ਫ਼ਿਰੋਜ਼ਪੁਰ, 26 ਨਵੰਬਰ (ਕੁਲਬੀਰ ਸਿੰਘ ਸੋਢੀ)- ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਾਖ਼ੁਸ਼ ਹੋ ਕੇ ਜਿੱਥੇ ਪਾਰਟੀ ਦੇ ਵਿਧਾਇਕ ਤੇ ਸੂਬਾ ਪੱਧਰੀ ਆਗੂ ਪਾਰਟੀ ਨੂੰ ਛੱਡ ਹੋਰਨਾਂ ਪਾਰਟੀਆਂ ਵਿਚ ਸ਼ਾਮਿਲ ਹੋ ਗਏ ਹਨ | ਇਸੇ ਲੜੀ ਦੇ ਚੱਲਦੇ ਬੀਤੇ ਕੁਝ ਦਿਨ ਪਹਿਲਾਂ 'ਆਪ' ਵਲੋਂ ਹਲਕਾ ਇੰਚਾਰਜਾਂ ਦੀ ਸਿਫ਼ਾਰਸ਼ 'ਤੇ ਨਵੇਂ ਬਲਾਕ ਪ੍ਰਧਾਨ ਅਤੇ ਬਲਾਕ ਮੁਖੀ ਨਿਯੁਕਤ ਕੀਤੇ ਗਏ, ਜਿਸ ਨਾਲ ਬਿਨਾਂ ਕਿਸੇ ਕਾਰਨ ਪਾਰਟੀ ਵਲੋਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਪੁਰਾਣੇ ਬਲਾਕ ਪ੍ਰਧਾਨਾਂ ਅਤੇ ਮੁਖੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨਾਲ ਪਾਰਟੀ ਦੇ ਅਕਸ ਨੂੰ ਭਾਰੀ ਢਾਹ ਲੱਗੀ ਹੈ ਅਤੇ ਬਗ਼ਾਵਤ ਦਾ ਮਾਹੌਲ ਪੈਦਾ ਹੋ ਗਿਆ ਹੈ | ਇਸੇ ਤਰ੍ਹਾਂ ਦਾ ਕੁਝ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਅੰਦਰ ਦੇਖਣ ਨੂੰ ਮਿਲ ਰਿਹਾ ਹੈ | ਹਲਕਾ ਫ਼ਿਰੋਜ਼ਪੁਰ ਦਿਹਾਤੀ 'ਚ 'ਆਪ' ਦੇ ਗ਼ਲਤ ਫ਼ੈਸਲੇ ਦੇ ਵਿਰੋਧ ਵਿਚ ਟਕਸਾਲੀ ਵਰਕਰਾਂ ਤੇ ਅਹੁਦੇਦਾਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ | ਜਾਣਕਾਰੀ ਅਨੁਸਾਰ ਜਿਉਂ ਹੀ ਪਾਰਟੀ ਵਲੋਂ ਹਲਕੇ 'ਚ ਸਭ ਤੋਂ ਕਮਜ਼ੋਰ ਤੇ ਬਾਹਰੀ ਦਾਅਵੇਦਾਰ ਨੂੰ ਹਲਕਾ ਇੰਚਾਰਜ ਲਗਾਇਆ ਗਿਆ, ਓਦੋਂ ਤੋਂ ਹਲਕੇ ਦੇ ਲੋਕਾਂ ਪਾਰਟੀ ਦੇ ਟਕਸਾਲੀ ਆਗੂਆਂ ਵਿਚ ਨਿਰਾਸ਼ਾ ਦਾ ਮਾਹੌਲ ਹੈ | ਟਕਸਾਲੀ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ 'ਆਪ' ਦੇ ਹਲਕਾ ਇੰਚਾਰਜ ਵਲੋਂ ਟਕਸਾਲੀ ਆਗੂਆਂ ਨੂੰ ਬਲਾਕ ਪ੍ਰਧਾਨਾਂ ਦੇ ਅਹਦੇ ਤੋਂ ਲਾਹ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ, ਜਿਸ ਦੇ ਫਲਸਰੂਪ ਪੂਰੇ ਹਲਕੇ 'ਚ ਸਰਕਲ ਇੰਚਾਰਜਾਂ ਤੇ ਪੁਰਾਣੇ ਵਰਕਰਾਂ 'ਚ ਨਿਰਾਸ਼ਾ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਹਲਕਾ ਇੰਚਾਰਜ ਦੀ ਮਾੜੀ ਕਾਰਗੁਜ਼ਾਰੀ ਬਾਰੇ ਪਾਰਟੀ ਨੂੰ ਜਾਣੂ ਕਰਵਾਇਆ ਗਿਆ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੀ ਮਾੜੀ ਕਾਰਗੁਜ਼ਾਰੀ 'ਤੇ ਪਰਦਾ ਪਾਉਣ ਲਈ ਨਵੇਂ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ | ਇਸੇ ਸਿਲਸਿਲੇ ਦੇ ਚੱਲਦੇ ਪੁਰਾਣੇ ਬਲਾਕ ਪ੍ਰਧਾਨਾਂ ਅਤੇ ਮੁਖੀਆਂ ਵਲੋਂ ਇਕ ਅਹਿਮ ਬੈਠਕ ਫ਼ਿਰੋਜ਼ਪੁਰ ਛਾਉਣੀ ਦੇ ਗਾਂਧੀ ਗਾਰਡਨ ਵਿਖੇ ਕੀਤੀ, ਜਿਸ ਵਿਚ ਦਿਹਾਤੀ ਹਲਕੇ ਦੇ ਸਾਬਕਾ ਬਲਾਕ ਪ੍ਰਧਾਨਾਂ ਤੋਂ ਬਿਨਾਂ ਹੋਰ ਆਗੂਆਂ ਨੇ ਭਾਗ ਲਿਆ | ਹਲਕਾ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇੰਚਾਰਜ ਨੇ ਰਿਵਾਇਤੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਕੁਝ ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਿਲ ਹੋਏ ਲੋਕਾਂ ਨੂੰ ਬਲਾਕ ਪ੍ਰਧਾਨ ਵਰਗੀ ਵੱਡੀ ਜ਼ਿੰਮੇਵਾਰੀ ਦਿਵਾਉਣ ਵਿਚ ਪੂਰੀ ਤਾਕਤ ਲਾ ਦਿੱਤੀ ਹੈ, ਜਿਸ ਨਾਲ ਜਥੇਬੰਦੀ ਦੇ ਅਹੁਦੇਦਾਰਾਂ ਵਿਚ ਕਿਤੇ ਨਾ ਕਿਤੇ ਡਰ ਤੇ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ | ਸਾਰਾਗੜ੍ਹੀ ਗਰੁੱਪ ਦੇ ਨਾਮ 'ਤੇ ਬਣੇ 'ਆਪ' ਦੇ ਟਕਸਾਲੀ ਵਰਕਰਾਂ ਦੀ ਕਮੇਟੀ ਨੇ ਤਤਕਾਲ ਮੀਟਿੰਗ ਬੁਲਾ ਕੇ ਇਹ ਫ਼ੈਸਲਾ ਲਿਆ ਕੇ ਜੇਕਰ ਪਾਰਟੀ ਬਾਹਰੋਂ ਆਏ ਹਲਕਾ ਇੰਚਾਰਜ ਆਸ਼ੂ ਬੰਗੜ ਨੂੰ ਨਹੀਂ ਬਦਲਦੀ ਜਾਂ ਬਾਹਰਲੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੈ ਤਾਂ ਪੁਰਾਣੇ ਆਗੂਆਂ ਵਲੰਟੀਅਰਾਂ ਤੇ ਅਹੁਦੇਦਾਰ ਉਕਤ ਉਮੀਦਵਾਰ ਦਾ ਪੁਰਜ਼ੋਰ ਵਿਰੋਧ ਕਰਨਗੇ | ਇਸ ਸਮੇਂ ਜ਼ਿਲ੍ਹਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ, ਜ਼ਿਲ੍ਹਾ ਸੰਯੁਕਤ ਸਕੱਤਰ ਸੁਖਚੈਨ ਸਿੰਘ ਖਾਈ, ਟਰੇਡ ਵਿੰਗ ਸਾਬਕਾ ਬਲਾਕ ਪ੍ਰਧਾਨ ਗੁਰਨੇਕ ਸਿੰਘ ਕੁੱਲਗੜ੍ਹੀ, ਸਾਬਕਾ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਉਕੇ, ਸਾਬਕਾ ਬਲਾਕ ਪ੍ਰਧਾਨ ਬੇਅੰਤ ਸਿੰਘ ਹਕੂਮਤ ਵਾਲਾ, ਸਰਕਲ ਪ੍ਰਧਾਨ ਬਲਦੇਵ ਸਿੰਘ, ਸਰਕਲ ਪ੍ਰਧਾਨ ਦਰਸ਼ਨ ਸਿੰਘ ਜੋਧਪੁਰ, ਸਰਕਲ ਪ੍ਰਧਾਨ ਗੁਰਨਾਮ ਸਿੰਘ, ਸਰਕਲ ਪ੍ਰਧਾਨ ਜਸਵਿੰਦਰ ਸਿੰਘ, ਸਰਕਲ ਪ੍ਰਧਾਨ ਹਰਭਜਨ ਸਿੰਘ, ਸਰਕਲ ਪ੍ਰਧਾਨ ਕਸ਼ਮੀਰ ਸਿੰਘ ਲੋਹਗੜ੍ਹ, ਸੀਨੀਅਰ ਆਗੂ ਰਣਜੀਤ ਸਿੰਘ ਭੰਬਾ ਲੰਡਾ, ਸਰਕਲ ਪ੍ਰਧਾਨ ਦੇਸਾ ਸਿੰਘ, ਸਰਕਲ ਪ੍ਰਧਾਨ ਗੁਰਜੀਤ ਸਿੰਘ ਉਗੋਕੇ, ਸੈਕਟਰ ਪ੍ਰਧਾਨ ਗੁਰਪ੍ਰੀਤ ਸਿੰਘ ਗੋਰਾ, ਸਰਕਲ ਪ੍ਰਧਾਨ ਮਲਕੀਤ ਸਿੰਘ ਧੀਰਾ ਪੱਤਰਾ, ਸਰਕਲ ਪ੍ਰਧਾਨ ਕਰਮਜੀਤ ਸਿੰਘ ਪਤਲੀ, ਸਰਕਲ ਪ੍ਰਧਾਨ ਸੁਖਜਿੰਦਰ ਸਿੰਘ ਘੱਲ ਖੁਰਦ, ਸਰਕਲ ਪ੍ਰਧਾਨ ਪਰਮਜੀਤ ਸਿੰਘ, ਨਿਸ਼ਾਨ ਸਿੰਘ ਥਿੰਦ, ਸ਼ਿੰਗਾਰਾ ਸਿੰਘ ਵਾਰਡ ਇੰਚਾਰਜ, ਸ਼ਿਵ ਨੰਦਨ ਕਾਲੀਆ ਫਗਵਾੜਾ ਇੰਚਾਰਜ ਆਦਿ ਹਾਜ਼ਰ ਸਨ |
ਫ਼ਿਰੋਜ਼ਪੁਰ, 26 ਨਵੰਬਰ (ਜਸਵਿੰਦਰ ਸਿੰਘ ਸੰਧੂ)- ਚੁਣਾਵੀ ਵਾਅਦਿਆਂ 'ਤੇ ਪੂਰਾ ਉਤਰਦਿਆਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਬੰਦ ਦੀ ਸਮੱਸਿਆ ਤੋਂ ਸਦਾ ਲਈ ਨਿਜਾਤ ਦਿਵਾਉਣ ਵਾਸਤੇ ...
ਫ਼ਿਰੋਜ਼ਪੁਰ, 26 ਨਵੰਬਰ (ਗੁਰਿੰਦਰ ਸਿੰਘ)- ਮੋਬਾਈਲ ਫੋਨਾਂ ਅਤੇ ਨਸ਼ਿਆਂ ਦੀ ਬਰਾਮਦਗੀ ਨਾਲ ਸੁਰਖ਼ੀਆਂ ਵਿਚ ਰਹਿਣ ਵਾਲੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਹਵਾਲਾਤੀ ਦੇ ਬਿਸਤਰੇ ਤੇ ਬੈਰਕ ਦੇ ਰੌਸ਼ਨਦਾਨ 'ਚੋਂ ਚਾਰ ਮੋਬਾਈਲ ਫ਼ੋਨ ਸਮੇਤ ਬੈਟਰੀ ਅਤੇ ਸਿੰਮ ...
ਫ਼ਿਰੋਜ਼ਪੁਰ, 26 ਨਵੰਬਰ (ਰਾਕੇਸ਼ ਚਾਵਲਾ)- ਵਕੀਲ ਪਵਨ ਚਾਵਲਾ ਉੱਪਰ ਹੋਏ ਹਮਲੇ ਤੋਂ ਬਾਅਦ ਪੁਲਿਸ ਵਲੋਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲਾਂ ਵਲੋਂ ਅੱਜ ਹੜਤਾਲ ਕੀਤੀ ਗਈ ਹੈ | ਇਹ ...
ਜ਼ੀਰਾ, 26 ਨਵੰਬਰ (ਮਨਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ ਕੰਡਿਆਲ)- ਜ਼ੀਰਾ ਨੇੜਲੀ ਬਸਤੀ ਟਿੱਬਾ ਵਾਲੀ ਵਿਚ ਇਕ ਗ਼ਰੀਬ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਉਸ ਸਮੇਂ ਨਜ਼ਰ ਲੱਗ ਗਈ, ਜਦ ਲੜਕੀ ਦੇ ਵਿਆਹ ਤੋਂ 2 ਦਿਨ ਪਹਿਲਾਂ ਲੜਕੀ ਨੂੰ ਦੇਣ ਲਈ ਪਰਿਵਾਰ ਵਲੋਂ ਲਿਆਂਦੇ ਗਏ ...
ਜ਼ੀਰਾ, 26 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਹਲਕਾ ਜ਼ੀਰਾ ਦੇ ਪਿੰਡ ਟਿੰਡਵਾ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਚੰਗੇ ਸੰਕੇਤ ਮਿਲੇ ਜਦੋਂ ਹਲਕਾ ਵਿਧਾਇਕ ਕੁਲਬੀਰ ਸਿੰਘ ਦੇ ਚਾਚਾ ਮਹਿੰਦਰਜੀਤ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਜ਼ੀਰਾ ਦੀ ਰਹਿਨੁਮਾਈ ਹੇਠ ...
ਆਰਿਫ਼ ਕੇ, 26 ਨਵੰਬਰ (ਬਲਬੀਰ ਸਿੰਘ ਜੋਸਨ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਚਨ ਸਿੰਘ ਭੁੱਲਰ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਰਾਮ ਲਾਲ ਆਰਿਫ਼ ਕੇ ਵਿਖੇ ਹੋਈ | ਇਸ ਮੀਟਿੰਗ ਵਿਚ ਆਰਿਫ਼ ਕੇ ਸਰਕਲ ਦੇ ਇਕਾਈਆਂ ਦੇ ...
ਫ਼ਿਰੋਜ਼ਸ਼ਾਹ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ)- ਸਿਹਤ ਵਿਭਾਗ 'ਚ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਐਨ.ਐੱਚ.ਐਮ. ਮੁਲਾਜ਼ਮ, ਸੀ.ਐੱਚ.ਓ., ਆਸ਼ਾ ਵਰਕਰ ਅਤੇ ਆਸ਼ਾ ਫੈਸਲੀਟੇਟਰਾਂ ਵਲੋਂ ਕਮਿਊਨਿਟੀ ਸਿਹਤ ਕੇਂਦਰ ਫ਼ਿਰੋਜ਼ਸ਼ਾਹ ਵਿਖੇ ਰੋਸ ਧਰਨਾ ...
ਮੰਡੀ ਅਰਨੀਵਾਲਾ, 26 ਨਵੰਬਰ (ਨਿਸ਼ਾਨ ਸਿੰਘ ਸੰਧੂ)- ਇਲਾਕੇ ਦੇ ਸੀਨੀਅਰ ਆਗੂ ਜਥੇਦਾਰ ਚਰਨ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਕਿਸਾਨੀ ਸੰਘਰਸ਼ ਦੇ ਹੱਕ ਵਿਚ ਟਿਕਰੀ ਬਾਰਡਰ 'ਤੇ ਪੁੱਜੇ ਹਨ | ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਇੱਥੇ ਸੰਘਰਸ਼ ਸ਼ੁਰੂ ਕੀਤੇ ਹੋਣ ...
ਜਲਾਲਾਬਾਦ, 26 ਨਵੰਬਰ (ਜਤਿੰਦਰ ਪਾਲ ਸਿੰਘ)-ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ, ਪੰਜਾਬ ਰਾਜ ਟਰਾਂਸਮਿਸ਼ਨ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿਚ ਅੱਜ 12ਵੇਂ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਚੇਤਨ ਕੁਮਾਰ ਦੀ ...
ਅਬੋਹਰ, 26 ਨਵੰਬਰ (ਸੁਖਜੀਤ ਸਿੰਘ ਬਰਾੜ)- ਆਮ ਆਦਮੀ ਪਾਰਟੀ ਅਬੋਹਰ ਵਲੋਂÐ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਖੇ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਦਿੱਤੀ ਗਈ ਗਰੰਟੀ ਨੂੰ ਘਰ ਘਰ ਪਹੁੰਚਾਉਣ ਲਈ ਇਕ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਬੁਲਾਰੇ ਤੇ ...
ਮੁੱਦਕੀ, 26 ਨਵੰਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਗੁਰਦੁਆਰਾ ਖੂਹਸਰ ਸਾਹਿਬ ਪੱਤੀ ਕਰਮੂ ਕੀ ਵਿਖੇ ਮਾਤਾ ਜਸਵੀਰ ਕੌਰ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਦੰਦਾਂ ਅਤੇ ਹੱਡੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਸੁਸਾਇਟੀ ਪ੍ਰਧਾਨ ਜਗਜੀਤ ਸਿੰਘ ਬੌਬੀ ਬਰਾੜ ...
ਅਬੋਹਰ, 26 ਨਵੰਬਰ (ਸੁਖਜੀਤ ਸਿੰਘ ਬਰਾੜ)- ਬੀਤੀ ਰਾਤ ਸਥਾਨ ਏਕਤਾ ਕਾਲੋਨੀ ਵਿਚ ਇਕ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲੇ ਦੇ ਵਸਨੀਕ ਮੋਟੋ ਬਾਈ ਪਤਨੀ ਪਾਲਾ ਰਾਮ ਉਮਰ ਕਰੀਬ 60 ਸਾਲ ਦੀ ਬੀਤੀ ਰਾਤ ...
ਗੁਰੂਹਰਸਹਾਏ, 26 ਨਵੰਬਰ (ਹਰਚਰਨ ਸਿੰਘ ਸੰਧੂ)- ਬੀਤੇ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੁਰੂਹਰਸਹਾਏ ਫੇਰੀ ਦੌਰਾਨ ਵੱਖ-ਵੱਖ ਯੂਨੀਅਨਾਂ ਵਲੋਂ ਮੰਗਾਂ ਨੂੰ ਲੈ ਕੇ ਅਤੇ ਮਿਲਣ ਦਾ ਸਮਾਂ ਨਾ ਦੇਣ ਕਰਕੇ ਮੁੱਖ ਮੰਤਰੀ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ...
ਫ਼ਿਰੋਜ਼ਪੁਰ, 26 ਨਵੰਬਰ (ਰਾਕੇਸ਼ ਚਾਵਲਾ)- ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਸਚਿਨ ਸ਼ਰਮਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ...
ਖੋਸਾ ਦਲ ਸਿੰਘ, 26 ਨਵੰਬਰ (ਮਨਪ੍ਰੀਤ ਸਿੰਘ ਸੰਧੂ)- ਸੰਯੁਕਤ ਮੋਰਚੇ ਦੇ ਆਗੂ ਪ੍ਰਸ਼ੋਤਮ ਸਿੰਘ ਜਟਾਣਾ ਤੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਬਰੰੂਹਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਵਿਚ 730 ਦੇ ਕਰੀਬ ...
ਕੁੱਲਗੜ੍ਹੀ, 26 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਨਿਰਭਉ ਨਿਰਵੈਰੁ ਸੇਵਾ ਸੁਸਾਇਟੀ ਕੁੱਲਗੜ੍ਹੀ ਦੇ ਆਗੂ ਦਿੱਲੀ ਲਈ ਰਵਾਨਾ ਹੋਏ ਹਨ | ਇਸ ਜਥੇ 'ਚ ਰਮਨਦੀਪ ਸਿੰਘ ਨਿੰਮਾ, ਹਰਪਿੰਦਰ ਪਾਲ ਸਿੰਘ ਰੋਬੀ, ਹਰਵਿੰਦਰ ਸਿੰਘ ਰਿੰਕੂ, ਅਮਨਦੀਪ ਸਿੰਘ ਮਾਂਪੀ ਸ਼ਾਮਲ ਹਨ, ...
ਜ਼ੀਰਾ, 26 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਪੰਚਾਇਤ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪੰਚਾਇਤ ਅਫ਼ਸਰ ਯੂਨੀਅਨ ਨੇ ਸਾਂਝਾ ਮਤਾ ਪਾ ਕੇ ਸਰਕਾਰ ਤੋਂ ਮੰਗ ਕੀਤੀ ਕਿ ...
ਫ਼ਿਰੋਜ਼ਪੁਰ, 26 ਨਵੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਕਾਂਗਰਸ ਚੰਨੀ ਸਰਕਾਰ ਵਲੋਂ ਲਏ ਜਾ ਰਹੇ ਲੋਕ ਪੱਖੀ ਫ਼ੈਸਲਿਆਂ ਦਾ ਸਵਾਗਤ ਕਰਦਿਆਂ ਫ਼ਿਰੋਜ਼ਪੁਰ ਦਿਹਾਤੀ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ...
ਗੁਰੂਹਰਸਹਾਏ, 26 ਨਵੰਬਰ (ਹਰਚਰਨ ਸਿੰਘ ਸੰਧੂ)- ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰੂਹਰਸਹਾਏ ਵਲੋਂ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਬਿਜਲੀ ਦਫ਼ਤਰ ਗੁਰੂਹਰਸਹਾਏ ਦੇ ਗੇਟ 'ਤੇ ਰੋਸ ਰੈਲੀ ਕੀਤੀ ਗਈ | ਇਸ ਰੈਲੀ ਦੀ ਪ੍ਰਧਾਨਗੀ ਸਾਥੀ ਕਰਤਾਰ ਸਿੰਘ ਨੇ ਕੀਤੀ | ...
ਫ਼ਿਰੋਜ਼ਪੁਰ, 26 ਨਵੰਬਰ (ਜਸਵਿੰਦਰ ਸਿੰਘ ਸੰਧੂ)- ਉੱਘੀ ਸਮਾਜ ਸੇਵੀ ਸੰਸਥਾ ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਦੀਵਾਨ ਚੰਦ ਸੁਖੀਜਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸਿਹਤਾਂ ਸੰਭਾਲਣ ਪ੍ਰਤੀ ਜਾਗਰੂਕ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ...
ਫ਼ਿਰੋਜ਼ਪੁਰ, 26 ਨਵੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਰਾਜ 'ਚ ਮੋਤੀਆਂ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਅੰਦਰ ਜਿੱਥੇ ਮੋਤੀਆਬਿੰਦ ਤੋਂ ਪੀੜਤ ਵਿਅਕਤੀ ਨੂੰ ਮੁਫ਼ਤ ਇਲਾਜ ਦੇਣ ਲਈ ਅਪ੍ਰੇਸ਼ਨ ਕੀਤੇ ਜਾਣਗੇ, ਉੱਥੇ ਹਰ ...
ਫ਼ਿਰੋਜ਼ਪੁਰ, 26 ਨਵੰਬਰ (ਕੁਲਬੀਰ ਸਿੰਘ ਸੋਢੀ)- 'ਆਪ' ਦੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਇੰਚਾਰਜ ਰਣਬੀਰ ਸਿੰਘ ਭੁੱਲਰ ਨੇ ਅੰਮਿ੍ਤ ਵੇਲਾ ਪ੍ਰਭਾਤ ਸੁਸਾਇਟੀ ਵਲੋਂ ਕੱਢੀ ਗਈ ਪ੍ਰਭਾਤ ਫੇਰੀ ਵਿਚ ਆਪਣੀ ਹਾਜ਼ਰੀ ਲਗਵਾਈ, ਜਿਸ ਵਿਚ ਇਲਾਕੇ ਭਰ ਦੀਆਂ ...
ਗੁਰੂਹਰਸਹਾਏ, 26 ਨਵੰਬਰ (ਕਪਿਲ ਕੰਧਾਰੀ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਲੱਸਟਰ ਜੰਡਵਾਲਾ ਬਲਾਕ ਗੁਰੂਹਰਸਹਾਏ-2 ਵਿਖੇ ਵਿੱਦਿਅਕ ਮੁਕਾਬਲੇ ਸੀ.ਐੱਚ.ਟੀ ਮਨੀਸ਼ ਮੋਂਗਾ ਦੀ ਅਗਵਾਈ ਵਿਚ ਕਰਵਾਏ ਗਏ ਇਨ੍ਹਾਂ ਵਿੱਦਿਅਕ ਮੁਕਾਬਲਿਆਂ ਵਿਚ ਕਲੱਸਟਰ ਅਧੀਨ ...
ਫ਼ਿਰੋਜ਼ਪੁਰ, 26 ਨਵੰਬਰ (ਗੁਰਿੰਦਰ ਸਿੰਘ)- ਸਵਰਗੀ ਮੋਹਨ ਲਾਲ ਭਾਸਕਰ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫ਼ੈਸਟੀਵਲ ਦੀ ਕੜੀ ਵਜੋਂ ਵਿਵੇਕਾਨੰਦ ਵਰਲਡ ਸਕੂਲ ਦੇ ਖੇਡ ਗਰਾਉਂਡ ਵਿਚ ਚੱਲ ਰਹੇ ਐੱਮ.ਐੱਲ.ਬੀ. ਕਿ੍ਕਟ ਲੀਗ ਦਾ ਫਾਈਨਲ ...
ਖੋਸਾ ਦਲ ਸਿੰਘ, 26 ਨਵੰਬਰ (ਮਨਪ੍ਰੀਤ ਸਿੰਘ ਸੰਧੂ)- ਨਜ਼ਦੀਕੀ ਪਿੰਡ ਗੋਗੋਆਣੀ ਵਿਖੇ ਕਬੱਡੀ ਖਿਡਾਰੀ ਬਾਬਾ ਛੂਛਕ ਦੀ ਯਾਦ 'ਚ ਦੂਜਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ 6 ਕਲੱਬਾਂ, ਕੁੜੀਆਂ ਦੇ ਸ਼ੋਅ ਮੈਚ, 40 ਸਾਲਾਂ ਉਮਰ ਦੇ ਸ਼ੋਅ ਮੈਚ ਅਤੇ 70 ਕਿੱਲੋ ਟੀਮਾਂ ਦੇ ਮੈਚ ...
ਗੋਲੂ ਕਾ ਮੋੜ, 26 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)- ਸਥਾਨਕ ਕਸਬੇ ਦੀ ਸਿਰਮੌਰ ਧਾਰਮਿਕ ਸੰਸਥਾ ਡੇਰਾ ਭਜਨਗੜ੍ਹ ਦੇ ਸੰਸਥਾਪਕ ਸੰਤ ਵਚਨ ਸਿੰਘ ਦੀ ਬਰਸੀ ਡੇਰਾ ਭਜਨਗੜ੍ਹ ਵਿਖੇ ਮਨਾਈ ਗਈ | ਬਰਸੀ ਸਮਾਗਮ ਦੌਰਾਨ 11 ਦਿਨਾਂ ਤੋਂ ਚੱਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ...
ਫ਼ਿਰੋਜ਼ਪੁਰ, 26 ਨਵੰਬਰ (ਤਪਿੰਦਰ ਸਿੰਘ)- ਭਾਰਤ ਸਰਕਾਰ ਵਲੋਂ ਦਿਵਿਆਂਗ ਜਨਾਂ ਨੂੰ ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰਾਂ 'ਤੇ ਕਰਜਾ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਨੇ ਦੱਸਿਆ ਕਿ ਇਹ ਵਿਸ਼ੇਸ਼ ...
ਗੁਰੂਹਰਸਹਾਏ, 26 ਨਵੰਬਰ (ਹਰਚਰਨ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੇ ਚੱਲਦੇ ਆਪਣੇ ਪ੍ਰਚਾਰ ਨੂੰ ਹਾਈਟੈੱਕ ਕਰਨ ਲਈ ਆਈ.ਟੀ. ਵਿੰਗ ਦੇ ਅਹੁਦੇਦਾਰ ਨਿਯੁਕਤ ਕੀਤੇ, ਜਿੱਥੇ ਅਮਰਜੀਤ ਸਿੰਘ ਗੋਬਿੰਦਗੜ੍ਹ ਨੂੰ ਗੁਰੂਹਰਸਹਾਏ ਦਾ ਆਈ.ਟੀ ਵਿੰਗ ...
ਮਮਦੋਟ, 26 ਨਵੰਬਰ (ਸੁਖਦੇਵ ਸਿੰਘ ਸੰਗਮ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਾਲ ਹੀ ਵਿਚ ਕਿਸਾਨ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਸਾਬਕਾ ਵਿਧਾਇਕ ਹਲਕਾ ਫ਼ਿਰੋਜ਼ਪੁਰ ਦਿਹਾਤੀ ਜੋਗਿੰਦਰ ਸਿੰਘ ਜਿੰਦੂ ਦੇ ਅਤਿ ਨਜ਼ਦੀਕੀ ਤੇ ਸਰਕਲ ...
ਗੋਲੂ ਕਾ ਮੋੜ, 26 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)- ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਿਰੋਜ਼ਪੁਰ ਰਾਜੀਵ ਛਾਬੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ...
ਫ਼ਿਰੋਜ਼ਪੁਰ, 26 ਨਵੰਬਰ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ: ਸੰਗੀਤਾ ਸ਼ਰਮਾ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਇਆ ਗਿਆ | ਆਜ਼ਾਦੀ ਕੇ ਅੰਮਿ੍ਤ ਮਹੋਤਸਵ ਤਹਿਤ 26 ਨਵੰਬਰ ਨੂੰ ਸੰਵਿਧਾਨ ਦਿਵਸ ...
ਫ਼ਿਰੋਜ਼ਪੁਰ, 26 ਨਵੰਬਰ (ਤਪਿੰਦਰ ਸਿੰਘ)- ਪੰਚਾਇਤ ਅਫ਼ਸਰ ਐਸੋਸੀਏਸ਼ਨ, ਟੈਕਸ ਕੁਲੈਕਟਰ ਯੂਨੀਅਨ ਅਤੇ ਪੰਚਾਇਤ ਸਕੱਤਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕ ਸਾਂਝੀ ਮੀਟਿੰਗ ਵਰਿਆਮ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਦੀ ਪ੍ਰਧਾਨਗੀ ਹੇਠ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX