ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਪੰਜਾਬ / ਜਨਰਲ

ਲਾਹੌਰ 'ਚ 'ਪੰਜਾਬੀ ਪੜ੍ਹਾਓ' ਵਿਸ਼ੇ 'ਤੇ ਸੈਮੀਨਾਰ ਤੇ ਰੋਸ ਰੈਲੀ

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲਾਹੌਰ ਦੀ ਸ਼ਿਮਲਾ ਪਹਾੜੀ ਸਥਿਤ ਪ੍ਰੈੱਸ ਕਲੱਬ 'ਚ 'ਪੰਜਾਬੀ ਪੜ੍ਹਾਓ' ਵਿਸ਼ੇ 'ਤੇ ਕਰਾਏ ਗਏ ਸੈਮੀਨਾਰ 'ਚ ਪੰਜਾਬੀ ਭਾਸ਼ਾ ਸਨੇਹੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਤੇ ਉਨ੍ਹਾਂ ਸਾਂਝੇ ਤੌਰ 'ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੂਬਾ ਸਰਕਾਰ ਨੂੰ ਲਹਿੰਦੇ ਪੰਜਾਬ 'ਚ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਪੱਧਰ 'ਤੇ ਪੰਜਾਬੀ ਨੂੰ ਲਾਜ਼ਮੀ ਕਰਨ ਦੇ ਅਦਾਲਤ ਵਲੋਂ ਦਿੱਤੇ ਫ਼ੈਸਲੇ ਨੂੰ ਜਲਦ ਲਾਗੂ ਕਰਨ ਦੀ ਅਪੀਲ ਕੀਤੀ | ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਸਮੇਤ 36 ਜ਼ਿਲਿ੍ਹਆਂ ਤੋਂ ਪਹੁੰਚੇ ਪੰਜਾਬੀ ਵਿਦਵਾਨਾਂ, ਸਾਹਿਤਕਾਰਾਂ, ਪੱਤਰਕਾਰਾਂ, ਵਕੀਲਾਂ ਤੇ ਗੀਤਕਾਰਾਂ ਵਲੋਂ ਮਾਂ-ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ, ਸਨਮਾਨ ਤੇ ਇਨਸਾਫ਼ ਦਿਵਾਉਣ ਲਈ ਵਿਸ਼ਾਲ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ | ਪੰਜਾਬੀ ਪ੍ਰਚਾਰ ਸੰਸਥਾ ਦੇ ਜਨਰਲ ਸਕੱਤਰ ਬਾਬਰ ਜਲੰਧਰੀ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਤੇ ਸੈਮੀਨਾਰ ਦੌਰਾਨ ਅਹਿਮਦ ਰਜ਼ਾ, ਪ੍ਰੋ. ਤਾਰਿਕ ਜ਼ਟਾਲਾ, ਦੀਪ ਸਈਦਾ, ਗਜ਼ਾਲਾ ਨਜ਼ਾਮਦੀਨ ਨੇ ਕਿਹਾ ਕਿ ਲਹਿੰਦੇ ਪੰਜਾਬ 'ਚ 75.23 ਫ਼ੀਸਦੀ ਲੋਕਾਂ ਦੁਆਰਾ ਪੰਜਾਬੀ ਬੋਲੇ ਜਾਣ ਦੇ ਬਾਵਜੂਦ ਪੰਜਾਬੀ ਨੂੰ ਪ੍ਰਮੁੱਖ ਭਾਸ਼ਾ ਦਾ ਸਥਾਨ ਨਹੀਂ ਦਿੱਤਾ ਜਾ ਸਕਿਆ ਹੈ | ਉਨ੍ਹਾਂ ਮੰਗ ਕੀਤੀ ਕਿ ਪਾਕਿ ਦੇ ਹੋਰ ਸੂਬਿਆਂ ਵਾਂਗ ਸੂਬਾ ਪੰਜਾਬ 'ਚ ਮਾਂ-ਬੋਲੀ ਨੂੰ ਲਾਜ਼ਮੀ ਕੀਤਾ ਜਾਵੇ, ਪ੍ਰਾਇਮਰੀ ਤੋਂ ਹਾਈ ਸਕੂਲ, ਕਾਲਜਾਂ ਤੇ ਯੂਨੀਵਰਸਿਟੀ 'ਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ, ਕਾਲਜਾਂ 'ਚ ਪੰਜਾਬੀ ਪ੍ਰੋਫੈਸਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਭਰੀਆਂ ਜਾਣ, ਪਾਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਨਾ ਕਰਦਿਆਂ ਪੰਜਾਬ ਦੇ ਸਕੂਲਾਂ 'ਚ ਨਰਸਰੀ ਜਮਾਤ ਤੋਂ ਗ੍ਰੈਜ਼ੂਏਸ਼ਨ ਦੀ ਪੜ੍ਹਾਈ ਤੱਕ ਪੰਜਾਬੀ ਨੂੰ ਵਿਸ਼ੇ ਦੇ ਤੌਰ 'ਤੇ ਲਾਗੂ ਕੀਤਾ ਜਾਵੇ, ਪੰਜਾਬ ਅਸੈਂਬਲੀ 'ਚ ਪੰਜਾਬੀ ਬੋਲਣ 'ਤੇ ਲਗਾਈ ਪਾਬੰਦੀ ਨੂੰ ਖ਼ਤਮ ਕੀਤਾ ਜਾਵੇ ਤੇ ਸਕੂਲੀ ਪੰਜਾਬੀ ਪੁਸਤਕਾਂ 'ਚ ਬਾਬਾ ਬੁੱਲ੍ਹਾ ਸ਼ਾਹ, ਸ਼ਾਹ ਹੁਸੈਨ, ਬਾਬਾ ਗੁਰੂ ਨਾਨਕ ਦੇਵ ਜੀ, ਸ਼ੇਖ਼ ਫ਼ਰੀਦ, ਵਾਰਿਸ ਸ਼ਾਹ ਆਦਿ ਦੇ ਪੰਜਾਬੀ ਸੂਫ਼ੀ ਕਲਾਮ ਸ਼ਾਮਿਲ ਕੀਤੇ ਜਾਣ | ਪ੍ਰਸਿੱਧ ਕਵੀ ਬਾਬਾ ਨਜ਼ਮੀ, ਵਿਸ਼ੇਸ਼ ਤੌਰ 'ਤੇ ਪਹੁੰਚੇ ਬਰਿਸਟਰ ਇਤਹਾਦ ਅਹਸਨ, ਅਫ਼ਜ਼ਲ ਸਾਹਿਰ, ਮੁਦਸਰ ਇਕਬਾਲ ਬੱਟ ਨੇ ਵੀ ਸੂਬੇ ਦੇ ਲੋਕਾਂ ਅੱਗੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਪੰਜਾਬੀ ਭਾਸ਼ਾ ਨਾਲ ਹੀਣ ਭਾਵਨਾ ਜੋੜ ਦਿੱਤੀ ਗਈ ਹੈ, ਜਿਸ ਕਾਰਨ ਨਵੀਂ ਪੀੜੀ ਪੰਜਾਬੀ ਭਾਸ਼ਾ ਤੋਂ ਆਪਣੀ ਦੂਰੀ ਬਣਾ ਰਹੀ ਹੈ | ਇਸ ਮੌਕੇ ਹਾਜ਼ਰ ਇਕਬਾਲ ਕੇਸਰ, ਫ਼ਜ਼ਲ ਜੱਟ, ਰਾਸ਼ਿਦ ਮਹਿਮੂਦ, ਅਹਿਮਦ ਨਜ਼ਮੀ, ਨਾਸਿਰ ਢਿੱਲੋਂ, ਅੰਜੁਮ ਗਿੱਲ, ਸਈਦ ਬਸਰਾ, ਸਈਦ ਜੱਟ, ਅਹਿਮਦ ਬਜ਼ਮੀ ਆਦਿ ਨੇ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਤੇ ਮਾਣ-ਸਨਮਾਨ ਦਿਵਾਉਣ ਲਈ ਅਹਿਦ ਲੈਣ ਦੀ ਵੀ ਗੱਲ ਕਹੀ |

ਅਦਾਲਤ ਵਲੋਂ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼

ਡਮਟਾਲ, 17 ਅਕਤੂਬਰ (ਰਾਕੇਸ਼ ਕੁਮਾਰ)-ਦਿੱਲੀ ਦੀ ਅਦਾਲਤ ਵਲੋਂ ਪਿੰਡ ਛੰਨੀ ਬੇਲੀ ਵਿਖੇ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਅਦਾਲਤ ਨੇ ਕਰੀਬ 5 ਕਰੋੜ, 96 ਲੱਖ, 67 ਹਜ਼ਾਰ, 79 ਰੁਪਏ ਦੀ ਜਾਇਦਾਦ ਨੰੂ ਜ਼ਬਤ ਕਰਨ ਦਾ ਫ਼ੈਸਲਾ ...

ਪੂਰੀ ਖ਼ਬਰ »

ਰਾਜਾ ਵੜਿੰਗ ਵਲੋਂ ਅੰਮਿ੍ਤਸਰ ਬੱਸ ਅੱਡੇ ਦਾ ਅਚਨਚੇਤ ਦੌਰਾ

ਅੰਮਿ੍ਤਸਰ, 17 ਅਕਤੂਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੰੜਿਗ ਵਲੋਂ ਅੱਜ ਅੰਮਿ੍ਤਸਰ ਬੱਸ ਅੱਡੇ ਦਾ ਅਚਨਚੇਤ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਸਫ਼ਾਈ ਪ੍ਰਬੰਧਾਂ 'ਚ ਖ਼ਾਮੀਆਂ ਨਜ਼ਰ ਆਉਣ 'ਤੇ ...

ਪੂਰੀ ਖ਼ਬਰ »

ਕਾਂਗਰਸ 'ਚ ਹਰੇਕ ਅਹੁਦੇਦਾਰ ਤੇ ਵਰਕਰ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ-ਚੰਨੀ

ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਾਂਗਰਸ ਵਲੋਂ ਹਰੇਕ ਅਹੁਦੇਦਾਰ ਤੇ ਵਰਕਰ ਦਾ ਮਾਣ-ਸਤਿਕਾਰ ਕੀਤਾ ਜਾਂਦਾ ਹੈ ਤੇ ਜੇਕਰ ਫਿਰ ਵੀ ਕੋਈ ਅਹੁਦੇਦਾਰ ਕਿਸੇ ਗੱਲ ਕਰਕੇ ਪਾਰਟੀ ਤੋਂ ਨਾਰਾਜ਼ ਹੁੰਦਾ ਹੈ ਤਾਂ ਉਸ ਨੂੰ ਮਨਾਇਆ ਜਾਵੇਗਾ ਤਾਂ ...

ਪੂਰੀ ਖ਼ਬਰ »

ਭਾਅ ਸਥਿਰ ਰੱਖਣ ਲਈ ਡੀ. ਏ. ਪੀ. ਖਾਦ 'ਤੇ 438 ਤੇ ਐਨ. ਪੀ. ਕੇ. 'ਤੇ 100 ਰੁਪਏ ਪ੍ਰਤੀ ਥੈਲਾ ਸਬਸਿਡੀ ਵਧਾਈ

ਮੂਣਕ, 17 ਅਕਤੂਬਰ (ਕੇਵਲ ਸਿੰਗਲਾ) -ਕੌਮਾਂਤਰੀ ਬਾਜ਼ਾਰ 'ਚ ਡੀ.ਏ.ਪੀ., ਪੋਟਾਸ਼ ਤੇ ਯੂਰੀਆ ਦੇ ਭਾਅ ਵਧਣ ਕਾਰਨ ਦੇਸ਼ 'ਚ ਚੱਲ ਰਹੇ ਖਾਦਾਂ ਦੀ ਘਾਟ ਦਾ ਸੰਕਟ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪਿਛਲੀਆਂ ਕੀਮਤਾਂ 'ਤੇ ਉਪਰੋਕਤ ਖਾਦਾਂ ਨੂੰ ਦੇਣ ਲਈ ਇਕ ਵਾਰ ...

ਪੂਰੀ ਖ਼ਬਰ »

ਆਈ. ਐਸ. ਆਈ. ਐਸ. ਬਗ਼ਦਾਦ ਤੋਂ ਖੁਰਾਸਾਨ ਤੱਕ ਹਰ ਜਗ੍ਹਾ ਸ਼ੀਆ ਮੁਸਲਮਾਨਾਂ ਨੂੰ ਬਣਾਏਗਾ ਨਿਸ਼ਾਨਾ

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ਆਈ.ਐਸ.ਆਈ.ਐਸ.) ਨੇ ਬਿਆਨ ਜਾਰੀ ਕਰਕੇ ਸ਼ੀਆ ਮੁਸਲਮਾਨਾਂ ਨੂੰ ਖ਼ਤਰਨਾਕ ਦੱਸਦਿਆਂ ਧਮਕੀ ਦਿੱਤੀ ਹੈ ਕਿ ਉਨ੍ਹਾਂ ਨੂੰ ਹਰ ਜਗ੍ਹਾ ਨਿਸ਼ਾਨਾ ਬਣਾਇਆ ਜਾਵੇਗਾ | ...

ਪੂਰੀ ਖ਼ਬਰ »

ਰਾਣਾ ਕੰਧੋਵਾਲੀਆ ਕਤਲ ਮਾਮਲੇ 'ਚ ਸ਼ਾਮਿਲ ਰੋਸ਼ਨ ਹੁੰਦਲ ਅਸਲੇ੍ਹ ਸਮੇਤ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 17 ਅਕਤੂਬਰ (ਜਸਬੀਰ ਸਿੰਘ ਜੱਸੀ)-ਪੰਜਾਬ ਪੁਲਿਸ ਦੇ ਖੁਫੀਆ ਵਿੰਗ ਓਕੂ ਵਲੋਂ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਤੇ ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਦੇ ਇਕ ਕਰੀਬੀ ਸਾਥੀ ਨੂੰ ਅਸਲੇ੍ਹ ਸਮੇਤ ਗਿ੍ਫਤਾਰ ਕੀਤਾ ਗਿਆ ਹੈ | ਉਕਤ ...

ਪੂਰੀ ਖ਼ਬਰ »

ਨਿਗਮ ਨੂੰ ਠੰਢੇ ਮੌਸਮ ਨੇ ਦਿਵਾਈ ਰਾਹਤ ਬਿਜਲੀ ਮੰਗ 1000 ਮੈਗਾਵਾਟ ਘਟੀ

ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) -ਬੇਸ਼ੱਕ ਮੌਜੂਦਾ ਸਮੇਂ ਕੋਲੇ ਦਾ ਰੇੜਕਾ ਜਿਓਾ ਦਾ ਤਿਓਾ ਜਾਰੀ ਹੈ, ਪਰ ਮੌਸਮ ਦੇ ਠੰਢਾ ਹੋਣ ਨਾਲ ਸੂਬੇ 'ਚ ਲਗਪਗ 1000 ਮੈਗਾਵਾਟ ਬਿਜਲੀ ਦੀ ਮੰਗ ਘਟੀ ਹੈ, ਜਿਸ ਨਾਲ ਬਿਜਲੀ ਨਿਗਮ ਨੂੰ ਰਾਹਤ ਮਿਲੀ ਹੈ ਤੇ ਸੂਬੇ ਦੇ ਬਿਜਲੀ ...

ਪੂਰੀ ਖ਼ਬਰ »

ਨਿਹੰਗ ਸਿੰਘਾਂ ਦੀ ਪੁਲਿਸ ਨੂੰ ਚਿਤਾਵਨੀ

ਨਵੀਂ ਦਿੱਲੀ, 17 ਅਕਤੂਬਰ (ਉਪਮਾ ਡਾਗਾ ਪਾਰਥ)-ਸਿੰਘੂ ਬਾਰਡਰ 'ਤੇ ਸ਼ੁੱਕਰਵਾਰ ਨੂੰ ਕਤਲ ਕੀਤੇ ਗਏ ਲਖਬੀਰ ਸਿੰਘ ਮਾਮਲੇ 'ਚ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਉਹ ਆਪਣੇ ਕਿਸੇ ਵੀ ਹੋਰ ਸਾਥੀ ਦਾ ਆਤਮ ਸਮਰਪਣ ਨਹੀਂ ਕਰਵਾਉਣਗੇ | ਉਨ੍ਹਾਂ ...

ਪੂਰੀ ਖ਼ਬਰ »

ਐਤਵਾਰ ਤੱਕ 32, 88, 508 ਮੀਟਿ੍ਕ ਟਨ ਝੋਨੇ ਦੀ ਖ਼ਰੀਦ

ਚੰਡੀਗੜ੍ਹ, 17 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ 'ਚ ਸਰਕਾਰੀ ਏਜੰਸੀਆਂ ਵਲੋਂ 17 ਅਕਤੂਬਰ ਤੱਕ 32,88,508 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਅਨੁਸਾਰ ਮੰਡੀਆਂ 'ਚ 32,88,508 ਮੀਟਿ੍ਕ ਟਨ ਝੋਨਾ ...

ਪੂਰੀ ਖ਼ਬਰ »

ਸਿੰਘੂ ਬਾਰਡਰ ਹੱਤਿਆ ਮਾਮਲੇ 'ਚ ਹਰਿਆਣਾ ਪੁਲਿਸ ਨੇ ਬਣਾਈਆਂ 2 ਵਿਸ਼ੇਸ਼ ਜਾਂਚ ਟੀਮਾਂ

ਚੰਡੀਗੜ੍ਹ, 17 ਅਕਤੂਬਰ (ਪੀ.ਟੀ.ਆਈ.)-ਸਿੰਘੂ ਬਾਰਡਰ 'ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਘਟਨਾ ਦੀ ਜਾਂਚ ਲਈ ਹਰਿਆਣਾ ਪੁਲਿਸ ਨੇ 2 ਵਿਸ਼ੇਸ਼ ਜਾਂਚ ਟੀਮਾਂ (ਐਸ.ਆਈ.ਟੀਜ਼) ਦਾ ਗਠਨ ਕੀਤਾਹੈ। ਦੋ ਐਸ.ਆਈ.ਟੀਜ਼ 'ਚ ਇਕ ਐਸ.ਆਈ.ਟੀ. ਦੀ ਅਗਵਾਈ ਖਰਖੌਦਾ, ਸੋਨੀਪਤ ਦੇ ...

ਪੂਰੀ ਖ਼ਬਰ »

ਕੋਰੋਨਾ ਦੇ 27 ਨਵੇਂ ਮਾਮਲੇ 17 ਸਿਹਤਯਾਬ

ਚੰਡੀਗੜ੍ਹ, 17 ਅਕਤੂਬਰ (ਅਜੀਤ ਬਿਊਰੋ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਇਕ ਮਰੀਜ਼ ਦੀ ਮੌਤ ਹੋਈ ਹੈ, ਉੱਥੇ 17 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 27 ਨਵੇਂ ਮਾਮਲੇ ਸਾਹਮਣੇ ਆਏ ਹਨ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਟੱਲੇਵਾਲ/ਤਪਾ ਮੰਡੀ, 17 ਅਕਤੂਬਰ (ਸੋਨੀ ਚੀਮਾ, ਪ੍ਰਵੀਨ ਗਰਗ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਕੇ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ | ਪੁਲਿਸ ਚੌਕੀ ਪੱਖੋਂ ਕੈਂਚੀਆਂ ਦੇ ਥਾਣੇਦਾਰ ਸੁਖਵਿੰਦਰ ਸਿੰਘ ਕੁਤਬਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਗਸਤ 'ਚ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਦੂਸਰੇ ਪਾਇਲਟ ਦੀ ਲਾਸ਼ ਬਰਾਮਦ

ਸ਼ਾਹਪੁਰ ਕੰਢੀ, 17 ਅਕਤੂਬਰ (ਰਣਜੀਤ ਸਿੰਘ)-3 ਅਗਸਤ ਨੰੂ ਪਠਾਨਕੋਟ ਦੀ ਮਾਮੂਨ ਛਾਉਣੀ ਤੋਂ ਉੱਡ ਕੇ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਹਾਦਸਾਗ੍ਰਸਤ ਹੋਏ ਫ਼ੌਜ ਦੇ ਹੈਲੀਕਾਪਟਰ ਦੇ ਦੂਸਰੇ ਪਾਇਲਟ ਦੀ ਲਾਸ਼ ਵੀ ਮਿਲ ਗਈ ਹੈ | ਹਾਦਸੇ ਤੋਂ ਬਾਅਦ ਹੈਲੀਕਾਪਟਰ ਦੇ ਦੋਵੇਂ ...

ਪੂਰੀ ਖ਼ਬਰ »

ਕਾਨੂੰਨ ਦੇ ਰਾਜ ਦੀ ਅਸਫਲਤਾ ਦਾ ਸਿੱਟਾ ਹੈ ਸਿੰਘੂ ਬਾਰਡਰ ਦੀ ਘਟਨਾ-ਸਿੰਘ ਸਾਹਿਬ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਨੂੰ ਕਾਨੂੰਨ ਦੇ ਰਾਜ ਦੀ ਅਸਫਲਤਾ ਦਾ ਸਿੱਟਾ ਕਰਾਰ ਦਿੰਦਿਆਂ ਕਿਸੇ ਨਿਰਪੱਖ ਏਜੰਸੀ ...

ਪੂਰੀ ਖ਼ਬਰ »

ਹਵਾਈ ਸੈਨਾ ਮੁਖੀ ਵੀ. ਆਰ. ਚੌਧਰੀ ਵਲੋਂ ਲੇਹ 'ਚ ਤਿਆਰੀਆਂ ਦਾ ਜਾਇਜ਼ਾ

ਨਵੀਂ ਦਿੱਲੀ, 17 ਅਕਤੂਬਰ (ਪੀ.ਟੀ.ਆਈ.)-ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਭਾਰਤੀ ਹਵਾਈ ਫ਼ੌਜ ਦੇ ਲੇਹ ਅੱੱਡੇ ਅਤੇ ਉੱਤਰੀ ਸੈਕਟਰ ਦੇ ਅਗਲੇ ਇਲਾਕਿਆਂ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਹਵਾਈ ਫ਼ੌਜ ਦੀਆਂ ਇਕਾਈਆਂ ਦੀ ਕਾਰਜਸ਼ੀਲ ਤਿਆਰੀਆਂ ਦਾ ਜਾਇਜ਼ਾ ਲਿਆ | ...

ਪੂਰੀ ਖ਼ਬਰ »

ਬਿਜਲੀ ਐਕਸਚੇਂਜ 'ਚ ਮੂਧੇ ਮੂੰਹ ਡਿੱਗੇ ਬਿਜਲੀ ਦੇ ਭਾਅ

--ਸ਼ਿਵ ਸ਼ਰਮਾ-- ਜਲੰਧਰ, 17 ਅਕਤੂਬਰ-ਪੰਜਾਬ ਦੇ ਥਰਮਲ ਪਲਾਂਟਾਂ 'ਚ ਕੋਲੇ ਦੀ ਆਈ ਕਮੀ ਤੋਂ ਬਾਅਦ ਜਿਥੇ ਬਿਜਲੀ ਸੰਕਟ ਉਪਰੰਤ ਬਿਜਲੀ ਮੰਡੀ 'ਚ ਹੁਣ ਤੱਕ ਦੀ ਰਿਕਾਰਡ ਤੋੜ ਮਹਿੰਗੀ ਬਿਜਲੀ ਦੀ ਖ਼ਰੀਦ ਕਰਨੀ ਪਈ ਸੀ, ਹੁਣ ਬਿਜਲੀ ਦੀ ਮੰਗ 'ਚ ਜ਼ਬਰਦਸਤ ਕਮੀ ਆਉਣ ਅਤੇ ਕੋਲੇ ਦੀ ...

ਪੂਰੀ ਖ਼ਬਰ »

ਆਈ. ਐਮ. ਐਫ. ਨੇ ਪਾਕਿ ਨੂੰ 1 ਅਰਬ ਡਾਲਰ ਦਾ ਕਰਜ਼ਾ ਦੇਣ ਤੋਂ ਕੀਤਾ ਇਨਕਾਰ

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (ਆਈ. ਐਮ. ਐਫ.) ਨੇ 1 ਅਰਬ ਡਾਲਰ ਦਾ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਤੇ ਆਈ. ਐਮ. ਐਫ. ਦਰਮਿਆਨ ਇਕ ਅਰਬ ਡਾਲਰ ਦੇ ਕਰਜ਼ੇ ਤੇ ਰਾਸ਼ਟਰ ਨੂੰ ਬਿਹਤਰ ...

ਪੂਰੀ ਖ਼ਬਰ »

ਕਾਲਜੀਅਮ ਵਲੋਂ 12 ਨਾਵਾਂ 'ਤੇ ਅਜੇ ਕੋਈ ਫ਼ੈਸਲਾ ਨਹੀਂ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਕੇਂਦਰ ਸਰਕਾਰ ਵਲੋਂ 12 ਜੱਜਾਂ ਦੀਆਂ ਨਿਯੁਕਤੀ 'ਤੇ ਫ਼ੈਸਲਾ ਲੈਣਾ ਅਜੇ ਬਾਕੀ ਹੈ | ਸੁਪਰੀਮ ਕੋਰਟ ਦੇ ਕਾਲਜੀਅਮ ਨੇ ਹਾਈਕੋਰਟ ਦੇ 4 ਜੱਜਾਂ ਦੀ ਨਿਯੁਕਤੀ ਲਈ ਮਾਰਚ-ਸਤੰਬਰ ਵਿਚਾਲੇ 12 ਨਾਂਵਾਂ ਨੂੰ ਸਰਕਾਰ ਕੋਲ ਦੁਹਰਾਇਆ ਸੀ | ...

ਪੂਰੀ ਖ਼ਬਰ »

ਸ੍ਰੀਨਗਰ 'ਚ ਕਰਵਾਇਆ ਗੁਰਮਿਤ ਸਮਾਗਮ

ਸ੍ਰੀਨਗਰ, 17 ਅਕਤੂਬਰ (ਮਨਜੀਤ ਸਿੰਘ)-ਸ੍ਰੀਨਗਰ 'ਚ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਗੁਰਮਿਤ ਟਕਸਾਲ ਕਸ਼ਮੀਰ ਵਲੋਂ ਕਰਵਾਏ ਗੁਰਮਿਤ ਸਮਾਗਮ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਫੈਡਰੇਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਹਿਮਦ ਸ਼ਾਹ ਅਹਿਮਦਜ਼ਈ ਦਾ ਦਿਹਾਂਤ

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਹਿਮਦ ਸ਼ਾਹ ਅਹਿਮਦਜ਼ਈ ਦਾ 78 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ | ਕਾਬੁਲ ਦੇ ਜ਼ਿਲ੍ਹਾ ਖਾਕੀ ਜੱਬਾਰ ਦੇ ਪਿੰਡ ਮਲੰਗ 'ਚ ਜਨਮੇ ਅਹਿਮਦਜ਼ਈ ਨੇ ਕਾਬੁਲ ਯੂਨੀਵਰਸਿਟੀ ਤੋਂ ...

ਪੂਰੀ ਖ਼ਬਰ »

ਪਾਕਿ ਵਲੋਂ ਹਿੰਦੂ ਜਬਰੀ ਧਰਮ ਪਰਿਵਰਤਨ ਬਿੱਲ ਰੱਦ

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਇਸਲਾਮਾਬਾਦ 'ਚ ਧਾਰਮਿਕ ਮਾਮਲੇ ਤੇ ਆਪਸੀ ਸਦਭਾਵਨਾ ਮੰਤਰਾਲੇ ਦੀ ਸੈਨੇਟ ਕਮੇਟੀ ਦੀ ਬੈਠਕ 'ਚ ਹਿੰਦੂ ਜ਼ਬਰੀ ਧਰਮ ਪਰਿਵਰਤਨ ਬਿੱਲ ਨੂੰ ਰੱਦ ਕੀਤੇ ਜਾਣ 'ਤੇ ਪਾਕਿ ਦੇ ਹਿੰਦੂ ਆਗੂਆਂ ਨੈਸ਼ਨਲ ਅਸੈਂਬਲੀ ਮੈਂਬਰ (ਐਮ. ਐਨ. ਏ.) ...

ਪੂਰੀ ਖ਼ਬਰ »

'ਹੌਂਸਲਾ ਰੱਖ' ਫ਼ਿਲਮ ਨੂੰ ਭਾਰੀ ਉਤਸ਼ਾਹ ਮਿਲਣ ਨਾਲ ਟੀਮ 'ਚ ਖੁਸ਼ੀ ਦੀ ਲਹਿਰ

ਲੁਧਿਆਣਾ, 17 ਅਕਤੂਬਰ (ਪੁਨੀਤ ਬਾਵਾ)-ਦੁਸਹਿਰੇ ਵਾਲੇ ਦਿਨ 15 ਅਕਤੂਬਰ ਨੂੰ ਸੰਸਾਰ ਭਰ 'ਚ ਰਿਲੀਜ਼ ਹੋਈ 'ਹੌਂਸਲਾ ਰੱਖ' ਫਿਲਮ ਨੂੰ ਦਰਸ਼ਕਾਂ ਵਲੋਂ ਉਮੀਦ ਨਾਲੋਂ ਕਈ ਗੁਣਾ ਵੱਧ ਪਿਆਰ ਦਿੱਤਾ ਗਿਆ ਹੈ, ਜਿਸ ਕਰਕੇ ਪੂਰੀ ਟੀਮ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਤਣਾਅ ਦਾ ਮਾਹੌਲ

ਪੱਟੀ 17 ਅਕਤੂਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਸਿੰਘ ਕਾਲੇਕੇ)-ਗੁਰਦੁਆਰਾ ਬਿਧੀ ਚੰਦ ਭੱਠ ਸਾਹਿਬ ਪੱਟੀ 'ਚ ਦੋ ਦਿਨ ਬੀਤ ਜਾਣ 'ਤੇ ਵੀ ਜਾਰੀ ਤਣਾਅ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਤੇ ਪੁਲਿਸ ਅਜੇ ਵੀ ਤਾਇਨਾਤ ਹੈ | ਅੱਜ ਫਿਰ ਸੱਚਖੰਡ ਵਾਸੀ ਬਾਬਾ ਦਯਾ ਸਿੰਘ ...

ਪੂਰੀ ਖ਼ਬਰ »

ਨਿੱਕੇ ਘੁੰਮਣਾਂ ਵਿਖੇ ਵਿਸ਼ਾਲ ਗੁਰਮਤਿ ਸਮਾਗਮ 23 ਤੋਂ

ਬਟਾਲਾ, 17 ਅਕਤੂਬਰ (ਕਾਹਲੋਂ)-ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ 23, 24 ਤੇ 25 ਅਕਤੂਬਰ ਨੂੰ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਇਸ ਸਬੰਧੀ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ...

ਪੂਰੀ ਖ਼ਬਰ »

ਸਰਕਾਰ ਬੱਚਿਆਂ ਨੂੰ ਵੈਕਸੀਨ ਦੇਣ ਦਾ ਫ਼ੈਸਲਾ ਵਿਗਿਆਨਕ ਤਰਕ ਤੇ ਸਪਲਾਈ ਸਥਿਤੀ ਦੇ ਆਧਾਰ 'ਤੇ ਲਵੇਗੀ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਕੋਵਿਡ ਟਾਕਸ ਫੋਰਸ ਦੇ ਮੁਖੀ ਵੀ.ਕੇ. ਪਾਲ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਸਮੁੱਚੇ ਵਿਗਿਆਨਕ ਤਰਕ ਨਾਲ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਉਪਲੱਬਧਤ ਟੀਕਿਆਂ ਦੀ ਸਪਲਾਈ ਸਥਿਤੀ ਦੇ ਅਧਾਰ 'ਤੇ ਕੋਰੋਨਾ ਵਾਇਰਸ ਖ਼ਿਲਾਫ਼ ਬੱਚਿਆਂ ਤੇ ...

ਪੂਰੀ ਖ਼ਬਰ »

ਪਿ੍ਅੰਕਾ ਗਾਂਧੀ ਹੋਵੇਗੀ ਉੱਤਰ ਪ੍ਰਦੇਸ਼ 'ਚ ਕਾਂਗਰਸ ਚੋਣ ਮੁਹਿੰਮ ਦਾ ਚਿਹਰਾ-ਪੂਨੀਆ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)- ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਕੰਪੇਨ ਕਮੇਟੀ ਦੇ ਮੁਖੀ ਪੀ.ਐਲ. ਪੂਨੀਆ ਨੇ ਐਤਵਾਰ ਨੂੰ ਕਿਹਾ ਪਿ੍ਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ 'ਚ ਕਾਂਗਰਸ ਚੋਣ ਮੁਹਿੰਮ ਦੇ ਦਾ ਮੁੱਖ ਚਿਹਰਾ ਹੋਵੇਗੀ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਚੰਨੀ, ਨਵਜੋਤ, ਹਰੀਸ਼ ਚੌਧਰੀ ਤੇ ਪਰਗਟ ਦਰਮਿਆਨ ਮੀਟਿੰਗ

ਚੰਡੀਗੜ੍ਹ, 17 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਰਮਿਆਨ ਕੁਝ ਮੁੱਦਿਆਂ ਨੂੰ ਲੈ ਕੇ ਹਾਲਾਤ ਸੁਖਾਵੇਂ ਨਹੀਂ ਚੱਲ ਰਹੇ ਅਤੇ ਸਿੱਧੂ ਅੱਜ ਕਾਂਗਰਸ ਪ੍ਰਧਾਨ ਸੋਨੀਆ ਨੂੰ ...

ਪੂਰੀ ਖ਼ਬਰ »

ਭੰਵਰੀ ਦੇਵੀ ਕਾਂਡ ਦੇ ਮੁੱਖ ਦੋਸ਼ੀ ਮਹੀਪਾਲ ਮਦੇਰਣਾ ਦਾ ਦਿਹਾਂਤ

ਜੈਪੁਰ, 17 ਅਕਤੂਬਰ (ਏਜੰਸੀ)- ਰਾਜਸਥਾਨ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਮਹੀਪਾਲ ਮਦੇਰਣਾ ਦਾ ਦਿਹਾਂਤ ਹੋ ਗਿਆ | ਉਸ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਚਾਡੀ, ਜੋਧਪੁਰ 'ਚ ਕੀਤਾ ਜਾਵੇਗਾ | ਨਰਸ ਭੰਵਰੀ ਦੇਵੀ ਅਗਵਾ ਤੇ ਹੱਤਿਆ ਮਾਮਲੇ 'ਚ ਮਦੇਰਣਾ ਹਾਲ ਹੀ 'ਚ ਜ਼ਮਾਨਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX