ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਸਿਵਲ ਅਤੇ ਸੁਰੱਖਿਆ ਗਰਿੱਡ ਅਧਿਕਾਰੀਆਂ ਨੇ ਸੁਰੱਖਿਆ ਸਥਿਤੀ ਦੀ ਕੀਤੀ ਸਮੀਖਿਆ
. . .  9 minutes ago
ਸ੍ਰੀਨਗਰ,22 ਜਨਵਰੀ - ਜੰਮੂ-ਕਸ਼ਮੀਰ ਵਿਚ ਚੋਟੀ ਦੇ ਸਿਵਲ ਅਤੇ ਸੁਰੱਖਿਆ ਗਰਿੱਡ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਸ਼ਮੀਰ ਵਿਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਫ਼ੌਜ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਮੀਟਿੰਗ ਦੀ ਸਹਿ-ਪ੍ਰਧਾਨਗੀ ਚਿਨਾਰ ਕੋਰ ਦੇ...
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਹੋਵੇਗੀ ਚੋਣ
. . .  33 minutes ago
ਨਵੀ ਦਿੱਲੀ ,22 ਜਨਵਰੀ (ਜਗਤਾਰ ਸਿੰਘ )- ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਚੋਣ ਹੋਵੇਗੀ . ਜਰਨਲ ਇਜਲਾਸ 'ਚ ਸ਼ਾਮਿਲ ਹੋਣ ਲਈ ਸਾਰੇ 51 ਮੈਂਬਰ ਦਿੱਲੀ...
ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਕੋਰੋਨਾ ਪਾਜ਼ੀਟਿਵ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਪ੍ਰਧਾਨ ਐਚ.ਡੀ. ਦੇਵਗੌੜਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਫਿਲਹਾਲ ਉਨ੍ਹਾਂ ਦੀ ਸਿਹਤ ਸਥਿਰ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3 ਲੱਖ ਤੋਂ ਵਧ ਮਾਮਲੇ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3,37,704 ਨਵੇਂ ਕੇਸ...
ਭਿਆਨਕ ਸੜਕੇ ਹਾਦਸੇ 'ਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ
. . .  about 1 hour ago
ਮਾਹਿਲਪੁਰ (ਹੁਸ਼ਿਆਰਪੁਰ), 22 ਜਨਵਰੀ (ਰਜਿੰਦਰ ਸਿੰਘ) - ਅੱਜ ਸਵੇਰੇ 5.30 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਟੂਟੋਮਜਾਰਾ ਨਜ਼ਦੀਕ ਖੜੇ ਕੈਂਟਰ 'ਚ ਪਿੱਛਿਓਂ ਪਨਬੱਸ ਵੱਜਣ ਨਾਲ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ ਹੋ...
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਾਕਰਨ ਨੂੰ ਲੈ ਕੇ ਜਾਰੀ ਹੋਇਆ ਪੱਤਰ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਜੇਕਰ ਕੋਈ ਲਾਭਪਾਤਰੀ ਕੋਰੋਨਾ ਪਾਜ਼ੀਟਿਵ ਪਾਇਆ ...
ਮਹਾਰਾਸ਼ਟਰ ਵਿਚ ਇਮਾਰਤ ਨੂੰ ਲੱਗੀ ਅੱਗ, 7 ਦੀ ਮੌਤ
. . .  52 minutes ago
ਮੁੰਬਈ, 22 ਜਨਵਰੀ - ਮਹਾਰਾਸ਼ਟਰ ਦੇ ਮੁੰਬਈ ਦੇ ਤਾਰਦੇਵ 'ਚ ਭਾਟੀਆ ਹਸਪਤਾਲ ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ 'ਚ ਅੱਗ ਲੱਗ ਗਈ। 13 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ...
ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਦਾ ਫ਼ੈਸਲਾ ਲਵੇਗਾ | ਸੀ.ਈ.ਸੀ. ਸੁਸ਼ੀਲ ਚੰਦਰਾ ਦੇ ਨਾਲ ਕੇਂਦਰੀ ਸਿਹਤ ਸਕੱਤਰ, ਸਿਹਤ ਸਕੱਤਰ, ਮੁੱਖ ਸਕੱਤਰ ਅਤੇ ਪੰਜ ਚੋਣਾਂ ਵਾਲੇ ਰਾਜਾਂ ਦੇ ਮੁੱਖ ਚੋਣ...
ਅਲਬਰਟਾ 'ਚ ਕੋਵਿਡ-19 ਦੇ 3592 ਨਵੇਂ ਮਾਮਲੇ ਹੋਏ ਦਰਜ , 8 ਨਵੀਆਂ ਮੌਤਾਂ
. . .  about 2 hours ago
ਕੈਲਗਰੀ, 22 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 8 ਹੋਰ ਨਵੀਆਂ ਮੌਤਾਂ ਹੋਈਆਂ ਹਨ..
ਭਿਆਨਕ ਅੱਗ ਲੱਗਣ ਕਾਰਨ ਫਟੇ 3 ਸਿਲੰਡਰ, ਦੁਕਾਨ ਹੋਈ ਸੜ ਕੇ ਸੁਆਹ
. . .  about 2 hours ago
ਖੋਸਾ ਦਲ ਸਿੰਘ (ਜ਼ੀਰਾ), 22 ਜਨਵਰੀ (ਮਨਪ੍ਰੀਤ ਸਿੰਘ ਸੰਧੂ) - ਕਸਬਾ ਖੋਸਾ ਦਲ ਸਿੰਘ ਵਾਲਾ ਵਿਖੇ ਰਾਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਬਾਜ਼ਾਰ ਵਿਚ ਮੌਜੂਦ ਸੇਠੀ ਕਰਿਆਨਾ ਸਟੋਰ ਉੱਪਰ ਰਾਤ 11 ਵਜੇ ਦੇ ਕਰੀਬ ਸ਼ਾਰਟ ਸਰਕਟ ਹੋਣ ਕਾਰਨ ਅੱਗ ...
ਬਿਹਾਰ : ਸੈਕਸ ਰੈਕੇਟ ਦਾ ਪਰਦਾਫਾਸ਼, ਦੋਸ਼ੀ ਆਏ ਪੁਲਿਸ ਅੜਿੱਕੇ
. . .  about 3 hours ago
ਗਯਾ (ਬਿਹਾਰ), 22 ਜਨਵਰੀ - ਬਿਹਾਰ ਦੇ ਗਯਾ ਵਿਚ ਪੁਲਿਸ ਨੇ ਬੋਧਗਯਾ ਵਿਚ ਇਕ ਹੋਟਲ ਮੈਨੇਜਰ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ 2 ਔਰਤਾਂ ਨੂੰ ਛੁਡਵਾ ਕੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ | ਜ਼ਿਕਰਯੋਗ ਹੈ ਕਿ...
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਬਣੇ ਮਾਤਾ - ਪਿਤਾ, ਘਰ ਆਇਆ ਨਿੱਕਾ ਮਹਿਮਾਨ
. . .  about 3 hours ago
ਮੁੰਬਈ, 22 ਜਨਵਰੀ - ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਤਾ - ਪਿਤਾ ਬਣ ਗਏ ਹਨ | ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ...
ਪ੍ਰਧਾਨ ਮੰਤਰੀ ਮੋਦੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕਰਨਗੇ ਗੱਲਬਾਤ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਕਰਨਗੇ। ਉਹ ਜ਼ਿਲ੍ਹਿਆਂ ਵਿਚ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  1 day ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  1 day ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  1 day ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  1 day ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  1 day ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ। -ਬੁੱਲੇਸ਼ਾਹ

ਪਟਿਆਲਾ

ਸੰਯੁਕਤ ਕਿਸਾਨ ਮੋਰਚੇ ਦਾ ਇਕ ਘਟਕ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਲੜਨ ਦੇ ਰੌਂਅ 'ਚ-ਚੜੂਨੀ

ਪਟਿਆਲਾ, 19 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰ ਸਰਕਾਰ ਵਲੋਂ ਸੰਸਦ ਰਾਹੀਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਲਈ ਬਣਾਏ 'ਸੰਯੁਕਤ ਕਿਸਾਨ ਮੋਰਚੇ' 'ਚੋਂ ਇਕ ਆਗੂ ਗੁਰਨਾਮ ਸਿੰਘ ਚੜੂਨੀ ਮੁਤਾਬਿਕ ਪੰਜਾਬ ਅੰਦਰ ਆਉਂਦੀਆਂ 2022 ਦੀਆਂ ਵਿਧਾਨ ਸਭਾਈ ਚੋਣਾਂ ਲਈ ਸਾਰੇ 117 ਹਲਕਿਆਂ 'ਚ ਆਪਣੇ ਉਮੀਦਵਾਰ ਉਤਾਰਨਗੇ | ਉਨ੍ਹਾਂ ਦੇ ਉਮੀਦਵਾਰਾਂ ਦੀ ਮਦਦ ਲਈ ਕੌਣ ਅੱਗੇ ਆਵੇਗਾ ਇਹ ਹਾਲੇ ਤੈਅ ਨਹੀਂ ਭਾਵ ਸ. ਚੜੂਨੀ ਕਿਸ ਸਿਆਸੀ ਪਾਰਟੀ ਨਾਲ ਗੰਢਤੁਪ ਕਰਨਗੇ ਦੀ ਗੱਲ ਨੂੰ ਉਹ ਟਾਲ ਗਏ | ਉਨ੍ਹਾਂ ਮੁਤਾਬਿਕ ਪੰਜਾਬ ਅੰਦਰ ਉਹ ਖ਼ੁਦ ਚੋਣ ਨਹੀਂ ਲੜਨਗੇ ਤੇ ਕਿਹੜੀਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਉਤਾਰੇ ਉਮੀਦਵਾਰਾਂ ਨੂੰ ਸਮਰਥਨ ਦੇਣਗੀਆਂ ਉਨ੍ਹਾਂ ਬਾਰੇ ਚੜੂਨੀ ਦਾ ਮੰਨਣਾ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਕਾਮਰੇਡਾਂ ਨਾਲ ਸਬੰਧਿਤ ਹਨ ਅਤੇ ਕੁਝ ਹੋਰਨਾਂ ਸਿਆਸੀ ਪਾਰਟੀਆਂ ਨਾਲ | ਜਿਨ੍ਹਾਂ ਦੇ ਆਗੂਆਂ ਤੋਂ ਫਿਲਹਾਲ ਉਨ੍ਹਾਂ ਨੂੰ ਆਪਣੀ ਮਦਦ ਦੀ ਕੋਈ ਉਮੀਦ ਨਹੀਂ ਹੈ | ਉਹ ਪਟਿਆਲਾ 'ਚ ਇਕ ਨਿੱਜੀ ਸਮਾਗਮ ਅੰਦਰ ਸ਼ਿਰਕਤ ਕਰਨ ਪਹੁੰਚੇ ਸਨ | ਸਿੰਘੂ ਬਾਰਡਰ 'ਤੇ ਲੰਘੇ ਦਿਨੀਂ ਹੋਏ ਕਤਲ ਕਾਂਡ ਬਾਰੇ ਪੁੱਛੇ ਜਾਣ 'ਤੇ ਚੜੂਨੀ ਨੇ ਪੱਲਾ ਝਾੜਦਿਆਂ ਘਟਨਾ ਦੀ ਪੂਰੀ ਜਾਣਕਾਰੀ ਨਾ ਹੋਣ ਦੀ ਗੱਲ ਕਰਦਿਆਂ ਨਿਹੰਗ ਸਿੰਘਾਂ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕੀਤਾ | ਉਨ੍ਹਾਂ ਇਹ ਵੀ ਸਪਸ਼ਟ ਮੰਗ ਕੀਤੀ ਕਿ ਕਤਲ ਹੋਣ ਵਾਲੇ ਦੇ ਪਿੰਡ ਵਾਸੀ ਤੇ ਭੈਣ ਵਲੋਂ ਦੱਸੇ ਤੱਥਾਂ ਦੀ ਉੱਚ ਪੱਧਰੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ | ਜਿਸ ਵਿਚ ਉਹ ਕਿਸੇ ਸੰਧੂ ਨਾਂਅ ਦੇ ਵਿਅਕਤੀ ਦਾ ਜ਼ਿਕਰ ਕਰ ਰਹੇ ਹਨ ਜੋ ਉਕਤ ਵਿਅਕਤੀ ਨੂੰ ਆਪਣੇ ਨਾਲ ਲੈ ਗਿਆ | ਉਸ ਤੋਂ ਬਾਅਦ ਮਿ੍ਤਕ ਲਖਵੀਰ ਨਿਹੰਗਾਂ ਦੇ ਬਾਣੇ ਵਿਚ ਨਿਹੰਗ ਜਥੇਬੰਦੀਆਂ ਦਾ ਹਿੱਸਾ ਕਿਵੇਂ ਬਣਿਆ? ਅੱਜ ਉਹ ਜਿਸ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ ਉੱਥੇ ਕਈ ਪੰਜਾਬੀ ਕਲਾਕਾਰ ਤੇ ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਦੁਹਰਾਈ |
ਇਸ ਮੌਕੇ ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਉੱਘੇ ਗਾਇਕ ਪੰਮੀ ਬਾਈ, ਕੌਮੀ ਪੈੱ੍ਰਸ ਸਕੱਤਰ ਜਥੇ. ਹਰਬੰਸ ਸਿੰਘ ਦਦਹੇੜਾ, ਡਾ. ਹਰਸ਼ਿੰਦਰ ਕੌਰ, ਮਨੂੰ ਬੁੱਟਰ ਪ੍ਰਧਾਨ ਯੂਥ, ਰਛਪਾਲ ਸਿੰਘ ਜੋੜਾਮਾਜਰਾ, ਹਾਕਮ ਸਿੰਘ ਥੂਹੀ, ਰਾਕੇਸ਼ ਸਿੰਘ ਹਸਨਪੁਰ, ਕੁਲਦੀਪ ਸਿੰਘ, ਪ੍ਰਭਦੀਪ ਸਿੰਘ ਕਿਸਾਨ ਵਿੰਗ ਲੀਗਲ ਸੈੱਲ, ਜਸ ਬਾਜਵਾ, ਗੁਰਜਿੰਦਰ ਸਿੰਘ ਕਾਲਾ ਗੱਜੂਮਾਜਰਾ, ਤਰਸੇਮ ਸਿੰਘ, ਰਣਜੀਤ ਸਿੰਘ ਕਾਠਗੜ੍ਹ, ਜੱਗਾ ਬੀਪੁਰ, ਆਕਾਸ਼ਦੀਪ ਸਿੰਘ ਹਨੀ, ਜੋਗਾ ਸਿੰਘ ਸਰਪੰਚ, ਗੁਰਚਰਨ ਸਿੰਘ ਹੰਜਰਾ, ਦਿਲਬਾਗ ਸਿੰਘ ਬਾਗਾ, ਧਨਵੰਤ ਸਿੰਘ, ਮਨਜੀਤ ਸਿੰਘ ਜੋੜੀਆਂ ਆਦਿ ਵੀ ਹਾਜ਼ਰ ਸਨ |
ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਚੱਲੀਆਂ ਜਾ ਰਹੀਆਂ ਨੇ ਕੋਝੀਆਂ ਚਾਲਾਂ-ਸੋਨੀਆ ਮਾਨ
ਇਸ ਮੌਕੇ ਪੰਜਾਬੀ ਗਾਇਕਾ ਸੋਨੀਆ ਮਾਨ ਨੇ ਸਿੰਘੂ ਬਾਰਡਰ 'ਤੇ ਹੋਈ ਘਟਨਾ ਨੂੰ ਸਿੱਧੇ ਹੀ ਆਰ.ਐੱਸ.ਐੱਸ. ਤੇ ਭਾਜਪਾ ਨਾਲ ਜੋੜ ਦਿੱਤਾ | ਉਨ੍ਹਾਂ ਮੁਤਾਬਿਕ ਜਦੋਂ ਦਾ ਕਿਸਾਨਾਂ ਦੇ ਹੱਕਾਂ ਲਈ ਕੇਂਦਰ ਦੀ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਗਿਆ ਹੈ ਉਦੋਂ ਤੋਂ ਕਿਸੇ ਨਾ ਕਿਸੇ ਬਹਾਨੇ ਉਹ ਲੋਕ ਸਾਜ਼ਿਸ਼ ਦੇ ਵਿਚ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਲੋਂ ਕੁਝ ਦਿਨ ਪਹਿਲਾ ਭਾਜਪਾਈ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਹੁੰਦੀਆਂ ਹਨ | ਮਾਨ ਮੁਤਾਬਿਕ ਜਿੱਥੇ ਕਿਸਾਨ ਲਖੀਮਪੁਰ ਖੀਰੀ ਹੱਤਿਆਕਾਂਡ ਵਿਚ ਸ਼ਾਮਿਲ ਦੋਸ਼ੀਆਂ ਦੀਆਂ ਗਿ੍ਫ਼ਤਾਰੀਆਂ ਤੇ ਇਕ ਕੇਂਦਰੀ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ ਉੱਥੇ ਸਿੰਘੂ ਬਾਰਡਰ 'ਤੇ ਅਜਿਹੇ ਕਤਲ ਕਾਂਡ ਦਾ ਵਾਪਰ ਜਾਣਾ ਵੱਡੀ ਸਾਜ਼ਿਸ਼ ਦਾ ਹਿੱਸਾ ਕਹਿਣਾ ਗਲਤ ਨਹੀਂ ਹੋਵੇਗਾ | ਕਿਸਾਨ ਸੰਘਰਸ਼ ਨੂੰ ਦੇਸ਼ ਭਰ 'ਚ ਮਿਲ ਰਿਹਾ ਸਮਰਥਨ ਭਾਜਪਾ ਨੂੰ ਦੁਫਾੜ ਕਰਦਾ ਜਾ ਰਿਹਾ ਸੀ ਜਿਸ ਕਾਰਨ ਹੁਣ ਪਾਰਟੀ ਨੂੰ ਬਚਾਉਣ ਲਈ ਅਜਿਹੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ |

ਕੈਂਟਰ 'ਚੋਂ 15 ਕਿੱਲੋ ਭੁੱਕੀ ਬਰਾਮਦ, ਚਾਲਕ ਗਿ੍ਫ਼ਤਾਰ

ਰਾਜਪੁਰਾ, 19 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਕੀਤੀ ਨਾਕੇਬੰਦੀ ਦੌਰਾਨ ਇਕ ਕੈਂਟਰ ਵਿਚੋਂ 15 ਕਿੱਲੋ ਭੁੱਕੀ ਬਰਾਮਦ ਕਰਕੇ ਕੈਂਟਰ ਚਾਲਕ ਨੂੰ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ...

ਪੂਰੀ ਖ਼ਬਰ »

ਕੰਟਰੈਕਟ ਕਾਮਿਆਂ ਵਲੋਂ ਭੁੱਖ ਹੜਤਾਲ ਦੇ ਦੂਜੇ ਦਿਨ ਰੈਲੀ

ਪਟਿਆਲਾ, 19 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ 18 ਅਕਤੂਬਰ ਤੋਂ 22 ਅਕਤੂਬਰ ਤੱਕ ਲੜੀਵਾਰ ਭੁੱਖ ਹੜਤਾਲ ਦੇ ਦੂਜੇ ਦਿਨ ਪੰਜਾਬ ਭਰ ਤੋਂ ਕੰਟਰੈਕਟ ਵਰਕਰਜ਼ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਇਕੱਤਰ ਹੋ ਕੇ ਰੈਲੀ ਕੀਤੀ | ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਲਏ ਹਲਵਾਈਆਂ ਦੀਆਂ ਦੁਕਾਨਾਂ 'ਤੇ ਲਏ ਨਮੂਨੇ

ਰਾਜਪੁਰਾ, 19 ਅਕਤੂਬਰ (ਰਣਜੀਤ ਸਿੰਘ)-ਅੱਜ ਇਥੇ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਫਸਰ ਸ਼ੈਲੀ ਜੇਤਲੀ ਦੀ ਅਗਵਾਈ 'ਚ ਛਾਪੇਮਾਰੀ ਕੀਤੀ ਅਤੇ ਹਲਵਾਈ ਦੀ ਦੁਕਾਨ ਤੋਂ ਵੱਖ ਵੱਖ ਮਿਠਾਈਆਂ ਦੇ ਸੈਂਪਲ ਭਰੇ | ਭਾਵੇਂ ਟੀਮ ਨੇ ਇਸ ਗੱਲ ਦੀ ਖੰਡਨ ਕੀਤਾ ਹੈ ਪਰ ਸ਼ੱਕ ਦੀ ...

ਪੂਰੀ ਖ਼ਬਰ »

ਨੌਜਵਾਨ ਭੇਦਭਰੇ ਹਾਲਾਤ 'ਚ ਲਾਪਤਾ

ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਸਿਉਣਾ ਚੌਂਕ ਲਾਗੇ ਰਣਜੀਤ ਨਗਰ ਦਾ ਰਹਿਣ ਵਾਲਾ ਇਕ ਮੰਦਬੁੱਧੀ ਨੌਜਵਾਨ 12 ਅਕਤੂਬਰ ਨੂੰ ਘਰੋਂ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਜੋ ਹੁਣ ਤੱਕ ਘਰ ਵਾਪਸ ਨਹੀਂ ਪਰਤਿਆ ਹੈ | ਇਹ ਸ਼ਿਕਾਇਤ ਲੜਕੇ ਦੀ ਮਾਤਾ ਹਰਦੀਪ ਕੌਰ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਬਨੂੜ, 19 ਅਕਤੂਬਰ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ ਇਕ ਮੋਟਰਸਾਈਕਲ ਸਵਾਰ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ¢ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਨੂੜ ਹਰਜਿੰਦਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਜਸਵਿੰਦਰਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਬਾਰਾਂਦਰੀ ਪਾਰਕ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬਾਰਾਂਦਰੀ ਪਾਰਕ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਯੋਗੇਸ਼ ਸ਼ਰਮਾ ਵਾਸੀ ਪਟਿਆਲਾ ਨੇ ਥਾਣਾ ਲਹੌਰੀ ਗੇਟ 'ਚ ਦਰਜ ਕਰਵਾਈ ਕਿ ਉਹ ਪਿਛਲੇ ਦਿਨੀਂ ਬਾਰਾਂਦਰੀ ...

ਪੂਰੀ ਖ਼ਬਰ »

ਸੀਨੀਅਰ ਵੂਮੈਨ ਹਾਕੀ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ

ਪਟਿਆਲਾ, 19 ਅਕਤੂਬਰ (ਅ.ਸ. ਆਹਲੂਵਾਲੀਆ)-ਹਾਕੀ ਪੰਜਾਬ ਦੇ ਸਰਪ੍ਰਸਤ ਅਤੇ ਜਨਰਲ ਸਕੱਤਰ ਪ੍ਰਗਟ ਸਿੰਘ ਅਤੇ ਪ੍ਰਧਾਨ ਨਿਤਿਨ ਕੋਹਲੀ ਦੀ ਰਹਿਨੁਮਾਈ ਹੇਠ ਝਾਂਸੀ ਵਿਖੇ 21 ਤੋਂ 30 ਅਕਤੂਬਰ ਤਕ ਹੋਣ ਵਾਲੀ ਆਲ ਇੰਡੀਆ ਸੀਨੀਅਰ ਵੁਮੈਨ ਹਾਕੀ ਚੈਂਪੀਅਨਸ਼ਿਪ ਲਈ ਪਟਿਆਲਾ ਵਿਖੇ ...

ਪੂਰੀ ਖ਼ਬਰ »

ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਪਤੀ ਖ਼ਿਲਾਫ਼ ਕੇਸ ਦਰਜ

ਰਾਜਪੁਰਾ, 19 ਅਕਤੂਬਰ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਇਕ ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ ਹੇਠ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਪਨਾ ਪੁੱਤਰੀ ...

ਪੂਰੀ ਖ਼ਬਰ »

ਸੱਟਾ ਲਗਾਉਂਦੇ ਦੋ ਵਿਅਕਤੀ ਪੁਲਿਸ ਨੇ ਚੁੱਕੇ

ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਸੱਟਾ ਲਗਾ ਰਹੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸੱਟੇ ਦੇ 3180 ਰੁਪਏ ਬਰਾਮਦ ਹੋਏ ਹਨ | ਪਹਿਲੇ ਕੇਸ 'ਚ ਥਾਣਾ ਤਿ੍ਪੜੀ ਦੇ ਹੌਲਦਾਰ ਵਿਕਰਮਜੀਤ ਸਿੰਘ ਨੇ ...

ਪੂਰੀ ਖ਼ਬਰ »

ਦਾਜ ਵਿਰੋਧੀ ਕਾਨੂੰਨ ਤਹਿਤ ਸਹੁਰਾ ਪਰਿਵਾਰ ਖ਼ਿਲਾਫ਼ ਪਰਚਾ ਦਰਜ

ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ 'ਚ ਰੋਮਾ ਵਾਸੀ ਪਟਿਆਲਾ ਨੇ ਪੁਲਿਸ ਨੂੰ ਦੱਸਿਆ ...

ਪੂਰੀ ਖ਼ਬਰ »

ਸਿੰਘੂ ਬਾਰਡਰ ਲਈ ਕਿਸਾਨਾਂ ਦਾ ਜਥਾ ਰਵਾਨਾ

ਬਹਾਦਰਗੜ੍ਹ, 19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਡਾ. ਗਿਆਨ ਸਿੰਘ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਗਿਆਨ ਸਿੰਘ ਰਾਏਪੁਰ ਮੰਡਲਾਂ ਦੀ ਅਗਵਾਈ 'ਚ ਪਥਰੇੜੀ ਜੱਟਾਂ ਸਥਿਤ ਟੋਲ ਪਲਾਜ਼ਾ ਤੋਂ ਸਿੰਘੁ ਬਾਰਡਰ ਦਿੱਲੀ ਲਈ ...

ਪੂਰੀ ਖ਼ਬਰ »

ਰਾਘਵ ਚੱਢਾ ਨਾਲ ਦੇਵ ਮਾਨ ਨੇ ਕੀਤੀ ਵਿਸ਼ੇਸ਼ ਬੈਠਕ

ਨਾਭਾ, 19 ਅਕਤੂਬਰ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਪੰਜਾਬ 'ਚ ਲਗਾਤਾਰ ਸੰਜੀਦਗੀ ਨਾਲ ਕੰਮ ਕਰ ਰਹੀ ਹੈ | ਹਰ ਵਿਧਾਨ ਸਭਾ ਦੀ ਕੇਜਰੀਵਾਲ ਖ਼ੁਦ ਬਹੁਤ ਹੀ ਗੰਭੀਰਤਾ ਨਾਲ ਰਿਪੋਰਟ ਕਾਰਡ ਚੈੱਕ ਕਰ ਰਹੇ ਹਨ | ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਚ ਹਲਕਾ ...

ਪੂਰੀ ਖ਼ਬਰ »

ਸੈਫ਼ੀ ਵਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਘਪਲਿਆਂ ਸੰਬੰਧੀ ਵੰਡਿਆ ਲਾਹਣਤਨਾਮਾ ਪਰਚਾ

ਪਟਿਆਲਾ, 19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਵਿਦਿਆਰਥੀ ਜਥੇਬੰਦੀ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ (ਸੈਫੀ) ਵਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਲਾਹਣਤਨਾਮਾਂ ਨਾਮ ਦਾ ਪਰਚਾ ਵੰਡਿਆ ਗਿਆ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਪੰਜਾਬੀ ...

ਪੂਰੀ ਖ਼ਬਰ »

ਨਗਰ ਨਿਗਮ ਨੇ ਕੀਤੀਆਂ 9 ਉਸਾਰੀਆਂ ਸੀਲ

ਪਟਿਆਲਾ, 19 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਵਲੋਂ ਅੱਜ 9 ਥਾਈਾ ਕਾਰਵਾਈ ਕਰਦਿਆਂ ਵਪਾਰਿਕ ਉਸਾਰੀਆਂ ਸੀਲ ਕੀਤੀਆਂ ਗਈਆਂ | ਨਿਗਮ ਕਾਨੂੰਨ ਦੇ ਉਲਟ ਬਣ ਰਹੀਆਂ ਇਨ੍ਹਾਂ ਉਸਾਰੀਆਂ ਨੂੰ ਸੀਲ ਕਰਨ ਲਈ ਨਿਗਮ ਕਮਿਸ਼ਨਰ ਤੋਂ ਲਿਖਤੀ ਆਦੇਸ਼ ਲੈ ਕੇ ਪਹੁੰਚੇ ...

ਪੂਰੀ ਖ਼ਬਰ »

ਸਰਕਾਰੀ ਸਟੇਟ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਵੀਪ ਯੁਵਕ ਮੇਲਾ ਕਰਵਾਇਆ

ਪਟਿਆਲਾ, 19 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਵਿਧਾਨ ਸਭਾ ਚੋਣਾਂ, 2022-ਆਓ ਲੋਕਤੰਤਰ ਦਾ ਜਸ਼ਨ ਮਨਾਈਏ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਟੇਟ ਕਾਲਜ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਸਵੀਪ ਯੁਵਕ ਮੇਲਾ ਕਰਵਾਇਆ ਗਿਆ, ਜਿਸ 'ਚ ਜ਼ਿਲ੍ਹੇ ਦੇ ਕਰੀਬ 15 ਕਾਲਜਾਂ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ-ਬਹਾਦਰ ਖ਼ਾਨ

ਭਾਦਸੋਂ, 19 ਅਕਤੂਬਰ (ਪ੍ਦੀਪ ਦੰਦਰਾਲਾ)-ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਹਰ ਹਾਲਤ 'ਚ ਪੂਰੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਸਬੰਧੀ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਦੇ ਸਿਆਸੀ ਸਕੱਤਰ ਤੇ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ ਬਹਾਦਰ ਖ਼ਾਨ ਨੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਨ ਕਰਵਾਇਆ

ਪਟਿਆਲਾ, 19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪੰਜਾਬੀ ਵਿਭਾਗ ਵਲੋਂ 19 ਅਕਤੂਬਰ ਨੂੰ ਯੂਨੀਵਰਸਿਟੀ ਦੇ ਕਲਾ ਭਵਨ 'ਚ ਸੱਤਵਾਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਨ ਕਰਵਾਇਆ ਗਿਆ | ਇਸ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਪ੍ਰਧਾਨਗੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਪਰਿਵਾਰ ਵਲੋਂ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਪਟਿਆਲਾ, 19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿੰਗ ਐਮ.ਟੈੱਕ ਦੇ ਦੋ ਵਿਦਿਆਰਥੀ ਗੁਰਪ੍ਰੀਤ ਸਿੰਘ (ਮਕੈਨੀਕਲ ਇੰਜ.) ਅਤੇ ਕਰਮਜੋਤ ਸਿੰਘ (ਸਿਵਲ ਇੰਜ.) 15 ਅਕਤੂਬਰ ਦੀ ਸਵੇਰ ਨੂੰ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਸਦੀਵੀਂ ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੀ ਪਾਤੜਾਂ ਬਲਾਕ ਕਮੇਟੀ ਦਾ ਹੋਇਆ ਪੁਨਰਗਠਨ

ਪਾਤੜਾਂ, 19 ਅਕਤੂਬਰ (ਗੁਰਇਕਬਾਲ ਸਿੰਘ ਖ਼ਾਲਸਾ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਪਾਤੜਾਂ ਬਲਾਕ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਜਿਸ 'ਚ ਰਾਜੀਵ ਕੁਮਾਰ ਨੂੰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਘੱਗਾ ਨੂੰ ਜਨਰਲ ਸਕੱਤਰ, ਹਰਬੰਸ ਲਾਲ ਨੂੰ ਪ੍ਰੈੱਸ ਸਕੱਤਰ, ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਨੇ ਬੀ.ਸੀ. ਵਿੰਗ ਦੇ ਹਲਕਾ ਸ਼ੁਤਰਾਣਾ ਦੇ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ

ਪਾਤੜਾਂ, 19 ਅਕਤੂਬਰ (ਜਗਦੀਸ਼ ਸਿੰਘ ਕੰਬੋਜ) - ਹਲਕਾ ਸ਼ੁਤਰਾਣਾ ਦੇ ਬੀ.ਸੀ. ਵਿੰਗ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਪਾਤੜਾ ਵਿਖੇ ਹੋਈ | ਹਲਕਾ ਪ੍ਰਧਾਨ ਠੇਕੇਦਾਰ ਅਮਰੀਕ ਸਿੰਘ ਦੀ ਪ੍ਰਧਾਨਗੀ ਹੋਈ ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਲਾਸ਼ ਮਿਲੀ

ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਤਿ੍ਪੜੀ ਬਾਜ਼ਾਰ 'ਚ ਪਾਣੀ ਵਾਲੀ ਟੈਂਕੀ ਲਾਗੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ 'ਤੇ ਥਾਣਾ ਤਿ੍ਪੜੀ ਦੀ ਪੁਲਿਸ ਨੇ ਵਿਅਕਤੀ ਦੀ ਮਿ੍ਤਕਦੇਹ ਦੀ ਪਹਿਚਾਣ ਕਰਵਾਉਣ ਲਈ 72 ਘੰਟਿਆਂ ਲਈ ਰਾਜਿੰਦਰਾ ਹਸਪਤਾਲ ਦੇ ...

ਪੂਰੀ ਖ਼ਬਰ »

ਇਕ ਦਰਜਨ ਪਰਿਵਾਰ ਵਿਧਾਇਕ ਚੰਦੂਮਾਜਰਾ ਦੀ ਅਗਵਾਈ 'ਚ ਅਕਾਲੀ ਦਲ 'ਚ ਸ਼ਾਮਿਲ

ਬਹਾਦਰਗੜ੍ਹ,19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਲਾਡੀ ਜਨਹੇੜੀਆਂ, ਸਿਕੰਦਰ ਜਨਹੇੜੀਆਂ ਅਤੇ ਨੇਤਰ ਬੋਲੜੀ ਦੀ ਪ੍ਰੇਰਣਾ ਸਦਕਾ ਫਾਰਮ ਬਹਾਦਰਗੜ੍ਹ ਤੋਂ ਇਕ ਦਰਜਨ ਦੇ ਕਰੀਬ ਪਰਿਵਾਰ ਕਾਂਗਰਸ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਸੁਖਦੇਵ ਸਿੰਘ ਬੈਲਜੀਅਮ ਵਲੋਂ ਭੇਜਿਆ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਪਾਤੜਾਂ, 19 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸਮਾਜ ਸੇਵਾ 'ਚ ਹਿੱਸਾ ਪਾ ਰਹੇ ਸਮਾਜ ਸੇਵਕ ਸੁਖਦੇਵ ਸਿੰਘ ਬੈਲਜੀਅਮ ਵਾਲਿਆ ਵਲੋਂ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤਹਿਤ ਸਮਾਜ ਸੇਵਾ ਜਾਰੀ ਰੱਖਦਿਆਂ ਹਰੀਕਾ ਪਰਿਵਾਰ ਵਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਇਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX