ਅੰਮਿ੍ਤਸਰ, 26 ਨਵੰਬਰ (ਸੁਰਿੰਦਰ ਕੋਛੜ)- ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਸਥਾਨਕ ਰਣਜੀਤ ਐਵੀਨਿਊ ਵਿਖੇ 2 ਤੋਂ 6 ਦਸੰਬਰ ਤੱਕ ਲਗਾਏ ਜਾਣ ਵਾਲੇ 15ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ | ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਪਾਈਟੈਕਸ 'ਚ ਗੁਆਂਢੀ ਮੁਲਕ ਪਾਕਿਸਤਾਨ ਦੇ ਵਪਾਰੀ ਸ਼ਿਰਕਤ ਆਪਣੇ ਸਟਾਲ ਨਹੀਂ ਲਗਾ ਸਕਣਗੇ, ਜਦਕਿ ਮਿਸਰ, ਤੁਰਕੀ, ਈਰਾਨ, ਥਾਈਲੈਂਡ ਅਤੇ ਅਫ਼ਗਾਨਿਸਤਾਨ ਨੇ ਇਸ ਮੇਲੇ ਦਾ ਹਿੱਸਾ ਬਣਨ ਅਤੇ ਆਪਣੇ ਸਟਾਲ ਲਗਾਉਣ ਲਈ ਬੁਕਿੰਗ ਕਰਵਾ ਲਈ ਹੈ | ਇਸ ਬਾਰੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ 'ਚ ਪੰਜਾਬ ਚੈਪਟਰ ਦੇ ਹੈੱਡ ਆਰ. ਐਸ. ਸਚਦੇਵਾ ਨੇ ਦੱਸਿਆ ਕਿ ਇਸ ਪੰਜ ਦਿਨਾਂ ਮੈਗਾ ਈਵੈਂਟ ਅਤੇ ਕੌਮਾਂਤਰੀ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ | ਉਨ੍ਹਾਂ ਦੱਸਿਆ ਕਿ ਮੇਲੇ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਾਰੋਬਾਰੀਆਂ ਵਲੋਂ ਤਕਰੀਬਨ 400 ਸਟਾਲ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈੱਡ, ਪੰਜਾਬ ਟੂਰਿਜ਼ਮ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੇਡਾ, ਅੰਮਿ੍ਤਸਰ ਡਿਵੈਲਪਮੈਂਟ ਅਥਾਰਿਟੀ, ਪੰਜਾਬ ਸਟੇਟ ਕੋਪਰੇਟਿਵ ਮਿਲਕ ਫੈਡਰੇਸ਼ਨ, ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ, ਪੰਜਾਬ ਸਹਿਕਾਰੀ ਬੈਂਕ, ਪਨਸਪ, ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ, ਮੰਡੀ ਬੋਰਡ ਅਤੇ ਕੇਂਦਰ ਸਰਕਾਰ ਦੇ ਵਿਭਾਗ ਐਨ.ਐਸ.ਆਈ.ਸੀ., ਐਮ.ਐਸ.ਐਮ.ਈ. ਵਿਭਾਗ, ਆਯੂਸ਼ ਮੰਤਰਾਲਾ, ਨੈਸ਼ਨਲ ਜੂਟ ਬੋਰਡ, ਕਾਪਰ ਬੋਰਡ ਆਫ਼ ਇੰਡੀਆ, ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ ਸਮੇਤ ਕਈ ਹੋਰ ਵਿਭਾਗ ਪਾਈਟੈਕਸ 'ਚ ਹਿੱਸਾ ਲੈ ਰਹੇ ਹਨ | ਇਨ੍ਹਾਂ ਤੋਂ ਇਲਾਵਾ ਜੰਮੂ-ਕਸ਼ਮੀਰ, ਉਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲ ਅਤੇ ਹੋਰ ਸੂਬਿਆਂ ਤੋਂ ਇਸ ਵਾਰ ਪਹਿਲਾਂ ਤੋਂ ਵਧੇਰੇ ਵੀ ਕਾਰੋਬਾਰੀ ਅਦਾਰੇ ਮੇਲੇ 'ਚ ਸਟਾਲ ਲਗਵਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲ ਰਹੇ ਸਹਿਯੋਗ ਸਦਕਾ ਪਾਈਟੈਕਸ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਚੈਂਬਰ ਵਲੋਂ ਉਦਯੋਗਾਂ ਅਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਦੇਸ਼ ਦੇ ਆਰਥਿਕ ਵਿਕਾਸ 'ਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ |
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਸਰਕਾਰ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਵਪਾਰ ਕਾਨੂੰਨ ਕਮਿਸ਼ਨ ਦੇ ਮਾਡਲ ਕਾਨੂੰਨ ਦੇ ਆਧਾਰ 'ਤੇ ਇਕ ਸਰਹੱਦ ਦਿਵਾਲਾ ਹੱਲ ਪ੍ਰਕਿਰਿਆ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ | ਇਸ ਨਾਲ ਕਾਰਪੋਰੇਟ ਦੇਣਦਾਰਾਂ ਦੇ ਨਾਲ-ਨਾਲ ਇਸ ਤਰ੍ਹਾਂ ਦੇ ...
ਮੁੰਬਈ, 26 ਨਵੰਬਰ (ਏਜੰਸੀ)-ਸ਼ੇਅਰ ਬਾਜ਼ਾਰਾਂ ਵਿਚ ਸ਼ੁੱਕਰਵਾਰ ਨੂੰ ਵੱਡੀ ਗਿਰਾਵਟ ਆਈ ਅਤੇ ਬੀ.ਐਸ.ਈ. ਸੈਂਸੈਕਸ 1688 ਅੰਕਾਂ ਦਾ ਗੋਤਾ ਖਾ ਗਿਆ | ਕੋਵਿਡ-19 ਵਾਇਰਸ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਦੌਰਾਨ ਵਿਸ਼ਵ ਪੱਧਰੀ ਬਾਜ਼ਾਰਾਂ ਵਿਚ ਬਿਕਵਾਲੀ ਨਾਲ ਘਰੇਲੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX