ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨੌਜਵਾਨਾਂ ਅੰਦਰ ਨਵੀਂ ਰੂਹ ਫੂਕਣ ਦੇ ਉਦੇਸ਼ ਨਾਲ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਸਰਪ੍ਰਸਤੀ ਹੇਠ ਹਲਕੇ ਨੂੰ ਜ਼ੋਨਾਂ ਵਿਚ ਵੰਡ ਕੇ ਯੂਥ ਕਾਂਗਰਸ ਵਿਚ ਨੁਮਾਇੰਦਗੀਆਂ ਦੇਣ ਦੇ ਆਰੰਭ ਕੀਤੇ ਸਿਲਸਿਲੇ ਦੀ ਲੜੀ ਤਹਿਤ ਅੱਜ ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ ਦੀ ਪ੍ਰਧਾਨਗੀ ਹੇਠ ਸਰਹੱਦੀ ਪਿੰਡ ਬੱਲੜ੍ਹਵਾਲ ਵਿਖੇ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਉਚੇਚੇ ਤੌਰ 'ਤੇ ਪਹੁੰਚੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਜ਼ੋਨ 8 ਬਲੜ੍ਹਵਾਲ ਅਧੀਨ ਆਉਂਦੇ ਪਿੰਡਾਂ ਦੇ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜ ਕੇ ਸਰਗਰਮ ਸਿਆਸਤ ਵਿਚ ਕੁੱਦਣ ਲਈ ਨਿਯੁਕਤੀ ਪੱਤਰ ਦਿੱਤੇ ਗਏ | ਇਸ ਮੌਕੇ ਉਨ੍ਹਾਂ ਲਖਵਿੰਦਰ ਸਿੰਘ ਨੂੰ ਆਬਾਦੀ ਸੋਹਣ ਸਿੰਘ, ਜਗਜੀਤ ਸਿੰਘ ਆਬਾਦੀ ਹਰਨਾਮ ਸਿੰਘ, ਨਿਸ਼ਾਨ ਸਿੰਘ ਆਬਾਦੀ ਬਾਬਾ ਗੱਮਚੁੱਕ, ਮੁਨੀਸ਼ ਮਸੀਹ ਬਲੜ੍ਹਵਾਲ, ਦੇਬਾ ਸਿੰਘ ਨਵਾਂ ਡੱਲਾ ਸਰਬਜੀਤ ਸਿੰਘ ਡੱਲਾ ਰਾਜਪੂਤਾਂ, ਕਸ਼ਮੀਰ ਸਿੰਘ ਦੀਨੇਵਾਲ, ਗੁਰਪ੍ਰਤਾਪ ਸਿੰਘ ਚੜ੍ਹਤੇਵਾਲੀ, ਬਚਿੱਤਰ ਸਿੰਘ ਸਾਰੰਗਦੇਵ, ਅਮਰਜੀਤ ਸਿੰਘ ਛੰਨਾਂ ਸਾਰੰਗਦੇਵ, ਜਗੀਰ ਸਿੰਘ ਜੱਗੀਵਾਲ, ਗੁਰਮੁਖ ਸਿੰਘ ਚੱਕਡੋਗਰਾਂ, ਦਿਲਬਾਗ ਸਿੰਘ ਵੱਡਾ ਚੱਕ ਡੋਗਰਾਂ, ਬਚਨ ਸਿੰਘ ਖਾਨਵਾਲ ਅਤੇ ਜਸਵੰਤ ਸਿੰਘ ਤੇੜਾ ਨੂੰ ਕ੍ਰਮਵਾਰ ਮੀਤ ਪ੍ਰਧਾਨ ਨਿਯੁਕਤ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਹਰੇਕ ਵਰਗ ਲਈ ਸਹੂਲਤਾਂ ਦਾ ਪਿਟਾਰਾ ਖੋਲ੍ਹ ਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਕੇਵਲ ਕਾਂਗਰਸ ਪਾਰਟੀ ਹੀ ਪੰਜਾਬੀਆਂ ਦੇ ਹੱਕਾਂ ਦੀ ਤਰਜਮਾਨੀ ਕਰਦੀ ਹੈ ਅਤੇ ਪੰਜਾਬ ਦੇ ਲੋਕ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਗਲੇ 5 ਸਾਲਾਂ ਲਈ ਮੁੱਖ ਮੰਤਰੀ ਵੇਖਣ ਲਈ ਉਤਾਵਲੇ ਹਨ | ਇਸ ਮੌਕੇ ਸੀਨੀਅਰ ਆਗੂ ਨੰਬਰਦਾਰ ਲਖਬੀਰ ਸਿੰਘ ਤੇੜਾ, ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ, ਸਰਪੰਚ ਬੇਅੰਤ ਸਿੰਘ ਆਬਾਦੀ ਸੋਹਣ ਸਿੰਘ, ਸਰਪੰਚ ਸੁਖਦੇਵ ਸਿੰਘ ਬਲੜ੍ਹਵਾਲ, ਸਰਪੰਚ ਪੁੰਨਣ ਸਿੰਘ, ਸਰਪੰਚ ਸੱਤਪਾਲ ਸਿੰਘ ਡੱਲਾ ਰਾਜਪੂਤਾਂ, ਸਰਪੰਚ ਪ੍ਰਭ ਸਿੰਘ ਡੱਲਾ, ਸੋਸ਼ਲ ਮੀਡੀਆ ਕੋਆਰਡੀਨੇਟਰ ਮਾਨਵਦੀਪ ਸਿੰਘ ਨਿੱਝਰ, ਸ਼ੁੱਭਦੀਪ ਸਿੰਘ ਸਿਰਸਾ, ਅਮਿੱਤ ਔਲ਼, ਅੰਮਿ੍ਤ ਭੱਖਾ, ਗੁਰਮੇਲ ਸਿੰਘ ਬੰਟੀ ਕੱਲੋਮਾਹਲ, ਸਰਪੰਚ ਸੋਨੂੰ ਸੁਲਤਾਨਮਾਹਲ, ਪ੍ਰਧਾਨ ਭਗਵੰਤ ਸਿੰਘ ਪੰਜਗਰਾਂਈ ਵਾਹਲਾ, ਸਰਪੰਚ ਸਤਪਾਲ ਸਿੰਘ ਸਾਰੰਗਦੇਵ, ਬੂਟਾ ਸਿੰਘ ਦੀਨੇਵਾਲੀ, ਤਰਸ਼ੇਮ ਸਿੰਘ ਚੜ੍ਹਤੇਵਾਲੀ, ਸਰਪੰਚ ਬਾਬਾ ਜਗਤਾਰ ਸਿੰਘ ਛੰਨਾਂ ਸਾਰੰਗਦੇਵ, ਅਤੇ ਸ਼ੇਰਾ ਫੱਤੇਵਾਲ ਆਦਿ ਹਾਜ਼ਰ ਸਨ |
ਚਮਿਆਰੀ, 26 ਨਵੰਬਰ (ਜਗਪ੍ਰੀਤ ਸਿੰਘ)-ਨੇੜਲੇ ਪਿੰਡ ਹਰੜ ਅਤੇ ਭੁਰੇ ਗਿੱਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 28 ਨਵੰਬਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਭਾਈ ਬਲਦੇਵ ਸਿੰਘ ਵਡਾਲਾ ...
ਓਠੀਆਂ, 26 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਕੋਟਲੀ ਸੱਕਾ 'ਚ ਪਿੰਡ ਵਾਸੀਆਂ ਵਲੋਂ ਹਰ ਸਾਲ ਕਰਵਾਇਆ ਜਾਂਦਾ ਕੀਰਤਨ ਅਤੇ ਢਾਡੀ ਦਰਬਾਰ ਇਸ ਵਾਰ ਵੀ ਅੱਜ 27 ਨਵੰਬਰ ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ...
ਰਮਦਾਸ, 26 ਨਵੰਬਰ (ਜਸਵੰਤ ਸਿੰਘ ਵਾਹਲਾ)-ਵਿਧਾਨਾ ਸਭਾ ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਥਾਨਿਕ ਅਜੀਤ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਤੇ ਉਸ ਦੇ ...
ਰਈਆ, 26 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਚੌਂਕੀ ਰਈਆ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਲੋਕਾਂ ਕੋਲ ਵੀ ਲਾਇਸੰਸੀ ਅਸਲਾ ਹੈ ਉਹ ਜਲਦੀ ਤੋਂ ਜਲਦੀ ਆਪਣੇ ਨਜ਼ਦੀਕੀ ਚੌਂਕੀ ਥਾਣੇ ਵਿਚ ...
ਬਾਬਾ ਬਕਾਲਾ ਸਾਹਿਬ, 26 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਇੰਗਲੈਂਡ ਸਥਿਤ ਪ੍ਰਤੀਨਿਧ ਸ: ਸੰਤੋਖ ਸਿੰਘ ਭੁੱਲਰ ਅਤੇ ਸਕੱਤਰ ਸੁਖਰਾਜ ਸਿੰਘ ਭੁੱਲਰ ਦੇ ਸਤਿਕਾਰਯੋਗ ਪਿਤਾ ਸ: ਜੋਗਿੰਦਰ ਸਿੰਘ ਭੁੱਲਰ ਦਾ ਅੱਜ ਦਿਹਾਂਤ ...
ਜੇਠੂਵਾਲ, 26 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ ਸਥਿਤ ਅੱਡਾ ਸੋਹੀਆਂ ਖੁਰਦ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਰੋਡ ਤੋਂ ਪਿੰਡ ਸੋਹੀਆ ਖੁਰਦ ਨੂੰ ਜਾਂਦੇ ਰਸਤਾ ਨਾ ਛੱਡਣ ਕਾਰਨ ਲੋਕਾਂ ਵਲੋਂ ਆਪਣੇ ਤੌਰ 'ਤੇ ਬਣਾਏ ਰਸਤੇ ਕਾਰਨ ...
ਬਾਬਾ ਬਕਾਲਾ ਸਾਹਿਬ, 26 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਕੂਲਾਂ ਦੇ ਧਾਰਮਿਕ ...
ਅਟਾਰੀ, 26 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ, ਗੁਰਦੀਪ ਸਿੰਘ ਅਟਾਰੀ)-ਫਿੱਕੀ ਫਲੋ ਅੰਮਿ੍ਤਸਰ ਨੇ ਅੱਜ ਚੇਅਰਪਰਸਨ ਮਨਜੋਤ ਢਿੱਲੋਂ ਦੀ ਅਗਵਾਈ ਹੇਠ ਅਟਾਰੀ ਸਰਹੱਦ 'ਤੇ, ਸੀਮਾ ਸੁਰੱਖਿਆ ਬਲ ਦੇ ਬਹਾਦਰ ਜਵਾਨਾਂ ਨੂੰ ਸਮਰਪਿਤ ਇਕ ਮੀਲ ਪੱਥਰ ਦੇ ਉਦਘਾਟਨ ਦੇ ਮੌਕੇ ...
ਬਿਆਸ, 26 ਨਵੰਬਰ (ਪਰਮਜੀਤ ਸਿੰਘ ਰੱਖੜਾ)-ਆਲ ਇੰਡੀਆ ਕਾਂਗਰਸ ਕਮੇਟੀ (ਐਸ. ਸੀ. ਵਿਭਾਗ) ਵਲੋਂ ਗੁਰਪ੍ਰੀਤ ਸਿੰਘ ਗੋਲ ਨੂੰ ਯੁਵਾ ਦਲਿਤ ਕਾਂਗਰਸ ਦਾ ਅੰਮਿ੍ਤਸਰ ਦਿਹਾਤੀ ਤੋਂ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਨ 'ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ...
ਸਠਿਆਲਾ, 26 ਨਵੰਬਰ (ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਕਾਲਜ ਐਜੂਕੇਸ਼ਨਲ ਅਤੇ ਕਲਚਰਲ ਸੁਸਾਇਟੀ ਦੀ ਮਦਦ ਨਾਲ ਥੈਲਾਸੀਮੀਆ ਪੀੜਤ ਬੱਚਿਆਂ ਦੀ ਮਦਦ ਲਈ ਖ਼ੂਨਦਾਨ ਕਰਨ ਲਈ ਕੈਂਪ ਲਗਾਇਆ ...
ਬਿਆਸ, 26 ਨਵੰਬਰ (ਪਰਮਜੀਤ ਸਿੰਘ ਰੱਖੜਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖ਼ਿਲਾਫ਼ ਸਬ-ਡਵੀਜਨ ਪ੍ਰਧਾਨ ਸੁਭਾਸ਼ ਚੰਦਰ ਦੀ ਅਗਵਾਈ ਹੇਠ ਬਿਆਸ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ...
ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਿ: ਵਲੋਂ ਪਾਵਰਕਾਮ ਕਰਮਚਾਰੀਆਂ ਦਾ 10 ਸਾਲਾਂ ਤੋਂ ਪੈਂਡਿੰਗ ਪੇਅ ਬੈਂਡ ਲਾਗੂ ਕਰਵਾਉਣ ਸਮੇਤ ਹੋਰਨਾਂ ਮੰਗਾਂ ਦੇ ਹੱਲ ਲਈ ਜੁਆਇੰਟ ਫੋਰਮ ਦੇ ਸੱਦੇ ਤੇ ਅਜਨਾਲਾ ਸ਼ਹਿਰ 'ਚ ...
ਅਜਨਾਲਾ, 26 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਇੱਥੇ ਆਪਣੀ ਰਿਹਾਇਸ਼-ਕਮ-ਦਫ਼ਤਰ ਵਿਖੇ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਹਲਕਾ ਅਜਨਾਲਾ 'ਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਵਿੱਢੀ ਜਾਣ ਵਾਲੀ ਚੋਣ ਪ੍ਰਚਾਰ ਮੁਹਿੰਮ ਦੀ ਰਣਨੀਤੀ ਘੜਣ ਉਪਰੰਤ ਗੱਲਬਾਤ ਦੌਰਾਨ ...
ਹਰਸ਼ਾ ਛੀਨਾ, 26 ਨਵੰਬਰ (ਕੜਿਆਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਤੇ ਬਿਜਲੀ ਕਾਮਿਆਂ ਦੇ ਸਾਂਝੇ ਫੋਰਮ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਉਪ ਮੰਡਲ ਕੁੱਕੜਾਂਵਾਲਾ ਵਿਖੇ ਬਿਜਲੀ ਕਾਮਿਆਂ ਨੇ ਪਾਵਰਕਾਮ ਦੀਆਂ ਨੀਤੀਆਂ ਖ਼ਿਲਾਫ਼ ਅਰਥੀ ਫੂਕ ਰੈਲੀ ਕਰਦਿਆਂ ...
ਰਈਆ, 26 ਨਵੰਬਰ (ਸ਼ਰਨਬੀਰ ਸਿੰਘ ਕੰਗ)-'ਮਾਣ ਭੱਤਾ ਤੇ ਕੱਚਾ ਕੰਟਰੈਕਟ ਮੁਲਾਜ਼ਮ ਮੋਰਚਾ ਪੰਜਾਬ' ਦੀ ਅਗਵਾਈ 'ਚ ਕਿਰਤ ਕਾਨੂੰਨਾਂ ਤਹਿਤ ਉਜਰਤਾਂ ਲਾਗੂ ਕਰਨ, ਪਿੱਤਰੀ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰਨ ਆਦਿ ਮੰਗਾਂ ਲਈ 21 ਨਵੰਬਰ ਨੂੰ ਖਰੜ ਵਿਖੇ ਸੂਬਾ ਪੱਧਰੀ ਰੈਲੀ ...
ਓਠੀਆਂ, 26 ਨਵੰਵਰ (ਗੁਰਵਿੰਦਰ ਸਿੰਘ ਛੀਨਾ)-ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਸਰਕਾਰ ਦੇ ਕੰਨਾਂ 'ਤੇ ਜੂੰਅ ਨਾ ਸਰਕਣ ਤੇ ਅੱਜ ਆਪਣੀ ਹੱਕੀ ਮੰਗਾਂ ਪੇ-ਬੈਂਡ, 23 ਸਾਲਾ ਇੰਕਰੀਮੈਂਟ ਇਕਸਾਰ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪ੍ਰਬੇਸ਼ਨ ਪੀਅਰਡ ਖ਼ਤਮ ਕਰਨਾ, ...
ਮਜੀਠਾ, 26 ਨਵੰਬਰ (ਜਗਤਾਰ ਸਿੰਘ ਸਹਿਮੀ)-ਸਰਕਾਰੀ ਹਸਪਤਾਲ ਮਜੀਠਾ ਓਟ ਸੈਂਟਰ ਦੇ ਸਟਾਫ ਨਾਲ ਦੁਰਵਿਵਹਾਰ ਕਰਨ ਤੇ ਨਸ਼ਾ ਛੱਡਣ ਵਾਲੀਆਂ 500 ਗੋਲੀਆਂ ਲੈ ਕੇ ਇਕ ਮਰੀਜ਼ ਵਲੋਂ ਫਰਾਰ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਮਜੀਠਾ ਦੇ ਓਟ ਸੈਂਟਰ ਦੇ ...
ਮਜੀਠਾ, 26 ਨਵੰਬਰ (ਜਗਤਾਰ ਸਿੰਘ ਸਹਿਮੀ)-ਬਿਜਲੀ ਘਰ ਮਜੀਠਾ ਸਾਹਮਣੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ | ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ...
ਸਠਿਆਲਾ, 26 ਨਵੰਬਰ (ਸਫਰੀ)-ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਵੋਟਰ ਸੂਚੀਆਂ ਦੇ ਸੁਧਾਈ ਸਬੰਧੀ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਬਣੇ ਪੋਲਿੰਗ ਬੂਥਾਂ ਦੇ ਬੀ.ਐਲ.ਓਜ਼ ਨਵੀਆਂ ਵੋਟਾਂ ਬਣਾਉਣ ਵਿਚ ਸਰਗਰਮ ਨਜ਼ਰ ਆਏ ਹਨ | ਇਸ ਬਾਰੇ ਬੀ.ਐਲ.ਓਜ਼ ...
ਬਾਬਾ ਬਕਾਲਾ ਸਾਹਿਬ, 26 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੇ-ਬੈਂਡ ਦੇ ਮੁੱਦੇ ਪਾਵਰ ਕਾਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਮਿਤੀ 15-11-2021 ਤੋਂ ਲਗਾਤਾਰ ਚਲ ਰਹੇ ਰੋਸ ਧਰਨੇ ਵਿਚ ਪਹਿਲਾਂ ਵੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ) ਪੰਜਾਬ ਵੱਡੇ ...
ਰਮਦਾਸ, 26 ਨਵੰਬਰ (ਜਸਵੰਤ ਸਿੰਘ ਵਾਹਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਲਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸਥਾਨਿਕ ਅਜੀਤ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ...
ਟਾਂਗਰਾ, 26 ਨਵੰਬਰ (ਹਰਜਿੰਦਰ ਸਿੰਘ ਕਲੇਰ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਸੰਦਰਭ 'ਚ ਹਲਕਾ ਜੰਡਿਆਲਾ ਗੁਰੂ ਦੇ ਬਲਾਕ ਤਰਸਿੱਕਾ ਦੇ ਪਿੰਡ ਸਰਜਾ ਵਿਖੇ ਸਰਗਰਮ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਸਰਪੰਚ ਮਲਕੀਤ ਸਿੰਘ ਸਰਜਾ ਦੀ ਅਗਵਾਈ ਹੇਠ ਹੋਈ | ਜਿਸ ...
ਰਾਮ ਤੀਰਥ, 26 ਨਵੰਬਰ (ਧਰਵਿੰਦਰ ਸਿੰਘ ਔਲਖ)-ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਸੁੰਦਰ ਗਰਾਮ ਸਕੀਮ ਵਿਚ ਚੁੁਣੇ ਗਏ ਪਿੰਡ ਕੋਹਾਲੀ ਦੇ ਵਿਕਾਸ ਕਾਰਜਾਂ ਵਿਚ ਭਾਵੇਂ ਕੋਈ ਕਮੀ ਨਜ਼ਰ ਨਹੀਂ ਆਉਂਦੀ, ਗਲੀਆਂ ਤੇ ਬਜ਼ਾਰ ਵਿਚ ਇੰਟਰਲਾਕਿੰਗ ਟਾਈਲਾਂ, ...
ਚੋਗਾਵਾਂ, 26 ਨਵੰਬਰ (ਗੁਰਬਿੰਦਰ ਸਿੰਘ ਬਾਗੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਮੁੱਚੇ ਪਿੰਡਾਂ ਦੀ ਇਕ ਵਿਸ਼ਾਲ ਚੋਣ ਰੈਲੀ ਕਸਬਾ ਚੋਗਾਵਾਂ ਦੇ ਨਿੱਜੀ ਪੈਲੇਸ ਵਿਚ 'ਆਪ' ਦੇ ਵਾਈਸ ਪ੍ਰਧਾਨ ਯੂਥ ਵਿੰਗ ਪੰਜਾਬ ਅਤੇ ਸੀਨੀ: ਆਗੂ ਜੈਦੀਪ ਸਿੰਘ ਸੰਧੂ ਦੀ ਪ੍ਰਧਾਨਗੀ ...
ਅਜਨਾਲਾ, 26 ਨਵੰਬਰ (ਐਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਮੱਖ ਬੁਲਾਰੇ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ 'ਚ ਪਟਿਆਲਾ ਤੋਂ ਇਕ ਵਿਵਾਦਤ ਕਾਂਗਰਸ ...
ਅਜਨਾਲਾ, 26 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਬਾਹਰੀ ਪਿੰਡ ਭੱਖਾ ਹਰੀ ਸਿੰਘ ਵਿਖੇ ਉਘੇ ਸਮਾਜ ਸੇਵੀ ਤੇ ਕੰਪਿਊਟਰ ਅਧਿਆਪਕਾਂ ਰਣਦੀਪ ਸਿੰਘ ਤੇ ਸੁਖਮਨਦੀਪ ਸਿੰਘ ਦੇ ਪਿਤਾ ਸੀਨੀਅਰ ਅਕਾਲੀ ਆਗੂ, ਅਗਾਂਹਵਧੂ ਕਿਸਾਨ, ਨੰਬਰਦਾਰ ਤੇ ਉਘੇ ਸਮਾਜ ਸੇਵੀ ਸਵਰਗੀ ...
ਬਾਬਾ ਬਕਾਲਾ ਸਾਹਿਬ, 26 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਹਾਕੀ ਸੁਸਾਇਟੀ, ਬਾਬਾ ਬਕਾਲਾ ਸਾਹਿਬ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX