ਸੰਗਰੂਰ, 23 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸ਼ਹਿਰ ਵਿਚ ਨਜਾਇਜ਼ ਉਸਾਰੀਆਂ ਖ਼ਿਲਾਫ਼ ਨਗਰ ਕੌਂਸਲ ਸੰਗਰੂਰ ਨੇ ਮੁਹਿੰਮ ਵਿੱਢਦਿਆਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਖ਼ਾਲਸਾ ਸਕੂਲ ਨਜ਼ਦੀਕ ਬਣੀਆਂ ਦੋ ਇਮਾਰਤਾਂ ਜਿਨ੍ਹਾਂ ਵਿਚੋਂ ਇਕ ਉਸਾਰੀ ਅਧੀਨ ਹੈ, ਖ਼ਿਲਾਫ਼ ਕਾਰਵਾਈ ਕਰਦਿਆਂ ਇਮਾਰਤਾਂ ਨੰੂ ਜਿੱਥੇ ਸੀਲ ਕੀਤਾ ਉੱਥੇ ਇਮਾਰਤਾਂ ਨੰੂ ਢਾਹੇ ਜਾਣ ਦੀ ਪ੍ਰੀਕਿਆ ਵੀ ਆਰੰਭ ਕੀਤੀ | ਸਵੇਰੇ ਤਕਰੀਬਨ 9 ਵਜੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਕੇਸ਼ ਕੁਮਾਰ ਆਪਣੀ ਟੀਮ ਸਮੇਤ ਪੁੱਜੇ ਅਤੇ ਇਮਾਰਤਾਂ ਉੱਪਰ ਕਾਰਵਾਈ ਕਰਨ ਲਈ ਜੇ.ਸੀ.ਬੀ. ਦੇ ਨਾਲ- ਨਾਲ ਫ਼ਾਇਰ ਬਿ੍ਗੇਡ ਦੀ ਬੱਸ ਵੀ ਮੌਕੇ ਉੱਤੇ ਲੈ ਕੇ ਆਏ ਹੋਏ ਸਨ | ਸੁਰੱਖਿਆ ਵਜੋਂ ਪੁਲਿਸ ਵਲੋਂ ਵੀ ਪ੍ਰਬੰਧ ਕੀਤੇ ਗਏ ਸਨ ਅਤੇ ਇਕ ਪਾਸੇ ਨਾਲ ਬੱਤੀ ਚੌਂਕ ਉੱਤੇ, ਦੂਜੇ ਪਾਸੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਉੱਤੇ ਟ੍ਰੈਫ਼ਿਕ ਨੰੂ ਰੋਕਿਆ ਗਿਆ | ਕਾਰਜਸਾਧਕ ਅਫ਼ਸਰ ਰਕੇਸ਼ ਕੁਮਾਰ ਨੇ ਦੱਸਿਆ ਕਿ ਮਿੱਠੂ ਰਾਮ ਅਤੇ ਅਨਿਲ ਕੁਮਾਰ ਸੰਗਰੂਰ ਦੀਆਂ ਉਪਰੋਕਤ ਇਮਾਰਤਾਂ ਹਨ | ਇਨ੍ਹਾਂ ਵਿਚੋਂ ਮਿੱਠੂ ਰਾਮ ਦੀ ਇਮਾਰਤ ਉਸਾਰੀ ਅਧੀਨ ਅਤੇ ਈ.ਸਕੂਲ ਦੀ ਇਮਾਰਤ ਅਨਿਲ ਕੁਮਾਰ ਦੀ ਹੈ ਜਿਨ੍ਹਾਂ ਨੰੂ ਅੱਜ ਸੀਲ ਕੀਤਾ ਗਿਆ ਹੈ | ਕਾਰਜਸਾਧਕ ਅਫ਼ਸਰ ਅਨੁਸਾਰ ਮਾਨਯੋਗ ਅਦਾਲਤ ਵਿਚੋਂ ਅਨਿਲ ਕੁਮਾਰ ਨੰੂ ਸਟੇਅ ਨਹੀਂ ਮਿਲੀ ਜਦ ਕਿ ਰਕੇਸ਼ ਕੁਮਾਰ ਦੀ ਸਟੇਅ ਅਦਾਲਤ ਵਿਚੋਂ ਟੁੱਟ ਜਾਣ ਉਪਰੰਤ ਅੱਜ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਮੁਕੰਮਲ ਤੌਰ ਉੱਤੇ ਇਮਾਰਤਾਂ ਢਾਹੀਆਂ ਜਾਣੀਆਂ ਸੰਭਵ ਨਹੀਂ ਹਨ ਪਰ ਰਸਮੀ ਤੌਰ ਉੱਤੇ ਇਮਾਰਤਾਂ ਨੰੂ ਸੀਲ ਕਰਨ ਦੇ ਨਾਲ-ਨਾਲ ਤੋੜਿਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪਹਿਲਾਂ ਵੀ ਨਗਰ ਕੌਂਸਲ ਵੱਲੋਂ ਇਮਾਰਤ ਦਾ ਸਾਮਾਨ ਜਿਵੇਂ ਰੇਤਾ ਆਦਿ ਚੁਕਵਾਇਆ ਗਿਆ ਸੀ ਪਰ ਨੋਟਿਸ ਲਗਾਉਣ ਦੇ ਬਾਵਜੂਦ ਇਮਾਰਤ ਮਾਲਕਾਂ ਵਲੋਂ ਉਸਾਰੀ ਦਾ ਕੰਮ ਨਹੀਂ ਰੋਕਿਆ ਗਿਆ |
ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਨੇ ਦੱਸਿਆ ਕਿ ਇਮਾਰਤਾਂ ਦਾ ਨਕਸ਼ਾ ਰਿਹਾਇਸ਼ੀ ਪਾਸ ਕਰਵਾਇਆ ਗਿਆ ਸੀ ਪਰ ਕਮਰਸ਼ੀਅਲ ਉਸਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹੋਰ ਵੀ ਕਈ ਕਮਰਸ਼ੀਅਲ ਇਮਾਰਤਾਂ ਜਿਨ੍ਹਾਂ ਦਾ ਨਕਸ਼ਾ ਪਾਸ ਨਹੀਂ ਹੈ,ਵਿਰੁੱਧ ਕਾਰਵਾਈ ਕੀਤੀ ਜਾਵੇਗੀ |
ਬੈਂਕ ਅਧਿਕਾਰੀਆਂ ਨੰੂ ਵੀ. ਈ.ਓ. ਨੇ ਕੀਤੀ ਤਾੜਨਾ- ਕਾਰਜਸਾਧਕ ਅਫ਼ਸਰ ਰਕੇਸ਼ ਕੁਮਾਰ ਨੇ ਦੱਸਿਆ ਕਿ ਤਕਰੀਬਨ ਹਰ ਬੈਂਕ ਬਾਹਰ ਖਪਤਕਾਰਾਂ ਦੇ ਵਾਹਨ ਖੜ੍ਹੇ ਕੀਤੇ ਜਾਣ ਨਾਲ ਆਵਾਜਾਈ ਵਿਚ ਦਿੱਕਤ ਆਉਂਦੀ ਹੈ | ਉਨ੍ਹਾਂ ਕਿਹਾ ਕਿ ਪਾਰਕਿੰਗ ਦਾ ਪ੍ਰਬੰਧ ਸੰਬੰਧਤ ਬੈਂਕ ਪ੍ਰਬੰਧਕ ਖ਼ੁਦ ਕਰਨ ਲਈ ਜ਼ਿੰਮੇਵਾਰ ਹਨ | ਉਨ੍ਹਾਂ ਤਾੜਨਾ ਦੇ ਨਾਲ-ਨਾਲ ਅਪੀਲ ਵੀ ਕੀਤੀ ਬੈਂਕ ਪ੍ਰਬੰਧਕ ਸਹਿਯੋਗ ਦੇਣ |
ਭਵਾਨੀਗੜ੍ਹ, 23 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਮਿਸ਼ਨ 2022 ਤਹਿਤ ਕਾਂਗਰਸੀ ਆਗੂ ਦੀ ਅਗਵਾਈ ਵਿਚ ਇੱਥੇ ਰੈਲੀ ਕੀਤੀ ਗਈ ਜਿਸ ਵਿਚ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਖ਼ਿਲਾਫ਼ ਹੋਏ ਸੰਘਰਸ਼ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ...
ਸੰਦੌੜ, 23 ਨਵੰਬਰ (ਜੱਸੀ) - ਮਾਰਕੀਟ ਕਮੇਟੀ ਸੰਦੌੜ ਅਧੀਨ ਪੈਂਦੀ ਦਾਣਾ ਮੰਡੀ ਝੁਨੇਰ ਵਿਖੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਂਦਿਆਂ ਵੱਡੀ ਕਾਰਵਾਈ ਕਰਨ ਦੀ ਖਬਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਝੁਨੇਰ ਵਲੋਂ ਇੱਕ ...
ਅਮਰਗੜ੍ਹ, 23 ਨਵੰਬਰ (ਸੁਖਜਿੰਦਰ ਸਿੰਘ ਝੱਲ) - ਸਬ ਡਵੀਜ਼ਨ ਅਮਰਗੜ੍ਹ ਦੇ ਮੁੱਖ ਦਰਵਾਜ਼ੇ ਅੱਗੇ ਬਿਜਲੀ ਮੁਲਾਜ਼ਮਾਂ ਵਲੋਂ ਬੋਰਡ ਮੈਨੇਜਮੈਂਟ ਖਿਲਾਫ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਜੁਆਇੰਟ ਫੋਰਮ ਵਲੋਂ ਚੱਲ ਰਹੇ ਸੰਘਰਸ਼ ਦੇ ਹੱਕ ...
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਧਾਲੀਵਾਲ, ਭੁੱਲਰ) - ਸਿੱਖ ਭਾਈਚਾਰੇ ਖ਼ਿਲਾਫ਼ ਵਰਤੀ ਸ਼ਬਦਾਵਲੀ 'ਤੇ ਚੁੱਪੀ ਵੱਟੀ ਬੈਠੇ ਸਿੱਖ ਸਿਆਸਤਦਾਨਾਂ ਦਾ ਇਕ ਬਦਜੁਬਾਨ ਔਰਤ ਪ੍ਰਤੀ ਸਨੇਹ ਇਸ਼ਾਰਾ ਕਰਦਾ ਹੈ ਕਿ ਲੀਡਰਾਂ ਲਈ ਕੌਮ ਤੋਂ ਪਿਆਰੀ ਕੁਰਸੀ ਹੁੰਦੀ ਹੈ | ਪਿਛਲੇ ...
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਭੁੱਲਰ, ਧਾਲੀਵਾਲ) - ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਵਫ਼ਦ ਵੱਲੋਂ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਮਨਿੰਦਰਪਾਲ ਸਿੰਘ ਰੰਧਾਵਾ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੁਨਾਮ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ...
ਦਿੜ੍ਹਬਾ ਮੰਡੀ, 23 ਨਵੰਬਰ (ਹਰਬੰਸ ਸਿੰਘ ਛਾਜਲੀ) - ਕਾਂਗਰਸ ਸਰਕਾਰ ਨੇ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਕਰਕੇ ਲੋਕਾਂ ਨੰੂ ਵੱਡੀ ਰਾਹਤ ਦਿੱਤੀ ਹੈ | ਬਿਜਲੀ ਰੇਟ ਘੱਟ ਕਰਕੇ ਅਤੇ ਡੀਜਲ-ਪਟਰੌਲ ਦੇ ਰੇਟ ਘਟਾ ਕੇ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਨੂੰ ਰਾਹਤ ਦਿੱਤੀ ਹੈ | ...
ਸ਼ੇਰਪੁਰ, 23 ਨਵੰਬਰ (ਸੁਰਿੰਦਰ ਚਹਿਲ) - ਪਿਛਲੇ 19 ਸਾਲਾਂ ਤੋਂ ਲਗਾਤਾਰ ਸਮਾਜਸੇਵੀ ਕੰਮਾਂ ਨੂੰ ਸਮਰਪਿਤ ਕੁਦਰਤ ਮਾਨਵ ਲੋਕ ਲਹਿਰ ਐਨ.ਜੀ.ਓ. ਵਲੋਂ ਸੰਸਥਾ ਦੀ ਪ੍ਰਧਾਨ ਸੰਦੀਪ ਰਾਣੀ ਸੁਮਨ ਵਲੋਂ ਨੰਨ੍ਹੀਆਂ ਬੱਚੀਆਂ ਨੂੰ ਕੁੱਖਾਂ 'ਚ ਬਚਾਉਣ ਲਈ ਅਤੇ ਔਰਤਾਂ ਨੂੰ ਆਤਮ ...
ਭਵਾਨੀਗੜ੍ਹ, 23 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਅਕਬਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸ. ਬਲਦੇਵ ਸਿੰਘ ਮਾਨ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ 2022 ਦੀਆਂ ਵਿਧਾਨ ਸਭਾ ਚੋਣ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਕੇ ਚੋਣ ...
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਧਾਲੀਵਾਲ, ਭੁੱਲਰ) - ਵਿਧਾਨ ਸਭਾ ਹਲਕਾ ਸੁਨਾਮ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰਕੇ ਚੋਣ ਮੁਹਿੰਮ ਵਿਚ ਡਟ ਜਾਣ ਦਾ ...
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਸੱਤਵਾਂ ਸਾਲਾਨਾ ਸਮਾਗਮ 28 ਨਵੰਬਰ ਦਿਨ ਐਤਵਾਰ ਨੂੰ ਸਥਾਨਕ ਸੁਤੰਤਰ ਭਵਨ, ਬਰਨਾਲਾ ਕੈਂਚੀਆਂ ਵਿਖੇ ਡਾ. ਗੁਲਜ਼ਾਰ ਪੰਧੇਰ ...
ਸੰਗਰੂਰ, 23 ਨਵੰਬਰ (ਧੀਰਜ ਪਸ਼ੌਰੀਆ) - ਭਾਜਪਾ ਦੇ ਜ਼ਿਲ੍ਹਾ ਸਕੱਤਰ ਰਾਜਿੰਦਰ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ 'ਤੇ ਕਿਸਾਨਾਂ ਵਲੋਂ ਖ਼ੁਸ਼ੀਆਂ ਮਨਾਏ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੀ ਕਾਂਗਰਸ ...
ਮਲੇਰਕੋਟਲਾ, 23 ਨਵੰਬਰ (ਥਿੰਦ)-ਹਾਅ ਦਾ ਨਾਅਰਾ ਦੀ ਇਤਿਹਾਸਕ ਧਰਤੀ ਤੋਂ ਕੈਨੇਡਾ ਜਾ ਕੇ ਪੱਕੇ ਤੌਰ 'ਤੇ ਵਸੇ ਮਲੇਰਕੋਟਲਾ ਇਲਾਕੇ ਦੇ ਵਸਨੀਕਾਂ ਅਤੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਪੜ੍ਹ ਕੇ ਗਏ ਪੁਰਾਣੇ ਵਿਦਿਆਰਥੀਆਂ ਨੂੰ ਇਕ ਮੰਚ 'ਤੇ ਇਕੱਠੇ ਕਰਨ 'ਤੇ ਆਪਸੀ ...
ਦਿੜ੍ਹਬਾ ਮੰਡੀ, 23 (ਹਰਬੰਸ ਸਿੰਘ ਛਾਜਲੀ) - ਸਥਾਨਕ ਆੜ੍ਹਤੀਆਂ ਅਤੇ ਮੰਡੀ ਵਿਚ ਰਹਿੰਦੇ ਲੋਕਾਂ ਦਾ ਵਫ਼ਦ ਸ੍ਰੀ ਐਸ.ਆਰ. ਲੱਧੜ (ਸੇਵਾ-ਮੁੱਕਤ ਆਈ.ਏ.ਐਸ.) ਦੀ ਅਗਵਾਈ ਵਿਚ ਮੰਡੀਕਰਨ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਨੂੰ ਚੰਡੀਗੜ੍ਹ ਵਿਖੇ ਰਿਹਾਇਸ਼ 'ਤੇ ਮਿਲਿਆ | ...
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਭੁੱਲਰ, ਧਾਲੀਵਾਲ) - ਸਾਹਿਤ ਸਭਾ ਸੁਨਾਮ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤਕ ਮੀਟਿੰਗ ਮਾਸਟਰ ਦਲਬਾਰ ਸਿੰਘ ਚੱਠਾ ਸੇਖਵਾਂ ਅਤੇ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸਹੀਦ ਊਧਮ ਸਿੰਘ ...
ਚੀਮਾਂ ਮੰਡੀ, 23 ਨਵੰਬਰ (ਜਸਵਿੰਦਰ ਸਿੰਘ ਸ਼ੇਰੋਂ) - ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੁਨਾਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਮਾਨ ਵਲੋਂ ਸ਼ਾਹਪੁਰ ਕਲਾਂ ਵਿਖੇ ਨੌਜਵਾਨ ਯੂਥ ਆਗੂ ਚਮਕੌਰ ਸਿੰਘ ਸ਼ਾਹਪੁਰ ਕਲਾਂ ਦੀ ਅਗਵਾਈ ਵਿਚ ਰੱਖੀ ...
ਲੌਂਗੋਵਾਲ, 23 ਨਵੰਬਰ (ਵਿਨੋਦ, ਖੰਨਾ) - ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਪਿ੍ੰਸੀਪਲ ਡਾ. ਓਮ ਪ੍ਰਕਾਸ਼ ਸੇਤੀਆ (ਨੈਸ਼ਨਲ ਐਵਾਰਡੀ) ਦੀ ਅਗਵਾਈ ਹੇਠ ਵਿਗਿਆਨ ਮੇਲਾ ਲਾਇਆ ਗਿਆ | ਜਿਸ ਵਿਚ ਛੇਵੀਂ ਸ਼੍ਰੇਣੀ ਤੋਂ ਲੈ ਕੇ ਦਸਵੀਂ ...
ਸੰਗਰੂਰ, 23 ਨਵੰਬਰ (ਪਸ਼ੋਰੀਆ) - ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵਲੋਂ ਸ਼ਹੀਦ ਕਰਤਾਰ ਸਿੰਘ ਦੇ ਸਹੀਦੀ ਦਿਹਾੜੇ ਅਤੇ ਕਿਸਾਨੀ ਸੰਘਰਸ਼ ਦੇ ਇੱਕ ਸਾਲ ਪੂਰਾ ਹੋਣ ਨੂੰ ਸਮਰਪਿਤ ਰਾਜੀਵ ਕੁਮਾਰ ਦੁਆਰਾ ਨਿਰਦੇਸ਼ਿਤ ਕੀਤੀ ...
ਕੌਹਰੀਆਂ, 23 ਨਵੰਬਰ (ਮਾਲਵਿੰਦਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 26 ਨਵੰਬਰ ਨੂੰ ਕਿਸਾਨ ਅੰਦੋਲਨ ਦਿੱਲੀ ਵਿੱਚ ਜਾਣ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਹੇਠ ...
ਧਰਮਗੜ੍ਹ, 23 ਨਵੰਬਰ (ਪ. ਪ.) - ਸੂਬੇ ਦੀ ਕਾਂਗਰਸ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਸੂਬੇ ਦਾ ਹਰ ਵਰਗ ਖ਼ੁਸ਼ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ...
ਮੂਨਕ, 23 ਨਵੰਬਰ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਇਕ ਜ਼ਰੂਰੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸਥਛਾਨਕ ਪਾਰਟੀ ...
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਕਮੇਟੀ ਮੈਂਬਰ ਮੋਨਿਕਾ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਆਗੂ ਪਿ੍ਅੰਕਾ ਗਾਂਧੀ ਵਲੋਂ ਵਿਧਾਨ ਸਭਾ ਚੋਣਾਂ ਵਿਚ ਮਹਿਲਾਵਾਂ ਨੂੰ 35% ਟਿਕਟਾਂ ਦੇਣ ਦੀ ਗੱਲ ...
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਅੱਜ ਦਿਨ ਦੇ ਪ੍ਰੋਗਰਾਮ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਭਾਈ ...
ਸੰਗਰੂਰ, 23 ਨਵੰਬਰ (ਅਮਨਦੀਪ ਸਿੰਘ ਬਿੱਟਾ) - ਪੀ.ਆਰ.ਟੀ.ਸੀ. ਪੰਜਾਬ ਰੋਡਵੇਜ਼ ਪਨਬੱਸ/ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਅਹਿਮ ਮੀਟਿੰਗ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵਲੋਂ ਕੀਤੀ ਗਈ | ਜਿਸ ਵਿਚ ਪਨਬੱਸ ਅਤੇ ਪੀ.ਆਰ.ਟੀ.ਸੀ. ...
ਭਵਾਨੀਗੜ੍ਹ, 23 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)- ਪੰਜਾਬ ਬਚਾਓ, ਸੰਯੁਕਤ ਮੋਰਚੇ ਵਲੋਂ 28 ਨਵੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਰੈਲੀ ਵਿਚ ਹਜ਼ਾਰਾਂ ਕਾਮੇ ਸ਼ਾਮਿਲ ਹੋਣਗੇ, ਇਹ ਵਿਚਾਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ...
ਬਰਨਾਲਾ, 23 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਕਸਬਾ ਧਨੌਲਾ ਵਿਖੇ ਤਾਇਨਾਤ ਪਟਵਾਰੀ ਗੁਰਸੇਵਕ ਸਿੰਘ ਨੇ ਉਸ ਦੇ ਬੈਂਕ ਖਾਤੇ ਵਿਚ ਆਈ 3 ਲੱਖ 95 ਹਜ਼ਾਰ ਰੁਪਏ ਦੀ ਰਕਮ ਸਬੰਧਤ ਵਿਅਕਤੀ ਨੂੰ ਚੈੱਕ ਰਾਹੀ ਵਾਪਸ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਪਟਵਾਰੀ ...
ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਪੱਤਰ ਪ੍ਰੇਰਕ)-ਸਕਿਉਰਿਟੀ ਐਂਡ ਇੰਟੈਲੀਜੈਂਸ ਇੰਡੀਆ ਲਿਮਟਿਡ ਵਲੋਂ ਸੁਰੱਖਿਆ ਜਵਾਨਾਂ ਦੀ ਭਰਤੀ ਸਬੰਧੀ ਬਰਨਾਲਾ 'ਚ ਵਿਸ਼ੇਸ਼ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਦੌਰਾਨ ਚੁਣੇ ਗਏ ਨੌਜਵਾਨਾਂ ਦੀ 65 ਸਾਲ ਤੱਕ ਸਥਾਈ ਨਿਯੁਕਤੀ ...
ਧੂਰੀ, 23 ਨਵੰਬਰ (ਸੰਜੇ ਲਹਿਰੀ) - ਐਫ.ਸੀ.ਆਈ. ਡਵੀਜ਼ਨ ਦਫ਼ਤਰ ਸੰਗਰੂਰ ਵੱਲੋਂ ਧੂਰੀ ਦੇ ਵਫਰ ਡੀਪੂ ਵਿਖੇ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਭਾਰਤ ਦਾ ਅੰਮਿ੍ਤ ਮਹਾਂਉਤਸਵ ਦੇ ਨਾਂ ਹੇਠ ਇੱਕ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ...
ਸੰਗਰੂਰ, 23 ਨਵੰਬਰ (ਧੀਰਜ ਪਸ਼ੌਰੀਆ)- ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਤਿੰਨੋ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਨੂੰ ਜਨਤੰਤਰ ਦਾ ਜਿੱਤ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ...
ਸੰਦੌੜ, 23 ਨਵੰਬਰ (ਚੀਮਾ) - ਗੋਲਡਨ ਏਰਾ ਮਿਲੇਨਿਯਮ ਸਕੂਲ ਸੁਲਤਾਨਪੁਰ ਬਧਰਾਵਾਂ ਵਿਖੇ ਦਾਦਾ-ਦਾਦੀ ਦਿਵਸ ਮਨਾਇਆ ਗਿਆ ਜਿਸ ਵਿਚ ਨਰਸਰੀ, ਐਲ.ਕੇ.ਜੀ, ਯੂ.ਕੇ.ਜੀ ਦੇ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ-ਦਾਦੀ ਨੇ ਭਾਗ ਲਿਆ | ਇਸ ਦੌਰਾਨ ਬੱਚਿਆਂ ਦੇ ਦਾਦਾ-ਦਾਦੀ ਦੀ ਸਪੂਨ ਰੇਸ, ...
ਸ਼ੇਰਪੁਰ, 23 ਨਵੰਬਰ (ਖੇੜੀ) - ਥਾਣਾ ਸ਼ੇਰਪੁਰ ਵਿਖੇ ਨਵੇਂ ਤਾਇਨਾਤ ਹੋਏ ਸਬ-ਇੰਸਪੈਕਟਰ ਮੇਜਰ ਸਿੰਘ ਨੇ ਆਪਣਾ ਅਹੁਦਾ ਸੰਭਾਲਣ ਮਗਰੋਂ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਸ਼ੇਰਪੁਰ ਵਿਖੇ ਆਪਣੇ ਕੰਮਕਾਜ ਲਈ ਆਉਣ ਵਾਲੇ ਹਰ ਇਕ ...
ਕੁੱਪ ਕਲਾਂ, 23 ਨਵੰਬਰ (ਮਨਜਿੰਦਰ ਸਿੰਘ ਸਰੌਦ) - ਥਾਣੇਦਾਰ ਹਰਪਾਲ ਸਿੰਘ ਭੁਰਥਲਾ ਮੰਡੇਰ ਨੂੰ ਉਨ੍ਹਾਂ ਦੀਆਂ ਆਪਣੀ ਡਿਊਟੀ ਪ੍ਰਤੀ ਨਿਭਾਈਆਂ ਵਧੀਆ ਸੇਵਾਵਾਂ ਦੇ ਬਦਲੇ ਮਹਿਕਮਾ ਪੰਜਾਬ ਪੁਲਿਸ ਵਲੋਂ ਇੰਸਪੈਕਟਰ ਵਜੋਂ ਪਦ ਉੱਨਤ ਕੀਤਾ ਗਿਆ ਤੇ ਉਨ੍ਹਾਂ ਨੂੰ ਤਰੱਕੀ ...
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਭੁੱਲਰ, ਧਾਲੀਵਾਲ) - ਕਾਂਗਰਸ ਪਾਰਟੀ ਦੀ ਡੁੱਬਦੀ ਬੇੜੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਬਚਾਅ ਨਹੀਂ ਸਕਦੇ ਕਿਉਂਕਿ ਉਹ ਵੀ ਝੂਠੇ ਵਾਅਦੇ ਕਰ ਰਹੇ ਹਨ ਤੇ ਸੂਬੇ ਦੇ ਲੋਕ ਚੰਨੀ ਦੇ ਐਲਾਨਾਂ 'ਤੇ ਭਰੋਸਾ ਨਹੀਂ ਕਰ ਰਹੇ | ਇਹ ...
ਸੰਗਰੂਰ, 23 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਕਾਂਗਰਸ ਦੇ ਐਸ.ਸੀ. ਵਿੰਗ ਵਲੋਂ ਰਾਜ ਭਰ ਵਿਚ ਸ਼ੁਰੂ ਕੀਤੀ ਗਈ ਸਨਮਾਨ ਯਾਤਰਾ ਵਿਚ ਸ਼ਮੂਲੀਅਤ ਕਰਨ ਲਈ ਸੰਗਰੂਰ ਪੁੱਜੇ ਸੂਬਾਈ ਚੇਅਰਮੈਨ ਅਤੇ ਵਿਧਾਇਕ ਸ੍ਰੀ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ...
ਭਵਾਨੀਗੜ੍ਹ, 23 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਵੱਲੋਂ ਇੱਕ ਸਕਾਰਪਿਓ ਗੱਡੀ ਵਿਚੋਂ 20 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦੀ ਖ਼ਬਰ ਹੈ | ਚੌਕੀ ਘਰਾਚੋਂ ਦੇ ਇੰਚਾਰਜ ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ...
ਸੰਗਰੂਰ, 23 ਨਵੰਬਰ (ਗਾਂਧੀ) - ਪੰਜਾਬ ਸਰਕਾਰ ਵਲੋਂ ਯੁਵਕ ਸੇਵਾਵਾਂ ਅਤੇ ਨਹਿਰੂ ਯੁਵਾ ਕੇਂਦਰ ਨਾਲ ਜੁੜੇ ਕਲੱਬਾਂ ਦੇ ਨੌਜਵਾਨਾਂ ਵਿਚ ਖੇਡ ਸਭਿਆਚਾਰ ਪੈਦਾ ਕਰਨ ਦੇ ਉਦੇਸ਼ ਨਾਲ ਨਿਵੇਕਲੀ ਯੋਜਨਾ ਸ਼ੁਰੂ ਕੀਤੀ ਗਈ ਹੈ | ਸਰਕਾਰ ਦੇ ਇਸ ਫ਼ੈਸਲੇ ਨਾਲ ਜ਼ਿਲ੍ਹਾ ਸੰਗਰੂਰ ...
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰਵਾ ਰਹੀ ਸੰਸਥਾ ਪੈਰਾਗੋਨ ਗਰੁੱਪ ਜਿਸ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਨਾਲ-ਨਾਲ ਹੁਣ ਸਪਾਊਸ ਵੀਜ਼ਾ ਵੀ ਹਾਸਲ ਕਰ ਰਹੀ ਹੈ, ਭਾਰਤ ਵਿਚ ਰਹਿੰਦੇ ਵਿਦਿਆਰਥੀਆਂ ਲਈ ਖੁਸ਼ੀ ਦੀ ਗੱਲ ...
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਜਿਸ ਵਿਚ ਕੈਪਟਨ ਨੇ ਆਪਣੀ ਪਾਰਟੀ ਦੇ ਭਾਜਪਾ ਨਾਲ ਹੋ ਰਹੇ ਗੱਠਜੋੜ ਵਿਚ ...
ਸੰਗਰੂਰ 23 ਨਵੰਬਰ (ਧੀਰਜ ਪਸ਼ੋਰੀਆ) - ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਵੱਲੋਂ ਸੰਗਰੂਰ ਬਲਾਕ ਦੇ ਪਿੰਡਾਂ ਚੱਠੇ ਸ਼ੇਖਵਾਂ, ਭਰੂਰ, ਕੁਲਾਰ ਖੁਰਦ, ਕਨੋਈ, ਉੱਪਲੀ ਅਤੇ ਨਮੋਲ ਵਿਖੇ ਮਨਰੇਗਾ ਕਾਮਿਆਂ ਵੱਲੋਂ 28 ਨਵੰਬਰ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ...
ਮਲੇਰਕੋਟਲਾ, 23 ਨਵੰਬਰ (ਮੁਹੰਮਦ ਹਨੀਫ਼ ਥਿੰਦ, ਪਾਰਸ ਜੈਨ) - ਅੱਜ ਉਸ ਸਮੇਂ ਜ਼ਿਲਾ ਮਲੇਰਕੋਟਲਾ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਹਥੋਆ ਰੋਡ ਨੇੜੇ ਲੰਘਦੀ ਲਸਾੜਾ ਡਰੇਨ 'ਚੋਂ ਗਊ ਦੇ ਅੰਸ਼ ਵੱਡੀ ਮਾਤਰਾ ਵਿੱਚ ਮਿਲੇ | ਘਟਨਾ ਸਥਾਨ 'ਤੇ ਮੌਜੂਦ ਗਊ ਰੱਖਿਆ ...
ਸੰਗਰੂਰ, 23 ਨਵੰਬਰ (ਪਸ਼ੌਰੀਆ) - ਲਹਿਰਾ ਥਾਣਾ ਪੁਲਿਸ ਵਲੋਂ ਨਵਜਨਮੇਂ ਬੱਚੇ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੀ ਔਰਤ ਤੋਂ ਬਰਾਮਦ ਕੀਤੇ ਬੱਚੇ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਨੇ ਚਿਲਡਰਨ ਹੋਮ ਪਟਿਆਲਾ ਭੇਜ ਦਿੱਤਾ ਹੈ | ਜ਼ਿਕਰਯੋਗ ਹੈ ਕਿ ਲਹਿਰਾ ਪੁਲਿਸ ...
ਸੰਗਰੂਰ, 23 ਨਵੰਬਰ (ਧੀਰਜ ਪਸ਼ੌਰੀਆ) - ਸਥਾਨਕ ਸਰਕਾਰ ਵਿਭਾਗ ਪੰਜਾਬ ਸਰਕਾਰ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਵਾਲਾ ਨਗਰ ਸਕੀਮ ਵਿਖੇ ਪੈਟਰੋਲ ਪੰਪ ਵਾਲੀ ਸਾਇਟ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਸ੍ਰੀ ਰਮੇਸ਼ ਕੁਮਾਰ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੰਗਰੂਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX