ਭਾਈਰੂਪਾ, 26 ਨਵੰਬਰ (ਵਰਿੰਦਰ ਲੱਕੀ) - ਨੇੜਲੇ ਪਿੰਡ ਫੂਲੇਵਾਲਾ ਵਿਖੇ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਸਰਕਾਰ ਨੇ ਸਮਾਰਟ ਸਕੂਲਾਂ 'ਚ ਸ਼ੁਮਾਰ ਤਾਂ ਕਰ ਦਿੱਤਾ ਹੈ ਪ੍ਰੰਤੂ ਸ਼ਾਇਦ ਸਰਕਾਰ ਇਸ ਗੱਲ ਨੂੰ ਭੁੱਲ ਗਈ ਕਿ ਉਕਤ ਸਮਾਰਟ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾ ਦੀ ਵੀ ਜ਼ਰੂਰਤ ਹੈ! ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲ 'ਚ ਪੜ੍ਹਦੇ 130 ਬੱਚਿਆਂ ਲਈ ਸਕੂਲ 'ਚ ਸਿਰਫ਼ ਇਕ ਅਧਿਆਪਕ ਹੈ ਤੇ ਉਹ ਵੀ ਲਾਗਲੇ ਪਿੰਡ ਦੇ ਸਕੂਲ ਤੋਂ ਇਥੇ ਡੈਪੂਟੇਸ਼ਨ 'ਤੇ ਆ ਰਹੇ ਹਨ ਇਸ ਕਰਕੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ | ਇਸੇ ਸਬੰਧ 'ਚ ਅੱਜ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ, ਕਿਸਾਨ ਜਥੇਬੰਦੀਆਂ ਤੇ ਆਜ਼ਾਦ ਸਪੋਰਟਸ ਕਲੱਬ ਫੂਲੇਵਾਲਾ ਦੇ ਮੈਂਬਰਾਂ ਵਲੋਂ ਸਕੂਲ ਨੂੰ ਜਿੰਦਰਾ ਮਾਰਦੇ ਹੋਏ ਸਕੂਲ ਦੇ ਮੁੱਖ ਗੇਟ ਅੱਗੇ ਧਰਨਾ ਮਾਰਿਆ ਤੇ ਬੱਚਿਆਂ ਸਮੇਤ ਤਿੱਖੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਡਕੌਦਾਂ) ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਫੂਲੇਵਾਲਾ, ਦਰਬਾਰਾ ਸਿੰਘ ਫੂਲੇਵਾਲਾ ਤੇ ਕਲੱਬ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਮਾਰਟ ਸਕੂਲ 'ਚ 130 ਬੱਚੇ ਪੜ੍ਹਨ ਲਈ ਆਉਂਦੇ ਹਨ ਪ੍ਰੰਤੂ ਸਕੂਲ 'ਚ ਇਕ ਵੀ ਸਥਾਈ ਅਧਿਆਪਕ ਮੌਜੂਦ ਨਹੀਂ ਤੇ ਲਾਗਲੇ ਪਿੰਡ ਚੋਟੀਆਂ ਦੇ ਇਕ ਸਕੂਲ ਤੋਂ ਇਕ ਅਧਿਆਪਕ ਡੈਪੂਟੇਸ਼ਨ ਤੇ ਆ ਕੇ ਸਕੂਲ ਨੂੰ ਸੰਭਾਲਦਾ ਹੈ | ਉਨ੍ਹਾਂ ਕਿਹਾ ਕਿ ਪਿੰਡ ਦੇ ਸਰਕਾਰੀ ਸਕੂਲ 'ਚ ਜ਼ਿਆਦਾਤਰ ਮੱਧਵਰਗੀ ਤੇ ਗਰੀਬ ਪਰਿਵਾਰਾਂ ਦੇ ਬੱਚੇ ਹੀ ਸਿੱਖਿਆ ਹਾਸਲ ਕਰਦੇ ਹਨ ਅਜਿਹੇ 'ਚ ਇਕ ਅਧਿਆਪਕ ਵੱਖ-ਵੱਖ ਕਲਾਸਾਂ ਨੂੰ ਕਿਵੇਂ ਪੜ੍ਹਾਈ ਕਰਵਾ ਸਕਦਾ ਹੈ | ਇਸੇ ਦੌਰਾਨ ਸੂਚਨਾ ਮਿਲਣ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਭੂਰ ਸਿੰਘ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਸੋਮਵਾਰ ਤੱਕ ਉਨ੍ਹਾਂ ਦੇ ਸਕੂਲ 'ਚ 3 ਅਧਿਆਪਕਾਂ ਦੀ ਨਿਯੁਕਤੀ ਹੋ ਜਾਵੇਗੀ ਜਿਸ ਤੇ ਪਿੰਡ ਵਾਸੀਆਂ ਨੇ ਰੋਸ ਧਰਨਾ ਖ਼ਤਮ ਕਰਦੇ ਹੋਏ ਸਕੂਲ ਨੂੰ ਮਾਰਿਆ ਜਿੰਦਰਾ ਖੋਲ੍ਹ ਦਿੱਤਾ |
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਸਥਾਨਕ ਜੋਗੀ ਨਗਰ ਵਿਖੇ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ ਟਰੈਕਟਰ ਦੀ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ-ਪੁਲਿਸ ਅਧਿਕਾਰੀ ਨੇ ਦੱਸਿਆ ਕਿ ...
ਬਠਿੰਡਾ, 26 ਨਵੰਬਰ (ਵੀਰਪਾਲ ਸਿੰਘ) - ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀ ਮੈਨੇਜਮੈਂਟ ਕਮੇਟੀ ਵਲੋਂ ਪਾਵਰਕਾਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਟਕਾਏ ਜਾਣ ਤੋਂ ਪੀ. ਐਸ. ਈ. ਬੀ. ਜੁਆਇੰਟ ਫੌਰਮ ਭਰਾਤਰੀ ਜਥੇਬੰਦੀਆਂ ਅਤੇ ਪੈਨਸਨਰਜ਼ ਯੂਨੀਅਨ ਵਲੋਂ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਐਂਟੀ-ਨਾਰਕੋਟਿਕ ਸੈਲ ਵਲੋਂ ਇਕ ਟਰਾਲਾ (ਘੋੜਾ) ਚਾਲਕ ਦੋ ਵਿਅਕਤੀਆਂ ਨੂੰ ਵੱਡੀ ਮਾਤਰਾ ਚੂਰਾ ਪੋਸਤ (ਭੁੱਕੀ) ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿੰਨਾਂ ਖ਼ਿਲਾਫ਼ ਥਾਣਾ ਸਦਰ ਵਿਖੇ ਨਸ਼ਾ ਰੋਕੂ ਐਕਟ ਤਹਿਤ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਕਥਿੱਤ ਦੋਸ਼ਾਂ ਵਿਚ ਘਿਰੇ ਬਠਿੰਡਾ ਸਪੈਸ਼ਲ ਸਟਾਫ਼ ਪੁਲਿਸ ਦੇ ਮੁਅੱਤਲ ਕੀਤੇ ਗਏ ਤਤਕਾਲੀ ਇੰਚਾਰਜ ਤੇ ਇਕ ਏ.ਐਸ.ਆਈ. ਨੂੰ ਲਗਪਗ ਡੇਢ ਮਹੀਨਾ ਬੀਤਣ ਬਾਅਦ ਵੀ ਸਪੈਸ਼ਲ ਟਾਸਕ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਵਿਜੀਲੈਂਸ ਵਿਭਾਗ ਬਠਿੰਡਾ ਰੇਂਜ ਬਠਿੰਡਾ ਵਲੋਂ ਸਥਾਨਕ ਪੁਲਿਸ ਥਾਣਾ ਕੋਤਵਾਲੀ ਦੇ ਇਕ ਹੋਮਗਾਰਡ ਜਵਾਨ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗਿ੍ਫ਼ਤਾਰ ਕੀਤਾ ਗਿਆ, ਜਿਸ ਖ਼ਿਲਾਫ਼ ਭਿ੍ਸ਼ਟਾਚਾਰ ਰੋਕੂ ਐਕਟ ...
ਲਹਿਰਾ ਮੁਹੱਬਤ, 26 ਨਵੰਬਰ (ਸੁਖਪਾਲ ਸਿੰਘ ਸੁੱਖੀ) - ਸਥਾਨਕ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ ਮੁਲਾਜ਼ਮਾਂ ਦੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ (ਪ) ਦੇ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀਵਾਲਾ ਤੇ ਸੂਬਾ ਮੀਤ ਪ੍ਰਧਾਨ ਰਵੀਪਾਲ ਸਿੰਘ ਸਿੱਧੂ ਨੇ ਪ੍ਰੈਸ ਬਿਆਨ ...
ਨਥਾਣਾ, 26 ਨਵੰਬਰ (ਗੁਰਦਰਸ਼ਨ ਲੁੱਧੜ) - ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੋਟੇ ਜ਼ਮੀਨੀ ਟੁਕੜਿਆਂ ਦੀ ਵਿਕਰੀ ਸਮੇਂ ਐਨ.ਓ.ਸੀ ਸ਼ਰਤ ਖਤਮ ਕੀਤੀ ਜਾਵੇ, ਜ਼ਿਕਰਯੋਗ ਹੈ ਕਿ ਦੋ ਕਨਾਲ ਤੋਂ ਘੱਟ ਜ਼ਮੀਨ ਦੀ ਰਜਿਸਟਰੀ ਸਮੇਂ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜੋ ਬਠਿੰਡਾ ਦਿਹਾਤੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵੀ ਹਨ, ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਨਾਲ ਸਬੰਧਿਤ ਜ਼ਿਲ੍ਹਾ ਜਥੇਬੰਦੀ ਦੇ ...
ਮਹਿਮਾ ਸਰਜਾ, 26 ਨਵੰਬਰ (ਰਾਮਜੀਤ ਸ਼ਰਮਾ) - ਕੇਂਦਰ ਵਲੋਂ ਲਾਗੂ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਦਾ ਜਥਾ ਲੱਖੀ ਜੰਗਲ ਤੋ ਦਿੱਲੀ ਨੂੰ ਰਵਾਨਾ ਹੋਇਆ | ਇਸ ਦੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਸੁਖਮੰਦਰ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੀ ਇਕ ਅਦਾਲਤ ਵਲੋਂ ਦਾਜ ਮੰਗਣ ਤੇ ਵਿਆਹੁਤਾ ਦੀ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਚੱਲ ਰਹੇ ਅਦਾਲਤੀ ਮੁਕੱਦਮੇ ਵਿਚੋਂ ਵਿਆਹੁਤਾ ਦੇ ਪਤੀ ਸਮੇਤ ਤਿੰਨ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕੀਤਾ ਗਿਆ ਹੈ | ਪ੍ਰਾਪਤ ...
ਭੁੱਚੋ ਮੰਡੀ, 26 ਨਵੰਬਰ (ਬਿੱਕਰ ਸਿੰਘ ਸਿੱਧੂ)-ਸਥਾਨਕ ਗੁਰੂ ਨਾਨਕ ਨਰਸਿੰਗ ਇੰਸਟੀਚਿਊਟ ਵਿਖੇ ਨਵੇਂ ਵਿਦਿਆਰਥੀਆਂ ਦੇ ਆਗਮਨ ਅਤੇ ਪੁਰਾਣੇ ਵਿਦਿਆਰਥੀਆਂ ਦੀ ਵਿਦਾਇਗੀ ਦੇ ਤੌਰ ਤੇ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇੰਸਟੀਚਿਊਟ ਦੇ ਐਮ. ਡੀ. ਨਰੇਸ਼ ਕੌਂਸਲ, ਚੇਅਰਮੈਨ ...
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ) - ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਅੱਜ ਬਿਨ੍ਹਾ ਮੁਕਾਬਲਾ ਹੋ ਗਈ ਹੈ ਜਿਸ ਦੌਰਾਨ ਐਡਵੋਕੇਟ ਭੁਪਿੰਦਰ ਸਿੰਘ ਬੰਗੀ ਨੂੰ ਬਾਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਦੱਸਣਾ ਬਣਦਾ ਹੈ ਕਿ ਬਾਰ ਐਸੋਸੀਏਸ਼ਨ ਤਲਵੰਡੀ ...
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ) - ਪਿਛਲੇ ਦਿਨਾਂ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਤਲਵੰਡੀ ਸਾਬੋ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਉਸ ਨੇ ਭਾਰੀ ਮਾਤਰਾ ਵਿਚ ਗਾਂਜੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ | ਪੁਲਿਸ ...
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ) - ਸਮਾਜ ਸੇਵਾ ਵਿਚ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਮਨੁੱਖਤਾ ਸੇਵਾ ਕਲੱਬ ਵੱਲੋਂ ਮਲਹੋਤਰਾ ਗਰੁੱਪ ਦੇ ਸਹਿਯੋਗ ਨਾਲ ਦਿੱਲੀ ਕਿਸਾਨੀ ਸੰਘਰਸ਼ ਦੇ ਇਕ ਸਾਲ ਪੂਰਾ ਹੋਣ ਤੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਕਰਕੇ ...
ਬਠਿੰਡਾ, 26 ਨਵੰਬਰ (ਵੀਰਪਾਲ ਸਿੰਘ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੱਦੇ ਤੇ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ ਦਾ ਜੋਗੀ ਨਗਰ ਵਿਖੇ ਇਕ ਸਮਾਗਮ ...
ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦੁਆਰਾ ਲੱਕੜ ਮੰਡੀ ਵਿਖੇ ਗੇਟ ਨੂੰ ਤਾਲਾ ਲਗਾਏ ਜਾਣ ਨੂੰ ਲੈ ਕੇ ਲੱਕੜ ਵਪਾਰੀਆਂ ਨੇ ਮਾਰਕਿਟ ਕਮੇਟੀ ਦਫ਼ਤਰ ਦੇ ਬਾਹਰ ਲੱਕੜਾਂ ਦੀਆਂ ਭਰੀਆਂ ਟਰਾਲੀਆਂ ਖੜੀਆਂ ਕਰਕੇ ਧਰਨਾ ਲਗਾ ...
ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਮਾਣ ਭੱਤਾ ਤੇ ਕੰਟਰੈਕਟ ਮੁਲਾਜ਼ਮ ਮੋਰਚਾ ਵਲੋਂ ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਕੰਟਰੈਕਟ ਮੁਲਾਜ਼ਮ ਮੋਰਚਾ ਦੇ ਆਗੂ ਸੁਰੰਜਨਾ ਰਾਣੀ ਨੇ ਜਾਣਕਾਰੀ ਦਿੰਦੇ ...
ਭੁੱਚੋ ਮੰਡੀ, 26 ਨਵੰਬਰ (ਪਰਵਿੰਦਰ ਸਿੰਘ ਜੌੜਾ) - ਕੇਜਰੀਵਾਲ ਦੀ ਤੀਜੀ ਗਰੰਟੀ ਦੇ ਪ੍ਰਚਾਰ ਸਬੰਧੀ 'ਆਪ' ਵਲੰਟੀਅਰਾਂ ਵਲੋਂ ਪਾਰਟੀ ਦੇ ਸਥਾਨਕ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਦੀ ਅਗਵਾਈ ਭੁੱਚੋ ਹਲਕੇ ਤੋਂ ਪਾਰਟੀ ਟਿਕਟ ਦੇ ਸੰਭਾਵੀ ਉਮੀਦਵਾਰ ਮਾ: ਜਗਸੀਰ ਸਿੰਘ ਚੱਕ ...
ਗੋਨਿਆਣਾ, 26 ਨਵੰਬਰ (ਲਛਮਣ ਦਾਸ ਗਰਗ) - ਸ੍ਰੀ ਮਾਨ 108 ਮਹੰਤ ਭਾਈ ਕਾਹਨ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਕਾਲਜ ਚੇਅਰਮੈਨ ਮਨਪ੍ਰੀਤ ਸਿੰਘ ਵਿਰਕ, ਕਾਲਜ ਡਾਇਰੈਕਟਰ ਪੋ੍ਰ. ਇਕਬਾਲ ਸਿੰਘ ਰੋਮਾਣਾ, ਕਾਲਜ ਪਿ੍ੰਸੀਪਲ ਡਾ. ...
ਮਹਿਰਾਜ, 26 ਨਵੰਬਰ (ਸੁਖਪਾਲ ਮਹਿਰਾਜ)- ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਨਿਊ ਬਾਬਾ ਸਿੱਧ ਤਿਲਕ ਰਾਏ ਸਪੋਰਟਸ ਕਲੱਬ ਮਹਿਰਾਜ ਵਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਹਾਰਾਜਾ ਖੇਡ ...
ਬਠਿੰਡਾ, 26 ਨਵੰਬਰ (ਵੀਰਪਾਲ ਸਿੰਘ) - ਸਥਾਨਕ ਨਾਮਦੇਵ ਗੇਟ ਦੇ ਨੇੜਲੇ ਮੁਹੱਲਾ ਵਾਸੀਆਂ ਵਲੋਂ ਮੁਹੱਲੇ ਅੰਦਰ ਨਿੱਜੀ ਵਰਕਸ਼ਾਪ ਤੋਂ ਡੈਂਟਿੰਗ (ਪੇਂਟਿੰਗ) ਫੈਲਣ ਵਾਲੇ ਸ਼ੋਰ ਪ੍ਰਦੂਸ਼ਣ ਤੋਂ ਪ੍ਰੇਸ਼ਾਨੀ ਨੂੰ ਲੈ ਕੇ ਸਥਾਨਕ ਜੀ.ਟੀ.ਰੋਡ ਨੇੜੇ ਨਾਮਦੇਵ ਗੇਟ ਧਰਨਾ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ) - ਪਾਵਰਕਾਮ ਦੇ ਬਿਜਲੀ ਕਾਮਿਆਂ ਵਲੋਂ ਚੱਲ ਰਹੀ ਸਮੂਹਿਕ ਛੁੱਟੀ ਤੇ ਹੜਤਾਲ 'ਚ 2 ਦਸੰਬਰ ਤੱਕ ਦਾ ਵਾਧਾ ਕਰਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਬਿਜਲੀ ਮੁਲਾਜ਼ਮ ਯੂਨੀਅਨ ਸਬ ਡਿਵੀਜ਼ਨ ਸੰਗਤ ਦੇ ਪ੍ਰਧਾਨ ਮਨਦੀਪ ਸਿੰਘ ...
ਬਠਿੰਡਾ, 26 ਨਵੰਬਰ (ਵੀਰਪਾਲ ਸਿੰਘ) - ਅੱਜ ਸਿਹਤ ਵਿਭਾਗ ਦੇ ਐਨ.ਐਚ.ਐਮ. ਕਾਮਿਆਂ ਨੇ ਆਪਣੀਆਂ ਮੰਗਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਭਾਈ ਮਨੀ ਸਿੰਘ ਸਿਵਲ ਹਸਪਤਾਲ ਤੋਂ ਲੈ ਕੇ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਮੁੱਖ ਬੱਸ ਅੱਡੇ ਕਾਫ਼ੀ ਸਮਾਂ ਜਾਮ ਲਗਾ ...
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ) - ਮੇਡਲਾ (ਰਾਜਸਥਾਨ) ਤੋਂ ਬੀਤੇ ਦਿਨੀਂ ਆਰੰਭ ਹੋਈ 'ਮੀਰਾ ਚਲੀ ਸਤਿਗੁਰੂ ਕੇ ਧਾਮ' ਸਾਂਝੀਵਾਲਤਾ ਯਾਤਰਾ ਦੇ ਅੱਜ ਇਤਿਹਾਸਕ ਨਗਰ ਦਮਦਮਾ ਸਾਹਿਬ ਪੁੱਜਣ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਰਵ ...
ਭਗਤਾ ਭਾਈਕਾ, 26 ਨਵੰਬਰ (ਸੁਖਪਾਲ ਸਿੰਘ ਸੋਨੀ) - ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰਾਂ 'ਚ ਪਿਛਲੇ ਲੰਬੇ ਸਮੇਂ ਤੋਂ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਦੀ ਬਰਤਰਫ਼ੀ ਦਾ ਫ਼ੈਸਲਾ ਨਿੰਦਣਯੋਗ ਹੈ, ਕਾਂਗਰਸ ਸਰਕਾਰ ਦੇ ਇਸ ਫ਼ੈਸਲੇ ਨਾਲ ਕਾਂਗਰਸ ਦਾ ਮੁਲਾਜ਼ਮ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਬਠਿੰਡਾ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਸ਼ਹਿਰ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ...
ਮਹਿਮਾ ਸਰਜਾ, 26 ਨਵੰਬਰ (ਬਲਦੇਵ ਸੰਧੂ) - ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਤਹਿਤ ਅੱਜ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਗੋਨਿਆਣਾ ਵਲੋਂ ਸ਼੍ਰੋਮਣੀ ਅਕਾਲੀ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਸੰਬੰਧੀ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ | ਇਸ ਮੌਕੇ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ) - ਵੈਟਨਰੀ ਪੌਲੀਟੈਕਨਿਕ ਕਾਲਜ ਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਵਿਖੇ ਰਾਸ਼ਟਰੀ ਦੁੱਧ ਦਿਵਸ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਕਮ-ਜੁਆਇੰਟ ਡਾਇਰੈਕਟਰ ਡਾ: ਬਿਮਲ ਸ਼ਰਮਾ ਨੇ ਦੱਸਿਆ ਕਿ ਡਾਕਟਰ ਵਰਗੀਜ਼ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ 6ਵਾਂ ਅੰਤਰ-ਜੋਨਲ ਯੁਵਕ ਮੇਲਾ-2021 'ਮਾਣ ਵਤਨਾਂ ਦਾ' ਸਿਰਲੇਖ ਨਾਲ ਪ੍ਰਤਿਭਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ਾਨੋ-ਸ਼ੌਕਤ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ) - ਵਿਦਿਆਰਥੀ ਸੰਘਰਸ਼ ਅੱਗੇ ਅਖੀਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਨੇਜਮੈਂਟ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਆਦਰਸ਼ ਸਕੂਲ ਨੰਦਗੜ੍ਹ ਤੇ ਭਾਗੁੂ ਦੀਆਂ ਪਿੰ੍ਰਸੀਪਲਾਂ ਦੀ ਕੀਤੀ ਬਦਲੀ ਤੁਰੰਤ ਪ੍ਰਭਾਵ ਨਾਲ ਰੱਦ ਕਰਨ ...
ਰਾਮਾਂ ਮੰਡੀ, 26 ਨਵੰਬਰ (ਤਰਸੇਮ ਸਿੰਗਲਾ) - ਬੀਤੇ ਦਿਨ ਈ.ਡੀ.ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਵਪਾਰੀਆਂ ਦੇ ਟਿਕਾਣਿਆਂ 'ਤੇ ਵੱਖ-ਵੱਖ ਸ਼ਹਿਰਾਂ ਵਿਚ ਕੀਤੀ ਗਈ ਛਾਪੇਮਾਰੀ ਦੀ ਆੜ੍ਹਤੀ ਐਸੋਸੀਏਸ਼ਨ ਰਾਮਾਂ ਦੇ ਸ਼ਹਿਰੀ ਪ੍ਰਧਾਨ ਵਿਜੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX