ਤਾਜਾ ਖ਼ਬਰਾਂ


ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ
ਪ੍ਰਧਾਨ ਮੰਤਰੀ ਮੋਦੀ ਜਾਪਾਨੀ ਹਮਰੁਤਬਾ ਦੇ ਰੱਖਿਆ ਨਿਰਮਾਣ ਵਿਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ
. . .  1 day ago
ਟੋਕੀਓ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਰੱਖਿਆ ਨਿਰਮਾਣ ਦੇ ਖੇਤਰ ਸਮੇਤ ਦੁਵੱਲੇ ਸੁਰੱਖਿਆ ਅਤੇ ...
ਬਡਗਾਮ ਵਿਚ ਅੱਤਵਾਦੀਆਂ ਵਲੋਂ ਮਾਰੇ ਗਏ ਰਾਹੁਲ ਭੱਟ ਦੇ ਪਰਿਵਾਰ ਨੂੰ ਮਿਲੇ ਮਨੋਜ ਸਿਨਹਾ
. . .  1 day ago
ਬਡਗਾਮ, 24 ਮਈ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬਡਗਾਮ ਦੇ ਚਦੂਰਾ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਰਾਹੁਲ ਭੱਟ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਭੱਟ ਦੇ ਪਿਤਾ ਨੇ ...
ਆਈ.ਪੀ.ਐੱਲ.2022 : ਰਾਜਸਥਾਨ ਨੇ ਗੁਜਰਾਤ ਨੂੰ 189 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਧਾਨ ਮੰਤਰੀ ਮੋਦੀ ਟੋਕੀਓ ਹਵਾਈ ਅੱਡੇ ਤੋਂ ਦਿੱਲੀ ਲਈ ਹੋਏ ਰਵਾਨਾ
. . .  1 day ago
ਟੋਕੀਓ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦਿਨਾਂ ਜਾਪਾਨ ਯਾਤਰਾ ਦੀ ਸਮਾਪਤੀ ਤੋਂ ਬਾਅਦ ਟੋਕੀਓ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਏ ਹਨ ।
ਹੁਣ ਪੰਜਾਬ ਸਰਕਾਰ ਦੀਆਂ ਵਾਲਵੋ ਬੱਸਾਂ ਦਿੱਲੀ ਹਵਾਈ ਅੱਡੇ ’ਤੇ ਵੀ ਜਾਣਗੀਆਂ, ਹੁਕਮ ਜਾਰੀ
. . .  1 day ago
ਟਰਾਲੀ ਦੀ ਲਪੇਟ 'ਚ ਆਉਣ ਨਾਲ ਰਾਜ ਮਿਸਤਰੀ ਦੀ ਮੌਤ
. . .  1 day ago
ਮਮਦੋਟ/ਲੱਖੋ ਕਿ ਬਹਿਰਾਮ, 24 ਮਈ (ਸੁਖਦੇਵ ਸਿੰਘ ਸੰਗਮ /ਰਜਿੰਦਰ ਹਾਂਡਾ) - ਬਲਾਕ ਮਮਦੋਟ ਦੇ ਪਿੰਡ ਸਵਾਈ ਕੇ ਭੋਖੜੀ ਵਿਖੇ ਟਰਾਲੀ ਦੀ ਲਪੇਟ ਵਿਚ ਆਉਣ ਨਾਲ ਨੋਜਵਾਨ ਰਾਜ ਮਿਸਤਰੀ ਦੀ ਦਰਦਨਾਕ...
ਵਿਜੀਲੈਂਸ ਨੇ ਦਬੋਚੇ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ
. . .  1 day ago
ਅੰਮ੍ਰਿਤਸਰ, 24 ਮਈ (ਬਿਉਰੋ ਰਿਪੋਰਟ) ਵਿਜੀਲੈਂਸ ਬਿਊਰੋ ਅੰਮਿ੍ਤਸਰ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨਾਂ ਕੋਲੋਂ 13 ਜਾਅਲੀ ਸਰਟੀਫਿਕੇਟ ਫੜ੍ਹੇ ਗਏ ਹਨ। ਇਸ ਸਬੰਧੀ ਵਿਜੀਲੈਂਸ ਬਿਓਰੇ ਦੇ ਐਸ ਐਸ ਪੀ ਦਲਜੀਤ ਸਿੰਘ ਢਿਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਸਿੰਘ...
ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ 27 ਮਈ ਤੱਕ ਪੁਲਿਸ ਰਿਮਾਂਡ 'ਤੇ
. . .  1 day ago
ਐਸ.ਏ.ਐਸ ਨਗਰ, 24 ਮਈ (ਜਸਬੀਰ ਸਿੰਘ ਜੱਸੀ) - ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਦੂਜੇ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ...
ਵਿਜੇ ਸਿੰਗਲਾ ਦੇ ਓ.ਐੱਸ.ਡੀ ਪ੍ਰਦੀਪ ਕੁਮਾਰ ਉੱਪਰ ਵੀ ਮਾਮਲਾ ਦਰਜ
. . .  1 day ago
ਚੰਡੀਗੜ੍ਹ, 24 ਮਈ - ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ 'ਤੇ ਹੋਈ ਐੱਫ.ਆਈ.ਆਰ ਦੀ ਕਾਪੀ ਸਾਹਮਣੇ ਆਈ ਹੈ ਜਦਕਿ ਵਿਜੇ ਸਿੰਗਲਾ ਦੇ ਓ.ਐੱਸ.ਡੀ ਪ੍ਰਦੀਪ ਕੁਮਾਰ ਉੱਪਰ ਵੀ ਮਾਮਲਾ ਦਰਜ ਹੋਇਆ ਹੈ। ਦੱਸ ਦਈਏ ਕਿ ਵਿਜੇ ਸਿੰਗਲਾ...
ਪੰਜਾਬ ਸਰਕਾਰ ਵੱਲੋਂ 2 ਆਈ.ਪੀ.ਐੱਸ ਅਫ਼ਸਰਾਂ ਨੂੰ ਤਰੱਕੀ
. . .  1 day ago
ਚੰਡੀਗੜ੍ਹ, 24 ਮਈ - ਪੰਜਾਬ ਸਰਕਾਰ ਵੱਲੋਂ 2 ਆਈ.ਪੀ.ਐੱਸ ਅਫ਼ਸਰਾਂ ਨੂੰ ਤਨਖਾਹ ਮੈਟ੍ਰਿਕਸ ਦੇ ਲੈਵਲ 13 ਵਿੱਚ ਚੋਣ ਗ੍ਰੇਡ ਵਿੱਚ ਤਰੱਕੀ ਦਿੱਤੀ ਗਈ ਹੈ। ਜਿਨ੍ਹਾਂ ਆਈ.ਪੀ.ਐੱਸ ਅਫ਼ਸਰਾਂ ਨੂੰ ਤਰੱਕੀ ਦਿੱਤੀ ਗਈ...
ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਮਈ - ਲੋਕਾਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਮਿਲਕਫੈਡ ਦੇ ਕੌਮਾਂਤਰੀ ਪੱਧਰ ੱਤੇ ਮਸ਼ਹੂਰ ਬ੍ਰਾਂਡ ਵੇਰਕਾ ਦੀ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਨੂੰ ਅੱਜ ਤੋਂ ਬਾਜ਼ਾਰ ਵਿਚ ਵਿਕਰੀ ਲਈ ਪੇਸ਼ ਕੀਤਾ ਗਿਆ ਹੈ। 80 ਮਿਲੀਲਿਟਰ ਦੇ ਕੱਪ ਦੀ ਕੀਮਤ 20 ਰੁਪਏ ਹੈ। ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ 'ਤੇ ਸੁਨੀਲ ਜਾਖੜ ਦਾ ਟਵੀਟ
. . .  1 day ago
ਚੰਡੀਗੜ੍ਹ, 24 ਮਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਪੰਜਾਬ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ 'ਤੇ ਹਾਲ ਹੀ ਵਿਚ ਭਾਜਪਾ 'ਚ ਸ਼ਾਮਿਲ ਹੋਏ ਸੁਨੀਲ ਜਾਖੜ ਨੇ...
ਸਵਿਫਟ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਖਡੂਰ ਸਾਹਿਬ, 24 ਮਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ-ਜੰਡਿਆਲਾ ਗੁਰੂ ਰੋਡ 'ਤੇ ਹੋਏ ਸੜਕੀ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਭੁਪਿੰਦਰ ਸਿੰਘ ਭਿੰਦਾ (23 ਸਾਲ) ਪੁੱਤਰ...
ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਦੀ ਮੁਕਾਬਲਾ ਪ੍ਰੀਖਿਆ ਦੇ ਰੋਲ ਨੰਬਰ ਅਤੇ ਐਡਮਿਟ ਕਾਰਡ ਵੈਬਸਾਇਟ ‘ਤੇ ਅਪਲੋਡ
. . .  1 day ago
ਐੱਸ.ਏ.ਐੱਸ. ਨਗਰ, 24 ਮਈ (ਤਰਵਿੰਦਰ ਸਿੰਘ ਬੈਨੀਪਾਲ) - 10 ਮੈਰੀਟੋਰੀਅਸ ਸਕੂਲਾਂ ਵਿੱਚ 9ਵੀਂ, 11ਵੀਂ ਅਤੇ 12ਵੀਂ ਜਮਾਤਾਂ ਵਿੱਚ ਸੈਸ਼ਨ 2022-23 ਦੇ ਦਾਖਲਿਆਂ ਲਈ 29 ਮਈ ਨੂੰ ਕਰਵਾਈ ਜਾਣ ਵਾਲੀ ਮੁਕਾਬਲਾ ਪ੍ਰੀਖਿਆ ਲਈ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੇ ਰੋਲ...
ਬਿਸਤ ਦੁਆਬ ਨਹਿਰ ਦੇ ਪੁਲ ਤੋਂ ਲੋਹੇ ਦੀਆਂ 56 ਸ਼ਟਰਿੰਗ ਪਲੇਟਾਂ ਚੋਰੀ
. . .  1 day ago
ਕੋਟਫ਼ਤੂਹੀ, 24 ਮਈ (ਅਟਵਾਲ)- ਪਿੰਡ ਅਜਨੋਹਾ ਦੇ ਕਰੀਬ ਬਿਸਤ ਦੁਆਬ ਨਹਿਰ ਵਾਲੇ ਪੁਲ ਉੱਪਰ ਚੱਲ ਰਹੇ ਕੰਮ ਦੌਰਾਨ ਕੀਤੀ ਹੋਈ ਲੋਹੇ ਦੀ ਸ਼ਟਰਿੰਗ ਵਿਚੋਂ ਦੇਰ ਰਾਤ ਚੋਰ 56 ਦੇ ਕਰੀਬ ਲੋਹੇ ਦੀਆ ਪਲੇਟਾਂ...
ਬਲਾਕ ਚੋਗਾਵਾਂ ਦੇ ਪਿੰਡ ਰਾਏ ਦੀ 9 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ
. . .  1 day ago
ਲੋਪੋਕੇ, 24 ਮਈ (ਗੁਰਵਿੰਦਰ ਸਿੰਘ ਕਲਸੀ)- ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡਾਂ ਵਿੱਚੋਂ ਪੰਚਾਇਤਾਂ ਤੇ ਹੋਰਨਾਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ...
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਿਊਬਾ ਦੇ ਸਿਹਤ ਮੰਤਰੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 24 ਮਈ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਿਊਬਾ ਦੇ ਜਨ ਸਿਹਤ ਮੰਤਰੀ ਜੋਸ ਏਂਜਲ ਪੋਰਟਲ ਮਿਰਾਂਡਾ ਨਾਲ ਮੁਲਾਕਾਤ ਕੀਤੀ ਗਈ। ਟਵੀਟ ਕਰ ਮਨਸੁਖ ਮਾਂਡਵੀਆ...
ਜਪਾਨ ਦੇ 3 ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ
. . .  1 day ago
ਟੋਕੀਓ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਦੌਰੇ 'ਤੇ ਹਨ। ਇਸ ਦੌਰਾਨ ਜਪਾਨ ਦੇ 3 ਸਾਬਕਾ ਪ੍ਰਧਾਨ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਸਿਹਤ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਥਾਣਾ ਫੇਜ਼ ਅੱਠ ਮੁਹਾਲੀ ਵਿਖੇ ਮਾਮਲਾ ਦਰਜ
. . .  1 day ago
ਐਸ. ਏ. ਐਸ. ਨਗਰ, 24 ਮਈ (ਜਸਬੀਰ ਸਿੰਘ ਜੱਸੀ) -ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਫੇਜ਼ ਅੱਠ ਮੁਹਾਲੀ ਵਿਖੇ ਲਿਆਂਦਾ ਗਿਆ ਹੈ। ਥਾਣਾ ਫੇਜ਼...
ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਤਨਜ
. . .  1 day ago
ਚੰਡੀਗੜ੍ਹ, 24 ਮਈ - ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਤਨਜ ਕੱਸਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ...
ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਤੋਂ ਬਾਅਦ ਕੇਜਰੀਵਾਲ ਦਾ ਟਵੀਟ, ਕਿਹਾ ਤੁਹਾਡੇ 'ਤੇ 'ਮਾਨ' ਭਗਵੰਤ ਮਾਨ
. . .  1 day ago
ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਤੋਂ ਬਾਅਦ ਕੇਜਰੀਵਾਲ ਦਾ ਟਵੀਟ, ਕਿਹਾ ਤੁਹਾਡੇ 'ਤੇ 'ਮਾਨ' ਭਗਵੰਤ ਮਾਨ...
ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
. . .  1 day ago
ਮੋਗਾ, 24 ਮਈ (ਸੁਰਿੰਦਰਪਾਲ ਸਿੰਘ/ ਗੁਰਤੇਜ ਬੱਬੀ) - ਦਰਵੇਸ਼ ਸਿਆਸਤਦਾਨ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਜਿੰਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਨੂੰ ਅੱਜ ਪੰਜਾਬ ਭਰ ...
ਸਾਬਕਾ ਮੰਤਰੀ ਵਿਜੇ ਸਿੰਗਲਾ ਹੋਏ ਗ੍ਰਿਫ਼ਤਾਰ, ਇਕ ਫ਼ੀਸਦ ਕਮਿਸ਼ਨ ਮੰਗਣ ਦੇ ਇਲਜ਼ਾਮ
. . .  1 day ago
ਚੰਡੀਗੜ੍ਹ, 24 ਮਈ - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਏ ਹਨ | ਪੰਜਾਬ...
ਗੁਰੂ ਹਰ ਸਹਾਏ : 24 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ
. . .  1 day ago
ਗੁਰੂ ਹਰ ਸਹਾਏ, 24 ਮਈ (ਹਰਚਰਨ ਸਿੰਘ ਸੰਧੂ) - ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਦੇ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਦੀ ਮੁਹਿੰਮ ਤਹਿਤ ਬਲਾਕ ਗੁਰੂ ਹਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553

ਅੰਮ੍ਰਿਤਸਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ ਆਪਣਾ 52ਵਾਂ ਸਥਾਪਨਾ ਦਿਵਸ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੱਜ ਆਪਣਾ 52ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਸਥਾਪਨਾ ਦਿਵਸ ਦੀ ਸ਼ੁਰੂਆਤ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਵਲੋਂ ਜਿੱਥੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ | ਉੱਥੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ 'ਚ ਵੱਖ-ਵੱਖ ਕਾਲਜਾਂ ਵਲੋਂ ਲਾਈ ਲੋਕ ਕਲਾ, ਪੇਂਟਿੰਗ ਅਤੇ ਪੁਸਤਕ ਪ੍ਰਦਰਸ਼ਨੀ ਦਾ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਤੇ ਮਹਿਮਾਨਾਂ ਸਮੇਤ ਵਿਦਿਆਰਥੀਆਂ ਨੇ ਆਨੰਦ ਮਾਣਿਆ | ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ 'ਚ ਕਰਵਾਏ ਗਏ ਵਿਸ਼ੇਸ਼ ਵਿੱਦਿਅਕ ਭਾਸ਼ਣ ਦੌਰਾਨ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਉੱਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਨਿਹਿਤ ਵਿੱਦਿਅਕ ਫਲਸਫਾ ਵਿਸ਼ਵ ਅਕਾਦਮਿਕਤਾ ਨੂੰ ਅਜਿਹੀ ਅਗਵਾਈ ਦੇਣ ਦੇ ਸਮਰੱਥ ਹੈ ਜਿਸ ਵਿਚ ਅਕਾਦਮਿਕਤਾ ਦੀਆਂ ਨਵੀਆਂ ਚੁਣੌਤੀਆਂ ਨੂੰ ਨਜਿੱਠਣ ਦੀ ਅਨੰਤ ਸੰਭਾਵਨਾਵਾਂ ਸਮੋਈਆਂ ਹੋਈਆਂ ਹਨ | ਦੂਜੇ ਅਕਾਦਮਿਕ ਭਾਸ਼ਣ 'ਚ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰੀਟਸ ਤੇ ਹਰਿਆਣਾ ਅਕੈਡਮੀ ਆਫ ਹਿਸਟਰੀ ਐਂਡ ਕਲਚਰ ਦੇ ਡਾਇਰੈਕਟਰ ਪ੍ਰੋ. ਰਘੂਵੇਂਦਰਾ ਤੰਵਰ ਨੇ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਜਿਸ ਮਕਸਦ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ 'ਤੇ ਸਥਾਪਤ ਕੀਤੀ ਗਈ ਸੀ 'ਤੇ ਹੀ ਅੱਗੇ ਵੱਧਦੀ ਰਹੇਗੀ | ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਨੇ ਪਹੁੰਚੇ ਸਮੂਹ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ, ਜਦਕਿ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਦੋਵਾਂ ਵਕਤਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ | ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਯੂਨੀਵਰਸਿਟੀ ਦੇ ਸਮੂਹ ਭਾਈਚਾਰੇ ਦਾ ਇਸ ਸਮਾਰੋੋਹ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ | ਡੀਨ ਵਿਦਿਆਰਥੀ ਭਲਾਈ ਡਾ. ਅਨੀਸ਼ ਦੂਆ ਨੇ ਅਕਾਦਮਿਕ ਭਾਸ਼ਣ ਦੇ ਇਸ ਸਮਾਗਮ ਨੂੰ ਨੇਪਰੇ ਚੜ੍ਹਾਇਆ | ਇੱਥੇ ਕਰਵਾਈ ਗਈ ਆਨ ਸਪੋਟ ਪੇਂਟਿੰਗ 'ਚ ਤਿੰਨ ਪੁਜੀਸ਼ਨਾਂ ਪਹਿਲੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਸੰਦੀਪ ਸਿੰਘ (ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ) ਨੇ ਪਹਿਲਾ, ਸਾਹਿਲ ਚੱਢਾ (ਖਾਲਸਾ ਕਾਲਜ ਅੰਮਿ੍ਤਸਰ) ਨੇ ਦੂਜਾ ਤੇ ਸੁਜਾਤਾ (ਐੱਚ.ਐੱਮ.ਵੀ. ਕਾਲਜ, ਜਲੰਧਰ) ਨੇ ਤੀਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਪਣੇ ਵੱਖ-ਵੱਖ ਕਾਲਜਾਂ ਦੇ ਵਲੋਂ ਪੁਰਾਤਨ ਬੇਸ਼ਕੀਮਤੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ 'ਚ ਬਾਬਾ ਬੁੱਢਾ ਕਾਲਜ ਬੀੜ ਸਾਹਿਬ, ਬੀ. ਬੀ. ਕੇ. ਡੀ. ਏ. ਵੀ. ਕਾਲਜ, ਹੰਸ ਰਾਜ ਮਹਿਲਾ ਵਿਦਿਆਲਿਆ, ਅਨੰਦ ਕਾਲਜ, ਏ. ਪੀ. ਜੇ. ਕਾਲਜ ਤੇ ਸ਼ਾਂਤੀ ਦੇਵੀ ਕਾਲਜ ਵਲੋਂ ਲਾਈ ਕਲਾ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਸੀ | ਇਸ ਸਮੇਂ ਪਿ੍ੰ. ਜੋਗਿੰਦਰ ਸਿੰਘ ਚੀਮਾ, ਦੀਪ ਦੇਵਿੰਦਰ ਸਿੰਘ, ਹਰਜੀਤ ਸੰਧੂ, ਪ੍ਰੋ. ਸੁਖਪਾਲ ਕੌਰ, ਡਾ. ਅਮਨਪ੍ਰੀਤ ਸਿੰਘ, ਪ੍ਰੋ. ਸੁਰਿੰਦਰ ਸਿੰਘ, ਅਮਨਦੀਪ ਕੌਰ, ਰਮਨਦੀਪ ਕੌਰ, ਇੰਦਰਜੀਤ ਸਿੰਘ, ਡਾ. ਸੁਨੀਤਾ ਸ਼ਰਮਾ, ਸਿਮਰਜੀਤ ਗਿੱਲ, ਕਿਰਨਦੀਪ ਕੌਰ ਆਦਿ ਹਾਜ਼ਰ ਸਨ |

ਦੀ ਰੈਵੀਨਿਊ ਪਟਵਾਰ ਯੂਨੀਅਨ ਵਲੋਂ 5ਵਾਂ ਖ਼ੂਨਦਾਨ ਕੈਂਪ ਅੱਜ

ਅੰਮਿ੍ਤਸਰ, 24 ਨਵੰਬਰ (ਰੇਸ਼ਮ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਛੇਵੀਂ ਪਾਤਸ਼ਾਹੀ ਏ ਬਲਾਕ ਰਣਜੀਤ ਐਵੀਨਿਊ ਵਿਖੇ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਕੌਸਲ ਵਲੋਂ ਰਾਤ ਸਮੇਂ ਥਾਣਿਆਂ ਦੀ ਅਚਨਚੇਤੀ ਜਾਂਚ

ਅੰਮਿ੍ਤਸਰ, 24 ਨਵੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਸ੍ਰੀ ਰਾਕੇਸ਼ ਕੌਸਲ ਵਲੋਂ ਪੁਲਿਸ ਨੂੰ ਚੁਸਤ-ਦਰੁਸਤ ਕਰਨ ਲਈ ਨਾਕਿਆਂ ਤੇ ਥਾਣਿਆਂ ਦੀ ਅਚਨਚੇਤੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਉਨ੍ਹਾਂ ਬੀਤੀ ਅੱਧੀ ਰਾਤ ਤੋਂ ਬਾਅਦ ਕਰੀਬ ਡੇਢ ...

ਪੂਰੀ ਖ਼ਬਰ »

ਸਿੱਖਿਆ ਨੂੰ ਹਾਈਟੈੱਕ ਕਰਨ ਵਾਲੇ ਕੰਪਿਊਟਰ ਅਧਿਆਪਕ ਹੋਏ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ

ਅਮਿ੍ਤਸਰ 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਦੀ ਪਿਕਟਸ ਸੋਸਾਇਟੀ ਅਧੀਨ ਰੈਗੂਲਰ ਤੌਰ 'ਤੇ ਕੰਮ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਨ ਦੀ ਮੰਗ ਨੂੰ ਜਾਇਜ਼ ਐਲਾਨਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਸਮਾਪਤ ਕਰ ਕੇ ਆਪਣੇ ਘਰਾਂ ਨੂੰ ਪਰਤ ਆਉਣ-ਪ੍ਰੋ: ਚਾਵਲਾ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਣ ਕੀਤਾ ਜਾਣਾ ਅਤੇ ਅੱਜ ਕੈਬਨਿਟ ਵਿਚ ਕਾਨੂੰਨ ਵਾਪਸ ਲੈਣ ਤੇ ਮੋਹਰ ਲਗਾਏ ਜਾਣਾ ਦੇਸ਼ ਲਈ ਚੰਗੀ ਖਬਰ ਹੈ | ਕਿਸਾਨ ਆਗੂਆਂ ਤੋਂ ਇਹ ਉਮੀਦ ਕੀਤੀ ...

ਪੂਰੀ ਖ਼ਬਰ »

ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵਿਮੈਨ ਦੀ ਪਲੇਸਮੈਂਟ ਕਮੇਟੀ ਵਲੋਂ ਵਿਸ਼ੇਸ਼ ਸੈਮੀਨਾਰ

ਅੰਮਿ੍ਤਸਰ, 24 ਨਵੰਬਰ (ਜੱਸ)-ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵਿਮੈਨ ਦੀ ਪਲੇਸਮੈਂਟ ਕਮੇਟੀ ਵਲੋਂ ਕਾਲਜ ਵਿਖੇ ਇਕ ਸਪੈਸ਼ਲ ਸੈਸ਼ਨ 'ਸਕਸੈਸ ਮੰਤਰਾ ਫਾਰ ਗਵਰਨਮੈਂਟ ਕੰਪੀਟੀਟਿਵ ਐਗਜ਼ਾਮਸ' ਕਰਵਾਇਆ ਗਿਆ | ਇਸ ਵਿਸ਼ੇਸ਼ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ...

ਪੂਰੀ ਖ਼ਬਰ »

ਮੇਅਰ ਵਲੋਂ ਕੇਂਦਰੀ ਹਲਕੇ 'ਚ ਐੱਲ. ਈ. ਡੀ. ਸਟਰੀਟ ਲਾਈਟਾਂ ਲਗਾਉਣ ਦੇ ਕੰਮ ਦਾ ਉਦਘਾਟਨ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)-ਗੁਰੂ ਦੀ ਨਗਰੀ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਕੇਂਦਰੀ ਅਧੀਨ ਵਾਡਰ ਨੰ: 54 ਦੇ ਇਸਲਾਮਾਬਾਦ ਦੀ 12 ਮਕਾਨ ਆਬਾਦੀ ਵਿਖੇ ਆਧੁਨਿਕ ਐੱਲ. ਈ. ਡੀ. ਸਮਾਰਟ ਸਟਰੀਟ ...

ਪੂਰੀ ਖ਼ਬਰ »

ਅੰਮਿ੍ਤਸਰ ਬੱਸ ਅੱਡੇ 'ਤੇ ਯਾਤਰੀਆਂ ਦੀ ਸੁਰੱਖਿਆ 'ਰੱਬ ਭਰੋਸੇ'

ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ)-ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡਾ (ਅੰਮਿ੍ਤਸਰ) 'ਤੇ ਯਾਤਰੀਆਂ ਦੀ ਸੁਰੱਖਿਆ 'ਰੱਬ ਭਰੋਸੇ' ਹੈ | ਕਿਉਂਕਿ ਕਿਧਰੇ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹਨ ਤੇ ਵਧੇਰੇਤਰ ਸੀ. ਸੀ. ਟੀ. ਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ | ...

ਪੂਰੀ ਖ਼ਬਰ »

ਗੁਰਮੀਤ ਬਾਵਾ ਦੀਆਂ ਅਸਥੀਆਂ ਗੋਇੰਦਵਾਲ ਸਾਹਿਬ ਬਿਆਸ 'ਚ ਜਲ ਪ੍ਰਵਾਹ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)-ਸਵ: ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੀਆਂ ਅਸਥੀਆਂ ਅੱਜ ਚਾਟੀਵਿੰਡ ਨੇੜੇ ਸ਼ਮਸ਼ਾਨਘਾਟ ਤੋਂ ਚੁੱਗਣ ਉਪਰੰਤ ਅੱਜ ਸ੍ਰੀ ਗੋਇੰਦਵਾਲ ਸਾਹਿਬ ਬਿਆਸ ਦਰਿਆ 'ਚ ਜਲ ਪ੍ਰਵਾਹ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ...

ਪੂਰੀ ਖ਼ਬਰ »

ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੀ ਵਿਦਿਆਰਥਣ ਗੁਨਵੀਨ ਕੌਰ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੀ ਵਿਦਿਆਰਥਣ ਨੇ ਸ਼ਹੀਦ ਏ ਪੰਜਾਬ ਸਪੋਰਟਸ ਕਲੱਬ ਵਲੋਂ ਕਰਵਾਏ ਗਏ ਇੰਟਰ ਸਕੂਲ ਅਥਲੈਟਿਕਸ ਪ੍ਰਤੀਯੋਗਿਤਾ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ 30 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਜੁੱਤੀਆਂ ਦੇ ਤਿੰਨ ਮੰਜ਼ਿਲੀ ਸ਼ੋਅ ਨੂੰ ਲੱਗੀ ਭਿਆਨਕ ਅੱਗ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਸੁਲਤਾਨਵਿੰਡ ਚੌਕ ਨੇੜੇ ਜੁੱਤੀਆਂ ਦੇ ਤਿੰਨ ਮੰਜ਼ਿਲੀ ਸ਼ੋਅ-ਰੂਮ ਵਿਚ ਅਚਾਨਕ ਅੱਗ ਲੱਗਣ ਕਾਰਨ ਉਸ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਸਬੰਧ ਵਿਚ ਜ਼ਿਲ੍ਹਾ ਸਹਾਇਕ ਫਾਇਰ ਅਫ਼ਸਰ ਲਵਪ੍ਰੀਤ ...

ਪੂਰੀ ਖ਼ਬਰ »

ਕਿਸਾਨ ਮੋਰਚਿਆਂ ਦੇ ਇੱਕ ਸਾਲ ਪੂਰਾ ਹੋਣ 'ਤੇ ਦਿੱਲੀ ਕੂਚ ਕਰਨਗੇ ਪੰਜਾਬ ਦੇ ਅਧਿਆਪਕ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਮੋਰਚਿਆਂ ਦਾ ਇਕ ਸਾਲ ਪੂਰਾ ਹੋਣ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਤਹਿਤ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿਚ ਪੰਜਾਬ ਦੇ ...

ਪੂਰੀ ਖ਼ਬਰ »

ਤਾਲਿਬਾਨ ਨੇ ਪਾਕਿ ਭੇਜੇ ਅਮਰੀਕੀ ਹਥਿਆਰ ਤੇ ਬਖ਼ਤਰਬੰਦ ਵਾਹਨ

ਅੰਮਿ੍ਤਸਰ, 23 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨ ਸ਼ਾਸਕਾਂ ਵਲੋਂ ਹਥਿਆਰ ਅਤੇ ਬਖਤਰਬੰਦ ਗੱਡੀਆਂ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਨੂੰ ਵੱਡੇ ਟਰਾਲੀਆਂ ਰਾਹੀਂ ਭੇਜੀਆਂ ਜਾ ਰਹੀਆਂ ਹਨ | ਇਹ ਉਹੀ ਹਥਿਆਰ ਤੇ ਗੱਡੀਆਂ ਹਨ ਜੋ ਅਮਰੀਕੀ ਫ਼ੌਜ ਨੇ ਅਫ਼ਗਾਨਿਸਤਾਨ ਛੱਡਣ ...

ਪੂਰੀ ਖ਼ਬਰ »

ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ 14 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ

ਵੇਰਕਾ, 24 ਨਵੰਬਰ (ਪਰਮਜੀਤ ਸਿੰਘ ਬੱਗਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਹਲਕਾ ਪੂਰਬੀ ਦੇ ਇਲਾਕੇ ਦੀਨ ਦਿਆਲ ਕਲੋਨੀ ਵੇਰਕਾ ਵਿਖੇ 14 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਸੁਧਾਰ ਟਰੱਸਟ ਦੁਆਰਾ ਕਰਵਾਏ ਜਾਣ ਵਾਲੇ ਵਿਕਾਸ ...

ਪੂਰੀ ਖ਼ਬਰ »

ਸ਼ੋ੍ਰਮਣੀ ਢਾਡੀ ਸਭਾ ਵਲੋਂ ਮਜੀਠੀਆ ਦੇ ਭਰੋਸੇ ਬਾਅਦ ਮਰਨ ਵਰਤ 4 ਦਸੰਬਰ ਤੱਕ ਮੁਲਤਵੀ-ਪ੍ਰਧਾਨ ਭਾਈ ਐੱਮ. ਏ.

ਅੰਮਿ੍ਤਸਰ, 24 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੇ ਕੁੱਝ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਤੇ ਮੈਂਬਰਾਂ ਨਾਲ ਚੱਲ ਰਹੇ ਵਿਵਾਦ ਦੌਰਾਨ 25 ਨਵੰਬਰ ਨੂੰ ਪ੍ਰਸਤਾਵਿਤ ਮਰਨ ਵਰਤ ਰੱਖਣ ਦਾ ...

ਪੂਰੀ ਖ਼ਬਰ »

7000 ਕੰਪਿਊਟਰ ਅਧਿਆਪਕਾਂ ਵਲੋਂ ਸੂਬਾ ਪੱਧਰੀ ਰੈਲੀ ਅੱਜ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ, ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਗਗਨਪ੍ਰੀਤ ਸਿੰਘ ਸੰਧੂ ਅਤੇ ਸੀਨੀ: ਮੀਤ ਪ੍ਰਧਾਨ ਗੁਰਇਕਬਾਲ ਸਿੰਘ, ਹਰਪਾਲ ਸਿੰਘ ਨੇ ਦੱਸਿਆ ਕਿ 25 ਨਵੰਬਰ ਨੂੰ ਪੂਰੇ ਪੰਜਾਬ ਵਿਚੋਂ ...

ਪੂਰੀ ਖ਼ਬਰ »

ਗੁ. ਅਟਾਰੀ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਭਾਈ ਰਾਮ ਸਿੰਘ ਹਾਲੈਂਡ ਸਨਮਾਨਿਤ

ਸੁਲਤਾਨਵਿੰਡ, 24 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਸਥਿਤ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਵਿਸ਼ਵ ਯੁੱਧ ਪਹਿਲਾਂ ਤੇ ਦੂਜਾ ਸ਼ਹੀਦ ਵੈਲਫੇਅਰ ਸੁਸਾਇਟੀ ਵਲੋਂ ਵਿਸ਼ਵ ਯੁੱਧਾਂ ਵਿਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ...

ਪੂਰੀ ਖ਼ਬਰ »

ਸਵ: ਕੁਲਵੰਤ ਸਿੰਘ ਸੂਰੀ ਨਮਿਤ ਅੰਤਿਮ ਅਰਦਾਸ ਹੋਈ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)-ਸਵ: ਨਾਵਲਕਾਰ ਨਾਨਕ ਸਿੰਘ ਦੇ ਬੇਟੇ ਕੁਲਵੰਤ ਸਿੰਘ ਸੂਰੀ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਗੁ: ਸ੍ਰੀ ਗੁਰੂ ਨਾਨਕ ਪ੍ਰਕਾਸ਼ ਰਣਜੀਤ ਐਵੀਨਿਊ ਡੀ. ਬਲਾਕ ਵਿਖੇ ਹੋਈ ਜਿਸ ਵਿਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ...

ਪੂਰੀ ਖ਼ਬਰ »

ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ 'ਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ

ਚੱਬਾ, 24 ਨਵੰਬਰ (ਜੱਸਾ ਅਨਜਾਣ)-ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ 1757 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਜੰਗ-ਏ-ਮੈਦਾਨ ਵਿਚ ਲੋਹਾ ਲੈਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਪ੍ਰੇਮ ਸਿੰਘ ਤੇ ਸ਼ਹੀਦ ...

ਪੂਰੀ ਖ਼ਬਰ »

ਸੂਬੇ ਦੇ ਲੋਕ ਚੰਨੀ ਦੇ ਫੋਕੇ ਐਲਾਨਾਂ ਤੇ ਕੇਜਰੀਵਾਲ ਦੀਆਂ ਗਾਰੰਟੀਆਂ 'ਚ ਨਹੀਂ ਆਉਣਗੇ-ਮਜੀਠੀਆ

ਚੱਬਾ, 24 ਨਵੰਬਰ (ਜੱਸਾ ਅਨਜਾਣ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੀ ਜਨਤਾ ਨੂੰ ਭਰਮਾਉਣ ਲਈ ਆਏ ਦਿਨ ਹੀ ਨਵੇਂ-ਨਵੇਂ ਐਲਾਨ ਕੀਤੇ ਜਾ ਰਹੇ ਹਨ | ਜਿਸ ਤਰ੍ਹਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਘਰ-ਘਰ ਨੌਕਰੀ, ਕਰਜ਼ਾ ਮੁਆਫ਼ ਤੇ ਨਸ਼ੇ ...

ਪੂਰੀ ਖ਼ਬਰ »

ਅਸਟੇਟ ਵਿਭਾਗ ਨੇ ਸਥਾਈ ਤੇ ਅਸਥਾਈ ਨਾਜਾਇਜ਼ ਕਬਜ਼ੇ ਛੁਡਵਾਏ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਗਲੀ ਨੰ: 10, 11 ਮਕਬੂਲਪੁਰਾ, ਮਹਿਤਾ ਰੋਡ ਦੇ ਪਿਛਲੇ ਪਾਸੇ ਸਰਕਾਰੀ 60 ਵਰਗ ਗਜ਼ ਜ਼ਮੀਨ ਉਪਰ ਚਾਰਦੀਵਾਰੀ ਕਰਕੇ ਕੀਤੇ ਨਾਜਾਇਜ਼ ਕਬਜ਼ੇ ਨੂੰ ਮੌਕੇ ਤੋਂ ਹਟਾਇਆ ਗਿਆ ਤੇ ਮੌਕੇ 'ਤੇ ਹੋਈ ...

ਪੂਰੀ ਖ਼ਬਰ »

ਨਿਗਮ ਦੇ ਸਿਹਤ ਵਿਭਾਗ ਨੇ ਹੋਟਲ, ਢਾਬੇ ਤੇ ਰੇਹੜੀ ਵਾਲਿਆਂ ਨੂੰ ਕੀਤਾ ਜਾਗਰੂਕ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)-ਮੇਅਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਹਤ ਅਫ਼ਸਰ ਦੀ ਹਦਾਇਤਾਂ ਮੁਤਾਬਕ ਅੱਜ ਸੈਨੇਟਰੀ ਇੰਸਪੈਕਟਰ ਵਿਜੈ ਗਿੱਲ ਤੇ ਉਨ੍ਹਾਂ ਦੀ ਟੀਮ ਵਲੋਂ ਬੱਸ ਅੱਡੇ ਦੇ ਆਸ-ਪਾਸ ਸਥਿਤ ਹੋਟਲ, ਢਾਬੇ ਤੇ ਰੇਹੜੀ ਵਾਲਿਆਂ ਨੂੰ ਜਾਗਰੂਕ ਕੀਤਾ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਦਾ 35ਵਾਂ ਵਿਸ਼ਾਲ ਕਾਫ਼ਲਾ ਸਿੰਘੂ ਬਾਰਡਰ ਲਈ ਰਵਾਨਾ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਅੰਮਿ੍ਤਸਰ ਜ਼ਿਲ੍ਹੇ ਨਾਲ ਸਬੰਧਤ ਸੈਂਕੜੇ ਕਿਸਾਨ ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਦਾ 35ਵਾਂ ਵਿਸ਼ਾਲ ਕਾਫ਼ਲਾ ਦਿੱਲੀ ਦੇ ਸਿੰਘੂ ਕੁੰਡਲੀ ਬਾਰਡਰ ...

ਪੂਰੀ ਖ਼ਬਰ »

ਸਿੱਧੂ ਵਲੋਂ ਰਣਜੀਤ ਐਵੀਨਿਊ ਵਿਖੇ ਹਲਕਾ ਪੂਰਬੀ ਤੇ ਉੱਤਰੀ ਦੇ ਵਿਕਾਸ ਕਾਰਜਾਂ ਦੇ ਉਦਘਾਟਨ

ਅੰਮਿ੍ਤਸਰ, 24 ਨਵੰਬਰ (ਰੇਸ਼ਮ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 100 ਰੁਪਏ 'ਚ ਕੇਬਲ ਦੇਣ ਦੇ ਐਲਾਨ ਉਪਰੰਤ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ 100 ਰੁਪਏ ਕਿਰਾਏ 'ਚ ਕੇਬਲ ਦੇਣਾ ਸੰਭਵ ਨਹੀਂ ਹੈ, ਜਦੋਂ ਕਿ ਟਰਾਈ ਦਾ ਰੇਟ ਹੀ 130 ਰੁਪਏ ਹੈ, ...

ਪੂਰੀ ਖ਼ਬਰ »

ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਅੰਮਿ੍ਤਸਰ, 24 ਨਵੰਬਰ (ਜਸਵੰਤ ਸਿੰਘ ਜੱਸ)-ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਸਮੇਤਫੋਰ ਐੱਸ ਸੰਸਥਾਵਾਂ ਵਲੋਂ ਨਵੇਂ ਬਣੇ ਲੜਕਿਆਂ ਦੇ ਕਾਲਜ ਫੋਰ ਐੱਸ ਕਾਲਜ ਆਫ ਕਾਮਰਸ ਐਂਡ ਅਲਾਈਡ ...

ਪੂਰੀ ਖ਼ਬਰ »

ਬੀ. ਕੇ. ਸਕੂਲ ਦਾ ਸਾਬਕਾ ਵਿਦਿਆਰਥੀ ਵਿਸ਼ਵ ਦੇ 2 ਫ਼ੀਸਦੀ ਵਿਗਿਆਨਕਾਂ 'ਚ ਸ਼ਾਮਿਲ

ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ)-ਬੀ. ਕੇ. ਸਕੂਲ ਸੀਨੀਅਰ ਸੈਕੰਡਰੀ ਸਕੂਲ, ਘਿਓ ਮੰਡੀ ਅੰਮਿ੍ਤਸਰ ਦਾ ਸਾਬਕਾ ਵਿਦਿਆਰਥੀ ਡਾ: ਰੋਹਿਤ ਮਹਿਰਾ ਨੰੂ ਵਿਸ਼ਵ ਦੇ 2 ਫ਼ੀਸਦੀ ਵਿਗਿਆਨਕਾਂ 'ਚ ਸ਼ਾਮਿਲ ਕੀਤਾ ਗਿਆ ਹੈ | ਪਿ੍ੰਸੀਪਲ ਇੰਦਰਜੀਤ ਭੰਡਾਰੀ ਨੇ ਇਹ ਅਹਿਮ ...

ਪੂਰੀ ਖ਼ਬਰ »

ਸ਼ਹਿਰ ਦੇ ਸ਼ਮਸ਼ਾਨਘਾਟਾਂ 'ਚ ਸਫੇਦ ਹਾਥੀ ਸਾਬਤ ਹੋ ਰਹੇ 'ਐੱਲ. ਪੀ. ਜੀ. ਸੰਸਕਾਰ ਯੂਨਿਟ'

ਅੰਮਿ੍ਤਸਰ, 24 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਵਾਤਾਵਰਣ ਪ੍ਰਦੂਸ਼ਨ ਤੇਜ਼ੀ ਨਾਲ ਵੱਧ ਰਿਹਾ ਹੈ | ਵੱਡੇ ਸ਼ਹਿਰਾਂ 'ਚ ਇਸਦੀ ਹਾਲਤ ਹੋਰ ਵੀ ਜ਼ਿਆਦਾ ਨਾਜ਼ੁਕ ਹੁੰਦੀ ਜਾ ਰਹੀ ਹੈ | ਦੂਜੇ ਪਾਸੇ ਲਗਾਤਾਰ ਰੱੁਖਾਂ ਦੀ ਅੰਨ੍ਹੇਵਾਹ ਕਟਾਈ ਵੀ ਵਧਦੇ ਪ੍ਰਦੂਸ਼ਨ ਦਾ ਮੱੁਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX