ਤਾਜਾ ਖ਼ਬਰਾਂ


ਸੁਨਾਮ ਨੇੜੇ ਹੋਏ ਸੜਕ ਹਾਦਸੇ ’ਚ ਮਾਂ - ਪੁੱਤਰ ਦੀ ਮੌਤ,ਪਰਿਵਾਰ ਦੇ ਦੋ ਜੀਅ ਗੰਭੀਰ ਜ਼ਖ਼ਮੀ
. . .  7 minutes ago
ਸੁਨਾਮ ਊਧਮ ਸਿੰਘ ਵਾਲਾ,26 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਸੁਨਾਮ ਪਟਿਆਲਾ ਸੜਕ ’ਤੇ ਹੋਏ ਹਾਦਸੇ ’ਚ ਮਾਂ-ਪੁੱਤਰ ਦੀ ਮੌਤ...
ਕੇਂਦਰੀ ਮਾਡਰਨ ਜੇਲ੍ਹ 'ਚੋਂ ਫਿਰ ਮਿਲੇ ਮੋਬਾਈਲ ਫ਼ੋਨ
. . .  about 1 hour ago
ਫ਼ਰੀਦਕੋਟ, 26 ( ਜਸਵੰਤ ਪੁਰਬਾ ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ | ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 5 ਮੋਬਾਈਲ,...
ਇਜ਼ਰਾਈਲ ਦੇ ਰੱਖਿਆ ਮੰਤਰੀ ਅਗਲੇ ਹਫ਼ਤੇ ਭਾਰਤ ਦਾ ਕਰਨਗੇ ਦੌਰਾ
. . .  about 2 hours ago
ਨਵੀਂ ਦਿੱਲੀ, 26 ਮਈ - ਇਜ਼ਰਾਈਲ ਦੇ ਰੱਖਿਆ ਮੰਤਰੀ ਦੁਵੱਲੇ ਰੱਖਿਆ ਸਬੰਧਾਂ ਨੂੰ ਵਧਾਉਣ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ |....
ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 2 hours ago
ਐੱਸ.ਏ.ਐੱਸ. ਨਗਰ, 26 ਮਈ, (ਤਰਵਿੰਦਰ ਸਿੱਘ ਬੈਨੀਪਾਲ) - ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ...
ਕੁਪਵਾੜਾ ਐਨਕਾਊਂਟਰ : ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾ ਕੰਮ ਜਾਰੀ
. . .  about 2 hours ago
ਕੁਪਵਾੜਾ, 26 ਮਈ - ਕੁਪਵਾੜਾ ਐਨਕਾਊਂਟਰ ਵਿਚ ਤਿੰਨ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਹੋਏ ਸਨ। ਫ਼ਿਲਹਾਲ...
ਸੇਨੇਗਲ - ਹਸਪਤਾਲ ਵਿਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ
. . .  about 2 hours ago
ਡਾਕਰ, 26 ਮਈ - ਪੱਛਮੀ ਸੇਨੇਗਾਲੀਜ਼ ਸ਼ਹਿਰ ਟਿਵਾਓਨੇ ਵਿਚ ਇਕ ਹਸਪਤਾਲ ਵਿਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
. . .  about 10 hours ago
ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
ਮੰਤਰੀ ਨਾਲ ਮੀਟਿੰਗ ਦੇ ਸੱਦੇ ਪਿਛੋਂ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  1 day ago
ਜਲੰਧਰ, 25 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਖੰਡ ਮਿੱਲਾਂ ਵੱਲ ...
ਬੈਂਗਲੌਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਬੈਂਗਲੋਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ .....
ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਲਈ ਪ੍ਰਸ਼ਾਸਕਾਂ ਦੀ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ
. . .  1 day ago
ਨਵੀਂ ਦਿੱਲੀ, 25 ਮਈ (ਏ.ਐਨ.ਆਈ)- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਹਾਕੀ ਇੰਡੀਆ ਲਈ ਤਿੰਨ ਮੈਂਬਰੀ 'ਪ੍ਰਸ਼ਾਸਕਾਂ ਦੀ ਕਮੇਟੀ' (ਸੀਓਏ) ਨਿਯੁਕਤ ਕੀਤੀ ...
ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਦੀਪਕ ਪੂਨੀਆ
. . .  1 day ago
ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਕੀਤੀ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ-ਅੱਤਵਾਦੀਆਂ ਨੇ ਅੱਜ ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਗੋਲੀਬਾਰੀ ਕੀਤੀ।
ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ |
. . .  1 day ago
ਨਵੀਂ ਦਿੱਲੀ, 25 ਮਈ: ਉੱਤਰਾਖੰਡ ਦੇ ਟਿਹਰੀ ਗੜ੍ਹਵਾਲ.....
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ
. . .  1 day ago
ਨਵੀਂ ਦਿੱਲੀ, 25 ਮਈ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ.......
ਜੰਮੂ ਅਤੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਹੋਈ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ: ਬਡਗਾਮ ਜ਼ਿਲੇ ਦੇ ਚਦੂਰਾ ਇਲਾਕੇ ......
ਆਸਾਮ ਵਿੱਚ ਭਾਰੀ ਮੀਂਹ ਕਾਰਨ ਲੱਖਾਂ ਲੋਕ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 25 ਮਈ-ਆਸਾਮ ਵਿੱਚ ਭਾਰੀ ਮੀਂਹ ਕਾਰਨ 5.8 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਲੋਕਾਂ ਲਈ 345 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ...
ਵਿਦੇਸ਼ੀ ਜਾਨਵਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਤਸਕਰੀ ਕਰਦਾ ਨੌਜਵਾਨ ਕਾਬੂ
. . .  1 day ago
ਨਵੀਂ ਦਿੱਲੀ, 25 ਮਈ: ਚਾਲਬਾਵੀਆ ਜੰਕਸ਼ਨ 'ਤੇ ਚੰਭਾਈ ਪੁਲਿਸ ਨੇ ਅੱਜ 28 ਸਾਲਾ ....
ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਪਲਰੀਵੱਟਮ ਪੁਲਿਸ ਨੇ ਹਿਰਾਸਤ ਵਿੱਚ ਲਿਆ
. . .  1 day ago
ਨਵੀਂ ਦਿੱਲੀ, 25 ਮਈ: ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਅੱਜ ਪਲਰੀਵੱਟਮ ਪੁਲਿਸ ਨੇ ਕਥਿਤ
ਐਨ.ਆਈ.ਏ ਕੋਰਟ ਨੇ ਕਿਹਾ ਕਿ ਯਾਸੀਨ ਮਲਿਕ 'ਚ ਕੋਈ ਸੁਧਾਰ ਨਹੀਂ ਹੋਇਆ, ਮਹਾਤਮਾ ਨੂੰ ਨਹੀਂ ਬੁਲਾ ਸਕਦੇ
. . .  1 day ago
ਨਵੀਂ ਦਿੱਲੀ (ਭਾਰਤ),25 ਮਈ (ਏਐਨਆਈ)-ਵਿਸ਼ੇਸ਼ ਐਨ.ਆਈ.ਏ ਜੱਜ ਪ੍ਰਵੀਨ ਸਿੰਘ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 40ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
. . .  1 day ago
ਨਵੀਂ ਦਿੱਲੀ, 25 ਮਈ: ਪ੍ਰਧਾਨ ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ......
ਸੰਸਦੀ ਅਤੇ ਵਿਧਾਨ ਸਭਾ ਹਲਕੀਆਂ ਦੀਆਂ ਉਪ ਚੋਣਾਂ ਹੋਣਗੀਆਂ 23 ਜੂਨ 2022 ਨੂੰ
. . .  1 day ago
ਨਵੀਂ ਦਿੱਲੀ, 25 ਮਈ : ਪੰਜਾਬ, ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਝਾਰਖੰਡ......
ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਮੁਅੱਤਲ
. . .  1 day ago
ਚੰਡੀਗੜ੍ਹ, 25 ਮਈ-ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨਾਂ ਤਕਨੀਕੀ ਪ੍ਰਵਾਨਗੀ ਦੇ ਖ਼ਰੀਦਣ ਦੇ ਮਾਮਲੇ 'ਚ ਕੀਤੀ ਗਈ ਅਣਗਹਿਲੀ ਨੂੰ ਮੁੱਖ ਰੱਖਦੇ ਹੋਏ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  1 day ago
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਸੰਯੁਕਤ ਕਿਸਾਨ ਮੋਰਚੇ ਵਲੋਂ 16 ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦਾ ਬਕਾਇਆ ਲੈਣ ਲਈ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਫਗਵਾੜਾ ਜੀ.ਟੀ.ਰੋਡ 'ਤੇ ਚਾਰ ਘੰਟੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ...
ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਨੂੰ ਸਦਮਾ- ਬਾਪੂ ਸਾਧੂ ਸਿੰਘ ਦਾ ਦਿਹਾਂਤ
. . .  1 day ago
ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਦੇ ਪਿਤਾ ਸਾਧੂ ਸਿੰਘ ਅਕਾਲ ਚਲਾਣਾ ਕਰ ਗਏ ਹਨ। ਇਸ ਦੁਖ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਤਰਨਤਾਰਨ

ਜ਼ਿਲ੍ਹੇ 'ਚ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਡੇਂਗੂ ਮੱਛਰ ਦੇ ਡੰਗ ਨਾਲ ਜ਼ਿਲ੍ਹੇ ਭਰ 'ਚ ਸੈਂਕੜੇ ਲੋਕ ਪੀੜ੍ਹਤ ਹਨ ਅਤੇ ਆਪਣਾ ਇਲਾਜ ਸਰਕਾਰੀ ਤੇ ਨਿੱਜੀ ਹਸਪਤਾਲਾਂ ਤੋਂ ਕਰਵਾ ਰਹੇ ਹਨ | ਉੱਧਰ ਸਿਹਤ ਵਿਭਾਗ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਡੇਂਗੂ ਦੇ ਡੰਗ ਤੋਂ ਲੋਕਾਂ ਨੂੰ ਬਚਾਉਣ ਲਈ ਮੱਛਰ ਮਾਰੂ ਸਪਰੇਅ ਵੱਖ-ਵੱਖ ਇਲਾਕਿਆਂ 'ਚ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ | ਸਿਵਲ ਹਸਪਤਾਲ ਵਿਖੇ ਰੋਜ਼ਾਨਾਂ ਵੱਡੀ ਗਿਣਤੀ 'ਚ ਲੋਕ ਡੇਂਗੂ ਬੁਖਾਰ ਤੋਂ ਪੀੜ੍ਹਤ ਆ ਰਹੇ ਹਨ ਅਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਡੇਂਗੂ ਤੋਂ ਪੀੜ੍ਹਤ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਜਿਆਦਾਤਰ ਲੋਕ ਪ੍ਰਾਈਵੇਟ ਲੈਬਾਰਟਰੀਆਂ ਤੋਂ ਡੇਂਗੂ ਦੇ ਟੈੱਸਟ ਕਰਵਾ ਰਹੇ ਹਨ, ਜਿਸ ਕਾਰਨ ਡੇਂਗੂ ਤੋਂ ਪੀੜ੍ਹਤ ਮਰੀਜਾਂ ਦੀ ਗਿਣਤੀ ਦਾ ਸਹੀ ਅਨੁਮਾਨ ਲਗਾਉਣਾ ਮੁਸ਼ਕਿਲ ਹੈ | ਇਸ ਸੰਬੰਧੀ ਜਦੋਂ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਤੋਂ ਪੀੜ੍ਹਤ ਮਰੀਜ ਵੱਡੀ ਗਿਣਤੀ 'ਚ ਸਿਵਲ ਹਸਪਤਾਲ ਵਿਖੇ ਇਲਾਜ ਲਈ ਆ ਰਹੇ ਹਨ ਅਤੇ ਮਰੀਜਾਂ ਦਾ ਡੇਂਗੂ ਟੈੱਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਡੇਂਗੂ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੇਂਗੂ ਪ੍ਰਭਾਵਿਤ ਇਲਾਕਿਆਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾ, ਗਲੀਆਂ, ਮੁਹੱਲਿਆਂ 'ਚ ਫੌਗਿੰਗ ਸਪਰੇਅ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਡੇਂਗੂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਵੀ ਡੇਂਗੂ ਦੀ ਸ਼ਿਕਾਇਤ ਹੋਣ 'ਤੇ ਸਿਵਲ ਹਸਪਤਾਲ ਆ ਕੇ ਆਪਣਾ ਡੇਂਗੂ ਟੈੱਸਟ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ | ਇਸ ਮੌਕੇ ਸਿਵਲ ਹਸਪਤਾਲ ਤਰਨ ਤਾਰਨ ਦੇ ਐੱਸ. ਐੱਮ. ਓ. ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ਡੇਂਗੂ ਬੁਖਾਰ ਤੋਂ ਪੀੜਤ ਆਉਣ ਵਾਲੇ ਮਰੀਜਾਂ ਦਾ ਮੁਫ਼ਤ ਇਲਾਜ ਮਾਹਿਰ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਹਸਪਤਾਲ ਵਿਖੇ ਡੇਂਗੂ ਤੋਂ ਪੀੜਤ ਮਰੀਜਾਂ ਲਈ ਵੱਖਰੀ ਵਾਰਡ ਬਣਾਈ ਗਈ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਪਾਣੀ ਖੜ੍ਹਾ ਨਾ ਹੋਣ ਦੇਣ, ਘਰਾਂ 'ਚ ਮੱਛਰ ਮਾਰੂ ਸਪਰੇਅ ਦਾ ਛੜਕਾਅ ਕਰਨ, ਰਾਤ ਸੌਣ ਲੱਗਿਆਂ ਮੱਛਰਦਾਨੀ ਦਾ ਪ੍ਰਯੋਗ ਕਰਨ, ਸੌਣ ਲੱਗਿਆ ਮੱਛਰ ਭਜਾਓ ਕਰੀਮ ਲਗਾ ਕੇ ਸੌਣ, ਘਰਾਂ 'ਚ ਫਰਿੱਜਾਂ ਅਤੇ ਕੂਲਰਾਂ ਦਾ ਪਾਣੀ ਜ਼ਰੂਰ ਬਦਲਣ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਲਈ ਦਿੱਤੀ ਜਾ ਰਹੀ ਜਾਣਕਾਰੀ 'ਤੇ ਅਮਲ ਕਰਨ ਤਾਂ ਜੋ ਡੇਂਗੂ ਦੇ ਡੰਗ ਤੋਂ ਬਚਿਆ ਜਾ ਸਕੇ |

2022 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ-ਸੰਧੂ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਵੇਖਣ ਨੂੰ ਉਤਾਵਲੇ ਹੋ ਰਹੇ ਹਨ ਕਿਉਂਕਿ ਮੌਜੂਦਾ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਨੂੰ ...

ਪੂਰੀ ਖ਼ਬਰ »

ਅਕਾਲੀ ਦਲ ਦੀ ਸਰਕਾਰ ਆਉਣ 'ਤੇ ਬੁਢਾਪਾ ਪੈਨਸ਼ਨਾਂ ਦੀ ਵੰਡ ਪੰਚਾਇਤਾਂ ਰਾਹੀਂ ਹੋਇਆ ਕਰੇਗੀ-ਜੋਧਬੀਰ ਸਿੰਘ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-2022 'ਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਇਸ ਵਾਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦੇ ਕੇ ਪੰਜਾਬ ਦੀ ਵਾਗਡੋਰ ਫੜ੍ਹਾਉਣਗੇ ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਹੀ ਲੋਕ ਭਲਾਈ ਲਈ ਕਾਰਜ ਕੀਤੇ ਹਨ ਅਤੇ ਪੰਜਾਬ ਦਾ ਸਰਵਪੱਖੀ ...

ਪੂਰੀ ਖ਼ਬਰ »

ਬੱਸ ਅੱਡਾ ਤਰਨ ਤਾਰਨ ਵਿਖੇ ਜਨਰਲ ਮੈਨੇਜਰ ਤੇ ਸਟਾਫ਼ ਨੇ ਕੀਤੀ ਸਫ਼ਾਈ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੱਸ ਅੱਡਿਆਂ ਅਤੇ ਬੱਸਾਂ ਦੀ ਸਫ਼ਾਈ ਕਰਨ ਲਈ ਦਿੱਤੇ ਗਏ ਆਦੇਸ਼ਾਂ ਤਹਿਤ ਅਰਵਿੰਦ ਸ਼ਰਮਾ ਜਨਰਲ ਮੈਨੇਜਰ ਪੰਜਾਬ ਰੋਡਵੇਜ ਤਰਨਤਾਰਨ ਵਲੋਂ ਆਪਣੇ ਸਟਾਫ਼ ਸਮੇਤ ਬੱਸ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 20 ਨੂੰ

ਫਤਿਆਬਾਦ, 17 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਵਿਖੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਪ੍ਰਬੰਧਕੀ ਕਮੇਟੀ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਦੀਪ ਸਿੰਘ ਸੋਨੂੰ, ਮਾ. ...

ਪੂਰੀ ਖ਼ਬਰ »

ਬਹਾਦਰ ਪੰਜਾਬੀਆਂ ਨੂੰ ਬੀ. ਐੱਸ. ਐੱਫ਼. ਦੀ ਲੋੜ ਨਹੀਂ-ਵਿਧਾਇਕ ਅਗਨੀਹੋਤਰੀ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ.ਧਰਮਬੀਰ ਅਗਨੀਹਤੋਰੀ ਨੇ ਵੱਖ ਵੱਖ ਪਿੰਡਾਂ ਦੇ ਦੌਰੇ ਕਰਦਿਆਂ ਲੋਕਾ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੰੂ ਕਰਾਉਣ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | ਇਸ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ 'ਚ ਕਾਂਗਰਸ ਤੇ 'ਆਪ' ਨੂੰ ਵੱਡਾ ਝਟਕਾ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਹਲਕਾ ਬਾਬਾ ਬਕਾਲਾ ਸਾਹਿਬ 'ਚ ਸ਼੍ਰੋਮਣੀ ਅਕਾਲੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਕਾਂਗਰਸ ਪਾਰਟੀ ਦੀ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜੀਤ ਕੌਰ ਸਠਿਆਲਾ ਸਮੇਤ ਸਰਪੰਚ, ਸਾਬਕਾ ਸਰਪੰਚ, ਸਾਬਕਾ ਵਿਧਾਇਕ ਮਨਜੀਤ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 4,55,815 ਮੀਟਿ੍ਕ ਟਨ ਝੋਨੇ ਦੀ ਵੱਖ-ਵੱਖ ਏਜੰਸੀਆਂ ਨੇ ਕੀਤੀ ਖਰੀਦ-ਡੀ. ਸੀ.

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਖਰੀਦ ਕੇਂਦਰਾਂ 'ਚ ਝੋਨੇ ਦੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ 17 ਅਕਤੂਬਰ ਤੱਕ ਜ਼ਿਲ੍ਹਾ ਤਰਨ ਤਾਰਨ ਦੀਆਂ ...

ਪੂਰੀ ਖ਼ਬਰ »

ਇੰਗਲੈਂਡ ਦੀ ਸੰਗਤ ਵਲੋਂ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ' ਨੂੰ ਪੋਕਲੇਨ ਮਸ਼ੀਨ ਭੇਟ

ਸੁਰ ਸਿੰਘ, 17 ਅਕਤੂਬਰ (ਧਰਮਜੀਤ ਸਿੰਘ)-'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ' ਵਲੋਂ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ 'ਚ ਵੱਖ-ਵੱਖ ਸਥਾਨਾਂ 'ਤੇ ਕਾਰ ਸੇਵਾ ਦੇ ਕਰਵਾਏ ਜਾ ਰਹੇ ਨਿਰਮਾਣ ਕਾਰਜਾਂ ਲਈ ਸੇਵਾ ਵਜੋਂ ਇੰਗਲੈਂਡ ਦੀਆਂ ਗੁਰੂ ਨਾਨਕ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ 'ਗਰੀਨ ਗੋਇੰਦਵਾਲ ਕਲੀਨ ਗੋਇੰਦਵਾਲ' ਮੁਹਿੰਮ ਸ਼ੁਰੂ

ਸ੍ਰੀ ਗੋਇੰਦਵਾਲ ਸਾਹਿਬ, 17 ਅਕਤੂਬਰ (ਸਕੱਤਰ ਸਿੰਘ ਅਟਵਾਲ)-ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ 'ਗਰੀਨ ਗੋਇੰਦਵਾਲ ਕਲੀਨ ਗੋਇੰਦਵਾਲ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਰ ...

ਪੂਰੀ ਖ਼ਬਰ »

ਆਈ. ਟੀ. ਆਈ. ਇੰਸਟੱਰਕਟਰ ਡੀ. ਐੱਸ. ਟੀ./ਸੀ. ਟੀ. ਐੱਸ. ਯੂਨੀਅਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਜਾਰੀ-ਸੰਦੀਪ ਸਿੰਘ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਆਈ. ਟੀ. ਆਈ. ਇੰਸਟੱਰਕਟਰ ਡੀ. ਐੱਸ. ਟੀ./ਸੀ. ਟੀ. ਐੱਸ. ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਦਿੱਤਾ ਜਾ ਰਿਹਾ ਧਰਨਾ ਤੀਸਰੇ ਦਿਨ 'ਚ ਦਾਖਲ ਹੋ ਗਿਆ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

ਸਕੂਲ 'ਚੋਂ ਸਾਮਾਨ ਚੋਰੀ ਕਰਨ ਵਾਲਾ ਗਿ੍ਫ਼ਤਾਰ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਸਰਕਾਰੀ ਸਕੂਲ ਵਿਚ ਸਮਾਨ ਚੋਰੀ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਗੁਰਪ੍ਰੀਤ ਸਿੰਘ ਪਿੰ੍ਰਸੀਪਲ ...

ਪੂਰੀ ਖ਼ਬਰ »

ਢੰਡ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਅਗਨੀਹੋਤਰੀ ਵਲੋਂ 10 ਲੱਖ ਦਾ ਚੈੱਕ ਭੇਟ

ਸਰਾਏ ਅਮਾਨਤ ਖਾਂ, 17 ਅਕਤੂਬਰ (ਨਰਿੰਦਰ ਸਿੰਘ ਦੋਦੇ)- ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਢੰਡ 'ਚ ਹਲਕਾ ਵਿਧਾਕਿ ਡਾ. ਧਰਮਬੀਰ ਅਗਨੀਹੋਤਰੀ ਵਲੋਂ ਵਿਕਾਸ ਕਾਰਜਾਂ ਲਈ 10 ਲੱਖ ਦਾ ਚੈੱਕ ਭੇਟ ਕੀਤਾ ਗਿਆ | ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਪਿੰਡ ਢੰਡ ਦੇ ਸਰਪੰਚ ...

ਪੂਰੀ ਖ਼ਬਰ »

ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ

ਝਬਾਲ, 17 ਅਕਤੂਬਰ ( ਸੁਖਦੇਵ ਸਿੰਘ)-ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਸਬ ਤਹਿਸੀਲ ਝਬਾਲ ਦੀ ਮੀਟਿੰਗ ਪ੍ਰਧਾਨ ਵਿਰਸਾ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕਰਮ ਸਿੰਘ ਹਿਸਟੋਰਿਅਨ ਲਾਇਬ੍ਰੇਰੀ ਝਬਾਲ ਵਿਖੇ ਹੋਈ | ਮੀਟਿੰਗ ਦੌਰਾਨ ਸੰਤੋਖ ਸਿੰਘ ਦੀ ਪਤਨੀ ...

ਪੂਰੀ ਖ਼ਬਰ »

ਰੇਤ ਨਾਲ ਭਰਿਆ ਟਿੱਪਰ ਬਰਾਮਦ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਰੇਤ ਦੇ ਭਰੇ ਇਕ ਟਿੱਪਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਵਿਕਾਸ ਸਿੰਗਲਾ ਮਾਈਨਿੰਗ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਮੀਟਿੰਗ

ਪੱਟੀ, 17 ਅਕਤੂਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ ਦੀ ਮੀਟਿੰਗ ਸੁਖਵਿੰਦਰ ਸਿੰਘ ਲਾਟੀ ਮਰੜ੍ਹ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸੂਬਾਈ ਆਗੂ ਸੁਖਦੇਵ ਸਿੰਘ ਸੀਤੋਂ ਨੇ ਬੋਲਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ...

ਪੂਰੀ ਖ਼ਬਰ »

ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਥਾਣਾ ਚੋਹਲਾ ਸਾਹਿਬ ਦੇ ਐੱਸ. ਐੱਚ. ਓ. ਨਿਯੁਕਤ

ਚੋਹਲਾ ਸਾਹਿਬ, 17 ਅਕਤੂਬਰ (ਬਲਵਿੰਦਰ ਸਿੰਘ ਚੋਹਲਾ)-ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਦਾ ਤਬਾਦਲਾ ਹੋ ਜਾਣ ਤੋਂ ਬਾਅਦ ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਨੂੰ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਨਵੇਂ ਐੱਸ. ਐੱਚ. ਓ. ਨਿਯੁਕਤ ...

ਪੂਰੀ ਖ਼ਬਰ »

ਅਫਗਾਨਿਸਤਾਨ 'ਚ ਗੁਰਧਾਮਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦਖ਼ਲ ਦੇਵੇ-ਜਥੇ. ਕਰਮੂੰਵਾਲਾ

ਚੋਹਲਾ ਸਾਹਿਬ, 17 ਅਕਤੂਬਰ (ਬਲਵਿੰਦਰ ਸਿੰਘ ਚੋਹਲਾ)-ਅਫਗਾਨਿਸਤਾਨ ਵਿਚਲੇ ਗੁਰਧਾਮਾਂ 'ਚ ਤਾਲਿਬਾਨਾਂ ਦੇ ਹੋ ਰਹੇ ਦਾਖਲੇ 'ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਜਥੇਦਾਰ ਗੁਰਬਚਨ ਸਿੰਘ ...

ਪੂਰੀ ਖ਼ਬਰ »

ਦਮਦਮੀ ਟਕਸਾਲ ਮੁਖੀ ਬਾਬਾ ਰਾਮ ਸਿੰਘ ਫੈੱਡਰੇਸ਼ਨ ਪ੍ਰਧਾਨ ਕਸ਼ਮੀਰ ਸਿੰਘ ਵਲੋਂ ਸਨਮਾਨਿਤ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਬਾਬਾ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਮਹਾਂਪੁਰਸ਼ ਹਨ ਜਿਹੜੇ ਸਿੱਖੀ ਦਾ ਪ੍ਰਚਾਰ ਏਨੇ ਜ਼ੋਰਾਂ ਨਾਲ ਕਰ ਰਹੇ ਹਨ ਕਿ ਜਿਹੜੇ ਸਿੱਖ ਨੌਜਵਾਨ ਪਤਿੱਤ ਸਨ, ਉਹ ਜੋਸ਼ੋ-ਖਰੋਸ਼ ਨਾਲ ਗੁਰੂ ਘਰ ਨਾਲ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਆਪਣੇ ਵਾਅਦੇ ਨਿਭਾਏ ਜਾ ਰਹੇ-ਡਾ. ਅਗਨੀਹੋਤਰੀ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ 'ਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਹੀ ਪੰਜਾਬ ਦਾ ਜਿਥੇ ਸਰਵਪੱਖੀ ਵਿਕਾਸ ਹੋਇਆ ਹੈ, ਉੱਥੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲੀਆਂ ਹਨ | ਇਹ ਪ੍ਰਗਟਾਵਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਗੱਲਬਾਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ 5,74,996 ਲਾਭਪਾਤਰੀਆਂ ਨੂੰ ਲਗਾਈ ਗਈ ਕੋਰੋਨਾ ਵੈਕਸੀਨ-ਡੀ. ਸੀ.

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ 'ਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,74,996 ਲਾਭਪਾਤਰੀਆਂ ਨੂੰ 7,38,915 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ 199 ਲੋਕਾਂ ਨੂੰ ...

ਪੂਰੀ ਖ਼ਬਰ »

ਖੇਮਕਰਨ ਮੰਡੀ 'ਚ ਝੋਨੇ ਦੀ ਚੁਕਾਈ ਨਾ ਹੋਣ ਤੇ ਬਾਰਦਾਨੇ ਦੀ ਕਮੀ ਨੂੰ ਲੈ ਕੇ ਆੜ੍ਹਤੀ ਪਰੇਸ਼ਾਨ

ਖੇਮਕਰਨ, 17 ਅਕਤੂਬਰ (ਰਾਕੇਸ਼ ਬਿੱਲਾ)-ਸਰਹੱਦੀ ਕਸਬਾ ਖੇਮਕਰਨ ਦੀ ਦਾਣਾ ਮੰਡੀ 'ਚ ਸਰਕਾਰ ਵਲੋਂ ਖ੍ਰੀਦ ਕੀਤੇ ਝੋਨੇ ਦੀ ਚੁਕਾਈ ਨਾ ਹੋਣ ਤੇ ਸ਼ੈਲਰਾਂ ਵਾਲਿਆਂ ਤਰਫੋਂ ਬਰਦਾਨਾ ਨਾ ਮਿਲਣ 'ਤੇ ਪ੍ਰੇਸ਼ਾਨ ਆੜ੍ਹਤੀਆਂ ਨੇ ਮਜ਼ਬੂਰੀ ਜ਼ਾਹਿਰ ਕਰਦਿਆਂ ਅਗਲੇ ਸਮੇਂ ਤੱਕ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਆਪਣੇ ਵਾਅਦੇ ਨਿਭਾਏ ਜਾ ਰਹੇ-ਡਾ. ਅਗਨੀਹੋਤਰੀ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ 'ਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਹੀ ਪੰਜਾਬ ਦਾ ਜਿਥੇ ਸਰਵਪੱਖੀ ਵਿਕਾਸ ਹੋਇਆ ਹੈ, ਉੱਥੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲੀਆਂ ਹਨ | ਇਹ ਪ੍ਰਗਟਾਵਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਗੱਲਬਾਤ ...

ਪੂਰੀ ਖ਼ਬਰ »

ਭਾਕਿਯੂ ਰਾਜੇਵਾਲ ਵਲੋਂ ਮੋਦੀ, ਅਮਿਤ ਸ਼ਾਹ ਤੇ ਤੋਮਰ ਦਾ ਪੁਤਲਾ ਫੂਕਿਆ

ਚੋਹਲਾ ਸਾਹਿਬ, 17 ਅਕਤੂਬਰ (ਬਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਚੋਹਲਾ ਸਾਹਿਬ ਅਤੇ ਯੂਥ ਵਿੰਗ ਇਕਾਈ ਚੋਹਲਾ ਸਾਹਿਬ ਵਲੋਂ ਬਲਾਕ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮੋਦੀ, ਅਮਿਤ ਸ਼ਾਹ ਅਤੇ ਤੋਮਰ ਦਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 17 ਅਕਤੂਬਰ (ਪਰਮਜੀਤ ਜੋਸ਼ੀ)-ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾ 'ਤੇ ਕਾਰਵਾਈ ਕਰਦਿਆਂ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਦਰ ਤਰਨ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਦੇ ਚੱਲਦਿਆਂ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ

ਮਜੀਠਾ, 17 ਅਕਤੂਬਰ (ਮਨਿੰਦਰ ਸਿੰਘ ਸੋਖੀ)-ਇਥੋਂ ਥੋੜੀ ਦੂਰ ਪੈਂਦੇ ਪਿੰਡ ਕਲੇਰ ਮਾਂਗਟ ਵਿਖੇ ਇਕ ਵਿਅਕਤੀ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਇਕਬਾਲ ਸਿੰਘ ...

ਪੂਰੀ ਖ਼ਬਰ »

20 ਨੂੰ ਭਾਈ ਪਿੰਦਰਪਾਲ ਸਿੰਘ ਅਟਾਰੀ ਵਿਖੇ ਸੰਗਤਾਂ ਨੂੰ ਗੁਰਬਾਣੀ ਨਾਲ ਕਰਨਗੇ ਨਿਹਾਲ

ਅਟਾਰੀ, 17 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਕਸਬਾ ਅਟਾਰੀ ਦੇ ਗੁਰਦੁਆਰਾ ਸਾਹਿਬ ਬੀਬਾ ਜੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸ਼ੁਭ ਦਿਹਾੜੇ ਮੌਕੇ ਸਿੱਖ ਪੰਥ ਦੀ ਮਹਾਨ ...

ਪੂਰੀ ਖ਼ਬਰ »

ਧਾਲੀਵਾਲ ਦੀ ਅਗਵਾਈ 'ਚ ਵਲੰਟੀਅਰਾਂ ਦੀ ਮੀਟਿੰਗ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਸਰਹੱਦੀ ਪਿੰਡ ਚੱਕ ਔਲ -ਲਾਲਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਤੇ ਪਾਰਟੀ ਦੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ ਵਲੰਟੀਅਰਾਂ ਦੀ ਕਰਵਾਈ ਪ੍ਰਭਾਵਸ਼ਾਲੀ ਮੀਟਿੰਗ ...

ਪੂਰੀ ਖ਼ਬਰ »

ਵਿਧਾਇਕ ਅਗਨੀਹੋਤਰੀ ਵਲੋਂ ਗੱਗੋਬੂਹਾ ਤੇ ਮਾਹਣੇ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਭੇਟ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਹਲਕੇ 'ਚ ਪਿੰਡਾਂ ਦੇ ਜੰਗੀ ਪੱਧਰ 'ਤੇ ਸ਼ੁਰੂ ਕਰਵਾਏ ਵਿਕਾਸ ਕਾਰਜਾ ਨੂੰ ਮੁਕੰਮਲ ਕਰਾਉਣ ਲਈ ਹਲਕੇ ਦੇ ਪਿੰਡ ਅੱਡਾ ਗੱਗੋਬੂਹਾ ਦੀ ਪੰਚਾਇਤ ਨੂੰ 8 ਲੱਖ ਤੇ ਪਿੰਡ ਮਾਹਣੇ ਦੀ ਪੰਚਾਇਤ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਗੁਪਤਾ ਹਸਪਤਾਲ ਝਬਾਲ ਵਿਖੇ ਮਾਨਵ ਅਧਿਕਾਰ ਸੰਘਰਸ਼ ਕਮੇਟੀ (ਅੰਮਿ੍ਤਸਰ) ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ 500 ਮਰੀਜਾਂ ਨੂੰ ਮੁਫ਼ਤ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕੈਂਪ 'ਚ ...

ਪੂਰੀ ਖ਼ਬਰ »

ਪੀਰ ਬਾਬਾ ਦਿੱਤੇ ਸ਼ਾਹ ਦਾ ਸਾਲਾਨਾ ਜੋੜ ਮੇਲਾ 21 ਤੋਂ

ਹਰੀਕੇ ਪੱਤਣ, 17 ਅਕਤੂਬਰ (ਸੰਜੀਵ ਕੁੰਦਰਾ)-ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਬੂਹ ਹਵੇਲੀਆਂ ਵਿਖੇ ਪੀਰ ਬਾਬਾ ਦਿੱਤੇ ਸ਼ਾਹ ਜੀ ਦਾ 25ਵਾਂ ਸਾਲਾਨਾ ਜੋੜ ਮੇਲਾ 21 ਤੇ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ...

ਪੂਰੀ ਖ਼ਬਰ »

ਸਰਦਾਰਨੀ ਵੀਰਪਾਲ ਕੌਰ ਗਿੱਲ ਸ਼ਹਾਬਪੁਰ ਨਮਿਤ ਸ਼ਰਧਾਂਜਲੀ ਸਮਾਗਮ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਦੇ ਨਾਮਵਰ ਸ਼ਖਸੀਅਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਜ਼ਦੀਕੀ ਰਹੇ ਟਕਸਾਲੀ ਕਾਂਗਰਸੀ ਸਵ. ਪ੍ਰੀਤਮ ਸਿੰਘ ਗਿੱਲ ਸ਼ਹਾਬਪੁਰ ਦੀ ਨੂੰ ਹ ਅਤੇ ਸਵ. ਪਿ੍ਤਪਾਲ ਸਿੰਘ ਗਿੱਲ ਦੀ ਸਪੁੱਤਨੀ ਸਰਦਾਰਨੀ ...

ਪੂਰੀ ਖ਼ਬਰ »

ਡੀ. ਟੀ. ਐੱਸ./ਸੀ. ਟੀ. ਐੱਸ. ਇੰਸਟਰੱਕਟਰਾਂ ਵਲੋਂ ਰਾਣਾ ਗੁਰਜੀਤ ਨਾਲ ਮੁਲਾਕਾਤ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਡੀ. ਟੀ. ਐੱਸ./ਸੀ. ਟੀ. ਐੱਸ. ਇੰਸਟਰੱਕਟਰ ਯੂਨੀਅਨ ਨੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਜਾਇਜ਼ ਮੰਗਾਂ ਵਿਭਾਗ ਅਧੀਨ ਕਰਨ ਅਤੇ ਸਾਰੇ ਇੰਸਟਰੱਕਟਰਾਂ ਦਾ ਭਵਿੱਖ ਸੁਰੱਖਿਅਤ ਕਰਨ ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਤੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਇਤਿਹਾਸਕ ਤਪ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ...

ਪੂਰੀ ਖ਼ਬਰ »

ਬਾਬਾ ਬੁੱਢਾ ਕਾਲਜ ਵਿਖੇ ਭਾਰਤੀ ਲੋਕਤੰਤਰ ਤੇ ਲੋਕਾਂ ਦੀ ਭੂਮਿਕਾ 'ਤੇ ਹੋਈ ਚਰਚਾ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਬਾਬਾ ਸੰਤੋਖ ਸਿੰਘ ਦੀ ਯੋਗ ਅਗਵਾਈ ਅਤੇ ਕਾਲਜ ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ ਦੇ ਦਿਸ਼ਾ-ਨਿਰਦੇਸ਼ਾ ਹੇਠ ਚੱਲ ਰਹੇ ਕਾਲਜ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੀਆਂ ਹਦਾਇਤਾਂ ਅਨੁਸਾਰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਡਿਆਲ ਦੀ ਅਗਵਾਈ 'ਚ ਜਥਾ ਰਾਮ ਤੀਰਥ ਲਈ ਰਵਾਨਾ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੰਮਿ੍ਤਸਰ ਦੇ ਰਾਮ ਤੀਰਥ ਮੰਦਰ ਵਿਖੇ ਕਰਵਾਏ ਜਾ ਰਹੇ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਪਹੁੰਚ ਰਹੇ ਹਨ ਅਤੇ ਤਰਨ ਤਾਰਨ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਵਲੋਂ ਸੂਬਾਈ ਸੈਮੀਨਾਰ ਭਲਕੇ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਉੱਘੇ ਸਮਾਜਿਕ ਵਿਗਿਆਨੀ ਤੇ ਆਗੂ ਸਵ: ਬੀਬੀ ਤਿ੍ਪਤਾ ਦੇਵੀ ਗੌਤਮ ਦੇ ਜਨਮ ਦਿਨ ਨੂੰ ਸਮਰਪਿਤ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਫਿਰਕੂ ਫਾਸ਼ੀਵਾਦ ਦੇ ਦੌਰ 'ਚ ਇਸਤਰੀਆਂ ਦੀ ਦਸ਼ਾ ਤੇ ...

ਪੂਰੀ ਖ਼ਬਰ »

ਅਰੋੜਾ ਦੀ ਪ੍ਰਧਾਨਗੀ 'ਚ ਸ਼ਹਿਰੀ ਕਾਂਗਰਸੀ ਵਰਕਰਾਂ ਦੀ ਮੀਟਿੰਗ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਵਾਰਡ ਨੰ:4 ਦੇ ਕਾਂਗਰਸ ਕੌਂਸਲਰ ਗੁਰਦੇਵ ਸਿੰਘ ਨਿੱਜਰ ਦੇ ਗ੍ਰਹਿ ਵਿਖੇ ਨਗਰ ਪੰਚਾਇਤ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕਸ ਵਾਲਿਆਂ ਦੀ ਪ੍ਰਧਾਨਗੀ 'ਚ ਕਾਂਗਰਸ ਵਰਕਰਾਂ ਦੀ ਮੀਟਿੰਗ ਦੌਰਾਨ ਹਲਕਾ ਵਿਧਾਇਕ ...

ਪੂਰੀ ਖ਼ਬਰ »

ਹਲਕਾ ਰਾਜਾਸਾਂਸੀ ਦੇ ਕਿਸੇ ਵੀ ਪਿੰਡ ਦਾ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ-ਸਰਕਾਰੀਆ

ਓਠੀਆਂ, 17 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਜਸਤਰਵਾਲ ਤੋਂ ਕੜਿਆਲ ਨੂੰ ਜਾਣ ਵਾਲੇ ਕੱਚੇ ਰਸਤੇ 'ਤੇ ਪੱਕੀ ਸੜਕ ਬਣਾਉਣ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਅਜਨਾਲਾ 'ਚ ਕਈ ਪਰਿਵਾਰ ਅਕਾਲੀ ਦਲ ਤੇ 'ਆਪ' ਛੱਡ ਕੇ ਵਿਧਾਇਕ ਅਜਨਾਲਾ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ

ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਅਜਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਭਰੋਸਾ ਪ੍ਰਗਟਾਉਂਦਿਆਂ ਵਾਰਡ ਨੰਬਰ 4 'ਚ ਬਾਬਾ ...

ਪੂਰੀ ਖ਼ਬਰ »

ਸੜਕ ਦੇ ਮੱਠੀ ਰਫ਼ਤਾਰ 'ਚ ਚਲਦੇ ਨਿਰਮਾਣ ਕਾਰਜਾਂ ਕਾਰਨ ਲੋਕਾਂ ਵਿਚ ਰੋਸ

ਚੇਤਨਪੁਰਾ, 17 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਅੰਮਿ੍ਤਸਰ ਤੋਂ ਵਾਇਆ ਚੇਤਨਪੁਰਾ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਆਦਿ ਜਾਣ ਲਈ ਕਾਂ: ਸੋਹਨ ਸਿੰਘ ਜੋਸ਼ ਮਾਰਗ ਜਿਸ ਨੂੰ ਅਠਾਰਾਂ ਫੁੱਟ ਤੋਂ ਤੇਤੀ ਫੁੱਟ ਚੌੜਿਆਂ ਕਰਨ ਦਾ ਉਦਘਾਟਨ ਸ੍ਰੀ ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਰਾਜਨ)-ਅੱਜ ਇੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: ਨੰ: 295) ਬਲਾਕ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ: ਮਲਕੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਇਸ ਮੌਕੇ ਹੱਕੀ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਦਰਗਾਹ ਬਾਬਾ ਜ਼ਹੂਰ ਸ਼ਾਹ ਵਿਖੇ ਸ਼ਰਾਰਤੀ ਅਨਸਰਾਂ ਨੇ ਪਵਿੱਤਰ ਕੁਰਾਨ ਦੀਆਂ ਅਦੀਸਾਂ ਨੂੰ ਲਗਾਈ ਅੱਗ

ਮਜੀਠਾ, 17 ਅਕਤੂਬਰ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਦੇ ਬਾਹਰਵਾਰ ਸਥਿਤ ਜਾਮਾ ਮਸਜਿਦ ਤੇ ਦਰਗਾਹ ਬਾਬਾ ਜ਼ਹੂਰ ਸ਼ਾਹ ਵਿਖੇ ਲੰਘੀ ਰਾਤ ਕੁੱਝ ਅਣਪਛਾਤੇ ਸ਼ਰਾਰਤੀ ਵਿਅਕਤੀਆਂ ਵਲੋਂ ਪਵਿੱਤਰ ਕੁਰਾਨ ਦੀਆਂ ਅਦੀਸਾਂ ਨੂੰ ਅੱਗ ਲਗਾ ਕੇ ਸਾੜ੍ਹਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਵਾਲਮੀਕਿ ਤੀਰਥ ਵਿਖੇ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ

ਰਾਮ ਤੀਰਥ, 17 ਅਕਤੂਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਸਥੱਲ ਰਾਮ ਤੀਰਥ ਵਿਖੇ ਸ਼ੋ੍ਰਮਣੀ ਅਕਾਲੀ ਦਲ ਐਸ. ਸੀ. ਵਿੰਗ ਵਲੋਂ ਸ਼ਿ੍ਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿਚ ਪੰਜਾਬ ਦੇ ਕੋਨੇ ਕੋਨੇ 'ਚੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX