ਭੋਗਪੁਰ, 23 ਨਵੰਬਰ (ਕਮਲਜੀਤ ਸਿੰਘ ਡੱਲੀ)- ਸਹਿਕਾਰੀ ਖੰਡ ਮਿੱਲ ਭੋਗਪੁਰ ਨੇ ਆਪਣਾ ਪਿੜਾਈ ਸੀਜਨ ਸ਼ੁਰੂ ਕੀਤਾ, ਇਸ ਪਿੜਾਈ ਸੀਜਨ ਦੀ ਅਰੰਭਤਾ ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਬਟਨ ਦਬਾ ਕੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵੱਲੋਂ ਖੰਡ ਮਿੱਲ ਭੋਗਪੁਰ ਦੇ ਵਿੱਤੀ ਵਸੀਲਿਆਂ ਨੂੰ ਵਧਾਉਣ ਦਾ ਉਪਰਾਲੇ ਕਰਦੇ ਹੋਏ ਮਿੱਲ ਵਿਚ ਨਵਾਂ ਬਾਇਓ ਗੈਸ ਪਲਾਂਟ ਅਤੇ 15 ਮੈਗਾਵਾਟ ਦੇ ਬਿਜਲੀ ਉਤਪਾਦਕ ਪਲਾਂਟ ਨੂੰ ਪਰਾਲੀ ਨਾਲ ਚਲਾਉਣ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸਮਾਗਮ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿੱਲਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਤਹਿਤ ਭੋਗਪੁਰ ਸਹਿਕਾਰੀ ਖੰਡ ਮਿੱਲ ਨੂੰ ਫਰੀਦਕੋਟ ਸਹਿਕਾਰੀ ਖੰਡ ਮਿੱਲ ਦੇ ਪਲਾਂਟ ਅਤੇ ਮਸ਼ੀਨਰੀ ਵਿੱਚ ਅਧੁਨਿਕੀਕਰਣ ਕਰਨ ਉਪਰੰਤ ਪਿਛਲੇ ਸਾਲ ਇਸ ਦੀ ਸਮਰੱਥਾ 1016 ਟੀ.ਸੀ.ਡੀ ਤੋਂ 3000 ਟੀ.ਸੀ.ਡੀ ਸਮੇਤ 15 ਮੈਗਾਵਾਟ ਬਿਜਲੀ ਉਤਪਾਦਕ ਪਲਾਂਟ ਨਾਲ ਟਰਾਇਲ ਸੀਜਨ ਵਜੋਂ ਚਲਾਇਆ ਗਿਆ ਹੈ | ਇਸ ਸੀਜਨ ਇਹ ਮਿੱਲ ਪੂਰੀ ਸਮਰੱਥਾ 'ਤੇ ਚਲਾਈ ਜਾਵੇਗੀ | ਇਸ ਤੋਂ ਇਲਾਵਾ ਪਰਾਲੀ ਦੀ ਸਾਭ ਸੰਭਾਲ ਲਈ ਪੰਜਾਬ ਸਰਕਾਰ ਸਹਿਕਾਰਤਾ ਵਿਭਾਗ ਵੱਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਮੁਕਤ ਹੋਵੇਗਾ ਉੱਥੇ ਜਿਮੀਂਦਾਰਾ ਨੂੰ ਪਰਾਲੀ ਦੀ ਵਿਕਰੀ ਨਾਲ ਆਮਦਨ ਹੋਵੇਗੀ ਅਤੇ ਮਿੱਲ ਨੂੰ ਬੰਦ ਸੀਜਨ ਦੌਰਾਨ ਕੋਜਨਰੇਸ਼ਨ ਪਲਾਂਟ ਲਈ ਫਿਊਲ ਮੁਹੱਈਾਆ ਹੋਵੇਗਾ | ਇਸੇ ਤਰ੍ਹਾਂ ਮਿੱਲ ਵਿਚ ਪੈਦਾ ਹੋ ਰਹੀ ਪ੍ਰੈਸ ਮੱਡ ਤੋਂ ਬਾਇਓ ਗੈਸ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ | ਇਹ ਦੋਨੋਂ ਪਲਾਂਟ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਨਾਲ ਥੋੜੇ ਸਮੇਂ ਵਿੱਚ ਮੁਕੰਮਲ ਹੋ ਜਾਣਗੇ ਅਤੇ ਇਸ ਨਾਲ ਜਿੱਥੇ ਵੇਸਟ ਮਟੀਰੀਅਲ ਦੀ ਸਹੀ ਵਰਤੋ ਹੋਵੇਗੀ ਉੱਥੇ ਮਿੱਲ ਦੇ ਵਿੱਤੀ ਵਸੀਲਿਆਂ ਵਿਚ ਵੀ ਵਾਧਾ ਹੋਵੇਗਾ | ਇਸ ਨਾਲ ਮਿੱਲ ਥੋੜੇ ਸਮੇਂ ਵਿਚ ਹੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਵੇਗੀ | ਜਿਸ ਨਾਲ ਜਿਮੀਂਦਾਰਾ ਨੂੰ ਗੰਨੇ ਦੀ ਅਦਾਇਗੀ ਆਪਣੇ ਵਸੀਲਿਆਂ ਰਾਹੀਂ ਨਾਲ ਦੀ ਨਾਲ ਕਰਨ ਵਿੱਚ ਸਮਰੱਥ ਹੋਵੇਗੀ | ਇਸ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਪਿਛਲੇ ਸਮੇਂ ਵਿੱਚ ਸੇਵਾਕਾਲ ਦੌਰਾਨ ਮਿ੍ਤਕ ਕਰਮਚਾਰੀਆਂ ਦੇ 18 ਆਸ਼ਰਿਤਾਂ ਨੂੰ ਤਰਸ ਦੇ ਅਧਾਰ 'ਤੇ ਰੋਜਗਾਰ ਦੇਣ ਲਈ ਨਿਯੁਕਤੀ ਪੱਤਰ ਵੀ ਵੰਡੇ ਗਏ | ਇਸ ਮੌਕੇ ਮਹਿੰਦਰ ਸਿੰਘ ਕੇ.ਪੀ. ਚੇਅਰਮੈਨ ਤਕਨੀਕੀ ਸਿੱਖਿਆ ਬੋਰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ, ਕਿਸਾਨਾਂ ਨੇ ਇੱਕ ਵਿਲਖਣ ਅੰਦੋਲਨ ਕਰਦਿਆਂ ਦੇਸ਼ ਦੀ ਕੇਂਦਰ ਸਰਕਾਰ ਨੂੰ ਝੁਕਾ ਕੇ 3 ਕਾਲੇ ਕਾਨੂੰਨ ਵਾਪਿਸ ਕਰਵਾਏ ਹਨ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਇਸ ਮਿੱਲ ਨੂੰ ਵੱਡੇ ਕਰਨ ਦਾ ਕਈ ਵਾਰ ਨੀਹ ਪੱਥਰ ਰੱਖਿਆ ਪਰ ਉਹ ਇਸ ਮਿੱਲ ਨੂੰ ਵੱਡਿਆ ਕਰਨ ਵਿੱਚ ਨਾਕਾਮ ਸਿੱਧ ਹੋਈ | ਇਸ ਮੌਕੇ ਪਵਨ ਕੁਮਾਰ ਆਦੀਆ ਐਮ.ਐਲ.ਏ., ਕੰਵਲਜੀਤ ਸਿੰਘ ਲਾਲੀ ਸਾਬਕਾ ਐਮ.ਐਲ.ਏ., ਅਨੁਰਾਗ ਅਗਰਵਾਲ ਵਧੀਕ ਮੁੱਖ ਸਕੱਤਰ ਸਹਿਕਾਰਤਾ ਪੰਜਾਬ, ਅਰੁਣ ਸੇਖੜੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ, ਰਾਜੀਵ ਕੁਮਾਰ ਗੁਪਤਾ ਪ੍ਰਬੰਧਕ ਨਿਰਦੇਸ਼ਕ ਸ਼ੂਗਰਫੈਡ ਪੰਜਾਬ, ਵਰੁਣ ਰੂਜਮ ਵਿਸ਼ੇਸ਼ ਪ੍ਰਮੁੱਖ ਸਕੱਤਰ, ਕੰਵਲਜੀਤ ਸਿੰਘ ਤੂਰ ਜਨਰਲ ਮੈਨੇਜਰ ਸ਼ੂਗਰਫੈਡ ਪੰਜਾਬ, ਦਲਜੀਤ ਸਿੰਘ ਗਿਲਜੀਆ, ਅਮਰਜੀਤ ਸਿੰਘ ਬੈਂਸ ਏ.ਡੀ.ਸੀ., ਬਲਵੀਰ ਰਾਜ ਸਿੰਘ ਐਸ.ਡੀ.ਐਮ. ਹਰਦੇਵ ਸਿੰਘ ਔਜਲਾ ਵਾਈਸ ਚੇਅਰਮੈਨ ਸੂਗਰ ਮਿੱਲ, ਚੇਅਰਮੈਨ ਸਤਨਾਮ ਸਿੰਘ ਕੋਹਜਾ, ਸੁਖਜਿੰਦਰ ਸਿੰਘ ਲਾਲੀ ਵਿਸ਼ੇਸ਼ ਤੌਰ ਤੇ ਮੌਜੂਦ ਸਨ | ਇਸ ਮੌਕੇ ਅਰੁਣ ਕੁਮਾਰ ਅਰੋੜਾ ਜਨਰਲ ਮੈਨੇਜਰ, ਮਿੱਲ ਦੇ ਚੇਅਰਮੈਨ ਪਰਮਵੀਰ ਸਿੰਘ, ਪਰਮਿੰਦਰ ਸਿੰਘ ਮੱਲ ਉੱਪ ਚੇਅਰਮੈਨ, ਸ. ਪਰਮਜੀਤ ਸਿੰਘ, ਸ.ਗੁਰਦਾਵਰ ਰਾਮ, ਸ.ਹਰਜਿੰਦਰ ਸਿੰਘ (ਨਰਿਆਲ), ਸ਼੍ਰੀਮਤੀ ਮਨਪ੍ਰੀਤ ਕੌਰ, ਸ.ਮਨਜੀਤ ਸਿੰਘ, ਸ.ਹਰਜਿੰਦਰ ਸਿੰਘ ਸੈਦੂਪੁਰ ਅਤੇ ਸ. ਸੱਤਪਾਲ ਸਿੰਘ (ਸਾਰੇ ਡਾਇਰੈਕਟਰ) ਖੰਡ ਮਿੱਲ ਭੋਗਪੁਰ, ਹਰਬਲਿੰਦਰ ਸਿੰਘ ਬੋਲੀਨਾ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਸੈਣੀ, ਹਨੀ ਜੋਸ਼ੀ ਯੂਥ ਕਾਂਗਰਸ ਪ੍ਰਧਾਨ, ਰਾਜ ਕੁਮਾਰ ਰਾਜਾ, ਭੁਪਿੰਦਰ ਸਿੰਘ ਸੈਣੀ, ਅਸ਼ਵਿਨ ਭੱਲਾ ਸਾਬਕਾ ਯੂਥ ਪ੍ਰਧਾਨ, ਗੁਰਿੰਦਰ ਸਿੰਘ ਢਿੱਲੋ ਆਈ.ਜੀ.ਰੇਂਜ. ਜਲੰਧਰ, ਐਸ.ਐਸ.ਪੀ. ਸਤਿੰਦਰ ਸਿੰਘ, ਗੁਰਮੁਖ ਸਿੰਘ ਸੱਤੋਵਾਲੀ, ਜਸਵੀਰ ਸਿੰਘ, ਅਮੋਲਕ ਸਿੰਘ ਡੱਲੀ ਤੇ ਹੋਰ ਹਾਜਰ ਸਨ |
ਜਲੰਧਰ, 23 ਨਵੰਬਰ (ਸ਼ਿਵ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਅਲੱਗ-ਅਲੱਗ ਥਾਵਾਂ 'ਤੇ ਦੋ ਇਮਾਰਤਾਂ ਨੂੰ ਸੀਲ ਕੀਤਾ ਹੈ | ਦਮੋਰੀਆ ਪੁਲ ਦੇ ਕੋਲ ਦੋਵੇਂ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਇਸ ਇਮਾਰਤ ਦੀ ਫਾਈਲ ਪਿਛਲੇ ਦੋ ਸਾਲ ਤੋਂ ...
ਜਲੰਧਰ, 23 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਖਸ਼ੋ ਪਤਨੀ ਰਾਜ ਕੁਮਾਰ ਵਾਸੀ ਗੰਨਾ ਪਿੰਡ, ਫਿਲੌਰ ਨੂੰ 1 ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ...
ਮਕਸੂਦਾ, 23 ਨਵੰਬਰ (ਸਤਿੰਦਰ ਪਾਲ ਸਿੰਘ)- ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਸ ਨੇ 15 ਹਜ਼ਾਰ ਮਿਲੀਲਿਟਰ (20 ਬੋਤਲਾਂ) ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਕ ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ...
ਜਲੰਧਰ, 23 ਨਵੰਬਰ (ਚੰਦੀਪ ਭੱਲਾ)-ਵਿਜੀਲੈਂਸ ਵਲੋਂ ਮਾਹਲਪੁਰ ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਦੀ ਗਿ੍ਫ਼ਤਾਰੀ ਦੇ ਰੋਸ ਵਜੋਂ ਅੱਜ ਮਾਲ ਅਧਿਕਾਰੀਆਂ ਦੀ ਐਸੋਸੀਏਸ਼ਨ ਪੰਜਾਬ ਰੈਵੀਨਿਊ ਐਸੋਸੀਏਸ਼ਨ ਨੇ ਕੰਮਕਾਜ਼ ਠੱਪ ਰੱਖ ਕੇ ਆਪਣਾ ਰੋਸ ਜਾਹਿਰ ਕੀਤਾ | ਇਸ ...
ਚੁਗਿੱਟੀ/ਜੰਡੂਸਿੰਘਾ, 23 ਨਵੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਖੇਤਰ 'ਚ ਆਪਣੀ ਸਰਗਰਮੀ ਨੂੰ ਜਾਰੀ ਰੱਖਦੇ ਹੋਏ ਲੁਟੇਰਿਆਂ ਵਲੋਂ ਲੰਮਾ ਪਿੰਡ ਚੌਕ ਲਾਗਲੀ ਗੁਰੂ ਨਾਨਕ ਮਾਰਕੀਟ, ਨੇੜੇ ਸੁੱਚੀ ਪਿੰਡ ਵਿਚ ਸਥਿਤ ਇਕ ਗੈਰਾਜ 'ਤੇ ਧਾਵਾ ਬੋਲਦੇ ਉੱਥੋਂ ...
ਜਲੰਧਰ, 23 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੀ ਜਲੰਧਰ ਫੇਰੀ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਬੁਲਾਰੇ ...
ਸ਼ਿਵ ਸ਼ਰਮਾ
ਜਲੰਧਰ, 23 ਨਵੰਬਰ-ਇਕ ਪਾਸੇ ਜਿੱਥੇ ਚੋਣ ਵਰੇ੍ਹ ਕਰਕੇ ਸੜਕਾਂ ਗਲੀਆਂ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਦੀਆਂ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ ਪਰ ਦੂਜੇ ਪਾਸੇ ਵਿਕਾਸ ਕੰਮਾਂ ਦੀ ਗੁਣਵੱਤਾ ਬਾਰੇ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦਾ ਮਾਮਲਾ ...
ਜਲੰਧਰ, 23 ਨਵੰਬਰ (ਜਸਪਾਲ ਸਿੰਘ)-ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਕੰਗਣਾ ਰਣੌਤ ਦੇ ਵਿਵਾਦਤ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰਪਾਲ ਸਿੰਘ ਖਾਲਸਾ ਨੇ ਸਖ਼ਤ ਟਿੱਪਣੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਦਿਮਾਗੀ ...
ਮਕਸੂਦਾਂ, 23 ਨਵੰਬਰ (ਸਤਿੰਦਰ ਪਾਲ ਸਿੰਘ)- ਅੱਜ ਆਪਣੇ ਨੌਰਥ ਹਲਕੇ ਵਿਚ ਵਿਕਾਸ ਕਾਰਜਾਂ ਨੂੰ ਤੇਜ ਕਰਦੇ ਹੋਏ ਇਲਾਕੇ ਦੇ ਜਲੰਧਰ ਨੌਰਥ ਹਲਕੇ ਦੇ ਐਮ.ਐਲ. ਏ ਬਾਵਾ ਹੈਨਰੀ ਨੇ ਗੁਰਦੁਆਰਾ ਗੋਲਡਨ ਐਵੀਨਿਊ ਦੀ ਖਾਲੀ ਜਗ੍ਹਾ ਵਿਖੇ ਹਸਤਪਾਲ ਦੀ ਉਸਾਰੀ ਵਾਸਤੇ ਪਹਿਲੀ ...
ਜਲੰਧਰ, 23 ਨਵੰਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਚਲਾਏ ਜਾ ਰਹੇ 22 ਕਾਲਜ ਵਿਚ ਅਕਾਦਮਿਕ ਨਤੀਜਿਆਂ, ਪਲੇਸਮੈਂਟ ਅਤੇ ਟਰੇਨਿੰਗ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਸੈਸ਼ਨ 2021-22 ਦੇ 'ਚ ਪੰਜ ਹਜ਼ਾਰ ਤੋਂ ਵੱਧ ਪੰਜਾਬ, ਜੰਮੂ-ਕਸ਼ਮੀਰ, ...
ਜਲੰਧਰ 23 ਨਵੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਹੀਦ ਬਾਬੂ ਲਾਭ ਸਿੰਘ ਚੌਂਕ ਰੈਣਕ ਬਜ਼ਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਗਾਇਆ ਗਿਆ | ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ...
ਮਕਸੂਦਾ, 23 ਨਵੰਬਰ (ਸਤਿੰਦਰ ਪਾਲ ਸਿੰਘ)- ਹਲਕਾ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਵੱਲੋਂ ਲਗਭਗ 19 ਕਰੋੜ ਦੀ ਲਾਗਤ ਨਾਲ ਪਹਿਲੇ ਐੱਸ.ਬੀ.ਆਰ. ਤਕਨੀਕ ਆਧਾਰਿਤ ਸੀਵਰੇਜ ਟਰੀਟਮੈਂਟ ਪਲਾਂਟ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਨ ਲਈ ਫੋਕਲ ਪੁਆਇੰਟ ਵਿਖੇ ਪਲਾਂਟ ...
ਜਲੰਧਰ, 23 ਨਵੰਬਰ (ਸ਼ਿਵ)- ਸਾਬਕਾ ਕੈਬਨਿਟ ਮੰਤਰੀ, ਤਕਨੀਕੀ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਦੇ ਵੈਸਟ ਹਲਕੇ ਵਿਚ ਮੁੜ ਸਰਗਰਮ ਹੋਣ ਨਾਲ ਹਲਕੇ ਦੀ ਸਿਆਸਤ ਭਖ ਗਈ ਹੈ | ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਲੰਬੇ ਸਮੇਂ ...
ਜਲੰਧਰ, 23 ਨਵੰਬਰ (ਐੱਮ.ਐੱਸ. ਲੋਹੀਆ)- ਦਿਲਬਾਗ ਨਗਰ ਮੁਹੱਲੇ 'ਚ ਜੂਆ ਖੇਡੇ ਜਾਣ ਦੀ ਸੂਚਨਾ ਮਿਲਣ 'ਤੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਟੀਮ ਨੇ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਯੋਯੋ (32) ਪੁੱਤਰ ਸਤਪਾਲ ਸਿੰਘ ਵਾਸੀ ਦਿਲਬਾਗ ਨਗਰ, ਜਲੰਧਰ ਦੇ ਘਰ 'ਚੋਂ ...
ਜਲੰਧਰ, 23 ਨਵੰਬਰ (ਜਸਪਾਲ ਸਿੰਘ)-ਦੁਆਬਾ ਸਿੱਖ ਵੈਲਫੇਅਰ ਕੌਂਸਲ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਡਾ. ਪਰਮਜੀਤ ਸਿੰਘ ਮਰਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਕੀਤੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਦੇਰ ਨਾਲ ਹੀ ਸਹੀ ...
ਮਕਸੂਦਾ, 23 ਨਵੰਬਰ (ਸਤਿੰਦਰ ਪਾਲ ਸਿੰਘ)- ਮਕਸੂਦਾਂ ਦੇ ਨੇੜੇ ਨਿਊ ਆਨੰਦ ਨਗਰ ਵਿਚ ਦੇਰ ਰਾਤ ਨੂੰ ਕਾਰ ਵਿਚ ਆਏ ਕੁੱਝ ਨੌਜਵਾਨਾਂ ਨੇ ਪੀ.ਏਲ ਕਲੈਕਸ਼ਨ ਕੱਪੜਿਆਂ ਦੇ ਸ਼ੋਰੂਮ ਦੇ ਮਾਲਿਕ ਲਿਆਕਤ ਅਲੀ ਉੱਤੇ ਗੋਲੀ ਚਲਾ ਦਿੱਤੀ | ਪਰ ਹਮਲਾਵਾਰ ਦਾ ਪਹਿਲਾ ਫਾਇਰ ਮਿਸ ਹੋ ...
ਜਲੰਧਰ, 23 ਨਵੰਬਰ (ਐੱਮ. ਐੱਸ. ਲੋਹੀਆ)- ਸੀ.ਆਈ.ਏ. ਸਟਾਫ਼-1 ਦੀ ਟੀਮ ਨੇ ਪ੍ਰੋਡਕਸ਼ਨ ਵਰੰਟ 'ਤੇ ਲਿਆਂਦੇ ਮੋਹਿਤ ਉਰਫ਼ ਬਾਗੀ ਨੂੰ ਪੁੱਛਗਿੱਛ ਤੋਂ ਬਾਅਦ ਅੱਜ ਅਦਾਲਤ 'ਚ ਪੇਸ਼ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ...
ਸ਼ਾਹਕੋਟ, 23 ਨਵੰਬਰ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਵੱਲੋਂ ਸ਼ਾਹਕੋਟ ਵਿਖੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਕੀਤੀ ਟ੍ਰੇਡ ਵਿੰਗ ਦੀ ਮੀਟਿੰਗ ਸੰਬੰਧੀ ਪਾਰਟੀ ਆਗੂਆਂ ਦੇ ਗਿਲੇ-ਛਿੱਕਵੇ ਸਾਫ਼ ਝਲਕਦੇ ਦਿਖਾਈ ਦੇ ਰਹੇ ...
ਮਲਸੀਆਂ, 23 ਨਵੰਬਰ (ਸੁਖਦੀਪ ਸਿੰਘ)- ਇੰਪਲਾਈਜ਼ ਫੈਡਰੇਸ਼ਨ ਸਰਕਲ ਕਪੂਰਥਲਾ, ਟੀ.ਐਸ.ਯੂ. ਸਰਕਲ ਕਪੂਰਥਲਾ ਅਤੇ ਗਰਿੱਡ ਇੰਪਲਾਈਜ਼ ਯੂਨੀਅਨ ਕਪੂਰਥਲਾ ਵੱਲੋਂ ਪਾਵਰਕਾਮ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ...
ਜਲੰਧਰ, 23 ਨਵੰਬਰ (ਸ਼ਿਵ)-ਫੋਕਲ ਪੁਆਇੰਟ ਅਤੇ ਆਸਪਾਸ ਦੇ ਇਲਾਕੇ ਦਾ ਇੰਡਸਟਰੀ ਅਤੇ ਸੀਵਰ ਦੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਵਰਤੋਂ ਕਰਨ ਲਈ ਫੋਕਲ ਪੁਆਇੰਟ ਵਿਚ ਬਣ ਰਿਹਾ ਸੀਵਰੇਜ ਟਰੀਟਮੈਂਟ ਪਲਾਂਟ ਮਾਰਚ ਵਿਚ ਬਣ ਕੇ ਤਿਆਰ ਹੋ ਜਾਵੇਗਾ | ਉੱਤਰੀ ਹਲਕੇ ਦੇ ਵਿਧਾਇਕ ...
ਜਲੰਧਰ 23 ਨਵੰਬਰ (ਸ਼ਿਵ)-ਵਿਧਾਨਸਭਾ ਹਲਕਾ ਜਲੰਧਰ ਵੈਸਟ ਚ ਪੈਂਦੇ ਮਾਡਲ ਹਾਊਸ ਰੋਡ ਮਾਤਾ ਰਾਣੀ ਚੌਂਕ ਤੋਂ ਅੰਬੇਡਕਰ ਚੌਂਕ ਤੱਕ ਕਾਂਗਰਸ ਪਾਰਟੀ ਐੱਸ ਸੀ ਡਿਪਾਰਟਮੈਂਟ ਜਲੰਧਰ ਸ਼ਹਿਰੀ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਚ ਸਨਮਾਨ ਯਾਤਰਾ ਕੱਢੀ ਗਈ | ਜਿਸ ...
ਜਲੰਧਰ, 23 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜਿੰਮਖਾਨਾਂ ਕਲੱਬ ਦੀ 28 ਨਵੰਬਰ ਨੂੰ ਹੋ ਰਹੀ ਸਲਾਨਾ ਜਨਰਲ ਮੀਟਿੰਗ ਨੂੰ ਲੈ ਕੇ ਸਰਗਰਮੀਅ ਾਂ ਤੇਜ਼ ਹੋ ਗਈਆਂ ਹਨ | ਇਸ ਵਾਰ ਦੀ ਇਹ ਮੀਟਿੰਗ ਕਫੀ ਹੰਗਾਮਾ ਭਰਪੂਰ ਹੋਣ ਦੀ ਸੰਭਵਾਨਾ ਹੈ | ਕਿਹਾ ਜਾ ਰਿਹਾ ਹੈ ਕਿ ਕੁਝ ਮੈਂਬਰਾਂ ...
ਸ਼ਾਹਕੋਟ, 23 ਨਵੰਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਲਈ ਬਿਹਤਰ ਸਹੂਲਤਾਂ ਦੇਣ ਲਈ ਬਣਾਏ ਸੇਵਾ ਕੇਂਦਰ ਪਿੰਡਾਂ ਵਿਚ ਬੰਦ ਹੋਣ ਕਾਰਨ ਖੰਡਰ ਬਣ ਗਏ ਹਨ ਤੇ ਸ਼ਹਿਰ ਵਿਚ ਲੋਕਾਂ ਦੀ ਖੱਜਲ-ਖਰਾਬੀ ਵੱਧ ਗਈ ਹੈ | ਅੱਜ ਸਵੇਰੇ ਕਰੀਬ ...
ਜਲੰਧਰ, 23 ਨਵੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵਲੋਂ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦੇ ਕੀਤੇ ਐਲਾਨ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ ...
ਜਲੰਧਰ, 23 ਨਵੰਬਰ (ਸ਼ਿਵ)- ਉੱਤਰੀ ਹਲਕੇ ਦੇ ਵਾਰਡ ਨੰਬਰ 58 ਦੇ ਗਾਂਧੀ ਨਗਰ ਵਿਚ ਸੁਲੱਭ ਸੋਚਾਲਿਆ (ਪਖਾਨੇ) ਦਾ ਉਦਘਾਟਨ ਹਲਕਾ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਵੱਲੋਂ ਬਜ਼ੁਰਗ ਕੋਲੋਂ ਕਰਵਾਇਆ ਗਿਆ | ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦੇ ...
ਜਲੰਧਰ, 23 ਨਵੰਬਰ (ਜਤਿੰਦਰ ਸਾਬੀ)- ਪਿੰਡ ਕਾਸੂਪੁਰ ਵਿਖੇ ਚਾਨਣ ਸਿੰਘ ਚੰਦੀ ਤੇ ਪ੍ਰਦੁੱਮਣ ਸਿੰਘ ਚੰਦੀ ਸਪੋਰਟਸ ਕਲੱਬ ਵੱਲੋਂ 26ਵਾਂ ਸਾਲਾਨਾ ਦੋ ਰੋਜ਼ਾ ਟੂਰਨਾਮੈਂਟ 4 ਤੇ 5 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਸਪੋਰਟਸ ਕਲੱਬ ਦੇ ਪ੍ਰਧਾਨ ...
ਜਲੰਧਰ, 23 ਨਵੰਬਰ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਮੋਗਾ ਵਿਖੇ ਯੂਥ ਅਕਾਲੀ ਦਲ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਵਿਸ਼ੇਸ਼ ਤੌਰ 'ਤੇ ਮੀਟਿੰਗ ਕੀਤੀ ਗਈ | ਜਿਸ ਵਿਚ ਜਲੰਧਰ ਤੋਂ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ...
ਜਲੰਧਰ, 23 ਨਵੰਬਰ (ਐੱਮ. ਐੱਸ. ਲੋਹੀਆ)- ਸਿਵਲ ਸਰਜਨ ਦਫ਼ਤਰ ਵਿਖੇ ਪੀ.ਸੀ.ਪੀ.ਐਨ.ਡੀ.ਟੀ. ਜ਼ਿਲ੍ਹਾ ਐਡਵਾਇਜ਼ਰੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦÏਰਾਨ ਜ਼ਿਲ੍ਹੇ 'ਚ ਐਕਟ ਨੂੰ ਸਖ਼ਤੀ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX