ਤਾਜਾ ਖ਼ਬਰਾਂ


⭐ਮਾਣਕ-ਮੋਤੀ⭐
. . .  1 minute ago
⭐ਮਾਣਕ-ਮੋਤੀ⭐
ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਜਲੰਧਰ

ਪਿਮਸ ਦੇ ਅੱਗੇ ਬਣ ਰਹੀ ਸੜਕ ਨੂੰ ਲੈ ਕੇ ਵਿਵਾਦ

ਜਲੰਧਰ 17 ਅਕਤੂਬਰ (ਸ਼ਿਵ)- ਪਿਮਜ ਦੇ ਅੱਗੇ ਬਣ ਰਹੇ ਸੜਕ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਕਿਉਂਕਿ ਭਾਜਯੂਮੋ ਨੇ ਇਸ ਮਾਮਲੇ ਵਿਚ ਕਿਹਾ ਹੈ ਕਿ ਜਿੰਨੀ ਦੇਰ ਤੱਕ ਬਰਸਾਤੀ ਸੀਵਰ ਨਹੀਂ ਪਾਇਆ ਜਾਂਦਾ ਤਾਂ ਉਹ ਸੜਕ ਬਣਾਉਣ ਦਾ ਵਿਰੋਧ ਕਰਨਗੇ | ਭਾਜਯੂਮੋ ਆਗੂ ਅਤੇ ਸਹਿ-ਮੀਡੀਆ ਇੰਚਾਰਜ ਅਰਜਨ ਤ੍ਰੇਹਨ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਉਸ ਨੇ ਸੜਕ 'ਤੇ ਖੜ੍ਹੇ ਪਾਣੀ ਦਾ ਅਤੇ ਸੜਕ ਤੇ ਖੱਡਿਆਂ ਦਾ ਮੁੱਦਾ ਉਠਾਇਆ ਸੀ | ਮੀਂਹ ਦੇ ਦੌਰਾਨ ਪਿਮਸ ਦੇ ਸਾਹਮਣੇ ਸੜਕ 'ਤੇ ਬਹੁਤ ਸਾਰੇ ਖੱਡੇ ਹਨ, ਜਿਸ ਕਾਰਨ ਕਿਸੇ ਵੇਲੇ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ | ਨਗਰ ਨਿਗਮ ਨੇ ਕਾਰਵਾਈ ਕਰਦੇ ਹੋਏ ਪੈਚ ਵਰਕ ਨੂੰ ਤੁਰੰਤ ਪ੍ਰਭਾਵ ਨਾਲ ਪੂਰਾ ਕਰ ਦਿੱਤਾ, ਪਰ ਹੁਣ ਪੁੱਡਾ ਨੇ ਸੜਕ ਦੇ ਨਿਰਮਾਣ ਲਈ ਕਰੀਬ 1.25 ਕਰੋੜ ਦਾ ਇਕਰਾਰਨਾਮਾ ਜਾਰੀ ਕੀਤਾ ਹੈ | ਅਰਜਨ ਤ੍ਰੇਹਨ ਨੇ ਕਿਹਾ ਕਿ ਉਹ ਪੁੱਡਾ ਨੂੰ ਸੜਕ ਨਿਰਮਾਣ ਦੌਰਾਨ ਧੱਕਾ ਨਹੀਂ ਕਰਨ ਦੇਣਗੇ, ਜੋ ਉਹ ਕਰਨ ਲਈ ਤਿਆਰ ਹਨ | ਉਹ ਬਰਸਾਤੀ ਸੀਵਰ ਤੋਂ ਬਿਨਾਂ ਉਕਤ ਸੜਕ ਨੂੰ ਨਹੀਂ ਬਣਨ ਦੇਣਗੇ ਕਿਉਂਕਿ ਇਸ ਤੋਂ ਬਿਨਾਂ ਮੀਂਹ ਦੇ ਸੜਕ 'ਤੇ ਪਾਣੀ ਖੜ੍ਹਾ ਹੋ ਜਾਵੇਗਾ, ਜਿਸ ਨੂੰ ਨਹੀਂ ਹੋਣ ਦੇਣਗੇ, ਭਾਵੇਂ ਉਨ੍ਹਾਂ ਨੂੰ ਹਾਈਕੋਰਟ ਕਿਉਂ ਨਾ ਜਾਣਾ ਪੈ ਜਾਵੇ | ਸੜਕ ਨਿਰਮਾਣ ਆਰ.ਸੀ.ਸੀ. ਨਾਲ ਕੀਤਾ ਜਾਣਾ ਚਾਹੀਦਾ ਹੈ | ਸੜਕਾਂ ਨੂੰ ਤਿੰਨ ਤਰ੍ਹਾਂ ਦੇ ਐਸਫਾਲਟ-ਕੰਕਰੀਟ ਦੇ ਵਿਸ਼ੇਸ਼ ਮਿਸ਼ਰਨ ਨਾਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਮਰ ਅੱਜ ਦੀਆਂ ਸੜਕਾਂ ਨਾਲੋਂ ਦੁੱਗਣੀ ਹੋਵੇ | ਤੇ੍ਰਹਨ ਨੇ ਇਸ ਵਿਸ਼ੇ ਨੂੰ ਲੈ ਕੇ ਨਿਗਮ ਦੇ ਜੁਆਇੰਟ ਕਮਿਸ਼ਨਰ ਅਮਿੱਤ ਸਰੀਨ ਤੇ ਪੁੱਡਾ ਦੇ ਉੱਚ ਅਧਿਕਾਰੀ, ਐਕਸੀਅਨ ਚਰਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ ਤਾਂ ਜੋ ਜਲਦੀ ਬਜਟ ਤਿਆਰ ਕਰ ਬਰਸਾਤੀ ਸੀਵਰ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਬਾਅਦ 'ਚ ਆਰ.ਸੀ.ਸੀ. ਨਾਲ ਸੜਕ ਬਣਾਈ ਜਾਵੇ | ਉਨ੍ਹਾਂ ਨਾਲ ਐਡਵੋਕੇਟ ਦਲੀਪ ਕੁਮਾਰ, ਰਤਨ ਕੁਮਾਰ, ਕਰਨ ਸਿੱਧੂ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |

ਬਿਜਲੀ ਬਕਾਏ ਮੁਆਫ਼ੀ ਲਈ 200 ਲੋਕਾਂ ਦੇ ਭਰਵਾਏ ਫਾਰਮ

ਜਲੰਧਰ, 17 ਅਕਤੂਬਰ (ਸ਼ਿਵ)- ਮੁੱਖ ਮੰਤਰੀ ਵਲੋਂ 2 ਕਿੱਲੋਵਾਟ ਤੱਕ ਦੇ ਖਪਤਕਾਰਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਲਈ ਦਕੋਹਾ ਸਕੂਲ 'ਚ ਲਗਾਈ ਗਈ ਬਿਜਲੀ ਪੰਚਾਇਤ ਵਿਚ ਕਰੀਬ 200 ਲੋਕਾਂ ਦੇ ਫਾਰਮ ਭਰਵਾਏ ਗਏ | ਇਸ ਮੌਕੇ ਉੱਤਰੀ ਜ਼ੋਨ ਦੇ ਮੁੱਖ ਚੀਫ਼ ਇੰਜੀ. ਜੈਨਿੰਦਰ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਦਾ ਲਾਂਬੜਾ ਵਿਖੇ ਭਰਵਾਂ ਸਵਾਗਤ

ਲਾਂਬੜਾ, 17 ਅਕਤੂਬਰ (ਪਰਮੀਤ ਗੁਪਤਾ)- ਮਹਾਂਰਿਸ਼ੀ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਬਾਲਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲਿਆਂ ਵਲੋਂ ਡੇਰਾ ਰਹੀਮਪੁਰ ਤੋਂ ਰਾਮ ਤੀਰਥ ਅੰਮਿ੍ਤਸਰ ਤੱਕ ਕੱਢੀ ਗਈ ਸ਼ੋਭਾ ਯਾਤਰਾ ਦਾ ਹਲਕਾ ਕਰਤਾਰਪੁਰ ਦੇ ਅਕਾਲੀ ਬਸਪਾ ਆਗੂਆਂ ...

ਪੂਰੀ ਖ਼ਬਰ »

ਸਾਬਕਾ ਉਪ ਮੁੱਖ ਮੰਤਰੀ ਬਚਕਾਨੇ ਬਿਆਨ ਦੇਣ ਤੋਂ ਪ੍ਰਹੇਜ਼ ਕਰਨ-ਕਾਲੀਆ

ਜਲੰਧਰ, 17 ਅਕਤੂਬਰ (ਸ਼ਿਵ)- ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਬਚਕਾਨਾ ਕਰਾਰ ਦਿੱਤਾ ਹੈ ਜਿਸ ਵਿਚ ਬੀ.ਐਸ.ਐੱਫ. ਦਾ ਅਧਿਕਾਰ ਖੇਤਰ 15 ਕਿੱਲੋਮੀਟਰ ਤੋਂ 50 ...

ਪੂਰੀ ਖ਼ਬਰ »

ਦਾਣਾ ਮੰਡੀ ਨੌਗੱਜਾ 'ਚ 38514 ਕੁਇੰਟਲ ਝੋਨੇ ਦੀ ਖ਼ਰੀਦ

ਕਿਸ਼ਨਗੜ੍ਹ, 17 ਅਕਤੂਬਰ (ਹੁਸਨ ਲਾਲ)-ਦਾਣਾ ਮੰਡੀ ਨੌਗੱਜਾ 'ਚ ਝੋਨੇ ਦੀ ਆਮਦ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ | ਮੰਡੀ ਦੇ ਸੁਪਰਵਾਈਜ਼ਰ ਪ੍ਰਵੀਨ ਕੁਮਾਰ ਨਈਅਰ ਨੇ ਦੱਸਿਆ ਕਿ ਮੰਡੀ ਵਿਚ ਕਿਸਾਨਾਂ ਵਲੋਂ ਲਿਆਂਦੀ ਗਈ ਝੋਨੇ ਦੀ ਫ਼ਸਲ 16-10-21 ਤੱਕ 38514 ਕੁਇੰਟਲ ਦੀ ਖ਼ਰੀਦ ਹੋ ...

ਪੂਰੀ ਖ਼ਬਰ »

ਕੀਰਤਨ ਸਮਾਗਮ ਅੱਜ

ਜਲੰਧਰ, 17 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਕੀਰਤਨ ਸਮਾਗਮ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ 18 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸ਼ਰਧਾ ਨਾਲ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਮੁੱਖ ਮਹਿਮਾਨ ਡਾ: ਨਵਜੋਤ ਸਿੰਘ ਦਾਹੀਆ ਦਾ ਸਨਮਾਨ

ਜਲੰਧਰ, 17 ਅਕਤੂਬਰ (ਜਸਪਾਲ ਸਿੰਘ)- ਸ਼ਾਹਕੋਟ ਵਿਖੇ ਮਨਾਏ ਗਏ ਦੁਸਹਿਰੇ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਡਾ. ਨਵਜੋਤ ਸਿੰਘ ਦਾਹੀਆ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਡਾ. ਦਾਹੀਆ ਦਾ ਗਰਮਜੋਸ਼ੀ ਨਾਲ ਸਵਾਗਤ ...

ਪੂਰੀ ਖ਼ਬਰ »

ਜਲੂਸ-ਏ-ਮੁਹੰਮਦੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਜਲੰਧਰ, 17 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਜਲੂਸ-ਏ.ਮੁਹੰਮਦੀ ਇੰਤਜਾਮੀਆਂ ਕਮੇਟੀ ਦੀ ਇਕ ਮੀਟਿੰਗ ਸਥਾਨਕ ਈਦਗਾਹ ਮਸਜਿਦ ਵਿਖੇ ਪ੍ਰਧਾਨ ਨਾਈਮ ਖਾਨ (ਐਡਵੋਕੇਟ), ਇਮਾਮ ਮੌਲਾਨਾ ਅਬਦੁਸ ਸਲਾਮ, ਮੌਲਾਨਾ ਜ਼ਾਕਿਰ ਜਸੀਉਦੀਨ ਦੀ ਅਗਵਾਈ 'ਚ ਹੋਈ ਜਿਸ ਵਿਚ ਵੱਡੀ ਗਿਣਤੀ ...

ਪੂਰੀ ਖ਼ਬਰ »

ਗੰਦੇ ਪਾਣੀ ਨੂੰ ਲੈ ਕੇ ਲੋਕਾਂ 'ਚ ਰੋਸ

ਜਲੰਧਰ, 17 ਅਕਤੂਬਰ (ਸ਼ਿਵ)- ਨਿਊ ਉਪਕਾਰ ਨਗਰ ਨਜ਼ਦੀਕ ਦਰਬਾਰ ਟੋਨੀ ਸ਼ਾਹ 'ਚ ਸੀਵਰੇਜ ਦੀ ਮਾੜੀ ਵਿਵਸਥਾ ਕਰਕੇ ਲੋਕਾਂ ਦੇ ਘਰਾਂ ਵਿਚ ਗੰਦਾ ਪਾਣੀ ਜਾ ਰਿਹਾ ਹੈ | ਨਿਗਮ ਅਤੇ ਕੌਂਸਲਰ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਵਿਚ ਕਿਸੇ ਤਰਾਂ ਦਾ ਸੁਧਾਰ ਨਹੀਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਪੋਲਿੰਗ ਬੂਥਾਂ 'ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਜਲੰਧਰ, 17 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਯੋਗਤਾ 1 ਜਨਵਰੀ 2022 ਦੇ ਆਧਾਰ 'ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਦੇ ਪ੍ਰੋਗਰਾਮ ਅਨੁਸਾਰ ਨਿਸ਼ਚਿਤ ਮਿਤੀਆਂ 'ਤੇ ਬੂਥ ...

ਪੂਰੀ ਖ਼ਬਰ »

ਸੰਗਰਾਂਦ ਨੂੰ ਸਮਰਪਿਤ ਨਿਰਮਲ ਕੁਟੀਆ ਜੋਹਲਾਂ ਵਿਖੇ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 17 ਅਕਤੂਬਰ (ਨਰਿੰਦਰ ਲਾਗੂ)-ਐਤਵਾਰ ਨੂੰ ਸੰਤ ਬਸੰਤ ਸਿੰਘ ਦੇ ਤਪ ਅਸਥਾਨ ਨਿਰਮਲ ਕੁਟੀਆ ਜੌਹਲਾਂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ 5 ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਖੁੱਲ੍ਹੇ ...

ਪੂਰੀ ਖ਼ਬਰ »

ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਸੰਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 17 ਅਕਤੂਬਰ (ਨਰਿੰਦਰ ਲਾਗੂ)-ਕੱਤਕ ਮਹੀਨੇ ਦੀ ਸੰਗਰਾਂਦ ਅਤੇ ਸੰਤ ਬਾਬਾ ਹੀਰਾ ਸਿੰਘ ਦੇ ਜਨਮ ਦਿਨ ਦੇ ਸੰਬੰਧ 'ਚ ਵਿਸ਼ੇਸ਼ ਗੁਰਮਤਿ ਸਮਾਗਮ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਮੁਹੱਲਾ ਬਸ਼ੀਰਪੁਰਾ ਵਿਖੇ ਕਰਵਾਇਆ ...

ਪੂਰੀ ਖ਼ਬਰ »

ਚੁਕਾਈ ਨਾ ਹੋਣ ਕਾਰਨ ਕਰਤਾਰਪੁਰ ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ

ਕਰਤਾਰਪੁਰ, 17 ਅਕਤੂਬਰ (ਭਜਨ ਸਿੰਘ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਨੂੰ ਭਾਵੇਂ 15 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਵਲੋਂ ਮੰਡੀਆਂ ਵਿਚ ਅੱਜ ਵੀ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮੰਡੀ ਵਿਚ ਕਿਸਾਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਲੋਹੀਆਂ ਖਾਸ, 17 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ ਪੱਧਰੀ ਸੰਸਥਾ 'ਨਦਰਿ ਕਰਮਿ ਸੇਵਾ ਦਲ ਲੋਹੀਆਂ ਖਾਸ' ਦੇ ਤਿੰਨ ਸਾਲਾ ਸਥਾਪਨਾ ਦਿਵਸ ਮੌਕੇ ਅਮਰੀਕਾ ਦੀ 'ਸੋਚ ਸੈਂਟਰ ਸਿਆਟਲ' ਦੇ ਆਰਥਿਕ ਸਹਿਯੋਗ ਸਦਕਾ ਸ਼੍ਰੋਮਣੀ ਭਗਤ ਨਾਮਦੇਵ ਭਵਨ ਲੋਹੀਆਂ ਖਾਸ ਵਿਖੇ ...

ਪੂਰੀ ਖ਼ਬਰ »

ਮੋਦੀ ਸਰਕਾਰ ਦਾ ਰਵੱਈਆ ਨਿੰਦਣਯੋਗ-ਚੱਠਾ

ਸ਼ਾਹਕੋਟ, 17 ਅਕਤੂਬਰ (ਬਾਂਸਲ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਚਲਾਏ ਜਾ ਰਹੇ ਅੰਦੋਲਨ ਪ੍ਰਤੀ ਮੋਦੀ ਸਰਕਾਰ ਦਾ ਰਵੱਈਆ ਅਤਿ ਨਿੰਦਣਯੋਗ ਹੈ | ਇਹ ਪ੍ਰਗਟਾਵਾ ਬਲਵਿੰਦਰ ਸਿੰਘ ਚੱਠਾ ਤੇ ...

ਪੂਰੀ ਖ਼ਬਰ »

ਸਈਪੁਰ ਰੋਡ ਵਿਖੇ ਦੁਕਾਨ ਸਾੜਨ ਦੀ ਕੀਤੀ ਕੋਸ਼ਿਸ਼

ਮਕਸੂਦਾ, 17 ਅਕਤੂਬਰ (ਸਤਿੰਦਰ ਪਾਲ ਸਿੰਘ)- ਜਲੰਧਰ ਦੇ ਸਈਪੁਰ ਰੋਡ ਵਿਖੇ ਦੇਰ ਰਾਤ ਗਰੇਅ ਰੰਗ ਦੀ ਇੱਕੋ ਰੰਗ ਦੀ ਗੱਡੀ 'ਚ ਆਏ ਕੁਝ ਅਗਿਆਤ ਯੁਵਕਾਂ ਨੇ ਮੇਗਾ ਇਲੈਕਟ੍ਰੀਕਲ ਦੁਕਾਨ 'ਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਉੱਥੋਂ ਗੁਜ਼ਰਨ ਵਾਲੇ ਸ਼ਖਸ ਨੇ ਬੋਰਡ 'ਤੇ ਦੁਕਾਨ ...

ਪੂਰੀ ਖ਼ਬਰ »

25 ਤੱਕ ਲਈਆਂ ਜਾਣਗੀਆਂ ਅਸ਼ਟਾਮ ਫਰੋਸ਼ਾਂ ਦੇ ਲਾਇਸੰਸਾਂ ਲਈ ਅਰਜ਼ੀਆਂ-ਡੀ.ਸੀ.

ਜਲੰਧਰ, 17 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅੱਜ ਚਾਹਵਾਨ ਉਮੀਦਵਾਰਾਂ ਨੂੰ ਜ਼ਿਲ੍ਹ•ਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਜਾਰੀ ਕੀਤੇ ਜਾ ਰਹੇ ਅਸ਼ਟਾਮ ਫਰੋਸ਼ਾਂ ਦੇ ਲਾਇਸੈਂਸਾਂ ਲਈ ਵੱਡੀ ਗਿਣਤੀ ਵਿਚ ਅਰਜ਼ੀਆਂ ਦੇ ਕੇ ਇਹ ...

ਪੂਰੀ ਖ਼ਬਰ »

ਪੈਦਲ ਜਾ ਰਹੀ ਲੜਕੀ ਦਾ ਪਰਸ ਲੁੱਟਿਆ

ਜਲੰਧਰ, 17 ਅਕਤੂਬਰ (ਸ਼ੈਲੀ)- ਕਮਲ ਪੈਲੇਸ ਦੇ ਨੇੜੇ ਚਰਚ ਵਾਲੀ ਗਲੀ ਵਿਚ ਪੈਦਲ ਜਾ ਰਹੀ ਲੜਕੀ ਦਾ ਇਕ ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਫ਼ਰਾਰ ਹੋ ਗਿਆ | ਪਰਸ ਵਿਚ 4 ਹਜ਼ਾਰ ਦੇ ਕਰੀਬ ਨਕਦੀ ਤੇ ਜ਼ਰੂਰੀ ਸਾਮਾਨ ਸੀ | ਸੁਨੀਤਾ ਵਾਸੀ ਊਨਾ (ਹਿਮਾਚਲ) ਹਾਲ ਵਾਸੀ ਮਾਸਟਰ ਤਾਰਾ ...

ਪੂਰੀ ਖ਼ਬਰ »

ਅੱਜ ਤੇ ਕੱਲ੍ਹ ਮੀਟ/ਸ਼ਰਾਬ ਦੀ ਵਿਕਰੀ 'ਤੇ ਪਾਬੰਦੀ

ਜਲੰਧਰ, 17 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਵਧੀਕ ਜ਼ਿਲ•ਾ ਮੈਜਿਸਟਰੇਟ ਜਲੰਧਰ ਅਮਰਜੀਤ ਸਿੰਘ ਬੈਂਸ ਵਲੋਂ 20 ਅਕਤੂਬਰ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੇ ਸਬੰਧ 'ਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵਲੋਂ ਕੱਢੀਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ਦੌਰਾਨ ...

ਪੂਰੀ ਖ਼ਬਰ »

ਸੰਤੋਸ਼ੀ ਨਗਰ 'ਚ ਸੜਕ 'ਤੇ ਕਬਜ਼ੇ ਦਾ ਮਾਮਲਾ ਬਣੇਗਾ ਸਿਆਸੀ ਮੁੱਦਾ

ਜਲੰਧਰ, 17 ਅਕਤੂਬਰ (ਸ਼ਿਵ)- ਕਾਜ਼ੀ ਮੰਡੀ ਦੇ ਨਾਲ ਸੰਤੋਸ਼ੀ ਨਗਰ ਵਿਚ ਇਕ ਸੜਕ 'ਤੇ ਟਰੱਸਟੀ ਅਤੇ ਕੌਂਸਲਰ ਮਨਮੋਹਨ ਸਿੰਘ ਰਾਜੂ 'ਤੇ ਸੜਕ ਦੇ ਉਪਰ ਉਸਾਰੀ ਕਰਕੇ ਕਬਜ਼ਾ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਮਾਮਲਾ ਸਿਆਸੀ ਬਣਨ ਜਾ ਰਿਹਾ ਲੱਗ ਰਿਹਾ ਹੈ ਕਿਉਂਕਿ ਇਸ ਮੁੱਦੇ 'ਤੇ ...

ਪੂਰੀ ਖ਼ਬਰ »

ਟਰੈਕਟਰ-ਟਰਾਲੀਆਂ ਦੇ ਟੈਂਡਰ ਨੂੰ ਲੈ ਕੇ ਚੋਣ ਵਰੇ੍ਹ 'ਚ ਵਿਗੜੇਗੀ ਸਫ਼ਾਈ ਵਿਵਸਥਾ

ਜਲੰਧਰ, 17 ਅਕਤੂਬਰ (ਸ਼ਿਵ ਸ਼ਰਮਾ)-ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਹਿਤ ਲਈ ਕੰਮ ਕੀਤੇ ਜਾ ਰਹੇ ਹਨ, ਪਰ ਜਲੰਧਰ ਵਿਚ ਇਸ ਮਾਮਲੇ ਕਈ ਕਈ ਕਾਂਗਰਸੀ ਆਗੂ ਤਾਂ ਅਲੱਗ ਹੀ ਸੋਚ ਰੱਖ ਰਹੇ ਹਨ ਕਿਉਂਕਿ ਕੁਝ ਸਮੇਂ ...

ਪੂਰੀ ਖ਼ਬਰ »

ਆਪਣੀਆਂ ਦੁਕਾਨਾਂ ਨਹੀਂ ਵੇਚ ਸਕਿਆ ਨਿਗਮ, ਫਿਰ ਗੁੰਮਰਾਹ ਹੋਏ ਲੋਕ

ਜਲੰਧਰ, 17 ਅਕਤੂਬਰ (ਸ਼ਿਵ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਾਲ ਲਕੀਰ ਦੇ ਘੇਰੇ ਅੰਦਰ ਰਹਿੰਦੇ ਲੋਕਾਂ ਨੂੰ ਜ਼ਮੀਨ ਮਾਲਕ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਤੋਂ ਪਹਿਲਾਂ ਲੋਕਾਂ ਦੇ ਹਿਤ ਲਈ ਜਿਹੜੀਆਂ ਸਕੀਮਾਂ ਕੱਢੀਆਂ ਗਈਆਂ ਸਨ, ਉਨ੍ਹਾਂ 'ਤੇ ਕਿਸੇ ...

ਪੂਰੀ ਖ਼ਬਰ »

ਸੰਤੋਸ਼ੀ ਨਗਰ 'ਚ ਸੜਕ 'ਤੇ ਕਬਜ਼ੇ ਦਾ ਮਾਮਲਾ ਬਣੇਗਾ ਸਿਆਸੀ ਮੁੱਦਾ

ਜਲੰਧਰ, 17 ਅਕਤੂਬਰ (ਸ਼ਿਵ)- ਕਾਜ਼ੀ ਮੰਡੀ ਦੇ ਨਾਲ ਸੰਤੋਸ਼ੀ ਨਗਰ ਵਿਚ ਇਕ ਸੜਕ 'ਤੇ ਟਰੱਸਟੀ ਅਤੇ ਕੌਂਸਲਰ ਮਨਮੋਹਨ ਸਿੰਘ ਰਾਜੂ 'ਤੇ ਸੜਕ ਦੇ ਉਪਰ ਉਸਾਰੀ ਕਰਕੇ ਕਬਜ਼ਾ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਮਾਮਲਾ ਸਿਆਸੀ ਬਣਨ ਜਾ ਰਿਹਾ ਲੱਗ ਰਿਹਾ ਹੈ ਕਿਉਂਕਿ ਇਸ ਮੁੱਦੇ 'ਤੇ ...

ਪੂਰੀ ਖ਼ਬਰ »

ਕਾਰ 'ਚੋਂ ਮਿਲੀਆਂ 12 ਪੇਟੀਆਂ ਨਾਜਾਇਜ਼ ਸ਼ਰਾਬ

ਜਲੰਧਰ 17 ਅਕਤੂਬਰ (ਸ਼ੈਲੀ)- ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ ਇਕ ਕਾਰ 'ਚੋਂ 12 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦੋਂ ਕਿ ਕਾਰ ਦਾ ਡਰਾਈਵਰ ਨਾਕਾ ਦੇਖ ਕੇ ਕਾਰ ਛੱਡ ਫ਼ਰਾਰ ਹੋ ਗਿਆ | ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾਖਏਲ ਦੇ ਮੁਖੀ ਨਿਰਲੇਪ ਸਿੰਘ ...

ਪੂਰੀ ਖ਼ਬਰ »

ਤਿਉਹਾਰੀ ਸੀਜ਼ਨ ਦੌਰਾਨ ਦਿੱਲੀ ਬਾਜ਼ਾਰ 'ਚ ਭਾਰੀ ਰਸ਼

ਜਲੰਧਰ, 17 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਤਿਉਹਾਰੀ ਸੀਜ਼ਨ ਦੌਰਾਨ ਲਾਈਮ ਲਾਈਟ ਈਵੈਂਟ ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ 14 ਤੋਂ 18 ਅਕਤੂਬਰ ਤੱਕ ਲਗਾਏ ਗਏ ਦਿੱਲੀ ਬਾਜ਼ਾਰ ਵਿਚ ਭਾਰੀ ਰਸ਼ ਦੇਖਣ ਨੂੰ ਮਿਲ ਰਿਹਾ ਹੈ | ਲਾਈਮ ਲਾਈਟ ਦੇ ਜਨਰਲ ਮੈਨੇਜਰ ਦਿਨੇਸ਼ ...

ਪੂਰੀ ਖ਼ਬਰ »

ਮੰਦਰ ਦੇ ਪ੍ਰਬੰਧ ਸਬੰਧੀ ਦੋ ਕਮੇਟੀਆਂ ਦਾ ਵਿਵਾਦ

ਮਕਸੂਦਾਂ, 17 ਅਕਤੂਬਰ (ਸਤਿੰਦਰ ਪਾਲ ਸਿੰਘ)- ਜਲੰਧਰ-ਅੰਮਿ੍ਤਤਸਰ ਗੁਰੂ ਅਮਰ ਦਾਸ ਕਾਲੋਨੀ 'ਚ ਮੌਜੂਦ ਗੋਰੀ ਸ਼ੰਕਰ ਮੰਦਰ 'ਚ ਦੇਰ ਰਾਤ ਮੰਦਰ ਦੇ ਪ੍ਰਬੰਧ ਨੂੰ ਲੈ ਕੇ ਬਣੀਆਂ ਦੋ ਕਮੇਟੀਆਂ ਦਾ ਆਪਸ 'ਚ ਵਿਵਾਦ ਹੋ ਗਿਆ | ਇਕ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਸ਼ਰਮਾ, ...

ਪੂਰੀ ਖ਼ਬਰ »

ਜੁਆਇੰਟ ਐਕਸ਼ਨ ਕਮੇਟੀ ਦਾ ਵਫ਼ਦ ਕੈਬਨਿਟ ਮੰਤਰੀ ਨੂੰ ਮਿਲਿਆ

ਜਲੰਧਰ, 17 ਅਕਤੂਬਰ (ਜਸਪਾਲ ਸਿੰਘ)- ਜੁਆਇੰਟ ਐਕਸ਼ਨ ਕਮੇਟੀ ਵਲੋਂ ਮੁਲਾਜ਼ਮਾਂ/ਪੈਨਸ਼ਨਰਜ ਦਾ ਵਫ਼ਦ ਸੋਧਿਆ ਪੇ-ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਹਿੱਤ ਮੁਲਾਜ਼ਮਾਂ ਦੀਆਂ ਇਨ੍ਹਾਂ ਤਿੰਨ ਸਾਂਝੀਆਂ ਤੇ ਮੁੱਖ ...

ਪੂਰੀ ਖ਼ਬਰ »

ਪੰਜਾਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦਾ ਐਲਾਨ

ਜਲੰਧਰ, 17 ਅਕਤੂਬਰ (ਜਸਪਾਲ ਸਿੰਘ)- ਭਾਰੀ ਬਹੁਮਤ ਨਾਲ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਚੁਣੇ ਜਾਣ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਉੱਘੇ ਪੱਤਰਕਾਰ ਸ. ਸਤਨਾਮ ਸਿੰਘ ਮਾਣਕ ਨੇ ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਹਾਊਸ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ...

ਪੂਰੀ ਖ਼ਬਰ »

ਵਰਿਆਣਾ ਡੰਪ ਦੀ ਸੜਕ ਬਣਨੀ ਸ਼ੁਰੂ

ਜਲੰਧਰ, 17 ਅਕਤੂਬਰ (ਸ਼ਿਵ)- ਵਰਿਆਣਾ ਡੰਪ 'ਤੇ ਲੰਬੇ ਸਮੇਂ ਬਾਅਦ ਠੇਕੇਦਾਰ ਨੇ ਕੂੜਾ ਲੈ ਜਾਣ ਵਾਲੀਆਂ ਗੱਡੀਆਂ ਲਈ ਚੰਗਾ ਰਸਤਾ ਬਣਾਉਣ ਵਾਸਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਤਾਂ ਕਰ ਦਿੱਤਾ ਹੈ, ਪਰ ਇਹ ਸੜਕ ਜ਼ਿਆਦਾ ਚੱਲਣ ਦੀ ਆਸ ਨਹੀਂ ਕਿਉਂਕਿ ਅਜੇ ਸੜਕ ਬਣਾਉਣ ਲਈ ...

ਪੂਰੀ ਖ਼ਬਰ »

ਸੀ.ਟੀ. ਗਰੁੱਪ ਨੇ 'ਵਾਓ' ਈਵੈਂਟ ਨਾਲ ਦਿੱਤਾ ਜਲੰਧਰ ਵਾਸੀਆਂ ਨੂੰ ਤੰਦਰੁਸਤੀ ਦਾ ਸੰਦੇਸ਼

ਜਲੰਧਰ, 17 ਅਕਤੂਬਰ (ਸਾਬੀ)- ਸਿਹਤਮੰਦ ਜੀਵਨ ਅਤੇ ਤੰਦਰੁਸਤੀ ਦੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ, ਸੀ.ਟੀ. ਗਰੁੱਪ ਨੇ ਜਲੰਧਰ ਪੁਲਿਸ ਕਮਿਸ਼ਨਰੇਟ ਤੇ ਰਾਜਨ ਸਿਆਲ ਦੇ ਪਰਿੰਦੇ ਦੇ ਸਹਿਯੋਗ ਨਾਲ ਮਾਡਲ ਟਾਊਨ ਦੀਆਂ ਖੁੱਲ੍ਹੀਆਂ ਗਲੀਆਂ ਵਿਚ ਵੀਕੈਂਡ ਆਫ਼ ਵੈੱਲਨੈਸ ...

ਪੂਰੀ ਖ਼ਬਰ »

ਲੱਖੋਵਾਲ ਯੂਨੀਅਨ ਵਲੋਂ ਪਰਾਗਪੁਰ-ਸਲੇਮਪੁਰ ਮਸੰਦਾਂ ਵਿਖੇ ਰੇਲਵੇ ਲਾਈਨਾਂ 'ਤੇ ਧਰਨਾ ਅੱਜ

ਜਲੰਧਰ, 17 ਅਕਤੂਬਰ (ਜਸਪਾਲ ਸਿੰਘ, ਪਵਨ ਖਰਬੰਦਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਲਕਾ ਜਲੰਧਰ ਛਾਉਣੀ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਭਿੰਦਾ ਅਤੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 18 ਅਕਤੂਬਰ ਨੂੰ ...

ਪੂਰੀ ਖ਼ਬਰ »

ਜਲੰਧਰ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਦੀਆਂ ਚਾਰ ਸਥਾਨਾਂ 'ਤੇ ਪਈਆਂ ਵੋਟਾਂ

ਜਲੰਧਰ, 17 ਅਕੂਬਰ (ਰਣਜੀਤ ਸਿੰਘ ਸੋਢੀ)-ਪੰਜਾਬ ਯੂਨੀਵਰਸਿਟੀ ਚਡੀਗੜ੍ਹ ਦੀ ਸੈਨੇਟ ਦੀ ਚੋਣ ਲਈ ਜ਼ਿਲ੍ਹਾ ਜਲੰਧਰ 'ਚ ਚਾਰ ਸਥਾਨਾਂ 'ਤੇ ਵੋਟਾਂ ਪਈਆਂ | ਜ਼ਿਲ੍ਹਾ ਜਲੰਧਰ 'ਚ ਦੁਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਵ ਲਾਡੋਵਾਲੀ ਰੋਡ, ਸਾਂਈ ਦਾਸ ਪਬਲਿਕ ਸਕੂਲ ਪਟੇਲ ...

ਪੂਰੀ ਖ਼ਬਰ »

ਨੈਸ਼ਨਲ ਕਲੱਬ ਕਪੂਰਥਲਾ, ਉਲੰਪੀਅਨ ਸੁਰਜੀਤ ਕਲੱਬ, ਉਲੰਪੀਅਨ ਜਗਦੇਵ ਕਲੱਬ ਤੇ ਉਲੰਪੀਅਨ ਅਸ਼ੋਕ ਕਲੱਬ ਸੈਮੀਫਾਈਨਲ 'ਚ

ਜਲੰਧਰ, 17 ਅਕਤੂਬਰ (ਸਾਬੀ)- ਬਾਬਾ ਜੀ. ਐੱਸ. ਬੋਧੀ ਹਾਕੀ ਕਲੱਬ ਜਲੰਧਰ ਵਲੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਸਟਰੋਟਰਫ ਹਾਕੀ ਮੈਦਾਨ ਵਿਚ ਕਰਵਾਈ ਜਾ ਰਹੀ ਚੌਥੀ ਸਿਕਸ ਏ ਸਾਈਡ ਵੈਟਰਨ ਹਾਕੀ ਲੀਗ ਵਿਚ ਅੱਜ ਖੇਡੇ ਗਏ ਚਾਰ ਮੈਚਾਂ ਦੇ ਮੁੱਖ ਮਹਿਮਾਨ ਜੋਗਿੰਦਰ ...

ਪੂਰੀ ਖ਼ਬਰ »

43ਵੀਂ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿਪ ਸਮਾਪਤ

ਜਲੰਧਰ, 17 ਅਕਤੂਬਰ (ਸਾਬੀ)- 43ਵੀਂ ਜਿਲ੍ਹਾ ਜਲੰਧਰ ਜੂਡੋ ਚੈਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਸਬ ਜੂਨੀਅਰ ਤੇ ਜੂਨੀਅਰ ਵਰਗ ਦੇ 'ਚ ਜੋ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵਲੋਂ ਪਿ੍ੰ. ਅਮਰਜੀਤ ...

ਪੂਰੀ ਖ਼ਬਰ »

ਮਹਿਤਪੁਰ ਮੰਡੀ 'ਚ ਡੇਢ ਲੱਖ ਕੁਇੰਟਲ ਤੋਂ ਵੱਧ ਝੋਨੇ ਦੀ ਖ਼ਰੀਦ

ਮਹਿਤਪੁਰ, 17 ਅਕਤੂਬਰ (ਮਿਹਰ ਸਿੰਘ ਰੰਧਾਵਾ)- ਝੋਨੇ ਦੀ ਖਰੀਦ ਲਈ ਮੰਜਕੀ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਮਾਰਕੀਟ ਕਮੇਟੀ ਮਹਿਤਪੁਰ ਅਧੀਨ ਮਹਿਤਪੁਰ, ਸੰਗੋਵਾਲ ਤੇ ਬਘੇਲਾ ਤਿੰਨ ਮੰਡੀਆਂ ਆਉਂਦੀਆਂ ਹਨ, ਜਿਨ੍ਹਾਂ 'ਚ ਹੁਣ ਤੱਕ 1 ਲੱਖ 63 ਹਜ਼ਾਰ 1 ਸੌ 67 ਕੁਇੰਟਨ ਝੋਨੇ ਦੀ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਪਾਠਾਂ ਦੇ ਭੋਗ ਪਾਏ

ਫਿਲੌਰ, 17 ਅਕਤੂਬਰ (ਸਤਿੰਦਰ ਸ਼ਰਮਾ)- ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਵਿਖੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਇਸ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ | ਵਿਸ਼ਾਲ ਸਮਾਗਮ ...

ਪੂਰੀ ਖ਼ਬਰ »

ਸ੍ਰੀ ਰਾਮ ਤੀਰਥ ਮੰਦਰ ਦੇ ਦਰਸ਼ਨਾਂ ਲਈ ਸੰਗਤਾਂ ਰਵਾਨਾ

ਕਿਸ਼ਨਗੜ੍ਹ, 17 ਅਕਤੂਬਰ (ਹੁਸਨ ਲਾਲ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ 'ਚ ਸ੍ਰੀ ਰਾਮ ਤੀਰਥ ਮੰਦਰ ਅੰਮਿ੍ਤਸਰ ਦੇ ਦਰਸ਼ਨ ਦੀਦਾਰੇ ਕਰਨ ਲਈ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ ਹਲਕਾ ਆਦਮਪੁਰ ਦੇ ਪਿੰਡ ਤੇ ਕਸਬਿਆਂ ਤੋਂ ਸੰਗਤਾਂ ਦਾ ਵੱਡਾ ...

ਪੂਰੀ ਖ਼ਬਰ »

ਸ਼ਰਧਾ ਭਾਵਨਾ ਨਾਲ ਮਨਾਇਆ ਸੰਗਰਾਂਦ ਦਾ ਦਿਹਾੜਾ

ਡਰੋਲੀ ਕਲਾਂ, 17 ਅਕਤੂਬਰ (ਸੰਤੋਖ ਸਿੰਘ)-ਸਥਾਨਕ ਪਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਤੇ ਸੰਤ ਬਾਬਾ ਭਾਗ ਸਿੰਘ ਡੇਰਾ ਸੰਤਪੁਰਾ ਜੱਬੜ ਵਿਖੇ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ 'ਚ ਭਾਈ ਗੁਰਨਾਮ ਸਿੰਘ ਖੁਰਦਪੁਰ ਵਾਲੇ ਭਾਈ ...

ਪੂਰੀ ਖ਼ਬਰ »

ਗੁਰਾਇਆ ਮਾਰਕਿਟ ਕਮੇਟੀ ਅਧੀਨ ਪੈਦੀਆਂ ਮੰਡੀਆਂ 'ਚ 64862 ਕੁਇੰਟਲ ਝੋਨੇ ਦੀ ਖ਼ਰੀਦ

ਗੁਰਾਇਆ, 17 ਅਕਤੂਬਰ (ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)- ਗੁਰਾਇਆ ਮਾਰਕਿਟ ਕਮੇਟੀ ਆਧੀਨ ਸਥਾਨਕ ਮੰਡੀ ਅਤੇ ਹੋਰ ਮੰਡੀਆਂ 'ਚ ਹੁਣ ਤੱਕ 64862 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ | ਇਸ ਦੀ ਜਾਣਕਾਰੀ ਦਿੰਦੇ ਮਾਰਕਿਟ ਕਮੇਟੀ ਦੇ ਚੈਅਰਮੈਨ ਦਾਰਾ ਸਿੰਘ ਰਾਏ ਨੇ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਵੈਬੀਨਾਰ

ਨਕੋਦਰ, 17 ਅਕਤੂਬਰ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਚ ਅਧਿਆਪਕਾਂ ਲਈ ਅਲੱਗ-ਅਲੱਗ ਵਿਸ਼ਿਆਂ 'ਤੇ ਵੈਬੀਨਾਰ ਲਗਾਏ ਜਾਂਦੇ ਹਨ | ਇਸ ਪ੍ਰਥਾ ਨੂੰ ਜਾਰੀ ਰੱਖਦੇ ਹੋਏ ਸਕੂਲ ਕੈਂਪਸ 'ਚ ਸੀ.ਟੀ. ਇੰਸਟੀਚਿਊਟ ਦੇ ਸੀਨੀਅਰ ...

ਪੂਰੀ ਖ਼ਬਰ »

ਬਿਜਲੀ ਬਿੱਲ ਮੁਆਫ਼ ਕਰਵਾਉਣ ਵਾਲੇ ਖਪਤਕਾਰਾਂ ਲਈ ਕੈਂਪ

ਭੋਗਪੁਰ 17 ਅਕਤੂਬਰ (ਕਮਲਜੀਤ ਸਿੰਘ ਡੱਲੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਵੀਜਨ ਭੋਗਪੁਰ ਵਿਖੇ ਸਵੇਰੇ 9 ਤੋ ਸ਼ਾਮ 5 ਵਜੇ ਤੱਕ ਕੈਂਪ ਲਗਾਇਆ ਗਿਆ | ਸਬ ਡਵੀਜਨ ਦੇ 1 ਤੇ 2 ਨੰਬਰ ਦਫਤਰ 'ਚ 2 ...

ਪੂਰੀ ਖ਼ਬਰ »

ਏਕਲਵਿਆ ਨੌਜਵਾਨ ਸਭਾ ਵਲੋਂ ਦੂਸਰਾ ਖ਼ੂਨਦਾਨ ਕੈਂਪ

ਸ਼ਾਹਕੋਟ, 17 ਅਕਤੂਬਰ (ਸੁਖਦੀਪ ਸਿੰਘ)-ਏਕਲਵਿਆ ਨੌਜਵਾਨ ਸਭਾ ਮੁਹੱਲਾ ਬਾਗਵਾਲਾ ਸ਼ਾਹਕੋਟ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸਭਾ ਦੇ ਪ੍ਰਧਾਨ ਲਵ ਸਹੋਤਾ ਦੀ ਅਗਵਾਈ 'ਚ ਗੰਗਾ ਆਰਥੋ ਹਸਪਤਾਲ ਜਲੰਧਰ ਦੇ ਬਲੱਡ ਬੈਂਕ ਟੀਮ ਦੇ ਸਹਿਯੋਗ ਨਾਲ ਦੂਸਰਾ ...

ਪੂਰੀ ਖ਼ਬਰ »

ਝੋਨੇ ਦੀ ਆਮਦ ਤੇ ਚੁਕਾਈ ਤਸੱਲੀਬਖ਼ਸ਼ ਚੇਅਰਮੈਨ-ਸਮਰਾ

ਜੰਡਿਆਲਾ ਮੰਜਕੀ, 17 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਮਾਰਕੀਟ ਕਮੇਟੀ ਜਲੰਧਰ ਛਾਉਣੀ ਦੇ ਚੇਅਰਮੈਨ ਹਰਭੁਪਿੰਦਰਜੀਤ ਸਿੰਘ ਪਿੰਦਾ ਸਮਰਾ ਨੇ ਕਿਹਾ ਕਿ ਉਨ੍ਹਾਂ ਦੀ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ 'ਚ ਝੋਨੇ ਦੀ ਮਿੱਥੇ ਟੀਚੇ ਮੁਤਾਬਿਕ ਖਰੀਦ ਹੋ ਰਹੀ ਹੈ ...

ਪੂਰੀ ਖ਼ਬਰ »

ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਜੰਡਿਆਲਾ ਮੰਜਕੀ, 17 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਮਾਂ ਛਿੰਨ ਮਸਤਿਕਾ ਭਗਵਤੀ ਜਾਗਰਣ ਕਮੇਟੀ ਵਲੋਂ ਬੜੀ ਪੱਤੀ ਜੰਡਿਆਲਾ 'ਚ 21ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਦੀ ਆਰੰਭਤਾ ਮਧੂ ਸੂਦਨ ਐਂਡ ਪਾਰਟੀ ਵਲੋਂ ਕੀਤੀ ਗਈ | ਸਾਰੀ ਰਾਤ ਰਾਜਨ ਚੰਚਲ ਐਂਡ ...

ਪੂਰੀ ਖ਼ਬਰ »

ਇਟਲੀ 'ਚ ਮਰੇ ਹਰਬੰਸ ਸਿੰਘ ਦੀ ਦੇਹ 44 ਦਿਨਾਂ ਬਾਅਦ ਪੁੱਜੀ ਪਿੰਡ ਭੇਲਾ 'ਚ

ਆਦਮਪੁਰ, 17 ਅਕਤੂਬਰ (ਹਰਪ੍ਰੀਤ ਸਿੰਘ)- ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਆਉਂਦਾ ਪਿੰਡ ਭੇਲਾ ਦੇ 30 ਸਾਲਾ ਨੌਜਵਾਨ ਦੀ ਇਟਲੀ ਦੇ ਸ਼ਹਿਰ ਮਿਲਾਨ 'ਚ ਭੇਦਭਰੀ ਹਾਲਤ 'ਚ ਮੌਤ ਹੋਣ ਤੋਂ ਕਰੀਬ 44 ਦਿਨਾਂ ਬਾਅਦ ਮਿ੍ਤਕ ਦੇਹ ਹਵਾਈ ਜਹਾਜ਼ ਰਾਹੀਂ ਦਿੱਲੀ ਏਅਰਪੋਰਟ ਵਿਖੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਖ਼ਿਲਾਫ਼ ਗਲਤ ਟਿੱਪਣੀ ਕਰਨ 'ਤੇ ਮਾਮਲਾ ਦਰਜ

ਮੱਲ੍ਹੀਆਂ ਕਲਾਂ, 17 ਅਕਤੂਬਰ (ਮਨਜੀਤ ਮਾਨ)-ਪਿੰਡ ਉੱਗੀ ਵਿਖੇ ਅੱਜ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵਿਆਖਿਆ ਦੌਰਾਨ ਗ੍ਰੰਥੀ ਸਿੰਘ ਜਗਦੀਪ ਸਿੰਘ ਪੁੱਤਰ ਵਸਾਖਾ ਸਿੰਘ ਵਾਸੀ ਸੁਭਾਸ਼ਪੁਰ (ਤਰਨ ਤਾਰਨ) ਹਾਲ ਵਾਸੀ ਪਿੰਡ ਉੱਗੀ ਨੇ ਭਗਵਾਨ ਵਾਲਮੀਕਿ ਸਬੰਧੀ ...

ਪੂਰੀ ਖ਼ਬਰ »

ਅਰਜਨਵਾਲ ਵਿਖੇ ਕੀਰਤਨ ਤੇ ਢਾਡੀ ਦਰਬਾਰ

ਆਦਮਪੁਰ, 17 ਅਕਤੂਬਰ (ਹਰਪ੍ਰੀਤ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਸੱਤਵਾਂ ਮਹਾਨ ਕੀਰਤਨ ਅਤੇ ਢਾਡੀ ਦਰਬਾਰ ਪਿੰਡ ਅਰਜਨਵਾਲ, ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਕਰਵਾਇਆ ਜਾ ਰਿਹਾ ਹੈ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX