ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ/ਅਸ਼ੋਕ ਬਾਂਸਲ)- ਸੰਯੁਕਤ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਰੇਲਵੇ ਲਾਈਨਾਂ 'ਤੇ ਕਿਸਾਨਾਂ ਨੇ 10 ਵਜੇ ਤੋਂ 4 ਵਜੇ ਤੱਕ ਜਾਮ ਲਗਾ ਕੇ ਰੱਖਿਆ | ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਜਸਕਰਨ ਸਿੰਘ ਬਹਿਰੂ, ਸੁਖਵਿੰਦਰ ਸਿੰਘ ਬ੍ਰਾਹਮਕੇ, ਜਗਰੂਪ ਸਿੰਘ ਰੰਡਿਆਲਾ, ਉਦੈ ਬੱਡੂਵਾਲ, ਗੁਰਮੇਲ ਸਿੰਘ ਖੋਟੇ, ਗੁਲਜ਼ਾਰ ਸਿੰਘ ਘੱਲ ਕਲਾਂ ਅਤੇ ਸੁਖਜਿੰਦਰ ਖੋਸਾ ਨੇ ਕਿਹਾ ਕਿ ਭਾਜਪਾ ਦੇਸ਼ ਵਿਚ ਦਹਿਸ਼ਤ ਫੈਲਾ ਕੇ ਅੰਦੋਲਨ ਖ਼ਤਮ ਕਰਨਾ ਚਾਹੁੰਦੀ ਹੈ ਪਰ ਸਰਕਾਰ ਦੇ ਇਨ੍ਹਾਂ ਕੋਝੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਡੀ.ਏ.ਪੀ. ਖਾਦ ਦੀ ਜੇਕਰ ਜਾਣਬੁੱਝ ਕੇ ਘਾਟ ਬਣਾਈ ਗਈ ਤਾਂ ਉਸ ਵਿਰੁੱਧ ਵੀ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਬੂਟਾ ਸਿੰਘ ਤਖਾਣਵੱਧ, ਰਸ਼ਪਾਲ ਸਿੰਘ ਪਟਵਾਰੀ, ਕੁਲਦੀਪ ਭੋਲਾ, ਜਗਜੀਤ ਸਿੰਘ ਧੂੜਕੋਟ, ਬਲਵਿੰਦਰ ਸਿੰਘ ਬੀ.ਏ., ਗੁਰਚਰਨ ਸਿੰਘ ਮੂਨਣ, ਸੰਤਾ ਸਿੰਘ, ਮਿਹਰ ਸਿੰਘ ਝੰਡਾਬੱਗਾ, ਜੰਗੀਰ ਸਿੰਘ ਤਲਵੰਡੀ ਨੌਂ ਬਹਾਰ, ਹਰਨੇਕ ਸਿੰਘ ਮਸੀਤਾਂ, ਗੁਰਮੇਲ ਸਿੰਘ, ਬਲਵਿੰਦਰ ਦੌਲਵਾਲਾ, ਸਾਹਿਬ ਸਿੰਘ ਰੋਡੇ, ਭੁਪਿੰਦਰ ਸਿੰਘ ਬਾਘਾ ਪੁਰਾਣਾ, ਅਮਰਜੀਤ ਸਿੰਘ ਕੜਿਆਲ, ਪ੍ਰੇਮ ਸਿੰਘ ਸ਼ਤਰੂ, ਮੇਜਰ ਸਿੰਘ ਦੋਬੁਰਜੀ, ਗੁਰਨੇਕ ਸਿੰਘ ਦੌਲਤਪੁਰਾ, ਮਹਿੰਦਰ ਸਿੰਘ ਧੂੜਕੋਟ, ਕੁਲਵੰਤ ਸਿੰਘ ਜੋਗੇਵਾਲਾ, ਕੁਲਵੰਤ ਸਿੰਘ ਬੱਧਨੀ, ਮਾਸਟਰ ਰਵਿੰਦਰ ਸਿੰਘ ਧੂੜਕੋਟ, ਜਸਮੇਲ ਸਿੰਘ ਰਾਜੇਆਣਾ, ਬਲਕਰਨ ਵੈਰੋਕੇ, ਮੇਜਰ ਸਿੰਘ ਜਲਾਲਾਬਾਦ, ਇੰਦਰਜੀਤ ਦੀਨਾ, ਗੁਰਮੇਲ ਸਿੰਘ ਡਰੋਲੀ, ਕਰਮਵੀਰ ਕੌਰ ਬੱਧਨੀ, ਹਰਜੀਤ ਸਿੰਘ ਮਨਾਵਾਂ, ਬਲਕਾਰ ਸਿੰਘ ਚੜਿੱਕ, ਮੁਸਲਿਮ ਫ਼ਰੰਟ ਪੰਜਾਬ ਦੇ ਸਰਫਰੋਜ਼, ਜੀਵਨ ਮਨਾਵਾਂ, ਪਰਮਜੀਤ ਕੌਰ ਧਰਮਕੋਟ, ਸਰਬਜੀਤ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ ਪਤਨੀ ਸ਼ਹੀਦ ਕਿਸਾਨ ਜਸਵੰਤ ਸਿੰਘ ਜਲਾਲਾਬਾਦ, ਤੋਤਾ ਸਿੰਘ ਬ੍ਰਾਹਮਕੇ, ਜਸਵੰਤ ਸਿੰਘ ਬ੍ਰਾਹਮਕੇ, ਸ਼ਮਿੰਦਰ ਸਿੰਘ ਭਿੰਡਰ, ਸੇਵਾ ਸਿੰਘ ਬ੍ਰਾਹਮਕੇ, ਜਗਸੀਰ ਧੂੜਕੋਟ, ਪਾਲ ਸਿੰਘ ਦੌਲਤਪੁਰਾ, ਪਿਸ਼ੌਰ ਸਿੰਘ ਧਰਮਕੋਟ, ਕੁਲਵੰਤ ਸਿੰਘ ਮੁੰਡੀ ਜਮਾਲ, ਬਲਵਿੰਦਰ ਸਿੰਘ, ਕਾਮਰੇਡ ਪਾਲ ਸਿੰਘ, ਨਿਸ਼ਾਨ ਸਿੰਘ ਅਤੇ ਸੁਖਜਿੰਦਰ ਮਹੇਸ਼ਰੀ ਆਦਿ ਵੀ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਮੋਗਾ ਦੇ ਰੇਲਵੇ ਲਾਈਨਾਂ 'ਤੇ ਧਰਨਾ ਲਾ ਕੇ ਰੇਲ ਆਵਾਜਾਈ ਨੂੰ ਮੁਕੰਮਲ ਠੱਪ ਕਰ ਦਿੱਤਾ ਗਿਆ ਹੈ | ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠ ਤੇ ਹਰਬੰਸ ਸਿੰਘ ਸ਼ਾਹ ਵਾਲਾ ਨੇ ਕਿਹਾ ਕਿ 3 ਅਕਤੂਬਰ ਨੂੰ ਯੂ.ਪੀ. ਦੇ ਲਖੀਮਪੁਰ ਖੀਰੀ ਵਿਚ ਕਿਸਾਨ ਤਿੰਨ ਖੇਤੀ ਕਾਨੰੂਨਾਂ ਦੇ ਵਿਰੋਧ ਵਿਚ ਭਾਜਪਾ ਦੇ ਯੂ.ਪੀ. ਦੇ ਡਿਪਟੀ ਮੁੱਖ ਮੰਤਰੀ ਨੂੰ ਰੋਸ ਵਜੋਂ ਕਾਲੇ ਝੰਡੇ ਵਿਖਾ ਰਹੇ ਸਨ | ਸ਼ਾਂਤਮਈ ਵਿਖਾਵਾ ਕਰਨ ਰਹੇ ਕਿਸਾਨਾਂ ਤੇ ਕੇਂਦਰੀ ਗ੍ਰਹਿ ਮੰਤਰੀ ਦੀ ਰਚੀ ਸਾਜ਼ਿਸ਼ ਅਨੁਸਾਰ ਉਸ ਦੇ ਬੇਟੇ ਅਸ਼ੀਸ਼ ਮਿਸਰਾ ਨੇ ਗੁੰਡਿਆਂ ਨੂੰ ਨਾਲ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਕੇ ਕੁਚਲ ਦਿੱਤਾ ਗਿਆ | ਦੋਸ਼ੀਆਂ ਦੀਆਂ ਗੋਲੀਆਂ ਲੱਗਣ ਨਾਲ ਮੌਕੇ 'ਤੇ ਹੀ ਕਵਰੇਜ ਕਰ ਰਹੇ ਇਕ ਪੱਤਰਕਾਰ ਦੀ ਮੌਤ ਹੋ ਗਈ | ਇਸ ਵਹਿਸ਼ੀਆਨਾ ਕੀਤੇ ਕਾਰੇ ਦਾ ਦੇਸ਼ ਭਰ ਦੇ ਲੋਕਾਂ ਵਿਚ ਪੂਰਾ ਰੋਹ ਹੈ ਤੇ ਉਸੇ ਦਿਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਬਰਖ਼ਾਸਤ ਕਰਕੇ ਸਾਜ਼ਿਸ਼ ਕਰਤਾ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕੀਤਾ ਜਾਵੇ ਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਸਾਥੀਆਂ ਸਮੇਤ ਕਾਰਵਾਈ ਕਰਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਜੇਕਰ ਦੋਸ਼ੀਆਂ 'ਤੇ ਕਾਰਵਾਈ ਨਾ ਕੀਤੀ ਤੇ ਅਜੇ ਮਿਸ਼ਰਾ ਨੂੰ ਬਰਖ਼ਾਸਤ ਨਾ ਕੀਤਾ ਤਾਂ ਆਉਂਦੇ ਦਿਨਾਂ ਵਿਚ ਦੇਸ਼ ਪੱਧਰੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ | ਇਸ ਮੌਕੇ ਗੁਰਦੇਵ ਸਿੰਘ, ਹਰਦਿਆਲ ਸਿੰਘ, ਕਪੂਰ ਸਿੰਘ ਸ਼ਾਹ ਵਾਲਾ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆਂ, ਜਗਜੀਤ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ ਲੋਹਗੜ੍ਹ, ਗੁਰਮੇਜ ਸਿੰਘ ਦਾਨੇਵਾਲਾ, ਸੱਤਪਾਲ ਫ਼ਤਿਹਗੜ੍ਹ, ਦਿਆਲ ਸਿੰਘ ਧੱਲੇਕੇ, ਅਮਰੀਕ ਸਿੰਘ ਕਿਸ਼ਨਪੁਰਾ, ਬਲਜੀਤ ਸਿੰਘ ਤੇ ਅਵਤਾਰ ਸਿੰਘ ਧਰਮ ਸਿੰਘ ਵਾਲਾ, ਨਿਸ਼ਾਨ ਸਿੰਘ, ਚਰਨ ਸਿੰਘ ਚੀਮਾ, ਸੁਖਜੀਵਨ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਰਣਜੀਤ ਸਿੰਘ ਨਿਧਾਂ ਵਾਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਅੱਜ ਡਗਰੂ ਰੇਲਵੇ ਲਾਈਨਾਂ 'ਤੇ 10 ਵਜੇ ਤੋਂ 4 ਵਜੇ ਤੱਕ ਧਰਨਾ ਦਿੱਤਾ | ਇਸ ਰੇਲ ਜਾਮ ਧਰਨੇ ਵਿਚ ਇਲਾਕੇ ਦੇ ਪਿੰਡਾਂ ਤੋਂ ਸੈਂਕੜੇ ਲੋਕ ਪੁੱਜੇ | ਰੈਲੀ ਨੂੰ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਰਾੜ, ਜ਼ੋਰਾ ਸਿੰਘ ਫ਼ੌਜੀ, ਸੂਬਾ ਸਿੰਘ, ਨਰਧੀਰ ਸਿੰਘ ਡਰੋਲੀ, ਸੰਦੀਪ ਸਿੰਘ ਚੂਹੜਚੱਕ, ਨਿਰਮਲ ਸਿੰਘ ਧੂੜਕੋਟ, ਗੁਰਜੀਤ ਸਿੰਘ ਜਲਾਲਾਬਾਦ, ਬੀ.ਕੇ.ਯੂ. ਔਰਤ ਵਿੰਗ ਦੇ ਆਗੂ ਕਿਰਨਦੀਪ ਕੌਰ ਡਰੋਲੀ, ਜਸਵਿੰਦਰ ਕੌਰ ਧੂੜਕੋਟ, ਅਮਰਜੀਤ ਕੌਰ ਧੂੜਕੋਟ, ਕਰਮਜੀਤ ਕੌਰ ਢੁੱਡੀਕੇ, ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ, ਦਰਸ਼ਨ ਸਿੰਘ ਤੂਰ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸ਼ਿੰਦਰ ਸਿੰਘ ਸਾਫ਼ੂਵਾਲਾ ਨੇ ਸੰਬੋਧਨ ਕੀਤਾ | ਸਾਰੇ ਆਗੂਆਂ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਸਦਨ 'ਚੋਂ ਬਰਖ਼ਾਸਤ ਕਰਕੇ ਗਿ੍ਫ਼ਤਾਰ ਕੀਤਾ ਜਾਵੇ | ਅੱਜ ਦੇ ਰੇਲ ਰੋਕੋ ਐਕਸ਼ਨ ਵਿਚ ਗੋਗਾ, ਮੋਹਨ ਦਾਸ, ਹਰਬੰਸ ਸਿੰਘ, ਗੁਰਮੇਲ ਸਿੰਘ, ਤਾਰਾ ਸਿੰਘ, ਦਲੀਪ ਸਿੰਘ, ਅਵਤਾਰ ਸਿੰਘ, ਅਤਰ ਸਿੰਘ, ਗੋਰਾ ਸਿੰਘ ਆਦਿ ਆਗੂ ਹਾਜ਼ਰ ਸਨ |
ਅਜੀਤਵਾਲ, (ਸ਼ਮਸ਼ੇਰ ਸਿੰਘ ਗਾਲਿਬ, ਹਰਦੇਵ ਸਿੰਘ ਮਾਨ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦੇਸ਼ ਭਰ 'ਚ ਕੇਂਦਰ ਵਲੋਂ ਕਿਸਾਨਾਂ ਮਜ਼ਦੂਰਾਂ ਤੇ ਜਬਰੀ ਥੋਪੇ ਤਿੰਨੇ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦੇਸ਼ ਭਰ 'ਚ ਰੇਲਵੇ ਟਰੈਕ ਜਾਮ ਕੀਤੇ ਗਏ, ਉੱਥੇ ਮੋਗਾ ਜ਼ਿਲ੍ਹੇ ਪੱਧਰ ਦਾ ਰੇਲ ਰੋਕੋ ਪ੍ਰੋਗਰਾਮ ਅਜੀਤਵਾਲ ਰੇਲਵੇ ਸਟੇਸ਼ਨ ਤੇ ਬੀ.ਕੇ.ਯੂ. ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ, ਬਲੌਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | 10 ਵਜੇ ਤੋਂ 4 ਵਜੇ ਤੱਕ ਇਸ ਇਕੱਠ 'ਚ ਸੈਂਕੜੇ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ | ਪਹਿਲੀ ਵਾਰ ਇਸ ਤਰ੍ਹਾਂ ਦੇ ਧਰਨੇ 'ਚ ਪੰਜਾਬ ਪੁਲਿਸ, ਰੇਲਵੇ ਪੁਲਿਸ ਦੇ ਆਲ੍ਹਾ ਅਧਿਕਾਰੀ, ਖ਼ਾਸ ਦਸਤੇ, ਫਾਇਰ ਬਿ੍ਗੇਡ, ਐਂਬੂਲੈਂਸ ਤਾਇਨਾਤ ਰਹੇ | ਸ਼ਾਂਤੀ ਪੂਰਵਕ ਚੱਲੇ ਇਸ ਰੇਲ ਰੋਕੋ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਦੇਸ਼ ਭਰ 'ਚ ਭਾਜਪਾ ਫ਼ਿਰਕੂ ਪੱਤਾ ਖੇਡ ਕੇ ਹਾਲਾਤ ਵਿਗਾੜਨਾ ਚਾਹੁੰਦੀ ਹੈ ਤਾਂ ਕਿ ਇਸ ਦਾ ਫ਼ਾਇਦਾ ਹਾਸਲ ਕਰ ਸਕੇ ਪਰ ਦੇਸ਼ ਵਾਸੀਆਂ ਨੂੰ ਕਿਸਾਨ ਅੰਦੋਲਨ ਨੇ ਏਕੇ ਦੀ ਮਿਸਾਲ ਪੇਸ਼ ਕੀਤੀ ਹੈ | ਬੁਲਾਰਿਆਂ ਨੇ ਕਿਹਾ ਕਿ ਯੂ.ਪੀ. 'ਚ ਚਾਰ ਕਿਸਾਨਾਂ ਦੀ ਹੋਈ ਮੌਤ ਦੀ ਸਾਜ਼ਿਸ਼ 'ਚ ਸ਼ਾਮਲ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਕੇ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ | ਇਸ ਸਮੇਂ ਗੁਰਭਿੰਦਰ ਸਿੰਘ ਕੋਕਰੀ, ਗੁਰਦੇਵ ਸਿੰਘ ਕਿਸ਼ਨਪੁਰਾ, ਨਛੱਤਰ ਸਿੰਘ, ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ, ਮਾਸਟਰ ਹਜ਼ੂਰਾ ਸਿੰਘ, ਹਰਮੰਦਰ ਸਿੰਘ ਡਗਰੂ, ਮੁਖਤਿਆਰ ਸਿੰਘ, ਜਗਜੀਤ ਸਿੰਘ ਕੋਕਰੀ, ਜਗਸੀਰ ਸਿੰਘ ਦੌਧਰ ਆਦਿ ਨੇ ਸੰਬੋਧਨ ਕੀਤਾ | ਇਸ ਸਮੇਂ ਛੋਟੀਆਂ ਬੱਚੀਆਂ ਨੇ ਨਾਟਕ ਜੁਝਾਰੂ ਕਿਸਾਨੀ ਕਵਿਤਾਵਾਂ ਪੇਸ਼ ਕੀਤੀਆਂ |
ਬਾਘਾ ਪੁਰਾਣਾ, (ਕਿ੍ਸ਼ਨ ਸਿੰਗਲਾ)-ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਵਿਖੇ ਹੋਈ ਦਰਦਨਾਕ ਘਟਨਾ ਜਿਸ ਵਿਚ ਬੇਰਹਿਮੀ ਨਾਲ ਕਿਸਾਨਾਂ ਦੀ ਹੱਤਿਆ ਕੀਤੀ ਗਈ ਸੀ, ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਇਕਾਈ ਪ੍ਰਧਾਨ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀਂ ਘੋਲੀਆ ਖ਼ੁਰਦ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਜ਼ਿਲ੍ਹਾ ਮੀਤ ਪ੍ਰਧਾਨ ਮੇਜਰ ਸਿੰਘ ਘੋਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵਲੋਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਣਗੀਆਂ | ਇਸ ਮੌਕੇ ਗੁਰਮੀਤ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ ਸਲਾਹਕਾਰ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਬਾਘਾ ਪੁਰਾਣਾ, 18 ਅਕਤੂਬਰ (ਕਿ੍ਸ਼ਨ ਸਿੰਗਲਾ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਪਰਿਵਾਰਾਂ ...
ਮੋਗਾ, 18 ਅਕਤੂਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦਾ ਧੰਦਾ ਕਰਨ ਵਾਲੇ ਵਿਅਕਤੀ ਨੂੰ 10 ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ | ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਵਿਅਕਤੀ ...
ਕੋਟ ਈਸੇ ਖਾਂ, 18 ਅਕਤੂਬਰ (ਨਿਰਮਲ ਸਿੰਘ ਕਾਲੜਾ)- ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਧੰਨ ਧੰਨ ਸ਼ੋ੍ਰਮਣੀ ਸ਼ਹੀਦ ਬਾਬਾ ਲਾਲ ਸਿੰਘ ਖੋਸਾ ਦੀ ਮਿੱਠੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪਰਮ ਹੰਸ ਸੰਤ ਗੁਰਜੰਟ ਸਿੰਘ ਦੀ ਅਗਵਾਈ ਹੇਠ ...
ਧਰਮਕੋਟ, 18 ਅਕਤੂਬਰ (ਪਰਮਜੀਤ ਸਿੰਘ)- ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ 'ਚ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਸਿੱਧੂ ਵਲੋਂ ਪਿੰਡ ਬਾਜੇਕੇ ਬਲਾਕ ਕੋਟ ...
ਧਰਮਕੋਟ, 18 ਅਕਤੂਬਰ (ਪਰਮਜੀਤ ਸਿੰਘ)-ਸਥਾਨਕ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਮੌਤ ਹੋਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਸ਼ਰਮਾ (ਸਿੰਦਾ) ਪੁੱਤਰ ਭਗਵੰਤ ਸਿੰਘ ਵਾਸੀ ਆਦਰਸ਼ ਨਗਰ ਤਲਵੰਡੀ ...
ਨੱਥੂਵਾਲਾ ਗਰਬੀ, 18 ਅਕਤੂਬਰ (ਸਾਧੂ ਰਾਮ ਲੰਗੇਆਣਾ)- ਸਿਹਤ ਅਤੇ ਸਿੱਖਿਆ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਹਨ ਅਤੇ ਇਨ੍ਹਾਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਲੋਕਾਂ ਤੱਕ ਪਹੁੰਚਾਉਣਾ ਹਰ ਸਰਕਾਰ ਦਾ ਮੁੱਢਲਾ ਫ਼ਰਜ਼ ਬਣਦਾ ਹੈ ਜਦੋਂ ਕਿ ਅਜੇ ਤੱਕ ਵੀ ਬਹੁਤ ...
ਕੋਟ ਈਸੇ ਖਾਂ, 18 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸੁੰਦਰ ਨਗਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦੀ ਵਿਸ਼ਾਲ ਸਟੇਜ 'ਤੇ ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਭਰਤ ਮਿਲਾਪ ਸਮਾਗਮ ...
ਬਾਘਾ ਪੁਰਾਣਾ, 18 ਅਕਤੂਬਰ (ਕਿ੍ਸ਼ਨ ਸਿੰਗਲਾ)- ਬਾਬਾ ਖੇਤਰਪਾਲ ਸੇਵਾ ਸੰਮਤੀ ਬਾਘਾ ਪੁਰਾਣਾ ਵਲੋਂ ਸਮੂਹ ਸ਼ਰਧਾਲੂ ਸੰਗਤ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਦਾ ਸਾਲਾਨਾ ਜਾਗਰਨ ਤੇ ਭੰਡਾਰਾ ਸਥਾਨਕ ਚੰਨੂਵਾਲਾ ਬਾਈਪਾਸ ਰੋਡ ਨਜ਼ਦੀਕ ਸਥਿਤ ਮੰਦਿਰ ਵਿਖੇ ਕਰਵਾਇਆ ...
ਮੋਗਾ, 18 ਅਕਤੂਬਰ (ਅਸ਼ੋਕ ਬਾਂਸਲ, ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਟੀਮ ਵਲੋਂ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵਿਰੁੱਧ ਪੁਤਲਾ ਫ਼ੂਕ ਮੁਜ਼ਾਹਰਾ ਕੀਤਾ ...
ਮੋਗਾ, 18 ਅਕਤੂਬਰ (ਗੁਰਤੇਜ ਸਿੰਘ)- ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ 70 ਗ੍ਰਾਮ ਹੈਰੋਇਨ ਅਤੇ 150 ਨਸ਼ੀਲੀਆਂ ਗੋਲੀਆਂ ਸਮੇਤ ਦੋ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ...
ਮੋਗਾ, 18 ਅਕਤੂਬਰ (ਅਸ਼ੋਕ ਬਾਂਸਲ)- ਡੀ.ਕੇ. ਤਿਵਾੜੀ ਆਈ.ਏ.ਅਫ਼ਸਰ ਜ਼ਿਲ੍ਹਾ ਇੰਚਾਰਜ ਸੈਕਟਰੀ ਵਲੋਂ ਅਨਾਜ ਮੰਡੀ ਮੋਗਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮੋਗਾ ਦੇ ਡੀ.ਸੀ. ਹਰੀਸ਼ ਨਈਅਰ, ਐਸ.ਡੀ.ਐਮ. ਸਤਵੰਤ ਸਿੰਘ ਖ਼ੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ...
ਮੋਗਾ, 18 ਅਕਤੂਬਰ (ਗੁਰਤੇਜ ਸਿੰਘ)- ਅੱਜ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮੋਬਾਈਲ ਫ਼ੋਨ ਖੋਹਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰਨ ਦੇ ਆਦੇਸ਼ ਦੇ ਦਿੱਤੇ | ਦੋ ਸਾਲ ਪਹਿਲਾਂ ਉਸ ਨੌਜਵਾਨ ਖ਼ਿਲਾਫ਼ ਥਾਣਾ ਸਿਟੀ ...
ਧਰਮਕੋਟ, 18 ਅਕਤੂਬਰ (ਪਰਮਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਤੇ ਖ਼ਰੀਦ ਨਿਰਵਿਘਨ ਜਾਰੀ ਰੱਖਣ ਲਈ ਵੱਖ-ਵੱਖ ਸਰਕਾਰੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ...
ਮੋਗਾ, 18 ਅਕਤੂਬਰ (ਗੁਰਤੇਜ ਸਿੰਘ)- ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਫੂਡ ਬਰਾਂਚ ਟੀਮ ਵਲੋਂ ਖਾਣ ਪੀਣ ਵਾਲੀਆਂ ਵਸਤਾਂ ਬਣਾ ਕੇ ਵੇਚਣ ਵਾਲੀਆਂ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤਾਂ ਕਿ ਕੋਈ ਵੀ ਦੁਕਾਨਦਾਰ ...
ਨੱਥੂਵਾਲਾ ਗਰਬੀ, 18 ਅਕਤੂਬਰ (ਸਾਧੂ ਰਾਮ ਲੰਗੇਆਣਾ)- ਪਿਛਲੇ ਪੰਦਰਾਂ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਸਿੱਖਿਆ ਪ੍ਰੋਵਾਈਡਰ ਅਧਿਆਪਕ 20 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ | ਸੂਬਾ ਕਮੇਟੀ ...
ਬਾਘਾ ਪੁਰਾਣਾ, 18 ਅਕਤੂਬਰ (ਕਿ੍ਸ਼ਨ ਸਿੰਗਲਾ) - ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲਟਸ ਐਂਡ ਇਮੀਗੇ੍ਰਸ਼ਨ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਵਧੀਆ ...
ਬਾਘਾ ਪੁਰਾਣਾ, 18 ਅਕਤੂਬਰ (ਕਿ੍ਸ਼ਨ ਸਿੰਗਲਾ)-ਬੋਰਡ ਡਾਇਰੈਕਟਰ ਮਾਰਕਫੈੱਡ ਮੋਗਾ ਪਰਮਜੀਤ ਸਿੰਘ ਨੰਗਲ ਨੂੰ ਸਥਾਨਕ ਸ਼ਹਿਰ ਦੀ ਨਹਿਰੂ ਮੰਡੀ ਵਿਖੇ ਪੁੱਜਣ 'ਤੇ ਸਰਪੰਚ ਗੁਰਤੇਜ ਸਿੰਘ ਤੇਜਾ ਮਾੜੀ ਮੁਸਤਫ਼ਾ ਵਲੋਂ ਲੋਈ ਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ ...
ਕੋਟ ਈਸੇ ਖਾਂ, 18 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸ ਖਾਂ ਦੇ 50 ਐੱਨ.ਐੱਸ.ਐੱਸ. ਵਲੰਟੀਅਰਾਂ ਵਲੋਂ ਕਸਬਾ ਕੋਟ ਈਸੇ ਖਾਂ ਦੇ ਮਸੀਤਾਂ ਰੋਡ ...
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)- ਹਮੇਸ਼ਾ ਦੀ ਤਰ੍ਹਾਂ ਆਪਣੇ ਸ਼ਾਨਦਾਰ ਨਤੀਜਿਆਂ ਲਈ ਜਾਣੀ ਜਾਣ ਵਾਲੀ ਵਿਸ਼ਵ ਪ੍ਰਸਿੱਧ ਸੰਸਥਾ ਡੈਫੋਡਿਲਜ਼ ਸਟੱਡੀ ਅਬਰੋਡ ਦੇ ਹੋਣਹਾਰ ਵਿਦਿਆਰਥੀ ਓਵਰਆਲ 7 ਬੈਂਡ ਲੈ ਕੇ ਸੰਸਥਾ ਦਾ ਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ ...
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਚੌਥੀ ਜਮਾਤ ਦੀ ਹੋਣਹਾਰ ਵਿਦਿਆਰਥਣ ਰਚਲ ਹੰਸ ਨੇ ਜ਼ਿਲ੍ਹਾ ਪੱਧਰ 'ਤੇ ਹੋਈ ਤਾਇਕਵਾਂਡੋ ਓਪਨ ਚੈਂਪੀਅਨਸ਼ਿਪ 'ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਸੋਨ ਤਗਮਾ ਹਾਸਲ ਕੀਤਾ | ਸਕੂਲ ...
ਬਾਘਾ ਪੁਰਾਣਾ, 18 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਐਲਾਨੇ ਉਮੀਦਵਾਰ ਬਲਦੇਵ ਸਿੰਘ ਮਾਣੂੰਕੇ ਦੇ ਹੱਕ 'ਚ ਬਾਬਾ ਵਾਲਮੀਕਿ ਦੇ ਸਥਾਨ 'ਤੇ ...
ਧਰਮਕੋਟ, 18 ਅਕਤੂਬਰ (ਪਰਮਜੀਤ ਸਿੰਘ)- ਠਾਕੁਰ ਦੁਆਰਾ ਮੰਦਰ ਕਲਾਂ ਟਰੱਸਟ ਨੂਰਪੁਰ ਬਾਜ਼ਾਰ ਧਰਮਕੋਟ ਵਲੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਆਗਿਆ ਲੈਣ ਉਪਰੰਤ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਗੁਰਦੁਆਰਾ ਸਿੰਘ ਸਭਾ ਪੁਰਾਣਾ ਬੱਸ ਅੱਡਾ ...
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਮੰਨੀ-ਪ੍ਰਮੰਨੀ ਸੰਸਥਾ ਐਂਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਢਿੱਲੋਂ ਕਲੀਨਿਕ ਦੇ ਬਿਲਕੁਲ ਨਾਲ ਸਥਿਤ ਹੈ, ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੜ੍ਹਾਈ ਕਰਨ ਦੇ ...
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਵਿਜੇ ਪਾਲ ਬਿਲਾਸਪੁਰ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਈਅਰ ਨੂੰ ਮਿਲਿਆ ਤੇ ਜਥੇਬੰਦੀ ਨੇ ਡੀ.ਸੀ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX