ਤਾਜਾ ਖ਼ਬਰਾਂ


ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
. . .  about 4 hours ago
ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
ਮੰਤਰੀ ਨਾਲ ਮੀਟਿੰਗ ਦੇ ਸੱਦੇ ਪਿਛੋਂ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  1 day ago
ਜਲੰਧਰ, 25 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਖੰਡ ਮਿੱਲਾਂ ਵੱਲ ...
ਬੈਂਗਲੌਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਬੈਂਗਲੋਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ .....
ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਲਈ ਪ੍ਰਸ਼ਾਸਕਾਂ ਦੀ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ
. . .  1 day ago
ਨਵੀਂ ਦਿੱਲੀ, 25 ਮਈ (ਏ.ਐਨ.ਆਈ)- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਹਾਕੀ ਇੰਡੀਆ ਲਈ ਤਿੰਨ ਮੈਂਬਰੀ 'ਪ੍ਰਸ਼ਾਸਕਾਂ ਦੀ ਕਮੇਟੀ' (ਸੀਓਏ) ਨਿਯੁਕਤ ਕੀਤੀ ...
ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਦੀਪਕ ਪੂਨੀਆ
. . .  1 day ago
ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਕੀਤੀ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ-ਅੱਤਵਾਦੀਆਂ ਨੇ ਅੱਜ ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਗੋਲੀਬਾਰੀ ਕੀਤੀ।
ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ |
. . .  1 day ago
ਨਵੀਂ ਦਿੱਲੀ, 25 ਮਈ: ਉੱਤਰਾਖੰਡ ਦੇ ਟਿਹਰੀ ਗੜ੍ਹਵਾਲ.....
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ
. . .  1 day ago
ਨਵੀਂ ਦਿੱਲੀ, 25 ਮਈ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ.......
ਜੰਮੂ ਅਤੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਹੋਈ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ: ਬਡਗਾਮ ਜ਼ਿਲੇ ਦੇ ਚਦੂਰਾ ਇਲਾਕੇ ......
ਆਸਾਮ ਵਿੱਚ ਭਾਰੀ ਮੀਂਹ ਕਾਰਨ ਲੱਖਾਂ ਲੋਕ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 25 ਮਈ-ਆਸਾਮ ਵਿੱਚ ਭਾਰੀ ਮੀਂਹ ਕਾਰਨ 5.8 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਲੋਕਾਂ ਲਈ 345 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ...
ਵਿਦੇਸ਼ੀ ਜਾਨਵਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਤਸਕਰੀ ਕਰਦਾ ਨੌਜਵਾਨ ਕਾਬੂ
. . .  1 day ago
ਨਵੀਂ ਦਿੱਲੀ, 25 ਮਈ: ਚਾਲਬਾਵੀਆ ਜੰਕਸ਼ਨ 'ਤੇ ਚੰਭਾਈ ਪੁਲਿਸ ਨੇ ਅੱਜ 28 ਸਾਲਾ ....
ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਪਲਰੀਵੱਟਮ ਪੁਲਿਸ ਨੇ ਹਿਰਾਸਤ ਵਿੱਚ ਲਿਆ
. . .  1 day ago
ਨਵੀਂ ਦਿੱਲੀ, 25 ਮਈ: ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਅੱਜ ਪਲਰੀਵੱਟਮ ਪੁਲਿਸ ਨੇ ਕਥਿਤ
ਐਨ.ਆਈ.ਏ ਕੋਰਟ ਨੇ ਕਿਹਾ ਕਿ ਯਾਸੀਨ ਮਲਿਕ 'ਚ ਕੋਈ ਸੁਧਾਰ ਨਹੀਂ ਹੋਇਆ, ਮਹਾਤਮਾ ਨੂੰ ਨਹੀਂ ਬੁਲਾ ਸਕਦੇ
. . .  1 day ago
ਨਵੀਂ ਦਿੱਲੀ (ਭਾਰਤ),25 ਮਈ (ਏਐਨਆਈ)-ਵਿਸ਼ੇਸ਼ ਐਨ.ਆਈ.ਏ ਜੱਜ ਪ੍ਰਵੀਨ ਸਿੰਘ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 40ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
. . .  1 day ago
ਨਵੀਂ ਦਿੱਲੀ, 25 ਮਈ: ਪ੍ਰਧਾਨ ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ......
ਸੰਸਦੀ ਅਤੇ ਵਿਧਾਨ ਸਭਾ ਹਲਕੀਆਂ ਦੀਆਂ ਉਪ ਚੋਣਾਂ ਹੋਣਗੀਆਂ 23 ਜੂਨ 2022 ਨੂੰ
. . .  1 day ago
ਨਵੀਂ ਦਿੱਲੀ, 25 ਮਈ : ਪੰਜਾਬ, ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਝਾਰਖੰਡ......
ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਮੁਅੱਤਲ
. . .  1 day ago
ਚੰਡੀਗੜ੍ਹ, 25 ਮਈ-ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨਾਂ ਤਕਨੀਕੀ ਪ੍ਰਵਾਨਗੀ ਦੇ ਖ਼ਰੀਦਣ ਦੇ ਮਾਮਲੇ 'ਚ ਕੀਤੀ ਗਈ ਅਣਗਹਿਲੀ ਨੂੰ ਮੁੱਖ ਰੱਖਦੇ ਹੋਏ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  1 day ago
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਸੰਯੁਕਤ ਕਿਸਾਨ ਮੋਰਚੇ ਵਲੋਂ 16 ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦਾ ਬਕਾਇਆ ਲੈਣ ਲਈ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਫਗਵਾੜਾ ਜੀ.ਟੀ.ਰੋਡ 'ਤੇ ਚਾਰ ਘੰਟੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ...
ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਨੂੰ ਸਦਮਾ- ਬਾਪੂ ਸਾਧੂ ਸਿੰਘ ਦਾ ਦਿਹਾਂਤ
. . .  1 day ago
ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਦੇ ਪਿਤਾ ਸਾਧੂ ਸਿੰਘ ਅਕਾਲ ਚਲਾਣਾ ਕਰ ਗਏ ਹਨ। ਇਸ ਦੁਖ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ...
ਟੈਰਰ ਫੰਡਿੰਗ ਮਾਮਲੇ 'ਚ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਨਵੀਂ ਦਿੱਲੀ, 25 ਮਈ-ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੱਤਵਾਦੀ ਫੰਡਿੰਗ ਮਾਮਲੇ ’ਚ ਦੋਸ਼ੀ ਪਾਏ ਗਏ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਯਾਸੀਨ ਮਲਿਕ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ...
ਅੱਤਵਾਦੀ ਫੰਡਿੰਗ ਮਾਮਲੇ 'ਚ ਭਾਰੀ ਸੁਰੱਖਿਆ ਹੇਠ ਯਾਸੀਨ ਮਲਿਕ ਦਿੱਲੀ ਦੀ ਐੱਨ.ਆਈ.ਏ.ਅਦਾਲਤ 'ਚ ਪੇਸ਼
. . .  1 day ago
ਨਵੀਂ ਦਿੱਲੀ, 25 ਮਈ-ਅੱਤਵਾਦੀ ਫੰਡਿੰਗ ਮਾਮਲੇ 'ਚ ਭਾਰੀ ਸੁਰੱਖਿਆ ਹੇਠ ਯਾਸੀਨ ਮਲਿਕ ਨੂੰ ਦਿੱਲੀ ਦੀ ਐੱਨ.ਆਈ.ਏ.ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ 'ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ ਗੰਭੀਰ ਯਤਨ ਕਰਨ ਲਈ...
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਇਸ ਵਾਰ ਕਾਗ਼ਜ਼ ਰਹਿਤ ਹੋਵੇਗਾ ਪੰਜਾਬ ਦਾ ਬਜਟ
. . .  1 day ago
ਚੰਡੀਗੜ੍ਹ, 25 ਮਈ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੀ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ 2022 ਕਾਗ਼ਜ਼ ਰਹਿਤ ਹੋਵੇਗਾ...
ਸ੍ਰੀ ਹਰਿਮੰਦਰ ਸਾਹਿਬ 'ਚ ਤੰਤੀ ਸਾਜ਼ਾਂ ਨਾਲ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਸੰਜੀਦਾ
. . .  1 day ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਗਾਇਨ ਕਰਨ ਸੰਬੰਧੀ ਯਤਨ ਆਰੰਭੇ ਗਏ ਹਨ। ਇਸ ਨੂੰ...
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨਾਲ ਕੀਤੀ ਮੁਲਾਕਾਤ
. . .  1 day ago
ਚੰਡੀਗੜ੍ਹ, 25 ਮਈ-ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਹੋਰਨਾਂ ਸੀਨੀਅਰ ਲੀਡਰ ਸਹਿਬਾਨਾਂ ਨਾਲ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ ਗਈ। ਇਸ ਸੰਬੰਧੀ ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
ਦੋ ਧਿਰਾਂ ਦੀ ਲੜਾਈ 'ਚ ਨੌਜਵਾਨ ਦੀ ਮੌਤ
. . .  1 day ago
ਦਿੜ੍ਹਬਾ ਮੰਡੀ, 25 ਮਈ (ਹਰਬੰਸ ਸਿੰਘ ਛਾਜਲੀ)- ਪਿੰਡ ਦੀਵਾਨਗੜ੍ਹ ਕੈਂਪਸ ਵਿਖੇ ਰੰਜ਼ਿਸ਼ ਕਾਰਨ ਦੋ ਗੁੱਟਾਂ 'ਚ ਹੋਈ ਲੜਾਈ 'ਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਲੜਾਈ 'ਚ ਪਿੰਡ ਮੁਨਸ਼ੀਵਾਲਾ, ਰਤਨਗੜ੍ਹ ਸਿੰਧੜਾਂ, ਦੀਵਾਨਗੜ੍ਹ ਕੈਂਪਸ ਅਤੇ ਕੜਿਆਲ ਦੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553

ਮਾਨਸਾ

ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਤੱਕ ਅੰਦੋਲਨ ਜਾਰੀ ਰੱਖਾਂਗੇ-ਸੰਯੁਕਤ ਕਿਸਾਨ ਮੋਰਚਾ

ਮਾਨਸਾ, 23 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਤਿੰਨ ਖੇਤੀ ਕਾਨੂੰਨ ਰੱਦ ਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਨੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਧਰਨੇ ਜਾਰੀ ਰੱਖੇ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਜੇਕਰ ਇਹ ਕਾਨੂੰਨ ਇੰਨ-ਬਿੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨਾਂ ਦੇ ਨਾਲ ਆੜ੍ਹਤੀਆਂ ਤੇ ਮਜ਼ਦੂਰਾਂ ਦਾ ਵੀ ਆਰਥਿਕ ਤੌਰ 'ਤੇ ਲੱਕ ਟੁੱਟ ਜਾਵੇਗਾ | ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਹਿੰਦਰ ਸਿੰਘ ਭੈਣੀਬਾਘਾ ਤੇ ਤੇਜ ਸਿੰਘ ਚਕੇਰੀਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ, ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਜਲਦ ਬਰਖ਼ਾਸਤ ਕੀਤਾ ਜਾਵੇ | ਉਨ੍ਹਾਂ ਐਲਾਨ ਕੀਤਾ ਕਿ ਝੋਨੇ ਦੀ ਖ਼ਰੀਦ ਨਾ ਕਰਨ ਤੇ ਨਰਮੇ ਦਾ ਮੁਆਵਜ਼ਾ ਅਦਾ ਨਾ ਕਰਨ ਦੇ ਰੋਸ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ 26 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਮਘਦਾ ਰਹੇਗਾ | ਇਸ ਮੌਕੇ ਮੇਜਰ ਸਿੰਘ ਦੂਲੋਵਾਲ, ਇਕਬਾਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਆ, ਕੁਲਵਿੰਦਰ ਸਿੰਘ, ਹਰਚਰਨ ਸਿੰਘ ਤਾਮਕੋਟ, ਭਜਨ ਸਿੰਘ ਘੁੰਮਣ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਅੱਗੇ ਧਰਨਾ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਧਰਨਾ ਜਾਰੀ ਹੈ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਪਾਸ ਕਰ ਕੇ ਖੇਤੀ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ, ਜਿਸ ਨਾਲ ਕਿਸਾਨ, ਮਜ਼ਦੂਰ, ਦੁਕਾਨਦਾਰ, ਆੜ੍ਹਤੀ ਸਭ ਤਬਾਹ ਹੋ ਜਾਣਗੇ | ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਲੀਲਾ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਗੋਰਖਨਾਥ, ਜਗਸੀਰ ਸਿੰਘ ਦਿਆਲਪੁਰਾ, ਮੱਖਣ ਸਿੰਘ ਬਰੇਟਾ, ਮਨਪ੍ਰੀਤ ਸਿੰਘ ਕਾਹਨਗੜ੍ਹ, ਜਸਵਿੰਦਰ ਕੌਰ ਬਹਾਦਰਪੁਰ, ਸੁਖਚੈਨ ਕੌਰ ਖੁਡਾਲ, ਸਤਵੀਰ ਕੌਰ ਖੁਡਾਲ, ਗੁਰਪਿਆਰ ਸਿੰਘ ਨੇ ਸੰਬੋਧਨ ਕੀਤਾ |

ਮਾਤਾ ਸ਼ੀਤਲਾ ਮੇਲੇ ਕਾਰਨ ਦੇਸ਼ ਭਰ 'ਚ ਪ੍ਰਸਿੱਧ ਪਿੰਡ ਕੁਲਾਣਾ 'ਚ ਅਨੇਕਾਂ ਸਹੂਲਤਾਂ ਦੀ ਘਾਟ

ਬੁਢਲਾਡਾ, 23 ਅਕਤੂਬਰ-ਉੱਤਰੀ ਭਾਰਤ ਦੇ ਪ੍ਰਸਿੱਧ ਮਾਤਾ ਸ਼ੀਤਲਾ ਮੇਲੇ ਕਾਰਨ ਜਾਣਿਆਂ ਜਾਂਦਾ ਪਿੰਡ ਕੁਲਾਣਾ ਪਿਛਲੇ ਕੁਝ ਸਾਲਾਂ 'ਚ ਇਕ ਵੱਖਰੀ ਰਾਜਸੀ ਮਹੱਤਤਾ ਰੱਖਦੇ ਪਿੰਡਾਂ ਵਜੋਂ ਤਾਂ ਉੱਭਰਿਆ ਹੈ ਪਰ ਅਜੇ ਇਸ ਪਿੰਡ ਅੰਦਰ ਲੋੜੀਂਦੀਆਂ ਅਨੇਕਾਂ ਸਹੂਲਤਾਂ ਦੀ ...

ਪੂਰੀ ਖ਼ਬਰ »

ਨਰਮੇ ਦਾ ਮੁਆਵਜ਼ਾ ਲੈਣ ਲਈ ਕਿਸਾਨ ਭਲਕੇ ਘੇਰਨਗੇ ਮਿੰਨੀ ਸਕੱਤਰੇਤ

ਬਠਿੰਡਾ, 23 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਤੇ ਹੋਰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 25 ਅਕਤੂਬਰ ਤੋਂ ਮਿੰਨੀ ਸਕੱਤਰੇਤ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ | ਇਹ ...

ਪੂਰੀ ਖ਼ਬਰ »

ਝੱਲਬੂਟੀ ਵਲੋਂ ਪੰਚਾਇਤ ਘਰ ਲਈ 3 ਲੱਖ ਦਾ ਚੈੱਕ ਭੇਟ

ਮਾਨਸਾ, 23 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਮਨਜੀਤ ਸਿੰਘ ਝੱਲਬੂਟੀ ਵਲੋਂ ਪਿੰਡ ਮਾਨ ਅਸਪਾਲ ਦੇ ਪੰਚਾਇਤ ਘਰ ਲਈ 3 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ...

ਪੂਰੀ ਖ਼ਬਰ »

ਆਰਥਿਕ ਪੱਖੋਂ ਕਮਜ਼ੋਰ ਜਨਰਲ ਵਰਗ ਕੈਟਾਗਰੀ ਦੇ ਲੋਕਾਂ ਦੀ ਬਾਂਹ ਫੜੇ ਸਰਕਾਰ-ਪ੍ਰਸ਼ੋਤਮ ਲਾਲ

ਸਰਦੂਲਗੜ੍ਹ, 23 ਅਕਤੂਬਰ (ਜੀ. ਐਮ. ਅਰੋੜਾ)-ਸਥਾਨਕ ਸ਼ਹਿਰ ਦੀ ਬੇਸਹਾਰਾ ਗਊ ਧਾਮ ਵਿਖੇ ਅਗਰਵਾਲ ਸਭਾ ਦੀ ਮੀਟਿੰਗ ਭਗਵੰਤ ਰਾਏ ਪ੍ਰਧਾਨ ਦੀ ਅਗਵਾਈ ਵਿਚ ਹੋਈ | ਮਾਸਟਰ ਪ੍ਰਸ਼ੋਤਮ ਲਾਲ ਗੁਪਤਾ ਨੇ ਕਿਹਾ ਕਿ ਅਗਰਵਾਲ ਬਰਾਦਰੀ ਦੇ ਬਹੁਤੇ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ...

ਪੂਰੀ ਖ਼ਬਰ »

ਮਿਡ-ਡੇ-ਮੀਲ ਸਕੀਮ ਨੇ ਕੀਤੇ ਅਧਿਆਪਕਾਂ ਦੇ ਬਟੂਏ ਖਾਲੀ

ਬੁਢਲਾਡਾ, 23 ਅਕਤੂਬਰ (ਸਵਰਨ ਸਿੰਘ ਰਾਹੀ)-ਪਿਛਲੇ 2 ਮਹੀਨਿਆਂ ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਦੁਪਹਿਰ ਦੇ ਭੋਜਨ ਦੀ ਯੋਜਨਾ (ਮਿਡ-ਡੇ-ਮੀਲ) ਵਾਸਤੇ ਗਰਾਂਟ ਜਾਰੀ ਨਾ ਹੋਣ ਤੋਂ ਇਲਾਵਾ, ਸਕੂਲਾਂ 'ਚ ਕਣਕ-ਚੌਲ ਨਾ ਆਉਣ ਕਾਰਨ ਇਹ ਸਕੀਮ ਬੰਦ ਹੋਣ ਕਿਨਾਰੇ ਖੜ੍ਹੀ ਹੈ ...

ਪੂਰੀ ਖ਼ਬਰ »

ਗਊਸ਼ਾਲਾ ਜੋਗਾ 'ਚੋਂ ਦਰੱਖ਼ਤ ਪੁੱਟਣ ਕਾਰਨ ਲੋਕਾਂ 'ਚ ਰੋਸ

ਜੋਗਾ, 23 ਅਕਤੂਬਰ (ਹਰਜਿੰਦਰ ਸਿੰਘ ਚਹਿਲ)-ਸਥਾਨਕ ਕਸਬੇ 'ਚ ਬਣੀ ਗਊਸ਼ਾਲਾ 'ਚੋਂ ਗਊਸ਼ਾਲਾ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਜੋਗਾ ਉੱਪਰ ਦਰੱਖ਼ਤ ਪੁੱਟਣ ਦਾ ਦੋਸ਼ ਲਗਾਇਆ ਹੈ | ਗੁਰਜੀਤ ਸਿੰਘ ਧੂਰਕੋਟੀਆ ਤੇ ਸਾਬਕਾ ਕੌਂਸਲਰ ਰਜਿੰਦਰ ਸਿੰਘ ਮਿੰਟੂ ਨੇ ਕਿਹਾ ਕਿ ...

ਪੂਰੀ ਖ਼ਬਰ »

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਕਾਲੀ ਦਲ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ-ਕਾਲਾ, ਖੋਸਾ

ਰਾਮਾਂ ਮੰਡੀ, 23 ਅਕਤੂਬਰ (ਤਰਸੇਮ ਸਿੰਗਲਾ)-ਜਿਉਂ-ਜਿਉਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ | ਸਾਬਕਾ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵਲੋਂ ਤਲਵੰਡੀ ਸਾਬੋ ਹਲਕੇ ਤੋਂ ...

ਪੂਰੀ ਖ਼ਬਰ »

ਮੰਗਾਂ ਮਨਵਾਉਣ ਲਈ ਮੋਰਿੰਡਾ 'ਚ ਰੈਲੀ 28 ਨੂੰ

ਮਾਨਸਾ, 23 ਅਕਤੂਬਰ (ਸ. ਰਿ.)-ਪੀ. ਡਬਲਿਊ. ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਮੋਰਿੰਡਾ ਵਿਖੇ 28 ਅਕਤੂਬਰ ਨੂੰ ਰੈਲੀ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਵਾਇਆ ਜਾਵੇ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਨਸਾ ਦੇ ਆਗੂ ਹਰੀ ...

ਪੂਰੀ ਖ਼ਬਰ »

ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਰਦਾਸ

ਲਹਿਰਾ ਮੁਹੱਬਤ, 23 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਸਥਾਨਕ ਗੁਰੂ ਰਾਮਦਾਸ ਪਬਲਿਕ ਸਕੂਲ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰ ਦੀ ਸਭਾ 'ਚ ਵਿਦਿਆਰਥੀ ਤੇ ਸਮੂਹ ਸਟਾਫ਼ ਵਲੋਂ ਸੰਸਥਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਨਰਮੇ ਦੇ ਮੁਆਵਜ਼ੇ ਨੂੰ ਲੈ ਕੇ ਕੱਲ੍ਹ ਕਿਸਾਨ ਯੂਨੀਅਨ ਉਗਰਾਹਾਂ ਕਰੇਗੀ ਮਿੰਨੀ ਸਕੱਤਰੇਤ ਬਠਿੰਡਾ ਦਾ ਘਿਰਾਓ

ਕੋਟਫੱਤਾ, 23 ਅਕਤੂਬਰ (ਰਣਜੀਤ ਸਿੰਘ ਬੁੱਟਰ)-ਨਰਮੇ ਦੀ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ਾ ਨਾ ਮਿਲਣ ਨੂੰ ਲੈ ਕਿਸਾਨ ਆਗੂਆਂ ਵਲੋਂ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ 'ਚ ਬਠਿੰਡਾ ਸਮੇਤ ਪੰਜ ਜ਼ਿਲਿ੍ਹਆਂ ਬਠਿੰਡਾ, ਮਾਨਸਾ, ਮੁਕਤਸਰ, ਬਰਨਾਲਾ ਤੇ ਮੋਗਾ ਦੇ ਕਿਸਾਨਾਂ ...

ਪੂਰੀ ਖ਼ਬਰ »

'ਆਪ' ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੀ. ਆਈ. ਐਸ. ਨੇ ਮੁਲਾਜ਼ਮਾਂ ਦੇ ਮਸਲਿਆਂ 'ਤੇ ਘੇਰੀ ਪੰਜਾਬ ਸਰਕਾਰ

ਬਠਿੰਡਾ, 23 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਦੇ ਐਕਸ ਇੰਪਲਾਈਜ਼ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ: ਬਲਦੇਵ ਸਿੰਘ ਪੀ. ਆਈ. ਐਸ. ਨੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਮਸਲਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਹਲਕਾ ਭੁੱਚੋ ਦੇ 'ਆਪ' ਵਰਕਰਾਂ ਤੇ ਆਗੂਆਂ ਨੂੰ ਪਾਰਟੀ ਨਾਲ ਮੁੜ ਜੋੜਿਆ ਜਾਵੇਗਾ-ਸੁਰਿੰਦਰ ਬਿੱਟੂ

ਲਹਿਰਾ ਮੁਹੱਬਤ, 23 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਦੇ 2017 ਦੀਆਂ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਦੇ ਕੁਝ ਆਗੂ ਤੇ ਵਰਕਰ ਜੋ ਕਿਸੇ ਕਾਰਨ ਕਰਕੇ ਨਾਮੋਸ਼ ਹੋਏ ਆਪਣੇ ਘਰਾਂ 'ਚ ਬੈਠ ਗਏ ਸਨ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਸਿਆਸੀ ...

ਪੂਰੀ ਖ਼ਬਰ »

ਮਜ਼ਦੂਰ ਨੇ ਦਾਣਾ ਮੰਡੀ 'ਚੋਂ ਲੱਭਿਆ ਸਮਾਰਟ ਮੋਬਾਈਲ ਫ਼ੋਨ ਮਾਲਕ ਨੂੰ ਕੀਤਾ ਵਾਪਸ

ਬੱਲੂਆਣਾ, 23 ਅਕਤੂਬਰ (ਗੁਰਨੈਬ ਸਾਜਨ)-ਕਲਯੁਗ ਦੇ ਸਮੇਂ 'ਚ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ | ਇਸ ਦੀ ਤਾਜ਼ਾ ਮਿਸਾਲ ਪਿੰਡ ਦਿਉਣ ਦੀ ਦਾਣਾ ਮੰਡੀ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਕ ਮਜ਼ਦੂਰ ਨੇ ਦਾਣਾ ਮੰਡੀ 'ਚੋਂ ਲੱਭਿਆ ਸਮਾਰਟ ਮੋਬਾਈਲ ਫ਼ੋਨ ਸਹੀ ਮਾਲਕ ਨੂੰ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਲੈ ਕੇ ਕਲਸ਼ ਯਾਤਰਾ ਮਾਨਸਾ ਜ਼ਿਲੇ੍ਹ 'ਚ ਪੁੱਜੀ

ਬੁਢਲਾਡਾ, 23 ਅਕਤੂਬਰ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਕੀਤੇ ਗਏ ਕਿਸਾਨਾਂ ਤੇ ਇਕ ਪੱਤਰਕਾਰ ਸਾਥੀ ਦੀਆਂ ਅਸਥੀਆਂ ਲੈ ਕੇ ਬੁਢਲਾਡਾ ਪੁੱਜੀ ਕਲਸ਼ ਯਾਤਰਾ ਦਾ ਵੱਡੀ ਗਿਣਤੀ ਕਿਸਾਨਾਂ ਤੇ ਹੋਰਨਾਂ ਵਰਗਾਂ ਦੇ ...

ਪੂਰੀ ਖ਼ਬਰ »

ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ

ਮਾਨਸਾ, 23 ਅਕਤੂਬਰ (ਸਟਾਫ਼ ਰਿਪੋਰਟਰ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਪਿੰਡ ਹੀਰੇਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਚਾਨਣ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਥੋੜ੍ਹੀ ਜਿਹੀ ਸਾਵਧਾਨੀ ਨਾਲ ਆਲੇ ਦੁਆਲੇ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX