ਤਾਜਾ ਖ਼ਬਰਾਂ


ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ
ਪਾਵਰਕਾਮ ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ’ਤੇ ਮੁਕੰਮਲ ਪਾਬੰਦੀ
. . .  1 day ago
ਚੰਡੀਗੜ੍ਹ, 17 ਮਈ (ਅਜੀਤ ਬਿਊਰੋ )- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਆਉਂਦੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਅੱਜ ਤੋਂ ਤੁਰੰਤ ਪ੍ਰਭਾਵ ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਾਇਨਾਤੀਆਂ ...
ਦਿੱਲੀ: ਜੀਟੀ ਕਰਨਾਲ ਰੋਡ 'ਤੇ ਅਟਲਾਂਟਿਸ ਬੈਂਕੁਏਟ ਹਾਲ 'ਚ ਲੱਗੀ ਅੱਗ
. . .  1 day ago
ਪਿੰਡ ਕਿਰਲਗੜ੍ਹ ‘ਚ ਚੱਲੀ ਗੋਲੀ, 2 ਗੰਭੀਰ ਜ਼ਖਮੀ
. . .  1 day ago
ਚੋਗਾਵਾਂ, 17 ਮਈ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਪੁਲਿਸ ਥਾਣਾ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਸ਼ਾਮ ਨੂੰ ਰਸਤੇ ਦੇ ਮਸਲੇ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ...
ਮੁੱਖ ਮੰਤਰੀ ਦੀ ਸਕੂਲ ਮੁਖੀਆਂ ਨਾਲ ਮੀਟਿੰਗ ਉਪਰੰਤ ਖਾਣਾ ਖਾਣ ਸਮੇਂ ਅਨੁਸ਼ਾਸਨਹੀਣਤਾ ਕਰਨ ਵਾਲੇ 7 ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਸ਼ੁਰੂ
. . .  1 day ago
ਐੱਸ. ਏ. ਐੱਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਪੱਤਰ ਜਾਰੀ ਕਰਕੇ 10 ਮਈ ਨੂੰ ਲੁਧਿਆਣੇ ਵਿਖੇ ਮੁੱਖ ਮੰਤਰੀ ਪੰਜਾਬ ਦੀ ਸਕੂਲ ਮੁਖੀਆਂ ਨਾਲ ਮੀਟਿੰਗ ...
ਪਿੰਡ ਚੱਕ ਸ਼ਿੰਗਾਰ ਗਾਂਹ ਬਿੱਲ ਦੀ ਰਿਕਵਰੀ ਕਰਨ ਗਏ ਬਿਜਲੀ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਬਣਾਇਆ ਬੰਧਕ, ਕੀਤੀ ਮਾਰਕੁੱਟ
. . .  1 day ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰੇਕ ਮਹਿਕਮੇ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਪਾਵਰਕਾਮ ਗੁਰੂਹਰਸਹਾਏ ਵਲੋਂ ਵੀ ਡਿਫਾਲਟਰ ਲੋਕਾਂ ਦੇ ਬਿੱਲ ਇਕੱਠੇ ਕੀਤੇ ਜਾ ਰਹੇ ਹਨ...
ਹੈਦਰਾਬਾਦ ਦੇ ਖ਼ਿਲਾਫ਼ ਮੁੰਬਈ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 17 ਮਈ-ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 65ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ (ਐੱਮ. ਆਈ.) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਸਕੂਲ ਦੀਆਂ ਕਿਤਾਬਾਂ 'ਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਉਣ 'ਤੇ ਵੱਖ-ਵੱਖ ਆਗੂਆਂ ਵਲੋਂ ਕੀਤਾ ਗਿਆ ਵਿਰੋਧ
. . .  1 day ago
ਚੰਡੀਗੜ੍ਹ, 17 ਮਈ-ਕਰਨਾਟਕ ਸਰਕਾਰ ਨੇ 10ਵੀਂ ਦੀ ਕੰਨੜ ਦੀ ਕਿਤਾਬ 'ਚ ਸੋਧ ਕਰਕੇ ਨਵਾਂ ਸਿਲੇਬਸ ਜੋੜਿਆ ਹੈ, ਜਿਸ 'ਤੇ 'ਆਪ' ਆਗੂਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਖਰੜ ਤੋਂ ਆਪ ਵਿਧਾਇਕ ਅਨਮੋਲ ਗਗਨ ਮਾਨ ਤੇ ਜਲਾਲਾਬਾਦ..
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
. . .  1 day ago
ਅਜਨਾਲਾ, 17 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪਸ਼ੂ ਪਾਲਣ ਮੱਛੀ ਪਾਲਣ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਪੰਜਾਬ ਭਵਨ ਵਿਖੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੋਲਟਰੀ ਫਾਰਮ ਅਤੇ ਪਸ਼ੂਆਂ ਦੀ ਖ਼ਰੀਦ ਨਾਲ ਸੰਬੰਧਿਤ ਮੁੱਦਿਆਂ ਸੰਬੰਧੀ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ।
ਗਰਮੀ ਦੇ ਵਧ ਰਹੇ ਤਾਪਮਾਨ ਨੂੰ ਲੈ ਕੇ ਇਕ ਹੋਰ ਵਿਅਕਤੀ ਦੀ ਮੌਤ
. . .  1 day ago
ਲੌਂਗੋਵਾਲ,17 ਮਈ (ਸ.ਸ.ਖੰਨਾ,ਵਿਨੋਦ)-ਪੰਜਾਬ ਅੰਦਰ ਗਰਮੀ ਦੇ ਵਧਦੇ ਤਾਪਮਾਨ ਨੂੰ ਲੈ ਕੇ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉੱਥੇ ਹੀ ਅੱਜ ਕਸਬਾ ਲੌਂਗੋਵਾਲ 'ਚ ਗਰਮੀ ਦੇ ਵਧ ਰਹੇ ਤਾਪਮਾਨ ਨੂੰ ਲੈ ਕੇ ਦੂਜੀ ਮੌਤ ਦੀ ਖ਼ਬਰ ਸਾਹਮਣੇ ਆਈ...
ਮੰਗਾਂ ਨਾ ਮੰਨੀਆਂ ਤਾਂ ਕੱਲ੍ਹ ਤੋਂ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
. . .  1 day ago
ਬੁਢਲਾਡਾ, 17 ਮਈ (ਸਵਰਨ ਸਿੰਘ ਰਾਹੀ)-ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਤੋਂ ਅੱਕੇ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼,ਪਨਬੱਸ,ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ...
ਮਾਮੂਲੀ ਤਕਰਾਰ ਤੋਂ ਬਾਅਦ ਪੰਜਾਬ ਪੁਲਿਸ ਦੇ ਏ.ਐੱਸ.ਆਈ. ਵਲੋਂ ਚਲਾਈ ਗੋਲੀ ਨਾਲ ਇਕ ਦੀ ਮੌਤ
. . .  1 day ago
ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ, 17 ਮਈ (ਭੋਲਾ, ਥਿੰਦ, ਹੈਪੀ,ਲਾਡੀ)-ਹਲਕਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਅੱਜ ਬਾਅਦ ਦੁਪਹਿਰ ਗਲੀ 'ਚ ਪੈੜ ਲਾਉਣ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਤੋਂ ਪੰਜਾਬ ਪੁਲਿਸ...
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਠਿੰਡਾ ਦੇ ਸਟੇਡੀਅਮਾਂ ਦਾ ਕੀਤਾ ਦੌਰਾ
. . .  1 day ago
ਬਠਿੰਡਾ, 17 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਠਿੰਡਾ ਸ਼ਹਿਰ ਦੇ ਖੇਡ ਸਟੇਡੀਅਮ ਦਾ ਦੌਰਾ ਕੀਤਾ ਅਤੇ ਕੋਚਾਂ ਅਤੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਸਟੇਡੀਅਮਾਂ ਦੀਆਂ ਕਮੀਆਂ ਪੇਸ਼ੀਆਂ ਪੁੱਛੀਆਂ ਹਨ।
ਬੱਸ ਸਟੈਂਡ ਨੇੜੇ ਸ਼ੂਗਰ ਮਿੱਲ ਦੇ ਗੁਦਾਮਾਂ 'ਚ ਲੱਗੀ ਅੱਗ
. . .  1 day ago
ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਬੱਸ ਸਟੈਂਡ ਨੇੜੇ ਸ਼ੂਗਰ ਮਿੱਲ ਦੇ ਗੁਦਾਮਾਂ 'ਚ ਅੱਜ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅੱਗ ਦੇ ਭਾਬੜ ਮਚ ਗਏ ਹਨ ਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪੁੱਜ ਕੇ ਅੱਗ ਬੁਝਾਉਣ ਦੇ ਕਾਰਜਾਂ...
ਪੰਜਾਬ ਸਰਕਾਰ ਕੇਜਰੀਵਾਲ ਦੇ ਹੱਥ ਵਿਕੀ, ਕੇਜਰੀਵਾਲ ਪੰਜਾਬ ਪੁਲਿਸ ਰਾਹੀਂ ਲੈ ਰਿਹੈ ਆਪਣਾ ਸਿਆਸੀ ਬਦਲਾ:ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ, 17 ਮਈ (ਲਲਿਤਾ)- ਭਾਰਤੀ ਜਨਤਾ ਪਾਰਟੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਦੀਆਂ ਉਪ ਚੋਣਾਂ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਦਿੱਲੀ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ...
ਪੰਚਾਇਤ ਸੈਕਟਰੀ ਨੇ ਆਪਣੇ ਹੀ ਮਹਿਕਮੇ ਦੇ ਜੇ.ਈ. ਦੇ ਘਰ ਲੁੱਟ ਕਰਨ ਦਾ ਬਣਾਇਆ ਪਲਾਨ
. . .  1 day ago
ਫਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ ਜਤਿੰਦਰ ਸਿੰਘ ਰਾਠੋਰ)- ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਪੁਲਿਸ ਵਲੋਂ ਡਾਕੇ ਮਾਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ 6 ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ...
ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ 'ਚ ਸੀ.ਬੀ.ਆਈ. ਵਲੋਂ ਛਾਪਾ
. . .  1 day ago
ਮਾਨਸਾ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ 'ਚ ਸੀ.ਬੀ.ਆਈ. ਵਲੋਂ ਛਾਪਾ ਮਾਰਿਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਉੱਤਰੀ ਭਾਰਤ ਦੇ ਸਭ ਤੋਂ ਵਧ ਸਮਰੱਥਾ ਵਾਲੇ ਇਸ ਥਰਮਲ ਪਲਾਂਟ...
ਕਿਸਾਨਾਂ ਦਾ ਸਰਕਾਰ ਵਿਰੁੱਧ ਹੱਲਾ ਬੋਲ ਕਾਰਵਾਈ, ਸਾਲਾਂ ਦੀ ਸਖ਼ਤ ਮਿਹਨਤ ਨਾਲ ਆਬਾਦ ਕੀਤੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ
. . .  1 day ago
ਮਾਛੀਵਾੜਾ ਸਾਹਿਬ, 17 ਮਈ (ਮਨੋਜ ਕੁਮਾਰ)-ਪਿੰਡ ਭਮਾਂ ਕਲਾਂ ਵਿਖੇ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਸਰਕਾਰ ਦੀ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਸਿੱਧੇ ਤੌਰ 'ਤੇ ਸੂਬੇ ਦੀ ਮਾਨ ਸਰਕਾਰ ਨੂੰ ਚਿਤਾਵਨੀ...
ਭੱਠਾ ਮਜ਼ਦੂਰਾਂ ਵਲੋਂ ਹਾਈਵੇਅ ਤੇ ਧਰਨਾ ਅੱਜ 5ਵੇਂ ਦਿਨ ਵੀ ਜਾਰੀ,ਆਖਿਰ ਸਰਕਾਰ ਤੇ ਪ੍ਰਸ਼ਾਸਨ ਚੁੱਪ ਕਿਉਂ
. . .  1 day ago
ਮੰਡੀ ਘੁਬਾਇਆ, 17 ਮਈ (ਅਮਨ ਬਵੇਜਾ)- ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਘੱਟ ਮਜ਼ਦੂਰੀ ਨੂੰ ਲੈ ਕੇ ਰੇੜਕਾ ਪੰਜਵੇਂ ਦਿਨ ਲਗਾਤਾਰ ਜਾਰੀ ਹੈ ਅਤੇ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ, ਜਿਸਦਾ ਹਰਜਾਨਾ...
ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਅਰ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ
. . .  1 day ago
ਐਸ.ਏ.ਐਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ। ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ...
ਨਾਜਾਇਜ਼ ਸੰਬੰਧ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ
. . .  1 day ago
ਘੋਗਰਾ, 17 ਮਈ (ਆਰ.ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਨਾਜਾਇਜ਼ ਸੰਬੰਧ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਪੁੱਤਰ ਪਿਆਰਾ ਪਿੰਡ ਹਰਦੋ ਨੇਕਨਾਮਾ ਨੇ ਦੱਸਿਆ...
ਤੇਜ਼ ਰਫ਼ਤਾਰ ਕਾਰ ਨੇ ਖੜ੍ਹੇ ਟਰੱਕ 'ਚ ਮਾਰੀ ਟੱਕਰ, 5 ਲੋਕਾਂ ਦੀ ਮੌਤ
. . .  1 day ago
ਰੇਵਾੜੀ, 17 ਮਈ-ਦਿੱਲੀ/ਜੈਪੂਰ ਹਾਈਵੇਅ 'ਤੇ ਇਕ ਤੇਜ਼ ਰਫ਼ਤਾਰ ਕਰੂਜ਼ਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 7 ਲੋਕ ਜ਼ਖ਼ਮੀ ਹੋ ਗਏ ਹਨ।
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਦਾ 2 ਕਿੱਲੇ ਚਾਰ ਕਨਾਲਾਂ ਨਾਜਾਇਜ਼ ਕਬਜ਼ਾ ਛੁਡਵਾਇਆ
. . .  1 day ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)- ਗੁਰੂਹਰਸਹਾਏ ਪ੍ਰਸ਼ਾਸਨ ਵਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਦੋ ਕਿੱਲੇ ਚਾਰ ਕਨਾਲ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ। ਇਹ ਕਬਜ਼ਾ ਪਿੰਡ ਦੇ ਵਸਨੀਕ ਵਜੀਰ ਸਿੰਘ ਪੁੱਤਰ ਮੱਖਣ ਸਿੰਘ, ਚੰਨਾ ਸਿੰਘ ਪੁੱਤਰ ਜੀਤ ਸਿੰਘ, ਜੋਗਿੰਦਰ ਕੌਰ ਪਤਨੀ ਜਸਵੰਤ ਸਿੰਘ ਕੋਲ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਦਿੱਤਾ ਭਰੋਸਾ
. . .  1 day ago
ਚੰਡੀਗੜ੍ਹ, 17 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਕੀਲਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ: ਭਗਵੰਤ ਮਾਨ
. . .  1 day ago
ਚੰਡੀਗੜ੍ਹ, 17 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ। ਛੋਟੀ ਉਮਰ 'ਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਪਿੰਡ ਛਿਛਰਾ 'ਚ ਪੰਚਾਇਤੀ ਕੰਮ ਨੂੰ ਲੈ ਕੇ 2 ਧੜਿਆਂ ਵਿਚ ਬਣਿਆ ਤਣਾਅ

ਭੈਣੀ ਮੀਆਂ ਖਾਂ, 22 ਅਕਤੂਬਰ (ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਦੇ ਪਿੰਡ ਛਿਛਰਾ ਵਿਚ ਜਿਥੇ ਅਕਾਲੀ ਪਾਰਟੀ ਵਲੋਂ ਪਿੰਡ ਦੀ ਪੰਚਾਇਤ ਅਤੇ ਸਰਪੰਚ ਉਪਰ ਪਿੰਡ ਦੀ ਕੀਮਤੀ ਜਾਇਦਾਦ ਖੁਰਦ-ਬੁਰਦ ਕਰਨ ਅਤੇ ਇਕ ਵਿਅਕਤੀ ਦੀ ਜ਼ਮੀਨ ਦੇ ਨੇੜਿਉਂ ਕਰਵਾਈ ਖੁਦਵਾਈ 'ਤੇ ਸਵਾਲ ਚੁੱਕੇ ਜਾ ਰਹੇ ਹਨ | ਇਸ ਸੰਬੰਧੀ ਪਿੰਡ ਦੇ ਮਹਿੰਦਰ ਸਿੰਘ, ਮੱਖਣ ਸਿੰਘ, ਗੁਰਜੀਤ ਸਿੰਘ, ਬਲਜੀਤ ਸਿੰਘ, ਕਰਮਵੀਰ ਸਿੰਘ, ਸੁੱਚਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਿਲਕੁਲ ਨਾਲ 2 ਕਨਾਲ ਰਕਬਾ ਛੱਪੜ ਲਗਦਾ ਸੀ,¢ਜਿਸ ਨੂੰ ਪਿੰਡ ਦੀ ਪੰਚਾਇਤ ਵਲੋਂ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ ਅਤੇ ਇਸ ਦੇ ਬਦਲੇ ਆਪਣੇ ਇਕ ਚਹੇਤੇ ਨੂੰ ਪੰਚਾਇਤੀ ਜ਼ਮੀਨ ਦੇ ਕੇ ਇਸ ਛੱਪੜ ਨੂੰ ਪਿੰਡ ਤੋਂ ਕਾਫੀ ਦੂਰ ਉਸਾਰਿਆ ਜਾ ਰਿਹਾ ਹੈ | ਇਸ ਮÏਕੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ 5 ਕਨਾਲ ਰਕਬੇ ਦੇ ਕੋਲੋ ਛੱਪੜ ਦੀ ਖੁਦਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਰਕਬੇ 'ਚ ਘਰ ਦੀ ਉਸਾਰੀ ਕਰਨੀ ਸੀ, ਪਰ ਛੱਪੜ ਨੇੜੇ ਹੋਣ ਕਾਰਨ ਉਸ ਦਾ ਘਰ ਨਹੀਂ ਬਣ ਸਕੇਗਾ¢ ਇਸ ਖੁਦਾਈ ਦੇ ਖ਼ਿਲਾਫ਼ ਉਨ੍ਹਾਂ ਵਲੋਂ ਅਦਾਲਤ ਵਿਚੋਂ ਸਟੇਅ ਆਰਡਰ ਵੀ ਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਆਪਣੇ ਚਹੇਤੇ ਨੂੰ ਲਾਭ ਦੇਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ | ਮਹਿੰਦਰ ਸਿੰਘ ਧਿਰ ਦਾ ਪੁਲਿਸ 'ਤੇ ਵੀ ਦੋਸ਼ ਹੈ ਕਿ ਪੁਲਿਸ ਅਦਾਲਤੀ ਕਾਰਵਾਈ ਨੂੰ ਨਕਾਰਦੇ ਹੋਏ ਸਰਪੰਚ ਧਿਰ ਦੀ ਮਦਦ ਕਰ ਰਹੀ ਹੈ | ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਪੰਚ ਲਖਵਿੰਦਰ ਸਿੰਘ ਤੇ ਬਿਕਰਮ ਸਿੰਘ ਆਦਿ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ ਲਗਾਉਣ ਵਾਲੀ ਧਿਰ ਆਪਣੇ ਨਿੱਜੀ ਹਿੱਤਾਂ ਅਤੇ ਸਿਆਸੀ ਮੁਫਾਦ ਨੂੰ ਲੈ ਕੇ ਅਜਿਹੇ ਬੇਬੁਨਿਆਦ ਦੋਸ਼ ਲਗਾ ਰਹੀ ਹੈ | ਜੋ ਇਨ੍ਹਾਂ ਵਲੋਂ ਸਟੇਅ ਆਰਡਰ ਬਾਰੇ ਦੱਸਿਆ ਜਾ ਰਿਹਾ ਹੈ, ਉਹ ਕੇਵਲ ਅਦਾਲਤ 'ਚ ਦਿੱਤੀ ਹੋਈ ਅਰਜ਼ੀ ਹੈ |

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਹਰਦੋਛੰਨੀਆਂ ਰੋਡ ਉਪਰ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਸੋਨੰੂ (33) ਪੁੱਤਰ ਸਤਨਾਮ ਸਿੰਘ ਅਤੇ ...

ਪੂਰੀ ਖ਼ਬਰ »

ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ 'ਚ ਕਰਵਾਏ ਮੁਕਾਬਲੇ

ਬਟਾਲਾ, 22 ਅਕਤੂਬਰ (ਕਾਹਲੋਂ)-ਸਥਾਨਕ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਪਿ੍ੰਸੀਪਲ ਡਾ. ਰਾਜਨ ਚੌਧਰੀ ਦੀ ਅਗਵਾਈ ਹੇਠ ਸਕੂਲ ਦੀ ਸਾਇੰਸ ਸੁਸਾਇਟੀ ਵਲੋਂ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ...

ਪੂਰੀ ਖ਼ਬਰ »

ਕਿਸਾਨੀ ਕਾਨੂੰਨਾਂ ਦਾ ਹੱਲ ਕਰਵਾ ਕੇ ਕੈਪਟਨ ਦੀ ਅਗਵਾਈ 'ਚ ਬਣੇਗੀ ਅਗਲੀ ਸਰਕਾਰ-ਛੀਨਾ

ਪੁਰਾਣਾ ਸ਼ਾਲਾ, 22 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਸਿਆਸਤ ਦੇ ਬੋਹੜ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨੀ ਬਿੱਲਾਂ ਦਾ ਹੱਲ ਕਰਵਾਉਣ ਦੀ ਗੱਲਬਾਤ ਭਾਜਪਾ ਹਾਈ ਕਮਾਨ ਨਾਲ ਚੁੱਪ ਚੁਪੀਤੇ ਤਨ ਪਤਨ ਲੱਗ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ...

ਪੂਰੀ ਖ਼ਬਰ »

ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਮਨਾਇਆ

ਬਟਾਲਾ, 22 ਅਕਤੂਬਰ (ਕਾਹਲੋਂ)-ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਜਸਕਰਨ ਸਿੰਘ ਦਸਵੀਂ ਜਮਾਤ ਨੇ ਇਕ ਕਵਿਤਾ ਬੋਲੀ, ਅਰਪਨਦੀਪ ਕੌਰ, ਮਹਿਕਦੀਪ ਕੌਰ, ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਤੇ ਆਸ-ਪਾਸ ਦੇ ਪਿੰਡਾਂ ਅੰਦਰ ਡੇਂਗੂ ਤੇ ਵਾਇਰਲ ਬੁਖ਼ਾਰ ਦਾ ਕਹਿਰ

ਡੇਰਾ ਬਾਬਾ ਨਾਨਕ, 22 ਅਕਤੂਬਰ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਅੰਦਰ ਡੇਂਗੂ ਅਤੇ ਵਾਇਰਲ ਬੁਖਾਰ ਨੇ ਕਹਿਰ ਮਚਾ ਦਿੱਤਾ ਹੈ | ਇੱਥੋਂ ਦੇ ਸਿਵਲ ਹਸਪਤਾਲ ਅਤੇ ਲੈਬਾਰਟਰੀ ਦੀਆਂ ਦੁਕਾਨਾਂ ਉੱਪਰ ਡੇਂਗੂ ਪੀੜਤ ਮਰੀਜ਼ਾਂ ਦੀਆਂ ਲਾਈਨਾਂ ...

ਪੂਰੀ ਖ਼ਬਰ »

ਹੈਰੋਇਨ ਦਾ ਨਸ਼ਾ ਕਰਦੇ ਦੋ ਨੌਜਵਾਨਾਂ ਸਮੇਤ ਇਕ ਮਹਿਲਾ ਕਾਬੂ

ਗੁਰਦਾਸਪੁਰ, 22 ਅਕਤੂਬਰ (ਪੰਕਜ ਸ਼ਰਮਾ)-ਥਾਣਾ ਸਿਟੀ ਦੀ ਪੁਲਿਸ ਵਲੋਂ ਦੋ ਨੌਜਵਾਨਾਂ ਅਤੇ ਇਕ ਮਹਿਲਾ ਨੰੂ ਹੈਰੋਇਨ ਦਾ ਨਸ਼ੇ ਕਰਦੇ ਹੋਏ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਐਸ.ਆਈ. ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੰੂ ਸੂਚਨਾ ਮਿਲੀ ਸੀ ਕਿ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਭੰਨ-ਤੋੜ ਤੇ ਪਾਸਟਰਾਂ 'ਤੇ ਹਮਲੇ ਚਿੰਤਾ ਦਾ ਵਿਸ਼ਾ-ਵਿਕਟਰ ਮਸੀਹ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਪਾਸਟਰਸ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਪੰਜਾਬ ਪਾਸਟਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਦੀ ਪ੍ਰਧਾਨਗੀ ਹੇਠ ਪਾਸਟਰ ਰਣਬੀਰ ਸਿੰਘ ਦੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਵਲੋਂ ਮੁਫ਼ਤ ਮੈਡੀਕਲ ਕੈਂਪ 24, 25 ਨੂੰ -ਪ੍ਰਧਾਨ ਗੁਰਨੇਕ ਸਿੰਘ

ਹਰਚੋਵਾਲ, 22 ਅਕਤੂਬਰ (ਢਿੱਲੋਂ/ ਭਾਮ)-ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਸਰਕਲ ਪ੍ਰਧਾਨ ਗੁਰਨੇਕ ਸਿੰਘ ਹਰਚੋਵਾਲ ਦੀ ਰਹਿਨੁਮਾਈ ਹੇਠ ਹੋਈ | ਇਸ ਸਬੰਧੀ ਸਰਕਲ ਪ੍ਰਧਾਨ ਗੁਰਨੇਕ ਸਿੰਘ ਅਤੇ ਜਨਰਲ ਸਕੱਰਤ ਡਾ. ਸਤਿਨਾਮ ...

ਪੂਰੀ ਖ਼ਬਰ »

25 ਨੰੂ ਗੁਰਦਾਸਪੁਰ ਹਲਕੇ ਦੀ ਫੇਰੀ 'ਤੇ ਆਉਣਗੇ ਸੁਖਬੀਰ ਸਿੰਘ ਬਾਦਲ-ਬੱਬੇਹਾਲੀ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 25 ਅਕਤੂਬਰ ਨੂੰ ਗੁਰਦਾਸਪੁਰ ਹਲਕੇ ਦੇ ਦੌਰੇ 'ਤੇ ਪਹੁੰਚ ਰਹੇ ਹਨ | ਇਸ ਸਬੰਧੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ...

ਪੂਰੀ ਖ਼ਬਰ »

ਸੇਂਟ ਸੋਲਜਰ ਡਿਵਾਈਨ ਸਕੂਲ ਵਿਖੇ ਮੁਕਾਬਲੇ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਵਿਖੇ ਵਰਤ ਦੇ ਤਿਉਹਾਰ ਨੰੂ ਸਮਰਪਿਤ ਮਹਿੰਦੀ ਮੁਕਾਬਲੇ ਅਤੇ ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲੈ ਕੇ ਵਧੀਆ ਪ੍ਰਦਰਸ਼ਨ ...

ਪੂਰੀ ਖ਼ਬਰ »

ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਹੋਣ ਕਾਰਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਮੁਲਾਜ਼ਮ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਪੰਜਾਬ ਦੇ ਇਕ ਲੱਖ ਤੋਂ ਵਧੇਰੇ ਪੈਨਸ਼ਨਰ ਕਰਮਚਾਰੀ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਹੋਣ ਕਰਕੇ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਗੇ | ਇਸ ਸਬੰਧੀ ਮੁਲਾਜ਼ਮ ਆਗੂ ਅਮਰਜੀਤ ਸ਼ਾਸਤਰੀ ਸਮੇਤ ਹੋਰਨਾਂ ਆਗੂਆਂ ਨੇ ...

ਪੂਰੀ ਖ਼ਬਰ »

ਕਿਸਾਨ, ਮਜ਼ਦੂਰ ਤੇ ਮੁਲਾਜ਼ਮਾਂ ਦੇ ਜਥੇ ਦਿੱਲੀ ਮੋਰਚੇ ਲਈ ਹੋਏ ਰਵਾਨਾ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਗੁਰਦਾਸਪੁਰ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ 'ਤੇ ਅੱਜ 304ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ | ਜਿਸ ਵਿਚ ਕੁੱਲ ਹਿੰਦ ਕਿਸਾਨ ਸਭਾ ਸਾਂਬਰ ਵਲੋਂ ਬਲਬੀਰ ਸਿੰਘ, ਕੁਲਦੀਪ ਸਿੰਘ, ਉਂਕਾਰ ਸਿੰਘ ਤੇ ਅਜੀਤ ਸਿੰਘ ਨੇ ...

ਪੂਰੀ ਖ਼ਬਰ »

ਉਦੇਵੀਰ ਰੰਧਾਵਾ ਵਲੋਂ ਕਲਾਨੌਰ 'ਚ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਸੰਬੰਧੀ ਕੈਂਪ ਦੀ ਸ਼ੁਰੂਆਤ

ਕਲਾਨੌਰ, 22 ਅਕਤੂਬਰ (ਪੁਰੇਵਾਲ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ 'ਚ ਘਰੇਲੂ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕਰਨ ਦੇ ਕੀਤੇ ਗਏ ਐਲਾਨ ਤਹਿਤ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਸਬਾ ਕਲਾਨੌਰ 'ਚ ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ...

ਪੂਰੀ ਖ਼ਬਰ »

ਚੀਮਾ ਪਬਲਿਕ ਸਕੂਲ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਬਟਾਲਾ, 22 ਅਕਤੂਬਰ (ਕਾਹਲੋਂ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਵਿਚ ਵਿਦਿਆਰਥੀਆਂ ਵਲੋਂ ਮੂਲ ਮੰਤਰ ਦੇ ਪਾਠ ਉਪਰੰਤ ਰਸ ਭਿੰਨੇ ਸ਼ਬਦ ਕੀਰਤਨ ਦਾ ਆਗਾਜ਼ ਕੀਤਾ ਗਿਆ, ...

ਪੂਰੀ ਖ਼ਬਰ »

ਸਵ. ਕਰਤਾਰ ਸਿੰਘ ਵਿਰਕ ਦੀ ਚੌਥੀ ਬਰਸੀ 'ਤੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਊਧਨਵਾਲ, 22 ਅਕਤੂਬਰ (ਪਰਗਟ ਸਿੰਘ)-ਸਮਾਜ ਵਿਚ ਰਹਿੰਦਿਆਂ ਹੋਇਆਂ ਚੰਗੇ ਕੰਮਾਂ ਤੇ ਹੱਕ-ਸੱਚ ਦੀ ਕਿਰਤ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਕੋਕਲਪੁਰ ਵਿਖੇ ਸਵ: ਕਰਤਾਰ ਸਿੰਘ ਵਿਰਕ ਦੀ ਚÏਥੀ ਬਰਸੀ ...

ਪੂਰੀ ਖ਼ਬਰ »

ਪੈਜ ਸੇਵਾ ਸੁਸਾਇਟੀ ਵਲੋਂ ਸ਼ੋਭਾ ਯਾਤਰਾ ਦਾ ਸਵਾਗਤ

ਬਟਾਲਾ, 22 ਅਕਤੂਬਰ (ਹਰਦੇਵ ਸਿੰਘ ਸੰਧੂ)-ਮਹਾਂਰਿਸ਼ੀ ਬਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਬਟਾਲਾ 'ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਸ ਸ਼ੋਭਾ ਯਾਤਰਾ ਦਾ ਸਥਾਨਕ ਅੰਬੇਡਕਰ ਚੌਕ ਕਪੂਰੀ ਗੇਟ ਵਿਖੇ ਪੈਜ ਸੇਵਾ ਸੁਸਾਇਟੀ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਸ਼ਿਵ ਸੈਨਿਕਾਂ ਦਾ ਵੱਡਾ ਕਾਫ਼ਲਾ ਅੱਜ ਜੰਮੂ-ਕਸ਼ਮੀਰ ਲਈ ਹੋਵੇਗਾ ਰਵਾਨਾ

ਧਾਰੀਵਾਲ, 22 ਅਕਤੂਬਰ (ਰਮੇਸ਼ ਨੰਦਾ)-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਵਿਸ਼ੇਸ਼ ਮੀਟਿੰਗ ਸੂਬਾ ਸੀਨੀਅਰ ਉਪ ਪ੍ਰਧਾਨ ਰੋਹਿਤ ਮੈਂਗੀ ਦੀ ਪ੍ਰਧਾਨਗੀ ਹੇਠ ਧਾਰੀਵਾਲ ਵਿਖੇ ਹੋਈ, ਜਿਸ ਵਿਚ ਯੂਥ ਵਿੰਗ ਦੇ ਸੂਬਾ ਇੰਚਾਰਜ ਹਨੀ ਮਹਾਜਨ, ਸੂਬਾ ਸੰਗਠਨ ਮੰਤਰੀ ਰਾਜ ...

ਪੂਰੀ ਖ਼ਬਰ »

ਡਾ. ਛੀਨਾ ਤੀਜੀ ਵਾਰ ਲਗਾਤਾਰ ਯੂਨੈਸਕੋ ਕਲੱਬਾਂ ਦੇ ਪ੍ਰਧਾਨ ਬਣੇ

ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਲੇਹਲ ਦੇ ਜੰਮਪਲ ਅਤੇ ਯੂਨੀਵਰਸਲ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾ. ਐੱਸ.ਐੱਸ. ਛੀਨਾ ਨੂੰ ਤੀਜੀ ਵਾਰ ਯੁਨੈਸਕੋ ਕਲੱਬਾਂ ਦਾ ਪ੍ਰਧਾਨ ਚੁਣੇ ਗਏ ਹਨ | ਇਸ ਸਬੰਧ ਵਿਚ ਡਾ: ਐਸ.ਐਸ. ਛੀਨਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਬਣਾਉਣ ਨਾਲ ਵਰਕਰਾਂ 'ਚ ਖੁਸ਼ੀ

ਕੋਟਲੀ ਸੂਰਤ ਮੱਲ੍ਹੀ, 22 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਸ਼ੋ੍ਰਮਣੀ ...

ਪੂਰੀ ਖ਼ਬਰ »

ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੀਆਂ ਵਿਦਿਆਰਥਣਾਂ ਨੇ ਟੀ.ਵੀ. ਰਿਐਲਿਟੀ ਸ਼ੋਅ 'ਚ ਟੌਪ ਟੈੱਨ 'ਚ ਆਪਣਾ ਸਥਾਨ ਬਣਾਇਆ

ਘੁਮਾਣ, 22 ਅਕਤੂਬਰ (ਬੰਮਰਾਹ) -ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੀਆਂ ਵਿਦਿਆਰਥਣਾਂ ਨੇ ਟੀ.ਵੀ. ਰਿਆਲਟੀ ਸ਼ੋਅ 'ਕਿਸਮੇ ਕਿਤਨਾ ਹੈ ਦਮ' ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ 'ਚ ਹਰਪ੍ਰੀਤ ਕÏਰ ਅਤੇ ਅਨਮੋਲਦੀਪ ਕÏਰ ਨੇ ਰਨਰ ਅੱਪ ਟਰਾਫ਼ੀ ਜਿੱਤੀ | ਇਕ ...

ਪੂਰੀ ਖ਼ਬਰ »

33ਵੇਂ ਗੁਰਮਤਿ ਸਮਾਗਮਾਂ ਦੀ ਆਰੰਭਤਾ ਦੇ ਅੱਜ ਰਖਵਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ

ਬਟਾਲਾ, 22 ਅਕਤੂਬਰ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਦੀ ਮਿੱਠੀ ਯਾਦ 'ਚ ਹੋ ਰਹੇ 33ਵੇਂ ਗੁਰਮਤਿ ਸਮਾਗਮਾਂ ਦੀ ਆਰੰਭਤਾ 'ਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਜਾਣਗੇ | ਇਨ੍ਹਾਂ ਸਮਾਗਮਾਂ ਸਬੰਧੀ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਅਤੇ ਬਾਬਾ ਤਰਨਜੀਤ ਸਿੰਘ ...

ਪੂਰੀ ਖ਼ਬਰ »

ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਲਖਬੀਰ ਸਿੰਘ ਲੋਧੀਨੰਗਲ ਨੂੰ ਟਿਕਟ ਮਿਲਣ 'ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ

ਫਤਹਿਗੜ੍ਹ ਚੂੜੀਆਂ, 22 ਅਕਤੂਬਰ (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)-ਅਕਾਲੀ ਦਲ ਵਲੋਂ ਅੱਜ ਐਲਾਨੀਆਂ ਗਈਆਂ 2 ਸੀਟਾਂ 'ਚੋਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਬਟਾਲਾ ਤੋਂ ਮੌਜੂਦਾ ਵਿਧਾਇਕ ਲਖਬੀਰ ਸਿੰੰਘ ਲੋਧੀਨੰਗਲ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਹੈ | ਅੱਜ ਜਿਉਂਾ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਬਟਾਲਾ, 22 ਅਕਤੂਬਰ (ਕਾਹਲੋਂ) -ਅੱਜ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜ੍ਹੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧਿਤ ...

ਪੂਰੀ ਖ਼ਬਰ »

ਕਾਂਗਰਸੀ ਆਗੂ ਨੈਪੀ ਕਾਹਲੋਂ ਬਰੀਲੇ ਵਾਲਿਆਂ ਨੂੰ ਵੱਡਾ ਸਦਮਾ, 10 ਸਾਲਾ ਪੁੱਤਰੀ ਦਾ ਦਿਹਾਂਤ

ਕਲਾਨੌਰ, 22 ਅਕਤੂਬਰ (ਪੁਰੇਵਾਲ) -ਸਥਾਨਕ ਕਸਬਾ ਵਾਸੀ ਕਾਂਗਰਸੀ ਆਗੂ ਜਸਪਾਲ ਸਿੰਘ ਨੈਪੀ ਕਾਹਲੋਂ ਬਰੀਲੇ ਵਾਲਿਆਂ ਨੂੰ ਉਸ ਵੇਲੇ ਵੱਡਾ ਸਦਮਾਂ ਲੱਗਾ, ਜਦੋਂ ਉਨ੍ਹਾਂ ਦੀ 10 ਸਾਲਾ ਪੁੱਤਰ ਅਨੁਰੀਤ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ | ਬੱਚੀ ਅਨੁਰੀਤ ਕੌਰ ਸ਼ੋ੍ਰਮਣੀ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਨੂੰ ਟਿਕਟ ਮਿਲਣ ਦੀ ਖੁਸ਼ੀ 'ਚ ਅਕਾਲੀ ਵਰਕਰਾਂ ਨੇ ਲੱਡੂ ਵੰਡੇ ਤੇ ਆਤਿਸਬਾਜ਼ੀ ਚਲਾਈ

ਡੇਰਾ ਬਾਬਾ ਨਾਨਕ, 22 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸੀਨੀਅਰ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਸ਼ੋ੍ਰਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਟਿਕਟ ਮਿਲਣ ਲਈ ਜਿੱਥੇ ਹਲਕੇ ਦੇ ਸਮੂਹ ਅਕਾਲੀ ਵਰਕਰਾਂ ਵਲੋਂ ਹਾਈਕਮਾਂਡ ਦਾ ਧੰਨਵਾਦ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੰੂ ਅੱਗ ਲਗਾਉਣ ਨਾਲ ਜ਼ਹਿਰੀਲੀਆਂ ਗੈਸਾਂ ਸਿਹਤ ਨੰੂ ਕਰਦੀਆਂ ਹਨ ਪ੍ਰਭਾਵਿਤ-ਮੁੱਖ ਖੇਤੀਬਾੜੀ ਅਫ਼ਸਰ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੰੂ ਝੋਨੇ ਦੀ ਪਰਾਲੀ ਨੰੂ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਨ ਨੰੂ ਸ਼ੁੱਧ ਰੱਖਿਆ ਜਾ ਸਕੇ ਅਤੇ ਧਰਤੀ ...

ਪੂਰੀ ਖ਼ਬਰ »

ਹਾਈਕਮਾਂਡ ਨੇ ਟਿਕਟਾਂ ਦੀ ਵੰਡ ਸਹੀ ਢੰਗ ਨਾਲ ਕੀਤੀ-ਪੱਖੋਕੇ

ਬਟਾਲਾ, 22 ਅਕਤੂਬਰ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਅਤੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਲਖਬੀਰ ਸਿੰਘ ਲੋਧੀਨੰਗਲ ਨੂੰ 2022 ਦੀਆਂ ਚੋਣਾਂ ਲਈ ਟਿਕਟ ਦੇ ਕੇ ਸਹੀ ਅਤੇ ਦੂਰਅੰਦੇਸ਼ੀ ...

ਪੂਰੀ ਖ਼ਬਰ »

ਐੱਸ.ਐੱਲ. ਬਾਵਾ ਕਾਲਜ ਨੇ ਯੂਥ ਫੈਸਟੀਵਲ 2021 'ਚ ਟਰਾਫ਼ੀ 'ਤੇ ਕੀਤਾ ਕਬਜ਼ਾ

ਬਟਾਲਾ, 22 ਅਕਤੂਬਰ (ਕਾਹਲੋਂ)-ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਦੀ ਪਿ੍ੰ. ਡਾ. ਮੰਜੁਲਾ ਉਪਲ ਦੇ ਨਿਰਦੇਸ਼ ਅਨੁਸਾਰ ਅਤੇ ਅਤਿਰਿਕਤ ਪਾਠਕ੍ਰਮ ਗਤੀਵਿਧੀਆਂ ਦੇ ਡੀਨ ਡਾ. ਮੁਨੀਸ਼ ਯਾਦਵ ਦੀ ਦੇਖ-ਰੇਖ ਵਿਚ ਕਾਲਜ ਨੂੰ ਇਤਿਹਾਸ ਵਿਚ ਪਹਿਲੀ ਵਾਰ ਬਟਾਲਾ, ਗੁਰਦਾਸਪੁਰ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼ ਪੁਰਬ ਮਨਾਇਆ

ਬਟਾਲਾ, 22 ਅਕਤੂਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਧੀਨ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ 'ਚ ਸ਼ਬਦ ਲੇਖਣ ਮੁਕਾਬਲਾ ਕਰਵਾਇਆ

ਬਟਾਲਾ, 22 ਅਕਤੂਬਰ (ਕਾਹਲੋਂ)-ਸੀ.ਬੀ.ਐੱਸ.ਈ. ਬੋਰਡ ਦਿੱਲੀ ਵਲੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ 'ਚ ਚੇਅਰਮੈਨ ਜਸਵੰਤ ਕੌਰ ਅਤੇ ਪਿ੍ੰ. ਰੇਖਾ ਸ਼ਰਮਾ ਦੀ ਅਗਵਾਈ ਹੇਠ ਸ਼ਬਦ ਲੇਖਣ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਤੀਸਰੀ ਤੋਂ ਅੱਠਵੀਂ ...

ਪੂਰੀ ਖ਼ਬਰ »

ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਹਿਪਾਠੀ ਨੂੰ 4 ਲੱਖ ਰਾਸ਼ੀ ਭੇਟ ਕਰਕੇ ਦਿੱਤੀ ਮੈਡੀਕਲ ਸਹਾਇਤਾ

ਬਟਾਲਾ, 22 ਅਕਤੂਬਰ (ਕਾਹਲੋਂ)-ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ, ਇਸ ਧਾਰਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ 4 ਲੱਖ ਰੁਪਏ ਦੀ ਮਾਇਕ ਸਹਾਇਤਾ ਦਿੱਤੀ ਗਈ | ਸਕੂਲ ਪਿ੍ੰਸੀਪਲ ਐਸ.ਬੀ. ਨਾਯਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਘੁੰਮਣਾਂ ਵਿਖੇ ਗੁਰਮਤਿ ਸਮਾਗਮ ਮੌਕੇ ਆਰ.ਐੱਮ.ਪੀ. ਡਾਕਟਰਾਂ ਵਲੋਂ ਮੁਫ਼ਤ ਮੈਡੀਕਲ ਕੈਂਪ 24 ਤੇ 25 ਨੂੰ

ਬਟਾਲਾ, 22 ਅਕਤੂਬਰ (ਕਾਹਲੋਂ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀ ਮਿੱਠੀ ਯਾਦ ਵਿਚ ਸਾਲਾਨਾ ਬਰਸੀ ਨੂੰ ਸਮਰਪਿਤ ਮਹਾਨ ਸਮਾਗਮ 23, 24 ਅਤੇ 25 ਅਕਤੂਬਰ ਨੂੰ ਤਪੋ ਭੂਮੀ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਘੁੰਮਣਾ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਦੀ ਕੀਤੀ ਗੱਲ-ਗੁਰਦੀਪ/ਰਣਜੀਤ/ਕੱਤੋਵਾਲ

ਪੁਰਾਣਾ ਸ਼ਾਲਾ, 22 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਸ਼ੋ੍ਰਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਗੱਲ ਕੀਤੀ ਹੈ | ਉਪਰੋਕਤ ਗੱਲਾਂ ਦਾ ਪ੍ਰਗਟਾਵਾ ਆੜ੍ਹਤੀ ਗੁਰਦੀਪ ਸਿੰਘ ਕਲੀਚਪੁਰ, ਨੰਬਰਦਾਰ ਰਣਜੀਤ ...

ਪੂਰੀ ਖ਼ਬਰ »

ਪਿੰਡ ਜਫ਼ਰਵਾਲ ਤੋਂ ਕਿਸਾਨੀ ਸੰਘਰਸ਼ ਲਈ ਦਿੱਲੀ ਨੂੰ ਕਾਫ਼ਲੇ ਰਵਾਨਾ

ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)-ਨਜ਼ਦੀਕੀ ਪਿੰਡ ਜਫ਼ਰਵਾਲ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਅੱਜ ਇਕ ਕਾਫਲਾ ਜਥੇ. ਸਤਨਾਮ ਸਿੰਘ ਦੀ ਅਗਵਾਈ ਵਿਚ ਦਿੱਲੀ ਨੂੰ ਰਵਾਨਾ ਕੀਤਾ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਇਕ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਵਲੋਂ ਭਾਈ ਜੈਤਾ ਜੀ ਚੇਅਰ ਸਥਾਪਤ ਕਰਨ ਦੀ ਸ਼ਾਲਾਘਾ

ਬਟਾਲਾ, 22 ਅਕਤੂਬਰ (ਹਰਦੇਵ ਸਿੰਘ ਸੰਧੂ)-ਜਿਹੜੀਆਂ ਸਰਕਾਰਾਂ ਸੂਰਬੀਰ ਯੋਧਿਆਂ, ਜਰਨੈਨਾ ਦੀਆਂ ਇਤਿਹਾਸਕ ਯਾਦਾਂ ਨੂੰ ਕਾਇਮ ਰੱਖਦੀਆਂ ਹਨ ਤੇ ਉਨ੍ਹਾਂ ਦਾ ਇਤਿਹਾਸ ਲੋਕਾਂ ਤੱਕ ਪਹੁੰਚਾਉਂਦੀਆਂ ਹਨ, ਪ੍ਰਮਾਤਮਾ ਹਮੇਸ਼ਾ ਉਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ...

ਪੂਰੀ ਖ਼ਬਰ »

7-8 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਲਈ ਡੁਬਈ ਗਿਆ ਨੌਜਵਾਨ ਬਣਿਆ ਬੰਧੂਆ ਮਜ਼ਦੂਰ

ਕਾਹਨੂੰਵਾਨ, 22 ਅਕਤੂਬਰ (ਜਸਪਾਲ ਸਿੰਘ ਸੰਧੂ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਸਠਿਆਲੀ ਦਾ ਇਕ ਨÏਜਵਾਨ ਪਿ੍ਤਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਕਰੀਬ 7-8 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਸ਼ਾਰਜਾਹ ਡੁਬਈ ਗਿਆ ਸੀ, ਜੋ ਅੱਜ ਤੱਕ ਆਪਣੇ ਪਿੰਡ ਸਠਿਆਲੀ (ਗੁਰਦਾਸਪੁਰ) ਵਾਪਸ ...

ਪੂਰੀ ਖ਼ਬਰ »

ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਉਣ 'ਤੇ ਔਜਲਾ ਵਾਸੀਆਂ ਵਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ

ਕਲਾਨੌਰ, 22 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਪਾਰਟੀ ਵਲੋਂ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਸਮੇਤ ਗ੍ਰਹਿ ਵਿਭਾਗ ਪੰਜਾਬ ਦੀ ਜਿੰਮੇਵਾਰੀ ਸੌਂਪਣ 'ਤੇ ਪਿੰਡ ਔਜਲਾ ਦੀ ਸਰਪੰਚ ਬੀਬੀ ...

ਪੂਰੀ ਖ਼ਬਰ »

ਭਾਜਪਾ ਐੱਸ. ਸੀ. ਮੋਰਚਾ ਨੇ ਭਗਵਾਨ ਵਾਲਮੀਕਿ ਦਾ ਮਨਾਇਆ ਪ੍ਰਗਟ ਦਿਵਸ

ਦੀਨਾਨਗਰ, 22 ਅਕਤੂਬਰ (ਸੰਧੂ/ਸ਼ਰਮਾ)-ਭਾਜਪਾ ਐੱਸ. ਸੀ. ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੁੰਡਲ ਦੀ ਅਗਵਾਈ 'ਚ ਭਗਵਾਨ ਸ੍ਰੀ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਗਿਆ, ਜਿਸ 'ਚ ਸੋਭਾ ਕੁੰਡਲ ਵਾਈਸ ਪ੍ਰਧਾਨ ਐੱਸ. ਸੀ. ਮੋਰਚਾ ਪੰਜਾਬ ਵਿਸ਼ੇਸ਼ ਤੌਰ 'ਤੇ ਪਹੰੁਚੇ | ...

ਪੂਰੀ ਖ਼ਬਰ »

ਦੋ ਕਿੱਲੋਵਾਟ ਤੱਕ ਦੇ ਘਰੇਲੂ ਬਿਜਲੀ ਕੁਨੈਕਸ਼ਨਾਂ ਦੇ ਬਿੱਲ ਮਾਫ਼ ਕਰਨ ਸੰਬੰਧੀ ਭਰੇ ਫਾਰਮ

ਗੁਰਦਾਸਪੁਰ, 22 ਅਕਤੂਬਰ (ਗੁਰਪ੍ਰਤਾਪ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰੀਬ ਲੋਕਾਂ ਨੰੂ ਰਾਹਤ ਦੇਣ ਲਈ ਦੋ ਕਿੱਲੋਵਾਟ ਤੱਕ ਦੇ ਘਰੇਲੂ ਬਿਜਲੀ ਉਪਭੋਗਤਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਸਬੰਧੀ ਜੋ ਗੱਲ ਕਹੀ ਗਈ ਹੈ, ਉਸ ਦੇ ਸਬੰਧ ਵਿਚ ਅੱਜ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦਾਅਵੇ ਕਰਨ ਦੀ ਬਜਾਏ ਸਿੱਖਿਆ, ਸਿਹਤ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਕਰੇ -ਔਲਖ

ਪੁਰਾਣਾ ਸ਼ਾਲਾ, 22 ਅਕਤੂਬਰ (ਅਸ਼ੋਕ ਸ਼ਰਮਾ)-ਮੌਜੂਦਾ ਸਰਕਾਰ ਵਲੋਂ ਇਸ ਸਮੇਂ ਖ਼ਜ਼ਾਨੇ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ ਜਾ ਰਹੀ ਹੈ | ਜਦੋਂ ਕਿ ਸਰਕਾਰੀ ਯੂਨੀਵਰਸਿਟੀਆਂ, ਕਾਲਜਾਂ ਤੇ ਵੱਖ ਵੱਖ ਅਦਾਰੇ ਫ਼ੰਡਾਂ ਅਤੇ ਸਟਾਫ਼ ਦੀ ਘਾਟ ਕਾਰਨ ਬੰਦ ਹੋਣ ਕਿਨਾਰੇ ਹਨ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX