ਚ ਰੁਲਦੀ ਹੀ ਹੈ | ਅੱਜ ਜਦੋਂ ਦਾਣਾ ਮੰਡੀ ਨਵਾਂਸ਼ਹਿਰ ਦਾ ਜਦੋਂ ਦੋਰਾ ਕੀਤਾ ਗਿਆ ਤਾਂ ਉਥੇ ਝੋਨੇ ਦੀਆਂ ਟਰਾਲੀਆਂ ਮੰਡੀ ਵਿਚ ਢੇਰੀ ਕਰਨ ਆਏ ਕਿਸਾਨ ਜਸਵਿੰਦਰ ਸਿੰਘ ਰਾਏਪੁਰ ਡੱਬਾ ਨੇ ਦੱਸਿਆ ਕਿ ਇਸ ਬਾਰ ਮੰਡੀਆਂ ਵਿਚ ਝੋਨੇ ਦੀ ਚੁਕਾਈ ਤੇ ਅਦਾਇਗੀ ਦਾ ਪ੍ਰਬੰਧ ਨਾਲੋਂ-ਨਾਲ ਹੋਣ ਕਾਰਨ ਉਨ੍ਹਾਂ ਨੂੰ ਕੋਈ ਸਮੱਸਿਆਵਾਂ ਨਹੀਂ ਆਈ | ਉਨ੍ਹਾਂ ਦੱਸਿਆ ਕਿ ਉਹ ਦੋ ਟਰਾਲੀਆਂ ਝੋਨੇ ਦੀਆਂ ਮੰਡੀ 'ਚ ਲੈ ਕੇ ਆਏ ਹਨ | ਪਿੰਡ ਚਾਹਲਪੁਰ ਤੋਂ ਆਏ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਇਕ ਟਰਾਲੀ ਝੋਨੇ ਦੀ ਲੈ ਕੇ ਨਵਾਂਸ਼ਹਿਰ ਮੰਡੀ ਆਏ ਹਨ ਇਸ ਤੋਂ ਪਹਿਲਾਂ ਵੀ ਉਹ 2 ਟਰਾਲੀਆਂ ਇਥੇ ਹੀ ਢੇਰੀ ਕਰ ਕੇ ਗਏ ਸਨ | ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀਆਂ ਵਿਚ ਉਨ੍ਹਾਂ ਨੂੰ ਲੰਮਾ ਸਮਾਂ ਬੈਠ ਕੇ ਖੱਜਲ ਖ਼ੁਆਰ ਹੋਣਾ ਪੈਂਦਾ ਸੀ ਪਰ ਇਸ ਬਾਰ ਅਦਾਇਗੀ ਨਾਲੋ-ਨਾਲ ਹੋਣ ਕਰ ਕੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਹੀਂ ਹੋਣਾ ਪਿਆ | ਇਸ ਮੌਕੇ ਕੁਲਵੰਤ ਸਿੰਘ ਆੜ੍ਹਤੀ ਨੇ ਦੱਸਿਆ ਕਿ ਕਈ ਵਾਰ ਮੌਸਮ ਵਿਚ ਨਮੀ ਹੋਣ ਕਰ ਕੇ ਫ਼ਸਲ ਵਿਚ ਵੀ ਨਮੀ ਜ਼ਿਆਦਾ ਹੋ ਜਾਂਦੀ ਹੈ ਪਰ ਝੋਨਾ ਪੱਕਿਆ ਹੋਇਆ ਹੁੰਦਾ ਹੈ ਜਿਸ 'ਚੋਂ ਨਮੀ ਘਟਾਉਣ ਲਈ ਉਨ੍ਹਾਂ ਨੂੰ ਖਿਲਾਰ ਕੇ ਸੁਕਾਉਣਾ ਪੈਂਦਾ ਹੈ | ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦਾ ਅੰਕੜਾ ਇਕ ਲੱਖ ਮੀਟਿ੍ਕ ਟਨ ਤੋਂ ਪਾਰ ਹੋ ਗਿਆ ਹੈ ਅਤੇ ਹੁਣ ਤੱਕ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਪੁੱਜੇ ਸਾਰੇ 113128 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵੱਲੋਂ 43601 ਮੀਟਿ੍ਕ ਟਨ, ਮਾਰਕਫੈੱਡ ਵੱਲੋਂ 27852 ਮੀਟਿ੍ਕ ਟਨ, ਪਨਸਪ ਵੱਲੋਂ 30325 ਮੀਟਿ੍ਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 8008 ਮੀਟਿ੍ਕ ਟਨ, ਐਫ. ਸੀ. ਆਈ ਵੱਲੋਂ 3005 ਮੀਟਿ੍ਕ ਟਨ ਅਤੇ ਵਪਾਰੀਆਂ ਵੱਲੋਂ 337 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 183 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਖ਼ਰੀਦ ਦੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ ਅਤੇ ਸੁਚੱਜੀ ਖ਼ਰੀਦ ਲਈ ਸਬੰਧਿਤ ਅਧਿਕਾਰੀਆਂ ਅਤੇ ਖ਼ਰੀਦ ਏਜੰਸੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ | ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਇਸ ਨੂੰ ਖੇਤ ਵਿਚ ਹੀ ਵਾਹੁਣ ਨੂੰ ਤਰਜੀਹ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕੇਗੀ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹੇਗੀ |

ਸਮਾਜ ਸੇਵੀ ਸੰਧੂ ਵਲੋਂ ਕਿਸਾਨ ਖੇਤੀਬਾੜੀ ਸੈਂਟਰ ਦਾ ਉਦਘਾਟਨ

ਸੰਧਵਾਂ, 17 ਅਕਤੂਬਰ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੇ ਬੋਹੜ ਵਾਲੇ ਬੱਸ ਅੱਡੇ 'ਤੇ ਨਵੇਂ ਖੁੱਲ੍ਹੇ ਕਿਸਾਨ ਜੈਵਿਕ ਖੇਤੀਬਾੜੀ ਤੇ ਸਿਹਤ ਕੇਅਰ ਸੈਂਟਰ ਦਾ ਉਦਘਾਟਨ ਕਰਦਿਆਂ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਸਕੱਤਰ ਤੇ ਉੱਘੇ ਸਮਾਜ ਸੇਵੀ ਸ. ...

ਪੂਰੀ ਖ਼ਬਰ »

ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਸਬੰਧੀ ਵਿਸ਼ਾ ਵਾਰ ਅਧਿਆਪਕਾਂ ਦੀ ਟਰੇਨਿੰਗ ਅੱਜ ਤੋਂ

ਪੋਜੇਵਾਲ ਸਰਾਂ, 17 ਅਕਤੂਬਰ (ਨਵਾਂਗਰਾਈਾ)- ਨੈਸ਼ਨਲ ਅਚੀਵਮੈਂਟ ਸਰਵੇ (ਨੈਸ਼)ਦੀ ਤਿਆਰੀ ਸਬੰਧੀ ਜ਼ਿਲ੍ਹੇ ਦੇ ਵਿਸ਼ਾ ਵਾਰ ਅਧਿਆਪਕਾਂ ਦੀ ਟਰੇਨਿੰਗ 18, 19 ਤੇ 21 ਅਕਤੂਬਰ ਨੂੰ ਬਲਾਕ ਪੱਧਰ 'ਤੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਵੱਖ-ਵੱਖ ਪਿੰਡਾਂ 'ਚ ਲਾਭਪਾਤਰੀਆਂ ਨੂੰ ਕਰਜ਼ਾ ਰਾਸ਼ੀ ਦੇ ਚੈੱਕ ਵੰਡੇ

ਉਸਮਾਨਪੁਰ, 17 ਅਕਤੂਬਰ (ਸੰਦੀਪ ਮਝੂਰ)- ਅੱਜ ਹਲਕਾ ਵਿਧਾਇਕ ਅੰਗਦ ਸਿੰਘ ਨੇ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਸਹਿਬਜ਼ਪੁਰ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਪੱਲੀਆਂ ਕਲਾਂ, ਪੱਲੀਆਂ ਖ਼ੁਰਦ ਅਤੇ ਕੋਟ ਰਾਂਝਾ ਆਦਿ ਨਾਲ ਸਬੰਧਿਤ 511 ਲਾਭਪਾਤਰੀਆਂ ਨੂੰ ...

ਪੂਰੀ ਖ਼ਬਰ »

ਮਕਸੂਦਪੁਰ-ਸੂੰਢ ਮੰਡੀ 'ਚ 29146 ਕੁਇੰਟਲ ਝੋਨੇ ਦੀ ਖਰੀਦ

ਸੰਧਵਾਂ, 17 ਅਕਤੂਬਰ (ਪ੍ਰੇਮੀ ਸੰਧਵਾਂ) - ਮਕਸੂਦਪੁਰ-ਸੂੰਢ ਦਾਣਾ ਮੰਡੀ 'ਚ ਝੋਨੇ ਦੀ ਆਮਦ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਤੇ ਵੇਅਰ ਹਾਊਸ ਤੇ ਪਨਸਪ ਵਲੋਂ ਸ਼ਨੀਵਾਰ ਤੱਕ 29 ਹਜ਼ਾਰ 146 ਕੁਇੰਟਲ ਦੇ ਕਰੀਬ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ | ਮੰਡੀ ਆਕਸਨ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀ ਆਗੂ ਚਰਨਜੀਤ ਕਟਾਰੀਆ ਨੇ ਵੀ ਟਿਕਟ ਦੀ ਦਾਅਵੇਦਾਰੀ ਠੋਕੀ

ਮੁਕੰਦਪੁਰ, 17 ਅਕਤੂਬਰ (ਦੇਸ ਰਾਜ ਬੰਗਾ) - ਵਿਧਾਨ ਸਭਾ ਹਲਕਾ ਬੰਗਾ (ਐਸ. ਸੀ ਰਿਜ਼ਰਵ) ਸੀਟ 'ਤੇ ਕਾਂਗਰਸ ਪਾਰਟੀ ਵਲੋਂ ਚੋਣਾਂ ਲੜਨ ਵਾਸਤੇ ਆਏ ਦਿਨ ਅਨੇਕਾਂ ਚਿਹਰੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ | ਇੱਥੇ ਪੱਤਰਕਾਰਾਂ ਨਾਲ ਮੀਟਿੰਗ ਕਰਕੇ ਚਰਨਜੀਤ ਕਟਾਰੀਆਂ ਨੇ ...

ਪੂਰੀ ਖ਼ਬਰ »

ਸੂਬੇ ਦੇ ਲੋਕ ਅਕਾਲੀ-ਬਸਪਾ ਗੱਠਜੋੜ ਦਾ ਰਾਜ ਲਿਆਉਣ ਲਈ ਉਤਾਵਲੇ-ਡਾ: ਸੁੱਖੀ

ਔੜ/ਝਿੰਗੜਾਂ, 17 ਅਕਤੂਬਰ (ਕੁਲਦੀਪ ਸਿੰਘ ਝਿੰਗੜ)- ਪੰਜਾਬ ਅੰਦਰ 2022 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਲੋਕ ਅਕਾਲੀ-ਬਸਪਾ ਗੱਠਜੋੜ ਦਾ ਰਾਜ ਲਿਆਉਣ ਲਈ ਉਤਾਵਲੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ: ਸੁਖਵਿੰਦਰ ...

ਪੂਰੀ ਖ਼ਬਰ »

ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਚੌਧਰੀ ਮੰਗੂਪੁਰ

ਕਾਠਗੜ, 17 ਅਕਤੂਬਰ (ਬਲਦੇਵ ਸਿੰਘ ਪਨੇਸਰ)- ਅੱਜ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਦਾਣਾ ਮੰਡੀ ਕਾਠਗੜ੍ਹ ਵਿਚ ਪਹੁੰਚ ਕੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੰਡੀ ਵਿਚ ...

ਪੂਰੀ ਖ਼ਬਰ »

1000 ਪਾਬੰਦੀਸ਼ੁਦਾ ਗੋਲੀਆਂ ਸਮੇਤ ਨੌਜਵਾਨ ਕਾਬੂ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)- ਥਾਣਾ ਔੜ ਦੀ ਪੁਲਿਸ ਵਲੋਂ ਇੱਕ ਨੌਜਵਾਨ ਨੂੰ (100 ਪੱਤੇ) ਇੱਕ ਹਜ਼ਾਰ ਪਾਬੰਦੀ ਸ਼ੁਦਾ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਏ.ਅੱੈਸ.ਆਈ ਕੇਵਲ ਕਿ੍ਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਏ.ਅੱੈਸ.ਆਈ ਵਿਜੇ ...

ਪੂਰੀ ਖ਼ਬਰ »

ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਵੱਲੋਂ ਚੰਡੀਗੜ੍ਹ ਰੋਡ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)-ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਸ਼ਹਿਰ ਵਿਚੋਂ ਲੰਘਦੀ 9 ਕਿਲੋਮੀਟਰ ਲੰਬੀ ਚੰਡੀਗੜ੍ਹ ਰੋਡ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕੀਤਾ ਗਿਆ | ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਦੇ ਸੱਦੇ 'ਤੇ ਪਿੰਡ-ਪਿੰਡ ਮੋਦੀ ਸਰਕਾਰ ਦੇ ਪੁਤਲੇ ਫੂਕੇ

ਬੰਗਾ, 17 ਅਕਤੂਬਰ (ਕਰਮ ਲਧਾਣਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਬੰਗਾ ਅਤੇ ਹੋਰ ਪਿੰਡਾਂ 'ਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਅਗਵਾਈ ਹੇਠ ਖੇਤੀ ਨਾਲ ਸਬੰਧਤ ਤਿੰਨ ਕਾਲੇ ...

ਪੂਰੀ ਖ਼ਬਰ »

ਮੰਡੀਆਂ 'ਚੋਂ ਲਿਫਟਿੰਗ ਨਾਂਹ ਦੇ ਬਰਾਬਰ, ਹਕੀਮਪੁਰ ਮੰਡੀ 'ਚੋਂ ਸਿਰਫ 300 ਬੋਰਾ ਹੀ ਚੁੱਕਿਆ ਗਿਆ

ਮੁਕੰਦਪੁਰ, 17 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਵਿਚ ਇਸ ਵਾਰ ਮੰਡੀਆਂ ਵਿਚ ਝੋਨਾ ਮੱਠੀ ਰਫ਼ਤਾਰ ਨਾਲ ਆ ਰਿਹਾ ਹੈ ਜਿਸ ਦਾ ਕਾਰਨ ਸਰਕਾਰ ਵਲੋਂ ਰੱਖੇ ਕਠੋਰ ਮਾਪ-ਦੰਡਾਂ ਨੂੰ ਦੱਸਿਆ ਜਾ ਰਿਹਾ ਹੈ ਲੇਕਿਨ ਜਿੰਨੀ ਵੀ ਖਰੀਦ ਹੋਈ ਹੈ, ਮੰਡੀਆਂ 'ਚੋਂ ਲਿਫਟਿੰਗ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਹਿੱਤ ਗੁਰਮਤਿ ਸਮਾਗਮ ਕਰਵਾਇਆ

ਬੰਗਾ, 17 ਅਕਤੂਬਰ (ਕਰਮ ਲਧਾਣਾ) - ਬਲਾਕ ਦੇ ਪਿੰਡ ਲਧਾਣਾ ਝਿੱਕਾ ਵਿਖੇ ਉਥੋਂ ਦੇ ਸਮਾਜ ਸੇਵੀ ਗਿ. ਕੇਸਰ ਸਿੰਘ ਅਤੇ ਬੀਬੀ ਪ੍ਰੀਤਮ ਕੌਰ ਦੇ ਪਰਿਵਾਰ ਵਲੋਂ ਇਲਾਕੇ ਦੀ ਉਘੀ ਸ਼ਖਸ਼ੀਅਤ ਨਿਰਮਲਜੀਤ ਸਿੰਘ ਸੋਨੂੰ ਝਿੱਕਾ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਵਿਚ ਸਰਬੱਤ ਦੇ ...

ਪੂਰੀ ਖ਼ਬਰ »

4 ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਕਾਠਗੜ੍ਹ/ਰੈਲਮਾਜਰਾ, 17 ਅਕਤੂਬਰ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਂਸਾ)- ਪਿੰਡ ਜੀਉਵਾਲ-ਬਛੂਆ ਦੇ ਗੁਰਦੁਆਰਾ ਬਾਬਾ ਜਗਤ ਰਾਮ ਜੀ ਦੇ ਮੁੱਖ ਪ੍ਰਬੰਧਕ ਬਾਬਾ ਜਗਤਾਰ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ...

ਪੂਰੀ ਖ਼ਬਰ »

ਜੇ.ਸੀ.ਬੀ. ਤੇ ਮਿੱਟੀ ਨਾਲ ਭਰੇ ਟਰੈਕਟਰ-ਟਰਾਲੀ ਨੂੰ ਕਬਜ਼ੇ 'ਚ ਲਿਆ-ਚਾਲਕਾਂ ਵਿਰੁੱਧ ਮੁਕੱਦਮਾ ਦਰਜ

ਪੋਜੇਵਾਲ ਸਰਾਂ, 17 ਅਕਤੂਬਰ (ਰਮਨ ਭਾਟੀਆ)- ਜ਼ਿਲ੍ਹਾ ਪੁਲਿਸ ਮੁਖੀ ਦੀਆ ਹਦਾਇਤਾਂ ਅਨੁਸਾਰ ਥਾਣਾ ਪੋਜੇਵਾਲ ਦੇ ਮੁਖੀ ਸਬ ਇੰਸਪੈਕਟਰ ਸੋਢੀ ਸਿੰਘ ਵਲੋਂ ਮਾਈਨਿੰਗ ਮਾਫ਼ੀਆ ਵਿਰੁੱਧ ਆਰੰਭੀ ਗਈ ਮੁਹਿੰਮ ਤਹਿਤ ਬੀਤੇ ਕੱਲ੍ਹ ਪੋਜੇਵਾਲ ਪੁਲਿਸ ਨੇ ਮਾਈਨਿੰਗ ਕਰਦੇ ਇੱਕ ...

ਪੂਰੀ ਖ਼ਬਰ »

ਮੋਦੀ, ਅਮਿਤ ਸ਼ਾਹ ਤੇ ਜੋਗੀ ਦੇ ਪੁਤਲੇ ਫੂਕ ਕੇ ਕੀਤੀ ਨਾਅਰੇਬਾਜੀ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਿਸਾਨ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ ਦੀ ਅਗਵਾਈ ਹੇਠ ਖੰਡ ਮਿੱਲ ਨਵਾਂ ...

ਪੂਰੀ ਖ਼ਬਰ »

ਕਿਸਾਨਾਂ ਨੇ ਫੂਕੇ ਮੋਦੀ, ਅਮਿਤ ਸ਼ਾਹ ਅਤੇ ਖੱਟਰ ਦੇ ਪੁਤਲੇ

ਉੜਾਪੜ/ਲਸਾੜਾ, 17 ਅਕਤੂਬਰ (ਖੁਰਦ) - ਸੰਯੁਕਤ ਕਿਸਾਨ ਮੋਰਚੇ ਵਲੋਂ ਲਖੀਮਪੁਰ ਖੀਰੀ ਵਿਖੇ ਵਿੱਛੜ ਗਏ ਕਿਸਾਨਾਂ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਵਿਖੇ ਲਾਏ ਗਏ ਧਰਨੇ ਦੇ 11 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਮੋਰਚੇ ਵਲੋਂ ਦਿੱਤੇ ਸੱਦੇ 'ਤੇ ਕਾਰਪੋਰੇਟ ...

ਪੂਰੀ ਖ਼ਬਰ »

ਬੰਗਾ ਦੀਆਂ ਦਾਣਾ ਮੰਡੀਆਂ 'ਚ 37766 ਮੀਟਿ੍ਕ ਟਨ ਝੋਨੇ ਦੀ ਖਰੀਦ ਹੋਈ

ਬੰਗਾ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਦੀਆਂ ਦਾਣਾ ਮੰਡੀਆਂ 'ਚ ਹੁਣ ਤੱਕ ਝੋਨੇ ਦੀ 37 ਹਜ਼ਾਰ 766 ਮੀਟਿ੍ਕ ਟਨ ਖਰੀਦ ਕੀਤੀ ਗਈ ਅਤੇ 18 ਹਜ਼ਾਰ 337 ਮੀਟਿ੍ਕ ਟਨ ਝੋਨੇ ਦੀ ਵੱਖ- ਵੱਖ ਏਜੰਸੀਆਂ ਵਲੋਂ ਚੁਕਾਈ ਕੀਤੀ ਗਈ | ਇਸ ਸਬੰਧੀ ਵਰਿੰਦਰ ਕੁਮਾਰ ਸਕੱਤਰ ਮੰਡੀ ਬੋਰਡ ...

ਪੂਰੀ ਖ਼ਬਰ »

ਵਾਹਦ ਦਾਣਾ ਮੰਡੀ 'ਚ 72 ਹਜ਼ਾਰ ਬੋਰੀ ਝੋਨੇ ਦੀ ਖਰੀਦ ਹੋਈ

ਘੁੰਮਣਾਂ, 17 ਅਕਤੂਬਰ (ਮਹਿੰਦਰਪਾਲ ਸਿੰਘ) - ਪੰਜਾਬ 'ਚ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੈ, ਪਰ ਮੰਡੀਆਂ 'ਚ ਖਰੀਦ ਦਾ ਕੰਮ ਸੁਸਤ ਹੈ ਕਿਉਂਕਿ ਮੌਸਮ ਨੂੰ ਲੈ ਕੇ ਝੋਨੇ ਦੀ ਕਟਾਈ ਪਛੜ ਚੁੱਕੀ ਹੈ | ਇਸ ਸਮੇਂ ਮਾਣਕ- ਵਾਹਦ ਦਾਣਾ ਮੰਡੀ 'ਚ ਪਨਗ੍ਰੇਨ ਏਜੰਸੀ ਵਲੋਂ 72 ਹਜ਼ਾਰ ...

ਪੂਰੀ ਖ਼ਬਰ »

ਗੰਨਾ ਮਿੱਲ ਚੋਣਾਂ ਵਿਚ ਕਿਸਾਨਾਂ ਦੀ ਵੱਡੀ ਜਿੱਤ ਹੋਈ-ਹਰਪ੍ਰਭਮਹਿਲ ਸਿੰਘ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਕੌਰ ਕਮੇਟੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਗੰਨਾ ਮਿੱਲ ਦੀਆਂ ਚੋਣਾਂ ਵਿਚ ਕਿਸਾਨਾਂ ਨੇ ਪਾਰਟੀ ਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਹਿੱਸਾ ਲਿਆ | ਉਨ੍ਹਾਂ ...

ਪੂਰੀ ਖ਼ਬਰ »

ਕੁਲਵੰਤ ਸਿੰਘ ਹੀਰ ਦੇ ਜ਼ਿਲ੍ਹਾ ਪੁਲਿਸ ਮੁਖੀ ਬਣਨ ਨਾਲ ਪਿੰਡ ਮਜਾਰਾ ਵਾਸੀ ਬਾਗੋ ਬਾਗ

ਬੰਗਾ, 17 ਅਕਤੂਬਰ (ਨੂਰਪੁਰ) - ਪਿੰਡ ਮਜਾਰਾ ਨੌ ਆਬਾਦ ਰਾਜਾ ਸਾਹਿਬ ਦੇ ਵਸਨੀਕ ਕੁਲਵੰਤ ਸਿੰਘ ਹੀਰ ਜਿਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਹੁਸ਼ਿਆਰਪੁਰ ਲਗਾਇਆ ਗਿਆ ਹੈ, ਦੇ ਜ਼ਿਲ੍ਹਾ ਪੁਲਿਸ ਮੁਖੀ ਬਣਨ ਨਾਲ ਪਿੰਡ ਵਿਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ...

ਪੂਰੀ ਖ਼ਬਰ »

ਸ਼ਹੀਦਾਂ ਦੀਆਂ ਮਾਵਾਂ ਦੀ ਯਾਦ 'ਚ ਸਮਾਗਮ 23 ਨੂੰ

ਬੰਗਾ, 17 ਅਕਤੂਬਰ (ਕਰਮ ਲਧਾਣਾ) - ਪ੍ਰਗਤੀਸ਼ੀਲ ਲੇਖਕ ਸੰਘ (ਰਜਿ.) ਪੰਜਾਬ ਵਲੋਂ ਮਾਤਾ ਵਿਦਿਆਵਤੀ ਵੈਲਫੇਅਰ ਟਰੱਸਟ ਮੋਰਾਂਵਾਲੀ ਦੇ ਸਹਿਯੋਗ ਨਾਲ ਇਕ ਸਮਾਗਮ ਮਾਤਾ ਵਿਦਿਆਵਤੀ ਯਾਦਗਾਰ ਹਾਲ ਮੋਰਾਂਵਾਲੀ ਵਿਖੇ 23, 23 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਹੋਵੇਗਾ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਪੇਂਟਿੰਗ ਤੇ ਭਾਸ਼ਣ ਮੁਕਾਬਲੇ ਅੱਜ

ਸੰਧਵਾਂ, 17 ਅਕਤੂਬਰ (ਪ੍ਰੇਮੀ ਸੰਧਵਾਂ) - ਖੇਤੀਬਾੜੀ ਵਿਭਾਗ ਵਲੋਂ ਫ਼ਸਲੀ ਰਹਿੰਦ- ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਕਿਸਾਨਾਂ ਤੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ੍ਰੀ ਗੁਰੂ ਹਰਿ ...

ਪੂਰੀ ਖ਼ਬਰ »

ਨਰੋਆ ਪੰਜਾਬ ਮਿਸ਼ਨ ਅਧੀਨ ਖੇਡਾਂ ਨੂੰ ਬੁਲੰਦੀਆਂ 'ਤੇ ਪਹੁੰਚਾਵਾਂਗੇ- ਹੁਸੈਨਪੁਰੀ

ਉਸਮਾਨਪੁਰ, 17 ਅਕਤੂਬਰ (ਸੰਦੀਪ ਮਝੂਰ)- ਪਿੰਡ ਸੋਇਤਾ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸੋਇਤਾ ਵਲੋਂ ਪਿੰਡ ਵਾਸੀਆਂ ਅਤੇ ਨਰੋਆ ਮਿਸ਼ਨ ਪੰਜਾਬ ਅਧੀਨ ਉੱਘੇ ਸਮਾਜ ਸੇਵਕ ਬਰਜਿੰਦਰ ਸਿੰਘ ਹੁਸੈਨਪੁਰ ਦੇ ਸਹਿਯੋਗ ਨਾਲ 18 ਵਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ...

ਪੂਰੀ ਖ਼ਬਰ »

ਕਰਜ਼ ਮੁਹੱਈਆ ਕਰਵਾਉਣ ਲਈ ਬੈਂਕਾਂ ਵੱਲੋਂ ਘਰ-ਘਰ ਪਹੁੰਚ ਕੀਤੀ ਜਾਵੇਗੀ-ਐਲ. ਡੀ. ਐਮ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)- 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਤਹਿਤ ਜ਼ਿਲ੍ਹਾ ਲੀਡ ਬੈਂਕ ਪੀ. ਐਨ. ਬੀ ਵਲੋਂ ਮੁੱਖ ਬਰਾਂਚ ਰਾਹੋਂ ਵਿਖੇ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਬੈਂਕ ਦੇ ਗਾਹਕਾਂ ਅਤੇ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਵਿਖੇ ਵਿੱਛੜ ਗਏ ਕਿਸਾਨਾਂ ਨਮਿਤ ਸ਼ਰਧਾਂਜਲੀ ਸਮਾਗਮ

ਬੰਗਾ, 17 ਅਕਤੂਬਰ (ਕਰਮ ਲਧਾਣਾ) - ਗੁਰਦੁਆਰਾ ਦਸ਼ਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਗੁਰਦੁਆਰਾ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਲਖੀਮਪੁਰ ਖੀਰੀ ਵਿਖੇ ਵਿੱਛੜ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਨਮਿਤ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ | ਸ੍ਰੀ ...

ਪੂਰੀ ਖ਼ਬਰ »

ਬਾਬਾ ਗੁਰਦਿੱਤਾ ਦੇ ਜਨਮ ਦਿਨ ਸਬੰਧੀ ਸਮਾਗਮ 22 ਤੋਂ

ਪੋਜੇਵਾਲ ਸਰਾਂ 17 ਅਕਤੂਬਰ (ਨਵਾਂਗਰਾਈਾ)- ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਦੇ ਜਨਮ ਦਿਵਸ ਸਬੰਧੀ ਸਮਾਗਮਾਂ ਦੀ ਸ਼ੁਰੂਆਤ 22 ਅਕਤੂਬਰ ਤੋਂ ਹੋਵੇਗੀ | ਇਸ ਮੌਕੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ...

ਪੂਰੀ ਖ਼ਬਰ »

ਰੁੜਕੀ ਖਾਸ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਕੀਤਾ ਜਾਰੀ

ਸਮੁੰਦੜਾ, 17 ਅਕਤੂਬਰ (ਤੀਰਥ ਸਿੰਘ ਰੱਕੜ)- ਪਿੰਡ ਰੁੜਕੀ ਖ਼ਾਸ ਵਿਖੇ ਨੰਬਰਦਾਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਪਰਵਾਸੀ ਭਾਰਤੀਆਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 29 ਵੇਂ ਨੰਬਰਦਾਰ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਜਨਰਲ ਮੈਨੇਜਰ ਦੱਤਾ ਵਲੋਂ ਬੱਸ ਅੱਡਾ ਵਿਖੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ

ਨਵਾਂਸ਼ਹਿਰ, 17 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਰਾਜੀਵ ਦੱਤਾ, ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਹੇਠ ਡੀਪੂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਬੱਸ ਸਟੈਂਡ, ਦਫ਼ਤਰ ਅਤੇ ਵਰਕਸ਼ਾਪ ਵਿਖੇ ...

ਪੂਰੀ ਖ਼ਬਰ »

ਬਾਬਾ ਬਲਰਾਜ ਮੰਦਰ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਬਾਬਾ ਬਲਰਾਜ ਮੰਦਰ ਕਮੇਟੀ (ਰਜਿ:) ਬਲਾਚੌਰ ਦੀ ਚੋਣ ਰਾਜਪੂਤ ਸਭਾ ਦੇ ਚੇਅਰਮੈਨ ਰਾਣਾ ਦਿਲਾਵਰ ਸਿੰਘ, ਰਾਣਾ ਰਣਦੀਪ ਸਿੰਘ ਕੌਸ਼ਲ ਸਾਬਕਾ ਪ੍ਰਧਾਨ ਮਿਉਂਸੀਪਲ ਕੌਂਸਲ, ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਰਾਣਾ ...

ਪੂਰੀ ਖ਼ਬਰ »

ਕਟਾਰੀਆਂ ਦਾਣਾ ਮੰਡੀ 'ਚ ਬੋਰੀਆਂ ਦੇ ਲੱਗੇ ਅੰਬਾਰ-ਲਿਫਟਿੰਗ ਦੀ ਚਾਲ ਸੁਸਤ

ਕਟਾਰੀਆਂ, 17 ਅਕਤੂਬਰ (ਨਵਜੋਤ ਸਿੰਘ ਜੱਖੂ) - ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹੋਣ 'ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ | ਕਿਸਾਨ ਰਣਜੀਤ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਕਟਾਰੀਆਂ ਦਾਣਾ ਮੰਡੀ ਵਿਚ ...

ਪੂਰੀ ਖ਼ਬਰ »

'ਨਰੋਆ ਪੰਜਾਬ' ਮਿਸ਼ਨ ਤਹਿਤ ਖੇਡ ਮੇਲਾ ਕਰਵਾਇਆ

ਨਵਾਂਸ਼ਹਿਰ, 17 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਸਮਾਜ ਦੇ ਸਰਬਪੱਖੀ ਵਿਕਾਸ ਲਈ 'ਨਰੋਆ ਪੰਜਾਬ' ਮਿਸ਼ਨ ਤਹਿਤ ਸ. ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ...

ਪੂਰੀ ਖ਼ਬਰ »

ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਪੋਜੇਵਾਲ ਸਰਾਂ, 17 ਅਕਤੂਬਰ (ਰਮਨ ਭਾਟੀਆ)- ਖੇਤੀਬਾੜੀ ਦਫ਼ਤਰ ਸੜੋਆ ਦੀ ਟੀਮ ਵਲੋਂ ਪਿੰਡ ਭਨੂੰ ਵਿਖੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਦੌਰਾਨ ਖੇਤੀਬਾੜੀ ਵਿਭਾਗ ਸੜੋਆ ਦੇ ਏ.ਡੀ.ਓ ਡਾ: ਹਰਪ੍ਰੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

10 ਗਰਾਮ ਹੈਰੋਇਨ ਸਮੇਤ ਇਕ ਕਾਬੂ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)- ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 10 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਏ.ਐੱਸ.ਆਈ ਸਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐੱਸ.ਆਈ ਦਰਸ਼ਨ ਲਾਲ ਸਾਥੀ ਪੁਲਿਸ ਕਰਮਚਾਰੀਆਂ ਨਾਲ ...

ਪੂਰੀ ਖ਼ਬਰ »

ਅਕਾਲੀ-ਬਸਪਾ ਵਰਕਰਾਂ ਦਾ ਕਾਫਲਾ ਭਗਵਾਨ ਵਾਲਮੀਕ ਦੇ ਅਸਥਾਨ ਲਈ ਰਵਾਨਾ

ਬੰਗਾ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਲੋਂ ਭਗਵਾਨ ਬਾਲਮੀਕ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਸਮਾਗਮ 'ਚ ਸ਼ਾਮਲ ਹੋਣ ਲਈ ਬੰਗਾ ਤੋਂ ਸ੍ਰੀ ਅੰਮਿ੍ਤਸਰ ਨੂੰ ਵੱਡੀ ਗਿਣਤੀ 'ਚ ਵਰਕਰਾਂ ਦਾ ਕਾਫਲਾ ਹਲਕਾ ...

ਪੂਰੀ ਖ਼ਬਰ »

ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ

ਔੜ /ਝਿੰਗੜਾਂ ,17 ਅਕਤੂਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ (ਕਲੋਨੀਆਂ) ਵਿਖੇ ਧੰਨ-ਧੰਨ ਮਸਤ ਬਾਪੂ ਸੇਵਾਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਤਪੋ ਅਸਥਾਨ ਕੁੱਲਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਤਿੰਨ ...

ਪੂਰੀ ਖ਼ਬਰ »

ਡਾ: ਡੀ. ਆਰ. ਭੂੰਬਲਾਂ ਦਾ ਬਰਸੀ ਸਮਾਗਮ 20 ਨੂੰ

ਬਲਾਚੌਰ, 17 ਅਕਤੂਬਰ (ਬਲਾਚੌਰੀਆ)- ਗੁੱਜਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ, ਬਲਾਚੌਰ ਦੇ ਬਾਨੀ ਪ੍ਰਧਾਨ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਉਪ ਕੁਲਪਤੀ ਡਾ: ਦੇਵ ਰਾਜ ਭੂੰਬਲਾਂ ਜਿਹੜੇ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸਮਾਗਮ 22 ਨੂੰ

ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ)- ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਪਿੰਡ ਰੱਕੜਾਂ ਬੇਟ ਵਿਖੇ ਮੰਦਰ ਕਮੇਟੀ ਭਗਵਾਨ ਵਾਲਮੀਕਿ ਵੱਲੋਂ 22 ਅਕਤੂਬਰ ਨੂੰ ਸਮਾਗਮ ਕੀਤਾ ਜਾਵੇਗਾ, ਇਹ ਜਾਣਕਾਰੀ ਪ੍ਰਧਾਨ ਮੱਖਣ ਸਿੰਘ ਡਿਮਾਣਾ ਨੇ ਦਿੱਤੀ | ਉਨ੍ਹਾਂ ...

ਪੂਰੀ ਖ਼ਬਰ »

ਸ੍ਰੀ ਰਾਮ ਚੰਦਰ ਜੀ ਦਾ ਅਯੁੱਧਿਆ ਮੰਦਰ ਬਣਨ ਨਾਲ ਲੋਕਾਂ 'ਚ ਖ਼ੁਸ਼ੀ ਦੀ ਲਹਿਰ-ਸੰਜੀਵ ਮਿਨਹਾਸ

ਤਲਵਾੜਾ, 17 ਅਕਤੂਬਰ (ਅ.ਪ.)-ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਦਸੂਹਾ ਦੇ ਪਿੰਡ ਸੰਘਵਾਲ ਵਿਖੇ ਦੁਸਹਿਰੇ ਦੇ ਤਿਉਹਾਰ 'ਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਸਾਰੇ ਧਰਮਾਂ ਦੀ ਆਸਥਾ ਦਾ ਕੇਂਦਰ ਹਨ | ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਮੁਕੇਰੀਆਂ, 17 ਅਕਤੂਬਰ (ਰਾਮਗੜ੍ਹੀਆ)-ਅੱਜ ਮੁਕੇਰੀਆਂ ਵਿਧਾਨ ਸਭਾ 'ਚ ਬਹੁਜਨ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਕਰਮਜੀਤ ਸੰਧੂ ਹਲਕਾ ਇੰਚਾਰਜ ਦੀ ਅਗਵਾਈ 'ਚ ਹੋਈ | ਇਸ ਮੀਟਿੰਗ 'ਚ ਪ੍ਰਧਾਨ ਜੋਗਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਹਿੱਸਾ ਲਿਆ | ਇਸ ਮੀਟਿੰਗ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਦੇਨੋਵਾਲ ਕਲਾਂ ਦਾ 18ਵਾਂ ਛਿੰਝ ਮੇਲਾ ਤੇ ਕਬੱਡੀ ਕੱਪ

ਗੜ੍ਹਸ਼ੰਕਰ, 17 ਅਕਤੂਬਰ (ਧਾਲੀਵਾਲ)-ਪਿੰਡ ਦੇਨੋਵਾਲ ਕਲਾਂ ਵਿਖੇ ਰੋਜ਼ਾ ਪੰਜ ਪੀਰ ਵਲੋਂ ਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਪ੍ਰਵਾਸੀ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 18ਵਾਂ ਛਿੰਝ ਮੇਲਾ ਤੇ ਕਬੱਡੀ ਕੱਪ ...

ਪੂਰੀ ਖ਼ਬਰ »

ਕੇਂਦਰ ਵਲੋਂ ਬੀ. ਐੱਸ. ਐੱਫ. ਨੂੰ ਬਾਰਡਰ ਦਾ 50 ਕਿੱਲੋਮੀਟਰ ਇਲਾਕਾ ਦੇਣ ਦਾ ਫ਼ੈਸਲਾ ਅਤਿ ਨਿੰਦਣਯੋਗ-ਕੈਰੇ, ਘੋਗਰਾ

ਦਸੂਹਾ, 17 ਅਕਤੂਬਰ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੈਰੇ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਪੂਰਨ ਸਿੰਘ ਘੋਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੀ. ਐੱਸ. ਐੱਫ. ਨੂੰ ਖੁੱਲ੍ਹੀਆਂ ਤਾਕਤਾਂ ਦੇਣੀਆਂ ਤੇ ...

ਪੂਰੀ ਖ਼ਬਰ »

ਦੁਸਹਿਰੇ ਦਾ ਤਿਉਹਾਰ ਤੇ ਗਲੋਬਲ ਹੈਂਡ ਵਾਸ਼ਿੰਗ-ਡੇਅ ਮਨਾਇਆ

ਦਸੂਹਾ, 17 ਅਕਤੂਬਰ (ਕੌਸ਼ਲ)-ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਦੁਸਹਿਰੇ ਦਾ ਤਿਉਹਾਰ ਤੇ 'ਗਲੋਬਲ ਹੈਂਡਵਾਸ਼ਿੰਗ ਡੇ' ਬਹੁਤ ਨਿਵੇਕਲੇ ਢੰਗ ਨਾਲ ਮਨਾਏ ਗਏ | ਵਿਦਿਆਰਥੀਆਂ ਵਲੋਂ ਦੁਸਹਿਰੇ ਨਾਲ ਸਬੰਧਤ ਭਾਸ਼ਣ, ਕਵਿਤਾਵਾਂ, ਗੀਤ, ਪੀ. ਪੀ. ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ

ਗੜ੍ਹਸ਼ੰਕਰ, 17 ਅਕਤੂਬਰ (ਧਾਲੀਵਾਲ)-ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ...

ਪੂਰੀ ਖ਼ਬਰ »

ਅਗਿਆਨਤਾ ਤੋਂ ਗਿਆਨਤਾ ਦਿਵਸ ਸੰਬੰਧੀ ਸਮਾਗਮ ਕਰਵਾਇਆ

ਗੜ੍ਹਸ਼ੰਕਰ, 16 ਅਕਤੂਬਰ (ਧਾਲੀਵਾਲ)- ਡਾ. ਬੀ. ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵਲੋਂ ਡਾ. ਬੀ. ਆਰ. ਅੰਬੇਡਕਰ ਭਵਨ ਨੇੜੇ ਖ਼ਾਨਪੁਰ ਗੇਟ ਵਿਖੇ ਅਸ਼ੋਕ ਵਿਜੇ ਦਸਮੀ ਮੌਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਆਰੰਭ ਕੀਤੀ ਬੁੱਧ ਧੱਮ ਅਤੇ ਸੱਭਿਆਚਾਰਕ ...

ਪੂਰੀ ਖ਼ਬਰ »

ਬੰਗਾ ਦੇ ਕਰਾਟੇ ਖਿਡਾਰੀਆਂ ਨੇ ਜਿੱਤੇ ਸੋਨੇ ਤੇ ਚਾਂਦੀ ਦੇ ਤਗਮੇ

ਬੰਗਾ, 17 ਅਕਤੂਬਰ (ਕਰਮ ਲਧਾਣਾ) - ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ 'ਚ ਹੋਈ ਨਾਰਥ ਜੋਨ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲੈਂਦਿਆਂ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦੇ ਖਿਡਾਰੀਆਂ ਨੇ ਤਿੰਨ ਸੋਨ, ਛੇ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ...

ਪੂਰੀ ਖ਼ਬਰ »

ਢਾਹਾਂ 'ਚ ਮਨੀਸ਼ ਤਿਵਾੜੀ ਵਲੋਂ ਵਿਕਾਸ ਕਾਰਜ ਦੇ ਰੱਖੇ ਨੀਂਹ ਪੱਥਰ ਸ਼ਰਾਰਤੀਆਂ ਤੋੜੇ

ਬੰਗਾ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਢਾਹਾਂ ਵਿਖੇ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ ਵਲੋਂ ਕੁੱਝ ਦਿਨ ਪਹਿਲਾਂ ਰੱਖੇ ਗਏ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਸ਼ਰਾਰਤੀਆਂ ਵਲੋਂ ਤੋੜ ਦਿੱਤੇ ਗਏ | ਸਤਵੀਰ ਸਿੰਘ ...

ਪੂਰੀ ਖ਼ਬਰ »

ਵੱਡੇ-ਵਡੇਰਿਆਂ ਦੀ ਯਾਦ 'ਚ ਕੀਤੀ ਸਕੂਲ ਦੀ ਮਦਦ

ਬੰਗਾ, 17 ਅਕਤੂਬਰ (ਕਰਮ ਲਧਾਣਾ) - ਇਥੋਂ ਦੀ ਉੱਘੀ ਸ਼ਖਸ਼ੀਅਤ ਸਵ. ਲਾਲਾ ਭੀਮ ਸੈਨ ਦੀ ਯਾਦ ਵਿਚ ਉਨ੍ਹਾਂ ਦੀ ਪੋਤਰੀ ਖੁਸ਼ਬੂ ਅਗਰਵਾਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੰਗਾ (ਲੜਕੇ) ਨੂੰ ਮਦਦ ਭੇਟ ਕੀਤੀ | ਜਿਸ ਵਿਚ ਬੱਚਿਆਂ ਦੀਆਂ ਵਰਦੀਆਂ ਅਤੇ ਹੋਰ ਸਮੱਗਰੀ ਸ਼ਾਮਲ ...

ਪੂਰੀ ਖ਼ਬਰ »

ਦੋਧਾਲੇ 'ਚ ਪੇਂਡੂ ਖੇਡ ਮੇਲਾ ਧੁੂਮ-ਧੜੱਕੇ ਨਾਲ ਸ਼ੁਰੂ

ਔੜ, 17 ਅਕਤੂਬਰ (ਜਰਨੈਲ ਸਿੰਘ ਖ਼ੁਰਦ)- ਬਲਾਕ ਔੜ 'ਚ ਪੈਂਦੇ ਪਿੰਡ ਦੋਧਾਲਾ ਵਿਖੇ ਇੱਥੋਂ ਦੇ ਸ਼ਹੀਦੇ-ਏ-ਆਜਮ ਸ: ਭਗਤ ਸਿੰਘ ਸਪੋਰਟਸ ਕਲੱਬ, ਪਿੰਡ ਦੇ ਐਨ.ਆਰ.ਆਈ. ਵੀਰਾਂ, ਗਰਾਮ ਪੰਚਾਇਤ, ਸ: ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਨਰੋਆ ਪੰਜਾਬ ਮਿਸ਼ਨ ਹੇਠ ਉੱਡਦਾ ਪੰਜਾਬ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX