ਤਾਜਾ ਖ਼ਬਰਾਂ


ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਕੋਰੋਨਾ ਪਾਜ਼ੀਟਿਵ
. . .  20 minutes ago
ਨਵੀਂ ਦਿੱਲੀ, 22 ਜਨਵਰੀ - ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਪ੍ਰਧਾਨ ਐਚ.ਡੀ. ਦੇਵਗੌੜਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਫਿਲਹਾਲ ਉਨ੍ਹਾਂ ਦੀ ਸਿਹਤ ਸਥਿਰ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3 ਲੱਖ ਤੋਂ ਵਧ ਮਾਮਲੇ
. . .  33 minutes ago
ਨਵੀਂ ਦਿੱਲੀ, 22 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3,37,704 ਨਵੇਂ ਕੇਸ...
ਭਿਆਨਕ ਸੜਕੇ ਹਾਦਸੇ 'ਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ
. . .  48 minutes ago
ਮਾਹਿਲਪੁਰ (ਹੁਸ਼ਿਆਰਪੁਰ), 22 ਜਨਵਰੀ (ਰਜਿੰਦਰ ਸਿੰਘ) - ਅੱਜ ਸਵੇਰੇ 5.30 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਟੂਟੋਮਜਾਰਾ ਨਜ਼ਦੀਕ ਖੜੇ ਕੈਂਟਰ 'ਚ ਪਿੱਛਿਓਂ ਪਨਬੱਸ ਵੱਜਣ ਨਾਲ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ ਹੋ...
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਾਕਰਨ ਨੂੰ ਲੈ ਕੇ ਜਾਰੀ ਹੋਇਆ ਪੱਤਰ
. . .  55 minutes ago
ਨਵੀਂ ਦਿੱਲੀ, 22 ਜਨਵਰੀ - ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਜੇਕਰ ਕੋਈ ਲਾਭਪਾਤਰੀ ਕੋਰੋਨਾ ਪਾਜ਼ੀਟਿਵ ਪਾਇਆ ...
ਮਹਾਰਾਸ਼ਟਰ ਵਿਚ ਇਮਾਰਤ ਨੂੰ ਲੱਗੀ ਅੱਗ, 7 ਦੀ ਮੌਤ
. . .  12 minutes ago
ਮੁੰਬਈ, 22 ਜਨਵਰੀ - ਮਹਾਰਾਸ਼ਟਰ ਦੇ ਮੁੰਬਈ ਦੇ ਤਾਰਦੇਵ 'ਚ ਭਾਟੀਆ ਹਸਪਤਾਲ ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ 'ਚ ਅੱਗ ਲੱਗ ਗਈ। 13 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ...
ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਦਾ ਫ਼ੈਸਲਾ ਲਵੇਗਾ | ਸੀ.ਈ.ਸੀ. ਸੁਸ਼ੀਲ ਚੰਦਰਾ ਦੇ ਨਾਲ ਕੇਂਦਰੀ ਸਿਹਤ ਸਕੱਤਰ, ਸਿਹਤ ਸਕੱਤਰ, ਮੁੱਖ ਸਕੱਤਰ ਅਤੇ ਪੰਜ ਚੋਣਾਂ ਵਾਲੇ ਰਾਜਾਂ ਦੇ ਮੁੱਖ ਚੋਣ...
ਅਲਬਰਟਾ 'ਚ ਕੋਵਿਡ-19 ਦੇ 3592 ਨਵੇਂ ਮਾਮਲੇ ਹੋਏ ਦਰਜ , 8 ਨਵੀਆਂ ਮੌਤਾਂ
. . .  about 1 hour ago
ਕੈਲਗਰੀ, 22 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 8 ਹੋਰ ਨਵੀਆਂ ਮੌਤਾਂ ਹੋਈਆਂ ਹਨ..
ਭਿਆਨਕ ਅੱਗ ਲੱਗਣ ਕਾਰਨ ਫਟੇ 3 ਸਿਲੰਡਰ, ਦੁਕਾਨ ਹੋਈ ਸੜ ਕੇ ਸੁਆਹ
. . .  about 2 hours ago
ਖੋਸਾ ਦਲ ਸਿੰਘ (ਜ਼ੀਰਾ), 22 ਜਨਵਰੀ (ਮਨਪ੍ਰੀਤ ਸਿੰਘ ਸੰਧੂ) - ਕਸਬਾ ਖੋਸਾ ਦਲ ਸਿੰਘ ਵਾਲਾ ਵਿਖੇ ਰਾਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਬਾਜ਼ਾਰ ਵਿਚ ਮੌਜੂਦ ਸੇਠੀ ਕਰਿਆਨਾ ਸਟੋਰ ਉੱਪਰ ਰਾਤ 11 ਵਜੇ ਦੇ ਕਰੀਬ ਸ਼ਾਰਟ ਸਰਕਟ ਹੋਣ ਕਾਰਨ ਅੱਗ ...
ਬਿਹਾਰ : ਸੈਕਸ ਰੈਕੇਟ ਦਾ ਪਰਦਾਫਾਸ਼, ਦੋਸ਼ੀ ਆਏ ਪੁਲਿਸ ਅੜਿੱਕੇ
. . .  about 2 hours ago
ਗਯਾ (ਬਿਹਾਰ), 22 ਜਨਵਰੀ - ਬਿਹਾਰ ਦੇ ਗਯਾ ਵਿਚ ਪੁਲਿਸ ਨੇ ਬੋਧਗਯਾ ਵਿਚ ਇਕ ਹੋਟਲ ਮੈਨੇਜਰ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ 2 ਔਰਤਾਂ ਨੂੰ ਛੁਡਵਾ ਕੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ | ਜ਼ਿਕਰਯੋਗ ਹੈ ਕਿ...
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਬਣੇ ਮਾਤਾ - ਪਿਤਾ, ਘਰ ਆਇਆ ਨਿੱਕਾ ਮਹਿਮਾਨ
. . .  about 2 hours ago
ਮੁੰਬਈ, 22 ਜਨਵਰੀ - ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਤਾ - ਪਿਤਾ ਬਣ ਗਏ ਹਨ | ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ...
ਪ੍ਰਧਾਨ ਮੰਤਰੀ ਮੋਦੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕਰਨਗੇ ਗੱਲਬਾਤ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਕਰਨਗੇ। ਉਹ ਜ਼ਿਲ੍ਹਿਆਂ ਵਿਚ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  1 day ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  1 day ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  1 day ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  1 day ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  1 day ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਐਲਾਨੇ 12 ਉਮੀਦਵਾਰ
. . .  1 day ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ...
ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ। -ਬੁੱਲੇਸ਼ਾਹ

ਪਹਿਲਾ ਸਫ਼ਾ

ਉੱਤਰਾਖੰਡ ਦੇ ਕੁਝ ਇਲਾਕਿਆਂ 'ਚ ਬੱਦਲ ਫਟੇ-42 ਹੋਰ ਮੌਤਾਂ

ਦੇਹਰਾਦੂਨ/ਨੈਨੀਤਾਲ, 19 ਅਕਤੂਬਰ (ਏਜੰਸੀਆਂ)-ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਖ਼ਾਸ ਕਰਕੇ ਕੁਮਾਊਾ ਖ਼ੇਤਰ 'ਚ ਹੋਈ ਭਾਰੀ ਬਾਰਿਸ਼ ਤੇ ਕੁਝ ਇਲਾਕਿਆਂ 'ਚ ਬੱਦਲ ਫਟਣ ਕਾਰਨ ਇਥੇ 42 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਸੋਮਵਾਰ ਨੂੰ ਹੋਈਆਂ 5 ਮੌਤਾਂ ਨਾਲ ਮਿ੍ਤਕਾਂ ਦਾ ਕੁੱਲ ਅੰਕੜਾ 47 ਹੋ ਗਿਆ ਹੈ | ਦੂਜੇ ਪਾਸੇ ਕਈ ਘਰਾਂ ਦੇ ਹੜ੍ਹ ਜਾਣ ਕਾਰਨ ਕਈ ਲੋਕਾਂ ਦੇ ਮਲਬੇ 'ਚ ਫਸੇ ਹੋਣ ਦੀ ਖ਼ਬਰ ਹੈ | ਇਕੱਲੇ ਨੈਨੀਤਾਲ 'ਚ ਹੀ 28 ਲੋਕਾਂ ਦੀ ਮੌਤ ਹੋਈ ਹੈ, ਜਦਕਿ ਅਲਮੋਰਾ ਅਤੇ ਚੰਪਾਵਤ 'ਚ 6-6 ਜਦੋਂਕਿ ਪਿਥੋਰਾਗੜ੍ਹ ਤੇ ਊਧਮ ਸਿੰਘ ਨਗਰ ਜ਼ਿਲਿ੍ਹਆਂ 'ਚ 1-1 ਵਿਅਕਤੀ ਦੀ ਮੌਤ ਹੋਈ ਹੈ | ਲੋਕਪਿ੍ਯ ਸੈਰ ਸਪਾਟਾ ਸਥਾਨ ਨੈਨੀਤਾਲ ਦਾ ਬਾਕੀ ਸੂਬੇ ਨਾਲੋਂ ਸੰਪਰਕ ਲਗਾਤਾਰ ਦੂਸਰੇ ਦਿਨ ਟੁੱਟਿਆ ਰਿਹਾ, ਕਿਉਂਕਿ ਇਸ ਨੂੰ ਸੂਬੇ ਨਾਲ ਜੋੜਨ ਵਾਲੀਆਂ ਤਿੰਨ ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ | ਨੈਨੀਤਾਲ 'ਚ ਮਾਲ ਰੋਡ ਤੇ ਨੈਨੀ ਝੀਲ ਦੇ ਕੰਢੇ ਸਥਿਤ ਨੈਨਾ ਦੇਵੀ ਮੰਦਰ 'ਚ ਹੜ੍ਹ ਦਾ ਪਾਣੀ ਭਰ ਗਿਆ ਹੈ | ਜ਼ਮੀਨ ਖਿਸਕਣ ਨਾਲ ਇਕ ਹੋਸਟਲ ਦੀ ਇਮਾਰਤ ਨੁਕਸਾਨੀ ਗਈ | ਰਾਮਨਗਰ-ਰਾਨੀਖੇਤ ਰੂਟ 'ਤੇ ਲੈਮਨ ਟ੍ਰੀ ਰਿਸੋਰਟ 'ਚ ਕੋਸੀ ਦਰਿਆ ਦਾ ਪਾਣੀ ਵੜ ਜਾਣ ਕਾਰਨ ਇਥੇ ਲਗਪਗ 100 ਲੋਕ ਫਸੇ ਹੋਏ ਹਨ | ਜ਼ਿਲ੍ਹਾ ਪ੍ਰਸ਼ਾਸਨ ਇਥੇ ਫਸੇ ਸੈਲਾਨੀਆਂ ਨੂੰ ਕੱਢਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ | ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਨੈਨੀਤਾਲ ਦੇ ਕਾਠਗੋਦਾਮ ਤੇ ਲਾਲਕੂਆਂ ਅਤੇ ਊਧਮ ਸਿੰਘ ਨਗਰ ਦੇ ਰੁਦਰਪਰ 'ਚ ਸੜਕਾਂ, ਪੁਲ ਤੇ ਰੇਲਵੇ ਪਟੜੀਆਂ ਨੁਕਸਾਨੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਨੁਕਸਾਨੀਆਂ ਰੇਲ ਪਟੜੀਆਂ ਨੂੰ ਠੀਕ ਕਰਨ ਲਈ ਚਾਰ ਤੋਂ ਪੰਜ ਦਿਨ ਦਾ ਸਮਾਂ ਲੱਗੇਗਾ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਿ੍ਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਬਾਰਿਸ਼ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ | ਉਨ੍ਹਾਂ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਜਲਦ ਤੋਂ ਜਲਦ ਇਕ ਰਿਪੋਰਟ ਭੇਜਣ ਦਾ ਨਿਰਦੇਸ਼ ਦਿੱਤਾ | ਧਾਮੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਤਿੰਨ ਹੈਲੀਕਾਪਟਰ ਰਾਹਤ ਤੇ ਬਚਾਅ ਕਾਰਜਾਂ 'ਚ ਸਹਾਇਤਾ ਕਰ ਰਹੇ ਹਨ, ਦੋ ਹੈਲੀਕਾਪਟਰਾਂ ਨੂੰ ਨੈਨੀਤਾਲ ਜ਼ਿਲ੍ਹੇ 'ਚ ਲਗਾਇਆ ਗਿਆ ਹੈ, ਜਦਕਿ ਇਕ ਹੈਲੀਕਾਪਟਰ ਨੂੰ ਗੜਵਾਲ ਇਲਾਕੇ 'ਚ ਤਾਇਨਾਤ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਚਾਰਧਾਮ ਯਾਤਰਾ ਦੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਿਥੇ ਹਨ ਉਥੇ ਹੀ ਠਹਿਰੇ ਰਹਿਣ ਅਤੇ ਮੌਸਮ ਸੁਧਰਨ ਤੱਕ ਆਪਣੀ ਯਾਤਰਾ ਸ਼ੁਰੂ ਨਾ ਕਰਨ | ਉਨ੍ਹਾਂ ਚਮੌਲੀ ਤੇ ਰੁਦਰਪ੍ਰਯਾਗ ਜ਼ਿਲਿ੍ਹਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਚਾਰਧਾਮ ਯਾਤਰਾ ਰੂਟ 'ਤੇ ਫਸੇ ਸ਼ਰਧਾਲੂਆਂ ਦੀ ਵਿਸ਼ੇਸ਼ ਨਿਗਰਾਨੀ ਰੱਖਣ ਨੂੰ ਕਿਹਾ | ਧਾਮੀ ਨੇ ਕਿਹਾ ਕਿ ਬਾਰਿਸ਼ ਨਾਲ ਹੋਏ ਨੁਕਸਾਨ ਬਾਰੇ ਮੁਲਾਂਕਣ ਕੀਤੀ ਜਾ ਰਿਹਾ ਹੈ | ਉਨ੍ਹਾਂ ਮੰਨਿਆ ਕਿ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ | ਸੂਬੇ ਦੇ ਜ਼ਿਆਦਾਤਾਰ ਦਰਿਆਵਾਂ 'ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ | ਹਰਿਦੁਆਰ 'ਚ ਗੰਗਾ ਦੇ ਪਾਣੀ ਦਾ ਪੱਧਰ 293.90 ਮੀਟਰ ਤੱਕ ਪੁੱਜ ਗਿਆ, ਜੋ ਖ਼ਤਰੇ ਦੇ ਨਿਸ਼ਾਨ 294 ਮੀਟਰ ਤੋਂ ਇਕ ਨਿਸ਼ਾਨ ਹੇਠਾ ਹੈ | ਪਿਥੌਰਾਗੜ੍ਹ 'ਚ ਕਾਲੀ ਤੇ ਸਰਯੂ ਨਦੀਆਂ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਈਆਂ ਹਨ, ਜਦਕਿ ਗੌਰੀ ਨਦੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਗ ਰਹੀ ਹੈ | ਮੌਸਮ ਵਿਭਾਗ ਮੁਤਾਬਿਕ ਨੈਨੀਤਾਲ 'ਚ 90 ਐਮ.ਐਮ. ਹਲਦਵਾਨੀ 'ਚ 128 ਐਮ.ਐਮ., ਅਲਮੋਰਾ 'ਚ 216.6 ਐਮ.ਐਮ. ਤੇ ਜਾਗੇਸ਼ਵਰ 'ਚ 176 ਐਮ.ਐਮ. ਬਾਰਿਸ਼ ਹੋਈ | ਪ੍ਰਸ਼ਾਸਨ ਵਲੋਂ ਕੋਸੀ ਬੈਰਾਜ ਤੇ ਨਾਨਕ ਸਾਗਰ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ | ਹਾਲਾਂਕਿ ਮੌਸਮ ਵਿਭਾਗ ਨੇ ਕੱਲ੍ਹ ਤੋਂ ਮੌਸਮ 'ਚ ਸੁਧਾਰ ਹੋਣ ਦਾ ਅਨੁਮਾਨ ਲਗਾਇਆ ਹੈ |
ਪ੍ਰਧਾਨ ਮੰਤਰੀ ਮੋਦੀ ਵਲੋਂ ਮੁੱਖ ਮੰਤਰੀ ਧਾਮੀ ਨਾਲ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ 'ਤੇ ਗੱਲਬਾਤ ਕਰਕੇ ਸੂਬੇ ਦੀ ਸਥਿਤੀ ਦਾ ਜਾਇਜ਼ਾ ਲਿਆ | ਮੁੱਖ ਮੰਤਰੀ ਨੇ ਮੋਦੀ ਨੂੰ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ | ਮੋਦੀ ਨੇ ਧਾਮੀ ਨੂੰ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਮੋਦੀ ਨੇ ਉੱਤਰਾਖੰਡ ਨਾਲ ਸੰਬੰਧ ਰੱਖਣ ਵਾਲੇ ਕੇਂਦਰੀ ਮੰਤਰੀ ਅਜੇ ਭੱਟ ਨਾਲ ਵੀ ਗੱਲਬਾਤ ਕੀਤੀ |
ਗੁਜਰਾਤ ਦੇ 100 ਸ਼ਰਧਾਲੂ ਫਸੇ

ਇਸ ਤੋਂ ਇਲਾਵਾ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਉੱਤਰਾਖੰਡ ਦੇ ਆਪਣੇ ਹਮਰੁਤਬਾ ਧਾਮੀ ਨਾਲ ਗੁਜਰਾਤ ਤੋਂ ਗਏ ਸ਼ਰਧਾਲੂਆਂ ਦੇ ਇਥੇ ਫਸੇ ਹੋਣ ਸੰਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦੀ ਅਪੀਲ ਕੀਤੀ | ਗੁਜਰਾਤ ਦੇ ਮਾਲ ਮੰਤਰੀ ਰਾਜੇਂਦਰ ਤਿ੍ਵੇਦੀ ਨੇ ਕਿਹਾ ਕਿ ਇਕ ਮੋਟੇ ਅਨੁਮਾਨ ਮੁਤਾਬਿਕ ਗੁਜਰਾਤ ਦੇ ਲਗਪਗ 100 ਸ਼ਰਧਾਲੂ ਉੱਤਰਾਖੰਡ 'ਚ ਫਸੇ ਹੋਏ ਹਨ |

ਫ਼ੌਜ ਮੁਖੀ ਵਲੋਂ ਕੰਟਰੋਲ ਰੇਖਾ 'ਤੇ ਸਰਹੱਦੀ ਚੌਕੀਆਂ ਦਾ ਦੌਰਾ

ਘੁਸਪੈਠ ਰੋਕੂ ਆਪ੍ਰੇਸ਼ਨ ਤੇ ਫ਼ੌਜੀ ਤਿਆਰੀਆਂ ਦਾ ਲਿਆ ਜਾਇਜ਼ਾ
ਸ੍ਰੀਨਗਰ, 19 ਅਕਤੂਬਰ (ਮਨਜੀਤ ਸਿੰਘ)-ਸੈਨਾ ਮੁਖੀ ਜਨਰਲ ਐਮ. ਐਮ. ਨਰਵਾਣੇ ਵਲੋਂ ਅੱਜ ਜੰਮੂ ਖੇਤਰ 'ਚ ਕੰਟਰੋਲ ਰੇਖਾ ਨਾਲ ਲੱਗਦੇ ਅਗਾਊਾ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਖੇਤਰ 'ਚ ਫ਼ੌਜ ਦੇ ਘੁਸਪੈਠ ਰੋਕੂ ਆਪ੍ਰੇਸ਼ਨ ਦਾ ਜਾਇਜ਼ਾ ਲਿਆ ਗਿਆ | ਜਨਰਲ ਨਰਵਾਣੇ ਨੇ ਫ਼ੌਜ ਦੀ 16 ਕੋਰ (ਨਾਇਟ ਕੋਰ) ਅਧੀਨ ਪੈਂਦੇ ਇਲਾਕਿਆਂ ਮੇਂਢਰ, ਸੂਰਨਕੋਟ ਤੇ ਥਨਾਮਾਂਡੀ ਦਾ ਦੌਰਾ ਕੀਤਾ ਤੇ ਪੀਰ ਪੰਚਾਲ ਦੇ ਪਹਾੜੀ ਜੰਗਲੀ ਇਲਾਕਿਆਂ 'ਚ ਜਾਰੀ ਘੁਸਪੈਠ ਰੋਕੂ ਆਪ੍ਰੇਸ਼ਨ ਤੇ ਫ਼ੌਜੀ ਤਿਆਰੀਆਂ ਦਾ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਉੱਤਰੀ ਕਮਾਨ ਦੇ ਲੈਫ: ਜਨਰਲ ਵਾਈ. ਕੇ. ਜੋਸ਼ੀ ਅਤੇ 16 ਕੋਰ ਦੇ ਜੀ.ਓ.ਸੀ. ਸਮੇਤ ਕਈ ਉੱਚ ਸੈਨਿਕ ਕਮਾਂਡਰ ਮੌਜੂਦ ਸਨ | ਫ਼ੌਜ ਦੇ ਉੱਚ ਅਧਿਕਾਰੀਆਂ ਨੇ ਸੈਨਾ ਮੁਖੀ ਨੂੰ ਪੁਣਛ-ਰਾਜੌਰੀ ਜ਼ਿਲਿ੍ਹਆਂ ਦੇ ਜੰਗਲੀ ਇਲਾਕੇ 'ਚ ਜਾਰੀ ਆਪ੍ਰੇਸ਼ਨ ਬਾਰੇ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੌਜ ਨੇ ਜਵਾਨਾਂ ਦੀ ਸ਼ਹਾਦਤ ਬਾਅਦ ਪੈਰਾ ਕਮਾਂਡੋ ਦਸਤੇ, ਖੋਜੀ ਕੁੱਤਿਆਂ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਜਵਾਨਾਂ ਵਲੋਂ ਤਲਾਸ਼ੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਆਪ੍ਰੇਸ਼ਨ ਦੌਰਾਨ ਹੈਲੀਕਾਪਟਰਾਂ ਤੇ ਡਰੋਨਾਂ ਦੀ ਮਦਦ ਵੀ ਲਈ ਜਾ ਰਹੀ ਹੈ | ਇਸ ਮੌਕੇ ਸੈਨਾ ਮੁਖੀ ਨੇ ਸਥਾਨਕ ਕਮਾਂਡਰਾਂ ਨੂੰ ਕੰਟਰੋਲ ਰੇਖਾ 'ਤੇ ਸਖ਼ਤ ਚੌਕਸੀ ਰੱਖਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਘੁਸਪੈਠ ਕਰਨ ਵਾਲਾ ਕੋਈ ਵੀ ਅੱਤਵਾਦੀ ਜ਼ਿੰਦਾ ਵਾਪਸ ਨਹੀਂ ਮੁੜਨਾ ਚਾਹੀਦਾ | ਫ਼ੌਜ ਮੁਖੀ ਨੇ ਇਹ ਦੌਰਾ ਉੁਸ ਸਮੇਂ ਕੀਤਾ ਹੈ, ਜਦੋਂ ਪੁਣਛ ਤੇ ਰਾਜੌਰੀ ਦੇ ਇਲਾਕਿਆਂ 'ਚ ਘੁਸਪੈਠੀਆਂ ਨਾਲ ਹੋਏ ਮੁਕਾਬਲਿਆਂ 'ਚ ਫ਼ੌਜ ਦੇ 2 ਨਾਇਬ ਸੂਬੇਦਾਰਾਂ ਸਮੇਤ 9 ਜਵਾਨ ਸ਼ਹੀਦ ਹੋ ਗਏ ਹਨ | ਫ਼ੌਜ ਵਲੋਂ ਅੱਤਵਾਦੀਆਂ ਦੀ ਭਾਲ ਲਈ 11 ਅਕਤੂਬਰ ਤੋਂ ਜਾਰੀ ਤਲਾਸ਼ੀ ਮੁਹਿੰਮ ਅੱਜ 9ਵੇਂ ਦਿਨ 'ਚ ਪੁੱਜ ਗਈ ਹੈ | ਦੂਜੇ ਪਾਸੇ ਸੁਰੱਖਿਆ ਬਲਾਂ ਵਲੋਂ ਇਕ ਦਿਨ ਪਹਿਲਾਂ 2 ਲੋਕਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਅੱਜ 5 ਹੋਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ |

ਅਮਿਤ ਸ਼ਾਹ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ 'ਚ ਵਧ ਰਹੀਆਂ ਅੱਤਵਾਦ ਦੀਆਂ ਘਟਨਾਵਾਂ ਦਰਮਿਆਨ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ | ਹਲਕਿਆਂ ਮੁਤਾਬਿਕ ਇਸ ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ 'ਚ ਹਾਲਾਤ ਨੂੰ ਕਾਬੂ 'ਚ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਤਫ਼ਸੀਲੀ ਚਰਚਾ ਕੀਤੀ | ਤਕਰੀਬਨ 1 ਘੰਟੇ ਚੱਲੀ ਇਸ ਮੀਟਿੰਗ 'ਚ ਦੋਹਾਂ ਨੇਤਾਵਾਂ ਨੇ ਵਾਦੀ 'ਚ ਛਾਏ ਦਹਿਸ਼ਤ ਦੇ ਮਾਹੌਲ ਕਾਰਨ ਵਾਦੀ ਛੱਡ ਰਹੇ ਲੋਕਾਂ ਅਤੇ ਹਾਲਾਤ ਬਾਰੇ ਵਿਆਪਕ ਚਰਚਾ ਕੀਤੀ | ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਾਹ ਵਲੋਂ ਰਾਸ਼ਟਰੀ ਸੁਰੱਖਿਆ ਦੀਆਂ ਚੁਣੌਤੀਆਂ ਅਤੇ ਉਪਰਾਲਿਆਂ ਨੂੰ ਲੈ ਕੇ ਇਕ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ ਸੀ | ਤਕਰੀਬਨ 6 ਘੰਟੇ ਚੱਲੀ ਇਸ ਕਾਨਫ਼ਰੰਸ 'ਚ ਸ਼ਾਹ ਨੇ ਦੇਸ਼ ਭਰ 'ਚ ਸੁਰੱਖਿਆ ਮੁੱਦਿਆਂ ਦਾ ਜਾਇਜ਼ਾ ਲਿਆ ਅਤੇ ਸਾਰੇ ਸੂਬਿਆਂ ਦੀ ਪੁਲਿਸ ਨੂੰ ਦਰਪੇਸ਼ ਮੁੱਦਿਆਂ 'ਤੇ ਵੀ ਚਰਚਾ ਕੀਤੀ | ਸ਼ਾਹ ਨੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਕਸ਼ਮੀਰ ਬਾਰੇ ਚੁੱਕੇ ਕਦਮਾਂ ਦਾ ਬਿਓਰਾ ਦਿੱਤਾ | ਹਲਕਿਆਂ ਮੁਤਾਬਿਕ ਸ਼ਾਹ ਨੇ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਛੋਟੀ ਤੋਂ ਛੋਟੀ ਸੂਹ ਨੂੰ ਵੀ ਅਣਗੌਲਿਆ ਨਾ ਜਾਏ | ਸ਼ਾਹ ਨੇ ਸੁਰੱਖਿਆ ਏਜੰਸੀਆਂ ਨੂੰ ਦਹਿਸ਼ਤਗਰਦਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜਨ ਦੇ ਨਿਰਦੇਸ਼ ਦਿੱਤੇ ਹਨ | ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ 23 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾ ਰਹੇ ਹਨ | 23 ਤੋਂ 25 ਅਕਤੂਬਰ ਦੌਰੇ ਦੌਰਾਨ ਸ਼ਾਹ ਸੁਰੱਖਿਆ ਹਾਲਾਤ ਸੰਬੰਧੀ ਇਕ ਉੱਚ ਪੱਧਰੀ ਮੀਟਿੰਗ ਕਰਨਗੇ | ਪਿਛਲੇ ਸਾਲ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਹਿਲਾ ਦੌਰਾ ਹੈ | ਇਸ ਦੌਰੇ ਦੌਰਾਨ ਉਹ ਨਾ ਸਿਰਫ਼ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਸੰਬੰਧੀ ਨਿਰਦੇਸ਼ ਦੇਣਗੇ ਸਗੋਂ ਖਿੱਤੇ ਦੇ ਵਿਕਾਸ ਲਈ ਕਈ ਅਹਿਮ ਐਲਾਨ ਵੀ ਕਰਨਗੇ |

ਹੁਣ ਕਦੇ ਕਸ਼ਮੀਰ ਨਹੀਂ ਆਵਾਂਗੇ-ਪ੍ਰਵਾਸੀ

ਜੰਮੂ, 19 ਅਕਤੂਬਰ (ਏਜੰਸੀ)-ਆਪਣੇ ਹੱਥ 'ਚ ਇਕ ਕਿ੍ਕਟ ਬੈਟ ਫੜੀ ਬੈਠੇ ਛਤੀਸ਼ਗੜ੍ਹ ਨਾਲ ਸੰਬੰਧਿਤ ਇਕ ਪ੍ਰਵਾਸੀ ਮਜ਼ਦੂਰ ਮਿੰਟੂ ਸਿੰਘ ਨੇ ਰੋਣਹਾਕਾ ਹੋ ਕੇ ਦੱਸਿਆ ਕਿ ਇਹ ਉਨ੍ਹਾਂ ਲਈ ਇਹ ਕਸ਼ਮੀਰ ਦਾ ਆਖਰੀ ਤੋਹਫ਼ਾ ਹੈ ਤੇ ਉਹ ਹੁਣ ਕਦੇ ਵੀ ਵਾਪਸ ਕਸ਼ਮੀਰ ਨਹੀਂ ਆਵੇਗਾ | ਇਹ ਦਾਸਤਾਨ ਇਕੱਲੇ ਮਿੰਟੂ ਸਿੰਘ ਦੀ ਨਹੀਂ ਸਗੋਂ, ਉਨ੍ਹਾਂ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਹੈ, ਜਿਨ੍ਹਾਂ ਨੂੰ ਅੱਤਵਾਦੀਆਂ ਦੇ ਡਰ ਦੇ ਚਲਦਿਆਂ ਆਪਣੇ ਪਰਿਵਾਰਾਂ ਸਮੇਤ ਵਾਦੀ ਨੂੰ ਛੱਡਣਾ ਪੈ ਰਿਹਾ ਹੈ | ਜੰਮੂ ਰੇਲਵੇ ਸਟੇਸ਼ਨ 'ਤੇ ਮਾਯੂਸ ਹੋ ਕੇ ਬੈਠੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ 'ਚੋਂ ਬਹੁਤਿਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਕੰਮ ਦੇਣ ਵਾਲਿਆਂ ਨੇ ਉਨ੍ਹਾਂ ਦੀ ਮਿਹਨਤ ਦੇ ਪੈਸੇ ਮਾਰ ਲਏ ਹਨ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ 'ਚ ਦਖ਼ਲ ਦੇਣਾ ਚਾਹੀਦਾ ਹੈ | ਕਸ਼ਮੀਰ ਛੱਡ ਕੇ ਜਾ ਰਹੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਰੋਟੀ-ਰੋਜ਼ੀ ਪੰਜਾਬ, ਹਰਿਆਣਾ ਤੇ ਦਿੱਲੀ 'ਚ ਮਿਹਨਤ ਕਰਕੇ ਕਮਾ ਲੈਣਗੇ ਪਰ ਕਸ਼ਮੀਰ ਕਦੇ ਵਾਪਸ ਨਹੀਂ ਆਉਣਗੇ |

ਅਮਰੀਕੀ ਅਦਾਲਤ ਵਲੋਂ ਨੀਰਵ ਮੋਦੀ ਤੇ 2 ਸਹਿਯੋਗੀਆਂ ਦੀ ਪਟੀਸ਼ਨ ਖ਼ਾਰਜ

ਵਾਸ਼ਿੰਗਟਨ, 19 ਅਕਤੂਬਰ (ਏਜੰਸੀ)-ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਅਮਰੀਕੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ | ਅਦਾਲਤ ਨੇ ਨੀਰਵ ਮੋਦੀ ਤੇ ਉਸ ਦੇ ਦੋ ਸਹਿਯੋਗੀਆਂ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ 'ਚ ਤਿੰਨ ਕੰਪਨੀਆਂ ਦੇ ਟਰੱਸਟੀ ਵਲੋਂ ਉਨ੍ਹਾਂ ਵਿਰੁੱਧ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ | ਯੂ.ਕੇ. ਦੀ ਜੇਲ੍ਹ 'ਚ ਬੰਦ ਨੀਰਵ ਮੋਦੀ ਉਸ ਦੀ ਹਵਾਲਗੀ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦੇ ਰਿਹਾ ਹੈ | ਦੱਸਣਯੋਗ ਹੈ ਕਿ ਰਿਚਰਡ ਲੇਵਿਨ, ਤਿੰਨ ਅਮਰੀਕੀ ਕੰਪਨੀਆਂ ਫਾਇਰਸਟਾਰ ਡਾਇਮੰਡ, ਫੈਂਟਸੀ ਇੰਕ ਤੇ ਏ.ਜੈਫ. ਦੇ ਅਦਾਲਤ ਦੁਆਰਾ ਨਿਯੁਕਤ ਟਰੱਸਟੀ ਨੇ ਨਿਊਯਾਰਕ ਦੀ ਇਕ ਅਦਾਲਤ 'ਚ ਇਹ ਦੋਸ਼ ਲਗਾਏ ਸਨ | ਪਹਿਲਾਂ ਇਹ ਤਿੰਨੇ ਕੰਪਨੀਆਂ 50 ਸਾਲਾ ਨੀਰਵ ਮੋਦੀ ਦੀ ਅਸਿੱਧੇ ਤੌਰ 'ਤੇ ਮਲਕੀਅਤ ਸਨ | ਲੇਵਿਨ ਨੇ ਮੋਦੀ ਤੇ ਉਸ ਦੇ ਸਹਿਯੋਗੀ ਮਿਹਰ ਭੰਸਾਲੀ ਤੇ ਅਜੈ ਗਾਂਧੀ ਨੂੰ ਉਧਾਰ ਦੇਣ ਵਾਲਿਆਂ ਨੂੰ ਹੋਏ ਨੁਕਸਾਨ ਲਈ ਘੱਟੋ-ਘੱਟ ਡੇਢ ਕਰੋੜ ਡਾਲਰ ਦਾ ਮੁਆਵਜ਼ਾ ਵੀ ਮੰਗਿਆ | ਦਿਵਾਲੀਆਪਨ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਨਿਊਯਾਰਕ ਦੀ ਅਦਾਲਤ ਦੇ ਜੱਜ ਸੀਨ ਐਚ. ਲੇਨ ਨੇ ਇਹ ਹੁਕਮ ਜਾਰੀ ਕੀਤਾ | ਭਾਰਤੀ ਮੂਲ ਦੇ ਵਕੀਲ ਰਵੀ ਬੱਤਰਾ ਨੇ ਦੱਸਿਆ ਕਿ ਅਦਾਲਤ ਨੇ ਇਕ ਸਪੱਸ਼ਟ ਫ਼ੈਸਲੇ 'ਚ ਅਮਰੀਕੀ ਟਰੱਸਟੀ ਰਿਚਰਡ ਲੇਵਿਨ ਦੀ ਸੋਧੀ ਹੋਈ ਸ਼ਿਕਾਇਤ ਨੂੰ ਖ਼ਾਰਜ ਕਰਨ ਦੀ ਮੰਗ ਕਰਨ ਵਾਲੇ ਦੋਸ਼ੀ ਨੀਰਵ ਮੋਦੀ, ਮਿਹਰ ਭੰਸਾਲੀ ਤੇ ਅਜੇ ਗਾਂਧੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ |

ਸੁਪਰੀਮ ਕੋਰਟ ਵਲੋਂ ਲਖੀਮਪੁਰ ਘਟਨਾ ਦੀ ਸੁਣਵਾਈ ਅੱਜ

ਨਵੀਂ ਦਿੱਲੀ, 19 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਬੁੱਧਵਾਰ 20 ਅਕਤੂਬਰ ਨੂੰ ਲਖੀਮਪੁਰ ਖੀਰੀ 'ਚ 3 ਅਕਤੂਬਰ ਦੀ ਘਟਨਾ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰੇਗੀ, ਜਿਸ ਵਿਚ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਸੀ | ਚੀਫ਼ ਜਸਟਿਸ ਐੱਨ.ਵੀ. ਰਮਨਾ ਤੇ ਜਸਟਿਸ ਸੂਰਿਆਕਾਂਤ ਅਤੇ ਹਿਮਾ ਕੋਹਲੀ 'ਤੇ ਆਧਾਰਿਤ ਬੈਂਚ, ਜਿਸ ਨੇ 8 ਅਕਤੂਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵਲੋਂ ਅੱਠ ਵਿਅਕਤੀਆਂ ਦੇ ਬੇਰਹਿਮੀ ਨਾਲ ਕਤਲ ਸੰਬੰਧੀ ਚੁੱਕੇ ਗਏ ਕਦਮਾਂ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ, ਮਾਮਲੇ ਦੀ ਸੁਣਵਾਈ ਕਰੇਗਾ | ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ 10 ਲੋਕਾਂ ਨੂੰ ਇਸ ਮਾਮਲੇ ਦੇ ਸੰਬੰਧ 'ਚ ਹੁਣ ਤੱਕ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ |

ਅਕਾਲੀ ਦਲ ਵਲੋਂ 4 ਹੋਰ ਉਮੀਦਵਾਰਾਂ ਦਾ ਐਲਾਨ

 ਚੰਡੀਗੜ੍ਹ, 19 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੇ 4 ਹੋਰ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਸ. ਬਲਦੇਵ ਸਿੰਘ ਮਾਨ ਵਿਧਾਨ ਸਭਾ ਹਲਕਾ ਸੁਨਾਮ ਤੋਂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਲੌਂਗੋਵਾਲ ਲਹਿਰਾਗਾਗਾ ਤੋਂ, ਸ੍ਰੀ ਹਰਪਾਲ ਜੁਨੇਜਾ ਪਟਿਆਲਾ (ਸ਼ਹਿਰੀ) ਤੋਂ ਅਤੇ ਸ. ਹਰਦੇਵ ਸਿੰਘ ਮੇਘ ਗੋਬਿੰਦਗੜ੍ਹ ਹਲਕਾ ਬੱਲੂਆਣਾ (ਰਾਖਵਾਂ) ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਅੱਜ ਐਲਾਨੇ 4 ਉਮੀਦਵਾਰਾਂ ਸਮੇਤ ਪਾਰਟੀ ਹੁਣ ਤੱਕ 74 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ।

ਕੈਪਟਨ ਵਲੋਂ ਕਿਸਾਨ ਮਸਲੇ ਦੇ ਛੇਤੀ ਹੱਲ ਦਾ ਸੰਕੇਤ

ਭਾਜਪਾ ਨੂੰ ਫਿਰਕੂ ਅਤੇ ਮੁਸਲਿਮ ਵਿਰੋਧੀ ਪਾਰਟੀ ਮੰਨਣ ਤੋਂ ਕੀਤਾ ਇਨਕਾਰ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਤੇ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਦੀ ਵੀ ਗੱਲ ਆਖੀ ਹਰਕਵਲਜੀਤ ਸਿੰਘ ਚੰਡੀਗੜ੍ਹ, 19 ਅਕਤੂਬਰ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ...

ਪੂਰੀ ਖ਼ਬਰ »

ਸੀ.ਆਈ.ਐਸ.ਸੀ.ਈ. ਬੋਰਡ ਵਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਨਵੀਂ ਦਿੱਲੀ, 19 ਅਕਤੂਬਰ (ਪੀ. ਟੀ. ਆਈ.)-ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐਸ. ਸੀ. ਈ.) ਨੇ ਮੰਗਲਵਾਰ ਨੂੰ 10ਵੀਂ ਤੇ 12ਵੀਂ ਜਮਾਤ ਦੀਆਂ ਪਹਿਲੀ ਮਿਆਦ (ਫ੍ਰਸਟ ਟਰਮ) ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ | ਬੋਰਡ ਦੇ ਮੁੱਖ ਕਾਰਜਕਾਰੀ ...

ਪੂਰੀ ਖ਼ਬਰ »

ਇਕੋਤਰੀ ਸਮਾਗਮ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ

ਟਾਂਡਾ ਉੜਮੁੜ, 19 ਅਕਤੂਬਰ (ਦੀਪਕ ਬਹਿਲ)-ਸਾਲਾਨਾ ਇਕੋਤਰੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸੰਗਤ ਦੇ ਭਾਰੀ ਉਤਸ਼ਾਹ ਹੇਠ ਅੱਜ ਟਾਂਡਾ ਵਿਖੇ ਪੂਰੇ ਜਾਹੋ-ਜਲਾਲ ਨਾਲ ਸਜਾਇਆ ਗਿਆ | ਸਵੇਰੇ 10 ਵਜੇ ਤਪ-ਅਸਥਾਨ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ...

ਪੂਰੀ ਖ਼ਬਰ »

ਭਾਰਤ, ਇਜ਼ਰਾਈਲ, ਅਮਰੀਕਾ ਤੇ ਯੂ.ਏ.ਈ. ਸੰਯੁਕਤ ਆਰਥਿਕ ਮੰਚ ਸਥਾਪਤ ਕਰਨ ਲਈ ਸਹਿਮਤ

ਯੇਰੂਸ਼ਲਮ, 19 ਅਕਤੂਬਰ (ਏਜੰਸੀ)- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਆਪਣੇ ਇਜ਼ਰਾਈਲ, ਅਮਰੀਕਾ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਹਮਰੁਤਬਾ ਨਾਲ ਇਕ ਚਤਰਭੁਜ (ਕੁਆਡ) ਬੈਠਕ ਕੀਤੀ, ਜਿਸ ਦੌਰਾਨ ਉਨ੍ਹਾਂ 'ਚ ਆਪਸੀ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਇਕ ਸੰਯੁਕਤ ...

ਪੂਰੀ ਖ਼ਬਰ »

ਨਾਰਾਜ਼ਗੀ ਤੇ ਤਲਖ਼ੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਜਥੇਬੰਦਕ ਕੰਮ ਕਰਦੇ ਨਜ਼ਰ ਆਏ

ਚੰਡੀਗੜ੍ਹ, 19 ਅਕਤੂਬਰ (ਹਰਕਵਲਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੋ ਮਗਰਲੇ ਕੁਝ ਦਿਨਾਂ ਤੋਂ ਉਨ੍ਹਾਂ ਵਲੋਂ ਉਠਾਏ ਗਏ ਮੁੱਦਿਆਂ ਦਾ ਹੱਲ ਨਾ ਹੋਣ ਕਾਰਨ ਨਾਰਾਜ਼ ਚੱਲ ਰਹੇ ਸਨ, ਵਲੋਂ ਅੱਜ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਗਠਨ ...

ਪੂਰੀ ਖ਼ਬਰ »

ਲਖੀਮਪੁਰ ਹਿੰਸਾ: ਐੱਸ.ਆਈ.ਟੀ. ਵਲੋਂ 6 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ

ਲਖਨਊ/ਲਖੀਮਪੁਰ ਖੀਰੀ, 19 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ 3 ਅਕਤੂਬਰ ਨੂੰ ਵਾਪਰੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਮੰਗਲਵਾਰ ਨੂੰ 6 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਭਾਰਤੀ ਪਣਡੁੱਬੀ ਨੇ ਸਾਡੇ ਖੇਤਰ 'ਚ ਘੁਸਪੈਠ ਕੀਤੀ-ਪਾਕਿ ਜਲ ਸੈਨਾ

ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਾਕਿਸਤਾਨੀ ਜਲ ਖ਼ੇਤਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਭਾਰਤੀ ਪਣਡੁੱਬੀ ਦੀ ਨਾ ਸਿਰਫ਼ ਪਛਾਣ ਕੀਤੀ ਹੈ, ਸਗੋਂ ਉਸ ਦਾ ਰਸਤਾ ਵੀ ਰੋਕ ਦਿੱਤਾ ਹੈ | ਪਾਕਿਸਤਾਨੀ ...

ਪੂਰੀ ਖ਼ਬਰ »

ਐਨ.ਆਈ.ਏ. ਕਰੇਗੀ 'ਟਾਰਗਿਟ ਕਿਲਿੰਗ' ਮਾਮਲੇ ਦੀ ਜਾਂਚ

ਸ੍ਰੀਨਗਰ, 19 ਅਕਤੂਬਰ (ਮਨਜੀਤ ਸਿੰਘ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕਸ਼ਮੀਰ ਵਾਦੀ 'ਚ ਅੱਤਵਾਦੀਆਂ ਵਲੋਂ ਮਿੱਥ ਕੇ ਕੀਤੀਆਂ ਹੱਤਿਆਵਾਂ (ਟਾਰਗਿਟ ਕਿਲਿੰਗ) ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਹੈ | ਅੱਤਵਾਦੀਆਂ ਨੇ ਹਾਲ ਹੀ 'ਚ ਪਿ੍ੰਸੀਪਲ ਸੁੰਪਿਦਰ ਕੌਰ, ਅਧਿਆਪਕ ...

ਪੂਰੀ ਖ਼ਬਰ »

ਪਾਕਿ ਐਫ. ਏ. ਟੀ. ਐਫ. ਦੀ 'ਗ੍ਰੇ' ਸੂਚੀ 'ਚ ਰਹਿ ਸਕਦੈ ਬਰਕਰਾਰ

ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅੱਤਵਾਦੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਦੇ ਮਾਮਲੇ 'ਚ ਅਗਲੇ ਸਾਲ ਅਪ੍ਰੈਲ ਤੱਕ ਵਿੱਤੀ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ.) ਦੀ 'ਗ੍ਰੇ' ਸੂਚੀ 'ਚ ਬਰਕਰਾਰ ਰਹਿਣ ਦੀ ਸੰਭਾਵਨਾ ਹੈ | ਬੁੱਧਵਾਰ ਤੋਂ ...

ਪੂਰੀ ਖ਼ਬਰ »

ਪੂਰਬੀ ਖੇਤਰ ਦੇ ਅੰਦਰੂਨੀ ਇਲਾਕਿਆਂ 'ਚ ਸਰਗਰਮੀਆਂ ਵਧਾ ਰਿਹੈ ਚੀਨ-ਸੈਨਾ

ਰੂਪਾ (ਅਰੁਣਾਚਲ ਪ੍ਰਦੇਸ਼), 19 ਅਕਤੂਬਰ (ਪੀ.ਟੀ.ਆਈ.)-ਪੂਰਬੀ ਸੈਨਾ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਖ਼ੇਤਰ ਦੇ ਸਾਹਮਣੇ ਆਪਣੇ ਅੰਦਰੂਨੀ ਇਲਾਕਿਆਂ 'ਚ ਤਾਇਨਾਤੀ ਅਤੇ ਸੈਨਿਕ ਅਭਿਆਸ ਵਧਾ ਦਿੱਤਾ ਹੈ ਅਤੇ ਭਾਰਤ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਸੰਬੰਧਿਤ ਨਿਕਾਸੀ 'ਚ ਭਾਰਤ ਸਿਖਰ 'ਤੇ

ਨਵੀਂ ਦਿੱਲੀ, 19 ਅਕਤੂਬਰ (ਏਜੰਸੀ)-ਜਲਵਾਯੂ ਟੈਕ ਸਟਾਰਟਅਪ ਬਲਿਊ ਸਕਾਈ ਐਨਾਲਿਟਿਕਸ, ਜੋ ਆਲਮੀ ਗਠਜੋੜ 'ਕਲਾਈਮੇਟ ਟ੍ਰੇਸ' ਦਾ ਹਿੱਸਾ ਹੈ, ਦੀ ਇਕ ਨਵੀਂ ਰਿਪੋਰਟ ਮੁਤਾਬਿਕ ਫ਼ਸਲਾਂ ਦੀ ਰਹਿੰਦ-ਖੂੰਹਦ ਨਾਲ ਸੰਬੰਧਿਤ ਨਿਕਾਸੀ 'ਚ ਭਾਰਤ ਵਿਸ਼ਵ ਭਰ 'ਚ ਸਿਖਰ 'ਤੇ ਹੈ | 2015-20 ...

ਪੂਰੀ ਖ਼ਬਰ »

ਕਾਂਗਰਸ ਯੂ.ਪੀ. ਵਿਧਾਨ ਸਭਾ ਚੋਣਾਂ 'ਚ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਵੇਗੀ-ਪਿ੍ਅੰਕਾ ਗਾਂਧੀ

ਲਖਨਊ, 19 ਅਕਤੂਬਰ (ਏਜੰਸੀ)- ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੇ ਲਖਨਊ 'ਚ ਮੰਗਲਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 40 ਫ਼ੀਸਦੀ ਟਿਕਟਾਂ ਔਰਤ ...

ਪੂਰੀ ਖ਼ਬਰ »

ਬਾਬੁਲ ਸੁਪਰੀਓ ਨੇ ਲੋਕ ਸਭਾ ਦੇ ਸੰਸਦ ਮੈਂਬਰ ਵਜੋਂ ਰਸਮੀ ਤੌਰ 'ਤੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਸਾਬਕਾ ਭਾਜਪਾ ਨੇਤਾ ਬਾਬੁਲ ਸੁਪਰੀਓ ਨੇ ਮੰਗਲਵਾਰ ਨੂੰ ਲੋਕ ਸਭਾ ਤੋਂ ਰਸਮੀ ਤੌਰ 'ਤੇ ਅਸਤੀਫ਼ਾ ਦੇ ਦਿੱਤਾ | 2 ਵਾਰ ਦੇ ਸੰਸਦ ਮੈਂਬਰ ਬਾਬੁਲ ਸੁਪਰੀਓ ਇਕ ਮਹੀਨਾ ਪਹਿਲਾਂ ਹੀ ਭਾਜਪਾ ਨੂੰ ਛੱਡ ਕੇ ਮਮਤਾ ਬੈਨਰਜੀ ਦੀ ...

ਪੂਰੀ ਖ਼ਬਰ »

ਵਿਸ਼ਵ ਭਾਈਚਾਰਾ ਅਫ਼ਗਾਨਿਸਤਾਨ ਦੀ ਜ਼ਬਤ ਕੀਤੀ ਸੰਪਤੀ ਜਾਰੀ ਕਰੇ-ਇਮਰਾਨ ਖ਼ਾਨ

ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ਾਂ 'ਚ ਜ਼ਬਤ ਕੀਤੀ ਗਈ ਅਫ਼ਗਾਨਿਸਤਾਨ ਦੀ ਸੰਪਤੀ ਅਤੇ ਧਨ ਨੂੰ ਜਾਰੀ ਕੀਤਾ ਜਾਵੇ ਤਾਂ ਜੋ ਇਸ ਦੇਸ਼ ਦੀ ਬਰਬਾਦ ਹੋਈ ਅਰਥ ...

ਪੂਰੀ ਖ਼ਬਰ »

ਰਣਦੀਪ ਸਿੰਘ ਨਾਭਾ ਵਲੋਂ ਡੀ.ਏ.ਪੀ. ਸੰਕਟ ਨਾਲ ਨਜਿੱਠਣ ਲਈ ਕੇੇਂਦਰੀ ਖਾਦ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਪੰਜਾਬ 'ਚ ਯੂਰੀਆ ਦੀ ਕਿੱਲਤ ਦੀ ਸਮੱਸਿਆ ਨੂੰ ਲੈ ਕੇ ਸੂਬੇ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਮੰਗਲਵਾਰ ਨੂੰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁੱਖ ਮਾਂਡਵੀਆ ਨਾਲ ਮੁਲਾਕਾਤ ਕੀਤੀ | ਮਾਂਡਵੀਆ ਨੇ ...

ਪੂਰੀ ਖ਼ਬਰ »

ਸ਼ੇਖ਼ ਹਸੀਨਾ ਵਲੋਂ ਹਿੰਸਾ ਭੜਕਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਹਦਾਇਤ

ਢਾਕਾ, 19 ਅਕਤੂਬਰ (ਪੀ.ਟੀ.ਆਈ.)-ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਮੰਗਲਵਾਰ ਨੂੰ ਹਫ਼ਤਾਵਰੀ ਕੈਬਨਿਟ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਅਸਦੁਜ਼ਮਾਨ ਖ਼ਾਨ ਨੂੰ ਹਦਾਇਤ ਕੀਤੀ ਹੈ ਕਿ ਧਰਮ ਦੀ ਵਰਤੋਂ ਕਰਕੇ ਹਿੰਸਾ ਭੜਕਾਉਣ ਵਾਲਿਆਂ ਵਿਰੁੱਧ ਤੁਰੰਤ ...

ਪੂਰੀ ਖ਼ਬਰ »

ਬਾਜਵਾ ਵਲੋਂ ਆਈ. ਐਸ. ਆਈ. ਹੈੱਡਕੁਆਰਟਰ ਦਾ ਦੌਰਾ

ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਅਤੇ ਇਮਰਾਨ ਖ਼ਾਨ ਸਰਕਾਰ ਵਿਚਾਲੇ ਆਈ. ਐਸ. ਆਈ. ਦੇ ਅਗਲੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ...

ਪੂਰੀ ਖ਼ਬਰ »

ਭਾਰਤ ਵਿਸ਼ਵ ਖੁਰਾਕ ਸੁਰੱਖਿਆ ਸੂਚੀ 'ਚ 71ਵੇਂ ਸਥਾਨ 'ਤੇ

ਨਵੀਂ ਦਿੱਲੀ, 19 ਅਕਤੂਬਰ (ਏਜੰਸੀ)- ਇਕ ਵਿਸ਼ਵਵਿਆਪੀ ਰਿਪੋਰਟ ਅਨੁਸਾਰ 113 ਦੇਸ਼ਾਂ ਦੀ ਵਿਸ਼ਵ ਖੁਰਾਕ ਸੁਰੱਖਿਆ (ਗਲੋਬਲ ਫੂਡ ਸਕਿਊਰਟੀ) ਸੂਚੀ 'ਚ ਭਾਰਤ 71ਵੇਂ ਸਥਾਨ 'ਤੇ ਹੈ ਅਤੇ ਭੋਜਨ ਦੀ ਸਮਰੱਥਾ ਦੇ ਮਾਮਲੇ 'ਚ ਆਪਣੇ ਗੁਆਂਢੀ ਪਾਕਿਸਤਾਨ ਤੇ ਸ੍ਰੀਲੰਕਾ ਤੋਂ ਵੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX