ਤਾਜਾ ਖ਼ਬਰਾਂ


ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  about 1 hour ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  about 1 hour ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  about 1 hour ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  about 2 hours ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  about 2 hours ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  about 1 hour ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  about 3 hours ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ’ਚ ਇਕ ਦੀ ਮੌਤ, ਕਤਲ ਦਾ ਮੁਕੱਦਮਾ ਦਰਜ
. . .  about 3 hours ago
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਵਿਖੇ 2 ਪਰਿਵਾਰਾਂ ਵਿਚ ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ਵਿਚ ਇਕ 65 ਸਾਲਾਂ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ...
ਜ਼ਬਰੀ ਵਸੂਲੀ ਤੇ ਹਥਿਆਰਬੰਦ ਲੁੱਟਾਂ ਖੋਹਾਂ ’ਚ ਸ਼ਾਮਲ 6 ਵਿਅਕਤੀ ਗਿ੍ਫ਼ਤਾਰ
. . .  about 3 hours ago
ਅੰਮ੍ਰਿਤਸਰ, 1 ਦਸੰਬਰ- ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਸਵਪਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰੀ ਵਸੂਲੀ ਅਤੇ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ...
ਜੀ-20 ਦੀ ਪ੍ਰਧਾਨਗੀ ਭਾਰਤ ਦੀ ਮਹੱਤਵਪੂਰਨ ਮੌਕਾ- ਅਸਟ੍ਰੇਲੀਆਈ ਹਾਈ ਕਮਿਸ਼ਨਰ
. . .  about 4 hours ago
ਨਵੀਂ ਦਿੱਲੀ, 1 ਦਸੰਬਰ- ਭਾਰਤ ਵਿਚ ਅਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਕਿਹਾ ਕਿ ਅੱਜ ਭਾਰਤ ਲਈ ਮਹੱਤਵਪੂਰਨ ਮੌਕਾ ਹੈ, ਕਿਉਂਕਿ ਉਹ ਜੀ-20...
ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  about 5 hours ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 6 hours ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 6 hours ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 6 hours ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 7 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 8 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 8 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 8 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 8 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 8 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 8 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਭਾਰਤ ਅੱਜ ਰਸਮੀ ਤੌਰ 'ਤੇ ਸੰਭਾਲੇਗਾ ਜੀ-20 ਦੀ ਪ੍ਰਧਾਨਗੀ
. . .  about 9 hours ago
ਨਵੀਂ ਦਿੱਲੀ, 1 ਦਸੰਬਰ-ਭਾਰਤ ਅੱਜ, 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਲੋਗੋ ਨਾਲ 100 ਤੋਂ ਵੱਧ ਸਮਾਰਕਾਂ ਨੂੰ ਪ੍ਰਕਾਸ਼ਮਾਨ ਕੀਤਾ...
ਗੁਜਰਾਤ ਚੋਣਾਂ:ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਵੋਟਾਂ ਪਾਉਣ ਦੀ ਅਪੀਲ
. . .  about 9 hours ago
ਨਵੀਂ ਦਿੱਲੀ, 1 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਚੋਣ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਆਪਣੀ ਵੋਟ ਦੇ ਅਧਿਕਾਰ...
ਗੁਜਰਾਤ 'ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 9 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਅੱਜ 2 ਕਰੋੜ ਤੋਂ ਵੱਧ ਵੋਟਰ ਕਰਨਗੇ। ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ...
⭐ਮਾਣਕ - ਮੋਤੀ⭐
. . .  about 10 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਕੱਤਕ ਸੰਮਤ 553

ਰੂਪਨਗਰ

ਬੇਮੌਸਮੀ ਬਰਸਾਤ ਨੇ ਝੋਨੇ ਦੀ ਫ਼ਸਲ ਦੀ ਕੀਤੀ ਬਰਬਾਦੀ

ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਲੰਘੀ ਰਾਤ ਤੋਂ ਆਰੰਭ ਹੋਈ ਬਰਸਾਤ ਨੇ ਝੋਨੇ ਦੀ ਖੜ੍ਹੀ, ਕੱਟੀ ਤੇ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ | ਮੀਂਹ ਕਾਰਨ ਪਹਿਲਾਂ ਹੀ ਖ਼ਰੀਦ ਏਜੰਸੀਆਂ ਦੀ 17 ਫ਼ੀਸਦੀ ਨਮੀ ਦੀ ਸ਼ਰਤ ਨਾਲ ਜੂਝ ਰਹੇ ਕਿਸਾਨ ਤੇ ਆੜ੍ਹਤੀਆਂ ਦੇ ਸਾਹ ਹੁਣ ਹੋਰ ਸੂਤੇ ਗਏ ਹਨ | ਮੀਂਹ ਕਾਰਨ ਬਹੁਤੀਆਂ ਥਾਵਾਂ 'ਤੇ ਪੱਕੀ ਝੋਨੇ ਦੀ ਫ਼ਸਲ ਵਿਛ ਗਈ ਹੈ ਜਿਸ ਨੂੰ ਕੰਬਾਈਨ ਨਾਲ ਕੱਟਣਾ ਸੰਭਵ ਹੀ ਨਹੀਂ ਜਦ ਕਿ ਹੋਰ ਫ਼ਸਲ ਵੀ ਉਦੋਂ ਤੱਕ ਕੰਬਾਈਨ ਨਹੀਂ ਕੱਟ ਸਕਦੀ ਜਦੋਂ ਤੱਕ ਖੇਤ ਗਿੱਲੇ ਹਨ ਜੇ ਕੱਟੀ ਵੀ ਗਈ ਤਾਂ ਨਮੀ ਦਾ ਮਾਪਦੰਡ ਪੂਰਾ ਨਹੀਂ ਹੋਵੇਗਾ, ਜੇ ਕਿਸਾਨ ਹੱਥੀ ਕਟਵਾਏਗਾ ਤਾਂ ਲੇਬਰ ਦੁੱਗਣੇ ਭਾਅ ਮੰਗੇਗੀ ਜਿਸ ਨਾਲ ਕਿਸਾਨ ਹਰ ਪਾਸੇ ਤੋਂ ਘਾਟੇ 'ਚ ਹੀ ਰਹੇਗਾ, ਦੂਜੀ ਮਾਰ ਹੁਣ ਡਿੱਗੇ ਝੋਨੇ ਦੇ ਦਾਣੇ ਦਾ ਬਦਰੰਗ ਹੋਣ ਦੀ ਪਵੇਗੀ | ਮੰਡੀਆਂ 'ਚ ਵੀ ਵਿਕਣ ਨੂੰ ਪਿਆ ਝੋਨਾ ਪਾਣੀ 'ਚ ਭਿੱਜ ਗਿਆ ਤੇ ਕਈ ਥਾਵਾਂ 'ਤੇ ਝੋਨਾ ਪਾਣੀ 'ਚ ਹੜ੍ਹ ਵੀ ਗਿਆ | ਕੱਚੇ ਫੜਾ 'ਚ ਤਾਂ ਹਾਲਤ ਹੋਰ ਵੀ ਮਾੜੀ ਸੀ | ਕਮਾਲਪੁਰ-ਝੱਲੀਆਂ ਕਲਾਂ ਟੋਲ ਪਲਾਜ਼ਾ 'ਤੇ ਲੰਬੇ ਸਮੇਂ ਤੋਂ ਧਰਨੇ 'ਤੇ ਬੈਠ ਕਿਸਾਨਾਂ ਜਤਿੰਦਰ ਸਿੰਘ ਗੋਗੀ ਝੱਲੀਆਂ ਕਲਾਂ, ਬਾਬਾ ਦਰਸ਼ਨ ਸਿੰਘ ਗਿੱਲ, ਠੇਕੇਦਾਰ ਬਲਵੰਤ ਸਿੰਘ ਗਿੱਲ, ਬਲਵੀਰ ਸਿੰਘ, ਸੁਖਦੇਵ ਸਿੰਘ ਗਿੱਲ, ਹਰਨੇਕ ਸਿੰਘ ਗਿੱਲ ਸਾਰੇ ਝੱਲੀਆਂ ਕਲਾਂ, ਚਰਨ ਸਿੰਘ ਭੱਕੂਮਾਜਰਾ, ਜਗਜੀਤ ਸਿੰਘ ਕਮਾਲਪੁਰ, ਦੁੱਮਣ ਸਿੰਘ, ਸੁਖਦੇਵ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੂੰ ਗੁਹਾਰ ਲਾਈ ਕਿ 'ਤੁਸੀਂ ਇਕ ਦਿਨ ਪਹਿਲਾਂ ਸਾਡੇ ਧਰਨੇ 'ਤੇ ਵਾਅਦਾ ਤੇ ਦਾਅਵਾ ਕਰਕੇ ਗਏ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਸੀ, ਹੈ ਤੇ ਰਹੇਗੀ' ਹੁਣ ਕਿਸਾਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ ਤੇ ਬਰਬਾਦ ਹੋਏ ਝੋਨੇ ਦਾ ਹੱਲ ਕੱਢੋ ਤੇ ਕਿਸਾਨਾਂ ਦਾ ਸਾਥ ਦਿਓ | ਆੜ੍ਹਤੀ ਐਸੋ: ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਹੁਣ ਝੋਨੇ ਦੀ ਵਢਾਈ ਲਟਕ ਗਈ ਹੈ ਤੇ ਹਵਾ 'ਚ ਨਮੀ ਹੋਣ ਕਾਰਨ ਤੈਅ ਮਾਪਦੰਡਾਂ 'ਤੇ ਨਮੀ ਤਹਿਤ ਝੋਨਾ ਆਉਣਾ ਬਹੁਤ ਔਖਾ ਹੈ | ਇਸ ਕਰ ਕੇ ਸ਼ੈਲਰਾਂ ਤੇ ਏਜੰਸੀਆਂ ਨਮੀ 'ਚ ਛੋਟ ਦੇਣ |
ਮੋਰਿੰਡਾ ਇਲਾਕੇ 'ਚ ਫ਼ਸਲਾਂ ਦਾ ਭਾਰੀ ਨੁਕਸਾਨ, ਅਨਾਜ ਮੰਡੀ ਮੋਰਿੰਡਾ 'ਚ ਜੀਰੀ ਤੇ ਬੋਰੀਆਂ ਪਾਣੀ 'ਚ ਡੁੱਬੀਆਂ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ-ਮੋਰਿੰਡਾ ਇਲਾਕੇ 'ਚ ਹੋਈ ਭਾਰੀ ਬੇ-ਮੌਸਮੀ ਵਰਖਾ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਦਾ ਬਹੁਤ ਨੁਕਸਾਨ ਹੋ ਗਿਆ | 30 ਏਕੜ 'ਚ ਬਣੀ ਅਨਾਜ ਮੰਡੀ ਮੋਰਿੰਡਾ, ਫੋਕਲ ਪੁਆਇੰਟ ਰਸੂਲਪੁਰ ਤੇ ਚੱਕਲਾਂ ਵਿਚ ਪਈ ਜੀਰੀ ਪਾਣੀ 'ਚ ਡੁੱਬ ਗਈ, ਜਿਸ ਨਾਲ ਆੜ੍ਹਤੀਆਂ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਗਿਆ | ਮੋਰਿੰਡਾ ਇਲਾਕੇ ਦੇ ਪਿੰਡਾਂ 'ਚ ਜਾ ਕੇ ਜਦੋਂ ਵੇਖਿਆ ਤਾਂ ਤੇਜ਼ ਮੀਂਹ ਤੇ ਹਵਾ ਨਾਲ ਜੀਰੀ ਦੀ ਫ਼ਸਲ ਡਿਗ ਕੇ ਪਾਣੀ 'ਚ ਡੁੱਬ ਗਈ | ਮੀਂਹ ਐਨਾ ਜ਼ਿਆਦਾ ਪਿਆ ਕਿ ਖੇਤ ਪਾਣੀ ਨਾਲ ਪੂਰੇ ਭਰ ਗਏ | ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ, ਪਰਮਜੀਤ ਸਿੰਘ ਅਮਰਾਲੀ, ਗੁਰਚਰਨ ਸਿੰਘ ਢੋਲਣਮਾਜਰਾ, ਕਰਨੈਲ ਸਿੰਘ ਡੂਮਛੇੜੀ, ਰਣਧੀਰ ਸਿੰਘ ਮਾਜਰੀ, ਸੰਤੋਖ ਸਿੰਘ ਕਲਹੇੜੀ ਦਾ ਕਹਿਣਾ ਹੈ ਕਿ ਅਜੇ ਕਿਸਾਨਾਂ ਦੀ 50 ਫੀਸਦੀ ਤੋਂ ਵੀ ਜ਼ਿਆਦਾ ਜੀਰੀ ਦੀ ਕਟਾਈ ਹੋਣੋਂ ਰਹਿੰਦੀ ਹੈ | ਬੇ-ਮੌਸਮੀ ਹੋਈ ਵਰਖਾ ਨੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ | ਇਸੇ ਸੰਬੰਧ 'ਚ ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਦਾ ਕਹਿਣਾ ਹੈ ਕਿ ਅਨਾਜ ਮੰਡੀ ਮੋਰਿੰਡਾ 'ਚ 60 ਫੀਸਦੀ ਜੀਰੀ ਦੀ ਆਮਦ ਹੋ ਚੁੱਕੀ ਹੈ ਜਿਸ 'ਚੋਂ ਸਿਰਫ਼ 50 ਫੀਸਦੀ ਜੀਰੀ ਦੀ ਚੁਕਾਈ ਦਾ ਕੰਮ ਨੇਪਰੇ ਚੜਿ੍ਹਆ ਹੈ | ਲਗਪਗ 1 ਲੱਖ ਕੁਇੰਟਲ ਦੇ ਕਰੀਬ ਜੀਰੀ ਅਨਾਜ ਮੰਡੀ ਮੋਰਿੰਡਾ 'ਚ ਪਈ ਹੈ | ਉਨ੍ਹਾਂ ਦੱਸਿਆ ਕਿ ਜਦੋਂ ਤੱਕ ਜੀਰੀ ਦੀ ਚੁਕਾਈ ਨਹੀਂ ਹੁੰਦੀ ਉਦੋਂ ਤੱਕ ਇਹ ਜੀਰੀ ਆੜ੍ਹਤੀਆਂ ਦੇ ਖਾਤੇ 'ਚ ਖੜ੍ਹੀ ਰਹਿੰਦੀ ਹੈ | ਭਾਵੇਂ ਆੜ੍ਹਤੀਆਂ ਨੇ ਬਹੁਤ ਕੋਸ਼ਿਸ਼ਾਂ ਕਰਕੇ ਤਰਪਾਲਾਂ ਦੇ ਕੇ ਜੀਰੀ ਨੂੰ ਢੱਕਿਆ ਹੈ, ਪਰ ਤੇਜ਼ ਹਵਾ ਚੱਲਣ ਨਾਲ ਕਈ ਜੀਰੀ ਦੀਆਂ ਢਾਗਾਂ ਤੋਂ ਤਿਰਪਾਲਾਂ ਵੀ ਉੱਡ ਗਈਆਂ ਤੇ ਬੋਰੀਆਂ ਵੀ ਭਿੱਜ ਗਈਆਂ | ਹੁਣ ਜਦੋਂ ਉਹ ਇਸ ਜੀਰੀ ਨੂੰ ਰਾਈਸ ਸ਼ੈਲਰਾਂ 'ਚ ਭੇਜਣਗੇ ਤਾਂ ਇਸ ਜੀਰੀ ਨੂੰ ਦੁਬਾਰਾ ਸੁਕਾਉਣਾ ਪਵੇਗਾ ਜਿਸ 'ਤੇ ਸੁਕਾਉਣ ਸਮੇਂ ਕਾਫ਼ੀ ਖਰਚਾ ਆਵੇਗਾ, ਦੂਜੇ ਇਸ ਦਾ ਭਾਰ ਵੀ ਘੱਟ ਜਾਵੇਗਾ | ਮੰਡੀ 'ਚ ਮੌਕੇ 'ਤੇ ਮੌਜੂਦ ਗੁਰਵਿੰਦਰ ਸਿੰਘ ਬੰਗੀਆਂ ਆੜ੍ਹਤੀ ਨੇ ਦੱਸਿਆ ਕਿ ਬੇ-ਮੌਸਮੀ ਮੀਂਹ ਕਾਰਨ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ | ਇਸੇ ਮੀਂਹ ਨੂੰ ਲੈ ਕੇ ਰਾਈਸ ਸ਼ੈਲਰ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਪ੍ਰੇਮ ਸਿੰਘ ਰੌਣੀ ਦਾ ਕਹਿਣਾ ਹੈ ਕਿ ਬੇ-ਮੌਸਮੀ ਮੀਂਹ ਕਾਰਨ ਜੀਰੀ ਦੀ ਛਟਾਈ ਤੇ ਸੁਕਾਈ ਕਰਨ ਲਈ ਉਨ੍ਹਾਂ ਦਾ ਕਾਫ਼ੀ ਖ਼ਰਚ ਹੋਵੇਗਾ | ਇਸੇ ਸੰਬੰਧ 'ਚ ਸੰਯੁਕਤ ਕਿਸਾਨ ਮੋਰਚਾ ਤੇ ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਵਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ | ਐੱਸ. ਡੀ. ਐੱਮ. ਮੋਰਿੰਡਾ ਸ. ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਸ਼ਾਮ ਤੱਕ ਮੀਂਹ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ | ਕੱਲ੍ਹ ਨੂੰ ਅਸੀਂ ਹੋਏ ਨੁਕਸਾਨ ਦੀ ਖ਼ਾਸ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਨੂੰ ਰਿਪੋਰਟ ਭੇਜ ਦੇਵਾਂਗੇ |
ਬੇਮੌਸਮੀ ਬਰਸਾਤ ਨੇ ਕਿਸਾਨ ਝੰਭੇ, ਕਿਸਾਨ ਜਥੇਬੰਦੀਆਂ ਨੇ ਰੱਖੀ ਮੁਆਵਜ਼ੇ ਦੀ ਮੰਗ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ—ਬੀਤੀ ਰਾਤ ਤੋਂ ਪੈ ਰਹੀ ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ | ਦੇਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਵੱਢੇ ਹੋਏ ਝੋਨੇ ਦਾ ਨੁਕਸਾਨ ਕੀਤਾ ਹੈ ਉਥੇ ਖੇਤਾਂ 'ਚ ਖੜ੍ਹਾ ਝੋਨਾ ਵਿਛ ਗਿਆ ਹੈ | ਰਜਾਈਆਂ ਭਰਨ ਵਾਲੇ ਕਾਸਿਮ ਦਾ ਕਰੀਬ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ | ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੋਲੂਮਾਜਰਾ, ਭਾਕਿਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ, ਬਲਾਕ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ, ਗੁਰਮੀਤ ਸਿੰਘ ਢਿੱਲੋਂ ਜ਼ਿਲ੍ਹਾ ਜ/ਸ (ਸਿੱਧੂਪੁਰ) ਤੇ ਕਾਦੀਆਂ ਦੇ ਜ਼ਿਲ੍ਹਾ ਜ/ਸ ਧਰਮਿੰਦਰ ਸਿੰਘ ਭੂਰੜੇ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੀਂਹ ਪੈਂਦਿਆਂ ਪਿੰਡਾਂ 'ਚ ਫ਼ਸਲਾਂ ਦਾ ਜਾਇਜ਼ਾ ਲਿਆ ਤੇ ਵੇਖਿਆ ਕਿ ਖੇਤਾਂ 'ਚ ਝੋਨਾ, ਚਰੀ, ਬਰਸੀਨ ਤੇ ਗੰਨੇ ਦਾ ਕਾਫ਼ੀ ਨੁਕਸਾਨ ਹੋਇਆ ਹੈ | ਜਿਸ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਬਰਸਾਤ ਨਾਲ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
ਸ੍ਰੀ ਅਨੰਦਪੁਰ ਸਾਹਿਬ ਵਿਖੇ ਬਰਸਾਤ ਨਾਲ ਝੋਨੇ ਦਾ ਨੁਕਸਾਨ
ਸ੍ਰੀ ਅਨੰਦਪੁਰ ਸਾਹਿਬ ਤੋਂ ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ ਅਨੁਸਾਰ—ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਵਰਖਾ ਨਾਲ ਝੋਨੇ ਦੀ ਫਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ ਤੇ ਅਨਾਜ ਮੰਡੀ ਅਗਮਪਰ ਦੀ ਹਾਲਤ ਵਿਗੜੀ ਹੋਈ ਹੈ ਜਿਥੇ ਬਹੁਤ ਸਾਰਾ ਅਨਾਜ ਬਰਸਾਤ ਕਾਰਨ ਭਿੱਜ ਗਿਆ ਹੈ | ਉਥੇ ਹੀ ਮਜ਼ਦੂਰਾਂ ਦੀਆਂ ਝੌਪੜੀਆਂ 'ਚ ਵੀ ਪਾਣੀ ਦਾਖਲ ਹੋ ਗਿਆ ਹੈ | ਖੇਤੀਬਾੜੀ ਵਿਭਾਗ ਦੇ ਤਕਨੀਕੀ ਸਹਾਇਕ ਗੁਰਪ੍ਰੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ ਤੇ ਨੰਗਲ ਵਿਖੇ ਝੋਨੇ ਦੀ ਫਸਲ ਪਿਛੇਤੀ ਹੁੰਦੀ ਹੈ ਤੇ ਅੱਠ ਹਜ਼ਾਰ ਹੈਕਟੇਅਰ ਜ਼ਮੀਨ 'ਚ ਝੋਨੇ ਦੀ ਫਸਲ ਬੀਜੀ ਹੋਈ ਸੀ ਜਦ ਕਿ ਪੂਰੇ ਜ਼ਿਲ੍ਹੇ ਅੰਦਰ 32700 ਹੈਕਟੇਅਰ ਜ਼ਮੀਨ ਤੇ ਝੋਨੇ ਦੀ ਫਸਲ ਬੀਜੀ ਹੋਈ ਸੀ | ਜਿਸ 'ਚੋਂ ਜ਼ਿਲ੍ਹੇ ਵਿਚ ਸਿਰਫ 12 ਹਜ਼ਾਰ ਹੈਕਟੇਅਰ ਫ਼ਸਲ ਹੀ ਵਾਢੀ ਕਰਨ ਤੋਂ ਰਹਿੰਦੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਤਹਿਸੀਲ ਵਿਚ 4 ਹਜ਼ਾਰ ਏਕੜ ਦੇ ਕਰੀਬ ਝੋਨਾ ਤੇ ਬਾਸਮਤੀ ਵੱਢਣ ਤੋਂ ਰਹਿ ਗਈ ਹੈ | ਜਿਨ੍ਹਾਂ 'ਚ ਬਹੁਤੀ ਫਸਲ ਡਿਗ ਗਈ ਹੈ ਤੇ ਫਸਲ ਦਾ ਦਾਣਾ ਖਰਾਬ ਹੋ ਰਿਹਾ ਹੈ | ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੱਢਾ ਨੇ ਕਿਹਾ ਕਿ ਅਨਾਜ ਮੰਡੀ ਅਗੰਮਪੁਰ ਦੀ ਹਾਲਤ ਖਸਤਾ ਬਣੀ ਹੋਈ ਹੈ | ਇਹ ਮੰਡੀ ਨਵੀਂ ਬਣ ਰਹੀ ਹੈ ਜਿਸ ਨੂੰ ਬਿਨਾਂ ਪ੍ਰਬੰਧ ਕੀਤੇ ਮੰਡੀ ਸ਼ੁਰੂ ਕਰਨ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ਉਨ੍ਹਾਂ ਕਿਹਾ ਕਿ ਮੰਡੀ ਦਾ ਰਸਤਾ ਬਿਲਕੁਲ ਹੀ ਨਹੀਂ ਹੈ ਤੇ ਬਰਸਾਤਾਂ ਕਾਰਨ ਤਾਂ ਇਹ ਰਸਤਾ ਬਿਲਕੁਲ ਹੀ ਬੰਦ ਹੋ ਗਿਆ ਹੈ ਜਿਸ ਨੂੰ ਠੀਕ ਕਰਨਾ ਸਮੇਂ ਦੀ ਲੋੜ ਹੈ | ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਸ੍ਰੀ ਅਨੰਦਪੁਰ ਸਾਹਿਬ ਇਕਾਈ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸੰਤ ਸਿੰਘ ਹਜ਼ਾਰਾ, ਕੇਸਰ ਸਿੰਘ ਸੰਧੂ, ਜੈਮਲ ਸਿੰਘ ਭੜੀ, ਪ੍ਰੀਤਮ ਸਿੰਘ ਮਜਾਰਾ, ਪਰਮਿੰਦਰ ਸਿੰਘ, ਮਨਜੀਤ ਸਿੰਘ, ਓਾਕਾਰ ਸਿੰਘ, ਬਲਬੀਰ ਸਿੰਘ, ਜਸਬੀਰ ਸਿੰਘ ਨੇ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਹੈ |
ਭਰਤਗੜ੍ਹ 'ਚ 8 ਹਜ਼ਾਰ ਕੁਇੰਟਲ ਝੋਨੇ ਨੂੰ ਨੁਕਸਾਨ ਦੀ ਸੰਭਾਵਨਾ
ਭਰਤਗੜ੍ਹ ਤੋਂ ਜਸਬੀਰ ਸਿੰਘ ਬਾਵਾ ਅਨੁਸਾਰ—ਭਰਤਗੜ੍ਹ ਦੀ ਅਨਾਜ ਮੰਡੀ 'ਚ 3 ਅਕਤੂਬਰ ਤੋਂ ਕੱਲ ਤੱਕ ਮਾਰਕਫੈਡ ਦੇ ਅਧਿਕਾਰੀਆਂ ਨੇ ਆੜ੍ਹਤੀਆਂ ਰਾਹੀਂ ਖੇਤਰੀ ਪਿੰਡਾਂ ਦੇ ਕਿਸਾਨਾਂ ਕੋਲੋਂ 23256 ਕੁਇੰਟਲ ਝੋਨਾ ਖਰੀਦਿਆ ਹੈ, ਜਿਸ 'ਚੋਂ ਕਰੀਬ 15 ਹਜ਼ਾਰ ਕੁਇੰਟਲ ਝੋਨਾ ਨਿੱਜੀ ਠੇਕੇਦਾਰ ਦੇ ਵਾਹਨਾਂ ਰਾਹੀਂ ਗੋਦਾਮ 'ਚ ਭੇਜ ਦਿੱਤਾ ਹੈ, ਕਰੀਬ 8045 ਕੁਇੰਟਲ ਝੋਨਾ ਮੰਡੀ 'ਚ ਚੁਕਾਈ ਤੋਂ ਬਗੈਰ ਪਿਆ ਸੀ, ਜੋ ਦੇਰ ਰਾਤ ਤੋਂ ਪੈ ਰਹੀ ਬਾਰਿਸ਼ ਕਰ ਕੇ ਕਈ ਦਿਨ ਧੁੱਪ ਲਗਾਉਣ ਮਗਰੋਂ ਮੰਡੀ 'ਚ ਵਿਕਣਯੋਗ ਹੋਣ ਦੀ ਸੰਭਾਵਨਾ ਹੈ | ਉਕਤ ਅਨਾਜ ਮੰਡੀ 'ਚ ਅੱਜ ਭਾਵੇਂ ਝੋਨੇ ਦੀ ਆਮਦ ਬੰਦ ਸੀ, ਫੇਰ ਵੀ ਕੱਲ੍ਹ ਆਏ ਝੋਨੇ ਨੂੰ ਦਰਜਨਾਂ ਕਿਸਾਨਾਂ ਨੇ ਆਪੋ-ਆਪਣੀਆਂ ਟਰਾਲੀਆਂ 'ਤੇ ਤਿਰਪਾਲਾਂ ਬੰਨ ਕੇ ਝੋਨੇ ਨੂੰ ਬਰਬਾਦ ਹੋਣੋਂ ਬਚਾ ਲਿਆ ਹੈ, ਇਸ ਤੋਂ ਇਲਾਵਾ ਆੜ੍ਹਤੀਆਂ ਨੇ ਝੋਨਾ ਢੱਕਣ ਲਈ ਇੰਤਜਾਮ ਕੀਤੇ ਹੋਏ ਸਨ, ਪਰ ਮੰਡੀ 'ਚ ਲੱਗੇ ਹੋਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਭਿੱਜਣ ਤੋਂ ਨਾ ਬਚ ਸਕੇ | ਕੁਝ ਕਿਸਾਨਾਂ ਨੇ ਦੱਸਿਆ ਕਿ ਉਕਤ ਮੰਡੀ 'ਚ ਵਿਕੇ ਹੋਏ ਝੋਨੇ ਦੀ ਚੁਕਾਈ ਲਈ ਇੰਤਜ਼ਾਮ ਪੁਖਤਾ ਨਹੀਂ ਹਨ, ਸੰਬੰਧਿਤ ਅਧਿਕਾਰੀਆਂ ਤੇ ਨਿੱਜੀ ਠੇਕੇਦਾਰ ਦੀ ਅਣਗਹਿਲੀ ਕਰਕੇ ਹਜ਼ਾਰਾਂ ਮੰਡੀ 'ਚ ਪਿਆ ਹਜ਼ਾਰਾਂ ਕੁਇੰਟਲ ਝੋਨਾ ਬਰਬਾਦ ਹੋ ਗਿਆ ਹੈ | ਉਕਤ ਨੁਕਸਾਨ ਲਈ ਸਰਕਾਰ, ਅਧਿਕਾਰੀ ਜਾਂ ਠੇਕੇਦਾਰ ਜ਼ਿੰਮੇਵਾਰੀ ਵੀ ਨਹੀਂ ਲੈਣਗੇ ਤੇ ਕਿਸਾਨ ਆਰਥਿਕ ਪੱਖੋਂ ਹੋਰ ਵੀ ਕਮਜ਼ੋਰ ਹੋਣਗੇ | ਇਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀ ਭਰਤਗੜ੍ਹ ਦੀ ਅਨਾਜ ਮੰਡੀ 'ਚ ਅਜੇ ਤੱਕ ਨਹੀਂ ਪੁੱਜੇ, ਜਦ ਕਿ ਬਾਰਿਸ਼ ਅਜੇ ਵੀ ਜਾਰੀ ਹੈ | ਮੰਡੀ ਦੀ ਅਜੋਕੀ ਹਾਲਤ ਤੇ ਇੰਤਜ਼ਾਮਾਂ ਪ੍ਰਤੀ ਸੁਪਰਵਾਈਜ਼ਰ ਦੀਪ ਲਾਲ, ਇੰਸ. ਧਰਮਿੰਦਰ ਨਾਲ ਰਾਬਤਾ ਕੀਤਾ ਸੀ, ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ | ਇਨ੍ਹਾਂ ਮਗਰੋਂ ਸਕੱਤਰ ਅਰਚਨਾ ਬਾਂਸਲ ਨਾਲ ਰਾਬਤਾ ਕੀਤਾ, ਉਨ੍ਹਾਂ ਦੀ ਥਾਂ ਹੋਰ ਮਹਿਲਾ ਨੇ ਦੱਸਿਆ ਕਿ ਇਹ ਅਧਿਕਾਰੀ ਆਪਣੇ ਘਰੇ ਫੋਨ ਛੱਡ ਕੇ ਕਿਸੇ ਜ਼ਰੂਰੀ ਕੰਮ ਵਾਸਤੇ ਕੁਝ ਘੰਟਿਆਂ ਲਈ ਘਰੋਂ ਬਾਹਰ ਗਏ ਹਨ |
ਬਲਾਕ ਨੂਰਪੁਰ ਬੇਦੀ 'ਚ ਬਾਰਿਸ਼, ਹਨ੍ਹੇਰੀ ਤੇ ਗੜੇਮਾਰੀ ਕਾਰਨ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ—ਜ਼ੋਰਦਾਰ ਬਾਰਿਸ ਤੇ ਹਨੇਰੀ ਕਾਰਨ ਬਲਾਕ ਨੂਰਪੁਰ ਬੇਦੀ ਦੇ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ | ਲਗਾਤਾਰ ਹੋਈ ਭਾਰੀ ਬਾਰਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਕਈ ਜਗ੍ਹਾ ਗੜੇਮਾਰੀ ਹੋਣ ਦੀਆਂ ਵੀ ਸੂਚਨਾਵਾਂ ਹਨ | ਮੀਂਹ ਦੇ ਨਾਲ ਚੱਲੀ ਤੇਜ਼ ਹਵਾ ਕਾਰਨ ਕਈ ਥਾਈਾ ਝੋਨੇ ਦੀ ਪੱਕੀ ਹੋਈ ਫਸਲ ਧਰਤੀ 'ਤੇ ਵਿੱਛ ਗਈ ਹੈ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਕਾਫੀ ਲੰਮੇ ਸਮੇਂ ਤੋਂ ਪੁੱਤਾਂ ਵਾਂਗ ਪਾਲੀ ਫਸਲ ਬੇਮੌਸਮੀ ਬਾਰਿਸ਼ ਨੇ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿੱਤੀ ਹੈ ਤੇ ਹੁਣ ਉਨ੍ਹਾਂ ਨੂੰ ਜਦੋਂ ਚਾਰ ਪੈਸੇ ਆਉਣ ਦੀ ਉਮੀਦ ਹੋਈ ਤਾਂ ਉਸ 'ਤੇ ਵੀ ਪਾਣੀ ਫਿਰ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਕ ਤਾਂ ਮਹਿੰਗਾਈ ਦੀ ਮਾਰ ਹੈ ਉੱਪਰੋਂ ਕੁਦਰਤ ਦੀ ਮਾਰ ਕਿਸਾਨਾਂ ਨੂੰ ਅਲੱਗ ਝੱਲਣੀ ਪੈ ਰਹੀ ਹੈ | ਇਸ ਦੇ ਨਾਲ ਹੀ ਕਿਸਾਨਾਂ ਵਲੋਂ ਮੰਡੀਆਂ 'ਚ ਸੁੱਟੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਕਿਉਂਕਿ ਬਲਾਕ ਨੂਰਪੁਰ ਬੇਦੀ ਦੀ ਕਿਸੇ ਵੀ ਅਨਾਜ ਮੰਡੀ 'ਚ ਛੱਤ ਨਹੀਂ ਹੈ ਤੇ ਕਿਸਾਨਾਂ ਦੀਆਂ ਫਸਲਾਂ ਖੁੱਲ੍ਹੇ ਅਸਮਾਨ ਥੱਲੇ ਹੀ ਪਈਆਂ ਹਨ | ਅੱਜ ਹਲਕਾ ਵਿਧਾਇਕ ਅਮਰਜੀਤ ਸੰਦੋਆ ਨੇ ਵੀ ਖੇਤਾਂ 'ਚ ਪਹੁੰਚ ਕੇ ਤੇ ਡੂਮੇਵਾਲ ਅਨਾਜ ਮੰਡੀ 'ਚ ਪਹੁੰਚ ਕੇ ਝੋਨੇ ਦੀਆਂ ਫਸਲਾਂ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਅੱਜ ਹੋਈ ਭਾਰੀ ਬਾਰਿਸ਼ ਨੇ ਸਰਕਾਰ ਦੇ ਮੰਡੀਆਂ 'ਚ ਕੀਤੇ ਪੁਖਤਾ ਇੰਤਜ਼ਾਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਮੰਡੀਆਂ 'ਚ ਖੁੱਲ੍ਹੇ ਅਸਮਾਨ ਥੱਲੇ ਪਿਆ ਝੋਨਾ ਪਾਣੀ 'ਚ ਤਾਰੀਆਂ ਲਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਾਰਿਸ਼ ਤੋਂ ਫ਼ਸਲਾਂ ਨੂੰ ਬਚਾਉਣ ਲਈ ਮੰਡੀਆਂ 'ਚ ਪਹਿਲਾਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ | ਵਿਧਾਇਕ ਸੰਦੋਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀ 'ਚ ਬਰਬਾਦ ਹੋਈ ਫਸਲ ਦਾ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ | ਇਸ ਮੌਕੇ ਪਰਮਜੀਤ ਸਿੰਘ, ਸਵਰਨ ਸਿੰਘ, ਸੁਰਿੰਦਰ ਸਿੰਘ, ਰਵਿੰਦਰ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ, ਗੁਰਜੋਤ ਸਿੰਘ, ਸੁਖਜੋਤ ਸਿੰਘ ਆਦਿ ਹਾਜਰ ਸਨ |
ਨੂਰਪੁਰ ਬੇਦੀ ਇਲਾਕੇ ਦੀਆਂ ਮੰਡੀਆਂ 'ਚ ਹਾਲੇ ਤੱਕ ਪੁੱਜਿਆ ਸਿਰਫ਼ 40 ਫ਼ੀਸਦੀ ਝੋਨਾ
ਨੂਰਪੁਰ ਬੇਦੀ ਤੋਂ ਹਰਦੀਪ ਸਿੰਘ ਢੀਂਡਸਾ—ਬੀਤੀ ਰਾਤ ਤੋਂ ਪੈ ਰਹੀ ਬੇਮੌਸਮੀ ਵਰਖਾ, ਹਨੇਰੀ-ਝੱਖੜ ਤੇ ਗੜੇਮਾਰੀ ਕਾਰਨ ਨੂਰਪੁਰ ਬੇਦੀ ਇਲਾਕੇ ਵਿਚ ਝੋਨੇ ਦੀ ਫ਼ਸਲ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਣ ਦੀ ਸੂਚਨਾ ਹੈ | ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਇਲਾਕੇ 'ਚ ਚੱਲ ਰਹੀਆਂ ਛੇ ਅਨਾਜ ਮੰਡੀਆਂ 'ਚ ਹਾਲੇ ਤੱਕ ਚਾਲੀ ਫ਼ੀਸਦੀ ਝੋਨਾ ਹੀ ਪਹੁੰਚਿਆ ਹੈ ਜਦ ਕਿ ਸੱਠ ਫ਼ੀਸਦੀ ਝੋਨਾ ਖੇਤਾਂ 'ਚ ਖੜ੍ਹਾ ਹੈ | ਇਲਾਕੇ ਵਿਚ ਪਈ ਬੇਮੌਸਮੀ ਵਰਖਾ ਤੇ ਗੜੇਮਾਰੀ ਕਾਰਨ ਖੇਤਾਂ ਵਿਚ ਖੜ੍ਹੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ | ਪੱਕਣ ਕਿਨਾਰੇ ਖੜ੍ਹੀ ਝੋਨੇ ਦੀ ਫ਼ਸਲ ਤੇ ਵਰਖਾ ਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਨੂਰਪੁਰ ਬੇਦੀ ਇਲਾਕੇ ਦੇ ਕਈ ਪਿੰਡਾਂ 'ਚ ਗੜੇਮਾਰੀ ਹੋਣ ਦੀ ਸੂਚਨਾ ਮਿਲੀ ਹੈ | ਲਗਾਤਾਰ ਵਰਖਾ ਪੈਣ ਕਾਰਨ ਝੋਨੇ ਦੀਆਂ ਅਨਾਜ ਮੰਡੀਆਂ 'ਚ ਪਾਣੀ ਖੜ੍ਹ ਗਿਆ ਹੈ ਜਿਸ ਨਾਲ ਕਈ ਫੜ੍ਹਾਂ ਵਿਚ ਪਿਆ ਝੋਨਾ ਪੂਰੀ ਤਰ੍ਹਾਂ ਭਿੱਜ ਗਿਆ ਹੈ | ਨੂਰਪੁਰ ਬੇਦੀ ਬਲਾਕ ਦੇ ਪਿੰਡ ਸਿੰਘਪੁਰ ਵਿਖੇ ਕੱਚੇ ਫੜ੍ਹ ਵਾਲੀ ਅਨਾਜ ਮੰਡੀ ਵਿਚ ਤਾਂ ਜਗ੍ਹਾ-ਜਗ੍ਹਾ ਪਾਣੀ ਖੜ੍ਹਾ ਹੈ | ਆੜ੍ਹਤੀ ਕਰਮਜੀਤ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਨੂੰ ਮੰਡੀ ਵਿਚ ਵੀ ਕਾਫ਼ੀ ਨੁਕਸਾਨ ਪੁੱਜਾ ਹੈ | ਮੰਡੀ 'ਚ ਮਜ਼ਦੂਰਾਂ ਨੇ ਦੱਸਿਆ ਕਿ ਵਰਖਾ ਪੈਣ ਕਾਰਨ ਉਹ ਵੀ ਕੁਝ ਦਿਨਾਂ ਲਈ ਬੇਰੁਜ਼ਗਾਰ ਹੋ ਗਏ ਹਨ | ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੀਰ ਸਿੰਘ ਬੜਵਾ, ਬਲਵੀਰ ਸਿੰਘ ਭੱਟੋਂ, ਸ਼ਿੰਗਾਰਾ ਸਿੰਘ ਬੈਂਸ, ਹਰਪ੍ਰੀਤ ਸਿੰਘ ਭੱਟੋਂ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਨੂਰਪੁਰ ਬੇਦੀ ਇਲਾਕੇ ਦੇ ਕਿਸਾਨਾਂ ਨੂੰ ਪਹਿਲਾਂ ਮੱਕੀ ਦੀ ਸੁੰਡੀ ਨੇ ਬਰਬਾਦ ਕੀਤਾ ਹੈ ਹੁਣ ਝੋਨੇ ਦੀ ਫ਼ਸਲ ਵੀ ਵਰਖਾ ਕਾਰਨ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |
ਵੱਖ-ਵੱਖ ਥਾਵਾਂ 'ਤੇ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ
ਕਾਹਨਪੁਰ ਖੂਹੀ ਤੋਂ ਗੁਰਬੀਰ ਸਿੰਘ ਵਾਲੀਆ—ਵੱਖ-ਵੱਖ ਥਾਵਾਂ 'ਤੇ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ | ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਮੰਡੀਆਂ 'ਚ ਬੈਠੇ ਹੋਏ ਹਨ, ਪਰ ਬਾਰਿਸ਼ ਦੇ ਕਾਰਨ ਕਿਸਾਨਾਂ ਨੂੰ ਮੰਡੀਆਂ 'ਚ ਬਹੁਤ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ | ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਭਾਰੀ ਬਾਰਿਸ਼ ਦੌਰਾਨ ਹੀ ਮੰਡੀਆਂ ਵਿਚ ਕਿਸਾਨਾਂ ਦਾ ਹਾਲ ਜਾਣਿਆ ਗਿਆ ਤੇ ਮੰਡੀਆਂ 'ਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ |
(ਬਾਕੀ ਸਫ਼ਾ 8 'ਤੇ)
ਵਿਧਾਇਕ ਸੰਦੋਆ ਆਪਣੇ ਹਲਕੇ ਦੀ ਡੂਮੇਵਾਲ ਤੇ ਰੋੜੂਆਣਾ ਕਲਮਾਂ ਦੀ ਮੰਡੀ ਦਾ ਜਾਇਜ਼ਾ ਲੈਣ ਲਈ ਪਹੁੰਚੇ | ਇਸ ਮੌਕੇ ਆੜ੍ਹਤੀਆਂ ਤੇ ਕਿਸਾਨਾਂ ਨੇ ਵਿਧਾਇਕ ਸੰਦੋਆ ਨੂੰ ਆਪਣੀਆਂ ਮੁਸ਼ਕਿਲਾਂ ਸੰਬੰਧੀ ਜਾਣੂੰ ਕਰਵਾਇਆ | ਇਸ ਮੌਕੇ ਕਿਸਾਨਾਂ ਨੇ ਵਿਧਾਇਕ ਸੰਦੋਆ ਨੂੰ ਦੱਸਿਆ ਕਿ ਮੰਡੀ ਵਿਚ ਪੱਕੀ ਵੱਡੀ ਸ਼ੈੱਡ ਨਾ ਹੋਣ ਕਾਰਨ ਉਨ੍ਹਾਂ ਨੂੰ ਫ਼ਸਲਾਂ ਨੂੰ ਤਿਰਪਾਲਾਂ ਨਾਲ ਢੱਕਣਾ ਪੈ ਰਿਹਾ ਹੈ | ਜਿਸ ਨਾਲ ਜ਼ਿਆਦਾਤਰ ਫ਼ਸਲ ਮੀਂਹ ਕਰ ਕੇ ਖ਼ਰਾਬ ਹੋ ਰਹੀ ਹੈ | ਇਸ ਮੌਕੇ ਮੰਡੀ 'ਚ ਲੱਗੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਵੀ ਵਿਧਾਇਕ ਸੰਦੋਆ ਨੂੰ ਇਸ ਦੌਰਾਨ ਆਪਣੀਆਂ ਮੁਸ਼ਕਿਲਾਂ ਸੰਬੰਧੀ ਜਾਣੂੰ ਕਰਵਾਇਆ | ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਲਈ ਪੱਕੇ ਕਮਰਿਆਂ ਤੇ ਬਾਥਰੂਮਾਂ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਲਈ ਪੱਕੇ ਕਮਰਿਆਂ ਤੇ ਬਾਥਰੂਮਾਂ ਦਾ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਕ ਪਾਸੇ ਤਾਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਵਲੋਂ ਮੰਡੀਆਂ 'ਚ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਪਰ ਮੰਡੀਆਂ ਦੇ ਹਾਲਾਤਾਂ ਦਾ ਨਜ਼ਾਰਾ ਸਰਕਾਰ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਹੈ | ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦਾ ਬਹੁਤ ਵੱਡਾ ਬਜਟ ਹੈ, ਪਰ ਫਿਰ ਵੀ ਇਸ ਬਜਟ ਦਾ ਬਹੁਤ ਘੱਟ ਹਿੱਸਾ ਮੰਡੀਆਂ 'ਤੇ ਖ਼ਰਚ ਹੁੰਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੰਡੀਆਂ 'ਚ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਤੇ ਮੰਡੀਆਂ 'ਚ ਪੱਕੀਆਂ ਸ਼ੈੱਡਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਉਨ੍ਹਾਂ ਇਸ ਦੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਕਿਸਾਨਾਂ ਦੀਆਂ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਲਈ ਕਿਸਾਨਾਂ ਨੂੰ ਜਲਦ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਇਸ ਦੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ 'ਚ ਮਜ਼ਦੂਰਾਂ ਲਈ ਪੱਕੇ ਕਮਰੇ ਬਣਾਏ ਜਾਣ ਤਾਂ ਜੋ ਉਹ ਉਥੇ ਠਹਿਰ ਕੇ ਆਪਣੀ ਰੋਟੀ ਆਦਿ ਵੀ ਬਣਾ ਸਕਣ | ਇਸ ਮੌਕੇ ਕਸ਼ਮੀਰ ਸਿੰਘ, ਸੂਬੇਦਾਰ ਜਗਤਾਰ ਸਿੰਘ, ਸੋਹਣ ਲਾਲ ਚੇਚੀ, ਬਚਿੱਤਰ ਸਿੰਘ, ਗੁਰਜੀਤ ਸਿੰਘ ਗੋਲਡੀ, ਤਿਰਲੋਚਨ ਸਿੰਘ, ਰਵਿੰਦਰ ਧੀਮਾਨ ਆਦਿ ਹਾਜ਼ਰ ਸਨ |
ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਮਿਹਨਤ 'ਤੇ ਫੇਰਿਆ ਪਾਣੀ
ਬੇਲਾ ਤੋਂ ਮਨਜੀਤ ਸਿੰਘ ਸੈਣੀ ਅਨੁਸਾਰ—ਦੇਰ ਰਾਤ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਕੇ ਰੱਖ ਦਿੱਤਾ | ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦੀ ਖੇਤਾਂ 'ਚ ਖੜ੍ਹੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਮੰਡੀਆਂ 'ਚ ਪਿਆ ਝੋਨਾ ਆੜ੍ਹਤੀਆਂ ਤੇ ਕਿਸਾਨਾਂ ਨੇ ਉੱਪਰੋਂ ਤਾਂ ਗਿੱਲਾ ਹੋਣ ਤੋਂ ਤਾਂ ਬਚਾਅ ਲਿਆ ਪਰ ਫੇਰ ਵੀ ਹੇਠਾਂ ਤੋਂ ਪਾਣੀ ਨਿਕਲਣ ਨਾਲ ਨੁਕਸਾਨ ਹੋ ਗਿਆ ਤੇ ਝੋਨਾ ਸੁਕਾਉਣ ਲਈ ਫੇਰ ਤਿੰਨ ਚਾਰ ਦਿਨ ਮੰਡੀਆਂ 'ਚ ਖੱਜਲ ਖ਼ੁਆਰ ਹੋਣਾ ਪਵੇਗਾ | ਮਜ਼ਦੂਰਾਂ ਕੋਲੋਂ 7 ਹਜ਼ਾਰ ਰੁਪਏ ਪ੍ਰਤੀ ਏਕੜ ਨਾਲ ਵਢਾਈ ਬਾਸਮਤੀ ਖੇਤਾਂ 'ਚ ਪਾਣੀ ਖੜ੍ਹਨ ਨਾਲ ਫ਼ਸਲ ਖ਼ਰਾਬ ਹੋ ਰਹੀ ਹੈ ਜਿਸ ਦਾ ਕੋਈ ਹੱਲ ਨਹੀਂ ਹੈ | ਬਹੁਤੇ ਕਿਸਾਨਾਂ ਨੇ ਕਣਕ ਦੀ ਬਿਜਾਈ ਵੀ ਕਰ ਦਿੱਤੀ ਸੀ ਮੀਂਹ ਕਾਰਨ ਕਣਕ ਦੀ ਬਿਜਾਈ ਦੁਬਾਰਾ ਕਰਨ ਨਾਲ ਕਣਕ ਦਾ ਬੀਜ ਖਾਦਾਂ ਵਹਾਈ ਤੇ ਬਿਜਾਈ ਕਰਕੇ ਕਿਸਾਨਾਂ ਤੇ ਦੋਹਰੀ ਮਾਰ ਪਈ ਹੈ | ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |
ਢੇਰ ਖੇਤਰ 'ਚ ਵਰਖਾ ਤੇ ਹਨੇਰੀ ਨਾਲ ਮੱਕੀ ਦੀ ਫਸਲ ਦਾ ਨੁਕਸਾਨ
ਢੇਰ, (ਸ਼ਿਵ ਕੁਮਾਰ ਕਾਲੀਆ)-ਇਲਾਕੇ 'ਚ ਅੱਜ ਸਵੇਰ ਤੋਂ ਹੀ ਹੋ ਰਹੀ ਭਾਰੀ ਵਰਖਾ ਤੇ ਤੇਜ਼ ਹਨੇਰੀ ਕਾਰਨ ਝੋਨੇ ਤੇ ਮੱਕੀ ਦੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ | ਪਿੰਡ ਗੰਭੀਰਪੁਰ ਦੇ ਕਿਸਾਨ ਸੂਬੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਝੋਨੇ ਦੀ ਫਸਲ ਦੀ ਕਟਾਈ ਕਰ ਫਸਲ ਸੁੱਕਣ ਲਈ ਖੇਤਾਂ 'ਚ ਖੁੱਲ੍ਹੀ ਰੱਖੀ ਹੋਈ ਹੈ ਪਰ ਫਸਲ ਝਾੜਨ ਤੋਂ ਪਹਿਲਾਂ ਹੀ ਭਾਰੀ ਵਰਖਾ ਤੇ ਤੇਜ਼ ਹਨੇਰੀ ਨੇ ਫਸਲ ਦਾ ਭਾਰੀ ਨੁਕਸਾਨ ਕਰ ਦਿੱਤਾ | ਇਸ ਤਰ੍ਹਾਂ ਉੱਘੇ ਕਿਸਾਨ ਪ੍ਰੇਮ ਭਾਰਦਵਾਜ ਜਿੰਦਵੜੀ, ਸੁਖਦੇਵ ਸਿੰਘ ਖ਼ਾਨਪੁਰ, ਜਰਨੈਲ ਸਿੰਘ ਸੂਰੇਵਾਲ, ਨੰਬਰਦਾਰ, ਸੁਰਿੰਦਰਪਾਲ ਸਿੰਘ ਢੇਰ, ਸੁਰਿੰਦਰ ਸਿੰਘ ਥਲੂਹ, ਅਮਰਜੀਤ ਸਿੰਘ ਮਹੈਣ, ਸਰਵਣ ਸਿੰਘ ਦੜੌਲੀ, ਗੁਰਨਾਮ ਸਿੰਘ ਕਲਿੱਤਰਾਂ, ਕਾ. ਕਿਸ਼ਨ ਲਾਲ ਜਾਂਦਲਾ, ਸੁਰਜੀਤ ਕੁਮਾਰ ਬਿੱਲ ਗੰਭੀਰਪੁਰ (ਉੱਪਰਲਾ) ਵੇਦ ਪ੍ਰਕਾਸ਼ ਸੂਰੇਵਾਲ (ਉੱਪਰਲਾ) ਆਦਿ ਨੇ ਦੱਸਿਆ ਕਿ ਵਰਖਾ ਤੇ ਤੇਜ਼ ਹਨੇਰੀ ਕਾਰਨ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ | ਇਸ ਸੰਬੰਧ 'ਚ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਰਪੰਚ ਮਨੋਹਰ ਲਾਲ ਖਮੇੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਖ਼ਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਸ ਤਰ੍ਹਾਂ ਕਿਸਾਨ ਆਗੂ ਜਸਪਾਲ ਸਿੰਘ ਢਾਹੇ, ਤਰਲੋਚਨ ਸਿੰਘ ਚੱਠਾ ਨੇ ਵੀ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ |
ਭਾਰੀ ਮੀਂਹ ਨੇ ਕੱਢੀ ਸਰਕਾਰੀ ਪ੍ਰਚਾਰ ਦੀ ਫੂਕ
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ—ਭਾਰੀ ਮੀਂਹ ਕਾਰਨ ਅੱਜ ਨੰਗਲ ਅਨਾਜ ਮੰਡੀ 'ਚ ਨਰਕ ਦਾ ਦਿ੍ਸ਼ ਦੇਖਣ ਨੂੰ ਮਿਲਿਆ ਕਿਉਂਕਿ ਫੜ ਕੱਚੇ ਹੋਣ ਕਾਰਨ ਪਾਣੀ ਖੜ੍ਹਾ ਸੀ | ਮੰਡੀ 'ਚ ਕੋਈ ਕਿਸਾਨ ਤਾਂ ਨਹੀਂ ਸੀ ਪਰ ਪ੍ਰਵਾਸੀ ਮਜ਼ਦੂਰ ਮੀਡੀਆ ਨੂੰ ਦੇਖ ਕੇ ਭੱਜ ਨੱਠ ਕਰਦੇ ਨਜ਼ਰ ਆਏ | ਕੋਈ ਸਰਕਾਰੀ ਕਰਮਚਾਰੀ ਮੌਕੇ 'ਤੇ ਨਹੀਂ ਸੀ ਕਿਉਂਕਿ ਅੱਜ ਐਤਵਾਰ ਸੀ | ਆਰ. ਟੀ. ਆਈ. ਕਾਰਕੁੰਨ ਯੋਗੇਸ਼ ਨੇ ਦੱਸਿਆ ਕਿ ਸਰਕਾਰੀ ਦਾਅਵਿਆਂ ਤੇ ਜ਼ਮੀਨੀ ਹਕੀਕਤਾਂ 'ਚ ਵੱਡਾ ਫ਼ਰਕ ਹੈ | ਨੰਗਲ ਦੀ ਮੰਡੀ ਭਾਵੇਂ ਛੋਟੀ ਹੈ ਪਰ ਸਹੂਲਤਾਂ ਤਾਂ ਚਾਹੀਦੀਆਂ ਹਨ |

ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਸਜ਼ਾ ਭੁਗਤ ਰਹੇ ਨੇ ਪਿੰਡ ਰੋਲੂਮਾਜਰਾ ਦੇ ਵਾਸੀ

ਸ੍ਰੀ ਚਮਕੌਰ ਸਾਹਿਬ, 24 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਰੋਲੂਮਾਜਰਾ ਵਿਖੇ 1977-78 ਵਰ੍ਹੇ ਪਹਿਲਾਂ ਬਣਿਆ ਫੋਕਲ ਪੁਆਇੰਟ ਪਿੰਡ ਵਾਸੀਆਂ ਲਈ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ | ਇਸ ਫੋਕਲ ਪੁਆਇੰਟ ਦੀਆਂ ਇਮਾਰਤਾਂ 'ਤੇ ਲੱਗੇ ਕਰੋੜਾਂ ਰੁਪਏ ਤਾਂ ਬਰਬਾਦ ...

ਪੂਰੀ ਖ਼ਬਰ »

ਲਾਵਾਰਸ ਲਾਸ਼ ਮਿਲੀ

ਸ੍ਰੀ ਅਨੰਦਪੁਰ ਸਾਹਿਬ, 24 ਅਕਤੂਬਰ (ਨਿੱਕੂਵਾਲ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ 'ਚੋਂ ਇਕ ਲਾਵਾਰਸ ਲਾਸ਼ ਮਿਲੀ ਹੈ | ਇਸ ਸੰਬੰਧੀ ਏ. ਐੱਸ. ਆਈ. ਰਾਮ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਸਾਧੂ ਨੁਮਾ, ਪੰਜਾਹ ਸਾਲ ਦੇ ਕਰੀਬ ਸਾਢੇ ਚਾਰ ਫੁੱਟ ਕੱਦ, ਮੁੱਲਾ ਫ਼ੈਸ਼ਨ ਦਾੜ੍ਹੀ, ...

ਪੂਰੀ ਖ਼ਬਰ »

ਘਾਟੇ ਵਿਚਕਾਰ ਟਰਾਲਾ ਪਲਟਣ ਕਾਰਨ ਸ੍ਰੀ ਅਨੰਦਪੁਰ ਸਾਹਿਬ-ਬੁੰਗਾ ਮੁੱਖ ਮਾਰਗ ਹੋਇਆ ਜਾਮ

ਕਾਹਨਪੁਰ ਖੂਹੀ, 24 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਸ੍ਰੀ ਅਨੰਦਪੁਰ ਸਾਹਿਬ-ਬੰਗਾ ਮੁੱਖ ਮਾਰਗ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਅੱਜ ਉਸ ਵੇਲੇ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਕਾਹਨਪੁਰ ਖੂਹੀ ਤੋਂ ਥੋੜੀ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ...

ਪੂਰੀ ਖ਼ਬਰ »

ਫ਼ਿਲਮ ਪ੍ਰੋਡਿਊਸਰ ਦਰਸ਼ਨ ਔਲਖ ਵਲੋਂ ਫ਼ੌਜੀ ਸ਼ਹੀਦ ਗੱਜਣ ਸਿੰਘ 'ਤੇ ਫ਼ਿਲਮ ਬਣਾਉਣ ਦਾ ਐਲਾਨ

ਨੂਰਪੁਰ ਬੇਦੀ, 24 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਜਵਾਨ ਗੱਜਣ ਸਿੰਘ ਦੇ ਜੀਵਨ ਉੱਤੇ ਫ਼ਿਲਮ ਪ੍ਰੋਡਿਊਸਰ ਦਰਸ਼ਨ ਸਿੰਘ ਔਲਖ ਵਲੋਂ ਇਕ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ | ਨਾਮਵਰ ...

ਪੂਰੀ ਖ਼ਬਰ »

ਰੌਸ਼ਨ ਲਾਲ ਚੌਹਾਨ ਝਾਂਡੀਆਂ ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਖ਼ਜ਼ਾਨਚੀ ਬਣੇ

ਨੂਰਪੁਰ ਬੇਦੀ, 24 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਓਮ ਪ੍ਰਕਾਸ਼ ਪੰਮੀ ਸਰਪੰਚ ਪੰਡੋਰੀ ਵਲੋਂ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਕਲਾ ਦੇ ਰਿਧੀ ਸਿਧੀ ਕਾਟਨ ਕੰਪਨੀ ਦੇ ਜਨਰਲ ਮੈਨੇਜਰ ਤੇ ਸਮਾਜ ਸੇਵੀ ...

ਪੂਰੀ ਖ਼ਬਰ »

ਮੋਰਿੰਡਾ ਦੇ ਦੁਕਾਨਦਾਰ ਹੋਏ ਧਰਨਿਆਂ ਤੋਂ ਪ੍ਰੇਸ਼ਾਨ, ਕਾਰੋਬਾਰ ਰਹੇ ਅੱਧੇ

ਮੋਰਿੰਡਾ, 24 ਅਕਤੂਬਰ (ਕੰਗ)-ਤਿਉਹਾਰਾਂ ਦੇ ਦਿਨਾਂ 'ਚ ਰੋਪੜ ਜ਼ਿਲੇ੍ਹ ਦੇ ਮਹੱਤਵਪੂਰਨ ਸ਼ਹਿਰ ਮੋਰਿੰਡਾ 'ਚ ਖ਼ੂਬ ਰੌਣਕਾਂ ਹੁੰਦੀਆਂ ਹਨ ਤੇ ਖ਼ਰੀਦਦਾਰੀ ਦੇ ਮਾਮਲੇ ਨੂੰ ਲੈ ਕੇ ਮੋਰਿੰਡਾ ਸ਼ਹਿਰ ਆਸ-ਪਾਸ ਦੇ ਸ਼ਹਿਰਾਂ ਨਾਲੋਂ ਕਾਫ਼ੀ ਅੱਗੇ ਹੁੰਦਾ ਹੈ | ਪਰ ਇਸ ਵਾਰੀ ...

ਪੂਰੀ ਖ਼ਬਰ »

ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਵਲੋਂ ਐਸ. ਡੀ. ਐਮ. ਨੂੰ ਦਿੱਤਾ ਮੰਗ-ਪੱਤਰ

ਸ੍ਰੀ ਚਮਕੌਰ ਸਾਹਿਬ, 24 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਸੀਟੂ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ਐਸ. ਡੀ. ਐਮ. ਪਰਮਜੀਤ ਸਿੰਘ ਨੂੰ ਮੰਗ-ਪੱਤਰ ਦੇ ਕੇ 2500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਏਕਨੂਰ ਸੁਸਾਇਟੀ ਵਲੋਂ ਕੋਵਿਡ ਟੀਕਾਕਰਨ ਕੈਂਪ

ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਏਕਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਵਲੋਂ ਕੋਵਿਡ-19 ਟੀਕਾਕਰਨ ਦਾ 45ਵਾਂ ਕੈਂਪ ਗੁਰਦੁਆਰਾ ਸਿੰਘ ਸਭਾ ਰੂਪਨਗਰ ਵਿਖੇ ਲਗਾਇਆ ਗਿਆ ਜਿਸ 'ਚ ਚਰਨਜੀਤ ਸਿੰਘ ਰੂਬੀ ਦੇ ਸਹਿਯੋਗ ਸਦਕਾ ਡਾ. ਤਰਸੇਮ ਸਿੰਘ ਐਸ. ਐਮ. ਓ. ਰੂਪਨਗਰ ਦੀ ...

ਪੂਰੀ ਖ਼ਬਰ »

ਮੀਂਹ 'ਚ ਵੀ ਪੰਚਾਇਤਾਂ ਨੂੰ ਗਰਾਂਟਾਂ ਵੰਡਦੇ ਰਹੇ ਸਪੀਕਰ ਰਾਣਾ ਕੇ. ਪੀ. ਸਿੰਘ

ਢੇਰ, 24 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਅੱਜ ਭਾਰੀ ਮੀਂਹ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਟਾਂ ਵੰਡਣ ਦੇ ਸਮਾਗਮ ਲਗਾਤਾਰ ਜਾਰੀ ਰਹੇ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ...

ਪੂਰੀ ਖ਼ਬਰ »

ਨੰਗਲ ਪੁਲਿਸ ਵਲੋਂ ਬਹੁਚਰਚਿਤ ਆਈਲਟਸ ਐਰੋਪਲੇਨ ਕਾਰੋਬਾਰੀ ਵਿਰੁੱਧ ਪਰਚਾ ਦਰਜ

ਨੰਗਲ, 24 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਪੁਲਿਸ ਨੇ ਇਲਾਕੇ ਦੇ ਬਹੁਚਰਚਿਤ ਤੇ ਵੱਡੇ ਆਈਲਟਸ ਐਰੋਪਲੇਨ ਕਾਰੋਬਾਰੀ ਵਿਰੁੱਧ ਇਨਫਰਮੇਸ਼ਨ ਟੈਕਨਾਲੋਜੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ | ਇਹ ਕਰੋੜਪਤੀ ਕਾਰੋਬਾਰੀ ਵੱਖ-ਵੱਖ ...

ਪੂਰੀ ਖ਼ਬਰ »

ਸਪੀਕਰ ਰਾਣਾ ਨੇ ਬਾਸੋਵਾਲ ਜ਼ੋਨ ਦੀਆਂ ਪੰਚਾਇਤਾਂ ਨੂੰ ਵੰਡੀਆਂ ਗਰਾਂਟਾਂ

ਸ੍ਰੀ ਅਨੰਦਪੁਰ ਸਾਹਿਬ, 24 ਅਕਤੂਬਰ (ਨਿੱਕੂਵਾਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਪੰਚਾਇਤ ਸੰਮਤੀ ਜ਼ੋਨ ਬਾਸੋਵਾਲ ਦੇ ਪਿੰਡਾਂ ਬਾਸੋਵਾਲ, ਸਜਮੌਰ, ਬੀਕਾਪੁਰ ਅੱਪਰ, ਬੀਕਾਪੁਰ, ਬਾਸੋਵਾਲ ਕਲੋਨੀ, ਸੱਧੇਵਾਲ, ਗੱਗ ਨੂੰ ਵਿਕਾਸ ਕਾਰਜਾਂ ਲਈ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੱਕਾ ਮੋਰਚਾ ਜਾਰੀ

ਮੋਰਿੰਡਾ, 24 ਅਕਤੂਬਰ (ਪਿ੍ਤਪਾਲ ਸਿੰਘ)-ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫ਼ਰੰਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਸ਼ਹਿਰ ਸ਼ੁਰੂ ਕੀਤੇ ਪੱਕਾ ਮੋਰਚਾ 9ਵੇਂ ਦਿਨ ਐਕਸ਼ਨ ਦੀ ਅਗਵਾਈ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1680 ਸੈਕਟਰ 22 ਬੀ ...

ਪੂਰੀ ਖ਼ਬਰ »

ਸਪੀਕਰ ਨੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਵੰਡੇ 2.80 ਕਰੋੜ ਦੇ ਚੈੱਕ

ਸੁਖਸਾਲ, 24 ਅਕਤੂਬਰ (ਧਰਮ ਪਾਲ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਖੇਤਰ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ, ਸਹਿਰਾਂ ਦੇ ਨਾਲ ਹੀ ਪਿੰਡਾਂ ਦੀ ਵੀ ਨੁਹਾਰ ਬਦਲੀ ਗਈ ਹੈ | ਪੰਚਾਇਤਾਂ ਨੂੰ ਲੋੜੀਂਦੀਆਂ ਗਰਾਂਟਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮੰਗ ਅਨੁਸਾਰ ਵਿਕਾਸ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਨੇ ਕਲੱਬ ਮੈਂਬਰਾਂ ਨੂੰ ਸੌਂਪਿਆਂ ਇਕ ਲੱਖ ਦਾ ਚੈੱਕ

ਸ੍ਰੀ ਚਮਕੌਰ ਸਾਹਿਬ, 24 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਦਮ ਤੋੜ ਚੁੱਕੇ ਕਲੱਬਾਂ ਨੂੰ ਮੁੜ ਤੋਂ ਸਰਗਰਮ ਕਰਨ ਲਈ ਉਨ੍ਹਾਂ ਨੂੰ ਗ੍ਰਾਂਟਾ ਦੇ ਕੇ ਮੁੜ ਸਰਗਰਮ ਕਰ ਰਹੇ ਹਨ | ਬੀਤੀ ਰਾਤ ...

ਪੂਰੀ ਖ਼ਬਰ »

ਜੀਨੀਅਸ ਸਕੂਲ ਦੇ ਦੋ ਰੋਜ਼ਾ ਕਰਾਟੇ ਸਿਖਲਾਈ ਕੈਂਪ ਸਮਾਪਤ

ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ ਰੋਪੜ ਵਿਖੇ ਜ਼ਿਲ੍ਹਾ ਕਰਾਟੇ ਐਸੋ: ਦੇ ਸਹਿਯੋਗ ਨਾਲ ਦੋ ਰੋਜ਼ਾ ਸ਼ੋਟੋਕਨ ਕਰਾਟੇ ਸਿਖਲਾਈ ਕੈਂਪ ਸਮਾਪਤ ਹੋ ਗਿਆ | ਜਿਸ 'ਚ ਸਕੂਲੀ ਬੱਚਿਆਂ ਤੋਂ ਇਲਾਵਾ ਹੋਰ ਵੀ ਕਈ ਬੱਚਿਆਂ ...

ਪੂਰੀ ਖ਼ਬਰ »

ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਬਾਜਵਾ ਨੇ ਲੋਧੀਪੁਰ ਖੇਡ ਮੇਲੇ 'ਚ ਖਿਡਾਰੀਆਂ ਨੂੰ ਦਿੱਤਾ ਆਸ਼ੀਰਵਾਦ

ਸ੍ਰੀ ਅਨੰਦਪੁਰ ਸਾਹਿਬ, 24 ਅਕਤੂਬਰ (ਜੇ.ਐਸ. ਨਿੱਕੂਵਾਲ)-ਇਥੋਂ ਨੇੜਲੇ ਪਿੰਡ ਲੋਧੀਪੁਰ ਦੇ ਸਾਹਿਬਜ਼ਾਦਾ ਫ਼ਤਿਹ ਸਿੰਘ ਯੂਥ ਕਲੱਬ ਵਲੋਂ ਗ੍ਰਾਮ ਪੰਚਾਇਤ ਵਲੋਂ ਮਰਹੂਮ ਕਬੱਡੀ ਖਿਡਾਰੀ ਗੁੱਗੂ ਭੁੱਲਰ ਦੀ ਯਾਦ 'ਚ ਕਰਵਾਏ ਜਾ ਰਹੇ ਵਿਸ਼ਾਲ ਕਬੱਡੀ ਟੂਰਨਾਮੈਂਟ 'ਚ ...

ਪੂਰੀ ਖ਼ਬਰ »

ਭਾਈ ਘਨੱਈਆ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਘਨੌਲੀ, 24 ਅਕਤੂਬਰ (ਜਸਵੀਰ ਸਿੰਘ ਸੈਣੀ)-ਭਾਈ ਘਨੱਈਆ ਜੀ ਦੀ ਯਾਦ ਨੂੰ ਸਮਰਪਿਤ ਭਾਈ ਘਨੱਈਆ ਸੇਵਾ ਸੁਸਾਇਟੀ ਰਜਿ ਘਨੌਲੀ ਵਲੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਬੰਧਕ ਜੋਗਾ ਸਿੰਘ ਨੇ ਦੱਸਿਆ ਕਿ ਅੰਮਿ੍ਤ ਵੇਲੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਲਗਾਈ ਵਿਗਿਆਨ ਪ੍ਰਦਰਸ਼ਨੀ

ਸ੍ਰੀ ਅਨੰਦਪੁਰ ਸਾਹਿਬ, 24 ਅਕਤੂਬਰ (ਜੇ.ਐਸ. ਨਿੱਕੂਵਾਲ)-ਸਥਾਨਕ ਐਸ. ਜੀ. ਐਸ. ਖ਼ਾਲਸਾ ਸੀ. ਸੈ. ਸਕੂਲ ਦੇ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ | ਵਿਗਿਆਨ ਪ੍ਰਦਰਸ਼ਨੀ ਦਾ ਉਦਘਾਟਨ ਉਪ ਮੰਡਲ ਮੈਜਿਸਟ੍ਰੇਟ ਕੇਸ਼ਵ ਗੋਇਲ ...

ਪੂਰੀ ਖ਼ਬਰ »

ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਮੋਰਿੰਡਾ, 24 ਅਕਤੂਬਰ (ਕੰਗ)-ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧੀ ਹੈੱਡ ਗ੍ਰੰਥੀ ਹਰਿੰਦਰ ਸਿੰਘ ਨੇ ਦੱਸਿਆ ਕਿ ਸਭ ਕਿਛ ਤੇਰਾ ਵੈੱਲਫੇਅਰ ਸੁਸਾਇਟੀ ਮੋਰਿੰਡਾ ਵਲੋਂ ਡੇਰਾ ...

ਪੂਰੀ ਖ਼ਬਰ »

ਪਿੰਡ ਦੁਬੇਟਾ ਦੀ ਬੀਬੀ ਰਕਸ਼ਾ ਦਾ ਸਨਮਾਨ

ਨੰਗਲ, 24 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਪ੍ਰੇਰਨਾ ਪਿੰਡ ਦੁਬੇਟਾ ਦੀ ਬੀਬੀ ਰਕਸ਼ਾ ਨੂੰ ਸਨਮਾਨਿਤ ਕੀਤਾ ਗਿਆ | ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਤੋਂ ਬਤੌਰ ...

ਪੂਰੀ ਖ਼ਬਰ »

ਸੰਘੋਲ ਵਿਖੇ ਮੁਫ਼ਤ ਮੈਡੀਕਲ ਕੈਂਪ

ਮੋਰਿੰਡਾ, 24 ਅਕਤੂਬਰ (ਕੰਗ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸੰਘੋਲ ਵਿਖੇ ਇਕ ਦਿਨਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਸੰਬੰਧੀ ਈਸ਼ਵਰ ਰਾਣਾ ਯੂ. ਕੇ. ਤੇ ਦਰਵੇਸ਼ ਰਾਣਾ ਨੇ ਦੱਸਿਆ ਕਿ ਇਸ ਮੁਫ਼ਤ ਮੈਡੀਕਲ ...

ਪੂਰੀ ਖ਼ਬਰ »

ਢਿੱਲੀ ਰਫ਼ਤਾਰ ਨਾਲ ਚੱਲ ਰਿਹੈ ਪੁਰਖਾਲੀ-ਬਿੰਦਰਖ ਸੜਕ ਦਾ ਕੰਮ

ਪੁਰਖਾਲੀ, 24 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਤੋਂ ਬਿੰਦਰਖ ਤੱਕ ਸੜਕ ਦੀ ਹੋਣ ਵਾਲੀ ਮੁਰੰਮਤ ਦਾ ਕੰਮ ਢਿੱਲੀ ਰਫ਼ਤਾਰ ਨਾਲ ਚੱਲਣ ਕਾਰਨ ਲੋਕ ਖ਼ੂਬ ਪ੍ਰੇਸ਼ਾਨ ਹੋ ਰਹੇ ਹਨ | ਇਸ ਸੰਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਪੁਰਖਾਲੀ ਤੋਂ ...

ਪੂਰੀ ਖ਼ਬਰ »

ਹਾਈਟੈੱਕ ਟੈਕਨੌਲੋਜੀ ਨਾਲ ਲੈਸ ਹੋਵੇਗਾ ਐਸ. ਐਸ. ਆਰ. ਵੀ. ਐਮ. ਸੀਨੀਅਰ ਸੈਕੰਡਰੀ ਸਕੂਲ

ਨੰਗਲ, 24 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਐਸ. ਐਸ. ਆਰ. ਵੀ. ਐਮ. ਸੀਨੀਅਰ ਸੈਕੰਡਰੀ ਸਕੂਲ ਨੇ ਸਿੱਖਿਆ ਦੇ ਖੇਤਰ 'ਚ ਨਵਾਂ ਕੀਰਤੀਮਾਨ ਸਥਾਪਤ ਕਰਦਿਆਂ ਸਕੂਲ ਨੂੰ ਹਾਈਟੈੱਕ ਟੈਕਨੌਲੋਜੀ ਨਾਲ ਲੈਸ ਕਰਦਿਆਂ ਲੀਡ ਕੰਪਨੀ ਨਾਲ ਟਾਈਅੱਪ ਕੀਤਾ ਹੈ | ਇਸ ਸੰਬੰਧੀ ਸਕੂਲ ਦੇ ...

ਪੂਰੀ ਖ਼ਬਰ »

ਆਧੁਨਿਕਤਾ ਦੀ ਦੌੜ 'ਚ ਗਵਾਹ ਰਹੀਆਂ ਹਨ ਪੁਰਾਣੀਆਂ ਚੀਜ਼ਾਂ

ਨੰਗਲ, 24 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਰੇਲਵੇ ਰੋਡ ਨੰਗਲ ਦੇ ਵੱਡੇ ਵਪਾਰੀ ਹਰਿੰਦਰ ਸਿੰਘ ਦੀ ਕੋਠੀ ਦੇ ਮੁੱਖ ਗੇਟ ਦੇ ਨਾਲ ਹੀ ਇਕ ਖੰੂਜੇ 'ਚ ਲੋਹੇ ਦਾ ਬਹੁਤ ਹੀ ਭਾਰੀ ਕੈਸ਼ ਬਾਕਸ ਪਿਆ ਹੈ | ਇਹ ਤਕਰੀਬਨ 100 ਵਰੇ੍ਹ ਪੁਰਾਣਾ ਹੈ | ਹਰਿੰਦਰ ਸਿੰਘ ਦੇ ਵੱਡੇ ਵਡੇਰੇ ...

ਪੂਰੀ ਖ਼ਬਰ »

ਭਾਖੜਾ ਡੈਮ ਵਿਖੇ ਆਗੂਆਂ ਵਲੋਂ ਪੰਡਤ ਨਹਿਰੂ ਦੇ ਬੁੱਤ ਮੂਹਰੇ ਕੀਤੇ ਸ਼ਰਧਾ ਦੇ ਫ਼ੁਲ ਭੇਟ

ਨੰਗਲ, 24 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਸਾਂਝਾ ਮੋਰਚਾ ਦੇ ਆਗੂਆਂ ਨੇ ਭਾਖੜਾ ਡੈਮ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੁੱਤ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਪ੍ਰਧਾਨ ਸਤਨਾਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX