ਤਾਜਾ ਖ਼ਬਰਾਂ


ਦਿੱਲੀ ਹਾਈਕੋਰਟ ਨੇ ਕਿਤਾਬ ਵਿਚ ਗੁਪਤ ਸੂਚਨਾਵਾਂ ਦਾ ਖ਼ੁਲਾਸਾ ਕਰਨ ਲਈ ਵੀ.ਕੇ. ਸਿੰਘ ਵਿਰੁੱਧ ਸੀ.ਬੀ.ਆਈ.ਦੇ ਕੇਸ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 27ਵੀਂ ਮੀਟਿੰਗ ਅੱਜ ਹੋਈ
. . .  1 day ago
ਪੁਲਿਸ ਨੇ ਸੀਆਰਪੀਐਫ ਤੇ ਝਾਰਖੰਡ ਜੈਗੁਆਰ ਨਾਲ ਇਕ ਸੰਯੁਕਤ ਆਪ੍ਰੇਸ਼ਨ ਚ ਨਕਸਲੀਆਂ ਦੁਆਰਾ ਲਗਾਏ ਗਏ ਸੱਤ ਆਈਈਡੀ ਕੀਤੇ ਬਰਾਮਦ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਣੀਪੁਰ ਦੇ ਮੋਰੇਹ ਵਿਚ ਕੁਕੀ ਅਤੇ ਹੋਰ ਭਾਈਚਾਰਿਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ
. . .  1 day ago
ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵਿਸ਼ਾਖਾਪਟਨਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਬਹਾਦਰੀ ਤੇ ਵਿਲੱਖਣ ਸੇਵਾ ਪੁਰਸਕਾਰ ਕੀਤੇ ਪ੍ਰਦਾਨ
. . .  1 day ago
ਪੜ੍ਹੇ-ਲਿਖੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਲਈ ਕੀਤਾ ਮਜਬੂਰ - ਬਾਜਵਾ
. . .  1 day ago
ਚੰਡੀਗੜ੍ਹ ,31 ਮਈ -ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਪੰਜਾਬ ਸਭ ਤੋਂ ਗ਼ੈਰ -ਜਮਹੂਰੀ ਅਤੇ ਕੱਟੜਪੰਥੀ ਪਾਰਟੀ ਹੈ ਜਿਸ ਕੋਲ ਵੱਖੋ-ਵੱਖਰੇ ਵਿਚਾਰਾਂ ...
ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਖ਼ਾਤਿਆਂ ਵਿਚ ਜਮਾ ਕਰਵਾਏ 181 ਕਰੋੜ ਰੁਪਏ
. . .  1 day ago
ਚੰਡੀਗੜ੍ਹ, 31 ਮਈ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਾਰਚ-ਅਪ੍ਰੈਲ ਵਿਚ ਬੇਮੌਸਮੀ ਬਰਸਾਤ ਕਾਰਨ....
ਦੁਆਬੇ ਦਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ -ਸੁਖਦੇਵ ਸਿੰਘ ਨਾਨਕਪੁਰ
. . .  1 day ago
ਸੁਲਤਾਨਪੁਰ ਲੋਧੀ, 31 ਮਈ (ਥਿੰਦ, ਹੈਪੀ, ਲਾਡੀ)- ਵਿਜੀਲੈਂਸ ਵਿਭਾਗ ਵਲੋਂ ਜਾਣਬੁੱਝ ਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੱਚ ਦੀ ਆਵਾਜ਼ ਨੂੰ.....
ਮੁਕੇਸ਼ ਤੇ ਨੀਤਾ ਅੰਬਾਨੀ ਮੁੜ ਬਣੇ ਦਾਦਾ-ਦਾਦੀ
. . .  1 day ago
ਮਹਾਰਾਸ਼ਟਰ, 31 ਮਈ- ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਦੋਵਾਂ ਦਾ ਇਕ ਬੇਟਾ....
ਵਿਜੀਲੈਂਸ ਵਲੋਂ ਡਾ. ਹਮਦਰਦ ਨੂੰ ਸੰਮਨ ਜਾਰੀ ਕਰਨੇ ਨਿੰਦਣਯੋਗ – ਰੂਬੀ ਸੋਢੀ
. . .  1 day ago
ਹਰਿਆਣਾ, 31 ਮਈ (ਹਰਮੇਲ ਸਿੰਘ ਖੱਖ)- ਸੂਬੇ ਦੀ ਮਾਨ ਵਲੋਂ ਆਪਣੀਆਂ ਨਕਾਮੀਆਂ ਛਪਾਉਣ ਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਨੂੰ ਉਜਾਗਰ ਕਰਨ ਵਾਲੇ ਅਦਾਰਾ.....
ਪੰਜਾਬ ਪੁਲਿਸ ਨੇ ‘ਓ. ਪੀ. ਐਸ. ਕਲੀਨ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਰਾਜ ਵਿਆਪੀ ਮੁਹਿੰਮ ‘ਓ.ਪੀ.ਐਸ. ਕਲੀਨ’ ਸ਼ੁਰੂ.....
ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਦੀ ਮੌਤ
. . .  1 day ago
ਜੈਤੋ, 31 ਮਈ (ਗੁਰਚਰਨ ਸਿੰਘ ਗਾਬੜੀਆ)- ਨੇੜਲੇ ਪਿੰਡ ਢੈਪਈ ਵਿਖੇ ਕੁਝ ਵਿਅਕਤੀਆਂ ਵਲੋਂ ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਫੱਟੜ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਪੁਲਿਸ ਨੂੰ ਸੂਚਨਾ ਮਿਲਦਿਆਂ.....
ਮੈਨੂੰ ਮਾਨਸਿਕ ਤੌਰ ’ਤੇ ਕੀਤਾ ਜਾ ਰਿਹਾ ਪਰੇਸ਼ਾਨ- ਚਰਨਜੀਤ ਸਿੰਘ ਚੰਨੀ
. . .  1 day ago
ਚੰਡੀਗੜ੍ਹ, 31 ਮਈ (ਦਵਿੰਦਰ ਸਿੰਘ)- ਪਿਛਲੇ ਸਵਾ ਸਾਲ ਤੋਂ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ....
ਬਿ੍ਜ ਭੂਸ਼ਣ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ’ਤੇ ਭਰੋਸਾ ਰੱਖਣ ਪਹਿਲਵਾਨ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬਿ੍ਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਕਰ ਰਹੇ ਪਹਿਵਾਨਾਂ ਨੂੰ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਸਬਰ ਰੱਖਣ ਲਈ ਕਿਹਾ ਹੈ ਇਸ....
ਜੇਕਰ ਮੇਰੇ ’ਤੇ ਦੋਸ਼ ਸਾਬਤ ਹੋਏ ਤਾਂ ਮੈਂ ਆਪਣੇ ਆਪ ਨੂੰ ਫ਼ਾਂਸੀ ਲਗਾ ਲਵਾਂਗਾ- ਬਿ੍ਜ ਭੂਸ਼ਨ
. . .  1 day ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੇਰੇ ’ਤੇ ਇਕ ਵੀ ਦੋਸ਼ ਸਾਬਤ ਹੋ ਜਾਂਦਾ ਹੈ, ਤਾਂ ਮੈਂ ਆਪਣੇ ਆਪ....
ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਭਾਰਤ ਪਹੁੰਚੇ ਨਿਪਾਲ ਦੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 31 ਮਈ- ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ....
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਦੇ ਮੱਦੇਨਜ਼ਰ ਡੇਹਲੋਂ ਵਿਖੇ ਰੋਸ ਧਰਨਾ ਸ਼ੁਰੂ
. . .  1 day ago
ਡੇਹਲੋਂ,(ਲੁਧਿਆਣਾ) 31 ਮਈ (ਅੰਮ੍ਰਿਤਪਾਲ ਸਿੰਘ ਕੈਲੇ)- ਭਗਵੰਤ ਮਾਨ ਸਰਕਾਰ ਵਲੋਂ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਭੇਜਣ ਦੇ ਰੋਸ ਵਜੋਂ ਜ਼ਿਲ੍ਹਾ.....
ਪੰਜਾਬ ਸਰਕਾਰ ਦੇ ਆਮ ਆਦਮੀ ਮੁਹੱਲਾ ਕਲੀਨਿਕ ’ਚ ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਲੁੱਟ
. . .  1 day ago
ਮੰਡੀ ਘੁਬਾਇਆ, 31 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦਾ ਆਮ ਆਦਮੀ ਮੁਹੱਲਾ ਕਲੀਨਿਕ ਆਮ ਲੋਕਾਂ ਦੀ ਲੁੱਟ ਦਾ ਕੇਂਦਰ ਬਣ ਗਿਆ ਹੈ। ਸਰਕਾਰ ਦੇ ਦਾਅਵੇ....
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਕੇਂਦਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ
. . .  1 day ago
ਸਠਿਆਲਾ, 31 ਮਈ (ਸਫ਼ਰੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪ੍ਰੀਖਿਆ ਕੇਂਦਰ ਦੂਰ ਦੂਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ ਨਜ਼ਰ ਆਏ ਹਨ। ਕਸਬਾ ਸਠਿਆਲਾ ਦੇ ਵਿਦਿਆਰਥੀਆਂ ਨੇ....
ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ ਖ਼ਾਲਸਾ ਕਾਲਜ ਦੇ ਬਾਹਰ ਰੋਸ ਧਰਨਾ
. . .  1 day ago
ਅੰਮ੍ਰਿਤਸਰ , 31 ਮਈ (ਜਸਵੰਤ ਸਿੰਘ ਜੱਸ)- ਜੁਆਇੰਟ ਐਕਸ਼ਨ ਕਮੇਟੀ ਵਲੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਪ੍ਰਾਈਵੇਟ ਕਾਲਜਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਅੱਜ ਖ਼ਾਲਸਾ ਕਾਲਜ ਗਵਰਨਿੰਗ....
ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫ਼ੈਸਲੇ ਖ਼ਿਲਾਫ਼ 3 ਦਿਨਾਂ ਲਈ ਲੁਧਿਆਣਾ ਦੇ 22 ਕਾਲਜ ਰਹਿਣਗੇ ਬੰਦ
. . .  1 day ago
ਲੁਧਿਆਣਾ, 31 ਮਈ (ਰੂਪੇਸ਼ ਕੁਮਾਰ)- ਅੱਜ ਜੁਆਇੰਟ ਐਕਸ਼ਨ ਕਮੇਟੀ (ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਵਲੋਂ....
ਕਿਸਾਨ ਜਥੇਬੰਦੀ ਡਕੌਂਦਾ ਦੇ ਵਿਰੋਧ ਤੋਂ ਬਾਅਦ ਨਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ
. . .  1 day ago
ਸ਼ਹਿਣਾ, 31 ਮਈ (ਸੁਰੇਸ਼ ਗੋਗੀ)- ਟੋਲ ਪਲਾਜ਼ਾ ਕੰਪਨੀ ਵੀ.ਆਰ.ਸੀ. ਵਲੋਂ ਪੱਖੋਂ ਕੈਂਚੀਆਂ ’ਤੇ ਲਗਾਇਆ ਗਿਆ ਨਾਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ.....
ਪੰਜਾਬ ਕੈਬਨਿਟ ਵਿਚ ਫ਼ੇਰਬਦਲ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਮੰਤਰੀ ਮੰਡਲ ਦਾ ਅੱਜ ਤੀਜੀ ਵਾਰ ਵਿਸਤਾਰ ਕੀਤਾ ਗਿਆ। ਹੁਣ ਕੈਬਨਿਟ ਵਿਚ ਸਾਬਕਾ.....
ਨਿੱਜਰ ਸਾਬ੍ਹ ਨੂੰ ਡਾ. ਹਮਦਰਦ ਦੇ ਹੱਕ ’ਚ ਬੋਲਣ ਦੀ ਕੀਮਤ ਪਈ ਚੁਕਾਉਣੀ- ਰਾਜਾ ਵੜਿੰਗ
. . .  1 day ago
ਗਿੱਦੜਬਾਹਾ, 31 ਮਈ (ਸ਼ਿਵਰਾਜ ਸਿੰਘ ਬਰਾੜ)- ਅੱਜ ਇੱਥੇ ‘ਅਜੀਤ’ ਨਾਲ ਗੱਲ ਕਰਦਿਆਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ....
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ, ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
. . .  1 day ago
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553

ਬਰਨਾਲਾ

ਕੈਪਟਨ ਅਮਰਿੰਦਰ ਸਿੰਘ ਸਮਝੌਤਾਵਾਦੀ ਮੁੱਖ ਮੰਤਰੀ ਵਜੋਂ ਜਾਣੇ ਜਾਣਗੇ-ਰਾਜਾ ਵੜਿੰਗ

ਬਰਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਬਰਨਾਲਾ ਵਿਖੇ ਪਹੁੰਚੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆੜੇ ਹੱਥੀਂ ਲਿਆ ਉਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਕਈ ਤਰ੍ਹਾਂ ਨਿਸ਼ਾਨੇ ਸਾਧੇ | ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ | ਇਨ੍ਹਾਂ ਵਲੋਂ ਟਰਾਂਸਪੋਰਟ ਮਾਫ਼ੀਆ ਰਾਹੀਂ ਵੱਖ-ਵੱਖ ਕੰਪਨੀਆਂ ਬਣਾ ਕੇ ਟਰਾਂਸਪੋਰਟ ਵਿਭਾਗ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਪਿਛਲੇ ਸਾਲਾਂ ਦੌਰਾਨ ਲਾਇਆ ਗਿਆ ਅਤੇ ਪੀ.ਆਰ.ਟੀ.ਸੀ. ਦੇ ਰੈਵੀਨਿਊ ਨੂੰ ਬਹੁਤ ਘਾਟਾ ਪਿਆ ਹੈ | ਪਰ ਹੁਣ ਸਭ ਕੁਝ ਮੁੜ ਲੀਹ 'ਤੇ ਲਿਆਂਦਾ ਜਾ ਰਿਹਾ ਹੈ ਅਤੇ ਪਿਛਲੇ ਦਿਨਾਂ ਦੌਰਾਨ ਰੈਵੀਨਿਊ ਵਿਚ ਵਾਧਾ ਵੀ ਹੋਇਆ ਹੈ | ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਆਊਟਸੋਰਸ ਵਾਲੇ ਸਾਰੇ ਮੁਲਾਜ਼ਮ ਕੰਟਰੈਕਟ ਵੇਸ 'ਤੇ ਰੱਖੇ ਜਾਣਗੇ ਅਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਵੀ ਕੈਬਨਿਟ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਜਾਵੇਗਾ | ਕੈਪਟਨ ਅਮਰਿੰਦਰ ਸਿੰਘ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮਝੌਤਾਵਾਦੀ ਮੁੱਖ ਮੰਤਰੀ ਵਜੋਂ ਜਾਣੇ ਜਾਣਗੇ ਕਿਉਂਕਿ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤਾਂ ਇਹ ਸਪਸ਼ਟ ਕਰ ਰਹੀਆਂ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ | ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਜਿਸ ਮੁੱਦਿਆਂ 'ਤੇ ਕੰਮ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ ਗਿਆ ਅਤੇ ਹਮੇਸ਼ਾ ਭਾਜਪਾ ਤੇ ਅਕਾਲੀ ਦਲ ਨਾਲ ਸਮਝੌਤਾ ਕਰਦੇ ਰਹੇ ਹਨ | ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਸਬੰਧੀ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਸੋਸ਼ਲ ਮੀਡੀਆ ਉੱਪਰ ਲੜਾਈ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਕਿਸੇ ਦੇ ਪਾਕਿਸਤਾਨ ਜਾਣ ਬਾਰੇ ਇਹ ਕਹੋਗੇ ਕਿ ਇਸ ਨਾਲ ਨੈਸ਼ਨਲ ਸੁਰੱਖਿਆ ਨੂੰ ਖ਼ਤਰਾ ਹੈ ਤਾਂ ਤੁਹਾਡੇ ਘਰੇ ਰਹਿਣ ਵਾਲੇ ਪਾਕਿਸਤਾਨ ਦੇ ਵਸ਼ਿੰਦੇ ਬਾਰੇ ਜਾਂਚ ਕਰਨੀ ਬਣਦੀ ਹੈ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਆਦਿ ਵੀ ਹਾਜ਼ਰ ਸਨ |

ਨਸ਼ੀਲੇ ਪਾਊਡਰ ਤੇ ਗਾਂਜੇ ਸਣੇ ਔਰਤ ਸਮੇਤ ਤਿੰਨ ਕਾਬੂ

ਤਪਾ ਮੰਡੀ, 23 ਅਕਤੂਬਰ (ਪ੍ਰਵੀਨ ਗਰਗ)-ਤਪਾ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ ਨਸ਼ੀਲੇ ਪਾਊਡਰ ਤੇ ਗਾਂਜੇ ਸਣੇ ਔਰਤ ਸਮੇਤ ਤਿੰਨ ਜਣਿਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ...

ਪੂਰੀ ਖ਼ਬਰ »

ਬਰਨਾਲਾ ਸ਼ਹਿਰ ਦੇ ਬਾਜ਼ਾਰਾਂ 'ਚ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਸਹੁਾਗਣਾਂ 'ਚ ਭਾਰੀ ਉਤਸ਼ਾਹ

ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਕਰਵਾਚੌਥ ਸੁਹਾਗਣਾਂ ਦਾ ਤਿਉਹਾਰ ਹੈ | ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੀ ਸਲਾਮਤੀ ਲਈ ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਉਂਦੀਆਂ ਹਨ | ਇਸ ਤਿਉਹਾਰ ਮੌਕੇ ਔਰਤਾਂ ਆਪਣੇ ਹੱਥਾਂ 'ਤੇ ਮਹਿੰਦੀ ਲਾਉਂਦੀਆਂ ਹਨ ਤੇ ਸਜ ...

ਪੂਰੀ ਖ਼ਬਰ »

ਬਿਜਲੀ ਦੇ ਬਕਾਇਆ ਬਿੱਲ ਮੁਆਫ਼ੀ ਸੰਬੰਧੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ

ਬਰਨਾਲਾ, 23 ਅਕਤੂਬਰ (ਰਾਜ ਪਨੇਸਰ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ 2 ਕਿੱਲੋਵਾਟ ਤੱਕ ਵਾਲੇ ਖਪਤਕਾਰਾਂ ਦੇ ਘਰੇਲੂ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਗਏ | ਸਰਕਾਰ ਦੀ ਇਸ ਯੋਜਨਾ ਦੀ ਅੱਜ ਬਰਨਾਲਾ ਵਿਚ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਅਣਪਛਾਤਿਆਂ ਨੇ ਕਿਸਾਨੀ ਸੰਘਰਸ਼ ਦੇ ਹੱਕ 'ਚ ਲਾਏ ਬੋਰਡਾਂ ਦੇ ਨਾਲ-ਨਾਲ ਦੁਕਾਨ ਅੱਗੇ ਲਾਏ ਕੀਮਤੀ ਬੋਰਡ ਵੀ ਤੋੜੇ

ਧਨੌਲਾ, 23 ਅਕਤੂਬਰ (ਚੰਗਾਲ)-ਬੰਗੇਹਰ ਪੱਤੀ ਧਨੌਲਾ ਰੋਡ 'ਤੇ ਸਥਿਤ ਗੁੁਰਦੁੁਆਰਾ ਰਾਮਸਰ ਮਾਰਕੀਟ ਦੀਆਂ ਦੁਕਾਨਾਂ 'ਲੀਫ਼ ਫੈਸ਼ਨ' ਅਤੇ 'ਦਾ ਆਪਟੀਮਿਸਟਿਕ ਸਟੈਨੋ-ਟਾਈਪ ਅਤੇ ਕੰਪਿਊਟਰ ਸੈਂਟਰ' ਦੀ ਕੰਧ ਉੱਪਰ ਲੱਗੇ ਕਿਸਾਨੀ ਸੰਘਰਸ਼ ਨੂੰ ਸਮਰਪਿਤ 'ਨ ਫਾਰਮਰ ਨੋ ਫੂਡ' ...

ਪੂਰੀ ਖ਼ਬਰ »

ਰਾਜਾ ਵੜਿੰਗ ਨੇ ਬੱਸ ਸਟੈਂਡ ਤੇ ਪੀ.ਆਰ.ਟੀ.ਸੀ. ਵਰਕਸ਼ਾਪ ਬਰਨਾਲਾ ਦੀ ਕੀਤੀ ਅਚਨਚੇਤ ਚੈਕਿੰਗ

ਬਰਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਅੱਜ ਸਵੇਰੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬਰਨਾਲਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਅਚਨਚੇਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਉਨ੍ਹਾਂ ਵਲੋਂ ਬੱਸ ਸਟੈਂਡ ...

ਪੂਰੀ ਖ਼ਬਰ »

ਰਣਜੀਤ ਸਿੰਘ ਦੀ ਰਹੱਸਮਈ ਮੌਤ ਦੇ ਸੰਬੰਧ 'ਚ ਇਕ ਗਿ੍ਫ਼ਤਾਰ

ਧਨੌਲਾ, 23 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੁੱਟਰ ਫਿਲਿੰਗ ਸਟੇਸ਼ਨ 'ਤੇ ਕੰਮ ਕਰਦੇ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ ਦੀ ਰਹੱਸਮਈ ਮੌਤ ਦੇ ਸਬੰਧ 'ਚ ਧਨੌਲਾ ਪੁਲਿਸ ਵਲੋਂ ਜਗਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਨਿਵਾਸੀ ਉੱਪਲੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਮਹਿਲ ਕਲਾਂ, 23 ਅਕਤੂਬਰ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਮਹਿਲ ਕਲਾਂ ਨੂੰ ਸਥਾਨਕ ਦਸਮੇਸ਼ ਟਰੱਕ ਓਪਰੇਟਰ ਯੂਨੀਅਨ ਦੇ ਨੇੜਿਉਂ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ | ਮਿ੍ਤਕ ਵਿਅਕਤੀ ਦੀ ਉਮਰ 55 ਸਾਲ ਦੇ ਕਰੀਬ ਦਿਖਾਈ ਦੇ ਰਹੀ ਹੈ, ਪ੍ਰੰਤੂ ...

ਪੂਰੀ ਖ਼ਬਰ »

ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ 175 ਖਿਡਾਰੀਆਂ ਨੇ ਵਿਖਾਏ ਜੌਹਰ

ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-23ਵੀਂ ਜ਼ਿਲ੍ਹਾ ਸੰਗਰੂਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ 20 ਤੋਂ 22 ਅਕਤੂਬਰ ਤੱਕ ਸਾਰੇ ਉਮਰ ਗੁੱਟ ਦੇ ਮੁੰਡੇ ਤੇ ਕੁੜੀਆਂ ਦੀ ਪੁਲਿਸ ਲਾਇਨ ਸਕੇਟਿੰਗ ਸਟੇਡੀਅਮ ਵਿਖੇ ਹੋਈ | ਓ.ਪੀ. ਅਰੋੜਾ ਜਨਰਲ ਸਕੱਤਰ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਵਫ਼ਦ ਨੇ ਸਿੰਗਲਾ ਨਾਲ ਕੀਤੀ ਮੁਲਾਕਾਤ

ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਪੈਨਸ਼ਨਰਾਂ ਦਾ ਵਫ਼ਦ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਦੀ ...

ਪੂਰੀ ਖ਼ਬਰ »

ਰੁਜ਼ਗਾਰ ਪ੍ਰਾਪਤੀ ਲਈ ਪਾਣੀ ਦੀ ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਨੂੰ ਮੀਤ ਹੇਅਰ ਨੇ ਦਿੱਤਾ ਹੌਂਸਲਾ

ਸੰਗਰੂਰ, 23 ਅਕਤੂਬਰ (ਧੀਰਜ ਪਸੌਰੀਆ)-ਕਰੀਬ ਦੋ ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਜਲਾਲਾਬਾਦ ਦੇ ਬੇਰੁਜ਼ਗਾਰ ਅਧਿਆਪਕ ਮਨੀਸ਼ ਨੂੰ ਅੱਜ 'ਆਪ' ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਬਰਨਾਲਾ ਤੋਂ ...

ਪੂਰੀ ਖ਼ਬਰ »

ਉੱਘੇ ਕਬੱਡੀ ਖਿਡਾਰੀ ਜੱਸਾ ਬਾਠਾਂ ਦੀ ਮੌਤ

ਅਮਰਗੜ੍ਹ, 23 ਅਕਤੂਬਰ (ਜਤਿੰਦਰ ਮੰਨਵੀ)-ਨੇੜਲੇ ਪਿੰਡ ਬਾਠਾਂ ਦੇ ਮਸ਼ਹੂਰ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਸੋਹੀ ਉਰਫ਼ ਜੱਸਾ ਬਾਠਾਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਉਹ 32 ਵਰਿ੍ਹਆਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਹੀ ਸ਼ਮਸ਼ਾਨਘਾਟ ...

ਪੂਰੀ ਖ਼ਬਰ »

ਆਗੂਆਂ ਵਲੋਂ ਪਾਣੀ ਤੇ ਵਾਤਾਵਰਨ ਦੇ ਸੰਭਾਲ ਦੀ ਅਪੀਲ

ਅਹਿਮਦਗੜ੍ਹ, 23 ਅਕਤੂਬਰ (ਸੋਢੀ)-ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਪ੍ਰਤੀ ਚਿੰਤਤ ਸਥਾਨਕ ਧਾਰਮਿਕ ਆਗੂਆਂ ਨੇ ਇਲਾਕਾ ਨਿਵਾਸੀਆਂ ਨੂੰ ਵਾਤਾਵਰਨ ਨੂੰ ਸੁੱਧ ਰੱਖਣ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ | ਆਪਣੇ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਗਿਆਨੀ ਗਗਨਦੀਪ ਸਿੰਘ ...

ਪੂਰੀ ਖ਼ਬਰ »

ਸਿਵਲ ਹਸਪਤਾਲ ਸੰਗਰੂਰ 'ਚ ਪਹਿਲੀ ਤੋਂ ਦਿਲ ਦੇ ਰੋਗਾਂ ਦੇ ਮਰੀਜ਼ਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ

ਸੰਗਰੂਰ, 23 ਅਕਤੂਬਰ (ਧੀਰਜ ਪਸ਼ੌਰੀਆ)-ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਿਵਲ ਹਸਪਤਾਲ ਸੰਗਰੂਰ 'ਚ 1 ਨਵੰਬਰ ਤੋਂ ਦਿਲ ਦੇ ਰੋਗਾਂ ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ | ਸਿਵਲ ਹਸਪਤਾਲ ਦੇ ...

ਪੂਰੀ ਖ਼ਬਰ »

ਮਲੇਰਕੋਟਲਾ ਅੰਦਰ ਲਗਪਗ 29,355 ਲਾਭਪਾਤਰੀਆਂ ਦੇ 11,08,24,000 ਰੁਪਏ ਦੇ ਬਿਜਲੀ ਬਿੱਲ ਕੀਤੇ ਜਾਣਗੇ ਮੁਆਫ਼-ਵਧੀਕ ਡਿਪਟੀ ਕਮਿਸ਼ਨਰ

ਮਲੇਰਕੋਟਲਾ, 23 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਪੰਜਾਬ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਸਹੂਲਤਾਂ ਅਤੇ ਰਾਹਤ ਪ੍ਰਦਾਨ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ | ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਘਰੇਲੂ ਬਿਜਲੀ ...

ਪੂਰੀ ਖ਼ਬਰ »

ਹਲਕਾ ਅਮਰਗੜ੍ਹ ਅੰਦਰ ਵੱਡੇ ਪੱਧਰ 'ਤੇ ਕੀਤਾ ਜਾਵੇਗਾ ਖੇਡ ਸਟੇਡੀਅਮਾਂ ਦਾ ਨਿਰਮਾਣ-ਐਡ. ਝੂੰਦਾਂ

ਕੁੱਪ ਕਲਾਂ, 23 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਤਰਫ਼ੋਂ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਹਲਕਾ ਅਮਰਗੜ੍ਹ ਅੰਦਰ ਆਗਾਮੀ ...

ਪੂਰੀ ਖ਼ਬਰ »

ਭਾਈ ਗੁਰਦਾਸ ਇੰਸਟੀਚਿਊਟ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਕੈਂਪ ਲਗਾਇਆ

ਸੰਗਰੂਰ, 23 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨੈਸ਼ਨਲ ਲੀਗਲ ਸਰਵਿਸਜ਼ ਅਥਾਰਿਟੀ ਦੀ ਅਗਵਾਈ ਹੇਠ ਪੰਜਾਬ ਲੀਗਲ ਸਰਵਿਸਿਜ਼ ਅਥਾਰਿਟੀ ਦੀ ਨਿਰਦੇਸ਼ਨਾ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸੰਸਥਾ ਵੱਲੋਂ ...

ਪੂਰੀ ਖ਼ਬਰ »

ਮਦਰ ਟੀਚਰ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨਸ ਦਿਵਸ ਮੌਕੇ ਵਰਕਸ਼ਾਪ ਕਰਵਾਈ

ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਯੂਨਾਈਟਿਡ ਨੇਸ਼ਨਸ ਦਿਵਸ ਮੌਕੇ ਵਰਕਸ਼ਾਪ ਕਰਵਾਈ ਗਈ, ਜਿਸ 'ਚ ਚੌਥੀ ਤੋਂ ਸੱਤਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਅਧਿਆਪਕਾ ਪਰਮਿੰਦਰ ਕੌਰ ਅਤੇ ਅਲੀਸ਼ਾ ਨੇ ਯੂਨਾਈਟਿਡ ...

ਪੂਰੀ ਖ਼ਬਰ »

ਚੇਅਰਮੈਨ ਬਾਬੂ ਅਜੈ ਕੁਮਾਰ ਨੇ ਕੀਤਾ ਮੰਡੀਆਂ ਦਾ ਦੌਰਾ

ਟੱਲੇਵਾਲ, 23 ਅਕਤੂਬਰ (ਸੋਨੀ ਚੀਮਾ)-ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਬਾਬੂ ਅਜੈ ਕੁਮਾਰ ਵਲੋਂ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਦਾਣਾ ਮੰਡੀਆਂ ਪੱਖੋਕੇ, ਚੂੰਘਾ ਅਤੇ ਰਾਮਗੜ੍ਹ ਦਾ ਦੌਰਾ ਕਰਦਿਆਂ ਜਿੱਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਕਿਸਾਨਾਂ ਨੂੰ ਆ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਅਥਲੈਟਿਕਸ ਮੀਟ ਕਰਵਾਈ

ਹੰਡਿਆਇਆ, 23 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਪਿ੍ੰਸੀਪਲ ਹਰਨੇਕ ਸਿੰਘ ਦੀ ਅਗਵਾਈ ਵਿਚ ਅਥਲੈਟਿਕ ਮੀਟ ਕਰਵਾਈ ਗਈ | ਲੰਬੀ ਛਾਲ (ਲੜਕੇ) ਦੇ ਮੁਕਾਬਲਿਆਂ 'ਚ ਗੌਰਵ ਨੇ ਪਹਿਲਾ, ਓਮ ਕੁਮਾਰ ਨੇ ਦੂਜਾ ਅਤੇ ਬਿੱਟੂ ...

ਪੂਰੀ ਖ਼ਬਰ »

ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਸੁਹਾਗਣਾਂ 'ਚ ਭਾਰੀ ਉਤਸ਼ਾਹ

ਤਪਾ ਮੰਡੀ, 23 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪਤੀ ਦੀ ਉਮਰ ਦੀ ਸਲਾਮਤੀ ਲਈ ਕਰਵਾਚੌਥ ਦਾ ਤਿਉਹਾਰ ਔਰਤਾਂ ਵਲੋਂ ਵਧੇਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਦੀਆਂ ਰੌਣਕਾਂ ਸ਼ਹਿਰ ਦੇ ਸਦਰ ਬਾਜ਼ਾਰ 'ਚ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਸੁਹਾਗਣਾਂ ਵਲੋਂ ...

ਪੂਰੀ ਖ਼ਬਰ »

ਪਿੰਡ ਚੀਮਾ ਵਾਸੀਆਂ ਨੇ 35 ਸਾਲ ਬਾਅਦ ਕੁਸ਼ਤੀਆਂ ਦਾ ਮਾਣਿਆ ਅਨੰਦ

ਟੱਲੇਵਾਲ, 23 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਡੇਰਾ ਬਾਬਾ ਗੁਲਾਬ ਦੇ ਪ੍ਰਬੰਧਕਾਂ ਵਲੋਂ ਡੇਰੇ ਦੇ ਪੁਰਾਤਨ ਸਭਿਆਚਾਰ ਨੂੰ ਦੁਬਾਰਾ ਸ਼ੁਰੂ ਕਰਨ ਤਹਿਤ ਬਰਸੀ ਸਮਾਗਮਾਂ ਉਪਰੰਤ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਜੋ ਕਿ 35 ਸਾਲ ਬਾਅਦ ਹੋਏ ਸਨ, ਦਾ ਪਿੰਡ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਦੀ ਟੋਲ ਪਲਾਜ਼ਾ ਬਡਬਰ 'ਤੇ ਹੋਈ ਮੀਟਿੰਗ

ਧਨੌਲਾ, 23 ਅਕਤੂਬਰ (ਚੰਗਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ ਦੀ ਅਗਵਾਈ ਵਿਚ ਬਡਬਰ ਟੋਲ ਪਲਾਜ਼ਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੰਮ ਦੀ ਰੁੱਤ ਹੋਣ ...

ਪੂਰੀ ਖ਼ਬਰ »

ਬੇਰੁਜ਼ਗਾਰ ਸਿਹਤ ਵਰਕਰ ਕਰਨਗੇ ਉਪ-ਮੁੱਖ ਮੰਤਰੀ ਸੋਨੀ ਦੇ ਸ਼ਹਿਰ 'ਚ ਗੁਪਤ ਐਕਸ਼ਨ

ਸ਼ਹਿਣਾ, 23 ਅਕਤੂਬਰ (ਸੁਰੇਸ਼ ਗੋਗੀ)-ਸਿਹਤ ਵਿਭਾਗ ਵਿਚ ਰੁਜ਼ਗਾਰ ਪ੍ਰਾਪਤ ਕਰਨ ਲਈ ਦਰ-ਦਰ ਠੋਕਰਾਂ ਖਾ ਰਹੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਅਤੇ ਮਹਿਲਾ ਵਲੋ ਜਿੱਥੇ ਪਿਛਲੇ ਸਮੇਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿਚ ਸੰਗਰੂਰ ਵਿਖੇ ਮੋਰਚਾ ...

ਪੂਰੀ ਖ਼ਬਰ »

ਮਨਦੀਪ ਸਿੰਘ ਬਲਾਕ ਸ਼ਹਿਣਾ ਦੇ ਬੀ.ਡੀ.ਪੀ.ਓ. ਹੋਣਗੇ

ਸ਼ਹਿਣਾ, 23 ਅਕਤੂਬਰ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਦੇ ਬੀ.ਡੀ.ਪੀ.ਓ. ਗੁਰਮੇਲ ਸਿੰਘ ਦੀ ਬਦਲੀ ਸ਼ੰਭੂ ਬਲਾਕ ਦੀ ਹੋ ਜਾਣ ਪਿੱਛੋ ਬਲਾਕ ਬੀ.ਡੀ.ਪੀ.ਓ. ਦੀ ਪੋਸਟ ਖ਼ਾਲੀ ਸੀ, ਅੱਜ ਹੋਈਆਂ ਬਦਲੀਆਂ ਦੌਰਾਨ ਮਨਦੀਪ ਸਿੰਘ ਨੂੰ ਬਲਾਕ ਸ਼ਹਿਣਾ ਦਾ ਬੀ.ਡੀ.ਪੀ.ਓ. ਲਾਇਆ ਗਿਆ ...

ਪੂਰੀ ਖ਼ਬਰ »

ਸਕੂਲ ਬੱਸ ਨੇ ਬਜ਼ੁਰਗ ਔਰਤ ਨੂੰ ਦਰੜਿਆ, ਮੌਤ

ਭਦੌੜ, 23 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਅੱਜ ਇੱਕ ਸਕੂਲ ਦੀ ਬੱਚਿਆਂ ਨਾਲ ਭਰੀ ਨਿੱਜੀ ਬੱਸ ਨੇ ਇੱਕ ਬਜ਼ੁਰਗ ਔਰਤ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਹੈ, ਜਿਸ ਕਾਰਨ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਔਰਤ ਦੀ ਪਹਿਚਾਣ ਸ਼ਿੰਦਰ ਕੌਰ ਪਤਨੀ ...

ਪੂਰੀ ਖ਼ਬਰ »

ਡਰੱਗ ਵਿਭਾਗ ਨੇ ਬਰਨਾਲਾ ਵਿਖੇ ਕੀਤੀ ਚੈਕਿੰਗ

ਬਰਨਾਲਾ, 23 ਅਕਤੂਬਰ (ਰਾਜ ਪਨੇਸਰ)-100 ਦਿਨਾਂ ਲਈ ਜਾਗਰੂਕਤਾ ਮੀਟਿੰਗਾਂ ਅਤੇ ਕਾਰਜ ਯੋਜਨਾ ਤਹਿਤ ਡਰੱਗ ਵਿਭਾਗ ਵਲੋਂ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ | ਬਰਨਾਲਾ ਵਿਖੇ ਵੀ ਇਸੀ ਲੜੀ ਤਹਿਤ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਗੱਲਬਾਤ ਕਰਦਿਆਂ ਜੈਡ.ਐਲ.ਏ. ...

ਪੂਰੀ ਖ਼ਬਰ »

ਐਸ.ਬੀ.ਐਸ. ਪਬਲਿਕ ਸਕੂਲ 'ਚ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਪ੍ਰੋਗਰਾਮ ਕਰਵਾਇਆ

ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਐਸ.ਬੀ.ਐਸ. ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਆਜ਼ਾਦੀ ਦਾ 75ਵਾਂ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਅਧਿਆਪਕ ਨਰਾਇਣ ਗਰਗ ਅਤੇ ਨੈਨਸੀ ਕੌਸ਼ਲ ਦੀ ਅਗਵਾਈ ਕਰਵਾਇਆ ਗਿਆ | ਸਮਾਗਮ ਦੌਰਾਨ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਦੇ ਡਾ: ...

ਪੂਰੀ ਖ਼ਬਰ »

ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਮੁੜ ਤੋਂ ਸਰਕਾਰ ਬਣਾਏਗੀ-ਵਿਧਾਇਕ ਧੌਲਾ ਅਤੇ ਕਾਲਾ ਢਿੱਲੋਂ

ਤਪਾ ਮੰਡੀ, 23 ਅਕਤੂਬਰ (ਵਿਜੇ ਸ਼ਰਮਾ)-ਸੂਬੇ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਮੁੜ ਤੋਂ ਸਰਕਾਰ ਬਣਾਏਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਰਿਜ਼ਰਵ ਤੋਂ ਵਿਧਾਇਕ ਪਿਰਮਲ ਸਿੰਘ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੱਖ-ਵੱਖ ਗਤੀਵਿਧੀਆਂ

ਮਹਿਲ ਕਲਾਂ, 23 ਅਕਤੂਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਸ੍ਰੀ ਵਰਿੰਦਰ ਅਗਰਵਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਰਨਾਲਾ ਵਲੋਂ ਨਾਲਸਾ-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਅਤੇ ਕਾਨੂੰਨੀ ਸੇਵਾਵਾਂ ਹਫ਼ਤੇ ਤਹਿਤ ਅੱਜ ...

ਪੂਰੀ ਖ਼ਬਰ »

ਸ੍ਰੀ ਹਨੂੰਮਾਨ ਜੀ ਦੀ 31 ਫੁੱਟ ਉੱਚੀ ਮੂਰਤੀ ਦੀ ਨੀਂਹ ਰੱਖੀ

ਤਪਾ ਮੰਡੀ, 23 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਕਮੇਟੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਦਰਾਜ ਰੋਡ 'ਤੇ ਸਥਿਤ ਮੰਦਰ ਵਿਖੇ ਸ੍ਰੀ ਹਨੂੰਮਾਨ ਜੀ ਦੀ 31 ਫੁੱਟ ਉੱਚੀ ਮੂਰਤੀ ਬਣਾਈ ਜਾ ਰਹੀ ਹੈ | ਜਿਸ ਸਬੰਧੀ ਕਮੇਟੀ ਵਲੋਂ ਨੀਂਹ ...

ਪੂਰੀ ਖ਼ਬਰ »

ਰਿਟਾ: ਰੈਵੇਨਿਊ ਕਾਨੂੰਗੋ/ਪਟਵਾਰੀ ਵੈੱਲਫ਼ੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਦਿ ਰਿਟਾ: ਰੈਵੀਨਿਊ ਕਾਨੂੰਗੋ/ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮੰਗ ਕੀਤੀ ਗਈ ਕਿ ਜਥੇਬੰਦੀ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅੱਜ ਤੋਂ

ਬਰਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਬਾਬਾ ਨਾਮਦੇਵ ਜੀ ਦਾ 751ਵੇਂ ਪ੍ਰਕਾਸ਼ ਦਿਹਾੜਾ ਮਿਤੀ 24 ਤੋਂ 26 ਅਕਤੂਬਰ ਤੱਕ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸ਼ਿਓਰਵੇਅ ਇਮੀਗ੍ਰੇਸ਼ਨ ਨੇ ਚਾਰ ਦਿਨਾਂ 'ਚ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ

ਟੱਲੇਵਾਲ, 23 ਅਕਤੂਬਰ (ਸੋਨੀ ਚੀਮਾ)-ਕੈਨੇਡਾ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਸ਼ਿਉਰਵੇਅ ਇਮੀਗੇ੍ਰਸ਼ਨ ਕੈਨੇਡਾ ਦੇ ਵੀਜ਼ੇ ਲਗਵਾਉਣ ਮੋਹਰੀ ਬਣੀ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਬ੍ਰਾਂਚ ਦੇ ਐਮ.ਡੀ. ਅਮਨਦੀਪ ਸਿੰਘ ਦੀਵਾਨਾ ਅਤੇ ...

ਪੂਰੀ ਖ਼ਬਰ »

ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਦਾ ਪੁਨਰਗਠਨ

ਟੱਲੇਵਾਲ, 23 ਅਕਤੂਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਚੀਮਾ ਵਿਖੇ ਪਿੰਡ ਇਕਾਈ ਦਾ ਪੁਨਰ ਗਠਨ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਭੋਤਨਾ ਬਲਾਕ ਸਕੱਤਰ ਅਤੇ ਬਲਾਕ ਆਗੂ ਦਰਸ਼ਨ ਸਿੰਘ ਚੀਮਾ ਦੀ ਅਗਵਾਈ ਵਿਚ ਕੀਤਾ ...

ਪੂਰੀ ਖ਼ਬਰ »

ਨਿਊ ਜੈ ਮਾਤਾ ਦਾਤੀ ਕਲੱਬ ਨੇ 15ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਤਪਾ ਮੰਡੀ, 23 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਿਊ ਜੈ ਮਾਤਾ ਦਾਤੀ ਕਲੱਬ ਤਪਾ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ 15ਵਾਂ ਵਿਸ਼ਾਲ ਭਗਵਤੀ ਜਾਗਰਣ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਗਿਆ ਅਤੇ ਪੰਜ ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ | ਇਸ ਧਾਰਮਿਕ ਸਮਾਗਮ ਮੌਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX