ਨਵਾਂਸ਼ਹਿਰ, 29 ਨਵੰਬਰ (ਗੁਰਬਖਸ਼ ਸਿੰਘ ਮਹੇ)-ਇਥੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ਿਲੇ੍ਹ ਦੇ ਸਮੂਹ ਐਨ. ਪੀ. ਐੱਸ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਲਾਰਿਆਂ ਦਾ ਪੁਤਲਾ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਮਾਨ, ਜੁਝਾਰ ਸਹੰੂਗੜਾ ਤੇ ਅਜੈ ਕੁਮਾਰ ਚਾਹੜ ਮਜਾਰਾ ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਲਾ-ਮਿਸਾਲ ਲੜਾਈ ਲੜੀ ਹੈ ਇਹ ਪੂਰੀ ਦੁਨੀਆ 'ਚ ਆਪਣੇ ਆਪ ਵਿਚ ਵਿਲੱਖਣ ਮਿਸਾਲ ਹੈ ਪਰ ਪੰਜਾਬ ਸਰਕਾਰ ਸੂਬੇ ਦੇ ਦੋ ਲੱਖ ਮੁਲਾਜ਼ਮਾਂ ਨਾਲ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਪੰਜ ਸਾਲ ਬੀਤ ਜਾਣ ਬਾਅਦ ਵੀ ਪੂਰਾ ਨਹੀਂ ਕਰ ਸਕੀ ਜਿਸ ਦੀ ਭਾਰੀ ਕੀਮਤ ਆਗਾਮੀ ਵਿਧਾਨ ਸਭਾ ਚੋਣਾਂ 'ਚ ਚੁਕਾਉਣੀ ਪਵੇਗੀ | ਆਗੂਆਂ ਨੇ ਕਿਹਾ ਕਿ ਅੱਜ ਸਮੂਹ ਮੁਲਾਜ਼ਮ ਵਰਗ ਤੇ ਬੇਰੁਜ਼ਗਾਰ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਰੁਲ ਰਿਹਾ ਹੈ ਸਰਕਾਰ ਮਸਲੇ ਹੱਲ ਕਰਨ ਦੇ ਖੋਖਲੇ ਦਾਅਵੇ ਕਰ ਰਹੀ ਹੈ | ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਜੋ ਫ਼ੈਸਲੇ ਲਏ ਹਨ ਉਨ੍ਹਾਂ ਤਹਿਤ ਜ਼ਿਲ੍ਹਾ ਪੱਧਰੀ ਮੀਟਿੰਗ ਆਉਣ ਵਾਲੇ ਐਕਸ਼ਨਾਂ 'ਚ ਪੂਰੀ ਤਾਕਤ ਝੋਕ ਦਿੱਤੀ ਜਾਵੇਗੀ ਤੇ 5 ਦਸੰਬਰ ਤੱਕ ਪੰਜਾਬ ਸਰਕਾਰ ਸੱਤਾਧਾਰੀ ਪਾਰਟੀ ਦੇ ਆਗੂ ਮੁੱਖ ਮੰਤਰੀ, ਵਿੱਤ ਮੰਤਰੀ, ਨਵਜੋਤ ਸਿੰਘ ਸਿੱਧੂ ਦਾ ਕਿਸੇ ਵੀ ਜ਼ਿਲੇ੍ਹ 'ਚ ਪਹੁੰਚਣ 'ਤੇ ਕਾਲੀਆਂ ਝੰਡੀਆਂ ਨਾਲ ਵਿਖਾਵਾ ਜਾਵੇਗਾ | 5 ਦਸੰਬਰ ਨੂੰ ਹੀ ਮੋਰਿੰਡਾ ਵਿਖੇ ਰਾਜ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਇਹ ਰੈਲੀ ਸੰਪੂਰਨ ਹੋਣ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਐਨ. ਪੀ. ਐੱਸ. ਮੁਲਾਜ਼ਮਾਂ ਵਲੋਂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਰੋਕਣ ਦਾ ਸਰਕਾਰ ਕੋਲ ਇਕੋ-ਇਕ ਤਰੀਕਾ ਹੈ | ਇਸ ਮੌਕੇ ਮਨਜਿੰਦਰਜੀਤ ਸਿੰਘ, ਸੁਦੇਸ਼ ਦੀਵਾਨ ਅਜੀਤ ਗੁੱਲਪੁਰ, ਸੋਮ ਨਾਥ, ਨਵੀਨ ਕਰੀਹਾ, ਯੁਗਰਾਜ ਸਿੰਘ, ਗੁਰਦੀਸ਼ ਸਿੰਘ, ਨਾਨਕਸ਼ਰਨ ਸਿੰਘ, ਹਰੀਦਾਸ, ਹਰਵਿੰਦਰ ਸਿੰਘ, ਚਰਨਜੀਤ ਆਲੋਵਾਲ, ਤਜਿੰਦਰ ਕੌਰ, ਕਰਮਜੀਤ ਕੌਰ, ਵਿਕਾਸ ਸ਼ਰਮਾ, ਬਲਵੀਰ ਕਰਨਾਣਾ, ਬਲਜਿੰਦਰ ਕੌਰ, ਮਨਜੀਤ ਕੌਰ, ਲਾਲੀ ਜੋਸ਼ੀ ਆਦਿ ਮੌਜੂਦ ਸਨ |
ਨਵਾਂਸ਼ਹਿਰ, 29 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਅੱਜ ਕਿਸੇ ਨਾਲੋਂ ਵੀ ਘੱਟ ਨਹੀਂ ਹਨ | ਇਨ੍ਹਾਂ ਅੰਦਰ ਬਹੁਤ ਸਾਰੇ ਸਾਰੇ ਗੁਣ ਛੁਪੇ ਹੁੰਦੇ ਹਨ, ਜਿਨ੍ਹਾਂ ਨੂੰ ਉਜਾਗਰ ਕਰਨ ਦੀ ਲੋੜ ਹੁੰਦੀ ਹੈ | ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ...
ਨਵਾਂਸ਼ਹਿਰ, 29 ਨਵੰਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਅੰਗਦ ਨਗਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਸਿੰਘ ...
ਮੱਲਪੁਰ ਅੜਕਾਂ, 29 ਨਵੰਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਜੱਬੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਜਿਸ ਦਾ ਵੱਖ-ਵੱਖ ਪੰਡਾਲਾਂ ...
ਰੱਤੇਵਾਲ, 29 ਨਵੰਬਰ (ਆਰ. ਕੇ. ਸੂਰਾਪੁਰੀ)-ਹਲਕਾ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਵਲੋਂ ਹਲਕੇ ਦੇ ਵਿਕਾਸ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਉਨ੍ਹਾਂ ਵਲੋਂ ਵੱਖ-ਵੱਖ ਟੀਮਾਂ ਦੁਆਰਾ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਦੀ ...
ਨਵਾਂਸ਼ਹਿਰ, 29 ਨਵੰਬਰ (ਗੁਰਬਖਸ਼ ਸਿੰਘ ਮਹੇ)-ਐਮ. ਐਲ. ਏ. ਨਵਾਂਸ਼ਹਿਰ ਸ: ਅੰਗਦ ਸਿੰਘ ਨੇ ਸੋਮਵਾਰ ਸ਼ਾਮ ਨੂੰ ਸ਼ਹਿਰ 'ਚ 1.48 ਕਰੋੜ ਰੁਪਏ ਦੀ ਲਾਗਤ ਵਾਲੇ ਐਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਸੀ ਸ਼ੁਰੂਆਤ ਕਰਵਾਈ | ਇਸ ਪ੍ਰਾਜੈਕਟ ਤਹਿਤ ਸ਼ਹਿਰ 'ਚੋਂ ਲੰਘਦੇ ਸਾਰੇ ...
ਜਾਡਲਾ, 29 ਨਵੰਬਰ (ਬੱਲੀ)-ਲਾਗਲੇ ਪਿੰਡ ਗਰਲੇ ਢਾਹਾਂ ਦੇ ਨੌਜਵਾਨ ਦੌੜਾਕ ਸਤਨਾਮ ਸਿੰਘ ਨੇ ਆਪਣੀਆਂ ਜਿੱਤਾਂ 'ਚ ਵਾਧਾ ਕਰਦਿਆਂ ਇਲਾਕੇ ਅਤੇ ਪਿੰਡ ਦੇ ਮਾਣ 'ਚ ਮੁੜ ਵਾਧਾ ਕੀਤਾ ਹੈ | ਹਾਲ ਹੀ 'ਚ ਮੰਡੀ ਗੋਬਿੰਦਗੜ੍ਹ (ਫ਼ਤਿਹਗੜ੍ਹ ਸਾਹਿਬ) ਦੇ ਗੋਬਿੰਦਗੜ੍ਹ ਵਰਕਰਜ਼ ...
ਪੱਲੀ ਝਿੱਕੀ, 29 ਨਵੰਬਰ (ਕੁਲਦੀਪ ਸਿੰਘ ਪਾਬਲਾ)-ਕਿਸਾਨੀ ਅੰਦੋਲਨ ਨੂੰ ਸਮਰਪਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਖੇਡਾਂ ਲਈ ਵੱਡੀ ਪੱਧਰ 'ਤੇ ਕੰਮ ਕਰ ਰਹੀ ਸੰਸਥਾ ਨਰੋਆ ਪੰਜਾਬ ਮਿਸ਼ਨ ਹੇਠ ਉੱਡਦਾ ਪੰਜਾਬ ਮੁਹਿੰਮ ਤਹਿਤ ਪਿੰਡ ਪੱਲੀ ਝਿੱਕੀ ਵਿਖੇ 11 ਸਾਈਡ ...
ਰੱਤੇਵਾਲ, 29 ਨਵੰਬਰ (ਆਰ. ਕੇ. ਸੂਰਾਪੁਰੀ)-ਆਮ ਆਦਮੀ ਪਾਰਟੀ ਹਲਕਾ ਬਲਾਚੌਰ ਦੀ ਇਕਾਈ ਵਲੋਂ ਪਿੰਡ ਸੂਰਾਪੁਰ ਵਿਖੇ ਬੀਬੀ ਸੰਤੋਸ਼ ਕਟਾਰੀਆ ਹਲਕਾ ਇੰਚਾਰਜ ਤੇ ਸੂਬਾ ਉੱਪ ਪ੍ਰਧਾਨ ਮਹਿਲਾ ਵਿੰਗ ਪੰਜਾਬ ਦੀ ਅਗਵਾਈ 'ਚ ਇਕ ਜਨ-ਸੰਵਾਦ ਕਰਵਾਇਆ ਗਿਆ | ਜਿਸ 'ਚ ਮਾਲਵਿੰਦਰ ...
ਬੰਗਾ, 29 ਨਵੰਬਰ (ਕਰਮ ਲਧਾਣਾ)-ਬੱਚੇ ਰਾਸ਼ਟਰ ਦਾ ਭਵਿੱਖ ਹਨ ਅਤੇ ਇਸ ਭਵਿੱਖ ਨੂੰ ਸਿਹਤਮੰਦ ਤੇ ਤੰਦਰੁਸਤ ਬਣਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ ਦੁਆਰਾ ਸਕੂਲਾਂ 'ਚ ਚਲਾਏ ਜਾ ਰਹੇ 'ਫਿਟ ਇੰਡੀਆ ਸਕੂਲ ਸਪਤਾਹ' ਦੌਰਾਨ ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ...
ਭੱਦੀ, 29 ਨਵੰਬਰ (ਨਰੇਸ਼ ਧੌਲ)-ਹਲਕਾ ਬਲਾਚੌਰ ਦੇ ਸੀਨੀਅਰ ਭਾਜਪਾ ਆਗੂ ਚੌਧਰੀ ਵਿਜੇ ਭਾਟੀਆ ਸੰਡਰੇਵਾਲ ਪ੍ਰਧਾਨ ਭਾਜਪਾ ਓ. ਬੀ. ਸੀ. ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬੀਤੇ ਦਿਨ ਚੰਡੀਗੜ੍ਹ ਵਿਖੇ ਪੰਜਾਬ ਪ੍ਰਧਾਨ ਰਜਿੰਦਰ ਬਿੱਟਾ ਤੇ ਪਾਰਟੀ ਦੇ ਹੋਰ ਉੱਚ ...
ਨਵਾਂਸ਼ਹਿਰ, 29 ਨਵੰਬਰ (ਗੁਰਬਖਸ਼ ਸਿੰਘ ਮਹੇ)-ਆਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸੁਤੰਤਰ ਅਤੇ ਨਿਰਪੱਖ ਮਤਦਾਨ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ...
ਬਹਿਰਾਮ, 29 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬਹਿਰਾਮ ਵਿਖੇ 5 ਦਸੰਬਰ ਨੂੰ ਹੋ ਰਹੇ ਪਹਿਲੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ | ਇਸ ਸੰਬੰਧੀ ਗੁਰਮੀਤ ਸਿੰਘ ਸਹੋਤਾ ਬਹਿਰਾਮ ਤੇ ਜਗਜੀਤ ...
ਪੋਜੇਵਾਲ ਸਰਾਂ, 29 ਨਵੰਬਰ (ਰਮਨ ਭਾਟੀਆ)-ਸਕੂਲ ਸਿੱਖਿਆ ਵਿਭਾਗ ਵਲੋਂ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਅਧੀਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਸੜੋਆ ਦੇ ਕਰਵਾਏ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਜੇਤੂ ਰਹਿਣ ਵਾਲੇ ਸਰਕਾਰੀ ਹਾਈ ਸਕੂਲ ਚੰਦਿਆਣੀ ...
ਮੇਹਲੀ, 29 ਨਵੰਬਰ (ਸੰਦੀਪ ਸਿੰਘ)-ਪਿੰਡ ਮੰਢਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਹੋਈ | ਜਿਸ 'ਚ 11 ਦਸੰਬਰ ਨੂੰ ਸਾਬਕਾ ਉਪ-ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਦਾਣਾ ਮੰਡੀ ਬੰਗਾ ਵਿਖੇ ਆਮਦ ...
ਉਸਮਾਨਪੁਰ, 29 ਨਵੰਬਰ (ਮਝੂਰ)-ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਨਵਾਂਸ਼ਹਿਰ ਦੀ ਸ਼ਾਖਾ ਉਸਮਾਨਪੁਰ ਵਲੋਂ ਜ਼ਿਲ੍ਹਾ ਮੈਨੇਜਰ ਨਾਬਾਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿੱਤੀ ਸਾਖਰਤਾ ਕੈਂਪ ਸ਼ਾਖਾ ਮੈਨੇਜਰ ਗੁਰਦੀਪ ਸਿੰਘ ਮਾਨ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ...
ਔੜ/ਝਿੰਗੜਾਂ, 29 ਨਵੰਬਰ (ਕੁਲਦੀਪ ਸਿੰਘ ਝਿੰਗੜ)-ਸਰਕਾਰੀ ਹਾਈ ਸਕੂਲ ਝਿੰਗੜਾਂ ਵਿਖੇ ਖੇਡ ਦਿਵਸ ਕਿ੍ਸ਼ਨ ਕੁਮਾਰ ਅਧਿਕਾਰਤ ਪੰਚ ਤੇ ਐੱਸ. ਐਮ. ਸੀ. ਚੇਅਰਮੈਨ ਮੇਜਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਹੈ ਕਿ ...
ਕਟਾਰੀਆਂ, 29 ਨਵੰਬਰ (ਨਵਜੋਤ ਸਿੰਘ ਜੱਖੂ)-ਪ੍ਰਸਿੱਧ ਧਾਰਮਿਕ ਅਸਥਾਨ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਕਟਾਰੀਆਂ ਦੇ ਮੌਜੂਦਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੇ ਪਿਤਾ ਸਵਰਨਾ ਰਾਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਉਹ ਆਪਣੇ ਪਿੱਛੇ ਭਰਿਆ ...
ਮਜਾਰੀ/ਸਾਹਿਬਾ, 29 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਗੋਤ ਸੈਂਪਲਾ ਸਤੀ ਚੈਰੀਟੇਬਲ ਟਰੱਸਟ ਕਰਾਵਰ (ਨੇੜੇ ਚੁਸ਼ਮਾਂ ਦਰਬਾਰ) ਵਲੋਂ ਸੰਗਤਾਂ ਦੁਆਰਾ ਚੜ੍ਹਾਈਆਂ ਗਈਆਂ ਰਸਦਾਂ ਤੇ ਸਾਮਾਨ ਜਿਸ 'ਚ ਅਣਸੀਤੇ ਸੂਟ, ਚੱਪਲਾਂ ਬੂਟ ਤੇ ਰਾਸ਼ਨ ਪ੍ਰਬੰਧਕਾਂ ਵਲੋਂ ਦੋਆਬਾ ...
ਪੋਜੇਵਾਲ ਸਰਾਂ, 29 ਨਵੰਬਰ (ਰਮਨ ਭਾਟੀਆ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਸਰੀਰਕ ਪੱਖੋਂ ਤੰਦਰੁਸਤ ਰੱਖਣ ਲਈ ਬੱਗੂਵਾਲ ਤੇ ਮਝੋਟ ਦੇ ਬੈਡਮਿੰਟਨ ਕਲੱਬ ਵਲੋਂ ਸਾਂਝੇ ਤੌਰ 'ਤੇ ਬੈਡਮਿੰਟਨ ਲੀਗ ਕਰਵਾਈ ਗਈ | ਬੈਡਮਿੰਟਨ ਲੀਗ 'ਚ ਕੁਲ ਸੱਤ ਟੀਮਾਂ ਨੇ ਹਿੱਸਾ ਲਿਆ, ...
ਮਜਾਰੀ/ਸਾਹਿਬਾ, 29 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਹਲਕਾ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਨੇ ਪਿੰਡ ਰੱਕੜਾਂ ਢਾਹਾ ਵਿਖੇ ਦੋ ਵੱਖ-ਵੱਖ ਨਵੀਆਂ ਸੜਕਾਂ ਬਣਾਉਣ ਦੇ ਨੀਂਹ ਪੱਥਰ ਰੱਖੇ | ਜਿਸ 'ਚ ਪਹਿਲੀ ਸੜਕ ਰੱਕੜਾਂ ਢਾਹਾਂ ਤੋਂ ਬਾਬਾ ਬੇਰ ਸ਼ਾਹ ਤੱਕ ਤੇ ਦੂਜੀ ਸੜਕ ...
ਬੰਗਾ, 29 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਦੇ ਲੋਕ ਇਸ ਸਮੇਂ ਤੀਜੇ ਬਦਲ ਦੀ ਭਾਲ 'ਚ ਹਨ ਜੋ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ | ਇਹ ਪ੍ਰਗਟਾਵਾ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਸੀਨੀਅਰ ਆਗੂ 'ਆਪ' ਤੇ ਹਲਕਾ ਇੰਚਾਰਜ ਪਾਇਲ ਨੇ ਬੰਗਾ ਹਲਕੇ ਦੇ ਵਰਕਰਾਂ ...
ਬਲਾਚੌਰ, 29 ਨਵੰਬਰ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)-ਲਕਸ਼ਿਆ ਫਾਊਾਡੇਸ਼ਨ ਵਲੋਂ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਫਾਊਾਡੇਸ਼ਨ ਦੇ ਸਰਪ੍ਰਸਤ ਚੌਧਰੀ ਅਜੇ ਕੁਮਾਰ ਮੰਗੂਪੁਰ ਦੀ ਅਗਵਾਈ ਹੇਠ ਨੌਜਵਾਨਾਂ ਦੇ ਭਵਿੱਖ ਲਈ ਪੰਜਾਬ ...
ਸਾਹਲੋਂ, 29 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਵਿਖੇ ਚੇਅਰਮੈਨ ਮਨਜੀਤ ਸਿੰਘ ਢਾਹ ਤੇ ਪਿ੍ੰ: ਵੰਦਨਾ ਚੋਪੜਾ ਦੀ ਅਗਵਾਈ 'ਚ ਖੇਡ ਦਿਵਸ ਮਨਾਇਆ ਗਿਆ | ਜਿਸ 'ਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਨਾਲ ਯੂ. ਕੇ. ...
ਬੰਗਾ, 29 ਨਵੰਬਰ (ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਪਿ੍ੰਸੀਪਲ ਮਹੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਅਥਲੈਟਿਕ ਮੀਟ ਕਰਵਾਈ ਗਈ | ਅਥਲੈਟਿਕ ਮੀਟ 'ਚ ਥ੍ਰੀ ਲੈੱਗ ਰੇਸ, ਸਪੂਨ ਰੇਸ, ਰੱਸਾਕਸ਼ੀ, ਸਾਈਕਲਿੰਗ ਵਰਗੀਆਂ ਖੇਡਾਂ ...
ਕਟਾਰੀਆਂ, 29 ਨਵੰਬਰ (ਨਵਜੋਤ ਸਿੰਘ ਜੱਖੂ)-ਪਿੰਡ ਚੇਤਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਸਿੰਘ ਸਭਾ ਗੁਰਦੁਆਰਾ ਪ੍ਰਬੰਧਕਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ...
ਔੜ, 29 ਨਵੰਬਰ (ਜਰਨੈਲ ਸਿੰਘ ਖੁਰਦ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀ ਬਰਾਂਚ ਗਰਚਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ, ਜਿਸ ਦੀ ਪ੍ਰਧਾਨਗੀ ਬਰਾਂਚ ਦੇ ਮੈਨੇਜਰ ਗੁਰਮੀਤ ਸਿੰਘ ਨੇ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਨਾਬਾਰਡ ਦੇ ਅਧਿਕਾਰੀ ...
ਨਵਾਂਸ਼ਹਿਰ, 29 ਨਵੰਬਰ (ਗੁਰਬਖਸ਼ ਸਿੰਘ ਮਹੇ)-ਔਰਤ ਵਰਗ ਦੇ ਸਹਿਯੋਗ ਤੋਂ ਬਿਨਾ ਸਮਾਜ ਤਰੱਕੀ ਨਹੀਂ ਕਰ ਸਕਦਾ | ਘਰ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਔਰਤ ਵਰਗ ਦਾ ਅਹਿਮ ਯੋਗਦਾਨ ਹੈ | ਇਹ ਵਿਚਾਰ ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਡਾ: ਨਛੱਤਰ ਪਾਲ ਨੇ ਸਥਾਨਕ ...
ਬੰਗਾ, 29 ਨਵੰਬਰ (ਕਰਮ ਲਧਾਣਾ)-ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਜੀਂਦੋਵਾਲ-ਬੰਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਜੇ ਦੀਵਾਨ ਦੀ ਸ਼ੁਰੂਆਤ ਭਾਈ ਹਰੀਸ਼ ਪਾਲ ...
ਰੈਲਮਾਜਰਾ/ਕਾਠਗੜ੍ਹ, 29 ਨਵੰਬਰ (ਸੁਭਾਸ਼ ਟੌਂਸਾ, ਬਲਦੇਵ ਸਿੰਘ ਪਨੇਸਰ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 10 ਦਸੰਬਰ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਪਹੁੰਚ ਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਨਗੇ ਤੇ ਆਪਣੀ ਪਾਰਟੀ ਦੀਆਂ ਨੀਤੀਆਂ ...
ਕਟਾਰੀਆਂ, 29 ਨਵੰਬਰ (ਨਵਜੋਤ ਸਿੰਘ ਜੱਖੂ)-ਕੋਆਪ੍ਰੇਟਿਵ ਬੈਂਕ ਕਟਾਰੀਆਂ ਵਿਖੇ ਬੈਂਕ ਬ੍ਰਾਂਚ ਮੈਨੇਜਰ ਅਮਰਜੀਤ ਰਾਏ ਦੀ ਸਰਪ੍ਰਸਤੀ ਹੇਠ ਵਿੱਤੀ ਸਾਖ਼ਰਤਾ ਕੈਂਪ ਲਗਾਇਆ ਗਿਆ | ਬ੍ਰਾਂਚ ਮੈਨੇਜਰ ਅਮਰਜੀਤ ਰਾਏ ਨੇ ਦੱਸਿਆ ਕਿ ਕੋਆਪ੍ਰੇਟਿਵ ਬੈਂਕ ਵਲੋਂ ਗਾਹਕਾਂ ਨੂੰ ...
ਸੰਧਵਾਂ, 29 ਨਵੰਬਰ (ਪ੍ਰੇਮੀ ਸੰਧਵਾਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਕੀਤੇ ਐਲਾਨ ਮਗਰੋਂ ਲੋਕ ਸਭਾ ਤੇ ਰਾਜ ਸਭਾ 'ਚ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ ਹੋਣਾ ਕਿਸਾਨਾਂ ਦੀ ਵੱਡੀ ਜਿੱਤ ਹੈ | ਇਹ ਪ੍ਰਗਟਾਵਾ ਮਾਰਕੀਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX