ਤਾਜਾ ਖ਼ਬਰਾਂ


ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  1 day ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  1 day ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  1 day ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  1 day ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  1 day ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  1 day ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  1 day ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਕੱਤਕ ਸੰਮਤ 553

ਪਹਿਲਾ ਸਫ਼ਾ

ਰਣਜੀਤ ਹੱਤਿਆ ਮਾਮਲਾ

ਰਾਮ ਰਹੀਮ ਸਮੇਤ 5 ਨੂੰ ਤਾ-ਉਮਰ ਕੈਦ

* ਡੇਰਾ ਮੁਖੀ ਨੂੰ 31 ਲੱਖ ਤੇ ਹੋਰਾਂ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ * 19 ਸਾਲ ਬਾਅਦ ਆਇਆ ਫ਼ੈਸਲਾ

ਰਾਮ ਸਿੰਘ ਬਰਾੜ, ਕਪਿਲ
ਚੰਡੀਗੜ੍ਹ/ਪੰਚਕੂਲਾ, 18 ਅਕਤੂਬਰ -ਡੇਰਾ ਸਿਰਸਾ ਦੇ ਪ੍ਰਬੰਧਕ ਰਹੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੀ.ਬੀ.ਆਈ. ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ 'ਚ ਰਾਮ ਰਹੀਮ ਤੋਂ ਇਲਾਵਾ ਬਾਕੀ ਚਾਰ ਦੋਸ਼ੀਆਂ 'ਚ ਜਸਬੀਰ ਸਿੰਘ, ਅਵਤਾਰ ਸਿੰਘ, ਕ੍ਰਿਸ਼ਨ ਲਾਲ ਅਤੇ ਸਬਦਿਲ ਦਾ ਨਾਂਅ ਸ਼ਾਮਿਲ ਹੈ। ਪੰਚਕੂਲਾ 'ਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਡੇਰਾ ਮੁਖੀ 'ਤੇ 31 ਲੱਖ ਤੇ ਬਾਕੀ ਚਾਰ ਦੋਸ਼ੀਆਂ 'ਤੇ 50-50 ਹਜ਼ਾਰ ਦਾ ਜੁਰਮਾਨਾ ਲਗਾਇਆ। ਇਸ ਦੇ ਇਲਾਵਾ ਡੇਰਾ ਮੁਖੀ ਦੇ ਗੰਨਮੈਨ ਰਹੇ ਸਬਦਿਲ ਸਿੰਘ ਨੂੰ ਆਰਮਜ਼ ਐਕਟ ਤੇ ਧਾਰਾ 506 ਦੇ ਤਹਿਤ ਦੋਸ਼ੀ ਠਹਿਰਾਏ ਜਾਣ 'ਤੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਤੇ 25 ਹਜ਼ਾਰ ਵਾਧੂ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਤੋਂ ਪਹਿਲਾਂ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆਕਾਂਡ 'ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਵੀ ਡੇਰਾ ਮੁਖੀ ਨੂੰ 10-10 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ. ਵਰਮਾ ਨੇ ਸਪੱਸ਼ਟ ਕੀਤਾ ਕਿ ਰਾਮ ਰਹੀਮ ਨੂੰ ਉਮਰ ਕੈਦ ਮਤਲਬ ਮੌਤ ਤੱਕ ਜੇਲ੍ਹ 'ਚ ਰਹਿਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਹੱਤਿਆ ਕਾਂਡ 'ਚ ਜੋ ਸਜ਼ਾ ਸੁਣਾਈ ਗਈ ਹੈ, ਉਹ ਪਹਿਲੇ ਸੁਣਾਈ ਜਾ ਚੁੱਕੀ ਛਤਰਪਤੀ ਹੱਤਿਆ ਕਾਂਡ ਦੀ ਸਜ਼ਾ ਦੇ ਨਾਲ ਹੀ ਚੱਲੇਗੀ। ਉੱਧਰ ਫੈਸਲਾ ਆਉਣ ਦੇ ਬਾਅਦ ਅਦਾਲਤ 'ਚ ਮੌਜੂਦ ਮ੍ਰਿਤਕ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੇ ਅਦਾਲਤ ਦੇ ਫੈਸਲੇ 'ਤੇ ਸੰਤੁਸ਼ਟੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਹੱਤਿਆ ਮਾਮਲੇ 'ਚ 19 ਸਾਲਾਂ ਬਾਅਦ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀਆਂ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਬੀਤੀ 8 ਅਕਤੂਬਰ ਨੂੰ ਦੋਸ਼ੀ ਰਾਮ ਰਹੀਮ, ਕ੍ਰਿਸ਼ਨ ਲਾਲ, ਅਵਤਾਰ, ਜਸਵੀਰ ਅਤੇ ਸਬਦਿਲ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਆਈ. ਪੀ. ਸੀ. ਦੀ ਧਾਰਾ 302 (ਕਤਲ) ਅਤੇ 120 ਬੀ (ਅਪਰਾਧਿਕ ਸਾਜ਼ਿਸ਼) ਦਾ ਦੋਸ਼ੀ ਠਹਿਰਾਇਆ ਸੀ।
ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ
ਇਸ ਤੋਂ ਪਹਿਲਾਂ ਸੋਮਵਾਰ ਨੂੰ ਸਵੇਰ ਸਮੇਂ ਰਾਮ ਰਹੀਮ ਅਦਾਲਤ 'ਚ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਇਆ। ਰਾਮ ਰਹੀਮ ਇਸ ਸਮੇਂ ਪਿਛਲੇ ਕਰੀਬ ਚਾਰ ਸਾਲ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ। ਉੱਥੇ ਹੀ 4 ਹੋਰ ਦੋਸ਼ੀਆਂ ਨੂੰ ਅੰਬਾਲਾ ਸੈਂਟਰਲ ਜੇਲ੍ਹ ਤੋਂ ਪੰਚਕੂਲਾ ਸਥਿਤ ਸੀ.ਬੀ.ਆਈ. ਅਦਾਲਤ 'ਚ ਲਿਆਂਦਾ ਗਿਆ। ਫੈਸਲਾ ਆਉਣ ਦੇ ਚਲਦੇ ਪੰਚਕੂਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰ ਤੋਂ ਹੀ ਪੂਰੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਸੀ।
ਪੂਰੇ ਪੰਚਕੂਲਾ 'ਚ ਅਰਧ ਸੈਨਿਕ ਬਲਾਂ ਦੇ ਨਾਲ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਸੀ। ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ. ਵਰਮਾ ਨੇ ਰਾਮ ਰਹੀਮ ਤੇ ਚਾਰ ਹੋਰ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।
3 ਲੋਕਾਂ ਦੀ ਗਵਾਹੀ ਰਹੀ ਅਹਿਮ
ਰਣਜੀਤ ਸਿੰਘ ਹੱਤਿਆਕਾਂਡ 'ਚ ਤਿੰਨ ਲੋਕਾਂ ਦੀ ਗਵਾਹੀ ਮਹੱਤਵਪੂਰਨ ਰਹੀ। ਇਸ 'ਚ 2 ਚਸ਼ਮਦੀਦ ਗਵਾਹਾਂ ਸੁਖਦੇਵ ਸਿੰਘ ਅਤੇ ਜੋਗਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਰਣਜੀਤ ਸਿੰਘ 'ਤੇ ਗੋਲੀ ਚਲਾਉਂਦੇ ਹੋਏ ਦੇਖਿਆ। ਤੀਸਰਾ ਗਵਾਹ ਡੇਰਾ ਬੱਸੀ ਦਾ ਡਰਾਈਵਰ ਖੱਟਾ ਸਿੰਘ ਰਿਹਾ। ਖੱਟਾ ਸਿੰਘ ਅਨੁਸਾਰ ਉਸ ਦੇ ਸਾਹਮਣੇ ਹੀ ਰਣਜੀਤ ਸਿੰਘ ਨੂੰ ਮਾਰਨ ਦੀ ਸਾਜਿਸ਼ ਰਚੀ ਗਈ। ਖੱਟਾ ਸਿੰਘ ਦੇ ਬਿਆਨ ਅਨੁਸਾਰ ਡੇਰਾ ਮੁਖੀ ਨੇ ਉਸ ਦੇ ਸਾਹਮਣੇ ਹੀ ਰਣਜੀਤ ਸਿੰਘ ਨੂੰ ਮਾਰਨ ਲਈ ਕਿਹਾ। ਉਸ ਦੀ ਗਵਾਹੀ ਦੇ ਆਧਾਰ 'ਤੇ ਹੀ ਪੰਜਾਂ ਨੂੰ ਦੋਸ਼ੀ ਠਹਿਰਾਇਆ ਗਿਆ। ਸੀ.ਬੀ.ਆਈ. ਅਦਾਲਤ ਦੇ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਸ਼ਾਮ ਕਰੀਬ ਸਾਢੇ ਚਾਰ ਵਜੇ ਸਜ਼ਾ ਦਾ ਐਲਾਨ ਕੀਤਾ। ਸਜ਼ਾ ਦੇ ਬਾਅਦ ਡੇਰਾ ਮੁਖੀ ਦੇ ਵਕੀਲ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦੇਣਗੇ।
ਪੰਜ ਸਾਲ ਤੱਕ ਪੈਰੋਲ ਤੇ ਫਰਲੋ ਦਾ ਹੱਕਦਾਰ ਨਹੀਂ
ਚੰਡੀਗੜ੍ਹ, 18 ਅਕਤੂਬਰ (ਰਾਮ ਸਿੰਘ ਬਰਾੜ)-ਡੇਰਾ ਮੁਖੀ ਰਾਮ ਰਹੀਮ ਰਣਜੀਤ ਸਿੰਘ ਹੱਤਿਆਕਾਂਡ 'ਚ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਨਾਲ ਹੀ ਹਾਰਡਕੋਰ ਕੈਦੀ ਦੀ ਸ਼੍ਰੇਣੀ 'ਚ ਆ ਗਿਆ ਹੈ। ਅੱਜ ਤੋਂ ਅਗਲੇ ਪੰਜ ਸਾਲ ਤੱਕ ਰਾਮ ਰਹੀਮ ਨੂੰ ਆਮ ਕੈਦੀ ਨੂੰ ਮਿਲਣ ਵਾਲੀ ਪੈਰੋਲ ਤੇ ਫਰਲੋ ਵਰਗੀ ਸੁਵਿਧਾ ਨਹੀਂ ਮਿਲ ਸਕੇਗੀ। ਡੇਰਾ ਮੁਖੀ ਰਾਮ ਰਹੀਮ ਇਸ ਤੋਂ ਪਹਿਲਾਂ ਪੱਤਰਕਾਰ ਛਤਰਪਤੀ ਹੱਤਿਆ ਕਾਂਡ 'ਚ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਇਸ ਦੇ ਇਲਾਵਾ ਦੋ ਸਾਧਵੀਆਂ ਦੇ ਜਿਨਸੀ ਸੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹੁਣ ਤੱਕ ਉਹ ਪੈਰੋਲ ਤੇ ਫਰਲੋ ਦਾ ਹੱਕਦਾਰ ਸੀ ਅਤੇ ਉਸ ਨੇ ਕਈ ਵਾਰ ਪੈਰੋਲ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਸ ਦੀ ਪੈਰੋਲ ਦੀ ਅਰਜ਼ੀ ਖਾਰਜ ਕਰ ਦਿੱਤੀ ਜਾਂਦੀ ਸੀ, ਪਰ ਹੁਣ ਉਹ ਪੈਰੋਲ ਤੇ ਫਰਲੋ ਦੇ ਨਿਯਮਾਂ ਤਹਿਤ ਪੰਜ ਸਾਲ ਤੱਕ ਇਸ ਸੁਵਿਧਾ ਦੇ ਕਾਬਲ ਨਹੀਂ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਹਰਿਆਣਾ 'ਚ ਕੈਦੀਆਂ ਲਈ ਗੁਡ ਕੰਡਕਟ ਪ੍ਰਿਜ਼ਨਰਜ਼ ਐਕਟ 1988 ਤੋਂ ਬਣਿਆ ਹੋਇਆ ਹੈ। ਇਸ ਐਕਟ 'ਚ 2012 'ਚ ਸੋਧ ਕੀਤੀ ਗਈ ਸੀ। ਇਸ ਸੋਧ ਅਨੁਸਾਰ ਹੱਤਿਆ ਵਰਗੇ ਮਾਮਲਿਆਂ 'ਚ ਲਗਾਤਾਰ ਦੋ ਵਾਰ ਤੋਂ ਜਿਆਦਾ ਸਜ਼ਾ ਪਾਉਣ ਵਾਲੇ ਕੈਦੀਆਂ ਨੂੰ ਹਾਰਡਕੋਰ ਕੈਦੀਆਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਹਾਰਡਕੋਰ ਕੈਦੀ ਨੂੰ ਦੂਸਰੀ ਸਜ਼ਾ ਸੁਣਾਏ ਜਾਣ ਵਾਲੀ ਤਰੀਕ ਤੋਂ ਉਹ ਕੈਦੀ ਅਗਲੇ ਪੰਜ ਸਾਲ ਤੱਕ ਆਮ ਕੈਦੀਆਂ ਨੂੰ ਮਿਲਣ ਪੈਰੋਲ ਤੇ ਫਰਲੋ ਵਰਗੀ ਸੁਵਿਧਾ ਦਾ ਹੱਕਦਾਰ ਨਹੀਂ ਹੋਵੇਗਾ।
ਕੀ ਹੈ ਮਾਮਲਾ
10 ਜੁਲਾਈ, 2002 ਨੂੰ ਡੇਰਾ ਸਿਰਸਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਹੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਚ ਆਪਣੀ ਭੈਣ ਤੋਂ ਗੁੰਮਨਾਮ ਚਿੱਠੀ ਲਿਖਵਾਈ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ ਪਿਤਾ ਨੇ ਜਨਵਰੀ 2003 'ਚ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰ ਦੀ ਹੱਤਿਆ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ, ਜਿਸ ਨੂੰ ਹਾਈਕੋਰਟ ਨੇ ਮਨਜ਼ੂਰ ਕਰ ਲਿਆ। ਰਾਮ ਰਹੀਮ ਦੇ ਇਲਾਵਾ 5 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। 2007 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ 'ਤੇ ਦੋਸ਼ ਤੈਅ ਕੀਤੇ ਅਤੇ 8 ਅਕਤੂੂਬਰ 2021 ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਜਦਕਿ ਇਕ ਦੋਸ਼ੀ ਇੰਦਰਸੇਨ ਦੀ ਟ੍ਰਾਇਲ ਦੌਰਾਨ ਪਿਛਲੇ ਮੌਤ ਹੋ ਗਈ ਸੀ।

ਲਖੀਮਪੁਰ ਘਟਨਾ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਯੂ.ਪੀ. 'ਚ ਰੇਲ ਰੋਕੋ ਪ੍ਰਦਰਸ਼ਨ ਨੂੰ ਭਰਵਾਂ ਹੁੰਗਾਰਾ

ਪੂਰੀ ਤਰ੍ਹਾਂ ਠੱਪ ਰਹੀ ਆਵਾਜਾਈ

ਨਵੀਂ ਦਿੱਲੀ, 18 ਅਕਤੂਬਰ (ਉਪਮਾ ਡਾਗਾ ਪਾਰਥ)-ਕਿਸਾਨਾਂ ਵਲੋਂ ਸੱਦੇ ਰੇਲ ਰੋਕੋ ਅੰਦੋਲਨ ਦਾ ਸਭ ਤੋਂ ਵੱਧ ਅਸਰ ਅੰਦੋਲਨ ਦਾ ਗੜ੍ਹ ਰਹੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਨਜ਼ਰ ਆਇਆ। ਕਿਸਾਨਾਂ ਵਲੋਂ ਸੱਦੇ 6 ਘੰਟੇ ਦੇ ਬੰਦ ਦਾ ਅਸਰ ਸਵੇਰ ਤੋਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ, ਜਦੋਂ ਕਿਸਾਨ ਮਿੱਥੇ ਸਮੇਂ ਭਾਵ 10 ਵਜੇ ਤੋਂ ਵੀ ਪਹਿਲਾਂ ਰੇਲਵੇ ਪਟੜੀਆਂ 'ਤੇ ਜਾ ਕੇ ਬੈਠ ਗਏ। ਰੇਲਵੇ ਪਟੜੀਆਂ ਜਾਮ ਹੋਣ ਕਾਰਨ ਇਨ੍ਹਾਂ ਤਿੰਨੋਂ ਸੂਬਿਆਂ 'ਚ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਕਈ ਥਾਵਾਂ 'ਤੇ ਪ੍ਰਭਾਵਿਤ ਮੁਸਾਫ਼ਰ ਬੱਸਾਂ ਰਾਹੀਂ ਸਫ਼ਰ ਪੂਰਾ ਕਰਦੇ ਨਜ਼ਰ ਆਏ। ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਲਖੀਮਪੁਰ ਖੀਰੀ ਮਾਮਲੇ 'ਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਕੀਤੀ। ਕਿਸਾਨਾਂ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਪੁਲਿਸ ਅਤੇ ਸੂਬਾ ਪ੍ਰਸ਼ਾਸਨ ਵੀ ਪੱਬਾਂ ਭਾਰ ਨਜ਼ਰ ਆਇਆ। ਉੱਤਰ ਪ੍ਰਦੇਸ਼ 'ਚ ਕਈ ਥਾਵਾਂ 'ਤੇ ਕਿਸਾਨ ਆਗੂਆਂ ਨੂੰ ਐਤਵਾਰ ਦੇਰ ਰਾਤ ਅਤੇ ਸੋਮਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ 'ਤੇ ਹੀ ਨਜ਼ਰਬੰਦ ਕਰ ਲਿਆ ਗਿਆ। ਜਦਕਿ ਲਖਨਊ ਪੁਲਿਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਰੇਲ ਅੰਦੋਲਨ 'ਚ ਹਿੱਸਾ ਲੈਂਦਿਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰੇਗਾ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਇਹ ਵੀ ਕਿਹਾ ਕਿ ਲਖਨਊ 'ਚ ਧਾਰਾ-144 ਲਾਗੂ ਹੈ ਅਤੇ ਹਾਲਾਤ ਵਿਗੜਨ 'ਤੇ ਐੱਨ.ਐੱਸ.ਏ. ਤਹਿਤ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ ਖੇਤਰਾਂ 'ਚ ਰਿਹਾ ਸਭ ਤੋਂ ਵੱਧ ਪ੍ਰਭਾਵ
ਕਿਸਾਨ ਅੰਦੋਲਨ ਦਾ ਸਭ ਤੋਂ ਵੱਧ ਪ੍ਰਭਾਵ ਦਿੱਲੀ ਤੋਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਅੰਬਾਲਾ, ਬਠਿੰਡਾ, ਰੋਹਤਕ, ਪਾਣੀਪਤ, ਜੰਮੀ, ਮੇਰਠ, ਗਾਜ਼ੀਆਬਾਦ, ਸ਼ਾਮਲੀ, ਸਹਾਰਨਪੁਰ, ਮੁਰਾਦਾਬਾਦ ਸਮੇਤ ਕਈ ਥਾਵਾਂ 'ਤੇ ਨਜ਼ਰ ਆਇਆ ਰੇਲਵੇ ਮੁਤਾਬਿਕ ਪੰਜਾਬ ਅਤੇ ਹਰਿਆਣਾ 'ਚ ਰੇਲ ਰੋਕੋ ਕਾਰਨ ਤਕਰੀਬਨ 50 ਗੱਡੀਆਂ ਪ੍ਰਭਾਵਿਤ ਹੋਈਆਂ ਜਦਕਿ 130 ਥਾਵਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ-ਰੋਹਤਕ ਅਤੇ ਦਿੱਲੀ-ਅੰਬਾਲਾ ਰੂਟ ਦੀਆਂ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ। ਸਭ ਤੋਂ ਵੱਧ ਅਸਰ ਅੰਬਾਲਾ-ਸੋਨੀਪਤ, ਪਾਣੀਪਤ ਤੇ ਜੀਂਦ ਅਤੇ ਬਠਿੰਡਾ ਰੂਟ 'ਤੇ ਪਿਆ ਹੈ। ਜਾਣਕਾਰੀ ਮੁਤਾਬਿਕ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੈਕਸ਼ਨ ਦਾ ਫ਼ਿਰੋਜ਼ਪੁਰ ਸਿਟੀ ਯਾਰਡ ਪ੍ਰਭਾਵਿਤ ਹੋਇਆ। ਫ਼ਿਰੋਜ਼ਪੁਰ-ਲੁਧਿਆਣਾ ਸੈਕਸ਼ਨ ਦੇ ਅਜੀਤਵਾਲ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੈਕਸ਼ਨ ਦੇ ਗੁਰੂ ਹਰਸਹਾਏ ਅਤੇ ਫ਼ਿਰੋਜ਼ਪੁਰ-ਲੁਧਿਆਣਾ ਸੈਕਸ਼ਨ ਦੇ ਚੌਕੀਆਂ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਰੇਲਵੇ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਜਦਕਿ ਬਰੇਲੀ ਤੋਂ ਨਵੀਂ ਦਿੱਲੀ ਤੱਕ ਦੀ ਰੇਲਗੱਡੀ ਰੱਦ ਕਰ ਦਿੱਤੀ ਗਈ।
ਹਾਪੁੜ 'ਚ ਕਿਸਾਨਾਂ ਨੇ ਕੀਤਾ ਹੰਗਾਮਾ
ਕਿਸਾਨਾਂ ਨੇ ਉੱਤਰ ਪ੍ਰਦੇਸ਼ 'ਚ ਮੋਦੀ ਨਗਰ, ਮੁਜ਼ੱਫਰਨਗਰ 'ਚ ਰੇਲ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ। ਹਾਪੁੜ ਦੇ ਗੜ੍ਹ ਮੁਕਤੇਸ਼ਵਰ ਰੇਲਵੇ ਸਟੇਸ਼ਨਾਂ 'ਤੇ ਉਸ ਵੇਲੇ ਹੰਗਾਮੇ ਦੇ ਹਾਲਾਤ ਬਣ ਗਏ ਜਦੋਂ ਕੁਝ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਵਲੋਂ ਇਹ ਬੈਰੀਕੇਡ ਕਿਸਾਨਾਂ ਨੂੰ ਰੋਕਣ ਲਈ ਲਾਏ ਗਏ ਸਨ, ਜਿਸ ਕਾਰਨ ਪੁਲਿਸ ਅਤੇ ਕਿਸਾਨਾਂ ਦਰਮਿਆਨ ਧੱਕਾ-ਮੁੱਕੀ ਹੋਈ। ਬਾਅਦ 'ਚ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਵਲੋਂ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਕੀਤਾ ਗਿਆ। ਮੋਰਚੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਬਿਲਾਸਪੁਰ 'ਚ ਗ਼ਰੀਬ ਰਥ ਐਕਸਪ੍ਰੈੱਸ, ਖੁਰਜਾ ਜੰਕਸ਼ਨ ਤੇ ਗੋਮਤੀ ਐਕਸਪ੍ਰੈਂਸ, ਮਥੁਰਾ ਵਿਖੇ ਯਾਤਰੂ ਰੇਲ ਗੱਡੀ, ਬਰੇਲੀ ਤੋਂ ਪੀਲੀਭੀਤ ਜਾ ਰਹੀ ਰੇਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੁਝ ਸਮੇਂ ਬਾਅਦ ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਉਨ੍ਹਾਂ ਨੇ ਗੱਡੀ ਨੂੰ ਜਾਣ ਦਿੱਤਾ। ਉੱਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਹਕੀਮਪੁਰ, ਅਮਰੋਹਾ ਦੇ ਮੰਡੀ ਧਨੋਰਾ, ਸ਼ਾਮਲੀ ਬਾਗਪਤ, ਸਕੌਤੀ, ਪਰਤਾਪੁਰ, ਚਿੱਤਰਕੂਟ, ਗੌਂਡਾ, ਮਹੋਲਾ ਆਦਿ ਕਈ ਥਾਵਾਂ 'ਤੇ ਕਿਸਾਨਾਂ ਨੇ ਆਵਾਜਾਈ ਪ੍ਰਭਾਵਿਤ ਕੀਤੀ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਉੱਤਰ ਪ੍ਰਦੇਸ਼ 'ਚ ਥਾਂ-ਥਾਂ 'ਤੇ ਭਾਰੀ ਤਦਾਦ 'ਚ ਪੁਲਿਸ ਦੀ ਤਾਇਨਾਤੀ ਕੀਤੀ ਗਈ।
ਹਰਿਆਣਾ 'ਚ ਵੀ ਕਿਸਾਨਾਂ ਨੇ ਜਾਮ ਕੀਤੀਆਂ ਪਟੜੀਆਂ
ਹਰਿਆਣਾ 'ਚ ਵੀ ਰੇਲ ਰੋਕੋ ਕਾਰਨ ਥਾਂ-ਥਾਂ 'ਤੇ ਆਵਾਜਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈ। ਕਿਸਨਾਂ ਨੇ ਰੇਵਾੜੀ ਰੇਲਵੇ ਸਟੇਸ਼ਨ 'ਤੇ ਪਟੜੀਆਂ 'ਤੇ ਬੈਠ ਕੇ ਰੇਵਾੜੀ-ਦਿੱਲੀ ਰੇਲ ਗੱਡੀ ਰੋਕ ਦਿੱਤੀ। ਰੋਹਤਕ 'ਚ ਵੀ 5 ਥਾਵਾਂ 'ਤੇ ਕਿਸਾਨ ਪਟੜੀਆਂ 'ਤੇ ਬੈਠੇ ਨਜ਼ਰ ਆਏ ਹਾਲਾਂਕਿ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਕਈ ਥਾਵਾਂ 'ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
62 ਤੋਂ ਵੱਧ ਥਾਵਾਂ 'ਤੇ ਰੋਕੀਆਂ ਰੇਲਾਂ
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ ਭਰ 'ਚ 62 ਤੋਂ ਵੱਧ ਥਾਵਾਂ 'ਤੇ ਰੇਲਾਂ ਰੋਕੀਆਂ ਗਈਆਂ। ਸਵੇਰੇ ਦਸ ਵਜੇ ਰੇਲਵੇ ਲਾਈਨਾਂ 'ਤੇ ਹਜ਼ਾਰਾਂ ਕਿਸਾਨਾਂ ਨੇ ਧਰਨੇ ਲਾਏ ਜੋ ਸ਼ਾਮ ਚਾਰ ਵਜੇ ਤੱਕ ਜਾਰੀ ਰਹੇ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਪੰਜਾਬ ਦੇ 16 ਜ਼ਿਲ੍ਹਿਆਂ ਵਿਚ 26 ਥਾਵਾਂ 'ਤੇ 10 ਵਜੇ ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਭਾਰੀ ਗਿਣਤੀ 'ਚ ਔਰਤਾਂ ਅਤੇ ਨੌਜਵਾਨਾਂ ਸਮੇਤ ਸਾਰੀਆਂ ਥਾਵਾਂ 'ਤੇ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਹਮਾਇਤ ਵਜੋਂ ਮੁਲਾਜ਼ਮ, ਠੇਕਾ ਕਾਮੇ ਤੇ ਹੋਰ ਕਿਰਤੀ ਲੋਕਾਂ ਨੇ ਵੀ ਸੰਕੇਤਕ ਸ਼ਮੂਲੀਅਤ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵੀ ਪੰਜਾਬ ਦੇ 12 ਜ਼ਿਲ੍ਹਿਆਂ ਵਿਚ 20 ਥਾਵਾਂ 'ਤੇ ਰੇਲ ਮਾਰਗ ਜਾਮ ਕੀਤੇ ਗਏ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਜਲੰਧਰ, ਮੁਕਤਸਰ, ਫ਼ਰੀਦਕੋਟ, ਮੁਹਾਲੀ ਆਦਿ ਜ਼ਿਲ੍ਹਿਆਂ ਵਿਚ ਵੱਡੇ ਇਕੱਠਾਂ ਨੂੰ ਸੰਬੋਧਨ ਕੀਤਾ।
ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਪ੍ਰਭਾਵਿਤ
ਅੰਮ੍ਰਿਤਸਰ, (ਗਗਨਦੀਪ ਸ਼ਰਮਾ)-ਕਿਸਾਨਾਂ ਦੇ ਰੇਲ ਰੋਕੂ ਅੰਦੋਲਨ ਕਰਕੇ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਿਹਾ। ਇਸ ਦੇ ਚੱਲਦਿਆਂ ਗੱਡੀ ਨੰਬਰ 04650 ਅੰਮ੍ਰਿਤਸਰ-ਜੈਨਗਰ (ਫਲਾਇੰਗ ਮੇਲ) ਆਪਣੇ ਨਿਰਧਾਰਤ ਸਮੇਂ 13.05 ਦੀ ਬਜਾਏ 16.50 ਵਜੇ, ਹਫ਼ਤਾਵਾਰੀ ਚੱਲਣ ਵਾਲੀ 04692 ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਸਪੈਸ਼ਲ 14.30 ਵਜੇ ਦੀ ਬਜਾਏ 17.15 ਵਜੇ ਅਤੇ 00468 ਪਾਰਸਲ ਸਪੈਸ਼ਲ 16.00 ਵਜੇ ਦੀ ਬਜਾਏ 17.05 ਵਜੇ ਰਵਾਨਾ ਹੋਈ।
ਯਾਤਰੀ ਹੋਏ ਖ਼ੱਜਲ ਖ਼ੁਆਰ
ਕਈ ਥਾਵਾਂ 'ਤੇ ਯਾਤਰੀ ਕਾਫੀ ਖੱਜਲ ਖੁਆਰ ਹੋਏ। ਪੰਜਾਬ 'ਚ ਸਭ ਤੋਂ ਭੀੜ ਭੜੱਕੇ ਵਾਲੇ ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਜੋਧਪੁਰ ਜਾਣ ਵਾਲੇ ਇਕ ਯਾਤਰੀ ਨੇ ਕਿਹਾ ਕਿ ਮੈਨੂੰ ਇਥੇ ਆ ਕੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਪਤਾ ਲੱਗਾ। ਉਸ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸਿਆਸੀ ਆਗੂਆਂ ਦੀਆਂ ਰਿਹਾਇਸ਼ਾਂ ਨੂੰ ਘੇਰਨ। ਉਨ੍ਹਾਂ ਨੂੰ ਜਨਤਾ ਬਾਰੇ ਸੋਚਣਾ ਚਾਹੀਦਾ ਹੈ। ਲੁਧਿਆਣਾ ਸਟੇਸ਼ਨ 'ਤੇ ਹੀ ਇਕ ਵਿਅਕਤੀ ਆਪਣੇ ਪਰਿਵਾਰ ਨਾਲ ਯੂ.ਪੀ. ਦੇ ਗੌਂਡਾ ਜਾਣ ਲਈ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਕਿਸੇ ਰਿਸ਼ਤੇਦਾਰ ਦੀ ਯੂ.ਪੀ. 'ਚ ਮੌਤ ਹੋ ਗਈ ਹੈ ਅਤੇ ਉਸ ਨੇ ਉਥੇ ਜ਼ਰੂਰੀ ਪਹੁੰਚਣਾ ਸੀ। ਪਟਿਆਲਾ ਰੇਲਵੇ ਸਟੇਸ਼ਨ 'ਤੇ ਦਿਨੇਸ਼ ਜੋਸ਼ੀ ਨਾਂਅ ਦਾ ਇਕ ਵਿਅਕਤੀ ਆਪਣੇ ਬੱਚੇ ਲਈ ਦੁੱਧ ਅਤੇ ਗਰਮ ਪਾਣੀ ਦੀ ਭਾਲ ਕਰ ਰਿਹਾ ਸੀ ਕਿਉਂਕਿ ਜਿਸ ਗੱਡੀ 'ਚ ਉਹ ਸਫਰ ਕਰ ਰਹੇ ਸਨ ਉਹ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਰੋਕੀ ਗਈ ਸੀ।

ਦੇਸ਼ ਭਰ 'ਚ ਮਿਲਿਆ ਜੁਲਿਆ ਹੁੰਗਾਰਾ

ਨਵੀਂ ਦਿੱਲੀ, 18 ਅਕਤੂਬਰ (ਉਪਮਾ ਡਾਗਾ ਪਾਰਥ)-ਲਖਮੀਪੁਰ ਖੀਰੀ 'ਚ ਹਿੰਸਾ ਦੇ ਰੋਸ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੇ ਗਏ ਸਮਾਂਬੱਧ ਰੇਲ ਰੋਕੋ ਪ੍ਰੋਗਰਾਮ ਦਾ ਰਲਿਆ-ਮਿਲਿਆ ਅਸਰ ਰਿਹਾ। ਰੇਲ ਰੋਕੋ ਦਾ ਵਧੇਰੇ ਪ੍ਰਭਾਵ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਵੇਖਣ ਨੂੰ ਮਿਲਿਆ ਜਦਕਿ ਰਾਜਸਥਾਨ, ਬਿਹਾਰ, ਓਡੀਸ਼ਾ, ਉੱਤਰਾਖੰਡ, ਪੱਛਮੀ ਬੰੰਗਾਲ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼ ਤੇ ਕਰਨਾਟਕ ਆਦਿ ਕਈ ਰਾਜਾਂ 'ਚ ਵੀ ਰੇਲ ਰੋਕੋ ਕਾਰਨ ਆਵਾਜਾਈ ਕੁਝ ਹੱਦ ਤੱਕ ਪ੍ਰਭਾਵਿਤ ਹੋਈ। ਪੁਲਿਸ ਵਲੋਂ ਚੁੱਕੇ ਇਹਤਿਆਤੀ ਕਦਮਾਂ ਕਾਰਨ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ। ਜਦਕਿ ਉੱਤਰ ਪ੍ਰਦੇਸ਼ 'ਚ ਕਈ ਥਾਵਾਂ 'ਤੇ ਧਾਰਾ-144 ਵੀ ਲਾਈ ਗਈ। ਕਿਸਾਨਾਂ ਵਲੋਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਰੇਲ ਰੋਕੋ ਪ੍ਰਦਰਸ਼ਨ ਤਹਿਤ ਦੇਸ਼ ਭਰ 'ਚ ਤਕਰਬੀਨ 293 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਰੇਲਵੇ ਵਲੋਂ ਜਾਰੀ ਜਾਣਕਾਰੀ ਮੁਤਾਬਿਕ ਕੁੱਲ 184 ਥਾਵਾਂ 'ਤੇ ਕਿਸਾਨਾਂ ਵਲੋਂ ਰੇਲਵੇ ਪਟੜੀਆਂ ਦੇ ਕੋਲ ਅੰਦੋਲਨ ਕੀਤਾ ਗਿਆ। 118 ਰੇਲ ਗੱਡੀਆਂ ਨੂੰ ਨਿਸਚਿਤ ਥਾਂ ਤੋਂ ਪਹਿਲਾਂ ਰੋਕਿਆ ਗਿਆ ਜਦਕਿ 43 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਅਤੇ ਇਕ ਦਾ ਰੂਟ ਬਦਲਿਆ ਗਿਆ। ਹਾਸਲ ਜਾਣਕਾਰੀ ਮੁਤਾਬਿਕ 7 ਜ਼ੋਨਾਂ 'ਚ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ 'ਚੋਂ ਉੱਤਰੀ ਜ਼ੋਨ ਦੀਆਂ 157 ਉੱਤਰ-ਪੱਛਮੀ ਜ਼ੋਨ ਦੀਆਂ 16, ਉੱਤਰ-ਪੂਰਬੀ ਜ਼ੋਨ ਦੀਆਂ 3, ਪੂਰਬੀ ਜ਼ੋਨ 1, ਪੱਛਮੀ ਕੇਂਦਰੀ ਜ਼ੋਨ 2 ਅਤੇ ਉੱਤਰ-ਪੂਰਬੀ ਫ਼ਰੰਟੀਅਰ ਜ਼ੋਨ ਦੀਆਂ 2 ਥਾਵਾਂ ਸ਼ਾਮਿਲ ਸਨ। ਰੇਲ ਰੋਕੋ ਪ੍ਰੋਗਰਾਮ ਦੇ ਮੱਦੇਨਜ਼ਰ ਪੁਲਿਸ ਵਲੋਂ ਵੀ ਸੁਰੱਖਿਆ ਦਾ ਪੁਖਤਾ ਬੰਦੋਬਸਤ ਕੀਤਾ ਗਿਆ ਸੀ। ਡੀ.ਸੀ.ਪੀ ਰੇਲਵੇ ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਰੇਲਵੇ ਪੁਲਿਸ ਰੇਲਵੇ ਸਟੇਸ਼ਨਾਂ 'ਤੇ ਗਸ਼ਤ ਕਰਦੀ ਰਹੀ।
ਸ਼ਾਂਤ ਰਿਹਾ ਪ੍ਰਦਰਸ਼ਨ
ਕਿਸਾਨਾਂ ਵਲੋਂ 6 ਘੰਟੇ ਦੇ ਰੇਲ ਰੋਕੋ ਪ੍ਰੋਗਰਾਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਿੰਸਕ ਜਾਂ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਸੰਯੁਕਤ ਕਿਸਾਨ ਮੋਰਚੇ ਅਤੇ ਰੇਲਵੇ ਵਲੋਂ ਹਾਸਲ ਜਾਣਕਾਰੀ ਮੁਤਾਬਿਕ ਕਿਸੇ ਵੀ ਥਾਂ ਤੋਂ ਕਿਸੇ ਕਿਸਮ ਦੀ ਭੰਨਤੋੜ ਜਾਂ ਹਿੰਸਕ ਘਟਨਾ ਦੀ ਕੋਈ ਖ਼ਬਰ ਨਹੀਂ ਮਿਲੀ। ਹਾਲਾਂਕਿ ਪੱਛਮੀ ਉੱਤਰ ਪ੍ਰਦੇਸ਼ ਦੇ ਹਾਪੁੜ ਰੇਲਵੇ ਸਟੇਸ਼ਨ 'ਚ ਕੁਝ ਕਿਸਾਨਾਂ ਵਲੋਂ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਲੋਂ ਉਨ੍ਹਾਂ ਨੂੰ ਇਹਤਿਆਤ ਵਜੋਂ ਕੁਝ ਸਮੇਂ ਲਈ ਹਿਰਾਸਤ 'ਚ ਲੈ ਲਿਆ ਗਿਆ। ਮੱਧ ਪ੍ਰਦੇਸ਼ ਦੇ ਗੁਨਾ, ਗਵਾਲੀਅਰ, ਰੀਵਾ, ਬਾਮਨੀਆ ਅਤੇ ਹੋਰ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੇਲੰਗਾਨਾ ਦੇ ਕਾਚੇਗੁੜਾ 'ਚ ਵੀ ਪ੍ਰਦਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਕੋਲਾ ਲਿਜਾ ਰਹੀਆਂ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ
ਰੇਲ ਰੋਕੋ ਅੰਦੋਲਨ ਦੇ ਕਾਰਨ ਕਈ ਮੁਸਾਫ਼ਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਰੇਲਵੇ ਸਟੇਸ਼ਨ 'ਤੇ ਕਈ ਮੁਸਾਫ਼ਰ ਸਟੇਸ਼ਨ 'ਤੇ ਹੀ ਕੁਝ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਵਾਪਸ ਪਰਤਦੇ ਨਜ਼ਰ ਆਏ। ਜਾਣਕਾਰੀ ਮੁਤਾਬਿਕ ਪਾਵਰ ਪਲਾਟਾਂ ਨੂੰ ਕੋਲਾ ਲੈ ਕੇ ਜਾਣ ਵਾਲੀਆਂ ਤਕਰੀਬਨ 75 ਮਾਲ ਗੱਡੀਆਂ ਵੱਖ-ਵੱਖ ਥਾਵਾਂ 'ਤੇ ਫਸੀਆਂ ਰਹੀਆਂ।
ਕਈ ਕਿਸਾਨ ਆਗੂ ਕੀਤੇ ਨਜ਼ਰਬੰਦ
ਰੇਲ ਰੋਕੋ ਅੰਦੋਲਨ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਪੁਲਿਸ ਐਤਵਾਰ ਦੇਰ ਰਾਤ ਨੂੰ ਐਕਸ਼ਨ ਮੋਡ 'ਚ ਨਜ਼ਰ ਆਈ। ਜੀ.ਆਰ.ਪੀ. ਦੇ ਜਵਾਨਾਂ ਨੇ ਐਤਵਾਰ ਦੇਰ ਰਾਤ ਆਗਰਾ ਦੇ ਕਿਸਾਨ ਆਗੂ ਚੌਧਰੀ ਰਾਮਵੀਰ ਸਿੰਘ, ਸੌਰਭ ਚੌਧਰੀ, ਸਤਯਵੀਰ ਚੌਧਰੀ ਅਤੇ ਧਰਮਵੀਰ ਚੌਧਰੀ ਨੂੰ ਉਨ੍ਹਾਂ ਦੀ ਰਿਹਾਇਸ਼ 'ਚ ਹੀ ਨਜ਼ਰਬੰਦ ਕਰ ਲਿਆ ਗਿਆ। ਸੋਮਵਾਰ ਸਵੇਰੇ ਇਕ ਹੋਰ ਕਿਸਾਨ ਆਗੂ ਰਾਜਨੀਤੀ ਯਾਦਵ ਨੂੰ ਉਸ ਵੇਲੇ ਪੁਲਿਸ ਨੇ ਨਜ਼ਰਬੰਦ ਕਰ ਲਿਆ ਗਿਆ ਜਦੋਂ ਉਹ ਹਾਲੇ ਘਰੋਂ ਨਿਕਲਣ ਦੀ ਤਿਆਰੀ 'ਚ ਸੀ।
ਕਿਸਾਨਾਂ ਨੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ ਵੇਅ ਕੀਤਾ ਜਾਮ
ਰੇਲ ਰੋਕੋ ਅੰਦੋਲਨ ਦੇ ਸਮਰਥਨ 'ਚ ਕਿਸਾਨਾਂ ਵਲੋਂ ਨੋਇਡਾ-ਗ੍ਰੇਟਰ ਨੋਇਡਾ ਵਲੋਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ ਵੇਅ ਵੀ ਜਾਮ ਕੀਤਾ ਗਿਆ, ਜਿਸ ਕਾਰਨ ਨੋਇਡਾ ਵੱਲ ਜਾਣ ਵਾਲੀ ਸੜਕ 'ਤੇ ਲੰਮਾ ਜਾਮ ਲੱਗ ਗਿਆ। ਰਾਜਧਾਨੀ ਦਿੱਲੀ 'ਚ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਥਾਂ-ਥਾਂ 'ਤੇ ਪੁਲਿਸ ਵਲੋਂ ਚੈਕਿੰਗ ਵੀ ਕੀਤੀ ਜਾ ਰਹੀ ਸੀ।
ਰਾਜਪਾਲ ਮਲਿਕ ਵਲੋਂ ਕਿਸਾਨਾਂ ਦੀ ਐਮ. ਐਸ. ਪੀ. ਦੀ ਮੰਗ 'ਤੇ ਵਿਚੋਲਗੀ ਦੀ ਪੇਸ਼ਕਸ਼
ਜੈਪੁਰ, 18 ਅਕਤੂਬਰ (ਏਜੰਸੀ)-ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਮੰਤਰੀ (ਮਿਸ਼ਰਾ) ਨੂੰ ਲਖੀਮਪੁਰ ਖੀਰੀ ਘਟਨਾ ਦੇ ਤੁਰੰਤ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਸੀ ਅਤੇ ਉਹ ਕਿਸੇ ਵੀ ਤਰ੍ਹਾਂ ਇਸ ਅਹੁਦੇ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੁੜ ਸੱਤਾ 'ਚ ਨਹੀਂ ਪਰਤ ਸਕੇਗੀ ਜੇਕਰ ਸਰਕਾਰ ਨੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਗੱਲ ਨਾ ਸੁਣੀ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਕਾਨੂੰਨੀ ਗਾਰੰਟੀ ਦੇਣ ਲਈ ਸਹਿਮਤ ਹੈ ਤਾਂ ਉਹ ਵਿਚੋਲਗੀ ਕਰਨ ਲਈ ਤਿਆਰ ਹਨ। ਰਾਜਪਾਲ ਮਲਿਕ ਨੇ ਝੁਨਝੁਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖੀਮਪੁਰ ਖੀਰੀ ਦੀ ਘਟਨਾ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੰਦਿਆਂ ਕਿਹਾ ਕਿ ਮੰਤਰੀ ਨੂੰ ਘਟਨਾ ਵਾਪਰਨ ਬਾਅਦ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਸੀ।

ਬੰਗਲਾਦੇਸ਼ 'ਚ ਭੀੜ ਨੇ 20 ਹਿੰਦੂਆਂ ਦੇ ਘਰਾਂ ਨੂੰ ਲਗਾਈ ਅੱਗ

ਢਾਕਾ, 18 ਅਕਤੂਬਰ (ਏਜੰਸੀ)- ਮੀਡੀਆ ਰਿਪੋਰਟਾਂ 'ਚ ਅਨੁਸਾਰ ਪਿਛਲੇ ਹਫ਼ਤੇ ਦੁਰਗਾ ਪੂਜਾ ਦੇ ਜਸ਼ਨਾਂ ਦੌਰਾਨ ਮੰਦਰਾਂ 'ਚ ਭੰਨਤੋੜ ਦੀਆਂ ਘਟਨਾਵਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦਰਮਿਆਨ ਇਸ਼ਨਿੰਦੇ ਸੋਸ਼ਲ ਮੀਡੀਆ 'ਚ ਇਕ ਪੋਸਟ ਨੂੰ ਲੈ ਕੇ ਹਮਲਾਵਰਾਂ ਦੇ ਇਕ ਸਮੂਹ ਨੇ 66 ਘਰਾਂ 'ਚ ਭੰਨਤੋੜ ਕੀਤੀ, ਜਦਕਿ ਹਿੰਦੂਆਂ ਦੇ ਘੱਟੋ-ਘੱਟ 20 ਘਰਾਂ ਨੂੰ ਅੱਗ ਲਗਾ ਦਿੱਤੀ। ਬੀ.ਡੀ.ਨਿਊਜ਼ ਦੀ ਰਿਪੋਰਟ ਅਨੁਸਾਰ ਪੀਰਗੰਜ ਉਪ ਜ਼ਿਲ੍ਹੇ ਤੋਂ 255 ਕਿਲੋਮੀਟਰ ਦੂਰ ਇੱਥੇ ਰੰਗਪੁਰ ਦੇ ਇਕ ਪਿੰਡ 'ਚ ਐਤਵਾਰ ਦੇਰ ਰਾਤ ਅੱਗ ਲਗਾਉਣ ਦੀ ਘਟਨਾ ਵਾਪਰੀ। ਹਾਲਾਂਕਿ ਮੌਤ ਦੀ ਕੋਈ ਖ਼ਬਰ ਨਹੀਂ, ਪਰ 66 ਘਰ ਨੁਕਸਾਨੇ ਗਏ ਹਨ ਅਤੇ 20 ਘਰਾਂ ਨੂੰ ਅੱਗ ਲਗਾ ਸਾੜ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਕਮਰੂਜ਼ਮਾਨ ਨੇ ਕਿਹਾ ਕਿ ਇਕ ਨੌਜਵਾਨ ਹਿੰਦੂ ਦੁਆਰਾ ਇਕ ਫੇਸਬੁੱਕ ਪੋਸਟ ਰਾਹੀਂ ਪਿੰਡ 'ਚ 'ਧਰਮ ਦਾ ਅਪਮਾਨ' ਦੀ ਘਟਨਾ ਦੀ ਅਫਵਾਹ 'ਤੇ ਤਣਾਅ ਵਧਣ ਕਾਰਨ ਪੁਲਿਸ ਮਛੇਰਿਆਂ ਦੇ ਗੁਆਂਢ 'ਚ ਪਹੁੰਚੀ। ਰਿਪੋਰਟ ਅਨੁਸਾਰ ਜਿਵੇਂ ਹੀ ਪੁਲਿਸ ਕਰਮੀ ਉਕਤ ਵਿਅਕਤੀ ਦੇ ਘਰ ਸੁਰੱਖਿਆ ਤਹਿਤ ਖੜ੍ਹਾ ਸੀ ਤਾਂ ਹਮਲਾਵਰਾਂ ਨੇ ਨੇੜਲੇ ਘਰਾਂ ਨੂੰ ਅੱਗ ਲਗਾ ਦਿੱਤੀ। ਅੱਗ ਬੁਝਾਊ ਕੰਟਰੋਲ ਰੂਮ ਨੇ ਕਿਹਾ ਕਿ ਮਾਝੀਪਾਰਾ ਦੇ ਪੀਰਗੰਜ 'ਚ ਮੌਕੇ ਦੇ ਦ੍ਰਿਸ਼ ਮੁਤਾਬਿਕ 20 ਰਿਹਾਇਸ਼ੀ ਘਰਾਂ ਨੂੰ ਅੱਗ ਲੱਗੀ ਦੇਖੀ ਗਈ। ਹਿੰਸਾ 'ਚ 40 ਲੋਕ ਜ਼ਖਮੀ ਹੋ ਚੁੱਕੇ ਹਨ ਅਤੇ ਐਤਵਾਰ ਰਾਤ ਦੀ ਘਟਨਾ ਲਈ 2 ਵੱਖ-ਵੱਖ ਕੇਸਾਂ 'ਚ 400 ਅਣਪਛਾਤੇ ਲੋਕਾਂ ਖ਼ਿਲਾਫ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 52 ਸ਼ੱਕੀਆਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ।

ਚੰਨੀ-ਸਿੱਧੂ ਦਰਮਿਆਨ ਰੇੜਕਾ ਜਾਰੀ

ਰਾਤ 5 ਘੰਟੇ ਤੇ ਅੱਜ 8 ਘੰਟੇ ਹੋਈਆਂ ਮੀਟਿੰਗਾਂ

ਚੰਡੀਗੜ੍ਹ, 18 ਅਕਤੂਬਰ (ਹਰਕਵਲਜੀਤ ਸਿੰਘ)-ਕਾਂਗਰਸ ਪਾਰਟੀ ਅੰਦਰਲਾ ਕਾਟੋ-ਕਲੇਸ਼ ਖ਼ਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਉਠਾਏ ਗਏ ਮੁੱਦਿਆਂ ਦਾ ਸਰਕਾਰੀ ਪੱਧਰ 'ਤੇ ਕੋਈ ਹੱਲ ਨਾ ਹੋਣ ਕਾਰਨ ਸ. ਸਿੱਧੂ ਵਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨਗੀ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਲੈ ਕੇ ਰੇੜਕਾ ਜਾਰੀ ਹੈ। ਕੱਲ੍ਹ ਰਾਤ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿਖੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ਵਲੋਂ ਸ੍ਰੀ ਹਰੀਸ਼ ਚੌਧਰੀ ਤੇ ਕ੍ਰਿਸ਼ਨਾ ਅੱਲ੍ਹਾਵਰ ਤੇ ਕੈਬਨਿਟ ਮੰਤਰੀ ਸ. ਪਰਗਟ ਸਿੰਘ ਦੀ ਹਾਜ਼ਰੀ 'ਚ ਜੋ ਮੀਟਿੰਗ 5 ਘੰਟੇ ਚੱਲੀ ਅਤੇ ਰਾਤ ਸਵਾ ਇਕ ਵਜੇ ਖ਼ਤਮ ਹੋਈ, ਵੀ ਬੇਸਿੱਟਾ ਰਹੀ। ਇਸ ਮੀਟਿੰਗ 'ਚ ਸਿੱਧੂ ਵਲੋਂ ਸੋਨੀਆ ਗਾਂਧੀ ਨੂੰ ਲਿਖੇ ਗਏ ਪੱਤਰ, ਜਿਸ ਦੀ ਕਾਪੀ ਉਨ੍ਹਾਂ ਵਲੋਂ ਸ੍ਰੀ ਰਾਹੁਲ ਗਾਂਧੀ ਨਾਲ ਬੀਤੇ ਦਿਨੀਂ ਦਿੱਲੀ ਵਿਖੇ ਮੀਟਿੰਗ ਦੌਰਾਨ ਉਨ੍ਹਾਂ ਨੂੰ ਸੌਂਪੀ ਗਈ ਸੀ, ਵਿਚ ਦਰਜ 13 ਨੁਕਤਿਆਂ 'ਤੇ ਮੁੱਖ ਤੌਰ 'ਤੇ ਵਿਚਾਰ-ਵਟਾਂਦਰਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਜਨਰਲ ਦੀ ਨਿਯੁਕਤੀ ਸਮੇਤ ਕੁਝ ਮੁੱਦਿਆਂ 'ਤੇ ਮੁੱਖ ਮੰਤਰੀ ਚੰਨੀ ਤੇ ਨਵਜੋਤ ਦਰਮਿਆਨ ਤੂੰ-ਤੂੰ, ਮੈਂ-ਮੈਂ ਵੀ ਹੋਈ ਅਤੇ ਮਾਹੌਲ ਕਾਫ਼ੀ ਗਰਮਾ ਗਿਆ, ਕਿਉਂਕਿ ਨਵਜੋਤ ਕਿਸੇ ਕੀਮਤ 'ਤੇ ਵੀ ਉਕਤ ਨਿਯੁਕਤੀ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸਨ। ਕੱਲ੍ਹ ਰਾਤ ਤਲਖ਼ੀ ਤੇ ਟਕਰਾਅ 'ਚ ਖ਼ਤਮ ਹੋਈ ਇਸ ਮੀਟਿੰਗ ਤੋਂ ਬਾਅਦ ਅੱਜ ਸ੍ਰੀ ਹਰੀਸ਼ ਚੌਧਰੀ ਤੇ ਕ੍ਰਿਸ਼ਨਾ ਅੱਲ੍ਹਾਵਰ ਵਲੋਂ ਦੁਬਾਰਾ ਨਵਜੋਤ ਸਿੰਘ ਸਿੱਧੂ ਨਾਲ ਪੰਜਾਬ ਭਵਨ ਵਿਖੇ ਬੈਠਕ ਕੀਤੀ ਗਈ, ਜੋ 8 ਘੰਟੇ ਤੱਕ ਚੱਲੀ ਪਰ ਇਸ ਮੀਟਿੰਗ 'ਚੋਂ ਵੀ ਮਸਲੇ ਨਾਲ ਨਜਿੱਠਣ ਸੰਬੰਧੀ ਕੋਈ ਖ਼ਬਰ ਬਾਹਰ ਨਹੀਂ ਆਈ। ਹਾਲਾਂਕਿ ਪਹਿਲਾਂ ਚਰਚਾ ਸੀ ਕਿ ਇਸ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਨਵਜੋਤ ਤੇ ਚੰਨੀ 'ਚ ਰਾਤ ਦੁਬਾਰਾ ਮੀਟਿੰਗ ਹੋਵੇਗੀ ਪਰ ਇਹ ਮੀਟਿੰਗ ਵੀ ਨਹੀਂ ਹੋ ਸਕੀ ਅਤੇ ਨਵਜੋਤ ਪਹਿਲੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪਟਿਆਲਾ ਵਾਪਸ ਚਲੇ ਗਏ।
'ਅਜੀਤ' ਨਾਲ ਗੱਲਬਾਤ ਕਰਦਿਆਂ ਰਾਜ ਦੇ ਦੋ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪਾਰਟੀ 'ਚ ਜੋ ਕੁਝ ਵੀ ਵਾਪਰ ਰਿਹਾ ਹੈ ਇਹ ਅਤਿ ਅਫ਼ਸੋਸਨਾਕ ਹੈ ਅਤੇ ਪਾਰਟੀ ਲਈ ਬਹੁਤ ਮਾੜੀ ਗੱਲ ਵੀ ਹੈ। ਹਾਈਕਮਾਨ ਉਨ੍ਹਾਂ ਵਿਅਕਤੀਆਂ ਰਾਹੀਂ ਪੰਜਾਬ ਦੇ ਮਸਲੇ ਦਾ ਹੱਲ ਕਰਾਉਣਾ ਚਾਹ ਰਹੀ ਹੈ, ਜਿਨ੍ਹਾਂ ਨੂੰ ਪੰਜਾਬੀ ਸੋਚ ਦਾ ਊੜਾ-ਐੜਾ ਵੀ ਨਹੀਂ ਪਤਾ। ਕਾਂਗਰਸ ਹਲਕਿਆਂ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਰਕਾਰ ਵਲੋਂ ਨਵਜੋਤ ਵਲੋਂ ਉਠਾਏ ਗਏ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਹੈ, ਕਿਉਂਕਿ ਮੁੱਦਿਆਂ ਨਾਲ ਪੰਜਾਬੀਆਂ ਦੇ ਜਜ਼ਬਾਤ ਵੀ ਜੁੜੇ ਹੋਏ ਹਨ। ਜਦੋਂਕਿ ਸਰਕਾਰ 'ਚ ਇਕ ਸੋਚ ਇਹ ਵੀ ਹੈ ਕਿ ਨਵਜੋਤ ਨੂੰ ਇਕ ਵਾਰ ਉਸ ਦਾ ਸਥਾਨ ਵਿਖਾ ਦਿੱਤਾ ਜਾਵੇ ਤਾਂ ਜੋ ਉਹ ਦਬਾਅ ਹੇਠ ਮਸਲੇ ਹੱਲ ਕਰਾਉਣ ਦੇ ਆਪਣੇ ਢੰਗ ਤਰੀਕੇ ਬਦਲਣ। ਪਾਰਟੀ ਹਾਈਕਮਾਨ ਵੀ ਇਸ ਮੌਕੇ ਨਵਜੋਤ ਨਾਲ ਖ਼ੁਸ਼ ਨਜ਼ਰ ਨਹੀਂ ਆ ਰਹੀ ਪਰ ਹਾਈਕਮਾਨ ਕੀ ਇਸ ਕਾਟੋ-ਕਲੇਸ਼ ਦਾ ਅੰਤ ਨਵਜੋਤ ਦੇ ਏਜੰਡੇ ਨੂੰ ਕੁਝ ਹੱਦ ਤੱਕ ਸਵੀਕਾਰ ਕਰਕੇ ਉਸ ਨੂੰ ਨਾਲ ਰੱਖਦਿਆਂ ਕਰੇਗੀ ਜਾਂ ਉਸ ਵਲੋਂ ਦਿੱਤਾ ਗਿਆ ਅਸਤੀਫ਼ਾ ਪ੍ਰਵਾਨ ਹੋਵੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਹੁਣ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਆਪਣੇ ਏਜੰਡੇ 'ਤੇ ਅਮਲ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਰੱਦ ਹੋਣ ਤੋਂ ਬਿਨਾਂ ਆਪਣਾ ਅਸਤੀਫ਼ਾ ਵਾਪਸ ਲੈਣ ਦੇ ਮੂਡ 'ਚ ਨਹੀਂ ਹਨ। ਇਸੇ ਲਈ ਬੀਤੇ ਦਿਨਾਂ ਦੌਰਾਨ ਉਨ੍ਹਾਂ ਵਲੋਂ ਸਪੱਸ਼ਟ ਵੀ ਕੀਤਾ ਗਿਆ ਕਿ ਮੇਰੇ ਏਜੰਡੇ 'ਤੇ ਅਮਲ ਸੰਬੰਧੀ ਦਿੱਤੇ ਗਏ ਭਰੋਸਿਆਂ ਦੇ ਪੂਰਾ ਹੋਣ ਤੋਂ ਬਾਅਦ ਹੀ ਮੈਂ ਅਸਤੀਫ਼ਾ ਵਾਪਸ ਲਵਾਂਗਾ।

ਉੱਤਰਾਖੰਡ 'ਚ ਭਾਰੀ ਬਾਰਿਸ਼, 5 ਮੌਤਾਂ

ਚਾਰਧਾਮ ਯਾਤਰਾ 'ਤੇ ਅਸਥਾਈ ਰੋਕ

ਦੇਹਰਾਦੂਨ, 18 ਅਕਤੂਬਰ (ਏਜੰਸੀ)-ਉੱਤਰਾਖੰਡ 'ਚ ਲਗਾਤਾਰ ਦੂਜੇ ਦਿਨ ਭਾਰੀ ਬਾਰਿਸ਼ ਦੇ ਚਲਦੇ ਮਲਬੇ ਹੇਠ ਦੱਬ ਕੇ 3 ਨਿਪਾਲੀ ਮਜ਼ਦੂਰਾਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖ਼ਮੀ ਹੋ ਗਏ, ਇਸ ਦੌਰਾਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਚਾਰਧਾਮ ਯਾਤਰਾ 'ਤੇ ਅਸਥਾਈ ਰੋਕ ਲਗਾਉਂਦਿਆ ਸ਼ਰਧਾਲੂਆਂ ਨੂੰ ਮੌਸਮ ਠੀਕ ਹੋਣ ਤੱਕ ਹਿਮਾਲਾ ਸਥਿਤ ਮੰਦਰਾਂ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਪੌੜੀ ਜ਼ਿਲ੍ਹੇ ਦੇ ਡੀ.ਐਮ. ਵਿਜੇ ਕੁਮਾਰ ਨੇ ਦੱਸਿਆ ਕਿ ਲਾਂਸਡਾਊਨ ਵਿਖੇ ਬਣ ਰਹੇ ਇਕ ਹੋਟਲ 'ਚ ਕੰਮ ਕਰਦੇ ਨਿਪਾਲੀ ਮਜ਼ਦੂਰ ਉਪਰਲੇ ਇਲਾਕੇ ਤੋਂ ਮੀਂਹ ਨਾਲ ਰੁੜ੍ਹ ਕੇ ਆਏ ਮਲਬੇ ਹੇਠ ਦੱਬ ਜਾਣ ਨਾਲ ਮਾਰੇ ਗਏ ਹਨ ਅਤੇ ਜ਼ਖ਼ਮੀਆਂ ਨੂੰ ਕੋਟਦਵਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੌਸਮ ਠੀਕ ਹੋਣ ਤੱਕ ਆਪਣੀ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕਣ ਲਈ ਕਿਹਾ ਗਿਆ ਹੈ, ਸ਼ਰਧਾਲੂਆਂ ਦੇ ਵਾਹਨਾਂ ਨੂੰ ਰਿਸ਼ੀਕੇਸ਼ 'ਚ ਚੰਦਰਭਾਗਾ ਪੁਲ, ਤਪੋਬਨ, ਲਛਮਣ ਝੂਲਾ ਤੇ ਮੁਨੀ-ਕੀ-ਰੇਤੀ ਭੱਦਰਕਾਲੀ ਬੈਰੀਅਰਾਂ ਤੋਂ ਅੱਗੇ ਜਾਣ ਦੀ ਇਜ਼ਾਜਤ ਨਹੀਂ ਹੈ।

ਅਮਿਤ ਸ਼ਾਹ ਵਲੋਂ ਦੇਸ਼ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ

ਨਵੀਂ ਦਿੱਲੀ, 18 ਅਕਤੂਬਰ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਉੱਚ ਪੱਧਰੀ ਬੈਠਕ ਦੌਰਾਨ ਦੇਸ਼ 'ਚ ਸੁਰੱਖਿਆ ਵਿਵਸਥਾ ਦੀ ਸਥਿਤੀ 'ਤੇ ਵਿਆਪਕ ਸਮੀਖਿਆ ਕੀਤੀ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਤੇ ਕੁਝ ਹੋਰ ਹਿੱਸਿਆਂ 'ਚ ਨਕਸਲੀਆਂ ਦੀ ਸਮੱਸਿਆ ਨਾਲ ਨਜਿੱਠਣ ਦੇ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਵਲੋਂ 10ਵੀਂ ਤੇ 12ਵੀਂ ਦੀ ਡੇਟਸ਼ੀਟ ਜਾਰੀ

ਨਵੀਂ ਦਿੱਲੀ, 18 ਅਕਤੂਬਰ (ਏਜੰਸੀ)-ਸੀ.ਬੀ.ਐਸ.ਈ. ਨੇ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੀ ਪਹਿਲੀ ਮਿਆਦ (ਟਰਮ) ਦੀ ਪ੍ਰੀਖਿਆ ਲਈ ਸੋਮਵਾਰ ਨੂੰ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਹੈ, ਜਿਸ ਮੁਤਾਬਿਕ 10ਵੀਂ ਦੀ ਪ੍ਰੀਖਿਆ 30 ਨਵੰਬਰ ਤੇ 12ਵੀਂ ਦੀ ਪ੍ਰੀਖਿਆ 1 ਦਸੰਬਰ ਤੋਂ ਸ਼ੁਰੂ ...

ਪੂਰੀ ਖ਼ਬਰ »

ਕੈਪਟਨ ਮੁੜ ਪੁੱਜੇ ਦਿੱਲੀ, ਕਿਸਾਨ ਮੁੱਦਿਆਂ ਦਾ ਹੱਲ ਏਜੰਡੇ 'ਤੇ

ਚੰਡੀਗੜ੍ਹ, 18 ਅਕਤੂਬਰ (ਹਰਕਵਲਜੀਤ ਸਿੰਘ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਮਗਰਲੇ ਕੁਝ ਸਮੇਂ ਤੋਂ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਭਾਰਤ ਸਰਕਾਰ ਦਰਮਿਆਨ ਕਿਸਾਨ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਗੱਲਬਾਤ ਕਰ ਰਹੇ ਹਨ ਸਵੇਰੇ ਦੁਬਾਰਾ ...

ਪੂਰੀ ਖ਼ਬਰ »

ਬੀ.ਐਸ.ਐਫ. ਦਾ ਘੇਰਾ ਵਧਾਏ ਜਾਣ ਦੇ ਮੁੱਦੇ 'ਤੇ ਮੰਤਰੀ ਮੰਡਲ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇਗੀ-ਚੰਨੀ

* ਕਿਹਾ, ਲੋੜ ਪੈਣ 'ਤੇ ਵਿਧਾਨ ਸਭਾ ਇਜਲਾਸ ਜਾਂ ਸਰਬ ਪਾਰਟੀ ਮੀਟਿੰਗ ਵੀ ਸੱਦਾਂਗੇ * ਸੁਖਬੀਰ ਨੂੰ ਭੜਕਾਊ ਬਿਆਨਬਾਜ਼ੀ ਨਾ ਕਰਨ ਦੀ ਦਿੱਤੀ ਨਸੀਹਤ * ਪੰਜਾਬ 'ਚ ਪਹਿਲਾਂ ਆਏ ਅੱਤਵਾਦ ਲਈ ਅਕਾਲੀ ਦਲ ਨੂੰ ਦੱਸਿਆ ਜ਼ਿੰਮੇਵਾਰ

ਚੰਡੀਗੜ੍ਹ, 18 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਬੀ.ਐਸ.ਐਫ. ਦੇ ਅਧਿਕਾਰ ਖ਼ੇਤਰ ਦਾ ਘੇਰਾ ਵਧਾਏ ਜਾਣ ਨੂੰ ਲੈ ਕੇ ਗਰਮਾਏ ਸਿਆਸੀ ਮਾਹੌਲ ਮਗਰੋਂ ਸੂਬਾ ਸਰਕਾਰ ਨੇ ਕੇਂਦਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਇਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ 4 ਹੋਰ ਹਿਰਾਸਤ 'ਚ ਲਏ- ਕੁੱਲ 10 ਗ੍ਰਿਫ਼ਤਾਰੀਆਂ

ਲਖੀਮਪੁਰ ਖੀਰੀ, 18 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ ਪੁਲਿਸ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਸੋਮਵਾਰ ਨੂੰ 4 ਹੋਰ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਸ ਨਾਲ ਹੁਣ ਤੱਕ ਇਸ ਮਾਮਲੇ 'ਚ ਕੁੱਲ 10 ਗ੍ਰਿਫ਼ਤਾਰੀਆਂ ਹੋ ਗਈਆਂ ਹਨ। ਲੰਘੀ 3 ਅਕਤੂਬਰ ਨੂੰ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਕਸ਼ਮੀਰ 'ਚ ਤਾਜ਼ਾ ਹੱਤਿਆਵਾਂ ਦੇ ਚਲਦੇ ਪ੍ਰਵਾਸੀ ਮਜ਼ਦੂਰਾਂ 'ਚ ਖੌਫ਼, ਵਾਦੀ ਛੱਡਣ ਲਈ ਮਜਬੂਰ

ਸ੍ਰੀਨਗਰ, 18 ਅਕਤੂਬਰ (ਮਨਜੀਤ ਸਿੰਘ)- ਕਸ਼ਮੀਰ ਵਾਦੀ 'ਚ ਪ੍ਰਵਾਸੀ ਮਜ਼ਦੂਰਾਂ ਦੀਆਂ ਤਾਜ਼ਾ ਹੱਤਿਆਵਾਂ ਦੇ ਚਲਦੇ ਪ੍ਰਵਾਸੀ ਮਜ਼ਦੂਰਾਂ 'ਚ ਖੌਫ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵਾਦੀ ਛੱਡਣ ਲਈ ਮਜਬੂਰ ਹੋਣ ਪੈ ਰਿਹਾ ਹੈ, ਇਸ ਦੌਰਾਨ ਪ੍ਰਸ਼ਾਸਨ ਵਲੋਂ ਤਾਜ਼ਾ ਤਜਵੀਜ਼ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX