ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਜ਼ੋਨਾ ਵਲੋਂ ਸਮੂਹ ਜਥੇਬੰਦੀਆਂ ਦੇ ਸੱਦੇ 'ਤੇ ਤਰਨ ਤਾਰਨ, ਖਡੂਰ ਸਾਹਿਬ, ਪੱਟੀ, ਗੋਹਲਵੜ 4 ਥਾਵਾਂ 'ਤੇ ਰੇਲਵੇ ਟਰੈਕ ਰੋਕ ਕੇ ਰੇਲਾਂ ਦਾ ਚੱਕਾ ਜਾਮ ਕੀਤਾ | ਸਾਰੇ ਰੇਲਵੇ ਟਰੈਕਾਂ ਦੀ ਅਗਵਾਈ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ, ਹਰਬਿੰਦਰਜੀਤ ਸਿੰਘ ਕੰਗ ਨੇ ਕੀਤੀ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆਂ ਕਰਕੇ ਦੇਸ਼ ਭਰ ਵਿਚ ਖੇਤੀ ਸੈਕਟਰ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣਾ ਚਾਹੁੰਦੀ ਹੈ | ਖੇਤੀ ਕਾਲੇ ਕਾਨੂੰਨ ਰੱਦ ਕਰਨ ਦੀ ਬਜਾਏ ਕਿਸਾਨਾਂ ਮਜ਼ਦੂਰਾਂ 'ਤੇ ਤਸ਼ੱਦਦ ਢਾਹ ਰਹੀ ਹੈ | ਯੂ.ਪੀ.ਵਿਚ ਲਖੀਮਪੁਰ ਖੀਵੀ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਕਿਸਾਨ ਮਜ਼ਦੂਰਾਂ 'ਤੇ ਗੱਡੀ ਚੜ੍ਹਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਕਈ ਜ਼ਖ਼ਮੀ ਕਰ ਦਿੱਤੇ ਗਏ, ਅਤਿ ਘਿਨੌਣੀ ਹਰਕਤ ਹੈ ਕੇ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਜਿਨ੍ਹਾਂ ਸਮਾਂ ਕੇਂਦਰ ਦੀ ਮੋਦੀ ਸਰਕਾਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਗਿ੍ਫ਼ਤਾਰ ਅਤੇ ਅਹੁਦੇ ਤੋਂ ਬਰਖਾਸਤ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਦਿਆਲ ਸਿੰਘ ਮੀਆਂਵਿੰਡ , ਮੁਖਤਿਆਰ ਸਿੰਘ ਬਿਹਾਰੀਪੁਰ, ਮਨਜਿੰਦਰ ਸਿੰਘ ਗੋਹਲਵੜ ਸਲਵਿੰਦਰ ਸਿੰਘ ਜੀਓਬਾਲਾ ਸੁਖਵਿੰਦਰ ਸਿੰਘ ਦੁੱਗਲ ਵਾਲਾ ਕੁਲਵੰਤ ਸਿੰਘ ਭੈਲ ਇਕਬਾਲ ਸਿੰਘ ਵੜਿੰਗ, ਧੰਨਾ ਸਿੰਘ ਲਾਲੂਘੁੰਮਣ, ਗੁਰਜੀਤ ਸਿੰਘ ਗੰਡੀਵਿੰਡ, ਅਜੀਤ ਸਿੰਘ ਚੱਬਾ, ਬਲਵਿੰਦਰ ਸਿੰਘ ਚੋਹਲਾ, ਮੇਹਰ ਸਿੰਘ ਤਲਵੰਡੀ, ਗੁਰਭੇਜ ਸਿੰਘ ਧਾਲੀਵਾਲ, ਨਿਰੰਜਣ ਸਿੰਘ ਬਗਰਾੜੀ, ਮੇਹਰ ਸਿੰਘ ਤਲਵੰਡੀ, ਮਹਿਲ ਸਿੰਘ ਮਾੜੀਮੇਘਾ ਆਦਿ ਆਗੂ ਹਾਜ਼ਰ ਸਨ |
ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਮਜ਼ਦੂਰਾਂ ਨੇ ਤਰਨ ਤਾਰਨ ਰੇਲਵੇ ਸਟੇਸ਼ਨ ਤੇ ਕੀਤਾ ਚੱਕਾ ਜਾਮ
ਤਰਨ ਤਾਰਨ, (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੰਯੁਕਤ ਮੋਰਚੇ ਦੇ ਸੱਦੇ ਉੱਤੇ ਤਰਨ ਤਾਰਨ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਵਲੋਂ ਰੇਲ ਦੀਆਂ ਪੱਟੜੀਆਂ ਉਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਯੋਗੀ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ ਕਿ ਲਖੀਮਪੁਰ ਖੀਰੀ ਦੀ ਘਟਨਾ ਦੇ ਮੁੱਖ ਦੋਸ਼ੀ ਅਜੈ ਮਿਸ਼ਰਾ ਨੂੰ ਗਿ੍ਫ਼ਤਾਰ ਕੀਤਾ ਜਾਵੇ ਤੇ ਉਸ ਨੂੰ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਪਦ ਤੋਂ ਬਰਖ਼ਾਸਤ ਕੀਤਾ ਜਾਵੇ | ਮੋਦੀ ਤੇ ਯੋਗੀ ਆਪਣੇ ਗੁੰਡਾਂ ਗਰੋਹਾ ਨੂੰ ਸਿਆਸੀ ਪੁਸ਼ਾਕਾਂ ਪਵਾਕੇ ਆਮ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਲੋਕਾਂ 'ਤੇ ਤਸ਼ੱਦਦ ਕਰਨਾ ਬੰਦ ਕਰੇ | ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਸੰਗਠਨ ਸੱਕਤਰ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਸਤਨਾਮ ਸਿੰਘ ਮਾਣੋਚਾਹਲ, ਸਲਵਿੰਦਰ ਸਿੰਘ ਜੀਉਬਾਲਾ, ਸੁਖਵਿੰਦਰ ਸਿੰਘ ਦੁਗਲਵਾਲਾ, ਜਰਨੈਲ ਸਿੰਘ ਨੂਰਦੀ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਮਜ਼ਦੂਰ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ 'ਤੇ ਲੜਾਈ ਲੜ ਰਹੇ ਹਨ ਜਿਸ 'ਚ 600 ਤੋਂ ਵੱਧ ਸ਼ਹੀਦੀਆਂ ਹੋ ਚੁੱਕੀਆਂ ਹਨ ਪਰ ਮੋਦੀ ਸਰਕਾਰ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਇਸ ਸੰਘਰਸ਼ ਨੂੰ ਕੁਚਲਣ ਵਾਸਤੇ ਆਏ ਦਿਨ ਕੋਈ ਨਾ ਕੋਈ ਨਵਾਂ ਦਾਅ ਖੇਡਿਆ ਜਾ ਰਿਹਾ ਤੇ ਆਪਣੀ ਕੈਬਨਿਟ ਦੇ ਗੁੰਡੇ ਮੰਤਰੀਆਂ ਰਾਹੀਂ ਆਮ ਲੋਕਾਂ ਨੂੰ ਆਪਣੇ ਵਾਹਨਾਂ ਹੇਠਾਂ ਦੇ ਕੇ ਕੁਚਲਿਆ ਜਾ ਰਿਹਾ | ਮੋਦੀ ਸਰਕਾਰ ਵਿਚ ਜੇਕਰ ਕੋਈ ਲੋਕਤੰਤਰ ਦੀ ਮਰਿਆਦਾ ਬਾਕੀ ਹੈ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਗਿ੍ਫ਼ਤਾਰ ਕੀਤਾ ਜਾਵੇ ਤੇ ਮੰਤਰੀ ਪਦ ਤੋਂ ਬਰਖ਼ਾਸਤ ਕੀਤਾ ਜਾਵੇ | ਇਸ ਮੌਕੇ ਮਾਸਟਰ ਰਾਮ ਸਿੰਘ ਸੁਰਸਿੰਘ, ਗੁਰਸਾਹਿਬ ਸਿੰਘ ਗੱਗੋਬੂਹਾ, ਕਸ਼ਮੀਰ ਸਿੰਘ ਭੁੱਚਰ, ਗੁਰਬਕਸ਼ ਸਿੰਘ ਬੁਰਜ, ਬਲਜਿੰਦਰ ਸਿੰਘ ਸ਼ੇਰੋਂ, ਕੈਪਟਨ ਮੰਗਲ ਸਿੰਘ ਰੈਸੀਆਣਾ, ਸਰਵਣ ਸਿੰਘ ਵੱਲੀਪੁਰ, ਸਤਨਾਮ ਸਿੰਘ ਖਹਿਰੇ, ਤਰਸੇਮ ਸਿੰਘ ਕੱਦਗਿੱਲ, ਬਲਜੀਤ ਸਿੰਘ ਮੁਗਲਚੱਕ ਪੰਨੂਆਂ, ਜਗੀਰ ਸਿੰਘ ਚੁਤਾਲਾ, ਅਜੀਤ ਸਿੰਘ ਚੰਬਾ, ਫਤਿਹ ਸਿੰਘ ਪਿੱਦੀ ਆਦਿ ਨੇ ਵੀ ਸੰਬੋਧਨ ਕੀਤਾ |
ਸੰਯੁਕਤ ਕਿਸਾਨ ਮੋਰਚੇ ਵਲੋਂ ਤਰਨ ਤਾਰਨ ਦੇ ਰੇਲਵੇ ਟਰੈਕ 'ਤੇ ਧਰਨਾ
ਤਰਨ ਤਾਰਨ, (ਹਰਿੰਦਰ ਸਿੰਘ)-ਯੂ.ਪੀ. ਦੇ ਲਖੀਮਪੁਰ 'ਚ ਹੋਏ ਕਤਲੇਆਮ ਦੇ ਵਿਰੋਧ ਵਿਚ ਸੰਯੁਕਤ ਮੋਰਚੇ ਦੇ ਸੱਦੇ 'ਤੇ ਤਰਨ ਤਾਰਨ ਰੇਲਵੇ ਸਟੇਸ਼ਨ 'ਤੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਕਨਵੀਨਰ ਮੁਖਤਾਰ ਸਿੰਘ ਮੱਲਾ ਕੋ ਕਨਵੀਨਰ ਠੇਕੇਦਾਰ ਅੰਮਿ੍ਤਪਾਲ ਸਿੰਘ ਜੌੜਾ ਦੀ ਅਗਵਾਈ ਵਿਚ ਵੱਖ-ਵੱਖ ਭਰਾਤਰੀ ਜਥੇਬੰਦੀਆਂ, ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਭਾਗ ਲਿਆ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ (ਪੰਨੂ), ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ), ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਅਸਤੀਫ਼ਾ ਉਸ ਦੀ ਗਿ੍ਫਤਾਰੀ ਤੱਕ ਸੰਘਰਸ਼ ਜਾਰੀ ਰਹੇਗਾ | ਆਗੂਆਂ ਨੇ ਕਿਹਾ ਕਿ ਬੀ.ਜੇ.ਪੀ ਦੀ ਘਟੀਆ ਛੋਟੀ ਸੋਚ ਦੇ ਕਰਨ ਇਹ ਕਾਂਡ ਵਾਪਰਿਆ ਹੈ | ਮੋਦੀ ਸ਼ਾਹ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਡਰਾ ਧਮਕਾ ਕੇ ਇਸ ਸੰਘਰਸ਼ ਨੂੰ ਦਬਾ ਨਹੀਂ ਸਕਦੇ | ਇਹ ਸੰਘਰਸ਼ ਅੰਜਾਮ ਤਕ ਸਫ਼ਲਤਾ ਤੇ ਸ਼ਾਂਤੀ ਦੇ ਨਾਲ ਸੰਪੂਰਨ ਹੋਵੇਗਾ | ਤਿੰਨ ਕਾਲੇ ਕਾਨੂੰਨ ਅਤੇ 2020 ਬਿਜਲੀ ਸੋਧ ਬਿੱਲ ਰੱਦ ਕਰਵਾ ਕੇ ਹੀ ਖ਼ਤਮ ਹੋਵੇਗਾ | ਇਸ ਮੌਕੇ ਅਜੈਬ ਸਿੰਘ ਪ੍ਰਧਾਨ ਦੀਨਪੁਰ, ਜਸਪਾਲ ਸਿੰਘ ਝਬਾਲ, ਜੈਮਲ ਸਿੰਘ ਪਿੰਦੀ, ਜੱਸਾ ਸਿੰਘ ਕੱਦਗਿੱਲ ਸੁਖਦੇਵ ਸਿੰਘ ਮਾਣੋਚਾਹਲ, ਬਲਦੇਵ ਸਿੰਘ ਪੰਡੋਰੀ, ਤਜਿੰਦਰ ਸਿੰਘ ਜੌਹਲ, ਜਗਜੀਤ ਸਿੰਘ ਮੰਡ ਸੂਬਾ ਆਗੂ, ਮਨਜੀਤ ਸਿੰਘ ਬੱਗੂ, ਸੁਲੱਖਣ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਤਰਸੇਮ ਸਿੰਘ ਚੋਹਲਾ ਸਾਹਿਬ, ਰਣਜੀਤ ਸਿੰਘ, ਸਿੰਕਦਰ ਸਿੰਘ ਵਰਾਣਾ, ਪਲਵਿੰਦਰ ਸਿੰਘ ਪੰਨੂ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਖਡੂਰ ਸਾਹਿਬ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਮਜ਼ਦੂਰਾਂ ਕੀਤੀਆਂ ਰੇਲ ਪੱਟੜੀਆਂ ਜਾਮ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੂਰੇ ਭਾਰਤ ਵਿਚ ਰੇਲਾਂ ਦੇ ਚੱਕੇੇ ਜਾਮ ਕਰਨ ਦੇ ਦਿੱਤੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ, ਬਿਹਾਰੀਪੁਰ, ਟਾਂਡਾ ਤੇ ਮੀਆਂਵਿੰਡ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਵਲੋਂ ਜ਼ੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ, ਹਰਬਿੰਦਰਜੀਤ ਸਿੰਘ ਕੰਗ, ਕੁਲਵੰਤ ਸਿੰਘ ਭੈਲ ਤੇ ਮੁਖਤਾਰ ਸਿੰਘ ਬਿਹਾਰੀਪੁਰ ਦੀ ਅਗਵਾਈ ਹੇਠ ਖਡੂਰ ਸਾਹਿਬ ਰੇਲਵੇ ਸਟੇਸ਼ਨ ਉੁਪਰ ਰੇਲਾਂ ਦੀਆਂ ਪੱਟੜੀਆਂ ਜਾਮ ਕਰਕੇ ਧਰਨਾ ਦਿੱਤਾ ਗਿਆ ਅਤੇ ਕੇਂਦਰ ਦੀ ਗੂੰਗੀ ਬੋਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਿਛਲੇ ਗਿਆਰ੍ਹਾ ਮਹੀਨਿਆਂ ਤੋਂ ਕਿਸਾਨ ਮਜ਼ਦੂਰ ਦਿੱਲੀਆਂ ਦੀਆਂ ਸਰਹੱਦਾਂ ਉਪਰ ਅੰਦੋਲਨ ਕਰ ਰਹੇ ਹਨ ਪਰ ਦੇਸ਼ ਦੀ ਕੁੰਭਕਰਨੀ ਨੀਂਦੇ ਸੁੱਤੀ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਅੰਦੋਲਨ ਦਿਖਾਈ ਤੇ ਸੁਣਾਈ ਨਹੀਂ ਦੇ ਰਿਹਾ, ਜਿਸ ਕਾਰਨ ਕਿਸਾਨਾਂ ਨੂੰ ਮਜ਼ਬੂਰਨ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਵਿਚ ਮੋਦੀ ਸਰਕਾਰ ਦੀ ਜਿੰਨ੍ਹੀ ਵੀ ਭੰਡੀ ਕੀਤੀ ਜਾਵੇ ਥੋੜੀ ਹੈ ਤਾਂ ਜੋ ਜਲਦੀ ਤੋਂ ਜਲਦੀ ਮੋਦੀ ਸਰਕਾਰ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨ ਵਾਪਿਸ ਲੈ ਕੇ ਲਖੀਮਪੁਰ ਖੀਰੀ ਵਿਚ ਸ਼ਹੀਦ ਕੀਤੇ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਇੰਨਸਾਫ ਦੇਣ ਲਈ ਦੋਸ਼ੀਆਂ ਦੀ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ ਅਤੇ ਕੇਂਦਰੀ ਮੰਤਰੀ ਮਿਸ਼ਰਾ ਨੂੰ ਤੁਰੰਤ ਬਰਖਾਸ਼ਤ ਕੀਤਾ ਜਾਵੇ | ਇਸ ਮੌਕੇ ਇਕਬਾਲ ਸਿੰਘ ਵੜਿੰਗ, ਗੁਰਵਿੰਦਰ ਸਿੰਘ ਕੋਟਲੀ, ਮੁਖਤਾਰ ਸਿੰਘ ਖਡੂਰ ਸਾਹਿਬ, ਦਲਬੀਰ ਸਿੰਘ ਖਡੂਰ ਸਾਹਿਬ, ਹਰਜਿੰਦਰ ਸਿੰਘ ਘੱਗੇ, ਨਵਤੇਜ ਸਿੰਘ ਏਕਲਗੱਡਾ, ਰਣਜੀਤ ਸਿੰਘ ਕੂਕਾ, ਗੁਰਮੀਤ ਸਿੰਘ ਕੂਕਾ ਖਡੂਰ ਸਾਹਿਬ, ਦਲਬੀਰ ਸਿੰਘ ਮਹਿਤੀਆ, ਸਤਨਾਮ ਸਿੰਘ ਕੱਲ੍ਹਾ, ਹਰਭਿੰਦਰ ਸਿੰਘ ਮਾਲਚੱਕ, ਕੁਲਦੀਪ ਸਿੰਘ ਵੇਂਈਪੁਈ, ਪਰਮਜੀਤ ਸਿੰਘ ਬਾਠ, ਪਾਖਰ ਸਿੰਘ ਲਾਲਪੁਰ, ਜਸਬੀਰ ਸਿੰਘ ਜਲਾਲਾਬਾਦ ਤੋਂ ਇਲਾਵਾ ਸੈਂਕੜੇ ਕਿਸਾਨ ਮਜ਼ਦੂਰ ਹਾਜ਼ਰ ਸਨ |
ਪੱਟੀ, (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੱਟੀ ਦੇ ਰੇਲਵੇ ਸਟੇਸ਼ਨ ਪੱਟੀ ਜ਼ੋਨ, ਭਾਈ ਝਾੜੂ ਜੀ ਵਲਟੋਹਾ ਜ਼ੋਨ, ਬਾਬਾ ਸੁਰਜਨ ਜ਼ੋਨ, ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਵਲੋਂ ਨਿਰੰਜਣ ਸਿੰਘ ਬਰਗਾੜੀ, ਦਿਲਬਾਗ ਸਿੰਘ ਪਹੁਵਿੰਡ, ਤਰਸੇਮ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਮੇਹਰ ਸਿੰਘ ਤਲਵੰਡੀ, ਗੁਰਭੇਜ ਸਿੰਘ ਧਾਰੀਵਾਲ, ਸੁਖਦੇਵ ਸਿੰਘ ਦੁੱਬਲੀ ਨੇ ਕਿਹਾ ਕਿ ਲਗਾਤਾਰ ਕਿਸਾਨ ਮਜ਼ਦੂਰ ਸੰਘਰਸ਼ ਦੇ ਮੈਦਾਨ ਵਿਚ ਡਟੇ ਹਨ ਅਤੇ ਲੰਮੇ ਸਮੇ ਤੋਂ ਦਿੱਲੀ ਦੇ ਬਾਰਡਰਾਂ 'ਤੇ ਆਪਣੀ ਰੋਟੀ ਬਚਾਉਣ ਲਈ ਸੰਘਰਸ਼ ਕਰ ਹਨ | ਪੱਟੀ ਰੇਲਵੇ ਟਰੈਕ 'ਤੇ ਲੱਗੇ ਮੋਰਚੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਤੋੋਂ ਪਾਸੇ ਕਰਕੇ ਜ਼ਮੀਨਾਂ ਉਤੇ ਕਾਰਪੋਰੇਟ ਘਰਾਣਿਆ ਨੂੰ ਕਾਬਜ਼ ਕਰਨਾ ਚਾਹੁੰਦੀ ਹੈ ਜਿਸ ਕਰਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ | ਜਿਸ ਦੀ ਉਦਾਹਰਣ ਲਖੀਮਪੁਰ ਖੀਰੀ (ਯੂ.ਪੀ) ਤੋਂ ਲਈ ਜਾ ਸਕਦੀ ਹੈ ਜਿੱਥੇ ਭਾਜਪਾ ਮੰਤਰੀ ਦੇ ਲੜਕੇ ਵਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਗੱਡੀ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਅਜੇ ਤੱਕ ਅਜੇ ਮਿਸ਼ਰਾ ਨੂੰ ਮੰਤਰੀ ਪੱਦ ਤੋਂ ਹਟਾਇਆ ਨਹੀਂ ਗਿਆ | ਇਸ ਮੌਕੇ ਧਰਮ ਸਿੰਘ ਘਰਿਆਲੀ, ਬਲਜੀਤ ਸਿੰਘ ਮਾਣੇਕੇ, ਜੱਸਾ ਸਿੰਘ, ਗੁਰਜੰਟ ਸਿੰਘ ਭੱਗੂਪੁਰ, ਸੁਖਚੈਨ ਸਿੰਘ ਜੰਡ, ਸੁੱਚਾ ਸਿੰਘ ਵੀਰਮ, ਪੂਰਨ ਸਿੰਘ ਮੱਦਰ, ਨਿਸ਼ਾਨ ਸਿੰਘ ਪੱਟੀ, ਸੁਖਵੰਤ ਸਿੰਘ ਪੱਟੀ, ਸੁਖਪਾਲ ਸਿੰਘ ਦੋਦੇ, ਸੁਰਜੀਤ ਸਿੰਘ, ਗੁਰਵੇਲ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ ਮਾੜੀ ਕੰਬੋਕੇ, ਬਲਕਾਰ ਸਿੰਘ, ਹਰਿੰਦਰ ਸਿੰਘ ਆਸਲ, ਰੂਪ ਸਿੰਘ ਸੈਦੋ, ਮਾਨ ਸਿੰਘ ਮਾੜੀਮੇਘਾ, ਗੁਰਮੀਤ ਸਿੰਘ, ਸਰਵਣ ਸਿੰਘ ਹਰੀਕੇ , ਚਾਨਣ ਸਿੰਘ ਬੰਗਲਾ ਰਾਏ,ਅਜਮੇਰ ਸਿੰਘ, ਨਿਰਵੈਰ ਸਿੰਘ ਚੇਲਾ ਆਦਿ ਹਾਜ਼ਰ ਸਨ |
ਜਮਹੂਰੀ ਕਿਸਾਨ ਸਭਾ ਨੇ ਕਾਲੇ ਕਾਨੂੰਨਾਂ ਖਿਲਾਫ਼ ਰੇਲਵੇ ਟਰੈਕ ਕੀਤਾ ਜਾਮ
ਪੱਟੀ, (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਜਮਹੂਰੀ ਕਿਸਾਨ ਸਭਾ ਦੇ ਆਗੂ ਨਿਰਪਾਲ ਸਿੰਘ, ਕਿਸਾਨ ਸੰਘਰਸ਼ ਕਮੇਟੀ ਕੋਟ ਬੱੁਢਾ ਦੇ ਆਗੂ ਕਾਰਜ ਸਿੰਘ, ਕਾਦੀਆਂ ਗਰੁੱਪ ਦੇ ਸਾਹਿਬ ਸਿੰਘ, ਡਾ. ਸਿਕੰਦਰ ਸਿੰਘ ਦੀ ਅਗਵਾਈ ਹੇਠ ਪੱਟੀ ਕਚਹਿਰੀ ਫਾਟਕ 'ਤੇ ਰੇਲਵੇ ਟਰੈਕ ਉਪਰ ਬੈਠ ਕੇ ਧਰਨਾ ਦਿੱਤਾ ਗਿਆ | ਇਸ ਮੌਕੇ ਦਲਜੀਤ ਸਿੰਘ ਦਿਆਲਪੁਰਾ ਅਤੇ ਸੋਹਣ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਭਾਰਤ ਦੇ ਹਰੇਕ ਕਿਰਤੀ ਨਾਗਰਿਕ 'ਤੇ ਬੁਰਾ ਅਸਰ ਕਰਦੇ ਹਨ ਤੇ ਦੁਨੀਆਂ ਦੇ ਲੋਕ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇ ਰਹੇ ਹਨ | ਇਕ ਸਾਲ ਤੋਂ ਅੰਦੋਲਨ ਚੱਲ ਰਿਹਾ ਹੈ ਪਰ ਅਜੇ ਤੱਕ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ | ਸਗੋਂ ਇਸ ਮੋਰਚੇ ਨੂੰ ਖਿੰਡਾਉਣ ਲਈ ਹੱਕ ਮੰਗਦੇ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਕੇ ਕਤਲ ਕਰ ਰਹੀ ਹੈ ਪਰ ਕਿਸਾਨਾਂ ਨੂੰ ਭਾਵੇਂ ਹੋਰ ਵੀ ਕੁਰਬਾਨੀਆਂ ਦੇਣੀਆਂ ਪੈਣ ਕਿਸਾਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਦਿੱਲੀ ਤੋਂ ਵਾਪਸ ਪਰਤਣਗੇ | ਇਸ ਮੌਕੇ ਅਰਸਾਲ ਸਿੰਘ ਆਸਲ, ਪਰਗਟ ਸਿੰਘ ਚੰਬਾ, ਧਰਮ ਸਿੰਘ ਪੱਟੀ, ਨਿਸ਼ਾਨ ਸਿੰਘ ਕੰਬੋਕੇ, ਮੁਖਤਾਰ ਸਿੰਘ ਤਲਵੰਡੀ, ਨਰਿੰਦਰ ਸਿੰਘ ਲੌਹਕਾ ਆਦਿ ਹਾਜ਼ਰ ਸਨ |
ਕਿਸਾਨਾਂ-ਮਜ਼ਦੂਰਾਂ ਨੇ ਲਾਹੌਰ ਰੋਡ ਰੇਲ ਫਾਟਕ ਨਜ਼ਦੀਕ ਪਟੜੀ ਉੱਤੇ ਲਾਇਆ ਧਰਨਾ
ਪੱਟੀ, (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਸਿੰਘ ਕਾਲੇਕੇ)- ਸੰਯੁਕਤ ਕਿਸਾਨ ਮੋਰਚੇ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਇਨਸਾਫ਼ ਅਤੇ ਅਜੇ ਮਿਸ਼ਰਾ ਨੂੰ ਭਾਰਤ ਸਰਕਾਰ ਦੇ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕਣ ਅਤੇ ਪਟੜੀਆਂ ਉੱਪਰ ਧਰਨੇ ਲਗਾਉਣ ਦੇ ਦਿੱਤੇ ਸੱਦੇ ਤਹਿਤ ਕੁੱਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਸਾਂਝੇ ਤੌਰ ਤੇ ਕਿਸਾਨ ਆਗੂ ਜਥੇਦਾਰ ਉਗਰ ਸਿੰਘ ਨਦੋਹਰ ਅਤੇ ਮਜ਼ਦੂਰ ਆਗੂ ਕਾ: ਮਹਿੰਦਰ ਸਿੰਘ ਸੰਧੂ ਦੀ ਸਾਂਝੀ ਪ੍ਰਧਾਨਗੀ ਹੇਠ ਲਾਹੌਰ ਰੋਡ ਫਾਟਕ ਦੇ ਨਜ਼ਦੀਕ ਰੇਲ ਪਟੜੀ ਉੱਪਰ ਧਰਨਾ ਦੇ ਕੇ ਰੇਲ ਆਵਾਜਾਈ ਠੱਪ ਰੱਖੀ। ਇਸ ਮੌਕੇ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ, ਜ਼ਿਲ੍ਹਾ ਸਕੱਤਰ ਕਾ: ਬਚਿੱਤਰ ਸਿੰਘ ਜੌਣੇਕੇ, ਤਹਿਸੀਲ ਆਗੂ ਕਾ: ਕੁਲਦੀਪ ਸਿੰਘ ਚੂਸਲੇਵੜ, ਜਥੇਦਾਰ ਬਲਦੇਵ ਸਿੰਘ ਤਲਵੰਡੀ, ਨਿਸ਼ਾਨ ਸਿੰਘ ਮਾੜੀ ਕੰਬੋਕੇ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਕਾ:ਰਾਣਾ ਮਸੀਹ ਚੂਸਲੇਵੜ, ਕਾ:ਪ੍ਰਗਟ ਸਿੰਘ ਪੱਟੀ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵਲੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਿਚ ਕੀਤੀ ਜਾ ਰਹੀ ਦੇਰੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆਂ ਕੀਤੀ। ਐਡਵੋਕੇਟ ਢਿੱਲੋਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ ਇਕ ਸਾਲ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ ਇਸ ਅੰਦੋਲਨ ਵਿਚ ਲੱਗਪਗ 700 ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੋਨੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕਾਰ ਨੇ ਕੁਚਲ ਦਿੱਤਾ ਸੀ ਜਿਸ ਵਿਚ 4 ਕਿਸਾਨਾ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਧਰਨੇ ਵਿਚ ਉਨ੍ਹਾਂ ਮੰਗ ਕੀਤੀ ਕਿ ਅਜੇੇ ਮਿਸ਼ਰਾ ਟੋਨੀ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਕਾ: ਗੁਰਦਿਆਲ ਸਿੰਘ ਗੰਡੀਵਿੰਡ, ਗੁਰਮੀਤ ਸਿੰਘ ਫੌਜੀ ਚੂਸਲੇਵੜ, ਗੁਰਜੀਤ ਸਿੰਘ ਠੱਕਰਪੁਰਾ, ਅੰਮ੍ਰਿਤਪਾਲ ਸਿੰਘ, ਸਵਰਨ ਸਿੰਘ, ਕਾ: ਬਲਬੀਰ ਸਿੰਘ ਲਹੌਕਾ, ਨੰਬਰਦਾਰ ਅਜੀਤ ਸਿੰਘ ਨਦੋਹਰ ਆਦਿ ਆਗੂ ਹਾਜ਼ਰ ਸਨ।
ਤਰਨ ਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,77,625 ਲਾਭਪਾਤਰੀਆਂ ਨੂੰ 7,43,337 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ...
ਤਰਨ ਤਾਰਨ, 18 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਸਰਹਾਲੀ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸਰਹਾਲੀ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਸ਼ੱਕਰੀ ਮੋੜ ਸਰਹਾਲੀ ਕਲਾਂ ...
ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)-ਥਾਣਾ ਸਰਹਾਲੀ ਦੀ ਪੁਲਿਸ ਨੇ ਪੰਚਾਇਤੀ ਨਾਲੀ ਨੂੰ ਢਾਹੁਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਰਹਾਲੀ ਵਿਖੇ ਤੇਜਿੰਦਰ ਕੁਮਾਰ ਛੀਨਾ ਬਲਾਕ ਵਿਕਾਸ ਅਤੇ ਪੰਚਾਇਤ ...
ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)-ਬੀ.ਐੱਡ ਅਧਿਆਪਕ ਫਰੰਟ ਵਲੋਂ ਸਰਕਾਰੀ ਸੇਵਾ ਵਿਚ ਆਉਣ ਦੇ 13 ਸਾਲ ਪੂਰੇ ਹੋਣ 'ਤੇ ਫਰੰਟ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਕਾਡਰ ਦੀਆਂ ਮੰਗਾਂ ਨੂੰ ਲੈ ਕੇ 20 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸੂਬਾ ...
ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੇਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਵਲੋਂ ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲ ਚੁਤਾਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ...
ਗੋਇੰਦਵਾਲ ਸਾਹਿਬ, 18 ਅਕਤੂਬਰ (ਸਕੱਤਰ ਸਿੰਘ ਅਟਵਾਲ)-ਬੀਤੇ ਦਿਨੀਂ ਕਰਵਾਏ ਗਏ ਰਾਜ ਪੱਧਰੀ ਗਾਇਕੀ ਮੁਕਾਬਲੇ 'ਚ ਸਥਾਨਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ...
ਸ਼ਾਹਬਾਜ਼ਪੁਰ, 18 ਅਕਤੂਬਰ (ਪ੍ਰਦੀਪ ਬੇਗੇਪੁਰ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬੂਆ ਪੱਤੀ ਵਿਖੇ ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਦੇ ਗ੍ਰਹਿ ਵਿਖੇ ਰੱਖੇ ਇਕ ਸਮਾਗਮ ਵਿਚ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ...
ਹਰੀਕੇ ਪੱਤਣ, 18 ਅਕਤੂਬਰ (ਸੰਜੀਵ ਕੁੰਦਰਾ)-ਹਲਕਾ ਪੱਟੀ ਦੇ ਪਿੰਡ ਗੰਡੀਵਿੰਡ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ | ਜਿਸ ਵਿਚ ਹਲਕਾ ਇੰਚਾਰਜ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਕਈ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ...
ਪੱਟੀ, 18 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਥਾਨਕ ਸ਼ਹਿਰ ਅੰਦਰ ਸੁਸ਼ੋਭਿਤ ਗੁਰਦਆਰਾ ਭੱਠ ਸਾਹਿਬ 'ਤੇ ਕੀਤੇ ਗਏ ਕਬਜ਼ੇ ਦੌਰਾਨ ਗੁਰਦਆਰਾ ਸਾਹਿਬ ਦੀ ਹਦੂਦ ਅੰਦਰ ਬਣੇ ਕਮਰੇ 'ਚ ਪਿਛਲੇ 3 ਦਿਨਾਂ ਤੋਂ ਬੰਦ 2 ਮਾਸੂਮ ਬੱਚੇ ਇਕ ਔਰਤ ਤੇ ਦੋ ...
ਹਰੀਕੇ ਪੱਤਣ, 18 ਅਕਤੂਬਰ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਸਰਕਾਰੀ ਹਸਪਤਾਲ ਦੀ ਇਮਾਰਤ 'ਚੋਂ ਇਕ ਨੌਜਵਾਨ ਦੀ ਭੇਦਭਰੀ ਹਾਲਤ ਲਾਸ਼ ਮਿਲੀ ਹੈ | ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਹਰੀਕੇ ਦੀ ਇਮਾਰਤ ਵਿਚ ਸ਼ਾਮ 5 ਵਜੇ ਦੇ ਕਰੀਬ ਇਕ ਨੌਜਵਾਨ ਨੂੰ ਬੇਸੁੱਧ ...
ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਝੋਨੇ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੰਡੀਆਂ 'ਚੋਂ ਖ਼ਰੀਦ ਕੀਤੇ ਗਏ ਝੋਨੇ ...
ਤਰਨ ਤਾਰਨ, 18 ਅਕਤੂੁਬਰ (ਪਰਮਜੀਤ ਜੋਸ਼ੀ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਅੰਤਰਗਤ ਅਭੀਵਿਅਕਤੀ ਫਾਊਾਡੇਸ਼ਨ ਵਲੋਂ ਐੱਚ.ਆਈ.ਵੀ. ਪੀੜਤ ਲੋਕਾਂ ਨੂੰ ਏ.ਆਰ.ਅੀ. ਸੈਂਟਰ ਦੇ ਮੈਡੀਕਲ ਅਫ਼ਸਰ ਰਿਪੁਦਮਨ ਸਿੰਘ ਤੇ ਸੀ.ਐੱਸ.ਸੀ. ਵਿਆਨ ਦੇ ਪ੍ਰਾਜੈਕਟ, ਕੋਆਰਡੀਨੇਟਰ ...
ਸਰਾਏ ਅਮਾਨਤ ਖਾਂ, 18 ਅਕਤੂਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਸਰਾਏ ਅਮਾਨਤ ਖਾਂ ਵਿਚ ਹਲਕਾ ਵਿਧਾਇਕ ਵਲੋਂ ਵਿਕਾਸ ਕਾਰਜਾਂ ਲਈ ਪੰਜ ਲੱਖ ਦਾ ਚੈੱਕ ਡਾਇਰੈਕਟਰ ਪ੍ਰਦੀਪ ਸਿੰਘ ਉਪਲ ਨੂੰ ਭੇਟ ਕੀਤਾ ਗਿਆ | ਇਸ ਸਮੇਂ ਹਲਕਾ ਵਿਧਾਇਕ ਡਾ: ...
ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)-ਮੁੱਖ ਸਕੱਤਰ ਪੰਜਾਬ ਅਨੀਰੁੱਧ ਤਿਵਾੜੀ ਦੀ ਪ੍ਰਧਾਨਗੀ ਹੇਠ ਰਾਜ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸਬੰਧੀ ਅੱਜ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਹੋਈ | ਜ਼ਿਲ੍ਹਾ ...
ਝਬਾਲ, 18 ਅਕਤੂਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਵਿਕਾਸ ਸਹੂਲਤਾਂ ਦੇਣ ਦੇ ਮਨਸੂਬੇ ਤਹਿਤ ਗ੍ਰਾਟਾਂ ਦੇਣ ਦੀ ਸਕੀਮ ਅਧੀਨ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਸਰਹੱਦੀ ਪਿੰਡ ਮੱਲੀਆਂ ਵਿਖੇ ਪਿੰਡ ਦੇ ਵਿਕਾਸ ਲਈ ...
ਤਰਨ ਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਹਰਭਜਨ ਸਿੰਘ ਸੰਧੂ ਸੇਵਾ ਮੁਕਤ ਡੀ.ਐੱਸ.ਪੀ. ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਾਜਰ ਸਿੰਘ ਢੋਟੀਆਂ ਜਨਰਲ ਸਕੱਤਰ, ਡੀ.ਐੱਸ.ਪੀ. ਦਲਬੀਰ ...
ਫਤਿਆਬਾਦ, 18 ਅਕਤੂਬਰ( ਹਰਵਿੰਦਰ ਸਿੰਘ ਧੂੰਦਾ)-ਮਹਾਂਰਿਸ਼ੀ ਵਾਲਮੀਕਿ ਸੁਸਾਇਟੀ ਪਿੰਡ ਧੂੰਦਾ ਵਲੋਂ ਐੱਨ.ਆਰ.ਆਈ. ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਐੱਸ.ਸੀ. ਧਰਮਸ਼ਾਲਾ ਵਿਖੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ | ...
ਝਬਾਲ, 18 ਅਕਤੂਬਰ (ਸੁਖਦੇਵ ਸਿੰਘ)-ਕੋਰੋਨਾ ਕਹਿਰ ਤੋਂ ਬਾਅਦ ਝਬਾਲ ਅਤੇ ਇਸ ਦੇ ਆਸ-ਪਾਸ ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਡੇਂਗੂ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ | ਡੇਂਗੂ ਦਾ ਡੰਗ ਤੇਜ਼ ਹੋਣ ਦੇ ਬਾਵਜੂਦ ਵੀ ਸਿਹਤ ਵਿਭਾਗ ਖਾਮੋਸ਼ ਬੈਠਾ ਹੈ | ਸਿਹਤ ਵਿਭਾਗ ਵਲੋਂ ...
ਖਡੂਰ ਸਾਹਿਬ, 18 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਦੇ ਬੱਸ ਅੱਡੇ ਤੋਂ ਇਕ-ਇਕ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਗਾਇਬ ਹੋ ਗਈਆਂ ਹਨ ਅਤੇ ਹੁਣ ਰੋਡਵੇਜ਼ ਵਿਚ ਸਫ਼ਰ ਕਰਨ ਲਈ ਨਾ ਮਾਤਰ ਹੀ ਅੰਮਿ੍ਤਸਰ ਤੇ ਤਰਨ ...
ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਸੀਮਾ ਬੱਲ (ਬੀ.ਐੱਸ.ਐੱਫ.) ਦੇ ਅਧਿਕਾਰ ਖੇਤਰ ਵਿਚ ਵਾਧਾ ਕਰਕੇ ਇਸ ਨੂੰ ਅੰਤਰ-ਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ...
ਖਡੂਰ ਸਾਹਿਬ, 18 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਦਰਿਆ ਬਿਆਸ ਦੇ ਮੰਡ ਖੇਤਰ ਵੈਰੋਵਾਲ ਬਾਵਿਆਂ ਦੀ ਉਪਜਾਊ ਜ਼ਮੀਨ ਨੂੰ ਦਰਿਆ ਨੇ ਵੱਡੇ ਪੱਧਰ 'ਤੇ ਢਾਅ ਲਗਾਈ ਹੋਈ ਹੈ ਅਤੇ ਕਈ ਏਕੜ ਜ਼ਮੀਨ ਹੁਣ ਤੱੱਕ ਦਰਿਆ ਵਿਚ ਮਿਲ ਗਈ ਹੈ ਜਿਸ ਕਾਰਨ ਕਿਸਾਨਾਂ ਦਾ ਬਹੁਤ ਵੱਡਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX