ਸਰਾਏ ਅਮਾਨਤ ਖਾਂ, 23 ਨਵੰਬਰ (ਨਰਿੰਦਰ ਸਿੰਘ ਦੋਦੇ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦੇ ਮਨੋਰਥ ਨਾਲ ਬਣਾਏ ਗਏ ਸੇਵਾ ਕੇਂਦਰ ਵਿਚ ਲੋਕਾਂ ਨੂੰ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਵੀ ਖਾਲੀ ਹੱਥ ਘਰਾਂ ਨੂੰ ਪਰਤਣਾ ਪੈਂਦਾ ਹੈ | ਇਸ ਦੀ ਤਾਜ਼ਾ ਮਿਸਾਲ ਕਸਬਾ ਸਰਾਏ ਅਮਾਨਤ ਖਾਂ ਵਿਖੇ ਸਥਿਤ ਸੇਵਾ ਕੇਂਦਰ ਵਿਚ ਵੇਖਣ ਨੂੰ ਮਿਲੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਕਾ: ਹਰਦੀਪ ਸਿੰਘ ਰਸੂਲਪੁਰ, ਜਗਬੀਰ ਸਿੰਘ ਬੱਬੂ ਗੰਡੀਵਿੰਡ, ਬਲਜੀਤ ਸਿੰਘ ਸਰਾਂ ਤੇ ਸੁਖਜੀਤ ਸਿੰਘ ਬੁਰਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਾਭਪਾਤਰੀ ਕਾਰਡ ਜਾਂ ਲੇਬਰ ਕਾਰਡ ਬਣਾਉਣ ਲਈ ਰਾਤ 2 ਵਜੇ ਤੋਂ ਹੀ ਟੋਕਨ ਲੈਣ ਲਈ ਸੇਵਾ ਕੇਂਦਰ ਦੇ ਬਾਹਰ ਲੋਕਾਂ ਨੂੰ ਲਾਈਨਾਂ ਲਗਾਉਣੀਆਂ ਪੈਂਦੀਆਂ ਹਨ | ਸਵੇਰੇ 9 ਵਜੇ ਅਧਿਕਾਰੀਆਂ ਵਲੋਂ ਆਣ ਕੇ ਟੋਕਨ ਵੰਡੇ ਜਾਂਦੇ ਹਨ, ਜਿਹੜੇ ਵਿਅਕਤੀਆਂ ਨੂੰ ਟੋਕਨ ਮਿਲ ਜਾਂਦਾ ਹੈ | ਉਨ੍ਹਾਂ ਵਿਚੋਂ ਕਈਆਂ ਨੂੰ ਸ਼ਾਮ 5 ਵਜੇ ਤੱਕ ਇੱਥੇ ਬੈਠਣਾ ਪੈਂਦਾ ਹੈ | ਕਈਆਂ ਵਿਅਕਤੀਆਂ ਨੂੰ ਤਾਂ ਖ਼ਾਲੀ ਹੱਥ ਹੀ ਘਰਾਂ ਨੂੰ ਵਾਪਸ ਪਰਤਣਾ ਪੈਂਦਾ ਹੈ | ਕਈ-ਕਈ ਦਿਨ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ | ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਦੇ ਨਜ਼ਦੀਕ ਕਸੇਲ, ਚੀਮਾ, ਬਘਿਆੜੀ ਆਦਿ ਪਿੰਡਾਂ ਵਿਚ ਬੰਦ ਪਏ ਸੇਵਾ ਕੇਂਦਰ ਨੂੰ ਜਲਦੀ ਖੋਲਿਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਖੱਜਲ ਖੁਆਰ ਨਾ ਹੋਣਾ ਪਵੇ | ਇਸ ਸਬੰਧੀ ਸੇਵਾ ਕੇਂਦਰ ਦੇ ਮੁਲਾਜ਼ਮ ਜਗਤ ਸਿੰਘ, ਜੋਧਬੀਰ ਸਿੰਘ ਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਅਸੀਂ ਪਹਿਲਾਂ 30 ਟੋਕਨ ਲੋਕਾਂ ਨੂੰ ਦਿੰਦੇ ਸੀ ਤੇ ਅੱਜ ਤੋਂ ਅਸੀਂ 50 ਟੋਕਟ ਵੰਡਣੇ ਸ਼ੁਰੂ ਕਰ ਦਿੱਤੇ ਹਨ | ਸਾਨੂੰ ਇਨ੍ਹਾਂ ਦੇ ਹੀ ਕੰਮ ਕਰਦਿਆਂ ਹੀ ਸ਼ਾਮੀ 5 ਵੱਜ ਜਾਂਦੇ ਹਨ ਤੇ ਹੋਰ ਵੀ ਕਈ ਕੰਮ ਕਰਨੇ ਪੈਂਦੇ ਹਨ | ਇਸ ਸਬੰਧੀ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿਚ ਅੱਜ ਹੀ ਗੱਲ ਆਈ ਹੈ | ਸਵੇਰੇ ਅਸੀਂ ਲੇਬਰ ਇੰਸਪੈਕਟਰ ਨੂੰ ਸੇਵਾ ਕੇਂਦਰ ਸਰਾਏ ਅਮਾਨਤ ਖਾਂ ਵਿਖੇ ਭੇਜ ਰਹੇ ਹਾਂ | ਉਹ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਸੁਣਨਗੇ ਤੇ ਜਲਦੀ ਇਸ ਦਾ ਹੱਲ ਕੱਢਿਆ ਜਾਵੇਗਾ |
ਪੱਟੀ, 23 ਨਵੰਬਰ (ਕੁਲਵਿੰਦਰਪਾਲ ਸਿੰਘ, ਅਵਤਾਰ ਸਿੰਘ ਖਹਿਰਾ)-ਰਾਜ ਕੁਮਾਰ ਹੰਸ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਪਿੰਡ ਭੈਣੀ ਮੱਸਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਦਾ ਬਖ਼ਸ਼ੀਸ਼ ਸਿੰਘ ਪੁੱਤਰ ਲਹਿਣਾ ਸਿੰਘ ਵਾਸੀ ਪਿੰਡ ਭੈਣੀ ਮੱਸਾ ...
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਜਦੋਂ ਤੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਵਾਗਡੋਰ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਹੱਥਾਂ ਵਿਚ ਆਈ ਹੈ, ਉਦੋਂ ਤੋਂ ਹਲਕੇ ਵਿਚ ਵਿਕਾਸ ਕੰਮ ਜੰਗੀ ਪੱਧਰ 'ਤੇ ਹੋ ਰਹੇ ਹਨ ਤੇ ਹਲਕੇ ਦੀ ਨੁਹਾਰ ਬਦਲ ਗਈ ਹੈ | ਇਨ੍ਹਾਂ ਸ਼ਬਦਾ ...
ਪੱਟੀ, 23 ਨਵੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੂਰ ਅੰਦੇਸ਼ੀ ਸੋਚ ਵਾਲੇ ਬੜੇ ਹੀ ਸੂਝਵਾਨ ਆਗੂ ਹਨ, ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀਆਂ ਨਵੀਆਂ ਲੀਹਾਂ ਵੱਲ ਤੇਜੀ ਨਾਲ ਲੈ ਕੇ ਜਾ ਰਹੇ ਹਨ | ਇਨ੍ਹਾਂ ...
ਫਤਿਆਬਾਦ, 23 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਆਦਮੀ ਪਾਰਟੀ ਵਲੋਂ ਮਹਿਲਾਵਾਂ ਨੂੰ ਦਿੱਤੀ ਗਈ ਗਾਰੰਟੀ ਬਾਰੇ ਹਲਕਾ ਖਡੂਰ ਸਾਹਿਬ ਦੇ ਕਸਬਾ ਫਤਿਆਬਾਦ ਵਿਖੇ ਪੇਂਡੂ ਔਰਤਾਂ ਲਈ ਬਹੁਤ ਵੱਡਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਆਗੂਆਂ ...
ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹੇ 'ਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 6,17,571 ਲਾਭਪਾਤਰੀਆਂ ਨੂੰ 8,36,282 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ 3902 ਹੋਰ ...
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਟਰੈਕਟਰ ਦੀ ਸਹਾਇਤਾ ਨਾਲ ਰਸਤਾ ਵਾਹੁਣ ਦੇ ਦੋਸ਼ ਹੇਠ 15 ਵਿਅਕਤੀਆਂ ਤੋਂ ਇਲਾਵਾ 30 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ...
ਅਮਰਕੋਟ, 23 ਨਵੰਬਰ (ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਸਾਰੇ ਪੁਰਾਣੇ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਗਿਆ ਜੋਂ ਆਜ਼ਾਦੀ ਤੋਂ ਪਹਿਲਾਂ ਦੇ ਪੁਰਾਣੇ ਪਿੰਡਾਂ ਦੇ ਰਾਹ ਸਨ | ਇਹ ਰਾਹ ਪੱਕੀਆਂ ਸੜਕਾਂ 'ਚ ਤਬਦੀਲ ਹੋਣ ਨਾਲ ਲੋਕਾਂ ਨੂੰ ...
ਹਰੀਕੇ ਪੱਤਣ, 23 ਨਵੰਬਰ (ਸੰਜੀਵ ਕੁੰਦਰਾ)-ਸਰਕਾਰੀ ਹਾਈ ਸਕੂਲ ਬੂਹ ਵਿਖੇ ਸਾਇੰਸ ਮੇਲਾ ਕਰਵਾਇਆ ਗਿਆ, ਜਿਸ ਵਿਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਵੱਖ-ਵੱਖ ਕਿਰਿਆਵਾਂ ਅਤੇ ਮਾਡਲ ਪੇਸ਼ ਕੀਤੇ | ਇਸ ਮੌਕੇ ਬਲਾਕ ਪੱਟੀ ਦੇ ਬੀ. ਐੱਮ. ...
ਅਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਜਿਕਿਤਸਰ ਹੈਲਥ ਕੇਅਰ ਨਿੱਜੀ ਕੰਪਨੀ ਵਲੋਂ ਚਲਾਈ ਜਾ ਰਹੀ ਡਾਇਲ 108 ਦੇ ਠੇਕਾ ਆਧਾਰਿਤ ਕਰਮਚਾਰੀਆਂ ਨੇ ਅੱਜ ਸਵੇਰੇ ਚਾਰ ਘੰਟੇ ਦੀ ਹੜਤਾਲ ਕੀਤੀ ਜਿਸ ਕਾਰਨ ਰਾਜ ਭਰ 'ਚ ਐਂਬੂਲੈਂਸ ਸੇਵਾਵਾਂ ਪ੍ਰਭਾਵਿਤ ਹੋਈਆਂ | ਕਰਮਚਾਰੀਆਂ ਨੇ ...
ਝਬਾਲ, 23 ਨਵੰਬਰ -ਸਰਹੱਦੀ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਨਸ਼ੇ ਨਾਲ ਲੱਖਾਂ ਰੁਪਏ ਖਰਚ ਕੇ ਪਿੰਡ ਸੋਹਲ ਵਿਖੇ ਬਣਾਏ ਗਏ ਸਿਹਤ ਕੇਂਦਰ ਦੀ ਖੰਡਰ ਇਮਾਰਤ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ | ਲੱਖਾਂ ਰੁਪਏ ਦੀ ਲਾਗਤ ਨਾਲ ...
ਖਡੂਰ ਸਾਹਿਬ, 23 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਅਤੇ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਦੇਣ ਦਾ ਐਲਾਨ ਕੀਤਾ ਸੀ ਜੋ ...
ਸੁਰ ਸਿੰਘ, 23 ਨਵੰਬਰ (ਧਰਮਜੀਤ ਸਿੰਘ)-ਕੱਚੇ ਅਧਿਆਪਕ ਯੂਨੀਅਨ ਵਲੋਂ ਸਰਕਾਰ ਪਾਸੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪ੍ਰਾਇਮਰੀ ਸਕੂਲਾਂ ਦਾ ਕੀਤਾ ਜਾ ਰਿਹਾ ਬਾਈਕਾਟ ਬੱਚਿਆਂ ਦੀ ਪੜ੍ਹਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ | ਇਸ ਪੱਤਰਕਾਰ ਨੇ ਕੁਝ ਸਕੂਲਾਂ ...
ਪੱਟੀ, 23 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰ. ਸਕੂਲ ਪੱਟੀ ਵਿਖੇ ਬਾਲ ਵਿਕਾਸ ਵਿਦਿਆਰਥੀਆਂ ਵਲੋਂ ਸ੍ਰੀ ਸੱਤਿਆ ਸਾਈਾ ਬਾਬਾ ਜੀ ਦਾ ਜਨਮ ਦਿਨ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਉਪਰੰਤ ਬਾਲ ਵਿਕਾਸ ਦੇ ...
ਪੱਟੀ, 23 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਤਰਨ ਤਾਰਨ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ 20 ...
ਪੱਟੀ, 23 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਨਗਰ ਕੌਂਸਲ ਪੱਟੀ ਵਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਦੇ ਪ੍ਰਬੰਧ ਲਈ ਰੋਜ਼ਾਨਾ ਹੀ ਕਈ ਯਤਨ ਕੀਤੇ ਜਾਂਦੇ ਹਨ | ਭਾਰਤ ਸਰਕਾਰ ਵਲੋਂ ਸਵੱਛਤਾ ਦੇ ਤਹਿ ਮਾਪਦੰਡ ਅਨੁਸਾਰ ਹਰ ਸਾਲ ਸਵੱਛਤਾ ਸਰਵੇਖਣ ...
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਪਾਵਰਕਾਮ ਮੈਨੇਜ਼ਮੈਂਟ ਦੇ ਅੜੀਅਲ ਰਵੱਈਏ ਦੇ ਵਿਰੋਧ ਵਿਚ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਵਲੋਂ ਇਕਜੁੱਟ ਹੋ ਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਗੇਟ ਰੈਲੀ ਕਰਨ ਤੋਂ ਬਾਅਦ ਤਰਨ ਤਾਰਨ ਸ਼ਹਿਰ ਵਿਚ ਰੋਸ ਮਾਰਚ ਕੀਤਾ | ਇਹ ...
ਸਰਹਾਲੀ ਕਲਾਂ, 23 ਨਵੰਬਰ (ਅਜੇ ਸਿੰਘ ਹੁੰਦਲ)-ਸ਼ਬਦ ਗਿਆਨ ਸੰਸਥਾ ਸਰਹਾਲੀ ਕਲਾਂ ਵਲੋਂ ਮਹੀਨਾਵਾਰ ਦੂਸਰੀ ਵਿਚਾਰ ਗੋਸ਼ਟੀ ਤੇ ਕਾਵਿ ਗਾਇਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਦੂਰ ਦੁਰਾਡੇ ਤੋਂ ਆਏ ਸਾਹਿਤਕਾਰਾਂ, ਪੱਤਰਕਾਰਾਂ ਤੇ ਮਾਂ ਬੋਲੀ ਪੰਜਾਬੀ ਦੇ ਖੈਰ ਖਵਾਹ ...
ਪੱਟੀ, 23 ਨਵੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਦੇ ਐਲਾਨ ਮਗਰੋਂ ਦੂਜੀਆਂ ਸਿਆਸੀ ਪਾਰਟੀਆਂ ਹਾਸੀਏ 'ਤੇ ...
ਖੇਮਕਰਨ, 23 ਨਵੰਬਰ (ਰਾਕੇਸ਼ ਬਿੱਲਾ)-ਪੰਜਾਬ ਭਰ ਦੇ ਬਿਜਲੀ ਕਰਮਚਾਰੀਆਂ ਵਲੋਂ ਆਪਣੇ ਹੱਕਾਂ ਦੀ ਪੂਰਤੀ ਲਈ ਲਗਾਤਾਰ ਕੀਤੀ ਗਈ ਹੜਤਾਲ ਸਬੰਧੀ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਨੇ ਆਖਿਆ ਕਿ ਪਾਵਰਕਾਮ ਦੇ ...
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤ 'ਚ ਫੈਸਲੇ ਲਏ ਹਨ ਅਤੇ ਜਦੋਂ ਵੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਉਦੋਂ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਹੋਇਆ ਹੈ ਅਤੇ ਪਿਛਲੀ ਅਕਾਲੀ ਸਰਕਾਰ ...
ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)- ਬੱਚਿਆਂ 'ਚ ਅਲਰਜੀ ਦੇ ਕਈ ਲੱਛਣ ਹੋ ਸਕਦੇ ਹਨ ਕਿਉਂਕਿ ਬੱਚਿਆਂ ਵਿਚ ਅਲਰਜੀ ਵੱਡਿਆ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਅਗਰ ਕਿਸੇ ਦੇ ਬੱਚੇ ਵਿਚ ਅਲਰਜੀ ਦੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਮਾਹਰ ਡਾਕਟਰ ਪਾਸੋਂ ਬੱਚਿਆਂ ਦਾ ...
ਪੱਟੀ, 23 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਵੋਟਾਂ ਦੀ ਸਰਸਰੀ ਸੁਧਾਈ ਤੇ ਵੋਟਰਾਂ ਨੂੰ ਵੋਟਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਤਹਿਸੀਲਦਾਰ ਭਿੱਖੀਵਿੰਡ ਬੀਰਕਰਨ ਸਿੰਘ ਢਿੱਲੋਂ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਤਰਨ ਤਾਰਨ ...
ਸਰਾਏ ਅਮਾਨਤ ਖਾਂ, 23 ਨਵੰਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਗਹਿਰੀ ਵਿਖੇ ਉੱਘੇ ਸਮਾਜ ਸੇਵੀ ਤੇ ਦਾਨੀ ਸੱਜਣ ਦਵਿੰਦਰਪਾਲ ਸਿੰਘ ਵਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ ਗਏ | ਇਸ ਸਮੇਂ ਜਾਣਕਾਰੀ ...
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਦੇਸ਼ ਬਚਾਓ-ਪੰਜਾਬ ਬਚਾਓ-ਕਾਰਪੋਰੇਟ ਭਜਾਓ ਸੰਯੁਕਤ ਮੋਰਚੇ ਵਲੋਂ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਜ਼ਿਲ੍ਹਾ ਤਰਨ ਤਾਰਨ ਵਿਚ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਸਬੰਧੀ ...
ਅੰਮਿ੍ਤਸਰ, 23 ਨਵੰਬਰ (ਹਰਮਿੰਦਰ ਸਿੰਘ)-ਬੀਤੇ ਦਿਨੀ ਇਸ ਫਾਨੀ ਸੰਸਾਰ 'ਚੋਂ ਰੁਖਸਤ ਹੋ ਚੁੱਕੇ ਲੋਕ ਗਾਇਕਾਂ ਗੁਰਮੀਤ ਬਾਵਾ ਅਤੇ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਦੇ ਅਕਾਲ ਚਲਾਣਾ ਕਰ ਜਾਣ ਤੇ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਸ਼ੋਕ ਸਭਾ ਕਰਵਾਈ ਗਈ ਜਿਸ ਉਕਤ ...
ਅੰਮਿ੍ਤਸਰ, 23 ਨਵੰਬਰ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਵੀਜ਼ਨ ਵਲੋਂ ਅੰਮਿ੍ਤਸਰ-ਮਾਨਾਂਵਾਲਾ ਸੈਕਸ਼ਨ 'ਤੇ 25 ਨਵੰਬਰ ਨੰੂ ਹੋਣ ਵਾਲਾ ਟਰੈਫ਼ਿਕ ਬਲਾਕ ਰੱਦ ਕਰ ਦਿੱਤਾ ਗਿਆ ਹੈ | ਸਿੱਟੇ ਵਜੋਂ ਉਸ ਦਿਨ ਰੇਲ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ ਤੇ ਰੇਲ ਗੱਡੀਆਂ ਆਪਣੇ ...
ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਸਾਢੇ ਚਾਰ ਸਾਲ ਤਾਂ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਅਤੇ ਹੁਣ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਕੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਜੋ ਐਲਾਨ ਨਵੇਂ ਮੁੱਖ ...
ਫਤਿਆਬਾਦ, 23 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਇਸ ਪੱਛੜੇ ਇਲਾਕੇ 'ਚ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਲਈ ਵਰਦਾਨ ਸਾਬਤ ਹੋ ਰਹੇ ਗੁਰੂ ਕਿ੍ਪਾ ਮਲਟੀ ਸਪੈਸ਼ਿਲਟੀ ਹਸਪਤਾਲ ਫਤਿਆਬਾਦ ਵਿਖੇ ਗ਼ਰੀਬ ਲੋਕਾਂ ਦੀਆਂ ਸਹੂਲਤਾਂ ਲਈ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ...
ਤਰਨ ਤਾਰਨ, 23 ਨਵੰਬਰ (ਵਿਕਾਸ ਮਰਵਾਹਾ)¸ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵਾਰਡ ਨੰਬਰ-5 ਤੇ 6 ਵਿਖੇ ਗੁਰਦੁਆਰਾ ਨਾਨਕ ਨਿਵਾਸ ਤੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵਾਰਡ ਨੰਬਰ ਪੰਜ ਤੋਂ ਛੇ ਦੀਆਂ ਗਲੀਆਂ ਦੇ ਵਿਚੋਂ ਹੁੰਦਾ ਹੋਇਆ ...
ਪ੍ਰਧਾਨ ਪ੍ਰਭ ਧਾਲੀਵਾਲ ਪੱਟੀ, 23 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਤਿੰਨੋ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਹਾਰਦਿਕ ਤੌਰ 'ਤੇ ...
ਸਰਾਏ ਅਮਾਨਤ ਖਾਂ, 23 ਨਵੰਬਰ (ਨਰਿੰਦਰ ਸਿੰਘ ਦੋਦੇ)-ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਡਜ਼ ਜਾਗਰੂਕਤਾ ਵੈਨ ਸੀ. ਐੱਚ. ਸੀ. ਕਸੇਲ ਵਿਖੇ ਪਹੁੰਚੀ | ਇਸ ਸਬੰਧੀ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ...
ਅੰਮਿ੍ਤਸਰ, 23 ਨਵੰਬਰ (ਸੁਰਿੰਦਰ ਕੋਛੜ)-ਅਹਿਮਦੀਆ ਭਾਈਚਾਰੇ ਵਲੋਂ 'ਸ਼ਾਂਤੀ ਸਿੰਪੋਜ਼ੀਅਮ-2021' ਦਾ 25 ਨਵੰਬਰ ਨੂੰ ਕੀਤਾ ਜਾ ਰਿਹਾ ਹੈ | 'ਸੱਚੀ ਤੇ ਟਿਕਾਊ ਵਿਸ਼ਵ ਸ਼ਾਂਤੀ' ਵਿਸ਼ੇ 'ਤੇ ਕਰਾਏ ਜਾਣ ਵਾਲੇ ਇਸ ਸੈਮੀਨਾਰ 'ਚ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ...
ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਆਸ਼ਾ ਵਰਕਰਜ਼ ਤੇ ਫੇਸਿਲੀਟੇਟਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਅਤੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ 21 ਨਵੰਬਰ ਨੂੰ ਉੱਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਖਿਲਾਫ ਅੰਮਿ੍ਤਸਰ ਵਿਖੇ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ ...
ਅੰਮਿ੍ਤਸਰ, 23 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ. ਐਸ. ਏ.) ਮੋਈਦ ਯੂਸਫ਼ ਨੇ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਟਲਰ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਫਾਸੀਵਾਦੀ ...
ਅੰਮਿ੍ਤਸਰ, 23 ਨਵੰਬਰ (ਹਰਮਿੰਦਰ ਸਿੰਘ)-ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਬੇਟੇ ਕੁਲਵੰਤ ਸਿੰਘ ਸੂਰੀ, ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਨਾਟਸ਼ਾਲਾ ਅਤੇ ਥੀਏਟਰ ਆਰਟ ਵਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ...
ਅੰਮਿ੍ਤਸਰ, 23 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਸਾਕਿਬ ਨਿਸਾਰ ਦੀ ਵਾਇਰਲ ਹੋਈ ਇਕ ਕਥਿਤ ਆਡੀਓ 'ਚ ਉਹ ਕਿਸੇ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਜੇਲ੍ਹ 'ਚ ਬੰਦ ਕਰਨ ਦਾ ਹੁਕਮ ਦਿੰਦੇ ਹੋਏ ...
ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ ਤਹਿਸੀਲ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਨੂੰ ਭਿ੍ਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਪੁਲਿਸ ਵਲੋਂ ਗਿ੍ਫਤਾਰ ਕੀਤੇ ਜਾਣ ਦੇ ਖ਼ਿਲਾਫ਼ ਰੈਵੀਨਿਊ ਅਫਸਰ ਐਸੋਸੀਏਸ਼ਨ ਵਲੋਂ ...
ਅੰਮਿ੍ਤਸਰ, 23 ਨਵੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵਲੋਂ ਸੋਸ਼ਲ ਮੀਡੀਆ 'ਤੇ ਸਿੱਖਾਂ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ 'ਤੇ ਸਖ਼ਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਉਸ ਖਿਲਾਫ਼ ਕਾਨੂੰਨੀ ...
ਅੰਮਿ੍ਤਸਰ, 23 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਨਰੀਵਾਈਜ਼ ਤੇ ਪਾਰਸ਼ਲੀ ਰਿਵਾਈਜ਼ ਸਾਂਝਾ ਫ਼ਰੰਟ ਦੀ ਅਹਿਮ ਮੀਟਿੰਗ ਮੁੱਖ ਕੁਆਰਡੀਨੇਟਰ ਸੁਖਨੰਦਨ ਸਿੰਘ ਮੈਹਣੀਆਂ ਦੀ ਅਗਵਾਈ ਹੇਠ ਹੋਈ | ਇਸ ਸਬੰਧੀ ਕਨਵੀਨਰ ਦਲਜੀਤ, ਅਮਨਬੀਰ, ਗੁਰਜਿੰਦਰ ਸਿੰਘ ਨੇ ਕਿਹਾ ਕਿ ...
ਝਬਾਲ, 23 ਨਵੰਬਰ (ਸੁਖਦੇਵ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਵਾਲੇ ਐਲਾਨ ਤੋਂ ਬਾਅਦ ਪਿੰਡ ਮੀਆਂਪੁਰ ਵਿਖੇ ਕਿਸਾਨਾਂ ਨੇ ਢੋਲ ਦੀ ਤਾਲ 'ਤੇ ਭੰਗੜੇ ਪਾ ਕੇ ਜਸ਼ਨ ਮਨਾਏ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ...
ਫਤਿਆਬਾਦ, 23 ਨਵੰਬਰ (ਹਰਵਿੰਦਰ ਸਿੰਘ ਧੂੰਦਾ)¸ਪਿੰਡ ਭੋਜੋਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਤੋਂ ਬਾਅਦ ਲੱਡੂ ਵੰਡੇ ਗਏ | ਇਸ ਮੌਕੇ ਆਮ ਆਦਮੀ ...
ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)-ਬੈਂਕਾ 'ਚ ਆਪਣੀ ਪੈਨਸ਼ਨ ਤੇ ਹੋਰ ਜ਼ਰੂਰੀ ਕੰਮ ਕਰਨ ਲਈ ਜਾਂਦੇ ਸਾਬਕਾ ਸੈਨਿਕਾ ਤੇ ਸੀਨੀਅਰ ਸਿਟੀਜਨਾਂ ਨੂੰ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਤੇ ਲਾਈਨਾਂ ਵਿਚ ਕਈ-ਕਈ ਚਿਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜਾਰ ਕਰਨਾ ...
ਅਮਰਕੋਟ, 23 ਨਵੰਬਰ (ਗੁਰਚਰਨ ਸਿੰਘ ਭੱਟੀ)¸ਕਿਸਾਨੀ ਅੰਦੋਲਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੂਰ ਦੇ ਕਿਰਤੀਆਂ ਦੀ ਵੱਡੀ ਜਿੱਤ ਹੋਈ ਹੈ, ਜਿਸ 'ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਆਗੂ ਰਣਜੀਤ ਸਿੰਘ ਚੀਮਾ ਦੇ ਗ੍ਰਹਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX