ਤਾਜਾ ਖ਼ਬਰਾਂ


ਭਿਆਨਕ ਸੜਕੇ ਹਾਦਸੇ 'ਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ
. . .  7 minutes ago
ਮਾਹਿਲਪੁਰ (ਹੁਸ਼ਿਆਰਪੁਰ), 22 ਜਨਵਰੀ (ਰਜਿੰਦਰ ਸਿੰਘ) - ਅੱਜ ਸਵੇਰੇ 5.30 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਟੂਟੋਮਜਾਰਾ ਨਜ਼ਦੀਕ ਖੜੇ ਕੈਂਟਰ 'ਚ ਪਿੱਛਿਓਂ ਪਨਬੱਸ ਵੱਜਣ ਨਾਲ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ ਹੋ...
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਾਕਰਨ ਨੂੰ ਲੈ ਕੇ ਜਾਰੀ ਹੋਇਆ ਪੱਤਰ
. . .  14 minutes ago
ਨਵੀਂ ਦਿੱਲੀ, 22 ਜਨਵਰੀ - ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਜੇਕਰ ਕੋਈ ਲਾਭਪਾਤਰੀ ਕੋਰੋਨਾ ਪਾਜ਼ੀਟਿਵ ਪਾਇਆ ...
ਮਹਾਰਾਸ਼ਟਰ ਵਿਚ ਇਮਾਰਤ ਨੂੰ ਲੱਗੀ ਅੱਗ, ਦੋ ਦੀ ਮੌਤ
. . .  26 minutes ago
ਮੁੰਬਈ, 22 ਜਨਵਰੀ - ਮਹਾਰਾਸ਼ਟਰ ਦੇ ਮੁੰਬਈ ਦੇ ਤਾਰਦੇਵ 'ਚ ਭਾਟੀਆ ਹਸਪਤਾਲ ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ 'ਚ ਅੱਗ ਲੱਗ ਗਈ। 13 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ...
ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ
. . .  57 minutes ago
ਨਵੀਂ ਦਿੱਲੀ, 22 ਜਨਵਰੀ - ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਦਾ ਫ਼ੈਸਲਾ ਲਵੇਗਾ | ਸੀ.ਈ.ਸੀ. ਸੁਸ਼ੀਲ ਚੰਦਰਾ ਦੇ ਨਾਲ ਕੇਂਦਰੀ ਸਿਹਤ ਸਕੱਤਰ, ਸਿਹਤ ਸਕੱਤਰ, ਮੁੱਖ ਸਕੱਤਰ ਅਤੇ ਪੰਜ ਚੋਣਾਂ ਵਾਲੇ ਰਾਜਾਂ ਦੇ ਮੁੱਖ ਚੋਣ...
ਅਲਬਰਟਾ 'ਚ ਕੋਵਿਡ-19 ਦੇ 3592 ਨਵੇਂ ਮਾਮਲੇ ਹੋਏ ਦਰਜ , 8 ਨਵੀਆਂ ਮੌਤਾਂ
. . .  about 1 hour ago
ਕੈਲਗਰੀ, 22 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 8 ਹੋਰ ਨਵੀਆਂ ਮੌਤਾਂ ਹੋਈਆਂ ਹਨ..
ਭਿਆਨਕ ਅੱਗ ਲੱਗਣ ਕਾਰਨ ਫਟੇ 3 ਸਿਲੰਡਰ, ਦੁਕਾਨ ਹੋਈ ਸੜ ਕੇ ਸੁਆਹ
. . .  about 1 hour ago
ਖੋਸਾ ਦਲ ਸਿੰਘ (ਜ਼ੀਰਾ), 22 ਜਨਵਰੀ (ਮਨਪ੍ਰੀਤ ਸਿੰਘ ਸੰਧੂ) - ਕਸਬਾ ਖੋਸਾ ਦਲ ਸਿੰਘ ਵਾਲਾ ਵਿਖੇ ਰਾਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਬਾਜ਼ਾਰ ਵਿਚ ਮੌਜੂਦ ਸੇਠੀ ਕਰਿਆਨਾ ਸਟੋਰ ਉੱਪਰ ਰਾਤ 11 ਵਜੇ ਦੇ ਕਰੀਬ ਸ਼ਾਰਟ ਸਰਕਟ ਹੋਣ ਕਾਰਨ ਅੱਗ ...
ਬਿਹਾਰ : ਸੈਕਸ ਰੈਕੇਟ ਦਾ ਪਰਦਾਫਾਸ਼, ਦੋਸ਼ੀ ਆਏ ਪੁਲਿਸ ਅੜਿੱਕੇ
. . .  about 1 hour ago
ਗਯਾ (ਬਿਹਾਰ), 22 ਜਨਵਰੀ - ਬਿਹਾਰ ਦੇ ਗਯਾ ਵਿਚ ਪੁਲਿਸ ਨੇ ਬੋਧਗਯਾ ਵਿਚ ਇਕ ਹੋਟਲ ਮੈਨੇਜਰ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ 2 ਔਰਤਾਂ ਨੂੰ ਛੁਡਵਾ ਕੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ | ਜ਼ਿਕਰਯੋਗ ਹੈ ਕਿ...
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਬਣੇ ਮਾਤਾ - ਪਿਤਾ, ਘਰ ਆਇਆ ਨਿੱਕਾ ਮਹਿਮਾਨ
. . .  about 2 hours ago
ਮੁੰਬਈ, 22 ਜਨਵਰੀ - ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਤਾ - ਪਿਤਾ ਬਣ ਗਏ ਹਨ | ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ...
ਪ੍ਰਧਾਨ ਮੰਤਰੀ ਮੋਦੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕਰਨਗੇ ਗੱਲਬਾਤ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਕਰਨਗੇ। ਉਹ ਜ਼ਿਲ੍ਹਿਆਂ ਵਿਚ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  1 day ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  1 day ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  1 day ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  1 day ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  1 day ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਐਲਾਨੇ 12 ਉਮੀਦਵਾਰ
. . .  1 day ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ...
ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਘਲੋਟੀ ਨਾਲ ਸੰਬੰਧਿਤ ਫਿਲਪਾਈਨ ਦੇ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦੇ ਨੌਜਵਾਨ ਪਰਮਿੰਦਰ ਸਿੰਘ ਦੀ ਸਵੇਰ...
ਵਿਕਰਮ ਦੇਵ ਦੱਤ ਬਣੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ
. . .  1 day ago
ਨਵੀਂ ਦਿੱਲੀ, 21 ਜਨਵਰੀ - ਵਿਕਰਮ ਦੇਵ ਦੱਤ ਐਲ.ਏ.ਐੱਸ. ਨੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਰਾਜੀਵ ਬਾਂਸਲ ਤੋਂ..
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ

ਪਟਿਆਲਾ

ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਕੀਤਾ ਵੱਡਾ ਨੁਕਸਾਨ

ਰਾਜਪੁਰਾ, 24 ਅਕਤੂਬਰ (ਰਣਜੀਤ ਸਿੰਘ)-ਅੱਜ ਹਲਕੇ 'ਚ ਪਈ ਮੋਹਲ਼ੇਧਾਰ ਬਾਰਿਸ਼ ਨਾਲ ਕਿਸਾਨਾਂ ਦੀ ਸਾਲ ਭਰ ਦੀ ਕਮਾਈ 'ਤੇ ਕੁਦਰਤੀ ਕਰੋਪੀ ਦਾ ਪਾਣੀ ਫਿਰ ਗਿਆ ਹੈ ਅਤੇ ਕਈਆਂ ਪਿੰਡਾਂ 'ਚ ਝੋਨੇ ਦੀ ਫ਼ਸਲ ਧਰਤੀ 'ਤੇ ਚਾਦਰ ਵਾਂਗ ਵਿਛ ਗਈ ਹੈ | ਕਿਸਾਨਾਂ ਦੀ ਸਾਲ ਦੀ ਕਮਾਈ ਮਿੰਟਾਂ 'ਚ ਹੀ ਮੀਂਹ ਦੇ ਪਾਣੀ ਦੀ ਭੇਟ ਚੜ੍ਹ ਗਈ | ਜਿਸ ਕਾਰਨ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਲੀ ਹੋਣ ਦੀ ਬਜਾਏ ਹੋਰ ਭਾਰੀ ਹੰੁਦੀ ਵਿਖਾਈ ਦੇ ਰਹੀ ਹੈ | ਜਾਣਕਾਰੀ ਮੁਤਾਬਿਕ ਅੱਜ ਸਵੇਰ ਤੋਂ ਹੀ ਹਲਕੇ ਦੇ ਨੇੜਲੇ ਪਿੰਡਾਂ ਕਬੂਲਪੁਰ, ਹਸਨਪੁਰ, ਪਿਲਖਣੀ, ਉਪਲਹੇੜੀ, ਉਗਾਣੀ, ਸੰਧਰੋਰ, ਖ਼ਾਨਪੁਰ, ਭੋਗਲਾਂ, ਬਠੋਣੀਆਂ, ਭੱਪਲ, ਕੁੱਥਾਖੇੜੀ, ਸੁਹਰੋਂ, ਹਰਪਾਲਪੁਰ, ਖ਼ਾਨਪੁਰ ਖ਼ੁਰਦ, ਨੀਲਪੁਰ, ਸੈਦਖੇੜੀ, ਖੈਰਪੁਰ, ਪਬਰਾ, ਪਬਰੀ, ਸਿਹਰਾ, ਸਿਹਰੀ ਅਤੇ ਹੋਰਨਾਂ ਦਰਜਨਾਂ ਹੀ ਪਿੰਡਾਂ 'ਚ ਮੋਹਲ਼ੇਧਾਰ ਬਾਰਿਸ਼ ਹੋਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਕੁਦਰਤੀ ਕਰੋਪੀ ਦੀ ਭੇਟ ਚੜ੍ਹ ਗਈ | ਭਾਵੇ ਕਿ ਕਈ ਕਿਸਾਨਾਂ ਨੇ ਤਾਂ ਝੋਨੇ ਦੀ ਫ਼ਸਲ ਦੀ ਕਟਾਈ ਕਰਕੇ ਮੰਡੀ 'ਚ ਸੁੱਟ ਦਿੱਤੀ ਹੈ ਪਰ ਫਿਰ ਵੀ ਹਾਲੇ ਵੱਡੀ ਗਿਣਤੀ 'ਚ ਕਿਸਾਨਾਂ ਦੀ ਫ਼ਸਲ ਖੇਤਾਂ 'ਚ ਹੀ ਖੜੀ ਹੈ | ਹਲਕੇ ਦੇ ਕਿਸਾਨ ਕਸ਼ਮੀਰ ਸਿੰਘ ਨੰਬਰਦਾਰ, ਇੰਦਰਜੀਤ ਸਿੰਘ ਵਿਰਕ, ਕੁਲਦੀਪ ਸਿੰਘ ਕੋਲੀ, ਗਮਦੂਰ ਸਿੰਘ ਕੋਹਲੇਮਾਜਰਾ, ਅਜੈਬ ਸਿੰਘ ਕੁੱਥਾਖੇੜੀ, ਮਨਪੀ੍ਰਤ ਸਿੰਘ ਨੀਲਪੁਰ ਅਤੇ ਹੋਰਨਾਂ ਨੇ ਵੱਖ-ਵੱਖ ਬਿਆਨਾਂ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀ ਖੇਤਾਂ 'ਚ ਖੜੀ ਫ਼ਸਲ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਹੈ ਅਤੇ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ | ਕਿਸਾਨ ਆਗੂ ਹਰਜੀਤ ਸਿੰਘ ਟਹਿਲਪੁਰਾ, ਉਜਾਗਰ ਸਿੰਘ ਧਮੋਲੀ, ਮਾਨ ਸਿੰਘ ਰਾਜਪੁਰਾ, ਗੁਰਧਿਆਨ ਸਿੰਘ ਸਿਉਣਾ, ਮਨਪ੍ਰੀਤ ਸਿੰਘ ਮਦਨਪੁਰ, ਜਸਮੇਰ ਸਿੰਘ ਸਾਹਲ ਅਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਬਾਰਿਸ਼ ਕਾਰਨ ਬਰਬਾਦ ਹੋਈ ਝੋਨੇ ਦੀ ਫ਼ਸਲ ਦਾ ਵਿਸ਼ੇਸ਼ ਤੌਰ 'ਤੇ ਮੁਆਵਜ਼ਾ ਦੇਣਾ ਚਾਹੀਦਾ ਹੈ | ਇਸ ਦੇ ਨਾਲ ਹੀ ਅਨਾਜ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਸੈਕਟਰੀ ਮੇਜਰ ਸਿੰਘ ਲਹਿਲ, ਹਰੀ ਚੰਦ ਫ਼ੌਜੀ, ਅਮਰੀਕ ਸਿੰਘ ਆੜ੍ਹਤੀ, ਦਿਨੇਸ਼ ਸਚਦੇਵਾ ਅਤੇ ਹੋਰਨਾਂ ਨੇ ਮੰਗ ਕੀਤੀ ਹੈ ਕਿ ਝੋਨੇ 'ਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਵਧਾ ਕੇ ਘੱਟੋ-ਘੱਟ 20 ਪ੍ਰਤੀਸ਼ਤ ਕੀਤੀ ਜਾਵੇ |
ਨਾਭਾ, (ਕਰਮਜੀਤ ਸਿੰਘ)-ਜਿੱਥੇ ਇਕ ਪਾਸੇ ਕਿਸਾਨ ਲਗਭਗ ਇਕ ਸਾਲ ਤੋਂ ਦਿੱਲੀ ਦੇ ਬਾਡਰਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਹੈ ਉੱਥੇ ਹੀ ਆਪਣੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਨੂੰ ਵੇਚਣ ਲਈ ਵੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ | ਸਰਕਾਰਾਂ ਵਲੋਂ ਕਿਸਾਨਾਂ ਨੂੰ ਸਹੂਲਤਾਂ ਨੂੰ ਲੈ ਕੇ ਵਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਇਹ ਸਰਕਾਰਾਂ ਦੇ ਇਹ ਦਾਅਵੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਨਾਭਾ 'ਚ ਬਿਲਕੁਲ ਖੋਖਲੇ ਸਾਬਤ ਹੁੰਦੇ ਦਿਖਾਈ ਦਿੱਤੇ ਜਿੱਥੇ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫ਼ਸਲ ਦਾ ਬੇਮੌਸਮੀ ਬਰਸਾਤ ਕਾਰਣ ਸਰਕਾਰ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਰਕੇ ਵੱਡਾ ਨੁਕਸਾਨ ਹੋ ਗਿਆ | ਕਿਸਾਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੰਡੀ 'ਚ ਉਸ ਦੀ ਲਗਭਗ 15 ਕੁਇੰਟਲ ਜੀਰੀ ਪਾਣੀ 'ਚ ਰੁੜ੍ਹ ਗਈ | ਕਿਸਾਨਾਂ ਨੇ ਦੱਸਿਆ ਕਿ ਖੇਤਾਂ 'ਚ ਖੜ੍ਹੀ ਫ਼ਸਲ ਅਤੇ ਮੰਡੀ 'ਚ ਲਿਆਂਦੀ ਗਈ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਫ਼ਸਲ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ |
ਬੇਮੌਸਮੀ ਬਰਸਾਤ ਤੇ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ
ਸਮਾਣਾ, (ਗੁਰਦੀਪ ਸ਼ਰਮਾ)-ਬਾਅਦ ਦੁਪਹਿਰ ਪਏ ਭਾਰੀ ਮੀਂਹ ਤੇ ਗੜੇਮਾਰੀ ਨੇ ਹਲਕਾ ਸਮਾਣਾ ਦੇ ਅਨੇਕਾਂ ਪਿੰਡਾਂ 'ਚ ਕਿਸਾਨਾਂ ਦੀ ਜੀਰੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤੀ ਹੈ ਤੇ ਕਿਸਾਨਾਂ ਵਲੋਂ ਮੰਡੀਆਂ 'ਚ ਵੇਚਣ ਲਈ ਲਿਆਂਦਾ ਝੋਨਾ ਵੀ ਮੀਂਹ ਦੇ ਪਾਣੀ ਦੀ ਭੇਟ ਚੜ੍ਹ ਗਿਆ ਹੈ | ਜਾਣਕਾਰੀ ਮੁਤਾਬਿਕ ਅੱਜ ਸਵੇਰੇ ਤੋਂ ਹੀ ਹਲਕੀ ਬਰਸਾਤ ਹੋ ਰਹੀ ਸੀ ਬਾਅਦ ਦੁਪਹਿਰ ਤਬਾਹੀ ਦਾ ਰੂਪ ਧਾਰਦਿਆਂ ਕਿਸਾਨਾਂ ਦੀਆਂ ਫ਼ਸਲਾਂ 'ਤੇ ਡਿਗ ਪਈ | ਭਾਰੀ ਮੀਂਹ ਨਾਲ ਹੋਈ ਗੜੇਮਾਰੀ ਦੌਰਾਨ ਪਿੰਡ ਛੋਟੀ ਮਿਆਲ, ਖ਼ਾਨਪੁਰ, ਦਾਨੀਪੁਰ, ਫਹਿਤਮਾਜਰੀ, ਗਾਜੀਪੁਰ, ਕਲਬੂਰਛਾ, ਕਾਹਨਗੜ੍ਹ, ਅਚਰਾਲਾ, ਗਾਜੇਵਾਸ ਤਲਵੰਡੀ ਸਮੇਤ ਅਨੇਕਾਂ ਪਿੰਡਾਂ ਦੀ ਖੜੀ ਫ਼ਸਲ ਬਰਬਾਦ ਹੋ ਗਈ | ਇਸ ਗੜੇਮਾਰੀ ਦੌਰਾਨ ਪੱਕੀ ਖੜੀ ਝੋਨੇ ਦੀ ਫ਼ਸਲ ਦੇ ਛਿੱਟੇ ਟੁੱਟ ਕੇ ਜ਼ਮੀਨ 'ਤੇ ਡਿਗ ਪਏ ਤੇ ਕਈ ਥਾਵਾਂ 'ਤੇ ਫ਼ਸਲ ਸੋ ਫ਼ੀਸਦੀ ਤੱਕ ਬਰਬਾਦ ਹੋ ਗਈ | ਜਿੰਨਾ ਕਿਸਾਨਾਂ ਝੋਨੇ ਦੀ ਪੱਕੀ ਫ਼ਸਲ ਵੱਢ ਕੇ ਮੰਡੀਆਂ 'ਚ ਸੁੱਟੀ ਹੋਈ ਸੀ ਉਹ ਮੀਂਹ ਦੇ ਪਾਣੀ ਕਾਰਨ ਖ਼ਰਾਬ ਹੋ ਗਈ | ਭਾਰੀ ਗਿਣਤੀ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬੇਮੌਸਮੀ ਮੀਂਹ ਨਾਲ ਹੋਈ ਗੜੇਮਾਰੀ ਨੇ ਉਨ੍ਹਾਂ ਦੀ ਝੋਨੇ ਦੀ ਫ਼ਸਲ ਬਿਲਕੁਲ ਨਸ਼ਟ ਕਰ ਦਿੱਤੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਤਬਾਹ ਹੋਈਆ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਗੜੇਮਾਰੀ ਨੇ ਫ਼ਸਲਾਂ ਦੇ ਨਾਲ-ਨਾਲ ਸਬਜ਼ੀਆਂ ਆਦਿ ਦਾ ਵੀ ਕਾਫੀ ਨੁਕਸਾਨ ਕੀਤਾ ਹੈ |
ਜੀਰੀ ਦੀਆਂ ਬੋਰੀਆਂ ਤੇ ਢੇਰੀਆਂ ਪਾਣੀ 'ਚ ਡੁੱਬੀਆਂ
ਸਮਾਣਾ, (ਸਾਹਿਬ ਸਿੰਘ)-ਅੱਜ ਬਾਅਦ ਦੁਪਹਿਰ ਸਮਾਣਾ ਦੇ ਪੱਛਮੀ-ਉੱਤਰੀ ਪਿੰਡਾਂ ਵਿਚ ਭਾਰੀ ਮੀਂਹ ਨਾਲ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀ ਖੇਤਾਂ ਵਿਚ ਖੜ੍ਹੀ ਝੋਨੇ, ਚਾਰੇ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨਸ਼ਟ ਹੋ ਗਈਆਂ ਹਨ | ਅਨਾਜ ਮੰਡੀ ਸਮਾਣਾ ਦੇ ਨੀਵੇਂ ਪਾਸੇ ਪਾਣੀ ਭਰ ਜਾਣ ਕਾਰਨ ਖ਼ਰੀਦ ਕੀਤੀ ਜੀਰੀ ਦੀਆਂ ਬੋਰੀਆਂ ਅਤੇ ਕਿਸਾਨਾਂ ਵਲੋਂ ਮੰਡੀ ਵਿਚ ਲਿਆਂਦੀ ਜੀਰੀ ਦੀਆਂ ਢੇਰੀਆਂ ਪਾਣੀ ਵਿਚ ਡੁੱਬ ਗਈਆਂ | ਸਮਾਣਾ ਹਲਕੇ ਦੇ ਦਰਜਨ ਤੋਂ ਵੱਧ ਪਿੰਡਾਂ ਵਿਚ ਕੱਟਣ ਲਈ ਤਿਆਰ ਝੋਨੇ ਦੀ ਫ਼ਸਲ ਨੂੰ ਭਾਰੀ ਮਾਤਰਾ ਵਿਚ ਪਏ ਗੜਿ੍ਹਆਂ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ | ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦਮਨ ਸਿੰਘ ਵਿਰਕ, ਖ਼ਾਨਪੁਰ ਗਾੜੀਆਂ ਦੇ ਕਿਸਾਨ ਪਰਮਜੀਤ ਸਿੰਘ, ਜਸਵੰਤ ਸਿੰਘ ਸਰਪੰਚ ਗਾਜੀਪੁਰ, ਸੁਖਵਿੰਦਰ ਸਿੰਘ ਸਰਪੰਚ ਲਲੌਛੀ ਅਤੇ ਗੋਰਾ ਸਿੰਘ ਸਰਪੰਚ ਨੇ ਫ਼ਸਲਾਂ ਦਾ ਨੁਕਸਾਨ ਸੌ ਫ਼ੀਸਦੀ ਦੱਸਿਆ ਹੈ | ਝੋਨੇ ਦੀਆਂ ਮੁੰਜਰਾਂ ਪੂਰੀ ਤਰ੍ਹਾਂ ਝੜ ਗਈਆਂ ਹਨ | ਅਨਾਜ ਮੰਡੀ ਸਮਾਣਾ ਵਿਚ ਖ਼ਰੀਦੀ ਜਾ ਚੁੱਕੀ ਜੀਰੀ ਦੀਆਂ ਬੋਰੀਆਂ ਵੇਖੀਆਂ ਗਈਆਂ | ਆੜ੍ਹਤੀਆਂ ਨੇ ਤਿਰਪਾਲਾਂ ਪਾ ਕੇ ਜੀਰੀ ਦੀਆਂ ਬੋਰੀਆਂ ਨੂੰ ਗਿੱਲਾ ਹੋਣ ਤੋਂ ਬਚਾਇਆ | ਆੜ੍ਹਤੀ ਅਮਰਜੀਤ ਸਿੰਘ ਨੇ ਦੱਸਿਆ ਕਿ ਟਰੱਕ ਨਾ ਮਿਲਣ ਕਾਰਨ ਖ਼ਰੀਦ ਕੀਤੇ ਝੋਨੇ ਦੀਆਂ ਬੋਰੀਆਂ ਚੁੱਕੀਆਂ ਨਹੀਂ ਗਈਆਂ |

ਤੇਜ਼ ਹਵਾਵਾਂ ਨੇ ਪੱਕੀ ਹੋਈ ਝੋਨੇ ਦੀ ਫ਼ਸਲ ਧਰਤੀ 'ਤੇ ਵਿਛਾਈ

ਬਨੂੜ, 24 ਅਕਤੂਬਰ (ਭੁਪਿੰਦਰ ਸਿੰਘ)-ਬੇਮੌਸਮੀ ਬਰਸਾਤ ਨੇ ਝੋਨੇ ਦੀ ਕਟਾਈ ਅਤੇ ਖ਼ਰੀਦ ਨੂੰ ਬਰੇਕਾਂ ਲਗਾ ਦਿੱਤੀਆਂ ਹਨ | ਬਨੂੜ, ਮਾਣਕਪੁਰ, ਖੇੜਾ ਗੱਜੂ ਦੀਆਂ ਮੰਡੀਆਂ ਅਤੇ ਖੇੜੀ ਗੁਰਨਾ, ਜਲਾਲਪੁਰ ਆਦਿ ਦੇ ਖ਼ਰੀਦ ਕੇਂਦਰਾਂ 'ਚ ਅੱਜ ਝੋਨੇ ਦੇ ਇਕ ਦਾਣੇ ਦੀ ਵੀ ਖ਼ਰੀਦ ...

ਪੂਰੀ ਖ਼ਬਰ »

ਪਾਰਟੀ ਬਣਾਉਣ ਤੋਂ ਪਹਿਲਾਂ ਆਪਣੇ ਵਿਧਾਨ ਸਭਾਈ ਹਲਕੇ 'ਚ ਧਰਾਤਲ 'ਤੇ ਪਰ ਤੋਲਣ ਲਗੇ ਕੈਪਟਨ

ਪਟਿਆਲਾ, 24 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸੰਕੇਤਕ ਰਾਜਨੀਤਕ ਟਿੱਪਣੀਆਂ ਤੋਂ ਅੱਗੇ ਹੋ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਵਿਧਾਨ ਸਭਾਈ ਹਲਕੇ ਪਟਿਆਲਾ ਸ਼ਹਿਰੀ ਵਿਚ ਧਰਾਤਲ 'ਤੇ ਪਰ ਤੋਲਣੇ ਆਰੰਭ ਦਿੱਤੇ ਹਨ | ਜਿਸ ਵਿਚ ਉਨ੍ਹਾਂ ...

ਪੂਰੀ ਖ਼ਬਰ »

ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦੀ ਅਗਵਾਈ 'ਚ ਡੀ. ਏ. ਪੀ. ਸਬੰਧੀ ਪੜਤਾਲ

ਪਾਤੜਾਂ, 24 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠਲੀ ਟੀਮ ਨੇ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਬਰਾਸ ਪਹੁੰਚ ਕੇ ਡੀ.ਏ.ਪੀ. ਸਬੰਧੀ ਮਿਲੀ ਸ਼ਿਕਾਇਤ 'ਤੇ ਪੜਤਾਲ ਕੀਤੀ | ਮੁੱਖ ਖੇਤੀਬਾੜੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਅÏਰਤ ਦੀ ਮÏਤ, ਦੋ ਔਰਤਾਂ ਗੰਭੀਰ ਜ਼ਖ਼ਮੀ

ਬਨੂੜ, 24 ਅਕਤੂਬਰ (ਭੁਪਿੰਦਰ ਸਿੰਘ)-ਬਨੂੜ-ਲਾਂਡਰਾਂ ਮਾਰਗ 'ਤੇ ਪੈਂਦੇ ਪਿੰਡ ਫ਼ੌਜੀ ਕਲੋਨੀ ਕੋਲ ਇਕ ਟੈਂਪੂ ਟਰੈਵਲਰ ਤੇ ਟਰੈਕਟਰ-ਟਰਾਲੀ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਅÏਰਤ ਦੀ ਮÏਤ ਤੇ ਦੋ ਅÏਰਤਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ ਤੇ ਬਾਕੀਆਂ ਸਵਾਰੀਆਂ ਦਾ ...

ਪੂਰੀ ਖ਼ਬਰ »

ਵਪਾਰੀਆਂ ਵਲੋਂ ਖ਼ਰੀਦ ਬੰਦ ਕਰਨ 'ਤੇ ਕਿਸਾਨ ਜਥੇਬੰਦੀਆਂ ਵਲੋਂ ਹੰਗਾਮੀ ਮੀਟਿੰਗ

ਸ਼ੁਤਰਾਣਾ, 24 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਪੰਜਾਬ ਵਿਚ ਬਾਹਰੀ ਸੂਬਿਆਂ 'ਚੋਂ ਆ ਰਹੇ ਝੋਨੇ (ਬਾਸਮਤੀ ਆਦਿ) ਨੂੰ ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਵਲੋਂ ਰੋਕਣ 'ਤੇ ਪਾਤੜਾਂ ਇਲਾਕੇ ਦੇ ਸੇਲਾ ਪਲਾਂਟ ਮਾਲਕਾਂ ਤੇ ਵਪਾਰੀਆਂ 'ਚ ਖਲਬਲੀ ਮੱਚ ਗਈ ਸੀ | ਬਾਹਰੀ ...

ਪੂਰੀ ਖ਼ਬਰ »

ਹਥਿਆਰਾਂ ਦੀ ਨੋਕ 'ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ ਚਾਰ ਮੈਂਬਰ ਗਿ੍ਫ਼ਤਾਰ

ਪਟਿਆਲਾ, 24 ਅਕਤੂਬਰ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਪਟਿਆਲਾ ਦੀ ਵੱਖ-ਵੱਖ ਸੜਕਾਂ 'ਤੇ ਰਾਤ ਨੂੰ ਹਥਿਆਰਾਂ ਦੀ ਨੋਕ 'ਤੇ ਰਾਹਗੀਰਾਂ ਨੂੰ ਰੋਕ ਕੇ ਉਨ੍ਹਾਂ ਦੇ ਨਗਦੀ ਗਹਿਣੇ ਅਤੇ ਵਾਹਨ ਖੋਹ ਲੈਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਪਟਿਆਲਾ ਸੀ.ਆਈ.ਏ. ਦੇ ਮੁਖੀ ...

ਪੂਰੀ ਖ਼ਬਰ »

ਗੜਿਆਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 24 ਅਕਤੂਬਰ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਹਲਕੇ ਦੇ ਦਰਜਨ ਤੋਂ ਵੱਧ ਪਿੰਡਾਂ ਵਿਚ ਹੋਈ ਭਾਰੀ ਗੜੇਮਾਰੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਗੜੇਮਾਰੀ ਨਾਲ ਝੋਨੇ ਸਮੇਤ ਹੋਰ ਫ਼ਸਲਾਂ ਦੇ ...

ਪੂਰੀ ਖ਼ਬਰ »

ਭੁੱਕੀ ਡੋਡੇ ਪੋਸਤ ਸਮੇਤ ਔਰਤ ਪਾਤੜਾਂ ਪੁਲਿਸ ਵਲੋਂ ਗਿ੍ਫ਼ਤਾਰ

ਪਾਤੜਾਂ, 24 ਅਕਤੂਬਰ (ਖ਼ਾਲਸਾ)-ਥਾਣਾ ਪਾਤੜਾਂ ਦੀ ਪੁਲਿਸ ਨੇ ਪਿੰਡ ਦਿਓਗੜ੍ਹ ਦੀ ਇਕ ਔਰਤ ਤੋਂ ਭੁੱਕੀ ਡੋਡੇ ਪੋਸਤ ਬਰਾਮਦ ਕਰ ਕੇ ਇਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪਹਿਲਾਂ ਵੀ ਅਜਿਹੇ ਕੇਸਾਂ ਦਾ ਸਾਹਮਣਾ ਕਰ ਰਹੀ ਇਸ ਔਰਤ ਨੂੰ ਅਦਾਲਤ ਨੇ ਜੁਡੀਸ਼ਲ ਹਿਰਾਸਤ 'ਚ ਭੇਜ ...

ਪੂਰੀ ਖ਼ਬਰ »

ਸੇਵਾ ਕੇਂਦਰ ਦੀਆਂ ਬੈਟਰੀਆਂ ਚੋਰੀ

ਰਾਜਪੁਰਾ, 24 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਸੇਵਾ ਕੇਂਦਰ ਦੀਆਂ 8 ਬੈਟਰੀਆਂ ਚੋਰੀ ਹੋਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਤਨਾਮ ਸਿੰਘ ਵਾਸੀ ਪਿੰਡ ਨਲਾਸ ...

ਪੂਰੀ ਖ਼ਬਰ »

ਜ਼ਿਲ੍ਹਾ ਸਵੀਪ ਟੀਮ ਵਲੋਂ ਵੋਟਰ ਜਾਗਰੂਕਤਾ ਤੇ ਕੋਵਿਡ ਵੈਕਸੀਨ ਕੈਂਪ

ਪਟਿਆਲਾ, 24 ਅਕਤੂਬਰ (ਅ.ਸ. ਆਹਲੂਵਾਲੀਆ)- ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਸਾਖਰਤਾ ਦੇ ਨਾਲ-ਨਾਲ ਕੋਵਿਡ ਟੀਕਾਕਰਨ ਕੈਂਪ ਸਥਾਨਕ ਇਤਿਹਾਸਕ ਸ੍ਰੀ ਤੁੰਗ ਨਾਥ ਮੰਦਿਰ ਰਾਜਪੁਰਾ ਰੋਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਤੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਵੋਟਰ ...

ਪੂਰੀ ਖ਼ਬਰ »

ਗੋਲੀ ਚਲਾਉਣ ਤੇ ਕੁੱਟਮਾਰ ਕਰਨ 'ਤੇ ਇਰਾਦਾ ਕਤਲ ਦਾ ਪਰਚਾ ਦਰਜ

ਪਟਿਆਲਾ, 24 ਅਕਤੂਬਰ (ਮਨਦੀਪ ਸਿੰਘ ਖਰੌੜ)-ਘਲੋੜੀ ਗੇਟ ਲਾਗੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਉਸ ਦੇ ਪੱਟ 'ਚ ਗੋਲੀ ਮਾਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਪ੍ਰਵੀਨ ਵਾਸੀ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਚਾਰ ਗਿ੍ਫ਼ਤਾਰ

ਪਟਿਆਲਾ, 24 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ 23 ਨੰਬਰ ਫਾਟਕ ਨੇੜੇ ਚੋਰੀ ਦੇ 2 ਮੋਟਰਸਾਈਕਲ ਸਮੇਤ ਚਾਰ ਵਿਅਕਤੀਆਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ...

ਪੂਰੀ ਖ਼ਬਰ »

ਸ਼ੇਖਪੁਰਾ ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਜ਼ਿਲਿ੍ਹਆਂ ਦੇ ਆਬਜ਼ਰਵਰ ਨਿਯੁਕਤ

ਪਟਿਆਲਾ, 24 ਅਕਤੂਬਰ (ਅ.ਸ. ਆਹਲੂਵਾਲੀਆ)-ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕੌਮੀ ਪ੍ਰਧਾਨ ਬੀ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਹੀਰਾ ਸਿੰਘ ਗਾਬੜੀਆ ਨੇ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ...

ਪੂਰੀ ਖ਼ਬਰ »

ਲੋਕ ਭਲਾਈ ਟਰੱਸਟ ਵਲੋਂ ਸੁਪਰ ਕਿਡਜ਼ ਮੁਕਾਬਲੇ 'ਚ ਹਿੱਸਾ ਲੈਣ ਵਾਲਿਆਂ ਬੱਚਿਆਂ ਨੂੰ ਇਨਾਮ ਤਕਸੀਮ

ਰਾਜਪੁਰਾ, 24 ਅਕਤੂਬਰ (ਜੀ.ਪੀ. ਸਿੰਘ)-ਲੋਕ ਭਲਾਈ ਟਰੱਸਟ ਵਲੋਂ ਲੰਘੇ ਦਿਨੀਂ ਕਰਵਾਏ ਸੁਪਰ ਕਿਡਜ਼ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਟਰੱਸਟ ਦੇ ਚੇਅਰਮੈਨ ਜਗਦੀਸ਼ ਕੁਮਾਰ ਜੱਗਾ ਵਲੋਂ ਦਿਲਾਸੇ ਵਜੋਂ ਦਿੱਤੇ ਜਾਣ ਵਾਲੇ ਇਨਾਮਾਂ ਦੀ ਦਮਨ ਹੇੜੀ, ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਕਰਵਾਇਆ 'ਲਾਟੀਟ ਐਂਡ ਸਾਊਾਡ ਸ਼ੋਅ'

ਸਮਾਣਾ, 24 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਯੋਗ ਅਗਵਾਈ 'ਚ 'ਸਮਾਣਾ ਫ਼ਤਹਿ' ਦਿਵਸ ਨੂੰ ਸਮਰਪਿਤ ਸਿੱਖ ਪੰਥ ਦੇ ਮਹਾਨ ਜਰਨੈਲ ਸਿੰਘ ਬਾਬਾ ...

ਪੂਰੀ ਖ਼ਬਰ »

ਕਰਵਾ ਚੌਥ ਦਾ ਤਿਉਹਾਰ ਮਨਾਇਆ

ਪਟਿਆਲਾ, 24 ਅਕਤੂਬਰ (ਅ.ਸ. ਆਹਲੂਵਾਲੀਆ)-ਪਟਿਆਲਾ ਵਿਖੇ ਅੱਜ ਕਰਵਾ ਚੌਥ ਦਾ ਤਿਉਹਾਰ ਔਰਤਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖੇ ਇਸ ਵਰਤ ਨੂੰ ਤਕਰੀਬਨ 8.30 ਵਜੇ ਚੰਦਰਮਾ ਦੇਖ ਕੇ ਤੋੜਿਆ ਗਿਆ | ਅੱਜ ਸਾਰਾ ਦਿਨ ਔਰਤਾਂ ਬਾਜ਼ਾਰਾਂ 'ਚ ...

ਪੂਰੀ ਖ਼ਬਰ »

'ਤੀਜਾ ਨਾਭਾ ਕਬੱਡੀ ਕੱਪ' 31 ਨੂੰ ਰਿਪੁਦਮਨ ਕਾਲਜ ਮੈਦਾਨ 'ਚ-ਜੱਸੀ ਸੋਹੀਆਂ ਵਾਲਾ

ਨਾਭਾ, 24 ਅਕਤੂਬਰ (ਅਮਨਦੀਪ ਸਿੰਘ ਲਵਲੀ)-ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਰਜਿ. ਨਾਭਾ ਵਲੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਕਲੱਬ ਦੇ ਜਨਰਲ ਸਕੱਤਰ ਸਵ. ਕੁਲਵੰਤ ਸਿੰਘ ਚੌਧਰੀ ਮਾਜਰਾ ਦੀ ਨਿੱਘੀ ਯਾਦ ਨੂੰ ...

ਪੂਰੀ ਖ਼ਬਰ »

ਕੋ-ਆਪਰੇਟਿਵ ਸੁਸਾਇਟੀ ਰੌਹੜ ਜਗੀਰ ਦੇ 9 ਪਿੰਡਾਂ ਦੇ ਬੇਜ਼ਮੀਨੇ ਤੇ ਮਜ਼ਦੂਰਾਂ ਦੇ 43 ਲੱਖ ਦੇ ਕਰਜ਼ੇ ਮੁਆਫ਼ ਕੀਤੇ-ਹੈਰੀਮਾਨ

ਦੇਵੀਗੜ੍ਹ, 24 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਮੁਖੀ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਕੋਆਪਰੇਟਿਵ ਸੁਸਾਇਟੀ ਰੋਹੜ ਜਗੀਰ ਵਿਖੇ ਬੇਜ਼ਮੀਨੇ ਅਤੇ ਮਜ਼ਦੂਰਾਂ ਦੇ ਸਰਕਾਰ ਵਲੋਂ ਮੁਆਫ਼ ਕੀਤੇ ਕਰਜ਼ੇ ਦੇ ਚੈੱਕ ਵੰਡੇ ਗਏ | ਪੰਜਾਬ ਕਾਂਗਰਸ ਦੇ ...

ਪੂਰੀ ਖ਼ਬਰ »

ਸਾਢੇ ਪੰਜ ਕਿੱਲੋ ਭੰਗ ਸਮੇਤ ਦੋ ਵਿਅਕਤੀ ਕਾਬੂ

ਪਟਿਆਲਾ, 24 ਅਕਤੂਬਰ (ਮਨਦੀਪ ਸਿੰਘ ਖਰੌੜ)-ਗੁਪਤ ਸੂਚਨਾ ਦੇ ਅਧਾਰ 'ਤੇ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਲਾਗੇ ਤੋਂ ਸਾਹਿਬ ਸਿੰਘ ਅਤੇ ਚਰਨਜੀਤ ਸਿੰਘ ਵਾਸੀਆਨ ਪਟਿਆਲਾ ਨੂੰ ਸਾਢੇ ਪੰਜ ਕਿੱਲੋ ਗਿੱਲੀ ਭੰਗ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਜਿਸ ਅਧਾਰ 'ਤੇ ...

ਪੂਰੀ ਖ਼ਬਰ »

ਧੋਖੇ ਨਾਲ ਵਿਆਹ ਕਰਵਾਉਣ ਵਾਲੇ ਖ਼ਿਲਾਫ਼ ਪਰਚਾ ਦਰਜ

ਪਟਿਆਲਾ, 24 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਜਲੰਧਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਤਿੰਨ ਵਿਆਹ ਪਹਿਲਾਂ ਕਰਵਾਏ ਹੋਣ ਦੇ ਬਾਵਜੂਦ ਇਕ ਹੋਰ ਔਰਤ ਨਾਲ ਵਿਆਹ ਕਰਵਾ ਕੇ ਉਸ ਤੋਂ ਹੋਰ ਦਾਜ ਮੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ | ਉਕਤ ਸ਼ਿਕਾਇਤ ਪਰਮਜੀਤ ਕੌਰ ਵਾਸੀ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵਲੋਂ ਭਲਕੇ ਸਿੱਧੂ ਦੀ ਕੋਠੀ ਦਾ ਘਿਰਾਓ

ਪਟਿਆਲਾ, 24 ਅਕਤੂਬਰ (ਅ.ਸ. ਆਹਲੂਵਾਲੀਆ)-ਜਲ ਸਪਲਾਈ ਇਨਲਿਸਟਮੈਂਟ ਕਾਮਿਆਂ ਦਾ ਲਗਾਤਾਰ ਮੋਰਚਾ ਮੁੱਖ ਦਫ਼ਤਰ ਪਟਿਆਲਾ ਵਿਖੇ 104ਵੇਂ ਦਿਨ ਵਿਚ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸ਼ਾਮਿਲ ਹੋ ਗਿਆ ਹੈ | ਦਵਿੰਦਰ ਸਿੰਘ ਨਾਭਾ ਅਤੇ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਸ਼ਹਿਰ 'ਚੋਂ 2 ਮੋਟਰਸਾਈਕਲ ਚੋਰੀ

ਪਟਿਆਲਾ, 24 ਅਕਤੂਬਰ (ਮਨਦੀਪ ਸਿੰਘ ਖਰੌੜ)-ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਦੋ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪਹਿਲੇ ਮਾਮਲੇ 'ਚ ਸੰਜੀਵ ਕੁਮਾਰ ਵਾਸੀ ਪਟਿਆਲਾ ਨੇ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ...

ਪੂਰੀ ਖ਼ਬਰ »

ਸ਼ਹੀਦ ਕਿਸਾਨ ਜਸਵੰਤ ਸਿੰਘ ਨੰਡਿਆਲੀ ਦੇ ਨਾਂਅ 'ਤੇ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਵਿਧਾਇਕ ਕੰਬੋਜ ਨੇ ਰੱਖਿਆ ਨੀਂਹ-ਪੱਥਰ

ਬਨੂੜ, 24 ਅਕਤੂਬਰ (ਭੁਪਿੰਦਰ ਸਿੰਘ)-ਪਿਛਲੇ ਦਿਨੀਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਜਸਵੰਤ ਸਿੰਘ ਨੰਡਿਆਲੀ ਦੀ ਯਾਦ 'ਚ ਪਿੰਡ ਨੰਡਿਆਲੀ ਵਿਖੇ ਬਣਨ ਵਾਲੇ ਕੰਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਹਲਕਾ ...

ਪੂਰੀ ਖ਼ਬਰ »

26 ਨੂੰ ਕਿਸਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ-ਸ਼ਾਦੀਪੁਰ, ਦਦਹੇੜਾ

ਪਟਿਆਲਾ, 24 ਅਕਤੂਬਰ (ਅ.ਸ. ਆਹਲੂਵਾਲੀਆ)-ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਦੀ ਬੈਠਕ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੌਮੀ ਪੈੱ੍ਰਸ ਸਕੱਤਰ ਜਥੇ. ਹਰਬੰਸ ਸਿੰਘ ਦਦਹੇੜਾ ਵੀ ਨਾਲ ਹਾਜ਼ਰ ਸਨ | ਇਸ ਮੌਕੇ ਸ਼ਾਦੀਪੁਰ ਅਤੇ ਦਦਹੇੜਾ ...

ਪੂਰੀ ਖ਼ਬਰ »

ਅਜੈ ਥਾਪਰ ਨੇ ਐੱਸ. ਐੱਸ. ਪੀ. ਨੂੰ ਮਿਲ ਕੇ ਸ਼ਹਿਰ ਦੀਆਂ ਸਮੱਸਿਆਵਾਂ ਦੱਸੀਆਂ

ਪਟਿਆਲਾ, 24 ਅਕਤੂਬਰ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਮੈਂਬਰ ਅਤੇ ਸਾਬਕਾ ਡਾਇਰੈਕਟਰ ਇੰਡਸਟਰੀ ਪੰਜਾਬ ਅਜੈ ਥਾਪਰ ਆਪਣੀ ਟੀਮ ਦੇ ਨਾਲ ਪਟਿਆਲਾ ਦੇ ਨਵ-ਨਿਯੁਕਤ ਐੱਸ.ਐੱਸ. ਪੀ. ਹਰਚਰਨ ਸਿੰਘ ਭੁੱਲਰ ਨੂੰ ਮਿਲੇ | ਇਸ ਮੌਕੇ ਜਿੱਥੇ ਟੀਮ ...

ਪੂਰੀ ਖ਼ਬਰ »

ਜ਼ਮੀਨੀ ਮਾਮਲੇ 'ਚ ਧੋਖਾਧੜੀ ਕਰਨ 'ਤੇ 8 ਨਾਮਜ਼ਦ

ਰਾਜਪੁਰਾ, 24 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਜ਼ਮੀਨੀ ਮਾਮਲੇ 'ਚ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਜੋਗਿੰਦਰ ਸਿੰਘ ਕਾਕੜਾ ਵਲੋਂ ਵਿਕਾਸ ਬੈਂਕ ਦੇ ਚੇਅਰਮੈਨਾਂ ਦਾ ਸਨਮਾਨ

ਦੇਵੀਗੜ੍ਹ, 24 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਖੇਤੀਬਾੜੀ ਵਿਕਾਸ ਬੈਂਕ ਦੇਵੀਗੜ੍ਹ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਸੀ ਤਾਂ ਕਿ ਇਹ ਬੈਂਕ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਕੰਮਕਾਰ ਸੁਚਾਰੂ ਢੰਗ ਨਾਲ ਚਲਾ ਸਕੇ | ਇਹ ...

ਪੂਰੀ ਖ਼ਬਰ »

ਤਿੰਨ ਦੜਾ ਸੱਟਾ ਏਜੰਟ ਨਕਦੀ ਸਣੇ ਕਾਬੂ

ਸਮਾਣਾ, 24 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਪੁਲਿਸ ਨੇ ਵੱਖ-ਵੱਖ ਰੇਡਾਂ ਦੌਰਾਨ ਤਿੰਨ ਦੜਾ ਸੱਟਾ ਏਜੰਟਾਂ ਨੂੰ ਕਾਬੂ ਕੀਤਾ ਹੈ | ਸਿਟੀ ਪੁਲਿਸ ਮੁਖੀ ਸਬ-ਇੰਸਪੈਕਟਰ ਸੁਰਿੰਦਰ ਭੱਲਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਅਧਾਰ ...

ਪੂਰੀ ਖ਼ਬਰ »

ਕੈਂਸਰ ਦੀ ਬਿਮਾਰੀ ਸੰਬੰਧੀ ਲਾਇਆ ਜਾਗਰੂਕਤਾ ਕੈਂਪ

ਰਾਜਪੁਰਾ, 24 ਅਕਤੂਬਰ (ਰਣਜੀਤ ਸਿੰਘ)-ਨੇੜਲੇ ਪਿੰਡ ਨਲਾਸ ਵਿਖੇ ਗਲੋਬਲ ਕੈਂਸਰ ਕੰਸਰਨ ਇੰਡੀਆ ਵਲੋਂ ਇਕ ਜਾਗਰੂਕਤਾ ਕੈਂਪ ਲਾਇਆ ਗਿਆ ਅਤੇ ਇਸ ਮੌਕੇ ਪਿੰਡ ਵਾਸੀਆਂ ਨੂੰ ਕੈਂਸਰ ਦੀ ਬਿਮਾਰੀ ਸਬੰਧੀ ਭਰਪੂਰ ਜਾਣਕਾਰੀ ਦਿੱਤੀ | ਜਾਣਕਾਰੀ ਮੁਤਾਬਿਕ ਪਿੰਡ ਨਲਾਸ 'ਚ ...

ਪੂਰੀ ਖ਼ਬਰ »

ਪਾਤੜਾਂ ਦੀ ਅਨਾਜ ਮੰਡੀ 'ਚ ਕਈ ਦਿਨਾਂ ਤੋਂ ਬਾਸਮਤੀ ਦੀ ਖ਼ਰੀਦ ਬੰਦ ਹੋਣ 'ਤੇ ਕਿਸਾਨ ਪ੍ਰੇਸ਼ਾਨ

ਪਾਤੜਾਂ, 24 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਬੀਤੀ ਰਾਤ ਲੱਖ ਸਿਧਾਣਾਂ ਵਲੋਂ ਫਿਰ ਤੋਂ ਬਾਸਮਤੀ ਦੇ ਟਰੱਕ ਬਾਰਡਰ 'ਤੇ ਰੋਕੇ ਜਾਣ ਦੇ ਰੋਸ ਵਜੋਂ ਪਾਤੜਾਂ ਦੀ ਅਨਾਜ ਮੰਡੀ 'ਚ ਸੇਲਾ ਪਲਾਂਟ ਵਾਲਿਆਂ ਵਲੋਂ ਬੋਲੀ ਬੰਦ ਕਰਨ 'ਤੇ 5 ਦਿਨਾਂ ਤੋਂ ਬਾਸਮਤੀ ਲੈ ਕੇ ਪਾਤੜਾਂ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX