ਤਾਜਾ ਖ਼ਬਰਾਂ


ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
. . .  1 day ago
ਅੰਮ੍ਰਿਤਸਰ 'ਚ ਪ੍ਰੇਮੀ ਨੇ ਚਲਾਈ ਆਪਣੀ ਪ੍ਰੇਮਿਕਾ 'ਤੇ ਗੋਲੀ , ਦੋਸ਼ੀ ਫ਼ਰਾਰ
. . .  1 day ago
ਮੁੰਬਈ : ਐੱਸ.ਸੀ.ਓ.ਫਿਲਮ ਫੈਸਟੀਵਲ ਦਾ ਅਨੁਰਾਗ ਠਾਕੁਰ ਅਤੇ ਮੀਨਾਕਸ਼ੀ ਲੇਖੀ ਨੇ ਕੀਤਾ ਉਦਘਾਟਨ
. . .  1 day ago
ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਮੌਤ
. . .  1 day ago
ਕਰਨਾਲ, 27 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਗਊ ਪ੍ਰੇਮੀਆਂ ਨੂੰ ਭਾਰੀ ਨਮੋਸ਼ੀ ਹੋਈ। ਦੱਸਿਆ ਜਾ ਰਿਹਾ ਕਿ ਫੂਸਗੜ੍ਹ ਮਾਰਗ ਸਥਿਤ ਬਾਬਾ ਬੰਸੀ ਵਾਲਾ ਗਊਸ਼ਾਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ...
ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਖੁੱਲ੍ਹ ਕੇ ਬੋਲੇ ਪਵਨ ਟੀਨੂੰ -ਕਿਹਾ, 'ਆਪ' ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਨਹੀਂ
. . .  1 day ago
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  1 day ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  1 day ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  1 day ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  1 day ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  1 day ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  1 day ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  1 day ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  1 day ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  1 day ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  1 day ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  1 day ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  1 day ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਮੱਘਰ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਗੁਰਦਾਸਪੁਰ ਪੁਲਿਸ ਨੇ ਦੋ ਨੌਜਵਾਨਾਂ ਨੰੂ 3 ਪਿਸਟਲ, ਮੈਗਜ਼ੀਨ ਤੇ 70 ਹਜ਼ਾਰ ਨਕਦੀ ਸਮੇਤ ਕੀਤਾ ਕਾਬੂ

ਗੁਰਦਾਸਪੁਰ, 23 ਨਵੰਬਰ (ਪੰਕਜ ਸ਼ਰਮਾ)-ਗੁਰਦਾਸਪੁਰ ਪੁਲਿਸ ਵਲੋਂ ਅੱਜ ਬੱਬਰੀ ਬਾਈਪਾਸ ਵਿਖੇ ਕਾਰ ਸਵਾਰ ਦੋ ਨੌਜਵਾਨਾਂ ਨੰੂ 3 ਪਿਸਟਲ, ਮੈਗਜ਼ੀਨ ਤੇ 70 ਹਜ਼ਾਰ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਦੀ ਅਗਵਾਈ ਹੇਠ ਹੋਈ ਪ੍ਰੈੱਸ ਵਾਰਤਾ ਦੌਰਾਨ ਐਸ. ਪੀ. ਇਨਵੈਸਟੀਗੇਸ਼ਨ ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਸੀਨੀਅਰ ਅਫ਼ਸਰਾਂ ਦੇ ਹੁਕਮਾਂ 'ਤੇ ਏ.ਐਸ.ਆਈ ਹਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਬੱਬਰੀ ਬਾਈਪਾਸ ਵਿਖੇ ਅੰਮਿ੍ਤਸਰ ਵਲੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਇਸੇ ਦੌਰਾਨ ਹੀ ਇਕ ਚਿੱਟੇ ਰੰਗ ਦੀ ਕਰੂਜ਼ ਗੱਡੀ ਨੰਬਰ ਪੀ. ਬੀ. 11. ਸੀ. ਵਾਈ. 8182 ਆਈ, ਜਿਸ ਨੰੂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਕਾਰ ਸਵਾਰ ਨੌਜਵਾਨਾਂ ਨੇ ਗੱਡੀ ਤੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੰੂ ਪੁਲਿਸ ਵਲੋਂ ਮੌਕੇ 'ਤੇ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਪੁਲਿਸ ਵਲੋਂ ਨੌਜਵਾਨਾਂ ਦੀ ਲਈ ਗਈ ਤਲਾਸ਼ੀ ਦੌਰਾਨ ਬਿਕਰਮਜੀਤ ਸਿੰਘ ਉਰਫ਼ ਬਿੱਕਾ ਪੁੱਤਰ ਮੇਜਰ ਸਿੰਘ ਵਾਸੀ ਚੌੜ ਥਾਣਾ ਸਦਰ ਗੁਰਦਾਸਪੁਰ ਕੋਲੋਂ ਇਕ 30 ਬੋਰ ਪਿਸਟਲ ਬਿਨਾਂ ਮਾਰਕਾ, ਖ਼ਾਲੀ ਮੈਗਜ਼ੀਨ ਅਤੇ ਦੂਜੇ ਦੋਸ਼ੀ ਪਰਮਜੀਤ ਸਿੰਘ ਉਰਫ਼ ਬੰਟੀ ਪੁੱਤਰ ਪ੍ਰੇਮ ਸਿੰਘ ਵਾਸੀ ਘਨਸ਼ਾਮਪੁਰ ਥਾਣਾ ਮਹਿਤਾ ਜ਼ਿਲ੍ਹਾ ਅੰਮਿ੍ਤਸਰ ਕੋਲੋਂ 2 ਪਿਸਟਲ 30 ਬੋਰ ਬਿਨਾਂ ਮਾਰਕਾ ਸਮੇਤ 2 ਖ਼ਾਲੀ ਮੈਗਜ਼ੀਨ ਬਰਾਮਦ ਹੋਏ, ਜਦਕਿ ਪੁਲਿਸ ਵਲੋਂ ਕਾਰ ਦੀ ਲਈ ਗਈ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ 'ਚੋਂ 70 ਹਜ਼ਾਰ ਰੁਪਏ ਦੀ ਨਕਦੀ ਸਮੇਤ 6 ਖ਼ਾਲੀ ਮੈਗਜ਼ੀਨ 30 ਬੋਰ ਬਿਨਾਂ ਮਾਰਕਾ ਵੀ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਉਰਫ਼ ਬੰਟੀ ਜੋ ਗੈਂਗਸਟਰ ਗੋਪੀ ਘਨਸ਼ਾਮਪੁਰੀਆ ਦੇ ਭਰਾ ਮਨਪ੍ਰੀਤ ਦਾ ਸਾਥੀ ਹੈ | ਪੁਲਿਸ ਵਲੋਂ ਉਕਤ ਦੋਨਾਂ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਵਿਖੇ 149, ਜੁਰਮ 25-54-59 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

ਬਿਜਲੀ ਕਾਮਿਆਂ ਦਾ ਰੋਸ ਪ੍ਰਦਰਸ਼ਨ 9ਵੇਂ ਵੀ ਰਿਹਾ ਜਾਰੀ

ਬਟਾਲਾ, 23 ਨਵੰਬਰ (ਕਾਹਲੋਂ)-ਉਪ ਮੰਡਲ ਉੱਤਰੀ ਤੇ ਸ਼ਹਿਰੀ ਦੇ ਬਿਜਲੀ ਕਾਮਿਆਂ ਵਲੋਂ ਦਿਹਾਤੀ ਮੰਡਲ ਦੇ ਹਰਜੀਤ ਸਿੰਘ ਟਰਪਈ ਅਤੇ ਦਿਲਬਾਗ ਸਿੰਘ ਬੁੱਟਰ ਦੀ ਸਾਂਝੀ ਅਗਵਾਈ ਵਿਚ ਕੀਤੀ ਗਈ ਰੋਸ ਰੈਲੀ 9ਵੇਂ ਦਿਨ ਵੀ ਜਾਰੀ ਰਹੀ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ...

ਪੂਰੀ ਖ਼ਬਰ »

9ਵਾਂ ਅਨੰਦ ਦਾ ਮਸੀਹ ਉਤਸਵ ਅੱਜ ਤੋਂ

ਧਾਰੀਵਾਲ, 23 ਨਵੰਬਰ (ਜੇਮਸ ਨਾਹਰ)-9ਵਾਂ ਅਨੰਦ ਦਾ ਮਸੀਹ ਉਤਸਵ 24 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਚੱਲੇਗਾ | ਇਹ ਜਾਣਕਾਰੀ ਪਾਸਟਰ ਸੰਨੀ ਭੱਟੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਹ ਉਤਸਵ ਮਾਡਲ ਟਾਊਨ ਧਾਰੀਵਾਲ ਵਾਰਡ ਨੰਬਰ-6 ਵਿਖੇ ਹੋਵੇਗਾ, ਜਿਸ ...

ਪੂਰੀ ਖ਼ਬਰ »

ਰਾਤ ਦੇ ਹਨੇਰੇ 'ਚ ਘਰ ਦੀ ਉਸਾਰੀ ਰੋਕਣ ਲਈ ਕੰਧਾਂ ਢਾਹੀਆਂ

ਘੱਲੂਘਾਰਾ ਸਾਹਿਬ, 23 ਨਵੰਬਰ (ਮਿਨਹਾਸ)-ਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਸੈਦੋਵਾਲ ਖੁਰਦ ਦੇ ਇਕ ਪਰਿਵਾਰ ਵਲੋਂ ਨੇੜਲੇ ਪਿੰਡ ਦੇ ਕੋਝ ਲੋਕਾਂ ਉਪਰ ਘਰ ਦੀ ਉਸਾਰੀ ਰੋਕਣ, ਕੰਧਾਂ ਢਾਹੁਣ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਇੱਟਾਂ ਰੋੜੇ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘਾ ਖੁੱਲ੍ਹਣ 'ਤੇ ਅਮਨਦੀਪ ਸਿੰਘ ਚਾਹਲ ਨੇ ਦਿੱਤੀ ਵਧਾਈ

ਧਾਰੀਵਾਲ, 23 ਨਵੰਬਰ (ਜੇਮਸ ਨਾਹਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੁੱਲਣ ਨਾਲ ਜਿੱਥੇ ਸਮੂਹ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਨਾਲ ਵੀ ਸੰਗਤਾਂ ਵਿਚ ਅਥਾਹ ਖੁਸ਼ੀ ਪਾਈ ...

ਪੂਰੀ ਖ਼ਬਰ »

ਟਰਾਂਸਫਾਰਮਰ 'ਚੋਂ ਤੇਲ ਚੋਰੀ

ਕੋਟਲੀ ਸੂਰਤ ਮੱਲ੍ਹੀ, 23 ਨਵੰਬਰ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਉਦੋਵਾਲੀ 'ਚੋਂ ਬੀਤੀ ਰਾਤ ਟਿਊਬਵੈਲ ਮੋਟਰਾਂ ਦੇ ਟਰਾਂਸਫਾਰਮਰ 'ਚੋਂ ਤੇਲ ਚੋਰੀ ਹੋਣ ਕਰਕੇ ਕਈ ਕਿਸਾਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ | ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਪੰਥ, ਗ੍ਰੰਥ ਤੇ ਕਿਸਾਨੀ ਬਚਾਓ ਰੈਲੀ 28 ਨੂੰ ਬਰਗਾੜੀ 'ਚ-ਪਵਾਰ

ਬਟਾਲਾ, 23 ਨਵੰਬਰ (ਹਰਦੇਵ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਬਰਗਾੜੀ ਦੇ ਖੇਡ ਸਟੇਡੀਅਮ ਵਿਖੇ 28 ਨਵੰਬਰ ਨੂੰ ਪੰਥ, ਗ੍ਰੰਥੀ ਤੇ ਕਿਸਾਨੀ ਬਚਾਓ ਰੈਲੀ ਹੋਵੇਗੀ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਆਲ ਇੰਡੀਆ ਜਾਟ ਮਹਾਂ ਸਭਾ ਯੂਥ ਵਿੰਗ ਵਲੋਂ ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ 'ਤੇ ਲੱਡੂ ਵੰਡੇ

ਬਟਾਲਾ, 23 ਨਵੰਬਰ (ਕਾਹਲੋਂ)-ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ 'ਤੇ ਆਲ ਇੰਡੀਆ ਜਾਟ ਮਹਾਂ ਸਭਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਕੰਵਰਪ੍ਰਤਾਪ ਸਿੰਘ ਬਾਜਵਾ ਵਲੋਂ ਮਾਰਕਿਟ ਕਮੇਟੀ ਕਾਹਨੂੰਵਾਨ ਵਿਖੇ ਸਾਥੀਆਂ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਧਾਰੀਵਾਲ, 23 ਨਵੰਬਰ (ਸਵਰਨ ਸਿੰਘ)-ਸਥਾਨਕ ਮੰਡਲ ਦਫ਼ਤਰ ਧਾਰੀਵਾਲ ਵਿਖੇ ਬਿਜਲੀ ਬੋਰਡ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਫਰੰਟ ਦੇ ਸੱਦੇ 'ਤੇ ਕੀਤੀ ਜਾ ਰਹੀ ਹੜਤਾਲ ਤਹਿਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਵਿਧਾਇਕ ਲਾਡੀ ਨੇ ਪਿੰਡ ਨੱਤ ਤੋਂ ਲੀਲ ਕਲਾਂ ਿਲੰਕ ਸੜਕ ਦਾ ਨੀਂਹ ਪੱਥਰ ਰੱਖਿਆ

ਊਧਨਵਾਲ, 23 ਨਵੰਬਰ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਆਪਣੇ ਹਲਕੇ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਲਗਾਤਾਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ | ਇਸ ਲੜੀ ਤਹਿਤ ਪਿੰਡ ਨੱਤ ਤੋਂ ਲੀਲ ਕਲਾਂ ਪਿੰਡ ਨੂੰ ...

ਪੂਰੀ ਖ਼ਬਰ »

ਰਵੀਨੰਦਨ ਬਾਜਵਾ ਨੇ ਭਰਥਵਾਲ ਦੀ ਪੰਚਾਇਤ ਨੂੰ ਦਿੱਤੇ ਚੈੱਕ

ਅਲੀਵਾਲ, 23 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫਤਹਿਗੜ੍ਹ ਚੂੜੀਆਂ 'ਚ ਪੈਂਦੇ ਪਿੰਡ ਭਰਥਵਾਲ ਦੀ ਪੰਚਾਇਤ ਨੂੰ ਪਿੰਡ ਦੀ ਧਰਮਸ਼ਾਲਾ ਬਣਾਉਣ ਲਈ 6.82 ਲੱਖ, ਜਿੰਮ ਲਈ 2.50 ਲੱਖ ਰੁਪਏ ਅਤੇ ਪਿੰਡ ਦੀ ਛੋਟੀ-ਮੋਟੀ ਮੁਰੰਮਤ ਲਈ 75257 ਰੁਪਏ ਦੇ ਚੈੱਕ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਸਵਾਗਤ ਕਰਦਿਆਂ ਕੰਗਨਾ ਰਨੌਤ ਦੀ ਗਿ੍ਫ਼ਤਾਰੀ ਦੀ ਕੀਤੀ ਮੰਗ

ਵਡਾਲਾ ਗ੍ਰੰਥੀਆਂ, 23 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਦੇਸ਼ ਭਰ ਦੀ ਕਿਸਾਨੀ ਵਲੋਂ ਪੂਰੀ ਇਕਜੁਟਤਾ ਨਾਲ ਕੀਤੇ ਗਏ ਸੰਘਰਸ਼ ਉਪਰੰਤ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ 'ਤੇ ਜਿੱਥੇ ਦੇਸ਼ ਦੀ ਕਿਸਾਨੀ ਅਤੇ ਲੋਕ ਖੁਸ਼ੀ ਮਨਾ ਰਹੇ ਹਨ, ਉਥੇ ਮੋਦੀ ਭਗਤ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਤੋਂ ਵਾਪਸ ਪਰਤੇ ਕਿਸਾਨ ਆਗੂ ਬਲਬੀਰ ਸਿੰਘ ਚੱਲ ਵਸੇ

ਧਾਰੀਵਾਲ, 23 ਨਵੰਬਰ (ਸਵਰਨ ਸਿੰਘ)-ਕਿਸਾਨੀ ਸੰਘਰਸ਼ ਵਿਚ ਬਹੁਤ ਸਰਗਰਮੀ ਨਾਲ ਭੂਮਿਕਾ ਨਿਭਾਅ ਰਿਹਾ ਅਤੇ ਕਈ ਵਾਰ ਦਿੱਲੀ ਹੋ ਕੇ ਆਇਆ ਕਿਸਾਨ ਬਲਬੀਰ ਸਿੰਘ ਫਤਹਿ ਨੰਗਲ ਅੱਜ ਸਦੀਵੀ ਵਿਛੋੜਾ ਦੇ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਮੱਖਣ ਸਿੰਘ ਕੁਹਾੜ, ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਸਰਪੰਚਾਂ, ਪੰਚਾਂ ਨਾਲ ਬੈਠਕ

ਸ੍ਰੀ ਹਰਿਗੋਬਿੰਦਪੁਰ, 23 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਲੱਕੀ ਪੈਲੇਸ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕੇ ਦੇ ਸਰਪੰਚਾਂ, ਪੰਚਾਂ ਅਤੇ ਕਾਂਗਰਸੀ ਵਰਕਰਾਂ ਨਾਲ ਅਹਿਮ ਬੈਠਕ ਕੀਤੀ ਗਈ | ਇਸ ਸਮੇਂ ਕਾਂਗਰਸ ...

ਪੂਰੀ ਖ਼ਬਰ »

ਖੇਤੀ ਕਾਨੂੰਨ ਰੱਦ ਹੋਣ ਦੀ ਖ਼ੁਸ਼ੀ 'ਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਲੱਡੂ ਵੰਡੇ

ਬਟਾਲਾ, 23 ਨਵੰਬਰ (ਕਾਹਲੋਂ)-ਆਮ ਆਦਮੀ ਪਾਰਟੀ ਨੇ ਸੀਨੀਅਰ ਆਗੂ ਐਡਵੋਕੇਟ ਕਮਲਜੀਤ ਸਿੰਘ ਗਿੱਲ ਅਤੇ ਜਰਨੈਲ ਸਿੰਘ ਉਪ ਪ੍ਰਧਾਨ ਬੀ.ਸੀ. ਵਿੰਗ ਨੇ ਸਮੂਹ ਵਲੰਟੀਅਰ ਸਾਥੀਆਂ ਨਾਲ ਮਿਲ ਕੇ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ 'ਚ ਲੱਡੂ ਵੰਡੇ | ਐਡਵੋਕੇਟ ਕਮਲਜੀਤ ਸਿੰਘ ...

ਪੂਰੀ ਖ਼ਬਰ »

ਸ.ਸ.ਸ.ਸ.ਸ. ਵਡਾਲਾ ਗ੍ਰੰਥੀਆਂ 'ਚ ਬਲਾਕ ਪੱਧਰੀ ਵਿਗਿਆਨ ਮੇਲਾ ਲੱਗਾ

ਬਟਾਲਾ, 23 ਨਵੰਬਰ (ਕਾਹਲੋਂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਵਿਗਿਆਨ ਮੇਲਾ ਲਗਾਇਆ ਗਿਆ, ਜਿਸ ਵਿਚ ਪਿ੍ੰ. ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੇਲੇ ਦੌਰਾਨ ਮਿਡਲ, ਹਾਈ ਤੇ ...

ਪੂਰੀ ਖ਼ਬਰ »

ਦਿੱਲੀ ਮੋਰਚੇ ਲਈ ਬਟਾਲਾ ਤੋਂ ਜਥਾ ਰਵਾਨਾ

ਬਟਾਲਾ, 23 ਨਵੰਬਰ (ਹਰਦੇਵ ਸਿੰਘ ਸੰਧੂ)-ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਬਟਾਲਾ ਤੋਂ ਔਰਤਾਂ, ਮਰਦਾਂ ਦਾ ਜਥਾ ਰਵਾਨਾ ਹੋਇਆ | ਇਸ ਸਬੰਧੀ ਜਥੇ ਦੀ ਅਗਵਾਈ ਕਰਦੇ ਹੋਏ ਜਥੇਦਾਰ ਪਾਲ ਸਿੰਘ ਹਰਦੋਝੰਡੇ ਨੇ ਦੱਸਿਆ ਕਿ ਹਰ ਹਫ਼ਤੇ ਦਿੱਲੀ ਸੰਘਰਸ਼ ਲਈ ਜਾਂਦੇ ਜਥੇ ...

ਪੂਰੀ ਖ਼ਬਰ »

ਦੀਨਾਨਗਰ ਦੀ ਸੀਟ ਬਸਪਾ ਦੀ ਝੋਲੀ 'ਚ ਜਾਣਾ ਇਲਾਕੇ ਦੇ ਮਿਹਨਤਕਸ਼ ਆਗੂਆਂ 'ਚ ਲਿਆ ਸਕਦੀ ਹੈ ਨਿਰਾਸ਼ਾ

ਗੁਰਦਾਸਪੁਰ, 23 ਨਵੰਬਰ (ਆਰਿਫ਼)-ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਤੋਂ ਟਿਕਟ ਦੀ ਵੰਡ ਨੰੂ ਲੈ ਕੇ ਅਕਾਲੀ ਦਲ ਪਾਰਟੀ ਅੰਦਰ ਇਕ ਵੱਡਾ ਰੇੜਕਾ ਚੱਲ ਰਿਹਾ ਸੀ, ਜੋ ਪਾਰਟੀ ਹਾਈਕਮਾਂਡ ਨੇ ਅੱਜ ਦੀਨਾਨਗਰ ਦੀ ਸੀਟ ਬਸਪਾ ਨੰੂ ਦੇ ਕੇ ਖ਼ਤਮ ਕਰ ਦਿੱਤਾ | ਬੇਸ਼ੱਕ ਇਹ ...

ਪੂਰੀ ਖ਼ਬਰ »

ਫ਼ੌਜ 'ਚ ਭਰਤੀ ਲਈ ਮੁਫ਼ਤ ਟ੍ਰੇਨਿੰਗ ਸ਼ੁਰੂ-ਸ਼ਿਵ ਕੁਮਾਰ

ਪੁਰਾਣਾ ਸ਼ਾਲਾ, 23 ਨਵੰਬਰ (ਅਸ਼ੋਕ ਸ਼ਰਮਾ)-ਸੀ-ਪਾਈਟ ਕੈਂਪ ਇੰਚਾਰਜ ਸ਼ਿਵ ਕੁਮਾਰ ਨੇ ਤਿੱਬੜੀ ਕੈਂਟ ਵਿਖੇ ਦੱਸਿਆ ਕਿ ਅੰਮਿ੍ਤਸਰ ਏ.ਆਰ.ਓ. ਦੀ ਭਰਤੀ ਸਾਲ 2022 ਦੀ ਸ਼ੁਰੂਆਤ ਵਿਚ ਹੋਣ ਜਾ ਰਹੀ ਹੈ | ਇਸ ਭਰਤੀ ਰੈਲੀ ਲਈ ਯੁਵਕ ਪੰਜਾਬ ਦੇ ਸਿਖਲਾਈ ਤੇ ਰੁਜ਼ਗਾਰ ਕੇਂਦਰ ...

ਪੂਰੀ ਖ਼ਬਰ »

'ਦੀ ਬਿ੍ਟਿਸ਼ ਲਾਇਬ੍ਰੇਰੀ ਗੁਰਦਾਸਪੁਰ ਧੜਾਧੜ ਲਗਵਾ ਰਹੀ ਕੈਨੇਡਾ ਤੇ ਯੂ.ਕੇ. ਦੇ ਸਟੱਡੀ ਵੀਜ਼ੇ

ਗੁਰਦਾਸਪੁਰ, 23 ਨਵੰਬਰ (ਆਰਿਫ਼)-'ਦਿ ਬਿ੍ਟਿਸ਼ ਲਾਇਬ੍ਰੇਰੀ ਗੁਰਦਾਸਪੁਰੁ' ਪਿਛਲੇ 9 ਸਾਲਾਂ ਤੋਂ ਵਿਦਿਆਰਥੀਆਂ ਦੇ ਵਿਦੇਸ਼ ਜਾ ਕੇ ਪੜ੍ਹਨ ਦੇ ਸੁਪਨੇ ਨੰੂ ਸਾਕਾਰ ਕਰਦੀ ਆ ਰਹੀ ਹੈ | ਇਸ ਲੜੀ ਨੰੂ ਅੱਗੇ ਤੋਰਦਿਆਂ ਹੋਇਆਂ 'ਦਿ ਬਿ੍ਟਿਸ਼ ਲਾਇਬ੍ਰੇਰੀ ਵਲੋਂ ਦੋ ਕੈਨੇਡਾ ...

ਪੂਰੀ ਖ਼ਬਰ »

ਬਰੇਨਵੇਵਜ਼ ਇੰਸਟੀਚਿਊਟ ਲਗਾਤਾਰ ਕਰ ਰਿਹਾ ਬੱਚਿਆਂ ਦੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਸੁਪਨੇ ਸਾਕਾਰ

ਗੁਰਦਾਸਪੁਰ, 23 ਨਵੰਬਰ (ਆਰਿਫ਼)-ਬਰੇਨਵੇਵਜ਼ ਇੰਸਟੀਚਿਊਟ ਇਕ ਅਜਿਹੀ ਸੰਸਥਾ ਬਣ ਚੁੱਕੀ ਹੈ, ਜੋ ਹਰ ਉਨ੍ਹਾਂ ਬੱਚਿਆਂ ਦੇ ਸੁਪਨੇ ਸਾਕਾਰ ਕਰ ਰਹੀ ਹੈ, ਜੋ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਵਿਚ ਪੜ੍ਹਾਈ ਕਰਨਾ ਚਾਹੁੰਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਹੈਰੀ ਨੇ ਸੁੱਖਾਚਿੜਾ 'ਚ ਰੱਖਿਆ ਸੜਕ ਦਾ ਨੀਂਹ ਪੱਥਰ

ਅੱਚਲ ਸਾਹਿਬ, 23 ਨਵੰਬਰ (ਗੁਰਚਰਨ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬਲਾਕ ਬਟਾਲਾ ਅਧੀਨ ਆਉਂਦੇ ਪਿੰਡ ਸੁੱਖਾਚਿੜਾ 'ਚ ਪੰਜਾਬ ਮੰਡੀ ਬੋਰਡ ਵਲੋਂ ਪਿੰਡ ਦੀ ਫਿਰਨੀ ਦਾ ਨੀਂਹ ਪੱਥਰ ਸਮੂਹ ਗ੍ਰਾਮ ਪੰਚਾਇਤ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਹਾਜ਼ਰੀ ...

ਪੂਰੀ ਖ਼ਬਰ »

ਵਿਧਾਇਕ ਲਾਡੀ ਨੇ ਨਵੀਆਂ ਬਣ ਰਹੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ

ਹਰਚੋਵਾਲ, 23 ਨਵੰਬਰ (ਭਾਮ, ਢਿੱਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਹਲਕੇ ਦੇ ਵਿਕਾਸ ਕਾਰਜ ਬੜੀ ਤੇਜੀ ਨਾਲ ਚੱਲ ਰਹੇ ਹਨ ਅਤੇ ਵਿਧਾਇਕ ਲਾਡੀ ਵਲੋਂ ਇਨ੍ਹਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਵੀ ਜੰਗੀ ...

ਪੂਰੀ ਖ਼ਬਰ »

ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਵਿਖੇ ਪਾਵਰਕਾਮ ਦੇ ਕਰਮਚਾਰੀਆਂ ਵਲੋਂ ਨਾਅਰੇਬਾਜ਼ੀ

ਕੋਟਲੀ ਸੂਰਤ ਮੱਲ੍ਹੀ, 23 ਨਵੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਦੇ ਬਿਜਲੀ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ 9ਵੇਂ ਦਿਨ ਵੀ ਸਮੂਹਿਕ ਛੁੱਟੀ ਕਰਕੇ ਦਫ਼ਤਰੀ ...

ਪੂਰੀ ਖ਼ਬਰ »

ਪਿੰਡ ਦੋਲੋਵਾਲ 'ਚ ਜਲ ਸਪਲਾਈ ਵਿਭਾਗ ਨੇ ਪਾਣੀ ਸ਼ੁੱਧ ਕਰਨ ਵਾਲੇ ਯੂਨਿਟ ਵੰਡੇ

ਕੋਟਲੀ ਸੂਰਤ ਮੱਲ੍ਹੀ, 23 ਨਵੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਜਲ ਸਪਲਾਈ ਵਿਭਾਗ ਵਲੋਂ ਲੋਕਾਂ ਨੂੰ ਸਾਫ਼ ਤੇ ਸ਼ੁੱਧ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਨੇੜਲੇ ਪਿੰਡ ਦੋਲੋਵਾਲ 'ਚ 73 ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਵਿਧਾਇਕ ਲਾਡੀ ਨੂੰ ਦਿੱਤਾ ਮੰਗ-ਪੱਤਰ

ਸ੍ਰੀ ਹਰਿਗੋਬਿੰਦਪੁਰ, 23 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਜੁਆਇੰਟ ਫ਼ੋਰਮ ਪੰਜਾਬ ਦੇ ਸੱਦੇ ਤਹਿਤ ਬਿਜਲੀ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ ਪੀ. ਐੱਸ. ਪੀ. ਸੀ. ਐੱਲ. ਅਤੇ ਪੀ. ਐੱਸ. ਟੀ. ਸੀ.ਐੱਲ. ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਦਾ ਖ਼ਾਲਸਾਈ ਖੇਡ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 23 ਨਵੰਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਮਾਤਾ ਗੁਜਰੀ ਖ਼ਾਲਸਾ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਦਾ 17ਵਾਂ ਖਾਲਸਾਈ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ...

ਪੂਰੀ ਖ਼ਬਰ »

ਪਿੰਡ ਸਰਾਵਾਂ ਵਿਖੇ ਮਸੀਹ ਭਾਈਚਾਰੇ ਦੀ ਮੀਟਿੰਗ

ਦੋਰਾਂਗਲਾ, 23 ਨਵੰਬਰ (ਚੱਕਰਾਜਾ)-ਅੱਜ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਪੰਜਾਬ ਪਾਸਟਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਵਲੋਂ ਪਿੰਡ ਸਰਾਵਾਂ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿਚ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ...

ਪੂਰੀ ਖ਼ਬਰ »

ਐਡ. ਅਮਰਜੋਤ ਸਿੰਘ ਬੱਬੇਹਾਲੀ 326 ਦੇ ਮਾਮਲੇ 'ਚੋਂ ਬਰੀ

ਗੁਰਦਾਸਪੁਰ, 23 ਨਵੰਬਰ (ਆਰਿਫ਼)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਐਡ. ਅਮਰਜੋਤ ਸਿੰਘ ਖ਼ਿਲਾਫ਼ ਦਰਜ ਕੀਤੇ ਗਏ ਧਾਰਾ 326 ਦੇ ਮਾਮਲੇ ਵਿਚ ਅਦਾਲਤ ਵਲੋਂ ਉਨ੍ਹਾਂ ਨੰੂ ਬਰੀ ਕਰ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਆਈ.ਬੀ.ਟੀ ਗੁਰਦਾਸਪੁਰ ਵਿਖੇ ਟੀ.ਈ.ਟੀ ਅਤੇ ਸਰਕਾਰੀ ਨੌਕਰੀਆਂ ਦੇ ਨਵੇਂ ਬੈਚ ਸ਼ੁਰੂ

ਗੁਰਦਾਸਪੁਰ, 23 ਨਵੰਬਰ (ਆਰਿਫ਼)-ਆਈ.ਬੀ.ਟੀ ਇੰਸਟੀਚਿਊਟ ਵਿਖੇ ਪੀ.ਐਸ.ਟੀ.ਈ.ਟੀ, ਬੈਂਕਿੰਗ, ਐਸ.ਐਸ.ਸੀ ਤੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਲਈ ਨਵੇਂ ਬੈਚ ਸ਼ੁਰੂ ਹੋ ਰਹੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਨਵਜੋਤ ਸਿੰਘ ਅਤੇ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਪੀ.ਐਸ.ਟੀ.ਈ.ਟੀ ...

ਪੂਰੀ ਖ਼ਬਰ »

ਪਿੰਡ ਹਾਰਨੀਆਂ ਵਿਖੇ ਦੂਸਰੀ ਖੇਡ ਗਰਾਉਂਡ ਦਾ ਨਿਰਮਾਣ ਸ਼ੁਰੂ-ਲਾਡੀ ਹਾਰਨੀਆਂ

ਘੱਲੂਘਾਰਾ ਸਾਹਿਬ, 23 ਨਵੰਬਰ (ਮਿਨਹਾਸ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਹਾਰਨੀਆਂ ਵਿਖੇ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ੋਨ ਇੰਚਾਰਜ ਦਲਬੀਰ ਸਿੰਘ ਲਾਡੀ ਦੇ ਉਪਰਾਲੇ ਸਦਕਾ ਪਿੰਡ ਹਾਰਨੀਆਂ ਦੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਲਖਬੀਰ ਸਿੰਘ ਲੋਧੀਨੰਗਲ ਨੇ ਗੁਰਦੁਆਰਾ ਓਠੀਆਂ ਸਾਹਿਬ ਨਤਮਸਤਕ ਹੋ ਕੇ ਚੋਣ ਮੁਹਿੰਮ ਦਾ ਕੀਤਾ ਆਗਾਜ਼

ਕਿਲ੍ਹਾ ਲਾਲ ਸਿੰਘ, 23 ਨਵੰਬਰ (ਬਲਬੀਰ ਸਿੰਘ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਹਲਕੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਓਠੀਆਂ ਸਾਹਿਬ ਵਿਖੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਆਗੂ ਪਿ੍ੰ. ਸੁਲੱਖਣ ਸਿੰਘ ਵਲੋਂ ਚੀਮਾ ਖੁੱਡੀ ਵਿਖੇ ਬੈਠਕ

ਸ੍ਰੀ ਹਰਿਗੋਬਿੰਦਪੁਰ, 23 ਨਵਬੰਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਪਿ੍ੰਸੀਪਲ ਸੁਲੱਖਣ ਸਿੰਘ ਵਲੋਂ ਪਾਰਟੀ ਦੇ ਹੱਕ ਨੁੱਕੜ ਬੈਠਕ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਪਿੰ੍ਰਸੀ: ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਦੇ ਆਗੂਆਂ ਦੀ ਹੋਈ ਮੀਟਿੰਗ

ਗੁਰਦਾਸਪੁਰ, 23 ਨਵੰਬਰ (ਆਰਿਫ਼)-ਜਮਹੂਰੀ ਕਿਸਾਨ ਸਭਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪੀ.ਐਮ.ਓ ਦਫ਼ਤਰ ਰੁਲੀਆ ਰਾਮ ਕਾਲੋਨੀ ਵਿਖੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਰਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਗੂਆਂ ਨੇ ਸ਼ਹੀਦ ਹੋਏ ਕਿਸਾਨਾਂ ਨੰੂ ਸ਼ਰਧਾਂਜਲੀ ...

ਪੂਰੀ ਖ਼ਬਰ »

ਭਾਜਪਾ ਪੰਚਾਇਤੀ ਰਾਜ ਸੰਘ ਆਗੂਆਂ ਦੀ ਹੋਈ ਮੀਟਿੰਗ

ਧਾਰੀਵਾਲ, 23 ਨਵੰਬਰ (ਸਵਰਨ ਸਿੰਘ)-ਭਾਰਤੀ ਜਨਤਾ ਪਾਰਟੀ ਪੰਚਾਇਤੀ ਰਾਜ ਸੰਘ ਪੰਜਾਬ ਦੀ ਇਕ ਮੀਟਿੰਗ ਭਾਜਪਾ ਦਫ਼ਤਰ ਡਡਵਾਂ ਰੋਡ ਵਿਖੇ ਹੋਈ, ਜਿਸ ਵਿਚ ਪੰਚਾਇਤੀ ਰਾਜ ਸੰਘ ਕੋ-ਕਨਵੀਨਰ ਬਲਜਿੰਦਰ ਸਿੰਘ ਦਕੋਹਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਐੱਸ.ਐੱਲ. ਬਾਵਾ ਕਾਲਜ 'ਚ ਕੈਰੀਅਰ ਕਾਊਾਸਿਲੰਗ

ਬਟਾਲਾ, 23 ਨਵੰਬਰ (ਬੁੱਟਰ)-ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਵਿਖੇ ਪਿ੍ੰ. ਡਾ. ਮੰਜੁਲਾ ਉੱਪਲ ਅਤੇ ਕਾਉਂਸਿਲੰਗ ਸੈੱਲ ਦੇ ਇੰਚਾਰਜ ਪ੍ਰੋ. ਸੁਨੀਲ ਜੇਤਲੀ ਦੀ ਅਗਵਾਈ ਵਿਚ ਕੈਰੀਅਰ ਕਾਉਂਸਿਲੰਗ ਵਿਸ਼ੇ 'ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਵਿਚ ਆਈ.ਬੀ.ਟੀ. ਸੰਸਥਾ ...

ਪੂਰੀ ਖ਼ਬਰ »

ਪਿੰਡ ਮੰੰਨਣ 'ਚ ਹੈਰੀ ਨੇ ਰੱਖਿਆ ਸੜਕਾਂ ਦਾ ਨੀਂਹ ਪੱਥਰ

ਪੰਜਗਰਾਈਆਂ, 23 ਨਵੰਬਰ (ਬਲਵਿੰਦਰ ਸਿੰਘ)-ਪਿੰਡ ਮੰਨਣ ਤੋਂ ਨਸੀਰਪੁਰ ਤੱਕ ਿਲੰਕ ਸੜਕ ਅਤੇ ਨਸੀਰਪੁਰ ਤੋਂ ਢਡਿਆਲਾ ਨਜ਼ਾਰਾ ਤੱਕ ਦੀ ਨਵੀਂ ਿਲੰਕ ਸੜਕ ਬਣਾਉਣ ਲਈ ਵਿਧਾਇਕ ਦੇ ਬੇਟੇ ਹਰਵਿੰਦਰ ਸਿੰਘ ਹੈਰੀ ਵਲੋਂ ਨੀਂਹ ਪੱਥਰ ਰੱਖੇ ਗਏ | ਪਿੰਡ ਮੰਨਣ ਵਿਖੇ ਸਰਪੰਚ ...

ਪੂਰੀ ਖ਼ਬਰ »

ਬਲਬੀਰ ਪੰਨੂੰ ਨੇ ਕੇਜਰੀਵਾਲ ਦੀ ਤੀਜੀ ਗਾਰੰਟੀ ਬਾਰੇ ਔਰਤਾਂ ਨੂੰ ਕਰਵਾਇਆ ਜਾਣੂ

ਅਲੀਵਾਲ, 23 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫਤਹਿਗ ੜ੍ਹ ਚੂੜੀਆਂ 'ਚ ਪੈਂਦੇ ਕਸਬਾ ਅਲੀਵਾਲ ਵਿਚ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਅਗਵਾਈ ਵਿਚ ਔਰਤਾਂ ਲਈ ਕੇਜਰੀਵਾਲ ਦੀ ਤੀਜੀ ਗਾਰੰਟੀ ਬਾਰੇ ਔਰਤਾਂ ਨੂੰ ਜਾਣੂ ਕਰਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਮੰਗਾਂ ਨੂੰ ਲੈ ਕੇ 9ਵੇਂ ਦਿਨ ਵੀ ਕੀਤੀ ਰੋਸ ਰੈਲੀ

ਬਟਾਲਾ, 23 ਨਵੰਬਰ (ਬੁੱਟਰ)-ਪੰਜਾਬ ਰਾਜ ਪਾਵਰਕਾਮ ਲਿਮਟਿਡ ਪੱਛਮੀ ਉਪ ਮੰਡਲ ਬਟਾਲਾ ਵਿਖੇ ਜਾਇੰਟ ਫੋਰਮ ਦੇ ਸਮੂਹ ਬਿਜਲੀ ਕਾਮਿਆਂ ਵਲੋਂ ਦਫਤਰ ਦੇ ਗੇਟ ਦੇ ਬਾਹਰ ਹਰਦਿਆਲ ਸਿੰਘ ਬਿਜਲੀਵਾਲ ਦੀ ਅਗਵਾਈ 'ਚ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸ.ਸ.ਸ. ਕੰਨਿਆ ਸਕੂਲ ਬਟਾਲਾ ਵਿਖੇ ਬਲਾਕ ਪੱਧਰੀ ਵਿਗਿਆਨ ਮੇਲਾ ਲੱਗਾ

ਬਟਾਲਾ, 23 ਨਵੰਬਰ (ਕਾਹਲੋਂ)-ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਾਵਾਲੀਆ ਦੇ ਨਿਰਦੇਸ਼ਾਂ ਤਹਿਤ ਪਿ੍ੰ. ਬਲਵਿੰਦਰ ਕੌਰ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਪੜੋ ਪੰਜਾਬ ਪੜਾਓ ਪੰਜਾਬ ਦੀ ਟੀਮ ਵਲੋਂ ...

ਪੂਰੀ ਖ਼ਬਰ »

ਆਲ ਇੰਡੀਆ ਕ੍ਰਿਸਚਨ ਫਰੰਟ ਵਲੋਂ ਪਿੰਡ ਡਡਵਾਂ ਵਿਖੇ ਸਾਂਝੇ ਮਸੀਹ ਸੰਮੇਲਨ ਸੰਬੰਧੀ ਮੀਟਿੰਗ

ਧਾਰੀਵਾਲ, 23 ਨਵੰਬਰ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਜੀ ਦੀ ਮਹਿਮਾ ਤੇ ਵਡਿਆਈ ਲਈ ਸਾਂਝਾ ਮਸੀਹ ਸੰਮੇਲਨ ਜੋ 2, 3, 4, 5 ਦਸੰਬਰ ਨੂੰ ਗੁਰਦਾਸਪੁਰ ਵਿਖੇ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਦੀ ਅਗਵਾਈ ...

ਪੂਰੀ ਖ਼ਬਰ »

ਗੁਰਦੁਆਰਾ ਤਪ ਅਸਥਾਨ ਮਲਕਪੁਰ ਵਿਖੇ ਪਹਿਲੀ ਪਾਤਸ਼ਾਹੀ ਦਾ ਮਨਾਇਆ ਪ੍ਰਕਾਸ਼ ਪੁਰਬ

ਬਟਾਲਾ, 23 ਨਵੰਬਰ (ਕਾਹਲੋਂ)-ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੇ ਅਸਥਾਨ 'ਤੇ ਬਾਬਾ ਸਰਵਨ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਨਾਲ ...

ਪੂਰੀ ਖ਼ਬਰ »

ਡੀ.ਸੀ. ਵਲੋਂ ਕੋਵਿਡ ਵਿਰੋਧੀ ਵੈਕਸੀਨੇਸ਼ਨ 'ਚ ਤੇਜ਼ੀ ਲਿਆਉਣ ਲਈ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ

ਗੁਰਦਾਸਪੁਰ, 23 ਨਵੰਬਰ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਸਿਹਤ ਅਧਿਕਾਰੀਆਂ ਨੂੰ ਜ਼ਿਲੇ੍ਹ ਅੰਦਰ ਕੋਵਿਡ ਵੈਕਸੀਨੇਸ਼ਨ ਵਿਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਸਬੰਧੀ ਕਿਸੇ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ...

ਪੂਰੀ ਖ਼ਬਰ »

ਆਸਟ੍ਰੇਲੀਆ ਸਟੱਡੀ ਵੀਜ਼ੇ ਲਈ ਸਭ ਤੋਂ ਤਜ਼ਰਬੇਕਾਰ ਸੰਸਥਾ ਔਜੀ ਹੱਬ ਇਮੀਗ੍ਰੇਸ਼ਨ ਬਣੀ

ਗੁਰਦਾਸਪੁਰ, 23 ਨਵੰਬਰ (ਆਰਿਫ਼)-ਆਸਟ੍ਰੇਲੀਆ ਸਟੱਡੀ ਵੀਜ਼ੇ 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ ਕਿ 1 ਦਸੰਬਰ ਤੋਂ ਆਸਟ੍ਰੇਲੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਭਰ ਦੀ ਸਭ ਤੋਂ ...

ਪੂਰੀ ਖ਼ਬਰ »

ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਅੰਤਰ ਕਾਲਜ ਜੂਡੋ ਮੁਕਾਬਲੇ ਹੋਏ ਸਮਾਪਤ

ਦੀਨਾਨਗਰ, 23 ਨਵੰਬਰ (ਸੰਧੂ, ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੜਕੇ ਤੇ ਲੜਕੀਆਂ ਦੇ ਅੰਤਰ ਕਾਲਜ ਜੂਡੋ ਮੁਕਾਬਲੇ ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਕਾਲਜ ਦੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੀ ਪ੍ਰਧਾਨਗੀ ਵਿਚ ਸਮਾਪਤ ਹੋਏ | ਇਸ ਮੌਕੇ ਪੰਜਾਬ ਜੂਡੋ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰੇ ਸਰਕਾਰ-ਲਾਡੀ

ਪੁਰਾਣਾ ਸ਼ਾਲਾ, 23 ਨਵੰਬਰ (ਅਸ਼ੋਕ ਸ਼ਰਮਾ)-ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੰੂ ਲੈ ਕੇ ਸੰਘਰਸ਼ ਕਰ ਰਹੇ ਬਿਜਲੀ ਮੁਲਾਜ਼ਮਾਂ ਦੀਆਂ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਮੰਨੀਆਂ ਮੰਗਾਂ ਨੰੂ ਜਲਦ ਲਾਗੂ ਕੀਤਾ ਜਾਵੇ | ਇਸ ਸਬੰਧੀ ਗੱਲਬਾਤ ਕਰਦਿਆਂ ਕੋਰ ਕਮੇਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX