ਤਾਜਾ ਖ਼ਬਰਾਂ


ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਹੋਵੇਗੀ ਚੋਣ
. . .  10 minutes ago
ਨਵੀ ਦਿੱਲੀ ,22 ਜਨਵਰੀ (ਜਗਤਾਰ ਸਿੰਘ )- ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਚੋਣ ਹੋਵੇਗੀ . ਜਰਨਲ ਇਜਲਾਸ 'ਚ ਸ਼ਾਮਿਲ ਹੋਣ ਲਈ ਸਾਰੇ 51 ਮੈਂਬਰ ਦਿੱਲੀ...
ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਕੋਰੋਨਾ ਪਾਜ਼ੀਟਿਵ
. . .  37 minutes ago
ਨਵੀਂ ਦਿੱਲੀ, 22 ਜਨਵਰੀ - ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਪ੍ਰਧਾਨ ਐਚ.ਡੀ. ਦੇਵਗੌੜਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਫਿਲਹਾਲ ਉਨ੍ਹਾਂ ਦੀ ਸਿਹਤ ਸਥਿਰ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3 ਲੱਖ ਤੋਂ ਵਧ ਮਾਮਲੇ
. . .  50 minutes ago
ਨਵੀਂ ਦਿੱਲੀ, 22 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3,37,704 ਨਵੇਂ ਕੇਸ...
ਭਿਆਨਕ ਸੜਕੇ ਹਾਦਸੇ 'ਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ
. . .  about 1 hour ago
ਮਾਹਿਲਪੁਰ (ਹੁਸ਼ਿਆਰਪੁਰ), 22 ਜਨਵਰੀ (ਰਜਿੰਦਰ ਸਿੰਘ) - ਅੱਜ ਸਵੇਰੇ 5.30 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਟੂਟੋਮਜਾਰਾ ਨਜ਼ਦੀਕ ਖੜੇ ਕੈਂਟਰ 'ਚ ਪਿੱਛਿਓਂ ਪਨਬੱਸ ਵੱਜਣ ਨਾਲ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ ਹੋ...
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਾਕਰਨ ਨੂੰ ਲੈ ਕੇ ਜਾਰੀ ਹੋਇਆ ਪੱਤਰ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਜੇਕਰ ਕੋਈ ਲਾਭਪਾਤਰੀ ਕੋਰੋਨਾ ਪਾਜ਼ੀਟਿਵ ਪਾਇਆ ...
ਮਹਾਰਾਸ਼ਟਰ ਵਿਚ ਇਮਾਰਤ ਨੂੰ ਲੱਗੀ ਅੱਗ, 7 ਦੀ ਮੌਤ
. . .  29 minutes ago
ਮੁੰਬਈ, 22 ਜਨਵਰੀ - ਮਹਾਰਾਸ਼ਟਰ ਦੇ ਮੁੰਬਈ ਦੇ ਤਾਰਦੇਵ 'ਚ ਭਾਟੀਆ ਹਸਪਤਾਲ ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ 'ਚ ਅੱਗ ਲੱਗ ਗਈ। 13 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ...
ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਦਾ ਫ਼ੈਸਲਾ ਲਵੇਗਾ | ਸੀ.ਈ.ਸੀ. ਸੁਸ਼ੀਲ ਚੰਦਰਾ ਦੇ ਨਾਲ ਕੇਂਦਰੀ ਸਿਹਤ ਸਕੱਤਰ, ਸਿਹਤ ਸਕੱਤਰ, ਮੁੱਖ ਸਕੱਤਰ ਅਤੇ ਪੰਜ ਚੋਣਾਂ ਵਾਲੇ ਰਾਜਾਂ ਦੇ ਮੁੱਖ ਚੋਣ...
ਅਲਬਰਟਾ 'ਚ ਕੋਵਿਡ-19 ਦੇ 3592 ਨਵੇਂ ਮਾਮਲੇ ਹੋਏ ਦਰਜ , 8 ਨਵੀਆਂ ਮੌਤਾਂ
. . .  about 2 hours ago
ਕੈਲਗਰੀ, 22 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 8 ਹੋਰ ਨਵੀਆਂ ਮੌਤਾਂ ਹੋਈਆਂ ਹਨ..
ਭਿਆਨਕ ਅੱਗ ਲੱਗਣ ਕਾਰਨ ਫਟੇ 3 ਸਿਲੰਡਰ, ਦੁਕਾਨ ਹੋਈ ਸੜ ਕੇ ਸੁਆਹ
. . .  about 2 hours ago
ਖੋਸਾ ਦਲ ਸਿੰਘ (ਜ਼ੀਰਾ), 22 ਜਨਵਰੀ (ਮਨਪ੍ਰੀਤ ਸਿੰਘ ਸੰਧੂ) - ਕਸਬਾ ਖੋਸਾ ਦਲ ਸਿੰਘ ਵਾਲਾ ਵਿਖੇ ਰਾਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਬਾਜ਼ਾਰ ਵਿਚ ਮੌਜੂਦ ਸੇਠੀ ਕਰਿਆਨਾ ਸਟੋਰ ਉੱਪਰ ਰਾਤ 11 ਵਜੇ ਦੇ ਕਰੀਬ ਸ਼ਾਰਟ ਸਰਕਟ ਹੋਣ ਕਾਰਨ ਅੱਗ ...
ਬਿਹਾਰ : ਸੈਕਸ ਰੈਕੇਟ ਦਾ ਪਰਦਾਫਾਸ਼, ਦੋਸ਼ੀ ਆਏ ਪੁਲਿਸ ਅੜਿੱਕੇ
. . .  about 2 hours ago
ਗਯਾ (ਬਿਹਾਰ), 22 ਜਨਵਰੀ - ਬਿਹਾਰ ਦੇ ਗਯਾ ਵਿਚ ਪੁਲਿਸ ਨੇ ਬੋਧਗਯਾ ਵਿਚ ਇਕ ਹੋਟਲ ਮੈਨੇਜਰ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ 2 ਔਰਤਾਂ ਨੂੰ ਛੁਡਵਾ ਕੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ | ਜ਼ਿਕਰਯੋਗ ਹੈ ਕਿ...
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਬਣੇ ਮਾਤਾ - ਪਿਤਾ, ਘਰ ਆਇਆ ਨਿੱਕਾ ਮਹਿਮਾਨ
. . .  about 3 hours ago
ਮੁੰਬਈ, 22 ਜਨਵਰੀ - ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਤਾ - ਪਿਤਾ ਬਣ ਗਏ ਹਨ | ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ...
ਪ੍ਰਧਾਨ ਮੰਤਰੀ ਮੋਦੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕਰਨਗੇ ਗੱਲਬਾਤ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਕਰਨਗੇ। ਉਹ ਜ਼ਿਲ੍ਹਿਆਂ ਵਿਚ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  1 day ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  1 day ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  1 day ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  1 day ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  1 day ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਐਲਾਨੇ 12 ਉਮੀਦਵਾਰ
. . .  1 day ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ

ਫਾਜ਼ਿਲਕਾ / ਅਬੋਹਰ

ਫ਼ਾਜ਼ਿਲਕਾ ਜ਼ਿਲ੍ਹੇ 'ਚ ਆਈ ਤੇਜ਼ ਵਰਖਾ ਤੇ ਗੜ੍ਹੇਮਾਰੀ ਨਾਲ ਹਜ਼ਾਰਾਂ ਏਕੜ ਬਾਸਮਤੀ ਦੀ ਫ਼ਸਲ ਬਰਬਾਦ

ਫ਼ਾਜ਼ਿਲਕਾ, 24 ਅਕਤੂਬਰ (ਦਵਿੰਦਰ ਪਾਲ ਸਿੰਘ)-ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਾਰ ਜਾਣਾ, ਕਿਸੇ ਸ਼ਾਇਰ ਨੇ ਇਹ ਸਤਰਾਂ ਸੱਚ ਹੀ ਲਿਖੀਆਂ ਹਨ, ਕਿ ਅੰਨਦਾਤੇ ਦੀ ਕਿਸਮਤ ਵਿਚ ਤਾਂ ਸ਼ਾਇਦ ਰੁਲਣਾ ਹੀ ਲਿਖਿਆ ਹੋਇਆ ਹੈ, ਕਦੇ ਸਰਕਾਰਾਂ ਦੀਆਂ ਮਾਰਾਂ ਅਤੇ ਕਦੇ ਕੁਦਰਤੀ ਕਰੋਪੀ ਦੀਆਂ ਮਾਰਾਂ ਨੇ ਕਿਸਾਨਾਂ ਦਾ ਲੱਕ ਭੰਨ ਕੇ ਰੱਖ ਦਿੱਤਾ ਹੈ | ਇਸੇ ਤਰ੍ਹਾਂ ਹੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਬੀਤੀ ਦੇਰ ਰਾਤ ਹੋਈ ਬੇਮੌਸਮੀ ਵਰਖਾ, ਗੜੇਮਾਰੀ ਅਤੇ ਤੇਜ਼ ਝੱਖੜ ਨਾਲ ਜਿੱਥੇ ਫ਼ਸਲਾਂ ਨੁਕਸਾਨੀਆਂ ਗਈਆਂ, ਉੱਥੇ ਹੀ ਕਈ ਥਾਂਈਾ ਤੇਜ਼ ਹਨੇਰੀ ਕਾਰਨ ਬਿਜਲੀ ਦੇ ਖੰਭਿਆਂ ਦਾ ਵੀ ਨੁਕਸਾਨ ਹੋਇਆ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ | ਬੀਤੀ ਦੇਰ ਸ਼ਾਮ ਹੋਈ ਅਚਾਨਕ ਮੋਹਲ਼ੇ ਧਾਰ ਵਰਖਾ ਨੇ ਜ਼ਿਲ੍ਹੇ ਦੇ ਅਬੋਹਰ, ਜਲਾਲਾਬਾਦ, ਰਾਜਸਥਾਨ ਸਰਹੱਦ ਨਾਲ ਲਗਦੇ ਪਿੰਡਾਂ, ਖੂਈਆਂ ਸਰਵਰ, ਸੀਤੋਂ ਗੰੁਨੋ੍ਹ, ਅਰਨੀਵਾਲਾ, ਟਾਹਲੀਵਾਲਾ ਬੋਦਲਾ, ਮੰਡੀ ਲਾਧੂਕਾ, ਮੰਡੀ ਘੁਬਾਇਆ, ਜਲਾਲਾਬਾਦ ਆਦਿ ਵਿਖੇ ਭਾਰੀ ਤਬਾਹੀ ਮਚਾਉਂਦਿਆਂ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹੀ ਬਾਸਮਤੀ 1121 ਅਤੇ ਕੁੱਝ ਪਰਮਲ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਝੰਬ ਦਿੱਤਾ | ਪਿੰਡ ਟਾਹਲੀਵਾਲਾ ਬੋਦਲਾ ਦੇ ਕਿਸਾਨਾਂ ਭਗਵਾਨ ਦਾਸ ਪ੍ਰਧਾਨ ਭਾਕਿਯੂ ਇਕਾਈ ਟਾਹਲੀਵਾਲਾ, ਸੰਦੀਪ ਕੁਮਾਰ, ਅੰਕੁਸ਼ ਕੁਮਾਰ, ਵੇਦ ਪ੍ਰਕਾਸ਼, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਲਵਪ੍ਰੀਤ ਕੰਬੋਜ, ਹਰਦੀਪ ਕੁਮਾਰ ਆਦਿ ਨੇ ਦੱਸਿਆ ਕਿ ਪਿੰਡ ਟਾਹਲੀਵਾਲਾ ਵਿਖੇ ਆਏ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਪਿੰਡ ਦਾ ਕਰੀਬ 300 ਏਕੜ ਰਕਬਾ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਸ ਰਕਬੇ ਵਿਚ ਖੜ੍ਹੀ 1121 ਬਾਸਮਤੀ ਦੀ ਫ਼ਸਲ 70 ਪ੍ਰਤੀਸ਼ਤ ਪੂਰੀ ਤਰ੍ਹਾਂ ਨਾਲ ਝੰਬੀ ਗਈ ਅਤੇ ਜ਼ਮੀਨ 'ਤੇ ਕਿਰ ਗਈ ਹੈ | ਕਿਸਾਨਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਕਿਸਾਨ ਮੰਦੀ ਅਤੇ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦੀ ਮਾਰ ਝੱਲ ਰਿਹਾ ਹੈ ਅਤੇ ਰਹਿੰਦੀ ਖੂੰਹਦੀ ਕਸਰ ਰੱਬ ਨੇ ਪੂਰੀ ਕਰ ਦਿੱਤੀ ਹੈ, 6 ਮਹੀਨੇ ਤੋਂ ਪੁੱਤਰਾਂ ਵਾਂਗੂ ਪਾਲੀ ਫ਼ਸਲ 'ਤੇ ਹਜ਼ਾਰਾਂ ਰੁਪਏ ਪ੍ਰਤੀ ਏਕੜ ਖ਼ਰਚ ਪਲਿਓ ਕਰਕੇ ਬੈਠੇ ਕਿਸਾਨ ਦੇ ਹੱਥ ਇਕ ਵਾਰ ਫਿਰ ਤੋਂ ਖ਼ਾਲੀ ਦੇ ਖ਼ਾਲੀ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ ਅਤੇ ਮਹਿੰਗੇ ਰੇਟ ਦਾ ਡੀਜ਼ਲ ਬਾਲ ਕੇ ਰੇਹਾਂ, ਸਪਰੇਆਂ ਕਰਕੇ ਫ਼ਸਲ ਨੂੰ ਇਸ ਮੁਕਾਮ ਤੱਕ ਲੈ ਕੇ ਆਇਆ ਹੈ ਪਰ ਹੁਣ ਰੱਬ ਨੇ ਜੋ ਮਾਰ ਮਾਰੀ ਹੈ, ਉਸ ਨਾਲ ਕਿਸਾਨ ਦੀ ਗੱਡੀ ਤਾਂ ਲੀਹੋਂ ਹੀ ਉੱਤਰ ਗਈ ਹੈ | ਇਸੇ ਤਰ੍ਹਾਂ ਹੀ ਮੰਡੀ ਅਰਨੀਵਾਲਾ ਦੇ ਪਿੰਡਾਂ, ਲਾਧੂਕਾ ਆਦਿ ਤੋਂ ਵੀ ਭਾਰੀ ਗੜੇਮਾਰੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ ਫ਼ਸਲਾਂ ਪੂਰੀ ਤਰ੍ਹਾਂ ਨਾਲ ਜ਼ਮੀਨ 'ਤੇ ਵਿਛ ਗਈਆਂ ਹਨ | ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਇਸ ਨੂੰ ਕੁਦਰਤੀ ਆਫ਼ਤ ਐਲਾਨ ਕਰਦਿਆਂ ਫ਼ਸਲਾਂ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਸਾਨੂੰ ਉਚਿੱਤ ਮੁਆਵਜ਼ਾ ਦੇਵੇ ਤਾਂ ਜੋ ਸਾਡੀ ਲਾਗਤ ਹੀ ਮੁੜ ਸਕੇ |
ਮੀਂਹ ਤੇ ਗੜੇਮਾਰੀ ਨਾਲ 1121 ਦੀ ਫ਼ਸਲ ਦਾ ਭਾਰੀ ਨੁਕਸਾਨ
ਜਲਾਲਾਬਾਦ, (ਕਰਨ ਚੁਚਰਾ)-ਬੀਤੀ ਦੇਰ ਸ਼ਾਮ ਇਲਾਕੇ ਅੰਦਰ ਹੋਈ ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਇਲਾਕੇ ਅੰਦਰ ਬਾਸਮਤੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਕਈ ਪਿੰਡਾਂ 'ਚ ਤਾਂ ਨੁਕਸਾਨ ਦੀ ਦਰ 80 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਮੰਨੀ ਜਾ ਰਹੀ ਹੈ ਅਤੇ ਇੱਥੇ ਝੋਨੇ ਦੀ ਮੁੰਜਰਾਂ ਜਾਂ ਤਾਂ ਡਿਗ ਪਈਆਂ ਹਨ ਜਾਂ ਉਨ੍ਹਾਂ 'ਚ ਝੋਨੇ ਦਾ ਦਾਣਾ ਪੂਰੀ ਤਰ੍ਹਾਂ ਝੜ ਚੁੱਕਿਆ ਹੈ | ਉੱਧਰ ਬਰਸਾਤ ਦੇ ਕਾਰਨ ਅਨਾਜ ਮੰਡੀਆਂ ਤੇ ਫੋਕਲ ਪੁਆਇੰਟਾਂ 'ਤੇ ਵੀ ਪਾਣੀ ਜਮਾਂ ਹੋ ਗਿਆ | ਸਥਾਨਕ ਅਨਾਜ ਮੰਡੀ 'ਚ ਬਰਸਾਤ ਕਾਰਨ ਕਈ ਥਾਵਾਂ 'ਤੇ ਝੋਨੇ ਦੀ ਬੋਰੀਆਂ ਅਤੇ ਕਿਸਾਨਾਂ ਵਲੋਂ ਲਿਆਂਦਾ ਗਿਆ ਝੋਨਾ ਵੀ ਪਾਣੀ ਜਮਾਂ ਹੋਣ ਕਾਰਨ ਭਿੱਜ ਗਿਆ ਅਤੇ ਇੱਥੇ ਮੰਡੀ ਸੁਧਾਰ ਲਈ ਖ਼ਰਚ ਕੀਤੇ ਗਏ ਕਰੋੜਾਂ ਰੁਪਏ 'ਤੇ ਵੀ ਸਵਾਲ ਖੜੇ ਹੋ ਰਹੇ ਹਨ | ਉੱਧਰ ਕਿਸਾਨਾਂ ਵਲੋਂ ਮੀਡੀਆ ਨਾਲ ਰਾਬਤਾ ਕਾਇਮ ਕਰਕੇ ਆਪਣੇ ਆਪਣੇ ਪਿੰਡਾਂ 'ਚ ਖੇਤਾਂ 'ਚ ਖੜੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਪਿੰਡ ਚੱਕ ਪੰਨੀ ਵਾਲਾ, ਬਾਰੇ ਵਾਲਾ, ਡਿੱਬੀਪੁਰਾ, ਚੱਕ ਸੋਹਣਾ ਸਾਂਦੜ, ਸਿੱਧੂ ਵਾਲਾ, ਬਲਾਕੀਵਾਲਾ, ਚੱਕ ਸੁਖੇਰਾ ਅਤੇ ਲਮੋਚੜ ਕਲਾਂ 'ਚ ਭਾਰੀ ਬਰਸਾਤ ਤੇ ਗੜੇਮਾਰੀ ਹੋਈ ਹੈ ਅਤੇ ਇੱਥੋਂ ਦੇ ਕਿਸਾਨਾਂ ਵਲੋਂ ਬਿਜਾਈ ਕੀਤੀ ਗਈ ਬਾਸਮਤੀ 1121 ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਜਾਣਕਾਰੀ ਦਿੰਦੇ ਹੋਏ ਕਿਸਾਨ ਅਜਿੰਦਰ ਸਿੰਘ, ਜਗਦੀਸ਼ ਕੁਮਾਰ, ਸਚਿਨ ਕੁਮਾਰ ਨੇ ਦੱਸਿਆ ਕਿ ਬਰਸਾਤ ਕਾਰਨ ਉਨ੍ਹਾਂ ਦੇ ਖੇਤਾਂ 'ਚ ਬਾਸਮਤੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਜਲਦ ਮੁਆਵਜ਼ੇ ਦਾ ਐਲਾਨ ਕਰੇ | ਉੱਧਰ ਸਥਾਨਕ ਅਨਾਜ ਮੰਡੀ 'ਚ ਵੀ ਕਿਸਾਨ ਬਰਸਾਤ ਤੇ ਗੜੇਮਾਰੀ ਕਾਰਨ ਪ੍ਰੇਸ਼ਾਨੀਆਂ 'ਚ ਦਿਖਾਈ ਦਿੱਤੇ ਪਰ ਨਾਲ ਹੀ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਅਜੇ ਕੁੱਝ ਸਮਾਂ ਪਹਿਲਾਂ ਹੀ ਮੰਡੀ ਦੇ ਨਵੀਨੀਕਰਨ ਲਈ ਕਰੋੜਾਂ ਰੁਪਇਆ ਖ਼ਰਚ ਕੀਤਾ ਗਿਆ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਅਤੇ ਜੇਕਰ ਇਸੇ ਤਰ੍ਹਾਂ ਹੀ ਪਾਣੀ ਰੁਕਣਾ ਹੈ ਤਾਂ ਫਿਰ ਕਰੋੜਾਂ ਰੁਪਇਆ ਕਿਉਂ ਬਰਬਾਦ ਕੀਤਾ ਗਿਆ | ਮੰਡੀ 'ਚ ਕੁੱਝ ਆੜ੍ਹਤੀਆਂ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਦਾ ਮਾਲ ਬੋਰੀਆਂ 'ਚ ਪਿਆ ਸੀ ਜੋ ਬਰਸਾਤ ਕਾਰਨ ਭਿੱਜ ਗਿਆ | ਇਸ ਤੋਂ ਇਲਾਵਾ ਉਕਤ ਭਿੱਜੀ ਝੋਨੇ ਦੀ ਫ਼ਸਲ ਨੂੰ ਸੁਕਾਉਣ ਲਈ ਸਟੈਕ ਲਗਾਉਣੇ ਪੈਣਗੇ ਅਤੇ ਜਿਸ ਨਾਲ ਲੇਬਰ ਦਾ ਖਰਚਾ ਵੀ ਵਧੇਗਾ | ਉੱਧਰ ਮੰਡੀ 'ਚ ਫ਼ਸਲ ਲਿਆ ਕੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਬਰਸਾਤ ਕਾਰਨ ਉਨ੍ਹਾਂ ਨੂੰ ਤਰਪਾਲਾਂ ਦਾ ਪ੍ਰਬੰਧ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇੱਥੇ ਮਾਰਕੀਟ ਕਮੇਟੀ ਵਲੋਂ ਵੀ ਕਿਸਾਨਾਂ ਦੀ ਮਦਦ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ |
ਤੇਜ਼ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
ਮੰਡੀ ਘੁਬਾਇਆ (ਅਮਨ ਬਵੇਜਾ)-ਸ਼ਨੀਵਾਰ ਦੀ ਦੇਰ ਸ਼ਾਮ ਨੂੰ ਆਈ ਤੇਜ਼ ਹਨੇਰੀ ਦੇ ਨਾਲ ਹੋਈ ਤੇਜ਼ ਬਰਸਾਤ ਦੇ ਨਾਲ ਕਿਸਾਨਾਂ ਦੀ ਫ਼ਸਲ ਬਰਸਾਤ ਦੀ ਭੇਟ ਚੜ੍ਹਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਤੇਜ਼ੀ ਬਰਸਾਤ ਨਾਲ ਤਬਾਹ ਹੋਈ ਫ਼ਸਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ 'ਚ ਪਰਮਜੀਤ ਸਿੰਘ ਬਰਾੜ ਮੁਹੰਮਦੇ ਵਾਲਾ ਕਿਸਾਨ ਯੂਨੀਅਨ ਕਾਦੀਆਂ ਇਕਾਈ ਆਗੂ ਪ੍ਰਧਾਨ, ਜਗਦੀਸ਼ ਕੁਮਾਰ ਪਿੰਡ ਮੌਜ਼ੇ ਵਾਲਾ ਨੇ ਦੱਸਿਆ ਕਿ ਬੀਤੀ ਰਾਤ ਕੁਦਰਤ ਦੀ ਕਰੋਪੀ ਨੇ ਇਕ ਵਾਰ ਫਿਰ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਪੀੜਿਤ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੇ ਵਲੋਂ ਕਾਫ਼ੀ ਮਿਹਨਤ ਕਰਨ ਤੋਂ ਬਾਅਦ 1121 ਬਾਸਮਤੀ ਝੋਨੇ ਦੀ ਫ਼ਸਲ ਨੂੰ ਤਿਆਰ ਕੀਤਾ ਗਿਆ ਸੀ ਅਤੇ ਰਾਤ ਨੂੰ ਆਏ ਤੇਜ਼ ਹਨੇਰੀ ਝੱਖੜ ਦੇ ਨਾਲ ਗੜੇਮਾਰੀ ਨੇ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਨਾਲ ਧਰਤੀ 'ਤੇ ਵਿਛਾ ਦਿੱਤਾ ਹੈ ਅਤੇ ਜਿਸ ਦੇ ਕਾਰਨ ਕਿਸਾਨਾਂ ਨੂੰ 10 ਕੁਵਿੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨੁਕਸਾਨ ਸਹਿਣ ਕਰਨਾ ਪਿਆ ਹੈ | ਪੀੜਿਤ ਕਿਸਾਨਾਂ ਨੇ ਸੰਬੰਧਿਤ ਵਿਭਾਗ ਸਣੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਖ਼ਰਾਬੇ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ |
ਬਾਰਸ਼ ਤੇ ਗੜੇ੍ਹਮਾਰੀ ਨਾਲ ਕਿਸਾਨਾਂ ਦੇ ਝੋਨੇ ਦਾ ਭਾਰੀ ਨੁਕਸਾਨ
ਮੰਡੀ ਲਾਧੂਕਾ, (ਮਨਪ੍ਰੀਤ ਸਿੰਘ ਸੈਣੀ)- ਕੱਲ੍ਹ ਸ਼ਾਮ ਨੂੰ ਮੰਡੀ ਲਾਧੂਕਾ ਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਅਜੇ ਕੁਮਾਰ, ਗਿਆਨ ਸਿੰਘ, ਜਰਨੈਲ ਸਿੰਘ, ਦੁੱਲਾ ਸਿੰਘ, ਰਾਣੂ ਕੰਬੋਜ, ਗੁਰਮੰਗਤ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਹਰਕਿ੍ਸ਼ਨ ਜੋਸਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਸਾਡੇ ਇਲਾਕੇ ਵਿਚ ਪਈ ਭਾਰੀ ਬਾਰਸ਼ ਤੇ ਗੜੇਮਾਰੀ ਦੇ ਕਾਰਨ ਸਾਡੀ ਪੁੱਤਾਂ ਵਾਂਗ ਪਾਲੀ 1121 ਬਾਸਮਤੀ ਝੋਨੇ ਦੀ ਸਾਡੇ ਖੇਤਾਂ ਵਿਚ ਖੜ੍ਹੀ ਪੱਕੀ ਫ਼ਸਲ ਧਰਤੀ ਤੇ ਵਿਛ ਗਈ ਹੈ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | ਕਿਸਾਨਾਂ ਨੇ ਕਿਹਾ ਕਿ ਬਾਰਸ਼ ਤੇ ਗੜੇਮਾਰੀ ਦੇ ਕਾਰਨ ਝੋਨੇ ਦਾ ਝਾੜ 4 ਤੋਂ 5 ਕੁਇੰਟਲ ਪ੍ਰਤੀ ਏਕੜ ਵਿਚੋਂ ਘੱਟ ਨਿਕਲੇਗਾ ਅਤੇ ਝੋਨੇ ਨੂੰ ਵਢਾਉਣ ਲਈ ਖਰਚਾ ਵੀ ਜ਼ਿਆਦਾ ਹੋਵੇਗਾ | ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਖੇਤਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ |
ਗੜੇਮਾਰੀ ਕਾਰਨ ਝੋਨੇ ਤੇ ਨਰਮੇ ਦੀ ਫ਼ਸਲ ਦਾ ਨੁਕਸਾਨ
ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)-ਹਲਕੇ ਵਿਚ ਆਈ ਬੇਮੌਸਮੀ ਬਰਸਾਤ ਅਤੇ ਗੜੇ ਮਾਰੀ ਕਾਰਨ ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ | ਕਈ-ਕਈ ਦਿਨ ਤੋਂ ਮੰਡੀਆਂ ਵਿਚ ਝੋਨੇ ਦੀ ਫ਼ਸਲ ਲੈ ਕੇ ਬੈਠੇ ਕਿਸਾਨਾਂ ਦੀ ਫ਼ਸਲ ਭਿੱਜ ਜਾਣ ਕਾਰਨ ਉਨ੍ਹਾਂ ਦੀ ਚਿੰਤਾ ਵਧ ਗਈ ਹੈ | ਉੱਧਰ ਖੇਤਾਂ ਵਿਚ ਪੱਕ ਕੇ ਤਿਆਰ ਹੋਈ ਕੱਟਣ ਲਈ ਖੜ੍ਹੀ ਬਾਸਮਤੀ ਅਤੇ ਪਰਮਲ ਝੋਨੇ ਦੀ ਫ਼ਸਲ ਦਾ ਬਰਸਾਤ ਅਤੇ ਗੜੇ ਮਾਰੀ ਕਾਰਨ ਪਿੰਡ ਮੀਨਿਆਂਵਾਲਾ, ਰੋਹੀਵਾਲਾ, ਚੱਕ ਪਾਲੀਵਾਲਾ, ਸਹੀ ਵਾਲਾ, ਨੁਕੇਰੀਆਂ, ਪਾਲੀਵਾਲਾ, ਤਾਰੇ ਵਾਲਾ, ਖੁੜੰਜ, ਚੱਕ ਖੁੜੰਜ, ਰੱਤਾਥੇੜ੍ਹ ਆਦਿ ਪਿੰਡਾਂ ਵਿਚ ਵੱਡਾ ਨੁਕਸਾਨ ਹੋ ਗਿਆ ਹੈ | ਨਰਮੇ ਦੀ ਖੇਤੀ ਕਰ ਰਹੇ ਹਲਕੇ ਦੇ ਪਿੰਡਾਂ ਜੰਡਵਾਲਾ ਭੀਮੇਸ਼ਾਹ, ਨੁਕੇਰੀਆਂ, ਸ਼ਾਹਪੁਰਾ, ਖੁੜੰਜ ਆਦਿ ਦੇ ਵੱਖ-ਵੱਖ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਰਸਾਤ ਅਤੇ ਗੜੇਮਾਰੀ ਕਾਰਨ ਚੁਗਣ ਲਈ ਖਿੜ ਕੇ ਤਿਆਰ ਹੋਇਆ ਨਰਮਾ ਅਤੇ ਫਲ ਧਰਤੀ 'ਤੇ ਡਿਗ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ | ਵੱਖ-ਵੱਖ ਕਿਸਾਨਾਂ ਮਨਜਿੰਦਰ ਸਿੰਘ, ਟੇਕ ਸਿੰਘ, ਭਗਵਾਨ ਸਿੰਘ, ਬਲਜੀਤ ਸਿੰਘ, ਪ੍ਰੀਤਮ ਸਿੰਘ ਆਦਿ ਵਲੋਂ ਸਰਕਾਰ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |
ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਕੀਤਾ ਮਾਯੂਸ
ਜਲਾਲਾਬਾਦ, (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਹਲਕੇ ਵਿਚ ਬੀਤੀ ਰਾਤ ਆਈ ਕੁਦਰਤ ਦੀ ਕਰੋਪੀ ਕਾਰਨ ਤਕਰੀਬਨ ਸਾਰੇ ਪਿੰਡਾਂ ਵਿਚ ਹੀ ਫ਼ਸਲ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਇਸ ਤੇਜ਼ ਹਨੇਰੀ ਨਾਲ ਆਏ ਮੀਂਹ ਅਤੇ ਗੜੇਮਾਰੀ ਨੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ | ਅਜੀਤ ਟੀਮ ਵਲ਼ੋਂ ਇਲਾਕੇ ਦੇ ਪਿੰਡਾਂ ਮੰਨੇ ਵਾਲਾ , ਕੱਟੀਆਂ ਵਾਲਾ, ਢਾਬ ਖ਼ੁਸ਼ਹਾਲ ਜੋਇਆ, ਸੈਣੀਆਂ ਆਦਿ ਵਿਚ ਮੀਂਹ, ਗੜੇਮਾਰੀ ਅਤੇ ਹਨੇਰ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ, ਜਿਸ ਤੋਂ ਸਾਹਮਣੇ ਆਇਆ ਕਿ ਇਲਾਕੇ ਵਿਚ ਸਭ ਤੋਂ ਵੱਧ ਨੁਕਸਾਨ ਬਾਸਮਤੀ ਦੀ ਫ਼ਸਲ ਨੂੰ ਹੋਇਆ ਹੈ | ਕਿਸਾਨਾਂ ਨਾਲ ਗੱਲ ਕਰਨ 'ਤੇ ਕਾਫ਼ੀ ਮਾਯੂਸੀ ਦੇਖਣ ਨੂੰ ਮਿਲੀ | ਗੱਲਬਾਤ ਕਰਦੇ ਹੋਏ ਪਿੰਡ ਸੈਣੀਆਂ ਦੇ ਨਛੱਤਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਗੁਰਦੇਵ ਸਿੰਘ, ਲਖਵਿੰਦਰ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਫ਼ਸਲ ਬਹੁਤ ਹੀ ਚੰਗੀ ਸੀ ਅਤੇ ਹਰ ਕਿਸਾਨ ਨੂੰ ਇਸ ਫ਼ਸਲ ਨਾਲ ਕਾਫ਼ੀ ਉਮੀਦਾਂ ਸਨ | ਉੱਧਰ ਦਾਣਾ ਮੰਡੀ ਜਲਾਲਾਬਾਦ ਵਿਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਫ਼ਸਲ ਸੁਕਾ ਕੇ ਵੱਢ ਕੇ ਲੈ ਕੇ ਆਏ ਸਨ ਪਰ ਹੁਣ ਮੀਂਹ ਕਾਰਨ ਫ਼ਸਲ ਭਿੱਜ ਗਈ ਹੈ ਅਤੇ ਫ਼ਸਲ ਵਿਚ ਨਮੀ ਦੀ ਮਾਤਰਾ ਵੱਧ ਜਾਵੇਗੀ ਅਤੇ ਦਾਣਾ ਵੀ ਰੰਗ ਬਦਲਣਗੇ | ਇਸ ਸਬੰਧੀ ਤਹਿਸੀਲਦਾਰ ਜਲਾਲਾਬਾਦ ਦਾ ਕਹਿਣਾ ਹੈ ਕਿ ਫ਼ਸਲ ਦੇ ਹੋਏ ਨੁਕਸਾਨ ਦੀ ਜਾਣਕਾਰੀ ਲਈ ਪਟਵਾਰੀਆਂ ਨੂੰ ਗਿਰਦਾਵਰੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ |
ਪਿੰਡ ਲਾਧੂਕਾ, ਜਮਾਲ ਕੇ, ਲੱਖੇ ਕੜ੍ਹਾਈਆਂ, ਢਾਣੀ ਬਚਨ ਸਿੰਘ, ਧੁਨਕੀਆ 'ਚ ਬਾਸਮਤੀ 1121 ਝੋਨੇ ਦੀ ਭਾਰੀ ਤਬਾਹੀ
ਮੰਡੀ ਲਾਧੂਕਾ, (ਰਾਕੇਸ਼ ਛਾਬੜਾ)-ਬੀਤੀ ਰਾਤ ਇਸ ਸਰਹੱਦੀ ਖੇਤਰ ਦੇ ਵੱਖ ਵੱਖ ਪਿੰਡਾਂ ਵਿਚ ਮੀਂਹ, ਹਨੇਰੀ ਤੇ ਗੜਿਆਂ ਦੇ ਕਾਰਨ ਬਾਸਮਤੀ 1121 ਝੋਨੇ ਦੀ ਭਾਰੀ ਤਬਾਹੀ ਹੋ ਗਈ ਹੈ | ਕਿਸਾਨਾਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੀ 6 ਮਹੀਨਿਆਂ ਦੀ ਮਿਹਨਤ ਮੀਂਹ, ਹਨੇਰੀ ਤੇ ਗੜਿਆਂ ਦੀ ਭੇਟ ਚੜ੍ਹ ਗਈ ਹੈ | ਕਿਸਾਨਾਂ ਨੂੰ ਇਸ ਵਾਰ ਸਾਉਣੀ ਦੀ ਫ਼ਸਲ ਤੋਂ ਕਾਫ਼ੀ ਉਮੀਦ ਸੀ ਕਿਉਂਕਿ ਝੋਨੇ ਦੀ ਫ਼ਸਲ ਦਾ ਰੁੱਖ ਇਸ ਵਾਰ ਚੰਗਾ ਸੀ ਤੇ ਬਾਜ਼ਾਰ ਵਿਚ ਇਸ ਦਾ ਭਾਅ ਵੀ ਵਧੀਆਂ ਚੱਲ ਰਿਹਾ ਸੀ | ਪਿੰਡ ਜਮਾਲ ਕੇ ਦੇ ਕਿਸਾਨ ਮੁਕੇਸ਼ ਢਲ, ਪਿੰਡ ਲਾਧੂਕਾ ਦੇ ਕਿਸਾਨ ਸੁਰਿੰਦਰ ਕੁਮਾਰ ਕੰਬੋਜ ਨੇ ਕਿਹਾ ਹੈ ਬੀਤੀ ਰਾਤ ਪਏ ਮੀਂਹ, ਹਨੇਰੀ ਤੇ ਗੜਿਆਂ ਦੇ ਕਾਰਨ ਬਾਸਮਤੀ 1121 ਝੋਨੇ ਦੀ ਪੱਕ ਕੇ ਤਿਆਰ ਹੋ ਚੁੱਕੀ ਫ਼ਸਲ 60 ਫ਼ੀਸਦੀ ਬਰਬਾਦ ਹੋ ਚੁੱਕੀ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਇਸ ਸਰਹੱਦੀ ਖੇਤਰ ਵਿਚ

ਜੋਸਨ ਨੇ ਤਬਾਹ ਹੋਈਆਂ ਫ਼ਸਲਾਂ ਦੇ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਗੜੇਮਾਰੀ ਅਤੇ ਝੱਖੜ ਨਾਲ ਖ਼ਰਾਬ ਹੋਈਆਂ ਫ਼ਸਲਾਂ ਨਾਲ ਪ੍ਰਭਾਵਿਤ ਸਰਹੱਦੀ ਪਿੰਡਾਂ ਰਾਮ ਸਿੰਘ ਭੈਣੀ, ਰੇਤੇ ਵਾਲੀ ...

ਪੂਰੀ ਖ਼ਬਰ »

ਮੀਂਹ ਨੇ ਨਰਮੇ ਦੀ ਚੁਗਾਈ ਦੇ ਕੰਮ 'ਚ ਪਾਇਆ ਵਿਘਨ

ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਦੇ ਸੀਤੋ ਗੰੁਨੋ੍ਹ ਇਲਾਕੇ ਵਿਚ ਪਈ ਹਲਕੀ ਤੋਂ ਦਰਮਿਆਨੀ ਵਰਖਾ ਨੇ ਹੀ ਕਿਸਾਨਾਂ ਦੀ ਨਰਮੇ ਦੀ ਚੁਗਾਈ ਦੇ ਕੰਮ ਵਿਚ ਵਿਘਨ ਪਾ ਦਿੱਤਾ ਹੈ | ਪਹਿਲਾਂ ਹੀ ਕਿਸਾਨਾਂ ਨੂੰ ਚੁਗਾਈ ਲਈ ਲੇਬਰ ਦੀ ਸਮੱਸਿਆ ਨਾਲ ...

ਪੂਰੀ ਖ਼ਬਰ »

ਕਰਵਾ ਚੌਥ ਮੌਕੇ ਸੁਹਾਗਣਾਂ ਨੂੰ ਨਹੀਂ ਹੋਏ ਜੇਲ੍ਹਾਂ 'ਚ ਬੰਦ ਪਤੀਆਂ ਦੇ ਦੀਦਾਰ

ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਕਰਵਾ ਚੌਥ ਦੇ ਤਿਉਹਾਰ ਦੇ ਮੌਕੇ 'ਤੇ ਇਸ ਵਾਰ ਜੇਲ੍ਹਾਂ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਪਤਨੀਆਂ ਨੂੰ ਆਪਣੇ ਪਤੀ ਦਾ ਦੀਦਾਰ ਨਹੀਂ ਹੋ ਸਕਿਆ | ਜਿਸ ਕਾਰਨ ਸੁਹਾਗਣਾ ਅੰਦਰ ਮਾਯੂਸੀ ਦਾ ਆਲਮ ਵੇਖਣ ਨੂੰ ਮਿਲਿਆ | ...

ਪੂਰੀ ਖ਼ਬਰ »

ਭਾਜਪਾ ਨੇ ਕੋਰੋਨਾ ਮਹਾਂਮਾਰੀ 'ਚ ਸੇਵਾਵਾਂ ਨਿਭਾਉਣ 'ਤੇ ਡਾਕਟਰਾਂ ਨੂੰ ਕੀਤਾ ਸਨਮਾਨਿਤ

ਅਬੋਹਰ, 24 ਅਕਤੂਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵਿਧਾਇਕ ਨਾਰੰਗ ਨੇ ...

ਪੂਰੀ ਖ਼ਬਰ »

ਅਕਾਲੀ ਉਮੀਦਵਾਰ ਹਰਦੇਵ ਮੇਘ ਵਲੋਂ ਪਿੰਡ ਖਿੱਪਾਂ ਵਾਲੀ 'ਚ ਮੀਟਿੰਗਾਂ

ਅਬੋਹਰ, 24 ਅਕਤੂਬਰ (ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੇਵ ਮੇਘ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਹਲਕੇ ਦੇ ਪਿੰਡ ਖਿੱਪਾਂ ਵਾਲੀ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਇਸ ਦੌਰਾਨ ਉਮੀਦਵਾਰ ਮੇਘ ਨੇ ਪਿੰਡ ਵਾਸੀਆਂ ...

ਪੂਰੀ ਖ਼ਬਰ »

ਸਟਾਫ਼ ਦੀ ਕਮੀ ਕਾਰਨ ਸੇਵਾ ਕੇਂਦਰ ਬਣਿਆ ਖ਼ੱਜਲ-ਖ਼ੁਆਰੀ ਕੇਂਦਰ

ਅਬੋਹਰ, 24 ਅਕਤੂਬਰ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਖੂਈਆਂ ਸਰਵਰ ਵਿਖੇ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤਾਂ ਲਈ ਬਣਾਇਆ ਸੇਵਾ ਕੇਂਦਰ ਸਟਾਫ਼ ਦੀ ਕਮੀ ਕਾਰਨ ਬੀਤੇ ਕਈ ਮਹੀਨਿਆਂ ਤੋਂ ਖੱਜਲ-ਖ਼ੁਆਰੀ ਕੇਂਦਰ ਬਣਿਆ ਹੋਇਆ ਹੈ | ਅੱਜ-ਕੱਲ੍ਹ ਜਨਮ-ਮੌਤ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ-ਮੁਲਾਜ਼ਮਾਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ

ਅਬੋਹਰ, 24 ਅਕਤੂਬਰ (ਸੁਖਜੀਤ ਸਿੰਘ ਬਰਾੜ)-ਕਿਸਾਨ-ਮਜ਼ਦੂਰ-ਮੁਲਾਜ਼ਮ ਸੰਘਰਸ਼ ਕਮੇਟੀ ਦਾ ਨਗਰ ਨਿਗਮ ਵਲੋਂ ਦਫ਼ਤਰ ਢਾਹੁਣ ਦੇ ਰੋਸ ਵਿਚ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ | ਸੰਘਰਸ਼ ਕਮੇਟੀ ਵਲੋਂ, ਜਿਸ ਦਾ ਨਗਰ ਨਿਗਮ ਨੇ ਉਨ੍ਹਾਂ ਦਾ ਦਫ਼ਤਰ ਢਾਹਿਆ ਹੈ, ਉਸ ਦਿਨ ਤੋਂ ...

ਪੂਰੀ ਖ਼ਬਰ »

ਸ੍ਰੀ ਰਾਮ ਕਿਰਪਾ ਸੇਵਾ ਸੰਘ ਦੇ ਕੈਂਪ 'ਚ 245 ਨੌਜਵਾਨਾਂ ਨੇ ਕੀਤਾ ਖ਼ੂਨਦਾਨ

ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਵਲੋਂ ਖ਼ੂਨਦਾਨ ਕੈਂਪ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਲਗਾਇਆ ਗਿਆ | ਜਿਸ ਵਿਚ 245 ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਹਲਕਾ ਬੱਲੂਆਣਾ 'ਚ ਹਰਦੇਵ ਮੇਘ ਦੀ ਜਿੱਤ ਯਕੀਨੀ- ਗੁਰਬਿੰਦਰ ਬਰਾੜ

ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬੱਲੂਆਣਾ ਤੋਂ ਹਰਦੇਵ ਮੇਘ ਗੋਬਿੰਦਗੜ੍ਹ ਨੂੰ ਵਿਧਾਨ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਹੈ | ਹਰਦੇਵ ਮੇਘ ਹਲਕਾ ਬੱਲੂਆਣਾ ਦੇ ਵਸਨੀਕ ਹੋਣ ਕਾਰਨ ਹਲਕੇ ਦੇ ਲੋਕਾਂ ਵਿਚ ਖ਼ੁਸ਼ੀ ਦਾ ...

ਪੂਰੀ ਖ਼ਬਰ »

2 ਕਿੱਲੋਵਾਟ ਤੱਕ ਬਿਜਲੀ ਦੇ ਬਕਾਇਆ ਬਿੱਲਾਂ ਦੀ ਮਾਫ਼ੀ ਲਈ ਕੈਂਪ ਅੱਜ

ਜਲਾਲਾਬਾਦ, 24 ਅਕਤੂਬਰ (ਕਰਨ ਚੁਚਰਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2 ਕਿੱਲੋਵਾਟ ਵਾਲੇ ਉਪਭੋਗਤਾਵਾਂ ਦੇ ਬਿਜਲੀ ਬਕਾਇਆ ਬਿੱਲ ਮਾਫ਼ ਕਰਨ ਲਈ ਸ਼ਹਿਰ ਦੇ ਕਮਿਊਨਿਟੀ ਹਾਲ 'ਚ ਅੱਜ ਸਵੇਰੇ 11 ਵਜੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸ ਮੁਹਿੰਮ ...

ਪੂਰੀ ਖ਼ਬਰ »

ਅੰਗਹੀਣਾਂ ਨੂੰ ਵਹੀਲ ਚੇਅਰ ਤੇ ਹੋਰ ਸਾਮਾਨ ਵੰਡਣ ਲਈ ਸਮਾਗਮ 26 ਨੂੰ

ਜਲਾਲਾਬਾਦ, 24 ਅਕਤੂਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਹਲਕੇ ਵਿਚ ਕਾਫ਼ੀ ਦੇਰ ਤੋਂ ਸਮਾਜ ਸੇਵੀ ਕੰਮਾਂ ਵਿਚ ਲੱਗੀ ਹੋਈ ਸੰਸਥਾ ਫਰੈਂਡਜ਼ ਕਲੱਬ ਰਜਿ. ਜਲਾਲਾਬਾਦ ਦੇ ਵਲ਼ੋਂ ਸਵਰਗੀ ਸ਼੍ਰੀਮਤੀ ਸੀਤਾ ਦੇਵੀ ਗੰੁਬਰ ਅਤੇ ਸਵਰਗਵਾਸੀ ਸ਼੍ਰੀ ਜਮਨਾ ਦਾਸ ਗੰੁਬਰ ਦੀ ...

ਪੂਰੀ ਖ਼ਬਰ »

ਨਾਜਾਇਜ਼ ਰੇਤਾ ਤੇ ਟਰੈਕਟਰ ਟਰਾਲੀ ਸਮੇਤ ਇਕ ਗਿ੍ਫ਼ਤਾਰ

ਫ਼ਾਜ਼ਿਲਕਾ, 24 ਅਕਤੂਬਰ(ਅਮਰਜੀਤ ਸ਼ਰਮਾ)-ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਰੇਤੇ ਅਤੇ ਟਰੈਕਟਰ ਟਰਾਲੀ ਸਮੇਤ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜੱਸਾ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਢਾਣੀ ਸੁੰਦਰ ਨਗਰ 'ਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਦਾ ਗਠਨ

ਜਲਾਲਾਬਾਦ, 24 ਅਕਤੂਬਰ (ਕਰਨ ਚੁਚਰਾ)-ਜਲਾਲਾਬਾਦ ਦੇ ਪਿੰਡ ਸ਼ਮਸ਼ਦੀਨ ਚਿਸ਼ਤੀ 'ਚ ਪੈਂਦੀ ਢਾਣੀ ਸੁੰਦਰ ਨਗਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਦਾ ਗਠਨ ਕੀਤਾ ਗਿਆ | ਇਸ ਮੌਕੇ ਹਰਨਾਮ ਸਿੰਘ ਪ੍ਰਧਾਨ, ਸੁਰਜੀਤ ਸਿੰਘ ਉਪ ਪ੍ਰਧਾਨ, ਪਰਮਜੀਤ ਸਿੰਘ ਸੈਕਟਰੀ, ਮਨੋਜ ਕੁਮਾਰ ...

ਪੂਰੀ ਖ਼ਬਰ »

ਖੁੱਬਣ ਤੋਂ ਮਲੋਟ ਜਾਣ ਵਾਲੀ ਸੜਕ ਦੀ ਨਹੀਂ ਲੈ ਰਿਹਾ ਕੋਈ ਸਾਰ

ਬੱਲੂਆਣਾ, 24 ਅਕਤੂਬਰ (ਢਿੱਲੋਂ)-ਪਿੰਡ ਖੁੱਬਣ ਦੇ ਬੱਸ ਅੱਡੇ ਤੋਂ ਮਲੋਟ ਜਾਣ ਵਾਲੀ ਸੜਕ ਕਰੀਬ 100 ਮੀਟਰ ਬੂਰੀ ਤਰ੍ਹਾਂ ਟੁੱਟ ਚੁੱਕੀ ਹੈ , ਜੋ ਹਲਕੀ ਵਰਖਾ ਨਾਲ ਹੀ ਛੱਪੜ ਦਾ ਰੂਪ ਧਾਰ ਲੈਂਦੀ ਹੈ | ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਨੇ ਨੌਜਵਾਨਾਂ ਨੂੰ ਕੁਚਲਿਆ, 1 ਦੀ ਮੌਤ, ਦੂਜਾ ਗੰਭੀਰ

ਫ਼ਾਜ਼ਿਲਕਾ, 24 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਮਲੋਟ ਰੋਡ 'ਤੇ ਬੀਤੀ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਾਣਕਾਰੀ ਦਿੰਦੇ ਹੋਏ ਸੀਆ ਰਾਮ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੁੱਟਮਾਰ ਤੇ ਹਵਾਈ ਫਾਇਰ ਕਰਨ ਦੇ ਦੋਸ਼ 'ਚ ਦੋ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਕੁੱਟਮਾਰ, ਭੰਨਤੋੜ ਕਰਨ ਅਤੇ ਜਾਂਦੇ ਵਕਤ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਦੋ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਗੁਰਦੇਵ ਕੌਰ ਪਤਨੀ ਮਲਕੀਤ ...

ਪੂਰੀ ਖ਼ਬਰ »

ਬਦਫ਼ੈਲੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਸਦਰ ਥਾਣਾ ਪੁਲਿਸ ਨੇ ਬਦਫ਼ੈਲ੍ਹੀ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ 60 ਸਾਲ ਦੀ ਇਕ ਔਰਤ ਨੇ ਦੱਸਿਆ ਕਿ 16 ਅਕਤੂਬਰ ਨੂੰ ਉਸ ਦੇ ਪੋਤੇ ਨਾਲ ਸਤਨਾਮ ਸਿੰਘ ਨੇ ...

ਪੂਰੀ ਖ਼ਬਰ »

ਮੰਡੀਆਂ 'ਚ 1121 ਬਾਸਮਤੀ ਦੀ ਆਮਦ ਸ਼ੁਰ ਬਾਜ਼ਾਰੀ ਭਾਅ ਤੋਂ 300 ਰੁਪਏ ਪ੍ਰਤੀ ਕੁਇੰਟਲ ਸਸਤਾ ਵਿਕ ਰਿਹਾ ਝੋਨਾ

ਮੰਡੀ ਲਾਧੂਕਾ, 24 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)-1121 ਬਾਸਮਤੀ ਦੀ ਮੰਡੀਆਂ ਵਿਚ ਆਮਦ ਸ਼ੁਰੂ ਹੋ ਚੁੱਕੀ ਹੈ | ਇਸ ਵਾਰ ਬਾਸਮਤੀ ਦਾ ਝਾੜ ਵੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ | ਪਿਛਲੇ ਸਾਲਾ ਦੇ ਮੁਕਾਬਲੇ 1121 ਬਾਸਮਤੀ 20 ਪ੍ਰਤੀਸ਼ਤ ਘੱਟ ਆਉਣ ਦੀ ਸੰਭਾਵਨਾ ਹੈ | ਦੇਸ਼ ...

ਪੂਰੀ ਖ਼ਬਰ »

ਥੋੜ੍ਹੀ ਵਰਖਾ ਨਾਲ ਹੀ ਗੁਰੂ ਘਰ ਨੂੰ ਜਾਂਦੀ ਗਲੀ ਨੇ ਧਾਰਿਆ ਨਰਕ ਦਾ ਰੂਪ

ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਬੀਤੀ ਰਾਤ ਹਲਕੀ ਵਰਖਾ ਨਾਲ ਹੀ ਪਿੰਡ ਵਿਚ ਲੰਬੇ ਸਮੇਂ ਤੋਂ ਕੱਚੀ ਪਈ ਗੁਰਦੁਆਰਾ ਸਾਹਿਬ ਵਾਲੀ ਗਲੀ ਨੇ ਨਰਕ ਦਾ ਰੂਪ ਧਾਰ ਲਿਆ ਹੈ | ਪਿਛਲੇ ਤੀਹ ਸਾਲਾਂ ਤੋਂ ਨਰਕ ਭਰਾ ਜੀਵਨ ਹੰਢਾ ਰਹੇ ...

ਪੂਰੀ ਖ਼ਬਰ »

ਸ਼ਾਰਟ ਸਰਕਟ ਕਾਰਨ ਰੂੰਮ ਵਾਲਾ 'ਚ ਮੀਟਰ ਦੇ ਬਕਸਿਆਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਜਲਾਲਾਬਾਦ, 24 ਅਕਤੂਬਰ (ਕਰਨ ਚੁਚਰਾ)-ਇਲਾਕੇ ਦੇ ਪਿੰਡ ਰੂੰਮ ਵਾਲਾ 'ਚ ਬੀਤੀ ਰਾਤ ਹੋਈ ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਇੱਥੋਂ ਦੇ ਇਕ ਘਰ ਦੀ ਚਾਰਦੀਵਾਰੀ ਦੇ ਅੰਦਰ ਲੱਗੇ ਮੀਟਰਾਂ ਦੇ ਬਕਸੇ 'ਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ | ਜਿਸ ਕਾਰਨ ਜਿੱਥੇ ਵਿਭਾਗ ਨੂੰ ...

ਪੂਰੀ ਖ਼ਬਰ »

ਪਿੰਡਾਂ ਦੇ ਮੁਹਤਬਰਾਂ ਵਲੋਂ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸਵਨਾ ਨੂੰ ਟਿਕਟ ਦੇਣ ਦੀ ਮੰਗ

ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਸਾਬਕਾ ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਦੀ ਇਕ ਮੀਟਿੰਗ ਹੋਈ | ਜਿਸ ਵਿਚ ਪਿੰਡਾਂ ਵਿਚ ਵੱਧ ਰਹੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX