ਤਾਜਾ ਖ਼ਬਰਾਂ


ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
. . .  1 day ago
ਅੰਮ੍ਰਿਤਸਰ 'ਚ ਪ੍ਰੇਮੀ ਨੇ ਚਲਾਈ ਆਪਣੀ ਪ੍ਰੇਮਿਕਾ 'ਤੇ ਗੋਲੀ , ਦੋਸ਼ੀ ਫ਼ਰਾਰ
. . .  1 day ago
ਮੁੰਬਈ : ਐੱਸ.ਸੀ.ਓ.ਫਿਲਮ ਫੈਸਟੀਵਲ ਦਾ ਅਨੁਰਾਗ ਠਾਕੁਰ ਅਤੇ ਮੀਨਾਕਸ਼ੀ ਲੇਖੀ ਨੇ ਕੀਤਾ ਉਦਘਾਟਨ
. . .  1 day ago
ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਮੌਤ
. . .  1 day ago
ਕਰਨਾਲ, 27 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਗਊ ਪ੍ਰੇਮੀਆਂ ਨੂੰ ਭਾਰੀ ਨਮੋਸ਼ੀ ਹੋਈ। ਦੱਸਿਆ ਜਾ ਰਿਹਾ ਕਿ ਫੂਸਗੜ੍ਹ ਮਾਰਗ ਸਥਿਤ ਬਾਬਾ ਬੰਸੀ ਵਾਲਾ ਗਊਸ਼ਾਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ...
ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਖੁੱਲ੍ਹ ਕੇ ਬੋਲੇ ਪਵਨ ਟੀਨੂੰ -ਕਿਹਾ, 'ਆਪ' ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਨਹੀਂ
. . .  1 day ago
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  1 day ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  1 day ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  1 day ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  1 day ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  1 day ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  1 day ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  1 day ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  1 day ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  1 day ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  1 day ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  1 day ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  1 day ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਮੱਘਰ ਸੰਮਤ 553

ਫਰੀਦਕੋਟ

ਵਿਧਾਇਕ ਢਿੱਲੋਂ ਵਲੋਂ ਸਰਹਿੰਦ ਤੇ ਰਾਜਸਥਾਨ ਫੀਡਰ ਨਹਿਰਾਂ 'ਤੇ ਬਣੇ ਪੁਲਾਂ ਦਾ ਉਦਘਾਟਨ


ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਅੱਜ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਅਤੇ ਫ਼ਰੀਦਕੋਟ ਤੋਂ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਇੱਥੋਂ ਦੇ ਚਹਿਲ ਰੋਡ 'ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ 'ਤੇ 14 ਕਰੋੜ ਦੀ ਲਾਗਤ ਨਾਲ ਬਣੇ 2 ਪੁਲਾਂ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਭੋਗ, ਕੀਰਤਨ ਅਤੇ ਅਰਦਾਸ ਉਪਰੰਤ ਸੰਗਤ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤਾ ਅਤੇ ਇਹ ਪੁਲ ਅੱਜ ਤੋਂ ਆਵਾਜਾਈ ਲਈ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ | ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਉਨ੍ਹਾਂ ਫ਼ਰੀਦਕੋਟ ਸ਼ਹਿਰ ਦੇ ਸਮੁੱਚੇ ਵਿਕਾਸ ਲਈ 400 ਕਰੋੜ ਰੁਪਏ ਦੀ ਰਾਸ਼ੀ ਉਪਲਬਧ ਕਰਵਾਉਣ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਲਈ ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ, ਇੰਟਰਲਾਕਿੰਗ, ਪਾਰਕਾਂ ਸਮੇਤ ਵੱਡੀ ਪੱਧਰ 'ਤੇ ਜਾਰੀ ਹਨ | ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਵਾਸੀਆਂ ਨੂੰ ਰਾਜਾ ਮਾਈਨਰ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਗਿਆ | ਫ਼ਰੀਦਕੋਟ ਤਲਵੰਡੀ ਸੜਕ ਅਤੇ ਫ਼ਰੀਦਕੋਟ-ਬਠਿੰਡਾ ਰੇਲਵੇ ਲਾਈਨ 'ਤੇ ਲਗਪਗ 60 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਪੁਲ ਦਾ ਨਿਰਮਾਣ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ 150 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਚੱਲ ਰਹੇ ਸੀਵਰੇਜ ਦਾ ਕੰਮ 90 ਪ੍ਰਤੀਸ਼ਤ ਤੱਕ ਪੂਰਾ ਹੋ ਚੁੱਕਾ ਹੈ ਅਤੇ ਇੰਟਰਲਾਕਿੰਗ ਸਮੇਤ ਇਹ ਕੰਮ ਆਉਂਦੇ 2 ਮਹੀਨਿਆਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲੇ੍ਹ ਅੰਦਰ 10 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਅਤੇ ਵਾਟਰ ਵਰਕਸ ਦਾ ਕੰਮ ਵੀ ਜੰਗੀ ਪੱਧਰ 'ਤੇ ਜਾਰੀ ਹੈ | ਇੱਥੇ ਹੀ ਅੱਜ ਸਰਹਿੰਦ ਫੀਡਰ ਤੇ ਰਾਜਸਥਾਨ ਫੀਡਰ ਨਹਿਰਾਂ 'ਤੇ ਨਵੇਂ ਸਟੀਲ ਦੇ ਪੁਲਾਂ ਨੂੰ ਆਵਾਜਾਈ ਲਈ ਖੋਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਲੰਬਾਈ 44 ਮੀਟਰ ਅਤੇ 79 ਮੀਟਰ ਹੈ | ਜਿਸ 'ਤੇ 14 ਕਰੋੜ ਦੇ ਕਰੀਬ ਰਾਸ਼ੀ ਖਰਚ ਕੀਤੀ ਗਈ ਹੈ | ਇਨ੍ਹਾਂ ਪੁਲਾਂ ਦੀ ਚੌੜਾਈ 10.50 ਮੀਟਰ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਇਨ੍ਹਾਂ ਪੁਲਾਂ ਦੇ ਨਿਰਮਾਣ ਕਾਰਜਾਂ ਵਿਚ ਕੁਝ ਦੇਰੀ ਹੋਈ ਹੈ, ਪਰ ਇਸ ਉਪਰੰਤ ਪੂਰੀ ਸਪੀਡ ਨਾਲ ਕੰਮ ਕਰਕੇ ਮੁਕੰਮਲ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਨੂੰ ਚਹਿਲ ਰੋਡ ਨੈਸ਼ਨਲ ਹਾਈਵੇ ਸਮੇਤ ਵੱਖ-ਵੱਖ ਇਲਾਕਿਆਂ ਵਿਚ ਆਉਣ ਜਾਣ ਵਾਲਿਆਂ ਨੂੰ ਵੱਡੀ ਮੱਦਦ ਮਿਲੇਗੀ | ਇਸ ਉਪਰੰਤ ਨੈਸ਼ਨਲ ਯੂਥ ਕਲੱਬ ਵਲੋਂ ਚਲਾਏ ਜਾ ਰਹੇ ਮਿ੍ਤਕ ਦੇਹ ਸੰਭਾਲ ਕੇਂਦਰ ਨੂੰ 5 ਲੱਖ ਰੁਪਏ ਗਰਾਂਟ ਦਾ ਚੈੱਕ ਵੀ ਭੇਟ ਕੀਤਾ | ਸ. ਢਿੱਲੋਂ ਵਲੋਂ ਵਧੀਆ ਕੰਮ ਕਰਨ ਬਦਲੇ ਬੀ.ਐਡ ਅਧਿਕਾਰੀਆਂ ਨੂੰ ਸਾਬਾਸ਼ੀ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਐਮ.ਡੀ. ਲੇਬਰਫੈਡ ਪੰਜਾਬ ਰਣਜੀਤ ਸਿੰਘ ਬਰਾੜ, ਪ੍ਰਧਾਨ ਨਗਰ ਕੌਂਸਲ ਨਰਿਦੰਰਪਾਲ ਸਿੰਘ ਨਿੰਦਾ, ਚੇਅਰਮੈਨ ਮਾਰਕੀਟ ਕਮੇਟੀ ਗਿੰਦਰਜੀਤ ਸਿੰਘ ਸੇਖੋਂ, ਨਵਦੀਪ ਸਿੰਘ ਬੱਬੂ ਬਰਾੜ, ਡਾ. ਜੰਗੀਰ ਸਿੰਘ, ਵਾਈਸ ਚੇਅਰਮੈਨ ਮਿਲਕ ਯੂਨੀਅਨ ਰਾਜਵਿੰਦਰ ਸਿੰਘ, ਮਹੀਪਇੰਦਰ ਸਿੰਘ ਸੇਖੋਂ, ਰਵੀ ਸੇਠੀ, ਬਲਵੰਤ ਸਿੰਘ ਭਾਣਾ ਸਰਪੰਚ, ਮਹਿੰਦਰ ਸਿੰਘ ਮੂੰਗੀ, ਗੁਰਤੇਜ ਸਿੰਘ ਤੇਜਾ, ਐਕਸੀਅਨ ਬੀ.ਐਂਡ.ਆਰ ਕਰਮਜੀਤ ਸਿੰਘ ਭਲੂਰੀਆ, ਐਸ.ਡੀ.ਓ. ਬੀ.ਐਡ.ਆਰ ਨਵੀਨ ਕੁਮਾਰ, ਜੇ.ਈ ਸਵਰਨਦੀਪ ਸਿੰਘ, ਰਣਦੀਪ ਸਿੰਘ ਜੇ.ਈ., ਪਵਨ ਕੁਮਾਰ ਠੇਕੇਦਾਰ, ਐਡਵੋਕੇਟ ਜਗਜੀਤ ਸਿੰਘ ਬਰਾੜ, ਕਰਮਜੀਤ ਸਿੰਘ ਟਹਿਣਾ, ਹਿੰਮਤ ਸਿੰਘ ਅਤੇ ਵੱਡੀ ਗਿਣਤੀ ਵਿਚ ਆਮ ਲੋਕ ਹਾਜ਼ਰ ਸਨ |

ਕਿਸਾਨੀ ਸੰਘਰਸ਼ ਅੱਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣਾ ਪਿਆ-ਆਗੂ

ਜੈਤੋ, 23 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਲੈਣ ਕਿਸਾਨੀ ਅੰਦੋਲਨ, ਸੰਯੁੁਕਤ ਕਿਸਾਨ ਮੋਰਚੇ, ਕਿਸਾਨ, ਮਜ਼ਦੂਰ ਅਤੇ ...

ਪੂਰੀ ਖ਼ਬਰ »

ਭਾਈ ਰਾਹੁਲ ਸਿੰਘ ਸਿੱਧੂ ਵਲੋਂ ਨਗਰ ਕੌਂਸਲ ਦਫ਼ਤਰ 'ਚ ਮੀਟਿੰਗ

ਕੋਟਕਪੂਰਾ, 23 ਨਵੰਬਰ (ਮੋਹਰ ਸਿੰਘ ਗਿੱਲ)-ਕਾਂਗਰਸ ਪਾਰਟੀ ਹਲਕਾ ਕੋਟਕਪੂਰਾ ਦੇ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਵਲੋਂ ਜਨਤਕ ਸਮੱਸਿਆਵਾਂ ਦੇ ਹੱਲ ਲਈ ਨਗਰ ਕੌਂਸਲ ਦੇ ਦਫ਼ਤਰ ਕੋਟਕਪੂਰਾ ਵਿਖੇ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਨਗਰ ਕੌਂਸਲ ਦੇ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ

ਫ਼ਰੀਦਕੋਟ, 23 ਨਵੰਬਰ (ਸਤੀਸ਼ ਬਾਗ਼ੀ)-ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਸਭਾ ਦੇ ਸਰਪ੍ਰਸਤ ਪਿ੍ੰ: ਨਵਰਾਹੀ ਘੁਗਿਆਣਵੀ ਦੀ ਪ੍ਰਧਾਨਗੀ ਹੇਠ ਸਥਾਨਕ ਨਹਿਰ ਨਜ਼ਾਰਾ ਵਿਖੇ ਹੋਈ | ਪ੍ਰਗਟ ਸਿੰਘ ਉਚੇਰੀ ਸਿੱਖਿਆ ਮੰਤਰੀ ਵਲੋਂ ਸੂਬੇ ਵਿਚ 15 ਜ਼ਿਲ੍ਹਾ ਭਾਸ਼ਾ ਅਫ਼ਸਰਾਂ ...

ਪੂਰੀ ਖ਼ਬਰ »

ਸਰਕਾਰੀ ਬਿ੍ਜਿੰਦਰਾ ਕਾਲਜ ਦੇ ਗੇਟ ਬਾਹਰ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦਾ ਧਰਨਾ ਜਾਰੀ

ਫ਼ਰੀਦੋਕਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ ਫੈਕਲਟੀ/ਪਾਰਟ ਟਾਇਮ/ਕੰਟਰੈਕਟ 'ਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਆਪਣੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ...

ਪੂਰੀ ਖ਼ਬਰ »

ਵਿਧਾਇਕ ਢਿੱਲੋਂ ਨੇ ਮਿ੍ਤਕ ਦੇਹ ਸੰਭਾਲ ਕੇਂਦਰ ਲਈ 5 ਲੱਖ ਰੁਪਏ ਦਿੱਤੇ

ਫ਼ਰੀਦਕੋਟ, 23 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਦੇ ਪ੍ਰਧਾਨ ਡਾ. ਬਲਜੀਤ ਸ਼ਰਮਾ ਤੇ ਮੈਂਬਰਾਂ ਨੂੰ ਅੱਜ ਫ਼ਰੀਦਕੋਟ ਤੋਂ ਚਹਿਲ ਰੋਡ 'ਤੇ ਨਵੇਂ ਤਿਆਰ ਕੀਤੇ ਪੁਲ ਦੇ ਉਦਘਾਟਨ ਮੌਕੇ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਬਾਲ ਭਲਾਈ ਕੌਂਸਲ ਫ਼ਰੀਦਕੋਟ ਵਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਰੈੱਡ ਕਰਾਸ ਸਪੈਸ਼ਲ ਸਕੂਲਜ਼, ਨੇੜੇ ਸੰਧੂ ਮੈਰਿਜ ਪੈਲੇਸ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਕੀਮ ਤਹਿਤ ਲਗਾਇਆ ਕੈਂਪ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸਕੀਮਾਂ ਦਾ ਲੋੜਵੰਦ ਲਾਭਪਾਤਰੀਆਂ ਤੱੱਕ ਲਾਭ ਪੁੱਜਦਾ ਕਰਨ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਰਾਮ ਪੰਚਾਇਤ ਪਿੰਡ ...

ਪੂਰੀ ਖ਼ਬਰ »

26 ਨੂੰ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਪੁੱਜਣ ਦਾ ਦਿੱਤਾ ਹੋਕਾ

ਸਾਦਿਕ, 23 ਨਵੰਬਰ (ਗੁਰਭੇਜ ਸਿੰਘ ਚੌਹਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮੀਟਿੰਗ ਸਰਕਲ ਪ੍ਰਧਾਨ ਲਖਵੀਰ ਸਿੰਘ ਬੀਹਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ, ਗਮਦੂਰ ਸਿੰਘ ...

ਪੂਰੀ ਖ਼ਬਰ »

ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਮਨਜਿੰਦਰ ਸਿੰਘ 'ਹੈਪੀ ਵਲੋਂ ਸਵਾਗਤ

ਜੈਤੋ, 23 ਨਵੰਬਰ (ਭੋਲਾ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ...

ਪੂਰੀ ਖ਼ਬਰ »

ਮੇਧਾ ਪਾਟੇਕਰ ਵਲੋਂ ਪੰਜਾਬ 'ਚ 'ਸਤਲੁਜ ਬਚਾਓ-ਪੰਜਾਬ ਬਚਾਓ' ਮੁਹਿੰਮ ਦੀ ਸ਼ੁਰੂਆਤ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਚ 'ਸਤਲੁਜ ਬਚਾਓ-ਪੰਜਾਬ ਬਚਾਓ' ਮੁਹਿੰਮ ਦੀ ਸ਼ੁਰੂਆਤ ਪ੍ਰਸਿੱਧ ਵਾਤਾਵਰਨ ਕਾਰਕੁਨ ਮੇਧਾ ਪਾਟੇਕਰ ਵਲੋਂ ਕੀਤੀ ਗਈ | ਉਨ੍ਹਾਂ 32 ਸਾਲਾਂ ਤੋਂ ਤਿੰਨ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਮਹਾਂਰਾਸ਼ਟਰ ਸਮੇਤ ...

ਪੂਰੀ ਖ਼ਬਰ »

ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਭਰਵਾਂ ਸਵਾਗਤ

ਜੈਤੋ, 23 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਸੀਨੀਅਰ ਕਾਂਗਰਸ ਦੇ ਆਗੂ ਦਵਿੰਦਰਬੀਰ ਸਿੰਘ ਬਰਾੜ ਮੱਤਾ, ਨੌਜਵਾਨ ਕਾਂਗਰਸੀ ਆਗੂ ਜਸਵਿੰਦਰ ਸਿੰਘ ਮੱਤਾ, ਮਾਰਕੀਟ ਕਮੇਟੀ ਜੈਤੋ ਦੇ ਮੈਂਬਰ ਲਖਵਿੰਦਰ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ ਦਾ ਸਵਾਗਤ

ਜੈਤੋ, 23 ਨਵੰਬਰ (ਭੋਲਾ ਸ਼ਰਮਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਵਿਧਾਨ ਸਭਾ ਹਲਕਾ ਜੈਤੋ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਜੈਤੋ ਦੇ ਨੌਜਵਾਨ ਅਕਾਲੀ ਆਗੂਆਂ ਵਲੋਂ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ

ਜੈਤੋ, 23 ਨਵੰਬਰ (ਭੋਲਾ ਸ਼ਰਮਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਵਿਧਾਨ ਸਭਾ ਹਲਕਾ ਜੈਤੋ ਦੇ ਨੌਜਵਾਨ ਅਕਾਲੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...

ਪੂਰੀ ਖ਼ਬਰ »

ਸਵਾਲ-ਜਵਾਬ ਮੁਕਾਬਿਲਆਂ 'ਚ ਜੇਤੂ ਸਨਮਾਨਿਤ

ਕੋਟਕਪੂਰਾ, 23 ਨਵੰਬਰ (ਮੇਘਰਾਜ)-ਵਾਹਿਗੁਰੂ ਸਿਮਰਨ ਕੇਂਦਰ ਕੋਟਕਪੂਰਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ | ਇੰਨ੍ਹਾਂ ਮੁਕਾਬਲਿਆਂ 'ਚ ਜੇਤੂਆਂ ਨੂੰ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਮੰਗਾਂ ਦੇ ਹੱਕ 'ਚ ਦਿੱਤਾ ਧਰਨਾ

ਬਾਜਾਖਾਨਾ, 23 ਨਵੰਬਰ (ਜਗਦੀਪ ਸਿੰਘ ਗਿੱਲ)-ਸਾਂਝਾਂ ਫ਼ੋਰਮ ਪੰਜਾਬ ਵਲੋਂ ਬਿਜਲੀ ਕਾਮਿਆਂ ਦੇ ਚੱਲ ਰਹੇ ਸੰਘਰਸ਼ ਦੇ ਸਬੰਧ ਵਿਚ ਉੱਪ ਮੰਡਲ ਦਫ਼ਤਰ ਬਾਜਾਖਾਨਾ ਵਿਖੇ ਸਾਂਝਾ ਫ਼ੋਰਮ ਦੇ ਸਾਥੀਆਂ ਵਲੋ ਰੋਸ ਰੈਲੀ ਕੀਤੀ ਗਈ | ਇਸ ਰੈਲੀ ਨੂੰ ਦਰਸ਼ਨ ਸਿੰਘ ਪ੍ਰਧਾਨ ...

ਪੂਰੀ ਖ਼ਬਰ »

ਫਲਾਈਓਵਰ ਉਸਾਰੀ ਦੀ ਸੁਸਤ ਰਫ਼ਤਾਰ ਨੇ ਖੋਹੀ ਬਾਜ਼ਾਰਾਂ ਦੀ ਰੌਣਕ

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਹਰਮਹਿੰਦਰ ਪਾਲ)-ਸਥਾਨਕ ਜਲਾਲਾਬਾਦ ਰੋਡ ਦੇ ਫਾਟਕ ਨੰਬਰ ਬੀ-30 'ਤੇ ਬਣ ਰਹੇ ਰੇਲਵੇ ਓਵਰਬਿ੍ਜ ਦੀ ਉਸਾਰੀ ਵਿਚ ਲਗਾਤਾਰ ਹੋ ਰਹੀ ਦੇਰੀ ਦੇ ਕਾਰਨ ਸ਼ਹਿਰ ਦੇ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਚੁੱਕਾ ਹੈ | 20 ਜਨਵਰੀ 2019 ਨੂੰ ਵਿਜੈ ...

ਪੂਰੀ ਖ਼ਬਰ »

52 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਹੈਰੀਟੇਜ਼ ਸਟਰੀਟ-ਕਿੱਕੀ ਢਿੱਲੋਂ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਇਤਿਹਾਸਕ ਸ਼ਹਿਰ ਅਤੇ ਬਾਬਾ ਫ਼ਰੀਦ ਦੀ ਵਰਸੋਈ ਨਗਰੀ ਫ਼ਰੀਦਕੋਟ ਦੇ ਟਿੱਲਾ ਬਾਬਾ ਫ਼ਰੀਦ ਨਾਲ ਲੱਗਦੀ ਗਲੀ ਨੂੰ ਹੈਰੀਟੇਜ਼ ਸਟਰੀਟ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਇਸ 'ਤੇ 2 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸੀਨੀਅਰ ਵਕੀਲ ਸਨਮਾਨਿਤ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜਿਲ੍ਹਾ ਬਣਨ ਤੋਂ ਪਹਿਲਾਂ ਦੇ ਵਕਾਲਤ ਵਿਚ ਆਪਣੀ ਜ਼ਿੰਦਗੀ ਦੇ ਬਹਮੁੱਲੇ 50 ਸਾਲ ਤੋਂ ਉੱਪਰ ਜ਼ਿਲ੍ਹਾ ਕਚਿਹਰੀ ਵਿਚ ਵਕਾਲਤ ਕਰਨ ਵਾਲੇ ਫ਼ਰੀਦਕੋਟ ਦੇ ਸੱਤ ਵਕੀਲਾਂ ਦਾ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਦਸਤਾਰ ਸਜਾਉਣ ਦੇ ਮੁਕਾਬਲਿਆਂ 'ਚ ਛਾਏ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਸਿੱਖਿਆ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਮਰਾੜ੍ਹ ਪਰਿਵਾਰ ਵਲੋਂ ਸਿਆਸਤ 'ਚ ਵਾਪਸੀ

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਹਰਮਹਿੰਦਰ ਪਾਲ)-ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ੍ਹ ਦੀ ਮੌਤ ਪਿੱਛੋਂ ਉਨ੍ਹਾਂ ਦੇ ਪੋਤਰੇ ਬਲਾਕ ਸੰਮਤੀ ਮੈਂਬਰ ਸੁਖਪ੍ਰੀਤ ਸਿੰਘ ਮਰਾੜ੍ਹ ਆਪਣੇ ਪਿਤਾ ਰਾਜ ਬਲਵਿੰਦਰ ਸਿੰਘ ਮਰਾੜ੍ਹ (ਪੁਲਿਸ ਕਪਤਾਨ) ਦੇ ਨਾਲ ਮਿਲ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX