ਤਾਜਾ ਖ਼ਬਰਾਂ


ਸਕੂਲ ਅਧਿਆਪਕਾਂ ਵਲੋਂ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਕਕਾਰ ਪਹਿਨਣ ਤੋਂ ਰੋਕਣ 'ਤੇ ਸਿੱਖ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
. . .  6 minutes ago
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਪਹਾੜੀ ਖਿੱਤੇ 'ਚ ਵਸੇ ਪਿੰਡ ਜੇਜੋਂ ਦੁਆਬਾ ਵਿਖੇ ਚੱਲ ਰਹੇ ਸਰਕਾਰੀ ਸੀਨੀਅਰ ਸਮਾਰਟ ਸਕੂਲ 'ਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਸਕੂਲ ਦੇ ਕੁਝ ਅਧਿਆਪਕ ਵਲੋਂ ਇਕ...
ਸੁਨਾਮ 'ਚ ਨਸ਼ਿਆਂ ਖ਼ਿਲਾਫ਼ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਵਲੋਂ ਫਲੈਗ ਮਾਰਚ
. . .  20 minutes ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜਿੱਥੇ ਸੁਨਾਮ ਪੁਲਿਸ ਵਲੋਂ ਅੱਜ ਸਵੇਰੇ ਹੀ ਸ਼ਹਿਰ ਦੀ ਇਕ ਬਸਤੀ ਵਿਚ ਨਸ਼ਿਆਂ ਦੇ ਧੰਦੇ 'ਚ ਲਿਪਤ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ...
ਦਿਨ-ਦਿਹਾੜੇ ਕਾਪਾ ਦਿਖਾ ਕੇ ਔਰਤ ਤੇ ਉਸ ਦੇ ਬੱਚੇ ਸਮੇਤ ਕਾਰ ਨੂੰ ਲੈ ਕੇ ਲੁਟੇਰਾ ਹੋਇਆ ਫ਼ਰਾਰ
. . .  34 minutes ago
ਜਲਾਲਾਬਾਦ, 25 ਮਈ (ਕਰਨ ਚੁਚਰਾ)-ਇਲਾਕੇ ਅੰਦਰ ਲੁੱਟਖੋਹ ਦੀਆਂ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਉਜਾਗਰ ਕਰਕੇ ਰੱਖ ਦਿੱਤਾ ਹੈ। ਅਜਿਹਾ ਸ਼ਾਇਦ ਹੀ ਕੋਈ ਦਿਨ ਹੋਵੇਗਾ ਜਦ ਕਿਧਰੇ ਚੋਰੀ ਜਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ...
ਗਿਆਨਵਾਪੀ ਮਸਜਿਦ ਕੇਸ ਸਿਵਿਲ ਜੱਜ ਤੋਂ ਫਾਸਟ ਟਰੈਕ ਕੋਰਟ ਟਰਾਂਸਫ਼ਰ, 30 ਮਈ ਨੂੰ ਹੋਵੇਗੀ ਅਗਲੀ ਸੁਣਵਾਈ
. . .  47 minutes ago
ਨਵੀਂ ਦਿੱਲੀ, 25 ਮਈ-ਗਿਆਨਵਾਪੀ ਮਾਮਲੇ 'ਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਲਤ ਨੇ ਬਿਨਾਂ ਸਮਾਂ ਗਵਾਏ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਪੂਰੇ ਮਾਮਲੇ ਨੂੰ ਫਾਸਟ ਟਰੈਕ 'ਤੇ ਤਬਦੀਲ ਕਰ ਦਿੱਤਾ। ਹੁਣ ਗਿਆਨਵਾਪੀ ਮਸਜਿਦ ਦਾ ਮਾਮਲਾ ਤੇਜ਼ੀ ਨਾਲ ਅੱਗੇ ਵਧੇਗਾ, ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋ ਸਕਦੀ ਹੈ ਅਤੇ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾ ਸਕਦਾ ਹੈ...
ਕੋਪਰੇਟਿਵ ਬੈਂਕਾਂ ਦੇ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਬੈਂਕਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਫ਼ੰਡ ਜਾਰੀ
. . .  about 1 hour ago
ਚੰਡੀਗੜ੍ਹ, 25 ਮਈ-ਕੋਪਰੇਟਿਵ ਬੈਂਕਾਂ ਦੇ ਲਈ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਮਾਨ ਸਰਕਾਰ ਦਾ ਕਹਿਣਾ ਹੈ ਕਿ ਬੈਂਕਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਫ਼ੰਡ ਜਾਰੀ ਕੀਤਾ ਗਿਆ। ਜਾਣਕਾਰੀ ਮੁਤਾਬਿਕ 425 ਕਰੋੜ ਰੁਪਏ ਦਾ ਫ਼ੰਡ ਜਾਰੀ ਕੀਤਾ...
ਖੁੱਲ੍ਹੇ ਬੋਰਵੈੱਲ ਨੂੰ ਲੈ ਕੇ ਮਾਨ ਸਰਕਾਰ ਸਖ਼ਤ, ਬੋਰਵੈੱਲ ਬੰਦ ਨਾ ਹੋਣ 'ਤੇ ਹੋਵੇਗੀ ਅਪਰਾਧਿਕ ਕਾਰਵਾਈ
. . .  about 1 hour ago
ਚੰਡੀਗੜ੍ਹ, 25 ਮਈ-ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਮਾਨ ਸਰਕਾਰ ਸਖ਼ਤ ਹੋ ਗਈ ਹੈ। ਇਸ ਸੰਬੰਧੀ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੋਰਵੈੱਲ ਬੰਦ ਨਾ ਹੋਣ 'ਤੇ ਅਪਰਾਧਿਕ ਕਾਰਵਾਈ ਹੋਵੇਗੀ...
ਸੀ.ਟੀ.ਯੂ. ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਅਜਨਾਲਾ ਅੰਮ੍ਰਿਤਸਰ ਮਾਰਗ ਜਾਮ
. . .  about 1 hour ago
ਹਰਸ਼ ਛੀਨਾ, 25 ਮਈ (ਕੜਿਆਲ)-ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਕੰਮ ਕਰਦੇ ਕਾਮਿਆਂ ਵਲੋਂ ਮਿਹਨਤਾਨਾ ਨਾ ਮਿਲਣ ਕਾਰਨ ਸੈਂਟਰਲ ਟਰੇਡ ਯੂਨੀਅਨ ਦੇ ਝੰਡੇ ਹੇਠ ਮਗਨਰੇਗਾ ਕਾਮਿਆਂ ਵਲੋਂ ਅਜਨਾਲਾ ਅੰਮ੍ਰਿਤਸਰ...
ਉੱਘੇ ਸਾਹਿਤਕਾਰ ਹਰਬੰਸ ਸਿੰਘ ਢਿੱਲੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
. . .  about 1 hour ago
ਧੂਰੀ, 25 ਮਈ (ਦੀਪਕ)-ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਬੀਨੂੰ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਢਿੱਲੋਂ ਸੰਖੇਪ ਬਿਮਾਰੀ ਪਿੱਛੋਂ ਸਦੀਵੀ ਵਿਛੋੜਾ ਦੇ ਗਏ। ਉੱਘੇ ਸਾਹਿਤਕਾਰ ਤੇ ਚਿੱਤਰਕਾਰ ਹਰਬੰਸ ਸਿੰਘ ਢਿੱਲੋਂ ਦਾ ਅੱਜ ਰਾਮਬਾਗ ਧੂਰੀ ਵਿਖੇ ਸੇਜ਼ਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਆਦਮਪੁਰ: ਸਰਕਾਰੀ ਸਕੂਲ ਸਾਹਮਣੇ ਨਵੀਂ ਆਬਾਦੀ 'ਚ ਚੱਲੀਆਂ ਗੋਲੀਆਂ
. . .  about 1 hour ago
ਆਦਮਪੁਰ, 25 ਮਈ (ਹਰਪ੍ਰੀਤ ਸਿੰਘ)- ਆਦਮਪੁਰ ਦੇ ਮੁਹੱਲਾ ਗਾਜ਼ੀਪੁਰ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਨਵੀਂ ਕਾਲੋਨੀ 'ਚ ਪੰਜ ਦੇ ਕਰੀਬ ਅਣਪਛਾਤਿਆਂ ਵਲੋਂ ਇਕ ਨੌਜਵਾਨ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ...
ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਸਰਕਾਰ 'ਤੇ ਕੱਸਿਆ ਤਨਜ਼
. . .  about 1 hour ago
ਨਵੀਂ ਦਿੱਲੀ, 25 ਮਈ-ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਅੱਜ ਕਾਂਗਰਸ ਸਰਕਾਰ 'ਤੇ ਤਨਜ਼ ਕੱਸਿਆ ਗਿਆ ਹੈ। ਉਨ੍ਹਾਂ ਨੇ ਤਨਜ਼ ਕਸਦਿਆਂ ਕਿਹਾ ਕਿ ਸਾਰੇ ਕਾਂਗਰਸ ਛੱਡ ਜਾਣਗੇ ਕਾਂਗਰਸ 'ਚ ਸਿਰਫ਼ ਮਾਂ, ਧੀ ਅਤੇ ਪੁੱਤਰ ਤਿੰਨ ਜਾਣੇ ਹੀ ਰਹਿ ਜਾਣਗੇ ਅਤੇ ਕਾਂਗਰਸ...
ਚਿੱਟੇ ਦਿਨ ਬਲਾਕ ਬੰਗਾ ਦੇ ਪਿੰਡ ਸੱਲ ਕਲਾਂ ਵਿਖੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 2 hours ago
ਕਟਾਰੀਆਂ, 25 ਮਈ (ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਦੇ ਪਿੰਡ ਸੱਲ ਕਲਾਂ ਵਿਖੇ ਇਕ ਨੌਜਵਾਨ ਦੀ ਚਿੱਟੇ ਦਿਨ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅਮਰਜੀਤ ਸਿੰਘ ਦੀ ਲੜਕੀ ਮਹਿਕਪ੍ਰੀਤ ਕੌਰ ਨੇ ਦੱਸਿਆ...
ਬੈਰਕ 'ਚ ਨਜ਼ਰਬੰਦ ਹਵਾਲਾਤੀ ਨੇ ਜੇਲ੍ਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ, ਮਚੀ ਹਫੜਾ-ਦਫ਼ੜੀ
. . .  about 2 hours ago
ਫਰੀਦਕੋਟ, 25 ਮਈ (ਜਸਵੰਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਨਜ਼ਰਬੰਦ ਇਕ ਹਵਾਲਾਤੀ ਨੇ ਸਮੁੱਚੀ ਜੇਲ੍ਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਕੇ ਜੇਲ੍ਹ ਪ੍ਰਬੰਧਾਂ ਦੀ ਫੂਕ ਕੱਢੀ ਹੈ। ਜੇਲ੍ਹ 'ਚ ਗੰਭੀਰ ਅਪਰਾਧਾਂ ਵਾਲੇ ਕੈਦੀਆਂ ਤੇ ਹਵਾਲਾਤੀਆਂ...
ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਪੋਰਟਲ ਕੀਤਾ ਜਾਰੀ
. . .  about 2 hours ago
ਚੰਡੀਗੜ੍ਹ, 25 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਪੋਰਟਲ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਇਸ ਪੋਰਟਲ ਤੇ ਰਜਿਸਟਰੇਸ਼ਨ...
ਬੇਭਰੋਸਗੀ ਮਤਾ ਪਾ ਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਨੂੰ ਕੀਤਾ ਲਾਂਭੇ
. . .  about 3 hours ago
ਅਜਨਾਲਾ, 25 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ 12 ਕੌਂਸਲਰਾਂ ਵਲੋਂ ਬੇਭਰੋਸਗੀ ਦਾ ਮਤਾ ਪਾ ਕੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਨੂੰ...
ਪਤੀ ਪਤਨੀ ਨੇ ਕੀਤੀ ਖ਼ੁਦਕੁਸ਼ੀ ਪੁਲਿਸ ਵਲੋਂ ਪੜਤਾਲ ਜਾਰੀ
. . .  about 3 hours ago
ਰਨਾਲਾ/ਰੂੜੇਕੇ ਕਲਾਂ, 25 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਦੇ ਵਸਨੀਕ ਸੁਖਵਿੰਦਰ ਰਾਮ 35 ਸਾਲ ਪੁੱਤਰ ਸ਼ਿੰਗਾਰਾ ਰਾਮ ਅਤੇ ਭੋਲੀ ਦੇਵੀ ਪਤਨੀ ਸੁਖਵਿੰਦਰ ਰਾਮ ਵਲੋਂ ਆਪਣੇ ਘਰ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ...
ਵੱਡੀ ਖ਼ਬਰ: ਹੁਣ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਸੰਭਾਲਣਗੇ ਸਿਹਤ ਮੰਤਰੀ ਦਾ ਮਹਿਕਮਾ
. . .  about 3 hours ago
ਚੰਡੀਗੜ੍ਹ, 25 ਮਈ (ਗੁਰਪ੍ਰੀਤ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਾਲ੍ਹੀ ਹੋਇਆ ਸਿਹਤ ਵਿਭਾਗ ਦਾ ਕੰਮਕਾਜ ਖ਼ੁਦ ਹੀ ਸੰਭਾਲਣ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਇਹ ਮੰਤਰਾਲਾ ਕਿਸੇ ਹੋਰ ਮੰਤਰੀ ਨੂੰ ਦੇਣ ਦੀ ਬਜਾਏ ਖ਼ੁਦ ਹੀ ਸੰਭਾਲਣਗੇ। ਹੁਣ ਸਿਹਤ ਵਿਭਾਗ ਦਾ ਕੰਮਕਾਜ ਮੁੱਖ ਮੰਤਰੀ ਦੀ ਨਿਗਰਾਨੀ ਹੇਠ ਹੀ ਹੋਵੇਗਾ।
ਕਪਿਲ ਸਿੱਬਲ ਨੇ ਛੱਡੀ ਕਾਂਗਰਸ, ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਰਾਜ ਸਭਾ ਲਈ ਨਾਮਜ਼ਦਗੀ ਕਾਗਜ਼ ਭਰੇ
. . .  about 3 hours ago
ਲਖਨਊ, 25 ਮਈ-ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਿਕ ਅੱਜ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਦਾ ਪੱਲਾ ਛੱਡ ਸਿੱਬਲ ਨੇ ਸਮਾਜਵਾਦੀ ਪਾਰਟੀ...
ਓਡੀਸ਼ਾ : ਬੱਸ ਪਲਟਣ ਕਾਰਨ 6 ਲੋਕਾਂ ਦੀ ਮੌਤ
. . .  about 4 hours ago
ਓਡੀਸ਼ਾ , 25 ਮਈ - ਓਡੀਸ਼ਾ ਗੰਜਮ ਦੇ ਕਲਿੰਗਾ ਘਾਟ ਨੇੜੇ ਬੀਤੀ ਰਾਤ ਬੱਸ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ...
ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਦੇ ਪਿਤਾ ਦਾ ਦਿਹਾਂਤ
. . .  about 4 hours ago
ਧੂਰੀ, 25 ਮਈ (ਦੀਪਕ ) - ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਦੇ ਪਿਤਾ ਸ. ਹਰਬੰਸ ਸਿੰਘ ਢਿੱਲੋਂ ਅਕਾਲ ਚਲਾਣਾ ਕਰ ਗਏ ਹਨ l ਉਨ੍ਹਾਂ ਦਾ ਅੰਤਿਮ ਸੰਸਕਾਰ ...
ਪੰਜਾਬ ਵਿਚ ਲਗਾਤਾਰ ਵੱਧ ਰਿਹਾ ਅਪਰਾਧ, ਲੁਧਿਆਣਾ ਵਿਚ ਪਤੀ - ਪਤਨੀ ਦਾ ਕਤਲ
. . .  about 5 hours ago
ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਤੇਗ ਬਹਾਦਰ ਨਗਰ ਵਿਚ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵਲੋਂ ਪਤੀ - ਪਤਨੀ ਦੇ ਕਤਲ ...
ਟਰੱਕ ਥੱਲੇ ਆਉਣ ਨਾਲ ਬਜੁਰਗ ਦੀ ਮੌਤ
. . .  about 5 hours ago
ਫ਼ਿਰੋਜ਼ਪੁਰ, 25 ਮਈ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੇ ਮੁਲਤਾਨੀ ਗੇਟ ਵਿਖੇ ਪੈਦਲ ਜਾ ਰਹੇ ਇਕ ਬਜੁਰਗ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋਣ ਦੀ ਸੂਚਨਾ ਹੈ...
ਕੈਂਟ ਦੇ ਭਾਜਪਾ ਮੰਡਲ ਪ੍ਰਧਾਨ ਕੁੰਵਰ ਪ੍ਰਤਾਪ ਨੀਟਾ ਉੱਪਰ ਮਾਮਲਾ ਹੋਇਆ ਦਰਜ, ਇਹ ਰਹੀ ਵਜਹਿ
. . .  about 5 hours ago
ਫ਼ਿਰੋਜ਼ਪੁਰ, 25 ਮਈ (ਰਾਕੇਸ਼ ਚਾਵਲਾ) - ਇਕ ਦਲਿਤ ਲੜਕੀ ਨਾਲ ਜਾਤੀ ਸੂਚਕ ਸ਼ਬਦਾਵਲੀ ਰਾਹੀਂ ਮਾੜਾ ਬੋਲਣ ਅਤੇ ਖੋਹ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਫ਼ਿਰੋਜ਼ਪੁਰ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 2,124 ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਨਵੀਂ ਦਿੱਲੀ, 25 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,124 ਨਵੇਂ ਮਾਮਲੇ ਸਾਹਮਣੇ ਆਏ ਹਨ 1,977 ਰਿਕਵਰੀ ਅਤੇ 17 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਕੁੱਲ ਐਕਟਿਵ ਕੇਸ...
ਅਮਰੀਕਾ - ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ , 18 ਬੱਚਿਆਂ ਦੀ ਮੌਤ
. . .  about 6 hours ago
ਟੈਕਸਾਸ, 25 ਮਈ - ਅਮਰੀਕਾ ਦੇ ਟੈਕਸਾਸ ਦੇ ਉਵਾਲਡੇ ਵਿਚ ਇਕ ਐਲੀਮੈਂਟਰੀ ਸਕੂਲ ਵਿਚ ਘਿਨਾਉਣੀ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ | ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੇ ...
ਕੇਂਦਰ ਸਰਕਾਰ ਨੇ ਫਿਰ ਦਿੱਤੀ ਰਾਹਤ, ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ 'ਤੇ ਲਿਆ ਵੱਡਾ ਫ਼ੈਸਲਾ
. . .  about 7 hours ago
ਨਵੀਂ ਦਿੱਲੀ, 25 ਮਈ - ਖਪਤਕਾਰਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰਨ ਲਈ, ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ ਦੇ 20 ਲੱਖ ਮੀਟ੍ਰਿਕ ਟਨ ਸਾਲਾਨਾ ਦਰਾਮਦ 'ਤੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 12 ਮੱਘਰ ਸੰਮਤ 553

ਕਪੂਰਥਲਾ / ਫਗਵਾੜਾ

ਭਾਰਤੀ ਸੰਵਿਧਾਨ ਦਿਵਸ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਸਮਾਗਮ

ਕਪੂਰਥਲਾ, 26 ਨਵੰਬਰ (ਅਮਰਜੀਤ ਕੋਮਲ)-ਭਾਰਤੀ ਸੰਵਿਧਾਨ ਦਿਵਸ ਸਬੰਧੀ ਵੱਖ-ਵੱਖ ਸੰਸਥਾਵਾਂ ਵਲੋਂ ਸਮਾਗਮ ਕਰਵਾਏ ਗਏ | ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ 'ਚ ਸੰਵਿਧਾਨ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਜਸਪ੍ਰੀਤ ਸਿੰਘ ਆਈ. ਏ. ਐੱਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸਮਾਗਮ ਵਿਚ ਹਾਜ਼ਰ ਅਧਿਆਪਕਾਂ ਤੇ ਸਟਾਫ਼ ਨੂੰ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ ਤੇ ਸਮੂਹ ਸਟਾਫ਼ ਨੂੰ ਸੰਵਿਧਾਨ ਦਿਵਸ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਸੰਵਿਧਾਨ ਵਿਚ ਦਿੱਤੇ ਗਏ ਮੌਲਿਕ ਅਧਿਕਾਰ, ਜਿੱਥੇ ਸਾਡੀ ਢਾਲ ਬਣ ਕੇ ਸਾਨੂੰ ਅਧਿਕਾਰ ਦਿੰਦੇ ਹਨ, ਉੱਥੇ ਸਾਡੀਆਂ ਜ਼ਿੰਮੇਵਾਰੀਆਂ ਦੀ ਵੀ ਯਾਦ ਦਿਵਾਉਂਦੇ ਹਨ | ਇਸ ਤੋਂ ਪਹਿਲਾਂ ਜਸਪ੍ਰੀਤ ਸਿੰਘ ਆਈ. ਏ. ਐੱਸ. ਤੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਡਾ: ਸੰਦੀਪ ਮਹਿਮੀ ਤੇ ਹੋਰ ਸ਼ਖ਼ਸੀਅਤਾਂ ਨੇ ਡਾ: ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ: ਸੰਦੀਪ ਮਹਿਮੀ ਨੇ ਕਿਹਾ ਕਿ ਦੇਸ਼ ਦੀ ਸੰਵਿਧਾਨ ਸਭਾ ਨੇ ਮੌਜੂਦਾ ਸੰਵਿਧਾਨ ਨੂੰ ਪੂਰਨ ਤੌਰ 'ਤੇ ਅਪਣਾਇਆ ਤੇ ਇਸ ਦਿਨ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਡਾ: ਮਹਿਮੀ ਨੇ ਕਿਹਾ ਕਿ ਸੰਵਿਧਾਨ ਹੀ ਹੈ, ਜੋ ਸਾਨੂੰ ਆਜ਼ਾਦ ਦੇਸ਼ ਦੇ ਆਜ਼ਾਦ ਨਾਗਰਿਕ ਦੀ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ | ਸਮਾਗਮ ਵਿਚ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ: ਸਤਵੀਰ ਸਿੰਘ, ਡਿਪਟੀ ਕੰਟਰੋਲਰ ਪ੍ਰੀਖਿਆਵਾਂ ਇੰਜ: ਸੰਦੀਪ ਕੁਮਾਰ ਕਾਜਲ, ਡਿਪਟੀ ਰਜਿਸਟਰਾਰ ਪਰਮਜੀਤ ਸਿੰਘ ਗਿੱਲ, ਡਿਪਟੀ ਡਾਇਰੈਕਟਰ ਕਾਰਪੋਰੇਟ ਰਿਲੇਸ਼ਨ, ਇੰਜ: ਨਵਦੀਪਕ ਸੰਧੂ, ਸਹਾਇਕ ਪ੍ਰੋਫੈਸਰ ਵਿਵੇਕ ਅਗਰਵਾਲ, ਗ਼ਜ਼ਲ ਸ਼ਰਮਾ ਆਦਿ ਹਾਜ਼ਰ ਸਨ |
ਲਾਇਲਪੁਰ ਖ਼ਾਲਸਾ ਕਾਲਜ ਵਿਚ ਸੰਵਿਧਾਨ ਦਿਵਸ ਸਬੰਧੀ ਸੈਮੀਨਾਰ
ਸੰਵਿਧਾਨ ਦਿਵਸ ਮੌਕੇ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਪ੍ਰੋ: ਮਨੀਸ਼ਾ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸੰਵਿਧਾਨ ਸਾਡੇ ਲੋਕਤੰਤਰ ਦੀ ਨੀਂਹ ਹੈ, ਜਿਸ ਸਦਕਾ ਅਧਿਕਾਰਾਂ ਤੇ ਸੁਤੰਤਰਤਾ ਨੂੰ ਮਾਣ ਰਹੇ ਹਾਂ | ਉਨ੍ਹਾਂ ਕਿਹਾ ਕਿ ਸੰਵਿਧਾਨ ਦੁਆਰਾ ਸਾਨੂੰ ਸਮਾਨਤਾ, ਸੁਤੰਤਰਤਾ ਤੇ ਧਰਮ ਨਿਰਪੱਖਤਾ ਤੇ ਨਿਆਂ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੈ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਸੰਵਿਧਾਨ ਸਾਡੇ ਦੇਸ਼ ਦੇ ਵਿਕਾਸ ਦਾ ਆਧਾਰ ਹੈ | ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸੰਵਿਧਾਨ ਦਾ ਸਤਿਕਾਰ ਕਰੀਏ | ਸੈਮੀਨਾਰ ਦੀ ਸਮਾਪਤੀ 'ਤੇ ਪ੍ਰੋ: ਮਨਜਿੰਦਰ ਸਿੰਘ ਜੌਹਲ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |
ਸੰਵਿਧਾਨ ਦਿਵਸ ਸਬੰਧੀ ਹਿੰਦੂ ਕੰਨਿਆ ਕਾਲਜ 'ਚ ਸਮਾਗਮ
ਸਥਾਨਕ ਹਿੰਦੂ ਕੰਨਿਆ ਕਾਲਜ 'ਚ ਕਾਲਜ ਦੇ ਰਾਜਨੀਤਿਕ ਸ਼ਾਸਤਰ ਵਿਭਾਗ ਵਲੋਂ ਸੰਵਿਧਾਨ ਦਿਵਸ ਸਬੰਧੀ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਪ੍ਰੋ: ਵਰਿੰਦਰ ਕੌਰ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਭਾਰਤੀ ਸੰਵਿਧਾਨ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਹੈ, ਜਿਸ ਨੂੰ ਪੜ੍ਹਨ ਨਾਲ ਸਾਨੂੰ ਭਾਰਤ ਦੇ ਸੰਵਿਧਾਨ ਦੇ ਸਿਧਾਂਤਾਂ ਤੇ ਆਦੇਸ਼ਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ | ਇਸ ਮੌਕੇ ਰਾਜਨੀਤਿਕ ਸ਼ਾਸਤਰ ਦੀਆਂ ਵਿਦਿਆਰਥਣਾਂ ਨੇ ਭਾਰਤ ਸਰਕਾਰ ਵਲੋਂ ਪ੍ਰਸਤਾਵਨਾ ਪੜ੍ਹੋ ਤੇ ਸੰਵਿਧਾਨਕ ਲੋਕਤੰਤਰ ਦੀ ਪ੍ਰਸ਼ਨੋਤਰੀ ਦੇ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ |

42 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਸਪਲਾਈ ਤੇ ਸੀਵਰੇਜ ਦੀ ਸਹੂਲਤ 100 ਫ਼ੀਸਦੀ ਆਬਾਦੀ ਨੂੰ ਦਿੱਤੀ ਜਾਵੇਗੀ-ਚੀਮਾ

ਸੁਲਤਾਨਪੁਰ ਲੋਧੀ, 26 ਨਵੰਬਰ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਗੰਦੇ ਪਾਣੀ ਦੀ ਸਮੱਸਿਆ ਜਲਦ ਹੀ ਮੁੱਢ ਤੋਂ ਖ਼ਤਮ ਹੋ ਜਾਵੇਗੀ ਕਿਉਂਕਿ ਸਮਾਰਟ ਸਿਟੀ ਤਹਿਤ ਸੀਵਰੇਜ ਦੇ ਪਾਣੀ ਦੀ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਪੰਜਾਬ ਮੋਤੀਆ ਮੁਕਤ ਮੁਹਿਮ 31 ਦਸੰਬਰ ਤੱਕ ਚੱਲੇਗੀ-ਡਾ: ਗੁਰਿੰਦਰਬੀਰ ਕੌਰ

ਕਪੂਰਥਲਾ, 26 ਨਵੰਬਰ (ਅਮਰਜੀਤ ਕੋਮਲ)-ਮੁੱਖ ਮੰਤਰੀ ਵਲੋਂ ਪੰਜਾਬ ਮੋਤੀਆ ਮੁਕਤ ਮੁਹਿਮ ਦੀ ਸ਼ੁਰੂਆਤ ਕਰਨ ਉਪਰੰਤ ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ | ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਇਸ ਮੁਹਿਮ ਦੌਰਾਨ ਮਰੀਜ਼ਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ 28 ਨੂੰ ਹੋਣਗੇ ਭਗਵਾਨ ਪਰਸ਼ੂਰਾਮ ਮੰਦਰ ਵਿਖੇ ਨਤਮਸਤਕ

ਫਗਵਾੜਾ/ਖਲਵਾੜਾ, 26 ਨਵੰਬਰ (ਪੱਤਰ ਪ੍ਰੇਰਕਾਂ ਰਾਹੀਂ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਪਰਸ਼ੂਰਾਮ ਮੰਦਰ ਪਿੰਡ ਖਾਟੀ ਨੇੜੇ ਫਗਵਾੜਾ ਵਿਖੇ 28 ਨਵੰਬਰ ਨੂੰ ਨਤਮਸਤਕ ਹੋਣਗੇ | ਮੁੱਖ ਮੰਤਰੀ ਪੰਜਾਬ ਦੇ ਦੌਰੇ ਸਬੰਧੀ ਅੱਜ ਫਗਵਾੜਾ ਤੋਂ ਵਿਧਾਇਕ ...

ਪੂਰੀ ਖ਼ਬਰ »

ਵਿਧਾਇਕ ਚੀਮਾ ਵਲੋਂ ਮੁਕਟਰਾਮਵਾਲਾ ਵਿਖੇ ਵੱਖ-ਵੱਖ ਕਾਰਜਾਂ ਦੇ ਉਦਘਾਟਨ

ਸੁਲਤਾਨਪੁਰ ਲੋਧੀ, 26 ਨਵੰਬਰ (ਥਿੰਦ, ਹੈਪੀ)-ਗ੍ਰਾਮ ਪੰਚਾਇਤ ਮੁਕਟਰਾਮਵਾਲਾ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਦਿੱਤੇ ਸਹਿਯੋਗ ਸਦਕਾ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਵੱਖ-ਵੱਖ ਕਾਰਜਾਂ ਜਿਨ੍ਹਾਂ ਵਿਚ ਪਾਰਕ, ਸੀਵਰੇਜ, ਸ਼ਮਸ਼ਾਨਘਾਟ, ਇੰਟਰਲਾਕ ਤੇ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਦਾਖ਼ਲ ਹੋਏ ਵਿਅਕਤੀ ਨੇ ਪੁਲਿਸ 'ਤੇ ਲਗਾਏ ਕੁੱਟਮਾਰ ਦੇ ਦੋਸ਼

ਫਗਵਾੜਾ, 26 ਨਵੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਅਰਬਨ ਅਸਟੇਟ ਖੇਤਰ 'ਚ ਪੈਂਦੀ ਸੀ. ਆਰ. ਪੀ. ਕਾਲੋਨੀ ਦਾ ਇਕ ਵਿਅਕਤੀ ਸੰਦੀਪ ਕੁਮਾਰ ਸਿਵਲ ਹਸਪਤਾਲ 'ਚ ਦਾਖ਼ਲ ਹੋਇਆ ਹੈ, ਜਿਸ ਨੇ ਦੋਸ਼ ਲਗਾਏ ਹਨ ਕਿ ਉਸਦੇ ਮਾਲਕ ਦੀ ਸ਼ਹਿ 'ਤੇ ਪੁਲਿਸ ਨੇ ਉਸਦੀ ਰੱਜ ਕੇ ਕੁੱਟਮਾਰ ...

ਪੂਰੀ ਖ਼ਬਰ »

ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ-ਜੱਜ ਪਨੂੰ

ਨਡਾਲਾ, 26 ਨਵੰਬਰ (ਮਾਨ)-ਸੀਨੀਅਰ ਅਕਾਲੀ ਆਗੂ ਜਗਤਾਰ ਸਿੰਘ ਜੱਜ ਪਨੂੰ ਵਾਸੀ ਦਾਊਦਪੁਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ, ਪਰ ਹੁਣ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ | ਉਹ ਕਿਸੇ ਵੀ ਪਾਰਟੀ ਦੇ ...

ਪੂਰੀ ਖ਼ਬਰ »

ਅਰਬਨ ਅਸਟੇਟ ਖੇਤਰ ਵਿਖੇ ਕੋਠੀ 'ਚੋਂ ਚੋਰੀ ਹੋਣ ਸੰਬੰਧੀ ਕੇਸ ਦਰਜ

ਫਗਵਾੜਾ, 26 ਨਵੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਅਰਬਨ ਅਸਟੇਟ ਵਿਖੇ ਇਕ ਕੋਠੀ 'ਚੋਂ ਚੋਰੀ ਹੋਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 457, 380 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸਰਬਜੀਤ ਸਿੰਘ ਪੁੱਤਰ ਪਿ੍ਥੀਪਾਲ ਵਾਸੀ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਸੀਟਾਂ ਦਿਵਾਉਣ ਦੇ ਨਾਂਅ 'ਤੇ ਮਜ਼ਦੂਰਾਂ ਨੂੰ ਲੁੱਟਣ ਵਾਲਾ ਗਰੋਹ ਸਰਗਰਮ

ਫਗਵਾੜਾ, 26 ਨਵੰਬਰ (ਹਰਜੋਤ ਸਿੰਘ ਚਾਨਾ)-ਅੱਜ ਕੱਲ੍ਹ ਫਗਵਾੜਾ ਰੇਲਵੇ ਸਟੇਸ਼ਨ 'ਤੇ ਬਿਹਾਰ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾ ਨੂੰ ਲੁੱਟਣ ਲਈ ਇਕ ਵਿਸ਼ੇਸ਼ ਗਿਰੋਹ ਸਰਗਰਮ ਹੋਇਆ ਹੈ ਜੋ ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਨੂੰ ਗਾਰਡ ਵਾਲੇ ਡੱਬੇ 'ਚ ਸੀਟ ਦੁਆਉਣ ਦਾ ...

ਪੂਰੀ ਖ਼ਬਰ »

ਕੋਠੀ 'ਚ ਦਾਖ਼ਲ ਹੋ ਕੇ ਭੰਨਤੋੜ ਕਰ ਰਹੇ ਚੋਰਾਂ ਨੂੰ ਮੁਹੱਲਾ ਵਾਸੀਆਂ ਨੇ ਕੀਤਾ ਕਾਬੂ

ਫਗਵਾੜਾ, 26 ਨਵੰਬਰ (ਹਰਜੋਤ ਸਿੰਘ ਚਾਨਾ)-ਅੱਜ ਤੜਕਸਾਰ ਅਰਬਨ ਅਸਟੇਟ ਵਿਖੇ ਇਕ ਘਰ 'ਚ ਦਾਖ਼ਲ ਹੋਏ ਚੋਰਾਂ ਨੂੰ ਸੁਰੱਖਿਆ ਗਾਰਡਾਂ ਤੇ ਮੁਹੱਲਾ ਵਾਸੀਆਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ, ਜਦਕਿ 2 ਚੋਰ ਭੱਜਣ 'ਚ ਸਫ਼ਲ ਹੋ ਗਏ | ਮੁਹੱਲਾ ਵਾਸੀ ਸਾਬਕਾ ਸਰਪੰਚ ...

ਪੂਰੀ ਖ਼ਬਰ »

ਲੋਕ ਕਿਰਾਏਦਾਰ ਰੱਖਣ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨ-ਥਾਣਾ ਮੁਖੀ

ਭੁਲੱਥ, 26 ਨਵੰਬਰ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਥਾਣਾ ਭੁਲੱਥ ਵਿਖੇ ਕੁਝ ਦਿਨ ਪਹਿਲਾਂ ਚਾਰਜ ਸੰਭਾਲਣ ਤੋਂ ਬਾਅਦ ਐੱਸ.ਐੱਚ.ਓ. ਰਸ਼ਪਾਲ ਸਿੰਘ ਵਲੋਂ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਲਾਕੇ ...

ਪੂਰੀ ਖ਼ਬਰ »

ਸ਼ਰਨਜੀਤ ਕੌਰ ਦਾ ਯੂਨੀਵਰਸਿਟੀ ਵਲੋਂ ਗੋਲਡ ਮੈਡਲ ਨਾਲ ਸਨਮਾਨ

ਕਪੂਰਥਲਾ, 26 ਨਵੰਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਦੀ ਬੀ. ਏ. ਫ਼ਿਲਾਸਫ਼ੀ ਆਨਰਜ਼ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਲ ਕਰਨ 'ਤੇ ਉਨ੍ਹਾਂ ਨੂੰ ਹਾਲ ਹੀ ਵਿਚ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿਚ ਗੋਲਡ ਮੈਡਲ ...

ਪੂਰੀ ਖ਼ਬਰ »

ਬੱਚਿਆਂ ਨੂੰ ਮਿਹਨਤ ਕਰਕੇ ਚੰਗੇ ਇਨਸਾਨ ਬਣਨਾ ਚਾਹੀਦਾ ਹੈ–ਕਾਲੀਆ

ਭੁਲੱਥ, 26 ਨਵੰਬਰ (ਮਨਜੀਤ ਸਿੰਘ ਰਤਨ)-ਆਈ. ਜੀ. ਸੁਰਿੰਦਰ ਕੁਮਾਰ ਕਾਲੀਆ ਆਪਣੇ ਪਿੰਡ ਖੱਸਣ ਪਹੁੰਚੇ | ਉਹ ਪਿੰਡ ਦੇ ਸਰਕਾਰੀ ਸਕੂਲ ਪਹੁੰਚੇ ਜਿੱਥੇ ਉਨ੍ਹਾਂ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਕਿਉਂਕਿ ...

ਪੂਰੀ ਖ਼ਬਰ »

ਕਿਸਾਨਾਂ ਤੇ ਮਜ਼ਦੂਰਾਂ ਦੀ ਹੋਈ ਵੱਡੀ ਜਿੱਤ-ਰਣਜੀਤ ਸਿੰਘ ਰਾਣਾ

ਭੁਲੱਥ, 26 ਨਵੰਬਰ (ਮਨਜੀਤ ਸਿੰਗ ਰਤਨ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਨਾਲ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਜਿੱਤ ਹੋਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਕ ਬਿਆਨ ਰਾਹੀਂ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ...

ਪੂਰੀ ਖ਼ਬਰ »

ਕਿਸਾਨ ਯੂਰੀਆ ਖਾਦ ਦੀ ਲੋੜ ਅਨੁਸਾਰ ਹੀ ਖ਼ਰੀਦ ਕਰਨ-ਡਾ: ਬਲਕਾਰ ਸਿੰਘ

ਢਿਲਵਾਂ, 26 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵਿੱਤੀ ਕਮਿਸ਼ਨਰ ਪੰਜਾਬ ਡੀ. ਕੇ. ਤਿਵਾੜੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਪੀ.ਸੀ.ਆਰ. ਇੰਚਾਰਜ ਨੇ ਬਾਜ਼ਾਰਾਂ 'ਚ ਲੱਗੀਆਂ ਨਾਜਾਇਜ਼ ਰੇਹੜੀਆਂ ਹਟਵਾਈਆਂ

ਫਗਵਾੜਾ, 26 ਨਵੰਬਰ (ਹਰਜੋਤ ਸਿੰਘ ਚਾਨਾ)-ਸ਼ਹਿਰ 'ਚ ਟਰੈਫ਼ਿਕ ਨੂੰ ਘਟਾਉਣ ਤੇ ਬਾਜ਼ਾਰਾਂ 'ਚ ਸੜਕ ਕੰਢੇ ਖ਼ੜ੍ਹੀਆਂ ਨਾਜਾਇਜ਼ ਰੇਹੜੀਆਂ ਨੂੰ ਹਟਾਉਣ ਲਈ ਐੱਸ. ਐੱਸ. ਪੀ. ਕਪੂਰਥਲਾ ਵਲੋਂ ਜਾਰੀ ਹਦਾਇਤਾਂ 'ਤੇ ਪੀ. ਸੀ. ਆਰ. ਇੰਚਾਰਜ ਸੁੱਚਾ ਸਿੰਘ ਨੇ ਅੱਜ ਬਾਜ਼ਾਰਾਂ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 28 ਨੂੰ

ਖਲਵਾੜਾ, 26 ਨਵੰਬਰ (ਮਨਦੀਪ ਸਿੰਘ ਸੰਧੂ)-ਦਿੱਲੀ ਸਿੰਘੂ ਬਾਰਡਰ ਵਿਖੇ ਪਿਛਲੇ ਇਕ ਸਾਲ ਤੋਂ ਗੁਰਮੁਖ ਸਿੰਘ ਢਕੋਵਾਲ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਲੰਗਰ ਅਸਥਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ 28 ਨਵੰਬਰ ਨੂੰ ...

ਪੂਰੀ ਖ਼ਬਰ »

ਆਨੰਦ ਕਾਲਜ ਆਫ਼ ਇੰਜੀਨੀਅਰਿੰਗ 'ਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ

ਕਪੂਰਥਲਾ, 26 ਨਵੰਬਰ (ਵਿ. ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ 'ਚ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਰਨਗੇ ਵੱਖ-ਵੱਖ ਪਿੰਡਾਂ 'ਚ ਬਣੀਆਂ ਸੜਕਾਂ ਦਾ ਉਦਘਾਟਨ

ਕਪੂਰਥਲਾ, 26 ਨਵੰਬਰ (ਵਿ. ਪ੍ਰ.)-ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ 27 ਨਵੰਬਰ ਨੂੰ ਸਵੇਰੇ 10 ਵਜੇ ਪਿੰਡ ਧਾਲੀਵਾਲ ਦੋਨਾ 'ਚ ਅਨੂਸੁਚਿਤ ਜਾਤੀ ਨਾਲ ਸਬੰਧਿਤ ਭਾਈਚਾਰੇ ਨੂੰ ਪਲਾਟਾਂ ਦੀਆਂ ਸਨਦਾਂ ਵੰਡਣਗੇ ਤੇ ਉਪਰੰਤ ਚੂਹੜਵਾਲ ਚੁੰਗੀ ਨੇੜੇ ਵਾਰਡ ਨੰਬਰ-9 ...

ਪੂਰੀ ਖ਼ਬਰ »

ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਮਰਜ ਕਰੇ-ਔਜਲਾ

ਕਪੂਰਥਲਾ, 26 ਨਵੰਬਰ (ਵਿ. ਪ੍ਰ.)-ਡੈਮੋਕਰੈਟਿਕ ਟੀਚਰ ਫ਼ਰੰਟ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ, ਸੂਬਾ ਕਮੇਟੀ ਮੈਂਬਰ ਰੌਸ਼ਨ ਲਾਲ ਬੇਗੋਵਾਲ ਤੇ ਜ਼ਿਲ੍ਹਾ ਸਕੱਤਰ ਜੋਤੀ ਮਹਿੰਦਰੂ, ਵਿੱਤ ਸਕੱਤਰ ਦਿਨੇਸ਼ ਕੁਮਾਰ ਨੇ ਇਕ ਬਿਆਨ 'ਚ ...

ਪੂਰੀ ਖ਼ਬਰ »

ਪੰਡਵਾ ਵਿਖੇ 2 ਨੂੰ ਬਰਸੀ ਸਮਾਗਮ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ-ਸੰਤ ਗੁਰਚਰਨ ਸਿੰਘ

ਫਗਵਾੜਾ, 26 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਬ੍ਰਹਮਲੀਨ ਸ਼ੋ੍ਰਮਣੀ ਵਿਰੱਕਤ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਤੇ ਉਨ੍ਹਾਂ ਦੇ ਪਰਮ ਸ਼ਿਸ਼ ਬ੍ਰਹਮਲੀਨ ਸ਼੍ਰੀਮਾਨ 108 ਸੰਤ ਮੋਨੀ ਜੀ ਮਹਾਰਾਜ ਜੀ ਦੀ ਪਵਿੱਤਰ ਤੇ ਨਿੱਘੀ ਯਾਦ ਵਿਚ 22ਵੀਂ ਬਰਸੀ ਦੇ ਸਬੰਧ ...

ਪੂਰੀ ਖ਼ਬਰ »

ਲਾਡੀ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ਬੇਗੋਵਾਲ, 26 ਨਵੰਬਰ (ਸੁਖਜਿੰਦਰ ਸਿੰਘ)-ਨਗਰ ਪੰਚਾਇਤ ਬੇਗੋਵਾਲ ਵਲੋਂ ਕਸਬਾ ਵਾਸੀਆਂ ਨੂੰ ਸਹੂਲਤਾਂ ਦੇਣ ਤੇ ਬੇਗੋਵਾਲ ਦੀ ਕਾਇਆ ਕਲਪ ਕਰਨ ਦੇ ਮਨੋਰਥ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਚੱਲਦਿਆਂ ਅੱਜ ਕਸਬੇ ਵਿਚ 52 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ...

ਪੂਰੀ ਖ਼ਬਰ »

ਲੁਟੇਰਿਆਂ ਨੂੰ ਕਾਬੂ ਕਰਨ ਵਾਲੀ ਗਤਕਾ ਕੋਚ ਗੁਰਵਿੰਦਰ ਕੌਰ ਦਾ ਐੱਸ. ਐੱਸ. ਪੀ. ਵਲੋਂ ਸਨਮਾਨ

ਕਪੂਰਥਲਾ, 26 ਨਵੰਬਰ (ਸਡਾਨਾ)-ਬੀਤੇ ਦਿਨ ਸੁਲਤਾਨਪੁਰ ਲੋਧੀ ਵਿਖੇ ਇਕ ਔਰਤ ਪਾਸੋਂ ਮੋਬਾਈਲ ਖੋਹ ਕੇ ਫ਼ਰਾਰ ਹੋਏ ਦੋ ਨੌਜਵਾਨਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਉਪਰੰਤ ਪੁਲਿਸ ਹਵਾਲੇ ਕਰਨ ਵਾਲੀ ਦਲੇਰ ਗਤਕਾ ਕੋਚ ਗੁਰਵਿੰਦਰ ਕੌਰ ਨੂੰ ਅੱਜ ਜ਼ਿਲ੍ਹਾ ...

ਪੂਰੀ ਖ਼ਬਰ »

ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਸ਼ਾਮਿਲ ਕਰੇ-ਝੰਡ, ਧੰਜੂ

ਕਪੂਰਥਲਾ, 26 ਨਵੰਬਰ (ਵਿ. ਪ੍ਰ.)-ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੌਲੀ, ਭਜਨ ਸਿੰਘ ਮਾਨ ਤੇ ਰਮੇਸ਼ ਕੁਮਾਰ ਭੇਟਾਂ ਸੂਬਾਈ ਆਗੂਆਂ ਦੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰਾਣਾ ਨੇ ਹਲਕੇ ਦੇ ਪਿੰਡਾਂ ਦਾ ਵਿਕਾਸ ਕਾਰਜ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ-ਅਮਰਜੀਤ ਸਿੰਘ

ਸਿੱਧਵਾਂ ਦੋਨਾ, 26 ਨਵੰਬਰ (ਅਵਿਨਾਸ਼ ਸ਼ਰਮਾ)-ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਇਹ ਸ਼ਬਦ ਬੀ. ਡੀ. ਪੀ. ਓ. ਅਮਰਜੀਤ ਸਿੰਘ ਨੇ ਅੱਜ ਨੇੜਲੇ ਪਿੰਡ ਆਰੀਆਂਵਾਲ ਵਿਖੇ ਸਰਪੰਚ ...

ਪੂਰੀ ਖ਼ਬਰ »

ਅਧਿਆਪਕ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਵਿਗਿਆਨਕ ਸੇਧ ਦੇਣ-ਗਿੱਲ, ਥਿੰਦ

ਕਪੂਰਥਲਾ, 26 ਨਵੰਬਰ (ਅਮਰਜੀਤ ਕੋਮਲ)-ਪੰਜਾਬ ਦੇ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵਿਗਿਆਨਕ ਸੇਧ ਦੇਣ ਦੇ ਮਨੋਰਥ ਨਾਲ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਦੀ ਮੀਟਿੰਗ

ਬੇਗੋਵਾਲ, 26 ਨਵੰਬਰ (ਸੁਖਜਿੰਦਰ ਸਿੰਘ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਬੇਗੋਵਾਲ ਦੇ ਇਕ ਰੈਸਟੋਰੈਂਟ 'ਚ ਵਿਖੇ ਹੋਈ, ਜਿਸ 'ਚ ਜਿੱਥੇ ਕਲੱਬ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ, ...

ਪੂਰੀ ਖ਼ਬਰ »

ਸੰਵਿਧਾਨ 'ਚ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਸਾਨੂੰ ਆਪਣੇ ਫ਼ਰਜ਼ਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ- ਜਥੇ. ਢੱਪਈ

ਕਪੂਰਥਲਾ, 26 ਨਵੰਬਰ (ਵਿ. ਪ੍ਰ.)-ਸੰਵਿਧਾਨ ਦਿਵਸ ਮੌਕੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਦਵਿੰਦਰ ਸਿੰਘ ਢੱਪਈ ਨੇ ਸਥਾਨਕ ਕੋਟੂ ਚੌਂਕ ਵਿਚ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫ਼ੁਲ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਨਾਅਰੇਬਾਜ਼ੀ

ਕਪੂਰਥਲਾ, 26 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਵੱਖ-ਵੱਖ ਬਲਾਕਾਂ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਜਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਫੈਡਰੇਸ਼ਨ ਦੇ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦਾ ਇਕ ਸਾਲ ਪੂਰਾ ਹੋਣ 'ਤੇ ਮੋਮਬੱਤੀ ਮਾਰਚ ਕੱਢਿਆ

ਕਪੂਰਥਲਾ, 26 ਨਵੰਬਰ (ਸਡਾਨਾ)-ਕਿਸਾਨੀ ਸੰਘਰਸ਼ ਦਾ ਇਕ ਸਾਲ ਪੂਰਾ ਹੋਣ 'ਤੇ ਇਲਾਕੇ ਦੇ ਕਿਸਾਨਾਂ ਵਲੋਂ ਹਰਪ੍ਰੀਤ ਪੀਤਾ (ਮਿੱਠਾ) ਦੀ ਅਗਵਾਈ ਹੇਠ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ ਗਿਆ ਤੇ ਕਿਸਾਨ ਸੰਘਰਸ਼ ਦੌਰਾਨ ਬੀਤੇ ਇਕ ਸਾਲ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ...

ਪੂਰੀ ਖ਼ਬਰ »

ਨਡਾਲਾ ਤੇ ਭੁਲੱਥ ਦੇ ਬੱਸ ਅੱਡੇ ਨਵੇਂ ਬਣਾਏ ਜਾਣਗੇ, ਸਥਾਨਕ ਸਰਕਾਰਾਂ ਵਿਭਾਗ ਨੇ ਦਿੱਤੀ ਮਨਜ਼ੂਰੀ

ਨਡਾਲਾ, 26 ਨਵੰਬਰ (ਮਾਨ)-ਹਲਕਾ ਭੁਲੱਥ ਦੇ ਮਹੱਤਵਪੂਰਨ ਕਸਬਿਆਂ ਦਾ ਮੁਕੰਮਲ ਸ਼ਹਿਰੀਕਰਨ ਕੀਤਾ ਜਾਵੇਗਾ | ਇਸ ਮਕਸਦ ਲਈ ਨਡਾਲਾ ਤੇ ਭੁਲੱਥ ਦੇ ਬੱਸ ਅੱਡਿਆਂ ਨੂੰ ਨਵੇਂ ਸਿਰਿਓਾ 37,94,5000 ਰੁਪਏ ਖ਼ਰਚ ਕੇ ਆਧੁਨਿਕ ਢੰਗ ਨਾਲ ਬਣਾਇਆ ਜਾਵੇਗਾ | ਇਸ ਸਬੰਧੀ ਹੋਰ ਜਾਣਕਾਰੀ ...

ਪੂਰੀ ਖ਼ਬਰ »

ਰਾਸ਼ਨ ਵੰਡ ਸਮਾਗਮ ਕਰਵਾਇਆ

ਕਪੂਰਥਲਾ, 26 ਨਵੰਬਰ (ਸਡਾਨਾ)-ਨੇਤਾ ਜੀ ਸੁਭਾਸ਼ ਚੰਦਰ ਬੋਸ ਖ਼ੂਨਦਾਨ ਤੇ ਮਾਨਵ ਕਲਿਆਣ ਸੁਸਾਇਟੀ ਵਲੋਂ 261ਵਾਂ ਰਾਸ਼ਨ ਵੰਡ ਸਮਾਗਮ ਪ੍ਰਵਾਸੀ ਭਾਰਤੀ ਸੁਦੇਸ਼ ਗੁਪਤਾ ਦੀ ਪ੍ਰੇਰਨਾ ਨਾਲ ਸੁਸਾਇਟੀ ਦੇ ਸਰਪ੍ਰਸਤ ਡਾ: ਰਣਬੀਰ ਕਸ਼ਯਪ ਤੇ ਪ੍ਰਧਾਨ ਜੀਤ ਥਾਪਾ ਦੀ ਅਗਵਾਈ ...

ਪੂਰੀ ਖ਼ਬਰ »

ਸਵ. ਮਹਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ

ਖਲਵਾੜਾ, 26 ਨਵੰਬਰ (ਮਨਦੀਪ ਸਿੰਘ ਸੰਧੂ)-ਪੰਥ ਪ੍ਰਸਿੱਧ ਢਾਡੀ ਗਿਆਨੀ ਦੀਦਾਰ ਸਿੰਘ ਸੰਗਤਪੁਰ ਦੇ ਮਾਤਾ ਮਹਿੰਦਰ ਕੌਰ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਨਮਿੱਤ ਗੁਰਦੁਆਰਾ ਸ਼ਹੀਦਾਂ ਸਿੰਘਾਂ ਸਾਹਿਬ ਹੁਸ਼ਿਆਰਪੁਰ ਰੋਡ ਭੁੱਲਾਰਾਈ ਫਗਵਾੜਾ ਵਿਖੇ ...

ਪੂਰੀ ਖ਼ਬਰ »

ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਖ਼ਾਲਸਾ ਦਲ ਦੇ ਵਫ਼ਦ ਵਲੋਂ ਹਲਕਾ ਵਿਧਾਇਕ ਨਾਲ ਮੁਲਾਕਾਤ

ਫਗਵਾੜਾ, 26 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਦਾ ਪ੍ਰਬੰਧ ਚਲਾ ਰਹੀ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਖ਼ਾਲਸਾ ਦਲ ਪੰਜਾਬ (ਰਜਿ) ਫਗਵਾੜਾ ਇਕਾਈ ਵਲੋਂ ਜਤਿੰਦਰ ਸਿੰਘ ਖ਼ਾਲਸਾ ਦੀ ...

ਪੂਰੀ ਖ਼ਬਰ »

ਨਛੱਤਰ ਸਿੰਘ ਵਲੋਂ ਲੱਖਪੁਰ ਸਕੂਲ ਨੂੰ ਵਿਕਾਸ ਕਾਰਜਾਂ ਲਈ ਰਾਸ਼ੀ ਭੇਟ

ਖਲਵਾੜਾ, 26 ਨਵੰਬਰ (ਮਨਦੀਪ ਸਿੰਘ ਸੰਧੂ)-ਧੰਨ-ਧੰਨ ਭਗਤ ਜਵਾਲਾ ਦਾਸ ਵੈੱਲਫੇਅਰ ਕਮੇਟੀ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਪਿੰਡ ਲੱਖਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਨਵੀਨੀਕਰਨ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਪ੍ਰਵਾਸੀ ਭਾਰਤੀ ਨਛੱਤਰ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਸੂਬਾ ਪੱਧਰੀ ਰੈਲੀ 30 ਨੂੰ -ਧਾਲੀਵਾਲ

ਢਿਲਵਾਂ, 26 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਨੰਬਰਦਾਰ ਯੂਨੀਅਨ ਦੀ ਸੂਬਾ ਪੱਧਰੀ ਰੈਲੀ 30 ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਯੂਨੀਅਨ ਸਬ-ਤਹਿਸੀਲ ਢਿਲਵਾਂ ਦੇ ਪ੍ਰਧਾਨ ਨੰਬਰਦਾਰ ਪਲਵਿੰਦਰ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪੀ. ਟੀ. ਯੂ. 'ਚ 30 ਨੂੰ ਲੱਗੇਗਾ ਮੈਗਾ ਰੁਜ਼ਗਾਰ ਮੇਲਾ-ਡੀ. ਸੀ.

ਕਪੂਰਥਲਾ, 26 ਨਵੰਬਰ (ਵਿ.ਪ੍ਰ.)-ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ 30 ਨਵੰਬਰ ਨੂੰ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਇਕ ਰੋਜ਼ਾ ਮੈਗਾ ਰੁਜ਼ਗਾਰ ਤੇ ਸਵੈ ਰੁਜ਼ਗਾਰ ...

ਪੂਰੀ ਖ਼ਬਰ »

ਚੋਰੀ ਹੋਈ ਕਾਰ ਦੀ ਜਾਂਚ ਪੁਲਿਸ ਵਲੋਂ ਲਟਕਾਉਣ ਦੇ ਮਾਮਲੇ ਤੋਂ ਪੀੜਤ ਪ੍ਰੇਸ਼ਾਨ

ਫਗਵਾੜਾ, 26 ਨਵੰਬਰ (ਹਰਜੋਤ ਸਿੰਘ ਚਾਨਾ)-ਪਲਾਹੀ ਰੋਡ 'ਤੇ ਪੈਂਦੇ ਮੁਹੱਲਾ ਗ੍ਰੀਨ ਐਵਨਿਊ 'ਚ ਇਕ ਵਿਅਕਤੀ ਦੀ ਚੋਰੀ ਹੋਈ ਕਾਰ ਦੇ ਮਾਮਲੇ 'ਚ ਪੁਲਿਸ ਵਲੋਂ ਗੰਭੀਰ ਨਾ ਹੋਣ ਕਾਰਨ ਉਕਤ ਵਿਅਕਤੀ ਸਖ਼ਤ ਪ੍ਰੇਸ਼ਾਨ ਹੈ | ਅੱਜ ਉਸ ਨੇ ਮੀਡੀਆ ਅੱਗੇ ਪੇਸ਼ ਹੋ ਕੇ ਪੁਲਿਸ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX