ਕੋਟਫ਼ਤੂਹੀ, 23 ਨਵੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਸਵਰਨ ਪੈਲੇਸ ਵਿਖੇ ਸ਼ੋ੍ਰਮਣੀ ਅਕਾਲੀ ਦਲ (ਬ) ਤੇ ਬਸਪਾ ਦੇ ਹਲਕਾ ਚੱਬੇਵਾਲ ਤੋਂ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ 'ਚ ਸੁਖਬੀਰ ਸਿੰਘ ਬਾਦਲ ਵਲੋਂ ਫੇਰੀ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਅਸੀਂ ਪਾਰਟੀ ਵਲੋਂ 13 ਨੁਕਾਤੀ ਪ੍ਰੋਗਰਾਮ ਲਿਆਂਦਾ ਹੈ, ਜੋ ਕਿ ਬੜੀ ਸੋਚ ਸਮਝ ਕੇ ਲਿਆਂਦਾ ਹੈ, ਜਿਸ 'ਚ ਸਭ ਤੋਂ ਪਹਿਲਾ ਅਕਾਲੀ-ਬਸਪਾ ਸਰਕਾਰ ਆਉਣ 'ਤੇ ਪਹਿਲੇ ਮਹੀਨੇ ਕੈਂਪ ਲਗਾ ਕੇ ਸਾਰਿਆ ਦੇ ਨੀਲੇ ਕਾਰਡ ਬਣਾਏ ਜਾਣਗੇ, ਗਰੀਬ ਔਰਤਾਂ ਲਈ ਮਾਤਾ ਖੀਵੀ ਰਸੋਈ ਸਕੀਮ ਤਹਿਤ ਹਰੇਕ ਨੀਲਾ ਕਾਰਡ ਧਾਰਕ ਪਰਿਵਾਰ ਦੀ ਮੁਖੀ ਔਰਤ ਦੇ ਖਾਤੇ 'ਚ ਦੋ ਹਜ਼ਾਰ ਰੁਪਏ ਹਰ ਮਹੀਨੇ ਪਾਏ ਜਾਣਗੇ, ਸਾਰਿਆ ਵਰਗਾਂ ਲਈ ਪਹਿਲੇ 400 ਯੂਨਿਟ ਤੱਕ ਬਿਜਲੀ ਮੁਫ਼ਤ ਹੋਵੇਗੀ, ਕੋਵਿਡ-ਡਾੇਗੂ ਦੀ ਬਿਮਾਰੀ 'ਚ ਕਈ ਗਰੀਬ ਲੋਕ ਇਲਾਜ ਨਹੀਂ ਕਰਵਾ ਸਕੇ, ਅਸੀਂ ਉਨ੍ਹਾਂ ਲਈ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਾਰਡ ਬਣਾ ਕੇ ਦੇਵਾਂਗੇ, ਜਿਸ ਨਾਲ ਉਹ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਸਕਣਗੇ, 25 ਹਜ਼ਾਰ ਦੀ ਆਬਾਦੀ ਦੇ ਅੰਦਰ ਇਕ ਪੰਜ ਹਜ਼ਾਰ ਬੱਚਿਆਂ ਦਾ ਵੱਡਾ ਮੈਗਾ ਸਕੂਲ ਬਣਾਇਆ ਜਾਵੇਗਾ, ਜਿਸ 'ਚ ਅਧਿਆਪਕਾਂ ਦੀ ਰਿਹਾਇਸ਼ ਵੀ ਵਿਚੇ ਹੀ ਹੋਵੇਗੀ, ਪੰਜਾਬ ਦੇ ਗਰੀਬ ਬੱਚਿਆਂ ਲਈ ਕਾਨੂੰਨ ਬਣਾਵਾਂਗੇ, ਜਿਸ 'ਚ ਪ੍ਰਾਈਵੇਟ, ਸਰਕਾਰੀ ਯੂਨੀਵਰਸਿਟੀਆਂ ਵਿਚ 33 ਫੀਸਦੀ ਸੀਟਾਂ ਸਰਕਾਰੀ ਸਕੂਲਾਂ 'ਚ ਪੜੇ੍ਹ ਬੱਚਿਆਂ ਲਈ ਰਾਖਵੀਆਂ ਹੋਣਗੀਆਂ, ਜਿਸ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ, ਜੋ ਦਿੱਲੀ, ਪੂਨੇ, ਮੰੁਬਈ, ਕੈਨੇਡਾ, ਅਸਟ੍ਰੇਲੀਆ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਲਈ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਵੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ, ਤਾਂ ਗਰੀਬ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਪੈਣਾ ਹੈ, 50 ਫੀਸਦੀ ਸਰਕਾਰੀ ਨੌਕਰੀਆਂ ਲੜਕੀਆਂ ਵਾਸਤੇ ਰਾਖਵੀਂਆਂ ਹੋਣਗੀਆਂ, 10 ਹਜ਼ਾਰ ਲੜਕੀਆਂ ਪੁਲਿਸ 'ਚ ਵੀ ਭਰਤੀ ਕੀਤੀਆ ਜਾਣਗੀਆਂ | ਉਨ੍ਹਾਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ. ਸੋਹਣ ਸਿੰਘ ਠੰਡਲ ਨੂੰ ਜਿਤਾਉਣ ਦੀ ਅਪੀਲ ਕੀਤੀ | ਅੰਤ 'ਚ ਵਿਰੋਧੀ ਧਿਰ 'ਤੇ ਵਰ੍ਹਦਿਆਂ ਕਿਹਾ ਕਿ ਜਿਨ੍ਹਾਂ ਨੇ ਤੁਹਾਡੇ 'ਤੇ ਪਰਚੇ ਕੀਤੇ ਹਨ, ਉਹ ਪਹਿਲੇ ਹਫ਼ਤੇ ਵਿਚ ਹੀ ਅੰਦਰ ਜਾਣਗੇ | ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਰਵਿੰਦਰ ਸਿੰਘ ਠੰਡਲ, ਵਰਿੰਦਰ ਸਿੰਘ ਬਾਜਵਾ, ਬਲਵੀਰ ਕੌਰ ਠੰਡਲ, ਮਲਕੀਅਤ ਸਿੰਘ ਠੰਡਲ, ਐਡ. ਪਲਵਿੰਦਰ ਮਾਨਾ, ਬੀਬੀ ਜਸਵਿੰਦਰ ਕੌਰ ਅਜਨੋਹਾ, ਪਰਮਦੀਪ ਸਿੰਘ ਪੰਡੋਰੀ ਗੰਗਾ ਸਿੰਘ, ਮਾ. ਰਛਪਾਲ ਸਿੰਘ ਜਲ੍ਹਵੇੜਾ, ਮਾ. ਹਰਭਜਨ ਸਿੰਘ ਅਜਨੋਹਾ, ਨੰਬਰਦਾਰ ਚਰਨ ਦਾਸ, ਹਰਦੀਪ ਸਿੰਘ ਠੰਡਲ, ਪਰਮਜੀਤ ਸਿੰਘ ਰੱਕੜ, ਜਥੇ. ਸਵਰਨਜੀਤ ਸਿੰਘ, ਮਨਦੀਪ ਸਿੰਘ ਕੋਟਫ਼ਤੂਹੀ, ਹਰਮੇਲ ਸਿੰਘ ਮੋਲੀ, ਧਰਮਿੰਦਰ ਪਾਰਸ, ਸਰਵਿੰਦਰ ਸਿੰਘ ਠੀਡਾ, ਬਲਜਿੰਦਰ ਸਿੰਘ ਗਿੱਲ ਸਰਹਾਲਾ, ਚੌਧਰੀ ਗੁਰਨਾਮ ਸਿੰਘ, ਲਖਵੀਰ ਸਿੰਘ ਮੰਨਣਹਾਨਾ ਆਦਿ ਹਾਜ਼ਰ ਸਨ |
ਸੁਖਬੀਰ ਦਾ ਕੋਟਫ਼ਤੂਹੀ 'ਚ ਦੁਕਾਨਦਾਰਾਂ ਵਲੋਂ ਭਰਵਾਂ ਸਵਾਗਤ
ਕੋਟਫ਼ਤੂਹੀ ਸਥਾਨਕ ਬਾਜ਼ਾਰ 'ਚ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ 'ਤੇ ਉਨ੍ਹਾਂ ਦਾ ਦੁਕਾਨਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ, ਉਹ ਲਗਪਗ ਮੁੱਖ ਬਾਜ਼ਾਰ 'ਚ 20 ਮਿੰਟ ਦੇ ਕਰੀਬ ਰਹੇ ਤੇ ਮੁੱਖ ਬਾਜ਼ਾਰ 'ਚ ਵੱਖ-ਵੱਖ ਦੁਕਾਨਾਂ ਅੰਦਰ ਗਏ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ, ਉਪਰੰਤ ਉਹ ਸਵਰਨ ਪੈਲੇਸ ਵਿਖੇ ਰੱਖੇ ਪੋ੍ਰਗਰਾਮ ਲਈ ਰਵਾਨਾ ਹੋਏ | ਇਸ ਮੌਕੇ ਸੋਹਣ ਸਿੰਘ ਠੰਡਲ, ਰਵਿੰਦਰ ਠੰਡਲ, ਅਵਤਾਰ ਸਿੰਘ ਗਿੱਲ, ਪਰਮਜੀਤ ਸਿੰਘ ਰੱਕੜ, ਮਨਦੀਪ ਸਿੰਘ, ਸਰਵਿੰਦਰ ਸਿੰਘ ਠੀਡਾਂ, ਹਰਪ੍ਰੀਤ ਸਿੰਘ ਮਰਵਾਹਾ, ਜਸਪ੍ਰੀਤ ਸਿੰਘ, ਪ੍ਰੇਮ ਨਾਥ ਵਧਵਾ, ਗੋਵਰਧਨ ਲਾਲ, ਖਰੈਤੀ ਲਾਲ, ਧਰਮਿੰਦਰ ਪਾਰਸ, ਸੈਪਾ ਮਦਾਨ, ਦਰਸ਼ਨ ਸਿੰਘ ਮੰਨਣਹਾਨਾ, ਸੰਜੀਵ ਕੁਮਾਰ ਸ਼ਰਮਾ, ਬਲਵੀਰ ਸਿੰਘ ਗਿੱਲ, ਤਜਿੰਦਰਪਾਲ ਸਿੰਘ, ਪ੍ਰਦੀਪ ਕੁਮਾਰ, ਹਰਜੀਤ ਸਿੰਘ, ਸਤਪਾਲ ਸਿੰਘ ਖੈਰੜ ਆਦਿ ਹਾਜ਼ਰ ਸਨ |
ਹੁਸ਼ਿਆਰਪੁੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਹਰ ਜ਼ਰੂਰਤ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਦੀ ਹਰ ਛੋਟੀ ਤੇ ਵੱਡੀ ਮੰਗ ਨੂੰ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ ਲੋਕਾਂ ਦੇ ...
ਭੋਗਪੁਰ, 23 ਨਵੰਬਰ (ਕਮਲਜੀਤ ਸਿੰਘ ਡੱਲੀ)- ਸਹਿਕਾਰੀ ਖੰਡ ਮਿੱਲ ਭੋਗਪੁਰ ਨੇ ਆਪਣਾ ਪਿੜਾਈ ਸੀਜਨ ਸ਼ੁਰੂ ਕੀਤਾ, ਇਸ ਪਿੜਾਈ ਸੀਜਨ ਦੀ ਅਰੰਭਤਾ ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਬਟਨ ਦਬਾ ਕੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵੱਲੋਂ ਖੰਡ ...
ਹੁਸ਼ਿਆਰਪੁਰ, 23 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਅੱਜ ਡੇਂਗੂ ਦੇ 6 ਤੇ ਕੋਵਿਡ ਦੇ 3 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ | ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਡੇਂਗੂ ਮਰੀਜ਼ਾਂ ਦੀ ਗਿਣਤੀ 1721 ਹੋ ਚੁੱਕੀ ਹੈ | ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀਆਂ ਸੰਗਤਾਂ ਦੀ ਅਰਦਾਸ ਫਿਰ ਪ੍ਰਵਾਨ ਹੋਈ ਹੈ | ਬਿ੍ਟਿਸ਼ ਐਕਸਪਰਟਸ ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸੂਬਾ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਾਰਨ ਹੁਣ ਦੂਜੀਆਂ ਪਾਰਟੀਆਂ ਦੇ ਅਹੁਦੇਦਾਰ ਤੇ ਵਰਕਰ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣਾ ਆਪਣੀ ਸ਼ਾਨ ਸਮਝਣ ਲੱਗ ਪਏ ਹਨ | ਇਹ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਹੁਸ਼ਿਆਰਪੁਰ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ 'ਚ ਉਦਯੋਗਪਤੀ ਤੇ ਵਪਾਰੀਆਂ ਨਾਲ ਸਥਾਨਕ ਹੋਟਲ ਮਹਾਰਾਜਾ ਵਿਖੇ ਮੀਟਿੰਗ ਕੀਤੀ ਗਈ | ਜਿਸ 'ਚ ਵਿਸ਼ੇਸ਼ ਤੌਰ 'ਤੇ ...
ਹੁਸ਼ਿਆਰਪੁਰ, 23 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਧੋਖੇ ਨਾਲ ਲੋਕਾਂ ਦੇ ਏ. ਟੀ. ਐਮ. ਕਾਰਡ ਬਦਲ ਕੇ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਕੱਢਣ ਵਾਲੇ ਵਿਅਕਤੀ ਨੂੰ ਮਾਡਲ ਟਾਊਨ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ...
ਭੰਗਾਲਾ, 23 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਸ. ਗੁਰਸ਼ਰਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਦੀ ਯੋਗ ਅਗਵਾਈ ਤੇ ਪਿ੍ੰ. ਗੁਰਾਂ ਦਾਸ ਬਲਾਕ ਨੋਡਲ ਅਫ਼ਸਰ ਬਲਾਕ ਮੁਕੇਰੀਆਂ-2 ਦੀ ਨਿਗਰਾਨੀ ਹੇਠ ਬਲਾਕ ਪੱਧਰੀ ਦੋ ਰੋਜ਼ਾ ਸਾਇੰਸ ਪ੍ਰਦਰਸ਼ਨੀ ...
ਹੁਸ਼ਿਆਰਪਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸੂਬੇ 'ਚ ਅਕਾਲੀ-ਬਸਪਾ ਗੱਠਜੋੜ ਦੀ ਸਰਾਕਰ ਬਣਨ ਉਪਰੰਤ ਹਰਕੇ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱੱਤੀਆਂ ਜਾਣਗੀਆਂ ਤੇ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ | ਇਹ ਪ੍ਰਗਟਾਵਾ ਸਾਬਕਾ ਉਪ ਮੰਤਰੀ ਤੇ ਸ਼ੋ੍ਰਮਣੀ ...
ਹੁਸ਼ਿਆਰਪੁਰ, 23 ਨਵੰਬਰ (ਹਰਪ੍ਰੀਤ ਕੌਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੀਤੇ ਐਲਾਨ ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਦੇਸ਼ ਵਾਸੀਆਂ ਨੇ ਸਵਾਗਤ ਕੀਤਾ ਹੈ | ਇਹ ਵਿਚਾਰ ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਨੇ ...
ਗੜ੍ਹਦੀਵਾਲਾ, 23 ਨਵੰਬਰ (ਚੱਗਰ)-ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਨੇ ਟਾਂਡਾ ਰੋਡ ਗੜ੍ਹਦੀਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਕੀਤੇ ਐਲਾਨ ਸੰਬੰਧੀ ਖੁਸ਼ੀ 'ਚ ਇਕ ਕੁਇੰਟਲ ਦੇ ਕਰੀਬ ਲੱਡੂ ਵੰਡੇ | ਇਸ ਤੋਂ ਪਹਿਲਾਂ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਪਾਵਰਕਾਮ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ ਸਬ ਅਰਬਨ ਡਵੀਜ਼ਨ ਸੰਚਾਲਨ ਹੁਸ਼ਿਆਰਪੁਰ ਵਿਖੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਬਿਜਲੀ ਮੁਲਾਜ਼ਮਾਂ ਦੇ 1-12-2011 ਤੋਂ ਪੇ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਬਤੌਰ ਜੂਨੀਅਰ ਅਸਿਸਟੈਂਟ ਵਜੋਂ ਸੇਵਾਵਾਂ ਨਿਭਾਅ ਰਹੇ ਮੈਡਮ ਇੰਦਰਜੀਤ ਕੌਰ ਨੇ ਚੰਡੀਗੜ੍ਹ ਵਿਖੇ ਹੋਈਆਂ 42ਵੀਂ ਸਟੇਟ ਮਾਸਟਰਜ਼ ਅਥਲੈਟਿਕਸ ਖੇਡਾਂ-2021 'ਚ ਭਾਗ ਲੈਂਦਿਆਂ ਡਿਸਕਸ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀ ਵਿਸ਼ਾਲ ਜਸਵਾਲ ਨੇ ਭਾਰਤ ਸਰਕਾਰ ਵਲੋਂ ਕਰਵਾਏ ਇੰਡੀਆ ਸਕਿੱਲਜ-2021 'ਚ ਐਮ. ਕੈਡ (ਮਕੈਨੀਕਲ ਡਿਜ਼ਾਈਨ ਕੈਡ) ਮੁਕਾਬਲੇ 'ਚ ਚਾਂਦੀ ਦਾ ...
ਹੁਸ਼ਿਆਰਪੁਰ, 23 ਨਵੰਬਰ (ਹਰਪ੍ਰੀਤ ਕੌਰ)-ਪ੍ਰਦੂਸ਼ਿਤ ਵਾਤਾਵਰਨ ਦਾ ਮਨੁੱਖੀ ਜੀਵਨ, ਜੀਵ ਜੰਤੂ ਤੇ ਬਨਸਪਤੀ 'ਤੇ ਪੈ ਰਹੇ ਮਾੜੇ ਪ੍ਰਭਾਵ 'ਤੇ ਚਿੰਤਾ ਪ੍ਰਗਟ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜਨਰਲ ਸਕੱਤਰ ਦਵਿੰਦਰ ਸਿੰਘ ਤੇ ਮੀਤ ਪ੍ਰਧਾਨ ...
ਦਸੂਹਾ, 23 ਨਵੰਬਰ (ਭੁੱਲਰ)-ਦੇਸ਼ ਦੀ ਉੱਨਤੀ ਤੇ ਤਰੱਕੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ | ਇਹ ਪ੍ਰਗਟਾਵਾ ਪਿ੍ੰਸੀਪਲ ਗੁਰਦਿਆਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਵਿਖੇ ਦਾਨੀ ਸੱਜਣਾਂ ਦੀ ਆਮਦ 'ਤੇ ਕਰਵਾਏ ਸਨਮਾਨ ਸਮਾਗਮ ਨੂੰ ...
ਅੱਡਾ ਸਰਾਂ, 23 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਜ਼ਿਲ੍ਹਾ ਪੱਧਰੀ ਖੇਡਾਂ 'ਚ ਤਗਮਾ ਜਿੱਤਣ ਵਾਲੇ ਬਾਬਾ ਬੁੱਢਾ ਪਬਲਿਕ ਸਕੂਲ ਕੰਧਾਲਾ ਜੱਟਾਂ ਦੇ ਵਿਦਿਆਰਥੀਆਂ ਦਾ ਅੱਡਾ ਸਰਾਂ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਸਨਮਾਨ ਕੀਤਾ ਗਿਆ | ਇਨ੍ਹਾਂ ਖੇਡਾਂ 'ਚ ਮੋਹਿਤ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਹੁਸ਼ਿਆਰਪੁਰ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ¢ ਇਸ ਮੌਕੇ ਐਨ. ਐਚ. ਐਮ. ਸਮੂਹ ਸਟਾਫ਼ ਵਲੋਂ ਸਿਵਲ ਸਰਜਨ ਹੁਸ਼ਿਆਰਪੁਰ ...
ਕੋਟਫ਼ਤੂਹੀ, 23 ਨਵੰਬਰ (ਅਟਵਾਲ)-ਪਿੰਡ ਬਹਿਬਲਪੁਰ ਦੇ ਇਕ ਪੀਰਾਂ ਦੇ ਧਾਰਮਿਕ ਅਸਥਾਨ ਤਕੀਏ 'ਚੋਂ ਦੇਰ ਰਾਤ ਇਸ ਇਲਾਕੇ 'ਚ ਸਰਗਰਮ ਚੋਰਾਂ ਵਲੋਂ ਉਸ ਦਾ ਤਾਲਾ ਤੋੜ ਕੇ ਉਸ ਦੇ ਅੰਦਰੋਂ ਸਾਊਾਡ ਸਿਸਟਮ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਹਮੀਰ ...
ਬੁੱਲ੍ਹੋਵਾਲ, 23 ਨਵੰਬਰ (ਲੁਗਾਣਾ)-ਆਪਣੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ 'ਚ ਹਾੜੇ ਕੱਢਣ ਵਾਲੇ ਸਾਬਕਾ ਸੈਨਿਕ ਸੂਬੇਦਾਰ ਜੋਗਿੰਦਰ ਸਿੰਘ ਵਾਸੀ ਸ਼ੇਖੂਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਮਰੀਜ਼ਾਂ ਦੇ ਇਲਾਜ ਲਈ ਆਯੂਸ਼ਮਾਨ ਸਕੀਮ ਤਹਿਤ ਹਸਪਤਾਲਾਂ 'ਚ ...
ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਬੀ. ਏ. ਬੀ. ਐਡ ਸਮੈਸਟਰ ਦੂਜਾ ਦਾ ਨਤੀਜਾ ਵਧੇਰੇ ਸ਼ਾਨਦਾਰ ਰਿਹਾ | ਕਾਲਜ ਪਿ੍ੰ. ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਵਿਦਿਆਰਥਣ ਜਸਵਿੰਦਰ ਕੌਰ ਤੇ ਸਿਮਰਨ ਨੇ 93.4 ਫੀਸਦੀ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਵਿਭਾਗ ਦੀਆਂ ਹਦਾਇਤਾਂ ਅਨੁਸਾਰ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਵਿਗਿਆਨ ਪ੍ਰਦਰਸ਼ਨੀ ਸਕੂਲ ਪੱਧਰ 'ਤੇ ਆਯੋਜਿਤ ਕੀਤੀ ਗਈ | ਪ੍ਰਦਰਸ਼ਨੀ ਦਾ ਉਦਘਾਟਨ ਸੰਦੀਪ ਸਿੰਘ ਏ. ਡੀ. ਸੀ. ...
ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਕੈਂਬਿ੍ਜ ਓਵਰਸੀਜ਼ ਸਕੂਲ ਮੁਕੇਰੀਆਂ ਵਲੋਂ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸੇ ਲੜੀ ਨੂੰ ਕਾਇਮ ਰੱਖਦੇ ਹੋਏ ਅੱਜ ਜਮਾਤ ਸੱਤਵੀਂ ਦੇ ...
ਟਾਂਡਾ ਉੜਮੁੜ, 23 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਦਫ਼ਤਰ ਟਾਂਡਾ ਵਿਖੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਦੀ ਅਗਵਾਈ 'ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਐਨ. ਆਰ. ਆਈ. ਗੁਰਦੇਵ ਸਿੰਘ ਜੌੜਾ ਤੇ ਦਲਜੀਤ ਸਿੰਘ ਖਰਲ ਦਾ ਸਵਾਗਤ ...
ਨੰਗਲ ਬਿਹਾਲਾਂ, 23 ਨਵੰਬਰ (ਵਿਨੋਦ ਮਹਾਜਨ)-ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਪਿਛਲੇ ਡੇਢ ਮਹੀਨੇ ਦੌਰਾਨ ਹੀ ਕਾਂਗਰਸ ਪਾਰਟੀ ਵਲੋਂ ਜਾਰੀ ਪਿਛਲੀਆਂ ਚੋਣਾਂ ਦੇ ਜਾਰੀ ਚੋਣ ਮਨੋਰਥ ਪੱਤਰ ਅਨੁਸਾਰ ਸਾਰੇ ਵਾਅਦੇ ਜਿਥੇ ਪੂਰੇ ਕੀਤੇ ਹਨ ਉਥੇ ਹੀ ...
ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਐੱਸ. ਐੱਚ. ਓ. ਬਲਵਿੰਦਰ ਪਾਲ ਥਾਣਾ ਗੜ੍ਹਸ਼ੰਕਰ ਦੀ ਹਦਾਇਤ 'ਤੇ ਏ. ਐੱਸ. ਆਈ. ਕੌਸ਼ਲ ਚੰਦਰ ਵਲੋਂ ਇਕ ਵਿਅਕਤੀ ਪਾਸੋਂ ਚੋਰੀ ਦੇ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ | ਏ. ਐੱਸ. ਆਈ. ਕੌਸ਼ਲ ਚੰਦਰ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ...
ਭੰਗਾਲਾ, 23 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕਿਸਾਨ ਪਿਛਲੇ ਲਗਪਗ ਡੇਢ ਸਾਲ ਤੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਬਾਡਰਾਂ 'ਤੇ ਧਰਨੇ ਲਗਾ ਕੇ ਸੰਘਰਸ਼ ਕਰ ਰਹੇ ਹਨ ਤੇ ਬੀਤੇ ਦਿਨੀਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ...
ਦਸੂਹਾ, 23 ਨਵੰਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦਸੂਹਾ ਨੇ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਹੁਸ਼ਿਆਰਪੁਰ ਜ਼ੋਨ ਬੀ ਦੇ ਕਰਵਾਏ ਖੇਤਰੀ ਤੇ ਵਿਰਾਸਤੀ ਮੇਲੇ 'ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਕਾਲਜ ਦੇ ਪਿ੍ੰਸੀਪਲ ਨਰਿੰਦਰ ਕੌਰ ...
ਬੀਣੇਵਾਲ, 23 ਨਵੰਬਰ (ਬੈਜ ਚੌਧਰੀ)-ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 23 ਨਵੰਬਰ ...
ਟਾਂਡਾ ਉੜਮੁੜ, 23 ਨਵੰਬਰ (ਦੀਪਕ ਬਹਿਲ)-ਪੰਜਾਬੀ ਭਾਈਚਾਰੇ ਨੇ ਵਿਦੇਸ਼ਾਂ 'ਚ ਰਹਿ ਕੇ ਜਿਥੇ ਸਿੱਖ ਕੌਮ ਦਾ ਨਾਂਅ ਰੌਸ਼ਨ ਕੀਤਾ ਹੈ, ਉਥੇ ਗੁਰੂ ਘਰਾਂ ਦਾ ਨਿਰਮਾਣ ਕਰਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ 'ਚ ਵਡਮੁੱਲਾ ਯੋਗਦਾਨ ਦਿੱਤਾ ਹੈ | ਇਹ ਪ੍ਰਗਟਾਵਾ ਬੀਬੀ ਜਗੀਰ ...
ਦਸੂਹਾ, 23 ਨਵੰਬਰ (ਕੌਸ਼ਲ)-ਵਿਧਾਨ ਸਭਾ ਹਲਕਾ ਦਸੂਹਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਫੇਰੀ ਨੂੰ ਲੈ ਕੇ ਹਲਕੇ ਦੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ | ਇਸ ਸੰਬੰਧ 'ਚ ਹਲਕਾ ਇੰਚਾਰਜ ਤੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਰੈਵੀਨਿਊ ਆਫਿਸਰਜ਼ ਐਸੋਸੀਏਸ਼ਨ ਨੇ ਚੌਕਸੀ ਵਿਭਾਗ ਵਲੋਂ ਨਾਇਬ ਤਹਿਸੀਲਦਾਰ ਮਾਹਿਲਪੁਰ ਸੰਦੀਪ ਕੁਮਾਰ ਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਨੂੰ ਧੱਕੇਸ਼ਾਹੀ ਨਾਲ ਗਿ੍ਫ਼ਤਾਰ ਕਰਨ ਖ਼ਿਲਾਫ਼ ਡਿਪਟੀ ਕਮਿਸ਼ਨਰ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ-ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਔਰਤਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਸਸ਼ਕਤੀਕਰਨ ਯੋਜਨਾ ਤਹਿਤ ਸੂਬੇ ਦੀ ਹਰੇਕ ਮਹਿਲਾ ਦੇ ਖਾਤੇ 'ਚ 1000 ਰੁਪਏ ਪ੍ਰਤੀ ਮਹੀਨਾਂ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਬਾੜੀਆਂ ਖੁਰਦ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਐਨ. ਆਰ. ਆਈ. (ਯੂ. ਕੇ.) ਪੰਜਾਬ ਕਾਂਗਰਸ ...
ਭੰਗਾਲਾ, 23 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਯੂਥ ਪਾਵਰ ਗਰੁੱਪ ਮਸੀਹਾ ਬਣ ਕੇ ਸਾਹਮਣੇ ਆਇਆ ਜੋ ਆਏ ਦਿਨ ਜ਼ਰੂਰਤਮੰਦ ਲੋਕਾਂ ਦੇ ਕੰਮ ਆਉਂਦਾ ਰਹਿੰਦਾ ਹੈ | ਇਸ ਯੂਥ ਪਾਵਰ ਗਰੁੱਪ ਨੇ ਕਈ ਲੋੜਵੰਦ ਪਰਿਵਾਰਾਂ ਦੇ ਲੋਕਾਂ ਦੇ ਪੱਕੇ ਮਕਾਨ, ਮਰੀਜ਼ਾਂ ਦੇ ਇਲਾਜ 'ਚ ...
ਬੁੱਲ੍ਹੋਵਾਲ, 23 ਨਵੰਬਰ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਢੱਡਾ ਫਤਿਹ ਸਿੰਘ ਵਿਖੇ ਵਿਦਿਆਰਥੀਆਂ ਨੂੰ ਅਜੋਕੇ ਯੁੱਗ ਵਿਚ ਸਮੇਂ ਦੇ ਹਾਣੀ ਬਣਾਉਣ ਲਈ ਦੋ ਰੋਜ਼ਾ ਵਿਗਿਆਨ ਮੇਲਾ ਸਹਾਇਕ ਡਾਇਰੈਕਟਰ ਪਿੰ੍ਰ. ਸੁਿਲੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ...
ਬੁੱਲ੍ਹੋਵਾਲ, 23 ਨਵੰਬਰ (ਲੁਗਾਣਾ)-ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾਵੇ ਤਾਂ ਜੋ ਸਮਾਜ਼ 'ਚੋਂ ਨਸ਼ਿਆਂ ਦੇ ਕੋਹੜ ਨੂੰ ਬਾਹਰ ਕੀਤਾ ਜਾ ਸਕੇ | ਇਹ ਪ੍ਰਗਟਾਵਾ ਦੇਸ ਰਾਜ ਸਿੰਘ ਧੁੱਗਾ ਪ੍ਰਧਾਨ ਸ਼੍ਰੋਮਣੀ ...
ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਪੰਜਾਬ ਸਰਕਾਰ ਦੇ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਰਾਹੀਂ 1152 ਪਟਵਾਰੀ, ਜ਼ਿਲੇ੍ਹਦਾਰ ਤੇ ਨਹਿਰੀ ਕਲਰਕ (ਪਟਵਾਰੀ) ਦੀਆਂ ਅਸਾਮੀਆਂ ਦਾ ਨਤੀਜਾ ਬੋਰਡ ਨੇ 17 ਸਤੰਬਰ ਨੂੰ ਘੋਸ਼ਿਤ ਕੀਤਾ ਪਰ ਉਸ ਤੋਂ ਬਾਅਦ 2 ਮਹੀਨੇ ਤੋਂ ਉੱਪਰ ਬੀਤ ...
ਰਾਮਗੜ੍ਹ ਸੀਕਰੀ, 23 ਨਵੰਬਰ (ਕਟੋਚ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ ਜਨਵਰੀ 2022 ਅਨੁਸਾਰ ਨਵੀਂ ਵੋਟ ਬਣਾਉਣ, ਕਟਵਾਉਣ ਜਾਂ ਸੋਧ ਲਈ ਆਯੋਜਿਤ ਵਿਸ਼ੇਸ਼ ਕੈਂਪਾਂ ਦੇ ਨਿਰੀਖਣ ਲਈ ਚੋਣ ਅਧਿਕਾਰੀ ਕਮ ਨਾਇਬ ਤਹਿਸੀਲਦਾਰ ਸ. ਲਖਵਿੰਦਰ ਸਿੰਘ ...
ਗੜ੍ਹਦੀਵਾਲਾ, 23 ਨਵੰਬਰ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਇਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸੰਬੰਧੀ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ...
ਦਸੂਹਾ, 23 ਨਵੰਬਰ (ਭੁੱਲਰ)-ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੀ ਇਕ ਵਿਸ਼ੇਸ਼ ਮੀਟਿੰਗ ਕਮਾਡੈਂਟ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਕੇ. ਐਮ. ਐੱਸ. ਕਾਲਜ ਦੇ ਸ਼ਹੀਦ ਭਗਤ ਸਿੰਘ ਸੈਮੀਨਾਰ ਹਾਲ ਵਿਖੇ ਹੋਈ | ਸਕੱਤਰ ਜਰਨਲ ਚੌ. ਕੁਮਾਰ ਸੈਣੀ ਨੇ ...
ਚੌਲਾਂਗ, 23 ਨਵੰਬਰ (ਸੁਖਦੇਵ ਸਿੰਘ)-ਕਿ੍ਸਚੀਅਨ ਨੈਸ਼ਨਲ ਫ਼ਰੰਟ ਬਲਾਕ ਕਮੇਟੀ ਤੇ ਪਾਸਟਰ ਐਸੋਸੀਏਸ਼ਨ ਹਲਕਾ ਟਾਂਡਾ ਦੀ ਮੀਟਿੰਗ ਦਾ ਆਯੋਜਨ ਪਿੰਡ ਖਰਲ ਖ਼ੁਰਦ ਦੇ ਪਾਸਟਰ ਰਾਹੁਲ ਤੇ ਪਿੰਡ ਦੀ ਮਸੀਹੀ ਸੰਗਤ ਦੇ ਸਹਿਯੋਗ ਨਾਲ ਚਰਚ ਵਿਖੇ ਪ੍ਰਧਾਨ ਪਰਮਜੀਤ ਪੰਮਾ ਤੇ ...
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਰਜਾ ਚਾਰ ਮੁਲਾਜ਼ਮਾਂ ਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਨਿਲ ਸੱਭਰਵਾਲ ਨੇ ਕਿਹਾ ਕਿ ਪਿਛਲੇ 10 ਦਿਨਾਂ ਦੇ ...
ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਔਰਤ ਨੂੰ 320 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਸੰਬੰਧੀ ਮਾਮਲਾ ਦਰਜ਼ ਕੀਤਾ ਹੈ | ਐੱਸ. ਐੱਚ. ਓ. ਬਲਵਿੰਦਰ ਪਾਲ ਨੇ ਦੱਸਿਆ ਕਿ ਐੱਸ. ਆਈ. ਮਨਜੀਤ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਭੈੜੇ ...
ਮਾਹਿਲਪੁਰ, 23 ਨਵੰਬਰ (ਰਜਿੰਦਰ ਸਿੰਘ)-ਲੱਧੇਵਾਲ 'ਚ ਪੈਂਦੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਆਈਆ 2 ਔਰਤਾਂ ਦੇ ਝੁੱਗੀ-ਝੌਂਪੜੀਆਂ ਵਾਲੀਆਂ ਦੋ ਔਰਤਾਂ ਵਲੋਂ ਪਾਰਸ ਸਮੇਤ 17500 ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅਮਰਜੀਤ ਕੌਰ ਪਤਨੀ ਨਰਿੰਦਰ ...
ਟਾਂਡਾ ਉੜਮੁੜ, 23 ਨਵੰਬਰ (ਦੀਪਕ ਬਹਿਲ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ. ਲਖਵਿੰਦਰ ਸਿੰਘ ਲੱਖੀ ਨੂੰ ਉਸ ਵੇਲੇ ਭਾਰੀ ਸਮਰਥਨ ਮਿਲਿਆ ਜਦੋਂ ਟਾਂਡਾ ਦੇ ਮੁਹੱਲਾ ਦਸਮੇਸ਼ ਨਗਰ ਵਿਖੇ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਸਵਾਗਤ ਲਈ ਉਮੜੇ | ਅਕਾਲੀ ...
ਚੱਬੇਵਾਲ, 23 ਨਵੰਬਰ (ਥਿਆੜਾ)-ਸਮੁੱਚੇ ਦੇਸ਼ 'ਚੋਂ ਕਾਂਗਰਸ ਦਾ ਸਫਾਇਆ ਹੋ ਚੁੱਕਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਝੂਠ ਦੀ ਸਿਆਸਤ ਹੀ ਕੀਤੀ ਹੈ ਤੇ ਪੰਜਾਬ ਦੀ ਅਸਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਦ ਕਿ ਪੰਜਾਬ ਦੀਆਂ ਬਾਕੀ ਪਾਰਟੀਆਂ ਦਿੱਲੀ ਤੋਂ ...
ਚੱਬੇਵਾਲ, 23 ਨਵੰਬਰ (ਥਿਆੜਾ)-ਚੱਬੇਵਾਲ ਸੁਪਰ ਲੀਗ ਪ©ਬੰਧਕ ਕਮੇਟੀ ਚੱਬੇਵਾਲ ਵਲੋਂ ਮੁੱਖ ਸਪਾਂਸਰ ਸਤਲੁਜ ਫੁੱਟਬਾਲ ਕਲੱਬ ਬਿਛੋਹੀ, ਜੀ. ਐਨ. ਏ. ਐਕਸਲ ਪ੍ਰਾ. ਲਿਮ., ਫੋਰਟੈਲ ਕੈਨੇਡਾ, ਬੀ. ਐਸ. 15 ਸਪੋਰਟਸ ਚੱਬੇਵਾਲ, ਸੰਧੂ ਫਾਰਮ ਮਹਿਨਾ, ਰਣਦੇਵ ਇੰਟ. ਹੁਸ਼ਿਆਰਪੁਰ, ਯੰਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX