ਤਾਜਾ ਖ਼ਬਰਾਂ


ਯਾਸਿਨ ਮਲਿਕ ਦੇ ਘਰ ਦੇ ਬਾਹਰ ਅੱਗ ਲਗਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ
. . .  11 minutes ago
ਸ੍ਰੀਨਗਰ, 29 ਮਈ - ਯਾਸਿਨ ਮਲਿਕ ਦੇ ਘਰ ਦੇ ਬਾਹਰ ਅੱਗ ਲਗਾਉਣ, ਪਥਰਾਅ ਅਤੇ ਨਾਅਰੇਬਾਜ਼ੀ ਦੇ ਮਾਮਲੇ 'ਚ ਹੁਣ ਤੱਕ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਸ੍ਰੀਨਗਰ...
ਨੇਪਾਲ : ਲਾਪਤਾ ਹੋਏ ਜਹਾਜ਼ ਦਾ ਮਲਬਾ ਬਰਾਮਦ
. . .  11 minutes ago
ਕਾਠਮਾਂਡੂ, 29 ਮਈ - ਨੇਪਾਲ ਵਿਖੇ ਲਾਪਤਾ ਹੋਏ ਜਹਾਜ਼ ਦਾ ਮਲਬਾ ਮੁਸਟਾਂਗ ਦੇ ਕੋਵਾਂਗ ਤੋਂ ਮਿਲਿਆ ਹੈ। ਇਸ ਜਹਾਜ਼ ਵਿਚ 4 ਭਾਰਤੀਆਂ ਸਮੇਤ 22 ਯਾਤਰੀ...
ਸੁਨਾਮ ਫਲਾਈਓਵਰ 'ਤੇ ਹੋਏ ਹਾਦਸੇ ਦੇ ਇੱਕ ਹੋਰ ਜਖਮੀਂ ਦੀ ਮੌਤ
. . .  36 minutes ago
ਸੁਨਾਮ ਊਧਮ ਸਿੰਘ ਵਾਲਾ, 29 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਦੇਰ ਰਾਤ ਸੁਨਾਮ ਊਧਮ ਸਿੰਘ ਵਾਲਾ ਫਲਾਈਓਵਰ 'ਤੇ ਹੋਏ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਇੱਕ...
ਵੱਡੀ ਖ਼ਬਰ: ਵਿਧਾਇਕਾ ਜੀਵਨਜੋਤ ਕੌਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
. . .  33 minutes ago
ਅੰਮ੍ਰਿਤਸਰ, 29 ਮਈ (ਗਗਨਦੀਪ ਸ਼ਰਮਾ)-ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਿਕ ਇਸ ਸੰਬੰਧੀ ਇਕ ਵਿਅਕਤੀ ਖ਼ਿਲਾਫ਼ ਪਰਚਾ ਦਰਜ...
ਸਿੰਧੂ ਜਲ ਵਾਰਤਾ ਲਈ ਪਾਕਿਸਤਾਨੀ ਵਫ਼ਦ ਭਾਰਤ ਰਵਾਨਾ
. . .  about 1 hour ago
ਅੰਮ੍ਰਿਤਸਰ, 29 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧੂ ਜਲ ਕਮਿਸ਼ਨਰ ਮੇਹਰ ਅਲੀ ਸ਼ਾਹ ਦੀ ਅਗਵਾਈ ਹੇਠ ਪੰਜ ਮੈਂਬਰੀ ਪਾਕਿਸਤਾਨੀ ਵਫ਼ਦ ਸਿੰਧੂ ਜਲ ਸਮਝੌਤੇ ਤਹਿਤ ਜਲ ਸਰੋਤਾਂ ਦੀ ਵੰਡ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਅੱਜ ਵਾਹਗਾ ਸਰਹੱਦ...
ਠੇਕਾ ਕਾਮਿਆਂ ਨੇ ਜੰਡਿਆਲਾ ਗੁਰੂ ਵਿਖੇ ਝੰਡਾ ਮਾਰਚ ਕਰਕੇ ਕੈਬਨਿਟ ਮੰਤਰੀ ਦੀ ਰਿਹਾਇਸ਼ ਅੱਗੇ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
ਜੰਡਿਆਲਾ ਗੁਰੂ, 29 ਮਈ (ਰਣਜੀਤ ਸਿੰਘ ਜੋਸਨ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਵਿਖੇ ਝੰਡਾ ਮਾਰਚ ਕਰਨ ਉਪਰੰਤ ਕੈਬਨਿਟ ਮੰਤਰੀ ਹਰਭਜਨ ਸਿੰਘ...
ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ, ਭ੍ਰਿਸ਼ਟ ਲੋਕਾਂ ਖ਼ਿਲਾਫ਼ ਸਬੂਤ ਦੇਣ ਕੈਪਟਨ
. . .  about 1 hour ago
ਚੰਡੀਗੜ੍ਹ, 29 ਮਈ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੀਮਾ ਨੇ ਕੈਪਟਨ ਨੂੰ ਭ੍ਰਿਸ਼ਟਾਚਾਰ ਦੇ ਸਬੂਤ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਰਕਾਰ ਭ੍ਰਿਸ਼ਟ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ...
ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ
. . .  about 2 hours ago
ਮੱਲਾਂ ਵਾਲਾ, 29 ਮਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਨਸ਼ੇ ਦੀ ਓਵਰਡੋਜ਼ ਨਾਲ ਹਰ ਰੋਜ਼ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਮੱਲਾਂਵਾਲਾ ਦਾਣਾ ਅਧੀਨ ਆਉਂਦੀ ਬਸਤੀ ਖੱਚਰ ਵਾਲੀ ਦਾ ਇਕ ਨੌਜਵਾਨ ਗੁਰਜੋਧਾ ਸਿੰਘ 25 ਸਾਲਾ...
ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰਾਂ 'ਤੇ ਸਾਧੇ ਨਿਸ਼ਾਨੇ
. . .  about 2 hours ago
ਕੁਰੂਕਸ਼ੇਤਰ, 29 ਮਈ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕੁਰੂਕਸ਼ੇਤਰ ਪਹੁੰਚੇ ਹਨ। ਇਸ ਦੌਰਾਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ, ਜਿੱਥੇ ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨੇ ਸਾਧੇ, ਉੱਥੇ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੇ ਸੋਹਲੇ ਵੀ ਗਾਏ। ਉਨ੍ਹਾਂ ਨੇ ਕਿਹਾ ਕਿ ਹਰਿਆਣਾ...
ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਹੈਰੋਇਨ ਬਰਾਮਦ
. . .  about 3 hours ago
ਅਜਨਾਲਾ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਬੀ.ਐੱਸ.ਐੱਫ. 183 ਬਟਾਲੀਅਨ ਵਲੋਂ 3 ਕਿਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹੈਰੋਇਨ ਇਕ ਕਿਸਾਨ...
ਟੈਕਸਾਸ ਸਕੂਲ ਗੋਲੀਬਾਰੀ ਕਾਂਡ-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਮਾਪੇ
. . .  about 4 hours ago
ਸੈਕਰਾਮੈਂਟੋ, 29 ਮਈ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਰੌਬ ਐਲੀਮੈਂਟਰੀ ਸਕੂਲ ਵਿਚ ਵਾਪਰੇ ਗੋਲੀਕਾਂਡ ਨੂੰ ਲੈ ਕੇ ਮਾਪਿਆਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮਾਪੇ ਪੁਲਿਸ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਵੀ ਰੱਦ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ 19 ਬੱਚਿਆਂ...
ਨੇਪਾਲ ’ਚ ਯਾਤਰੀ ਜਹਾਜ਼ ਲਾਪਤਾ, 4 ਭਾਰਤੀਆਂ ਸਮੇਤ 22 ਲੋਕ ਸਵਾਰ
. . .  about 4 hours ago
ਕਾਠਮੰਡੂ, 29 ਮਈ-ਨੇਪਾਲ ਦੇ ਪਹਾੜਾਂ 'ਚ 22 ਯਾਤਰੀਆਂ ਨਾਲ ਛੋਟਾ ਹਵਾਈ ਜਹਾਜ਼ ਅੱਜ ਲਾਪਤਾ ਹੋ ਗਿਆ ਹੈ। ਇਸ 'ਚ 4 ਭਾਰਤੀ ਵੀ ਸਵਾਰ ਸਨ। ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਸੰਪਰਕ ਟੁੱਟ ਗਿਆ।
ਮੰਗਾਂ ਨਾ ਮੰਨੇ ਜਾਣ ਤੇ ਭੱਠਾ ਮਜ਼ਦੂਰ ਅੱਜ ਫਿਰ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ
. . .  about 4 hours ago
ਮੰਡੀ ਘੁਬਾਇਆ/ਫਾਜ਼ਿਲਕਾ, 29 ਮਈ (ਅਮਨ ਬਵੇਜਾ)- ਅੱਜ ਫਿਰ ਪੰਜਾਬ ਭੱਠਾ ਵਰਕਰਸ ਯੂਨੀਅਨ (ਏਟਕ) ਵਲੋਂ ਭੱਠਾ ਸੰਚਾਲਕਾਂ ਦੀ ਮਨ ਮਰਜ਼ੀਆਂ ਦੇ ਖ਼ਿਲਾਫ਼ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਬੈਠੇ ਹਨ। ਮਾਮਲਾ ਭੱਠਾ ਸੰਚਾਲਕਾਂ ਵਲੋਂ ਸਹੀ ਹਿਸਾਬ ਨਾ ਕਰਨ...
ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
. . .  about 5 hours ago
ਮੁੰਬਈ, 29 ਮਈ-ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ 'ਮਨ ਕੀ ਬਾਤ' ਨੂੰ ਸੰਬੋਧਿਤ
. . .  about 4 hours ago
ਨਵੀਂ ਦਿੱਲੀ, 29 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 89ਵੇਂ ਐਡੀਸ਼ਨ ਨੂੰ ਸੰਬੋਧਿਤ ਕਰ ਰਹੇ ਹਨ। 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ 'ਚ ਸਟਾਰਟਅੱਪਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਗਲੋਬਲ ਮਹਾਂਮਾਰੀ ਦੇ ਸਮੇਂ ਵੀ ਦੇਸ਼ 'ਚ ਸਟਾਰਟਅੱਪਸ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਸੂਲਰ ਘਰਾਟ, ਜਨਤਾ ਦੀਆਂ ਸੁਣੀਆਂ ਸਮੱਸਿਆਵਾਂ
. . .  about 6 hours ago
ਸੂਲਰ ਘਰਾਟ, 29 ਮਈ (ਜਸਵੀਰ ਸਿੰਘ ਔਜਲਾ)-ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ। ਉਨ੍ਹਾਂ ਦੇ ਪਹੁੰਚਣ 'ਤੇ ਨਗਰ ਪੰਚਾਇਤ ਤੇ ਕਸਬਾ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੋਕਾਂ...
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਲਿਆ ਫਾਹਾ
. . .  about 6 hours ago
ਲਹਿਰਾਗਾਗਾ, 29 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਪਿੰਡ ਚੋਟੀਆਂ ਵਿਖੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕ ਔਰਤ ਇਕ ਨਾਬਾਲਗ ਬੱਚੇ ਦੀ ਮਾਂ ਸੀ। ਜਾਣਕਾਰੀ ਅਨੁਸਾਰ...
ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਸੁਨਾਮ ਦੇ ਫਲਾਈ ਓਵਰ 'ਤੇ ਹੋਏ ਦਰਦਨਾਕ ਸੜਕ ਹਾਦਸੇ 'ਚ ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ...
ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
. . .  about 7 hours ago
ਨਵੀਂ ਦਿੱਲੀ, 29 ਮਈ-ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਦਰਦਨਾਕ ਹਾਦਸਾ, 2 ਵਾਹਨਾਂ ਦੀ ਟੱਕਰ 'ਚ 5 ਲੋਕਾਂ ਦੀ ਮੌਤ
. . .  about 7 hours ago
ਲਖਨਊ, 29 ਮਈ-ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਮੋਤੀਪੁਰ ਇਲਾਕੇ 'ਚ ਇਕ ਟੈਂਪੂ ਟਰੈਵਲ ਅਤੇ ਟਰੱਕ ਦੀ ਟੱਕਰ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 12 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਭਾਰਤ 'ਚ ਕੋਵਿਡ-19 ਕੇਸਾਂ 'ਚ 5 ਫ਼ੀਸਦੀ ਵਾਧਾ, ਪਿਛਲੇ 24 ਘੰਟਿਆਂ 'ਚ 2828 ਨਵੇਂ ਮਾਮਲੇ ਆਏ ਸਾਹਮਣੇ
. . .  about 7 hours ago
ਨਵੀਂ ਦਿੱਲੀ, 29 ਮਈ-ਨਵੀਂ ਦਿੱਲੀ, 29 ਮਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 2,828 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,035 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ 'ਚ ਹੀ 14 ਲੋਕਾਂ ਦੀ ਮੌਤ ਦਰਜ ਹੋਈ ਹੈ...
ਭਾਰਤ-ਬੰਗਲਾਦੇਸ਼ 'ਚ ਅੱਜ ਤੋਂ ਫ਼ਿਰ ਸ਼ੁਰੂ ਹੋਵੇਗੀ ਟਰੇਨ ਸਰਵਿਸ, 2 ਸਾਲ ਤੋਂ ਲੱਗੀ ਸੀ ਰੋਕ
. . .  about 8 hours ago
ਨਵੀਂ ਦਿੱਲੀ, 29 ਮਈ-ਭਾਰਤ ਅਤੇ ਬੰਗਲਾਦੇਸ਼ 'ਚ ਯਾਤਰੀ ਟਰੇਨ ਸੇਵਾਵਾਂ ਅੱਜ ਤੋਂ ਫਿਰ ਸ਼ੁਰੂ ਹੋਣਗੀਆਂ। ਕੋਵਿਡ-19 ਦੇ ਪ੍ਰਸਾਰ ਦੇ ਵਿਰੁੱਧ ਅਹਿਤਿਆਤ ਤੌਰ 'ਤੇ ਮਾਰਚ 2020 'ਚ ਕੋਲਕਾਤਾ ਅਤੇ ਬੰਗਲਾ ਦੇ ਸ਼ਹਿਰ ਵਿਚਕਾਰ ਟਰੇਨ ਸੇਵਾਵਾਂ ਨੂੰ ਮੁਅੱਤਲ ਕਰ...
'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 8 hours ago
ਨਵੀਂ ਦਿੱਲੀ, 29 ਮਈ-'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
⭐ਮਾਣਕ - ਮੋਤੀ⭐
. . .  about 8 hours ago
⭐ਮਾਣਕ - ਮੋਤੀ⭐
ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਪੀ.ਪੀ.ਈ. ਕਿੱਟ ਪਾ ਕੇ ਤੇ ਹੱਥਾਂ ਨੂੰ ਸੈਨੇਟਾਈਜ਼ ਕਰਕੇ ਲਗਾਈ ਜਾ ਰਹੀ ਹੈ ਮਹਿੰਦੀ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)-ਪਤੀ ਦੀ ਉਮਰ ਦੀ ਸਲਾਮਤੀ ਲਈ ਕਰਵਾਚੌਥ ਦਾ ਤਿਉਹਾਰ ਔਰਤਾਂ ਵਲੋਂ ਵਧੇਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਜਿਸ ਦੀਆਂ ਰੌਣਕਾਂ ਚੰਡੀਗੜ੍ਹ ਦੀਆਂ ਵੱਖ-ਵੱਖ ਮਾਰਕੀਟ 'ਚ ਵੇਖਣ ਨੂੰ ਮਿਲ ਰਹੀਆਂ ਹਨ | ਕੁਝ ਥਾਵਾਂ ਤਾਂ ਮਹਿੰਦੀ ਲਾਉਣ ਵਾਲੀਆਂ ਮਾਹਿਰ ਲੜਕੀਆਂ ਵਲੋਂ ਪੀ. ਪੀ. ਈ. ਕਿੱਟ ਪਾ ਕੇ ਤੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਮਹਿੰਦੀ ਲਾਉਣ ਦਾ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹੈ | ਦੂਜੇ ਪਾਸੇ ਸ਼ਹਿਰ ਆਰਟੀਫ਼ਿਸਲ ਜਵੈਲਰੀ ਦੀਆਂ ਦੁਕਾਨਾਂ, ਬਿਊਟੀ ਪਾਰਲਰ ਤੇ ਕੌਸਮੈਟਿਕ ਆਦਿ ਦੀਆਂ ਮਾਰਕੀਟ 'ਚ ਔਰਤਾਂ ਖ਼ਰੀਦਦਾਰੀ ਪ੍ਰਤੀ ਕਾਫ਼ੀ ਰੁਚੀ ਲੈ ਰਹੀਆਂ ਹਨ | ਇਹ ਗੱਲ ਇਥੇ ਓਨਕਾਰ ਮਾਰਕੀਟਿੰਗ ਦੇ ਮਾਲਕ ਰਵਿੰਦਰ ਸਿੰਘ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਕਿਹਾ ਕਿ ਸੱਜ ਸੰਵਰਨ ਵਾਲੀਆਂ ਵਸਤਾਂ ਪ੍ਰਤੀ ਦਿਲਚਸਪੀ ਵਿਖਾਈ ਜਾ ਰਹੀ ਹੈ | ਖ਼ਾਸ ਕਰਕੇ ਸੈਕਟਰ-24 ਵਿਖੇ ਮਹਿੰਦੀ ਡਿਜ਼ਾਇਨਰਾਂ ਵਲੋਂ ਮਹਿੰਦੀ ਲਗਾਉਣ ਲਈ ਕੋਰੋਨਾ ਮਹਾਂਵਾਰੀ ਨੂੰ ਧਿਆਨ 'ਚ ਰੱਖਦਿਆਂ ਪੀ. ਪੀ. ਈ. ਕਿੱਟਸ, ਚਿਹਰੇ ਤੇ ਮਾਸਕ ਅਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਮਹਿੰਦੀ ਲਗਾਈ ਜਾ ਰਹੀ ਹੈ | ਕਈ ਥਾਵਾਂ ਤੇ ਗਾਹਕ ਦੇ ਟੈਂਪਰੇਚਰ ਦੀ ਜਾਂਚ ਕਰਨ ਉਪਰੰਤ ਦੁਕਾਨ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ |

ਪਰਵਿੰਦਰ ਸਿੰਘ ਸੋਹਾਣਾ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗਾਂ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਐਮ. ਡੀ. ਲੇਬਰਫੈੱਡ ਪੰਜਾਬ ਪਰਵਿੰਦਰ ਸਿੰਘ ਸੋਹਾਣਾ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਲੜੀ ਤਹਿਤ ...

ਪੂਰੀ ਖ਼ਬਰ »

ਵਿਧਾਇਕ ਸਿੱਧੂ ਨੇ ਸੈਕਟਰ-78 'ਚ 47.5 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਵੈੱਲ ਦਾ ਰੱਖਿਆ ਨੀਂਹ ਪੱਥਰ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਸਾਬਕਾ ਸਿਹਤ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਮੁਹਾਲੀ ਬਲਬੀਰ ਸਿੰਘ ਸਿੱਧੂ ਵਲੋਂ ਸੈਕਟਰ-78 'ਚ ਇਕ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰੱਖਿਆ ਗਿਆ | ਟਿਊਬਵੈੱਲ 'ਤੇ 47.5 ਲੱਖ ਰੁਪਏ ਦਾ ਖ਼ਰਚਾ ਆਵੇਗਾ | ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਪੀ.ਜੀ.ਆਈ. ਦੇ 8ਵੇਂ ਸਾਲਾਨਾ ਖੋਜ ਦਿਵਸ 'ਤੇ 47 ਡਾਕਟਰਾਂ ਦਾ ਸਨਮਾਨ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਦੇ 8ਵੇਂ ਸਾਲਾਨਾ ਖੋਜ ਦਿਵਸ 'ਤੇ ਪਿਛਲੇ ਤਿੰਨ ਸਾਲਾਂ 'ਚ ਖੋਜ ਕਾਰਜਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ 47 ਡਾਕਟਰਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਖੋਜ ਦਿਵਸ 'ਤੇ ਪੀ. ਜੀ. ਆਈ. ਦੇ ਸਾਬਕਾ ...

ਪੂਰੀ ਖ਼ਬਰ »

ਉਚੇਰੀ ਸਿੱਖਿਆ ਵਿਭਾਗ ਦੀਆਂ 1225 ਪੋਸਟਾਂ 'ਚ ਰਾਖਵਾਂਕਰਨ ਨਾ ਮਿਲਣ ਕਾਰਨ ਮਜ਼੍ਹਬੀ ਸਿੱਖ/ਵਾਲਮੀਕਿ ਵਰਗ 'ਚ ਭਾਰੀ ਰੋਸ

ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕਾਲਜਾਂ ਲਈ ਅਸਿਸਟੈਂਟ ਪ੍ਰੋਫੈਸਰ ਦੀਆਂ ਕੱਢੀਆਂ ਗਈਆਂ 1158 ਤੇ 67 ...

ਪੂਰੀ ਖ਼ਬਰ »

26 ਸਪਲੈਂਡਰ ਤੇ ਇਕ ਪੈਸ਼ਨ ਮੋਟਰਸਾਈਕਲ 3 ਚੋਰਾਂ ਤੋਂ ਬਰਾਮਦ

ਚੰਡੀਗੜ੍ਹ, 22 ਅਕਤੂਬਰ (ਬਿ੍ਜੇਂਦਰ)-ਸ਼ਹਿਰ ਦੀ ਪੁਲਿਸ ਨੇ ਵਾਹਨ ਚੋਰੀ ਦੀਆਂ ਘਟਨਾਵਾਂ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਫੜ ਕੇ ਉਨ੍ਹਾਂ ਨੂੰ 27 ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ | ਗੁਪਤ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ 18 ਅਕਤੂਬਰ ਨੂੰ ਸੈਕਟਰ-42 'ਚ ਜਾਲ ਵਿਛਾ ...

ਪੂਰੀ ਖ਼ਬਰ »

ਦੇਸ਼ 'ਚ ਪੰਚਾਇਤਾਂ ਦੀ ਜ਼ਮੀਨ 'ਤੇ ਵਧ ਰਹੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਹਾਈਕੋਰਟ ਗੰਭੀਰ

ਚੰਡੀਗੜ੍ਹ, 22 ਅਕਤੂਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਈ ਦੌਰਾਨ ਕਿਹਾ ਹੈ ਕਿ ਸਰਕਾਰੀ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ੇ ਲਗਾਤਾਰ ਵਧਦੇ ਜਾ ਰਹੇ ਹਨ, ਇਸ ਕਰ ਕੇ ਦੇਸ਼ ਦੇ ਯੋਜਨਾਬੱਧ ਵਿਕਾਸ 'ਚ ਰੋੜਾ ਪੈਦਾ ਹੋ ਰਿਹਾ ਹੈ | ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਨੇ ਪ੍ਰਾਪਤ ਕੀਤੀ ਸੀ. ਆਈ. ਆਈ. ਦੀ ਮੈਂਬਰਸ਼ਿਪ

ਚੰਡੀਗੜ੍ਹ, 22 ਅਕਤੂਬਰ (ਪੋ੍ਰ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੂੰ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਦੀ ਮੈਂਬਰਸ਼ਿਪ ਪ੍ਰਾਪਤ ਹੋਈ ਹੈ | ਸ. ਕਰਨਦੀਪ ਸਿੰਘ ਚੀਮਾ ਸੰਯੁਕਤ ਸਕੱਤਰ ਐਸ. ਈ. ਐਸ. ਨੇ ਸ੍ਰੀ ਮਨੀਸ਼ ...

ਪੂਰੀ ਖ਼ਬਰ »

ਜਾਨੋਂ ਮਾਰਨ ਦੇ ਯਤਨ ਦੀ ਧਾਰਾ ਵਿਚ ਕੇਸ ਦਰਜ

ਚੰਡੀਗੜ੍ਹ, 22 ਅਕਤੂਬਰ (ਬਿ੍ਜੇਂਦਰ)-ਮੌਲੀ ਜੱਗਰਾਂ ਪੁਲਿਸ ਥਾਣੇ ਨੇ ਖ਼ਤਰਨਾਕ ਹਥਿਆਰ ਨਾਲ ਸੱਟ ਪਹੁੰਚਾਉਣ ਤੇ ਹੱਤਿਆ ਦੇ ਯਤਨ ਦਾ ਇਕ ਮਾਮਲਾ ਦਰਜ ਕੀਤਾ ਹੈ | ਸਥਾਨਕ ਵਸਨੀਕ ਸ਼ਿਵਮ ਦੀ ਸ਼ਿਕਾਇਤ 'ਤੇ ਇਹ ਕੇਸ ਦਰਜ ਕੀਤਾ ਗਿਆ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 5 ਨਵੇਂ ਮਾਮਲੇ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਤੋਂ ਬਾਅਦ ਤਿੰਨ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 28 ਹੈ | ਅੱਜ ਆਏ ਕੋਰੋਨਾ ਦੇ ...

ਪੂਰੀ ਖ਼ਬਰ »

ਲਖੀਮਪੁਰ ਖੀਰੀ 'ਚ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਪਹੁੰਚੇ ਕਾਫ਼ਲੇ ਦਾ ਕੀਤਾ ਸਵਾਗਤ

ਮਾਜਰੀ, 22 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਲਖੀਮਪੁਰ ਖੀਰੀ (ਯੂ. ਪੀ.) ਵਿਖੇ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਕਾਫ਼ਲੇ ਦੇ ਰੂਪ 'ਚ ਚੰਡੀਗੜ੍ਹ ਹੁੰਦੇ ਹੋਏ ਬੜੌਦੀ ਟੋਲ ਪਲਾਜ਼ਾ ਤੋਂ ਗੁਜਰੇ, ਜਿਥੇ ਕਿ ਕਾਫ਼ਲੇ ਦਾ ਕਿਸਾਨ ਆਗੂਆਂ ...

ਪੂਰੀ ਖ਼ਬਰ »

5 ਲੱਖ ਦੀ ਠੱਗੀ ਦੇ ਦੋਸ਼ਾਂ 'ਚ ਕੇਸ ਦਰਜ

ਚੰਡੀਗੜ੍ਹ, 22 ਅਕਤੂਬਰ (ਬਿ੍ਜੇਂਦਰ)-ਸੈਕਟਰ-39 ਥਾਣਾ ਪੁਲਿਸ ਨੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪ੍ਰਦੀਪ ਸਿੰਘ ਦੀ ਸ਼ਿਕਾਇਤ 'ਤੇ ਧੋਖਾਧੜੀ ਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕੀਤਾ ਹੈ | ਉਨ੍ਹਾਂ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਡੋਲਫਿਨ ਐਜੂਕੇਸ਼ਨ ...

ਪੂਰੀ ਖ਼ਬਰ »

ਕਾਫ਼ੀ ਸਮੇਂ ਤੋਂ ਲਮਕਦੇ ਆ ਰਹੇ ਕੇਸਾਂ ਦੇ ਪੀੜਤਾਂ ਵਲੋਂ ਡੀ.ਐਸ.ਪੀ. ਸਿਟੀ-2 ਦੇ ਦਫ਼ਤਰ ਦਾ ਘਿਰਾਓ

ਐੱਸ. ਏ. ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਡੀ. ਜੀ. ਪੀ. ਪੰਜਾਬ ਭਾਵੇਂ ਪੁਲਿਸ ਥਾਣਿਆਂ ਤੇ ਸਿਵਲ ਪ੍ਰਸ਼ਾਸਨ 'ਚ ਕੁਰੱਪਸ਼ਨ ਖ਼ਿਲਾਫ਼ ਲਗਾਮ ਕੱਸਣ ਦੇ ਬਿਆਨ ਦੇ ਰਹੇ ਹਨ, ਪਰ ਹਕੀਕਤ ਇਹ ਹੈ ਕਿ ਪੁਲਿਸ ਥਾਣਿਆਂ ਤੇ ...

ਪੂਰੀ ਖ਼ਬਰ »

ਦਾਜ ਮੰਗਣ ਤੇ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਮਾਜਰੀ, 22 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਥਾਣਾ ਨਵਾਂਗਰਾਉਂ ਵਿਖੇ ਵਰਦਾਨ ਗਿਰੀ ਵਾਸੀ ਵਿਸ਼ਵਕਰਮਾ ਕਾਲੋਨੀ ਪਿੰਜੌਰ ਪੰਚਕੂਲਾ ਖ਼ਿਲਾਫ਼ ਦਾਜ ਮੰਗਣ ਤੇ ਆਪਣੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਡੇਂਗੂ ਦੇ 37 ਨਵੇਂ ਮਾਮਲੇ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਡੇਂਗੂ ਦਾ ਕਹਿਰ ਜਾਰੀ ਹੈ | ਸ਼ਹਿਰ ਵਿਚ ਅੱਜ ਡੇਂਗੂ ਦੇ 37 ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤ ਵਿਭਾਗ ਅਨੁਸਾਰ ਮਨੀਮਾਜਰਾ ਤੋਂ 8, ਧਨਾਸ ਤੋਂ 1, ਖੁੱਡਾ ਅਲੀਸ਼ੇਰ ਤੋਂ 1, ਖੁੱਡਾ ਜੱਸੂ ਤੋਂ 1, ਖੁੱਡਾ ਲਹੌਰਾ ਤੋਂ ...

ਪੂਰੀ ਖ਼ਬਰ »

ਵਿਧਾਇਕ ਸਿੱਧੂ ਨੇ ਰੈਵੀਨਿਊ ਬਾਰ ਕੌਂਸਲ ਨੂੰ ਸੌਂਪੀ 1 ਲੱਖ ਦੀ ਗ੍ਰਾਂਟ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੈਵੀਨਿਊ ਬਾਰ ਕੌਂਸਲ ਨੂੰ ਸਮਾਜਿਕ ਗਤੀਵਿਧੀਆਂ ਲਈ 1 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਟ ...

ਪੂਰੀ ਖ਼ਬਰ »

ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਵਲੋਂ ਰੋਸ ਧਰਨਾ

ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ)-ਵਿਸ਼ੇਸ ਅਧਿਆਪਕਾਂ ਆਈ. ਈ. ਆਰ. ਟੀ. ਵਲੋਂ ਸਿੱਖਿਆ ਵਿਭਾਗ 'ਚ ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਹਸਪਤਾਲ ਰੋਡ ਤੋਂ ਮੁੱਖ ਮੰਤਰੀ ਦੀ ਰਿਹਾਇਸ਼ੀ ਨੂੰ ਜਾਂਦੀ ਸੜਕ 'ਤੇ ਰੋਸ ਧਰਨਾ ...

ਪੂਰੀ ਖ਼ਬਰ »

ਅਕਾਲੀ ਆਗੂ ਰਾਣਾ ਗਿੱਲ ਵਲੋਂ ਹੁਸ਼ਿਆਰਪੁਰ ਕਬੱਡੀ ਕੱਪ ਦਾ ਪੋਸਟਰ ਜਾਰੀ

ਮੁੱਲਾਂਪੁਰ ਗਰੀਬਦਾਸ, 22 ਅਕਤੂਬਰ (ਖੈਰਪੁਰ)-ਦਸਮੇਸ਼ ਵੈੱਲਫ਼ੇਅਰ ਕਲੱਬ ਵਲੋਂ ਪਿੰਡ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਅਕਾਲੀ-ਬਸਪਾ ਗਠਜੋੜ ਦੇ ਹਲਕਾ ਖਰੜ ਤੋਂ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਜਾਰੀ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਮਾਨਸਾ ਨੇ ਮੁਹਾਲੀ ਨੂੰ ਹਰਾ ਕੇ ਅੰਡਰ-25 ਵਨ ਡੇ ਕ੍ਰਿਕਟ ਚੈਂਪੀਅਨਸ਼ਿਪ 'ਤੇ ਕੀਤਾ ਕਬਜ਼ਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਮੁੱਲਾਂਪੁਰ ਵਿਖੇ ਪਹਿਲੀ ਵਾਰ ਖੇਡੇ ਅੰਡਰ-25 ਕਿ੍ਕਟ ਚੈਂਪੀਅਨਸ਼ਿਪ ਦੇ ਫਾਈਨਲ ਕਿ੍ਕਟ ਮੈਚ 'ਚ ਮਾਨਸਾ ਨੇ ਮੁਹਾਲੀ ਨੂੰ ਹਰਾ ਕੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਐੱਸ. ਏ. ਐੱਸ. ਨਗਰ, 22 ਅਕਤੂਬਰ (ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੇ ਫੇਜ਼-6 ਵਿਚਲੇ ਸਿਵਲ ਹਸਪਤਾਲ 'ਚ ਇਲਾਜ ਲਈ ਆਏ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਫੇਜ਼-6 ਵਿਚਲੀ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ...

ਪੂਰੀ ਖ਼ਬਰ »

ਨਗਰ ਕੌਂਸਲ ਦੀ ਮੀਟਿੰਗ 'ਚ ਸ਼ਹਿਰ ਦੇ ਵਿਕਾਸ ਲਈ 12 ਕਰੋੜ ਦੇ ਮਤਿਆਂ ਨੂੰ ਦਿੱਤੀ ਪ੍ਰਵਾਨਗੀ-ਜੀਤੀ ਪਡਿਆਲਾ

ਕੁਰਾਲੀ, 22 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਨਗਰ ਕੌਂਸਲ ਦੀ ਮੀਟਿੰਗ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਲਈ ਲਗਪਗ 12 ਕਰੋੜ ਦੇ ...

ਪੂਰੀ ਖ਼ਬਰ »

ਪੰਚਕੂਲਾ ਦੀਆਂ 6 ਦੁਕਾਨਾਂ ਤੋਂ ਖਾਣ-ਪੀਣ ਦੀਆਂ ਵਸਤਾਂ ਤੇ ਮਠਿਆਈਆਂ ਦੇ ਭਰੇ ਸੈਂਪਲ

ਪੰਚਕੂਲਾ, 22 ਅਕਤੂਬਰ (ਕਪਿਲ)-ਤਿਉਹਾਰਾਂ ਦੇ ਮੱਦੇਨਜ਼ਰ ਪੰਚਕੂਲਾ ਦੇ ਫੂਡ ਸੇਫ਼ਟੀ ਅਫ਼ਸਰ ਡਾ. ਗੌਰਵ ਸ਼ਰਮਾ ਤੇ ਹੋਰਨਾਂ ਸਿਹਤ ਕਰਮਚਾਰੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ, ਦੁੱਧ ਦੀਆਂ ਡੇਅਰੀਆਂ, ਕਰਿਆਨੇ ਦੀਆਂ ਦੁਕਾਨਾਂ, ਕੋਲਡ ਸਟੋਰ, ...

ਪੂਰੀ ਖ਼ਬਰ »

ਫਾਲਕਨ ਇੰਟਰਨੈਸ਼ਨਲ ਕੰਪਨੀ ਦੇ ਦਫ਼ਤਰ 'ਚੋਂ 26 ਪਾਸਪੋਰਟ ਤੇ ਸ਼ੱਕੀ ਮੋਹਰ ਬਰਾਮਦ

ਐੱਸ. ਏ. ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ 'ਤੇ ਡੀ. ਐਸ. ਪੀ. ਸਿਟੀ-1 ਗੁਰਸ਼ੇਰ ਸਿੰਘ ਸੰਧੂ ਤੇ ਥਾਣਾ ਮਟੌਰ ਦੀ ਪੁਲਿਸ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਹੋ ਰਹੀ ਧੋਖਾਧੜੀ ਤੋਂ ਬਚਾਉਣ ਲਈ ...

ਪੂਰੀ ਖ਼ਬਰ »

ਪੀ.ਪੀ.ਐਸ.ਓ. ਵਲੋਂ ਪੰਜਾਬ ਬੋਰਡ ਤੋਂ ਪ੍ਰੀਖਿਆਵਾਂ ਲਈ ਪ੍ਰੀਖਿਆਰਥੀਆਂ ਦੀ ਮਰਜ਼ੀ ਅਨੁਸਾਰ ਮਾਧਿਅਮ ਜਾਰੀ ਰੱਖਣ ਦੀ ਮੰਗ

ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਸ਼ੇ੍ਰਣੀ ਦੇ ਪੇਪਰਾਂ ਲਈ ਇਕੋ ਮਾਧਿਅਮ ਰੱਖਣ ਲਈ ਜਾਰੀ ਹਦਾਇਤਾਂ ਨੇ ਵਿਦਿਆਰਥੀਆਂ 'ਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ | ਇਸ ਸੰਬੰਧੀ ਪੰਜਾਬ ...

ਪੂਰੀ ਖ਼ਬਰ »

ਡੇਂਗੂ 'ਤੇ ਕਾਬੂ ਪਾਉਣ ਲਈ ਮੇਅਰ ਜੀਤੀ ਸਿੱਧੂ ਨੇ ਆਪਣੀ ਟੀਮ ਸਮੇਤ ਸੰਭਾਲਿਆ ਮੋਰਚਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣੀ ਟੀਮ ਸਮੇਤ ਡੇਂਗੂ 'ਤੇ ਕਾਬੂ ਪਾਉਣ ਲਈ ਮੋਰਚਾ ਸੰਭਾਲ ਲਿਆ ਹੈ | ਇਸ ਉਦੇਸ਼ ਤਹਿਤ ਉਨ੍ਹਾਂ ਵਲੋਂ ਸੈਕਟਰ-68 'ਚ ਵੱਖ-ਵੱਖ ਮੀਟਿੰਗਾਂ ਕਰ ਕੇ ਜਿਥੇ ਲੋਕਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX