ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਲਲਹੇੜੀ ਰੋਡ ਬਣਾਉਣ ਦਾ ਕੰਮ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ 81 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਡਟੇ ਹੋਏ ਇਲਾਕਾ ਨਿਵਾਸੀਆਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਧਰਨਾ ਦੇਰ ਸ਼ਾਮ ਤੱਕ ਜਾਰੀ ਸੀ | ਇਸ ਦਰਮਿਆਨ ਕੰਮ ਵਾਲੇ ਮੌਕੇ 'ਤੇ 30,000 ਇੱਟਾਂ ਪਹੁੰਚ ਗਈਆਂ ਹਨ, ਜਦੋਂ ਕਿ 1,70,000 ਇੱਟਾਂ ਹੋਰ ਆ ਰਹੀਆਂ ਹਨ | ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਹੁਣ ਤੱਕ ਲਾਈਨੋਂ ਪਾਰ ਦੇ ਸੀਵਰੇਜ ਤੇ ਪੀਣ ਵਾਲੇ ਪਾਣੀ ਅਤੇ ਗਲੀਆਂ ਸੜਕਾਂ 'ਤੇ 100 ਕਰੋੜ ਤੋਂ ਵਧੇਰੇ ਰੁਪਏ ਦਾ ਕੰਮ ਹੋ ਚੁੱਕਾ ਹੈ, ਸਿਰਫ਼ ਕੁੱਝ ਕਰੋੜ ਦਾ ਕੰਮ ਬਾਕੀ ਹੈ ਜੋ ਆਪਣੀ ਰਫ਼ਤਾਰ ਨਾਲ ਹੋ ਰਿਹਾ ਹੈ ਪਰ ਵੋਟਾਂ ਨੇੜੇ ਹੋਣ ਕਾਰਨ ਸਿਆਸੀ ਡਰਾਮਾ ਵਿਰੋਧੀ ਕਰ ਰਹੇ ਹਨ | ਗੌਰਤਲਬ ਹੈ ਕਿ ਦੁਖੀ ਇਲਾਕਾ ਨਿਵਾਸੀਆਂ ਦੁਕਾਨਦਾਰਾਂ, ਰਾਜਨੀਤਿਕ ਆਗੂਆਂ, ਸਮਾਜਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਦਿਨ ਰਾਤ ਧਰਨੇ 'ਤੇ ਬੈਠੇ ਹਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ | ਵਿਰੋਧੀ ਧਿਰ ਦੇ ਮੁੱਖ ਨੇਤਾਵਾਂ 'ਚ ਅਕਾਲੀ-ਬਸਪਾ ਉਮੀਦਵਾਰ ਜਸਦੀਪ ਕੌਰ ਦੇ ਪਤੀ ਤੇ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ, ਅਕਾਲੀ ਦਲ ਦੀ ਪੀ. ਏ. ਸੀ. ਦੇ ਮੈਂਬਰ ਅਤੇ ਸਾਬਕ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਰੁਨਪ੍ਰੀਤ ਸਿੰਘ ਸੌਂਦ, ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਅਤੇ ਬੀਬੀ ਇੰਦਰਜੀਤ ਕੌਰ ਪੰਧੇਰ ਆਦਿ ਲਗਾਤਾਰ ਇਸ ਧਰਨੇ ਦਾ ਸਮਰਥਨ ਕਰਦੇ ਰਹੇ | ਇਸ ਦਰਮਿਆਨ ਅੱਜ ਨਗਰ ਕੌਂਸਲ ਦੀ ਮੀਟਿੰਗ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਨੇ ਬਿਨਾਂ ਪੁੱਛੇ ਹੀ ਕੌਂਸਲਰਾਂ ਸਾਹਮਣੇ ਧਰਨੇ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨਾਲ ਹੋਈ ਗਰਮਾ-ਗਰਮੀ ਬਾਰੇ ਸਪਸ਼ਟੀਕਰਨ ਦਿੱਤਾ ਅਤੇ ਦੋਸ਼ ਲਾਇਆ ਕਿ ਚੰਨੀ ਨੇ ਗਾਲੀ-ਗਲੋਚ ਕੀਤਾ ਹੈ | ਜਦੋਂ ਕਿ ਬਾਅਦ ਵਿਚ ਮੀਟਿੰਗ ਤੋਂ ਬਾਹਰ ਚੰਨੀ ਨੇ ਕਿਹਾ ਕਿ ਇਹ ਹੀ ਉਨ੍ਹਾਂ ਦੀ ਸਚਾਈ ਦਾ ਸਬੂਤ ਹੈ ਕਿ ਲਾਲੀ ਨੂੰ ਬਿਨਾਂ ਪੱੁਛਿਆਂ ਹੀ ਆਪਣੀ ਸਫ਼ਾਈ ਦੇਣੀ ਪਈ | ਜਦੋਂ ਕਿ ਗਰਮਾ-ਗਰਮੀ ਇਸ ਗੱਲ 'ਤੇ ਹੋਈ ਸੀ ਕਿ ਇੱਕ ਹੋਰ ਆਗੂ ਨੇ ਲਾਲੀ ਨੂੰ ਪੱੁਛਿਆ ਸੀ ਕਿ ਉਸ ਵਲੋਂ ਲਾਏ ਗਏ ਵਿਕਾਸ ਕਾਰਜਾਂ ਦੇ ਟੈਂਡਰ ਕਿਸ ਰੇਟ 'ਤੇ ਲਾਏ ਜਾ ਰਹੇ ਹਨ, ਜਿਸ 'ਤੇ ਲਾਲੀ ਗਰਮੀ ਵਿਚ ਆ ਗਏ¢ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗਾਲ੍ਹ ਨਹੀਂ ਕੱਢੀ, ਜਿਸ ਦੇ ਗਵਾਹ ਮੌਕੇ 'ਤੇ ਖੜ੍ਹੇ ਸੈਂਕੜੇ ਇਲਾਕਾ ਨਿਵਾਸੀ ਹਨ | ਇਸ ਮੌਕੇ ਸੀਵਰੇਜ ਪਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾਸਟਰ ਰਾਜਿੰਦਰ ਸਿੰਘ,ਲੋਕ ਆਵਾਜ਼ ਮੰਚ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ, ਲਲਹੇੜੀ ਰੋਡ ਸ਼ਾਪਕੀਪਰਜ਼ ਐਸੋਸੀਏਸ਼ਨ (ਆਦਰਸ਼ ਸਿਨੇਮੇ ਵਾਲੀ ਸਾਈਡ) ਦੇ ਪ੍ਰਧਾਨ ਓਮਕਾਰ ਸਿੰਘ ਸੱਤੂ, ਸਮਾਜਸੇਵੀ ਸੰਸਥਾਵਾਂ, ਸ਼ਿਵ ਸੈਨਾ ਪੰਜਾਬ ਆਗੂ, ਸ਼ਸ਼ੀ ਵਰਧਨ, ਕੌਂਸਲਰ ਪਤੀ ਹਨੀ ਰੋਸ਼ਾ, ਜਤਿੰਦਰਪਾਲ ਸਿੰਘ ਐਡਵੋਕੇਟ, ਅਨਿਲ ਦੱਤ ਫਲ਼ੀ, ਤੇਜਿੰਦਰ ਸਿੰਘ ਇਕੋਲਾਹਾ, ਹਰਜੀਤ ਰਾਨੋ, ਹਰਵਿੰਦਰ ਸਿੰਘ, ਜੋਲੀ, ਮਾਸਟਰ ਰਾਜਬੀਰ ਲਿਬੜਾ, ਐਡਵੋਕੇਟ ਗੁਰਬੀਰ ਸੇਖੋਂ, ਜਰਨੈਲ ਸਿੰਘ, ਗਗਨਦੀਪ ਕੌਰ ਕਾਲੀਰਾਓ, ਰਜੇਸ਼ ਕੁਮਾਰ ਬੰਟੀ, ਅਭਿਸ਼ੇਕ ਸ਼ਰਮਾ, ਅਭਿਸ਼ੇਕ ਮੈਨਰੋ, ਅਭਿਸ਼ੇਕ ਵਰਧਨ, ਸਰਬਦੀਪ ਸਿੰਘ ਕਾਲੀਰਾਓ, ਗੁਰਦੀਪ ਕਾਲੀ, ਕਰਨੈਲ ਸਿੰਘ ਇਕੋਲਾਹਾ, ਰਾਜ ਕੁਮਾਰ, ਬਾਬਾ ਪ੍ਰੀਤਮ ਸਿੰਘ, ਮਨਜੀਤ ਸਿੰਘ ਵਾਲੀਆ, ਕਾਰੀ ਸ਼ਕੀਲ ਅਹਿਮਦ, ਗੁਰਮਿੰਦਰ ਸਿੰਘ ਮੇਜਰ, ਬਲਵੰਤ ਸਿੰਘ ਲੋਹਟ, ਸਤੀਸ਼ ਵਰਮਾ, ਗੁਰਮੇਲ ਸਿੰਘ ਕਾਲਾ ਸਾਬਕਾ ਕਾਂਗਰਸੀ ਕੌਂਸਲਰ, ਕੌਂਸਲਰ ਪਰਮਜੀਤ ਸਿੰਘ ਪੋਪੀ ਆਦਿ ਹਾਜ਼ਰ ਸਨ |
ਮਲੌਦ, 23 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਪਿੰਡ ਝੱਮਟ ਦੇ ਨੌਜਵਾਨ ਕਿਸਾਨ ਬਲਜਿੰਦਰ ਸਿੰਘ ਗੋਲੂ (35) ਦੀ ਪਿਛਲੇ ਸਾਲ ਇੱਕ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ ਸੀ¢ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ...
ਬੀਜਾ, 23 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਬਿਜਲੀ ਕਾਮਿਆਂ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਸਬਡਵੀਜ਼ਨ ਚਾਵਾ ਦੇ ਸਮੂਹ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ, ਪਾਵਰਕਾਮ/ਟਰਾਂਸਕੋ ਮੈਨੇਜਮੈਂਟ ਦੇ ਖ਼ਿਲਾਫ਼ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੇਨ ਗੇਟ 'ਤੇ ...
ਮਾਛੀਵਾੜਾ ਸਾਹਿਬ, 23 ਨਵੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਪੁਲਿਸ ਵਲੋਂ ਨਾਕਾਬੰਦੀ ਦੌਰਾਨ 25 ਗ੍ਰਾਮ ਸਮੈਕ ਸਮੇਤ ਜਗਪ੍ਰੀਤ ਸਿੰਘ ਕਾਲਾ ਉਰਫ਼ ਪ੍ਰੀਤ ਵਾਸੀ ਨੀਵਾਂ ਜਟਾਣਾ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ | ਥਾਣਾ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ...
ਮਲੌਦ, 23 ਨਵੰਬਰ (ਸਹਾਰਨ ਮਾਜਰਾ)-ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸੀ੍ਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਡੇਰਾ ਖੂਹੀ ਕੂਹਲੀ ਵਿਖੇ ਸੰਤ ਬਾਬਾ ਬਲਜੀਤ ਦਾਸ ਜੀ ਦੇ ਵੱਡੇ ਉਪਰਾਲੇ ਸਦਕਾ ਅਤੇ ਨਗਰਾਂ ਦੇ ਵੱਡੇ ਸਹਿਯੋਗ ਸਦਕਾ ਤਿੰਨ ਰੋਜ਼ਾ ...
ਮਲੌਦ, 23 ਨਵੰਬਰ (ਦਿਲਬਾਗ ਸਿੰਘ ਚਾਪੜਾ)-ਭਾਰਤ ਸਰਕਾਰ ਵਲੋਂ ਅਸੰਗਠਿਤ ਖੇਤਰ ਦੇ ਕਾਮਿਆਂ ਦਾ ਰਿਕਾਰਡ ਲੈਣ ਅਤੇ ਉਨ੍ਹਾਂ ਤੱਕ ਸਰਕਾਰੀ ਸਹੂਲਤਾਂ ਪਹੰੁਚਾਉਣ ਲਈ ਸ਼ੁਰੂ ਕੀਤੇ ਈ ਸ਼੍ਰਮ ਕਾਰਡ ਬਣਾਉਣ ਲਈ ਸੋਮਲ ਖੇੜੀ ਵਿਖੇ ਕੌਂਸਲਰ ਗੁਰਜੰਟ ਸਿੰਘ ਬਿੱਲੂ ਵਲੋਂ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵਾਰਡ ਨੰਬਰ 5 ਦੀਆਂ ਸੰਗਤਾਂ ਵਲੋਂ ਕਰਵਾਏ ਵਿਸ਼ਾਲ ਜਾਗਰਣ ਵਿਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ ਵਲੋਂ ਹਾਜ਼ਰੀ ਭਰਦੇ ਹੋਏ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਜੋਤ ...
ਪਾਇਲ, 23 ਨਵੰਬਰ (ਰਾਜਿੰਦਰ ਸਿੰਘ)-ਹਲਕਾ ਪਾਇਲ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਡਾ ਜਸਪ੍ਰੀਤ ਸਿੰਘ ਬੀਜਾ ਨੇ ਨੇੜਲੇ ਪਿੰਡ ਅਲੂਣਾ ਪੱਲ੍ਹਾ ਵਿਖੇ ਅਕਾਲੀ ਬਸਪਾ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਸਮੇਂ ਉਨ੍ਹਾਂ ਗੱਠਜੋੜ ਵਲੋਂ ਜਾਰੀ ਕੀਤੇ 13 ਨੁਕਾਤੀ ...
ਮਲੌਦ, 23 ਨਵੰਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਿਸਾਨੀ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਆੜ੍ਹਤੀ ਗੁਰਮੀਤ ਸਿੰਘ ਜੋਗੀਮਾਜਰਾ ਅਤੇ ਆੜ੍ਹਤੀ ਹਰਦੀਪ ਸਿੰਘ ਦੇ ਸਤਿਕਾਰਯੋਗ ਮਾਤਾ ਅਤੇ ਸਮਾਜ ਸੇਵੀ ਨਛੱਤਰ ਸਿੰਘ ਦੇ ਸੁਪਤਨੀ ...
ਕੁਹਾੜਾ, 23 ਨਵੰਬਰ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਉਤਸਵ ਅਕਾਲ ਅਕੈਡਮੀ ਜੰਡਿਆਲੀ ਵਿਖੇ ਪਿ੍ੰਸੀਪਲ ਹਰਚਰਨ ਕੌਰ ਦੀ ਅਗਵਾਈ ...
ਰਾੜਾ ਸਾਹਿਬ, 23 ਨਵੰਬਰ (ਸਰਬਜੀਤ ਸਿੰਘ ਬੋਪਾਰਾਏ)-ਸਰਕਾਰੀ ਕਾਲਜ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਤਹਿਤ ਸਥਾਨਕ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ਕੰਮ ਕਰਦੇ ਗੈੱਸਟ ਫੈਕਲਟੀ ਲੈਕਚਰਾਰ ਵਲੋਂ ਪੰਜਾਬ ਸਰਕਾਰ ਦੀਆਂ ...
ਮਾਛੀਵਾੜਾ ਸਾਹਿਬ, 23 ਨਵੰਬਰ (ਮਨੋਜ ਕੁਮਾਰ)-ਨਜ਼ਦੀਕੀ ਪਿੰਡ ਫ਼ਤਿਹਗੜ੍ਹ ਜੱਟਾਂ ਦੇ ਨਨਕਾਣਾ ਸਾਹਿਬ ਸਕੂਲ ਵਿਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਹਿਜ ਪਾਠ ਦੇ ਭੋਗ ਪਾਏ ਗਏ | ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ...
ਮਲੌਦ, 23 ਨਵੰਬਰ (ਦਿਲਬਾਗ ਸਿੰਘ ਚਾਪੜਾ)-ਸੰਦੀਪ ਕੁਮਾਰ ਅਗਰਵਾਲ (ਭੁੱਟੇ ਵਾਲੇ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਦੇ ਮੁਖੀ ਪਿ੍ੰਸ ਅਰੋੜਾ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਸੰਦੀਪ ਅਗਰਵਾਲ ਨੇ ਕਿਹਾ ਕਿ ਸਕੂਲ ਅਧਿਆਪਕਾਂ ਦੇ ਲਗਾਤਾਰ ...
ਮਲੌਦ, 23 ਨਵੰਬਰ (ਦਿਲਬਾਗ ਸਿੰਘ ਚਾਪੜਾ)-ਪਿੰਡ ਬੇਰਕਲਾਂ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ ਦੀ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਵੇਖਦੇ ਹੋਏ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ, ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਸਹਾਰਨ ਮਾਜਰਾ ਅਤੇ ਸਰਕਲ ਸਰਪ੍ਰਸਤ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ.ਗਰੁੱਪ ਆਫ਼ ਇੰਸਟੀਚਿਊਸ਼ਨਸ ਵਿਖੇ ਐਨ. ਡੀ. ਆਈ. ਐਲ. ਕਲੱਬ ਵਲੋਂ ਡਿਜੀਟਲ ਲਾਇਬ੍ਰੇਰੀ ਵਿਸ਼ੇ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ¢ ਮੁਕਾਬਲਿਆਂ ਵਿਚ ਸਿਮਰਨਜੀਤ ਕੌਰ ਬੀ.ਕਾਮ ਭਾਗ ਤੀਜਾ ਨੇ ਪਹਿਲਾ ਸਥਾਨ, ਸਨਦੀਪ ...
ਬੀਜਾ, 23 ਨਵੰਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਗੁਰੂ ਹਰਿਗੋਬਿੰਦ ਪਬਲਿਕ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ¢ ਜਿਸ ਵਿਚ ਗੁਰਦੁਆਰਾ ਮੰਜੀ ਸਾਹਿਬ ਤੋਂ ਪਹੁੰਚੇ ਗ੍ਰੰਥੀ ...
ਡੇਹਲੋਂ, 23 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਮੋਦੀ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨਾ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੈ | ਇਹ ਪ੍ਰਗਟਾਵਾ ਸਰਪੰਚ ਯੂਨੀਅਨ ਬਲਾਕ ਡੇਹਲੋਂ ਦੇ ਸਰਪ੍ਰਸਤ ਮਹਾਂ ਸਿੰਘ ਰੁੜਕਾ ਵਲੋਂ ਕੇਂਦਰ ...
ਬੀਜਾ, 23 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡ ਮਹਿੰਦੀਪੁਰ ਪੀੜਤ ਪਰਿਵਾਰ ਬੀਬੀ ਬਲਜੀਤ ਕੌਰ ਉਸ ਦੇ ਅਪਾਹਜ ਪਤੀ ਤੇ ਮੰਦਬੁੱਧੀ ਲੜਕਾ ਜੋ ਕਿ ਪਿਛਲੇ ਪੰਜ ਸਾਲ ਤੋਂ ਬਿਨਾਂ ਬਿਜਲੀ ਤੋਂ ਰਹਿ ਰਹੇ ਹਨ¢ ਬਲਜੀਤ ਕੌਰ ਪਿਛਲੇ ਪੰਜ ਸਾਲਾਂ ...
ਪਾਇਲ, 23 ਨਵੰਬਰ (ਰਜਿੰਦਰ ਸਿੰਘ/ਨਿਜ਼ਾਮਪੁਰ)-ਹਲਕਾ ਪਾਇਲ ਦੇ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜਿਸ ਦਾ ਪ੍ਰਬੰਧ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਚਲਾ ਰਹੀ ਹੈ | ਇਸ ਸਥਾਨ ਤੇ ਲੋਕਲ ਕਮੇਟੀ ਬਣਾਉਣ ਲਈ ਵਿਵਾਦ ...
ਮਲੌਦ, 23 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਅਵਤਾਰ ਸਿੰਘ ਨੇ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਨਿਰਦੇਸ਼ਾਂ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਖੰਨਾ ਦੇ ਵਾਰਡ ਨੰਬਰ 19 ਨਾਭਾ ਕਾਲੋਨੀ ਅਤੇ ਕਿ੍ਸ਼ਨਾ ਨਗਰ ਗਲੀ ਨੰਬਰ 1 ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਦਰਬਾਰ ...
ਦੋਰਾਹਾ, 23 ਨਵੰਬਰ (ਜਸਵੀਰ ਝੱਜ)-ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਲੋਂ ਡਵੀਜ਼ਨ ਦੋਰਾਹਾ ਵਿਖੇ ਰੋਸ ਰੈਲੀ ਕਰ ਕੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਖ਼ਿਲਾਫ਼ ਜੋ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ 'ਤੇ ਗਏ ਹਨ ਉਨ੍ਹਾਂ ਨੇ ਇਕੱਠੇ ਹੋਕੇ ਜ਼ੋਰਦਾਰ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਐੱਸ. ਸੀ. ਵਿੰਗ ਪੰਜਾਬ ਦੇ ਚੇਅਰਮੈਨ ਡਾ. ਰਾਜ ਕੁਮਾਰ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਐੱਸ.ਸੀ ਵਿੰਗ ਜ਼ਿਲ੍ਹਾ ਖੰਨਾ ਵਲੋਂ ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਦੀ ਅਗਵਾਈ ਵਿਚ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਧੀਮਾਨ)-ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਦਿੱਤੇ ਸੰਘਰਸ਼ ਦੇ ਸੱਦੇ ਅਨੁਸਾਰ ਠੇਕਾ ਮੁਲਾਜ਼ਮ ਜਥੇਬੰਦੀਆਂ ਦੇ ਰੋਪੜ, ਮੋਹਾਲੀ, ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮਲੇਰਕੋਟਲਾ, ਸੰਗਰੂਰ ਅਤੇ ...
ਜੌੜੇਪੁਲ ਜਰਗ, 23 ਨਵੰਬਰ (ਪਾਲਾ ਰਾਜੇਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਉਪਰੰਤ ਜੌੜੇਪੁਲ ਵਿਖੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿਚ ਕਾਂਗਰਸ ਵਿਰੋਧੀ ...
ਮਲੌਦ, 23 ਨਵੰਬਰ (ਸਹਾਰਨ ਮਾਜਰਾ)-ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਕੰਪਿਊਟਰ ਅਧਿਆਪਕ ਪਿਛਲੇ 16 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਨੇ ਕਿਹਾ ਕਿ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦੇ ਐਲਾਨ ਅਨੁਸਾਰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ¢ ਇਨ੍ਹਾਂ ਲਈ ਉਹ 40 ਦਿਨ ਪਟਿਆਲਾ ਅਤੇ 55 ਦਿਨ ਮੋਰਿੰਡਾ ਵਿਖੇ ...
ਦੋਰਾਹਾ, 23 ਨਵੰਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਸਬ ਡਵੀਜ਼ਨ ਦੋਰਾਹਾ ਦੇ ਬਿਜਲੀ ਕਾਮਿਆਂ ਵਲੋਂ ਸੂਬਾ ਕਮੇਟੀਆਂ ਦੇ ਸੱਦੇ 'ਤੇ ਸਮੂਹਿਕ ਛੁੱਟੀ 'ਤੇ ਚਲ ਰਹੇ ਸਾਥੀਆਂ ਨਾਲ ਇੱਕਮੁਠਤਾ ਜ਼ਾਹਿਰ ਕਰਦਿਆਂ 26 ਨਵੰਬਰ ਤੱਕ ਛੁੱਟੀ 'ਤੇ ਜਾ ਕੇ ਮੈਨੇਜਮੈਂਟ ਦੇ ਅੜੀਅਲ ...
ਮਾਛੀਵਾੜਾ ਸਾਹਿਬ, 23 ਨਵੰਬਰ (ਮਨੋਜ ਕੁਮਾਰ)-ਸਿਹਤ ਬਲਾਕ ਮਾਛੀਵਾੜਾ ਸਾਹਿਬ ਦੇ ਐਨ. ਐੱਚ. ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਲਾਇਆ ਗਿਆ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ¢ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਪਿਛਲੇ 15 ਸਾਲਾਂ ਤੋਂ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਕਰੀਬ ਡੇਢ ਲੱਖ ਰੁਪਏ ਦੀ ਲਾਗਤ ਨਾਲ ਰੋਟਾਵੇਟਰ ਮਸ਼ੀਨ ਖ਼ਰੀਦਣ, 55 ਸੀਵਰਮੈਨ, 237 ਆਊਟ ਸੋਰਸ ਸਫ਼ਾਈ ...
ਬੀਜਾ, 23 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜਸ਼ੀਲ, ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਦੇ ਐਨ.ਸੀ.ਸੀ.ਕੈਡਿਟਸ ਨੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨ ਵਿਚ ...
ਦੋਰਾਹਾ, 23 ਨਵੰਬਰ (ਜਸਵੀਰ ਝੱਜ)-ਦੋਰਾਹਾ ਦੇ ਜੈਪੁਰਾ ਰੋਡ 'ਤੇ ਪਿਛਲੇ ਸਾਲਾਂ ਤੋਂ ਖੜ੍ਹੇ ਗੰਦੇ ਪਾਣੀ ਦੇ ਹੱਲ ਲਈ ਦੋਰਾਹਾ ਸ਼ਹਿਰ ਦੇ ਅਕਾਲੀ ਦਲ ਯੂਥ ਵਿੰਗ ਦੋਰਾਹਾ ਦੇ ਪ੍ਰਧਾਨ ਗੁਰਦੀਪ ਸਿੰਘ ਬਾਵਾ, ਸੀਨੀਅਰ ਅਕਾਲੀ ਆਗੂ ਕੰਵਰਦੀਪ ਸਿੰਘ ਜੱਗੀ, ਆਮ ਆਦਮੀ ਪਾਰਟੀ ...
ਮਲੌਦ, 23 ਨਵੰਬਰ (ਦਿਲਬਾਗ ਸਿੰਘ ਚਾਪੜਾ)-ਪੰਜਾਬ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਇੰਟਰ ਕਾਲਜ ਖੇਡ ਮੁਕਾਬਲਿਆਂ ਵਿਚੋਂ ਪਿੰਡ ਸ਼ੀਹਾਂ ਦੌਦ ਦੇ ਨੌਜਵਾਨ ਰੋਬਨਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ (ਮੋਦੀ ਕਾਲਜ ਪਟਿਆਲਾ) ਨੇ ਬੌਕਸਿੰਗ 91 ਕਿੱਲੋ ਭਾਰ ਵਰਗ ...
ਜੌੜੇਪੁਲ ਜਰਗ, 23 ਨਵੰਬਰ (ਪਾਲਾ ਰਾਜੇਵਾਲੀਆ)-ਪਿੰਡ-ਪਿੰਡ ਹੋ ਰਹੇ ਖੇਡ ਮੇਲੇ ਇਸ ਸੱਚ ਦੀ ਗਵਾਹੀ ਭਰਦੇ ਹਨ ਕਿ ਸਾਡੇ ਪੰਜਾਬੀ ਨੌਜਵਾਨਾਂ ਦਾ ਰੁਝਾਨ ਹੁਣ ਨਸ਼ਿਆਂ ਤੋਂ ਦੂਰ ਹੋ ਕੇ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਹੋਇਆ ਹੈ | ਇਹ ਪ੍ਰਗਟਾਵਾ ਉੱਘੇ ਸਮਾਜ ...
ਪਾਇਲ, 23 ਨਵੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਸ਼ਾਹਪੁਰ, ਨਗਰ ਨਿਵਾਸੀ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਦੀ ਵਾਪਸੀ ਵਿਚ ਖ਼ੁਸ਼ੀ ਸਾਂਝੀ ਕਰਦਿਆਂ ਹੋਇਆ ਸਾਬਕਾ ਜ਼ਿਲ੍ਹਾ ਵੈਟਰਨਰੀ ...
ਡੇਹਲੋਂ, 23 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਪੰਚ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਦੌੜਾਂ ਕਰਵਾਈਆਂ ਗਈਆਂ, ਜਿਸ ਦੌਰਾਨ ਵੱਡੀ ...
ਦੋਰਾਹਾ, 23 ਨਵੰਬਰ (ਜਸਵੀਰ ਝੱਜ)-ਪਿੰਡ ਲੰਢਾ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸਮੇਂ ਲੁਧਿਆਣਾ ਵੈੱਲਫੇਅਰ ਸੁਸਾਇਟੀ, ਪੰਚਾਇਤ ਪਿੰਡ ਲੰਢਾ ਤੇ ਐਨ.ਆਰ.ਆਈਜ਼. ਰਾਜਵੰਤ ਸਿੰਘ ਯੂ.ਐੱਸ.ਏ, ਜਗਜੀਤ ਸਿੰਘ ਯੂ.ਐੱਸ.ਏ, ਗਗਨਦੀਪ ਸਿੰਘ ...
ਮਲੌਦ, 23 ਨਵੰਬਰ (ਦਿਲਬਾਗ ਸਿੰਘ ਚਾਪੜਾ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਹਾਈ ਸਕੂਲ ਕੂਹਲੀ ਖ਼ੁਰਦ ਵਿਖ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਸਾਇੰਸ ਮੇਲਾ ਲਗਾਇਆ ਗਿਆ | ਇਸ ਮੇਲੇ ਵਿਚ ਵਿਦਿਆਰਥੀਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਭਾਗ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 26 ਨਵੰਬਰ ਦੀ ਦਿੱਲੀ ਜਾਣ ਦੀ ਤਿਆਰੀ ਲਈ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਪੂਰੇ ਜ਼ੋਰ ਨਾਲ ਜਾਰੀ ਹੈ | ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ 25 ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਸਿਹਤ ਵਿਭਾਗ ਵਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਏ ਜਾ ਰਹੇ ਨਸਬੰਦੀ ਪੰਦਰਵਾੜਾ ਸੰਬੰਧੀ ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਮਾਨੰੂਪੁਰ ਦੇ ਐੱਸ.ਐਮ.ਓ ਡਾ. ਰਵੀ ਦੱਤ ਦੀ ਅਗਵਾਈ ਵਿਚ ...
ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੇ ਵਾਰਡ ਨੰਬਰ 5 ਵਿਚ ਵਾਰਡ ਵਾਸੀਆਂ ਵਲੋਂ ਸ਼ੋ੍ਰਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਬੀਬੀ ਜਸਦੀਪ ਕੌਰ ਯਾਦੂ ਦਾ ਸਨਮਾਨ ਕੀਤਾ ਗਿਆ ਜਿਸ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਉਸ ਵਾਲੇ ਵੱਡਾ ...
ਪਾਇਲ/ਮਲੌਦ, 23 ਨਵੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਕਾਂਗਰਸ ਦੀ ਸਰਕਾਰ ਨੇ ਆਪਣੇ ਰਾਜ ਕਾਲ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰ ਕੇ ਲੋਕਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਹੁਣ ਲੋਕ ਸੁਖਬੀਰ ਸਿੰਘ ...
ਬੀਜਾ, 23 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਕੱਲ੍ਹ ਹਲਕਾ ਪਾਇਲ ਤੋਂ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਦੇ ਗ੍ਰਹਿ ਕਸਬਾ ਬੀਜਾ ਵਿਖੇ ਪੁੱਜੇ ਜਿੱਥੇ ਉਨ੍ਹਾਂ ਮਿਸ਼ਨ 2022 ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX