ਤਾਜਾ ਖ਼ਬਰਾਂ


ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਚੰਨੀ ਪੰਜਾਬ ਵਿਚ ਰੇਤ ਮਾਫੀਆ ਦੀ ਅਗਵਾਈ ਕਰ ਰਿਹਾ ਹੈ - ਹਰਸਿਮਰਤ ਕੌਰ ਬਾਦਲ
. . .  1 day ago
ਭਗੀਰਥ ਸਿੰਘ ਗਿੱਲ ਲੋਪੋ ਯੂਥ ਅਕਾਲੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਚੰਡੀਗੜ੍ਹ, 20 ਜਨਵਰੀ- ਸੰਤ ਜਗਜੀਤ ਸਿੰਘ ਜੀ ਲੋਪੋਂ ਦੇ ਸਪੁੱਤਰ ਭਗੀਰਥ ਸਿੰਘ ਗਿੱਲ ਲੋਪੋਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਆਪਣਾ ਓ.ਐਸ.ਡੀ (ਓ.ਐਸ.ਡੀ ਟੂ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ) ਵਜੋਂ ਨਿਯੁਕਤ ਕੀਤਾ ਹੈ। ਇਸ 'ਤੇ ਸੁਖਬੀਰ ਸਿੰਘ ਬਾਦਲ...
ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਨੇ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ-ਬਿਕਰਮ ਸਿੰਘ ਮਜੀਠੀਆ
. . .  1 day ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ.ਦਲਬੀਰ ਸਿੰਘ ਵੇਰਕਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮਾਝੇ...
ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਵੀ.ਆਈ.ਪੀ. ਨੂੰ ਵੀ ਨਹੀਂ ਮਿਲੀ ਇਜਾਜ਼ਤ
. . .  1 day ago
ਅਟਾਰੀ, 20 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ..
ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ..
ਵਿਧਾਇਕ ਬੈਂਸ ਸਮੇਤ ਸੱਤ ਖ਼ਿਲਾਫ਼ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਸ਼ੁਰੂ
. . .  1 day ago
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਹੋਰਨਾਂ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ..
ਪੰਜਾਬ ਚੋਣਾਂ : ਬਸਪਾ ਨੇ 14 ਸੀਟਾਂ ਤੋਂ ਐਲਾਨੇ ਉਮੀਦਵਾਰ
. . .  1 day ago
ਚੰਡੀਗੜ੍ਹ, 20 ਜਨਵਰੀ-ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਬਸਪਾ ਨੇ ਆਪਣੇ ਹਿੱਸੇ ਦੀਆਂ 14 ਸੀਟਾਂ ਤੋਂ ਅੱਜ ਉਮੀਦਵਾਰਾਂ ਦਾ ਐਲਾਨ ਕਰ ..
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਜਾਰੀ, ਦੋ ਔਰਤਾਂ ਸਮੇਤ 8 ਮਰੀਜ਼ਾਂ ਦੀ ਹੋਈ ਮੌਤ
. . .  1 day ago
ਅੰਮ੍ਰਿਤਸਰ, 20 ਜਨਵਰੀ (ਰੇਸ਼ਮ ਸਿੰਘ)- ਲਗਾਤਾਰ ਘਾਤਕ ਹੋ ਰਿਹਾ ਕੋਰੋਨਾ ਦਾ ਕਹਿਰ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਅੱਜ ਦੂਜੇ ਦਿਨ 2 ਔਰਤਾਂ ਸਮੇਤ 8 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ 7 ਮਰੀਜ਼ਾਂ ਦੀ ਮੌਤ ਹੋਈ ਸੀ ਜਦੋਂਕਿ...
ਚੰਨੀ ਦੇ ਪਰਿਵਾਰ ਨੇ 111 ਦਿਨਾਂ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ : ਹਰਸਿਮਰਤ ਕੌਰ ਬਾਦਲ
. . .  1 day ago
ਬਠਿੰਡਾ, 20 ਜਨਵਰੀ- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ...
ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਚੱਲੀ ਗੋਲੀ, ਇਕ ਜ਼ਖ਼ਮੀ
. . .  1 day ago
ਜਲੰਧਰ, 20 ਜਨਵਰੀ- ਥਾਣਾ ਨਕੋਦਰ ਦੇ ਚੂਹੜ ਪਿੰਡ ਵਿਖੇ ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਗੋਲੀ ਦੇ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ ਜਿਸਦੀ ਗੰਭੀਰ ਹਾਲਤ ਨੂੰ ..
ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
. . .  1 day ago
ਚੰਡੀਗੜ੍ਹ, 20 ਜਨਵਰੀ-ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ 'ਤੇ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਭਾਜਪਾ 'ਆਪ' ਨਾਲ ਮਿਲੀ ਹੋਈ ਹੈ ਅਤੇ ਮੁੱਖ ਮੰਤਰੀ ਚੰਨੀ ਦੇ ਖ਼ਿਲਾਫ਼ ਸਾਜ਼ਿਸ਼..
ਮੌਜੂਦਾ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਗੁਰੂ ਹਰਸਹਾਏ, 20 ਜਨਵਰੀ (ਕਪਿਲ ਕੰਧਾਰੀ) - ਗੁਰੂ ਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਰਾਜਾ ਰਾਏ ਦਾ...
ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਮਨੀਲਾ ਤੋਂ ਪਿੰਡ ਪਹੁੰਚਣ 'ਤੇ ਹੋਇਆ ਅੰਤਿਮ ਸੰਸਕਾਰ
. . .  1 day ago
ਨੱਥੂਵਾਲਾ ਗਰਬੀ, 20 ਜਨਵਰੀ (ਸਾਧੂ ਰਾਮ ਲੰਗੇਆਣਾ)-ਪਿੰਡ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਾਸੀ ਹਰਜਿੰਦਰ ਸਿੰਘ ਦਾ ਨੌਜਵਾਨ ਭਾਣਜਾ ਜਗਮੀਤ ਸਿੰਘ 24 ਸਾਲ ਪੁੱਤਰ ਬਲਬੀਰ ਸਿੰਘ ਜੱਟ ਸਿੱਖ ਵਾਸੀ ਪੰਜਗਰਾਈਂ ਖ਼ੁਰਦ ਜਿਸ ਦਾ ਕੁਝ ਦਿਨ..
ਲਾਹੌਰ 'ਚ ਧਮਾਕੇ ਨਾਲ 3 ਦੀ ਮੌਤ, 28 ਜ਼ਖ਼ਮੀ, ਟੀ. ਟੀ. ਪੀ. 'ਤੇ ਹਮਲੇ 'ਚ ਸ਼ਾਮਿਲ ਹੋਣ ਦਾ ਸ਼ੱਕ
. . .  1 day ago
ਅੰਮ੍ਰਿਤਸਰ, 20 ਜਨਵਰੀ (ਸੁਰਿੰਦਰ ਕੋਛੜ) - ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਇਲਾਕੇ 'ਚ ਅੱਜ ਸੜਕ ਕਿਨਾਰੇ ਲੱਗੇ ਸਟਾਲ 'ਤੇ ਧਮਾਕਾ ਹੋਣ ਕਾਰਨ ਇਕ ਬੱਚੇ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ 'ਚ 28 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ...
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਮਾਰੀਸ਼ਸ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ
. . .  1 day ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮਾਰੀਸ਼ਸ ਦੇ ਹਮਰੁਤਬਾ ਪ੍ਰਵਿੰਦ ਕੁਮਾਰ ਜੁਗਨਾਥ ਨੇ ਮਾਰੀਸ਼ਸ ਵਿਚ ਭਾਰਤ-ਸਹਾਇਤਾ ਪ੍ਰਾਪਤ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ, ਸਿਵਲ ਸਰਵਿਸ ਕਾਲਜ ਅਤੇ 8 ਐੱਮ.ਡਬਲਯੂ. ਸੋਲਰ ਪੀ.ਵੀ. ਫਾਰਮ ਪ੍ਰੋਜੈਕਟਾਂ...
ਸਰਕਾਰੀ ਸਮਾਰਟ ਸਕੂਲ ਢੱਡਾ ਫਤਿਹ ਸਿੰਘ ਦੇ 12 ਅਧਿਆਪਕ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਬੁੱਲ੍ਹੋਵਾਲ, 20 ਜਨਵਰੀ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਦੋ ਦਰਜਨ ਦੇ ਕਰੀਬ ਅਧਿਆਪਕਾਂ ਦਾ ਕੋਰੋਨਾ ਪਾਜ਼ੀਟਿਵ ਆ ਜਾਣ ਕਾਰਨ ਇਲਾਕੇ ਭਰ 'ਚ ਸਨਸਨੀ ਫ਼ੈਲ ਗਈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ...
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿੱਖਿਆ ਪੱਤਰ
. . .  1 day ago
ਕੋਲਕਾਤਾ, 20 ਜਨਵਰੀ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਆਈ.ਏ.ਐੱਸ. ਕਾਡਰ ਨਿਯਮਾਂ ਦੇ ਕੇਂਦਰ ਦੇ ਸੋਧ ਦਾ ਖਰੜਾ ਵਾਪਸ ਲੈਣ ...
ਦੇਸ਼ 'ਚ ਕੋਰੋਨਾ ਟੀਕਾਕਰਨ ਦਾ ਆਂਕੜਾ 160 ਕਰੋੜ ਤੋਂ ਪਾਰ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
. . .  1 day ago
ਨਵੀਂ ਦਿੱਲੀ, 20 ਜਨਵਰੀ- ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 73 ਲੱਖ ਤੋਂ ਵੱਧ ਕੋਰੋਨਾ ਟੀਕੇ ਲਗਾਏ ਗਏ ਹਨ ਅਤੇ ਇਸ ਨਾਲ ਕੁੱਲ ਟੀਕਾਕਰਨ 160 ਕਰੋੜ ਨੂੰ ਪਾਰ ਕਰ ਗਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ...
ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ, ਇਕ ਦੀ ਮੌਤ ਕਈ ਜ਼ਖ਼ਮੀ
. . .  1 day ago
ਲਾਹੌਰ, 20 ਜਨਵਰੀ- ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਮਹਿਲਾ ਸਰਪੰਚ ਤੇ 15 ਹੋਰ ਵਿਅਕਤੀ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੁਰੂ ਹਰਸਹਾਏ, 20ਜਨਵਰੀ (ਹਰਚਰਨ ਸਿੰਘ ਸੰਧੂ)-ਗੁਰੂ ਹਰਸਹਾਏ ਹਲਕੇ ਦੇ ਪਿੰਡ ਵਿਰਕ ਖ਼ੁਰਦ ਕਰਕਾਂਦੀ ਦੀ ਮਹਿਲਾ ਸਰਪੰਚ ਭੱਪੋ ਭਾਈ ਨੇ ਕਾਂਗਰਸ ਨੂੰ ਛੱਡਕੇ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ। ਸਰਪੰਚ ਬੀਬੀ ਭੱਪੋ ਬਾਈ ਦੇ ਨਾਲ ਸ਼ਾਮਿਲ ਹੋਏ ...
ਕਿਸਾਨਾਂ ਦੀ ਪਾਰਟੀ 'ਸੰਯੁਕਤ ਸਮਾਜ ਮੋਰਚਾ' ਦੇ ਨਾਂਅ ਬਦਲਣ ਨੂੰ ਲੈ ਕੇ ਉੱਠੀ ਆਵਾਜ਼
. . .  1 day ago
ਚੰਡੀਗੜ੍ਹ, 20 ਜਨਵਰੀ - ਰਾਜ ਅਤੇ ਕੇਂਦਰ ਦੀਆਂ ਸਰਕਾਰਾਂ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ 1984 ਬੈਚ ਦੇ ਆਈ.ਏ.ਐੱਸ ਕੇ.ਬੀ.ਐੱਸ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਭਾਰਤ ਚੋਣ ਕਮਿਸ਼ਨ ਨੂੰ ਨਵੀਂ ਕਿਸਾਨ ਪਾਰਟੀ ਨੂੰ ''ਸੰਯੁਕਤ ਸਮਾਜ ਮੋਰਚਾ'' ਨਾਂਅ ਦਿੱਤੇ...
ਭਗਵੰਤ ਮਾਨ ਧੂਰੀ ਹਲਕੇ ਤੋਂ ਲੜਨਗੇ ਚੋਣ, ਅਧਿਕਾਰਤ ਤੌਰ 'ਤੇ ਹੋਇਆ ਐਲਾਨ
. . .  1 day ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਲੜਨਗੇ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵਲੋਂ ਪ੍ਰੈੱਸ ਕਾਨਫ਼ਰੰਸ...
ਮਹਿਲਾ ਪਟਵਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ
. . .  1 day ago
ਲੁਧਿਆਣਾ, 20ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪਟਵਾਰ ਹਲਕਾ ਭਨੌਹੜ ਦੀ ਮਹਿਲਾ ਪਟਵਾਰੀ ਆਸ਼ਨਾ ਨੂੰ ਵਿਜੀਲੈਂਸ ਬਿਊਰੋ ਵਲੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਿਜੀਲੈਂਸ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ...
ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)- ਵਿਧਾਨ ਸਭਾ ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਤੇ ਅੱਜ ਪਿੰਡ ਰਾਮਪੁਰਾ ਵਿਖੇ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰਾਂ ਨੇ ਮਥਾਜ ...
ਪਠਾਨਕੋਟ 'ਚ ਅੱਜ ਫ਼ਿਰ ਕੋਰੋਨਾ ਦਾ ਹੋਇਆ ਬਲਾਸਟ, 210 ਨਵੇਂ ਕੇਸ ਆਏ ਸਾਹਮਣੇ
. . .  1 day ago
ਪਠਾਨਕੋਟ, 20 ਜਨਵਰੀ (ਸੰਧੂ)-ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 210 ਨਵੇਂ ਕੋਰੋਨਾ ਦੇ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਐਕਟਿਵ ਕੇਸਾਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਫ਼ਤਹਿਗੜ੍ਹ ਸਾਹਿਬ

ਪਿੰਡ ਚਨਾਰਥਲ ਕਲਾਂ 'ਚ ਸ਼ਾਨਦਾਰ ਦੁਸਹਿਰਾ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਜਖਵਾਲੀ, 17 ਅਕਤੂਬਰ (ਨਿਰਭੈ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਯੂਥ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ, ਚਨਾਰਥਲ ਕਲਾਂ ਵਲੋਂ ਖੇਡ ਸਟੇਡੀਅਮ ਪਿੰਡ ਚਨਾਰਥਲ ਕਲਾਂ ਵਿਖੇ ਸ਼ਾਨਦਾਰ ਦਸਹਿਰਾ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੇ ਅੰਤਿਮ ਦਿਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਤੇ ਲੰਮਾ ਸਮਾਂ ਖੇਡ ਮੁਕਾਬਲੇ ਦੇਖੇ | ਇਸ ਮੌਕੇ ਮੈਂਬਰ ਪਾਰਲੀਮੈਂਟ ਨੇ 2 ਲੱਖ ਰੁਪਏ ਅਤੇ ਵਿਧਾਇਕ ਨਾਗਰਾ ਨੇ 1 ਲੱਖ ਰੁਪਏ ਪੰਚਾਇਤ ਤੇ ਕਲੱਬ ਨੂੰ ਦੇਣ ਦਾ ਐਲਾਨ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਚੰਗੀ ਜ਼ਿੰਦਗੀ ਲਈ ਨੌਜਵਾਨ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ | ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਖੇਡਾਂ ਮਨੁੱਖ ਦੀ ਸ਼ਖ਼ਸੀਅਤ ਘੜਨ 'ਚ ਅਹਿਮ ਰੋਲ ਅਦਾ ਕਰਦੀਆਂ ਹਨ | ਖੇਡਾਂ ਨਾਲ ਮਨੁੱਖ ਕੇਵਲ ਸਰੀਰਕ ਤੌਰ 'ਤੇ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ 'ਤੇ ਵੀ ਹੋਰਨਾਂ ਨਾਲੋਂ ਵੱਧ ਮਜ਼ਬੂਤ ਹੋ ਜਾਂਦਾ ਹੈ ਤੇ ਉਸ 'ਚ ਹਰ ਖੇਤਰ 'ਚ ਹੋਰਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ | ਹਲਕਾ ਵਿਧਾਇਕ ਨੇ ਕਿਹਾ ਕਿ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ | ਸੂਬੇ 'ਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਇਸ ਟੂਰਨਾਮੈਂਟ ਨੇ ਅਹਿਮ ਯੋਗਦਾਨ ਪਾਇਆ ਹੈ | ਸ. ਨਾਗਰਾ ਨੇ ਕਿਹਾ ਕਿ ਖੇਡਾਂ ਜ਼ਰੀਏ ਪੰਜਾਬ ਦੀ ਖ਼ੁਸ਼ਹਾਲੀ ਲਈ ਪਿੰਡਾਂ 'ਚ ਸਟੇਡੀਅਮ ਬਣਾਏ ਜਾ ਰਹੇ ਹਨ | ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਤੇ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਦੱਸਿਆ ਕਿ ਕਬੱਡੀ 47 ਕਿੱਲੋ 'ਚ ਧਤੌਂਦਾ, 52 ਕਿੱਲੋ ਵਿਚ ਸ਼ਮਸ਼ਪੁਰ, 57 ਕਿੱਲੋ 'ਚ ਕਲਾਰਾ, 70 ਕਿੱਲੋ 'ਚ ਅੱਚਲ ਨੇ ਪਹਿਲਾ ਸਥਾਨ ਹਾਸਲ ਕੀਤਾ | ਕਬੱਡੀ ਇਕ ਪਿੰਡ ਓਪਨ ਚੱਠਾ ਗੋਬਿੰਦਪੁਰਾ ਨੇ ਦਿੜ੍ਹਬਾ ਮੰਡੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਵਾਲੀਬਾਲ ਆਲ ਓਪਨ 'ਚ ਮਨਸੂਰਪੁਰ ਨੇ ਮਹਿਮੂਦਪੁਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਕਬੱਡੀ ਇਕ ਪਿੰਡ ਓਪਨ ਦਾ ਪਹਿਲਾ ਇਨਾਮ 75 ਹਜ਼ਾਰ ਰੁਪਏ ਟਿਵਾਣਾ ਆਇਲ ਮਿਲ ਦੇ ਐੱਮ.ਡੀ ਮਲਕੀਤ ਸਿੰਘ ਟਿਵਾਣਾ ਵਲੋਂ ਦਿੱਤਾ ਗਿਆ | ਕਬੱਡੀ 'ਚ ਬੈੱਸਟ ਰੇਡਰ ਦਾ ਖ਼ਿਤਾਬ ਅੰਕਿਤ ਹਰਿਆਣਾ ਤੇ ਬੈੱਸਟ ਜਾਫੀ ਜੱਸਾ ਦਿੜ੍ਹਬਾ ਨੇ ਜਿੱਤਿਆ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਇੰਦਰਪਾਲ ਸਿੰਘ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ, ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬਾਵਾ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਠੇਕੇਦਾਰ ਪਰਮਜੀਤ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ ਸੋਨੀ, ਰਣਜੀਤ ਸਿੰਘ, ਕਰਮਜੀਤ ਸਿੰਘ ਸਾਰੇ ਪੰਚ, ਸਰਪੰਚ ਦਵਿੰਦਰ ਸਿੰਘ ਜੱਲ੍ਹਾ, ਸਰਪੰਚ ਕੁਲਵਿੰਦਰ ਸਿੰਘ ਬਾਗੜੀਆ, ਆੜ੍ਹਤੀ ਵਿਜੇਵੀਰ ਸਿੰਘ, ਸਰਪੰਚ ਅਵਤਾਰ ਸਿੰਘ ਹੱਲੋਤਾਲੀ, ਗੁਰਲਾਲ ਸਿੰਘ ਲਾਲੀ, ਵਰਿੰਦਰ ਚਣੋਂ, ਸਰਪੰਚ ਧਰਮਿੰਦਰ ਸਿੰਘ ਨਬੀਪੁਰ, ਮਨਦੀਪ ਸਿੰਘ ਨੀਟਾ, ਮਾਸਟਰ ਰੁਪਿੰਦਰ ਸਿੰਘ, ਗੁਰਕਿ੍ਪਾਲ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਬਿਰੂ, ਕਿ੍ਸ਼ਨ ਲਾਲ, ਸਵਰਨਦੀਪ ਸਿੰਘ ਰਿੱਠਾ, ਜੱਗੀ ਟਿਵਾਣਾ, ਲਾਡੀ ਟਿਵਾਣਾ, ਸਿੱਮੂ ਟਿਵਾਣਾ, ਬਿੱਲੂ ਟਿਵਾਣਾ, ਮਾਸਟਰ ਰਣਬੀਰ ਸਿੰਘ ਰਾਣਾ, ਗਗਨ ਬਾਤਿਸ਼ ਤੇ ਸਮੂਹ ਕਲੱਬ ਮੈਂਬਰ, ਇਲਾਕੇ ਦੇ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਦਰਸ਼ਕ ਹਾਜ਼ਰ ਸਨ |

ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ 'ਤੇ ਦੁਕਾਨ 'ਚੋਂ ਕੀਤੇ ਮੋਬਾਈਲ ਚੋਰੀ

ਅਮਲੋਹ, 17 ਅਕਤੂਬਰ (ਰਿਸ਼ੂ ਗੋਇਲ)-ਸ਼ਹਿਰ ਅਮਲੋਹ ਦੇ ਢੋਲਾ ਵਾਲਾ ਚੌਂਕ 'ਚ ਸਥਿਤ ਦੇਵ ਟੈਲੀਕਾਮ ਨਾਮਕ ਦੁਕਾਨ 'ਚ ਬੀਤੀ ਸ਼ਾਮ ਨਕਾਬਪੋਸ਼ ਲੁਟੇਰਿਆਂ ਵਲੋਂ ਹਥਿਆਰਾਂ ਦੇ ਜ਼ੋਰ ਤੇ ਦੁਕਾਨ 'ਚ ਪਏ ਕੀਮਤੀ ਮੋਬਾਈਲ, ਨਗਦੀ ਤੇ ਹੋਰ ਸਮਾਨ ਚੋਰੀ ਕਰ ਲਏ ਜਾਣ ਦੀ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਦੀ ਕਾਂਗਰਸ ਨੌਜਵਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ 'ਚ ਫ਼ੇਲ੍ਹ ਹੋਈ-ਰਾਜੂ ਖੰਨਾ

ਅਮਲੋਹ, 17 ਅਕਤੂਬਰ (ਕੇਵਲ ਸਿੰਘ)-ਪੰਜਾਬ ਕਾਂਗਰਸ ਸਰਕਾਰ ਦੇ ਨੌਜਵਾਨ ਵਰਗ ਨਾਲ ਕੀਤੇ ਝੂਠੇ ਵਾਅਦੇ ਘਰ ਘਰ ਨੌਕਰੀ ਉਡੀਕਦੇ ਨੌਜਵਾਨਾਂ ਨੂੰ ਸਾਢੇ ਸਾਲ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਹਾਲੇ ਤੱਕ ਕਾਂਗਰਸ ਵਾਅਦੇ ਪੂਰੇ ਨਹੀਂ ਕਰ ਸਕੀ, ਜਿਸ ਕਰਕੇ ਪੰਜਾਬ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਵੱਡਾ ਜਥਾ ਦਿੱਲੀ ਕਿਸਾਨ ਅੰਦੋਲਨ ਲਈ ਹੋਇਆ ਰਵਾਨਾ

ਖਮਾਣੋਂ, 17 ਅਕਤੂਬਰ (ਮਨਮੋਹਣ ਸਿੰਘ ਕਲੇਰ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਖਮਾਣੋਂ ਦਾ ਇਕ ਵੱਡਾ ਜਥਾ ਗੁਰਦੀਪ ਸਿੰਘ ਜਟਾਣਾ ਤੇ ਮੇਜਰ ਸਿੰਘ ਬਰਵਾਲੀ ਆਦਿ ਆਗੂਆਂ ਦੀ ਅਗਵਾਈ ਹੇਠ ਹੰਗਾਮੀ ਹਾਲਾਤਾਂ 'ਚ ਦਿੱਲੀ ਲਈ ਖੰਨਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ...

ਪੂਰੀ ਖ਼ਬਰ »

ਪੰਜਾਬ 'ਚ ਬੀ.ਐਸ.ਐਫ. ਦਾ ਘੇਰਾ ਵਧਾਉਣ ਨਾਲ ਕੇਂਦਰ ਦਾ ਚਿਹਰਾ ਹੋਇਆ ਬੇਨਕਾਬ-ਕੈਪ: ਬਾਜਵਾ

ਅਮਲੋਹ, 17 ਅਕਤੂਬਰ (ਕੇਵਲ ਸਿੰਘ)-ਕੇਂਦਰ ਦੁਆਰਾ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਨੇ ਪਹਿਲਾਂ ਹੀ ਪੰਜਾਬ ਦੇ ਲੋਕਾਂ ਦੀ ਨੀਂਦ ਹਰਾਮ ਕਰ ਰੱਖੀ ਹੈ | ਪੰਜਾਬ ਦਾ ਹਰ ਵਰਗ ਕਿਸਾਨ ਅੰਦੋਲਨ ਦੀ ਪਿੱਠ 'ਤੇ ਹੈ | ਕਿਸਾਨ ਅੰਦੋਲਨ ਪੰਜਾਬ, ਹਰਿਆਣਾ, ਯੂ.ਪੀ ਤੇ ਰਾਜਸਥਾਨ ਤੱਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਸੰਘੋਲ, 17 ਅਕਤੂਬਰ (ਗੁਰਨਾਮ ਸਿੰਘ ਚੀਨਾ)-ਸੰਘੋਲ ਵਿਖੇ ਬਸੀ ਪਠਾਣਾਂ ਮਾਰਗ ਤੇ ਮੋਟਰਸਾਈਕਲ ਤੇ ਕਾਰ ਵਿਚਾਲੇ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮਿ੍ਤਕ ਦੀ ਪਹਿਚਾਣ ਪਿੰਡ ਬੁਰਜ ਵਾਸੀ ਸੁਖਜਿੰਦਰ ...

ਪੂਰੀ ਖ਼ਬਰ »

ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵਿਅਕਤੀ ਨੂੰ 10 ਸਾਲ ਕੈਦ

ਬਸੀ ਪਠਾਣਾਂ, 17 ਅਕਤੂਬਰ (ਰਵਿੰਦਰ ਮੌਦਗਿਲ)-ਵਿਸ਼ੇਸ਼ ਜੱਜ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਸੀ.ਆਈ.ਏ ਸਟਾਫ਼ ਸਰਹਿੰਦ ਦੀ ਪੁਲਿਸ ਟੀਮ ਵਲੋਂ ਸਾਲ 2019 'ਚ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ | ਮਾਣਯੋਗ ਜੱਜ ...

ਪੂਰੀ ਖ਼ਬਰ »

ਸਾਨੂੰ ਗੁਰੂਆਂ ਦੇ ਦਿੱਤੇ ਸੰਦੇਸ਼ ਤੇ ਚੱਲ, ਇੱਕਜੁੱਟ ਹੋਣ ਦੀ ਲੋੜ-ਭੱਟੀ, ਕਲਿਆਣ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਰਾਸ਼ਟਰੀ ਵਾਲਮੀਕਿ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਤ੍ਰੀਹ ਮੂਰਤੀ ਮੰਦਰ ਮਾਧੋਪੁਰ ਵਿਖੇ ਸਭਾ ਦੇ ਚੇਅਰਮੈਨ ਕੁਲਦੀਪ ਸਹੋਤਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਪੰਜਾਬ ਸਰਕਾਰ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਦਿੱਕਤ ਨਹੀਂ ਆਉਣ ਦੇਵੇਗੀ-ਸਿੰਗਲਾ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਦੁਆਰਾ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਜਿਣਸ ਦਾ ਇਕ ਇਕ ਦਾਣਾ ਖ਼ਰੀਦਿਆ ਜਾਵੇਗਾ, ਇਨ੍ਹਾਂ ਗੱਲਾਂ ...

ਪੂਰੀ ਖ਼ਬਰ »

ਨਾਹਰ ਸ਼ੂਗਰ ਮਿੱਲ ਵਲੋਂ ਗੰਨੇ ਦੀ ਅੱਸੂ/ਕੱਤਕ ਦੀ ਬਿਜਾਈ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ) - ਨਾਹਰ ਖੰਡ ਮਿੱਲ ਅਮਲੋਹ ਦੇ ਵੀ.ਪੀ ਕੇਨ ਸੁਧੀਰ ਕੁਮਾਰ ਨੇ ਗੰਨੇ ਦੀ ਅੱਸੂ ਕੱਤਕ ਦੀ ਬਿਜਾਈ ਸਬੰਧੀ ਕਿਸਾਨਾਂ ਨਾਲ ਨਜ਼ਦੀਕੀ ਪਿੰਡਾਂ 'ਚ ਮੀਟਿੰਗਾਂ ਕੀਤੀਆਂ, ਜਿਸ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਵਿਖੇ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਖਮਾਣੋਂ, 17 ਅਕਤੂਬਰ (ਜੋਗਿੰਦਰ ਪਾਲ)-ਗੁਰਦੁਆਰਾ ਸ੍ਰੀ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਖੇ ਅਖੰਡ ਪਾਠਾਂ ਦੀ ਲੜੀ ਨਿਰੰਤਰ ਚੱਲ ਰਹੀ ਹੈ ਅਤੇ ਅੱਜ ਇਸ ਲੜੀ ਦੇ 54ਵੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਕੱਤਕ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਸਨ | ਜਾਣਕਾਰੀ ...

ਪੂਰੀ ਖ਼ਬਰ »

ਭੜੀ ਵਿਖੇ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਸਬੰਧੀ ਕੈਂਪ

ਭੜੀ, 17 ਅਕਤੂਬਰ (ਭਰਪੂਰ ਸਿੰਘ ਹਵਾਰਾ)-ਬੀਤੇ ਦਿਨੀਂ ਪੰਜਾਬ ਰਾਜ ਬਿਜਲੀ ਨਿਗਮ ਦੇ ਸਥਾਨਕ ਉਪ ਮੰਡਲ ਦਫ਼ਤਰ ਵਿਖੇ ਐਸ.ਡੀ.ਓ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 2 ਕਿੱਲੋਵਾਟ ਤੱਕ ਲੋਡ ਵਾਲੇ ਬਿਜਲੀ ਖਪਤਕਾਰਾਂ ਦੇ ਪਿਛਲੇ ...

ਪੂਰੀ ਖ਼ਬਰ »

ਜੁਗਨੀ ਗਰੁੱਪ ਵਲੋਂ ਲਗਾਏ ਕੈਂਪ ਦੌਰਾਨ 77 ਯੂਨਿਟਾਂ ਖ਼ੂਨ ਇਕੱਤਰ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਸਮਾਜ ਸੇਵੀ ਸੰਸਥਾ ਜੁਗਨੀ ਗਰੁੱਪ ਸਟੂਡੈਂਟਸ ਯੂਨੀਅਨ ਵਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਜੰਮੂ ਕਸ਼ਮੀਰ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦੀ ...

ਪੂਰੀ ਖ਼ਬਰ »

ਸਮੂਹ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਅੱਜ ਦੇ ਰੇਲ ਰੋਕੋ ਅੰਦੋਲਨ ਨੂੰ ਸਫਲ ਬਣਾਉਣ-ਸਰਬਜੀਤ ਅਮਰਾਲਾ

ਖਮਾਣੋਂ, 17 ਅਕਤੂਬਰ (ਜੋਗਿੰਦਰ ਪਾਲ)-ਸੰਯੁਕਤ ਮੋਰਚਾ ਬਲਾਕ ਖਮਾਣੋਂ ਦੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸੰਯੁਕਤ ਮੋਰਚਾ ਭਾਰਤ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ 18 ਅਕਤੂਬਰ ਨੂੰ ਰੇਲ ਰੋਕੋ ਰੇਲਵੇ ਸਟੇਸ਼ਨ ਸਰਹਿੰਦ 'ਤੇ ਮੇਨ ਲਾਈਨ ...

ਪੂਰੀ ਖ਼ਬਰ »

ਰਾਮ ਲੀਲ੍ਹਾ ਦਾ ਮੰਚਨ ਬੱਚਿਆਂ ਨੂੰ ਸੱਚ ਦੇ ਰਾਹ 'ਤੇ ਚੱਲਣ ਲਈ ਪ੍ਰੇਰਦਾ ਹੈ-ਐਡ. ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੀਗਲ ਸੈੱਲ ਦੇ ਪ੍ਰਧਾਨ ਐਡ. ਨਰਿੰਦਰ ਸਿੰਘ ਟਿਵਾਣਾ ਨੇ ਨਗਰ ਖੇੜਾ ਚਨਾਰਥਲ ਕਲਾਂ ਦੀ ਰਾਮ ਲੀਲ੍ਹਾ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਾਮਲੀਲ੍ਹਾ ਦਾ ਉਦਘਾਟਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾਇਆ

ਬਸੀ ਪਠਾਣਾਂ, 17 ਅਕਤੂਬਰ (ਰਵਿੰਦਰ ਮੌਦਗਿਲ)-ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ | ਅੱਜ ਸਾਰਾ ਦਿਨ ਰੁਕ ਰੁਕ ਕੇ ਬੂੰਦਾ-ਬਾਂਦੀ ਹੁੰਦੀ ਰਹੀ ਤੇ ਤੇਜ਼ ਹਵਾਵਾਂ ਵੀ ਚੱਲੀਆਂ | ਇਸ ਦੇ ਪ੍ਰਭਾਵ ਬਾਰੇ ਪੁੱਛਣ ਤੇ ਪਿੰਡ ਨੌਗਾਵਾਂ ਦੇ ਕਿਸਾਨ ...

ਪੂਰੀ ਖ਼ਬਰ »

ਵਾਰਿਸ ਪੰਜਾਬ ਜਥੇਬੰਦੀ ਨੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਿੱਤੀ ਸ਼ਰਧਾਂਜਲੀ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਵਾਰਿਸ ਪੰਜਾਬ ਜਥੇਬੰਦੀ ਵਲੋਂ ਦੀਵਾਨ ਟੋਡਰ ਮੱਲ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਅਖੰਡ ਪਾਠ ਸਾਹਿਬ ਦੇ ਭੋਗ ਪਾ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ...

ਪੂਰੀ ਖ਼ਬਰ »

ਸਰਹਿੰਦ ਚੋਅ 'ਚ ਗੰਦੇ ਪਾਣੀ ਸੁੱਟੇ ਜਾਣ ਕਾਰਨ ਬਿਮਾਰੀਆਂ ਫੈਲਣ ਦਾ ਬਣਿਆ ਡਰ-ਸਾਬਕਾ ਚੇਅਰਮੈਨ ਭੁੱਟਾ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਪੱਤਰ ਪ੍ਰੇਰਕ)-ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਟਰੀਟਮੈਂਟ ਪਲਾਂਟ ਦਾ ਕੰਮ ਨਾ ਪੂਰਾ ਹੋਣ ਤੇ ਸੀਵਰੇਜ ਦਾ ਗੰਦਾ ਪਾਣੀ ਕਥਿਤ ਕਾਨੂੰਨ ਦੀਆਂ ਧੱਜੀਆਂ ਉਡਾ ਕੇ (ਹੰਸਲਾ ਨਦੀ) ਸਰਹਿੰਦ ਚੋਅ 'ਚ ਪਾਇਆ ਜਾ ਰਿਹਾ ਹੈ, ...

ਪੂਰੀ ਖ਼ਬਰ »

ਰਾਮ ਲੀਲ੍ਹਾ ਦਾ ਮੰਚਨ ਬੱਚਿਆਂ ਨੂੰ ਸੱਚ ਦੇ ਰਾਹ 'ਤੇ ਚੱਲਣ ਲਈ ਪ੍ਰੇਰਦਾ ਹੈ-ਐਡ. ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੀਗਲ ਸੈੱਲ ਦੇ ਪ੍ਰਧਾਨ ਐਡ. ਨਰਿੰਦਰ ਸਿੰਘ ਟਿਵਾਣਾ ਨੇ ਨਗਰ ਖੇੜਾ ਚਨਾਰਥਲ ਕਲਾਂ ਦੀ ਰਾਮ ਲੀਲ੍ਹਾ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਾਮਲੀਲ੍ਹਾ ਦਾ ਉਦਘਾਟਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨ ਕੰਪਨੀ ਵਲੋਂ ਸੰਘੋਲ ਮੰਡੀ 'ਚ 20 ਰੁਪਏ ਵੱਧ ਮੁੱਲ 'ਤੇ ਝੋਨੇ ਦੀ ਖ਼ਰੀਦ ਸ਼ੁਰੂ

ਸੰਘੋਲ, 17 ਅਕਤੂਬਰ (ਗੁਰਨਾਮ ਸਿੰਘ ਚੀਨਾ) - ਫ਼ਤਹਿਗੜ੍ਹ ਸਾਹਿਬ ਵੈਜੀਟੇਬਲ ਪ੍ਰੋਡਿਊਸਰ ਕੰਪਨੀ ਲਿਮਟਿਡ ਨੇ ਆਪਣੀ ਆੜ੍ਹਤ ਅਨਾਜ ਮੰਡੀ ਸੰਘੋਲ 'ਚ ਪਿਛਲੇ ਸਾਲਾਂ ਦੀ ਤਰ੍ਹਾਂ ਝੋਨੇ ਦੀ ਖ਼ਰੀਦ ਦਿਲਬਾਗ ਸਿੰਘ ਨਿਰੀਖਕ ਪੰਜਾਬ ਵੇਅਰ ਹਾਊਸ ਦੀ ਰਹਿਨੁਮਾਈ 'ਚ ਕਿਸਾਨ ...

ਪੂਰੀ ਖ਼ਬਰ »

ਡੇਰਾ ਬਾਬਾ ਬੁੱਧ ਦਾਸ 'ਚ ਕੱਤਕ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ

ਬਸੀ ਪਠਾਣਾਂ, 17 ਅਕਤੂਬਰ (ਰਵਿੰਦਰ ਮੌਦਗਿਲ)-ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧ ਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਡੇਰੇ ਦੇ ਮਹੰਤ ਡਾ. ਸਿਕੰਦਰ ਸਿੰਘ ਨੂੰ ਸ਼ਰਧਾਲੂਆਂ ਨੂੰ ਸੰਗਰਾਂਦ ਦੀ ਵਧਾਈ ਦਿੱਤੀ ਤੇ ਬਾਬਾ ਜੀ ਦੇ ਦਰਬਾਰ 'ਚ ...

ਪੂਰੀ ਖ਼ਬਰ »

ਕੇਜਰੀਵਾਲ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਪੂਰੇ ਕਰਨਗੇ-ਅਬਰੋਲ

ਅਮਲੋਹ, 17 ਅਕਤੂਬਰ (ਕੇਵਲ ਸਿੰਘ, ਰਿਸ਼ੂ ਗੋਇਲ)-ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਆਗੂ ਐਡ. ਅਸ਼ਵਨੀ ਅਬਰੋਲ ਨੇ ਨਜ਼ਦੀਕ ਪਿੰਡ ਲੱਲੋਂ ਖ਼ੁਰਦ ਵਿਖੇ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਗਿਆ ਤੇ ਲੋਕਾਂ ਨੂੰ 'ਆਪ' ਪਾਰਟੀ ਨਾਲ ...

ਪੂਰੀ ਖ਼ਬਰ »

ਸੰਘੋਲ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਮੁਫ਼ਤ ਜਾਂਚ ਮੈਡੀਕਲ ਕੈਂਪ ਲਗਾਇਆ

ਸੰਘੋਲ, 17 ਅਕਤੂਬਰ (ਗੁਰਨਾਮ ਸਿੰਘ ਚੀਨਾ)-ਸੰਘੋਲ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕੈਂਸਰ ਦੇ ਰੋਗਾਂ ਸਬੰਧੀ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਦੌਰਾਨ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਆਪਣੀ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਦੌਰਾਨ 65 ਯੂਨਿਟ ਖ਼ੂਨ ਇਕੱਤਰ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਬਾਬਾ ਮੋਤੀ ਰਾਮ ਮਹਿਰਾ ਖ਼ੂਨਦਾਨ ਸੁਸਾਇਟੀ ਵਲੋਂ ਕੱਤਕ ਦੀ ਸੰਗਰਾਂਦ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 125ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਜੀ.ਪੀ.ਐੱਸ ਦੀ ਓਪਨ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲੇ 'ਚ ਵੱਡੀ ਪ੍ਰਾਪਤੀ

ਮੰਡੀ ਗੋਬਿੰਦਗੜ੍ਹ, 17 ਅਕਤੂਬਰ (ਮੁਕੇਸ਼ ਘਈ)-ਜਿੱਤਣ ਦਾ ਅਰਥ ਹੈ ਕਿ ਤੁਸੀਂ ਲੰਬੇ ਸਮੇਂ ਲਈ ਸਖ਼ਤ ਮਿਹਨਤ ਕਰੋ, ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਦੇ ਵਿਦਿਆਰਥੀ ਸਾਹਿਲ ਸੋਫ਼ਤ ਨੇ ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਮੁਕਾਬਲਿਆਂ 'ਚ 93 ਕਿੱਲੋ ਵਜ਼ਨ ...

ਪੂਰੀ ਖ਼ਬਰ »

ਵੱਖ-ਵੱਖ ਕਲੱਬਾਂ ਵਲੋਂ ਸ੍ਰੀ ਰਾਮ ਚੰਦਰ ਦੇ ਰਾਜ ਤਿਲਕ ਮਗਰੋਂ ਰਾਮ ਲੀਲ੍ਹਾ ਸ਼ਰਧਾ ਭਾਵਨਾ ਨਾਲ ਸਮਾਪਤ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਸਰਹਿੰਦ ਫ਼ਤਹਿਗੜ੍ਹ੍ਹ ਸਾਹਿਬ ਵਿਖੇ ਸ੍ਰੀ ਰਾਮਾ ਕਿ੍ਸ਼ਨਾ ਡਰਾਮੈਟਿਕ ਕਲੱਬ ਸਰਹਿੰਦ, ਰੋਪੜ ਬੱਸ ਸਟੈਂਡ ਵਿਖੇ ਜੈ ਦੁਰਗਾ ਡਰਾਮੈਟਿਕ ਕਲੱਬ, ਜੈ ਸ੍ਰੀ ਰਾਮਾ ਡਰਾਮਾਟਿਕ ਕਲੱਬ ਹਮਾਯੂੰਪੁਰ ਅਤੇ ਯੰਗ ਬਲੱਡ ...

ਪੂਰੀ ਖ਼ਬਰ »

ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮਾਨਗੜ੍ਹ 'ਚ ਕਿਸਾਨਾਂ ਨੂੰ ਕੀਤਾ ਜਾਗਰੂਕ

ਅਮਲੋਹ, 17 ਅਕਤੂਬਰ (ਕੇਵਲ ਸਿੰਘ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਲਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਰ.ਐਮ ਸਕੀਮ ਅਧੀਨ ਪਿੰਡ ਤੇ ਬਲਾਕ ਪੱਧਰ ਦੇ ਕੈਂਪ ਲਗਾਏ ਜਾ ਰਹੇ ਹਨ | ਜਿਸ ਤਹਿਤ ਖੇਤੀ ਬਾੜੀ ਅਤੇ ਕਿਸਾਨ ...

ਪੂਰੀ ਖ਼ਬਰ »

ਬੀ.ਐਸ.ਐਫ਼ ਦਾ ਦਾਇਰਾ ਵਧਾਉਣ ਨਾਲ ਸੂਬੇ 'ਚ ਬਣ ਜਾਣਗੇ ਐਮਰਜੈਂਸੀ ਵਰਗੇ ਹਾਲਾਤ-ਮੁਨੀਮ ਐਸੋਸੀਏਸ਼ਨ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਕੇਂਦਰ ਸਰਕਾਰ ਵਲੋਂ ਪੰਜਾਬ 'ਚ ਬੀ.ਐਸ.ਐਫ਼ ਦਾ ਦਾਇਰੇ ਵਧਾਏ ਜਾਣ ਨਾਲ ਜਿੱਥੇ ਕਿਸਾਨਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ ਆਮ ਲੋਕ ਵੀ ਇਸ ਦੇ ਦਾਇਰੇ 'ਚ ਆਉਣਗੇ, ਇਸ ਲਈ ਸੂਬਾ ਸਰਕਾਰ ਨੂੰ ਇਸ ...

ਪੂਰੀ ਖ਼ਬਰ »

ਖੇੜਾ ਬਲਾਕ ਦੇ ਸਰਪੰਚਾਂ ਨੇ ਇਕੱਠੇ ਬੈਠ, ਪ੍ਰਾਇਮਰੀ ਸਕੂਲਾਂ ਦੇ ਸੁਧਾਰ ਲਈ ਕੀਤੀ ਚਰਚਾ

ਚੁੰਨ੍ਹੀ, 17 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਸਰਕਾਰੀ ਪ੍ਰਾਇਮਰੀ ਸਕੂਲ ਹਿੰਦੂਪੁਰ ਵਿਖੇ ਬਲਾਕ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਖੇੜਾ ਬਲਾਕ ਦੇ ਸਾਰੇ ਸਰਪੰਚਾਂ ਦੀ ਬਲਾਕ ਸਿੱਖਿਆ ਸਭਾ ਬਠਾਈ ਗਈ | ਜਿਸ ਦੌਰਾਨ ਤਕਰੀਬਨ 25 ਪਿੰਡਾਂ ਦੇ ਸਰਪੰਚਾਂ ਨੇ ਭਾਗ ਲਿਆ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX