ਪਟਿਆਲਾ, 26 ਨਵੰਬਰ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ 'ਚ ਕੱਲ੍ਹ ਹੋਏ ਜਰਨਲ ਹਾਊਸ ਦੇ ਇਜਲਾਸ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਮੁਅੱਤਲ ਕਰਨ ਦੇ ਐਲਾਨ ਤੋਂ ਬਾਅਦ ਜਿੱਥੇ ਮੇਅਰ ਵਲੋਂ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜ੍ਹਾਉਣ ਦੀਆਂ ਕਨਸੋਆਂ ਹਨ, ਉੱਥੇ ਹੀ ਮੇਅਰ ਧੜੇ ਦੇ ਕੌਂਸਲਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਆਪਣਾ ਪੱਖ ਰੱਖਣ ਦੀਆਂ ਤਿਆਰੀਆਂ ਕਰ ਰਹੇ ਹਨ | ਦੂਜੇ ਪਾਸੇ ਸਰਕਾਰੀ ਧਿਰ ਦੇ ਕੌਂਸਲਰਾਂ ਵਲੋਂ ਵੀ ਅੱਜ ਨਿਗਮ 'ਚ ਗੈਰ ਰਸਮੀ ਬੈਠਕ ਕਰਕੇ ਨਿਗਮ ਨਾਲ ਸਬੰਧਿਤ ਮੁੱਦਿਆਂ ਨੂੰ ਵਿਚਾਰਿਆ | ਜਦੋਂ ਕਿ ਨਿਗਮ 'ਚ ਸਥਿਤ ਮੇਅਰ ਦੇ ਦਫ਼ਤਰ ਨੂੰ ਅੱਜ ਸਾਰਾ ਦਿਨ ਬੰਦ ਰੱਖਿਆ ਗਿਆ ਹੈ | ਦੂਜੇ ਪਾਸੇ ਜਰਨਲ ਇਜਲਾਸ ਦੀ ਕਾਰਵਾਈ ਸਬੰਧੀ ਕਾਪੀ ਜੋ ਕਿ ਕਾਰਜਕਾਰੀ ਮੇਅਰ ਯੋਗਿੰਦਰ ਸਿੰਘ ਯੋਗੀ ਦੇ ਦਸਖ਼ਤਾਂ ਹੇਠ ਹੈ, 'ਚ ਆਖਿਆ ਗਿਆ ਹੈ ਕਿ ਜਰਨਲ ਇਜਲਾਸ 'ਚ ਸੰਜੀਵ ਸ਼ਰਮਾ ਬਿੱਟੂ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇ ਜਿਸ ਕਾਰਨ ਉਨ੍ਹਾਂ ਨੂੰ ਮੁਅੱਤਲ ਕਰਕੇ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਭੇਜ ਦਿਤਾ ਹੈ | ਸੰਜੀਵ ਸ਼ਰਮਾ ਬਿੱਟੂ ਨੇ ਜਰਨਲ ਇਜਲਾਸ ਦੌਰਾਨ ਜਾਰੀ ਹੋਈ ਕਾਰਵਾਈ ਦੀ ਕਾਪੀ ਨੂੰ ਵੀ ਫ਼ਰਜ਼ੀ ਦੱਸਦਿਆਂ ਆਖਿਆ ਕਿ ਇਜਲਾਸ ਦੇ ਚੇਅਰਮੈਨ ਉਹ ਸਨ ਜਦੋਂ ਕਿ ਕਾਪੀ 'ਤੇ ਦਸਤਖ਼ਤ ਕਿਸੇ ਹੋਰ ਦੇ ਹਨ | ਸੰਜੀਵ ਸ਼ਰਮਾ ਬਿੱਟੂ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਜਰਨਲ ਇਜਲਾਸ ਤੋਂ ਪਹਿਲਾਂ ਇਕ ਕੈਬਨਿਟ ਮੰਤਰੀ ਦੇ ਇਸ਼ਾਰੇ 'ਤੇ ਉਨ੍ਹਾਂ ਦੇ ਕੌਂਸਲਰਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਖ਼ਿਲਾਫ਼ ਬੇ-ਭਰੋਸਗੀ ਦਾ ਮਤਾ ਡਿੱਗ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਦਾਲਤ 'ਚ ਜਿੱਥੇ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਵਿਰੁੱਧ ਅਪੀਲ ਪਾਈ ਜਾਵੇਗੀ, ਉੱਥੇ ਹੀ ਜਰਨਲ ਇਜਲਾਸ ਤੋਂ ਪਹਿਲਾ ਵਾਪਰੀਆਂ ਕੁੱਝ ਘਟਨਾਵਾਂ ਨੂੰ ਅਧਾਰ ਬਣਾ ਕੇ ਮੌਕੇ 'ਤੇ ਮੌਜੂਦ ਕੁੱਝ ਅਧਿਕਾਰੀਆਂ ਖ਼ਿਲਾਫ਼ ਵੀ ਅਦਾਲਤ 'ਚ ਆਪਣੀ ਗੱਲ ਰੱਖਣਗੇ | ਦੂਜੇ ਪਾਸੇ ਸਰਕਾਰੀ ਧੜੇ ਦੇ ਕੌਂਸਲਰਾਂ ਵਲੋਂ ਅੱਜ ਨਿਗਮ 'ਚ ਇਕ ਗੈਰ- ਰਸਮੀ ਬੈਠਕ ਕਰਕੇ ਅਗਲੀ ਵਿਉਂਤਬੰਦੀ ਕੀਤੀ ਗਈ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ, ਕਾਰਜਕਾਰੀ ਮੇਅਰ ਯੋਗਿੰਦਰ ਸਿੰਘ ਯੋਗੀ ਤੇ ਐਫ. ਐਂਡ ਸੀ.ਸੀ. ਦੇ ਮੈਂਬਰ ਹਰਵਿੰਦਰ ਸਿੰਘ ਨਿਪੀ ਤੋਂ ਇਲਾਵਾ ਹੋਰ ਕੌਂਸਲਰ ਵੀ ਮੌਜੂਦ ਸਨ | ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੌਂਸਲਰਾਂ ਦੇ ਬੈਠਣ ਲਈ ਕੋਈ ਕਮਰਾ ਨਹੀਂ ਸੀ ਪਰ ਅੱਜ ਉਨ੍ਹਾਂ ਵਲੋਂ ਇਕ ਕੌਂਸਲਰ ਰੂਮ ਬਣਾਇਆ ਗਿਆ ਹੈ | ਉਨ੍ਹਾਂ ਇੱਥੇ ਇਹ ਵੀ ਆਖਿਆ ਕਿ ਨਿਗਮ 'ਚ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦੀ ਫ਼ੋਟੋ ਤੱਕ ਨਹੀਂ ਸੀ ਲਗਾਈ ਗਈ ਜੋ ਉਨ੍ਹਾਂ ਵਲੋਂ ਅੱਜ ਲਗਾਈ ਹੈ |
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ, ਡੈਂਟਲ ਕਾਲਜ ਅਤੇ ਰਾਜਿੰਦਰਾ ਹਸਪਤਾਲ 'ਚ ਮੁਕੰਮਲ ਹੋਏ ਵੱਖ-ਵੱਖ ਬਹੁਕਰੋੜੀ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ...
ਪਟਿਆਲਾ, 26 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਮਨਾਉਣ ਬਾਰੇ ਵੱਖ-ਵੱਖ ਵਿਭਾਗੀ ਮੁਖੀਆਂ ਨਾਲ ਮੀਟਿੰਗ ਕਰਕੇ ਦੇਸ਼ ਦੀ ਆਜ਼ਾਦੀ ਦੇ 75ਵੇਂ ਦਿਵਸ ਸਬੰਧੀਂ ਚਲਾਈ ਜਾ ਰਹੀ ...
ਰਾਜਪੁਰਾ, 26 ਨਵੰਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਔਰਤ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਤੇ ਨਣਾਣ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...
ਪਟਿਆਲਾ, 26 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮ ਏਕਤਾ ਮੰਚ ਨੇ ਅੱਜ ਸੰਘਰਸ਼ ਦੇ 16ਵੇਂ ਦਿਨ ਫ਼ੈਸਲਾ ਕੀਤਾ ਕਿ ਮੁਲਾਜ਼ਮਾਂ ਦੇ ਮਸਲੇ ਨਾ ਕਰਨ ਵਿਰੁੱਧ ਪੰਜਾਬ ਦੇ ਬਿਜਲੀ ਕਾਮੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਦੌਰਿਆਂ ਦੌਰਾਨ ...
ਭਾਦਸੋਂ, 26 ਨਵੰਬਰ (ਪ੍ਰਦੀਪ ਦੰਦਰਾਲਾ)-ਅੱਜ ਭਾਦਸੋਂ ਦੇ ਪਿੰਡ ਡਕੌਂਦਾ ਦੇ ਲੋਕਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਵੱਖ-ਵੱਖ ਔਰਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇੜਲੇ ਸਾਰੇ ਪਿੰਡਾਂ ਵਿਚ ...
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਬੰਨਾ ਰੋਡ ਦੇ ਲਾਗੇ ਵੱਖ-ਵੱਖ ਥਾਵਾਂ 'ਤੇ ਸੱਟਾਂ ਲਗਾ ਰਹੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਸੱਟੇ ਦੇ 3670 ਰੁਪਏ ਬਰਾਮਦ ਕੀਤੇ ਹਨ | ...
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਮੈਡੀਕਲ ਕਾਲਜ ਪਟਿਆਲਾ 'ਚ ਨਵੇਂ ਬਣੇ ਪੋ੍ਰਜੈਕਟਾਂ ਦਾ ਉਦਘਾਟਨ ਕਰਨ ਪੁੱਜੇ ਮੈਡੀਕਲ ਸਿੱਖਿਆ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਅਲੋਚਨਾ ...
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਦੇ ਪਤੀ ਦੀ ਮੌਤ ਤੋਂ ਬਾਅਦ ਸਹੁਰਾ ਪਰਿਵਾਰ ਵਲੋਂ ਹੋਰ ਦਾਜ ਲਿਆਉਣ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ 'ਚ ਪੀੜਤ ਸੰਦੀਪ ਕੌਰ ਵਾਸੀ ...
ਭੁੱਨਰਹੇੜੀ, 26 ਨਵੰਬਰ (ਧਨਵੰਤ ਸਿੰਘ)-ਪੁਲਿਸ ਨੂੰ ਉਦੋਂ ਮੁਸਤੈਦ ਹੋਣ ਲਈ ਮਜਬੂਰ ਹੋਣਾ ਪਿਆ ਜਦੋਂ ਅੱਧੀ ਰਾਤ ਨੂੰ ਚੋਰਾਂ ਨੇ ਇਕ ਦੁਕਾਨ ਨੂੰ ਪਾੜ ਲਾ ਲਿਆ | ਪਰ ਅਚਾਨਕ ਦਿੱਲੀ ਤੋਂ ਵਾਪਸ ਪਰਤ ਰਹੇ ਨੌਜਵਾਨਾਂ ਨੂੰ ਦੇਖ ਕੇ ਚੋਰਾਂ ਦੀ ਟੋਲੀ ਭੱਜਣ 'ਚ ਸਫਲ ਰਹੀ | ...
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਲੜਕੀ ਦੇ ਘਰ 'ਚ ਦਾਖ਼ਲ ਹੋ ਕੇ ਉਸ ਨਾਲ ਜਬਰ-ਜਨਾਹ ਕਰਨ ਤੇ ਲੜਕੀ ਦੇ ਵਿਰੋਧ ਕਰਨ 'ਤੇ ਉਸ ਨਾਲ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫ਼ਰਾਰ ਹੋਏ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਦੀ ਪੁਲਿਸ ...
ਦੇਵੀਗੜ੍ਹ, 26 ਨਵੰਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ 'ਚ ਇਕੋ ਰਾਤ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਐਲ ਸੀਡੀਆਂ ਤੇ ਚਾਂਦੀ ਦੇ ਭ ਾਂਡੇ ਤੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਸਬਾ ਦੇਵੀਗੜ੍ਹ ...
ਸਮਾਣਾ, 26 ਨਵੰਬਰ (ਹਰਵਿੰਦਰ ਸਿੰਘ ਟੋਨੀ, ਗੁਰਦੀਪ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਗਰ ਕੌਂਸਲ ਵਲੋਂ ਲੜੀ ਕਾਨੂੰਨੀ ਲੜਾਈ ਤੇ ਭਾਰੀ ਜਦੋ-ਜਹਿਦ ਉਪਰੰਤ ਲੋਕਾਂ ਵਲੋਂ ਦੱਬੀ ਕੌਂਸਲ ਦੀ 23 ਏਕੜ ਜ਼ਮੀਨ 'ਤੇ ਸਰਕਾਰ ਵਲੋਂ ਕਰੋੜਾਂ ਰੁਪਏ ...
ਸਮਾਣਾ, 26 ਨਵੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਲੋਕਾਂ ਦੀਆਂ ਹਦਾਇਤਾਂ ਅਨੁਸਾਰ ਨੀਤੀਆਂ ਬਣਾ ਕੇ ਲੋਕ ਸੇਵਾ ਕਰਨ 'ਚ ਵਿਸ਼ਵਾਸ ਰੱਖਦੀ ਹੈ | ਜਦੋਂ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਤੋਂ ਵੋਟਾਂ ਲੈ ਕੇ ਸਰਕਾਰ ਬਣਨ ਉਪਰੰਤ ਉਨ੍ਹਾਂ ਨਾਲ ਹਮੇਸ਼ਾ ...
ਸਮਾਣਾ, 26 ਨਵੰਬਰ (ਹਰਵਿੰਦਰ ਸਿੰਘ ਟੋਨੀ)-ਹਲਕਾ ਸਮਾਣਾ ਦੇ ਕਾਫ਼ੀ ਗਿਣਤੀ ਪਿੰਡਾਂ 'ਚ ਹੋਈ ਭਾਰੀ ਗੜੇਮਾਰੀ ਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਕਾਫ਼ੀ ਜ਼ਿਆਦਾ ਬਰਬਾਦੀ ਕਰ ਦਿੱਤੀ ਸੀ ਤੇ ਜਿਨ੍ਹਾਂ ਕਿਸਾਨਾਂ ਦੀ ਥੋੜ੍ਹੀ ਬਹੁਤੀ ਫ਼ਸਲ ਬਚੀ ਸੀ, ...
ਭਾਰਤ ਸਰਕਾਰ ਵਲੋਂ ਗੰੁਗੇ, ਬੋਲੇ ਤੇ ਨੇਤਰਹੀਣ ਸਕੂਲ ਦੀ ਬੈਸਟ ਪੁਰਸਕਾਰ ਲਈ ਚੋਣ ਪਟਿਆਲਾ, 26 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਸ਼ਹਿਰ ਦੇ ਸਭ ਤੋਂ ਪਹਿਲੇ ਗੰੁਗੇ, ਬੋਲੇ ਤੇ ਨੇਤਰਹੀਣ ਬੱਚਿਆਂ ਲਈ ਸੁਸਾਇਟੀ ਫ਼ਾਰ ਦਾ ਵੈੱਲਫੇਅਰ ਆਫ਼ ਦਿ ਹੈਂਡੀਕੈਪਡ ...
ਨਾਭਾ, 26 ਨਵੰਬਰ (ਅਮਨਦੀਪ ਸਿੰਘ ਲਵਲੀ)-ਸਿਹਤ ਵਿਭਾਗ ਦੀ ਮਿਲੀਭੁਗਤ ਕਾਰਨ ਆਮ ਜਨਤਾ ਨੂੰ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਕਿਉਂਕਿ ਵਿਭਾਗ ਵਲੋਂ ਉਨ੍ਹਾਂ ਵਪਾਰੀਆਂ 'ਤੇ ਕੋਈ ਸਖ਼ਤ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ ਜਿਨ੍ਹਾਂ ਵਲੋਂ ਮਿਲਾਵਟੀ ਸਾਮਾਨ ...
ਨਾਭਾ, 26 ਨਵੰਬਰ (ਕਰਮਜੀਤ ਸਿੰਘ)-ਅੱਜ ਆਸਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਅਧੀਨ ਬਲਾਕ ਭਾਦਸੋਂ ਦੇ ਐਮ.ਪੀ.ਐਚ.ਸੀ. ਬਾਬਰਪੁਰ ਦੀਆਂ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰ ਵਲੋਂ ਬਲਾਕ ਪ੍ਰਧਾਨ ਜਸਵੀਰ ਕੌਰ ਦੀ ਅਗਵਾਈ 'ਚ ਸਰਕਾਰ ਵਲੋਂ ਮੰਨੀਆਂ ਮੰਗਾਂ ...
ਪਟਿਆਲਾ, 26 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਜੰਗਲਾਤ, ਜੰਗਲਾਤ ਨਿਗਮ ਤੇ ਜੰਗਲੀ ਜੀਵ ਨਾਲ ਸਬੰਧਤ ਦਰਜਾ ਚਾਰ ਡੇਲੀਵੇਜਿਜ਼ ਕਰਮਚਾਰੀਆਂ ਦੀ ਜਨਰਲ ਬੈਠਕ ਹੋਈ ਜਿਸ 'ਚ ਡੇਲੀਵੇਜਿਜ਼ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾ ਸਬੰਧੀ ਪੁਰਾਣੇ ਵਣ ਮੰਤਰੀ ਸਾਧੂ ਸਿੰਘ ...
ਪਾਤੜਾਂ, 26 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਵਿਕਾਸ ਕਾਰਜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿੰਡ ਹੀਰਾ ਨਗਰ ਡਰੌਲੀ ਦੀ ਸੜਕ ਨੂੰ ਦੇਖ ਕੇ ਇਹ ਸਾਰੇ ਦਾਅਵੇ ਖੋਖਲੇ ਦਿਖਾਈ ਦੇ ਰਹੇ ਹਨ | ਦੋਹਾਂ ਪਾਸਿਆਂ ਤੋਂ ਸੜਕ ਬਣਾ ਕੇ ਪਿੰਡ ਨੇੜੇ ...
ਨਾਭਾ, 26 ਨਵੰਬਰ (ਕਰਮਜੀਤ ਸਿੰਘ)-ਪੰਚਾਇਤ ਅਫ਼ਸਰ ਐਸੋਸੀਏਸ਼ਨ, ਟੈਕਸ ਕਲੈਕਟਰ ਯੂਨੀਅਨ ਤੇ ਪੰਚਾਇਤ ਸਕੱਤਰ ਯੂਨੀਅਨ ਦੀ ਸਾਂਝੀ ਬੈਠਕ ਰਣਜੀਤ ਸਿੰਘ ਖਹਿਰਾ ਡਵੀਜ਼ਨਲ ਪ੍ਰਧਾਨ, ਸਰਪ੍ਰਸਤ ਪ੍ਰਦੀਪ ਕੁਮਾਰ ਗਲਵੱਟੀ, ਜਸਵਿੰਦਰ ਸਿੰਘ ਰਾਜਗੜ੍ਹ ਜ਼ਿਲ੍ਹਾ ਪ੍ਰਧਾਨ ...
ਪਟਿਆਲਾ, 26 ਨਵੰਬਰ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਬੀਤੇ ...
ਪਟਿਆਲਾ, 26 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪਿੰਡ ਕਿਸ਼ਨਗੜ੍ਹ (ਗੁਰਥਲੀ) ਵਿਖੇ ਸਾਬਕਾ ਸਰਪੰਚ ਅਮਰੀਕ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ ਪੰਚ, ਗੁਰਜੰਟ ਸਿੰਘ ਤੇ ਹੋਰ ਪਿੰਡ ਦੇ ਪਤਵੰਤਿਆਂ ਵਲੋਂ ਪਟਿਆਲਾ ਦਿਹਾਤੀ ਦੇ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ...
ਦੇਵੀਗੜ੍ਹ, 26 ਨਵੰਬਰ (ਰਾਜਿੰਦਰ ਸਿੰਘ ਮੌਜੀ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਪ੍ਰੋਫੈਸਰ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਦੀ ਨਿਗਰਾਨੀ ਤੇ ਧਰਮ ਅਧਿਐਨ ਮੰਚ ਦੇ ਕਨਵੀਨਰ ਅਸਿਸਟੈਂਟ ਪ੍ਰੋਫੈਸਰ ਡਾ. ਤੇਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ...
ਸ਼ੁਤਰਾਣਾ, 26 ਨਵੰਬਰ (ਬਲਦੇਵ ਸਿੰਘ ਮਹਿਰੋਕ)-ਖੇਤੀਬਾੜੀ ਸਬੰਧੀ ਬਣਾਏ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਤੇ ਉਸ ਤੋਂ ਵੀ ਪਹਿਲਾਂ ਕਸਬਾ ਸ਼ੁਤਰਾਣਾ ਵਿਖੇ ਟੋਲ਼ ...
ਪਟਿਆਲਾ, 26 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੀ.ਐਸ.ਈ.ਬੀ. ਅਕਾਊਾਟਸ ਆਡਿਟ ਤੇ ਅਡਮਿਨਸਟ੍ਰੇਟਿਵ ਸਰਵਿਸ਼ਜ ਐਸੋਸੀਏਸ਼ਨ ਤੇ ਆਫਿਸਰਜ਼ (ਅਕਾਊਾਟਸ) ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ 23 ਨਵੰਬਰ 2021 ਤੋਂ ਲਗਾਤਾਰ ਪਟਿਆਲਾ ਤੇ ਪੂਰੇ ਪੰਜਾਬ 'ਚ ਜ਼ੋਨ ਪੱਧਰ ...
ਪਟਿਆਲਾ, 26 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਇੱਥੇ ਪੋਲੋ ਗਰਾਉਂਡ ਵਿਖੇ ਹੋਏ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਮੁੱਕੇਬਾਜ਼ੀ ਮੁਕਾਬਲਿਆਂ 'ਚ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਾਪਤ ਮੁੱਕੇਬਾਜ਼ੀ ਸਿਖਲਾਈ ਕੇਂਦਰ ਦੇ ਖਿਡਾਰੀਆਂ ਨੇ ...
ਰਾਜਪੁਰਾ, 26 ਨਵੰਬਰ (ਜੀ.ਪੀ. ਸਿੰਘ)-ਡੈਮੋਕ੍ਰੇਟਿਕ ਮਨਰੇਗਾ ਫ਼ਰੰਟ (ਡੀ.ਐਮ.ਐਫ.) ਵਲੋਂ ਰਾਜਪੁਰਾ ਬਲਾਕ ਦੇ ਪਿੰਡਾਂ ਰੰਗੀਆਂ, ਭੱਪਲ, ਨਲਾਸ, ਚੰਦੂਮਾਜਰਾ, ਬਲਸੂਆਂ, ਚੱਕ ਕਲਾਂ, ਚੱਕ ਖ਼ੁਰਦ ਵਿਖੇ ਮਨਰੇਗਾ ਕਾਮਿਆਂ ਵਲੋਂ 28 ਨਵੰਬਰ ਨੂੰ ਅਨਾਜ ਮੰਡੀ ਸਰਹਿੰਦ ਰੋਡ ...
ਦੇਵੀਗੜ੍ਹ, 26 ਨਵੰਬਰ (ਰਾਜਿੰਦਰ ਸਿੰਘ ਮੌਜੀ)-ਸਿਵਲ ਸਰਜਨ ਪਟਿਆਲਾ ਡਾ. ਪਿ੍ੰਸ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਦੁੱਧਨ ਸਾਧਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਸ਼ਾਂਤ ਗੌਤਮ ਦੀ ਅਗਵਾਈ ਹੇਠ ਬਲਾਕ ਦੁੱਧਨ ਸਾਧਾਂ ਵਿਖੇ ਮੋਤੀਆ ਮੁਕਤ ...
ਬਨੂੜ, 26 ਨਵੰਬਰ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਪ੍ਰਾਜੈਕਟ ''ਐਜੂਰਿਫ਼ਾਰਮU ਅਧਿਕਾਰਤ ਤੌਰ 'ਤੇ ਲਾਂਚ ਕੀਤਾ ਗਿਆ | ਇਸ ਮੌਕੇ ਉਦਘਾਟਨੀ ਸਮਾਗਮ ਤੇ ਸਸ਼ਕਤੀਕਰਨ ਕੈਂਪ ਲਗਾਇਆ ਗਿਆ | ਐਜੂਰਿਫ਼ਾਰਮ ਨੂੰ ਯੂਰਪੀਅਨ ਯੂਨੀਅਨ ਦੇ ਐਰਾਸਮਸ ...
ਪਟਿਆਲਾ, 26 ਨਵੰਬਰ (ਭਗਵਾਨ ਦਾਸ)-ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਇੱਥੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਭਿਰਾਜ ਮਹਿਸਮਪੁਰੀ ਜਿਸ ਨੇ ਐਨੀ ਛੋਟੀ ਉਮਰ 'ਚ ਦੋ ਕਿਤਾਬਾਂ ਲਿਖੀਆਂ, ਨੂੰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ (ਪ੍ਰੀੲੈਮਬਲ) ਦੇ ਕੇ ਸਨਮਾਨਿਤ ...
ਸ਼ੁਤਰਾਣਾ, 26 ਨਵੰਬਰ (ਬਲਦੇਵ ਸਿੰਘ ਮਹਿਰੋਕ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਪਟਿਆਲਾ ਨੂੰ ਜਾਣ ਵਾਲੀ ਪੀ.ਆਰ.ਟੀ.ਸੀ. ਦੀ ਪਟਿਆਲਾ ਡੀਪੂ ਦੀ ਬੱਸ ਬੰਦ ਹੋਣ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਸਵੇਰੇ ਠੰਢ 'ਚ ਆ ਕੇ ਅੱਡਿਆਂ 'ਤੇ ਖੜ੍ਹੀਆਂ ਸਵਾਰੀਆਂ ਨੂੰ ...
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨੇ 11 ਦਸੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਦੇ ਮੱਦੇਨਜ਼ਰ ਨਾਭਾ, ਸਮਾਣਾ ਤੇ ਰਾਜਪੁਰਾ ਦੇ ਜੁਡੀਸ਼ੀਅਲ ਅਫ਼ਸਰਾਂ ਨਾਲ ਅੱਜ ਬੈਠਕ ਕੀਤੀ | ਇਸ ਦੌਰਾਨ ਉਨ੍ਹਾਂ ਕਿਹਾ ਕਿ 11 ...
ਪਟਿਆਲਾ, 26 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਨੌਜਵਾਨ ਪੀੜ੍ਹੀ ਨੂੰ ਪਾਣੀ ਦੀ ਸੰਭਾਲ ਦੇ ਵਿਸ਼ਵ-ਵਿਆਪੀ ਸਰੋਕਾਰ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ, ਡੀ ਏ ਵੀ ਪਬਲਿਕ ਸਕੂਲ ਨੇ ਏਕ ਭਾਰਤ ਸੇ੍ਰਸ਼ਠ ਭਾਰਤ ਤਹਿਤ ਇੱਕ ਵਿਸ਼ੇਸ਼ ਸਵੇਰ ਦੀ ਸਭਾ ਕਰਵਾਈ ਗਈ | ਇਸ ਉੱਦਮ ...
ਪਾਤੜਾਂ, 26 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਤਹਿਸੀਲ ਕੰਪਲੈਕਸ ਪਾਤੜਾਂ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਬਲਾਕ ਪਾਤੜਾਂ ਦੀ ਬੈਠਕ ਪ੍ਰਧਾਨ ਧਿਆਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਰਕਾਰ ਖ਼ਿਲਾਫ਼ 30 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਸੂਬਾ ...
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਭਾਰਤ ਦੇ ਸੰਵਿਧਾਨ 'ਚ ਰਾਸ਼ਟਰੀ ਪੱਧਰ 'ਤੇ ਜਾਤ-ਪ੍ਰਣਾਲੀ ਨੂੰ ਖ਼ਤਮ ਕਰਨ 'ਤੇ ਜ਼ੋਰ ਦਿੱਤਾ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਵਿਚ ਕਿਸੇ ਵੀ ਸਰਕਾਰ ਨੇ ਜਾਤ ਵਿਵਸਥਾ ਨੂੰ ਖ਼ਤਮ ਕਰਕੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦੇਣ ...
ਪਟਿਆਲਾ, 26 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਮਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਭਲਾਈ ਬੋਰਡ ਦੀ ਚੇਅਰਮੈਨ ਗੁਰਸ਼ਰਨ ਕੌਰ ਰੰਧਾਵਾ ਵਲੋਂ ਹਲਕੇ 'ਚ ਇਕੱਠ ਰਾਹੀਂ ਸ਼ਕਤੀ ਪ੍ਰਦਰਸ਼ਨ ਕਰਕੇ ਪਾਰਟੀ ਤੋਂ ਸਿੱਧੇ ਤੌਰ 'ਤੇ ਟਿਕਟ ਦੀ ਮੰਗ ਕੀਤੀ ਹੈ, ਉਥੇ ...
ਪਟਿਆਲਾ, 26 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਵੱਡੀ ਗਿਣਤੀ ...
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਪੁਰਾਣੀ ਰੰਜਿਸ ਦੇ ਚੱਲਦਿਆਂ ਸਥਾਨਕ ਪਾਸੀ ਰੋਡ ਲਾਗੇ ਮਹੰਤਾ ਦੇ ਇਕ ਧੜੇ ਨੇ ਦੂਸਰੇ ਗਰੁੱਪ 'ਤੇ ਹਮਲਾ ਕਰਨ ਤੇ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਮਲੇ ਸਬੰਧੀ ਮਹੰਤ ਸਿਮਰਨ ਨੇ ਦੱਸਿਆ ਕਿ ਉਹ ਕਿਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX