ਤਾਜਾ ਖ਼ਬਰਾਂ


ਜਲੰਧਰ ਤੋਂ ਵੱਡੀ ਖ਼ਬਰ: ਪੀ.ਏ.ਪੀ. ਕੰਪਲੈਕਸ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ
. . .  3 minutes ago
ਜਲੰਧਰ, 30 ਜੂਨ (ਅੰਮ੍ਰਿਤਪਾਲ)-ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਨੇ ਸੋਸ਼ਲ ਮੀਡੀਆ 'ਤੇ ਜਲੰਧਰ 'ਚ ਬਣੇ ਪੁਲਿਸ ਦੇ ਪੀ.ਏ.ਪੀ. ਕੰਪਲੈਕਸ ਦੀਆਂ ਕੰਧਾਂ ਤੇ ਖਾਲਿਸਤਾਨੀ ਨਾਅਰੇ ਲਿਖ ਕੇ ਵੀਡੀਓ ਵਾਇਰਲ ਕਰ ਦਿੱਤੀ ਗਈ ਹੈ, ਜਿਸ ਕੰਧ 'ਤੇ ਨਾਅਰੇ...
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਇਕ ਗ੍ਰਿਫ਼ਤਾਰ
. . .  13 minutes ago
ਲੁਧਿਆਣਾ, 30 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਸਤਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤਲਵੰਡੀ ਰਾਏ ਵਜੋਂ ...
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ, ਕਾਰਵਾਈ ਹੋਈ ਸ਼ੁਰੂ
. . .  54 minutes ago
ਚੰਡੀਗੜ੍ਹ, 30 ਜੂਨ-ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ, ਕਾਰਵਾਈ ਹੋਈ ਸ਼ੁਰੂ
ਭਾਰਤ 'ਚ ਕੋਵਿਡ-19 ਕੇਸਾਂ 'ਚ 29.7 ਫ਼ੀਸਦੀ ਉਛਾਲ, ਪਿਛਲੇ 24 ਘੰਟਿਆਂ 'ਚ 18,819 ਨਵੇਂ ਮਾਮਲੇ, ਐਕਟਿਵ ਕੇਸ ਇਕ ਲੱਖ ਦੇ ਪਾਰ
. . .  58 minutes ago
ਨਵੀਂ ਦਿੱਲੀ, 30 ਜੂਨ-ਪਿਛਲੇ 24 ਘੰਟਿਆਂ 'ਚ ਭਾਰਤ 'ਚ 18,819 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 39 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਮਾਨਸਾ ਸਿਵਲ ਹਸਪਤਾਲ
. . .  about 1 hour ago
ਚੰਡੀਗੜ੍ਹ, 30 ਜੂਨ-ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ। ਉਸ ਨੂੰ ਅੱਜ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦਿੱਲੀ ਦੀ ਅਦਾਲਤ ਨੇ ਕੱਲ੍ਹ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੰਜਾਬ ਪੁਲਿਸ ਨੂੰ ਉਸ ਦਾ ਇਕ ਦਿਨ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ।
ਗੜ੍ਹਸ਼ੰਕਰ ਖ਼ੇਤਰ 'ਚ ਬਾਰਿਸ਼ ਨਾਲ ਗਰਮੀ ਤੋਂ ਰਾਹਤ, ਕਿਸਾਨਾਂ ਦੇ ਖਿੜੇ ਚਿਹਰੇ
. . .  about 2 hours ago
ਗੜ੍ਹਸ਼ੰਕਰ, 30 ਜੂਨ (ਧਾਲੀਵਾਲ)- ਵੀਰਵਾਰ ਦੀ ਸਵੇਰ ਗੜ੍ਹਸ਼ੰਕਰ ਖ਼ੇਤਰ 'ਚ ਬਾਰਿਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਬਾਰਿਸ਼ ਹੋਣ ਨਾਲ ਜਿੱਥੇ ਕਿਸਾਨਾਂ 'ਚ ਖ਼ੁਸ਼ੀ ਪਾਈ ਜਾ ਰਹੀ ਹੈ, ਉੱਥੇ ਸ਼ਹਿਰ ਅਤੇ ਪਿੰਡਾਂ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
ਫੋਕਲ ਪੁਆਇੰਟ ਪੇਂਟ ਵਾਲੀ ਫੈਕਟਰੀ ਨੂੰ ਲੱਗੀ ਅੱਗ
. . .  about 2 hours ago
ਸੁਲਤਾਨਵਿੰਡ, 30 ਜੂਨ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ ਮਹਿਤਾ ਰੋਡ ਤੇ ਫੋਕਲ ਪੁਆਇੰਟ ਸਥਿਤ ਇਕ ਪੇਂਟ ਵਾਲੀ ਫੈਕਟਰੀ ਨੂੰ ਅੱਜ ਤੜਕਸਾਰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਛੱਤਰਪੁਰ 'ਚ ਬੋਰਵੈੱਲ 'ਚ ਡਿੱਗੇ 5 ਸਾਲਾ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ
. . .  1 day ago
ਛਤਰਪੁਰ, 29 ਜੂਨ - ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਬੋਰਵੈੱਲ 'ਚ ਡਿੱਗੇ 5 ਸਾਲਾ ਬੱਚੇ ਨੂੰ ਅੱਜ ਬਚਾ ਲਿਆ ਗਿਆ । ਉਹ ਠੀਕ-ਠਾਕ ਤੇ ਹਸਪਤਾਲ ਦਾਖ਼ਲ ਕੀਤਾ ਗਿਆ ਹੈ ।
ਮਹਾਰਾਸ਼ਟਰ: ਦੇਵੇਂਦਰ ਫੜਨਵੀਸ 1 ਜੁਲਾਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ
. . .  1 day ago
ਊਧਵ ਠਾਕਰੇ ਨੇ ਵੀ ਐਮ.ਐਲ.ਸੀ. ਦੇ ਅਹੁਦੇ ਤੋਂ ਵੀ ਦਿੱਤਾ ਅਸਤੀਫ਼ਾ
. . .  1 day ago
ਬਜਟ ਸੈਸ਼ਨ ਦੇ ਲਾਈਵ ਪ੍ਰਸਾਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖੀ ਚਿੱਠੀ
. . .  1 day ago
ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਦਿੱਤਾ ਅਸਤੀਫ਼ਾ
. . .  1 day ago
ਮੁੰਬਈ, 29 ਜੂਨ - ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।
ਮਹਾਰਾਸ਼ਟਰ ਕੈਬਨਿਟ ਨੇ ਔਰੰਗਾਬਾਦ ਦਾ ਨਾਂ ਬਦਲਣ ਨੂੰ ਦਿੱਤੀ ਮਨਜ਼ੂਰੀ
. . .  1 day ago
ਕੁਲਗਾਮ ਮੁਕਾਬਲੇ 'ਚ ਇਕ ਹੋਰ ਅੱਤਵਾਦੀ ਮਾਰਿਆ ਗਿਆ
. . .  1 day ago
ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ
. . .  1 day ago
ਚੰਡੀਗੜ੍ਹ, 29 ਜੂਨ - ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ ਕੀਤਾ ਗਿਆ ਹੈ ।
ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਭਰਾਂਵਾਂ ਨੇ ਭਰਾ ਨੂੰ ਕੁੱਟ-ਕੁੱਟ ਕੇ ਮਾਰਿਆ
. . .  1 day ago
ਢਿਲਵਾਂ ,29 ਜੂਨ (ਗੋਬਿੰਦ ਸੁਖੀਜਾ, ਪਰਵੀਨ)--ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਗੁਡਾਣੀ ਵਿਖੇ ਭਰਾਵਾਂ ਨੇ ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਆਪਣੇ ਸਕੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ...
ਏ.ਐੱਸ.ਆਈ. ਨੂੰ ਵਿਜੀਲੈਂਸ ਵਲੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 29 ਜੂਨ (ਗੁਰਮੀਤ ਸਿੰਘ ਸੱਗੂ)- ਸੀ.ਐਮ.ਸਿਟੀ ਹਰਿਆਣਾ ਕਰਨਾਲ ਅੰਦਰ ਭ੍ਰਿਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਦੂਜੇ ਦਿਨ ਹੀ ਇੱਥੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਹੁਣ ਪੁਲਿਸ ਵਲੋਂ ਵੀ ਲੋਕਾਂ ਤੋਂ ਦਰਜ...
ਅਗਨੀਪਥ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 29 ਜੂਨ-ਅਗਨੀਪਥ ਯੋਜਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਕੱਲ੍ਹ ਇਸ ਪ੍ਰਸਤਾਵ ਲੈ ਕੇ ਆ ਰਹੇ ਹਾਂ। ਇਸ 'ਤੇ ਬਹਿਸ ਹੋਵੇਗੀ।
ਪੰਜਾਬ ਵਿਧਾਨ ਸਭਾ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਾਰੰਟੀ ਕੀਤੀ ਜਾਵੇਗੀ ਪੂਰੀ
. . .  1 day ago
ਚੰਡੀਗੜ੍ਹ, 29 ਜੂਨ-ਪੰਜਾਬ ਵਿਧਾਨ ਸਭਾ ਦਾ ਅੱਜ 5ਵਾਂ ਦਿਨ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ 'ਚ ਕਿਹਾ ਗਿਆ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਅਗਲੀ ਗਰੰਟੀ ਪੂਰੀ ਕੀਤੀ ਜਾਵੇਗੀ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਵੱਡੀ...
ਕੋਟਭਾਰਾ ਦੇ ਨੌਜਵਾਨ ਕਿਸਾਨ ਵਲੋਂ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕੋਟਫੱਤਾ, 29 ਜੂਨ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਥਾਣੇ ਅਧੀਨ ਪੈਂਦੇ ਪਿੰਡ ਕੋਟਭਾਰਾ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (36) ਪੁੱਤਰ ਹਮੀਰ ਸਿੰਘ ਨੇ ਖੇਤ 'ਚ ਬੋਰ ਦੀਆਂ ਪੌੜੀਆਂ ਨਾਲ ਰੱਸਾ ਪਾ ਕੇ ਫਾਹਾ ਲੈ ਲਿਆ। ਮ੍ਰਿਤਕ ਨੌਜਵਾਨ 2 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸਦੇ ਸਿਰ...
ਪੰਜਾਬ ਵਿਧਾਨ ਸਭਾ ਸੈਸ਼ਨ, ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਲਾਰੈਂਸ ਬਿਸ਼ਨੋਈ ਦਾ ਮੁੱਦਾ
. . .  1 day ago
ਚੰਡੀਗੜ੍ਹ, 29 ਜੂਨ (ਵਿਕਰਮਜੀਤ)-ਪੰਜਾਬ ਵਿਧਾਨ ਸਭਾ ਦੇ ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਨਵੀਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੇ ਮੁੱਦੇ 'ਤੇ ਸਦਨ 'ਚ ਪ੍ਰਤਾਪ ਸਿੰਘ ਬਾਜਵਾ ਤੇ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ, ਉੱਥੇ ਹੀ 'ਆਪ...
ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
. . .  1 day ago
ਨਵੀਂ ਦਿੱਲੀ, 29 ਜੂਨ-ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਮੰਗੀ ਇਜਾਜ਼ਤ
. . .  1 day ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇਜਾਜ਼ਤ ਮੰਗੀ ਹੈ। ਪੰਜਾਬ ਪੁਲਿਸ ਦੇ ਵਕੀਲ ਨੇ ਕਿਹਾ ਕਿ 4 ਕਥਿਤ ਸ਼ੂਟਰਾਂ 'ਚੋਂ 2 ਭਗਵਾਨਪੁਰੀਆ ਨਾਲ ਸੰਬੰਧਿਤ ਹਨ।
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 12 ਮੱਘਰ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡੀ. ਸੀ. ਵਲੋਂ ਸਵੀਪ ਮੁਹਿੰਮ ਤਹਿਤ ਈ. ਸੀ. ਆਈ. ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ 'ਚ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਰਾਸ਼ਟਰੀ ਚੋਣ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਅੱਜ ਆਪਣੇ ਦਫ਼ਤਰ ਵਿਖੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਣ ਉਪਰੰਤ, ਉਨ੍ਹਾਂ ਨਾਲ ਗੱਲਬਾਤ ਕਰਦਿਆਂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਗਏ ਮੁਕਾਬਲੇ, ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਇਕ ਵੋਟਰ ਹੋਣ ਦੇ ਨਾਤੇ, ਚੋਣ ਅਮਲ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਜ਼ਰੂਰੀ ਸਾਧਨ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹਿੰਮਾਂ 'ਚ ਭਾਗ ਲੈਣ ਵਾਲੇ ਵਿਦਿਆਰਥੀ ਵੱਡੇ ਪੱਧਰ 'ਤੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ | ਡਿਪਟੀ ਕਮਿਸ਼ਨਰ ਸਾਰੰਗਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਕੁਇਜ਼ ਮੁਕਾਬਲੇ 'ਚ ਸਫਲਤਾ ਹਾਸਲ ਕਰਨ ਲਈ ਵਧਾਈ ਵੀ ਦਿੱਤੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੜੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਮੁਕਾਬਲਿਆਂ 'ਚ ਜ਼ਿਲ੍ਹੇ ਦੇ 421 ਸਕੂਲੀ ਵਿਦਿਆਰਥੀਆਂ ਤੇ 309 ਕਾਲਜ ਜਾਣ ਵਾਲੇ ਨੌਜਵਾਨਾਂ ਨੇ ਭਾਗ ਲਿਆ | ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਸੰਵਿਧਾਨ ਦਿਵਸ ਦੇ ਇਤਿਹਾਸ ਬਾਰੇ ਵੀ ਵਿਸਥਾਰ ਨਾਲ ਦੱਸਿਆ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ 'ਚ ਜੀਵਨ ਵਿਚ ਹੋਰ ਉੱਤਮਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਕਿਹਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੁਇਜ਼ ਜਿੱਤਣ ਲਈ ਅਪਣਾਈ ਤਿਆਰੀ ਦੇ ਢੰਗ ਬਾਰੇ ਵੀ ਪੁੱਛਿਆ | ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਚ ਜਸਵੀਰ ਕੌਰ, ਜਸਪ੍ਰੀਤ ਸਿੰਘ, ਸਾਕਸ਼ੀ ਕਰਵਲ, ਮਨਪ੍ਰੀਤ ਰਾਏ, ਆਕਾਸ਼ਦੀਪ, ਪਰਮਜੀਤ ਕੌਰ, ਜਤਿਨ, ਜੋਤੀ, ਕਾਜਲ, ਰੋਹਿਤ, ਜਸਮੀਨ, ਸਮੀਰ, ਹਰਮਨ, ਕੋਮਲਪ੍ਰੀਤ, ਦੀਪਤੀ, ਨਿਖਿਲ, ਮੁਸਕਾਨ, ਨਿਧੀ ਆਦਿ ਸ਼ਾਮਲ ਸਨ | ਡਿਪਟੀ ਕਮਿਸ਼ਨਰ ਨੇ ਚਾਰ ਬੀ. ਐਲ. ਓਜ਼ ਭੁਪਿੰਦਰ ਸਿੰਘ, ਪਰੀਕਸ਼ਿਤ ਗਾਂਧੀ, ਗੁਰਦੀਪ ਸਿੰਘ, ਸੁਭਾਸ਼ ਚੰਦ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਸਤਨਾਮ ਸਿੰਘ, ਪਰਵਿੰਦਰ ਸਿੰਘ, ਦਲਜੀਤ ਸਿੰਘ, ਕੁਲਬੀਰ ਸਿੰਘ, ਅਜੀਤ ਸਿੰਘ, ਹਰਦੀਪ ਕੌਰ ਆਦਿ ਹਾਜ਼ਰ ਸਨ |

ਗੋਬਿੰਦਪੁਰ 'ਚ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕੱਲ੍ਹ

ਬੰਗਾ, 26 ਨਵੰਬਰ (ਕਰਮ ਲਧਾਣਾ)-ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ 26 ਨਵੰਬਰ ਨੂੰ ਆਰੰਭ ਹੋਏ ਹਨ | 27 ਨਵੰਬਰ ਨੂੰ ਨਗਰ ਕੀਰਤਨ ਸਜਾਏ ਜਾਣਗੇ ਤੇ 28 ਨਵੰਬਰ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਚਰਨ ਕੰਵਲ ਵਿਖੇ ਗੁਰਮਤਿ ਸਮਾਗਮ ਕੱਲ੍ਹ

ਬੰਗਾ, 26 ਨਵੰਬਰ (ਕਰਮ ਲਧਾਣਾ)-ਗੁਰਦੁਆਰਾ ਸਾਹਿਬ ਚਰਨ ਕੰਵਲ ਜੀਂਦੋਵਾਲ ਬੰਗਾ ਵਿਖੇ 28 ਨਵੰਬਰ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਮਹੀਨਾਵਾਰ ਗੁਰਮਤਿ ਸਮਾਗਮ ਦੀ ਲੜੀ 'ਚ ਸ਼ਾਮਿਲ ਇਹ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ...

ਪੂਰੀ ਖ਼ਬਰ »

ਮੋਟਰਾਂ ਦੀ ਸਪਲਾਈ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਸੰਧਵਾਂ, 26 ਨਵੰਬਰ (ਪ੍ਰੇਮੀ ਸੰਧਵਾਂ)-ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬੋਇਲ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਬੁੱਧ ਰਾਮ, ਦੇਸ ਰਾਜ ਆਦਿ ਕਿਸਾਨਾਂ ਨੇ ਕਿਹਾ ਕਿ ਜਿਸ ਦਿਨ ਤੋਂ ਬਿਜਲੀ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਛੁੱਟੀ 'ਤੇ ਚੱਲ ਰਹੇ ਹਨ | ਉਸ ...

ਪੂਰੀ ਖ਼ਬਰ »

ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਲਿਆ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਮਾਰਟ ਵਿਲੇਜ ਮੁਹਿੰਮ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵਲੋਂ ...

ਪੂਰੀ ਖ਼ਬਰ »

ਪੁਰਸ਼ ਨਸਬੰਦੀ ਨੂੰ ਲੈ ਕੇ ਸਮਾਜ 'ਚ ਫੈਲੀਆਂ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ-ਡਾ: ਰਾਕੇਸ਼ ਚੰਦਰ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਨੇ ਨਸਬੰਦੀ ਪੰਦ੍ਹਰਵਾੜੇ ਤਹਿਤ ਜ਼ਿਲ੍ਹੇ 'ਚ ਜਨ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ, ਜਿਸ ਦਾ ਮੁੱਖ ਉਦੇਸ਼ ਨਸਬੰਦੀ ਬਾਰੇ ਸਮਾਜ ਖ਼ਾਸ ਕਰ ਕੇ ...

ਪੂਰੀ ਖ਼ਬਰ »

ਔਰਤ ਦੇ ਕਤਲ ਦਾ ਕਥਿਤ ਦੋਸ਼ੀ ਅਦਾਲਤ 'ਚ ਪੇਸ਼

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਦਰ ਬੰਗਾ ਅਧੀਨ ਆਉਂਦੇ ਪਿੰਡ ਮਜਾਰਾ ਨੌ ਅਬਾਦ ਵਿਖੇ ਗਲਾ ਘੱੁਟ ਕੇ ਕਤਲ ਕੀਤੀ ਗਈ | ਔਰਤ ਦੇ ਕਤਲ ਨਾਲ ਸੰਬੰਧਿਤ ਕਥਿਤ ਦੋਸ਼ੀ ਨੂੰ ਅੱਜ ਪੁਲਿਸ ਵਲੋਂ ਨਵਾਂਸ਼ਹਿਰ ਵਿਖੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ...

ਪੂਰੀ ਖ਼ਬਰ »

ਹੁਣ ਰੋਜ਼ਾਨਾ ਜਾਗਣਗੇ ਜ਼ਿਲ੍ਹੇ 'ਚ ਪੁਲਿਸ ਦੇ 120 ਕਰਮਚਾਰੀ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ 'ਚ ਰਾਤ ਸਮੇਂ ਅਮਨ-ਕਾਨੂੰਨ ਦੀ ਸਥਿਤੀ 'ਤੇ ਨੇੜਿਉਂ ਨਜ਼ਰ ਰੱਖਣ ਲਈ ਸੀਨੀਅਰ ਪੁਲਿਸ ਕਪਤਾਨ (ਐੱਸ. ਐੱਸ. ਪੀ.) ਕੰਵਰਦੀਪ ਕੌਰ ਨੇ ਜ਼ਿਲ੍ਹੇ 'ਚ ਤਿੰਨ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 120 ਪੁਲਿਸ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਕਿਸਾਨ ਦਾ ਇੰਜਣ ਸੜਿਆ

ਰੈਲਮਾਜਰਾ, 26 ਨਵੰਬਰ (ਸੁਭਾਸ਼ ਟੌਂਸਾ)-ਪਿੰਡ ਟੌਂਸਾ ਦੇ ਵਸਨੀਕ ਸੰਗਤ, ਮੰਗਤ ਰਾਮ ਪੁੱਤਰ ਧਰਮਪਾਲ ਨੇ ਪ੍ਰੈੱਸ ਨੂੰ ਦਿੱਤੇ ਹਲਫ਼ੀਆ ਬਿਆਨ 'ਚ ਦੱਸਿਆ ਕਿ ਉਸ ਦੀ ਵਾਹੀ ਯੋਗ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ 'ਚ ਪਿਛਲੇ ਦਿਨੀਂ ਝੋਨੇ ਦੀ ਫ਼ਸਲ ਕੱਟਣ ਉਪਰੰਤ ਖੇਤਾਂ 'ਚ ...

ਪੂਰੀ ਖ਼ਬਰ »

ਡਵੀਜ਼ਨਲ ਕਮਿਸ਼ਨਰ ਰੂਪਨਗਰ ਵਲੋਂ ਜ਼ਿਲ੍ਹੇ 'ਚ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਦੀ ਸਮੀਖਿਆ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਦੇ ਨਿਰਦੇਸ਼ਾਂ 'ਤੇ ਡਵੀਜ਼ਨਲ ਕਮਿਸ਼ਨਰ ਮਨਵੇਸ਼ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ (ਈ. ਆਰ. ਓਜ਼) ਤੇ ਸਹਾਇਕ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ (ਏ. ...

ਪੂਰੀ ਖ਼ਬਰ »

ਢਾਹਾਂ ਕਲੇਰਾਂ ਵਿਖੇ 3 ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਦਾ ਬੈਨਰ ਜਾਰੀ

ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ 3 ...

ਪੂਰੀ ਖ਼ਬਰ »

ਰੱਤੇਵਾਲ ਵਿਖੇ ਕਰਵਾਏ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਨੱਥਾ ਨੰਗਲ ਸਕੂਲ ਦੇ ਬੱਚਿਆਂ ਦੀ ਰਹੀ ਝੰਡੀ

ਰੱਤੇਵਾਲ, 26 ਨਵੰਬਰ (ਆਰ. ਕੇ. ਸੂਰਾਪੁਰੀ)-ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਯਤਨਾਂ ਤਹਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਸੰਬੰਧੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਤੇਵਾਲ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਸਾਹਲੋਂ 'ਚ ਬਲਾਕ ਪੱਧਰੀ ਸਾਇੰਸ ਮੇਲਾ ਸਮਾਪਤ

ਸਾਹਲੋਂ, 26 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ ਸਾਇੰਸ ਮੇਲਾ ਕਰਵਾਇਆ, ਜਿਸ ਦਾ ਉਦਘਾਟਨ ਨੋਡਲ ਅਫ਼ਸਰ ਨਰਿੰਦਰਪਾਲ ਵਰਮਾ ਨੇ ਕੀਤਾ | ਮੇਲੇ ਦੌਰਾਨ ਮਿਡਲ ਵਰਗ ਵਿਚ ਸ. ਸ. ਸ. ਸ. ਰਾਹੋਂ ...

ਪੂਰੀ ਖ਼ਬਰ »

ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਪਿੰਡ ਮਝੋਟ ਵਿਖੇ 10 ਲੱਖ ਦਾ ਚੈੱਕ ਭੇਟ

ਭੱਦੀ, 26 ਨਵੰਬਰ (ਨਰੇਸ਼ ਧੌਲ)-ਕਾਂਗਰਸ ਸਰਕਾਰ ਵਲੋਂ ਪਿੰਡਾਂ ਦੀ ਕਾਇਆ ਕਲਪ ਕਰਨ ਲਈ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਪਿੰਡ ਮਝੋਟ ਵਿਖੇ 42 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕਾਰਜ ਤੇ 9 ਲੱਖ ਦੀ ਲਾਗਤ ਨਾਲ ਬਣੇ ਸ਼ਹੀਦ ਦੇਸ ਰਾਜ ਖੇਪੜ ਯਾਦਗਾਰੀ ...

ਪੂਰੀ ਖ਼ਬਰ »

ਪ੍ਰਕਾਸ਼ ਮਾਡਲ ਸਕੂਲ 'ਚ ਸੰਵਿਧਾਨ ਦਿਵਸ ਮਨਾਇਆ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਥਾਨਕ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਵਿਧਾਨ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਡਮ ਸੋਨੀਆ ਗਿਰੀਸ਼ ਚੇਅਰਪਰਸਨ ਚਾਈਲਡ ਵੈੱਲਫੇਅਰ ਕਮੇਟੀ ...

ਪੂਰੀ ਖ਼ਬਰ »

ਸਮਾਜ ਸੇਵਕ ਸਤਪਾਲ ਵਤਨ ਪਰਤੇ

ਘੁੰਮਣਾਂ, 26 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਡੀਂਗਰੀਆਂ ਦੇ ਉੱਘੇ ਸਮਾਜ ਸੇਵਕ ਸਤਪਾਲ ਇਟਲੀ ਦਾ ਵਤਨ ਪਰਤਣ 'ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਲਈ ਤਾਂ ਹਰ ਕੋਈ ਕਰਦਾ ਪਰ ਅਸੀਂ ਵਿਦੇਸ਼ਾਂ 'ਚ ਰਹਿ ਕੇ ਦੂਜਿਆਂ ਦੀ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਅਹਿਮ ਉਪਾਅ-ਸਿਵਲ ਸਰਜਨ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਡੇਂਗੂ ਵਰਗੀ ਬਿਮਾਰੀ ਦੀ ਰੋਕਥਾਮ ਲਈ ਨਿਰੰਤਰ ਉਪਰਾਲੇ ਕਰਨ ਦੀ ਕੜੀ ਤਹਿਤ ਟੀਮ ਵਲੋਂ 'ਫਰਾਈ ਡੇਅ ਡਰਾਈ ਡੇਅ' ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਨੇ ਕੰਪਨੀ ਦੇ 25 ਸਾਲ ਪੂਰੇ ਹੋਣ 'ਤੇ ਮਨਾਈ ਸਿਲਵਰ ਜੁਬਲੀ

ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਅਰੋੜਾ ਇਮੀਗ੍ਰੇਸ਼ਨ ਦੇ 25 ਸਾਲ ਪੂਰੇ ਹੋਣ 'ਤੇ ਸਿਲਵਰ ਜੁਬਲੀ ਮਨਾਈ ਗਈ | ਇਸ ...

ਪੂਰੀ ਖ਼ਬਰ »

ਪਾਵਰਕਾਮ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਮੁਜ਼ਾਹਰਾ

ਨਵਾਂਸ਼ਹਿਰ, 26 ਨਵੰਬਰ (ਹਰਵਿੰਦਰ ਸਿੰਘ)-ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਵਾਂਸ਼ਹਿਰ ਵਿਖੇ ਮੁਜ਼ਾਹਰਾ ਕੀਤਾ ਗਿਆ | ਉਪਰੰਤ ਸਰਕਲ ਦਫ਼ਤਰ ਗੜ੍ਹਸ਼ੰਕਰ ਰੋਡ ਦੇ ਬਾਹਰ ਧਰਨਾ ਵੀ ਲਗਾਇਆ ਗਿਆ | ਇਸ ਮੌਕੇ ਨਰਿੰਦਰ ਮਹਿਤਾ ਪ੍ਰਧਾਨ ...

ਪੂਰੀ ਖ਼ਬਰ »

ਸੈਂਟਰਲ ਕੋ-ਆਪ੍ਰੇਟਿਵ ਬੈਂਕ ਫਾਂਬੜਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ

ਉੜਾਪੜ/ਲਸਾੜਾ, 26 ਨਵੰਬਰ (ਲਖਵੀਰ ਸਿੰਘ ਖੁਰਦ)-ਸੈਂਟਰ ਕੋਅਪ੍ਰੇਟਿਵ ਬੈਂਕ ਨਵਾਂਸ਼ਹਿਰ ਦੀ ਫਾਂਬੜਾ ਬ੍ਰਾਂਚ ਵਿਖੇ ਜ਼ਿਲ੍ਹਾ ਮੈਨੇਜਰ ਤੇ ਨਾਬਾਰਡ ਦੀਆਂ ਹਦਾਇਤਾਂ ਅਨੁਸਾਰ ਵਿਤੀ ਸ਼ਾਖਰਤਾ ਕੈਂਪ ਲਗਾਇਆ ਗਿਆ | ਕੈਂਪ 'ਚ ਬੈਂਕ ਨਾਲ ਜੁੜੇ ਖਾਤਾਧਾਰਕਾਂ ਨੇ ਵੱਡੀ ...

ਪੂਰੀ ਖ਼ਬਰ »

ਜੈਨ ਉਪਾਸਰਾ ਦੇ ਅੱਖਾਂ ਦੇ ਕੈਂਪ 'ਚ 100 ਮਰੀਜ਼ਾਂ ਦੇ ਕੀਤੇ ਜਾਣਗੇ ਆਪ੍ਰੇਸ਼ਨ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸ੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਵਲੋਂ 10ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵੀ ਨਰੋਆ ਪੰਜਾਬ ਸੰਸਥਾ ਦੇ ਸਰਪ੍ਰਸਤ ਸ: ਬਰਜਿੰਦਰ ਸਿੰਘ ਹੁਸੈਨਪੁਰ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਮਜਾਰਾ ਕਲਾਂ/ ਖ਼ੁਰਦ ਵਿਖੇ ਅਥਲੈਟਿਕ ਮੀਟ ਕਰਵਾਈ

ਉਸਮਾਨਪੁਰ, 26 ਨਵੰਬਰ (ਸੰਦੀਪ ਮਝੂਰ)-ਸਰਕਾਰੀ ਹਾਈ ਸਮਾਰਟ ਸਕੂਲ ਮਜਾਰਾ ਕਲਾਂ/ਖ਼ੁਰਦ ਵਿਖੇ ਸਪੋਰਟਸ ਮੀਟ ਮੁੱਖ ਅਧਿਆਪਕਾ ਨੀਲਮ ਕੁਮਾਰੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਅਥਲੈਟਿਕ ਮੀਟ ਦਾ ਉਦਘਾਟਨ ਮਜਾਰਾ ਖ਼ੁਰਦ ਦੇ ਸਰਪੰਚ ਰੇਸ਼ਮ ਸਿੰਘ, ਮਜਾਰਾ ਕਲਾਂ ਦੇ ...

ਪੂਰੀ ਖ਼ਬਰ »

ਕਟਾਰੀਆਂ 'ਚ ਸੰਤ ਬਾਬਾ ਸੌਦਾਗਰ ਸਿੰਘ ਦੀ ਬਰਸੀ 'ਤੇ ਸਮਾਗਮ

ਕਟਾਰੀਆਂ, 26 ਨਵੰਬਰ (ਨਵਜੋਤ ਸਿੰਘ ਜੱਖੂ)-ਗੁਰਦੁਆਰਾ ਸਾਹਿਬ ਸੰਤ ਬਾਬਾ ਸੌਦਾਗਰ ਸਿੰਘ ਪਿੰਡ ਕਟਾਰੀਆਂ ਵਿਖੇ ਸੰਤ ਬਾਬਾ ਸੌਦਾਗਰ ਸਿੰਘ ਦੀ ਸਾਲਾਨਾ ਬਰਸੀ 'ਤੇ ਧਾਰਮਿਕ ਸਮਾਗਮ ਸਮੂਹ ਗੁਰੂ ਪਰਿਵਾਰ ਵਲੋਂ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ...

ਪੂਰੀ ਖ਼ਬਰ »

ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਲੋਂ ਵਿਕਾਸ ਕੰਮਾਂ ਦੇ ਉਦਘਾਟਨ

ਪੋਜੇਵਾਲ ਸਰਾਂ, 26 ਨਵੰਬਰ (ਰਮਨ ਭਾਟੀਆ)-ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਲੋਂ ਆਪਣੇ ਹਲਕੇ ਦੇ ਵਿਕਾਸ ਲਈ ਵੱਖ-ਵੱਖ ਮੁਹਿੰਮਾਂ ਤਹਿਤ ਕੰਮ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਪਿੰਡ ਮਾਹੀਪੁਰ ਭੱਦੀ ਰੋਡ ਤੋਂ ਮਾਹੀਪਰ ਕੁਟੀਆ ਪੁਲੀ ਤੱਕ ਸੜਕ 18 ਲੱਖ 38 ਹਜ਼ਾਰ ...

ਪੂਰੀ ਖ਼ਬਰ »

ਦਿੱਲੀ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਖਾਤਮੇ ਤੱਕ ਬੰਗਾ ਦਾ ਸੰਘਰਸ਼ ਵੀ ਜਾਰੀ ਰਹੇਗਾ

ਬੰਗਾ, 26 ਨਵੰਬਰ (ਕਰਮ ਲਧਾਣਾ)-ਇਸ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵੀ ਉਦੋਂ ਤੱਕ ਬਰਾਬਰ ਜਾਰੀ ਰਹੇਗਾ ਜਦੋਂ ਤੱਕ ਦਿੱਲੀ ਬਾਰਡਰਾਂ 'ਤੇ ਚੱਲ ਰਿਹਾ ਕਿਸਾਨਾਂ- ਮਜ਼ਦੂਰਾਂ ਦਾ ਮੋਰਚਾ ਰਹੇਗਾ | ਇਹ ਵਿਚਾਰ ਹਰ ਰੋਜ਼ ਸ਼ਾਮ ਵੇਲੇ ਬੰਗਾ ਦੇ ...

ਪੂਰੀ ਖ਼ਬਰ »

ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ ਵਲੋਂ 2 ਨੂੰ ਰੈਲੀ ਤੇ ਪੱਕੇ ਮੋਰਚੇ ਦਾ ਐਲਾਨ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ ਦੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਇੰਜ: ਤਰਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ...

ਪੂਰੀ ਖ਼ਬਰ »

'ਨਰੋਆ ਪੰਜਾਬ' ਸੰਸਥਾ ਵਲੋਂ ਗ੍ਰੰਥੀ ਸਿੰਘਾਂ ਤੇ ਪ੍ਰਚਾਰਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਤੇ ਖ਼ਾਲਸਾ ਏਡ ਨੂੰ ਪੱਤਰ

ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸੰਸਥਾ 'ਨਰੋਆ ਪੰਜਾਬ' ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖ਼ਾਲਸਾ ਏਡ ਨੂੰ ਪੱਤਰ ...

ਪੂਰੀ ਖ਼ਬਰ »

ਅਮਰੀਕ ਸਿੰਘ ਕਾਹਮਾ ਜ਼ੋਨ 9 ਤੋਂ ਸਹਿਕਾਰੀ ਸਭਾ ਦੇ ਡਾਇਰੈਕਟਰ ਬਣੇ

ਮੱਲਪੁਰ ਅੜਕਾਂ, 26 ਨਵੰਬਰ (ਮਨਜੀਤ ਸਿੰਘ ਜੱਬੋਵਾਲ)-ਬੀਤੇ ਦਿਨ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ. ਨਵਾਂਸ਼ਹਿਰ ਦੇ 9 ਡਾਇਰੈਕਟਰਾਂ ਦੀ ਚੋਣ ਹੋਈ ਜਿਸ 'ਚ ਕਾਂਗਰਸ ਪਾਰਟੀ ਵਲੋਂ ਹਲਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ 'ਚ ਹਰੇਕ ਜ਼ੋਨ ਤੋਂ ਆਪਣੇ ਉਮੀਦਵਾਰ ...

ਪੂਰੀ ਖ਼ਬਰ »

ਗੋਬਿੰਦਪੁਰ ਸਕੂਲ 'ਚ ਫਿੱਟ ਇੰਡੀਆ ਸਕੂਲ ਹਫ਼ਤੇ 'ਤੇ ਮੈਰਾਥਨ

ਬੰਗਾ, 26 ਨਵੰਬਰ (ਕਰਮ ਲਧਾਣਾ)-ਭਾਰਤ ਸਰਕਾਰ ਦੁਆਰਾ ਚਲਾਏ ਫਿਟ ਇੰਡੀਆ ਸਕੂਲ ਹਫ਼ਤੇ ਨੂੰ ਧਿਆਨ 'ਚ ਰੱਖਦੇ ਹੋਏ ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਪੁਰ 'ਚ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ | ਜਿਸ 'ਚ ਛੇਵੀਂ ...

ਪੂਰੀ ਖ਼ਬਰ »

ਮੰਗੂਪੁਰ ਵਲੋਂ ਠਠਿਆਲਾ ਢਾਹਾ ਦੇ ਸਕੂਲ ਦੇ ਵਰਾਂਡੇ ਦਾ ਉਦਘਾਟਨ

ਜਾਡਲਾ, 26 ਨਵੰਬਰ (ਬੱਲੀ)-ਪਿੰਡ ਠਠਿਆਲਾ ਢਾਹਾ (ਬਲਾਚੌਰ) ਵਿਖੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਵੇਂ ਬਣੇ ਬਰਾਂਡੇ ਦਾ ਉਦਘਾਟਨ ਕਰਦਿਆਂ ਪਿੰਡ ਦੇ ਵਿਕਾਸ ਲਈ ਪੌਣੇ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ | ਗੱਲਬਾਤ ਕਰਦਿਆਂ ਮੰਗੂਪੁਰ ਨੇ ...

ਪੂਰੀ ਖ਼ਬਰ »

ਕਜਲਾ ਦੀ ਮਹਿੰਦਰ ਕੌਰ ਦੀਆਂ ਮਰਨ ਉਪਰੰਤ ਅੱਖਾਂ ਦਾਨ

ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨੇਤਰ ਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮਾਤਾ ਮਹਿੰਦਰ ਕੌਰ ਪਤਨੀ ਜੋਗਿੰਦਰ ਪਾਲ ਵਾਸੀ ਕਜਲਾ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸੰਖੇਪ ਬਿਮਾਰੀ ਤੋਂ ਬਾਅਦ ...

ਪੂਰੀ ਖ਼ਬਰ »

ਬਾਬਾ ਗੋਲਾ ਸਕੂਲ 'ਚ ਸਾਇੰਸ ਮੇਲਾ ਕਰਵਾਇਆ

ਬੰਗਾ, 26 ਨਵੰਬਰ (ਕਰਮ ਲਧਾਣਾ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਬਲਾਕ ਪੱਧਰੀ ਸਾਇੰਸ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਹਰਲੀਨ ਤੇ ਪਿ੍ਆ ਨੇ ...

ਪੂਰੀ ਖ਼ਬਰ »

ਜਥਾ ਦਿੱਲੀ ਲਈ ਹੋਇਆ ਰਵਾਨਾ

ਬਲਾਚੌਰ, 26 ਨਵੰਬਰ (ਸ਼ਾਮ ਸੁੰਦਰ ਮੀਲੂ)-ਪੰਜਾਬ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਦਿੱਲੀ 'ਤੇ ਚੜ੍ਹਾਈ ਕਰਨ ਦੇ ਸਾਲ ਪੂਰਾ ਹੋਣ 'ਤੇ ਕਿਸਾਨ ਸਿੰਘੂ ਬਾਰਡਰ ਵੱਲ ਨੂੰ ਫਿਰ ਵਹੀਰਾਂ ਘੱਤ ਰਹੇ ਨੇ | ਕਸਬਾ ਬਲਾਚੌਰ ਦੇ ਨੇੜਲੇ ਪਿੰਡ ਮਹਿਤਪੁਰ ਤੋਂ ...

ਪੂਰੀ ਖ਼ਬਰ »

ਮਜਾਰੀ ਟੋਲ ਪਲਾਜ਼ਾ 'ਤੇ ਕਿਸਾਨ ਸੰਘਰਸ਼ ਦੀ ਵਰ੍ਹੇਗੰਢ ਮਨਾਈ

ਮਜਾਰੀ/ਸਾਹਿਬਾ, 26 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ 'ਤੇ ਮਜਾਰੀ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਵਰ੍ਹੇਗੰਢ ਮਨਾਈ ਗਈ | ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਬਾਰੇ ਜਿੱਤ ਕਿਸਾਨਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫਰਾਲਾ 'ਚ ਸੰਵਿਧਾਨ ਦਿਵਸ ਮੌਕੇ ਸਮਾਗਮ

ਸੰਧਵਾਂ, 26 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਵਾਈਸ ਪਿ੍ੰ. ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ 'ਚ ਰਾਸ਼ਟਰੀ ਸੰਵਿਧਾਨ ਦਿਵਸ ਮੌਕੇ ਸਵੇਰ ਦੀ ਸਭਾ 'ਚ ਸਮਾਗਮ ਕਰਵਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਨਵੀਂ ਬਣੀ ਸੜਕ 'ਚ ਪਏ ਖੱਡੇ ਠੀਕ ਕਰਨ ਦੀ ਮੰਗ

ਮਜਾਰੀ/ਸਾਹਿਬਾ, 26 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਤੋਂ ਖੁਰਦਾਂ ਤੱਕ ਕੁਝ ਸਮਾਂ ਪਹਿਲਾਂ ਬਣੀ 18 ਫੁੱਟ ਚੌੜੀ ਨਵੀਂ ਸੜਕ 'ਚ ਬਰਸਾਤਾਂ ਦੇ ਮੀਹਾਂ ਦੇ ਪਾਣੀ ਨਾਲ ਪਿੰਡ ਸਜਾਵਲਪੁਰ ਲਾਗੇ ਕਈ ਥਾਵਾਂ 'ਤੇ ਡੂੰਘੇ ਟੋਏ ਪੈ ਗਏ ਸਨ | ਇਸ ਸੜਕ 'ਤੇ ਆਮਦ ਕਾਫ਼ੀ ਹੋਣ ਕਰ ...

ਪੂਰੀ ਖ਼ਬਰ »

ਵਕਤ ਦੀ ਬਦਲਦੀ ਰਫ਼ਤਾਰ ਨਾਲ ਹੁਣ ਵੇਲਾ ਵੈੱਲਨੈੱਸ ਖੇਤਰ ਨਾਲ ਜੁੜਨ ਦਾ ਹੈ-ਮੁਹੰਮਦ ਇਮਰਾਨ

ਪੋਜੇਵਾਲ ਸਰਾਂ, 26 ਨਵੰਬਰ (ਨਵਾਂਗਰਾਈਾ)-ਮਨੁੱਖੀ ਸਿਹਤ ਲਈ 25 ਸਾਲਾਂ ਤੋਂ ਖੋਜ ਭਰਪੂਰ ਖੁਰਾਕੀ ਪਦਾਰਥ ਬਣਾ ਰਹੀ ਸੰਸਾਰ ਪ੍ਰਸਿੱਧ ਕੰਪਨੀ ਆਰਟ ਲਾਈਫ਼ (ਰਸ਼ੀਆ) ਦੀ ਅਹਿਮ ਮੀਟਿੰਗ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਿਖੇ ਚੱਲ ਰਹੇ ਫ਼ਤਿਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX