ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਪੁੱਜੇ ਵਾਦੀ, ਸੁਰੱਖਿਆ ਸਥਿਤੀ ਦੀ ਕੀਤੀ ਸਮੀਖਿਆ
ਸ੍ਰੀਨਗਰ, 23 ਅਕਤੂਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ 'ਚ ਸ਼ਾਂਤੀ ਅਤੇ ਵਿਕਾਸ ਲਈ ਵਚਨਬੱਧ ਹੈ ਅਤੇ ਕੋਈ ਵੀ ਕਸ਼ਮੀਰ ਦੀ ਸ਼ਾਂਤੀ 'ਚ ਰੁਕਾਵਟ ਨਹੀਂ ਪਾ ਸਕਦਾ | ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਵਿਕਾਸ ਦੀ ਯਾਤਰਾ ਨਹੀਂ ਰੁਕੇਗੀ ਅਤੇ ਵਿਕਾਸ, ਸ਼ਾਂਤੀ, ਬੁਨਿਆਦੀ ਢਾਂਚਾ ਅਤੇ ਖ਼ੁਸ਼ਹਾਲੀ ਦੇ ਮਾਮਲੇ 'ਚ ਜੰਮੂ-ਕਸ਼ਮੀਰ ਨੂੰ ਆਦਰਸ਼ ਸੂਬਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸ਼ਾਂਤੀਪੂਰਨ ਅਤੇ ਵਿਕਸਿਤ ਜੰਮੂ-ਕਸ਼ਮੀਰ ਦੇ ਸੁਪਨੇ' ਨੂੰ ਸਾਕਾਰ ਕਰਨ ਲਈ ਕਸ਼ਮੀਰ ਦੇ ਨੌਜਵਾਨਾਂ ਨੂੰ ਸਮਰਥਨ ਦੇਣ ਦਾ ਸੱਦਾ ਦਿੰਦਿਆਂ ਦੁਹਰਾਇਆ ਕਿ ਹੱਦਬੰਦੀ ਦੇ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਉਸ ਦੇ ਬਾਅਦ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ | ਉਨ੍ਹਾਂ ਜੰਮੂ-ਕਸ਼ਮੀਰ ਦੇ ਯੂਥ ਕਲੱਬਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਥੇ ਕਸ਼ਮੀਰ ਦੇ ਨੌਜਵਾਨਾਂ ਨਾਲ ਮਿੱਤਰਤਾ ਕਰਨ ਆਇਆ ਹਾਂ | ਮੋਦੀ ਜੀ ਅਤੇ ਭਾਰਤ ਸਰਕਾਰ ਨਾਲ ਹੱਥ ਮਿਲਾਓ ਅਤੇ ਕਸ਼ਮੀਰ ਨੂੰ ਅੱਗੇ ਲੈ ਕੇ ਜਾਣ ਦੀ ਯਾਤਰਾ 'ਚ ਹਿੱਸੇਦਾਰ ਬਣੋ | ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ ਨੂੰ ਆਪਣੇ ਵਿਕਾਸ ਲਈ ਸਰਕਾਰ ਵਲੋਂ ਪ੍ਰਦਾਨ ਕੀਤੇ ਜਾ ਰਹੇ ਵੱਖ-ਵੱਖ ਮੌਕਿਆਂ ਦਾ ਲਾਭ ਲੈਣਾ ਚਾਹੀਦਾ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਧਾਰਾ 370 ਖ਼ਤਮ ਕਰਨ ਦੇ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਤਿੰਨ ਦੌਰੇ 'ਤੇ ਸਨਿਚਰਵਾਰ ਨੂੰ ਸ੍ਰੀਨਗਰ ਪਹੁੰਚੇ | ਸਭ ਤੋਂ ਪਹਿਲਾਂ ਉਨ੍ਹਾਂ ਨੇ ਪੁਲਿਸ ਦੇ ਸ਼ਹੀਦ ਇੰਸਪੈਕਟਰ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਸ ਦੇ ਬਾਅਦ ਉੱਚ ਪੱਧਰੀ ਮੀਟਿੰਗ ਦੌਰਾਨ ਵਾਦੀ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ |
ਅਮਿਤ ਸ਼ਾਹ ਦਾ ਸ੍ਰੀਨਗਰ ਦੇ ਹਵਾਈ ਅੱਡੇ 'ਤੇ ਉਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਦੇ ਇਲਾਵਾ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਅਤੇ ਸੀਨੀਅਰ ਅਧਿਕਾਰੀਆਂ ਨੇ ਸਵਾਗਤ ਕੀਤਾ | ਅਮਿਤ ਸ਼ਾਹ ਉਥੋਂ ਸਿੱਧੇ ਸ੍ਰੀਨਗਰ ਦੇ ਨੌਗਾਮ (ਕੰਨੀਪੁਰਾ) ਇਲਾਕੇ 'ਚ ਸੜਕੀ ਮਾਰਗ ਰਾਹੀਂ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜੰਮੂ-ਕਸ਼ਮੀਰ ਪੁਲਿਸ ਦੇ ਸ਼ਹੀਦ ਇੰਸਪੈਕਟਰ ਪਰਵੇਜ਼ ਅਹਿਮਦ ਦੇ ਘਰ ਪਹੁੰਚੇ, ਜਿਨ੍ਹਾਂ ਨੂੰ 22 ਜੂਨ, 2021 ਨੂੰ ਅੱਤਵਾਦੀਆਂ ਨੇ ਉਸ ਵੇਲੇ ਹਲਾਕ ਕਰ ਦਿੱਤਾ ਸੀ, ਜਦ ਉਹ ਸ਼ਾਮ ਦੀ ਨਮਾਜ਼ ਅਦਾ ਕਰਕੇ ਸਥਾਨਕ ਮਸਜਿਦ ਤੋਂ ਘਰ ਪਰਤ ਰਹੇ ਸਨ | ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਹੀਦ ਦੀ ਪਤਨੀ ਫਾਤਿਮਾ ਅਖ਼ਤਰ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੰਦੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਉਨ੍ਹਾਂ ਦੀ ਸ਼ਹਾਦਤ 'ਤੇ ਦੇਸ਼ ਨੂੰ ਮਾਣ ਹੈ | ਇਸ ਦੇ ਬਾਅਦ ਗ੍ਰਹਿ ਮੰਤਰੀ ਸਿੱਧਾ ਰਾਜ ਭਵਨ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਯੂਨੀਫਾਇਡ ਕਮਾਂਡ ਦੀ ਮੀਟਿੰਗ ਜਿਸ 'ਚ ਪੁਲਿਸ, ਸੀ.ਆਰ.ਪੀ.ਐਫ, ਬੀ.ਐਸ.ਐਫ, ਫ਼ੌਜ ਦੇ ਇਲਾਵਾ ਖ਼ੁਫ਼ੀਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਇਕ ਲੰਬੀ ਮੀਟਿੰਗ ਦੌਰਾਨ ਵਾਦੀ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ | ਮੀਟਿੰਗ ਦੌਰਾਨ ਉਨ੍ਹਾਂ ਨੂੰ ਵਾਦੀ 'ਚ ਅਚਾਨਕ ਵਧ ਰਹੇ ਅੱਤਵਾਦੀ ਹਮਲਿਆਂ, ਪ੍ਰਵਾਸੀ ਮਜ਼ਦੂਰਾਂ ਸਮੇਤ ਘੱਟ ਗਿਣਤੀਆਂ ਦੇ ਲੋਕਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਅਤੇ ਘੁਸਪੈਠ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾ ਰਹੇ ਪ੍ਰਭਾਵੀ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ | ਮੀਟਿੰਗ 'ਚ ਉੱਪ ਰਾਜਪਾਲ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ | ਗ੍ਰਹਿ ਮੰਤਰੀ ਨੇ ਸ਼ਾਮ ਨੂੰ ਵੀਡੀਓ ਕਾਨਫੰਸਿੰਗ ਜ਼ਰੀਏ ਸ੍ਰੀਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ੍ਰੀਨਗਰ- ਸ਼ਾਰਜਾਹ ਸਿੱਧੀ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ | ਉਨ੍ਹਾਂ ਨੇ ਪੰਚਾਇਤ, ਡੀ.ਡੀ.ਸੀ. ਮੈਂਬਰਾਂ ਅਤੇ ਯੂਥ ਕਲੱਬ ਦੇ ਮੈਂਬਰਾਂ ਨੂੰ ਵੀ ਸੰਬੋਧਨ ਕੀਤਾ | ਗ੍ਰਹਿ ਮੰਤਰੀ ਦਾ ਦੌਰਾ ਉਸ ਵੇਲੇ ਹੋ ਰਿਹਾ ਹੈ ਜਦ ਵਾਦੀ 'ਚ 11 ਨਾਗਰਿਕਾਂ ਜਿਨ੍ਹਾਂ 'ਚ ਘੱਟ ਗਿਣਤੀ ਦੇ 2 ਅਧਿਆਪਕਾਂ, ਦਵਾਈ ਵਿਕਰੇਤਾ, 5 ਪ੍ਰਵਾਸੀ ਮਜ਼ਦੂਰਾਂ ਦੀ ਅੱਤਵਾਦੀਆਂ ਵਲੋਂ ਹੱਤਿਆ ਕੀਤੀ ਗਈ ਹੈ | 24 ਅਕਤੂਬਰ ਨੂੰ ਅਮਿਤ ਸ਼ਾਹ ਜੰਮੂ ਰਵਾਨਾ ਹੋ ਕੇ ਭਗਵਤੀ ਨਗਰ ਵਿਖੇ ਭਾਜਪਾ ਦੀ ਇਕ ਰੈਲੀ ਨੂੰ ਸੰਬੋਧਨ ਕਰਨਗੇ |
• ਕਸ਼ਮੀਰ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ-3 ਮੌਤਾਂ • ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ਬੰਦ • ਪੰਜਾਬ 'ਚ ਕਈ ਥਾੲੀਂ ਮੀਂਹ ਤੇ ਗੜੇਮਾਰੀ
ਸ੍ਰੀਨਗਰ, 23 ਅਕਤੂਬਰ (ਮਨਜੀਤ ਸਿੰਘ)-ਪਹਾੜਾਂ 'ਚ ਬਰਫ਼ਬਾਰੀ ਨਾਲ ਠੰਢ ਨੇ ਦਸਤਕ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ 'ਚ ਵੀ ਠੰਢੀਆਂ ਹਵਾਵਾਂ ਚਲ ਰਹੀਆਂ ਹਨ | ਪੰਜਾਬ 'ਚ ਕਈ ਜ਼ਿਲਿ੍ਹਆਂ 'ਚ ਮੀਂਹ ਦੇ ਨਾਲ ਗੜੇਮਾਰੀ ਹੋਣ ਦੀਆਂ ਖ਼ਬਰਾਂ ਹਨ, ਜਿਸ ਨਾਲ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਹੈ | ਵਾਦੀ ਕਸ਼ਮੀਰ 'ਚ ਸਰਦ ਮੌਸਮ ਦੇ ਸ਼ੁਰੂ ਹੋਣ ਦੇ ਪਹਿਲੇ ਆਏ ਬਦਲਾਅ ਦੇ ਚਲਦੇ ਬੀਤੀ ਰਾਤ ਤੋਂ ਮੈਦਾਨੀ ਇਲਾਕਿਆਂ 'ਚ ਮੀਂਹ ਅਤੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਾ ਸ਼ੁਰੂ ਹੋਇਆ ਸਿਲਸਿਲਾ ਸਨਿਚਰਵਾਰ ਨੂੰ ਦਿਨ ਭਰ ਜਾਰੀ ਰਿਹਾ | ਅਣ-ਮੌਸਮੀ ਬਰਫ਼ਬਾਰੀ ਕਾਰਨ ਦੱਖਣੀ ਕਸ਼ਮੀਰ ਦੇ ਸੇਬ ਦੇ ਬਾਗਾਂ ਨੂੰ ਭਾਰੀ ਨੁਕਸਾਨ ਪਹੰੁਚਿਆ | ਭਾਰੀ ਮੀਂਹ ਤੇ ਬਰਫ਼ਬਾਰੀ ਦੇ ਚਲਦੇ ਸ੍ਰੀਨਗਰ-ਜੰਮੂ, ਸ੍ਰੀਨਗਰ-ਲੇਹ ਅਤੇ ਮੁਗ਼ਲ ਰੋਡ 'ਤੇ ਗੱਡੀਆਂ ਦੀ ਆਵਾਜਾਈ ਬੰਦ ਹੋ ਗਈ | ਉੱਤਰੀ ਕਸ਼ਮੀਰ ਸਮੇਤ ਸੈਲਾਨੀ ਸਥਾਨ ਗੁਲਮਰਗ ਸਮੇਤ ਕੇਰਨ, ਮਾਛਿਲ, ਸਾਦਨਾਟਾਪ, ਰਾਜ਼ਦਾਨ ਪਾਸ, ਸੋਨਾਮਰਗ, ਕੰਗਨ ਜ਼ੋਜੀਲੇ ਦਰਾ ਆਦਿ ਪਹਾੜੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਰਿਕਾਰਡ ਕੀਤੀ ਗਈ, ਜਿਸ ਕਾਰਨ ਇਹ ਸਾਰੇ ਇਲਾਕੇ ਜ਼ਿਲ੍ਹੇ ਦੇ ਹੈੱਡਕੁਆਰਟਰਾਂ ਨਾਲ ਪੂਰੀ ਤਰ੍ਹਾਂ ਕੱਟ ਕੇ ਰਹਿ ਗਏ, ਜਦਕਿ ਸ੍ਰੀਨਗਰ ਸ਼ਹਿਰ 'ਚ ਦਿਨ ਭਰ ਭਾਰੀ ਮੀਂਹ ਨਾਲ ਹਲਕੀ ਬਰਫ਼ਬਾਰੀ ਦਾ ਸਿਲਸਿਲਾ ਰੁਕ-ਰੁਕ ਕੇ ਜਾਰੀ ਰਿਹਾ | ਦੱਖਣੀ ਕਸ਼ਮੀਰ ਦੇ ਸ਼ੋਪੀਆਂ, ਮੁਗ਼ਲ ਰੋਡ, ਪਹਿਲਗਾਮ, ਅਨੰਤਨਾਗ, ਪੁਲਵਾਮਾ ਤੇ ਤਰਾਲ ਆਦਿ ਇਲਾਕਿਆਂ 'ਚ ਬਰਫ਼ਬਾਰੀ ਰਿਕਾਰਡ ਕੀਤੀ ਗਈ | ਪ੍ਰਸ਼ਾਸਨ ਨੇ ਵਾਦੀ ਦੇ ਪਹਾੜੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਫਿਰਨ-ਤੁਰਨ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ | ਸ੍ਰੀਨਗਰ ਜੰਮੂ ਕੌਮੀ ਸ਼ਾਹਰਾਹ ਦੇ ਬਾਨਿਹਾਲ, ਜਵਾਹਰ ਸੁਰੰਗ, ਪਤਨੀਟਾਪ ਦੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਸੀ | ਟਰੈਫ਼ਿਕ ਬੁਲਾਰੇ ਅਨੁਸਾਰ ਰਾਮਬਣ, ਰਾਮਸੂ, ਪਤਨੀਟਾਪ ਖੇਤਰਾਂ ਦੇ ਕਈ ਸਥਾਨਾਂ 'ਤੇ ਢਿੱਗਾਂ ਡਿੱਗਣ ਅਤੇ ਸੜਕ ਖਿਸਕਣ ਕਾਰਨ ਹਾਈਵੇ ਬੰਦ ਹੈ ਤੇ ਹਜ਼ਾਰਾਂ ਵਾਹਨ ਫ਼ਸੇ ਹੋਏ ਹਨ | ਕਸ਼ਮੀਰ ਯੂਨੀਵਰਸਿਟੀ ਨੇ ਮੌਸਮ ਦੀ ਖਰਾਬੀ ਕਾਰਨ ਅਗਲੀ ਤਰੀਕ ਤੱਕ ਆਪਣੀਆਂ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ ਹਨ | ਖਰਾਬ ਮੌਸਮ ਦੇ ਚਲਦੇ ਹਵਾਈ ਉਡਾਣਾਂ ਆਮ ਵਾਂਗ ਜਾਰੀ ਰਹੀਆਂ | ਮੌਸਮ ਵਿਭਾਗ ਨੇ ਅਗਲੇ 24 ਘੰਟੇ ਦੌਰਾਨ ਭਾਰੀ ਤੋਂ ਦਰਮਿਆਨੀ ਬਰਫ਼ਬਾਰੀ ਹੋਣ ਦੀ ਚਿਤਵਾਨੀ ਜਾਰੀ ਕੀਤੀ ਹੈ |
ਦੁਬਈ, 23 ਅਕਤੂਬਰ (ਏਜੰਸੀ)- ਕ੍ਰਿਕਟ ਜਗਤ ਦੀ ਵਰਤਮਾਨ ਪੀੜ੍ਹੀ ਦੇ ਕੁਝ ਦਿੱਗਜ਼ ਸਿਤਾਰਿਆਂ ਨਾਲ ਸਜੀ ਭਾਰਤੀ ਟੀਮ ਆਈ.ਸੀ.ਸੀ. ਟੀ-20 ਵਿਸ਼ਵ ਕੱਪ 'ਚ ਐਤਵਾਰ ਨੂੰ ਇੱਥੇ ਹੋਣ ਵਾਲੇ ਮਹਾਂ ਮੁਕਾਬਲੇ 'ਚ ਕੁਝ ਅਣਜਾਣ ਚਿਹਰਿਆਂ ਵਾਲੀ ਪਾਕਿਸਤਾਨੀ ਟੀਮ ਨੂੰ ਚਾਰੋ ਖਾਨੇ ਚਿਤ ਕਰਨ ਲਈ ਫਿਰ ਤੋਂ ਤਿਆਰ ਹੈ | ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੇ ਕਿਸੇ ਵੀ ਟੂਰਨਾਮੈਂਟ 'ਚ ਖਿੱਚ ਦਾ ਕੇਂਦਰ ਹੁੰਦਾ ਹੈ, ਕਿਉਂਕਿ ਦੋਵਾਂ ਦੇਸ਼ਾਂ 'ਚ ਰਿਸ਼ਤਿਆਂ ਦੀ ਸੰਵੇਦਨਸ਼ੀਲ ਪ੍ਰਵਿਰਤੀ ਦੇਖਦੇ ਹੋਏ ਉਨ੍ਹਾਂ 'ਚ ਬਹੁਤ ਘੱਟ ਖੇਡ ਗਤੀਵਿਧੀਆਂ ਹੁੰਦੀਆਂ ਹਨ | ਅਜਿਹੇ 'ਚ ਜਦ ਕਿਸੇ ਆਈ.ਸੀ.ਸੀ. ਟੂਰਨਾਮੈਂਟ 'ਚ ਭਾਰਤ ਤੇ ਪਾਕਿਸਤਾਨ
ਮੁੰਬਈ, 23 ਅਕਤੂਬਰ (ਏਜੰਸੀ)-ਚੀਫ਼ ਜਸਟਿਸ ਐਨ.ਵੀ. ਰਮੰਨਾ ਨੇ ਕਿਹਾ ਕਿ ਨਿਆ ਤੱਕ ਪਹੁੰਚ 'ਚ ਸੁਧਾਰ ਲਿਆਉਣ ਲਈ ਨਿਆਇਕ ਬੁਨਿਆਦੀ ਢਾਂਚਾ ਮਹੱਤਵਪੂਰਨ ਹੈ, ਪਰ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਦੇਸ਼ 'ਚ ਇਸ 'ਚ ਸੁਧਾਰ ਤੇ ਇਸ ਦੀ ਸੰਭਾਲ ਅਸਥਾਈ ਤੇ ਬੇਤਰਤੀਬੇ ਤਰੀਕੇ ਨਾਲ ਕੀਤੀ ਜਾ ਰਹੀ ਹੈ | ਪ੍ਰਭਾਵੀ ਨਿਆਪਾਲਿਕਾ ਦੇ ਅਰਥ ਵਿਵਸਥਾ 'ਚ ਮਦਦਗਾਰ ਹੋਣ ਦਾ ਜ਼ਿਕਰ ਕਰਦਿਆਂ ਰਮੰਨਾ ਨੇ ਕਿਹਾ ਕਿ ਵਿਧੀ ਦੁਆਰਾ ਸ਼ਾਸਤ ਕਿਸੇ ਵੀ ਸਮਾਜ ਲਈ ਅਦਾਲਤ ਬੇਹੱਦ ਜ਼ਰੂਰੀ ਹੈ | ਉਹ ਮੁੰਬਈ ਹਾਈਕੋਰਟ ਦੇ ਔਰੰਗਾਬਾਦ ਬੈਂਚ ਦੀ ਇਮਾਰਤ ਦੀਆਂ ਦੋ ਬ੍ਰਾਂਚਾਂ ਦੇ ਉਦਘਾਟਨੀ ਸਮਾਗਮ 'ਚ ਬੋਲ ਰਹੇ ਸਨ | ਉਨ੍ਹਾਂ ਕਿਹਾ ਕਿ ਅੱਜ ਦੀ ਸਫ਼ਲਤਾ ਦੇ ਕਾਰਨ ਸਾਨੂੰ ਮੌਜੂਦਾ ਮੁੱਦਿਆਂ ਪ੍ਰਤੀ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ | ਅਸੀਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ, ਜਿਵੇਂ ਕਈ ਅਦਾਲਤਾਂ 'ਚ ਢੁਕਵੀਆਂ ਸਹੂਲਤਾਂ ਨਹੀਂ, ਕਈ ਅਦਾਲਤਾਂ ਖਸਤਾ ਹਾਲ ਇਮਾਰਤਾਂ 'ਚ ਕੰਮ ਕਰ ਰਹੀਆਂ ਹਨ | ਨਿਆ ਤੱਕ ਪਹੁੰਚ 'ਚ ਸੁਧਾਰ ਲਿਆਉਣ ਲਈ ਨਿਆਇਕ ਬੁਨਿਆਦੀ ਢਾਂਚਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਔਰੰਗਾਬਾਦ ਇਮਾਰਤ ਦੀ ਕਲਪਨਾ 2011 'ਚ ਕੀਤੀ ਗਈ ਸੀ ਤੇ ਇਸ ਯੋਜਨਾ ਨੂੰ ਲਾਗੂ ਕਰਨ 'ਚ 10 ਸਾਲ ਦਾ ਸਮਾਂ ਲੱਗ ਗਿਆ, ਜੋ ਵੱਡੀ ਚਿੰਤਾ ਦੀ ਗੱਲ ਹੈ |
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਕੇਂਦਰ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਲਾਭਪਾਤਰੀਆਂ 'ਤੇ ਧਿਆਨ ਕੇਂਦਰਤ ਕਰਨ ਦੀ ਅਪੀਲ ਕੀਤੀ, ਜੋ ਆਪਣੀ ਅੰਤਰਾਲ ਮਿਆਦ ਖ਼ਤਮ ਹੋਣ ਬਾਅਦ ਕੋਵਿਡ-19 ਟੀਕੇ ਦੀ ਦੂਸਰੀ ਖੁਰਾਕ ਦੀ ਉਡੀਕ ਕਰ ਰਹੇ ਹਨ | ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਾਕਰਨ ਦੀ ਰਫ਼ਤਾਰ 'ਚ ਸੁਧਾਰ ਲਿਆਉਣ ਤੇ ਇਸ ਦੇ ਦਾਇਰੇ 'ਚ ਤੇਜ਼ੀ ਲਿਆਉਣ ਦੀ ਵੀ ਅਪੀਲ ਕੀਤੀ, ਕਿਉਂਕਿ ਦੇਸ਼ ਰਾਸ਼ਟਰ ਵਿਆਪੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਤਹਿਤ ਸਾਲ ਦੇ ਅੰਤ ਤੱਕ ਸਾਰੀ ਯੋਗ ਆਬਾਦੀ ਦਾ ਟੀਕਾਕਰਨ ਕਰਨ ਲਈ ਅੱਗੇ ਵੱਧ ਰਿਹਾ ਹੈ | ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 71.24 ਕਰੋੜ ਪਹਿਲੀ ਖੁਰਾਕ, ਯੋਗ ਆਬਾਦੀ ਦੇ 76 ਫੀਸਦੀ ਅੰਕੜੇ ਨੂੰ ਕਵਰ ਕਰਦੀ ਹੈ ਤੇ 30.06 ਕਰੋੜ ਦੂਸਰੀ ਖੁਰਾਕ, ਯੋਗ ਆਬਾਦੀ ਦੇ 32 ਫੀਸਦੀ ਅੰਕੜੇ ਨੂੰ ਪੂਰਾ ਕਰਦੀ ਹੈ, ਜਿਨ੍ਹਾਂ ਨੂੰ ਕੋਰੋਨਾ ਟੀਕੇ ਦੀ ਖੁਰਾਕ ਲਗਾਈ ਹੈ |
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸਫ਼ਲਤਾ ਵੱਲ ਸਮੁੱਚਾ ਵਿਸ਼ਵ ਵੇਖ ਰਿਹਾ ਹੈ | ਉਨ੍ਹਾਂ ਇਸ ਮੁਹਿੰਮ ਦੀ ਸਫ਼ਲਤਾ ਪਿੱਛੇ ਵੱਡੀ ਭੂਮਿਕਾ ਨਿਭਾਉਣ ਲਈ ਵੈਕਸੀਨ ਨਿਰਮਾਤਾਵਾਂ ਦੀ ਪ੍ਰਸੰਸਾ ਕੀਤੀ, ਜਦੋਂਕਿ ਘਰੇਲੂ ਟੀਕਾ ਨਿਰਮਾਤਾਵਾਂ ਨੇ ਟੀਕਿਆਂ ਦੇ ਵਿਕਾਸ ਲਈ ਨਿਰੰਤਰ ਅਗਵਾਈ ਤੇ ਸਮਰਥਨ ਲਈ ਪ੍ਰਧਾਨ ਮੰਤਰੀ ਦੀ ਦੂਰਦਿ੍ਸ਼ਟੀ ਤੇ ਗਤੀਸ਼ੀਲ ਅਗਵਾਈ ਦੀ ਸ਼ਲਾਘਾ ਕੀਤੀ | ਮੋਦੀ ਨੇ ਵੈਕਸੀਨ ਨਿਰਮਾਤਾਵਾਂ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦੇਸ਼ 'ਚ 100 ਕਰੋੜ ਟੀਕਾਕਰਨ ਦੇ ਅਹਿਮ ਟੀਚੇ ਨੂੰ ਪਾਰ ਕਰਨ ਲਈ ਟੀਕਿਆਂ ਦੇ ਨਿਰਮਾਤਾਵਾਂ ਨੇ ਭਾਰਤ ਦੀ ਸਫ਼ਲਤਾ ਦੀ ਕਹਾਣੀ 'ਚ ਵੱਡੀ ਭੂਮਿਕਾ ਨਿਭਾਈ ਹੈ | ਪ੍ਰਧਾਨ ਮੰਤਰੀ ਨੇ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਵਿਖਾਏ ਗਏ ਵਿਸ਼ਵਾਸ ਦੀ ਵੀ ਸ਼ਲਾਘਾ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕੋਵਿਡ-19 ਵੈਕਸੀਨ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਮੋਦੀ ਨੇ ਵੈਕਸੀਨ ਖੋਜ ਨੂੰ ਅੱਗੇ ਵਧਾਉਣ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ | ਮੀਟਿੰਗ 'ਚ 7 ਵੈਕਸੀਨ ਫਰਮਾਂ ਸੀਰਮ ਇੰਸਟੀਚਿਊਟ, ਭਾਰਤੀ ਬਾਇਓਟੈਕ, ਡਾ. ਰੈਡੀਜ਼ ਲੈਬਾਰਟਰੀਜ਼, ਜ਼ਾਈਡਸ ਕੈਡੀਲਾ, ਬਾਇਓਲਾਜੀਕਲ ਈ, ਜੀਨੋਵਾ ਬਾਇਓਫਰਮਾ ਤੇ ਪਾਨੇਸੀਆ ਬਾਇਓਟੈਕ ਨੇ ਹਿੱਸਾ ਲਿਆ | ਇਸ ਮੌਕੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਤੇ ਕੇਂਦਰੀ ਰਾਜ ਸਿਹਤ ਮੰਤਰੀ ਭਾਰਤੀ ਪ੍ਰਵੀਨ ਪਵਾਰ ਵੀ ਹਾਜ਼ਰ ਸਨ | ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ 'ਚ 101.30 ਕਰੋੜ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ | ਦੇਸ਼ ਦੇ ਕਰੀਬ 93 ਕਰੋੜ ਬਾਲਗਾਂ 'ਚੋਂ 31 ਫੀਸਦੀ ਨੂੰ ਦੋਵੇਂ ਖੁਰਾਕਾਂ ਮਿਲ ਗਈਆਂ ਹਨ | ਦੇਸ਼ ਦੀ ਟੀਕਾਕਰਨ ਮੁਹਿੰਮ 'ਚ ਮੌਜੂਦਾ ਸਮੇਂ ਤਿੰਨ ਟੀਕੇ ਸੀਰਮ ਇੰਸਟੀਚਿਊਟ ਦਾ ਕੋਵੀਸ਼ੀਲਡ, ਭਾਰਤ ਬਾਇਓਟੈਕ ਦਾ ਕੋਵੈਕਸੀਨ ਤੇ ਸਪੂਤਨਿਕ ਵੀ ਵਰਤੇ ਜਾ ਰਹੇ ਹਨ |
ਲਾਹੌਰ, 23 ਅਕਤੂਬਰ (ਏਜੰਸੀ)-ਲਾਹੌਰ 'ਚ ਤਹਿਰੀਕ-ਏ-ਲਬਬੈਕ ਪਾਕਿਸਤਾਨ (ਟੀ.ਐਲ.ਪੀ.) ਇਸਲਾਮਿਕ ਪਾਰਟੀ ਦੇ ਕਾਰਕੁੰਨਾਂ ਨਾਲ ਹੋਈਆਂ ਝੜਪਾਂ 'ਚ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ 10 ਮੌਤਾਂ ਹੋ ਗਈਆਂ | ਮਿ੍ਤਕਾਂ 'ਚ 7 ਟੀ. ਐਲ. ਪੀ. ਸਮਰਥਕ ਸ਼ਾਮਿਲ ਹਨ | ਜਿਸ ਦੇ ਬਾਅਦ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਲਾਹੌਰ ਦੇ ਵੱਖ-ਵੱਖ ਇਲਾਕਿਆਂ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦੇ ਆਦੇਸ਼ ਦੇ ਦਿੱਤੇ | 'ਡਾਨ' ਦੀ ਰਿਪੋਰਟ ਅਨੁਸਾਰ ਲਾਹੌਰ ਦੇ ਡੀ.ਆਈ.ਜੀ. (ਅਪਰੇਸ਼ਨ) ਦੇ ਬੁਲਾਰੇ ਮਜ਼ਹਰ ਹੁਸੈਨ ਨੇ ਇਕ ਬਿਆਨ 'ਚ ਦੱਸਿਆ ਕਿ ਮਾਰੇ ਗਏ ਦੋ ਪੁਲਿਸ ਅਧਿਕਾਰੀਆਂ ਦੀ ਪਹਿਚਾਣ ਅਯੂਬ ਅਤੇ ਖਾਲਿਦ ਵਜੋਂ ਹੋਈ ਹੈ | ਤੀਸਰੇ ਅਧਿਕਾਰੀ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ | ਹੁਸੈਨ ਨੇ ਕਿਹਾ ਕਿ ਕਈ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ ਅਤੇ ਪੈਟਰੋਲ ਬੰਬ ਵੀ ਸੁੱਟੇ | ਟੀ.ਐਲ.ਪੀ. ਦੇ ਬੁਲਾਰੇ ਸਦਾਮ ਬੁਖ਼ਾਰੀ ਨੇ ਦੱਸਿਆ ਕਿ ਪੁਲਿਸ ਨੇ ਸ਼ਾਂਤੀਪੂਰਨ ਰੈਲੀ 'ਤੇ ਹਮਲਾ ਕੀਤਾ, ਜੋ ਇਸਲਾਮਾਬਾਦ ਜਾ ਰਹੀ ਸੀ | ਇਕ ਵੱਖਰੇ ਬਿਆਨ 'ਚ ਪਾਕਿਸਤਾਨ ਦੇ ਪਾਬੰਦੀਸ਼ੁਦਾ ਸੰਗਠਨ ਦੇ ਇਕ ਬੁਲਾਰੇ ਨੇ ਕਿਹਾ ਕਿ ਮਾਓ ਕਾਲਜ ਪੁਲ ਕੋਲ ਹਰ ਪਾਸਿਓਾ ਹਮਲਾ ਕੀਤਾ ਗਿਆ | ਜਿਸ ਦੌਰਾਨ ਟੀ. ਐਲ. ਪੀ. ਦੇ 700 ਤੋਂ ਵੱਧ ਸਮਰਥਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ ਅਤੇ ਕਈਆਂ ਦੀ ਮੌਤ ਹੋ ਗਈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਲਾਹੌਰ 'ਚ ਹਿੰਸਾ ਦੇ ਬਾਅਦ ਸੰਗਠਨ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਜਦੋਂ ਤੱਕ ਟੀ. ਐਲ.ਪੀ. ਮੁਖੀ ਸਾਦ ਹੁਸੈਨ ਰਿਜਵੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਸ ਵੇਲੇ ਤੱਕ ਗੱਲਬਾਤ ਨਹੀਂ ਹੋਵੇਗੀ |
ਵਾਸ਼ਿੰਗਟਨ, 23 ਅਕਤੂਬਰ (ਏਜੰਸੀ)-ਅਮਰੀਕੀ ਸੈਨਾ ਨੇ ਕਿਹਾ ਹੈ ਕਿ ਉਸ ਨੇ ਉੱਤਰ ਪੱਛਮ ਸੀਰੀਆ 'ਚ ਸ਼ੁੱਕਰਵਾਰ ਨੂੰ ਕੀਤੇ ਹਵਾਈ ਹਮਲੇ 'ਚ ਅਲਕਾਇਦਾ ਦਾ ਸੀਨੀਅਰ ਆਗੂ ਮਾਰ ਦਿੱਤਾ ਹੈ | ਅਮਰੀਕੀ ਸੈਂਟਰਲ ਕਮਾਂਡ ਦੇ ਬੁਲਾਰੇ ਮੇਜਰ ਜੋਹਨ ਰਿਗਸਬੀ ਨੇ ਬਿਆਨ 'ਚ ਕਿਹਾ ਕਿ ...
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਲਗਾਤਾਰ ਚੌਥੇ ਦਿਨ ਸਨਿਚਰਵਾਰ ਨੂੰ 35-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ | ਮਈ 2020 ਤੋਂ ਪਹਿਲਾਂ ਜਦੋਂ ਪੈਟਰੋਲ-ਡੀਜ਼ਲ 'ਤੇ ਕਰ ਰਿਕਾਰਡ ਪੱਧਰ 'ਤੇ ਸਨ, ਤੋਂ ਹੁਣ ਤੱਕ ਪੈਟਰੋਲ 36 ਰੁਪਏ ...
• ਨਵੀਂ ਪਾਰਟੀ ਦੇ ਗਠਨ ਅਤੇ ਅਗਲੇ ਕਦਮ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ • ਕਾਂਗਰਸ ਵਿਰੋਧੀ ਪਾਰਟੀਆਂ ਲਈ ਫ਼ਾਇਦੇਮੰਦ ਸਾਬਤ ਹੋਵੇਗਾ ਕੈਪਟਨ ਦਾ ਨਵੀਂ ਪਾਰਟੀ ਬਣਾਉਣਾ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 23 ਅਕਤੂਬਰ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ...
ਚੰਡੀਗੜ੍ਹ, 23 ਅਕਤੂਬਰ (ਏਜੰਸੀ)-ਸੋਨੀਪਤ ਦੀ ਅਦਾਲਤ ਨੇ ਸਿੰਘੂ ਬਾਰਡਰ 'ਤੇ ਹੋਈ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ 4 ਨਿਹੰਗਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ | ਹਰਿਆਣਾ ਪੁਲਿਸ ਨੇ ਸਰਬਜੀਤ ਸਿੰਘ, ਨਰਾਇਣ ਸਿੰਘ, ਗੋਵਿੰਦਪ੍ਰੀਤ ਸਿੰਘ ...
ਜੈਪੁਰ, 23 ਅਕਤੂਬਰ (ਏਜੰਸੀ)-ਰਾਜਸਥਾਨ 'ਚ 7 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਦਿਨੇਸ਼ ਜਾਟ ਨੂੰ ਅਪਰਾਧ ਕਰਨ ਦੇ 24 ਦਿਨਾਂ ਦਰਮਿਆਨ ਮੌਤ ਦੀ ਸਜ਼ਾ ਸੁਣਾਈ ਗਈ ਹੈ | ਡੀ.ਜੀ.ਪੀ. ਐਮ.ਐਲ. ਲਾਥਰ ਨੇ ਕਿਹਾ ਕਿ ਅਪਰਾਧ ਬਾਰੇ ਸੂਚਨਾ 20 ਸਤੰਬਰ ਨੂੰ ਮਿਲੀ ਸੀ, ਜਦੋਂ ...
ਲਖੀਮਪੁਰ ਖੀਰੀ (ਯੂ.ਪੀ.), 23 ਅਕਤੂਬਰ (ਏਜੰਸੀ)-ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ 3 ਹੋਰ ਗਿ੍ਫ਼ਤਾਰੀਆਂ ਕੀਤੀਆਂ ਗਈਆਂ ਹਨ | ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ ਹੁਣ ਤੱਕ 13 ਵਿਅਕਤੀ ਗਿ੍ਫ਼ਤਾਰ ਕੀਤੇ ਗਏ ਹਨ | ਇਕ ਸੀਨੀਅਰ ਪੁਲਿਸ ਅਧਿਕਾਰੀ ...
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-'ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਕਜਾਮੀਨੇਸ਼ਨ' (ਸੀ. ਆਈ. ਐਸ. ਸੀ. ਈ.) ਨੇ ਐਲਾਨ ਕੀਤਾ ਕਿ 10ਵੀਂ ਤੇ 12ਵੀਂ ਜਮਾਤਾਂ ਲਈ ਪਹਿਲੀ ਟਰਮ ਦੇ ਬੋਰਡ ਇਮਤਿਹਾਨ ਆਫ਼ਲਾਈਨ ਵਿਧੀ ਰਾਹੀਂ ਹੋਣਗੇ | ਕੌਂਸਲ ਨੇ ਸੋਧੀ ਹੋਈ ਡੇਟ ਸ਼ੀਟ ਵੀ ...
ਫ਼ਿਰੋਜ਼ਪੁਰ, 23 ਅਕਤੂਬਰ (ਤਪਿੰਦਰ ਸਿੰਘ)-ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਕਾਊਾਟਰ ਇੰਟੈਲੀਜੈਂਸ ਵਲੋਂ ਭਾਰਤੀ ਫ਼ੌਜ ਦੇ ਇਕ ਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ 'ਤੇ ਪਾਕਿਸਤਾਨ ਦੇ ਖ਼ੁਫ਼ੀਆ ਤੰਤਰ ਨਾਲ ਗੂੜੇ੍ਹ ਸੰਬੰਧ ਹੋਣ ਦੇ ਦੋਸ਼ ਦੱਸੇ ਜਾਂਦੇ ਹਨ | ...
ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ 3 ਦਿਨਾਂ ਦੇ ਵਕਫ਼ੇ 'ਚ ਦੋ ਅਹਿਮ ਬੈਠਕਾਂ
ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਪੰਜਾਬ ਸਮੇਤ 5 ਰਾਜਾਂ 'ਚ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਈ ਕਾਂਗਰਸ ਇਕ ਤੋਂ ਬਾਅਦ ...
ਜੰਮੂ, 23 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਦੀ ਇਕ ਫਾਸਟ ਟਰੈਕ ਅਦਾਲਤ ਨੇ ਜਬਰ ਜਨਾਹ ਦੇ ਦੋਸ਼ੀ ਜੱਜ ਨੂੰ 10 ਸਾਲ ਕੈਦ ਅਤੇ 50,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | 2018 ਵਿਚ ਕਾਨੂੰਨੀ ਮਦਦ ਮੰਗਣ ਵਾਲੀ ਇਕ ਔਰਤ ਨਾਲ ਜਬਰ ਜਨਾਹ ਅਤੇ ਧੋਖਾਧੜੀ ਕਰਨ ਲਈ ਉਕਤ ਜੱਜ ਨੂੰ ...
ਆਪਣੀ ਫ਼ਸਲ ਨੂੰ ਅੱਗ ਲਗਾਉਂਦੇ ਕਿਸਾਨ ਦੀ ਵੀਡੀਓ ਕੀਤੀ ਸਾਂਝੀ
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਇਕ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ 'ਚ ਝੋਨੇ ਦੀ ਫ਼ਸਲ ਵੇਚਣ 'ਚ ਨਕਾਮ ਰਹਿਣ ਦੇ ਬਾਅਦ ਇਕ ਕਿਸਾਨ ਆਪਣੀ ਫ਼ਸਲ ਨੂੰ ...
ਲਖਨਊ, 23 ਅਕਤੂਬਰ (ਏਜੰਸੀ)- ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਦਫ਼ਤਰ ਨੇ ਟਵੀਟ ਰਾਹੀਂ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਫੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਂਅ ਬਦਲਣ ਦਾ ਫੈਸਲਾ ਲਿਆ ਹੈ | ਹੁਣ ਇਸ ਨੂੰ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਦੇ ਨਾਂਅ ਨਾਲ ਜਾਣਿਆ ...
ਅਹਿਮਦਾਬਾਦ, 23 ਅਕਤੂਬਰ (ਏਜੰਸੀ)-ਗੁਜਰਾਤ ਦੇ ਕੱਛ ਖੇਤਰ 'ਚ ਮੱਝਾਂ ਦੀ ਪ੍ਰਮੁੱਖ ਪ੍ਰਜਾਤੀ 'ਬੰਨੀ' ਦੀ ਇਕ ਮੱਝ ਨੇ ਇੱਥੇ ਗੀਰ ਸੋਮਨਾਥ ਜ਼ਿਲ੍ਹੇ 'ਚ ਇਕ ਕਿਸਾਨ ਦੇ ਘਰ ਆਈ.ਵੀ.ਐਫ. ਤਕਨੀਕ ਦੇ ਜ਼ਰੀਏ ਇਕ ਕੱਟੇ ਨੂੰ ਜਨਮ ਦਿੱਤਾ | ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤਕਨੀਕ ...
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਹੁਣ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਲੈਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਐਲਾਨ ਕਰਨਾ ਪਵੇਗਾ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਜਨਤਕ ਮੰਚਾਂ 'ਤੇ ਕਿਸੇ ਵੀ ...
ਸ੍ਰੀਨਗਰ, 23 ਅਕਤੂਬਰ (ਏਜੰਸੀ)-ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਅਤੇ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਾ ਦਿਖਾਵਟੀ ਕਦਮ ਹੈ, ਜੋ ਜੰਮੂ-ਕਸ਼ਮੀਰ ਦੀ ਅਸਲ ਸਮੱਸਿਆ ਦਾ ਹੱਲ ...
ਸ੍ਰੀਨਗਰ, 23 ਅਕਤੂਬਰ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਅਵੰਤੀਪੋਰਾ ਦੇ ਨੂਰਪੁਰਾ ਇਲਾਕੇ 'ਚ ਬਕਰਵਾਲ ਪਰਿਵਾਰ ਦੇ 3 ਜੀਆਂ ਦੀ ਉਸ ਵੇਲੇ ਜਾਨ ਚਲੀ ਗਈ ਜਦ ਉਨ੍ਹਾਂ ਦਾ ਕੱਚਾ ਮਕਾਨ ਭਾਰੀ ਮੀਂਹ ਦੇ ਚਲਦੇ ਡਿਗ ਗਿਆ | ਪੁਲਿਸ ਮੁਤਾਬਿਕ ਅਰਸ਼ਦ ਅਹਿੰਦ ਗਫੂਰ ਨਾਂਅ ਦੇ ਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX