ਤਾਜਾ ਖ਼ਬਰਾਂ


ਯਾਸਿਨ ਮਲਿਕ ਦੇ ਘਰ ਦੇ ਬਾਹਰ ਅੱਗ ਲਗਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ
. . .  2 minutes ago
ਸ੍ਰੀਨਗਰ, 29 ਮਈ - ਯਾਸਿਨ ਮਲਿਕ ਦੇ ਘਰ ਦੇ ਬਾਹਰ ਅੱਗ ਲਗਾਉਣ, ਪਥਰਾਅ ਅਤੇ ਨਾਅਰੇਬਾਜ਼ੀ ਦੇ ਮਾਮਲੇ 'ਚ ਹੁਣ ਤੱਕ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਸ੍ਰੀਨਗਰ...
ਨਿਪਾਲ : ਲਾਪਤਾ ਹੋਏ ਜਹਾਜ਼ ਦਾ ਮਲਬਾ ਬਰਾਮਦ
. . .  7 minutes ago
ਕਾਠਮਾਂਡੂ, 29 ਮਈ - ਨਿਪਾਲ ਵਿਖੇ ਲਾਪਤਾ ਹੋਏ ਜਹਾਜ਼ ਦਾ ਮਲਬਾ ਮੁਸਟਾਂਗ ਦੇ ਕੋਵਾਂਗ ਤੋਂ ਮਿਲਿਆ ਹੈ। ਇਸ ਜਹਾਜ਼ ਵਿਚ 4 ਭਾਰਤੀਆਂ ਸਮੇਤ 22 ਯਾਤਰੀ...
ਸੁਨਾਮ ਫਲਾਈਓਵਰ 'ਤੇ ਹੋਏ ਹਾਦਸੇ ਦੇ ਇੱਕ ਹੋਰ ਜਖਮੀਂ ਦੀ ਮੌਤ
. . .  27 minutes ago
ਸੁਨਾਮ ਊਧਮ ਸਿੰਘ ਵਾਲਾ, 29 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਦੇਰ ਰਾਤ ਸੁਨਾਮ ਊਧਮ ਸਿੰਘ ਵਾਲਾ ਫਲਾਈਓਵਰ 'ਤੇ ਹੋਏ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਇੱਕ...
ਵੱਡੀ ਖ਼ਬਰ: ਵਿਧਾਇਕਾ ਜੀਵਨਜੋਤ ਕੌਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
. . .  24 minutes ago
ਅੰਮ੍ਰਿਤਸਰ, 29 ਮਈ (ਗਗਨਦੀਪ ਸ਼ਰਮਾ)-ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਿਕ ਇਸ ਸੰਬੰਧੀ ਇਕ ਵਿਅਕਤੀ ਖ਼ਿਲਾਫ਼ ਪਰਚਾ ਦਰਜ...
ਸਿੰਧੂ ਜਲ ਵਾਰਤਾ ਲਈ ਪਾਕਿਸਤਾਨੀ ਵਫ਼ਦ ਭਾਰਤ ਰਵਾਨਾ
. . .  about 1 hour ago
ਅੰਮ੍ਰਿਤਸਰ, 29 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧੂ ਜਲ ਕਮਿਸ਼ਨਰ ਮੇਹਰ ਅਲੀ ਸ਼ਾਹ ਦੀ ਅਗਵਾਈ ਹੇਠ ਪੰਜ ਮੈਂਬਰੀ ਪਾਕਿਸਤਾਨੀ ਵਫ਼ਦ ਸਿੰਧੂ ਜਲ ਸਮਝੌਤੇ ਤਹਿਤ ਜਲ ਸਰੋਤਾਂ ਦੀ ਵੰਡ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਅੱਜ ਵਾਹਗਾ ਸਰਹੱਦ...
ਠੇਕਾ ਕਾਮਿਆਂ ਨੇ ਜੰਡਿਆਲਾ ਗੁਰੂ ਵਿਖੇ ਝੰਡਾ ਮਾਰਚ ਕਰਕੇ ਕੈਬਨਿਟ ਮੰਤਰੀ ਦੀ ਰਿਹਾਇਸ਼ ਅੱਗੇ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
ਜੰਡਿਆਲਾ ਗੁਰੂ, 29 ਮਈ (ਰਣਜੀਤ ਸਿੰਘ ਜੋਸਨ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਵਿਖੇ ਝੰਡਾ ਮਾਰਚ ਕਰਨ ਉਪਰੰਤ ਕੈਬਨਿਟ ਮੰਤਰੀ ਹਰਭਜਨ ਸਿੰਘ...
ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ, ਭ੍ਰਿਸ਼ਟ ਲੋਕਾਂ ਖ਼ਿਲਾਫ਼ ਸਬੂਤ ਦੇਣ ਕੈਪਟਨ
. . .  about 1 hour ago
ਚੰਡੀਗੜ੍ਹ, 29 ਮਈ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੀਮਾ ਨੇ ਕੈਪਟਨ ਨੂੰ ਭ੍ਰਿਸ਼ਟਾਚਾਰ ਦੇ ਸਬੂਤ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਰਕਾਰ ਭ੍ਰਿਸ਼ਟ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ...
ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ
. . .  about 2 hours ago
ਮੱਲਾਂ ਵਾਲਾ, 29 ਮਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਨਸ਼ੇ ਦੀ ਓਵਰਡੋਜ਼ ਨਾਲ ਹਰ ਰੋਜ਼ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਮੱਲਾਂਵਾਲਾ ਦਾਣਾ ਅਧੀਨ ਆਉਂਦੀ ਬਸਤੀ ਖੱਚਰ ਵਾਲੀ ਦਾ ਇਕ ਨੌਜਵਾਨ ਗੁਰਜੋਧਾ ਸਿੰਘ 25 ਸਾਲਾ...
ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰਾਂ 'ਤੇ ਸਾਧੇ ਨਿਸ਼ਾਨੇ
. . .  about 2 hours ago
ਕੁਰੂਕਸ਼ੇਤਰ, 29 ਮਈ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕੁਰੂਕਸ਼ੇਤਰ ਪਹੁੰਚੇ ਹਨ। ਇਸ ਦੌਰਾਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ, ਜਿੱਥੇ ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨੇ ਸਾਧੇ, ਉੱਥੇ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੇ ਸੋਹਲੇ ਵੀ ਗਾਏ। ਉਨ੍ਹਾਂ ਨੇ ਕਿਹਾ ਕਿ ਹਰਿਆਣਾ...
ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਹੈਰੋਇਨ ਬਰਾਮਦ
. . .  about 3 hours ago
ਅਜਨਾਲਾ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਬੀ.ਐੱਸ.ਐੱਫ. 183 ਬਟਾਲੀਅਨ ਵਲੋਂ 3 ਕਿਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹੈਰੋਇਨ ਇਕ ਕਿਸਾਨ...
ਟੈਕਸਾਸ ਸਕੂਲ ਗੋਲੀਬਾਰੀ ਕਾਂਡ-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਮਾਪੇ
. . .  about 3 hours ago
ਸੈਕਰਾਮੈਂਟੋ, 29 ਮਈ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਰੌਬ ਐਲੀਮੈਂਟਰੀ ਸਕੂਲ ਵਿਚ ਵਾਪਰੇ ਗੋਲੀਕਾਂਡ ਨੂੰ ਲੈ ਕੇ ਮਾਪਿਆਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮਾਪੇ ਪੁਲਿਸ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਵੀ ਰੱਦ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ 19 ਬੱਚਿਆਂ...
ਨੇਪਾਲ ’ਚ ਯਾਤਰੀ ਜਹਾਜ਼ ਲਾਪਤਾ, 4 ਭਾਰਤੀਆਂ ਸਮੇਤ 22 ਲੋਕ ਸਵਾਰ
. . .  about 4 hours ago
ਕਾਠਮੰਡੂ, 29 ਮਈ-ਨੇਪਾਲ ਦੇ ਪਹਾੜਾਂ 'ਚ 22 ਯਾਤਰੀਆਂ ਨਾਲ ਛੋਟਾ ਹਵਾਈ ਜਹਾਜ਼ ਅੱਜ ਲਾਪਤਾ ਹੋ ਗਿਆ ਹੈ। ਇਸ 'ਚ 4 ਭਾਰਤੀ ਵੀ ਸਵਾਰ ਸਨ। ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਸੰਪਰਕ ਟੁੱਟ ਗਿਆ।
ਮੰਗਾਂ ਨਾ ਮੰਨੇ ਜਾਣ ਤੇ ਭੱਠਾ ਮਜ਼ਦੂਰ ਅੱਜ ਫਿਰ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ
. . .  about 4 hours ago
ਮੰਡੀ ਘੁਬਾਇਆ/ਫਾਜ਼ਿਲਕਾ, 29 ਮਈ (ਅਮਨ ਬਵੇਜਾ)- ਅੱਜ ਫਿਰ ਪੰਜਾਬ ਭੱਠਾ ਵਰਕਰਸ ਯੂਨੀਅਨ (ਏਟਕ) ਵਲੋਂ ਭੱਠਾ ਸੰਚਾਲਕਾਂ ਦੀ ਮਨ ਮਰਜ਼ੀਆਂ ਦੇ ਖ਼ਿਲਾਫ਼ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਬੈਠੇ ਹਨ। ਮਾਮਲਾ ਭੱਠਾ ਸੰਚਾਲਕਾਂ ਵਲੋਂ ਸਹੀ ਹਿਸਾਬ ਨਾ ਕਰਨ...
ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
. . .  about 4 hours ago
ਮੁੰਬਈ, 29 ਮਈ-ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ 'ਮਨ ਕੀ ਬਾਤ' ਨੂੰ ਸੰਬੋਧਿਤ
. . .  about 4 hours ago
ਨਵੀਂ ਦਿੱਲੀ, 29 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 89ਵੇਂ ਐਡੀਸ਼ਨ ਨੂੰ ਸੰਬੋਧਿਤ ਕਰ ਰਹੇ ਹਨ। 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ 'ਚ ਸਟਾਰਟਅੱਪਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਗਲੋਬਲ ਮਹਾਂਮਾਰੀ ਦੇ ਸਮੇਂ ਵੀ ਦੇਸ਼ 'ਚ ਸਟਾਰਟਅੱਪਸ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਸੂਲਰ ਘਰਾਟ, ਜਨਤਾ ਦੀਆਂ ਸੁਣੀਆਂ ਸਮੱਸਿਆਵਾਂ
. . .  about 5 hours ago
ਸੂਲਰ ਘਰਾਟ, 29 ਮਈ (ਜਸਵੀਰ ਸਿੰਘ ਔਜਲਾ)-ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ। ਉਨ੍ਹਾਂ ਦੇ ਪਹੁੰਚਣ 'ਤੇ ਨਗਰ ਪੰਚਾਇਤ ਤੇ ਕਸਬਾ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੋਕਾਂ...
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਲਿਆ ਫਾਹਾ
. . .  about 6 hours ago
ਲਹਿਰਾਗਾਗਾ, 29 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਪਿੰਡ ਚੋਟੀਆਂ ਵਿਖੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕ ਔਰਤ ਇਕ ਨਾਬਾਲਗ ਬੱਚੇ ਦੀ ਮਾਂ ਸੀ। ਜਾਣਕਾਰੀ ਅਨੁਸਾਰ...
ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਸੁਨਾਮ ਦੇ ਫਲਾਈ ਓਵਰ 'ਤੇ ਹੋਏ ਦਰਦਨਾਕ ਸੜਕ ਹਾਦਸੇ 'ਚ ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ...
ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
. . .  about 6 hours ago
ਨਵੀਂ ਦਿੱਲੀ, 29 ਮਈ-ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਦਰਦਨਾਕ ਹਾਦਸਾ, 2 ਵਾਹਨਾਂ ਦੀ ਟੱਕਰ 'ਚ 5 ਲੋਕਾਂ ਦੀ ਮੌਤ
. . .  about 7 hours ago
ਲਖਨਊ, 29 ਮਈ-ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਮੋਤੀਪੁਰ ਇਲਾਕੇ 'ਚ ਇਕ ਟੈਂਪੂ ਟਰੈਵਲ ਅਤੇ ਟਰੱਕ ਦੀ ਟੱਕਰ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 12 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਭਾਰਤ 'ਚ ਕੋਵਿਡ-19 ਕੇਸਾਂ 'ਚ 5 ਫ਼ੀਸਦੀ ਵਾਧਾ, ਪਿਛਲੇ 24 ਘੰਟਿਆਂ 'ਚ 2828 ਨਵੇਂ ਮਾਮਲੇ ਆਏ ਸਾਹਮਣੇ
. . .  about 7 hours ago
ਨਵੀਂ ਦਿੱਲੀ, 29 ਮਈ-ਨਵੀਂ ਦਿੱਲੀ, 29 ਮਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 2,828 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,035 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ 'ਚ ਹੀ 14 ਲੋਕਾਂ ਦੀ ਮੌਤ ਦਰਜ ਹੋਈ ਹੈ...
ਭਾਰਤ-ਬੰਗਲਾਦੇਸ਼ 'ਚ ਅੱਜ ਤੋਂ ਫ਼ਿਰ ਸ਼ੁਰੂ ਹੋਵੇਗੀ ਟਰੇਨ ਸਰਵਿਸ, 2 ਸਾਲ ਤੋਂ ਲੱਗੀ ਸੀ ਰੋਕ
. . .  about 8 hours ago
ਨਵੀਂ ਦਿੱਲੀ, 29 ਮਈ-ਭਾਰਤ ਅਤੇ ਬੰਗਲਾਦੇਸ਼ 'ਚ ਯਾਤਰੀ ਟਰੇਨ ਸੇਵਾਵਾਂ ਅੱਜ ਤੋਂ ਫਿਰ ਸ਼ੁਰੂ ਹੋਣਗੀਆਂ। ਕੋਵਿਡ-19 ਦੇ ਪ੍ਰਸਾਰ ਦੇ ਵਿਰੁੱਧ ਅਹਿਤਿਆਤ ਤੌਰ 'ਤੇ ਮਾਰਚ 2020 'ਚ ਕੋਲਕਾਤਾ ਅਤੇ ਬੰਗਲਾ ਦੇ ਸ਼ਹਿਰ ਵਿਚਕਾਰ ਟਰੇਨ ਸੇਵਾਵਾਂ ਨੂੰ ਮੁਅੱਤਲ ਕਰ...
'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 8 hours ago
ਨਵੀਂ ਦਿੱਲੀ, 29 ਮਈ-'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
⭐ਮਾਣਕ - ਮੋਤੀ⭐
. . .  about 8 hours ago
⭐ਮਾਣਕ - ਮੋਤੀ⭐
ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553

ਮੋਗਾ

ਕਾਂਗਰਸ ਨੇ ਵੋਟਾਂ ਸਮੇਂ ਕੀਤੇ ਵਾਅਦੇ ਨਾ ਪੂਰੇ ਕਰ ਕੇ ਲੋਕਾਂ ਨਾਲ ਧੋਖਾ ਕੀਤਾ- ਹਰਸਿਮਰਤ

ਨੱਥੂਵਾਲਾ ਗਰਬੀ/ਬਾਘਾ ਪੁਰਾਣਾ, 22 ਅਕਤੂਬਰ (ਸਾਧੂ ਰਾਮ ਲੰਗੇਆਣਾ/ਗੁਰਮੀਤ ਸਿੰਘ ਮਾਣੂੰਕੇ)- 2022 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਹਲਕਾ ਬਾਘਾ ਪੁਰਾਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਹੱਕ 'ਚ ਚੋਣ ਪ੍ਰਚਾਰ ਲਈ ਪਿੰਡ ਲੰਗੇਆਣਾ ਦੇ ਨਜ਼ਦੀਕ ਬਣੇ ਡੀ.ਐਮ. ਪੈਲੇਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਦਾ ਜਥੇਦਾਰ ਤੀਰਥ ਸਿੰਘ ਮਾਹਲਾ ਤੇ ਪਾਰਟੀ ਅਹੁਦੇਦਾਰਾਂ, ਵਰਕਰਾਂ ਵਲੋਂ ਭਰਵਾਂ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਨਾਲ ਸਟੇਜ ਤੱਕ ਲਿਆਂਦਾ ਗਿਆ | ਬੀਬੀ ਹਰਸਿਮਰਤ ਕੌਰ ਬਾਦਲ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਹਲਕੇ ਦਾ ਵਿਕਾਸ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਆਟਾ-ਦਾਲ ਸਕੀਮ, ਬੁਢਾਪਾ ਪੈਨਸ਼ਨ ਸਕੀਮ, ਸ਼ਗਨ ਸਕੀਮ ਆਦਿ ਸਭ ਸਹੂਲਤਾਂ ਦਿੱਤੀਆਂ ਗਈਆਂ ਸਨ | ਉਨ੍ਹਾਂ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਵੋਟਾਂ ਲੈਣ ਸਮੇਂ ਲੋਕਾਂ ਨੂੰ ਅਨੇਕਾਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਸਨ ਪਰ ਸਰਕਾਰ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਵਾਅਦਿਆਂ ਨੂੰ ਭੁਲਾ ਕੇ ਅਕਾਲੀ ਦਲ ਸਰਕਾਰ ਵਲੋਂ ਸ਼ੁਰੂ ਕੀਤੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸਮੁੱਚੀ ਹਲਕਾ ਟੀਮ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਬੀ ਅਮਨਦੀਪ ਕੌਰ ਖੰਭੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਵੀਰਪਾਲ ਕੌਰ ਮਾਹਲਾ, ਦਵਿੰਦਰ ਕੌਰ ਭਾਟੀਆ ਸ਼ਹਿਰੀ ਪ੍ਰਧਾਨ, ਕਮਲਜੀਤ ਕੌਰ ਬਾਘਾ ਪੁਰਾਣਾ, ਅੰਜੂ ਬਾਲਾ, ਕੁਲਜੀਤ ਕੌਰ ਭਲੂਰ, ਪਾਲਾ ਸਿੰਘ, ਬੀਬੀ ਵੀਰਪਾਲ ਕੌਰ ਥਰਾਜ, ਸ਼੍ਰੋਮਣੀ ਕਮੇਟੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਪ੍ਰਧਾਨ ਗੁਰਜੰਟ ਸਿੰਘ ਭੁੱਟੋ, ਪ੍ਰਧਾਨ ਗੁਰਜੀਤ ਸਿੰਘ ਕੋਟਲਾ, ਪ੍ਰਧਾਨ ਬਚਿੱਤਰ ਸਿੰਘ ਕਾਲੇਕੇ, ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਪ੍ਰਧਾਨ ਪਵਨ ਢੰਡ, ਪ੍ਰਧਾਨ ਹਰਜੋਤ ਸਿੰਘ ਡੇਮਰੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਪ੍ਰਧਾਨ ਜਗਮੋਹਨ ਸਿੰਘ ਜੈ ਸਿੰਘ ਵਾਲਾ, ਪ੍ਰਧਾਨ ਸਤਨਾਮ ਸਿੰਘ ਸੱਤੂ, ਪ੍ਰਧਾਨ ਜਿੰਮੀ ਸਰਪੰਚ ਗੱਜਣਵਾਲਾ, ਪ੍ਰਧਾਨ ਗੁਰਮੁਖ ਸਿੰਘ ਲੰਡੇ, ਪ੍ਰਧਾਨ ਤਰਲੋਚਨ ਸਿੰਘ ਕਾਲਕੇ, ਪ੍ਰਧਾਨ ਮਨਜੀਤ ਸਿੰਘ ਢਿਲਵਾਂ, ਪ੍ਰਧਾਨ ਰਜਿੰਦਰਪਾਲ ਸਿੰਘ ਥਰਾਜ, ਪ੍ਰਧਾਨ ਬਲਵੀਰ ਸਿੰਘ ਭੰਗੂ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਚੇਅਰਮੈਨ ਕਰਤਾਰ ਸਿੰਘ ਵੱਡਾ ਘਰ, ਪ੍ਰਧਾਨ ਪਵਨ ਬਰਾੜ ਸਮਾਧ ਭਾਈ, ਪ੍ਰਧਾਨ ਇੰਦਰਜੀਤ ਸਿੰਘ ਲੰਗੇਆਣਾ, ਪ੍ਰਧਾਨ ਹਰਪ੍ਰੀਤ ਸਿੰਘ ਰੋਡੇ, ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਜਸਵਿੰਦਰ ਸਿੰਘ ਨੀਲਾ ਨੱਥੂਵਾਲਾ, ਸੁਖਵਿੰਦਰ ਸਿੰਘ ਕੋਟਲਾ, ਡਾ. ਜਗਪਾਲ ਸਿੰਘ ਲੰਡੇ, ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਸੰਜੀਵ ਬਿੱਟੂ ਰੋਡੇ, ਚੇਅਰਮੈਨ ਹਰਮੇਲ ਸਿੰਘ ਮੌੜ, ਚੇਅਰਮੈਨ ਸੁਖਚਰਨ ਸਿੰਘ ਠੱਠੀ ਭਾਈ, ਅਰਵਿੰਦਰ ਸਿੰਘ ਸੰਗਤਪੁਰਾ, ਠੇਕੇਦਾਰ ਇੰਦਰਜੀਤ ਸਿੰਘ, ਗੁਰਮੇਲ ਸਿੰਘ ਮਾਹਲਾ, ਜਗਸੀਰ ਸਿੰਘ ਚੰਦ ਨਵਾਂ, ਰੌਸ਼ਨ ਰੋਛੀ, ਦਵਿੰਦਰ ਸਿੰਘ ਚੀਕਾ, ਆਤਮਾ ਸਿੰਘ ਵੱਡਾ ਘਰ, ਪ੍ਰਧਾਨ ਨੰਦ ਸਿੰਘ ਬਰਾੜ, ਜੀਤੂ ਬਰਾੜ, ਪ੍ਰਧਾਨ ਆਤਮਾ ਸਿੰਘ ਬਰਾੜ, ਪ੍ਰਧਾਨ ਚਮਕੌਰ ਸਿੰਘ ਘੋਲੀਆਂ, ਸਰਪੰਚ ਹਰਚਰਨ ਸਿੰਘ ਲੰਗੇਆਣਾ ਆਦਿ ਹਾਜ਼ਰ ਸਨ |

ਮਿਊਾਸੀਪਲ ਇੰਪਲਾਈਜ਼ ਫੈੱਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਰੋਸ ਰੈਲੀ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)- ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਦੂਜੇ ਦਿਨ ਰੋਸ ਰੈਲੀ ਦਫ਼ਤਰ ਨਗਰ ਨਿਗਮ ਤੋਂ ਮਜਿਸਟਿਕ ਚੌਕ ਮੋਗਾ ਤੱਕ ਕੀਤੀ | ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਓਵਰਲੋਡ ਟਰਾਲੇ ਬਣੇ ਜਾਨ ਦਾ ਖੌਅ, ਖਾਈ ਵਾਸੀਆਂ ਨੇ ਕੀਤੀ ਕਾਰਵਾਈ ਦੀ ਮੰਗ

ਸਮਾਧ ਭਾਈ, 22 ਅਕਤੂਬਰ (ਰਾਜਵਿੰਦਰ ਰੌਂਤਾ)- ਪਿੰਡ ਖਾਈ ਦੇ ਲੋਕ ਇੱਥੋਂ ਲੰਘਦੇ ਝੋਨੇ ਨਾਲ ਲੱਦੇ ਓਵਰਲੋਡ ਟਰਾਲਿਆਂ ਤੋਂ ਬੇਹੱਦ ਪਰੇਸ਼ਾਨ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਕਿ ਪਰੇਸ਼ਾਨੀ ਤੋਂ ਨਿਜਾਤ ਦਿਵਾਈ ਜਾਵੇ | ਪਿੰਡ ਵਾਸੀਆਂ ਨੇ ਦੱਸਿਆ ...

ਪੂਰੀ ਖ਼ਬਰ »

ਹੁਣ ਮੰਗਲਵਾਰ, ਵੀਰਵਾਰ ਤੇ ਸਨਿਚਰਵਾਰ ਲੱਗਿਆ ਕਰਨਗੇ ਵਿਸ਼ੇਸ਼ ਮੁਫ਼ਤ ਕੋਰੋਨਾ ਮੈਗਾ ਟੀਕਾਕਰਨ ਕੈਂਪ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਿਚ ਕੋਰੋਨਾ ਦੀ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪ੍ਰਧਾਨ ਸੁਖਦੇਵ ਸਿੰਘ ਲੋਧਰਾ ਨਾਲ ਦੁੱਖ ਦਾ ਪ੍ਰਗਟਾਵਾ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)- ਸੁਖਦੇਵ ਸਿੰਘ ਲੋਧਰਾ ਪ੍ਰਧਾਨ ਬਾਬਾ ਦੀਪ ਸਿੰਘ ਸਿੰਘ ਸੇਵਾ ਸੁਸਾਇਟੀ ਮੋਗਾ, ਬਲਦੇਵ ਸਿੰਘ ਲੋਧਰਾ, ਸ਼ਮਸ਼ੇਰ ਸਿੰਘ ਲੋਧਰਾ ਦੇ ਪਿਤਾ ਸੁਰਜੀਤ ਸਿੰਘ ਲੋਧਰਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਸਬੰਧੀ ਸਮੂਹ ਪਰਿਵਾਰ ...

ਪੂਰੀ ਖ਼ਬਰ »

ਕੋਟ ਈਸੇ ਖਾਂ ਿਲੰਕ ਸੜਕ ਦੇ ਸਥਾਨਕ ਬਾਈਪਾਸ ਦੀ ਹਾਲਤ ਅੱਤ ਖ਼ਸਤਾ ਹੋਈ

ਕੋਟ ਈਸੇ ਖਾਂ, 22 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਸਥਾਨਕ ਮਸੀਤਾਂ ਿਲੰਕ ਸੜਕ ਜੋ ਕਿ ਕਸਬੇ ਕੋਟ ਈਸੇ ਖਾਂ ਨੂੰ ਬਹੁਤ ਸਾਰੇ ਪਿੰਡਾਂ ਨਾਲ ਜੋੜਦੀ ਹੈ, ਇਸ ਦੀ ਮੰਦੀ ਹਾਲਤ ਕਿਸੇ ਤੋਂ ਵੀ ਲੁਕੀ ਛਿਪੀ ਨਹੀ ਪਰ ਜੇ ਨਰਕ ਦਾ ਸ਼ਾਖਸ਼ਾਤ ਨਮੂਨਾ ਵੇਖਣਾ ...

ਪੂਰੀ ਖ਼ਬਰ »

ਸੀ.ਸੀ.ਆਈ. ਕ੍ਰਿਕਟ ਅਕੈਡਮੀ ਵਲੋਂ ਭਲਕੇ ਤੋਂ ਲਏ ਜਾਣਗੇ ਟਰਾਇਲ

ਬਾਘਾ ਪੁਰਾਣਾ, 22 ਅਕਤੂਬਰ (ਕ੍ਰਿਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਚੰਨੂਵਾਲਾ ਸੜਕ ਉੱਪਰਲੇ ਸੂਏ ਦੇ ਨਾਲ ਵਾਲੀ ਕਲੋਨੀ ਲਾਗੇ ਸਥਿਤ ਕਿ੍ਕਟ ਗਰਾਊਾਡ ਵਿਚ ਸੀ.ਸੀ.ਆਈ. ਕਿ੍ਕਟ ਅਕੈਡਮੀ ਵਲੋਂ 24 ਅਕਤੂਬਰ ਐਤਵਾਰ ਤੋਂ 30 ਅਕਤੂਬਰ ਸਨਿਚਰਵਾਰ ਤੱਕ 12 ਤੋਂ 21 ਸਾਲ ਦੇ ਬੱਚਿਆਂ ...

ਪੂਰੀ ਖ਼ਬਰ »

ਸੰਯੁਕਤ ਅਧਿਆਪਕ ਫ਼ਰੰਟ ਵਲੋਂ 31 ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ ਰੈਲੀ-ਸ਼ਰਮਾ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵਲੋਂ 31 ਅਕਤੂਬਰ ਨੂੰ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੇ ਹਲਕੇ ਦੇ ਸ਼ਹਿਰ ਮੋਰਿੰਡਾ ਵਿਖੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ | ਰੈਲੀ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਭਾਈ ਜੈਤਾ ਜੀ ਚੇਅਰ ਸਥਾਪਿਤ ਕਰਨ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ) - ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੇ ਅਦੁੱਤੀ ਕੁਰਬਾਨੀ ਭਰੇ ਇਤਿਹਾਸ ਦੀ ਮਹੱਤਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਚ ਚੇਅਰ ਸਥਾਪਿਤ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਧਰਮਕੋਟ ਵਲੋਂ ਮੋਰਿੰਡਾ ਰੈਲੀ 'ਚ ਸ਼ਮੂਲੀਅਤ

ਧਰਮਕੋਟ, 22 ਅਕਤੂਬਰ (ਪਰਮਜੀਤ ਸਿੰਘ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਬਲਾਕ ਧਰਮਕੋਟ ਤੋਂ ਸਰਪ੍ਰਸਤ ਡਾ. ਮੇਜਰ ਸਿੰਘ ਫ਼ਤਿਹਗੜ੍ਹ ਪੰਜਤੂਰ, ਬਲਾਕ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ ਤੇ ਜਨਰਲ ਸਕੱਤਰ ਡਾ. ਅਜੀਤ ਸਿੰਘ ਜਨੇਰ ਦੀ ਅਗਵਾਈ ਹੇਠ ਅੱਜ ...

ਪੂਰੀ ਖ਼ਬਰ »

ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਹਰ ਵਰਗ ਲਈ 13 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ- ਬੀਬਾ ਹਰਸਿਮਰਤ ਕੌਰ

ਨਿਹਾਲ ਸਿੰਘ ਵਾਲਾ, 22 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਸਾਂਝੇ ਉਮੀਦਵਾਰ ਜਥੇਦਾਰ ਬਲਦੇਵ ਸਿੰਘ ਮਾਣੂੰਕੇ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਾਬਕਾ ...

ਪੂਰੀ ਖ਼ਬਰ »

ਅਲਾਈਵਾ ਡਿਸਟ੍ਰੀਬਿਊਟਰੀ ਉੱਪਰ ਬਣਾਏ ਜਾਣ ਵਾਲੇ ਪੁਲ ਦਾ ਨਵ-ਨਿਰਮਾਣ ਜੰਗੀ ਪੱਧਰ 'ਤੇ ਸ਼ੁਰੂ

ਕੋਟ ਈਸੇ ਖਾਂ, 22 ਅਕਤੂਬਰ (ਨਿਰਮਲ ਸਿੰਘ ਕਾਲੜਾ)- ਇੱਥੋਂ ਧਰਮਕੋਟ ਰੋਡ 'ਤੇ ਕੋਈ ਪੰਜ ਕੁ ਕਿੱਲੋਮੀਟਰ ਦੀ ਦੂਰੀ 'ਤੇ ਅਲਾਈਵਾ ਡਿਸਟੀਬਿਊਟਰੀ ਉੱਪਰ ਬਣਾਏ ਜਾਣ ਵਾਲੇ ਪੁਲ ਸਬੰਧੀ ਹਲਕਾ ਵਿਧਾਇਕ ਧਰਮਕੋਟ ਦੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਲੋਂ ਕੀਤੀਆਂ ਗਈਆਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਬੀਬੀ ਬਾਦਲ ਦਾ ਘਿਰਾਓ

ਨਿਹਾਲ ਸਿੰਘ ਵਾਲਾ, 22 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਜਿੱਥੇ ਪੂਰੀ ਦੁਨੀਆ ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਇਕ ਸਾਲ ਤੋਂ ਲਗਾਤਾਰ ਲੜਾਈ ਲੜ ਰਹੀ ਹੈ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਫ਼ੈਸਲਾ ਕੀਤਾ ਕਿ ਜਦੋਂ ਤੱਕ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੇ ਵਲੰਟੀਅਰਾਂ ਨੇ ਪਲਾਸਟਿਕ ਕਚਰਾ ਕੀਤਾ ਇਕੱਠਾ

ਨਿਹਾਲ ਸਿੰਘ ਵਾਲਾ, 22 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਯੁਵਕ ਸੇਵਾਵਾਂ ਵਿਭਾਗ ਮੋਗਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਭਾਈ ਘਨੱਈਆ ਕੌਮੀ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਦੇ ਅਨਮੋਲ ਗੁਪਤਾ ਨੇ ਲਿਸਨਿੰਗ 'ਚੋਂ ਹਾਸਲ ਕੀਤੇ 8.5 ਬੈਂਡ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)- ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਜੀ. ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਅਨੋਲ ਗੁਪਤਾ ਪੁੱਤਰ ਸੰਦੀਪ ਗੁਪਤਾ ਤੇ ਮਾਤਾ ਕਾਜਲ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣਾ ਮੰਦਭਾਗਾ ਫ਼ੈਸਲਾ- ਪ੍ਰੋ: ਕਾਉਂਕੇ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)- ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋ. ਸੁਰਜੀਤ ਸਿੰਘ ਕਾਉਂਕੇ, ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਚੜਿੱਕ ਅਤੇ ਚੇਅਰਮੈਨ ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ...

ਪੂਰੀ ਖ਼ਬਰ »

ਪੰਜਾਬ ਜੂਨੀਅਰ ਬੇਸਬਾਲ ਚੈਂਪੀਅਨਸ਼ਿਪ ਲਈ ਟਰਾਇਲ ਘਲੋਟੀ ਵਿਖੇ 24 ਨੂੰ

ਕੋਟ ਈਸੇ ਖਾਂ, 22 ਅਕਤੂਬਰ (ਨਿਰਮਲ ਸਿੰਘ ਕਾਲੜਾ)- ਮੋਗਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਤੇ ਸਕੱਤਰ ਪਲਵਿੰਦਰ ਸਿੰਘ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਬੇਸਬਾਲ ਐਸੋਸੀਏਸ਼ਨ ਵਲੋਂ ਜੂਨੀਅਰ ਬੇਸਬਾਲ ਚੈਂਪੀਅਨਸ਼ਿਪ ਲੜਕੇ ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂ ਪਰਮਿੰਦਰ ਡਿੰਪਲ ਮਿਲੇ ਮੁੱਖ ਮੰਤਰੀ ਚੰਨੀ ਨੂੰ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਹਲਕਾ ਲੋਕ ਸਭਾ ਫ਼ਰੀਦਕੋਟ ਦੇ ਇੰਚਾਰਜ ਤੇ ਜਨਰਲ ਸਕੱਤਰ ਯੂਥ ਕਾਂਗਰਸ ਪਰਮਿੰਦਰ ਸਿੰਘ ਡਿੰਪਲ ਫੂਡ ਐਂਡ ਅਲਾਈਡ ਯੂਨੀਅਨ ਨਿਹਾਲ ਸਿੰਘ ਵਾਲਾ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਸੋਚ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਲਿਜਾਣਾ-ਬੀਬਾ ਬਾਦਲ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਕੋਨੇ-ਕੋਨੇ ਵਿਚ ਮੀਟਿੰਗਾਂ ਕੀਤੀਆਂ ਜਾ ...

ਪੂਰੀ ਖ਼ਬਰ »

ਨੰਬਰਦਾਰ ਐਸੋਸੀਏਸ਼ਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ

ਬਾਘਾ ਪੁਰਾਣਾ, 22 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਯੂਨੀਅਨ ਬਾਘਾ ਪੁਰਾਣਾ ਦੀ ਇਕ ਵਿਸ਼ੇਸ਼ ਮੀਟਿੰਗ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਅਗਵਾਈ ਹੇਠ ਹੋਈ ਜਿਸ ਵਿਚ ਤਹਿਸੀਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ...

ਪੂਰੀ ਖ਼ਬਰ »

ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਵਲੋਂ ਗਾਹਕ ਜਾਗਰੂਕਤਾ ਕੈਂਪ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ/ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਮੋਗਾ ਦੀ ਅਗਵਾਈ ਹੇਠ ਗਾਹਕ ਜਾਗਰੂਕਤਾ ਕੈਂਪ ਮਾਘੀ ਪੈਲੇਸ ਮੋਗਾ ਵਿਖੇ ਬਜਰੰਗੀ ਸਿੰਘ ਲੀਡ ਡਿਸਟਿ੍ਕਟ ਮੈਨੇਜਰ ਮੋਗਾ ਦੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਮੀਟਿੰਗ

ਮੋਗਾ, 22 ਅਕਤੂਬਰ (ਅਸ਼ੋਕ ਬਾਂਸਲ)-ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ 321-ਐਫ ਵਲੋਂ ਇਸ ਸਾਲ ਦੀ ਦੂਸਰੀ ਕੈਬਨਿਟ ਮੀਟਿੰਗ ਮੋਗਾ ਵਿਖੇ ਡਿਸਟਿ੍ਕਟ ਗਵਰਨਰ ਨਕੇਸ਼ ਗਰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ ਕਾਰਜਾਂ ਦੀ ...

ਪੂਰੀ ਖ਼ਬਰ »

ਸੁਰਜੀਤ ਸਿੰਘ ਬਰਾੜ ਸਮਾਧ ਭਾਈ ਨਮਿਤ ਸ਼ਰਧਾਂਜਲੀ ਸਮਾਗਮ

ਬਾਘਾ ਪੁਰਾਣਾ, 22 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਰਾਜਾ ਦੇ ਦਾਦਾ ਤੇ ਬਲਾਕ ਬਾਘਾ ਪੁਰਾਣਾ ਦੇ ਐਸ.ਓ.ਆਈ. ਇਕਾਈ ਦੇ ਪ੍ਰਧਾਨ ਪਵਨ ਬਰਾੜ ਸਮਾਧ ਭਾਈ ਦੇ ਪੜਦਾਦਾ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਮੁਫ਼ਤ ਡਿਸਪੈਂਸਰੀ ਪ੍ਰਬੰਧਕਾਂ ਵਲੋਂ ਸਮਾਜ ਸੇਵੀ ਐਮ.ਐਸ. ਜਾਖੂ ਸਨਮਾਨਿਤ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)- ਭਾਈ ਘਨੱਈਆ ਜੀ ਮੁਫ਼ਤ ਡਿਸਪੈਂਸਰੀ ਬਾਬਾ ਦੀਪ ਸਿੰਘ ਰੋਡ ਨਾਨਕ ਨਗਰੀ ਮੋਗਾ ਦੇ ਪ੍ਰਧਾਨ ਬਲਕਰਨ ਸਿੰਘ ਢਿੱਲੋਂ (ਨੈਸ਼ਨਲ ਲੈਬ) ਅਤੇ ਸਰਪ੍ਰਸਤ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਮੁਫ਼ਤ ਡਿਸਪੈਂਸਰੀ ਵਿਖੇ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਮੀਟਿੰਗ

ਮੋਗਾ, 22 ਅਕਤੂਬਰ (ਅਸ਼ੋਕ ਬਾਂਸਲ)- ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਹੋਈ | ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਨੇ ਕਿਹਾ ਕਿ ਯੂਨੀਅਨ ਨੂੰ 25 ਅਕਤੂਬਰ ਦੀ ਕੈਬਨਿਟ ਮੀਟਿੰਗ ਤੇ ਅਧਿਆਪਕਾਂ ਨੂੰ ਦਿੱਤੇ ਸਮੇਂ 'ਤੇ ਆਖ਼ਰੀ ਉਮੀਦ ਹੈ, ਜੇਕਰ ...

ਪੂਰੀ ਖ਼ਬਰ »

ਹਰਸਿਮਰਤ ਦਾ ਕਿਰਤੀ ਕਿਸਾਨ ਮਜ਼ਦੂਰ ਏਕਤਾ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ

ਨੱਥੂਵਾਲਾ ਗਰਬੀ, 22 ਅਕਤੂਬਰ (ਸਾਧੂ ਰਾਮ ਲੰਗੇਆਣਾ)- ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ ਬਾਘਾ ਪੁਰਾਣਾ ਦੇ ਮੁਦਕੀ ਰੋਡ 'ਤੇ ਸਥਿਤ ਡੀ. ਐਮ. ਪੈਲੇਸ ਲੰਗੇਆਣਾ ਵਿਚ ਪਹੁੰਚੇ ਤੇ ਜਦੋਂ ਪਾਰਟੀ ਸਮਾਗਮ ਵਿਚ ...

ਪੂਰੀ ਖ਼ਬਰ »

ਵੱਖ-ਵੱਖ ਸਿੱਖਿਆ ਸੰਸਥਾਵਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)- ਇਲਾਕੇ ਦੀ ਉੱਘੀ ਅਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮਹਿਕ, ਮਨਪ੍ਰੀਤ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX