ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)-ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਲੋਂ ਕੋਫੋਰਜ, ਕੈਪਜੈਮਿਨੀ, ਮੂਡੀਜ਼ ਅਤੇ ਏਓਨ ਵਰਗੀਆਂ ਨਾਮੀ ਕੰਪਨੀਆਂ ਨਾਲ ਅਕਾਦਮਿਕ ਕਰਾਰ ਸਥਾਪਤ ਕੀਤਾ ਗਿਆ ਹੈ | ਪੰਜਾਬ ਸਮੇਤ ਭਾਰਤ ਦੇ ਉੱਤਰੀ ਰਾਜਾਂ ਦੇ ਸਮਾਜਿਕ ਤੇ ਆਰਥਿਕ ਵਿਕਾਸ ਸਮੇਤ ਸਥਿਰਤਾ ਨੂੰ ਉੱਚਾ ਚੁੱਕਣ ਸੰਬੰਧੀ ਵਚਨਬੱਧਤਾ ਦੀ ਪੂਰਤੀ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਲੋਂ ਕੈਂਪਸ ਵਿਖੇ ਦਿੱਗਜ਼ ਆਈ. ਟੀ. ਕੰਪਨੀ ਕੋਫੋਰਜ ਦੇ ਸਹਿਯੋਗ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਸੈਂਟਰ ਸਥਾਪਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਖੇਤਰਾਂ 'ਚ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿਖਲਾਈ ਦੇਣ ਦੇ ਉਦੇਸ਼ ਨਾਲ ਨਾਮੀ ਕੰਪਨੀ ਕੈਪਜੈਮਿਨੀ ਦੇ ਸਹਿਯੋਗ ਨਾਲ ਵਿਸ਼ੇਸ਼ ਸੈਂਟਰ ਸਥਾਪਤ ਕੀਤਾ ਗਿਆ ਹੈ | ਇਸੇ ਤਰ੍ਹਾਂ ਬੈਂਕਿੰਗ-ਵਿੱਤੀ ਸੇਵਾਵਾਂ ਅਤੇ ਐਚ. ਆਰ. ਦੇ ਖੇਤਰ 'ਚ ਵਿਦਿਆਰਥੀਆਂ ਨੂੰ ਕੁਸ਼ਲ ਪੇਸ਼ੇਵਰ ਵਜੋਂ ਤਿਆਰ ਕਰਨ ਲਈ ਮੂਡੀਜ਼ ਐਨਾਲੀਟਿਕਸ ਅਤੇ ਇੰਸ਼ੋਰੈਂਸ ਕੰਪਨੀ ਏਓਨ ਕੰਸਲਟਿੰਗ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ | ਇਸ ਸਾਂਝੇਦਾਰੀ ਦਾ ਉਦੇਸ਼ ਬੈਂਕਿੰਗ ਅਤੇ ਫਾਈਨਾਂਸ਼ੀਅਲ ਇੰਜੀਨੀਅਰਿੰਗ ਅਤੇ ਹਿਊਮਨ ਰਿਸੋਰਸ ਮੈਨੇਜਮੈਂਟ ਤਹਿਤ ਐਮ. ਬੀ. ਏ. ਕਰ ਰਹੇ ਵਿਦਿਆਰਥੀਆਂ ਨੂੰ ਉਕਤ ਖੇਤਰ 'ਚ ਇੰਡਸਟਰੀ ਦੇ ਮਾਹਿਰਾਂ ਦੇ ਮਾਰਗ ਦਰਸ਼ਨ ਹੇਠ ਵਿਵਹਾਰਕ ਗਿਆਨ ਪ੍ਰਦਾਨ ਕਰਕੇ ਹੁਨਰਮੰਦ ਪੇਸ਼ੇਵਰਾਂ ਦੇ ਰੂਪ 'ਚ ਤਿਆਰ ਕਰਨਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ. ਬਾਵਾ ਨੇ ਦੱਸਿਆ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਕੈਂਪਸ ਕੇ ਵਿਹੜੇ 'ਚ ਸਥਾਪਤ ਕੀਤੇ ਗਏ ਅਤਿ-ਆਧੁਨਿਕ ਏ. ਆਈ. ਸੈਂਟਰ 'ਚ ਵਿਦਿਆਰਥੀਆਂ ਵਲੋਂ ਸਿਹਤ, ਖੇਤੀਬਾੜੀ, ਪਾਣੀ ਅਤੇ ਵੇਸਟ ਮੈਨੇਜਮੈਂਟ ਖੇਤਰਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਨਵੀਂਆਂ ਤਕਨੀਕਾਂ ਸੰਬੰਧੀ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ | ਡਾ. ਬਾਵਾ ਨੇ ਅੱਗੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਐਮ. ਬੀ. ਏ. ਸਟ੍ਰੈਟਜ਼ਿਕ ਐਚ. ਆਰ. ਪ੍ਰੋਗਰਾਮ ਦੇ ਲਾਜ਼ਮੀ ਹਿੱਸੇ ਵਜੋਂ ਵਿਸ਼ਵ-ਵਿਆਪੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਟੀਫ਼ਿਕੇਟ ਲਈ ਏਓਨ ਕੰਪਨੀ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ, ਜਿਸ 'ਚ ਐਚ. ਆਰ. ਐਨਾਲਿਟਿਕਸ ਅਤੇ ਹੁਨਰ ਪ੍ਰਾਪਤੀ ਸ਼ਾਮਿਲ ਹੈ | ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਲਈ ਅੰਤਰਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਉਦਯੋਗਿਕ ਅਦਾਰਿਆਂ ਨਾਲ ਗਠਜੋੜ ਸਥਾਪਤ ਕੀਤੇ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਮੰਗਾਂ ਅਤੇ ਜ਼ਰੂਰਤਾਂ ਅਨੁਸਾਰ ਤਿਆਰ ਕਰਕੇ ਸਮੇਂ ਦੇ ਹਾਣੀ ਬਣਾਉਣਾ ਹੈ |
ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਕੋਵਿਡ-19 ਰੋਕੂ ਟੀਕੇ ਖਰੀਦਣ ਲਈ ਭਾਰਤ ਨੂੰ 1.5 ਅਰਬ ਡਾਲਰ (ਲਗਪਗ 11,185 ਕਰੋੜ ਰੁਪਏ) ਦੇ ਕਰਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ | ਬੈਂਕ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਏ.ਡੀ.ਬੀ. ਨੇ ਭਾਰਤ ...
ਚੰਡੀਗੜ੍ਹ, 25 ਨਵੰਬਰ (ਔਜਲਾ)- ਭਾਰਤ ਤੇ 240 ਦੇਸ਼ਾਂ 'ਚ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਦੀ ਫ਼ਿਲਮ 'ਹੌਂਸਲਾ ਰੱਖ' ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ | ਅਮਰਜੀਤ ਸਿੰਘ ਸਰੋਨ ਵਲੋਂ ਨਿਰਦੇਸ਼ਤ ਇਹ ਫ਼ਿਲਮ ਪਿਉ-ਪੁੱਤ ਦੇ ਰਿਸ਼ਤੇ ਦੇ ਨਾਲ-ਨਾਲ ਮਾਡਰਨ ਦਿਨਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX