ਬਟਾਲਾ, 29 ਨਵੰਬਰ (ਕਾਹਲੋਂ)-ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਾਪਿਤ ਕੀਤੇ ਜਾਣ ਦਾ ਇਸ ਖੇਤਰ ਵਿਚਲੀਆਂ ਸੰਗਤਾਂ ਵਲੋਂ ਭਾਰੀ ਸਵਾਗਤ ਕੀਤਾ ਜਾ ਰਿਹਾ ਹੈ | ਬੀਤੇ ਕੱਲ੍ਹ ਅਜਾਇਬ ਘਰ ਵਿਖੇ ਲੱਗੀ ਤਸਵੀਰ ਤੋਂ ਪਰਦਾ ਹਟਾਉਣ ਮÏਕੇ ਹੋਏ ਵਿਸ਼ੇਸ਼ ਸਮਾਰੋਹ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਦੇ ਦੋਹਤੇ ਅਤੇ ਸ਼ਹੀਦ ਭਾਈ ਈਸ਼ਰ ਸਿੰਘ ਵੈੱਲਫ਼ੇਅਰ ਸੁਸਾਇਟੀ ਦੇ ਜਨਰਲ ਸਕੱਤਰ ਤੇਜਪ੍ਰਤਾਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਮਾਗਮ ਵਿਚ ਵਿਸ਼ੇਸ਼ ਤÏਰ 'ਤੇ ਪਹੁੰਚੇ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕÏਰ ਨੇ ਸ਼ਹੀਦ ਭਾਈ ਈਸ਼ਰ ਸਿੰਘ ਜੀ ਵਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਨਰੈਣੂ ਅਤੇ ਉਸ ਦੇ ਸਾਥੀਆਂ ਤੋਂ ਆਜ਼ਾਦ ਕਰਵਾਉਣ ਲਈ ਆਪਣੇ ਚਾਚਾ ਜਥੇਦਾਰ ਭਾਈ ਲਛਮਣ ਸਿੰਘ ਦੇ ਜਥੇ ਵਿਚ ਸਾਥੀਆਂ ਸਮੇਤ ਸ਼ਾਮਲ ਹੋ ਕੇ ਦਿੱਤੀ ਸ਼ਹਾਦਤ ਬਾਰੇ ਦੱਸਦਿਆਂ ਕਿਹਾ ਕਿ ਸ਼ਹੀਦ ਕÏਮ ਦਾ ਸਰਮਾਇਆ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹਨ | ਉਨ੍ਹਾਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਭਾਈ ਜੋਗਿੰਦਰ ਸਿੰਘ ਰੰਧਾਵਾ, ਅਮਰਜੀਤ ਸਿੰਘ ਰੰਧਾਵਾ ਸੇਵਾ-ਮੁਕਤ ਐਕਸੀਅਨ, ਹਰਪਾਲ ਸਿੰਘ ਰੰਧਾਵਾ ਐੱਸ. ਪੀ., ਸੂਬਾ ਸਿੰਘ ਰੰਧਾਵਾ ਐੱਸ.ਪੀ., ਭੁਪਿੰਦਰਜੀਤ ਸਿੰਘ ਰੰਧਾਵਾ, ਗੁਰਦੀਪ ਸਿੰਘ ਕਾਹਲੋਂ, ਤੇਜਪ੍ਰਤਾਪ ਸਿੰਘ ਕਾਹਲੋਂ, ਤਜਿੰਦਰ ਸਿੰਘ ਮੂੜ, ਅਮਰਜੀਤ ਸਿੰਘ ਗੋਖੂਵਾਲ, ਜਗਜੀਤ ਸਿੰਘ ਸੰਧੂ, ਜਸਕਰਨਜੀਤ ਸਿੰਘ ਰੰਧਾਵਾ, ਹਰਮੀਤਪਾਲ ਸਿੰਘ, ਅਮਰ ਸਿੰਘ, ਡਾ. ਲਖਬੀਰ ਸਿੰਘ ਬੁੱਟਰ, ਹਰਦੀਪ ਸਿੰਘ ਸੰਧੂ, ਕਸ਼ਮੀਰ ਕÏਰ, ਗੁਰਜੀਤ ਕÏਰ, ਹਰਜੀਤ ਕÏਰ, ਸਰਬਜੀਤ ਕÏਰ, ਪ੍ਰੀਤਕਮਲ, ਜਤਿੰਦਰ ਕÏਰ, ਹਰਜਿੰਦਰ ਕÏਰ, ਪਿੰਦਰ ਕÏਰ, ਗੁਰਪ੍ਰੀਤ ਕÏਰ, ਭੁਪਿੰਦਰ ਕÏਰ, ਜਸਵੰਤ ਕÏਰ, ਰਣਧੀਰ ਕÏਰ, ਗੁਰਮੀਤ ਕÏਰ, ਮਨਜੀਤ ਕÏਰ ਨੂੰ ਵਿਸ਼ੇਸ਼ ਤÏਰ 'ਤੇ ਸਿਰੋਪਾਓ ਭੇਟ ਕੀਤੇ | ਇਸ ਮÏਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰੀ ਸਿੱਖ ਅਜਾਇਬ ਘਰ ਲਈ 51 ਹਜ਼ਾਰ ਰੁਪਏ ਭੇਟ ਅਤੇ ਪ੍ਰਧਾਨ ਬੀਬੀ ਜਗੀਰ ਕÏਰ ਸਮੇਤ ਹਾਜ਼ਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤÏਰ 'ਤੇ ਸਨਮਾਨ ਭੇਟ ਕੀਤੇ |
ਗੁਰਦਾਸਪੁਰ, 29 ਨਵੰਬਰ (ਆਰਿਫ਼)-ਆਮ ਆਦਮੀ ਪਾਰਟੀ ਵਲੋਂ ਸਥਾਨਕ ਮੋਹਨ ਪਲਾਜ਼ਾ ਵਿਖੇ ਪ੍ਰਭਾਵਸ਼ਾਲੀ ਜਨ ਸਭਾ ਕਰਵਾਈ ਗਈ, ਜਿਸ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਦੇ ਹੱਕ 'ਚ ਹਲਕਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ...
ਗੁਰਦਾਸਪੁਰ, 29 ਨਵੰਬਰ (ਆਰਿਫ਼)-2 ਦਸੰਬਰ ਤੋਂ 5 ਦਸੰਬਰ ਤੱਕ ਚੱਲਣ ਵਾਲੇ ਸਾਂਝੇ ਮਸੀਹ ਸੰਮੇਲਨ ਦੇ ਪਵਿੱਤਰ ਦਿਹਾੜੇ ਨੰੂ ਮੁੱਖ ਰੱਖਦਿਆਂ ਗੁਰਦਾਸਪੁਰ ਸ਼ਹਿਰ ਅੰਦਰ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਅਗਵਾਈ ਸਮੂਹ ਮਿਸ਼ਨਾਂ ਦੇ ਪਾਸਟਰ ਸਾਹਿਬਾਨਾਂ ਵਲੋਂ ...
ਬਟਾਲਾ, 29 ਨਵੰਬਰ (ਕਾਹਲੋਂ)-ਸਥਾਨਕ ਆਈ. ਟੀ. ਆਈ. 'ਚ ਵਿਦਿਆਰਥੀਆਂ ਨੇ ਪੰਜਾਬ ਪੁਲਿਸ ਦੀ ਭਰਤੀ 'ਚ ਘਪਲੇਬਾਜ਼ੀ ਦਾ ਦੋਸ਼ ਲਗਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ...
ਧਾਰੀਵਾਲ, 29 ਨਵੰਬਰ (ਜੇਮਸ ਨਾਹਰ)-ਅਕਾਲੀ ਦਲ ਇਸਤਰੀ ਵਿੰਗ ਦੇ ਸੀਨੀਅਰ ਮਹਿਲਾ ਸੂਬਾ ਆਗੂ ਬੀਬੀ ਕਮਲਜੀਤ ਕੌਰ ਦੇ ਪਤੀ ਅਤੇ ਅਕਾਲੀ ਆਗੂ ਜਤਿੰਦਰਪਾਲ ਸਿੰਘ ਧਾਰੀਵਾਲ ਬੇਦੀ ਕਾਲੋਨੀ ਵਲੋਂ ਗੁਰਇਕਬਾਲ ਸਿੰਘ ਮਾਹਲ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ...
ਬਟਾਲਾ, 29 ਨਵੰਬਰ (ਕਾਹਲੋਂ)-ਪਿਛਲੇ ਦਿਨੀਂ ਦਮਦਮੀ ਟਕਸਾਲ ਰਣਜੀਤ ਅਖਾੜਾ ਅਤੇ ਸੰਗੀਤ ਅਕੈਡਮੀ ਵਡਾਲਾ ਗ੍ਰੰਥੀਆਂ ਵਿਖੇ 37ਵੇਂ ਗੁਰਮਤਿ ਅਤੇ ਵਿਦਿਅਕ ਮੁਕਾਬਲੇ ਕਰਵਾਏ ਗਏ | ਇਸ ਵਿਚ 30 ਦੇ ਕਰੀਬ ਸਕੂਲਾਂ ਨੇ ਹਿੱਸਾ ਲਿਆ, ਜਿਸ 'ਚ ਗੁਰਬਾਣੀ ਕੰਠ, ਕਵਿਤਾ, ਕਵੀਸ਼ਰੀ, ...
ਡੇਹਰੀਵਾਲ ਦਰੋਗਾ, 29 ਨਵੰਬਰ (ਹਰਦੀਪ ਸਿੰਘ ਸੰਧੂ)-ਝੂਠੇ ਵਾਅਦਿਆਂ ਨਾਲ ਸੱਤਾ 'ਚ ਆਈ ਕਾਂਗਰਸ ਨੇ ਲੋਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਲੋਕਾਂ ਦਾ ਕਾਂਗਰਸ ਤੋਂ ਵਿਸ਼ਵਾਸ ਉੱਠ ਚੁੱਕਾ ਹੈ | ਉੁਕਤ ਵਿਚਾਰ ਅੱਜ ਕਾਦੀਆਂ ਵਿਧਾਨ ਸਭਾ ਹਲਕੇ ਦੇ ਪਿੰਡ ...
ਘੁਮਾਣ, 29 ਨਵੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿਚ ਘੁਮਾਣ ਵਿਖੇ ਸਰਪੰਚ ਨਰਿੰਦਰ ਸਿੰਘ ਨਿੰਦੀ ਦੇ ਉਪਰਾਲੇ ਸਦਕਾ ਇਕ ਵਿਸ਼ਾਲ ਮੀਟਿੰੰਗ ਕਰਵਾਈ ਗਈ | ਇਸ ਮੀਟਿੰਗ 'ਚ ਵੱਡੀ ਗਿਣਤੀ ਵਿਚ ਵਰਕਰਾਂ ਨੇ ...
ਬਟਾਲਾ, 29 ਨਵੰਬਰ (ਬੁੱਟਰ)-ਔਰਤ ਦਾ ਮੋਬਾਈਲ ਖੋਹ ਕੇ ਫਰਾਰ ਹੋਏ 2 ਨੌਜਵਾਨਾਂ ਨੂੰ ਲੋਕਾਂ ਵਲੋਂ ਕਾਬੂ ਕਰ ਲਿਆ ਜਦਕਿ ਉੱਥੇ ਪਹੁੰਚਿਆ ਇਕ ਹੋਰ ਨੌਜਵਾਨ ਇਨ੍ਹਾਂ ਪਾਸੋਂ ਮੋਬਾਈਲ ਖੋਹ ਕੇ ਰਫੂ ਚੱਕਰ ਹੋ ਗਿਆ | ਪੀੜਤ ਔਰਤ ਦਵਿੰਦਰ ਕੌਰ ਵਾਸੀ ਮੀਰ ਕਚਾਣਾ ਨੇ ਦੱਸਿਆ ਕਿ ...
ਕਲਾਨੌਰ, 29 ਨਵੰਬਰ (ਪੁਰੇਵਾਲ)-ਪਿੰਡ ਭੰਗਵਾਂ ਦੇ ਜੰਮਪਲ ਨਿਗਰਾਨ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਨੂੰ ਪੰਜਾਬ ਮੰਡੀ ਬੋਰਡ ਵਲੋਂ ਚੰਗੀਆਂ ਸੇਵਾਵਾਂ ਦੀ ਬਦੌਲਤ ਮੁੱਖ ਇੰਜੀਨੀਅਰ ਵਜੋਂ ਪਦ-ਉੱਨਤ ਕੀਤਾ ਗਿਆ ਹੈ | ਸ. ਭੰਗੂ ਨੂੰ ਕੁਝ ਦਿਨ ਪਹਿਲਾਂ ਆਨਰੇਰੀ ਡਾਕਟਰੇਟ ...
ਬਟਾਲਾ, 29 ਨਵੰਬਰ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਟਿਕਟ ਮਿਲਣ ਉਪਰੰਤ ਵਿਸ਼ੇਸ਼ ਤੌਰ 'ਤੇ ਸ. ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਇਸ ਮੌਕੇ ਮਜੀਠੀਆ ਵਲੋਂ ਸਿਰੋਪਾਓ ...
ਧਾਰੀਵਾਲ, 29 ਨਵੰਬਰ (ਜੇਮਸ ਨਾਹਰ)-ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਗੁਰਇਕਬਾਲ ਸਿੰਘ ਮਾਹਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਮੇਤ ਹਾਈਕਮਾਨ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ ਬਸਪਾ ਗੱਠਜੋੜ ਦਾ ਸਾਂਝੇ ...
ਬਟਾਲਾ, 29 ਨਵੰਬਰ (ਕਾਹਲੋਂ)-ਸ਼ਿਵ ਸੈਨਾ ਸਮਾਜਵਾਦੀ ਦੇ ਕੌਮੀ ਪ੍ਰਧਾਨ ਸ੍ਰੀ ਕਮਲੇਸ਼ ਭਾਰਦਵਾਜ ਬਟਾਲਾ ਪਹੁੰਚੇ ਅਤੇ ਉਨ੍ਹਾਂ ਨੇ ਐੱਸ. ਐੱਸ. ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨਾਲ ਕੌਮੀ ਉੱਪ ਪ੍ਰਧਾਨ ਕਮਲ ਵਰਮਾ, ਪੰਜਾਬ ਸੰਗਠਨ ...
ਫਤਹਿਗੜ੍ਹ ਚੂੜੀਆਂ, 29 ਨਵੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀ, ਅਕਾਲੀ ਅਤੇ 'ਆਪ' ਦੇ ਵੱਖ-ਵੱਖ ਆਗੂਆਂ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੋਕ ਸਭਾ ਅਤੇ ਰਾਜ ਸਭਾ 'ਚੋਂ ਵਾਪਸ ਲੈਣ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਇਸ ...
ਕਲਾਨੌਰ, 29 ਨਵੰਬਰ (ਪੁਰੇਵਾਲ)-ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੇ ਕਲਾਨੌਰ ਪਹੁੰਚਣ 'ਤੇ ...
ਗੁਰਦਾਸਪੁਰ, 28 ਨਵੰਬਰ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਜ਼ਿਲੇ੍ਹ ਦੇ ਇਤਿਹਾਸਿਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਪੰਚਾਇਤ ਭਵਨ ਤੋਂ ਰਵਾਨਾ ਕੀਤੀ ਗਈ | ਇਸ ਮੌਕੇ ਡਾ. ਸ਼ਾਮ ...
ਊਧਨਵਾਲ, 29 ਨਵੰਬਰ (ਪਰਗਟ ਸਿੰਘ)-ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੀ ਸ਼ਾਖ਼ਾ ਗੁਰਦੁਆਰਾ ਬਾਬਾ ਰਾਮ ਥੰਮਣ ਜੀ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਦੇ ਜਥੇ 'ਚ ਸੇਵਾ ਕਰਦੇ ਬਾਬਾ ਕ੍ਰਿਪਾ ਸਿੰਘ ਦੀ ਬੇਟੀ ਦਾ ਆਨੰਦ ਕਾਰਜ ਬੀਤੇ ਕੱਲ੍ਹ ਗੁਰਦੁਆਰਾ ਬਾਬਾ ਰਾਮ ...
ਘੱਲੂਘਾਰਾ ਸਾਹਿਬ, 29 ਨਵੰਬਰ (ਮਿਨਹਾਸ)-ਹਲਕਾ ਕਾਦੀਆਂ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੁਖਜੀਤ ਸਿੰਘ ਐੱਸ ਕੋਟਲੀ ਸੈਣੀ ਨੇ ਕਿਹਾ ਕਿ ਸਾਡੇ ਦੁੱਖ-ਸੁੱਖ ਦੇ ਸਾਥੀ ਹਰਮਨ ਪਿਆਰੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਸਾਡੀ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਸੁਣਦੇ ਹਨ | ...
ਧਾਰੀਵਾਲ, 29 ਨਵੰਬਰ (ਜੇਮਸ ਨਾਹਰ)-ਪ੍ਰਭੂ ਯਿਸੂ ਦੀ ਮਹਿਮਾ ਚ ਕਰਵਾਏ ਜਾ ਰਹੇ ਸਾਂਝੇ ਮਸੀਹ ਸੰਮੇਲਨ ਵਿਚ ਸਭ ਨੂੰ ਪਹੁੰਚਣ ਲਈ ਪਿੰਡਾਂ ਅੰਦਰ ਨਿਰੰਤਰ ਮੀਟਿੰਗਾਂ ਕਰਕੇ ਹਰੇਕ ਵਰਗ ਨੂੰ ਪਹੁੰਚਣ ਅਤੇ ਪ੍ਰਭੂ ਯਿਸੂ ਮਸੀਹ ਜੀ ਕੋਲੋਂ ਬਰਕਤਾਂ ਹਾਸਲ ਕਰਨ ਲਈ ਖੁੱਲੇ੍ਹ ...
ਧਾਰੀਵਾਲ, 29 ਨਵੰਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੂੰ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ...
ਵਡਾਲਾ ਬਾਂਗਰ, 29 ਨਵੰਬਰ (ਮਨਪ੍ਰੀਤ ਸਿੰਘ ਘੁੰਮਣ)-ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਮਸਾਣੇ ਦੇ ਵਿਕਾਸ ਕਾਰਜ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ | ਇਸ ਮੌਕੇ ਪਿੰਡ ਮਸਾਣਾ ਦੇ ਸਰਪੰਚ ਅਤੇ ਸਰਕਲ ਪ੍ਰਧਾਨ ਬਿਕਰਮ ਸਿੰਘ ...
ਗੁਰਦਾਸਪੁਰ, 29 ਨਵੰਬਰ (ਆਰਿਫ਼)-ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਮੁਸਤਫਾਬਾਦ ਜੱਟਾਂ ਬੱਬੇਹਾਲੀ ਵਿਖੇ ਬੀ. ਐੱਡ. ਕੋਰਸ ਵਿਚ ਸਿੱਧਾ ਦਾਖ਼ਲਾ ਸ਼ੁਰੂ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਰਿਸ਼ਬਦੀਪ ਸਿੰਘ ਸੰਧੂ ਤੇ ਪਿ੍ੰਸੀਪਲ ਨਰਿੰਦਰ ਸਲਾਰੀਆ ਨੇ ...
ਬਟਾਲਾ, 29 ਨਵੰਬਰ (ਕਾਹਲੋਂ)-ਪਿੰਡ ਮਸਾਣੀਆਂ ਵਿਖੇ ਲਾਇਨਜ਼ ਕਲੱਬ ਬਟਾਲਾ ਸਮਾਈਲ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਐੱਮ. ਡੀ. ਡਾ. ਗਗਨਦੀਪ ਖਿੰਦੜੀਆ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਅਸੀਂ ਲਗਪਗ 150 ...
ਧਾਰੀਵਾਲ, 29 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਸਤਿਗੁਰੂ ਕਬੀਰ ਮਿੰਦਰ ਫੱਜੁੂਪੁਰ ਵਿਖੇ ਮੰਦਿਰ ਦੇ ਸੰਸਥਾਪਕ ਬਾਬਾ ਮੰਗਲ ਦਾਸ ਦੀ ਸਾਲਾਨਾ ਬਰਸੀ ਸਮਾਗਮ ਪ੍ਰਬੰਧਕ ਕਮੇਟੀ ਸਤਿਗੁਰੁੂ ਕਬੀਰ ਮੰਦਿਰ ਫੱਜੂਪੁਰ ਦੇ ਪ©ਬੰਧਾਂ ਹੇਠ ਇਲਾਕਾ ਵਾਸੀਆਂ ਦੇ ਸਹਿਯੋਗ ...
ਗੁਰਦਾਸਪੁਰ, 29 ਨਵੰਬਰ (ਆਰਿਫ਼)-ਸ੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਵਲੋਂ ਸ੍ਰੀ ਬ੍ਰਾਹਮਣ ਭਵਨ ਵਿਖੇ ਤੀਸਰਾ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਧਾਨ ਯਸ਼ਪਾਲ ਕੌਸ਼ਲ ਵਲੋਂ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਭਗਵਾਨ ਪਰਸ਼ੂਰਾਮ ...
ਘੁਮਾਣ, 29 ਨਵੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਰਾਜਨਬੀਰ ਸਿੰਘ ਘੁਮਾਣ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ, ਜਿਸ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਸਿਆਸੀ ...
ਗੁਰਦਾਸਪੁਰ, 29 ਨਵੰਬਰ (ਪੰਕਜ ਸ਼ਰਮਾ)-ਮਧੂ ਸੂਦਨ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਵਿਖੇ ਲੜਕਿਆਂ ਦਾ ਵਾਲੀਬਾਲ ਮੈਚ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਚੇਅਰਮੈਨ ਰਣਦੀਪ ਸ਼ਰਮਾ ਨੇ ਖੇਡਾਂ ਦਾ ਸਾਡੇ ਜੀਵਨ 'ਚ ਮਹੱਤਵ ਬਾਰੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ...
ਗੁਰਦਾਸਪੁਰ, 29 ਨਵੰਬਰ (ਆਰਿਫ਼)-ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੰੂਨ ਅੱਜ ਸੰਸਦ 'ਚ ਰੱਦ ਹੋਣ 'ਤੇ ਜਿੱਥੇ ਕਿਸਾਨ ਆਗੂਆਂ ਵਲੋਂ ਖੁਸ਼ੀ ਮਨਾਈ ਗਈ, ਉੱਥੇ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਵੀ ਨਜ਼ਰ ਆਈ | ਅੱਜ ਗੁਰਦਾਸਪੁਰ ਰੇਲਵੇ ਸਟੇਸ਼ਨ ਉੱਪਰ ਚੱਲ ...
ਬਟਾਲਾ, 29 ਨਵੰਬਰ (ਕਾਹਲੋਂ)-ਦਮਦਮੀ ਟਕਸਾਲ ਰਣਜੀਤ ਅਖਾੜਾ ਸੋਸ਼ਲ ਵੈੱਲਫ਼ੇਅਰ ਟਰੱਸਟ ਵਡਾਲਾ ਗ੍ਰੰਥੀਆਂ ਵਲੋਂ 2 ਰੋਜ਼ਾ ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਸ 'ਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX