ਅਟਾਰੀ ਸਰਹੱਦ, 26 ਨਵੰਬਰ (ਅਵਤਾਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ)-ਬੀਤੀ 17 ਨਵੰਬਰ ਨੂੰ ਸ਼ਰਧਾਲੂਆਂ ਦਾ ਵੱਡਾ ਜਥਾ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਪੁੱਜਾ ਸੀ, ਜੋ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 10 ਦਿਨਾਂ ਬਾਅਦ ਡੇਰਾ ਸਾਹਿਬ ਲਾਹÏਰ ਤੋਂ ਰਵਾਨਾ ਹੋ ਕੇ ਵਾਹਗਾ ਰਾਹੀਂ ਭਾਰਤ ਵਾਪਸ ਪਹੁੰਚਿਆ | ਯਾਤਰਾ ਤੋਂ ਆਏ ਸ਼ਰਧਾਲੂਆਂ ਨੇ ਕਿਹਾ ਕਿ ਗੁਰਧਾਮਾਂ ਦੇ ਦਰਸ਼ਨ ਕਰਦਿਆਂ ਪਾਕਿਸਤਾਨ ਸਰਕਾਰ ਵਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਸੰਗਤਾਂ ਵਲੋਂ ਉਨ੍ਹਾਂ ਦਾ ਨਿੱਘਾ ਮਾਣ-ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੁਝ ਗੁਰਧਾਮਾਂ 'ਚ ਸੰਗਤਾਂ ਦੇ ਲੰਗਰਾਂ ਅਤੇ ਰਿਹਾਇਸ਼, ਬਾਥਰੂਮਾਂ ਆਦਿ ਦਾ ਪ੍ਰਬੰਧ ਸਹੀ ਨਹੀਂ ਹੈ | ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਅਪੀਲ ਕੀਤੀ ਕਿ ਸ਼ਰਧਾਲੂਆਂ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ |
ਬੱਸਾਂ ਦੇ ਵਿਸ਼ੇਸ਼ ਕਾਫਲੇ ਦੀ ਥਾਂ ਰੇਲ ਯਾਤਰਾ ਨੂੰ ਪਹਿਲ ਦਿੱਤੀ ਜਾਵੇ
ਸ਼ਰਧਾਲੂਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਵਲੋਂ ਵੀ ਰੇਲ ਗੱਡੀ ਦੀ ਸੁਵਿਧਾ ਸ਼ੁਰੂ ਕੀਤੀ ਜਾਵੇ, ਜਦ ਕਿ ਪਾਕਿਸਤਾਨ ਵਾਲੇ ਪਾਸੇ ਵਿਸ਼ੇਸ਼ ਬੱਸਾਂ ਦੇ ਕਾਫਲੇ ਦੀ ਬਜਾਏ ਰੇਲ ਗੱਡੀ ਦੀ ਸਹੂਲਤ ਹੋਣੀ ਅਤਿ ਜ਼ਰੂਰੀ ਹੈ, ਕਿਉਂਕਿ ਇਸ ਵਾਰ ਬੱਸਾਂ ਰਾਹੀਂ ਕੀਤੇ ਗਏ ਸਫ਼ਰ ਮÏਕੇ ਸ਼ਰਧਾਲੂਆਂ ਨੂੰ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ, ਜਦ ਕਿ ਚਾਰ-ਚਾਰ ਘੰਟੇ ਦਾ ਸਫ਼ਰ ਬੱਸਾਂ ਰਾਹੀਂ 12-12 ਘੰਟੇ ਕਰਨਾ ਪਿਆ ਅਤੇ ਕਈ-ਕਈ ਘੰਟੇ ਸੜਕਾਂ ਉਪਰ ਰੋਕ ਕੇ ਰੱਖਿਆ ਗਿਆ |
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)-ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ | ...
ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਤੇ ਕੁੱਝ ਕੁ ਸਮਾਂ ਸ਼ਬਦ ਕੀਰਤਨ ਵੀ ਸਰਵਣ ਕੀਤਾ | ਉਨ੍ਹਾਂ ਨੂੰ ਮੁੱਖ ਗ੍ਰੰਥੀ ਗਿਆਨੀ ਪਰਨਾਮ ਸਿੰਘ, ...
ਸਮਾਣਾ, 26 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਥਾਨਕ ਦਰਦੀ ਕਾਲੋਨੀ ਨਿਵਾਸੀ ਇਕ 25 ਸਾਲਾ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਰਕੇ ਮੌਤ ਹੋਣ ਦਾ ਸਮਾਚਾਰ ਹੈ | ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਆਈ ਮਿ੍ਤਕ ਬਲਜੀਤ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਝ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਅਤੇ ਬੇਅਦਬੀ ਕਰਨ ਦੇ ਮਾਮਲੇ ਵਿਚ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਵਲੋਂ ਸੰਮਨ ਭੇਜੇ ਜਾਣ ਦੇ ਬਾਵਜੂਦ ਡੇਰਾ ਸਿਰਸਾ ਦੇ ਪ੍ਰਬੰਧਕ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ, ...
ਬਟਾਲਾ, 26 ਨਵੰਬਰ (ਕਾਹਲੋਂ)-ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵਲੋਂ 1 ਦਸੰਬਰ ਤੋਂ ਮੰਡੀ ਬੋਰਡ ਦਫ਼ਤਰ ਮੁਹਾਲੀ ਵਿਖੇ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਦੀ ਪਤਨੀ ਰਾਜ ਰਾਣੀ, ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਮੇਟਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਹਰਿਆਣਾ ...
ਲਾਹੌਰ (ਪਾਕਿਸਤਾਨ), 26 ਨਵੰਬਰ ( ਬਲਜਿੰਦਰ ਸਿੰਘ)- ਬੇਸ਼ੱਕ ਭਾਰਤ (ਪੰਜਾਬ) 'ਚ ਵਸਦੇ ਸਿੱਖਾਂ ਦੇ ਮਨਾਂ ਅੰਦਰ ਖ਼ਾਲਸਾ ਪੰਥ ਤੋਂ ਵਿਛੋੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਤਾਂਘ ਤੇ ਤੜਫ਼ ਹੈ ਪਰ ਬਹੁਤੇ ਸਿੱਖ ਪਰਿਵਾਰਾਂ ਦੇ ਨੌਜਵਾਨ ਬੱਚੇ ਅਜਿਹੇ ਭਰਮ ...
ਚੰਡੀਗੜ੍ਹ, 26 ਨਵੰਬਰ (ਬਿ੍ਜੇਂਦਰ ਗੌੜ)- ਹਵਾਲਾ ਰਾਸ਼ੀ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਵਾਧੂ ਰਿਮਾਂਡ ਦੀ ਅਰਜ਼ੀ ਨੂੰ ਮੁਹਾਲੀ ਅਦਾਲਤ ਵਲੋਂ ਰੱਦ ਕਰਨ ਦੇ ਫੈਸਲੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹਾਈਕੋਰਟ ਵਿਚ ...
ਚੰਡੀਗੜ੍ਹ, 26 ਨਵੰਬਰ ( ਵਿਕਰਮਜੀਤ ਸਿੰਘ ਮਾਨ)-ਸੂਬੇ ਦੀ ਕਾਂਗਰਸ ਸਰਕਾਰ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਉਣ ਦੀ ਵੱਡੀ ਸਾਜ਼ਿਸ਼ ਰਚੀ ਹੈ ਅਤੇ ਉਨ੍ਹਾਂ ਨੂੰ ਝੂਠੇ ਕੇਸ 'ਚ ਫਸਾਉਣ ਲਈ ਮੁੱਖ ਮੰਤਰੀ, ਗ੍ਰਹਿ ਮੰਤਰੀ, ...
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਬੀਤੀ ਰਾਤ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਫਾਸਟਵੇਅ, ਜੁਝਾਰ ਟਰਾਂਸਪੋਰਟ ਤੇ ਹੋਰ 8 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ | ਈ.ਡੀ. ਦੀ ਛਾਪੇਮਾਰੀ ਖ਼ਤਮ ਹੋਣ ਤੋਂ ਬਾਅਦ ਅੱਜ ਆਮਦਨ ਕਰ ਵਿਭਾਗ ਦੀਆਂ ...
ਬੀਣੇਵਾਲ, 26 ਨਵੰਬਰ (ਬੈਜ ਚੌਧਰੀ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੰਚਾਇਤ ਸਕੱਤਰਾਂ ਤੋਂ ਪਦਉਨਤ ਕਰ ਕੇ ਪੰਚਾਇਤ ਅਫ਼ਸਰ ਬਣਾਏ ਗਏ 18 ਅਧਿਕਾਰੀਆਂ ਨੂੰ ਸਟੇਸ਼ਨ/ਬਲਾਕ ਅਲਾਟ ਕਰ ਦਿੱਤੇ ਗਏ ਹਨ | ਰਾਹੁਲ ਭੰਡਾਰੀ ਸਕੱਤਰ, ਪੰਜਾਬ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤ ...
ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)- ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਮੁੱਚੀ ਸਿੱਖਿਆ ਵਿਵਸਥਾ ਦੀ ਮਾੜੀ ਹਾਲਤ ਨੂੰ ਲੈ ਕੇ ਦਿੱਲੀ ਤੇ ਪੰਜਾਬ ਦੇ ਸਿੱਖਿਆ ਮੰਤਰੀਆਂ ਦਰਮਿਆਨ ਸ਼ੁਰੂ ਹੋਈ 'ਟਵਿਟਰ ਵਾਰ' ਸ਼ੁੱਕਰਵਾਰ ਨੂੰ ਹੋਰ ਅੱਗੇ ਵੱਧ ਗਈ | ਜਦੋਂ ਪੰਜਾਬ ਅਤੇ ...
ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਇੰਚਾਰਜ ਹਰੀਸ਼ ਚੌਧਰੀ ਵੱਲੋਂ ਉਨ੍ਹਾਂ ਤੇ ਮੁੱਖ ਮੰਤਰੀ ਰਹਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨਾਲ ...
ਜਲੰਧਰ, 26 ਨਵੰਬਰ (ਜਸਪਾਲ ਸਿੰਘ, ਰਣਜੀਤ ਸਿੰਘ ਸੋਢੀ)-ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਸਿੱਖਿਆ ਪ੍ਰਬੰਧਾਂ 'ਤੇ ਉਠਾਏ ਜਾ ਰਹੇ ਸਵਾਲਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ...
ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)- ਪਟਿਆਲਾ ਵਿਖੇ ਨਗਰ ਨਿਗਮ ਦੇ ਮੇਅਰ ਨੂੰ ਬਦਲੇ ਜਾਣ ਦੇ ਘਟਨਾਕ੍ਰਮ 'ਤੇ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਗੜੇ ਲਾਉਂਦਿਆਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜਾ ਖੁਦ ਸਾਢੇ ...
ਸ੍ਰੀ ਚਮਕੌਰ ਸਾਹਿਬ, 26 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਿਆਸੀ ਪਾਰਟੀਆਂ ਵਲੋਂ ਲਗਾਤਾਰ ਜਨਰਲ ਵਰਗ ਦੇ ਹੱਕਾਂ ਦੀ ਅਣਦੇਖੀ ਕੀਤੇ ਜਾਣ ਕਾਰਨ ਰੋਸ ਵਜੋਂ ਅੱਜ ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਵਲੋਂ ਜਨਰਲ ਵਰਗ ਦੀਆਂ ਮੰਗਾਂ ਨੂੰ ਲੈ ਕੇ ਮੁੱਖ ...
ਅੰਮਿ੍ਤਸਰ, 26 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਮੁਖੀ ਸਾਦਿਕ ਸੰਜਰਾਨੀ ਨੇ ਭਾਰਤੀ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਭਾਰਤ ਦੌਰੇ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ | ਸੰਜਰਾਨੀ ਨੇ ਕਿਹਾ ਕਿ ਉਹ ਧਾਰਾ 370 ਨੂੰ ਖ਼ਤਮ ਕਰਨ ਦੇ ਭਾਰਤ ...
ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਅੱਜ ਉੱਘੇ ਵਕੀਲ, ਲੇਖਕ ਅਤੇ ਨੇਚਰ ਆਰਟਿਸਟ ਹਰਪ੍ਰੀਤ ਸਿੰਘ ਸੰਧੂ ਨੂੰ ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਵੱਡੀ ...
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਦੇਸ਼ ਅੰਦਰ ਬੈਂਕਾਂ ਵਲੋਂ ਆਪਣੇ ਗਾਹਕਾਂ ਨੂੰ ਸਿਬਿੱਲ ਖ਼ਰਾਬ ਕਰਨ ਦੇ ਨਾਂਅ 'ਤੇ ਬਲੈਕਮੇਲ ਕੀਤਾ ਜਾ ਰਿਹਾ ਹੈ | ਜਿਸ ਕਰਕੇ ਗਾਹਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਬੈਂਕਾਂ ਦਾ ਇਹ ਵਰਤਾਰਾ ...
ਜਲੰਧਰ, 26 ਨਵੰਬਰ (ਅ.ਬ.)- ਅਸੀਂ ਸਭ ਜਾਣਦੇ ਹਾਂ ਕਿ ਹਾਲ ਹੀ 'ਚ ਸਮਾਪਤ ਹੋਈਆਂ ਟੋਕੀਓ ਉਲੰਪਿਕ 2020 'ਚ ਭਾਰਤੀ ਅਥਲੀਟਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਸੀ, ਜਿਨ੍ਹਾਂ ਸੋਨੇ ਸਮੇਤ 7 ਤਗਮੇ ਜਿੱਤ ਕੇ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ | ਐਲ.ਆਈ.ਸੀ. ਵਲੋਂ ਉਲੰਪਿਕ 'ਚ ...
ਅੰਮਿ੍ਤਸਰ, 26 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਪਾਰਕ 'ਚ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ 'ਚ ਹਾਜ਼ਰ ਵਕੀਲਾਂ ਵਲੋਂ ਲੰਘੇ ਦਿਨ ਬਕਾਇਦਾ ਕੇਕ ਕੱਟ ਕੇ ...
ਪੋਜੇਵਾਲ ਸਰਾਂ, 26 ਨਵੰਬਰ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਨਾਨ ਬੋਰਡ ਕਲਾਸਾਂ ਲਈ ਪਹਿਲੀ ਟਰਮ ਲਈ ਡੇਟਸ਼ੀਟ ਜਾਰੀ ਕੀਤੀ ਗਈ | ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਜਾਰੀ ਡੇਟਸ਼ੀਟ ਅਨੁਸਾਰ 9 ਦਸੰਬਰ ਨੂੰ ਤੀਸਰੀ, ਚੌਥੀ ਦਾ ਪਹਿਲੀ ਭਾਸ਼ਾ ...
ਮਾਨਸਾ, 26 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬੀ ਫ਼ਿਲਮ ਜਗਤ ਦੇ ਪ੍ਰਮੁੱਖ ਕਲਾਕਾਰ ਵੀਰਇੰਦਰ ਸਿੰਘ 'ਕਾਕਾ ਕੌਤਕੀ' (44) ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਮਾਨਸਾ ਸ਼ਹਿਰ ਦੇ ਜੰਮਪਲ ਕੌਤਕੀ ਅੱਜ ਕੱਲ੍ਹ ਪਰਿਵਾਰ ਸਮੇਤ ਖਰੜ ਵਿਖੇ ਰਹਿ ...
ਜਲੰਧਰ, 26 ਨਵੰਬਰ (ਐੱਮ.ਐੱਸ. ਲੋਹੀਆ)'ਐਂਟੀ ਓਬਿਸਿਟੀ ਡੇਅ' 'ਤੇ ਜੰਮੂ ਹਸਪਤਾਲ, ਜਲੰਧਰ ਵਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਮੋਟਾਪਾ ਘਟਾਉਣ ਅਤੇ ਮੈਟਾਬੋਲਿਕ ਸਰਜਰੀ ਦਾ ਕੈਂਪ ਲਗਾਇਆ ਗਿਆ | 10 ਦਸੰਬਰ 2021 ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਲੋਕਾਂ ਨੂੰ ਮੋਟਾਪੇ ਅਤੇ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ 'ਚ ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਬਹਾਲ ਰੱਖਣ ਲਈ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਅਦਾਰਿਆਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਤਰਾਸਦੀ ਇਹ ਹੈ ਕਿ 'ਪੰਜਾਬੀ ਭਾਸ਼ਾ' ਲਾਗੂ ...
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਲੰਬਾ ...
ਬੱਧਨੀ ਕਲਾਂ, 26 ਨਵੰਬਰ (ਸੰਜੀਵ ਕੋਛੜ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਅਤੇ ਬਾਬਾ ਨੰਦ ਸਿੰਘ ਦੀ ਮਿਹਰ ਸਦਕਾ ਸੰਤ ਬਾਬਾ ਕਪੂਰ ਸਿੰਘ ਦੀ ਅਗਵਾਈ ਅਤੇ ਸ਼ਰਨਜੀਤ ਸਿੰਘ ਰੂਬੀ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸੰਤ ਬਾਬਾ ਨਾਹਰ ਸਿੰਘ ...
ਸੰਗਰੂਰ, 26 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਆਸਟ੍ਰੇਲੀਆ ਵਿਚ ਰਿਕਾਰਡਤੋੜ ਵੀਜ਼ਾ ਪ੍ਰਾਪਤ ਕਰਨ ਵਾਲੀ ਸੰਸਥਾ ਪੈਰਾਗੋਨ ਗਰੁੱਪ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ | ਆਸਟ੍ਰੇਲੀਆ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਦੀਆਂ ਉਮੀਦਾਂ ਨੰੂ ...
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਅਗਲੇ ਮਹੀਨੇ ਬੁਲਾਏ ਗਏ 'ਲੋਕਤੰਤਰ ਦੇ ਸਿਖਰ ਸੰਮੇਲਨ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਵਰਚੂਅਲ ਮੀਟਿੰਗ 'ਚ ਭਾਗ ਲੈਣ ਦੀ ਸੰਭਾਵਨਾ ਹੈ | ਇਹ ...
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੀ ਇਕ ਮਾਤਰ ਅਜਿਹਾ ਦੇਸ਼ ਹੈ, ਜੋ ਸਮੇਂ ਤੋਂ ਪਹਿਲਾਂ ਹੀ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਨਿਰੰਤਰ ਅੱਗੇ ਵਧ ਰਿਹਾ ਹੈ ਤੇ ਹੁਣ ਇਸ ਨੂੰ ਵਾਤਾਵਰਨ ਦੇ ਮੁੱਦਿਆਂ 'ਤੇ ...
ਯੇਰੂਸ਼ਲਮ, 26 ਨਵੰਬਰ (ਏਜੰਸੀ)- ਇਜ਼ਰਾਈਲ ਦੇ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਮਲਾਵੀ ਤੋਂ ਪਰਤੇ ਇਕ ਯਾਤਰੀ 'ਚ ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਪਤਾ ਲਗਾਇਆ ਹੈ ਜੋ ਦੇਸ਼ 'ਚ ਅਜਿਹਾ ਪਹਿਲਾ ਮਾਮਲਾ ਹੈ | ਸਿਹਤ ਮੰਤਰਾਲੇ ਵਲੋਂ ...
ਮੁੰਬਈ, 26 ਨਵੰਬਰ (ਏਜੰਸੀ)-ਸਾਬਕਾ ਮੁੰਬਈ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਸ਼ੁੱਕਰਵਾਰ ਨੂੰ ਠਾਣੇ ਪੁਲਿਸ ਦੇ ਅਧਿਕਾਰੀਆਂ ਅੱਗੇ ਪੇਸ਼ ਹੋਇਆ, ਜਿਥੇ ਫਿਰੌਤੀ ਦੇ ਇਕ ਮਾਮਲੇ 'ਚ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ | ਉਹ ਆਪਣੇ ਵਕੀਲ ਨਾਲ ਕਰੀਬ 10.30 ਵਜੇ ਠਾਣੇ ਨਗਰ ...
ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਆਈ.)-ਦਿੱਲੀ ਸਰਕਾਰ ਅਗਲੇ ਸਾਲ 5 ਜਨਵਰੀ ਤੋਂ ਰਾਜਧਾਨੀ ਦੇ ਸੀਨੀਅਰ ਨਾਗਰਿਕਾਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮੁਫ਼ਤ ਯਾਤਰਾ 'ਤੇ ਭੇਜੇਗੀ | ਇਹ ਜਾਣਕਾਰੀ ਦਿੱਲੀ ਸਰਕਾਰ ਵਲੋਂ ਇਕ ਅਧਿਕਾਰਤ ਬਿਆਨ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX