ਤਾਜਾ ਖ਼ਬਰਾਂ


ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  1 day ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  1 day ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  1 day ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  1 day ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  1 day ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  1 day ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  1 day ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਕੱਤਕ ਸੰਮਤ 553

ਜਲੰਧਰ

ਕਿਸਾਨ ਜਥੇਬੰਦੀਆਂ ਨੇ ਦਕੋਹਾ-ਧੰਨੋਵਾਲੀ ਤੇ ਸਲੇਮਪੁਰ ਮਸੰਦਾਂ ਵਿਖੇ ਰੇਲਾਂ ਰੋਕੀਆਂ

ਜਲੰਧਰ ਛਾਉਣੀ, 18 ਅਕਤੂਬਰ (ਪਵਨ ਖਰਬੰਦਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ 'ਤੇ ਧੱਕੇ ਨਾਲ ਥੋਪੇ ਗਏ ਕਾਲੇ ਕਾਨੂੰਨਾਂ ਅਤੇ ਲਖੀਮਪੁਰੀ ਖੀਰੀ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਤੇਜ਼ ਰਫ਼ਤਾਰ ਗੱਡੀਆਂ ਚੜ੍ਹਾ ਕੇ ਉਨ੍ਹਾਂ ਨਾਲ ਕੀਤੇ ਗਏ ਤਸ਼ੱਦਦ ਦੇ ਰੋਸ ਵਜੋਂ ਅੱਜ ਸੰਯੂਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਨਾਲ ਲੈ ਕੇ ਵੱਖ-ਵੱਖ ਰੇਲਵੇ ਟਰੈਕਾਂ 'ਤੇ ਬੈਠ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਜਤਾਇਆ ਗਿਆ | ਇਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਜਲਦ ਹੀ ਰੱਦ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜਿੱਥੇ ਦੇਸ਼ ਦੇ ਕਿਸਾਨਾਂ 'ਤੇ ਕਾਲੇ ਕਾਨੂੰਨ ਥੋਪ ਕੇ ਆਪਣੇ ਹਿਟਲਰ ਰਵਈਏ ਦਾ ਸਬੂਤ ਦਿੱਤਾ ਹੈ, ਉੱਥੇ ਹੀ ਕੇਂਦਰ ਸਰਕਾਰ ਨੇ ਪੰਜਾਬ ਅਤੇ ਹੋਰ ਦੋ ਰਾਜਾਂ ਦੇ ਸਰਹੱਦੀ ਖੇਤਰਾਂ ਤੋਂ ਲੈ ਕੇ 50 ਕਿਲੋਮੀਟਰ ਦੇ ਦਾਅਰੇ 'ਚ ਬੀ.ਐਸ.ਐੱਫ. ਨੂੰ ਲਿਆ ਕੇ ਇਕ ਹੋਰ ਧੱਕਾ ਕੀਤਾ ਹੈ | ਅੱਜ ਕਿਸਾਨਾਂ ਵਲੋਂ ਕੀਤੇ ਗਏ ਰੇਲ ਰੋਕੋ ਪ੍ਰਦਰਸ਼ਨ ਦੌਰਾਨ ਰੇਲ ਗੱਡੀਆਂ 'ਚ ਬੈਠੀਆਂ ਹੋਈਆਂ ਸਵਾਰੀਆਂ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਦੇ ਚੱਲ੍ਹਣ ਦਾ ਇੰਤਜ਼ਾਰ ਕਰਨਾ ਪਿਆ ਤੇ ਕਈ ਯਾਤਰੀ ਆਪਣੇ ਸਾਮਾਨ ਤੇ ਛੋਟੇ-ਛੋਟੇ ਬੱਚਿਆਂ ਨੂੰ ਮੋਢਿਆ 'ਤੇ ਚੁੱਕਣ ਲਈ ਮਜਬੂਰ ਹੁੰਦੇ ਹੋਏ ਦੇਖੇ ਗਏ | ਰੇਲਵੇ ਸਟੇਸ਼ਨ ਅੱਜ ਸ਼ਾਮ ਤੱਕ ਪੂਰੀ ਤਰ੍ਹਾਂ ਸੁਨਸਾਨ ਰਿਹਾ ਤੇ ਇਸ ਉਹ ਵੀ ਵਿਅਕਤੀ ਨਜ਼ਰ ਆ ਰਹੇ ਸਨ, ਜਿੰਨ੍ਹਾਂ ਵਲੋਂ ਗੱਡੀਆਂ ਰਾਹੀਂ ਦੂਸਰੇ ਰਾਜਾਂ 'ਚ ਜਾਣਾ ਸੀ |
ਭਾਕਿਯੂ ਰਾਜੇਵਾਲ ਵਲੋਂ ਦਕੋਹਾ ਰੇਲਵੇ ਫਾਟਕ 'ਤੇ ਪ੍ਰਦਰਸ਼ਨ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਦਕੋਹਾ ਰੇਲਵੇ ਫਾਟਕ 'ਤੇ ਰੇਲਵੇ ਲਾਈਨਾਂ 'ਤੇ ਬੈਠ ਕੇ ਰੋਸ ਜਤਾਇਆ ਗਿਆ | ਇਸ ਦੌਰਾਨ ਪਹੁੰਚੀ ਇਕ ਗੱਡੀ 'ਚ ਬੈਠੀਆਂ ਹੋਈਆਂ ਸਵਾਰੀਆਂ ਨੂੰ ਮਜਬੂਰੀ 'ਚ ਉੱਤਰ ਕੇ ਪੈਦਲ ਹੀ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਜਾਣਾ ਪਿਆ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਇਕਾਈ ਜਲੰਧਰ ਦੇ ਪ੍ਰਧਾਨ ਮਨਦੀਪ ਸਿੰਘ ਸਮਰਾ ਤੇ ਮੁੱਖ ਬੁਲਾਰਾ ਜਥੇਦਾਰ ਕਸ਼ਮੀਰ ਜੰਡਿਆਲਾ ਦੀ ਅਗਵਾਈ 'ਚ ਲਾਇਆ ਗਿਆ ਇਹ ਧਰਨਾ ਪ੍ਰਦਰਸ਼ਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਚਲਾਇਆ ਗਿਆ | ਇਸ ਦੌਰਾਨ ਯੂਥ ਪ੍ਰਧਾਨ ਅਮਰਜੋਤ ਸਿੰਘ ਜੰਡਿਆਲਾ ਤੇ ਪਾਲਾ ਧਾਲੀਵਾਲ ਦੀ ਅਗਵਾਈ 'ਚ ਵੱਡਾ ਜਥਾ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਇਆ | ਇਸ ਮੌਕੇ ਭਿੰਦਾ ਧਾਰੀਵਾਲ, ਭਿੰਦਾ ਮਾਨ, ਹਰਮੇਲ ਸਿੰਘ ਸ਼ੇਰਗਿਲ, ਅਮਰੀਕ ਸਿੰਘ, ਸੋਹਣ ਸਿੰਘ, ਅਮਰਜੀਤ ਸਿੰਘ, ਤਰਲੋਚਨ ਸਿੰਘ ਦਾਦੂਵਾਲ, ਨਗਿੰਦਰ ਸਿੰਘ, ਬਲਕਾਰ ਸਿੰਘ ਧਨੋਵਾਲੀ, ਬੂਟਾ ਸਿੰਘ ਸਮਰਾ, ਭੁਪਿੰਦਰ ਸਿੰਘ ਸਮਰਾ, ਸੀਤ ਸਿੰਘ ਕੰਗਣੀਵਾਲ, ਬੀਬੀ ਪਿੰਦੋ, ਬੀਬੀ ਬਲਵਿੰਦਰ ਕੌਰ, ਬੀਬੀ ਨਿਰਮਲ ਕੌਰ, ਬੀਬੀ ਪ੍ਰਭਜੋਤ ਕੌਰ, ਸ਼ਰਨਜੀਤ ਸਿੰਘ, ਬਲਿਹਾਰ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਗੋਗਾ ਧੰਨੋਵਾਲੀ, ਬਾਬਾ ਗੁਰਦੇਵ ਸਿੰਘ, ਬਿੰਦਰ ਭੁੱਲਰ, ਭੁਪਿੰਦਰ ਸਿੰਘ, ਚਰਨ ਸਿੰਘ ਤੇ ਪ੍ਰਦੀਪ ਸਿੰਘ ਭੋਡੇ ਸਮਰਾਏ ਆਦਿ ਹਾਜ਼ਰ ਸਨ |
ਭਾਕਿਯੂ ਲੱਖੋਵਾਲ ਵਲੋਂ ਸਲੇਮਪੁਰ ਮਸੰਦਾ ਰੇਲਵੇ ਲਾਈਨ 'ਤੇ ਧਰਨਾ
ਭਾਕਿਯੂ ਲੱਖੋਵਾਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸਲੇਮਪੁਰ ਮਸੰਦਾ ਰੇਲਵੇ ਲਾਈਨ 'ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਕਿਯੂ ਲੱਖੋਵਾਲ ਦੇ ਅਹੁਦੇਦਾਰ ਜਤਿੰਦਰ ਸਿੰਘ ਜੌਹਲ, ਹਲਕਾ ਪ੍ਰਧਾਨ ਪਰਮਿੰਦਰ ਸਿੰਘ ਭਿੰਦਾ, ਗੁਰਵਿੰਦਰ ਸਿੰਘ ਭੁੱਲਰ, ਬਾਬਾ ਸੁਖਜਿੰਦਰ ਸਿੰਘ, ਸੁਖਪਾਲ ਸਿੰਘ ਸੰਧੂ, ਸ਼ਿੰਗਾਰਾ ਸਿੰਘ, ਰਣਧੀਰ ਸਿੰਘ ਬਾਹੀਆ, ਸੁਰਿੰਦਰ ਸਿੰਘ ਮਿਨਹਾਸ, ਕੁਲਵਿੰਦਰ ਸਿੰਘ, ਕਰਮਜੀਤ ਸਿੰਘ ਡਿਪਟੀ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਜੌਹਲ, ਜਸਵਿੰਦਰ ਭੱਲਾ, ਹਰਨੇਕ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਗੁਰਜਿੰਦਰ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ ਗਿੱਲ, ਸ਼ਿਵਰਾਜ ਸਿੰਘ ਸੰਧੂ, ਗੁਰਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ, ਮੋਹਨ ਸਿੰਘ ਛਿੰਦੀ, ਹਰਦੀਪ ਸਿੰਘ, ਗਗਨਦੀਪ ਸਿੰਘ ਔਜਲਾ, ਲਖਵੀਰ ਸਿੰਘ ਸਲੇਮਪੁਰ, ਜਸਵਿੰਦਰ ਪੰਚ, ਗੁਰਜੀਤ ਸਿੰਘ, ਮੋਹਨ ਸਿੰਘ, ਜਸਵੀਰ ਸਿੰਘ ਗਾਖਲ, ਨਛੱਤਰ ਸਿੰਘ ਕੋਟਲਾ, ਬਲਵਿੰਦਰ ਸਿੰਘ, ਸਰਬਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਹਿੰਦਰ ਸਿੰਘ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ |
ਭਾਕਿਯੂ ਦੁਆਬਾ ਵਲੋਂ ਧੰਨੋਵਾਲੀ ਰੇਲਵੇ ਫਾਟਕ 'ਤੇ ਪ੍ਰਦਰਸ਼ਨ
ਭਾਕਿਯੂ ਦੁਆਬਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਧੰਨੋਵਾਲੀ ਰੇਲਵੇ ਫਾਟਕ 'ਤੇ ਰੇਲਵੇ ਲਾਈਨਾਂ 'ਤੇ ਬੈਠ ਕੇ ਮੋਦੀ ਸਰਕਾਰ ਅਤੇ ਲਖੀਮਪੁਰ ਖੀਰੀ 'ਚ ਹੋਈ ਮੰਦਭਾਗੀ ਘਟਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਸੁਖਬੀਰ ਸਿੰਘ ਕੁੱਕੜ ਪਿੰਡ ਦੀ ਦੇਖਰੇਖ 'ਚ ਲਾਏ ਗਏ ਇਸ ਧਰਨਾ ਪ੍ਰਦਰਸ਼ਨ ਦੌਰਾਨ ਕੁਲਵਿੰਦਰ ਸਿੰਘ ਮਸ਼ਿਆਣਾ, ਪ੍ਰਗਟ ਸਿੰਘ ਸਰਹਾਲੀ, ਮੱਖਣ ਬੱਲਣ, ਕਰਮਵੀਰ ਸਿੰਘ ਕੁੱਕੜ ਪਿੰਡ, ਕਰਮਜੀਤ ਸਿੰਘ ਡਿਪਟੀ, ਮੌਂਟੀ ਸੇਠ ਜਮਸ਼ੇਰ, ਬਲਵੀਰ ਸਿੰਘ ਕੋਟ ਕਲਾਂ, ਡਾ. ਬਲਵੰਤ ਸਿੰਘ, ਜਸਵੀਰ ਸਿੰਘ ਕੋਟ, ਬਿੱਲਾ ਪਰਾਗਪੁਰ, ਮੰਗਲ ਸਿੰਘ, ਹਰਪ੍ਰੀਤ ਸਿੰਘ ਬਾਹੀਆ, ਸੁਰਿੰਦਰ ਸਿੰਘ ਰਾਏ, ਜਸਕਰਨ ਸਿੰਘ ਜੌਹਲ, ਦਵਿੰਦਰ ਸਿੰਘ ਬੁੱਢਿਆਣਾ, ਲਖਬੀਰ ਸਿੰਘ ਜੌਹਲ, ਗੁਰਦੀਪ ਸਿੰਘ ਖੰਗੂੜਾ, ਰਮਨ ਜੰਡੂਸਿੰਘਾ, ਪਰਮਵੀਰ ਫਰਾਰਾ, ਗੁਰਚਰਨ ਸਿੰਘ ਕੋਟ ਕਲਾਂ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਸਟੇਸ਼ਨ 'ਤੇ 7 ਘੰਟੇ ਖੜ੍ਹੀਆਂ ਰਹੀਆਂ ਕਟਿਹਾਰ-ਅੰਮਿ੍ਤਸਰ ਤੇ ਭਾਵਨਗਰ-ਊਧਮਪੁਰ ਰੇਲ ਗੱਡੀਆਂ

ਜਲੰਧਰ, 18 ਅਕਤੂਬਰ (ਰਣਜੀਤ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਤੇ ਲਖੀਮਪੁਰ ਖੀਰੀ ਘਟਨਾ ਦੇ ਰੋਸ ਵਜੋਂ ਦੇਸ਼ ਭਰ 'ਚ ਰੇਲ ਰੋਕੋ ਅੰਦੋਲਨ ਸ਼ਾਂਤੀਪੂਰਵਕ ਚਲਾਇਆ ਗਿਆ, ਜਿਸ ਤਹਿਤ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ...

ਪੂਰੀ ਖ਼ਬਰ »

ਗੁਦਾਮ 'ਚ ਪਏ ਬਿਜਲੀ ਦੇ ਸਾਮਾਨ ਨੂੰ ਲੱਗੀ ਅੱਗ, ਭਾਰੀ ਨੁਕਸਾਨ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ)- ਸਥਾਨਕ ਪ੍ਰਤਾਪ ਬਾਗ ਦੇ ਪਿੱਛੇ ਨੀਵੀਂ ਚੱਕੀ ਨੇੜੇ ਬਣੇ ਬਿਜਲੀ ਦੇ ਸਾਮਾਨ ਦੇ ਗੁਦਾਮ 'ਚ ਅਚਾਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ | ਦੁਪਹਿਰ ਕਰੀਬ 11:30 ਵਜੇ ਲੱਗੀ ਇਸ ਅੱਗ 'ਤੇ ਫਾਇਰ ਬਿ੍ਗੇਡ ਦੀ ਟੀਮ ਨੇ 5 ਗੱਡੀਆਂ ਦੀ ...

ਪੂਰੀ ਖ਼ਬਰ »

ਪੰਜਾਬ ਪ੍ਰੈੱਸ ਕਲੱਬ ਦੀ ਨਵੀਂ ਕਾਰਜਕਾਰਨੀ ਨੇ ਸੰਭਾਲੇ ਅਹੁਦੇ

ਜਲੰਧਰ, 18 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਅੱਜ ਕਲੱਬ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਨੇ ਸਤਨਾਮ ਸਿੰਘ ਮਾਣਕ ਨੂੰ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਸੰਬੰਧੀ ਕਮਿਸ਼ਨਰੇਟ ਪੁਲਿਸ ਨੇ ਕੀਤਾ ਟ੍ਰੈਫਿਕ ਰੂਟ 'ਚ ਬਦਲਾਅ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ)- ਭਗਵਾਨ ਵਾਲਮੀਕਿ ਉਤਸਵ ਕਮੇਟੀ ਜਲੰਧਰ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ 19 ਅਕਤੂਬਰ ਨੂੰ ਸ਼ਹਿਰ 'ਚ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਨੂੰ ਧਿਆਨ 'ਚ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਰੂਟ 'ਚ ...

ਪੂਰੀ ਖ਼ਬਰ »

ਫੋਲੜੀਵਾਲ ਵਿਖੇ ਪਰਗਟ ਸਿੰਘ ਨੇ ਕਰਜ਼ਾ ਮੁਆਫ਼ੀ ਦੇ ਚੈੱਕ ਵੰਡੇ

ਜਮਸ਼ੇਰ ਖਾਸ, 18 ਅਕਤੂਬਰ (ਅਵਤਾਰ ਤਾਰੀ)-ਪੰਜਾਬ ਸਰਕਾਰ ਵਲੋਂ ਸਮਾਜ ਦੇ ਹਰ ਵਰਗ ਖਾਸ ਕਰਕੇ ਗ਼ਰੀਬ ਤਬਕੇ ਦੀ ਭਲਾਈ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿੱਖਿਆ, ਖੇਡਾਂ ਤੇ ਐੱਨ.ਆਰ.ਆਈ. ਮਾਮਲੇ ਮੰਤਰੀ ਪਰਗਟ ਸਿੰਘ ਵਲੋਂ ਕਰਜ਼ ਸਕੀਮ ਤਹਿਤ ਬੇਜ਼ਮੀਨੇ ਕਿਸਾਨਾਂ ਅਤੇ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਦੀ ਜਾਂਚ ਵਿੰਗ ਵਲੋਂ ਸਾਈ ਓਵਰਸੀਜ਼ 'ਤੇ ਛਾਪੇ

ਜਲੰਧਰ, 18 ਅਕਤੂਬਰ (ਸ਼ਿਵ)- ਆਮਦਨ ਕਰ ਵਿਭਾਗ ਦੇ ਜਾਂਚ ਵਿੰਗ ਦੀਆਂ ਅਲੱਗ-ਅਲੱਗ ਜ਼ਿਲਿ੍ਹਆਂ ਤੋਂ ਆਈਆਂ ਟੀਮਾਂ ਨੇ ਬੱਸ ਸਟੈਂਡ ਦੋ ਕੋਲ ਸਾਈ ਓਵਰਸੀਜ਼ ਦੇ ਦਫ਼ਤਰਾਂ ਸਮੇਤ ਹੋਰ ਠਿਕਾਣਿਆਂ 'ਤੇ ਛਾਪੇ ਮਾਰ ਕੇ ਸਰਵੇ ਦੀ ਕਾਰਵਾਈ ਕੀਤੀ ਗਈ | ਛਾਪਿਆਂ ਦੀ ਕਾਰਵਾਈ ਦੇਰ ...

ਪੂਰੀ ਖ਼ਬਰ »

ਟੀ.ਬੀ. ਰੋਕਥਾਮ ਸੰਬੰਧੀ ਸੇਵਾਵਾਂ ਦਾ ਨਿਰੀਖਣ ਕਰਨ ਜਲੰਧਰ ਪਹੁੰਚੀ ਜੁਆਇੰਟ ਸੁਪੋਰਟਿਵ ਸੁਪਰਵਿਜ਼ਨ ਟੀਮ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ)- ਟੀ.ਬੀ. ਪੋ੍ਰਗਰਾਮ ਦੇ ਨਿਰੀਖਣ ਸੰਬੰਧੀ ਜਲੰਧਰ ਪਹੁੰਚੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਯਾ, ਭਾਰਤ ਸਰਕਾਰ ਦੀ ਜੁਆਇੰਟ ਸੁਪੋਰਟਿਵ ਸੁਪਰਵਿਜ਼ਨ ਟੀਮ ਨੇ ਨੈਸ਼ਨਲ ਟਿਊਬਰਕੁਲੋਸਿਜ਼ ਅਲਿਮੀਨੇਸ਼ਨ ਪ੍ਰੋਗਰਾਮ (ਐਨ.ਐਲ.ਈ.ਪੀ.) ...

ਪੂਰੀ ਖ਼ਬਰ »

ਸਾਰੇ ਕੇਂਦਰਾਂ 'ਤੇ ਹੋਵੇਗਾ ਟੀਕਾਰਕਨ

ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)- ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 10 ਹਜ਼ਾਰ ਤੋਂ ਵੱਧ ਲੋਕਾਂ ਦੇ ਕੋਰੋਨਾ ਰੋਧਕ ਟੀਕੇ ਲਗਾਏ ਗਏ ਹਨ | ਮੰਗਲਵਾਰ ਨੂੰ ਵੀ ਸਾਰੇ ਹੀ ਟੀਕਾਕਰਨ ਕੇਂਦਰਾਂ 'ਤੇ ਟੀਕੇ ਲਗਾਏ ਜਾਣਦਾ ਕੰਮ ਚੱਲਦਾ ਰਹੇਗਾ | ਇਸ ਸਬੰਧੀ ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਵੱਖ-ਵੱਖ ਮਾਮਲਿਆਂ 'ਚ ਚਾਰ ਬਰੀ, ਇਕ ਨੂੰ ਕੈਦ

ਜਲੰਧਰ, 18 ਅਕਤੂਬਰ (ਚੰਦੀਪ ਭੱਲਾ)- ਖੋਹਬਾਜ਼ੀ ਦੇ ਵੱਖ-ਵੱਖ ਮਾਮਲਿਆਂ 'ਚ ਚਾਰ ਵਿਅਕਤੀਆਂ ਨੂੰ ਬਰੀ ਕੀਤਾ ਗਿਆ ਹੈ, ਜਦਕਿ ਇਕ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜਾਣਕਾਰੀ ਅਨੁਸਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਬਰੀ

ਜਲੰਧਰ, 18 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਰਮਨ ਸ਼ਰਮਾ ਪੁੱਤਰ ਨਰੇਸ਼ ਕੁਮਾਰ ਵਾਸੀ ਸਰਾਭਾ ਨਗਰ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

- ਭਾਜਪਾ ਪ੍ਰਧਾਨ ਨੇ ਕੀਤਾ ਖ਼ੁਲਾਸਾ - ਟੁੱਟੀਆਂ ਟਰਾਲੀਆਂ ਨਾਲ ਚੁੱਕਿਆ ਜਾ ਰਿਹਾ ਕੂੜਾ

ਜਲੰਧਰ, 18 ਅਕਤੂਬਰ (ਸ਼ਿਵ)- ਜਲੰਧਰ ਭਾਜਪਾ ਪ੍ਰਧਾਨ ਅਤੇ ਵਾਰਡ ਨੰਬਰ 2 ਦੇ ਕੌਂਸਲਰ ਸੁਸ਼ੀਲ ਸ਼ਰਮਾ ਨੇ ਨਿਗਮ ਦੇ ਟੁੱਟੀਆਂ ਟਰਾਲੀਆਂ ਨਾਲ ਕੂੜਾ ਚੁੱਕਣ ਦੇ ਘੁਟਾਲੇ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਟਰੈਕਟਰ ਟਰਾਲੀਆਂ ਵਾਲੇ ਠੇਕੇਦਾਰਾਂ ਨੂੰ ਇਹ ...

ਪੂਰੀ ਖ਼ਬਰ »

ਚੋਣਾਂ ਨੇੜੇ ਤਾਂ 975 ਸਫ਼ਾਈ ਸੇਵਕ, 500 ਸੀਵਰਮੈਨਾਂ, 500 ਮਾਲੀਆਂ ਦੀ ਭਰਤੀ ਦੀ ਸਿਫ਼ਾਰਸ਼

ਜਲੰਧਰ, 18 ਅਕਤੂਬਰ (ਸ਼ਿਵ ਸ਼ਰਮਾ)- ਨਗਰ ਨਿਗਮ ਪ੍ਰਸ਼ਾਸਨ ਲੰਬੇ ਸਮੇਂ ਤੱਕ ਤਾਂ ਸਫ਼ਾਈ ਮੁਲਾਜ਼ਮਾਂ, ਸੀਵਰਮੈਨਾਂ ਦੀ ਭਰਤੀ ਨੂੰ ਲੈ ਕੇ ਹੁਣ ਤੱਕ ਤਾਂ ਗੰਭੀਰ ਨਜ਼ਰ ਨਹੀਂ ਆ ਰਿਹਾ ਸੀ, ਪਰ ਹੁਣ ਕੁਝ ਮਹੀਨੇ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ...

ਪੂਰੀ ਖ਼ਬਰ »

ਠੇਕੇ 'ਤੇ ਐਕਸਾਈਜ਼ ਚੋਰੀ ਵਾਲੀ ਸ਼ਰਾਬ ਫੜੀ, ਕੇਸ ਦਰਜ

ਜਲੰਧਰ, 18 ਅਕਤੂਬਰ (ਸ਼ਿਵ)- ਆਬਕਾਰੀ ਵਿਭਾਗ ਵਲੋਂ ਵਿਸ਼ੇਸ਼ ਚੈਕਿੰਗ ਦੌਰਾਨ ਐਸ.ਬੀ.ਐਸ. ਨਗਰ ਆਧਾਰਿਤ ਸ਼ਰਾਬ ਦੇ ਠੇਕੇਦਾਰ ਦੀ ਇਕ ਦੁਕਾਨ 'ਚੋਂ ਅਜਿਹੀ ਸ਼ਰਾਬ, ਜਿਸ 'ਤੇ ਆਬਕਾਰੀ ਡਿਊਟੀ ਅਦਾ ਨਹੀਂ ਕੀਤੀ ਗਈ, ਬਰਾਮਦ ਹੋਣ ਉਪਰੰਤ ਉਸ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਈ ...

ਪੂਰੀ ਖ਼ਬਰ »

ਲੜਕੀ ਦਾ ਪਰਸ ਖੋਹਣ ਵਾਲੇ ਨੂੰ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

ਜਲੰਧਰ, 18 ਅਕਤੂਬਰ (ਸ਼ੈਲੀ)- ਥਾਣਾ-7 'ਚ ਪੈਂਦੇ ਗੜ੍ਹਾ ਖੇਤਰ 'ਚ ਦੇਰ ਸ਼ਾਮ ਆਪਣੇ ਕੰਮ ਤੋਂ ਵਾਪਸ ਆ ਰਹੀ ਇਕ ਲੜਕੀ ਦਾ ਮੋਟਰਸਾਈਕਲ ਸਵਾਰ ਨੇ ਪਰਸ ਖੋਹ ਲਿਆ | ਇਸੇ ਦੌਰਾਨ ਲੜਕੀ ਰਿਕਸ਼ੇ ਤੋਂ ਥੱਲੇ ਡਿੱਗ ਗਈ, ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗ ਗਈ ਤੇ ਉਸ ਨੂੰ ਇਲਾਜ ਲਈ ...

ਪੂਰੀ ਖ਼ਬਰ »

ਮੋਟਰਸਾਈਕਲ ਚਾਲਕ ਨੂੰ ਪਿਆ ਮਿਰਗੀ ਦਾ ਦੌਰਾ, ਜ਼ਖ਼ਮੀ

ਮਕਸੂਦਾਂ, 18 ਅਕਤੂਬਰ (ਸਤਿੰਦਰ ਪਾਲ ਸਿੰਘ)- ਸਰਾਭਾ ਨਗਰ ਦੇ ਕੋਲ ਮੋਟਰਸਾਈਕਲ ਚਾਲਕ ਨੂੰ ਮਿਰਗੀ ਦਾ ਦੌਰਾ ਪੈਣ 'ਤੇ ਮੋਟਰਸਾਈਕਲ ਬੇਕਾਬੂ ਹੋ ਕੇ ਟਾਟਾ 407 ਗੱਡੀ ਨਾਲ ਟਕਰਾਅ ਗਿਆ, ਜਿਸ ਕਾਰਨ ਮੋਟਰਸਾਈਕਲ ਚਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ | ਰੇਰੂ ਚੌਕ ਇਲਾਕੇ ...

ਪੂਰੀ ਖ਼ਬਰ »

'ਆਪ' ਨੇ ਸਾੜੇ ਚੰਨੀ ਤੇ ਅਮਿਤ ਸ਼ਾਹ ਦੇ ਪੁਤਲੇ

ਜਲੰਧਰ, 18 ਅਕਤੂਬਰ (ਜਸਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਸੀਮਾ ਸੁਰੱਖਿਆ ਬਲ ਨੂੰ ਪੰਜਾਬ 'ਚ ਦਿੱਤੇ ਗਏ ਅਧਿਕਾਰਾਂ ਖ਼ਿਲਾਫ਼ 'ਆਪ' ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁਤਲੇ ਸਾੜੇ | ਇਸ ਮੌਕੇ 'ਆਪ' ਦੀ ਮਹਿਲਾ ਵਿੰਗ ਦੀ ...

ਪੂਰੀ ਖ਼ਬਰ »

ਚੂਰਾ ਪੋਸਤ ਤੇ ਇਕ ਕਾਰ ਸਮੇਤ 2 ਵਿਅਕਤੀ ਕਾਬੂ

ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ 10 ਕਿੱਲੋ ਚੂਰਾ ਪੋਸਤ ਤੇ ਇਕ ਕਾਰ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਥਾਣਾ ਇੰਚਾਰਜ ਰਛਪਾਲ ਸਿੰਘ ਨੇ ਦੱਸਿਆ ਕਿ ਐੱਸ.ਆਈ. ਅਜੀਤ ਸਿੰਘ ਵਲੋਂ ਸਮੇਤ ...

ਪੂਰੀ ਖ਼ਬਰ »

¸ ਏ.ਡੀ.ਸੀ.ਪੀ. ਸਿਟੀ-2 'ਤੇ ਹੋਏ ਹਮਲੇ ਦਾ ਮਾਮਲਾ¸ ਔਰਤ ਸਮੇਤ 5 ਜਣਿਆਂ ਖ਼ਿਲਾਫ਼ ਮਾਮਲਾ ਦਰਦ

ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਬੀਤੇ ਕੱਲ੍ਹ ਸਥਾਨਕ ਪੰਜਾਬ ਐਵੇਨਿਊ ਵਿਖੇ ਏ.ਡੀ.ਸੀ.ਪੀ. ਸਿਟੀ-2 ਅਸ਼ਵਨੀ ਕੁਮਾਰ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਦੇ ਸੰਬੰਧ 'ਚ ਕਾਰਵਾਈ ਕਰਦੇ ਹੋਏ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ 1 ਔਰਤ ਸਮੇਤ 5 ਜਣਿਆਂ ਖ਼ਿਲਾਫ਼ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਵੱਜਣ ਕਾਰਨ ਟੁੱਟਿਆ ਗੁਰੂ ਨਾਨਕਪੁਰਾ ਰੇਲਵੇ ਫਾਟਕ

ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਬੀਤੀ ਦੇਰ ਰਾਤ ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ 'ਚ ਤੇਜ਼ ਰਫ਼ਤਾਰ ਇਕ ਕਾਰ ਵੱਜਣ ਕਾਰਨ ਉਸ ਦੇ ਦੋਹਾਂ ਪਾਸਿਆਂ ਦੇ ਪੋਲ ਟੱੁਟ ਗਏ, ਜਿਨ੍ਹਾਂ ਦੀ ਮੁਰੰਮਤ ਦੌਰਾਨ ਲੱਗੇ ਕਾਫ਼ੀ ਸਮੇਂ ਕਾਰਨ ਵਾਹਨ ਚਾਲਕਾਂ ਤੇ ...

ਪੂਰੀ ਖ਼ਬਰ »

ਚੋਰੀਸ਼ੁਦਾ 3 ਬੈਟਰੀਆਂ ਤੇ ਤਾਰਾਂ ਸਮੇਤ ਵਿਅਕਤੀ ਗਿ੍ਫ਼ਤਾਰ

ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਚੋਰੀ ਕੀਤੀਆਂ 3 ਬੈਟਰੀਆਂ ਤੇ ਤਾਰਾਂ ਸਮੇਤ ਇਕ ਵਿਅਕਤੀ ਨੂੰ ਥਾਣਾ ਪਤਾਰਾ ਦੀ ਪੁਲਿਸ ਵਲੋਂ ਫੜਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਰਛਪਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਚੈਂਚਲ ਸਿੰਘ ...

ਪੂਰੀ ਖ਼ਬਰ »

ਸ਼ਹੀਦ ਕੁਲਵਿੰਦਰ ਸਿੰਘ ਗਾਖਲ ਦੀ ਯਾਦ 'ਚ ਬਣੇ ਪਾਰਕ ਦਾ ਉਦਘਾਟਨ 24 ਨੂੰ

ਜਲੰਧਰ, 18 ਅਕਤੂਬਰ (ਸਾਬੀ)- ਸ਼ਹੀਦ ਕੁਲਵਿੰਦਰ ਸਿੰਘ ਗਾਖਲ ਦੀ ਯਾਦ ਵਿਚ ਪਿੰਡ ਗਾਖਲ ਵਿਖੇ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਵੱਲੋਂ ਕਰੋੜਾਂ ਦੀ ਲਾਗਤ ਨਾਲ ਬਣਾਏ ਪਾਰਕ ਦਾ ਉਦਘਾਟਨ 24 ਅਕਤੂਬਰ ਨੂੰ ਸਵੇਰੇ 11 ਵਜੇ ਪੰਜਾਬ ਦੇ ਸਿੱਖਿਆ ...

ਪੂਰੀ ਖ਼ਬਰ »

ਐਨ.ਐੱਚ.ਐਸ. ਹਸਪਤਾਲ 'ਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਹੋਵੇਗੀ ਮੁਫ਼ਤ ਐਂਜੋਗ੍ਰਾਫ਼ੀ ਅਤੇ ਦਿਲ ਦੇ ਰੋਗਾਂ ਦੀ ਜਾਂਚ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ) - ਕਪੂਰਥਲਾ ਰੋਡ 'ਤੇ ਚੱਲ ਰਹੇ ਐਨ.ਐੱਚ.ਐੱਸ. ਹਸਪਤਾਲ ਦੀ ਪ੍ਰਬੰਧਕ ਕਮੇਟੀ ਅਤੇ ਰੋਟਰੀ ਕਲੱਬ, ਜਲੰਧਰ (ਦੱਖਣ) ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਇਸ ਤਹਿਤ ਜਿੱਥੇ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਦੇ ਦਿਲ ਦੇ ਰੋਗਾਂ ਦੀ ...

ਪੂਰੀ ਖ਼ਬਰ »

ਡੇਂਗੂ ਦੇ 30 ਮਰੀਜ਼ ਹੋਰ ਮਿਲੇ, ਗਿਣਤੀ 152

ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)- ਡੇਂਗੂ ਦਾ ਫੈਲਾਅ ਦਿਨ-ਬਾ-ਦਿਨ ਵਧਦਾ ਜਾ ਰਿਹਾ ਹੈ, ਇਸ ਨਾਲ ਹਸਪਤਾਲਾਂ 'ਚ ਮਰੀਜ਼ਾਂ ਦੀ ਭਰਮਾਰ ਲੱਗ ਰਹੀ ਹੈ | ਜਲੰਧਰ ਜ਼ਿਲ੍ਹੇ 'ਚ ਅੱਜ 30 ਡੇਂਗੂ ਪ੍ਰਭਾਵਿਤ ਹੋਰ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 152 ਹੋ ਗਈ ਹੈ | ਜ਼ਿਲ੍ਹਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਾਮਾ-ਭਾਣਜਾ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਚੁਗਿੱਟੀ ਚੌਕ ਤੋਂ ਕੁਝ ਹੀ ਦੂਰੀ 'ਤੇ ਸਥਿਤ ਅਕਸ਼ਰਧਾਮ ਮੰਦਰ ਦੇ ਸਾਹਮਣੇ ਸੋਮਵਾਰ ਨੂੰ ਹੋਏ ਇਕ ਸੜਕ ਹਾਦਸੇ 'ਚ ਮਾਮਾ-ਭਾਣਜਾ ਫੱਟੜ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਇਕੱਠੇ ਹੋਏ ...

ਪੂਰੀ ਖ਼ਬਰ »

¸ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ¸ ਪਹਿਲਵਾਨ ਨਰਿੰਦਰ ਚੀਮਾ ਬਣਿਆ ਚੈਂਪੀਅਨ

ਜਲੰਧਰ, 18 ਅਕਤੂਬਰ (ਸਾਬੀ)- 53ਵੀਂ ਸੀਨੀਅਰ ਪੰਜਾਬ ਗਰੀਕੋ ਰੋਮਨ ਕੁਸ਼ਤੀ ਚੈਂਪੀਅਨਸ਼ਿਪ ਜੋ ਬਠਿੰਡਾ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ 'ਚੋਂ ਪਹਿਲਵਾਨ ਨਰਿੰਦਰ ਸਿੰਘ ਚੀਮਾ ਨੇ 97 ਕਿੱਲੋ ਭਾਰ ਵਰਗ ਦੇ 'ਚੋਂ ਸੋਨ ਤਗਮਾ ਹਾਸਲ ਕਰ ਕੇ ਮਾਣਮੱਤੀ ਪ੍ਰਾਪਤੀ ਕੀਤੀ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX